ਹਵਾਈ ਸਫਰ ਹੋਇਆ ਮਹਿੰਗਾ, ATF ਦੀਆਂ ਕੀਮਤਾਂ ‘ਚ 5 ਫੀਸਦੀ ਦਾ ਹੋਇਆ ਵਾਧਾ

ਪਹਿਲੀ ਅਕਤੂਬਰ ਤੋਂ ਲੋਕ ਮਹਿੰਗਾਈ ਦੀ ਮਾਰ ਹੇਠ ਆਏ ਹਨ। ਇੱਕ ਪਾਸੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 209 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਤੇਲ ਕੰਪਨੀਆਂ ਨੇ ਇਕ ਵਾਰ ਫਿਰ ਏਅਰ ਟਰਬਾਈਨ ਫਿਊਲ ATF ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਵਾਈ ਈਂਧਨ ਦੀਆਂ ਕੀਮਤਾਂ 1 ਅਕਤੂਬਰ ਤੋਂ ਲਗਭਗ 5,779 ਰੁਪਏ ਪ੍ਰਤੀ ਕਿਲੋਗ੍ਰਾਮ ਵਧੀਆਂ ਹਨ।
jet ATF Price increase

jet ATF Price increase

ਇਹ ਕੀਮਤਾਂ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਵਧਾਈਆਂ ਗਈਆਂ ਸਨ। ਹਵਾਈ ਈਂਧਨ ਦੀਆਂ ਕੀਮਤਾਂ ‘ਚ ਇਸ ਵਾਧੇ ਦਾ ਅਸਰ ਆਉਣ ਵਾਲੇ ਦਿਨਾਂ ‘ਚ ਫਲਾਈਟ ਟਿਕਟਾਂ ਦੀਆਂ ਕੀਮਤਾਂ ‘ਤੇ ਵੀ ਦੇਖਿਆ ਜਾ ਸਕਦਾ ਹੈ।  ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਐਤਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਐਵੀਏਸ਼ਨ ਟਰਬਾਈਨ ਫਿਊਲ ATF ਦੀ ਕੀਮਤ 5,779.84 ਰੁਪਏ ਪ੍ਰਤੀ ਕਿਲੋਲੀਟਰ ਜਾਂ 5.1 ਫੀਸਦੀ ਵਧਾ ਕੇ 1,12,419.33 ਰੁਪਏ ਤੋਂ ਵਧਾ ਕੇ 1,18,199.17 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 1 ਸਤੰਬਰ ਨੂੰ ਹਵਾਈ ਈਂਧਨ ਦੀਆਂ ਕੀਮਤਾਂ ‘ਚ ਸਭ ਤੋਂ ਵੱਡਾ ਵਾਧਾ 14.1 ਫੀਸਦੀ ਸੀ। ਉਸ ਸਮੇਂ ATF ਦੀ ਕੀਮਤ 13,911.07 ਰੁਪਏ ਪ੍ਰਤੀ ਕਿਲੋਲੀਟਰ ਵਧੀ ਸੀ। ਇਸ ਤੋਂ ਪਹਿਲਾਂ 1 ਅਗਸਤ ਨੂੰ ਹਵਾਈ ਈਂਧਨ ਦੀ ਕੀਮਤ 8.5 ਫੀਸਦੀ ਜਾਂ 7,728.38 ਰੁਪਏ ਪ੍ਰਤੀ ਕਿਲੋਲੀਟਰ ਵਧਾਈ ਗਈ ਸੀ।

ਜ਼ਿਕਰਯੋਗ ਹੈ ਕਿ ਹਵਾਈ ਈਂਧਨ ਦੀਆਂ ਕੀਮਤਾਂ ‘ਚ ਇਹ ਲਗਾਤਾਰ ਚੌਥਾ ਵਾਧਾ ਹੈ। ਕਿਸੇ ਏਅਰਲਾਈਨ ਦੀ ਸੰਚਾਲਨ ਲਾਗਤ ਦਾ 40 ਪ੍ਰਤੀਸ਼ਤ ATF ਦਾ ਹੁੰਦਾ ਹੈ। 1 ਜੁਲਾਈ ਨੂੰ ATF ਦੀਆਂ ਕੀਮਤਾਂ ‘ਚ 1.65 ਫੀਸਦੀ ਜਾਂ 1,476.79 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਹੋਇਆ ਸੀ। ਜੈੱਟ ਈਂਧਨ ਦੀਆਂ ਕੀਮਤਾਂ ਚਾਰ ਵਾਰ ‘ਚ ਰਿਕਾਰਡ 29,391.08 ਰੁਪਏ ਪ੍ਰਤੀ ਕਿਲੋਲੀਟਰ ਵਧੀਆਂ ਹਨ।  ਜਨਤਕ ਖੇਤਰ ਦੀਆਂ ਕੰਪਨੀਆਂ…ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਪਿਛਲੀਆਂ ਔਸਤ ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ ‘ਤੇ ਹਰ ਮਹੀਨੇ ਦੀ 1 ਤਰੀਕ ਨੂੰ LPG ਅਤੇ ATF ਦੀਆਂ ਕੀਮਤਾਂ ਤੈਅ ਕਰਦੀਆਂ ਹਨ।  ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 18ਵੇਂ ਮਹੀਨੇ ਸਥਿਰ ਰਹੀਆਂ।

The post ਹਵਾਈ ਸਫਰ ਹੋਇਆ ਮਹਿੰਗਾ, ATF ਦੀਆਂ ਕੀਮਤਾਂ ‘ਚ 5 ਫੀਸਦੀ ਦਾ ਹੋਇਆ ਵਾਧਾ appeared first on Daily Post Punjabi.



Previous Post Next Post

Contact Form