TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਆਮ ਆਦਮੀ ਪਾਰਟੀ ਪੰਜਾਬ ਵੱਲੋਂ 14 ਹਲਕਾ ਇੰਚਾਰਜਾਂ ਦਾ ਐਲਾਨ Wednesday 18 October 2023 05:49 AM UTC+00 | Tags: aam-aadmi-party aam-aadmi-party-punjab aap-punjab breaking-news cm-bhagwant-mann in-charges latest-news news punjab-government punjabi-news the-unmute-latest-update ਚੰਡੀਗੜ੍ਹ,18 ਅਕਤੂਬਰ 2023: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਅੱਜ 14 ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਜਿਨ੍ਹਾਂ ਜ਼ਿਲ੍ਹਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਵਿੱਚ ਸੁਜਾਨਪੁਰ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਰਾਜਾਸਾਂਸੀ, ਭੁਲੱਥ, ਸੁਲਤਾਨਪੁਰ ਲੋਧੀ, ਜਲੰਧਰ ਉੱਤਰੀ, ਬੰਗਾ ਅਤੇ ਅਬੋਹਰ ਸ਼ਾਮਲ ਹਨ। ਇਸ ਸਬੰਧੀ ਸਬੰਧਤ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। The post ਆਮ ਆਦਮੀ ਪਾਰਟੀ ਪੰਜਾਬ ਵੱਲੋਂ 14 ਹਲਕਾ ਇੰਚਾਰਜਾਂ ਦਾ ਐਲਾਨ appeared first on TheUnmute.com - Punjabi News. Tags:
|
'ਸਰਬੱਤ ਦੇ ਭਲੇ' ਤੇ 'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਸ੍ਰੀ ਦਰਬਾਰ ਸਾਹਿਬ 'ਚ ਸਾਂਝੀ ਅਰਦਾਸ, CM ਭਗਵੰਤ ਮਾਨ ਵੀ ਪਹੁੰਚੇ Wednesday 18 October 2023 06:05 AM UTC+00 | Tags: amritsar breaking-news drugs grugs-smugglers latest-news news punjab-breaking-news punjab-government punjab-news punjab-police sri-darbar-sahib sri-harmandir-sahib the-unmute-breaking-news the-unmute-news the-unmute-punjabi-news the-unmute-update ਚੰਡੀਗੜ੍ਹ,18 ਅਕਤੂਬਰ 2023: ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਦੀ ਹੋਪ- ਅਰਦਾਸ, ਸਹੁੰ ਅਤੇ ਖੇਡਾਂ ਨੂੰ ਸਫਲ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਹਰਿਮੰਦਰ ਸਾਹਿਬ (Sri Darbar Sahib) ਵਿਖੇ ਇਕੱਠੇ ਹੋਏ ਹਨ | ਇਸ ਦੇ ਚੱਲਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਹਨ | । ਉਹ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਕਰੀਬ 35 ਹਜ਼ਾਰ ਬੱਚਿਆਂ ਨਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨਗੇ। ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਸਮਾਜ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ | ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Darbar Sahib) ਵਿਖੇ ਸਾਂਝੀ ‘ਅਰਦਾਸ’ ਕੀਤੀ ਜਾਵੇਗੀ | ਜਿਸ ਵਿੱਚ 35 ਹਜ਼ਾਰ ਦੇ ਕਰੀਬ ਵਿਦਿਆਰਥੀ ਤੇ ਨੌਜਵਾਨ ਸ਼ਾਮਲ ਹੋਣਗੇ | ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ |
The post ‘ਸਰਬੱਤ ਦੇ ਭਲੇ’ ਤੇ ‘ਨਸ਼ਾ ਮੁਕਤ ਪੰਜਾਬ’ ਬਣਾਉਣ ਲਈ ਸ੍ਰੀ ਦਰਬਾਰ ਸਾਹਿਬ ‘ਚ ਸਾਂਝੀ ਅਰਦਾਸ, CM ਭਗਵੰਤ ਮਾਨ ਵੀ ਪਹੁੰਚੇ appeared first on TheUnmute.com - Punjabi News. Tags:
|
ਸੂਬੇ 'ਚ ਵੱਧ ਰਹੇ ਨਸ਼ੇ ਨੂੰ ਲੈ ਕੇ ਭ੍ਰਿਸ਼ਟ ਪੁਲਿਸ ਸਿਸਟਮ 'ਤੇ ਵੀ ਸ਼ਿਕੰਜਾ ਕਸੇ ਪੰਜਾਬ ਸਰਕਾਰ: MP ਗੁਰਜੀਤ ਸਿੰਘ ਔਜਲਾ Wednesday 18 October 2023 06:22 AM UTC+00 | Tags: aam-aadmi-party amritsar amritsar-police breaking-news cm-bhagwant-mann corrupt-police-system drugs-news drugs-smugglers gurjeet-singh-aujla mp-gurjit-singh-aujla news punjab-government punjabi-news punjab-police the-unmute-breaking-news ਚੰਡੀਗੜ੍ਹ,18 ਅਕਤੂਬਰ 2023: ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ ਹਨ | ਇਸ ਦੇ ਚੱਲਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਹਨ | ਇਸ ਦੌਰਾਨ 35 ਹਜ਼ਾਰ ਬੱਚਿਆਂ ਨਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨਗੇ। ਇਸ ਦੌਰਾਨ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (Gurjeet Singh Aujla) ਵੱਲੋਂ ਪੰਜਾਬ ਸਰਕਾਰ ਦੇ ਇਸ ਨਸ਼ੇ ਖ਼ਿਲਾਫ਼ ਮੁਹਿੰਮ ਦਾ ਸਵਾਗਤ ਕੀਤਾ ਹੈ | ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਭ੍ਰਿਸ਼ਟ ਪੁਲਿਸ ਸਿਸਟਮ ਉੱਤੇ ਵੀ ਸ਼ਿਕੰਜਾ ਕੱਸਿਆ ਜਾਵੇ। ਉਹਨਾਂ ਨੇ ਕਿਹਾ ਕਿ ਜੋ ਉਪਰਾਲਾ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ ਲੇਕਿਨ ਪੰਜਾਬ ਦੇ ਹਰ ਇੱਕ ਥਾਣੇ ਦੇ ਬਾਹਰ ਨਸ਼ਾ ਥਾਣੇਦਾਰ ਦੀ ਮਿਲੀ ਭੁਗਤ ਦੇ ਨਾਲ ਵਿਕਦਾ ਹੈ | ਉਹਨਾਂ (Gurjeet Singh Aujla) ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖ਼ਤਮ ਹੋਵੇ ਅਤੇ ਅਸੀਂ ਹਰ ਇੱਕ ਵਿਅਕਤੀ ਦਾ ਸਹਿਯੋਗ ਦੇਣ ਲਈ ਤਿਆਰ ਹਾਂ ਅਤੇ ਅਸੀਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਥਾਣਿਆਂ ਵਿੱਚ ਹਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਥਾਂ-ਥਾਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ, ਇਸ ‘ਤੇ ਵੀ ਠੱਲ੍ਹ ਪਾਈ ਜਾਵੇ | ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਇੱਕ ਨੌਜਵਾਨ ਨਸ਼ੇ ਤੋਂ ਦੂਰ ਹੋਵੇ ਅਤੇ ਇਸ ਦਲਦਲ ‘ਚੋਂ ਬਾਹਰ ਨਿਕਲੇ | ਉਨ੍ਹਾਂ ਕਿਹਾ ਕਿ ਇਹ ਸਾਰੇ ਵਿਦਿਆਰਥੀ ਪੰਜਾਬ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਨਸ਼ੇ ਖ਼ਿਲਾਫ਼ ਜਾਗਰੂਕ ਕਰਨ ਜ਼ਰੂਰੀ ਹੈ |
The post ਸੂਬੇ ‘ਚ ਵੱਧ ਰਹੇ ਨਸ਼ੇ ਨੂੰ ਲੈ ਕੇ ਭ੍ਰਿਸ਼ਟ ਪੁਲਿਸ ਸਿਸਟਮ ‘ਤੇ ਵੀ ਸ਼ਿਕੰਜਾ ਕਸੇ ਪੰਜਾਬ ਸਰਕਾਰ: MP ਗੁਰਜੀਤ ਸਿੰਘ ਔਜਲਾ appeared first on TheUnmute.com - Punjabi News. Tags:
|
X: ਐਕਸ ਜਾਰੀ ਕਰੇਗਾ ਨਵਾਂ ਸਬਸਕ੍ਰਿਪਸ਼ਨ ਮਾਡਲ, ਹੁਣ X ਯੂਜ਼ਰਸ ਨੂੰ ਲਾਈਕਸ ਤੇ ਰੀਪੋਸਟ ਲਈ ਕਰਨਾ ਹੋਵੇਗਾ ਭੁਗਤਾਨ Wednesday 18 October 2023 06:43 AM UTC+00 | Tags: breaking-news latest-news news tech-news x x-users ਚੰਡੀਗੜ੍ਹ,18 ਅਕਤੂਬਰ 2023: X ਯਾਨੀ ਟਵਿੱਟਰ ਹੁਣ ਇੱਕ ਨਵਾਂ ਸਬਸਕ੍ਰਿਪਸ਼ਨ ਮਾਡਲ ਜਾਰੀ ਕਰੇਗਾ। ਇਸਦੇ ਲਈ ਐਕਸ ਯੂਜ਼ਰਸ ਨੂੰ ਲਾਈਕਸ ਅਤੇ ਰੀਪੋਸਟ ਲਈ ਭੁਗਤਾਨ ਕਰਨਾ ਹੋਵੇਗਾ। ਨਵੇਂ ਸਬਸਕ੍ਰਿਪਸ਼ਨ ਮਾਡਲ ਦਾ ਨਾਂ ‘Not a Bot’ ਰੱਖਿਆ ਗਿਆ ਹੈ। ਜਿਸ ‘ਚ ਯੂਜ਼ਰਸ ਤੋਂ ਦੂਜੇ ਦੇ ਅਕਾਊਂਟ ‘ਤੇ ਕੀਤੀਆਂ ਪੋਸਟਾਂ ਨੂੰ ਲਾਈਕ ਕਰਨ ਜਾਂ ਰੀਪੋਸਟ ਕਰਨ ‘ਤੇ ਚਾਰਜ ਲੈਣ ਦੀ ਵਿਵਸਥਾ ਹੋਵੇਗੀ। ਬੁਨਿਆਦੀ ਢਾਂਚੇ ਲਈ ਇੱਕ ਡਾਲਰ ਸਾਲਾਨਾ ਫੀਸਐਲਨ ਮਸਕ ਨੇ ਅਕਤੂਬਰ 2022 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੂੰ ਖਰੀਦਿਆ। ਜਿਸ ਤੋਂ ਬਾਅਦ ਐਕਸ ‘ਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲਾਂ ਇਸ ਸੋਸ਼ਲ ਪਲੇਟਫਾਰਮ ਦਾ ਨਾਂ ਟਵਿੱਟਰ ਤੋਂ ਬਦਲ ਕੇ ਐਕਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਨਵਾਂ ਸਬਸਕ੍ਰਿਪਸ਼ਨ ਮਾਡਲ ਜਾਰੀ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤਹਿਤ ਬੁਨਿਆਦੀ ਸਹੂਲਤਾਂ ਲਈ ਇਕ ਡਾਲਰ ਸਾਲਾਨਾ ਫੀਸ ਲਗਾਈ ਜਾਵੇਗੀ। X ਦੇ ਨਵੇਂ ਸਬਸਕ੍ਰਿਪਸ਼ਨ ਮਾਡਲ ਦਾ ਨਾਂ ‘Not a Bot’ ਰੱਖਿਆ ਗਿਆ ਹੈ। ਜਿਸ ਵਿੱਚ X ਯੂਜ਼ਰਸ ਤੋਂ ਕਿਸੇ ਹੋਰ ਦੇ ਅਕਾਊਂਟ ‘ਤੇ ਕੀਤੀਆਂ X ਪੋਸਟਾਂ ਨੂੰ ਲਾਈਕ ਜਾਂ ਰੀਪੋਸਟ ਕਰਨ ਲਈ ਫੀਸ ਵਸੂਲਣ ਦੀ ਤਿਆਰੀ ਹੈ। X ਦੇ ਇਸ ਨਵੇਂ ਗਾਹਕੀ ਮਾਡਲ ਨੂੰ ਪੇਸ਼ ਕਰਨ ਦਾ ਉਦੇਸ਼ ਬੋਟਸ ਅਤੇ ਸਪੈਮਰਾਂ ਦਾ ਮੁਕਾਬਲਾ ਕਰਨਾ ਹੈ। ਬੋਟਸ ਐਲਨ ਮਸਕ ਲਈ ਇੱਕ ਵਿਵਾਦਪੂਰਨ ਮੁੱਦਾ ਰਿਹਾ ਹੈ | ਜਾਣੋ ਕਿੰਨੀ ਹੋਵੇਗੀ ਸਬਸਕ੍ਰਿਪਸ਼ਨ ਫੀਸX ਹਰੇਕ ਦੇਸ਼ ਦੀ ਐਕਸਚੇਂਜ ਦਰ ਦੇ ਆਧਾਰ ‘ਤੇ ਸਬਸਕ੍ਰਿਪਸ਼ਨ ਫੀਸ ਨਿਰਧਾਰਤ ਕਰਦਾ ਹੈ। ਇੱਕ ਵਾਰ ਨਵਾਂ ਸਬਸਕ੍ਰਿਪਸ਼ਨ ਮਾਡਲ ਲਾਗੂ ਹੋਣ ਤੋਂ ਬਾਅਦ, ਭਾਰਤ ਵਿੱਚ X ਉਪਭੋਗਤਾਵਾਂ ਨੂੰ ਸਬਸਕ੍ਰਿਪਸ਼ਨ ਫੀਸ ਵਜੋਂ 83.23 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਚੀਨ ਨੂੰ 7.30 ਯੂਆਨ, ਜਾਪਾਨ ਨੂੰ 149.68 ਯੇਨ, ਰੂਸ ਨੂੰ 97.52 ਰੂਬਲ ਸਬਸਕ੍ਰਿਪਸ਼ਨ ਫੀਸ ਦੇ ਤੌਰ ‘ਤੇ ਅਦਾ ਕਰਨੀ ਹੋਵੇਗੀ। ਐਕਸ ਨੇ ਕਿਹਾ ਕਿ ਨਵਾਂ ਮਾਡਲ ਪਹਿਲਾਂ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਵਿੱਚ ਲਾਗੂ ਕੀਤਾ ਜਾਵੇਗਾ। ਇਸ ਟੈਸਟ ਵਿੱਚ, ਮੌਜੂਦਾ X ਉਪਭੋਗਤਾ ਪ੍ਰਭਾਵਿਤ ਨਹੀਂ ਹੋਣਗੇ। ਪਰ ਨਵੇਂ ਉਪਭੋਗਤਾ ਜੋ ਸਬਸਕ੍ਰਾਈਬ ਨਹੀਂ ਕਰਨਾ ਚਾਹੁੰਦੇ ਹਨ ਉਹ ਸਿਰਫ ਪੋਸਟਾਂ ਜਾਂ ਵੀਡੀਓਜ਼ ਨੂੰ ਦੇਖ ਸਕਣਗੇ ਅਤੇ ਖਾਤੇ ਨੂੰ ਫਾਲੋ ਕਰ ਸਕਣਗੇ। The post X: ਐਕਸ ਜਾਰੀ ਕਰੇਗਾ ਨਵਾਂ ਸਬਸਕ੍ਰਿਪਸ਼ਨ ਮਾਡਲ, ਹੁਣ X ਯੂਜ਼ਰਸ ਨੂੰ ਲਾਈਕਸ ਤੇ ਰੀਪੋਸਟ ਲਈ ਕਰਨਾ ਹੋਵੇਗਾ ਭੁਗਤਾਨ appeared first on TheUnmute.com - Punjabi News. Tags:
|
NZ vs AFG: ਕੇਨ ਵਿਲੀਅਮਸਨ ਦੇ ਬਿਨਾਂ ਮੈਦਾਨ 'ਚ ਉਤਰੇਗੀ ਨਿਊਜ਼ੀਲੈਂਡ ਦੀ ਟੀਮ, ਅਫਗਾਨਿਸਤਾਨ ਦੀ ਨਜ਼ਰ ਇੱਕ ਹੋਰ ਉਲਟਫੇਰ 'ਤੇ Wednesday 18 October 2023 07:18 AM UTC+00 | Tags: afghanistan breaking-news cricket-news icc-world-cup-2023 kane-williamson news nwes nz-vs-afg ਚੰਡੀਗੜ੍ਹ,18 ਅਕਤੂਬਰ 2023: ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਅਫਗਾਨਿਸਤਾਨ (Afghanistan) ਨੇ ਵਿਸ਼ਵ ਕੱਪ ਦੀਆਂ ਸਾਰੀਆਂ ਟੀਮਾਂ ਲਈ ਖ਼ਤਰਾਂ ਪੈਦਾ ਕਰ ਦਿੱਤਾ ਹੈ | ਬੁੱਧਵਾਰ ਨੂੰ ਇੱਥੇ ਹੋਣ ਵਾਲੇ ਮੈਚ ‘ਚ ਨਿਊਜ਼ੀਲੈਂਡ ਯਕੀਨੀ ਤੌਰ ‘ਤੇ ਇਸ ਸ਼ਾਨਦਾਰ ਟੀਮ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰੇਗਾ। ਨਿਊਜ਼ੀਲੈਂਡ ਦੀ ਟੀਮ ਟੂਰਨਾਮੈਂਟ ‘ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਣਾ ਚਾਹੇਗੀ। ਦਿੱਲੀ ‘ਚ ਪਿਛਲੇ ਮੈਚ ‘ਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਉਣ ਵਾਲੀ ਅਫਗਾਨਿਸਤਾਨ ਦਾ ਟੀਚਾ ਇਕ ਹੋਰ ਪਰੇਸ਼ਾਨੀ ਦਾ ਕਾਰਨ ਬਣੇਗਾ। ਨਿਊਜ਼ੀਲੈਂਡ ਨੇ ਹੁਣ ਤੱਕ ਤਿੰਨੋਂ ਮੈਚ ਜਿੱਤੇ ਹਨ ਅਤੇ ਰਨ ਰੇਟ ਦੇ ਆਧਾਰ ‘ਤੇ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਨੂੰ ਪਹਿਲੇ ਦੋ ਮੈਚਾਂ ‘ਚ ਬੰਗਲਾਦੇਸ਼ ਅਤੇ ਭਾਰਤ ਨੇ ਹਰਾਇਆ ਸੀ ਪਰ ਤੀਜੇ ਮੈਚ ‘ਚ ਹਸ਼ਮਤੁੱਲਾ ਸ਼ਹੀਦੀ ਦੀ ਟੀਮ ਨੇ ਇੰਗਲੈਂਡ ਵਰਗੇ ਦਿੱਗਜ ਖਿਡਾਰੀ ਨੂੰ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਨਿਊਜ਼ੀਲੈਂਡ ਦੀ ਅਗਵਾਈ ਇਕ ਵਾਰ ਫਿਰ ਵਿਕਟਕੀਪਰ ਬੱਲੇਬਾਜ਼ ਟੌਮ ਲੈਥਮ ਕਰਨਗੇ ਕਿਉਂਕਿ ਨਿਯਮਤ ਕਪਤਾਨ ਕੇਨ ਵਿਲੀਅਮਸਨ ਖੱਬੇ ਹੱਥ ਦੇ ਅੰਗੂਠੇ ਵਿਚ ਫਰੈਕਚਰ ਕਾਰਨ ਕੁਝ ਮੈਚਾਂ ਤੋਂ ਬਾਹਰ ਹੈ। ਸੱਟ ਕਾਰਨ ਆਈਪੀਐਲ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੇ ਵਿਲੀਅਮਸਨ ਬੰਗਲਾਦੇਸ਼ ਖ਼ਿਲਾਫ਼ 78 ਦੌੜਾਂ ਬਣਾਉਣ ਤੋਂ ਬਾਅਦ ਅੰਗੂਠੇ ਦੀ ਸੱਟ ਕਾਰਨ ਬਾਹਰ ਹੋ ਗਏ ਸਨ। ਉਸ ਦੀ ਗੈਰ-ਮੌਜੂਦਗੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ ਲਗਾਤਾਰ ਚੌਥੀ ਜਿੱਤ ਦਰਜ ਕਰਨ ਲਈ ਇਸ ਗਤੀ ਨੂੰ ਬਰਕਰਾਰ ਰੱਖਣਾ ਹੋਵੇਗਾ। ਤੇਜ਼ ਗੇਂਦਬਾਜ਼ ਟਿਮ ਸਾਊਦੀ ਅੰਗੂਠੇ ਦੀ ਸੱਟ ਤੋਂ ਉਭਰ ਚੁੱਕੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਉਹ ਇਸ ਮੈਚ ‘ਚ ਖੇਡ ਸਕਣਗੇ ਜਾਂ ਨਹੀਂ। ਅਫਗਾਨਿਸਤਾਨ (Afghanistan) ਲਈ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ ਦੋ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਹਨ ਜਦਕਿ ਕਪਤਾਨ ਸ਼ਾਹਿਦੀ, ਅਜ਼ਮਤੁੱਲਾ ਉਮਰਜ਼ਈ ਅਤੇ ਇਕਰਾਮ ਅਲੀਖਿਲ ਨੇ ਵੀ ਉਪਯੋਗੀ ਪਾਰੀਆਂ ਖੇਡੀਆਂ ਹਨ। ਇਸਦੇ ਨਾਲ ਹੀ ਰਾਸ਼ਿਦ ਅਤੇ ਮੁਜੀਬ ਤੋਂ ਵੀ ਅਫਗਾਨਿਸਤਾਨ ਨੂੰ ਕਾਫੀ ਉਮੀਦ ਹੈ | ਹੁਣ ਉਨ੍ਹਾਂ ਦਾ ਸਾਹਮਣਾ ਟ੍ਰੇਂਟ ਬੋਲਟ ਅਤੇ ਮੈਟ ਹੈਨਰੀ ਦੀ ਗਤੀ ਅਤੇ ਰਵਿੰਦਰ ਅਤੇ ਮਿਸ਼ੇਲ ਸੈਂਟਨਰ ਦੀ ਸਪਿਨ ਨਾਲ ਹੋਵੇਗਾ। The post NZ vs AFG: ਕੇਨ ਵਿਲੀਅਮਸਨ ਦੇ ਬਿਨਾਂ ਮੈਦਾਨ ‘ਚ ਉਤਰੇਗੀ ਨਿਊਜ਼ੀਲੈਂਡ ਦੀ ਟੀਮ, ਅਫਗਾਨਿਸਤਾਨ ਦੀ ਨਜ਼ਰ ਇੱਕ ਹੋਰ ਉਲਟਫੇਰ ‘ਤੇ appeared first on TheUnmute.com - Punjabi News. Tags:
|
AGTF ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਮੈਂਬਰ 4 ਪਿਸਤੌਲਾਂ ਸਮੇਤ ਗ੍ਰਿਫਤਾਰ Wednesday 18 October 2023 07:28 AM UTC+00 | Tags: aam-aadmi-party agtf agtf-punjab breaking-news cm-bhagwant-mann dgp-guarav-yadav goldy-brar lawrence-bishnoi news punjab punjab-dgp punjab-government punjabi-news punjab-police the-unmute-breaking-news the-unmute-latest-update ਚੰਡੀਗੜ੍ਹ,18 ਅਕਤੂਬਰ 2023: AGTF ਪੰਜਾਬ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਸਚਿਨ ਉਰਫ ਬੱਚੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਮੁਲਜ਼ਮ ਗਿਰੋਹ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਪੋਰਟ ਅਤੇ ਲੁਕਣ ਦੇ ਟਿਕਾਣੇ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਸੀ। ਉਸ ਦੇ ਕਬਜ਼ੇ ‘ਚੋਂ 4 ਪਿਸਤੌਲ ਅਤੇ 12 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਸੰਜਮਹਿ ਕੀਤੀ ਹੈ | ਡੀਜੀਪੀ ਪੰਜਾਬ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਗਿਰੋਹ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਆਪਣੇ ਵਿਦੇਸ਼ੀ ਹੈਂਡਲਰਾਂ ਵੱਲੋਂ ਨਿਰਧਾਰਤ ਟੀਚਿਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਅਪਰਾਧ ਨੂੰ ਖਤਮ ਕਰਨ ਲਈ ਵਚਨਬੱਧ ਹੈ। The post AGTF ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਮੈਂਬਰ 4 ਪਿਸਤੌਲਾਂ ਸਮੇਤ ਗ੍ਰਿਫਤਾਰ appeared first on TheUnmute.com - Punjabi News. Tags:
|
ਗਿਆਸਪੁਰਾ ਗੈਸ ਲੀਕ ਮਾਮਲਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ NGT, ਨਵੀਂ ਕਮੇਟੀ ਦਾ ਗਠਨ Wednesday 18 October 2023 07:40 AM UTC+00 | Tags: aam-aadmi-party breaking-news gas-leak giaspura giaspura-factery-gas-leak giaspura-gas-leak-case gyaspura ludhiana ludhiana-police news ngt punjab-breaking punjab-latest-news the-unmute-breaking-news the-unmute-latest-news the-unmute-punjabi-news valtech-gas-factory valtech-gas-factory-news ਚੰਡੀਗੜ੍ਹ,18 ਅਕਤੂਬਰ 2023: (Giaspura Gas Leak Case) ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ 30 ਅਪ੍ਰੈਲ ਮਹੀਨੇ ਵਿੱਚ ਗੈਸ ਲੀਕ ਦੀ ਘਟਨਾ ਵਾਪਰੀ, ਇਸ ਘਟਨਾ ਵਿੱਚ 11 ਜਣਿਆਂ ਦੀ ਮੌਤ ਹੋ ਗਈ ਸੀ । ਹੁਣ ਇਸ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹਿ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੀ ਕਾਰਗੁਜ਼ਾਰੀ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ(ਐਨਜੀਟੀ) ਨੂੰ ਸੰਤੁਸ਼ਟ ਨਹੀਂ ਹੈ। ਇਸ ਮਾਮਲੇ ਵਿੱਚ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੱਡਾ ਕਦਮ ਚੁੱਕਦੇ ਹੋਏ ਤਿੰਨ ਮੈਂਬਰ ਕਮੇਟੀ ਗਠਿਤ ਕੀਤੀ ਹੈ। ਇਹ ਨਵੀਂ ਕਮੇਟੀ ਗੈਸ ਲੀਕ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ। 30 ਅਪ੍ਰੈਲ 2023 ਨੂੰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਸੀਵਰੇਜ ਵਿੱਚੋਂ ਨਿਕਲੀ ਗੈਸ ਕਾਰਨ 11 ਜਣਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਐਨਜੀਟੀ ਨੇ 2 ਮਈ ਨੂੰ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਡੀਸੀ ਲੁਧਿਆਣਾ ਨੂੰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। The post ਗਿਆਸਪੁਰਾ ਗੈਸ ਲੀਕ ਮਾਮਲਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ NGT, ਨਵੀਂ ਕਮੇਟੀ ਦਾ ਗਠਨ appeared first on TheUnmute.com - Punjabi News. Tags:
|
ਜਲੰਧਰ ਪੁਲਿਸ ਨੇ ਮੁੰਬਈ ਤੋਂ ਬਦਮਾਸ਼ ਪੰਚਮ ਨੂਰ ਨੂੰ ਕੀਤਾ ਗ੍ਰਿਫਤਾਰ, ਗੋਲੀਬਾਰੀ ਮਾਮਲੇ 'ਚ ਹੈ ਨਾਮਜ਼ਦ Wednesday 18 October 2023 07:55 AM UTC+00 | Tags: breaking-news jalandhar-police jalandhar-police-cia-staff latest-news mumbai-police news pancham-noor ਚੰਡੀਗੜ੍ਹ,18 ਅਕਤੂਬਰ 2023: ਜਲੰਧਰ ਪੁਲਿਸ (Jalandhar police) ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅੱਜ ਸਵੇਰੇ ਮੁੰਬਈ ਤੋਂ ਬਦਮਾਸ਼ ਪੰਚਮ ਨੂਰ ਨੂੰ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਫਲੈਟ ਵਿੱਚ ਗੋਲੀਬਾਰੀ ਦੇ ਮਾਮਲੇ ਵਿੱਚ ਨਾਮਜ਼ਦ ਬਦਮਾਸ਼ ਪੰਚਮ ਨੂਰ ਨੂੰ ਬੁੱਧਵਾਰ ਸਵੇਰੇ ਕਮਿਸ਼ਨਰ ਪੁਲਿਸ ਦੀ ਸੀਆਈਏ ਸਟਾਫ ਟੀਮ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਡੀ.ਸੀ.ਪੀ ਹਰਵਿੰਦਰ ਸਿੰਘ ਵਿਰਕ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 307 ਦੇ ਕੇਸ ਵਿੱਚ ਨਾਮਜ਼ਦ ਮੁਲਜ਼ਮ ਬਦਮਾਸ਼ ਨੂੰ ਬੁੱਧਵਾਰ ਸਵੇਰੇ ਪੁਲਿਸ ਨੇ ਮੁੰਬਈ ਪੁਲਿਸ ਦੇ ਸਹਿਯੋਗ ਨਾਲ ਇੱਕ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਵੀ ਪੰਚਮ ਨੂਰ ਖ਼ਿਲਾਫ਼ ਕਈ ਮਾਮਲੇ ਦਰਜ ਹਨ। The post ਜਲੰਧਰ ਪੁਲਿਸ ਨੇ ਮੁੰਬਈ ਤੋਂ ਬਦਮਾਸ਼ ਪੰਚਮ ਨੂਰ ਨੂੰ ਕੀਤਾ ਗ੍ਰਿਫਤਾਰ, ਗੋਲੀਬਾਰੀ ਮਾਮਲੇ ‘ਚ ਹੈ ਨਾਮਜ਼ਦ appeared first on TheUnmute.com - Punjabi News. Tags:
|
ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਤੀ-ਪਤਨੀ ਨੂੰ 46 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ Wednesday 18 October 2023 08:02 AM UTC+00 | Tags: breaking-news canada-student canada-student-visa canada-visa kaur-immigration news ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ ਮੋਗਾ,18 ਅਕਤੂਬਰ 2023: ਕੌਰ ਇੰਮੀਗ੍ਰੇਸ਼ਨ (Kaur Immigration)ਨੇ ਵਾਸੀ ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਿਮਰਜੀਤ ਕੌਰ ਤੇ ਸਰਬਪ੍ਰੀਤ ਸਿੰਘ ਦੋਵਾਂ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ 46 ਦਿਨਾਂ ਚ ਲਗਵਾਇਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸਿਮਰਜੀਤ ਕੌਰ ਤੇ ਸਰਬਪ੍ਰੀਤ ਸਿੰਘ ਜਦੋਂ ਉਹ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਤਾਂ ਉਹਨਾਂ ਦੇ ਮਨਾਂ ਵਿੱਚ ਕਾਫੀ ਸ਼ੰਕੇ ਸਨ ਕਿ ਸਾਨੂੰ ਦੋਨਾਂ ਨੂੰ ਕੈਨੇਡਾ ਦਾ ਇਕੱਠਿਆਂ ਦਾ ਵੀਜ਼ਾ ਮਿਲ ਸਕਦਾ ਹੈ ਕਿ ਨਹੀਂ। ਕਿਉਂਕਿ ਸਿਮਰਜੀਤ ਕੌਰ ਦੀ ਪੜ੍ਹਾਈ ਵਿੱਚ ਪੰਜ ਸਾਲਾਂ ਦਾ ਗੈਪ ਸੀ ਤੇ ਉਹ ਇੰਡੀਆਂ ਵਿੱਚ ਗ੍ਰੈਜੂਏਟ ਸਨ। ਉਹ ਦੋਵੇਂ ਕੌਰ ਇੰਮੀਗ੍ਰੇਸ਼ਨ ਦੀਆਂ ਸਫਲਤਾ ਵਾਲੀਆਂ ਪੋਸਟਾਂ ਨੂੰ ਕਾਫੀ ਦੇਰ ਤੋਂ ਸ਼ੋਸ਼ਲ ਮੀਡੀਆ ‘ਤੇ ਦੇਖ ਰਹੇ ਸਨ ਇਸੇ ਤੋਂ ਪ੍ਰਭਾਵਿਤ ਹੋ ਕਿ ਉਹ ਕੌਰ ਇੰਮੀਗ੍ਰੇਸ਼ਨ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਉਹਨਾਂ ਇਕੱਠਿਆਂ ਦੀ ਫਾਈਲ਼ ਤਿਆਰ ਕਰਕੇ ਤਿੰਨ ਜੁਲਾਈ 2023 ਨੂੰ ਲਗਾਈ ਤੇ 18 ਅਗਸਤ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਸਿਮਰਜੀਤ ਕੌਰ ਤੇ ਉਸਦੇ ਪਤੀ ਸਰਬਪ੍ਰੀਤ ਸਿੰਘ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । The post ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਤੀ-ਪਤਨੀ ਨੂੰ 46 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਅਡਾਨੀ ਗਰੁੱਪ ਨੇ ਭਾਰਤੀ ਜਨਤਾ ਦੀ ਜੇਬ 'ਚੋਂ ਕੱਢੇ 12000 ਕਰੋੜ ਰੁਪਏ: ਰਾਹੁਲ ਗਾਂਧੀ Wednesday 18 October 2023 08:22 AM UTC+00 | Tags: adani-group bjp-goverment breaking-news coal-scam congress latest-news news pm-modi rahul-gandhi ਚੰਡੀਗੜ੍ਹ,18 ਅਕਤੂਬਰ 2023: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਇੱਕ ਵਾਰ ਫਿਰ ਅਡਾਨੀ ਗਰੁੱਪ ‘ਤੇ ਵੱਡਾ ਹਮਲਾ ਕੀਤਾ ਹੈ। ਲੰਡਨ ਦੇ ਇਕ ਅਖਬਾਰ ‘ਚ ਪ੍ਰਕਾਸ਼ਿਤ ਮੀਡੀਆ ਰਿਪੋਰਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਅਡਾਨੀ ਗਰੁੱਪ, ਕੋਲੇ ਦੀਆਂ ਕੀਮਤਾਂ ਅਤੇ ਮੋਦੀ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਕਈ ਦੋਸ਼ ਲਾਏ। ਰਾਹੁਲ ਗਾਂਧੀ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਡਾਨੀ ਸਮੂਹ ਨੇ ਕੋਲੇ ਦੀ ਦਰਾਮਦ ਕਰਦੇ ਸਮੇਂ ਮਹਿੰਗਾਈ ਦਿਖਾਈ ਅਤੇ ਬਿਜਲੀ ਦੀਆਂ ਕੀਮਤਾਂ ਵਧਾ ਦਿੱਤੀਆਂ। ਇਸ ਤਰ੍ਹਾਂ ਅਡਾਨੀ ਗਰੁੱਪ ਨੇ ਜਨਤਾ ਦੀ ਜੇਬ ‘ਚੋਂ 12000 ਕਰੋੜ ਰੁਪਏ ਕੱਢ ਲਏ। ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਇੰਡੋਨੇਸ਼ੀਆ ਵਿੱਚ ਕੋਲਾ ਖਰੀਦਦੇ ਹਨ ਅਤੇ ਜਦੋਂ ਤੱਕ ਇਹ ਕੋਲਾ ਭਾਰਤ ਪਹੁੰਚਦਾ ਹੈ, ਇਸਦੀ ਕੀਮਤ ਦੁੱਗਣੀ ਹੋ ਜਾਂਦੀ ਹੈ। ਇਸ ਤਰ੍ਹਾਂ ਅਡਾਨੀ ਗਰੁੱਪ ਨੇ ਭਾਰਤ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਕਰੀਬ 12000 ਕਰੋੜ ਰੁਪਏ ਕੱਢ ਲਏ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਗਰੁੱਪ ਕੋਲੇ ਦੀਆਂ ਵਧੀਆਂ ਕੀਮਤਾਂ ਯਾਨੀ ‘ਓਵਰ ਪ੍ਰਾਈਸ‘ ਦਰਸਾਉਂਦਾ ਹੈ, ਜਿਸ ਕਾਰਨ ਇੱਥੇ ਬਿਜਲੀ ਦੀਆਂ ਕੀਮਤਾਂ ਵਧਦੀਆਂ ਹਨ। ਰਾਹੁਲ (Rahul Gandhi) ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ‘ਚ ਬਿਜਲੀ ਸਬਸਿਡੀ ਦਿੱਤੀ ਹੈ, ਅਸੀਂ ਮੱਧ ਪ੍ਰਦੇਸ਼ ‘ਚ ਦੇਣ ਜਾ ਰਹੇ ਹਾਂ। ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਭਾਰਤ ਵਿੱਚ ਬਿਜਲੀ ਦੀਆਂ ਵਧਦੀਆਂ ਕੀਮਤਾਂ ਪਿੱਛੇ ਅਡਾਨੀ ਗਰੁੱਪ ਦਾ ਹੱਥ ਹੈ। ਭਾਰਤ ਦੇ ਨਾਗਰਿਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਜਿਸ ਤਰ੍ਹਾਂ ਤੁਹਾਡਾ ਬਿਜਲੀ ਦਾ ਬਿੱਲ ਵੱਧ ਰਿਹਾ ਹੈ, ਅਡਾਨੀ ਨੇ 12000 ਕਰੋੜ ਰੁਪਏ ਸਿੱਧੇ ਤੁਹਾਡੀ ਜੇਬ ਵਿੱਚੋਂ ਕਢਵਾ ਲਏ ਹਨ। ਆਪਣੇ ਦੋਸ਼ਾਂ ਨੂੰ ਆਧਾਰ ਬਣਾਉਂਦੇ ਹੋਏ ਰਾਹੁਲ ਨੇ ਫਾਈਨੈਂਸ਼ੀਅਲ ਟਾਈਮਜ਼ ਲੰਡਨ ਦੀ ਮਸ਼ਹੂਰ ਰਿਪੋਰਟ ਦਾ ਹਵਾਲਾ ਦਿੱਤਾ। ਰਾਹੁਲ ਨੇ ਕਿਹਾ ਕਿ ਫਾਇਨੈਂਸ਼ੀਅਲ ਟਾਈਮਜ਼ ਇਹ ਦੋਸ਼ ਕਹਿ ਰਿਹਾ ਹੈ। ਕਾਂਗਰਸੀ ਸਾਂਸਦ ਨੇ ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਇੱਕ ਅਜਿਹੇ ਵਿਅਕਤੀ ਵੱਲੋਂ ਪੂਰੀ ਤਰ੍ਹਾਂ ਚੋਰੀ ਹੈ ਜਿਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਬਚਾਇਆ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ‘ਤੇ ਪ੍ਰਤੀਕਿਰਿਆ ਕਿਉਂ ਨਹੀਂ ਦੇ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਹ ਸਵਾਲ ਸ਼ਰਦ ਪਵਾਰ ਨੂੰ ਕਿਉਂ ਨਹੀਂ ਪੁੱਛਿਆ, ਕਿਉਂਕਿ ਉਹ ਭਾਰਤ ਗਠਜੋੜ ਦੇ ਵਿਰੋਧ ਤੋਂ ਬਾਅਦ ਵੀ ਅਡਾਨੀ ਨੂੰ ਮਿਲੇ ਸਨ। ਇਸ ਸਵਾਲ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਸ਼ਰਦ ਪਵਾਰ ਨੂੰ ਕੋਈ ਸਵਾਲ ਨਹੀਂ ਪੁੱਛਿਆ ਕਿਉਂਕਿ ਸ਼ਰਦ ਪਵਾਰ ਪ੍ਰਧਾਨ ਮੰਤਰੀ ਨਹੀਂ ਹਨ। ਜਿਕਰਯੋਗ ਹੈ ਕਿ ਵਿਦੇਸ਼ੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅਡਾਨੀ ਦੀ ਕੰਪਨੀ ਨੇ ਘੱਟ ਕੀਮਤ ‘ਤੇ ਕੋਲਾ ਖਰੀਦਿਆ ਅਤੇ ਇਸ ਦੀ ਕੀਮਤ ਵਧਾ ਦਿੱਤੀ। ਰਾਹੁਲ ਗਾਂਧੀ ਨੇ ਅੱਗੇ ਕਿਹਾ, ਸ਼ਰਦ ਪਵਾਰ ਅਡਾਨੀ ਨੂੰ ਨਹੀਂ ਬਚਾ ਰਹੇ ਹਨ। ਪੀਐਮ ਮੋਦੀ ਉਨ੍ਹਾਂ ਨੂੰ ਬਚਾ ਰਹੇ ਹਨ। ਇਸ ਲਈ ਮੈਂ ਸ਼ਰਦ ਪਵਾਰ ਨੂੰ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਕਰ ਰਿਹਾ ਹਾਂ। ਜੇਕਰ ਸ਼ਰਦ ਪਵਾਰ ਪ੍ਰਧਾਨ ਮੰਤਰੀ ਬਣ ਕੇ ਅਡਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਵੀ ਇਹ ਸਵਾਲ ਪੁੱਛਾਂਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। The post ਅਡਾਨੀ ਗਰੁੱਪ ਨੇ ਭਾਰਤੀ ਜਨਤਾ ਦੀ ਜੇਬ ‘ਚੋਂ ਕੱਢੇ 12000 ਕਰੋੜ ਰੁਪਏ: ਰਾਹੁਲ ਗਾਂਧੀ appeared first on TheUnmute.com - Punjabi News. Tags:
|
ਪੰਜਾਬੀ ਗਾਇਕ ਸਿੱਪੀ ਗਿੱਲ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ ? Wednesday 18 October 2023 08:28 AM UTC+00 | Tags: breaking-news fir homeland latest-news mohali-homeland mohali-police news punjab-breaking punjab-news sippy-gill ਚੰਡੀਗੜ੍ਹ,18 ਅਕਤੂਬਰ 2023: ਪੰਜਾਬੀ ਗਾਇਕ ਸਿੱਪੀ ਗਿੱਲ (Sippy Gill) ਮੁਸ਼ਕਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਗਾਇਕ ਸਿੱਪੀ ਗਿੱਲ ਅਤੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਗਾਇਕ ਸਿੱਪੀ ਗਿੱਲ ‘ਤੇ ਹੋਮਲੈਂਡ ਨੇੜੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਮੋਹਾਲੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਪੀ ਗਿੱਲ ਅਤੇ ਸ਼ਿਕਾਇਤਕਰਤਾ ਕਮਲ ਸ਼ੇਰਗਿੱਲ ਦੀ ਪੁਰਾਣੀ ਜਾਣ-ਪਛਾਣ ਹੈ। ਦੋਵੇਂ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ ਪਰ ਕੁਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਉਦੋਂ ਤੋਂ ਹੀ ਦੋਵਾਂ ਵਿਚਾਲੇ ਆਪਸੀ ਤਕਰਾਰ ਚੱਲ ਰਹੀ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ।
The post ਪੰਜਾਬੀ ਗਾਇਕ ਸਿੱਪੀ ਗਿੱਲ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ ? appeared first on TheUnmute.com - Punjabi News. Tags:
|
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਰਬ ਦੇਸ਼ਾਂ 'ਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ DGP ਗੌਰਵ ਯਾਦਵ ਕੋਲ ਚੁੱਕਿਆ Wednesday 18 October 2023 08:40 AM UTC+00 | Tags: aam-aadmi-party breaking-news news punjab-dgp-gaurav-yadav punjab-government punjab-police sant-balbir-singh-seechewal the-unmute-latest-news the-unmute-news ਚੰਡੀਗੜ੍ਹ,18 ਅਕਤੂਬਰ 2023: ਆਪ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਰਬ ਦੇਸ਼ਾਂ ਵਿੱਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਹੈ । ਇਸ ਮੁਲਾਕਾਤ ਦੌਰਾਨ ਦੱਸਿਆ ਗਿਆ ਕਿ ਵਿਦੇਸ਼ ਮੰਤਰਾਲੇ ਦੀ ਮੱਦਦ ਨਾਲ ਅਰਬ ਦੇਸ਼ਾਂ ਵਿੱਚ ਫਸੀਆਂ 52 ਦੇ ਕਰੀਬ ਔਰਤਾਂ ਨੂੰ ਭਾਰਤੀ ਦੂਤਾਵਾਸ ਰਾਹੀਂ ਘਰ ਵਾਪਸ ਲਿਆਂਦਾ ਗਿਆ ਹੈ। ਜਿਨ੍ਹਾਂ ਨੂੰ ਫਰਜ਼ੀ ਏਜੰਟਾਂ ਨੇ ਉਨ੍ਹਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਉਥੇ ਫਸਾਇਆ ਸੀ। ਜੋ ਅਜੇ ਵੀ ਜਾਰੀ ਹੈ। ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਕਿ ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਲੋੜ ਹੈ ਅਤੇ ਇਨ੍ਹਾਂ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। The post ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਰਬ ਦੇਸ਼ਾਂ ‘ਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ DGP ਗੌਰਵ ਯਾਦਵ ਕੋਲ ਚੁੱਕਿਆ appeared first on TheUnmute.com - Punjabi News. Tags:
|
ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਹੁਣ ਇਸ ਮਾਮਲੇ 'ਚ ਮਿਲੀ ਅੰਤਰਿਮ ਜ਼ਮਾਨਤ Wednesday 18 October 2023 09:43 AM UTC+00 | Tags: aig breaking-news latest-news news punjab-and-haryana-high-court punjab-breaking raj-jit-singh-hundal ਚੰਡੀਗੜ੍ਹ,18 ਅਕਤੂਬਰ 2023: ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ (Raj jit Singh Hundal) ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਲੋਂ ਰਾਹਤ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਹੁੰਦਲ ਸਿੰਘ ਦੇ ਖ਼ਿਲਾਫ਼ ਦਰਜ ਤੀਜੀ ਐੱਫ.ਆਈ.ਆਰ 'ਚ ਉਸ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਇਸਦੇ ਹੀ ਰਾਜਜੀਤ ਹੁੰਦਲ ਨੂੰ ਰੋਜ਼ਾਨਾ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਅੱਗੇ ਪੇਸ਼ ਹੋ ਕੇ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਬਰਖ਼ਾਸਤ ਰਾਜਜੀਤ ਹੁੰਦਲ ਦੇ ਖ਼ਿਲਾਫ਼ ਐੱਸ.ਟੀ.ਐੱਫ ਨੇ 16 ਮਈ ਨੂੰ ਮੋਹਾਲੀ 'ਚ ਭ੍ਰਿਸ਼ਟਾਚਾਰ ਅਤੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਉਸੇ ਮਾਮਲੇ ‘ਚ ਰਾਜਜੀਤ ਨੂੰ ਅੰਤਰਿਮ ਜ਼ਮਾਨਤ ਮਿਲੀ ਹੈ | ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਜਜੀਤ ਹੁੰਦਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਅੰਤਰਿਮ ਜ਼ਮਾਨਤ ਦਿੱਤੀ ਹੋਈ ਹੈ । ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 6 ਅਕਤੂਬਰ ਨੂੰ ਐੱਨ.ਡੀ.ਪੀ.ਐੱਸ ਮਾਮਲੇ ਵਿੱਚ ਬਰਖ਼ਾਸਤ ਏਆਈਜੀ ਰਾਜਜੀਤ ਹੁੰਦਲ (Raj jit Singh Hundal) ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਸੁਪਰੀਮ ਕੋਰਟ ਨੇ ਰਾਜਜੀਤ ਸਿੰਘ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਉਸ ਨੂੰ ਰੋਜ਼ਾਨਾ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਅਤੇ ਜਾਂਚ ਵਿਚ ਸਹਿਯੋਗ ਕਰਨ ਦੇ ਹੁਕਮ ਦਿੱਤੇ ਸਨ। The post ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਹੁਣ ਇਸ ਮਾਮਲੇ ‘ਚ ਮਿਲੀ ਅੰਤਰਿਮ ਜ਼ਮਾਨਤ appeared first on TheUnmute.com - Punjabi News. Tags:
|
ਰਿਫਿਊਜ਼ਲਾਂ ਦੀ ਝੜੀ 'ਚ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਮਨਦੀਪ ਕੌਰ ਰੰਧਾਵਾ ਦਾ ਕੈਨੇਡਾ ਸਟੂਡੈਂਟ ਵੀਜ਼ਾ Wednesday 18 October 2023 10:05 AM UTC+00 | Tags: breaking-news canada-student-visa kaur-immigration latest-news news punjab-news ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ,18 ਅਕਤੂਬਰ 2023: ਪਿੰਡ ਟੱਲੇਵਾਲ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੀ ਮਨਦੀਪ ਕੌਰ ਰੰਧਾਵਾ (ਪੁੱਤਰੀ ਬਲਜਿੰਦਰ ਸਿੰਘ ਰੰਧਾਵਾ ਤੇ ਸੁਖਪਾਲ ਕੌਰ ਰੰਧਾਵਾ) ਨੂੰ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ 32 ਦਿਨ੍ਹਾਂ 'ਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲਿਆ ਹੈ । ਮਨਦੀਪ ਕੌਰ ਰੰਧਾਵਾ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੜ੍ਹਾਈ ਕਰਨ ਜਾ ਰਹੀ ਹੈ। ਮਨਦੀਪ ਕੌਰ ਰੰਧਾਵਾ ਦੀ ਅੱਠ ਰਿਫਿਊਜ਼ਲਾਂ ਅਤੇ ਪੰਜ ਸਾਲਾਂ ਦਾ ਗੈਪ ਸੀ | ਮਨਦੀਪ ਕੌਰ ਨੇ 14 ਜੁਲਾਈ 2023 ਨੂੰ ਫਾਈਲ ਲਗਾਈ ਸੀ ਅਤੇ 15 ਅਗਸਤ 2023 ਨੂੰ ਵੀਜ਼ਾ ਆਇਆ | ਮਨਦੀਪ ਕੌਰ ਦੇ ਆਈਲੈਟਸ ਸਕੋਰ ਓਵਰਆਲ 6.5(L-7.5, R-6.0, W-6.5, S-6.0) ਹੈ | ਉਸਨੇ 2018 'ਚ ਬਾਰ੍ਹਵੀਂ ਪਾਸ ਕੀਤੀ ਸੀ | ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਵੱਲੋਂ ਮਨਦੀਪ ਕੌਰ ਰੰਧਾਵਾ ਨੂੰ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ । ਜੇਕਰ ਤੁਸੀ ਵੀ… 1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । 3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ:- 96926-00084 96927-00084 96928-00084 ਅੰਮ੍ਰਿਤਸਰ ਬਰਾਂਚ : 96923-00084 : 93553-00084 ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ) ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ) ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, "Sonathalia Emerald", Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) The post ਰਿਫਿਊਜ਼ਲਾਂ ਦੀ ਝੜੀ ‘ਚ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਮਨਦੀਪ ਕੌਰ ਰੰਧਾਵਾ ਦਾ ਕੈਨੇਡਾ ਸਟੂਡੈਂਟ ਵੀਜ਼ਾ appeared first on TheUnmute.com - Punjabi News. Tags:
|
CM ਭਗਵੰਤ ਮਾਨ ਦੀ ਅਗਵਾਈ 'ਚ 35 ਹਜ਼ਾਰ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਲਿਆ ਅਹਿਦ Wednesday 18 October 2023 10:44 AM UTC+00 | Tags: breaking-news cm-bhagwant-mann latest-news news punjab punjab-a-drug-free punjab-government punjab-news sri-harmandir-sahib the-unmute-breaking-news the-unmute-punjabi-news ਅੰਮ੍ਰਿਤਸਰ, 18 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਦੇ ਹਜ਼ਾਰਾਂ ਨੌਜਵਾਨ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ (drug free Punjab) ਬਣਾਉਣ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੋਏ। ਅਰਦਾਸ ਦੌਰਾਨ ਮੁੱਖ ਮੰਤਰੀ ਨਾਲ ਸ਼ਾਮਲ ਹੋਏ ਪੀਲੀਆਂ ਪੱਗਾਂ, ਪਟਕੇ ਤੇ ਚੁੰਨੀਆਂ ਨਾਲ ਸਜੇ ਹਜ਼ਾਰਾਂ ਨੌਜਵਾਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਵਿੱਚੋਂ ਇਸ ਸਰਾਪ ਦੀ ਜੜ੍ਹ ਵੱਢਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਇਸ ਪਵਿੱਤਰ ਮਿਸ਼ਨ ਦੀ ਕਾਮਯਾਬੀ ਲਈ ਬਲ ਬਖ਼ਸ਼ਣ। ਉਨ੍ਹਾਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਇਸ ਮਿਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ। ਦਰਬਾਰ ਸਾਹਿਬ ਵਿੱਚ ਅਰਦਾਸ ਦੀ ਰਸਮ ਗ੍ਰੰਥੀ ਸਿੰਘ ਬਲਜੀਤ ਸਿੰਘ ਜੀ ਨੇ ਨਿਭਾਈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਹਰੇਕ ਨੇਕ ਕਾਰਜ ਲਈ ਮਨੁੱਖਤਾ ਵਾਸਤੇ ਪ੍ਰੇਰਨਾ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਦਾਸ ਦਾ ਇਕੋ-ਇਕ ਮੰਤਵ ਸੂਬੇ ਵਿੱਚੋਂ ਨਸ਼ਿਆਂ ਦੇ ਸਰਾਪ ਦਾ ਅੰਤ ਕਰਨ ਲਈ ਸ਼ੁਰੂ ਕੀਤੇ ਇਸ ਨਿਵੇਕਲੇ ਮਿਸ਼ਨ ਦੀ ਸਫ਼ਲਤਾ ਲਈ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹਾਜ਼ਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਆਪਣੀ ਤਰ੍ਹਾਂ ਦੀ ਪਹਿਲੀ ਲੋਕ ਲਹਿਰ ਹੈ, ਜਿਸ ਨਾਲ ਇਸ ਸਰਾਪ ਦਾ ਲੱਕ ਤੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ 'ਹੋਪ ਪਹਿਲਕਦਮੀ' ਤਹਿਤ ਸ਼ੁਰੂ ਕੀਤੇ ਇਸ ਨਸ਼ਾ ਵਿਰੋਧੀ ਮਿਸ਼ਨ ਵਿੱਚ ਅਰਦਾਸ ਕਰੋ, ਹਲਫ਼ ਲਵੋ ਤੇ ਖੇਡੋ ਦੀ ਤਿੰਨ ਪੜਾਵੀ ਰਣਨੀਤੀ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਜੋਂ ਹਜ਼ਾਰਾਂ ਨੌਜਵਾਨ ਅੱਜ ਪੰਜਾਬ ਨੂੰ ਨਸ਼ਾ ਮੁਕਤ (drug-free Punjab )ਕਰਨ ਲਈ ਕੀਤੀ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਆਨਲਾਈਨ ਅਰਦਾਸ ਰਾਹੀਂ ਹਜ਼ਾਰਾਂ ਹੋਰ ਲੋਕ ਵੀ ਇਸ ਮੁਹਿੰਮ ਨਾਲ ਜੁੜੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਾਹਿਗੁਰੂ ਦੀ ਅਪਾਰ ਬਖ਼ਸ਼ਿਸ਼ ਸਦਕਾ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਦਫ਼ਾ ਨਸ਼ਿਆਂ ਖ਼ਿਲਾਫ਼ ਮੁਹਿੰਮ ਜ਼ਮੀਨੀ ਪੱਧਰ ਉਤੇ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਤਾਲਮੇਲ ਨਾਲ ਇਸ ਖ਼ਤਰੇ ਦਾ ਬਿਲਕੁੱਲ ਸਫ਼ਾਇਆ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਕ ਪਾਸੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾ ਰਿਹਾ ਹੈ, ਦੂਜੇ ਪਾਸੇ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ-ਵਸੇਬੇ ਉਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। The post CM ਭਗਵੰਤ ਮਾਨ ਦੀ ਅਗਵਾਈ ‘ਚ 35 ਹਜ਼ਾਰ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਲਿਆ ਅਹਿਦ appeared first on TheUnmute.com - Punjabi News. Tags:
|
ਕੁਲਚਾ ਵਿਵਾਦ: ਬਿਕਰਮ ਮਜੀਠੀਆ ਸਾਬਤ ਕਰਨ ਕੇ ਅਸੀਂ ਹੋਟਲ 'ਚ ਬੈਠ ਕੇ ਕੁਲਚੇ ਖਾਧੇ, ਨਹੀਂ ਮੁਆਫ਼ੀ ਮੰਗਣ ਮਜੀਠੀਆ: ਮੀਤ ਹੇਅਰ Wednesday 18 October 2023 11:01 AM UTC+00 | Tags: amritsar-kulche bikram-majithia breaking-news kulcha-controversy majithia news punjab-breaking punjab-news sukhbir-singh-badal ਅੰਮ੍ਰਿਤਸਰ, 18 ਅਕਤੂਬਰ 2023: ਪੰਜਾਬ ਵਿੱਚ ਅੰਮ੍ਰਿਤਸਰ ਕੁਲਚੇ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਹੁਣ ਭਖਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ। ਮੀਤ ਹੇਅਰ (Meet Hayer) ਨੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਬਿਕਰਮ ਮਜੀਠੀਆ ਇਹ ਸਾਬਤ ਕਰ ਦੇਣ ਕੇ ਅਸੀਂ ਹੋਟਲ ਦੇ ਕਮਰੇ ‘ਚ ਬੈਠ ਕੇ ਕੁਲਚੇ ਖਾਧੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ, ਨਹੀਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕੇ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹਰਪਾਲ ਚੀਮਾ ਤੇ ਅਮਨ ਅਰੋੜਾ ‘ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਇਹ ਤਿੰਨ ਮੰਤਰੀ ਅੰਮ੍ਰਿਤਸਰ ਵਿਖੇ ਕੁਲਚੇ ਖਾਣ ਗਏ ਸਨ। ਜਦੋਂ ਉਥੇ ਭੀੜ ਦਿਖੀ ਤਾਂ ਸਾਹਮਣੇ ਇਕ ਨਿੱਜੀ ਹੋਟਲ ਵਿੱਚ ਚਲੇ ਗਏ ਅਤੇ ਮੈਨੇਜਰ ਨੂੰ ਕਮਰਾ ਖੋਲ੍ਹਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੈਨੇਜਰ ਵੱਲੋਂ ਪੈਸੇ ਮੰਗਣ ‘ਤੇ ਮੰਤਰੀ ਸਾਹਿਬ ਭੜਕ ਗਏ ਸਨ। ਵਿਕਰਮ ਮਜੀਠੀਆ ਨੇ ਕਿਹਾ ਕੇ ਬੇਸ਼ੱਕ ਉਸ ਵੇਲੇ 5500 ਰੁਪਏ ਕਮਰੇ ਦਾ ਕਿਰਾਇਆ ਤਾਂ ਦੇ ਦਿੱਤਾ ਪਰ ਨਾਲ ਹੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਹੋਟਲ ‘ਤੇ ਛਾਪੇਮਾਰੀ ਕਰਵਾ ਦਿੱਤੀ ਅਤੇ ਫਿਰ ਆਬਕਾਰੀ ਮਹਿਕਮੇ ਵੱਲੋਂ ਹੋਟਲ ਨੂੰ ਨੋਟਿਸ ਕੱਢਿਆ ਗਿਆ। ਇਹ ਦੋਵੇਂ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੇ ਹਰਪਾਲ ਸਿੰਘ ਚੀਮਾ ਕੋਲ ਹਨ। ਬਿਕਰਮ ਮਜੀਠੀਆ ਦੇ ਇਸ ਦੋਸ਼ ‘ਤੇ ਚੁੱਪੀ ਤੋੜਦਿਆਂ ਮੀਤ ਹੇਅਰ ਨੇ ਕਿਹਾ ਕਿ ਹੋਟਲ ਵਿੱਚ ਕੁਲਚੇ ਖਾਣ ਦੀ ਸਾਰੀ ਕਹਾਣੀ ਮਨਘੜਤ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕੇ ਕੁਲਚੇ ਵਾਲੀ ਦੁਕਾਨ ਜਾਂ ਹੋਟਲ ਜਾ ਕੇ ਇਸ ਸਬੰਧੀ ਪੁੱਛਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਵੱਡੇ ਆਗੂਆਂ ਤੋਂ ਇਹੋ ਜਿਹੀਆਂ ਬੇਤੁਕੀਆਂ ਕਹਾਣੀਆਂ ਦੀ ਉਮੀਦ ਨਹੀਂ ਕਰਦਾ। ਮੀਤ ਹੇਅਰ (Meet Hayer) ਨੇ ਬਿਕਰਮ ਮਜੀਠੀਆ ‘ਤੇ ਤੰਜ ਕੱਸਦਿਆਂ ਕਿਹਾ ਕਿ ਜੀਜਾ-ਸਾਲੇ ਵਾਂਗ ਅਸੀਂ ਘਟੀਆ ਰਾਜਨੀਤੀ ਨਹੀਂ ਕਰਦੇ। The post ਕੁਲਚਾ ਵਿਵਾਦ: ਬਿਕਰਮ ਮਜੀਠੀਆ ਸਾਬਤ ਕਰਨ ਕੇ ਅਸੀਂ ਹੋਟਲ ‘ਚ ਬੈਠ ਕੇ ਕੁਲਚੇ ਖਾਧੇ, ਨਹੀਂ ਮੁਆਫ਼ੀ ਮੰਗਣ ਮਜੀਠੀਆ: ਮੀਤ ਹੇਅਰ appeared first on TheUnmute.com - Punjabi News. Tags:
|
ਦੋ ਜਨਮ ਸਰਟੀਫਿਕੇਟਾਂ ਦਾ ਮਾਮਲਾ: ਅਦਾਲਤ ਨੇ ਆਜ਼ਮ ਖਾਨ, ਪੁੱਤ ਅਬਦੁੱਲਾ ਆਜ਼ਮ ਤੇ ਘਰਵਾਲੀ ਨੂੰ ਸੁਣਾਈ 7 ਸਾਲ ਦੀ ਸਜ਼ਾ Wednesday 18 October 2023 11:15 AM UTC+00 | Tags: abdullah-azam azam-khan breaking-news india-breaking latest-news news two-birth-certificates-case ਚੰਡੀਗੜ੍ਹ, 18 ਅਕਤੂਬਰ 2023: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ (Azam Khan) ਦੇ ਪੁੱਤ ਅਬਦੁੱਲਾ ਆਜ਼ਮ ਦੇ ਦੋ ਜਨਮ ਸਰਟੀਫਿਕੇਟਾਂ ਦੇ ਮਾਮਲੇ ‘ਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਜ਼ਮ ਖਾਨ, ਅਬਦੁੱਲਾ ਆਜ਼ਮ ਅਤੇ ਪਤਨੀ ਤਨਜ਼ੀਨ ਫਾਤਮਾ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਦੇ ਹੁਕਮਾਂ ‘ਤੇ ਤਿੰਨਾਂ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਅਦਾਲਤ ਨੇ ਇਸ ਮਾਮਲੇ ‘ਚ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਸਪਾ ਦੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਖਾਨ (Azam Khan) ਦੇ ਦੋ ਜਨਮ ਸਰਟੀਫਿਕੇਟ ਮਾਮਲੇ ‘ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਇਆ। 2019 ਵਿੱਚ ਲਘੂ ਉਦਯੋਗ ਸੈੱਲ ਦੇ ਤਤਕਾਲੀ ਖੇਤਰੀ ਕੋਆਰਡੀਨੇਟਰ ਅਤੇ ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਨੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ, ਸੀਨੀਅਰ ਸਪਾ ਆਗੂ ਆਜ਼ਮ ਖਾਨ ਦੇ ਪੁੱਤ ਦੇ ਖਿਲਾਫ ਗੰਜ ਥਾਣੇ ਵਿੱਚ ਦੋ ਜਨਮ ਸਰਟੀਫਿਕੇਟ ਹੋਣ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿੱਚ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਡਾ: ਤਨਜ਼ੀਨ ਫਾਤਮਾ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲੇ ਦੀ ਚਾਰਜਸ਼ੀਟ ਅਦਾਲਤ ‘ਚ ਦਾਖਲ ਕਰ ਦਿੱਤੀ ਹੈ। ਫਿਲਹਾਲ ਤਿੰਨੋਂ ਵਿਅਕਤੀ ਜ਼ਮਾਨਤ ‘ਤੇ ਬਾਹਰ ਸਨ । ਇਹ ਕੇਸ ਐਮਪੀ-ਐਮਐਲਏ ਮੈਜਿਸਟ੍ਰੇਟ ਟ੍ਰਾਇਲ ਕੋਰਟ ਰਾਮਪੁਰ ਵਿੱਚ ਚੱਲ ਰਿਹਾ ਹੈ। ਅਦਾਲਤ ਨੇ 30 ਗਵਾਹਾਂ ਅਤੇ ਉਪਲਬਧ ਦਸਤਾਵੇਜ਼ੀ ਸਬੂਤਾਂ ਦੇ ਆਧਾਰ ‘ਤੇ ਸਾਬਕਾ ਸਪਾ ਵਿਧਾਇਕ ਅਬਦੁੱਲਾ ਆਜ਼ਮ ਦੇ ਦੋ ਜਨਮ ਸਰਟੀਫਿਕੇਟ ਮਾਮਲੇ ‘ਚ ਆਪਣਾ ਫੈਸਲਾ ਸੁਣਾਇਆ ਹੈ। ਸੁਣਵਾਈ ਦੌਰਾਨ ਦੋਵਾਂ ਧਿਰਾਂ ਦੇ 15-15 ਗਵਾਹ ਪੇਸ਼ ਕੀਤੇ ਗਏ। ਮੌਜੂਦਾ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਨੇ ਗੰਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। The post ਦੋ ਜਨਮ ਸਰਟੀਫਿਕੇਟਾਂ ਦਾ ਮਾਮਲਾ: ਅਦਾਲਤ ਨੇ ਆਜ਼ਮ ਖਾਨ, ਪੁੱਤ ਅਬਦੁੱਲਾ ਆਜ਼ਮ ਤੇ ਘਰਵਾਲੀ ਨੂੰ ਸੁਣਾਈ 7 ਸਾਲ ਦੀ ਸਜ਼ਾ appeared first on TheUnmute.com - Punjabi News. Tags:
|
16 ਹਾਈਕੋਰਟ ਦੇ ਜੱਜਾਂ ਦਾ ਤਬਾਦਲਾ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦਿੱਤੀ ਜਾਣਕਾਰੀ Wednesday 18 October 2023 11:31 AM UTC+00 | Tags: 16-high-court-judges breaking-news chief-justice-of-india constitution-of-india high-court-judges india-latest-news news transfer-of-16-high-court-judges ਚੰਡੀਗੜ੍ਹ, 18 ਅਕਤੂਬਰ 2023: ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਕੇ 16 ਹਾਈਕੋਰਟ ਦੇ ਜੱਜਾਂ (High Court Judges) ਦਾ ਤਬਾਦਲਾ ਕੀਤਾ ਗਿਆ ਹੈ | ਜਿਨ੍ਹਾਂ ਦੀ ਪਹਿਲਾਂ ਸੁਪਰੀਮ ਕੋਰਟ ਕਾਲੇਜੀਅਮ ਨੇ ਸਿਫਾਰਸ਼ ਕੀਤੀ ਸੀ। ਇਸਦੀ ਜਾਣਕਾਰੀ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਾਂਝੀ ਕੀਤੀ ਹੈ | The post 16 ਹਾਈਕੋਰਟ ਦੇ ਜੱਜਾਂ ਦਾ ਤਬਾਦਲਾ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦਿੱਤੀ ਜਾਣਕਾਰੀ appeared first on TheUnmute.com - Punjabi News. Tags:
|
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਯਾਰਕ 'ਚ ਸਿੱਖ ਨੌਜਵਾਨ 'ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿੰਦਾ Wednesday 18 October 2023 11:43 AM UTC+00 | Tags: breaking-news cm-bhagwant-mann harjinder-singh-dhami news new-york punjab-government punjab-news shiromani-committee sikh-youth the-unmute-breaking-news ਅੰਮ੍ਰਿਤਸਰ 18 ਅਕਤੂਬਰ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਯਾਰਕ (ਅਮਰੀਕਾ) ਵਿਚ ਇਕ ਸਿੱਖ ਨੌਜਵਾਨ (Sikh youth) 'ਤੇ ਹੋਏ ਨਸਲੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਿਊਯਾਰਕ ਵਿਚ ਇਕ ਸਿੱਖ ਨੌਜਵਾਨ (Sikh youth) 'ਤੇ ਬੱਸ ਵਿਚ ਸਫ਼ਰ ਕਰਦਿਆਂ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਖਿੱਤੇ ਵਿਚ ਵੱਸੇ ਹਨ, ਉਨ੍ਹਾਂ ਨੇ ਉਥੋਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਪਦਵੀਆਂ 'ਤੇ ਕਾਰਜ ਕਰ ਰਹੇ ਹਨ। ਪਰੰਤੂ ਜਦੋਂ ਸਿੱਖਾਂ ਵਿਰੁੱਧ ਅਜਿਹੀਆਂ ਨਫ਼ਰਤੀ ਘਟਨਾਵਾਂ ਵਾਪਰਦੀਆਂ ਹਨ, ਤਾਂ ਕੌਮ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ। ਸ਼ਿਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਭਲਾ ਚਾਹੁਣ ਵਾਲੇ ਸਿੱਖਾਂ 'ਤੇ ਵਿਦੇਸ਼ਾਂ 'ਚ ਨਸਲੀ ਹਮਲੇ ਹੋਣਾ ਬੇਹੱਦ ਮੰਦਭਾਗੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ। The post ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਯਾਰਕ 'ਚ ਸਿੱਖ ਨੌਜਵਾਨ 'ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿੰਦਾ appeared first on TheUnmute.com - Punjabi News. Tags:
|
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਲਈ ਕਾਨੂੰਨੀ ਸਾਖਰਤਾ ਸਬੰਧੀ ਵਿਸਤਾਰ ਭਾਸ਼ਣ ਕਰਵਾਏ Wednesday 18 October 2023 11:47 AM UTC+00 | Tags: breaking-news legal-literacy legal-literacy-cell shaheed-major-harminder ਐਸ.ਏ.ਐਸ.ਨਗਰ, 18 ਅਕਤੂਬਰ 2023: ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਵਿਦਿਆਰਥੀਆਂ ਲਈ ਕਾਨੂੰਨੀ ਸਾਖਰਤਾ ਸਬੰਧੀ ਵਿਸਤਾਰ ਭਾਸ਼ਣ ਕਰਵਾਏ। ਜਿਸ ਦੇ ਪ੍ਰਮੱਖ ਵਕਤਾ ਸ. ਬਲਜਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਨ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਸੀ.ਜੇ.ਐਮ. ਬਲਜਿੰਦਰ ਸਿੰਘ ਦਾ ਸਵਾਗਤ ਕਰਦਿਆ ਕਿਹਾ ਕਿ ਕਾਨੂੰਨੀ ਸਾਖਰਤਾ ਸਾਨੂੰ ਸਾਡੇ ਹੱਕਾਂ ਅਤੇ ਅਧਿਕਾਰਾਂ ਬਾਰੇ ਚੇਤੰਨ ਕਰਦੀ ਹੈ। ਸੀ.ਜੇ.ਐਮ. ਬਲਜਿੰਦਰ ਸਿੰਘ ਨੇ ਲੀਗਲ ਲਿਟਰੇਸੀ ਬਾਰੇ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਕਿਸ ਪ੍ਰਕਾਰ ਅਸੀਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਕਿੰਨ੍ਹਾਂ ਸਥਿਤੀਆਂ ਵਿੱਚ ਅਸੀਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਨੇ ਸੰਵਿਧਾਨ ਦੇ ਸਾਰੇ ਐਕਟ ਅਤੇ ਸੈਕਸ਼ਨ ਸਾਂਝੇ ਕੀਤੇ ਜਿਨ੍ਹਾਂ ਦੀ ਜਾਣਕਾਰੀ ਨਾਗਰਿਕਾਂ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਲਈ ਸਾਰੀ ਜਾਣਕਾਰੀ ਵਿਸਥਾਰ ਵਿੱਚ ਸਾਂਝੀ ਕੀਤੀ। ਲੀਗਲ ਲਿਟਰੇਸੀ ਸੈੱਲ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਦੱਸਿਆਂ ਕਿ ਕਾਨੂੰਨੀ ਸਾਖਰਤਾ ਨਿਆਂ ਤੱਕ ਪਹੁੰਚ, ਕਾਨੂੰਨੀ ਸੁਰੱਖਿਆ, ਕਾਨੂੰਨੀ ਜਾਗਰੂਕਤਾ ਅਤੇ ਕਾਨੂੰਨੀ ਸਹਾਇਤਾ ਬਾਰੇ ਚੇਤੰਨ ਕਰਦੀ ਹੈ। ਜੇਕਰ ਅਸੀਂ ਕਾਨੂੰਨੀ ਸਾਖਰ ਹੋਵਾਂਗੇ ਤਾਂ ਹੀ ਸਨਮਾਨਯੋਗ ਜੀਵਨ ਜੀਵਾਂਗੇ। ਇਸ ਮੌਕੇ ਪ੍ਰੋ. ਪ੍ਰੀਤਇੰਦਰ ਕੰਗ ਨੇ ਵੀ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਦਿੱਤੀ। ਬਲਜਿੰਦਰ ਸਿੰਘ ਸੀ.ਜੇ.ਐਮ. ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਪ੍ਰੋ. ਪ੍ਰਮਿੰਦਰਪਾਲ ਸਿੰਘ, ਪ੍ਰੋ. ਨੰਦਨੀ ਵੈਦ, ਪ੍ਰੋ. ਰੋਹਿਤ ਬਰਾਚ, ਪ੍ਰੋ. ਨਿਸ਼ਠਾ ਤ੍ਰਿਪਾਠੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ। The post ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਲਈ ਕਾਨੂੰਨੀ ਸਾਖਰਤਾ ਸਬੰਧੀ ਵਿਸਤਾਰ ਭਾਸ਼ਣ ਕਰਵਾਏ appeared first on TheUnmute.com - Punjabi News. Tags:
|
ਇਜ਼ਰਾਈਲ ਪੁੱਜੇ ਜੋਅ ਬਾਈਡਨ ਦਾ ਬਿਆਨ, ਕਿਹਾ- ਗਾਜ਼ਾ ਹਸਪਤਾਲ ਹਮਲੇ 'ਚ ਇਜ਼ਰਾਈਲ ਦਾ ਹੱਥ ਨਹੀਂ Wednesday 18 October 2023 12:00 PM UTC+00 | Tags: biden breaking-news gaza-hospital-explosion israel joe-biden news ਚੰਡੀਗੜ੍ਹ, 18 ਅਕਤੂਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੇ ਬੁੱਧਵਾਰ ਨੂੰ ਗਾਜ਼ਾ ਹਸਪਤਾਲ ਵਿਸਫੋਟ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਯੁੱਧ ਦੌਰਾਨ ਇਜ਼ਰਾਈਲ ਪਹੁੰਚੇ ਬਾਈਡਨ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਹਸਪਤਾਲ ਵਿੱਚ ਜੋ ਧਮਾਕਾ ਹੋਇਆ ਹੈ, ਉਹ ਇਜ਼ਰਾਈਲ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਮਾਕੇ ਦੇ ਸਮੇਂ ਹਸਪਤਾਲ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ। ਅਜਿਹੇ ‘ਚ ਇਹ ਤੈਅ ਨਹੀਂ ਹੈ ਕਿ ਧਮਾਕੇ ਦਾ ਅਸਲ ਕਾਰਨ ਕੀ ਸੀ। ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਕਿਹਾ, ’ਮੈਂ’ਤੁਸੀਂ ਜੋ ਦੇਖਿਆ ਹੈ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਨਹੀਂ ਹੈ। ਸੰਭਵ ਹੈ ਕਿ ਕਿਸੇ ਹੋਰ ਗਰੁੱਪ ਨੇ ਅਜਿਹਾ ਕੀਤਾ ਹੋਵੇ। ਜਿਸ ਵਿੱਚ ਸੈਂਕੜੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਸਮੇਂ ਹਸਪਤਾਲ ਵਿੱਚ ਬਹੁਤ ਸਾਰੇ ਨਾਗਰਿਕ ਅਤੇ ਮਰੀਜ਼ ਮੌਜੂਦ ਸਨ। ਇਸ ਲਈ ਇਹ ਯਕੀਨ ਨਾਲ ਕਹਿਣਾ ਸਹੀ ਨਹੀਂ ਹੋਵੇਗਾ ਕਿ ਧਮਾਕੇ ਦਾ ਕਾਰਨ ਕੀ ਸੀ। ਜਿਕਰਯੋਗ ਹੈ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਦੇ ਹਸਪਤਾਲ ਵਿਚ ਧਮਾਕਾ ਇਜ਼ਰਾਇਲੀ ਹਵਾਈ ਹਮਲੇ ਕਾਰਨ ਹੋਇਆ ਹੈ। ਹਾਲਾਂਕਿ, ਇਜ਼ਰਾਇਲੀ ਫੌਜ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਜ਼ਰਾਈਲੀ ਫੌਜ ਨੇ ਇੱਕ ਅਸਫਲ ਰਾਕੇਟ ਨੂੰ ਇੱਕ ਹੋਰ ਅੱਤਵਾਦੀ ਸਮੂਹ – ਫਿਲੀਸਤੀਨੀ ਇਸਲਾਮਿਕ ਜੇਹਾਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਉਸ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ (Joe Biden) ਇਜ਼ਰਾਈਲ-ਹਮਾਸ ਜੰਗ ਦੇ 13ਵੇਂ ਦਿਨ ਇਜ਼ਰਾਈਲ ਪਹੁੰਚ ਗਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਤੇਲ ਅਵੀਵ ਦੇ ਬੇਂਗੂਰੀਅਨ ਹਵਾਈ ਅੱਡੇ ‘ਤੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਦੌਰਾਨ ਬਾਈਡਨ ਨੇ ਨੇਤਨਯਾਹੂ ਨੂੰ ਦੇਖਦੇ ਹੀ ਜੱਫੀ ਪਾ ਲਈ। ਬਾਈਡਨ ਦਾ ਸਵਾਗਤ ਕਰਨ ਲਈ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜੋਗ ਵੀ ਉੱਥੇ ਮੌਜੂਦ ਸਨ। The post ਇਜ਼ਰਾਈਲ ਪੁੱਜੇ ਜੋਅ ਬਾਈਡਨ ਦਾ ਬਿਆਨ, ਕਿਹਾ- ਗਾਜ਼ਾ ਹਸਪਤਾਲ ਹਮਲੇ ‘ਚ ਇਜ਼ਰਾਈਲ ਦਾ ਹੱਥ ਨਹੀਂ appeared first on TheUnmute.com - Punjabi News. Tags:
|
World Cup History: ਕ੍ਰਿਕਟ ਵਿਸ਼ਵ ਕੱਪ 'ਚ 1983 ਤੋਂ ਲੈ ਕੇ 2023 ਤੱਕ ਦੇ ਸਭ ਤੋਂ ਵੱਡੇ ਉਲਟਫੇਰ Wednesday 18 October 2023 12:58 PM UTC+00 | Tags: 1983-2023 breaking-news cricket-news icc-world-cup-2023 latest-news news south-africa sports-news world-cup-history ਚੰਡੀਗ੍ਹੜ 18 ਅਕਤੂਬਰ 2023: ਨੀਦਰਲੈਂਡ ਨੇ ਆਈਸੀਸੀ ਵਿਸ਼ਵ ਕੱਪ 2023 (World Cup) ਵਿੱਚ ਇੱਕ ਹੋਰ ਵੱਡਾ ਉਲਟਫੇਰ ਕੀਤਾ ਹੈ। ਨੀਦਰਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਾਰ ਦਾ ਸਵਾਦ ਚਖਾਇਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਇੰਗਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ । ਹਾਲਾਂਕਿ 50 ਓਵਰਾਂ ਦੇ ਵਿਸ਼ਵ ਕੱਪ ‘ਚ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮੁਕਾਬਲਤਨ ਕਮਜ਼ੋਰ ਟੀਮ ਨੇ ਟੂਰਨਾਮੈਂਟ ‘ਚ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕੀਤਾ ਹੋਵੇ। ਇਸ ਮੈਗਾ ਈਵੈਂਟ ‘ਚ ਕਈ ਵਾਰ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ ਅਤੇ ਭਾਰਤੀ ਟੀਮ ਵੀ ਇਸ ਦਾ ਸ਼ਿਕਾਰ ਹੋ ਚੁੱਕੀ ਹੈ। ਵਿਸ਼ਵ ਕੱਪ ‘ਚ 1983 ਤੋਂ 2023 ਤੱਕ ਵੱਡੇ ਉਲਟਫੇਰ:-1. ਜ਼ਿੰਬਾਬਵੇ ਬਨਾਮ ਆਸਟ੍ਰੇਲੀਆ, 1983 ਵਿਸ਼ਵ ਕੱਪ, ਗਰੁੱਪ ਪੜਾਅਜ਼ਿੰਬਾਬਵੇ ਨੇ 1983 ਵਿਸ਼ਵ ਕੱਪ (World Cup) ਦੇ ਲੀਗ ਪੜਾਅ ਦੇ ਮੈਚ ‘ਚ ਵੱਡਾ ਉਲਟਫੇਰ ਕੀਤਾ ਸੀ। ਜ਼ਿੰਬਾਬਵੇ ਨੇ ਆਸਟ੍ਰੇਲੀਆਈ ਟੀਮ ਨੂੰ 13 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਉਲਟਫੇਰ ਸੀ। ਉਸ ਸੀਜ਼ਨ ਵਿੱਚ, ਭਾਰਤੀ ਟੀਮ ਕਪਿਲ ਦੇਵ ਦੀ ਕਪਤਾਨੀ ਵਿੱਚ ਚੈਂਪੀਅਨ ਬਣੀ ਸੀ। 2. ਵੈਸਟ ਇੰਡੀਜ਼ ਬਨਾਮ ਕੀਨੀਆ, 1996 ਵਿਸ਼ਵ ਕੱਪ, ਗਰੁੱਪ ਪੜਾਅਇਸ ਤੋਂ ਬਾਅਦ ਦੂਜਾ ਉਲਟਫੇਰ ਕੀਨੀਆ ਦੀ ਟੀਮ ਨੇ ਕੀਤਾ। ਫਿਰ ਕੀਨੀਆ ਨੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਇਸ ਤੋਂ ਬਾਅਦ ਕੀਨੀਆ ਨੇ ਪਟਨਾ ‘ਚ ਵੈਸਟਇੰਡੀਜ਼ ਖਿਲਾਫ ਮੈਚ ਖੇਡਿਆ, ਜਿਸ ‘ਚ ਉਸ ਨੇ 7 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। 3. ਭਾਰਤ ਬਨਾਮ ਜ਼ਿੰਬਾਬਵੇ, 1999 ਵਿਸ਼ਵ ਕੱਪ, ਗਰੁੱਪ ਪੜਾਅਜ਼ਿੰਬਾਬਵੇ ਨੂੰ 1999 ਦੇ ਵਿਸ਼ਵ ਕੱਪ ਵਿੱਚ ਬਹੁਤ ਕਮਜ਼ੋਰ ਟੀਮ ਮੰਨੀ ਜਾਂਦੀ ਸੀ। ਦਰਅਸਲ ਟੀਮ ਵੀ ਕਮਜ਼ੋਰ ਸੀ। ਪਰ ਉਸ ਨੇ ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਮੈਚ ਵਿੱਚ ਭਾਰਤੀ ਟੀਮ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮੈਚ ਲੈਸਟਰ ‘ਚ ਖੇਡਿਆ ਗਿਆ ਸੀ। 4. ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ 1999 ਵਿਸ਼ਵ ਕੱਪ, ਗਰੁੱਪ ਪੜਾਅ1999 ਦੇ ਵਿਸ਼ਵ ਕੱਪ ‘ਚ ਹੀ ਜ਼ਿੰਬਾਬਵੇ ਨੇ ਭਾਰਤ ਖਿਲਾਫ ਇਕ ਹੋਰ ਵੱਡਾ ਉਲਟਫੇਰ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਜ਼ਿੰਬਾਬਵੇ ਨੇ ਉਸ ਸੀਜ਼ਨ ‘ਚ ਦੱਖਣੀ ਅਫਰੀਕੀ ਟੀਮ ਨੂੰ 48 ਦੌੜਾਂ ਨਾਲ ਹਰਾ ਕੇ ਦੂਜਾ ਉਲਟਫੇਰ ਕੀਤਾ ਸੀ। 5. ਪਾਕਿਸਤਾਨ ਬਨਾਮ ਬੰਗਲਾਦੇਸ਼ 1999 ਵਿਸ਼ਵ ਕੱਪ, ਗਰੁੱਪ ਪੜਾਅ1999 ਦੇ ਵਿਸ਼ਵ ਕੱਪ ਵਿੱਚ ਤੀਜਾ ਵੱਡਾ ਉਲਟਫੇਰ ਬੰਗਲਾਦੇਸ਼ ਦੇ ਨਾਮ ਰਿਹਾ। ਬੰਗਲਾਦੇਸ਼ ਨੇ ਇਸ ਵਿਸ਼ਵ ਕੱਪ ਸੀਜ਼ਨ ਵਿੱਚ ਪਾਕਿਸਤਾਨ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਹ ਮੈਚ ਗਰੁੱਪ ਗੇੜ ਵਿੱਚ ਨੌਰਥੈਂਪਟਨ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਪਾਕਿਸਤਾਨ ਨੂੰ 62 ਦੌੜਾਂ ਨਾਲ ਹਾਰ ਮਿਲੀ ਸੀ। 6. ਸ਼੍ਰੀਲੰਕਾ ਬਨਾਮ ਕੀਨੀਆ 2003 ਵਿਸ਼ਵ ਕੱਪ, ਗਰੁੱਪ ਪੜਾਅਕੀਨੀਆ ਨੇ 2003 ਦੇ ਵਿਸ਼ਵ ਕੱਪ ਵਿੱਚ ਇੱਕ ਵਾਰ ਫਿਰ ਉਲਟਫੇਰ ਕੀਤਾ। ਇਸ ਵਾਰ ਉਸ ਨੇ ਨੈਰੋਬੀ ਵਿੱਚ ਖੇਡੇ ਗਏ ਮੈਚ ਵਿੱਚ ਸ੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਵਿਸ਼ਵ ਕੱਪ ‘ਚ ਕੀਨੀਆ ਦੀ ਟੀਮ ਸੈਮੀਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ। ਜਿੱਥੇ ਉਸ ਨੂੰ ਭਾਰਤ ਤੋਂ ਹਾਰ ਕੇ ਬਾਹਰ ਹੋਣਾ ਪਿਆ। 7. ਬੰਗਲਾਦੇਸ਼ ਬਨਾਮ ਭਾਰਤ 2007ਸਾਲ 2007 ‘ਚ ਵੈਸਟਇੰਡੀਜ਼ ਦੀ ਧਰਤੀ ‘ਤੇ ਖੇਡੇ ਗਏ ਵਿਸ਼ਵ ਕੱਪ ‘ਚ ਬੰਗਲਾਦੇਸ਼ ਨੇ ਮਜ਼ਬੂਤ ਭਾਰਤੀ ਟੀਮ ਨੂੰ ਹਰਾਇਆ ਸੀ। ਗਰੁੱਪ ਗੇੜ ਵਿੱਚ ਬੰਗਲਾਦੇਸ਼ ਹੱਥੋਂ ਮਿਲੀ ਹਾਰ ਕਾਰਨ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਹੀਂ ਪਹੁੰਚ ਸਕੀ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਪੂਰੀ ਭਾਰਤੀ ਟੀਮ ਨੂੰ 191 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਟੀਚਾ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਇਤਿਹਾਸਕ ਜਿੱਤ ਦਰਜ ਕੀਤੀ। 8. ਆਇਰਲੈਂਡ ਬਨਾਮ ਪਾਕਿਸਤਾਨ 20072007 ‘ਚ ਹੀ ਬੰਗਲਾਦੇਸ਼ ਦੇ ਨਾਲ-ਨਾਲ ਆਇਰਲੈਂਡ ਦੀ ਟੀਮ ਨੇ ਵੀ ਵੱਡਾ ਉਲਟਫੇਰ ਕੀਤਾ ਸੀ। ਆਇਰਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਵਾਦ ਚਖਾਇਆ। ਆਇਰਲੈਂਡ ਹੱਥੋਂ ਮਿਲੀ ਹਾਰ ਕਾਰਨ ਪਾਕਿਸਤਾਨ ਦੀ ਟੀਮ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕੀ। 9. ਇੰਗਲੈਂਡ ਬਨਾਮ ਆਇਰਲੈਂਡ 20112011 ਵਿੱਚ ਆਇਰਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕ੍ਰਿਕਟ ਨੂੰ ਹੈਰਾਨ ਕਰ ਦਿੱਤਾ ਸੀ। ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 327 ਦੌੜਾਂ ਬਣਾਈਆਂ। ਹਾਲਾਂਕਿ ਆਇਰਲੈਂਡ ਨੇ ਕੇਵਿਨ ਓ ਬ੍ਰਾਇਨ ਦੇ ਬੱਲੇ ਦੇ ਸੈਂਕੜੇ ਦੇ ਆਧਾਰ ‘ਤੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। 10. ਆਇਰਲੈਂਡ ਬਨਾਮ ਵੈਸਟ ਇੰਡੀਜ਼ 2015ਵਿਸ਼ਵ ਕੱਪ 2015 ਵਿੱਚ ਵੀ ਆਇਰਲੈਂਡ ਨੇ ਇੱਕ ਹੋਰ ਵੱਡਾ ਉਲਟਫੇਰ ਕੀਤਾ। ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਨੂੰ ਹਰਾਇਆ। ਕੈਰੇਬੀਅਨ ਟੀਮ ਵੱਲੋਂ ਦਿੱਤੇ 305 ਦੌੜਾਂ ਦੇ ਵੱਡੇ ਟੀਚੇ ਨੂੰ ਆਇਰਲੈਂਡ ਨੇ 25 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। 11 .ਅਫਗਾਨਿਸਤਾਨ ਬਨਾਮ ਇੰਗਲੈਂਡ 2023ਅਫਗਾਨਿਸਤਾਨ ਵਿਸ਼ਵ ਕੱਪ 'ਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇ 284 ਦੌੜਾਂ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਨੇ ਇੰਗਲੈਂਡ ਨੂੰ 215 ਦੌੜਾਂ 'ਤੇ ਆਊਟ ਕਰ ਦਿੱਤਾ। 12.ਨੀਦਰਲੈਂਡ ਬਨਾਮ ਦੱਖਣੀ ਅਫਰੀਕਾਵਨਡੇ ਵਿਸ਼ਵ ਕੱਪ 2023 ਇੰਗਲੈਂਡ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਦੀ ਟੀਮ ਵੀ ਵੱਡੇ ਉਲਟਫੇਰ ਦਾ ਸ਼ਿਕਾਰ ਹੋਈ ਹੈ। ਦੱਖਣੀ ਅਫਰੀਕਾ ਨੂੰ ਨੀਦਰਲੈਂਡ (Netherlands) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 246 ਦੌੜਾਂ ਟੀਚਾ ਦਿੱਤਾ,ਪਰ ਦੱਖਣੀ ਅਫਰੀਕਾ ਦੀ ਟੀਮ 207 ਦੌੜਾਂ ਬਣਾ ਸਕੀ ਅਤੇ 38 ਦੌੜਾਂ ਤੋਂ ਹਾਰ ਗਈ | The post World Cup History: ਕ੍ਰਿਕਟ ਵਿਸ਼ਵ ਕੱਪ ‘ਚ 1983 ਤੋਂ ਲੈ ਕੇ 2023 ਤੱਕ ਦੇ ਸਭ ਤੋਂ ਵੱਡੇ ਉਲਟਫੇਰ appeared first on TheUnmute.com - Punjabi News. Tags:
|
ਪੀ.ਸੀ.ਆਈ. ਦੀ ਟੀਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨ ਦਿਨਾਂ ਦੌਰੇ 'ਤੇ, ਪੰਜਾਬ ਨੇ ਦਿੱਤਾ ਪੂਰਨ ਤੇ ਨਿਰਪੱਖ ਸਹਿਯੋਗ ਦਾ ਭਰੋਸਾ Wednesday 18 October 2023 01:07 PM UTC+00 | Tags: breaking-news haryana-and-chandigarh news press-council-of-india punjab punjab-news ਚੰਡੀਗੜ੍ਹ, 18 ਅਕਤੂਬਰ 2023: ਪ੍ਰੈਸ ਕੌਂਸਲ ਆਫ ਇੰਡੀਆ (PCI) ਦੀ ਨੁਮਾਇੰਦਗੀ ਕਰਨ ਵਾਲੀ ਅਧਿਕਾਰਤ ਪੰਜ ਮੈਂਬਰੀ ਟੀਮ, ਜੋ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜਾਬ, ਚੰਡੀਗੜ੍ਹ (ਯੂਟੀ) ਅਤੇ ਹਰਿਆਣਾ ਰਾਜ ਦੇ ਤਿੰਨ ਦਿਨਾਂ ਦੌਰੇ ‘ਤੇ ਹੈ, ਨੇ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੌਂਸਲ ਦੇ ਕਨਵੀਨਰ ਵਿਨੋਦ ਕੋਹਲੀ ਦੀ ਅਗਵਾਈ ਵਾਲੇ ਪੀ.ਸੀ.ਆਈ (PCI) ਦੇ ਵਫ਼ਦ ਵਿਚ ਐਲ.ਸੀ. ਭਾਰਤੀਆ, ਕਿੰਗਸ਼ੁਕ ਪ੍ਰਮਾਨਿਕ, ਜੈ ਸ਼ੰਕਰ ਗੁਪਤਾ ਅਤੇ ਪ੍ਰਸੰਨਾ ਕੁਮਾਰ ਮੋਹੰਤੀ ਮੈਂਬਰਾਂ ਵਜੋਂ ਸ਼ਾਮਿਲ ਸਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੀ.ਸੀ.ਆਈ ਟੀਮ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਪੀ.ਸੀ.ਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ ਤਾਂ ਜੋ ਪੱਤਰਕਾਰਾਂ ਦੀ ਕੰਮਕਾਜੀ ਸਥਿਤੀਆਂ ਅਤੇ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕੇ। ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੈਂਬਰਾਂ ਨੇ ਅਧਿਕਾਰੀਆਂ ਨੂੰ ਇਲਾਕੇ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸਰਗਰਮ ਕਦਮ ਚੁੱਕਣ ਲਈ ਕਿਹਾ। ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਨੇ ਪੀ.ਸੀ.ਆਈ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਕੌਂਸਲ ਦੀਆਂ ਸਿਫ਼ਾਰਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਸਕੱਤਰ ਨੇ ਕਿਹਾ, “ਪੀਸੀਆਈ ਅਤੇ ਖੇਤਰੀ ਅਥਾਰਟੀਆਂ ਦੇ ਸਹਿਯੋਗੀ ਯਤਨਾਂ ਦਾ ਉਦੇਸ਼ ਪੱਤਰਕਾਰਾਂ ਲਈ ਵਧੇਰੇ ਸੁਰੱਖਿਅਤ ਮਾਹੌਲ ਪੈਦਾ ਕਰਨਾ, ਸੂਚਨਾ ਦੇ ਸੁਤੰਤਰ ਪ੍ਰਵਾਹ ਅਤੇ ਜ਼ਿੰਮੇਵਾਰ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਹੈ”। ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਪੱਤਰਕਾਰਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਰਾਜ ਸਰਕਾਰ ਵੱਲੋਂ ਪੱਤਰਕਾਰਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਸਕੀਮਾਂ ਦੀ ਸੂਚੀ ਵੀ ਸਾਂਝੀ ਕੀਤੀ। ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਸੂਬਾ ਸਰਕਾਰ ਦੀ ਕਾਰਜਸ਼ੀਲ ਪਹੁੰਚ ਦੀ ਸ਼ਲਾਘਾ ਕਰਦਿਆਂ ਟੀਮ ਨੇ ਪ੍ਰਗਟਾਈ ਕਿ ਪੱਤਰਕਾਰਾਂ ਦੀ ਭਲਾਈ ਸੂਬਾ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ। ਮੀਟਿੰਗ ਵਿੱਚ ਹਾਜ਼ਰ ਹੋਰਨਾਂ ਪਤਵੰਤਿਆਂ ਤੋ ਇਲਾਵਾ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ ਅਤੇ ਮਨਵਿੰਦਰ ਸਿੰਘ (ਸਾਰੇ ਡਿਪਟੀ ਡਾਇਰੈਕਟਰ) ਸ਼ਾਮਲ ਸਨ। The post ਪੀ.ਸੀ.ਆਈ. ਦੀ ਟੀਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨ ਦਿਨਾਂ ਦੌਰੇ ‘ਤੇ, ਪੰਜਾਬ ਨੇ ਦਿੱਤਾ ਪੂਰਨ ਤੇ ਨਿਰਪੱਖ ਸਹਿਯੋਗ ਦਾ ਭਰੋਸਾ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਦੀ AGTF ਵੱਲੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਕਾਰਕੁਨ ਗ੍ਰਿਫਤਾਰ, 4 ਪਿਸਤੌਲ ਬਰਾਮਦ Wednesday 18 October 2023 01:10 PM UTC+00 | Tags: breaking-news news punjab-police-agtf task-force ਚੰਡੀਗੜ੍ਹ, 18 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਪੰਜਾਬ ਪੁਲਿਸ (Punjab Police) ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਖਰੜ ਤੋਂ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਕਾਰਕੁਨ ਨੂੰ ਗਿਰਫਤਾਰ ਕਰਕੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਟਾਲਣ ਵਿਚ ਵੱਡੀ ਸਫਲਤਾ ਦਰਜ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਹਿਸਾਰ ਦੇ ਮਾਂਗਲੀ ਵਾਸੀ ਸਚਿਨ ਉਰਫ਼ ਬੱਚੀ ਵਜੋਂ ਹੋਈ ਹੈ। ਪੁਲਿਸ ਟੀਮ ਨੇ ਉਸ ਦੇ ਕਬਜ਼ੇ 'ਚੋਂ 4 ਪਿਸਤੌਲ ਤੇ 12 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਸੂਚਨਾਵਾਂ ਦੇ ਆਧਾਰ 'ਤੇ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਪੁਲਿਸ ਟੀਮਾਂ (Punjab Police) ਨੇ ਲਾਂਡਰਾਂ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਗੇਟ ਨੇੜਿਓਂ ਸਚਿਨ ਬਚੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਗਰੋਹ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਹਾਇਤਾ ਅਤੇ ਛੁਪਣਗਾਹਾਂ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਅਤੇ ਗਰੋਹ ਦੇ ਹੋਰ ਮੈਂਬਰ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਸਨਸਨੀਖੇਜ਼ ਅਪਰਾਧਾਂ ਨੂੂੰ ਅੰਜਾਮ ਦੇਣ ਲਈ ਸਾਜ਼ਿਸ਼ ਰਚ ਰਹੇ ਸਨ। ਹੋਰ ਵੇਰਵੇ ਸਾਂਝੇ ਕਰਦਿਆਂ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਸਚਿਨ ਬਚੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮੋਡਿਊਲ ਨਾਲ ਸਬੰਧਤ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਥਾਣਾ ਸਟੇਟ ਕ੍ਰਾਈਮ ਮੁਹਾਲੀ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰਬਰ 13 ਮਿਤੀ 17/10/23 ਦਰਜ ਕੀਤੀ ਗਈ ਹੈ। The post ਪੰਜਾਬ ਪੁਲਿਸ ਦੀ AGTF ਵੱਲੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਕਾਰਕੁਨ ਗ੍ਰਿਫਤਾਰ, 4 ਪਿਸਤੌਲ ਬਰਾਮਦ appeared first on TheUnmute.com - Punjabi News. Tags:
|
ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ Wednesday 18 October 2023 01:29 PM UTC+00 | Tags: aam-aadmi-party breaking-news latest-news nabha nabha-session-judge news punjab ram-krishna-bhola ਚੰਡੀਗੜ੍ਹ, 18 ਅਕਤੂਬਰ 2023: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦਾ ਗ੍ਰਾਫ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਅਤੇ ਨਾਭਾ ਦੇ ਸਾਬਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਕਰੀਬੀ ਰਾਮ ਕ੍ਰਿਸ਼ਨ ਭੋਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ (Aam Aadmi Party) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ,ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਅਤੇ ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਦੋਵਾਂ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕਰਾਇਆ ਅਤੇ ਸਵਾਗਤ ਕੀਤਾ। ਇਸ ਮੌਕੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬੇਹੱਦ ਪ੍ਰਭਾਵਿਤ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਪਿਛਲੇ ਡੇਢ ਸਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੇ-ਵੱਡੇ ਚਿਹਰੇ ਲਗਾਤਾਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੁਸ਼ਪਿੰਦਰ ਸਿੰਘ ਅਤੇ ਰਾਮ ਕ੍ਰਿਸ਼ਨ ਭੋਲਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਾਨੂੰ ਬਹੁਤ ਬਲ ਮਿਲਿਆ ਹੈ। ਦੋਵੇਂ ਆਗੂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਨਿਰਸਵਾਰਥ ਪਾਰਟੀ ਵਿੱਚ ਸ਼ਾਮਲ ਹੋਏ ਹਨ। The post ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ appeared first on TheUnmute.com - Punjabi News. Tags:
|
ਮੋਗਾ 'ਚ ਸਕੂਟਰ ਤੇ ਮੋਟਰਸਾਈਕਲ ਆਦਿ ਮੂੰਹ ਢੱਕ ਕੇ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ Wednesday 18 October 2023 01:40 PM UTC+00 | Tags: breaking-news driving-scooters face-covering-in-moga latest-news moga news punjab-police the-unmute-breaking-news the-unmute-news ਮੋਗਾ, 18 ਅਕਤੂਬਰ 2023: ਜ਼ਿਲ੍ਹਾ ਮੋਗਾ (Moga) ਵਿੱਚ ਆਮ ਵਿਅਕਤੀਆਂ ਵੱਲੋਂ ਸਕੂਟਰ ਅਤੇ ਮੋਟਰਸਾਈਕਲ ਆਦਿ ਮੂੰਹ ਢੱਕ ਕੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ |ਮੋਗਾ ਜ਼ਿਲ੍ਹੇ ਅੰਦਰ ਰੋਜ਼ਾਨਾ ਚੋਰੀਆਂ ਅਤੇ ਗੰਭੀਰ ਜ਼ੁਰਮਾਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਇਨ੍ਹਾਂ ਚੋਰੀਆਂ ਅਤੇ ਜ਼ੁਰਮਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਉਕਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ (Moga) ਕੁਲਵੰਤ ਸਿੰਘ ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਮੂਹ ਆਮ ਵਿਅਕਤੀਆਂ ਵੱਲੋਂ ਮੂੰਹ ਢੱਕ ਕੇ ਸਕੂਟਰ ਅਤੇ ਮੋਟਰਸਾਈਕਲ ਆਦਿ ਚਲਾਉਣ/ਪਿੱਛੇ ਬੈਠ ਕੇ ਮੂੰਹ ਢੱਕਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਗਾ ਵਾਸੀ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ੍ਹ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਨਿਯਮਾਂ/ਜਾਬਤੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 30 ਨਵੰਬਰ, 2023 ਤੱਕ ਲਾਗੂ ਰਹੇਗਾ। The post ਮੋਗਾ ‘ਚ ਸਕੂਟਰ ਤੇ ਮੋਟਰਸਾਈਕਲ ਆਦਿ ਮੂੰਹ ਢੱਕ ਕੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਆਪ੍ਰੇਸ਼ਨ ਪਵਨ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ Wednesday 18 October 2023 01:46 PM UTC+00 | Tags: aam-aadmi-party breaking-news chetan-singh-jauramajra cm-bhagwant-mann latest-news news punjab-government ਚੰਡੀਗੜ੍ਹ, 18 ਅਕਤੂਬਰ 2023: ਪੰਜਾਬ ਦੇ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪ੍ਰੇਸ਼ਨ ਪਵਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ/ਆਸ਼ਰਿਤਾਂ ਨੂੰ ਸਨਮਾਨਿਤ ਕਰਦਿਆਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਲੁਧਿਆਣਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਹਥਿਆਰਬੰਦ ਸੈਨਾਵਾਂ ਦੀ ਸ਼ਾਨਦਾਰ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਅੱਗੇ ਰਹਿਣ ਦੀ ਸ਼ਾਨਦਾਰ ਪਰੰਪਰਾ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਕਿ ਦੇਸ਼ ਆਪਣੇ ਨਾਇਕਾਂ ਦਾ ਉਨ੍ਹਾਂ ਦੀਆਂ ਲਾਸਾਨੀ ਸੇਵਾਵਾਂ ਅਤੇ ਮਾਤ ਭੂਮੀ ਲਈ ਦਿੱਤੀਆਂ ਮਹਾਨ ਕੁਰਬਾਨੀਆਂ ਲਈ ਹਮੇਸ਼ਾ ਰਿਣੀ ਰਹੇਗਾ। ਭਾਰਤੀ ਫੌਜ ਦੀ ਪੇਸ਼ੇਵਰ ਪਹੁੰਚ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਰਾਸ਼ਟਰ ਨਿਰਮਾਣ ਵਿੱਚ ਰੱਖਿਆ ਬਲਾਂ ਦੇ ਅਮੁੱਲ ਯੋਗਦਾਨ ਨੂੰ ਸਰਾਹਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲਾ ਹਰ ਸੈਨਿਕ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਰੱਖਦਾ ਹੈ। ਇਸ ਲਈ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣਾ ਸਾਡਾ ਵੀ ਨੈਤਿਕ ਫ਼ਰਜ਼ ਬਣਦਾ ਹੈ। ਉਨ੍ਹਾਂ 36 ਸਾਲ ਪਹਿਲਾਂ ਚੱਲੇ ਆਪ੍ਰੇਸ਼ਨ ਪਵਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਵੀ ਕੀਤੀ। ਇਸ ਆਪ੍ਰੇਸ਼ਨ ਵਿੱਚ ਸੂਬੇ ਦੇ 115 ਜਵਾਨਾਂ ਨੇ ਇਸ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਕੇਂਦਰ ਸਰਕਾਰ ਨੂੰ ਅਗਨੀਵੀਰ ਵਰਗੀਆਂ ਮਾਰੂ ਸਕੀਮਾਂ ਬਣਾਉਣ ਤੋਂ ਰੋਕਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੇ ਨੌਜਵਾਨਾਂ ਨੂੰ ਨਿਰਾਸ਼ਾ ਵਿੱਚ ਪਾ ਦਿੱਤਾ ਹੈ, ਜੋ ਚਾਰ ਸਾਲ ਫੌਜ ਵਿੱਚ ਅਗਨੀਵੀਰ ਵਜੋਂ ਬਿਤਾਉਣ ਤੋਂ ਬਾਅਦ ਧੁੰਦਲੇ ਭਵਿੱਖ ਦੇ ਮੱਦੇਨਜ਼ਰ ਬੇਵੱਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਨੌਜਵਾਨਾਂ ਦਾ ਮਨੋਬਲ ਤੋੜਦੀਆਂ ਹਨ ਅਤੇ ਉਹ ਫੌਜ ਵਿੱਚ ਭਰਤੀ ਹੋਣ ਤੋਂ ਗੁਰੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹੀ ਸ਼ਹੀਦ ਅਗਨੀਵੀਰ ਦੇ ਦੁਖੀ ਪਰਿਵਾਰ ਨਾਲ ਖੜ੍ਹੇ ਹਨ ਅਤੇ ਪਰਿਵਾਰ ਨੂੰ ਲੋੜੀਂਦੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਦਿਲੀ ਹਮਦਰਦੀ ਪ੍ਰਗਟ ਕਰਨ ਲਈ ਅੱਗੇ ਆਏ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਜੰਗੀ ਅਜਾਇਬ ਘਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵੱਖ-ਵੱਖ ਜੰਗੀ ਹਾਲਾਤ ਦੌਰਾਨ ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਜੰਗਜੂ ਕਲਾ ਦੀ ਪੇਸ਼ਕਾਰੀ ਦੇਖੀ। The post ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਆਪ੍ਰੇਸ਼ਨ ਪਵਨ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ appeared first on TheUnmute.com - Punjabi News. Tags:
|
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਲਫ਼ ਲੈਣ ਵਾਸਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ 'ਚ ਜੁੜੀ ਭਾਰੀ ਭੀੜ Wednesday 18 October 2023 01:51 PM UTC+00 | Tags: aam-aadmi-party amritsar breaking-news cm-bhagwant-mann latest-news news punjab-drug-free. punjab-government the-unmute-breaking the-unmute-breaking-news the-unmute-punjab ਅੰਮ੍ਰਿਤਸਰ, 18 ਅਕਤੂਬਰ 2023: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਲਫ਼ ਲੈਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿੱਚ ਜੁੜੇ। ਇਸ ਸਮਾਗਮ ਦੌਰਾਨ ਹਾਜ਼ਰ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਤੁਹਾਨੂੰ ਅੱਗੇ ਆ ਕੇ ਨਸ਼ਿਆਂ ਖ਼ਿਲਾਫ਼ ਆਖਰੀ ਦੇ ਫੈਸਲਾਕੁੰਨ ਹੰਭਲਾ ਮਾਰਨਾ ਅਤੇ ਰੰਗਲਾ ਪੰਜਾਬ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਹਲਫ਼ ਲਿਆ ਕਿ ਧਰਤੀ ਮਾਂ ਦੇ ਸੱਚੇ ਸਪੂਤ ਵਜੋਂ ਉਹ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਗੇ ਅਤੇ ਸਿਹਤਮੰਦ ਜੀਵਨ ਬਤੀਤ ਕਰਨਗੇ। ਉਨ੍ਹਾਂ ਇਹ ਵੀ ਹਲਫ਼ ਲਿਆ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ ਅਤੇ ਗਤੀਸ਼ੀਲ ਤੇ ਰੰਗਲਾ ਪੰਜਾਬ ਬਣਾਉਣ ਲਈ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ 'ਹੋਪ ਪਹਿਲਕਦਮੀ' ਦੇ ਹਿੱਸੇ ਵਜੋਂ ਉਹ ਗੁਰੂਆਂ, ਪੀਰਾਂ-ਫ਼ਕੀਰਾਂ ਤੇ ਪੈਗੰਬਰਾਂ ਦੀ ਧਰਤੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨਗੇ। ਉਨ੍ਹਾਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਇਸ ਸੁਚੱਜੇ ਕਾਰਜ ਲਈ ਸੂਬਾ ਸਰਕਾਰ ਦਾ ਸਹਿਯੋਗ ਤੇ ਤਾਲਮੇਲ ਕਰਨ ਦਾ ਵੀ ਪ੍ਰਣ ਲਿਆ। ਇਸ ਦੌਰਾਨ ਇਸ ਮੁਹਿੰਮ ਨੂੰ ਨਵੇਂ ਦੌਰ ਦਾ ਪਹੁ-ਫੁਟਾਲਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਖ਼ਤਰੇ ਦੇ ਸਫ਼ਾਏ ਦਾ ਮੁੱਢ ਬੱਝ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਰਾਪ ਤੋਂ ਮੁਕਤੀ ਲਈ ਅੰਤਮ ਤੇ ਫੈਸਲਾਕੁੰਨ ਹੰਭਲੇ ਦਾ ਸਮਾਂ ਆ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਪਹਿਲਾਂ ਹੀ ਟੁੱਟ ਚੁੱਕੀ ਹੈ ਅਤੇ ਹੁਣ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰਨ ਉਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਵੱਡ-ਆਕਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਧਿਰੀ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਇਕ ਹਿੱਸੇ ਤਹਿਤ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਦਿਸ਼ਾ ਵਿੱਚ ਲਗਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਦੇ ਦੂਜੇ ਹਿੱਸੇ ਵਜੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਉਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਕਹਾਵਤ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਉਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਤਾਂ ਕਿ ਉਹ ਕੰਮ ਵਿੱਚ ਰੁੱਝੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰੇਕ ਸਾਲ 2100 ਰੈਗੂਲਰ ਆਸਾਮੀਆਂ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। ਇਸ ਨਾਲ ਨੌਜਵਾਨ ਸਖ਼ਤ ਮਿਹਨਤ ਕਰ ਕੇ ਪੁਲਿਸ ਵਿੱਚ ਅਫ਼ਸਰ ਭਰਤੀ ਹੋਣ ਲਈ ਉਤਸ਼ਾਹਤ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰਣਨੀਤੀ ਦੇ ਤੀਜੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਜਿਸ ਤਹਿਤ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾਲ ਜੋੜਨ ਲਈ ਇਹ ਮੁਹਿੰਮ ਜ਼ਮੀਨੀ ਪੱਧਰ ਉਤੇ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡ ਤੇ ਸ਼ਹਿਰ ਦੇ ਪੱਧਰ ਉਤੇ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਬਣਾਉਣ ਲਈ ਇਹ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਮੁਹਿੰਮ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਸਿਹਤਮੰਦ ਸੂਬੇ ਵਿੱਚ ਤਬਦੀਲ ਕਰਨ ਲਈ ਪ੍ਰੇਰਕ ਦਾ ਕੰਮ ਕਰੇਗੀ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਖ਼ਤਰੇ ਨਾਲ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਿੱਝਿਆ ਜਾ ਸਕਦਾ ਹੈ ਅਤੇ ਇਹੀ ਇਸ ਸਮੁੱਚੀ ਮੁਹਿੰਮ ਦਾ ਆਧਾਰ ਹੈ। ਅਜਿਹੀਆਂ ਹੋਰ ਮੁਹਿੰਮਾਂ ਦੀ ਸਫ਼ਲਤਾ ਦੀ ਮਿਸਾਲ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਲਹਿਰਾਂ ਸਿਰਫ਼ ਆਮ ਬਸ਼ਿੰਦਿਆਂ ਦੀ ਸਰਗਰਮ ਭੂਮਿਕਾ ਨਾਲ ਹੀ ਸਫ਼ਲਤਾ ਦੇ ਝੰਡੇ ਗੱਡਦੀਆਂ ਹਨ। ਨਸ਼ਿਆਂ ਵਿਰੁੱਧ ਜੰਗ ਦਾ ਸੇਕ ਪੰਜਾਬ ਨੂੰ ਲੱਗਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਅਲਾਮਤ ਦਾ ਸਭ ਤੋਂ ਵੱਡਾ ਪੀੜਤ ਹੈ, ਜਦੋਂ ਕਿ ਇੱਥੇ ਰੱਤੀ ਭਰ ਵੀ ਨਸ਼ਾ ਉਗਾਇਆ ਨਹੀਂ ਜਾਂਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਅਤਿਵਾਦ ਖ਼ਿਲਾਫ਼ ਪੂਰੇ ਦੇਸ਼ ਦੀ ਲੜਾਈ ਲੜਨ ਤੋਂ ਬਾਅਦ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਅਤੇ ਹੁਣ ਨਸ਼ਿਆਂ ਦੀ ਅਲਾਮਤ ਵਿਰੁੱਧ ਸਿੱਧੀ ਲੜਾਈ ਲੜਨ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਨੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਤਾਂ ਕਿ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਅਪਰਾਧਾਂ ਦੀ ਮਿਸਾਲੀ ਸਜ਼ਾ ਮਿਲੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਹੁਨਰਮੰਦ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇੱਜਤ-ਮਾਣ ਨਾਲ ਆਪਣਾ ਜੀਵਨ ਬਸਰ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਲਈ ਲਾਂਘਾ ਹੈ, ਜਿਸ ਕਾਰਨ ਸੂਬਾ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚੋਂ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਹੈ। The post ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਲਫ਼ ਲੈਣ ਵਾਸਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ ‘ਚ ਜੁੜੀ ਭਾਰੀ ਭੀੜ appeared first on TheUnmute.com - Punjabi News. Tags:
|
ਐੱਸ.ਡੀ.ਐੱਮ ਮੋਹਾਲੀ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮਾਂ ਨੇ ਬਨੂੜ ਤੋਂ ਮਿਠਾਈਆਂ ਦੇ ਸੈਂਪਲ ਲਏ Wednesday 18 October 2023 01:55 PM UTC+00 | Tags: banur breaking-news fci food food-safety-teams health news punjab-health-department sdm-mohali ਬਨੂੰੜ/ਐਸ.ਏ.ਐਸ.ਨਗਰ, 18 ਅਕਤੂਬਰ, 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ, ਮੋਹਾਲੀ ਚੰਦਰਜੋਤੀ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ (Food safety teams) ਵੱਲੋਂ ਬੁੱਧਵਾਰ ਨੂੰ ਬਨੂੜ ਵਿਖੇ ਮਿਠਾਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮੋਹਾਲੀ ਚੰਦਰਜੋਤੀ ਸਿੰਘ ਨੇ ਦੱਸਿਆ ਕਿ ਇਸ ਨਿਰੀਖਣ ਦਾ ਉਦੇਸ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ ਦੇ ਤਹਿਤ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਠਿਆਈਆਂ ਦੇ ਨਿਰਮਾਣ ਦੀ ਗੁਣਵੱਤਾ ਅਤੇ ਮਿਆਰ ਨੂੰ ਯਕੀਨੀ ਬਣਾਉਣਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਨਿਰੀਖਣ ਦੌਰਾਨ ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਸਮੱਗਰੀ ਜਿਵੇਂ ਕਿ ਚਮਚਮ, ਮਿਲਕ ਕੇਕ, ਖੋਆ, ਬੇਸਨ ਦੇ ਲੱਡੂ ਅਤੇ ਕੱਚੇ ਪਨੀਰ ਦੇ ਕਈ ਸੈਂਪਲ ਲਏ ਗਏ। ਐਸ ਡੀ ਐਮ ਚੰਦਰਜੋਤੀ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਅਮਿਤ ਜੋਸ਼ੀ, ਅਨਿਲ ਕੁਮਾਰ ਫੂਡ ਸੇਫਟੀ ਅਫਸਰ, ਰਵੀ ਨੰਦਨ ਫੂਡ ਸੇਫਟੀ ਅਫਸਰ ਅਤੇ ਪੰਕਜ ਕੁਮਾਰ ਰੀਡਰ/ਐਸ ਡੀ ਐਮ ਸ਼ਾਮਲ ਸਨ। ਟੀਮ (Food safety teams) ਨੇ ਬਨੂੜ ਦੇ ਲਾਇਲਪੁਰ ਸਵੀਟਸ, ਛਿੰਦਾ ਸਵੀਟਸ ਅਤੇ ਹੋਟਲ ਗ੍ਰੈਂਡ ਪੰਜਾਬ ਦੀ ਅਚਨਚੇਤ ਪੜਤਾਲ ਕਰਦੇ ਹੋਏ ਵਰਕਸ਼ਾਪਾਂ ਦੀ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਸ਼ੋਅ ਕੇਸਾਂ ਵਿੱਚ ਵਸਤੂਆਂ ਨੂੰ ਸਹੀ ਅਤੇ ਸੁਰੱਖਿਅਤ ਢੰਗ ਨਾਲ ਰੱਖਣ ਲਈ ਆਖਿਆ। ਐਸ ਡੀ ਐਮ ਮੋਹਾਲੀ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਦੁੱਧ ਅਤੇ ਹੋਰ ਮਿੱਠੇ ਉਤਪਾਦਾਂ ਦੀ ਗੁਣਵੱਤਾ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਐਫ ਐਸ ਐਸ ਏ ਆਈ ਦੀਆਂ ਸਾਰੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਨਕਲੀ ਖੋਆ ਜਾਂ ਪਨੀਰ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ। The post ਐੱਸ.ਡੀ.ਐੱਮ ਮੋਹਾਲੀ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮਾਂ ਨੇ ਬਨੂੜ ਤੋਂ ਮਿਠਾਈਆਂ ਦੇ ਸੈਂਪਲ ਲਏ appeared first on TheUnmute.com - Punjabi News. Tags:
|
ਬੀਕਾਨੇਰ 'ਚ 12 ਸਾਲਾ ਵਿਦਿਆਰਥੀ ਲਈ ਰੇਸਿੰਗ ਮੁਕਾਬਲਾ ਬਣਿਆ 'ਮੌਤ ਦੀ ਦੌੜ' Wednesday 18 October 2023 02:05 PM UTC+00 | Tags: bikaner bikaner-news breaking-news death-race news rajasthan the-unmute-breaking-news ਚੰਡੀਗੜ੍ਹ, 18 ਅਕਤੂਬਰ, 2023: ਰਾਜਸਥਾਨ ਦੇ ਬੀਕਾਨੇਰ (Bikaner) ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। 12 ਸਾਲਾ ਸਕੂਲੀ ਵਿਦਿਆਰਥੀ ਲਈ ਇੱਕ ਦੌੜ 'ਮੌਤ ਦੀ ਦੌੜ' ਸਾਬਤ ਹੋ ਗਈ ਹੈ। ਦਰਅਸਲ, ਰੇਸਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਬਾਅਦ ਇੱਕ ਵਿਦਿਆਰਥੀ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਮ੍ਰਿਤਕ ਵਿਦਿਆਰਥੀ ਦਾ ਨਾਂ ਈਸ਼ਾਨ ਹੈ ਅਤੇ ਉਹ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਦੌੜਨ ਲਈ ਨੇੜਲੇ ਸੈਰ-ਸਪਾਟਾ ਖੇਤਰ ਵਿੱਚ ਭੇਜਿਆ ਸੀ, ਜਿੱਥੇ ਈਸ਼ਾਨ ਭੱਜਣ ਤੋਂ ਬਾਅਦ ਬੇਹੋਸ਼ ਹੋ ਗਿਆ। ਸਕੂਲ ਅਧਿਆਪਕ ਉਸ ਨੂੰ ਤੁਰੰਤ ਪੀਬੀਐਮ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਈਸ਼ਾਨ ਦੇ ਪਿਤਾ ਅਸ਼ੋਕ ਕੁਮਾਰ ਖੱਤਰੀ ਨੇ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਈਸ਼ਾਨ ਸਰਦੂਲਗੰਜ (Bikaner) ਸਥਿਤ ਇਕ ਨਿੱਜੀ ਸਕੂਲ ‘ਚ ਪੜ੍ਹਦਾ ਸੀ। The post ਬੀਕਾਨੇਰ ‘ਚ 12 ਸਾਲਾ ਵਿਦਿਆਰਥੀ ਲਈ ਰੇਸਿੰਗ ਮੁਕਾਬਲਾ ਬਣਿਆ ‘ਮੌਤ ਦੀ ਦੌੜ’ appeared first on TheUnmute.com - Punjabi News. Tags:
|
ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਝੋਨੇ ਦੀ ਲਿਫਟਿੰਗ ਸ਼ੁਰੂ: ਲਾਲ ਚੰਦ ਕਟਾਰੂਚੱਕ Wednesday 18 October 2023 02:09 PM UTC+00 | Tags: breaking-news farmers heavy-rain lal-chand-kataruchak latest-news news paddy-lifting punjabi-news punjab-mandi punjab-mandi-board rain the-unmute-breaking-news the-unmute-latest-news the-unmute-latest-update the-unmute-news ਚੰਡੀਗੜ੍ਹ, 18 ਅਕਤੂਬਰ 2023: ਤਿੰਨ ਦਿਨਾਂ ਦੀ ਬਰਸਾਤ ਤੋਂ ਬਾਅਦ ਮੌਸਮ ਦੇ ਸੁਖਾਵਾਂ ਹੋਣ ਦੇ ਨਾਲ, ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਿਫਟਿੰਗ (PADDY LIFTING) ਸ਼ੁਰੂ ਹੋ ਗਈ ਹੈ ਅਤੇ ਅੱਜ ਇੱਕ ਦਿਨ ਵਿੱਚ ਝੋਨੇ ਦੀਆਂ 18 ਲੱਖ ਬੋਰੀਆਂ ਦੀ ਲਿਫਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ, ਫਾਜ਼ਿਲਕਾ, ਕਪੂਰਥਲਾ, ਰੋਪੜ, ਐਸ.ਏ.ਐਸ.ਨਗਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਾਰੇ ਕੇਂਦਰਾਂ ਵਿੱਚ ਝੋਨੇ ਦੀ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ, ਜਦਕਿ ਮੋਗਾ, ਫਤਹਿਗੜ੍ਹ ਸਾਹਿਬ, ਐਸ.ਬੀ.ਐਸ. ਨਗਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮਾਨਸਾ ਦੇ ਬੋਹਾ ਖੇਤਰ, ਫਿਰੋਜ਼ਪੁਰ ਦੇ ਮੱਖੂ ਅਤੇ ਮੱਲਾਂਵਾਲਾ, ਮੁਕਤਸਰ ਵਿੱਚ ਗਿੱਦੜਬਾਹਾ, ਬਰਨਾਲਾ ਵਿੱਚ ਬਰਨਾਲਾ ਕੇਂਦਰ, ਸੰਗਰੂਰ ਵਿੱਚ ਸੁਨਾਮ, ਧੂਰੀ ਅਤੇ ਖਨੌਰੀ ਵਿੱਚ ਲਿਫਟਿੰਗ ਸ਼ੁਰੂ ਹੋ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਝੋਨੇ ਦੀ ਕੁੱਲ ਆਮਦ 27 ਲੱਖ ਮੀਟਰਕ ਟਨ ਵਿੱਚੋਂ ਲਗਭਗ 10 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ (PADDY LIFTING) ਹੋ ਚੁੱਕੀ ਹੈ ਅਤੇ ਇਸ ਨੂੰ ਯੋਗ ਰਾਈਸ ਮਿੱਲਾਂ ਵਿੱਚ ਸਟੋਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 1-1.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਦਿਨ ਦੇ ਅੰਤ ਤੱਕ ਮੰਡੀ ਵਿੱਚ ਆਏ ਲਗਭਗ ਸਾਰੇ ਝੋਨੇ ਖਰੀਦ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਿਛਲੇ 3 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਹੁਣ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇਕ ਦਿਨ ਤੋਂ ਵੀ ਘੱਟ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬਾਰਦਾਨੇ, ਮੰਡੀ ਲੇਬਰ ਅਤੇ ਢੋਆ-ਢੁਆਈ ਦੇ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਘੱਟੋ-ਘੱਟ ਸਮਰਥਨ ਮੁੱਲ ਦੀਆਂ ਅਦਾਇਗੀਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 5100 ਕਰੋੜ ਰੁਪਏ ਪਹਿਲਾਂ ਹੀ ਸਿੱਧੇ ਤੌਰ 'ਤੇ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। The post ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਝੋਨੇ ਦੀ ਲਿਫਟਿੰਗ ਸ਼ੁਰੂ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਪੰਜਾਬ ਖੇਡਾਂ ਦੇ ਖੇਤਰ 'ਚ ਦੇਸ਼ 'ਚੋਂ ਮੋਹਰੀ ਬਣ ਕੇ ਉੱਭਰੇਗਾ: CM ਭਗਵੰਤ ਮਾਨ Wednesday 18 October 2023 02:14 PM UTC+00 | Tags: breaking breaking-news cricket-news news punjab sports ਅੰਮ੍ਰਿਤਸਰ, 18 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸੰਕਲਪ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਉਪਰਾਲਿਆਂ ਨਾਲ ਜਲਦ ਹੀ ਪੰਜਾਬ ਖੇਡਾਂ (sports) ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰੇਗਾ।ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਕਰਵਾਏ ਕ੍ਰਿਕਟ ਮੈਚ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਿਸੇਸ਼ ਤਵੱਜੋਂ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਦਾ ਹੀ ਨਤੀਜਾ ਹੈ ਕਿ ਪੰਜਾਬੀ ਖਿਡਾਰੀਆਂ ਨੇ ਹੁਣੇ ਜਿਹੇ ਹੀ ਹੋਈਆਂ ਏਸ਼ਿਆਈ ਖੇਡਾਂ ਵਿਚ 19 ਮੈਡਲ ਜਿੱਤੇ ਹਨ, ਜੋ ਕਿ ਇਨ੍ਹਾਂ ਖੇਡਾਂ ਦੇ ਸੰਦਰਭ ਵਿਚ ਕਿਸੇ ਇਕ ਰਾਜ ਵਜੋਂ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਅਤੇ ਸਤੁੰਸ਼ਟੀ ਵਾਲੀ ਗੱਲ ਹੈ ਕਿ ਇਸ ਮੁਕਾਬਲੇ ਵਿਚ ਹੋਏ 68 ਗੋਲਾਂ ਵਿਚੋਂ 43 ਗੋਲ ਭਾਰਤੀ ਟੀਮ ਵਿਚ ਸ਼ਾਮਿਲ ਪੰਜਾਬੀ ਖਿਡਾਰੀਆਂ ਨੇ ਕੀਤੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬੀਆਂ ਨੂੰ ਕੁਦਰਤ ਨੇ ਆਪਣੀ ਪਸੰਦ ਦੇ ਹਰ ਖੇਤਰ ਵਿਚ ਜਿੱਤ ਪ੍ਰਾਪਤ ਕਰਨ ਦਾ ਅਦੁੱਤੀ ਜਜ਼ਬਾ ਬਖਸਿ਼ਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆਂ ਭਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਦੋਂ ਪੰਜਾਬੀਆਂ ਨੇ ਸੂਬੇ ਵਿਚੋਂ ਨਸਿ਼ਆਂ ਦੇ ਸਰਾਪ ਨੂੰ ਮਿਟਾਉਣ ਦਾ ਮਨ ਬਣਾ ਲਿਆ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪੂਰੀ ਤਰਾਂ ਨਾਲ ਨਸ਼ਾ ਮੁਕਤ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਖੇਡ (sports) ਸਭਿਆਚਾਰ ਨੂੰ ਮੁੜ ਪ੍ਰਫੁਲਿਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਹ ਕ੍ਰਿਕਟ ਮੈਚ ਵੀ ਇਸੇ ਪਹਿਲਕਦਮੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚੋਂ ਨਸ਼ੇ ਦੇ ਖਾਤਮੇ ਲਈ ਸੂਬਾ ਸਰਕਾਰ ਠੋਸ ਉਪਰਾਲੇ ਕਰ ਰਹੀ ਹੈ, ਇਸ ਲਈ ਰਾਜ ਵਿਚ ਖੇਡਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਰਾਲਾ ਰਾਜ ਵਿਚ ਖੇਡਾਂ ਨੂੰ ਉਤਸਾਹਿਤ ਕਰਕੇ ਨਸਿ਼ਆਂ ਦੇ ਖਾਤਮੇ ਲਈ ਜਾਗ ਦਾ ਕੰਮ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਉਪਰਾਲਿਆਂ ਸਦਕਾ ਸਾਡੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਰਾਜ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਹੋਰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀ ਹੌਂਸਲਾ ਅਫਜਾਈ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀਆਂ ਲਈ ਵੀ ਖਿਡਾਰੀਆਂ ਨੂੰ ਵਿੱਤੀ ਮਦਦ ਦਿੱਤੀ ਗਈ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ਨੂੰ ਆਪਣੇ ਹੁਨਰ ਦੇ ਪ੍ਰਦਰਸ਼ਨ ਲਈ ਉਚਿਤ ਮੰਚ ਮੁਹਈਆ ਕਰਵਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ ਰਾਹੀਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਅਤੇ ਭਣਤਾਈਆਂ ਦਾ ਪਤਾ ਲਗਦਾ ਹੈ ਜੋ ਕਿ ਉਨ੍ਹਾਂ ਲਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਵਿਚ ਸਹਾਈ ਸਿੱਧ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਖੇਡਾਂ ਨੂੰ ਉਤਸਾਹਿਤ ਕਰਨ ਵਿਚ ਕੋਈ ਕੋਰ ਕਸਰ ਨਹੀਂ ਛੱਡੇਗੀ ਅਤੇ ਖੇਡਾਂ ਰਾਜ ਤੇ ਲੋਕਾਂ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। The post ਪੰਜਾਬ ਖੇਡਾਂ ਦੇ ਖੇਤਰ ‘ਚ ਦੇਸ਼ ‘ਚੋਂ ਮੋਹਰੀ ਬਣ ਕੇ ਉੱਭਰੇਗਾ: CM ਭਗਵੰਤ ਮਾਨ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਦੀ ਪਹਿਲਕਦਮੀ ਤੋਂ ਬਾਗ਼ੋ-ਬਾਗ਼ ਨੌਜਵਾਨਾਂ ਨੇ ਪੰਜਾਬ 'ਚੋਂ ਨਸ਼ਿਆਂ ਦੇ ਸਰਾਪ ਦੀ ਜੜ੍ਹ ਵੱਢਣ ਦਾ ਲਿਆ ਅਹਿਦ Wednesday 18 October 2023 02:17 PM UTC+00 | Tags: breaking-news cm-bhagwant-mann drugs latest-news news punjab-government the-unmute-breaking the-unmute-breaking-news ਅੰਮ੍ਰਿਤਸਰ, 18 ਅਕਤੂਬਰ 2023: ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ: ਅਰਦਾਸ, ਪ੍ਰਣ ਤੇ ਖੇਡਾਂ' ਸ਼ੁਰੂ ਕਰਨ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਵਿੱਚ ਸ਼ਾਮਲ ਨੌਜਵਾਨਾਂ ਨੇ ਪੰਜਾਬ ਵਿੱਚੋਂ ਇਸ ਅਲਾਮਤ ਦੀ ਜੜ੍ਹ ਵੱਢਣ ਦਾ ਪ੍ਰਣ ਲਿਆ। ਪੰਜਾਬ ਸਰਕਾਰ ਦੀਆਂ ਇਨ੍ਹਾਂ ਨਸ਼ਾ ਵਿਰੋਧੀ ਕੋਸ਼ਿਸ਼ਾਂ ਲਈ ਇਸ ਮੁਹਿੰਮ ਵਿੱਚ ਸ਼ਾਮਲ ਹੋਏ 35 ਹਜ਼ਾਰ ਨੌਜਵਾਨਾਂ ਨੇ ਮੁੱਖ ਮੰਤਰੀ ਦੀ ਦੂਰਅੰਦੇਸ਼ ਅਗਵਾਈ ਅਤੇ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਆਪਣੇ ਵਿਚਾਰ ਸਾਂਝੇ ਕਰਦਿਆਂ ਸਰਕਾਰੀ ਸੀਨੀਅਰ ਹਾਈ ਸਮਾਰਟ ਸਕੂਲ, ਪੁਤਲੀਘਰ ਦੀ ਵਿਦਿਆਰਥਣ ਸ਼ਰਧਾ ਮਿਸ਼ਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਇੱਥੇ ਗਾਂਧੀ ਮੈਦਾਨ ਵਿੱਚ ਇਸ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦਾ ਮੌਕਾ ਮਿਲਣਾ ਉਸ ਲਈ ਵੱਡੇ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਕ ਹੋਰ ਵਿਦਿਆਰਥੀ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦਾ ਹਿੱਸਾ ਬਣ ਕੇ ਉਸ ਨੂੰ ਬੇਹੱਦ ਖ਼ੁਸ਼ੀ ਹੋਈ ਹੈ। ਉਸ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਇਸ ਮੁਹਿੰਮ ਬਾਰੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਹੈ। ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨਵਦੀਪ ਕੌਰ ਨੇ ਕਿਹਾ ਕਿ ਇਹ ਅੰਮ੍ਰਿਤਸਰ ਅਤੇ ਸਮੁੱਚੇ ਪੰਜਾਬ ਲਈ ਇਤਿਹਾਸਕ ਪਲ ਹੈ। ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਸਰਕਾਰ ਨੇ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਹੈ। ਸਿਮਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਗਾਂਧੀ ਮੈਦਾਨ ਵਿੱਚ ਕ੍ਰਿਕਟ ਮੈਚ ਕਰਵਾਇਆ ਹੈ। ਉਸ ਨੇ ਕਿਹਾ ਕਿ ਨੌਜਵਾਨਾਂ ਨੇ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਅੱਜ ਹੱਥ ਮਿਲਾਇਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਣ ਲਿਆ। ਇਸੇ ਤਰ੍ਹਾਂ ਵਿਦਿਆਰਥੀ ਅਜੈਪਾਲ ਸਿੰਘ ਨੇ ਕਿਹਾ ਕਿ ਇਹ ਪੰਜਾਬ ਲਈ ਵਿਸ਼ੇਸ਼ ਦਿਨ ਹੈ ਅਤੇ ਉਹ ਪਹਿਲੀ ਵਾਰ ਇਸ ਸਟੇਡੀਅਮ ਵਿੱਚ ਆਇਆ ਹੈ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਵਧੀਆ ਪ੍ਰੋਗਰਾਮ ਉਲੀਕਿਆ ਹੈ ਅਤੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿੱਚ ਵੀ ਯੋਗਦਾਨ ਪਾਏਗਾ। ਇਸ ਦੌਰਾਨ ਮਨਜੋਤ ਸਿੰਘ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤਰੱਕੀ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦੇਖੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨ ਵਚਨਬੱਧ ਹਨ।ਵਿਦਿਆਰਥੀ ਗੁਰਨੂਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਧੀਆ ਮੁਹਿੰਮ ਉਲੀਕੀ ਗਈ ਹੈ। ਇਸ ਵਿੱਚ ਸਾਰੇ ਨੌਜਵਾਨ ਪੰਜਾਬ ਸਰਕਾਰ ਨਾਲ ਹਨ।
The post ਪੰਜਾਬ ਸਰਕਾਰ ਦੀ ਪਹਿਲਕਦਮੀ ਤੋਂ ਬਾਗ਼ੋ-ਬਾਗ਼ ਨੌਜਵਾਨਾਂ ਨੇ ਪੰਜਾਬ ‘ਚੋਂ ਨਸ਼ਿਆਂ ਦੇ ਸਰਾਪ ਦੀ ਜੜ੍ਹ ਵੱਢਣ ਦਾ ਲਿਆ ਅਹਿਦ appeared first on TheUnmute.com - Punjabi News. Tags:
|
'ਆਪ' MP ਸੰਦੀਪ ਪਾਠਕ ਵੱਲੋਂ ਹਰਿਆਣਾ ਲਈ SYL ਦਾ ਪਾਣੀ ਮੰਗਣ ਦੇ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਮੁੱਖ ਮੰਤਰੀ: ਸ਼੍ਰੋਮਣੀ ਅਕਾਲੀ ਦਲ Wednesday 18 October 2023 02:24 PM UTC+00 | Tags: aap-mp-sandeep-pathak chief-minister-bhagwant-mann latest-news news punjab-government shiromani-akali-dal syl syl-water syl-water-issue the-unmute-breaking-news ਚੰਡੀਗੜ੍ਹ, 18 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੇ ਹੀ ਰਾਜ ਸਭਾ ਐਮ ਪੀ ਸੰਦੀਪ ਪਾਠਕ ਵੱਲੋਂ ਹਰਿਆਣਾ ਲਈ ਐਸ ਵਾਈ ਐਲ (SYL) ਦਾ ਪਾਣੀ ਮੰਗਣ ਦੇ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਤੇ ਪਾਰਟੀ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਐਸ ਵਾਈ ਐਲ ਨਹਿਰ ਦੇ ਮਾਮਲੇ 'ਤੇ ਵਿਰੋਧੀ ਪਾਰਟੀਆਂ ਨੂੰ ਬਹਿਸ ਲਈ ਸੱਦਣ ਤੋਂ ਪਹਿਲਾਂ ਆਪ ਦੀ ਹਰਿਆਣਾ ਇਕਾਈ ਨਾਲ ਬਹਿਸ ਕਰਨ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਪੰਜਾਬ ਦੇ ਮੰਤਰੀਆਂ ਲਈ ਬਣੀਆਂ ਕੋਠੀਆਂ ਵਿਚੋਂ ਕੋਠੀ ਨੰਬਰ 964 ਹਰਿਆਣਾ ਇਕਾਈ ਨੂੰ ਪ੍ਰਦਾਨ ਕੀਤੀ ਤਾਂ ਜੋ ਉਹ ਐਸ ਵਾਈ ਐਲ ਨਹਿਰ ਦੀ ਉਸਾਰੀ ਤੇ ਹਰਿਆਣਾ ਵਾਸਤੇ ਪਾਣੀ ਦੀ ਸਪਲਾਈ ਦੀ ਮੰਗ ਕਰ ਸਕੇ ਤੇ ਹੁਣ ਉਹ ਪੰਜਾਬ ਦੇ ਰਾਜ ਸਭਾ ਐਮ ਪੀ ਸੰਦੀਪ ਪਾਠਕ ਦੇ ਬਿਆਨ 'ਤੇ ਚੁੱਪੀ ਧਾਰ ਕੇ ਬੈਠੇ ਹਨ ਜਿਹਨਾਂ ਨੇ ਕਿਹਾ ਹੈ ਕਿ ਹਰਿਆਣਾ ਨੂੰ ਐਸ ਵਾਈ ਐਲ ਦਾ ਪਾਣੀ ਮਿਲਣਾ ਚਾਹੀਦਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਪੰਜਾਬ ਦਾ ਰਾਜ ਸਭਾ ਮੈਂਬਰ ਹਰਿਆਣਾ ਵਾਸਤੇ ਐਸ ਵਾਈ ਐਲ ਦਾ ਪਾਣੀ ਕਿਵੇਂ ਮੰਗ ਸਕਦਾ ਹੈ ਤੇ ਉਹ ਇਸ ਮਾਮਲੇ 'ਤੇ ਚੁੱਪ ਕਿਉਂ ਹਨ ? ਐਡਵੋਕੇਟ ਕਲੇਰ ਨੇ ਕਿਹਾ ਕਿ ਭਗਵੰਤ ਮਾਨ ਨੂੰ ਐਮ ਪੀ ਨੂੰ ਤੁਰੰਤ ਪਾਰਟੀ ਵਿਚੋਂ ਸਸਪੈਂਡ ਕਰਨ ਅਤੇ ਉਹਨਾਂ ਦਾ ਕੇਸ ਰਾਜ ਸਭਾ ਕੋਲ ਪਹਿਲਾਂ ਸਸਪੈਂਡ ਕਰਨ ਤੇ ਫਿਰ ਉਹਨਾਂ ਵੱਲੋਂ ਦੇਸ਼ ਵਿਚ ਪੰਜਾਬ ਦੇ ਹੱਕਾਂ ਦਾ ਵਿਰੋਧ ਕਰਨ ਲਈ ਉਹਨਾਂ ਦੀ ਸੀਟ ਖਾਲੀ ਐਲਾਨਣ ਵਾਸਤੇ ਲਿਖਣਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਐਸ ਵਾਈ ਐਲ ਅਤੇ ਗੈਰ ਕਾਨੂੰਨੀ ਤੌਰ 'ਤੇ ਸੱਦੇ ਵਿਧਾਨ ਸਭਾ ਦੇ ਸੈਸ਼ਨ ਬਾਰੇ ਡਰਾਮੇਬਾਜ਼ੀ ਕਰ ਰਹੇ ਹਨ ਜਦੋਂ ਕਿ ਇਹਨਾਂ ਦਾ ਕੋਈ ਹਾਂ ਪੱਖੀ ਨਤੀਜਾ ਨਹੀਂ ਨਿਕਲਣ ਵਾਲਾ। ਉਹਨਾਂ ਕਿਹਾ ਕਿ ਬਜਾਏ ਵਿਰੋਧੀ ਧਿਰਾਂ ਨੂੰ ਚੁਣੌਤੀ ਦੇਣ ਦੇ ਭਗਵੰਤ ਮਾਨ ਨੂੰ ਐਸ ਵਾਈ ਐਲ (SYL) ਦੇ ਮਾਮਲੇ 'ਤੇ ਆਪ ਦੀ ਹਰਿਆਣਾ ਇਕਾਈ ਨਾਲ ਬਹਿਸ ਕਰਨੀ ਚਾਹੀਦੀ ਹੈ ਤੇ ਪੰਜਾਬੀ ਇਹ ਵੇਖਣਾ ਚਾਹੁੰਦੇ ਹਨ ਕਿ ਉਹ ਐਸਵਾਈ ਐਲ ਦੇ ਮਾਮਲੇ 'ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਦੇ ਹਨ ਜਾਂ ਫਿਰ ਸੂਬੇ ਦੇ ਹਿੱਤਾਂ ਨੂੰ ਉਸੇ ਤਰੀਕੇ ਸਰੰਡਰ ਕਰ ਦੇਣਗੇ ਜਿਵੇਂ ਸੁਪਰੀਮ ਕੋਰਟ ਵਿਚ ਕੀਤਾ ਹੈ। ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਚੇਤੇ ਰੱਖਣ ਕਿ ਅਕਾਲੀ ਦਲ ਤੇ ਪੰਜਾਬੀ ਕਦੇ ਵੀ ਪੰਜਾਬ ਵਿਚ ਐਸ ਵਾਈ ਐਲ ਦੀ ਉਸਾਰੀ ਨਹੀਂ ਕਰਨ ਦੇਣਗੇ ਤੇ ਇਸ ਲਈ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੀ ਆਪ ਇਕਾਈ ਨੂੰ ਦੱਸ ਦੇਣ ਕਿ ਉਹ ਐਸ ਵਾਈ ਐਲ ਨਹਿਰ ਨੂੰ ਭੁੱਲ ਜਾਣ ਕਿਉਂਕਿ ਪੰਜਾਬ ਕੋਲ ਦੇਣ ਵਾਸਤੇ ਇਕ ਵੀ ਬੂੰਦ ਪਾਣੀ ਫਾਲਤੂ ਨਹੀਂ ਹੈ।
The post ‘ਆਪ’ MP ਸੰਦੀਪ ਪਾਠਕ ਵੱਲੋਂ ਹਰਿਆਣਾ ਲਈ SYL ਦਾ ਪਾਣੀ ਮੰਗਣ ਦੇ ਮਾਮਲੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਮੁੱਖ ਮੰਤਰੀ: ਸ਼੍ਰੋਮਣੀ ਅਕਾਲੀ ਦਲ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest