ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਖਿਲਾਫ ਤਿੰਨ ਚਾਲਾਨ ਜਾਰੀ ਕੀਤੇ ਗਏ ਹਨ। ਇਹ ਤਿੰਨੋਂ ਚਾਲਾਨ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ ਹਨ। ਮੁੰਬਈ-ਪੁਣੇ ਐਕਸਪ੍ਰੈਸਵੇ ਵਿਚ ਰੋਹਿਤ ਸ਼ਰਮਾ ਤੇਜ਼ ਰਫਤਾ ਵਿਚ ਆਪਣੀ ਕਾਰ ਚਲਾ ਰਹੇ ਸਨ। ਇਸੇ ਵਜ੍ਹਾ ਨਾਲ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਵਨਡੇ ਵਿਸ਼ਵ ਕੱਪ 2023 ਵਿਚ ਭਾਰਤ ਦਾ ਅਗਲਾ ਮੁਕਾਬਲਾ ਬੰਗਲਾਦੇਸ਼ ਨਾਲ ਹੈ। ਰੋਹਿਤ ਸ਼ਰਮਾ ਆਪਣੇ ਨਿੱਜੀ ਕਾਰ ਨਾਲ ਪੁਣੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ ਤੇ ਉਨ੍ਹਾਂ ਖਿਲਾਫ ਤਿੰਨ ਚਾਲਾਨ ਜਾਰੀ ਕੀਤੇ ਗਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਰੋਹਿਤ ਸ਼ਰਮਾ ਕਾਫੀ ਤੇਜ਼ ਰਫਾਤਾਰ ਨਾਲ ਗੱਡੀ ਚਲਾ ਰਹੇ ਸਨ। ਉਨ੍ਹਾਂ ਦੀ ਕਾਰ ਦੀ ਰਫਤਾਰ 200 ਕਿਲੋਮੀਟਰ ਪ੍ਰਟੀ ਘੰਟੇ ਤੋਂ ਜ਼ਿਆਦਾ ਤੇ ਕਦੇ-ਕਦੇ 215 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ। ਉਨ੍ਹਾਂ ਦੀ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਨਤੀਜੇ ਵਜੋਂ, ਉਨ੍ਹਾਂ ਦੇ ਵਾਹਨ ‘ਤੇ ਤਿੰਨ ਆਨਲਾਈਨ ਟ੍ਰੈਫਿਕ ਚਾਲਾਨ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ : ਫਰਾਂਸ ਨੂੰ ਈ-ਮੇਲ ‘ਤੇ ਮਿਲੀ ਖਤਰਨਾਕ ਧਮ.ਕੀ, ਖਾਲੀ ਕਰਵਾਏ ਗਏ 6 ਏਅਰਪੋਰਟ
ਤੇਜ਼ ਰਫਤਾਰ ਪ੍ਰਤੀ ਰੋਹਿਤ ਦੇ ਪ੍ਰੇਮ ਦੇ ਬਾਵਜੂਦ ਵਿਸ਼ਵ ਕੱਪ ਦੌਰਾਨ ਪ੍ਰਸ਼ੰਸਕ ਆਪਣੇ ਕਪਤਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਰੋਹਿਤ ਸ਼ਰਮਾ ਨੂੰ ਲੈਂਬੋਰਗਿਨੀ ਕਾਰ ਦੀ ਨੰਬਰ ਪਲੇਟ ‘ਚ 264 ਲਿਖਿਆ ਹੈ। ਇਹ ਵਨਡੇ ਦਾ ਉਨ੍ਹਾਂ ਦਾ ਸਰਵਉੱਚ ਸਕੋਰ ਵੀ ਹੈ।
The post ਰੋਹਿਤ ਸ਼ਰਮਾ ਨੇ ਐਕਸਪ੍ਰੈਸ ਵੇ ‘ਤੇ ਤੇਜ਼ ਰਫਤਾਰ ਨਾਲ ਚਲਾਈ ਕਾਰ, ਕੱਟੇ ਤਿੰਨ ਚਾਲਾਨ appeared first on Daily Post Punjabi.