ਫਰਾਂਸ ਨੂੰ ਈ-ਮੇਲ ‘ਤੇ ਮਿਲੀ ਖਤਰਨਾਕ ਧਮਕੀ, ਖਾਲੀ ਕਰਵਾਏ ਗਏ 6 ਏਅਰਪੋਰਟ

ਫਰਾਂਸ ਵਿਚ ਬੰਬ ਧਮਾਕਿਆਂ ਦੀ ਧਮਕੀ ਮਿਲਣ ਦੇ ਬਾਅਦ ਹੜਕੰਪ ਮਚ ਗਿਆ ਤੇ ਦੇਸ਼ ਦੇ 6 ਮੁੱਖ ਏਅਰਪੋਰਟ ਖਾਲੀ ਕਰਵਾ ਲਏ ਗਏ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਈ-ਮੇਲ ਕਿਸ ਨੇ ਭੇਜਿਆ ਹੈ ਤੇ ਇਸ ਵਿਚ ਦੇਸ਼ ਵਿਚ ਕਿਥੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ।

ਪਰ ਅਹਿਤਿਆਤ ਵਜੋਂ ਪੁਲਿਸ ਨੇ 6 ਏਅਰਪੋਰਟ ਖਾਲੀ ਕਰਾ ਦਿੱਤੇ ਹਨ। ਪੈਰਿਸ ਕੋਲ ਲਿਲੀ, ਲਿਓਨ, ਨੈਨਟੇਸ, ਨੀਸ, ਟੂਲੂਜ ਤੇ ਬਿਊਵੈਸ ਏਅਰਪੋਰਟ ਨੂੰ ਖਾਲੀ ਕਰਾਇਆ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਵਾਪਸ ਪਰਤ ਰਹੀ ਹੈ ਅੰਜੂ, ਬੋਲੀ-‘ਸਾਰੇ ਸਵਾਲਾਂ ਦੇ ਜਵਾਬ ਹਨ ਤਿਆਰ’

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਬੰਬ ਦੀ ਧਮਕੀ ਦੇ ਬਾਅਦ ਫਰਾਂਸ ਦੇ ਵਰਸੇਲਸ ਪੈਲੇਸ ਨੂੰ ਖਾਲੀ ਕਰਾਇਆ ਗਿਆ ਸੀ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਲੌਵਰ ਮਿਊਜ਼ੀਅਮ ਤੇ ਵਰਸਾਏ ਪੈਲੇਸ ਨੂੰ ਸ਼ਨੀਵਾਰ ਨੂੰ ਬੰਬ ਦੀ ਧਮਕੀ ਮਿਲਣ ਦੇ ਬਾਅਦ ਖਾਲੀ ਕਰਾ ਦਿੱਤਾ ਗਿਆ ਸੀ। ਪੈਰਿਸ ਪੁਲਿਸ ਮੁਤਾਬਕ ਧਮਕੀ ਮਿਲਣ ਦੇ ਬਾਅਦ ਅਧਿਕਾਰੀਆਂ ਨੇ ਮਿਊਜ਼ੀਅਮ ਦੀ ਤਲਾਸ਼ੀ ਲਈ ਸੀ।

The post ਫਰਾਂਸ ਨੂੰ ਈ-ਮੇਲ ‘ਤੇ ਮਿਲੀ ਖਤਰਨਾਕ ਧਮਕੀ, ਖਾਲੀ ਕਰਵਾਏ ਗਏ 6 ਏਅਰਪੋਰਟ appeared first on Daily Post Punjabi.



source https://dailypost.in/news/international/france-received-a-dangerous-threat/
Previous Post Next Post

Contact Form