‘ਸਿੱਖਾਂ ਨੇ ਸ਼ੁਰੂ ਕੀਤਾ ਸੀ ਰਾਮ ਜਨਮ ਭੂਮੀ ਅੰਦੋਲਨ, ਉਨ੍ਹਾਂ ਦੇ ਯੋਗਦਾਨ ਨੂੰ ਭੁਲਾ ਨਹੀਂ ਸਕਦੇ’ : ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਲਈ ਸਿੱਖਾਂ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸਿੱਖ ਹੀ ਸਨ ਜਿਨ੍ਹਾਂ ਨੇ ਰਾਮ ਜਨਮ ਭੂਮੀ ਅੰਦੋਲਨ ਸ਼ੁਰੂ ਕੀਤਾ ਤੇ ਕੋਈ ਵੀ ਭਾਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ‘ਤੇ ਲਖਨਊ ਦੇ ਆਲਮਬਾਗ ਗੁਰਦੁਆਰਾ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਸਨਾਤਮ ਧਰਮ ਦੀ ਰੱਖਿਆ ਲਈ ਬਹੁਤ ਕੁਝ ਕੀਤਾ ਹੈ। ਕੋਈ ਵੀ ਭਾਰਤੀ ਰਾਮ ਜਨਮ ਭੂਮੀ ਲਈ ਸਿੱਖਾਂ ਦੇ ਯੋਗਦਾਨ ਨੂੰ ਨਹੀਂ ਭੁਲਾ ਸਕਦਾ।

ਉਨ੍ਹਾਂ ਕਿਹਾ ਕਿ ਮੈ ਸਰਕਾਰੀ ਰਿਕਾਰਡ ਦੇ ਆਧਾਰ ‘ਤੇ ਇਕ ਮਹੱਤਵਪੂਰਨ ਤੱਥ ਸਾਂਝਾ ਕਰਨਾ ਚਾਹੁੰਦਾ ਹਾਂ। 1 ਦਸੰਬਰ 1858 ਨੂੰ ਦਰਜ ਇਕ FIR ਮੁਤਾਬਕ ਸਿੱਖਾਂ ਦੇ ਇਕ ਸਮੂਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਨਾਅਰਾ ਲਗਾਉਂਦੇ ਹੋਏ ਉਸ ਪਰਿਸਰ ‘ਤੇ ਕਬਜ਼ਾ ਕਰ ਲਿਆ ਸੀ ਤੇ ਦੀਵਾਰਾਂ ‘ਤੇ ਹਰ ਜਗ੍ਹਾ ਰਾਮ-ਰਾਮ ਲਿਖ ਦਿੱਤਾ ਸੀ। ਰਾਜਨਾਥ ਨੇ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਰ ਕੋਈ ਸਿੱਖਾਂ ਦੇ ਹੱਕ ਵਿਚ ਗੱਲ ਕਰਦਾ ਹੈ ਪਰ ਦੇਣ ਦੇ ਸਬੰਧ ਵਿਚ ਕੋਈ ਕੁਝ ਨਹੀਂ ਬੋਲਦਾ। ਜੇਕਰ ਕੋਈ ਭਾਈਚਾਰਾ ਹੈ, ਜਿਸ ਨੇ ਦੇਸ਼ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ ਤੇ ਫੌਜ ਵਿਚ ਜਿਸ ਦਾ ਫੀਸਦੀ ਕਿਤੇ ਵੱਧ ਹੈ ਤਾਂ ਉਹ ਸਿੱਖ ਹਨ।

The post ‘ਸਿੱਖਾਂ ਨੇ ਸ਼ੁਰੂ ਕੀਤਾ ਸੀ ਰਾਮ ਜਨਮ ਭੂਮੀ ਅੰਦੋਲਨ, ਉਨ੍ਹਾਂ ਦੇ ਯੋਗਦਾਨ ਨੂੰ ਭੁਲਾ ਨਹੀਂ ਸਕਦੇ’ : ਰਾਜਨਾਥ ਸਿੰਘ appeared first on Daily Post Punjabi.



Previous Post Next Post

Contact Form