ਮਾਨਸਾ ਜ਼ਿਲ੍ਹੇ ਦੇ ਪਿੰਡ ਖਹਿਰਾ ਖੁਰਦ ਦੀ ਅੰਜੂ ਰਾਣੀ ਨੇ ਚੀਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਟੀਮ ਨਾਲ 35 ਕਿਲੋਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੰਜੂ ਦੀ ਜਿੱਤ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਅੰਜੂ ਰਾਣੀ ਹੁਣ ਭਵਿੱਖ ਵਿੱਚ ਓਲੰਪਿਕ ਖੇਡਣ ਦਾ ਇਰਾਦਾ ਰੱਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅੰਜੂ ਰਾਣੀ ਨੂੰ ਵਧਾਈ ਦਿੱਤੀ।
35 ਕਿਲੋਮੀਟਰ ਪੈਦਲ ਦੌੜ ਵਿੱਚ ਚੀਨ ਦੀ ਟੀਮ ਨੇ ਸੋਨ ਤਗਮਾ, ਜਾਪਾਨ ਨੇ ਚਾਂਦੀ ਦਾ ਤਗਮਾ ਅਤੇ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਭਾਰਤ ਤੋਂ ਇਲਾਵਾ ਚੀਨ, ਜਾਪਾਨ, ਕੋਰੀਆ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਰੂਸ ਦੀਆਂ ਟੀਮਾਂ ਨੇ ਵੀ ਇਸ ਖੇਡ ‘ਚ ਭਾਗ ਲਿਆ ਸੀ। ਅੰਜੂ ਰਾਣੀ, ਜੋ ਕਿ ਭਾਰਤੀ ਫੌਜ ਵਿੱਚ ਸੇਵਾ ਕਰ ਰਹੀ ਹੈ, ਇਸ ਸਮੇਂ ਬਲਰਾਮਪੁਰ, ਉੱਤਰ ਪ੍ਰਦੇਸ਼ ਵਿੱਚ ਤਾਇਨਾਤ ਹੈ ਅਤੇ ਉਸਨੇ ਚੈਂਪੀਅਨਸ਼ਿਪ ਫੈਡਰੇਸ਼ਨ ਆਫ ਇੰਡੀਆ ਦੀ ਤਰਫੋਂ ਇਹਨਾਂ ਖੇਡਾਂ ਵਿੱਚ ਭਾਗ ਲਿਆ। ਅੰਜੂ ਰਾਣੀ ਇਸ ਤੋਂ ਪਹਿਲਾਂ ਇੰਟਰ ਸਟੇਟ ਪੈਦਲ ਦੌੜ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਜੀਲੈਂਸ ਦਾ ਐਕਸ਼ਨ, 20 ਹਜ਼ਾਰ ਦੀ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਕੀਤਾ ਕਾਬੂ
ਅੰਜੂ ਰਾਣੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਹਿਰਾ ਖੁਰਦ ਦੇ ਇੱਕ ਸਾਧਾਰਨ ਕਿਸਾਨ ਜਗਦੀਸ਼ ਰਾਮ ਦੇ ਪਰਿਵਾਰ ਵਿੱਚ ਹੋਇਆ। ਬੇਟੀ ਦੇ ਖੇਡਾਂ ਪ੍ਰਤੀ ਲਗਨ ਨੂੰ ਦੇਖਦਿਆਂ ਪਿਤਾ ਨੇ ਆਪਣੀ ਦੋ ਏਕੜ ਜ਼ਮੀਨ 8 ਲੱਖ ਰੁਪਏ ਵਿੱਚ ਗਿਰਵੀ ਰੱਖ ਕੇ ਉਸ ਦੀਆਂ ਖੇਡਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਬੇਸ਼ੱਕ ਬੇਟੀ ਇਸ ਮਿਸ਼ਨ ‘ਚ ਸਫਲ ਹੋਣ ਲੱਗੀ ਹੈ ਪਰ ਪਰਿਵਾਰ ਸਿਰ ਹੁਣ 15 ਲੱਖ ਰੁਪਏ ਦਾ ਕਰਜ਼ਾ ਵੱਧ ਗਿਆ ਹੈ। ਅੰਜੂ ਰਾਣੀ ਨੇ ਸਰਕਾਰ ਤੋਂ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post ਮਾਨਸਾ ਦੀ ਅੰਜੂ ਰਾਣੀ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ, 35 ਕਿਲੋਮੀਟਰ ਦੌੜ ‘ਚ ਜਿੱਤਿਆ ਕਾਂਸੀ ਦਾ ਤਗਮਾ appeared first on Daily Post Punjabi.
source https://dailypost.in/news/anju-rani-of-mansa-won-the-bronze/