Asian Games 2023: ਤੀਰਅੰਦਾਜ਼ੀ ‘ਚ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨ ਤਮਗਾ

ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਝੋਲੀ ਇੱਕ ਹੋਰ ਗੋਲਡ ਪਿਆ ਹੈ। ਤੀਰਅੰਦਾਜ਼ੀ ਵਿੱਚ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗਾ ਜਿੱਤਿਆ ਹੈ। ਭਾਰਤ ਦੀ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ, ਪ੍ਰਨੀਤ ਕੌਰ ਨੇ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਗੋਲਡ ‘ਤੇ ਤੀਰ ਚਲਾਏ । ਇਸ ਤਿੱਕੜੀ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਟੀਮ ਨੂੰ 230-219 ਨਾਲ ਹਰਾਇਆ।

Asian Games 2023

ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਨੇ ਇੰਡੋਨੇਸ਼ੀਆ ਨੂੰ ਹਰਾਇਆ ਸੀ। ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ 233-219 ਦੇ ਫਰਕ ਨਾਲ ਜਿੱਤ ਮਿਲੀ ਸੀ। ਉੱਥੇ ਹੀ ਕੁਆਰਟਰ ਫਾਈਨਲ ਵਿੱਚ ਇਸ ਤਿੱਕੜੀ ਨੇ ਹਾਂਗ ਕਾਂਗ ਨੂੰ 231-220 ਨਾਲ ਮਾਤ ਦਿੱਤੀ ਸੀ।

ਇਹ ਵੀ ਪੜ੍ਹੋ: ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਣੇ ਪੰਜਾਬ ਦੇ ਨਵੇਂ AG, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਵਿੱਚ ਆਏ ਇਸ ਗੋਲਡ ਮੈਡਲ ਦੇ ਨਾਲ ਹੀ 19ਵੀ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਵੀ 19 ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਇੰਨੇ ਜ਼ਿੱਦ ਗੋਲਡ ਜਿੱਤੇ ਹਨ। ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ 2018 ਵਿੱਚ ਭਾਰਤ ਨੇ 16 ਗੋਲਡ ਜਿੱਤੇ ਸਨ।

ਵੀਡੀਓ ਲਈ ਕਲਿੱਕ ਕਰੋ -:

 

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

 

The post Asian Games 2023: ਤੀਰਅੰਦਾਜ਼ੀ ‘ਚ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨ ਤਮਗਾ appeared first on Daily Post Punjabi.



source https://dailypost.in/news/sports/asian-games-2023-6/
Previous Post Next Post

Contact Form