ਦੇਸ਼ ਭਰ ਵਿੱਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਪਰ ਗਣੇਸ਼ ਉਤਸਵ ਦੌਰਾਨ ਹੈਦਰਾਬਾਦ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਭਗਵਾਨ ਗਣੇਸ਼ ਦੇ ਪ੍ਰਸਾਦ ਲੱਡੂਆਂ ਦੀ ਨਿਲਾਮੀ ਹੋਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨਿਲਾਮੀ ਵਿੱਚ ਇਸ ਲੱਡੂ ਦੀ ਕੀਮਤ ਕਰੋੜਾਂ ਰੁਪਏ ਤੋਂ ਪਾਰ ਹੋ ਗਈ ਸੀ। ਹੈਦਰਾਬਾਦ ਵਿੱਚ ਹਰ ਸਾਲ ਭਗਵਾਨ ਗਣੇਸ਼ ਦੇ ਲੱਡੂਆਂ ਦੀ ਨਿਲਾਮੀ ਹੁੰਦੀ ਹੈ।
ਹੈਦਰਾਬਾਦ ਵਿੱਚ ਭਗਵਾਨ ਗਣੇਸ਼ ਦੇ ਇੱਕ ਲੱਡੂ ਦੀ 1.25 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਸ਼ਹੂਰ ਬਾਲਾਪੁਰ ਪੰਡਾਲ ਵਿਖੇ ਲੱਡੂਆਂ ਦੀ ਨਿਲਾਮੀ ਕੀਤੀ ਗਈ। ਦਯਾਨੰਦ ਰੈੱਡੀ ਨੇ 1.25 ਕਰੋੜ ਰੁਪਏ ਦੇ ਇਸ ਲੱਡੂ ਨੂੰ ਖਰੀਦਿਆ ਹੈ। ਹੈਦਰਾਬਾਦ ਵਿੱਚ 27 ਲੱਖ ਰੁਪਏ ਵਿੱਚ ਵੀ ਇੱਕ ਲੱਡੂ ਖਰੀਦਿਆ ਗਿਆ। 27 ਲੱਖ ਰੁਪਏ ਵਿੱਚ ਵਿਕਿਆ ਇਹ ਲੱਡੂ 21 ਕਿਲੋ ਦਾ ਸੀ।
ਦਯਾਨੰਦ ਰੈਡੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਿਛਲੀ ਵਾਰ ਉਹ ਨਿਲਾਮੀ ਵਿੱਚ ਦੂਜੇ ਨੰਬਰ ’ਤੇ ਰਿਹਾ ਸੀ ਅਤੇ ਉਸ ਨੂੰ ਲੱਡੂ ਖਰੀਦਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਸੀ ਪਰ ਇਸ ਵਾਰ ਉਸ ’ਤੇ ਬੱਪਾ ਨੇ ਆਪਣਾ ਆਸ਼ੀਰਵਾਦ ਦਿੱਤਾ ਹੈ। ਭਗਵਾਨ ਗਣਪਤੀ ਦੇ ਆਸ਼ੀਰਵਾਦ ਨਾਲ, ਉਨ੍ਹਾਂ ਨੂੰ ਇਹ ਲੱਡੂ ਖਰੀਦਣ ਦਾ ਸੁਭਾਗ ਮਿਲਿਆ। ਉਹ ਇਹ ਲੱਡੂ ਆਪਣੇ ਮਾਤਾ-ਪਿਤਾ ਨੂੰ ਗਿਫਟ ਕਰੇਗਾ। ਇਸ ਵਾਰ ਤਕਰੀਬਨ 36 ਸ਼ਰਧਾਲੂਆਂ ਨੇ ਲੱਡੂਆਂ ਦੀ ਬੋਲੀ ਲਗਾਈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਸ਼ੂਟਿੰਗ ‘ਚ ਮੈਡਲ ਦੀ ਬਾਰਿਸ਼, ਪੁਰਸ਼ ਟੀਮ ਨੇ ਜਿੱਤਿਆ ਇਕ ਹੋਰ ਗੋਲਡ
ਦੱਸ ਦੇਈਏ ਕਿ ਹੈਦਰਾਬਾਦ ਦੇ ਬਾਲਾਪੁਰ ਗਣੇਸ਼ ਪੰਡਾਲ ਵਿੱਚ ਲੱਡੂਆਂ ਦੀ ਨਿਲਾਮੀ ਦੀ ਪਰੰਪਰਾ 1994 ਤੋਂ ਭਾਵ ਪਿਛਲੇ 29 ਸਾਲਾਂ ਤੋਂ ਚੱਲ ਰਹੀ ਹੈ। ਪਹਿਲਾ ਲੱਡੂ 450 ਰੁਪਏ ਵਿੱਚ ਨਿਲਾਮ ਹੋਇਆ। ਸਾਲ 2021 ਵਿੱਚ ਇੱਕ ਲੱਡੂ 18.9 ਲੱਖ ਰੁਪਏ ਵਿੱਚ ਅਤੇ ਸਾਲ 2022 ਵਿੱਚ 24.6 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਨਿਲਾਮੀ ਵਿੱਚ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਚੈਰੀਟੇਬਲ ਉਦੇਸ਼ਾਂ ਲਈ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post ਹੈਦਰਾਬਾਦ ‘ਚ 1.25 ਕਰੋੜ ‘ਚ ਵਿਕਿਆ ਭਗਵਾਨ ਗਣੇਸ਼ ਜੀ ਦਾ ਲੱਡੂ, 3 ਦਿਨਾਂ ਤੱਕ ਚੱਲੀ ਨਿਲਾਮੀ appeared first on Daily Post Punjabi.