ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਦੇ ਯੂਜ਼ਰਸ ਲਈ ਖੁਸ਼ਖਬਰੀ ਹੈ। ਦਰਅਸਲ, ਜਲਦੀ ਹੀ ਤੁਸੀਂ ਇੱਕ ਹੀ ਐਪ ਵਿੱਚ ਦੋ ਵ੍ਹਾਟਸਐਪ ਅਕਾਉਂਟ ਦੀ ਵਰਤੋਂ ਕਰ ਸਕੋਗੇ। ਮੇਟਾ-ਮਲਕੀਅਤ ਵਾਲੇ ਵ੍ਹਾਟਸਐਪ ਨੇ ਵੀਰਵਾਰ ਨੂੰ ਇੱਕੋ ਸਮੇਂ 2 ਵ੍ਹਾਟਸਐਪ ਅਕਾਊਂਟ ਵਿੱਚ ਲੌਗਇਨ ਕਰਨ ਦੀ ਸਹੂਲਤ ਦਾ ਐਲਾਨ ਕੀਤਾ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ WhatsApp ਯੂਜ਼ਰ ਜਲਦੀ ਹੀ ਇੱਕ ਹੀ ਸਮੇਂ ਵਿੱਚ 2 ਵ੍ਹਾਟਸਐਪ ਖਾਤਿਆਂ ਵਿੱਚ ਲਾਗਇਨ ਕਰ ਸਕਦੇ ਹਨ।
ਉਨ੍ਹਾਂ ਐਲਾਨ ਕੀਤਾ, “ਵ੍ਹਾਟਸਐਪ ‘ਤੇ 2 ਖਾਤਿਆਂ ਵਿਚਕਾਰ ਸਵਿਚ ਕਰੋ। “ਜਲਦੀ ਹੀ ਤੁਸੀਂ ਐਪ ਦੇ ਅੰਦਰ ਇੱਕ ਫੋਨ ‘ਤੇ 2 WhatsApp ਖਾਤੇ ਰੱਖ ਸਕੋਗੇ।” ਇਹ ਵਿਸ਼ੇਸ਼ਤਾ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਐਂਡਰਾਇਡ ਯੂਜ਼ਰਸ ਲਈ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ “ਹੁਣ ਤੁਹਾਨੂੰ ਹਰ ਵਾਰ ਲੌਗ ਆਊਟ ਕਰਨ, 2 ਫੋਨ ਲੈ ਕੇ ਜਾਣ ਜਾਂ ਗਲਤ ਜਗ੍ਹਾ ਤੋਂ ਮੈਸੇਜ ਹਾਸਲ ਕਰਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।”
ਦੂਜਾ ਅਕਾਊਂਟ ਬਣਾਉਣ ਲਈ, ਤੁਹਾਨੂੰ ਇੱਕ ਅਜਿਹੇ ਫੋਨ ਦੀ ਲੋੜ ਪਏਗੀ, ਜੋ ਦੋ ਫ਼ੋਨ ਨੰਬਰ, ਮਲਟੀ-ਸਿਮ ਜਾਂ ਈ-ਸਿਮ ਨੂੰ ਸਪੋਰਟ ਕਰਦਾ ਹੋਵੇ। ਬਸ ਆਪਣੀ WhatsApp ਸੈਟਿੰਗਾਂ ਨੂੰ ਖੋਲ੍ਹੋ, ਆਪਣੇ ਨਾਮ ਦੇ ਤੀਰ ਐਰੋ ‘ਤੇ ਕਲਿੱਕ ਕਰੋ ਅਤੇ “ਐਡ ਅਕਾਊਂਟ” ‘ਤੇ ਕਲਿੱਕ ਕਰੋ। ਕੰਪਨੀ ਮੁਤਾਬਕ ਤੁਸੀਂ ਹਰ ਖਾਤੇ ‘ਤੇ ਆਪਣੀ ਪ੍ਰਾਈਵੇਸੀ ਅਤੇ ਨੋਟੀਫਿਕੇਸ਼ਨ ਸੈਟਿੰਗਜ਼ ਨੂੰ ਕੰਟਰੋਲ ਕਰ ਸਕਦੇ ਹੋ।
ਮੇਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਯੂਜ਼ਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਫੋਨ ‘ਤੇ ਹੋਰ ਖਾਤੇ ਜੋੜਨ ਲਈ ਸਿਰਫ ਅਧਿਕਾਰਤ WhatsApp ਦੀ ਵਰਤੋਂ ਕਰਨ ਅਤੇ ਜਾਅਲੀ ਵਰਜ਼ਨਸ ਨੂੰ ਡਾਊਨਲੋਡ ਨਾ ਕਰਨ। ਇਸ ਵਿਚ ਕਿਹਾ ਗਿਆ ਹੈ ਕਿ ਅਧਿਕਾਰਤ ਵ੍ਹਾਟਸਐਪ ਦੀ ਵਰਤੋਂ ਕਰਨ ‘ਤੇ ਹੀ ਯੂਜ਼ਰਸ ਦੇ ਮੈਸੇਜ ਸੁਰੱਖਿਅਤ ਅਤੇ ਨਿੱਜੀ ਹੁੰਦੇ ਹਨ।
ਇਹ ਵੀ ਪੜ੍ਹੋ : ਗੁਟਕਾ ਖਾਣ ਨੂੰ ਲੈ ਕੇ ਇੰਨਾ ਵਧਿਆ ਕਲੇਸ਼, ਪਤੀ ਨੇ ਘਰ ਵਾਲੀ ਨੂੰ ਦੇ ਦਿੱਤੀ ਦਰ.ਦਨਾਕ ਮੌ.ਤ
ਇਸ ਹਫਤੇ ਦੇ ਸ਼ੁਰੂ ਵਿੱਚ ਵ੍ਹਾਟਸਐਪ ਨੇ ਸਾਰੇ ਐਂਡਰਾਇਡ ਯੂਜ਼ਰਸ ਲਈ ਪਾਸਵਰਡ-ਲੇਸ ਪਾਸਕੀ ਫੀਚਰ ਲਈ ਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਕਦਮ ਨਾਲ ਐਂਡਰਾਇਡ ‘ਤੇ WhatsApp ਯੂਜ਼ਰਸ ਨੂੰ ਅਸੁਰੱਖਿਅਤ ਅਤੇ ਦੋ-ਫੈਕਟਰ ਐਸਐਮਐਸ ਪ੍ਰਮਾਣਿਕਤਾ ਨੂੰ ਅਲਵਿਦਾ ਕਹਿਣ ਵਿੱਚ ਮਦਦ ਮਿਲੇਗੀ। ਕੰਪਨੀ ਨੇ X (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ, “ਐਂਡਰਾਇਡ ਯੂਜ਼ਰ ਪਾਸਕੀਜ਼ ਨਾਲ ਆਸਾਨੀ ਨਾਲ ਅਤੇ ਸੁਰੱਖਿਅਤ ਰੂਪ ਨਾਲ ਲੌਗਇਨ ਕਰ ਸਕਦੇ ਹਨ। “ਸਿਰਫ਼ ਤੁਹਾਡਾ ਚਿਹਰਾ, ਫਿੰਗਰਪ੍ਰਿੰਟ ਜਾਂ ਪਿਨ ਤੁਹਾਡੇ WhatsApp ਅਕਾਊਂਟ ਨੂੰ ਅਨਲੌਕ ਕਰਦਾ ਹੈ।”
ਵੀਡੀਓ ਲਈ ਕਲਿੱਕ ਕਰੋ -:
The post ਜਲਦ ਹੀ ਇੱਕ ਐਪ ‘ਚ 2 ਅਕਾਊਂਟ ਤੋਂ ਵਾਰੀ-ਵਾਰੀ ਚੱਲੇਗਾ WhatsApp- ਜ਼ੁਕਰਬਰਗ ਨੇ ਕੀਤਾ ਐਲਾਨ appeared first on Daily Post Punjabi.