TV Punjab | Punjabi News ChannelPunjabi News, Punjabi TV |
Table of Contents
|
ਬੈਂਕ ਧੋਖਾਧੜੀ ਮਾਮਲੇ 'ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ Saturday 02 September 2023 05:10 AM UTC+00 | Tags: bank-fraud e.d india jet-airways naresh-goel-arrest news top-news trending-news ਡੈਸਕ- ਈਡੀ ਨੇ ਦੇਰ ਰਾਤ ਮਨੀ ਲਾਂਡਰਿੰਗ ਮਾਮਲੇ ਵਿਚ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੇ ਫਾਊਂਡਰ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਪੁੱਛਗਿਛ ਲਈ ਈਡੀ ਦੇ ਮੁੰਬਈ ਆਫਿਸ ਬੁਲਾਇਆ ਗਿਆ ਸੀ ਜਿਸ ਦੇ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਉਨ੍ਹਾਂ 'ਤੇ 538 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਗੋਇਲ ਨੂੰ ਅੱਜ 2 ਸਤੰਬਰ ਨੂੰ ਸਪੈਸ਼ਲ PMLA ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਈਡੀ ਹਿਰਾਸਤ ਦੀ ਮੰਗ ਕਰੇਗੀ। ਇਸ ਦੇ ਪਹਿਲਾਂ ਈਡੀ ਨੇ ਉਨ੍ਹਾਂ ਨੂੰ 2 ਵਾਰ ਪੁੱਛਗਿਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ਪਿਛਲੇ ਸਾਲ ਨਵੰਬਰ ਵਿਚ ਕੇਨਰਾ ਬੈਂਕ ਨੇ ਨਰੇਸ਼ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਸਣੇ ਹੋਰਨਾਂ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਕ ਦੇ ਬਾਅਦ ਮਈ 2023 ਵਿਚ ਸੀਬੀਆਈ ਨੇ ਫ੍ਰਾਡ ਕੇਸ ਦਰਜ ਕੀਤਾ। ਬਾਅਦ ਵਿਚ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ। ਕੇਨਰਾ ਬੈਂਕ ਨੇ ਦੋਸ਼ ਲਗਾਇਆ ਸੀ ਕਿ ਜੈੱਟ ਏਅਰਵੇਜ ਦੀ ਫੋਰੈਂਸਿੰਕ ਆਡਿਟ ਵਿਚ ਪਾਇਆ ਗਿਆ ਕਿ ਜੈੱਟ ਨੇ ਆਪਣੇ ਨਾਲ ਜੁੜੀਆਂ ਕੰਪਨੀਆਂ ਯਾਨੀ 'ਰਿਲੇਟੇਡ ਕੰਪਨੀਆਂ ਨੂੰ 1,410.41 ਕਰੋੜ ਰੁਪਏ ਟਰਾਂਸਫਰ ਕੀਤੇ। ਅਜਿਹਾ ਕੰਪਨੀ ਦੇ ਅਕਾਊਂਟ ਤੋਂ ਪੈਸਾ ਕੱਢਣ ਲਈ ਕੀਤਾ ਗਿਆ। ਗੋਇਲ ਪਰਿਵਾਰ ਦੇ ਪਰਸਨਲ ਖਰਚੇ ਜਿਵੇਂ ਸਟਾਫ ਦੀ ਤਨਖਾਹ, ਫੋਨ ਬਿੱਲ ਤੇ ਵ੍ਹੀਕਲ ਅਕਸਪੈਂਸ, ਸਾਰੇ ਜੈੱਟ ਏਅਰਵੇਜ ਤੋਂ ਹੀ ਹੁੰਦੇ ਸਨ। ਗੋਇਲ ਨੇ 1993 ਵਿਚ ਜੈੱਟ ਏਅਰਵੇਜ ਦੀ ਸਥਾਪਨਾ ਕੀਤੀ ਸੀ। 2019 ਵਿਚ ਏਅਰਲਾਈਨ ਦਾ ਚੇਅਰਮੈਨ ਅਹੁਦਾ ਛੱਡ ਦਿੱਤਾ ਸੀ। ਜੈੱਟ ਏਅਰਵੇਜ ਇਕ ਸਮੇਂ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨਸ ਵਿਚੋਂ ਇਕ ਸੀ ਤੇ ਏਅਰਲਾਈਨ ਦੀ ਸਾਊਥ ਏਸ਼ੀਅਨ ਨੇਸ਼ਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਦਾ ਦਰਜਾ ਹਾਸਲ ਸੀ। ਫਿਰ ਕਰਜ਼ੇ ਵਿਚ ਡੁੱਬ ਜਾਣਕਾਰਨ ਜੈੱਟ ਏਅਰਵੇਜ 17 ਅਪ੍ਰੈਲ 2019 ਵਿਚ ਗਰਾਊਂਡੇਡ ਹੋ ਗਈ ਸੀ। ਜੂਨ 2021 ਵਿਚ ਨੈਸ਼ਨਲ ਕੰਪਨੀ ਲਾ ਟ੍ਰਿਬਊਨਲ ਦੇ ਬੈਂਕਰਪਸੀ ਰਿਜਾਲੂਸ਼ਨ ਪ੍ਰੋਸੈੱਸ ਤਹਿਤ ਜਾਲਾਨਾ-ਕਾਲਰਾਕ ਕੰਸਟੋਰੀਅਮ ਨੇ ਜੈੱਟ ਏਅਰਵੇਜ ਦੀ ਬੋਲੀ ਜਿੱਤ ਲਈ। ਇਸ ਦੇ ਬਾਅਦ ਜੈੱਟ ਦੇ ਰਿਵਾਈਵਲ ਦੀ ਪ੍ਰੋਸੈੱਸ ਚੱਲ ਰਹੀ ਹੈ ਪਰ ਹੁਣ ਤੱਕ ਏਅਰਲਾਈਨ ਸ਼ੁਰੂ ਨਹੀਂ ਹੋ ਸਕੀ ਹੈ। ਇਹ ਕੰਸੋਰਟੀਅਮ ਮੁਰਾਰੀ ਲਾਲ ਜਾਲਾਨ ਅਤੇ ਕਾਲਰਾਕ ਕੈਪੀਟਲ ਦੀ ਸਾਂਝੀ ਕੰਪਨੀ ਹੈ। ਜਾਲਾਨ ਦੁਬਈ ਸਥਿਤ ਕਾਰੋਬਾਰੀ ਹੈ। ਕਾਲਰੋਕ ਕੈਪੀਟਲ ਮੈਨੇਜਮੈਂਟ ਲਿਮਿਟੇਡ ਇੱਕ ਲੰਡਨ ਅਧਾਰਤ ਗਲੋਬਲ ਫਰਮ ਹੈ ਜੋ ਵਿੱਤੀ ਸਲਾਹਕਾਰ ਅਤੇ ਵਿਕਲਪਕ ਸੰਪਤੀ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਦੀ ਹੈ। 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਟਿਕਟਿੰਗ ਏਜੰਟ ਤੋਂ ਐਂਟਰਪ੍ਰੋਨਯੋਰ ਬਣੇ ਨਰੇਸ਼ ਗੋਇਲ ਨੇ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਏਅਰ ਇੰਡੀਆ ਦਾ ਅਲਟਰਨੇਟਿਵ ਦਿੱਤਾ ਸੀ।ਇਕ ਸਮੇਂ ਜੈੱਟ ਕੋਲ ਕੁੱਲ 120 ਜਹਾਜ਼ ਸਨ ਤੇ ਉਹ ਲੀਡਿੰਗ ਏਅਰਲਾਈਨ ਵਿਚੋਂ ਇਕ ਹੁੰਦੀ ਸੀ। The post ਬੈਂਕ ਧੋਖਾਧੜੀ ਮਾਮਲੇ 'ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ appeared first on TV Punjab | Punjabi News Channel. Tags:
|
ਅਦਿੱਤਯ ਐਲ1 ਦੀ ਲਾਂਚ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ Saturday 02 September 2023 05:17 AM UTC+00 | Tags: aditya-l1-launching education-minister-punjab harjot-bains india isro news punjab punjab-education punjab-news punjab-politics top-news trending-news ਡੈਸਕ- ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸ਼ਨੀਵਾਰ ਨੂੰ ਮਿਸ਼ਨ ਸੂਰਜ ਭਾਵ ਆਦਿਤਿਆ ਐਲ-1 ਦੀ ਸ਼ੁਰੂਆਤ ਦੇ ਗਵਾਹ ਹੋਣਗੇ। ਇਸ ਦੇ ਲਈ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀ ਸ਼੍ਰੀਹਰੀਕੋਟਾ ਗਏ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਨੇਕਿਹਾਕਿ ਵਿਦਿਆਰਥੀਆਂ ਲਈ ਇਹ ਬਿਲਕੁਲ ਨਵਾਂ ਤਜਰਬਾ ਹੋਵੇਗਾ। ਉਹ ਜਿਹੜੀਆਂ ਚੀਜ਼ਾਂ ਬਾਰੇ ਕਿਤਾਬਾਂ, ਮੀਡੀਆ ਜਾਂ ਇੰਟਰਨੈਟ ‘ਤੇ ਪੜ੍ਹਦਾ ਹੈ, ਉਹ ਜਾ ਕੇ ਉਨ੍ਹਾਂ ਨੂੰ ਨੇੜੇ ਤੋਂ ਦੇਖੇਗਾ। ਇਸਤੋਂ ਇਲਾਵਾ ਬੈਂਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸਰੋ ਵੱਲੋਂ ਜੋ ਵੀ ਲਾਂਚ ਕੀਤਾ ਜਾਵੇਗਾ, ਉਸ ਵਿੱਚ ਸੂਬੇ ਦੇ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਇਆ ਜਾਂਦਾ ਹੈ, ਸਗੋਂ ਉਨ੍ਹਾਂ ਨੂੰ ਚੀਜ਼ਾਂ ਦਾ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਵਿਦਿਅਕ ਅਤੇ ਉਦਯੋਗਿਕ ਟੂਰ ਕਰਵਾਏ ਜਾਂਦੇ ਹਨ। ਇਸ ਲੜੀ ਤਹਿਤ ਸਕੂਲ ਆਫ਼ ਐਮੀਨੈਂਸ ਦੇ 23 ਵਿਦਿਆਰਥੀਆਂ ਨੂੰ ਇਸਰੋ ਹੈੱਡਕੁਆਰਟਰ ਸ੍ਰੀਹਰੀਕੋਟਾ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਸਿੱਖਿਆ ਵਿਭਾਗ ਦੀ ਤਰਫੋਂ ਇਸਰੋ ਨਾਲ ਇਕ ਸਮਝੌਤਾ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਦੇ ਟੂਰ ‘ਤੇ ਹੋਣ ਵਾਲਾ ਸਾਰਾ ਖਰਚਾ ਵੀ ਸਿੱਖਿਆ ਵਿਭਾਗ ਵੱਲੋਂ ਚੁੱਕਿਆ ਜਾਵੇਗਾ। ਯਾਦ ਰਹੇ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ PSLB-56 ਦੇ ਲਾਂਚ ਨੂੰ ਦੇਖਿਆ ਸੀ। ਇਸ ਦੇ ਨਾਲ ਹੀ ਰਾਜ ਦੇ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਆਈਆਈਐਮ ਅਹਿਮਦਾਬਾਦ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਧਿਆਪਨ ਦੇ ਨਵੇਂ ਤਰੀਕੇ ਅਤੇ ਪ੍ਰਬੰਧਨ ਹੁਨਰ ਸਿਖਾਇਆ ਜਾ ਸਕੇ। ਹੁਣ ਤੱਕ ਅਧਿਆਪਕਾਂ ਦੇ ਪੰਜ ਬੈਚਾਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ। The post ਅਦਿੱਤਯ ਐਲ1 ਦੀ ਲਾਂਚ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ appeared first on TV Punjab | Punjabi News Channel. Tags:
|
ਅਮਰੀਕਾ 'ਚ ਕੋਰੋਨਾ ਦਾ ਕਹਿਰ, 10 ਹਜ਼ਾਰ ਕੇਸਾਂ ਨੇ ਵਧਾਈ ਚਿੰਤਾ Saturday 02 September 2023 05:30 AM UTC+00 | Tags: america-news civid-news covid-in-america covid-news news top-news trending-news world ਡੈਸਕ- ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।ਕੋਰੋਨਾ ਤੋਂ ਬਾਅਦ ਹੁਣ ਉਸਦਾ ਨਵਾਂ ਵੇਂਰੀਐਂਟ ਪੀਰੋਲਾ ਨੇ ਕਹਿਰ ਮਚਾਇਆ ਹੈ। ਦੱਸ ਦੇਈਏ ਕਿ ਇਸ ਵੇਂਰੀਐਂਟ ਦੇ ਅਮਰੀਕਾ 'ਚ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਤੇ 21 ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ, ਦੱਖਣੀ ਅਫਰੀਕਾ ਤੇ ਇਜ਼ਰਾਇਲ ਵਰਗੇ ਦੇਸ਼ਾਂ 'ਚ ਇਹ ਵੇਰੀਐਂਟ ਤੇਜੀ ਨਾਲ ਵੱਧ ਰਿਹਾ ਹੈ।ਇਕ ਹਫਤੇ 'ਚ 10 ਹਜ਼ਾਰ ਕੇਸ ਆਏ ਹਨ ਤੇ ਮੌਤਾਂ ਦੇ ਮਾਮਲੇ 'ਚ 21 ਫੀਸਦੀ ਵਾਧਾ ਹੋਇਆ ਹੈ।ਦੱਸਣਯੋਗ ਹੈ ਕਿ ਇਹ ਓਮੀਕਰੋਨ ਦਾ ਹੀ ਨਵਾਂ ਰੂਪ ਹੈ ਜੋ ਕਿ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ।ਕੋਰੋਨਾ ਦੇ ਇਸ ਨਵੇਂ ਵੇਰੀਐਂਟ ਕਾਰਨ ਹੋ ਸਕਦਾ ਹੈ ਮੁੜ ਮਾਸਕ ਲਾਗੂ ਹੋ ਜਾਣ।ਜਿਵੇਂ ਪਹਿਲਾਂ ਜਨਤਕ ਥਾਂਵਾਂ 'ਤੇ ਮਾਸਕ ਤੇ ਸੈਨੀਟਾਈਜ਼ਰ, ਫੁੱਟ ਦੀ ਦੂਰੀ ਲਾਜ਼ਮੀ ਕੀਤੀ ਗਈ ਸੀ। The post ਅਮਰੀਕਾ 'ਚ ਕੋਰੋਨਾ ਦਾ ਕਹਿਰ, 10 ਹਜ਼ਾਰ ਕੇਸਾਂ ਨੇ ਵਧਾਈ ਚਿੰਤਾ appeared first on TV Punjab | Punjabi News Channel. Tags:
|
ਸਵਾਦ ਅਤੇ ਸਿਹਤ ਦਾ ਖ਼ਜ਼ਾਨਾ ਹੈ ਇਹ ਹਰੀ ਸਬਜ਼ੀ, ਰੋਜ਼ਾਨਾ ਖਾਣ ਨਾਲ ਹੋਣਗੇ ਇਹ 5 ਸਿਹਤ ਫਾਇਦੇ, ਬਿਮਾਰੀਆਂ ਵੀ ਰਹਿਣਗੀਆਂ ਦੂਰ Saturday 02 September 2023 06:58 AM UTC+00 | Tags: benefits-of-green-pepper diet-tips fitness-tips green-pepper-benefits green-pepper-benefits-for-heart green-pepper-dishes green-pepper-dishes-for-healthy-diet green-pepper-essential-nutrients green-pepper-health-benefits health health-tips how-to-add-green-pepper-in-diet how-to-eat-green-pepper nutrients-in-green-pepper nutritional-value-in-green-pepper tv-punjab-news which-pepper-in-most-nutritious
ਤੁਹਾਨੂੰ ਦੱਸ ਦੇਈਏ ਕਿ ਹਰੀ ਸ਼ਿਮਲਾ ਮਿਰਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਹਰੀ ਸ਼ਿਮਲਾ ਮਿਰਚ ਖਾਣ ਦੇ 6 ਅਨੋਖੇ ਫਾਇਦੇ ਹਨ। ਤਾਂ ਆਓ ਜਾਣਦੇ ਹਾਂ ਹਰੀ ਸ਼ਿਮਲਾ ਮਿਰਚ ਖਾਣ ਦੇ ਫਾਇਦਿਆਂ ਬਾਰੇ। ਪੋਸ਼ਣ ਦਾ ਖਜਾਨਾ ਅੰਤੜੀਆਂ ਲਈ ਫਾਇਦੇਮੰਦ ਐਂਟੀਆਕਸੀਡੈਂਟਸ ਨਾਲ ਭਰਪੂਰ ਦਿਲ ਅਤੇ ਅੱਖਾਂ ਤੰਦਰੁਸਤ ਰਹਿਣਗੇ ਭਾਰ ਘਟਾਉਣ ਲਈ ਸਹਾਇਤਾ The post ਸਵਾਦ ਅਤੇ ਸਿਹਤ ਦਾ ਖ਼ਜ਼ਾਨਾ ਹੈ ਇਹ ਹਰੀ ਸਬਜ਼ੀ, ਰੋਜ਼ਾਨਾ ਖਾਣ ਨਾਲ ਹੋਣਗੇ ਇਹ 5 ਸਿਹਤ ਫਾਇਦੇ, ਬਿਮਾਰੀਆਂ ਵੀ ਰਹਿਣਗੀਆਂ ਦੂਰ appeared first on TV Punjab | Punjabi News Channel. Tags:
|
ਚੰਨ ਤੋਂ ਬਾਅਦ ਹੁਣ ਸੂਰਜ 'ਤੇ ਭਾਰਤ ਦੀ ਨਜ਼ਰ, ਲਾਂਚ ਕੀਤਾ ਆਦਿਤਯ L1 ਮਿਸ਼ਨ Saturday 02 September 2023 07:09 AM UTC+00 | Tags: aditya-l1-launch chandaryaan3 india indian-scintist isro news sri-harikota top-news trending-news
ਆਦਿਤਯ ਐੱਲ 1 ਨੂੰ ਆਪਣੇ ਟੀਚੇ ਤੱਕ ਲਗਭਗ 15 ਲੱਖ ਕਿਲੋਮੀਟਰ ਦੂਰ ਲੈਗ੍ਰੇਂਜ ਪੁਆਇੰਟ-1 ਤੱਕ ਪਹੁੰਚਾਉਣ ਵਿਚ ਵੱਡੀ ਭੂਮਿਕਾ ਨਿਭਾਉਣਗੇ। ਇਹ ਧਰਤੀ ਤੇ ਸੂਰਜ ਦੇ ਵਿਚ ਦੀ ਦੂਰੀ ਦਾ 1/100ਵਾਂ ਹਿੱਸਾ ਹੈ। ਇਸਰੋ ਮੁਤਾਬਕ ਸੂਰਜ ਦੇ ਧਰਤੀ ਦੇ ਵਿਚ ਪੰਜ ਲੈਗ੍ਰੇਂਜੀਅਨ ਪੁਆਇੰਟ ਹਨ। ਐੱਲ1 ਬਿੰਦੂ ਸੂਰਜ ਨੂੰ ਲਗਾਤਾਰ ਦੇਖਣ ਲਈ ਇਕ ਵੱਡਾ ਫਾਇਦਾ ਦੇਵੇਗਾ। ਇਸਰੋ ਨੇ ਕਿਹਾ ਕਿ ਸੂਰਜ ਧਰਤੀ ਦਾ ਸਭ ਤੋਂ ਨੇੜੇ ਦਾ ਤਾਰਾ ਹੈ ਤੇ ਇਸ ਲਈ ਹੋਰਨਾਂ ਦੀ ਤੁਲਨਾ ਵਿਚ ਇਸ ਦਾ ਵੱਧ ਵਿਸਤਾਰ ਨਾਲ ਅਧਿਐਨ ਕੀਤਾ ਜਾ ਸਕਦਾ ਹੈ। ਇਸਰੋ ਨੇ ਕਿਹਾ ਕਿ ਆਕਾਸ਼ਗੰਗਾ ਤੇ ਹੋਰ ਆਕਾਸ਼ਗੰਗਾਵਾਂ ਦੇ ਤਾਰਿਆਂ ਬਾਰੇ ਹੋਰ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਸੂਰਜ ਵਿਚ ਕਈ ਵਿਸਫੋਟਕ ਘਟਨਾਵਾਂ ਹੁੰਦੀਆਂ ਹਨ ਤੇ ਇਹ ਸੌਰ ਮੰਡਲ ਵਿਚ ਭਾਰੀ ਮਾਤਰਾ ਵਿਚ ਊਰਜਾ ਛੱਡਦਾ ਹੈ। ਜੇਕਰ ਅਜਿਹੀਆਂ ਵਿਸਫੋਟਕ ਸੌਰ ਘਟਨਾਵਾਂ ਧਰਤੀ ਵੱਲ ਵਧਦੀਆਂ ਹਨ ਤਾਂ ਇਹ ਧਰਤੀ ਦੇ ਨੇੜੇ ਪੁਲਾਸ਼ ਦੇ ਵਾਤਾਵਰਣ ਵਿਚ ਕਈ ਤਰ੍ਹਾਂ ਦੀ ਗੜਬੜੀ ਪੈਦਾ ਕਰ ਸਕਦੀਆਂ ਹਨ। ਇਸਰੋ ਨੇ ਕਿਹਾ ਕਿ ਪੁਲਾੜ ਯਾਨ ਤੇ ਸੰਚਾਰ ਪ੍ਰਣਾਲੀਆਂ ਅਜਿਹੀ ਗੜਬੜੀ ਨਾਲ ਖਰਾਬ ਹੋ ਜਾਂਦੇ ਹਨ। ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਚੇਤਾਵਨੀ ਮਿਲਣ ਤੋਂ ਪਹਿਲਾਂਹੀ ਸੁਧਾਰਾਤਮਕ ਉਪਾਅ ਕਰਨ ਲਈ ਸਮਾਂ ਮਿਲ ਸਕਦਾ ਹੈ। ਇਸ ਵਾਰ ਵੀ ਇਸਰੋ ਦੇ ਪੀਐੱਸਐੱਲਵੀ ਦੇ ਵੱਧ ਸ਼ਕਤੀਸ਼ਾਲੀ ਵੈਰੀਐਂਟ ਐਕਸਐਲ ਦਾ ਇਸਤੇਮਾਲ ਕੀਤਾ ਹੈ ਜੋ ਅੱਜ 7 ਪੇਲੋਡ ਨਾਲ ਪੁਲਾੜ ਨਾਲ ਪੁਲਾੜ ਵਿਚ ਜਾਵੇਗਾ। The post ਚੰਨ ਤੋਂ ਬਾਅਦ ਹੁਣ ਸੂਰਜ 'ਤੇ ਭਾਰਤ ਦੀ ਨਜ਼ਰ, ਲਾਂਚ ਕੀਤਾ ਆਦਿਤਯ L1 ਮਿਸ਼ਨ appeared first on TV Punjab | Punjabi News Channel. Tags:
|
Sidharth Shukla Death Anniversary: ਮਾਡਲ ਬਣ ਕੇ ਮਸ਼ਹੂਰ ਹੋਏ ਸੀ ਸਿਧਾਰਥ, ਖਾਣੀ ਪਈ ਸੀ ਜੇਲ੍ਹ ਦੀ ਹਵਾ Saturday 02 September 2023 07:10 AM UTC+00 | Tags: actor-sidharth-shukla actor-sidharth-shukla-passed-away bollywood-news-in-punjabi entertainment entertainment-news-in-punjabi late-actor-sidharth-shukla sidharth-shukla-death-anniversary sidharth-shukla-unknown-facts trending-news-today tv-news-and-gossip tv-punjab-news
ਦੁਨੀਆ ਦੇ ਸਰਵੋਤਮ ਮਾਡਲ ਦਾ ਖਿਤਾਬ ਜਿੱਤਿਆ ਆਪਣੇ ਕਰੀਅਰ ਦੀ ਸ਼ੁਰੂਆਤ ਐਡ ਸ਼ੂਟ ਨਾਲ ਕੀਤੀ ਸੀ ਬਾਲਿਕਾ ਵਧੂ ਸੀਰੀਅਲ ਤੋਂ ਪਛਾਣ ਮਿਲੀ ਸਿਧਾਰਥ ਸ਼ੁਕਲਾ ਰੀਹੈਬ ਸੈਂਟਰ ਵਿੱਚ ਰਹੇ ਤੁਹਾਨੂੰ ਜੇਲ੍ਹ ਕਿਉਂ ਜਾਣਾ ਪਿਆ ਸਿਧਾਰਥ ਸ਼ੁਕਲਾ ਨੂੰ ਸੀਨੇ ‘ਚ ਦਰਦ ਮਹਿਸੂਸ ਹੋਇਆ The post Sidharth Shukla Death Anniversary: ਮਾਡਲ ਬਣ ਕੇ ਮਸ਼ਹੂਰ ਹੋਏ ਸੀ ਸਿਧਾਰਥ, ਖਾਣੀ ਪਈ ਸੀ ਜੇਲ੍ਹ ਦੀ ਹਵਾ appeared first on TV Punjab | Punjabi News Channel. Tags:
|
Blackia 2: ਇਸ ਮੰਦਭਾਗੀ ਘਟਨਾ ਦੇ ਕਾਰਨ ਰਿਲੀਜ਼ ਦੀ ਮਿਤੀ ਮੁਲਤਵੀ ਕਰ ਦਿੱਤੀ ਗਈ ਹੈ Saturday 02 September 2023 07:30 AM UTC+00 | Tags: 2 aarushi-sharma blackia-2 entertainment jaggi-dhuri japji-khaira lucky-dhaliwal new-punjabi-movie-trailer-2023 paramveer-singh pollywood-news-in-punjabi poonam-sood raj-singh-jhinger sukhi-chahal tv-punajb-news
ਉਸਨੇ ਸਾਂਝਾ ਕੀਤਾ ਕਿ ਟੀਮ ਇੱਕ ਪਿੰਡ ਵਿੱਚ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੀ ਸੀ। ਹਾਰਡ ਡਰਾਈਵ ਕਾਰ ਵਿੱਚ ਬੈਠੇ ਕੈਮਰਾਮੈਨ ਕੋਲ ਸੀ। ਅਚਾਨਕ ਕੁਝ ਸ਼ਰਾਬੀ ਚੋਰ ਆਏ, ਕਾਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਹਾਰਡ ਡਰਾਈਵ ਚੋਰੀ ਕਰ ਲਈ। ਕਾਰ ਵਿੱਚ ਕਈ ਸਾਮਾਨ ਜਿਵੇਂ ਕਿ ਲੈਪਟਾਪ, ਮੋਬਾਈਲ ਫੋਨ ਆਦਿ ਰੱਖਿਆ ਹੋਇਆ ਸੀ ਪਰ ਉਨ੍ਹਾਂ ਨੇ ਸਿਰਫ਼ ਹਾਰਡ ਡਰਾਈਵ ਹੀ ਚੋਰੀ ਕੀਤੀ, ਹੋਰ ਕੁਝ ਨਹੀਂ। ਉਸ ਨੇ ਕਿਹਾ ਕਿ ਉਹ ਹੁਣ ਬੇਵੱਸ ਹਨ ਅਤੇ ਕਿਉਂਕਿ ਨਿਰਮਾਤਾ ਫਿਲਮ ਨੂੰ ਬਿਹਤਰ ਬਣਾਉਣ ਲਈ ਉਤਸੁਕ ਹਨ, ਇਸ ਲਈ ਉਨ੍ਹਾਂ ਕੋਲ ਪੂਰੇ ਸੀਨ ਨੂੰ ਦੁਬਾਰਾ ਸ਼ੂਟ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਿਲਮ ਨੂੰ ਸਮਰਥਨ ਅਤੇ ਪਿਆਰ ਦਿੰਦੇ ਰਹਿਣ ਅਤੇ ਨਵੀਂ ਰਿਲੀਜ਼ ਡੇਟ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਬਲੈਕੀਆ 2 ਨਵਨੀਤ ਸਿੰਘ ਦੁਆਰਾ ਨਿਰਦੇਸ਼ਤ ਇੱਕ ਫਿਲਮ ਹੈ ਅਤੇ ਮੋਹਾ ਓਹਰੀ ਅਤੇ ਵਿਵੇਕ ਓਹਰੀ ਦੁਆਰਾ ਨਿਰਮਿਤ ਹੈ। ਇਸ ਵਿੱਚ ਜਪਜੀ ਖਹਿਰਾ, ਆਰੂਸ਼ੀ ਸ਼ਰਮਾ, ਸੁੱਖੀ ਚਾਹਲ, ਰਾਜ ਸਿੰਘ ਝਿੰਗਰ, ਲੱਕੀ ਧਾਲੀਵਾਲ, ਪਰਮਵੀਰ ਸਿੰਘ, ਜੱਗੀ ਧੂਰੀ, ਪੂਨਮ ਸੂਦ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਪ੍ਰਤਿਭਾਸ਼ਾਲੀ ਸਟਾਰਕਾਸਟ ਹੈ। ਇਹ ਦੂਜੀ ਵਾਰ ਹੈ ਜਦੋਂ ਫਿਲਮ ਦੀ ਰਿਲੀਜ਼ ਡੇਟ ਨੂੰ ਟਾਲਿਆ ਗਿਆ ਹੈ। ਪਹਿਲਾਂ ਇਹ 22 ਅਗਸਤ ਨੂੰ ਰਿਲੀਜ਼ ਹੋਣੀ ਸੀ ਜੋ 22 ਸਤੰਬਰ ਨੂੰ ਤਬਦੀਲ ਹੋ ਗਈ। ਹੁਣ ਮੰਦਭਾਗੀ ਘਟਨਾਵਾਂ ਕਾਰਨ ਤਰੀਕ ਮੁੜ ਅੱਗੇ ਧੱਕ ਦਿੱਤੀ ਗਈ ਹੈ।
The post Blackia 2: ਇਸ ਮੰਦਭਾਗੀ ਘਟਨਾ ਦੇ ਕਾਰਨ ਰਿਲੀਜ਼ ਦੀ ਮਿਤੀ ਮੁਲਤਵੀ ਕਰ ਦਿੱਤੀ ਗਈ ਹੈ appeared first on TV Punjab | Punjabi News Channel. Tags:
|
ਕਿਡਨੀ ਦੇ ਮਰੀਜ਼ ਜ਼ਰੂਰ ਪੀਓ ਲੌਕੀ ਦਾ ਜੂਸ, ਜਾਣੋ ਫਾਇਦੇ Saturday 02 September 2023 07:45 AM UTC+00 | Tags: bottle-gourd-juice bottle-gourd-juice-benefits health health-tips-punjabi-news kidney-health kidney-patients lauki-juice tv-punajb-news
ਲੌਕੀ ਦੇ ਜੂਸ ਦੇ ਫਾਇਦੇ ਲੌਕੀ ਦੇ ਜੂਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ। ਇਹ ਵਿਅਕਤੀ ਨੂੰ ਕਬਜ਼, ਗੈਸ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਦੂਰ ਰੱਖਣ ਵਿੱਚ ਲਾਭਦਾਇਕ ਸਾਬਤ ਹੋ ਸਕਦਾ ਹੈ। ਜੇਕਰ ਲੌਕੀ ਦਾ ਜੂਸ ਨਿਯਮਿਤ ਤੌਰ ‘ਤੇ ਪੀਤਾ ਜਾਵੇ ਤਾਂ ਦੱਸ ਦੇਈਏ ਕਿ ਇਸ ਦੇ ਅੰਦਰ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਸੰਬੰਧੀ ਸਮੱਸਿਆ ਹੈ, ਉਹ ਬੋਤਲ ਲੌਕੀ ਦਾ ਜੂਸ ਪੀ ਸਕਦੇ ਹਨ। ਦੱਸ ਦੇਈਏ ਕਿ ਲੌਕੀ ਦੇ ਜੂਸ ਦੇ ਸੇਵਨ ਨਾਲ ਕਿਡਨੀ ਦੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਪੱਥਰੀ ਹੁੰਦੀ ਹੈ ਉਨ੍ਹਾਂ ਨੂੰ ਦੱਸ ਦੇਈਏ ਕਿ ਜੇਕਰ ਉਹ ਲੌਕੀ ਦੇ ਜੂਸ ਦਾ ਸੇਵਨ ਕਰਨ ਤਾਂ ਉਨ੍ਹਾਂ ਨੂੰ ਪੱਥਰੀ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਸ਼ੂਗਰ ਦੇ ਮਰੀਜ਼ ਵੀ ਲੌਕੀ ਦਾ ਸੇਵਨ ਕਰਕੇ ਕਿਡਨੀ ਨੂੰ ਸਿਹਤਮੰਦ ਰੱਖ ਸਕਦੇ ਹਨ। ਤੁਸੀਂ ਆਪਣੀ ਖੁਰਾਕ ਵਿੱਚ ਲੌਕੀ ਨੂੰ ਸਬਜ਼ੀ ਦੇ ਰੂਪ ਵਿੱਚ, ਲੌਕੀ ਦੇ ਜੂਸ ਦੇ ਰੂਪ ਵਿੱਚ, ਲੌਕੀ ਰਾਇਤਾ ਦੇ ਰੂਪ ਵਿੱਚ ਸ਼ਾਮਲ ਕਰ ਸਕਦੇ ਹੋ। ਨੋਟ – ਉੱਪਰ ਦੱਸੇ ਗਏ ਨੁਕਤੇ ਦਰਸਾਉਂਦੇ ਹਨ ਕਿ ਲੌਕੀ ਦਾ ਜੂਸ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪਰ ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਲੌਕੀ ਦੇ ਜੂਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ। The post ਕਿਡਨੀ ਦੇ ਮਰੀਜ਼ ਜ਼ਰੂਰ ਪੀਓ ਲੌਕੀ ਦਾ ਜੂਸ, ਜਾਣੋ ਫਾਇਦੇ appeared first on TV Punjab | Punjabi News Channel. Tags:
|
WhatsApp Update: ਜਲਦ ਹੀ ਬਦਲਣ ਜਾ ਰਹੀ ਹੈ ਐਪ ਦੀ ਦਿੱਖ, ਪਹਿਲੀ ਵਾਰ Android ਯੂਜ਼ਰਸ ਇਸ ਨੂੰ ਪਛਾਣ ਵੀ ਨਹੀਂ ਸਕਣਗੇ! Saturday 02 September 2023 08:00 AM UTC+00 | Tags: tech-autos tech-news-in-punjabi tv-punajb-news whatsapp-changing-ui-design whatsapp-latest-update whatsapp-latest-version whatsapp-new-feautres whatsapp-new-ui-apk whatsapp-ui whatsapp-ui-android whatsapp-ui-change whatsapp-ui-update whatsapp-update
ਵਟਸਐਪ ਦੀ ਦਿੱਖ ਬਦਲਣ ਵਾਲੀ ਹੈ। ਜਿਵੇਂ ਹੀ ਐਂਡ੍ਰਾਇਡ ਸਮਾਰਟਫੋਨਜ਼ ਨੂੰ WhatsApp ਦਾ ਵਰਜ਼ਨ 2.23.13.16 ਮਿਲੇਗਾ, ਉਹ ਬਦਲਾਅ ਮਹਿਸੂਸ ਕਰਨਗੇ। ਨਵੇਂ ਯੂਜ਼ਰ ਇੰਟਰਫੇਸ (UI) ਵਿੱਚ ਮਟੀਰੀਅਲ ਡਿਜ਼ਾਈਨ 3 UI ਐਲੀਮੈਂਟਸ ਦਿੱਤੇ ਗਏ ਹਨ। ਐਪ ਦੇ ਸਿਖਰ ‘ਤੇ ਦਿਖਾਈ ਦੇਣ ਵਾਲੀ ਹਰੀ ਪੱਟੀ ਗਾਇਬ ਹੋ ਗਈ ਹੈ। ਹਰੇ ਰੰਗ ਦੀ ਪੱਟੀ ਨੂੰ ਚਿੱਟਾ ਰੰਗ ਦਿੱਤਾ ਗਿਆ ਹੈ, ਜਦਕਿ ਪ੍ਰੋਫਾਈਲ ਤਸਵੀਰ ਨੂੰ ਵਟਸਐਪ ਲੋਗੋ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਰੇ ਰੰਗ ਨੂੰ ਹੱਟੀ ਤੋਂ ਹਟਾ ਕੇ ਵੱਖ-ਵੱਖ ਥਾਵਾਂ ‘ਤੇ ਵਰਤਿਆ ਗਿਆ ਹੈ ਜੋ ਲੋਕ ਇਨ੍ਹਾਂ ਬਦਲਾਵਾਂ ਨੂੰ ਦੇਖ ਸਕਦੇ ਹਨ, ਉਹ ਪਹਿਲੀ ਵਾਰ ਸ਼ੱਕ ਕਰ ਰਹੇ ਹਨ ਕਿ ਇਹ ਵਟਸਐਪ ਹੈ ਜਾਂ ਕੋਈ ਹੋਰ ਐਪ। ਨਵੇਂ ਵਟਸਐਪ ਦੀ ਨੇਵੀਗੇਸ਼ਨ ਬਾਰ ਅਜੇ ਵੀ ਹੇਠਾਂ ਦਿੱਤੀ ਗਈ ਹੈ। ਇਸ ਵਿੱਚ ਬਹੁਤੀਆਂ ਤਬਦੀਲੀਆਂ ਨਹੀਂ ਕੀਤੀਆਂ ਗਈਆਂ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਤੁਸੀਂ ਟੈਬਾਂ ਵਿਚਕਾਰ ਸਵਿਚ ਕਰ ਸਕਦੇ ਹੋ ਜਾਂ ਨਹੀਂ। ਐਪ ਦੇ ਸਿਖਰ ‘ਤੇ ਇੱਕ ਚੈਟ ਫਿਲਟਰ ਹੋਵੇਗਾ, ਜੋ ਵਟਸਐਪ ਵਿੱਚ ਗੱਲਬਾਤ ਦੀ ਸੂਚੀ ਦਾ ਪ੍ਰਬੰਧਨ ਕਰਨ ਦੀ ਸਹੂਲਤ ਦੇਵੇਗਾ। ਇਸ ਦੇ ਜ਼ਰੀਏ, ਤੁਸੀਂ ਬਿਨਾਂ ਪੜ੍ਹੇ, ਨਿੱਜੀ ਜਾਂ ਵਪਾਰਕ ਸੰਦੇਸ਼ਾਂ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜਲਦੀ ਹੀ WhatsApp ਮਲਟੀ ਅਕਾਊਂਟ ਸਪੋਰਟ ਵੀ ਦੇਣ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਸਾਰੇ ਵਿਕਲਪ ਹੋਰ ਵੀ ਫਾਇਦੇਮੰਦ ਸਾਬਤ ਹੋਣਗੇ। ਪਤਾ ਲੱਗਾ ਹੈ ਕਿ ਨਵਾਂ ਡਿਜ਼ਾਈਨ ਲਗਭਗ ਤਿਆਰ ਹੈ। ਹਾਲਾਂਕਿ, ਇਹ ਅਧਿਕਾਰਤ ਜਾਣਕਾਰੀ ਨਹੀਂ ਹੈ, ਇਸ ਲਈ ਇਹ ਸੰਭਵ ਹੈ ਕਿ ਆਖਰੀ ਸਮੇਂ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ ਅਤੇ ਜੋ ਤੁਹਾਨੂੰ ਇੱਥੇ ਦੱਸਿਆ ਗਿਆ ਹੈ ਉਸ ਤੋਂ ਇਲਾਵਾ ਕੁਝ ਹੋਰ ਵੀ ਹੋ ਸਕਦਾ ਹੈ। The post WhatsApp Update: ਜਲਦ ਹੀ ਬਦਲਣ ਜਾ ਰਹੀ ਹੈ ਐਪ ਦੀ ਦਿੱਖ, ਪਹਿਲੀ ਵਾਰ Android ਯੂਜ਼ਰਸ ਇਸ ਨੂੰ ਪਛਾਣ ਵੀ ਨਹੀਂ ਸਕਣਗੇ! appeared first on TV Punjab | Punjabi News Channel. Tags:
|
IND vs PAK Live Streaming: ਏਸ਼ੀਆ ਕੱਪ 'ਚ ਅੱਜ ਭਾਰਤ-ਪਾਕਿਸਤਾਨ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਮੁਫ਼ਤ 'ਚ ਦੇਖਣਾ ਹੈ ਲਾਈਵ? Saturday 02 September 2023 08:31 AM UTC+00 | Tags: 2023 asia-cup-2023 cricket-news-in-punjabi india-vs-pakistan india-vs-pakistan-match-live-details ind-vs-pak-live ind-vs-pak-live-streaming ind-vs-pak-live-telecast sports sports-news-in-punjabi tv-punjab-news when-and-where-to-watch-ind-vs-pak-match
ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਮੁਕਾਬਲੇ ਦਾ ਰਿਕਾਰਡ ਮੈਚ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ? ਟੀਵੀ ‘ਤੇ ਲਾਈਵ ਕਿਵੇਂ ਦੇਖਣਾ ਹੈ? ਮੁਫ਼ਤ ਵਿੱਚ ਲਾਈਵ ਸਟ੍ਰੀਮਿੰਗ ਕਿਵੇਂ ਦੇਖਣਾ ਹੈ? ਏਸ਼ੀਆ ਕੱਪ ਲਈ ਭਾਰਤ ਦੀ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ The post IND vs PAK Live Streaming: ਏਸ਼ੀਆ ਕੱਪ ‘ਚ ਅੱਜ ਭਾਰਤ-ਪਾਕਿਸਤਾਨ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਮੁਫ਼ਤ ‘ਚ ਦੇਖਣਾ ਹੈ ਲਾਈਵ? appeared first on TV Punjab | Punjabi News Channel. Tags:
|
Ganesh Chaturthi 2023: ਇਹ ਹੈ ਭਗਵਾਨ ਗਣੇਸ਼ ਦਾ ਚਮਤਕਾਰੀ ਮੰਦਰ ਜਿੱਥੇ ਵੱਧ ਰਿਹਾ ਹੈ ਮੂਰਤੀ ਦਾ ਆਕਾਰ! Saturday 02 September 2023 09:00 AM UTC+00 | Tags: 20 20-19-2023 2023 anant-chaturdashi-2023 ganesh-chaturthi ganesh-chaturthi-2023 ganesh-chaturthi-2023-date ganesh-chaturthi-2023-date-in-september ganesh-chaturthi-katha ganesh-chaturthi-puja-niyam ganesh-chaturthi-puja-vidhi ganesh-chaturthi-shubh-yog ganesh-chaturthi-significance ganesh-chaturthi-upay ganesh-festival-2023 ganesh-shthapana-mantra ganesh-sthapana-2022-muhuat ganesh-sthapana-2023 ganesh-sthapana-2023-time ganesh-utsav-2023 ganesh-visarjan-2023-date kab-hai-ganesh-chaturthi-2023 kanipakam-temple lord-ganesha travel travel-news-in-punjabi tv-punjab-news vinayaka-temple-kanipakam
ਇਸ ਗਣੇਸ਼ ਮੰਦਰ ਦਾ ਕੀ ਨਾਮ ਹੈ? ਇਹ ਗਣੇਸ਼ ਮੰਦਰ 11ਵੀਂ ਸਦੀ ਦਾ ਹੈ The post Ganesh Chaturthi 2023: ਇਹ ਹੈ ਭਗਵਾਨ ਗਣੇਸ਼ ਦਾ ਚਮਤਕਾਰੀ ਮੰਦਰ ਜਿੱਥੇ ਵੱਧ ਰਿਹਾ ਹੈ ਮੂਰਤੀ ਦਾ ਆਕਾਰ! appeared first on TV Punjab | Punjabi News Channel. Tags:
|
ਵਿਸ਼ਵ ਕੱਪ 2023 ਦੀਆਂ ਟਿਕਟਾਂ ਬੁੱਕ ਨਾ ਕਰ ਸਕਣ 'ਤੇ ਪ੍ਰਸ਼ੰਸਕਾਂ ਨੂੰ ਗੁੱਸਾ, BookMyShow ਨੇ ਮੰਗੀ ਮਾਫੀ Saturday 02 September 2023 09:51 AM UTC+00 | Tags: bookmyshow bookmyshow-apologizes how-to-book-world-cup-2023-match-tickets india-vs-pakistan sports tv-punjab-news world-cup-2023 world-cup-2023-schedule world-cup-2023-tickets
BookMyShow ਨੇ ਟਵਿੱਟਰ ‘ਤੇ ਮਾਫੀਨਾਮਾ ਪੋਸਟ ਕੀਤਾ ਹੈ
ਤੁਹਾਨੂੰ ਦੱਸ ਦੇਈਏ ਕਿ 2023 ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਦੇ 10 ਸ਼ਹਿਰਾਂ ਵਿੱਚ ਖੇਡਿਆ ਜਾਣਾ ਹੈ। ਭਾਰਤੀ ਟੀਮ ਦੇ ਕੁਝ ਮੈਚਾਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ, ਜਦਕਿ ਅੱਜ 2 ਸਤੰਬਰ ਨੂੰ ਬੈਂਗਲੁਰੂ ਅਤੇ ਕੋਲਕਾਤਾ ‘ਚ ਹੋਣ ਵਾਲੇ ਟੀਮ ਇੰਡੀਆ ਦੇ ਮੈਚਾਂ ਦੀ ਆਨਲਾਈਨ ਵਿਕਰੀ ਹੋਵੇਗੀ। ਵਿਸ਼ਵ ਕੱਪ ਮੈਚ ਦੀਆਂ ਟਿਕਟਾਂ ਆਨਲਾਈਨ ਕਿਵੇਂ ਬੁੱਕ ਕੀਤੀਆਂ ਜਾਂਦੀਆਂ ਹਨ? ਵਿਸ਼ਵ ਕੱਪ 2023 ਦਾ ਪੂਰਾ ਸਮਾਂ-ਸਾਰਣੀ The post ਵਿਸ਼ਵ ਕੱਪ 2023 ਦੀਆਂ ਟਿਕਟਾਂ ਬੁੱਕ ਨਾ ਕਰ ਸਕਣ ‘ਤੇ ਪ੍ਰਸ਼ੰਸਕਾਂ ਨੂੰ ਗੁੱਸਾ, BookMyShow ਨੇ ਮੰਗੀ ਮਾਫੀ appeared first on TV Punjab | Punjabi News Channel. Tags:
|
ਭਗਵੰਤ ਮਾਨ ਨੇ ਉਤਾਰੀ ਪਟਵਾਰੀਆਂ ਦੀ ਫੌਜ, ਨਵੀਂ ਭਰਤੀ ਦਾ ਵੀ ਐਲਾਨ Saturday 02 September 2023 10:06 AM UTC+00 | Tags: cm-bhagwant-mann jobs-in-punjab news patwari-posts-punjab punjab punjab-govt-jobs punjab-news punjab-politics top-news trending-news ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਪਟਵਾਰੀਆਂ ਨੂੰ ਲੈ ਕੇ ਕੋਈ ਵੱਡਾ ਐਲਾਨ ਕਰਨਗੇ । ਇਸੇ ਹੀ ਲੜੀ ‘ਚ ਉਨ੍ਹਾਂ ਨੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਅੰਡਰ ਟ੍ਰੇਨਿੰਗ 741 ਪਟਵਾਰੀਆਂ ਨੂੰ ਫੀਲਡ ‘ਚ ਲਿਆਂਦਾ ਜਾ ਰਿਹਾ ਹੈ। ਪਟਵਾਰੀਆਂ ਦੀ ਹੜਤਾਲ ਤੇ ਪੰਜਾਬ ਸਰਕਾਰ ਨੇ ਸਖਤ ਰਵਈਆ ਅਪਣਾਇਆ ਹੈ ਅਤੇ ਹੁਣ ਪਟਵਾਰੀਆਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨਨੇ ਦਾ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਟਵਾਰੀਆਂ ਦੀ 586 ਨਵੀਆਂ ਭਰਤੀਆਂ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਵ-ਨਿਯੁਕਤ 710 ਪਟਵਾਰੀਆਂ ਨੂੰ ਜਲਦ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ। ਟ੍ਰੇਨਿੰਗ ਅਧੀਨ ਪਟਵਾਰੀਆਂ ਲਈ ਵੀ ਸਰਕਾਰ ਨੇ ਫੈਸਲਾ ਲੈ ਲਿਆ ਹੈ। ਜਿਸ ਮੁਤਾਬਕ 741 ਟ੍ਰੇਨਿੰਗ ਅਧੀਨ ਪਟਵਾਰੀਆਂ ਨੂੰ ਫੀਲਡ ‘ਚ ਲਿਆ ਜਾਵੇਗਾ। ਇਸ ਦੇ ਨਾਲ ਹੀ ਠੇਕੇ ‘ਤੇ ਕੰਮ ਕਰ ਰਹੇ ਰਿਟਾਇਰਡ ਪਟਵਾਰੀਆਂ ਨੂੰ ਵਾਧੂ ਸਰਕਲਾਂ ਦਾ ਚਾਰਜ ਦਿੱਤਾ ਗਿਆ ਹੈ। ਜਿਸ ਮੁਤਾਬਕ 537 ਰਿਟਾਇਰਡ ਪਟਵਾਰੀਆਂ ਨੂੰ 2-2 ਸਰਕਲਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਪਟਵਾਰੀਆਂ ਦੀ ਹਾਜ਼ਰੀ ਬਾਇਓ ਮੈਟ੍ਰਿਕ ਰਾਹੀਂ ਲੱਗੇਗੀ। The post ਭਗਵੰਤ ਮਾਨ ਨੇ ਉਤਾਰੀ ਪਟਵਾਰੀਆਂ ਦੀ ਫੌਜ, ਨਵੀਂ ਭਰਤੀ ਦਾ ਵੀ ਐਲਾਨ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest