TheUnmute.com – Punjabi News: Digest for September 03, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

IND vs PAK: ਅੱਜ ਚਾਰ ਸਾਲ ਬਾਅਦ ਵਨਡੇ ਮੈਚ 'ਚ ਭਿੜਨਗੇ ਭਾਰਤ-ਪਾਕਿਸਤਾਨ

Saturday 02 September 2023 06:04 AM UTC+00 | Tags: aisa-cup asia-cup-2023 babar-azam bcci breaking-news cricket-news icc india-vs-pakistan kandy latest-news news odi-match punjab-news rohit-sharma sports the-unmute-breaking-news

ਚੰਡੀਗੜ੍ਹ, 02 ਸਤੰਬਰ 2023: (IND vs PAK) ਏਸ਼ੀਆ ਕੱਪ 2023 ਦਾ ਤੀਜਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਂਡੀ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।ਪਾਕਿਸਤਾਨ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦਾ ਇਹ ਪਹਿਲਾ ਮੈਚ ਹੋਵੇਗਾ। ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਫਾਰਮੈਟ ਵਿੱਚ ਆਹਮੋ-ਸਾਹਮਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਆਖਰੀ ਮੁਕਾਬਲਾ 2019 ਵਿਸ਼ਵ ਕੱਪ ‘ਚ ਹੋਇਆ ਸੀ।

ਪਾਕਿਸਤਾਨ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਪਲੇਇੰਗ-11 ਦਾ ਐਲਾਨ ਕੀਤਾ ਸੀ। ਭਾਰਤੀ ਟੀਮ ਦੀ ਪਲੇਇੰਗ-11 ਦਾ ਖੁਲਾਸਾ ਟਾਸ ਦੇ ਸਮੇਂ ਕੀਤਾ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ ਮਿਲਾ ਕੇ 132 ਵਨਡੇ ਮੈਚ ਖੇਡੇ ਗਏ ਹਨ। ਭਾਰਤ ਨੇ 55 ਅਤੇ ਪਾਕਿਸਤਾਨ ਨੇ 73 ਮੈਚ ਜਿੱਤੇ ਹਨ। 4 ਮੈਚ ਨਿਰਣਾਇਕ ਹਨ। ਦੋਵੇਂ ਟੀਮਾਂ ਆਖਰੀ ਵਾਰ 2018 ਵਿੱਚ ਵਨਡੇ ਏਸ਼ੀਆ ਕੱਪ ਵਿੱਚ ਆਈਆਂ ਸਨ। ਫਿਰ ਦੋਵਾਂ ਵਿਚਾਲੇ 2 ਮੈਚ ਖੇਡੇ ਗਏ ਅਤੇ ਦੋਵੇਂ ਵਾਰ ਭਾਰਤ ਜਿੱਤਿਆ।

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਲਈ ਇਹ ਸਾਲ ਬਹੁਤ ਚੰਗਾ ਰਿਹਾ ਹੈ। ਉਸ ਨੇ ਇਸ ਸਾਲ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹੈਰਿਸ ਰਾਊਫ ਨੇ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਉਸ ਨੇ 17 ਵਿਕਟਾਂ ਲਈਆਂ ਹਨ।

ਭਾਰਤੀ ਟੀਮ ਲੰਬੇ ਸਮੇਂ ਬਾਅਦ ਵਨਡੇ 'ਚ ਆਪਣੀ ਪੂਰੀ ਤਾਕਤ ਨਾਲ ਖੇਡੇਗੀ। ਅਜਿਹੇ 'ਚ ਆਗਾਮੀ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੂੰ ਪਰਖਣ ਦਾ ਵੀ ਇਹ ਵਧੀਆ ਮੌਕਾ ਹੋਵੇਗਾ। ਇਸ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਲਈ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਸਕਦੇ ਹਨ।

ਸਾਬਕਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਚਾਹੁੰਦਾ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਯੂਏਈ 2021 ਟੀ-20 ਵਿਸ਼ਵ ਕੱਪ ਵਰਗੀ ਸਥਿਤੀ ਤੋਂ ਬਚਣ ਲਈ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੇ ਪਹਿਲੇ ਤਿੰਨ ਓਵਰਾਂ ਵਿੱਚ ਸਾਵਧਾਨ ਰਹਿਣ। ਰੋਹਿਤ ਨੂੰ ਟੀ-20 ਵਿਸ਼ਵ ਕੱਪ 'ਚ ਅਫਰੀਦੀ ਨੇ ਯੌਰਕਰ ਦੀ ਗੇਂਦ 'ਤੇ ਬੋਲਡ ਕੀਤਾ ਸੀ। ਉਹ ਇਸ ਮੈਚ ਵਿੱਚ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਸਨ । ਭਾਰਤ ਨੂੰ ਇਸ ਗਰੁੱਪ ਮੈਚ ਵਿੱਚ 10 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ |

ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਟਾਸ ਦੁਪਹਿਰ 2:30 ਵਜੇ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦਾ ਸਿੱਧਾ ਪ੍ਰਸਾਰਣ ਫ੍ਰੀ-ਡਿਸ਼ ਰਾਹੀਂ ਸਟਾਰ ਸਪੋਰਟਸ ਨੈੱਟਵਰਕ ਅਤੇ ਡੀਡੀ ਸਪੋਰਟਸ ਚੈਨਲ 'ਤੇ ਭਾਰਤ ਦੇ ਟੀਵੀ 'ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਦੀ ਆਨਲਾਈਨ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ 'ਤੇ ਕੀਤੀ ਜਾਵੇਗੀ, ਜਿਸ ਨੂੰ ਉਪਭੋਗਤਾ ਮੋਬਾਈਲ 'ਤੇ ਮੁਫਤ ਵਿਚ ਦੇਖ ਸਕਦੇ ਹਨ।

The post IND vs PAK: ਅੱਜ ਚਾਰ ਸਾਲ ਬਾਅਦ ਵਨਡੇ ਮੈਚ ‘ਚ ਭਿੜਨਗੇ ਭਾਰਤ-ਪਾਕਿਸਤਾਨ appeared first on TheUnmute.com - Punjabi News.

Tags:
  • aisa-cup
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • kandy
  • latest-news
  • news
  • odi-match
  • punjab-news
  • rohit-sharma
  • sports
  • the-unmute-breaking-news

ਅਬੋਹਰ 'ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਂਚ 'ਚ ਜੁਟੀ ਪੁਲਿਸ

Saturday 02 September 2023 06:18 AM UTC+00 | Tags: abohar azimgarh-area breaking breaking-news latest-news murder news punjab-breaking punjab-news the-unmute-breaking-news the-unmute-news

ਚੰਡੀਗੜ੍ਹ, 02 ਸਤੰਬਰ 2023: ਅਬੋਹਰ (Abohar) ਦੇ ਅਜ਼ੀਮਗੜ੍ਹ ਇਲਾਕੇ ‘ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ (murder) ਕਰ ਦਿੱਤਾ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ ਅਤੇ ਹਮਲਵਾਰ ਦੀ ਜਾਂਚ ਅਤੇ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਮ੍ਰਿਤਕ ਸੁਨੀਲ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਤਿੰਨ ਮਹੀਨੇ ਦੀ ਬੱਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਭਜਨ ਲਾਲ 25 ਸਾਲਾਂ ਤੋਂ ਗਲੀ ਨੰਬਰ 10, ਅਜ਼ੀਮਗੜ੍ਹ ਵਾਸੀ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ। ਉਹ ਕਬੂਤਰ ਪਾਲਣ ਦਾ ਸ਼ੌਕੀਨ ਸੀ। ਉਹ ਸ਼ੁੱਕਰਵਾਰ ਰਾਤ ਨੂੰ ਆਪਣੇ ਘਰ ‘ਚ ਆਪਣੇ ਦੋ ਦੋਸਤਾਂ ਨੂੰ ਕਬੂਤਰ ਦਾ ਖੁੱਡਾ ਦਿਖਾ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਨੌਜਵਾਨ ਨੇ ਆ ਕੇ ਉਸ ਨੂੰ ਬਾਹਰ ਬੁਲਾਇਆ ਅਤੇ ਗੱਲ ਕਰਦੇ ਹੋਏ ਕੁਝ ਦੂਰੀ ‘ਤੇ ਲੈ ਗਿਆ, ਜਿੱਥੇ ਕਈ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਉਸ ਦੇ ਸਿਰ ‘ਤੇ ਕਈ ਵਾਰ ਕੀਤੇ ਗਏ, ਰੌਲਾ ਪੈਣ ਕਾਰਨ ਜਦੋਂ ਇਲਾਕੇ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ।

ਘਟਨਾ ਦਾ ਪਤਾ ਲੱਗਦਿਆਂ ਹੀ ਰਿਸ਼ਤੇਦਾਰ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਗੰਭੀਰ ਹਾਲਤ ‘ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਪੱਤਰੇਵਾਲਾ ਦੇ ਕੁਝ ਨੌਜਵਾਨਾਂ ਦੀ ਸੁਨੀਲ ਨਾਲ ਲੜਾਈ ਹੋਈ ਸੀ ਅਤੇ ਫਿਰ ਉਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਸੀ। ਪਰ ਉਦੋਂ ਤੋਂ ਹੀ ਉਕਤ ਨੌਜਵਾਨ ਦੀ ਉਸ ਨਾਲ ਰੰਜਿਸ਼ ਸੀ ਅਤੇ ਕਤਲ (murder) ਦਾ ਕਾਰਨ ਵੀ ਇਹੀ ਦੁਸ਼ਮਣੀ ਹੀ ਦੱਸਿਆ ਜਾ ਰਿਹਾ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਨੀਲ ਨੂੰ ਸਵੇਰ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਅਤੇ ਕਤਲ ਤੋਂ ਬਾਅਦ ਵੀ ਉਸ ਦੇ ਮੋਬਾਈਲ ‘ਤੇ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੇ ਮੋਬਾਈਲ ਨੂੰ ਕਬਜ਼ੇ ਵਿੱਚ ਲੈ ਕੇ ਕਾਲ ਡਿਟੇਲ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਅਬੋਹਰ ‘ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • abohar
  • azimgarh-area
  • breaking
  • breaking-news
  • latest-news
  • murder
  • news
  • punjab-breaking
  • punjab-news
  • the-unmute-breaking-news
  • the-unmute-news

Aditya L-1: ਸ਼੍ਰੀਹਰੀਕੋਟਾ ਤੋਂ ਆਦਿਤਿਆ L1 ਲਾਂਚ, 15 ਲੱਖ ਕਿਲੋਮੀਟਰ ਦੂਰੀ ਕਰੇਗਾ ਤੈਅ

Saturday 02 September 2023 06:26 AM UTC+00 | Tags: 1 aditya-l1 breaking-news indias-first-solar-mission isro isro-sriharikota l1 latest-news mission-aditya-l1 news pslv-c57 satish-dhawan-space-center-at-sriharikota-in-andhra-pradesh solar-mission solar-mission-aditya-l1 sriharikota sri-harikota

ਚੰਡੀਗੜ੍ਹ, 02 ਸਤੰਬਰ 2023: ਚੰਦਰਯਾਨ-3 ਦੀ ਕਾਮਯਾਬੀ ਤੋਂ ਬਾਅਦ ਸੂਰਜ ਦਾ ਰਹੱਸ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਇਸਰੋ ਦਾ ਆਦਿਤਿਆ L1 (Aditya L-1) ਉਪਗ੍ਰਹਿ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC) ਤੋਂ ਸਫ਼ਲਤਾ ਪੂਰਵਕ ਲਾਂਚ ਕਰ ਦਿੱਤਾ |

ਇਸਰੋ ਸਭ ਤੋਂ ਭਰੋਸੇਮੰਦ ਰਾਕੇਟ PSLV-C57 ਰਾਹੀਂ ਆਦਿਤਿਆ L-1 ਲਾਂਚ ਕੀਤਾ ਹੈ। ਸੂਰਜ ਦੇ ਅਧਿਐਨ ਲਈ, ‘ਆਦਿਤਿਆ ਐਲ1’ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ‘ਲੈਗ੍ਰਾਂਜਿਅਨ-1’ ਬਿੰਦੂ ਤੱਕ ਪਹੁੰਚਣ ਲਈ 125 ਦਿਨ ਲੱਗਣਗੇ। ਇਹ ਮਿਸ਼ਨ ਅਜਿਹੇ ਸਮੇਂ ਭੇਜਿਆ ਜਾ ਰਿਹਾ ਹੈ ਜਦੋਂ ਭਾਰਤ ਨੇ 23 ਅਗਸਤ ਨੂੰ ਚੰਦਰਯਾਨ-3 ਨਾਲ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ‘ਸਾਫਟ ਲੈਂਡਿੰਗ’ ਕਰਕੇ ਇਤਿਹਾਸ ਰਚਿਆ ਸੀ।

ਚੰਦਰਯਾਨ-3 ਦੇ ਸਫਲ ਮਿਸ਼ਨ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ ਅਤੇ ਸਾਰਿਆਂ ਨੂੰ ਉਮੀਦ ਹੈ ਕਿ ਭਾਰਤ ਵੀ ਇਸ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰੇਗਾ।

ਆਦਿਤਿਆ-L1 (Aditya L-1) ਮਿਸ਼ਨ ਕੀ ਹੈ ?

ਭਾਰਤ ਨੇ ਆਪਣੇ ਉਪਗ੍ਰਹਿ ਨੂੰ ਲੈਗ੍ਰਾਂਜਿਅਨ-1 ਪੁਆਇੰਟ ‘ਤੇ ਰੱਖਣ ਲਈ ਆਦਿਤਿਆ-ਐਲ1 ਮਿਸ਼ਨ ਲਾਂਚ ਕੀਤਾ ਹੈ। ਇਸ ਵਾਹਨ ਨੂੰ ਸੂਰਜ ਅਤੇ ਧਰਤੀ ਦੇ ਵਿਚਕਾਰ ਗਰੈਵੀਟੇਸ਼ਨਲ ਸਿਸਟਮ ਦੇ ਲੈਗ੍ਰਾਂਜਿਅਨ ਬਿੰਦੂ ਦੇ ਦੁਆਲੇ ਇੱਕ ਹੈਲੋ ਆਰਬਿਟ ਵਿੱਚ ਰੱਖਿਆ ਜਾਵੇਗਾ। ਇਹ ਆਰਬਿਟ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ, ਜਿੱਥੇ ਪੁਲਾੜ ਯਾਨ ਨੂੰ ਪਹੁੰਚਣ ਲਈ ਕੁੱਲ 4 ਮਹੀਨੇ ਲੱਗਣਗੇ।

ਸੂਰਜੀ ਗਤੀਵਿਧੀਆਂ ਦਾ ਅਧਿਐਨ ਕਰਨ ਲਈ ਆਦਿਤਿਆ-ਐਲ1 ਮਿਸ਼ਨ ਲਾਂਚ ਕੀਤਾ ਗਿਆ ਹੈ । ਪੁਲਾੜ ਯਾਨ ਦੇ ਪੇਲੋਡ ਕਾਰਕਾਂ ਦਾ ਅਧਿਐਨ ਕਰਨਗੇ ਜਿਵੇਂ ਕਿ ਕੋਰੋਨਾ, ਫੋਟੋਸਫੇਅਰ ਅਤੇ ਕ੍ਰੋਮੋਸਫੀਅਰ, ਸੂਰਜ ਦੀ ਸਭ ਤੋਂ ਬਾਹਰੀ ਪਰਤ, ਕੋਰੋਨਲ ਮਾਸ ਈਜੇਕਸਨ , ਪ੍ਰੀ-ਫਲੇਅਰ ਅਤੇ ਫਲੇਅਰ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ, ਸੂਰਜੀ ਤੂਫਾਨਾਂ ਦੀ ਉਤਪਤੀ ਆਦਿ ਦਾ ਅਧਿਐਨ ਕਰੇਗਾ। ਇਸਰੋ ਪੁਲਾੜ ਦੇ ਇਹ ਵੀ ਅਧਿਐਨ ਕਰੇਗਾ ਕਿ ਮੌਸਮ ‘ਤੇ ਸੂਰਜ ਦੀ ਗਤੀਵਿਧੀਆਂ ਦਾ ਕੀ ਪ੍ਰਭਾਵ ਪੈਂਦਾ ਹੈ |

ਇਸਰੋ ਦੇ ਇਸ ਮਿਸ਼ਨ ਦੀ ਲਾਗਤ ਚੰਦਰਯਾਨ-3 ਮਿਸ਼ਨ ਤੋਂ ਘੱਟ ਹੈ। ਇਸ ਸੋਲਰ ਮਿਸ਼ਨ ‘ਤੇ 400 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਨਾਸਾ ਵਲੋਂ ਸ਼ੁਰੂ ਕੀਤੇ ਗਏ ਸੋਲਰ ਮਿਸ਼ਨ ‘ਤੇ ਕਰੀਬ 12, 300 ਕਰੋੜ ਰੁਪਏ ਖਰਚ ਹੋਏ ਹਨ।

The post Aditya L-1: ਸ਼੍ਰੀਹਰੀਕੋਟਾ ਤੋਂ ਆਦਿਤਿਆ L1 ਲਾਂਚ, 15 ਲੱਖ ਕਿਲੋਮੀਟਰ ਦੂਰੀ ਕਰੇਗਾ ਤੈਅ appeared first on TheUnmute.com - Punjabi News.

Tags:
  • 1
  • aditya-l1
  • breaking-news
  • indias-first-solar-mission
  • isro
  • isro-sriharikota
  • l1
  • latest-news
  • mission-aditya-l1
  • news
  • pslv-c57
  • satish-dhawan-space-center-at-sriharikota-in-andhra-pradesh
  • solar-mission
  • solar-mission-aditya-l1
  • sriharikota
  • sri-harikota

ਫੇਸਬੁੱਕ-ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਖਰਚਣੇ ਪੈਣਗੇ ਪੈਸੇ !, ਯੂਰਪ 'ਚ ਸਰਵਿਸ ਜਲਦ ਹੋ ਸਕਦੀ ਹੈ ਲਾਗੂ

Saturday 02 September 2023 06:53 AM UTC+00 | Tags: breaking breaking-news elon-musk facebook instagram latest-news mark-zuckerberg meta meta-news news social-media tech tech-news

ਚੰਡੀਗੜ੍ਹ, 02 ਸਤੰਬਰ 2023: ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਐਲਨ ਮਸਕ ਨੇ ਬਲੂ ਟਿੱਕ ਸਮੇਤ ਹਰ ਚੀਜ਼ ‘ਤੇ ਫੀਸ ਲਗਾ ਦਿੱਤੀ ਸੀ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀ ਐਲਨ ਮਸਕ ਦਾ ਰਾਹ ਅਪਣਾਇਆ ਹੈ। ਖ਼ਬਰ ਹੈ ਕਿ ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ ਆਧਾਰਿਤ ਬਣਾਉਣ ਦਾ ਫੈਸਲਾ ਕੀਤਾ ਹੈ, ਯਾਨੀ ਤੁਹਾਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਪੈਸੇ ਖਰਚ ਕਰਨੇ ਪੈਣਗੇ।

ਇੱਕ ਰਿਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ। ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਟਾ ਨੇ ਵਿਗਿਆਪਨ ਅਤੇ ਪ੍ਰਾਈਵੇਸੀ ਨੂੰ ਲੈ ਕੇ ਯੂਰਪੀ ਸੰਘ ਦੇ ਲਗਾਤਾਰ ਦਬਾਅ ਦੇ ਵਿਚਕਾਰ ਇਹ ਫੈਸਲਾ ਲਿਆ ਹੈ। ਮੈਟਾ ‘ਤੇ ਯੂਜਰ ਦਾ ਡੇਟਾ ਚੋਰੀ ਕਰਨ ਦਾ ਦੋਸ਼ ਵੀ ਲੱਗਦਾ ਰਿਹਾ ਹੈ| ਕੰਪਨੀ ਭਾਰਤ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪੇਡ ਵਰਜ਼ਨ ਨੂੰ ਵੀ ਲਾਂਚ ਕਰ ਸਕਦੀ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ‘ਤੇ ਯੂਰਪੀਅਨ ਯੂਨੀਅਨ ਦੇਸ਼ਾਂ ਦੇ ਉਪਭੋਗਤਾਵਾਂ ਲਈ ਦੋ ਸੇਵਾਵਾਂ ਹੋਣਗੀਆਂ, ਜਿਨ੍ਹਾਂ ਵਿੱਚੋਂ ਇੱਕ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਦੂਜੀ ਮੁਫ਼ਤ ਹੋਵੇਗੀ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਸਰਵਿਸ ਲੈਣ ਵਾਲੇ ਉਪਭੋਗਤਾਵਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਇਸ਼ਤਿਹਾਰ ਨਹੀਂ ਦਿਖਾਇਆ ਜਾਵੇਗਾ। ਮੁਫ਼ਤ ਸੰਸਕਰਣ ਪਹਿਲਾਂ ਵਾਂਗ ਇਸ਼ਤਿਹਾਰਾਂ ਦੇ ਨਾਲ ਕੰਮ ਕਰੇਗਾ | ਮੇਟਾ ਨੇ ਅਜੇ ਤੱਕ ਆਪਣੇ ਫੈਸਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪੇਡ ਵਰਜ਼ਨ ਲਈ ਯੂਜ਼ਰਸ ਤੋਂ ਕਿੰਨੇ ਪੈਸੇ ਲਏ ਜਾਣਗੇ। ਇਸ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ਨੂੰ ਇੱਕੋ ਪੇਡ ਸਰਵਿਸ ਦੇ ਤਹਿਤ ਵਰਤਿਆ ਜਾ ਸਕਦਾ ਹੈ ਜਾਂ ਦੋਵਾਂ ਲਈ ਵੱਖ-ਵੱਖ ਪਲਾਨ ਲੈਣੇ ਪੈਣਗੇ। ਮੇਟਾ 2019 ਤੋਂ ਯੂਰਪੀਅਨ ਯੂਨੀਅਨ ਦੁਆਰਾ ਜਾਂਚ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ‘ਤੇ ਲੰਬੇ ਸਮੇਂ ਤੋਂ ਯੂਜ਼ਰਸ ਦਾ ਡਾਟਾ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕਰਨ ਦਾ ਦੋਸ਼ ਹੈ।

The post ਫੇਸਬੁੱਕ-ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਖਰਚਣੇ ਪੈਣਗੇ ਪੈਸੇ !, ਯੂਰਪ ‘ਚ ਸਰਵਿਸ ਜਲਦ ਹੋ ਸਕਦੀ ਹੈ ਲਾਗੂ appeared first on TheUnmute.com - Punjabi News.

Tags:
  • breaking
  • breaking-news
  • elon-musk
  • facebook
  • instagram
  • latest-news
  • mark-zuckerberg
  • meta
  • meta-news
  • news
  • social-media
  • tech
  • tech-news

ਪੰਚਾਇਤ ਵਿਭਾਗ ਨੇ ਪੀ.ਆਰ.ਆਈਜ਼ ਦੇ ਬੈਂਕ ਲੈਣ ਦੇਣ ਦੀ ਲਗਾਈ ਰੋਕ ਵਾਲਾ ਪੱਤਰ ਲਿਆ ਵਾਪਸ

Saturday 02 September 2023 07:08 AM UTC+00 | Tags: aam-aadmi-party breaking-news cm-bhagwant-mann dissolve-panchayats news panchayat-department. panchayats panchayats-punjab punjab punjab-government punjab-panchayat-department

ਚੰਡੀਗੜ੍ਹ, 02 ਸਤੰਬਰ 2023: ਪੰਚਾਇਤਾਂ (Panchayats) ਭੰਗ ਕਰਨ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਜਿਸ ‘ਤੇ ਹੁਣ ਵਿਰੋਧੀ ਪਾਰਟੀਆਂ ਨੇ ‘ਆਪ’ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਨੇ ਪੀ ਆਰ ਆਈਜ਼ ਦੇ ਬੈਂਕ ਲੈਣ ਦੇਣ ਦੀ ਲਗਾਈ ਰੋਕ ਵਾਲੇ ਪੱਤਰ ਨੂੰ ਵਾਪਸ ਲੈ ਲਿਆ ਹੈ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਹੁਣ ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਫੰਡ ਵੀ ਬੰਦ ਕਰ ਦਿੱਤੇ ਸਨ।

ਪੰਜਾਬ ਸਰਕਾਰ ਵੱਲੋਂ ਪੰਚਾਇਤਾਂ (Panchayats) ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਬੰਦ ਕਰ ਦਿੱਤੇ ਗਏ ਸਨ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਰਪੰਚਾਂ ਕੋਲ ਹੁਣ ਪਿੰਡਾਂ ਦੇ ਵਿਕਾਸ ਲਈ ਫੰਡ ਜਾਰੀ ਨਹੀਂ ਹੋਣਗੇ।

Image

Image

The post ਪੰਚਾਇਤ ਵਿਭਾਗ ਨੇ ਪੀ.ਆਰ.ਆਈਜ਼ ਦੇ ਬੈਂਕ ਲੈਣ ਦੇਣ ਦੀ ਲਗਾਈ ਰੋਕ ਵਾਲਾ ਪੱਤਰ ਲਿਆ ਵਾਪਸ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dissolve-panchayats
  • news
  • panchayat-department.
  • panchayats
  • panchayats-punjab
  • punjab
  • punjab-government
  • punjab-panchayat-department

ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪੰਜਾਬ ਸਿੱਖਿਆ ਵਿਭਾਗ ਦੇ ਦਫ਼ਤਰ, ਜਾਣੋ ਕਾਰਨ

Saturday 02 September 2023 08:23 AM UTC+00 | Tags: breaking-news education-department latest-news news pesb punjab-breaking-news punjab-education-department teachers-day teachers-day-2023

ਚੰਡੀਗੜ੍ਹ, 02 ਸਤੰਬਰ 2023: ਅਧਿਆਪਕ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਵਿੱਚ 2 ਸਤੰਬਰ ਅਤੇ 3 ਸਤੰਬਰ ਨੂੰ ਸਿੱਖਿਆ ਵਿਭਾਗ (Punjab Education Department) ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹਿਣਗੇ। ਸਿੱਖਿਆ ਵਿਭਾਗ ਨੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਵਿੱਚ 5 ਸਤੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਹਵਾਲਾ ਦਿੱਤਾ ਗਿਆ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ- 5 ਸਤੰਬਰ, 2023 ਨੂੰ ਹੋਣ ਵਾਲੇ ਰਾਜ ਅਧਿਆਪਕ ਪੁਰਸਕਾਰ ਸਮਾਗਮ ਦੀਆਂ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਦਫ਼ਤਰ ਸ਼ਨੀਵਾਰ 2 ਸਤੰਬਰ ਅਤੇ 3 ਸਤੰਬਰ ਦਿਨ ਐਤਵਾਰ ਨੂੰ ਆਮ ਕੰਮਕਾਜੀ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਹ ਹੁਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ, ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਅਤੇ ਡਾਇਰੈਕਟਰ ਐਸ.ਸੀ.ਆਈ.ਆਰ.ਟੀ. ਦੇ ਮੋਹਾਲੀ ਦਫ਼ਤਰਾਂ ਲਈ ਜਾਰੀ ਕੀਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਦੇਸ਼ ਭਰ ਵਿੱਚੋਂ 50 ਦੇ ਕਰੀਬ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ ਲੁਧਿਆਣਾ ਦੇ 2 ਅਧਿਆਪਕਾਂ ਦੇ ਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਰਾਜ ਪੱਧਰੀ ਪ੍ਰੋਗਰਾਮ ਵੀ ਕਰਵਾਏਗੀ, ਜਿਸ ਵਿੱਚ ਬਹੁਤ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਬਿਹਤਰ ਕੰਮ ਕੀਤਾ ਹੈ।

The post ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪੰਜਾਬ ਸਿੱਖਿਆ ਵਿਭਾਗ ਦੇ ਦਫ਼ਤਰ, ਜਾਣੋ ਕਾਰਨ appeared first on TheUnmute.com - Punjabi News.

Tags:
  • breaking-news
  • education-department
  • latest-news
  • news
  • pesb
  • punjab-breaking-news
  • punjab-education-department
  • teachers-day
  • teachers-day-2023

ਚੰਡੀਗੜ੍ਹ, 02 ਸਤੰਬਰ 2023: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ‘ਕੌਣ ਬਣੇਗਾ ਕਰੋੜਪਤੀ’ (Kaun Banega Crorepati) ਪ੍ਰੋਗਰਾਮ ਵਿੱਚ 1 ਕਰੋੜ ਰੁਪਿਆ ਜਿੱਤ ਕੇ ਆਪਣਾ ਸਪਨਾ ਤੇ ਪਰਿਵਾਰ ਦਾ ਸਪਨਾ ਸਾਕਾਰ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਜਸਕਰਨ ਸਿੰਘ ਦੀ ਪੂਰੇ ਪੰਜਾਬ ਵਿੱਚ ਚਰਚਾ ਛਿੜ ਗਈ ਅਤੇ ਦੂਰ ਦੂਰ ਤੋਂ ਲੋਕ ਇਸ ਨੌਜਵਾਨ ਸਨਮਾਨਿਤ ਕਰਨ ਲਈ ਪਹੁੰਚ ਰਹੇ ਹਨ ਅਤੇ ਇਸੇ ਤਹਿਤ ਵਿਧਾਨ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਜਸਕਰਨ ਸਿੰਘ ਦੇ ਘਰ ਪੁੱਜੇ ਅਤੇ ਵਧਾਈ ਦਿੱਤੀ ।

May be an image of 5 people

ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਸਕਰਨ ਸਿੰਘ ਵੱਲੋਂ ਰਾਤ ਦਿਨ ਮਿਹਨਤ ਕਰਕੇ ਆਪਣੇ ਅਤੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਰਾਤ ਦਿਨ ਇੱਕ ਕੀਤਾ ਅਤੇ ਅੱਜ ਓੁੱਸੇ ਦਾ ਨਤੀਜਾ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਫਿਲਮੀ ਸਟਾਰ ਅਮਿਤਾਬ ਬਚਨ ਦੇ ਸਾਹਮਣੇ ਬੈਠ ਕੇ ਉਨ੍ਹਾਂ ਨੇ ਔਖੇ ਸਵਾਲਾ ਦਾ ਜਵਾਬ ਦਿੱਤਾ ਹੈ । ਉਨ੍ਹਾਂ ਨੇ ਨੌਜਵਾਨ ਜਿਸ ਕਾਰਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਹੁਣ ਜਸਕਰਨ 7 ਕਰੋੜ ਰੁਪਿਆ ਜਿੱਤਣ ਲਈ ਅਗਲੇ ਸਵਾਲ ਦਾ ਜਵਾਬ ਦੇਵੇਗਾ | ਇਹ ਐਪੀਸੋਡ ਸੋਨੀ ਟੀਵੀ ਉੱਪਰ 4 ਸਤਬੰਰ ਨੂੰ ਰਾਤ ਨੂੰ ਵਿਖਾਇਆ ਜਾਵੇਗਾ

 

The post ‘ਕੌਣ ਬਣੇਗਾ ਕਰੋੜਪਤੀ’ ‘ਚੋਂ ਇੱਕ ਕਰੋੜ ਰੁਪਏ ਜਿੱਤਣ ਵਾਲੇ ਜਸਕਰਨ ਸਿੰਘ ਦੇ ਪਰਿਵਾਰ ਨੂੰ ਮਿਲੇ ਵਿਰਸਾ ਸਿੰਘ ਵਲਟੋਹਾ appeared first on TheUnmute.com - Punjabi News.

Tags:
  • amitabh-bachchan
  • breaking-news
  • jaskaran-singh
  • kaun-banega-crorepati
  • news
  • virsa-singh-valtoha

ਲੱਸੀ ਲੈਣ ਗਈ ਵਿਆਹੁਤਾ ਦਾ ਬੰਦੂਕ ਦੀ ਨੋਕ 'ਤੇ ਬਲਾਤਕਾਰ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ

Saturday 02 September 2023 09:13 AM UTC+00 | Tags: breaking-news crime fazilka fazilka-rape-case news rape-case rape-cse raping-case

ਚੰਡੀਗੜ੍ਹ, 02 ਸਤੰਬਰ 2023: ਫਾਜ਼ਿਲਕਾ ‘ਚ ਇੱਕ ਵਿਅਕਤੀ ‘ਤੇ ਵਿਆਹੁਤਾ ਦਾ ਬੰਦੂਕ ਦੀ ਨੋਕ ‘ਤੇ ਬਲਾਤਕਾਰ (Rape) ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਔਰਤ ਦੀ ਕਥਿਤ ਤੌਰ ‘ਤੇ ਵੀਡੀਓ ਵੀ ਬਣਾਈ ਗਈ ਸੀ, ਜਿਸ ਤੋਂ ਬਾਅਦ ਹੁਣ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ‘ਚ ਲੱਸੀ ਲੈਣ ਗਈ ਉਕਤ ਵਿਆਹੁਤਾ ਨਾਲ ਬਲਾਤਕਾਰ (Rape) ਕਰਨ ਦੇ ਦੋਸ਼ ਲੱਗੇ ਹਨ। ਉਕਤ ਵਿਅਕਤੀ ਵੱਲੋਂ ਔਰਤ ਨੂੰ ਕਥਿਤ ਬਲੈਕਮੇਲ ਕਰਨ ਲਈ ਉਸ ਦੀ ਵੀਡੀਓ ਵੀ ਬਣਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਇਨਸਾਫ਼ ਲੈਣ ਲਈ ਥਾਣੇ ਦੇ ਗੇੜੇ ਮਾਰ ਰਹੀ ਸੀ ਪਰ ਇਨਸਾਫ਼ ਨਹੀਂ ਮਿਲਿਆ। ਮ੍ਰਿਤਕ ਔਰਤ 2 ਬੱਚਿਆਂ ਦੀ ਮਾਂ ਸੀ, ਜਿਸ ਨਾਲ 3 ਸਾਲ ਪਹਿਲਾਂ ਜ਼ਬਰ ਜਨਾਹ ਹੋਇਆ ਸੀ।

ਮ੍ਰਿਤਕਾ ਦੇ ਪਤੀ ਅਨੁਸਾਰ ਉਸ ਦੀ ਪਤਨੀ ਪਿੰਡ ਦੇ ਘਰੋਂ ਲੱਸੀ ਲੈਣ ਗਈ ਸੀ, ਜਿੱਥੇ ਮੁਲਜ਼ਮਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵੀਡੀਓ ਦੇ ਆਧਾਰ ‘ਤੇ ਪਿਛਲੇ ਕੁਝ ਸਾਲਾਂ ਤੋਂ ਔਰਤ ਨੂੰ ਬਲੈਕਮੇਲ ਕਰ ਰਿਹਾ ਸੀ। ਪੀੜਤ ਔਰਤ ਕਰੀਬ ਇਕ ਮਹੀਨਾ ਪਹਿਲਾਂ ਪਰਿਵਾਰ ਵਾਲਿਆਂ ਨੂੰ ਨਿਸ ਬਾਰੇ ਦੱਸਿਆ ਸੀ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ | ਇਸ ਤੋਂ ਬਾਅਦ ਪੀੜਤ ਔਰਤ ਦੀ ਸਿਹਤ ਵਿਗੜਨ ਲੱਗੀ ਅਤੇ ਹੁਣ ਉਕਤ ਔਰਤ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਲੱਸੀ ਲੈਣ ਗਈ ਵਿਆਹੁਤਾ ਦਾ ਬੰਦੂਕ ਦੀ ਨੋਕ ‘ਤੇ ਬਲਾਤਕਾਰ, ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ appeared first on TheUnmute.com - Punjabi News.

Tags:
  • breaking-news
  • crime
  • fazilka
  • fazilka-rape-case
  • news
  • rape-case
  • rape-cse
  • raping-case

IND vs PAK: ਪਾਕਿਸਤਾਨ ਖ਼ਿਲਾਫ਼ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

Saturday 02 September 2023 09:25 AM UTC+00 | Tags: aisa-cup asia-cup-2023 babar-azam bcci breaking-news cricket-news icc india-vs-pakistan kandy latest-news news odi-asia-cup odi-match pallekele-cricket-stadium punjab-news rohit-sharma sports the-unmute-breaking-news

ਚੰਡੀਗੜ੍ਹ, 02 ਸਤੰਬਰ 2023: (IND vs PAK) ਸ੍ਰੀਲੰਕਾ ਦੇ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਏਸ਼ੀਆ ਕੱਪ-2023 (Asia Cup 2023) ਦਾ ਤੀਜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਟੀਮ ‘ਚ ਮੁਹੰਮਦ ਸ਼ਮੀ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ਹੈ।

ਪਾਕਿਸਤਾਨ ਦੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਨੇਪਾਲ ਨੂੰ ਹਰਾਇਆ ਹੈ, ਜਦਕਿ ਭਾਰਤੀ ਟੀਮ ਦਾ ਇਹ ਪਹਿਲਾ ਮੈਚ ਹੈ। ਦੋਵੇਂ ਟੀਮਾਂ 4 ਸਾਲ ਬਾਅਦ ਵਨਡੇ ਫਾਰਮੈਟ ‘ਚ ਆਹਮੋ-ਸਾਹਮਣੇ ਹੋ ਰਹੀਆਂ ਹਨ। ਉਨ੍ਹਾਂ ਦਾ ਆਖਰੀ ਮੁਕਾਬਲਾ 2019 ਵਿਸ਼ਵ ਕੱਪ ਵਿੱਚ ਹੋਇਆ ਸੀ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।

ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਮਾਮ-ਉਲ-ਹੱਕ, ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ ਅਤੇ ਹੈਰਿਸ ਰਾਊਫ।

The post IND vs PAK: ਪਾਕਿਸਤਾਨ ਖ਼ਿਲਾਫ਼ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News.

Tags:
  • aisa-cup
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • kandy
  • latest-news
  • news
  • odi-asia-cup
  • odi-match
  • pallekele-cricket-stadium
  • punjab-news
  • rohit-sharma
  • sports
  • the-unmute-breaking-news

ਮਾਲਵਿੰਦਰ ਕੰਗ ਵੱਲੋਂ 'ਵਨ ਨੇਸ਼ਨ ਵਨ ਇਲੈਕਸ਼ਨ' ਦਾ ਵਿਰੋਧ, ਅਕਾਲੀ ਦਲ 'ਤੇ BJP ਨੂੰ ਸਮਰਥਨ ਦੇਣ ਦਾ ਲਾਇਆ ਦੋਸ਼

Saturday 02 September 2023 09:51 AM UTC+00 | Tags: aam-aadmi-party bjp breaking-news latest-news malwinder-singh-kang news one-nation-one-election. ram-nath-kovind shiromani-akali-dal the-unmute-breaking-news

ਚੰਡੀਗੜ੍ਹ, 02 ਸਤੰਬਰ 2023: ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ (Malwinder Singh Kang)  ਨੇ ਪ੍ਰੈਸ ਕਾਨਫਰੰਸ ਕਰਕੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਕ ਦੇਸ਼, ਇੱਕ ਚੋਣ (One Nation One Election)ਬਾਰੇ ਬਣਾਈ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਮੁੱਦੇ 'ਤੇ ਇਤਰਾਜ਼ ਪ੍ਰਗਟਾਇਆ ਹੈ ਜੋ ਇਕ ਦੇਸ਼ ਇਕ ਚੋਣ ਦਾ ਅਧਿਐਨ ਕਰਕੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਮਾਲਵਿੰਦਰ ਕੰਗ ਨੇ ਕਿਹਾ ਕਿ ਭਾਜਪਾ ਆਪਣੀਆਂ ਨੀਤੀਆਂ ਕਾਰਨ ਪੰਜ ਸੂਬਿਆਂ ਦੀਆਂ ਆਗਾਮੀ ਚੋਣਾਂ ਹਾਰ ਰਹੀ ਹੈ ਅਤੇ ਇਸ ਦੇ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭੁਗਤਣੇ ਪੈਣਗੇ।

ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਹੁਣ ਬਾਦਲ ਦਲ ਬਣ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਨੇ ਭਾਜਪਾ ਦੇ ‘ਵਨ ਨੇਸ਼ਨ ਵਨ ਇਲੈਕਸ਼ਨ’ ਏਜੰਡੇ ਦਾ ਸਮਰਥਨ ਕੀਤਾ ਸੀ। ਮਾਲਵਿੰਦਰ ਕੰਗ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨਾਲ ਮਤਭੇਦਾਂ ਦੇ ਬਾਵਜੂਦ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਇੰਡੀਆ ਬਲਾਕ ਨਾਲ ਹੱਥ ਮਿਲਾਇਆ ਹੈ ਪਰ ਬਾਦਲ ਆਪਣੇ ਨਿੱਜੀ ਹਿੱਤਾਂ ਕਾਰਨ ਲੋਕਤੰਤਰ ਨਾਲ ਸਮਝੌਤਾ ਕਰਨ ਲਈ ਤਿਆਰ ਹਨ।

The post ਮਾਲਵਿੰਦਰ ਕੰਗ ਵੱਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਦਾ ਵਿਰੋਧ, ਅਕਾਲੀ ਦਲ ‘ਤੇ BJP ਨੂੰ ਸਮਰਥਨ ਦੇਣ ਦਾ ਲਾਇਆ ਦੋਸ਼ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • latest-news
  • malwinder-singh-kang
  • news
  • one-nation-one-election.
  • ram-nath-kovind
  • shiromani-akali-dal
  • the-unmute-breaking-news

ਚੰਡੀਗੜ੍ਹ, 2 ਸਤੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਥੇ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ ਉੱਥੇ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸੂਬੇ ਵਿੱਚ ਆਂਗਣਵਾੜੀ ਸੈਂਟਰਾਂ (Anganwadi Centers) ਦੀ ਉਸਾਰੀ ਲਈ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੂਬੇ ਵਿੱਚ ਬਣ ਰਹੇ ਆਂਗਣਵਾੜੀ ਸੈਂਟਰਾਂ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਾਰਜ਼ਸ਼ੀਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਗਣਵਾੜੀ ਸੈਂਟਰਾਂ (Anganwadi Centers) ਦੀ ਉਸਾਰੀ ਵਿੱਚ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਐਡੀਸ਼ਨਲ ਡਾਇਰੈਕਟਰ ਪੇਂਡੂ ਤੇ ਪੰਚਾਇਤ ਵਿਭਾਗ ਸ੍ਰੀ ਸੰਜੀਵ ਗਰਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

The post ਡਾ. ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਲਈ ਪੇਂਡੂ ਤੇ ਪੰਚਾਇਤ ਵਿਭਾਗ ਨਾਲ ਕੀਤੀ ਮੀਟਿੰਗ appeared first on TheUnmute.com - Punjabi News.

Tags:
  • anganwadi
  • anganwadi-centers
  • breaking-news
  • latest-news
  • news
  • punjab-anganwadi-centers

IND vs PAK: ਭਾਰਤ-ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੁਕਿਆ, ਓਵਰਾਂ 'ਚ ਹੋ ਸਕਦੀ ਹੈ ਕਟੌਤੀ

Saturday 02 September 2023 10:11 AM UTC+00 | Tags: aisa-cup aisa-cup-2023 asia-cup-2023 babar-azam bcci breaking-news cricket-news icc india-vs-pakistan ind-vs-pak ind-vs-pak-match kandy latest-news news odi-match punjab-news rohit-sharma sports the-unmute-breaking-news

ਚੰਡੀਗੜ੍ਹ, 2 ਸਤੰਬਰ 2023: (IND vs PAK) ਏਸ਼ੀਆ ਕੱਪ ਦੇ ਤੀਜੇ ਮੈਚ ‘ਚ ਸ਼ਨੀਵਾਰ (2 ਸਤੰਬਰ) ਨੂੰ ਭਾਰਤ ਦੇ ਸਾਹਮਣੇ ਪਾਕਿਸਤਾਨ ਦੀ ਚੁਣੌਤੀ ਹੈ। ਕੈਂਡੀ ਦੇ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਅਜਿਹੇ ‘ਚ ਹੁਣ ਕੁਦਰਤ ਨੇ ਆਪਣਾ ਖੇਡ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਪਾਰੀ ਦੇ 4.2 ਓਵਰਾਂ ਤੋਂ ਬਾਅਦ ਭਾਰੀ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ। ਪੂਰੇ ਮੈਦਾਨ ਨੂੰ ਢੱਕ ਦਿੱਤਾ ਗਿਆ ਹੈ। ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਸੀ।

4.2 ਓਵਰਾਂ ਤੋਂ ਬਾਅਦ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 15 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਰੋਹਿਤ ਸ਼ਰਮਾ 18 ਗੇਂਦਾਂ ਵਿੱਚ ਦੋ ਚੌਕਿਆਂ ਦੀ ਮੱਦਦ ਨਾਲ 11 ਦੌੜਾਂ ਬਣਾ ਕੇ ਅਤੇ ਸ਼ੁਭਮਨ ਗਿੱਲ ਅੱਠ ਗੇਂਦਾਂ ਵਿੱਚ ਖਾਤਾ ਖੋਲ੍ਹੇ ਬਿਨਾਂ ਹੀ ਮੈਦਾਨ ਵਿੱਚ ਹਨ।

ਵੈਦਰ ਡਾਟਕੋਮ ਦੇ ਅਨੁਸਾਰ ਮੈਚ ਦੌਰਾਨ ਬੱਦਲ ਛਾਏ ਰਹਿਣਗੇ। ਅੰਦਾਜ਼ਾ ਹੈ ਕਿ ਅਸਮਾਨ 64 ਫੀਸਦੀ ਬੱਦਲਾਂ ਨਾਲ ਢੱਕਿਆ ਰਹੇਗਾ ਪਰ ਬੂੰਦਾ-ਬਾਂਦੀ ਦਾ ਅਨੁਮਾਨ ਸਿਰਫ 15-19 ਫੀਸਦੀ ਹੈ। ਦੇਰੀ ਨਾਲ ਸ਼ੁਰੂ ਹੋਣ ਦੀ ਸੂਰਤ ਵਿੱਚ, ਖਰਾਬ ਮੌਸਮ ਅਤੇ ਖਰਾਬ ਖੇਡ ਹਾਲਤਾਂ ਕਾਰਨ ਗੁਆਏ ਸਮੇਂ ਦੇ ਆਧਾਰ ‘ਤੇ ਮੈਚ ਨੂੰ 40 ਓਵਰਾਂ, 30 ਓਵਰਾਂ ਜਾਂ ਇੱਥੋਂ ਤੱਕ ਕਿ 20 ਓਵਰਾਂ ਤੱਕ ਵੀ ਘਟਾਇਆ ਜਾ ਸਕਦਾ ਹੈ।

ਜੇਕਰ ਮੈਚ ਛੱਡ ਦਿੱਤਾ ਜਾਂਦਾ ਹੈ, ਤਾਂ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲੇਗਾ। ਅਜਿਹੇ ‘ਚ ਪਾਕਿਸਤਾਨ ਸੁਪਰ-4 ਲਈ ਕੁਆਲੀਫਾਈ ਕਰ ਲਵੇਗਾ। ਮੈਚ ਰੱਦ ਹੋ ਗਿਆ ਭਾਰਤ ਦਾ ਨੇਪਾਲ ਖਿਲਾਫ ਮੈਚ ਕਰੋ ਜਾਂ ਮਰੋ ਦਾ ਹੋਵੇਗਾ। ਜੇਕਰ ਟੀਮ ਨੇਪਾਲ ਦੇ ਖਿਲਾਫ ਜਿੱਤ ਜਾਂਦੀ ਹੈ ਤਾਂ ਉਹ ਸੁਪਰ-4 ‘ਚ ਜਾਵੇਗੀ। ਜੇਕਰ ਇਹ ਹਾਰਦਾ ਹੈ ਤਾਂ ਨੇਪਾਲ ਅਗਲੇ ਦੌਰ ‘ਚ ਪਹੁੰਚ ਜਾਵੇਗਾ।

The post IND vs PAK: ਭਾਰਤ-ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੁਕਿਆ, ਓਵਰਾਂ ‘ਚ ਹੋ ਸਕਦੀ ਹੈ ਕਟੌਤੀ appeared first on TheUnmute.com - Punjabi News.

Tags:
  • aisa-cup
  • aisa-cup-2023
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • ind-vs-pak
  • ind-vs-pak-match
  • kandy
  • latest-news
  • news
  • odi-match
  • punjab-news
  • rohit-sharma
  • sports
  • the-unmute-breaking-news

ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਅਤੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ

Saturday 02 September 2023 10:28 AM UTC+00 | Tags: bank-news breaking breaking-news deepak-gupta kotak-mahindra-bank kotak-mahindra-bank-eo latest-news news rbi uday-kotak

ਚੰਡੀਗੜ੍ਹ, 2 ਸਤੰਬਰ 2023: ਉਦੈ ਕੋਟਕ (Uday Kotak) ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ (MD) ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਟਕ ਮਹਿੰਦਰਾ ਬੈਂਕ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ ਹੈ। ਅੰਤਰਿਮ ਵਿਵਸਥਾ ਦੇ ਤਹਿਤ ਹੁਣ ਸੰਯੁਕਤ ਮੈਨੇਜਿੰਗ ਡਾਇਰੈਕਟਰ ਦੀਪਕ ਗੁਪਤਾ 31 ਦਸੰਬਰ ਤੱਕ ਉਦੈ ਕੋਟਕ ਦੀ ਜਗ੍ਹਾ ਬੈਂਕ ਦਾ ਚਾਰਜ ਸੰਭਾਲਣਗੇ। ਹਾਲਾਂਕਿ, ਬੈਂਕ ਨੂੰ ਅਜੇ ਵੀ ਇਸਦੇ ਲਈ ਆਰਬੀਆਈ ਅਤੇ ਬੈਂਕ ਦੇ ਮੈਂਬਰਾਂ ਤੋਂ ਮਨਜ਼ੂਰੀ ਲੈਣੀ ਪਵੇਗੀ। ਉਦੈ ਨੇ 31 ਦਸੰਬਰ ਨੂੰ ਸੇਵਾਮੁਕਤ ਹੋਣਾ ਸੀ।

ਆਪਣੇ ਅਸਤੀਫੇ ਤੋਂ ਬਾਅਦ ਉਦੈ ਕੋਟਕ (Uday Kotak) ਨੇ ਟਵਿੱਟਰ ‘ਤੇ ਇਕ ਲੰਬੀ ਪੋਸਟ ਕੀਤੀ ਹੈ। ਇਸ ਵਿੱਚ ਉਸਨੇ ਲਿਖਿਆ ਕਿ ਮੇਰੇ ਉੱਤਰਾਧਿਕਾਰੀ ਦੀ ਚੋਣ ਮੇਰੇ ਲਈ ਬਹੁਤ ਮਹੱਤਵਪੂਰਨ ਰਹੀ ਹੈ, ਕਿਉਂਕਿ ਬੈਂਕ ਦੇ ਚੇਅਰਮੈਨ, ਮੈਂ ਅਤੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਨੂੰ ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਜ਼ਰੂਰੀ ਹੈ। ਮੈਂ ਆਪਣੀ ਮਰਜ਼ੀ ਨਾਲ ਬੈਂਕ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

The post ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਅਤੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • bank-news
  • breaking
  • breaking-news
  • deepak-gupta
  • kotak-mahindra-bank
  • kotak-mahindra-bank-eo
  • latest-news
  • news
  • rbi
  • uday-kotak

ਚੰਡੀਗੜ੍ਹ, 2 ਸਤੰਬਰ 2023: ਮੀਂਹ ਤੋਂ ਤੁਰੰਤ ਬਾਅਦ ਮੈਚ ਸ਼ੁਰੂ ਹੁੰਦਿਆਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਪੰਜਵੇਂ ਓਵਰ ਦੀ ਆਖਰੀ ਗੇਂਦ ‘ਤੇ ਸ਼ਾਹੀਨ ਅਫਰੀਦੀ ਨੇ ਇਨਸਵਿੰਗ ਗੇਂਦ ‘ਤੇ ਰੋਹਿਤ ਸ਼ਰਮਾ (Rohit Sharma) ਨੂੰ ਕਲੀਨ ਬੋਲਡ ਕਰ ਦਿੱਤਾ। ਇਹ ਉਹੀ ਗੇਂਦ ਸੀ ਜੋ ਉਸਨੇ 2021 ਟੀ-20 ਵਿਸ਼ਵ ਕੱਪ ਦੌਰਾਨ ਰੋਹਿਤ ਨੂੰ ਸੁੱਟੀ ਸੀ ਅਤੇ ਉਸਨੂੰ ਆਊਟ ਕੀਤਾ ਸੀ। ਰੋਹਿਤ 22 ਗੇਂਦਾਂ ਵਿੱਚ 11 ਦੌੜਾਂ ਹੀ ਬਣਾ ਸਕੇ। ਪੰਜ ਓਵਰਾਂ ਬਾਅਦ ਭਾਰਤ ਦਾ ਸਕੋਰ ਇਕ ਵਿਕਟ ‘ਤੇ 15 ਦੌੜਾਂ ਹੈ। ਫਿਲਹਾਲ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ।

The post IND vs PAK: ਮੈਚ ਸ਼ੁਰੂ ਹੁੰਦਿਆਂ ਭਾਰਤ ਦਾ ਪਹਿਲਾ ਵਿਕਟ ਡਿੱਗਿਆ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ appeared first on TheUnmute.com - Punjabi News.

Tags:
  • aisa-cup
  • breaking-news
  • ind-vs-pak
  • news
  • rohit-sharma
  • shaheen-afridi

ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

Saturday 02 September 2023 10:47 AM UTC+00 | Tags: breaking-news canada fatehgarh-sahib handeep-singh-honey latest-news news punjabi-youth

ਚੰਡੀਗੜ੍ਹ, 2 ਸਤੰਬਰ 2023: ਪੰਜਾਬ ਦੇ ਫਤਿਹਗੜ੍ਹ ਸਾਹਿਬ (Fatehgarh Sahib) ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 32 ਸਾਲਾ ਹਨਦੀਪ ਸਿੰਘ ਹਨੀ ਵਾਸੀ ਪਿੰਡ ਖਰੋੜੀ ਵਜੋਂ ਹੋਈ ਹੈ। ਹਨੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਪਿਤਾ ਹਰਬਿੰਦਰ ਸਿੰਘ ਨੇ ਦੱਸਿਆ ਕਿ ਹਨਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਹਨਦੀਪ ਦੀ ਪਤਨੀ ਕੈਨੇਡਾ ਚਲੀ ਗਈ ਸੀ। ਅਜੇ 6 ਮਹੀਨੇ ਪਹਿਲਾਂ ਹੀ ਹਨਦੀਪ ਵਰਕ ਪਰਮਿਟ ‘ਤੇ ਪਤਨੀ ਨਾਲ ਕੈਨੇਡਾ ਗਿਆ ਸੀ।ਪਰਿਵਾਰ ਨੇ ਦੱਸਿਆ ਕਿ ਦੋਵੇਂ ਮਿਹਨਤ ਕਰਕੇ ਆਪਣਾ ਜੀਵਨ ਬਸਰ ਕਰ ਰਹੇ ਸਨ। ਰੋਜ਼ ਪੁੱਤ-ਨੂੰਹ ਨਾਲ ਗੱਲਾਂ ਹੁੰਦੀਆਂ ਸਨ। ਇਸੇ ਦੌਰਾਨ ਅਚਾਨਕ ਕੈਨੇਡਾ ਤੋਂ ਫੋਨ ਆਇਆ ਕਿ ਹਨੀ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਹਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। 8 ਸਤੰਬਰ ਤੱਕ ਮ੍ਰਿਤਕ ਦੇਹ ਪਿੰਡ ਖਰੋੜੀ ਆ ਸਕਦੀ ਹੈ। ਹਨਦੀਪ ਦਾ ਅੰਤਿਮ ਸਸਕਾਰ ਪਿੰਡ ਵਿੱਚ ਹੀ ਕੀਤਾ ਜਾਵੇਗਾ।

ਫਤਹਿਗੜ੍ਹ ਸਾਹਿਬ ਦੇ ਹਨਦੀਪ ਸਿੰਘ ਦੀ ਕੈਨੇਡਾ ਵਿੱਚ ਮੌਤ ਹੋਣ 'ਤੇ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੋਵੇਂ ਲੋਕ ਨੁਮਾਇੰਦਿਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਨਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੀ ਮੱਦਦ ਕਰਨਗੇ।

The post ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News.

Tags:
  • breaking-news
  • canada
  • fatehgarh-sahib
  • handeep-singh-honey
  • latest-news
  • news
  • punjabi-youth

ਇੱਕ ਰਾਸ਼ਟਰ ਇੱਕ ਚੋਣ ਦਾ ਸੰਕਲਪ ਭਾਰਤ 'ਚ ਅਮਲੀ ਰੂਪ 'ਚ ਸੰਭਵ ਨਹੀਂ: ਮਾਲਵਿੰਦਰ ਸਿੰਘ ਕੰਗ

Saturday 02 September 2023 12:22 PM UTC+00 | Tags: aam-aadmi-party arvind-kejriwal bjp breaking-news cm-bhagwant-mann latest-news malwinder-singh-kang news one-nation-one-election. the-unmute-breaking-news

ਚੰਡੀਗੜ੍ਹ, 2 ਸਤੰਬਰ 2023: ਆਮ ਆਦਮੀ ਪਾਰਟੀ (ਆਪ) ਨੇ 'ਇੱਕ ਦੇਸ਼ ਇੱਕ ਚੋਣ' ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਭਾਜਪਾ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ' (One Nation One Election) ਲਈ ਕਮੇਟੀ ਦੇ ਗਠਨ ‘ਤੇ ‘ਆਪ’ ਨੇ ਕਿਹਾ ਕਿ ਭਾਰਤ ‘ਚ ਇੱਕ ਦੇਸ਼ ਇੱਕ ਚੋਣ' ਨੂੰ ਲਾਗੂ ਕਰਨਾ ਅਮਲੀ ਤੌਰ ‘ਤੇ ਸੰਭਵ ਨਹੀਂ ਹੈ।

ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਰਤ ਵੱਖ-ਵੱਖ ਰਾਜਾਂ (ਜਿਸ ਵਿੱਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ) ਦਾ ਸੰਘ ਹੈ। ਪਰ ਭਾਜਪਾ ਦਾ ਇੱਕ ਰਾਸ਼ਟਰ ਇੱਕ ਚੋਣ, ਇੱਕ ਰਾਸ਼ਟਰ ਇੱਕ ਪਾਰਟੀ, ਇੱਕ ਰਾਸ਼ਟਰ ਇੱਕ ਧਰਮ ਅਤੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਵਿਚਾਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਸਾਰ ਦੇ ਵਿਰੁੱਧ ਹੈ।

ਕੰਗ ਨੇ ਕਿਹਾ ਕਿ ਭਾਜਪਾ ਇੰਡੀਆ ਬਲਾਕ ਅਤੇ ਉਸ ਦੀ ਤਾਕਤ ਤੋਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵੱਖ-ਵੱਖ ਪਾਰਟੀਆਂ ਇੱਕ ਸਾਂਝੇ ਮੰਚ ‘ਤੇ ਆਈਆਂ ਹਨ। ਅਸੀਂ ਭਾਰਤ ਦੇ 140 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ ਅਤੇ ਆਪਣੇ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜ ਵੱਡੇ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪਰ ਭਾਜਪਾ ਆਪਣਾ ਮੈਦਾਨ ਗੁਆ ​​ਰਹੀ ਹੈ। ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਵੀ ਫੇਲ ਹੋ ਰਹੀ ਹੈ ਜਿਸ ਕਾਰਨ ਭਾਜਪਾ ਸਾਰੇ ਰਾਜਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। ਇਸੇ ਕਾਰਨ ਪ੍ਰਧਾਨ ਮੰਤਰੀ ਮੋਦੀ ਘਬਰਾਏ ਹੋਏ ਹਨ ਅਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਾਲਵਿੰਦਰ ਕੰਗ ਨੇ ਇੱਕ ਦੇਸ਼ ਇੱਕ ਚੋਣ' (One Nation One Election) ਦਾ ਸਮਰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਵੀ ਤਿੱਖਾ ਹਮਲਾ ਕੀਤਾ। ਕੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਦੇਸ਼, ਇੱਥੋਂ ਦੇ ਲੋਕਾਂ, ਪੰਜਾਬ ਅਤੇ ਸਿੱਖ ਧਰਮ ਦੀ ਕੋਈ ਪ੍ਰਵਾਹ ਨਹੀਂ, ਉਹ ਸਿਰਫ ਆਪਣੇ ਸਿਆਸੀ, ਵਿੱਤੀ ਅਤੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਰਾਜਾਂ ਦੇ ਅਧਿਕਾਰਾਂ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਕੀਮਤ ‘ਤੇ ਇਸ ਵਿਚਾਰ ਦੀ ਹਮਾਇਤ ਕਰ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਅਕਾਲੀ ਦਲ ਬਾਦਲ ਨੂੰ ਸ੍ਰੀ ਆਨੰਦਪੁਰ ਸਾਹਿਬ ਪ੍ਰਸਤਾਵ ਦਾ ਕੋਈ ਸਤਿਕਾਰ ਨਹੀਂ ਹੈ।

The post ਇੱਕ ਰਾਸ਼ਟਰ ਇੱਕ ਚੋਣ ਦਾ ਸੰਕਲਪ ਭਾਰਤ ‘ਚ ਅਮਲੀ ਰੂਪ ‘ਚ ਸੰਭਵ ਨਹੀਂ: ਮਾਲਵਿੰਦਰ ਸਿੰਘ ਕੰਗ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bjp
  • breaking-news
  • cm-bhagwant-mann
  • latest-news
  • malwinder-singh-kang
  • news
  • one-nation-one-election.
  • the-unmute-breaking-news

ਸਰਕਾਰੀ ਪ੍ਰਾਇਮਰੀ ਸਕੂਲ ਦੇ ਕਲਾਸਰੂਮ 'ਚ ਅਧਿਆਪਕਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Saturday 02 September 2023 12:39 PM UTC+00 | Tags: breaking-news classroom latest-news news punjab-breaking-news suicide tanda teacher-committed-suicide teacher-simranjit-kaur

ਮਾਛੀਵਾੜਾ ਸਾਹਿਬ, 2 ਸਤੰਬਰ 2023: ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਕੂਲ ਅਧਿਆਪਕਾ ਸਿਮਰਨਜੀਤ ਕੌਰ (22) ਵਾਸੀ ਟਾਂਡਾ ਨੇ ਕਲਾਸ ਰੂਮ ‘ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫ਼ਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ ਹੈ।

ਮ੍ਰਿਤਕ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਈ.ਟੀ.ਟੀ. ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਪਿਛਲੇ 1 ਸਾਲ ਤੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ 'ਤੇ ਅਧਿਆਪਕਾ ਵਜੋਂ ਡਿਊਟੀ ਨਿਭਾ ਰਹੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਸੀ ਜੋ ਕਿ ਨਾਲ-ਨਾਲ ਬੀ.ਏ. ਦੀ ਪੜ੍ਹਾਈ ਵੀ ਕਰ ਰਹੀ ਸੀ, ਪਰ ਅਚਾਨਕ ਉਸਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ ਉਸ ਤੋਂ ਬੜੇ ਹੈਰਾਨ ਹਨ।

ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿਚ 2 ਵਜੇ ਛੁੱਟੀ ਹੋਈ ਅਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਦੌਰਾਨ ਖਾਲੀ ਹੋਏ ਕਲਾਸਰੂਮ ਵਿਚ ਅਧਿਆਪਕਾ ਸਿਮਰਨਜੀਤ ਕੌਰ ਦੀ ਲਟਕਦੀ ਲਾਸ਼ ਮਿਲੀ | ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇੱਕ ਵਿਅਕਤੀ ਨੇ ਜਦੋਂ ਕਲਾਸਰੂਮ ਵਿਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ ਤਾਂ ਇਸ ਦੌਰਾਨ ਸਕੂਲ ਵਿਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੀ ਭੱਜੇ ਆਏ, ਜਿਨ੍ਹਾਂ ਨੇ ਅਧਿਆਪਕਾ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਅਜੇ ਤੱਕ ਅਧਿਆਪਕਾ ਵੱਲੋਂ ਖੁਦਕੁਸ਼ੀ (suicide) ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮ੍ਰਿਤਕ ਅਧਿਆਪਕਾ ਦਾ ਮੋਬਾਇਲ ਆਪਣੇ ਕਬਜ਼ੇ 'ਚ ਲੈ ਲਿਆ ਹੈ ਜਿਸ ਤੋਂ ਕੁਝ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਲਾਸ਼ ਭੇਜ ਦਿੱਤੀ ਹੈ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

The post ਸਰਕਾਰੀ ਪ੍ਰਾਇਮਰੀ ਸਕੂਲ ਦੇ ਕਲਾਸਰੂਮ ‘ਚ ਅਧਿਆਪਕਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ appeared first on TheUnmute.com - Punjabi News.

Tags:
  • breaking-news
  • classroom
  • latest-news
  • news
  • punjab-breaking-news
  • suicide
  • tanda
  • teacher-committed-suicide
  • teacher-simranjit-kaur

ਚੰਡੀਗੜ੍ਹ, 02 ਸਤੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਹੋਰ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਸਬੰਧਤ ਡਾਟਾ ਨੂੰ 'ਆਧਾਰ' ਨਾਲ ਜੋੜ ਕੇ ਏਕੀਕ੍ਰਿਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਨਾਲ ਸਾਰੇ ਡਾਟਾ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਨਾਲ ਫਰਜ਼ੀ ਲਾਭਪਾਤਰੀਆਂ ਦਾ ਪਤਾ ਲਗਾਉਣ ਵਿੱਚ ਵੀ ਮਦਦ ਮਿਲੇਗੀ।

ਇੱਥੇ ਮਗਸੀਪਾ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਦੇ ਅਧਿਕਾਰੀਆਂ ਨੂੰ ਇਸ ਪ੍ਰਸਤਾਵਿਤ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕੁਝ ਵਿਭਾਗਾਂ ਦੀ ਚੋਣ ਕਰਨ ਲਈ ਕਿਹਾ, ਜਿਸ ਤਹਿਤ ਚੁਣੇ ਗਏ ਵਿਭਾਗਾਂ ਦਾ ਡਾਟਾ ਇਕੱਤਰ ਕੀਤਾ ਜਾਵੇਗਾ ਅਤੇ ਇਸ ਡਾਟਾ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਲੋੜ ਪੈਣ 'ਤੇ ਕਿਸੇ ਵੀ ਵਿਭਾਗ ਵੱਲੋਂ ਇਸ ਤੱਕ ਪਹੁੰਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਲਾਭਪਾਤਰੀ ਨੂੰ ਦਸਤਾਵੇਜ਼ ਵਾਰ-ਵਾਰ ਨਹੀਂ ਦੇਣੇ ਪੈਣਗੇ ਅਤੇ ਇਸ ਨਾਲ ਕਾਗ਼ਜ਼ੀ ਕਾਰਵਾਈ ਵਿੱਚ ਵੀ ਕਟੌਤੀ ਹੋਵੇਗੀ।

ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰਸਤਾਵਿਤ ਪ੍ਰਾਜੈਕਟ ਦਾ ਮੁੱਖ ਉਦੇਸ਼ ਸਿਸਟਮ ਵਿੱਚ ਪਹਿਲਾਂ ਹੀ ਦਰਜ ਕੀਤੇ ਵਿਅਕਤੀ ਦਾ ਡਾਟਾ ਮੁੜ ਪ੍ਰਾਪਤ ਕਰਨ ਦੀ ਸਹੂਲਤ ਦੇਣਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਸਿਸਟਮ ਨਹੀਂ ਹੈ ਜਿਸ ਦੀ ਵਰਤੋਂ ਕਰਕੇ ਵੱਖ-ਵੱਖ ਵਿਭਾਗਾਂ ਤੋਂ ਡਾਟਾ ਪ੍ਰਾਪਤ ਕੀਤਾ ਜਾ ਸਕੇ। ਜਦੋਂ ਕੋਈ ਨਾਗਰਿਕ ਕਿਸੇ ਨਵੀਂ ਸੇਵਾ ਜਾਂ ਪ੍ਰੋਗਰਾਮ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਨੂੰ ਵਾਰ-ਵਾਰ ਆਪਣਾ ਡਾਟਾ ਦੇਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਕਿਰਿਆ ਕਠਿਨ ਹੋਣ ਦੇ ਨਾਲ-ਨਾਲ ਸਮਾਂ ਵੀ ਬਰਬਾਦ ਕਰਦੀ ਹੈ।

ਇਸ ਦੌਰਾਨ ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਕੁਝ ਸਬੰਧਤ ਅਹਿਮ ਵਿਭਾਗਾਂ ਦਾ ਡਾਟਾ ਇਕੱਤਰ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਜਾ ਸਕੇ।

ਇਸ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ, ਏ.ਐਮ.ਡੀ. ਪਨਗ੍ਰੇਨ ਆਨੰਦ ਸਾਗਰ ਸ਼ਰਮਾ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

The post ਅਮਨ ਅਰੋੜਾ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਵੱਖ-ਵੱਖ ਵਿਭਾਗਾਂ ਦਾ ਡਾਟਾ ਸਾਂਝੇ ਪਲੇਟਫਾਰਮ ‘ਤੇ ਲਿੰਕ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • aman-arora
  • breaking-news
  • news

ਬਾਲਾਸੋਰ ਰੇਲ ਹਾਦਸੇ ਮਾਮਲੇ 'ਚ CBI ਵੱਲੋਂ ਰੇਲਵੇ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

Saturday 02 September 2023 01:03 PM UTC+00 | Tags: bahanaga-railway-station balasore balasore-news balasore-train-accident breaking-news cbi chargesheet crs-report india indian-railway-news latest-news news odisha-train-accident railway-officials the-unmute-breaking-news the-unmute-news train-accident train-accident-case

ਚੰਡੀਗੜ੍ਹ, 02 ਸਤੰਬਰ 2023: ਸੀਬੀਆਈ ਨੇ ਸ਼ਨੀਵਾਰ ਨੂੰ ਇਸ ਸਾਲ 2 ਜੂਨ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ (Balasore train accident) ਦੇ ਸਬੰਧ ਵਿੱਚ ਕਥਿਤ ਗੈਰ-ਇਰਾਦਾਤਨ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਤਿੰਨ ਰੇਲਵੇ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ।ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 304, 201 ਅਤੇ ਰੇਲਵੇ ਐਕਟ 1989 ਦੀ ਧਾਰਾ 153 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਤਿੰਨ ਰੇਲ ਹਾਦਸਿਆਂ (Balasore train accident) ਦੀ ਜਾਂਚ ਦੇ ਸਬੰਧ ਵਿੱਚ 7 ​​ਜੁਲਾਈ ਨੂੰ ਬਾਲਾਸੌਰ ਜ਼ਿਲ੍ਹੇ ਵਿੱਚ ਤਾਇਨਾਤ ਤਿੰਨ ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਆਮਿਰ ਅਤੇ ਇੱਕ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਹਾਦਸੇ ‘ਚ 296 ਜਣੇ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।

The post ਬਾਲਾਸੋਰ ਰੇਲ ਹਾਦਸੇ ਮਾਮਲੇ ‘ਚ CBI ਵੱਲੋਂ ਰੇਲਵੇ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ appeared first on TheUnmute.com - Punjabi News.

Tags:
  • bahanaga-railway-station
  • balasore
  • balasore-news
  • balasore-train-accident
  • breaking-news
  • cbi
  • chargesheet
  • crs-report
  • india
  • indian-railway-news
  • latest-news
  • news
  • odisha-train-accident
  • railway-officials
  • the-unmute-breaking-news
  • the-unmute-news
  • train-accident
  • train-accident-case

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ

Saturday 02 September 2023 01:10 PM UTC+00 | Tags: 2037-posts-of-patwaris breaking-news latest-news news patwaris-strike punjab-news

ਚੰਡੀਗੜ੍ਹ, 02 ਸਤੰਬਰ 2023: ਮਾਲੀਆ ਅਫ਼ਸਰਾਂ ਦੀ ਜ਼ਿੱਦ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਣੀ ਯਕੀਨੀ ਬਣਾਉਣ ਲਈ ਆਪਣੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਇੱਥੇ ਸ਼ਨਿੱਚਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਕਿਸੇ ਹੜਤਾਲ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ (Patwaris) ਦੀਆਂ ਕੁੱਲ 3660 ਆਸਾਮੀਆਂ ਹਨ, ਜਿਨ੍ਹਾਂ ਵਿੱਚੋਂ 1623 ਆਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਡੇਰੇ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ 2037 ਆਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਅਤੇ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਵੀ ਸਮਾਂਬੱਧ ਤਰੀਕੇ ਨਾਲ ਭਰੀਆਂ ਜਾਣਗੀਆਂ। ਵਧੇਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ 2037 ਆਸਾਮੀਆਂ ਵਿੱਚੋਂ 741 ਪਟਵਾਰੀਆਂ ਨੇ ਪਹਿਲਾਂ ਹੀ ਲਾਜ਼ਮੀ 18 ਮਹੀਨਿਆਂ ਦੀ ਸਿਖਲਾਈ ਵਿੱਚੋਂ 15 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਹੈ। ਇਨ੍ਹਾਂ ਨੂੰ ਫੀਲਡ ਵਿੱਚ ਰੈਗੂਲਰ ਪਟਵਾਰੀ ਵਜੋਂ ਡਿਊਟੀ ਉਤੇ ਲਗਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ 710 ਪਟਵਾਰੀਆਂ (Patwaris) ਦੀ ਪਹਿਲਾਂ ਹੀ ਚੋਣ ਕਰ ਲਈ ਗਈ ਹੈ ਪਰ ਕਈ ਰਸਮੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪਟਵਾਰੀਆਂ ਦੀਆਂ 586 ਆਸਾਮੀਆਂ ਦੀ ਭਰਤੀ ਲਈ ਜਲਦੀ ਇਸ਼ਤਿਹਾਰ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ।

ਆਪਣਾ ਕੰਮ ਕਰਵਾਉਣ ਲਈ ਪਟਵਾਰੀਆਂ ਵੱਲੋਂ ਅਗਾਂਹ ਕੁੱਝ ਬੰਦੇ ਰੱਖਣ ਦੇ ਰੁਝਾਨ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਟਵਾਰੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਲਾਜ਼ਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦਫ਼ਤਰੀ ਘੰਟਿਆਂ ਦੌਰਾਨ ਪਟਵਾਰੀ, ਲੋਕਾਂ ਦੇ ਕੰਮਾਂ ਵਿੱਚ ਕੋਈ ਅੜਿੱਕਾ ਡਾਹੁਣ ਦੀ ਥਾਂ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ, ਕਾਰਜਕੁਸ਼ਲ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਨੇ ਪਟਵਾਰੀਆਂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ ਭਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਟਵਾਰੀਆਂ ਦੀ ਹਾਜ਼ਰੀ ਬਾਇਓ ਮੀਟਰਿਕ ਰਾਹੀਂ ਲੱਗਣੀ ਯਕੀਨੀ ਬਣਾਈ ਜਾਵੇਗੀ।

ਇੱਥੇ ਸ਼ਨਿੱਚਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ, "ਇਹ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਕਿਸੇ ਹੜਤਾਲ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ (Patwaris) ਦੀਆਂ ਕੁੱਲ 3660 ਆਸਾਮੀਆਂ ਹਨ, ਜਿਨ੍ਹਾਂ ਵਿੱਚੋਂ 1623 ਆਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਡੇਰੇ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ 2037 ਆਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਅਤੇ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਵੀ ਸਮਾਂਬੱਧ ਤਰੀਕੇ ਨਾਲ ਭਰੀਆਂ ਜਾਣਗੀਆਂ। ਵਧੇਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ 2037 ਆਸਾਮੀਆਂ ਵਿੱਚੋਂ 741 ਪਟਵਾਰੀਆਂ ਨੇ ਪਹਿਲਾਂ ਹੀ ਲਾਜ਼ਮੀ 18 ਮਹੀਨਿਆਂ ਦੀ ਸਿਖਲਾਈ ਵਿੱਚੋਂ 15 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਹੈ। ਇਨ੍ਹਾਂ ਨੂੰ ਫੀਲਡ ਵਿੱਚ ਰੈਗੂਲਰ ਪਟਵਾਰੀ ਵਜੋਂ ਡਿਊਟੀ ਉਤੇ ਲਗਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ 710 ਪਟਵਾਰੀਆਂ ਦੀ ਪਹਿਲਾਂ ਹੀ ਚੋਣ ਕਰ ਲਈ ਗਈ ਹੈ ਪਰ ਕਈ ਰਸਮੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪਟਵਾਰੀਆਂ ਦੀਆਂ 586 ਆਸਾਮੀਆਂ ਦੀ ਭਰਤੀ ਲਈ ਜਲਦੀ ਇਸ਼ਤਿਹਾਰ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ।

ਆਪਣਾ ਕੰਮ ਕਰਵਾਉਣ ਲਈ ਪਟਵਾਰੀਆਂ (Patwaris) ਵੱਲੋਂ ਅਗਾਂਹ ਕੁੱਝ ਬੰਦੇ ਰੱਖਣ ਦੇ ਰੁਝਾਨ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਟਵਾਰੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਲਾਜ਼ਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦਫ਼ਤਰੀ ਘੰਟਿਆਂ ਦੌਰਾਨ ਪਟਵਾਰੀ, ਲੋਕਾਂ ਦੇ ਕੰਮਾਂ ਵਿੱਚ ਕੋਈ ਅੜਿੱਕਾ ਡਾਹੁਣ ਦੀ ਥਾਂ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ, ਕਾਰਜਕੁਸ਼ਲ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਵਾਰੀਆਂ ਦੀਆਂ 2037 ਆਸਾਮੀਆਂ ਭਰਨ ਦਾ ਐਲਾਨ appeared first on TheUnmute.com - Punjabi News.

Tags:
  • 2037-posts-of-patwaris
  • breaking-news
  • latest-news
  • news
  • patwaris-strike
  • punjab-news

ਚੰਡੀਗੜ੍ਹ, 02 ਸਤੰਬਰ 2023: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 31 ਅਗਸਤ ਤੱਕ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਨੂੰ ਹੜ੍ਹਾਂ (Flood) ਦੇ ਨੁਕਸਾਨ ਦੀ ਪੂਰਤੀ ਲਈ 285.32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਰਾਹਤ ਰਾਸ਼ੀ ਹੱਕਦਾਰ ਲੋਕਾਂ ਨੂੰ ਪੂਰੀ ਪਾਰਦਰਸ਼ੀ ਅਤੇ ਖੱਜਲ-ਖੁਆਰੀ ਰਹਿਤ ਵੰਡੀ ਜਾਵੇ। ਇਸ ਤੋਂ ਇਲਾਵਾ ਮੁਆਵਜ਼ਾ ਦੇਣ ਸਬੰਧੀ ਕੋਈ ਸਿਫਾਰਸ਼ ਜਾਂ ਪ੍ਰਭਾਵਸ਼ਾਲੀ ਲੋਕਾਂ ਦਾ ਪੱਖ ਨਾ ਪੂਰਿਆ ਜਾਵੇ ਅਤੇ ਸਿਰਫ ਸਹੀ ਬੰਦੇ ਨੂੰ ਮੈਰਿਟ ਦੇ ਆਧਾਰ 'ਤੇ ਮੁਆਵਜ਼ਾਂ ਦਿੱਤਾ ਜਾਵੇ।

ਜਿੰਪਾ ਨੇ ਕਿਹਾ ਕਿ ਜੁਲਾਈ ਮਹੀਨੇ ਵਿਚ ਹੜ੍ਹਾਂ (Flood) ਦੇ ਖਤਰੇ ਦੀਆਂ ਰਿਪੋਰਟਾਂ ਮਿਲਦੀ ਸਾਰ ਹੀ 33.50 ਕਰੋੜ ਰੁਪਏ ਅਗੇਤੀ ਰਾਹਤ ਵੱਜੋਂ ਜਾਰੀ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਸਮੇਂ ਸਮੇਂ 'ਤੇ ਪ੍ਰਭਾਵਿਤ (Flood) ਜ਼ਿਲਿ੍ਹਆਂ ਅਤੇ ਕੁਝ ਵਿਭਾਗਾਂ ਨੂੰ ਰਾਹਤ ਰਾਸ਼ੀ ਜਾਰੀ ਹੁੰਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰਾਬ ਹੋਈ ਪਨੀਰੀ ਲਈ ਕਿਸਾਨਾਂ ਨੂੰ ਰਾਹਤ ਰਾਸ਼ੀ ਵੱਜੋਂ ਦੇਣ ਲਈ 21 ਅਗਸਤ ਨੂੰ 186 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਾਰੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਕੋਈ ਸਰਕਾਰ ਝੋਨੇ ਦੀ ਖਰਾਬ ਹੋਈ ਪਨੀਰੀ ਲਈ ਪ੍ਰਤੀ ਏਕੜ 6800 ਰੁਪਏ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਇਸ ਤੋਂ ਇਲਾਵਾ ਮਨੁੱਖੀ ਜਾਨਾਂ, ਪਸ਼ੂਆਂ ਅਤੇ ਘਰਾਂ ਦੇ ਨੁਕਸਾਨ ਲਈ ਵੀ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ।

ਆਫਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗਿਰਦਾਵਰੀ ਰਿਪੋਰਟਾਂ ਦੇ ਹਿਸਾਬ ਨਾਲ ਰਾਹਤ ਰਾਸ਼ੀ ਪ੍ਰਭਾਵਿਤ ਲੋਕਾਂ ਨੂੰ ਵੰਡ ਰਹੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਨੂੰ 76.15 ਕਰੋੜ ਰੁਪਏ, ਅੰਮ੍ਰਿਤਸਰ ਜ਼ਿਲ੍ਹੇ ਨੂੰ 5.23 ਕਰੋੜ ਰੁਪਏ, ਫਿਰੋਜ਼ਪੁਰ ਨੂੰ 25.59 ਕਰੋੜ ਰੁਪਏ, ਫਾਜ਼ਿਲਕਾ ਨੂੰ 10.27 ਕਰੋੜ ਰੁਪਏ, ਫਤਹਿਗੜ੍ਹ ਸਾਹਿਬ ਨੂੰ 4.74 ਕਰੋੜ ਰੁਪਏ, ਗੁਰਦਾਸਪੁਰ ਨੂੰ 8.34 ਕਰੋੜ ਰੁਪਏ, ਹੁਸ਼ਿਆਰਪੁਰ ਨੂੰ 4.50 ਕਰੋੜ ਰੁਪਏ, ਜਲੰਧਰ ਨੂੰ 11.08 ਕਰੋੜ ਰੁਪਏ ਅਤੇ ਕਪੂਰਥਲਾ ਜ਼ਿਲ੍ਹੇ ਨੂੰ 2.50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਇਸੇ ਤਰ੍ਹਾਂ ਰੂਪਨਗਰ ਨੂੰ 10.83 ਕਰੋੜ ਰੁਪਏ, ਸੰਗਰੂਰ ਨੂੰ 31.48 ਕਰੋੜ ਰੁਪਏ, ਲੁਧਿਆਣਾ ਨੂੰ 5.31 ਕਰੋੜ ਰੁਪਏ, ਮੋਗਾ ਨੂੰ 5.49 ਕਰੋੜ ਰੁਪਏ, ਮਾਨਸਾ ਨੂੰ 15.92 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 2 ਕਰੋੜ ਰੁਪਏ, ਮੋਹਾਲੀ ਨੂੰ 7.48 ਕਰੋੜ ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 3.40 ਕਰੋੜ ਰੁਪਏ ਅਤੇ ਤਰਨ ਤਾਰਨ ਨੂੰ 28.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਦਕਿ ਬਠਿੰਡਾ, ਬਰਨਾਲਾ, ਮਾਲੇਰਕੋਟਲਾ ਤੇ ਫਰੀਦਕੋਟ ਜ਼ਿਲਿ੍ਹਆਂ ਨੂੰ 1-1 ਕਰੋੜ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਕੂਲ ਸਿੱਖਿਆ ਵਿਭਾਗਾਂ ਨੂੰ ਵੀ 20.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਰਾਹਤ ਰਾਸ਼ੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਸੂਬੇ ਦੇ ਆਫਤ ਪ੍ਰਬੰਧਨ ਲਈ ਸਥਾਪਤ ਕੀਤੇ ਰਿਲੀਫ ਫੰਡ ਵਿਚ ਕਾਫੀ ਪੈਸਾ ਪਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿਚ ਕੋਈ ਢਿੱਲ ਨਾ ਦਿੱਤੇ ਜਾਣ ਕਰਕੇ ਸਿਰਫ ਓਨੀ ਰਾਸ਼ੀ ਹੀ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿੰਨੀ ਕੇਂਦਰ ਸਰਕਾਰ ਦੇ ਨਿਯਮ ਆਗਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬਾਬਤ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖ ਚੁੱਕੇ ਹਨ ਪਰ ਹਾਲੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਿਲਆ ਹੈ।

The post CM ਭਗਵੰਤ ਮਾਨ ਵੱਲੋਂ ਹੜ੍ਹ ਪੀੜਤਾਂ ਲਈ ਹੁਣ ਤੱਕ 285 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • bram-shankar-jimpa
  • breaking-news
  • flood
  • flood-fund
  • flood-vicitms
  • news
  • punjab-flood

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਨਸ਼ੇ ਭਜਾਈਏ, ਜਵਾਨੀ ਬਚਾਈਏ' ਮੁਹਿੰਮ ਦਾ ਆਗਾਜ਼

Saturday 02 September 2023 01:24 PM UTC+00 | Tags: breaking-news drug drug-free-punjab jawani-bachaiye-campaign kultar-singh-sandhwan nashe-bhajaiye-jawani-bachaiye news

ਚੰਡੀਗੜ੍ਹ, 02 ਸਤੰਬਰ 2023: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਇੱਕ ਵਿਸ਼ੇਸ਼ ਮੁਹਿੰਮ 'ਨਸ਼ੇ ਭਜਾਈਏ, ਜਵਾਨੀ ਬਚਾਈਏ' ਦਾ ਆਗਾਜ਼ ਕੀਤਾ। ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੇ ਲੋਕਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਵੱਲ ਤੋਰਨ ਦੀ ਪ੍ਰੇਰਨਾ ਦਿੱਤੀ।

ਸ. ਸੰਧਵਾਂ ਨੇ ਕਿਹਾ ਕਿ ਅਜੋਕੇ ਦੌਰ 'ਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਦੀ ਗ੍ਰਿਫ਼ਤ 'ਚ ਆ ਚੁੱਕੇ ਨੌਜਵਾਨਾਂ ਨੂੰ ਇਸ ਗੁਲਾਮੀ 'ਚੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਚ ਅਥਾਹ ਸਮਰੱਥਾ ਹੈ ਅਤੇ ਦੁਨੀਆਂ ਭਰ 'ਚ ਪੰਜਾਬੀ ਨੌਜਵਾਨ ਆਪਣੀ ਸਮਰੱਥਾ ਦਾ ਲੋਹਾ ਮਨਵਾ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਇਸ ਸਬੰਧੀ ਪ੍ਰੇਰਿਤ ਕਰਨਾ ਹਰ ਪੰਜਾਬ ਹਿਤੈਸ਼ੀ ਦਾ ਫਰਜ ਬਣਦਾ ਹੈ।

ਸ. ਸੰਧਵਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਪਿੰਡ ਸੰਧਵਾਂ ਤੋਂ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕੋਠੇ ਚਹਿਲ, ਚਹਿਲ, ਟਹਿਣਾ, ਪੱਕਾ, ਮੋਰਾਂਵਾਲੀ, ਕਲੇਰ, ਮਿਸ਼ਰੀਵਾਲਾ, ਘੁਮਿਆਰਾ ਅਤੇ ਚੰਦਬਾਜਾ ਆਦਿ ਪਿੰਡਾਂ 'ਚ ਵਿਸ਼ੇਸ਼ ਆਯੋਜਿਤ ਪ੍ਰੋਗਰਾਮਾਂ 'ਚ ਸ਼ਮੂਲੀਅਤ ਕੀਤੀ ਅਤੇ ਵਿਚਾਰ-ਚਰਚਾਵਾਂ 'ਚ ਭਾਗ ਲਿਆ।

ਸ. ਸੰਧਵਾਂ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕੋਈ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਵੀ ਚੁੱਕਿਆ ਹੈ ਤਾਂ ਇੱਕ ਸਹੀ ਇਲਾਜ ਦੀ ਵਿਧੀ ਆਪਣਾ ਕੇ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਨਿਕਲਿਆ ਵੀ ਜਾ ਸਕਦਾ ਹੈ, ਜਿਸਦੀਆਂ ਅਨੇਕਾਂ ਉਦਾਹਰਨਾਂ ਸਾਡੇ ਸਮਾਜ ਵਿੱਚ ਮੌਜੂਦ ਹਨ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੀ ਆਪਣੀ ਫੇਰੀ ਦੌਰਾਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ ਅਤੇ ਜਿਨ੍ਹਾਂ ਨੇ ਨਸ਼ੇ ਤਿਆਗਣ ਤੋਂ ਬਾਅਦ ਆਪਣੇ ਸਫ਼ਲ ਜੀਵਨ ਦੇ ਤਜਰਬੇ ਵੀ ਲੋਕਾਂ ਨਾਲ ਸਾਂਝੇ ਕੀਤੇ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਨਸ਼ੇ ਭਜਾਈਏ, ਜਵਾਨੀ ਬਚਾਈਏ' ਮੁਹਿੰਮ ਦਾ ਆਗਾਜ਼ appeared first on TheUnmute.com - Punjabi News.

Tags:
  • breaking-news
  • drug
  • drug-free-punjab
  • jawani-bachaiye-campaign
  • kultar-singh-sandhwan
  • nashe-bhajaiye-jawani-bachaiye
  • news

ADC (ਡੀ) ਮੋਹਾਲੀ ਵੱਲੋਂ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ

Saturday 02 September 2023 01:33 PM UTC+00 | Tags: adc-d-mohali adc-geetika-singh breaking-news cooperative-society cooperative-society-machinery news sas-nagar

ਐੱਸ.ਏ.ਐੱਸ ਨਗਰ, 02 ਸਤੰਬਰ 2023: ਐੱਸ.ਏ.ਐੱਸ ਨਗਰ (Mohali)  02 ਸਤੰਬਰ 2023: ਬੀਤੇ ਦਿਨ ਏ.ਡੀ.ਸੀ (ਡੀ ) ਗੀਤਿਕਾ ਸਿੰਘ , ਐਸ.ਏ.ਐਸ ਨਗਰ ਵੱਲੋ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ ਕੀਤੀ ਗਈ ਹੈ । ਇਸ ਮੌਕੇ ‘ਤੇ ਹਾਜ਼ਰ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਅਤੇ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਮਸ਼ੀਨਾ ਚਾਲੂ ਹਾਲਤ ਵਿੱਚ ਹਨ ਅਤੇ ਸਾਉਣੀ 2023 ਦੌਰਾਨ ਇਹਨਾਂ ਦੀ ਵਰਤੋਂ ਨਾਲ ਵੱਧ ਤੋ ਵੱਧ ਰਕਬਾ ਕਵਰ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਕਿਸਾਨਾ ਵੱਲੋਂ ਭਰੋਸਾ ਦਿਵਾਇਆ ਗਿਆ ਉਹਨਾ ਵੱਲੋਂ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ ਅਤੇ ਪ੍ਰਸ਼ਾਸਨ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਚੱੜਕੇ ਸਹਿਯੋਗ ਕੀਤਾ ਜਾਵੇਗਾ।

The post ADC (ਡੀ) ਮੋਹਾਲੀ ਵੱਲੋਂ ਕੋਆਪਰੇਟੀਵ ਸੋਸਾਈਟੀ ਦੀਆਂ ਮਸ਼ੀਨਾ ਦੀ ਚੈਕਿੰਗ appeared first on TheUnmute.com - Punjabi News.

Tags:
  • adc-d-mohali
  • adc-geetika-singh
  • breaking-news
  • cooperative-society
  • cooperative-society-machinery
  • news
  • sas-nagar

'ਇਕ ਦੇਸ਼ ਇਕ ਚੋਣ' 'ਤੇ ਅੱਠ ਮੈਂਬਰੀ ਕਮੇਟੀ ਦਾ ਗਠਨ, ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਨਾਂ ਸ਼ਾਮਲ

Saturday 02 September 2023 01:42 PM UTC+00 | Tags: aam-aadmi-party bjp breaking-news committee-on-one-nation-one-election congress latest-news news one-nation-one-election. ram-nath-kovind the-unmute-breaking-news the-unmute-punjabi-news

ਚੰਡੀਗੜ੍ਹ, 02 ਸਤੰਬਰ 2023: ਕੇਂਦਰ ਸਰਕਾਰ ਨੇ ਇਕ ਦੇਸ਼ ਇਕ ਚੋਣ (One Nation One Election) ‘ਤੇ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਾਨੂੰਨ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣਾ ਰਾਸ਼ਟਰੀ ਹਿੱਤ ਵਿੱਚ ਫਾਇਦੇਮੰਦ ਹੈ। ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਦੀ ਹੈ ਜੋ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ ਦੀ ਘੋਖ ਕਰੇ।

ਕਾਨੂੰਨ ਮੰਤਰਾਲੇ ਮੁਤਾਬਕ ਕਮੇਟੀ ਦੀ ਅਗਵਾਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਨਗੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ, ਗੁਲਾਮ ਨਬੀ ਆਜ਼ਾਦ, ਐਨਕੇ ਸਿੰਘ, ਸੁਭਾਸ਼ ਸੀ ਕਸ਼ਯਪ, ਹਰੀਸ਼ ਸਾਲਵੇ ਅਤੇ ਸੰਜੇ ਕੋਠਾਰੀ ਇਸ ਕਮੇਟੀ ਦੇ ਮੈਂਬਰ ਹੋਣਗੇ।

Image

Image

The post ‘ਇਕ ਦੇਸ਼ ਇਕ ਚੋਣ’ ‘ਤੇ ਅੱਠ ਮੈਂਬਰੀ ਕਮੇਟੀ ਦਾ ਗਠਨ, ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਨਾਂ ਸ਼ਾਮਲ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • committee-on-one-nation-one-election
  • congress
  • latest-news
  • news
  • one-nation-one-election.
  • ram-nath-kovind
  • the-unmute-breaking-news
  • the-unmute-punjabi-news

7 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ, PM ਮੋਦੀ ਨਾਲ ਰੂਸ-ਯੂਕਰੇਨ ਯੁੱਧ 'ਤੇ ਹੋਵੇਗੀ ਚਰਚਾ

Saturday 02 September 2023 01:55 PM UTC+00 | Tags: breaking-news delhi g20-summit joe-biden news newsz pm-modi ukraine-russia-tension ukraine-russia-war

ਚੰਡੀਗੜ੍ਹ, 02 ਸਤੰਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (Joe Biden) 7 ਸਤੰਬਰ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ। ਉਹ 9-10 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਕ ਦਿਨ ਪਹਿਲਾਂ 8 ਸਤੰਬਰ ਨੂੰ ਬਿਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ‘ਤੇ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਹੋਵੇਗੀ। ਇਸ ਦੌਰਾਨ ਆਰਥਿਕ ਅਤੇ ਸਮਾਜਿਕ ਪੱਧਰ ‘ਤੇ ਜੰਗ ਦੇ ਪ੍ਰਭਾਵ ਨੂੰ ਘੱਟ ਕਰਨ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਦੋਵੇਂ ਆਗੂ ਗਰੀਬੀ ਅਤੇ ਕਈ ਹੋਰ ਆਲਮੀ ਚੁਣੌਤੀਆਂ ਨਾਲ ਲੜਨ ਲਈ ਵਿਸ਼ਵ ਬੈਂਕ ਅਤੇ ਹੋਰ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ ਬਾਰੇ ਵੀ ਗੱਲਬਾਤ ਕਰਨਗੇ।

ਅਮਰੀਕਾ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਵਜੋਂ ਜੀ-20 ਪ੍ਰਤੀ ਅਮਰੀਕਾ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕਰੇਗਾ। ਅਮਰੀਕਾ 2026 ਵਿੱਚ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਬਿਡੇਨ ਭਾਰਤ ਵਿੱਚ ਹੋ ਰਹੇ ਜੀ-20 ਸੰਮੇਲਨ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਨ ਵਾਲੇ ਪਹਿਲੇ ਆਗੂਆਂ ਵਿੱਚੋਂ ਇੱਕ ਹਨ। ਬਿਡੇਨ (Joe Biden) ਦੀ ਸੁਰੱਖਿਆ ਲਈ ਅਮਰੀਕੀ ਸੀਕ੍ਰੇਟ ਸਰਵਿਸ ਦੀ ਟੀਮ 3 ਦਿਨ ਪਹਿਲਾਂ ਭਾਰਤ ਪਹੁੰਚ ਜਾਵੇਗੀ।

The post 7 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ, PM ਮੋਦੀ ਨਾਲ ਰੂਸ-ਯੂਕਰੇਨ ਯੁੱਧ ‘ਤੇ ਹੋਵੇਗੀ ਚਰਚਾ appeared first on TheUnmute.com - Punjabi News.

Tags:
  • breaking-news
  • delhi
  • g20-summit
  • joe-biden
  • news
  • newsz
  • pm-modi
  • ukraine-russia-tension
  • ukraine-russia-war

ਚੰਡੀਗੜ੍ਹ, 02 ਸਤੰਬਰ 2023: ਨਾਗਪੁਰ ‘ਚ ਇਕ ਜੋੜੇ ਵੱਲੋਂ ਆਪਣੇ ਘਰ ‘ਚ ਕੰਮ ਕਰਦੀ 12 ਸਾਲਾ ਬੱਚੀ ‘ਤੇ ਗਰਮ ਤਵੇ, ਚਾਕੂ ਅਤੇ ਸਿਗਰਟ ਨਾਲ ਤਸ਼ੱਦਦ (Torcher) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਉਕਤ ਬੱਚੀ ਨੂੰ ਘਰ ਵਿੱਚ ਇਕੱਲੀ ਛੱਡ ਕੇ ਚਾਰ ਦਿਨਾਂ ਲਈ ਬੈਂਗਲੁਰੂ ਚਲੇ ਗਏ। ਇਹ ਦੋਵੇਂ ਨਾਗਪੁਰ ਦੀ ਅਥਰਵ ਨਗਰੀ ਸੁਸਾਇਟੀ ‘ਚ ਰਹਿੰਦੇ ਹਨ। ਸਮਾਜ ਸੇਵੀ ਅਤੇ ਕੈਲਾਸ਼ ਸਤਿਆਰਥੀ ਚਿਲਡਰਨਜ਼ ਫਾਊਂਡੇਸ਼ਨ ਨਾਲ ਜੁੜੀ ਸ਼ੀਤਲ ਪਾਟਿਲ ਨੇ ਦੱਸਿਆ ਕਿ ਕੋਈ ਗਲਤੀ ਕਰਨ ‘ਤੇ ਉਹ ਬੱਚੀ ਨੂੰ ਸਿਗਰਟ ਜਾਂ ਗਰਮ ਤਵੇ ਨਾਲ ਨਿਸ਼ਾਨ ਲਗਾ ਦਿੰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਜੋੜਾ ਬੈਂਗਲੁਰੂ ਵਿੱਚ ਸੀ । ਫਿਰ ਜਦੋਂ ਬਿਜਲੀ ਚਲੀ ਗਈ ਤਾਂ ਬੱਚੀ ਨੇ ਖਿੜਕੀ ਤੋਂ ਮੱਦਦ ਲਈ ਅਵਾਜ਼ਾਂ ਲਗਾਈਆਂ । ਅਵਾਜ਼ਾਂ ਸੁਣ ਕੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਇਆ। ਜਦੋਂ ਗੁਆਂਢੀ ਅੰਦਰ ਆਏ ਤਾਂ ਬੱਚੀ ਸਦਮੇ ‘ਚ ਸੀ। ਲੜਕੀ ਦੇ ਸਾਰੇ ਸਰੀਰ ‘ਤੇ ਸਾੜ ਦੇ ਨਿਸ਼ਾਨ ਸਨ।

ਗੁਆਂਢੀਆਂ ਅਨੁਸਾਰ ਉਕਤ ਜੋੜੇ ਨੇ ਬਿਜਲੀ ਦਾ ਬਿੱਲ ਨਹੀਂ ਭਰਿਆ ਸੀ। ਬਿਜਲੀ ਗੁੱਲ ਹੋਣ ਕਾਰਨ ਬੱਚੀ ਨੂੰ ਹਨੇਰੇ ‘ਚ ਰਹਿਣਾ ਪਿਆ ਤੇ ਉਹ ਬਰੈਡ ਖਾ ਕੇ ਹੀ ਗੁਜ਼ਾਰਾ ਕਰ ਰਹੀ ਸੀ। ਪੁਲਿਸ ਅਧਿਕਾਰੀ ਵਿਕਰਾਂਤ ਸੰਗਨੇ ਨੇ ਦੱਸਿਆ ਕਿ ਬੱਚੀ ਦੀ ਮੈਡੀਕਲ ਜਾਂਚ ਵਿੱਚ ਤਸ਼ੱਦਦ (Torcher) ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।ਨਾਗਪੁਰ ਪੁਲਿਸ ਨੇ ਬੈਂਗਲੁਰੂ ਪੁਲਿਸ ਨਾਲ ਸੰਪਰਕ ਕੀਤਾ। ਬੈਂਗਲੁਰੂ ਪੁਲਿਸ ਨੇ ਦੋਵਾਂ ਨੂੰ ਫੜ ਕੇ ਨਾਗਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਜੋੜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੱਚੀ ਨੂੰ ਬੇਂਗਲੁਰੂ ਤੋਂ ਨਾਗਪੁਰ ਲਿਆਉਣ ਤੋਂ ਪਹਿਲਾਂ ਜੋੜੇ ਨੇ ਬੱਚੀ ਦੇ ਮਾਤਾ-ਪਿਤਾ ਨਾਲ ਉਸ ਦੀ ਪੜ੍ਹਾਈ ਅਤੇ ਦੇਖਭਾਲ ਦਾ ਵਾਅਦਾ ਕੀਤਾ ਸੀ। ਬੱਚੀ ਦੇ ਸਰੀਰ ‘ਤੇ ਸੱਟ ਅਤੇ ਸਾੜ ਦੇ ਨਿਸ਼ਾਨ ਹਨ। ਉਸਦਾ ਇਲਾਜ ਅਜੇ ਵੀ ਚੱਲ ਰਿਹਾ ਹੈ।

The post 12 ਸਾਲਾ ਬੱਚੀ ਨਾਲ ਗਰਮ ਤਵੇ ਅਤੇ ਸਿਗਰਟ ਨਾਲ ਤਸ਼ੱਦਦ, ਜੋੜੇ ਨੇ ਚਾਰ ਦਿਨ ਘਰ ‘ਚ ਰੱਖੀ ਬੰਦ appeared first on TheUnmute.com - Punjabi News.

Tags:
  • breaking-news
  • crime
  • nagpur
  • news
  • torcher-news

IND vs PAK: ਭਾਰਤ ਨੇ ਪਾਕਿਸਤਾਨ ਨੂੰ 267 ਦੌੜਾਂ ਦਾ ਦਿੱਤਾ ਟੀਚਾ, ਹਾਰਦਿਕ-ਈਸ਼ਾਨ ਨੇ ਜੜਿਆ ਅਰਧ ਸੈਂਕੜਾ

Saturday 02 September 2023 02:29 PM UTC+00 | Tags: aisa-cup aisa-cup-2023 breaking-news hardik-ishaan hardik-pandya indian-team ind-vs-pak ishan-kishan news pakistan pakistan-vs-india

ਚੰਡੀਗੜ੍ਹ, 02 ਸਤੰਬਰ 2023: (IND vs PAK) ਸ਼ਨੀਵਾਰ (2 ਸਤੰਬਰ) ਨੂੰ ਏਸ਼ੀਆ ਕੱਪ ਦੇ ਤੀਜੇ ਮੈਚ ‘ਚ ਭਾਰਤ ਨੂੰ ਪਾਕਿਸਤਾਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰ ਵੀ ਨਹੀਂ ਖੇਡ ਸਕੀ। ਉਹ 48.5 ਓਵਰਾਂ ‘ਚ 266 ਦੌੜਾਂ ‘ਤੇ ਆਲ ਆਊਟ ਹੋ ਗਈ। ਪਾਕਿਸਤਾਨ ਨੂੰ ਮੈਚ ਜਿੱਤਣ ਲਈ 267 ਦੌੜਾਂ ਬਣਾਉਣੀਆਂ ਪੈਣਗੀਆਂ।

ਭਾਰਤੀ ਟੀਮ ਲਈ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 87 ਦੌੜਾਂ ਦੀ ਪਾਰੀ ਖੇਡੀ। ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਵੀ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਪਾਕਿਸਤਾਨ ਦੇ ਖਿਲਾਫ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ‘ਚ 82 ਦੌੜਾਂ ਬਣਾਈਆਂ।

ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕਿਆ। ਅਸਲ ‘ਚ ਹਾਰਦਿਕ ਅਤੇ ਈਸ਼ਾਨ ਤੋਂ ਬਾਅਦ ਬੁਮਰਾਹ ਤੀਜੇ ਟਾਪ ਸਕੋਰਰ ਸਨ। ਉਸ ਨੇ ਆਖਰੀ ਵਿੱਚ 16 ਦੌੜਾਂ ਬਣਾ ਕੇ ਭਾਰਤ ਨੂੰ 266 ਦੌੜਾਂ ਤੱਕ ਪਹੁੰਚਾਇਆ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 10 ਓਵਰਾਂ ‘ਚ 35 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੂੰ ਤਿੰਨ-ਤਿੰਨ ਸਫਲਤਾਵਾਂ ਮਿਲੀਆਂ।

The post IND vs PAK: ਭਾਰਤ ਨੇ ਪਾਕਿਸਤਾਨ ਨੂੰ 267 ਦੌੜਾਂ ਦਾ ਦਿੱਤਾ ਟੀਚਾ, ਹਾਰਦਿਕ-ਈਸ਼ਾਨ ਨੇ ਜੜਿਆ ਅਰਧ ਸੈਂਕੜਾ appeared first on TheUnmute.com - Punjabi News.

Tags:
  • aisa-cup
  • aisa-cup-2023
  • breaking-news
  • hardik-ishaan
  • hardik-pandya
  • indian-team
  • ind-vs-pak
  • ishan-kishan
  • news
  • pakistan
  • pakistan-vs-india

ਫਰੀਦਕੋਟ 'ਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ, ਅਕਾਲੀ ਵਰਕਰਾਂ 'ਤੇ ਲੱਗੇ ਕੁੱਟਮਾਰ ਦੇ ਦੋਸ਼

Saturday 02 September 2023 02:43 PM UTC+00 | Tags: akali-workers breaking-news deep-singh-wala-village faridkot news sukhbir-singh-badal t-sukhbir-singh-badal

ਫ਼ਰੀਦਕੋਟ, 02 ਸਤੰਬਰ 2023: ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋਇਆ, ਇਸ ਦੌਰਾਨ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਹੈ ਕਿ ਫ਼ਰੀਦਕੋਟ ਦੇ ਨਾਲ ਲੱਗਦੇ ਪਿੰਡ ਦੀਪ ਸਿੰਘ ਵਾਲਾ ਦੇ ਸਰਪੰਚ ਸ਼ਾਮ ਲਾਲ ਦੇ ਘਰ ਜਾਣਾ ਸੀ, ਜਦੋਂ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਕੁਝ ਜਥੇਬੰਦੀਆਂ, ਕਿਰਤੀ ਕਿਸਾਨ, ਪੇਂਡੂ ਮਜ਼ਦੂਰ ਯੂਨੀਅਨ, ਅਤੇ ਨੌਜਵਾਨ ਭਾਰਤ ਸਭਾ, ਆਪਣੀਆਂ ਕੁਝ ਮੰਗਾਂ ਨਸ਼ਾ, ਬੇਅਦਬੀ ਲੈ ਕੇ ਪਹੁੰਚ ਗਏ ਜਿਥੇ ਇਨ੍ਹਾਂ ਵਿਰੋਧ ਕਰਨਾ ਸੀ |

ਪਰ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਇਨ੍ਹਾਂ ਨੂੰ ਓਥੋਂ ਭੇਜ ਦਿੰਦੀ ਹੈ | ਸੁਖਬੀਰ ਬਾਦਲ ਦਾ ਕਾਫ਼ਲਾ ਦੂਜੇ ਰਾਹ ਥਾਣੀ ਸਰਪੰਚ ਕੇ ਘਰੇ ਚਲਾ ਜਾਂਦਾ ਹੈ | ਪਰ ਜਦੋਂ ਸੁਖਬੀਰ ਸਿੰਘ ਬਾਦਲ ਵਾਪਸ ਆ ਰਹੇ ਸੀ ਤਾਂ ਇਹ ਸਾਰੇ ਪ੍ਰਦਰਸ਼ਨਕਾਰੀ ਮੁੜ ਓਸੇ ਰਸਤੇ ‘ਤੇ ਪਹੁੰਚ ਜਾਂਦੇ ਹਨ | ਪ੍ਰਦਰਸ਼ਨਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੇ ਬੰਦਿਆਂ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਦੋ ਬੰਦੇ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ | ਜ਼ਖਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ |

The post ਫਰੀਦਕੋਟ ‘ਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ, ਅਕਾਲੀ ਵਰਕਰਾਂ ‘ਤੇ ਲੱਗੇ ਕੁੱਟਮਾਰ ਦੇ ਦੋਸ਼ appeared first on TheUnmute.com - Punjabi News.

Tags:
  • akali-workers
  • breaking-news
  • deep-singh-wala-village
  • faridkot
  • news
  • sukhbir-singh-badal
  • t-sukhbir-singh-badal

ਚੰਡੀਗੜ੍ਹ/ਅੰਮ੍ਰਿਤਸਰ, 2 ਸਤੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰੋਂ ਚਲਾਏ ਜਾ ਰਹੇ ਇੱਕ ਵੱਡੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆ ਵਿੱਚ ਤਿੰਨ ਡਿਲੀਵਰੀ ਕਰਨ ਵਾਲੇ ਅਤੇ ਚਾਰ ਰਿਸੀਵਰ ਹਨ ਅਤੇ ਇਨਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਉਰਫ ਜੋਧਾ ਸਾਰੇ ਵਾਸੀ ਪਿੰਡ ਹਰੂਵਾਲ ਗੁਰਦਾਸਪੁਰ ਅਤੇ ਰਾਜਦੀਪ ਸਿੰਘ, ਰਾਮ ਸਿੰਘ, ਜਸਪਾਲ ਸਿੰਘ ਅਤੇ ਰਾਜਵਿੰਦਰ ਕੌਰ ਸਾਰੇ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਦੋ ਕਾਰਾਂ ਨੂੰ ਵੀ ਜ਼ਬਤ ਕੀਤਾ ਹੈ ਜਿਹਨਾਂ ਵਿੱਚ ਇੱਕ ਸਵਿਫਟ ਡਿਜ਼ਾਇਰ ਕਾਰ (ਪੀਬੀ01-ਡੀ-0835) ਅਤੇ ਇੱਕ ਮਾਰੂਤੀ ਐਸਐਕਸ-4 (ਪੀਬੀ47-ਈ-7502) ਸ਼ਾਮਲ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਾਰਾਂ ਤੋਂ ਇਤਲਾਹ ਮਿਲੀ ਸੀ ਕਿ ਗੁਰਪਿੰਦਰ ਭਿੰਦਾ, ਨਰਿੰਦਰ ਅਤੇ ਰਣਜੋਧ ਜੋਧਾ ਨੇ ਹਾਲ ਹੀ ਵਿੱਚ ਪਿੰਡ ਹਰੂਵਾਲ ਦੇ ਇਲਾਕੇ ਵਿੱਚੋਂ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ, ਜੋ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਭੇਜੀ ਗਈ ਸੀ ਅਤੇ ਉਹਨਾਂ ਵਲੋਂ ਇਹ ਖੇਪ ਅੰਮ੍ਰਿਤਸਰ ਵਿੱਚ ਕਿਸੇ ਪਾਰਟੀ ਨੂੰ ਡਿਲੀਵਰ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਗੁਰਦਾਸਪੁਰ ਦੇ ਹਰੂਵਾਲ ਇਲਾਕੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 15 ਕਿਲੋ ਹੈਰੋਇਨ ਬਰਾਮਦ ਕੀਤੀ । ਉਹਨਾਂ ਅੱਗੇ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਛੇ ਗੇੜਿਆਂ ਵਿੱਚ 2.5 –2.5 ਕਿਲੋਗ੍ਰਾਮ ਵਜ਼ਨ ਦੇ ਹੈਰੋਇਨ ਪੈਕੇਟ ਵਿੱਚ ਭਾਰਤ ਪਹੁੰਚਾਈ ਗਈ ਸੀ।

ਡੀਜੀਪੀ ਨੇ ਅੱਗੇ ਕਿਹਾ, "ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਗਾ ਦਾ ਜਸਪ੍ਰੀਤ ਸਿੰਘ ਉਰਫ਼ ਕਾਲੀ ਮਾਸਟਰ ਮਾਈਂਡ ਹੈ, ਜੋ ਕਿ ਇਸ ਸਮੇਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਅਤੇ ਵਟਸਐਪ ਰਾਹੀਂ ਪਾਕਿ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਹੈ ਅਤੇ ਜੇਲ੍ਹ ਵਿੱਚੋਂ ਇਸ ਡਰੱਗ ਕਾਰਟਲ ਨੂੰ ਚਲਾ ਰਿਹਾ ਸੀ।" ਉਹਨਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਵਲੋਂ ਜਲਦ ਹੀ ਉਸ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।

ਹੋਰ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਗੁਰਪਿੰਦਰ ਭਿੰਦਾ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਜਸਪ੍ਰੀਤ ਕਾਲੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਟਾਊਨ ਹਾਲ ਨੇੜੇ ਪਾਰਕਿੰਗ ਲਾਟ ਤੋਂ ਖੇਪ ਹਾਸਲ ਕਰਨ ਲਈ ਪਾਰਟੀ ਭੇਜੀ ਜਾਣੀ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪਾਰਕਿੰਗ ਨੇੜੇ ਨਾਕਾਬੰਦੀ ਕਰ ਕੇ ਹੈਰੋਇਨ ਦੀ ਖੇਪ ਲੈਣ ਆਏ ਬਾਕੀ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀਆਂ ਕੋਲੋਂ 7 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ।

ਇਸ ਸਬੰਧੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21 ਅਤੇ 29 ਦੇ ਤਹਿਤ ਮੁਕੱਦਮਾ ਨੰਬਰ 28 ਮਿਤੀ 01-09-2023 ਦਰਜ ਕੀਤਾ ਗਿਆ ਹੈ।

The post ਪੰਜਾਬ ਪੁਲਿਸ ਵੱਲੋਂ ਜੇਲ੍ਹ ‘ਚੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਪਰਦਾਫਾਸ਼; 15 ਕਿਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 7 ਕਾਬੂ appeared first on TheUnmute.com - Punjabi News.

Tags:
  • breaking-news
  • drug
  • jaspreet-kali
  • punjab-police

ਐੱਸ.ਏ.ਐੱਸ ਨਗਰ, 2 ਸਤੰਬਰ, 2023: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਐਸ ਏ ਐਸ ਨਗਰ, ਮਿਸ ਗੀਤਿਕਾ ਸਿੰਘ ਵੱਲੋਂ ਕਲ੍ਹ ਸਹਿਕਾਰੀ ਸਭਾਵਾਂ ਦੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਹਾਜ਼ਰ ਸਹਿਕਾਰੀ ਸਭਾਵਾਂ ਦੇ ਇੰਨਸਪੈਕਟਰ ਅਤੇ ਪ੍ਰਧਾਨ ਵੱਲੋਂ ਦਸਿਆ ਗਿਆ ਕਿ ਮਸ਼ੀਨਾਂ ਚਾਲੂ ਹਾਲਤ ਵਿੱਚ ਹਨ ਅਤੇ ਸਾਉਣੀ 2023 ਦੌਰਾਨ ਇਹਨਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਰਕਬਾ ਕਵਰ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਕਿਸਾਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਚੜ੍ਹਕੇ ਸਹਿਯੋਗ ਕੀਤਾ ਜਾਵੇਗਾ।

The post ਏ.ਡੀ.ਸੀ (ਡੀ) ਗੀਤਿਕਾ ਸਿੰਘ ਵੱਲੋਂ ਸਹਿਕਾਰੀ ਸਭਾਵਾਂ ਦੀਆਂ ਪਰਾਲੀ ਪ੍ਰਬਧੰਨ ਮਸ਼ੀਨਾਂ ਦੀ ਚੈਕਿੰਗ appeared first on TheUnmute.com - Punjabi News.

Tags:
  • sas-nagar

ਚੰਡੀਗੜ੍ਹ 02 ਸਤੰਬਰ 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਏਸ਼ੀਆ ਕੱਪ ਦੇ ਤੀਜੇ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ । ਮੀਂਹ ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਮਗਰੋਂ ਅੰਪਾਇਰਾਂ ਨੇ ਦੋਵਾਂ ਕਪਤਾਨਾਂ ਨਾਲ ਗੱਲ ਕੀਤੀ ਅਤੇ ਮੈਚ ਨੂੰ ਰੱਦ ਕਰ ਦਿੱਤਾ |

ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਇਸ ਤਰ੍ਹਾਂ ਪਾਕਿਸਤਾਨ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹੋ ਗਏ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ ਹਰਾਇਆ ਸੀ। ਦੂਜੇ ਪਾਸੇ ਭਾਰਤ ਦੇ ਖਾਤੇ ਵਿੱਚ ਇੱਕ ਮੈਚ ਵਿੱਚ ਇੱਕ ਅੰਕ ਹੈ। ਹੁਣ ਸੁਪਰ-4 ‘ਚ ਪਹੁੰਚਣ ਲਈ 4 ਸਤੰਬਰ ਨੂੰ ਹੋਣ ਵਾਲੇ ਮੈਚ ‘ਚ ਨੇਪਾਲ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣਾ ਹੋਵੇਗਾ। ਪਾਕਿਸਤਾਨ ਸੁਪਰ-4 ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ।

ਕੈਂਡੀ ਦੇ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ 50 ਓਵਰ ਵੀ ਨਹੀਂ ਖੇਡ ਸਕੀ। ਉਹ 48.5 ਓਵਰਾਂ ‘ਚ 266 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਸ਼ੁਰੂ ਨਹੀਂ ਹੋ ਸਕੀ।

 

The post IND vs PAK: ਮੀਂਹ ਕਾਰਨ ਭਾਰਤ-ਪਾਕਿਸਤਾਨ ਵਿਚਾਲੇ ਮੈਚ ਰੱਦ, ਪਾਕਿਸਤਾਨ ਸੁਪਰ-4 ‘ਚ ਪਹੁੰਚਣ ਵਾਲੀ ਪਹਿਲੀ ਟੀਮ appeared first on TheUnmute.com - Punjabi News.

Tags:
  • breaking-news

ਚੰਡੀਗੜ੍ਹ, 2 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਚਾਇਤਾਂ ਭੰਗ ਕਰਨ ਤੇ ਤਾਜ਼ਾ ਚੋਣਾਂ ਕਰਵਾਉਣ ਦੇ ਮਾਮਲੇ 'ਤੇ ਸਨਸਨੀਖੇਜ਼ ਸਬੂਤ ਲੋਕਾਂ ਸਾਹਮਣੇ ਪੇਸ਼ ਕੀਤੇ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹਸਤਾਖ਼ਰ ਕਰ ਕੇ ਸਰਕਾਰੀ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਹ ਤਕਨੀਕੀ ਨੁਕਸਤ ਦਾ ਮਾਮਲਾ ਨਹੀਂ ਬਲਕਿ ਸਰਕਾਰ ਦੇ ਮੁਖੀ ਦੇ ਝੂਠ ਦਾ ਮਾਮਲਾ ਹੈ ਜੋ ਆਪਣੀਆਂ ਲਿਖਤੀ ਹਦਾਇਤਾਂ ਤੋਂ ਮੁਕਰ ਰਿਹਾ ਹੈ। ਉਹਨਾਂ ਕਿਹਾ ਕਿ ਯਕੀਨੀ ਤੌਰ 'ਤੇ ਇਹ ਅਵਿਸ਼ਵਾਸਯੋਗ ਹੈ, ਅਪਮਾਨਜਨਕ ਤੇ ਹੈਰਾਨੀ ਭਰਿਆ ਵਰਤਾਰਾ ਹੈ।

ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਵੱਲੋਂ ਪੰਜਾਬੀ ਮੁਲਾਜ਼ਮਾਂ ਤੇ ਕੰਮਕਾਜੀ ਲੋਕਾਂ 'ਤੇ ਐਸਮਾ ਲਾਗੂ ਕਰ ਕੇ ਅੰਦਰੂਨੀ ਐਮਰਜੰਸੀ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਅਜਿਹਾ ਕਦੇ ਸੁਣਨ ਨੂੰ ਨਹੀਂ ਮਿਲਿਆ ਸਿਵਾਏ ਉਹਨਾਂ ਮਾੜੇ ਦਿਨਾਂ ਦੇ ਜਦੋਂ ਇੰਦਰਾ ਗਾਂਧੀ ਨੇ ਐਮਰਜੰਸੀ ਲਾਗੂ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ 1984 ਵਿਚ ਹਮਲਾ ਕਰਵਾਇਆ।

ਮਜੀਠੀਆ ਇਥੇ ਇਕ ਵਿਸ਼ੇਸ਼ ਤੌਰ 'ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਪੰਚਾਇਤ ਚੋਣਾਂ ਸਬੰਧੀ ਵਿਵਾਦ ਬਾਰੇ ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤਾਂ ਭੰਗ ਕਰ ਕੇ ਤਾਜ਼ਾ ਚੋਣਾਂ ਕਰਵਾਉਣ ਦੇ ਮੁੱਖ ਮੰਤਰੀ ਦੇ ਹੁਕਮਾਂ ਦੀ ਕਾਪੀ ਮੀਡੀਆ ਅੱਗੇ ਜਾਰੀ ਕੀਤੀ। ਉਹਨਾਂ ਕਿਹਾ ਕਿ ਇਹ ਦਸਤਾਵੇਜ਼ ਸਪਸ਼ਟ ਕਰਾਉਂਦੇ ਹਨ ਕਿ ਨਾ ਸਿਰਫ ਸਬੰਧਤ ਅਫਸਰਾਂ ਨੂੰ ਹਦਾਇਤੀਆਂ ਦਿੱਤੀਆਂ ਗਈਆਂ ਬਲਕਿ ਪੰਚਾਇਤਾਂ ਭੰਗ ਕਰਨ ਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ ਅਧਿਕਾਰਤ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਜਾਰੀ ਕੀਤੇ ਗਏ।

ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਇਸਦੀ ਜ਼ਿੰਮੇਵਾਰੀ ਆਈ ਏ ਐਸ ਅਫਸਰਾਂ ਸਿਰ ਪਾ ਰਹੇ ਹਨ ਜੋ ਆਪ ਦੇ ਸਰਕਲ ਰਿੰਗ ਲੀਡਰ ਅਰਵਿੰਦ ਕੇਜਰੀਵਾਲ ਦਾ ਅਸਲ ਨਾਟਕੀ ਢੰਗ ਹੈ। ਉਹਨਾਂ ਕਿਹਾ ਕਿ ਇਹਨਾਂ ਝੂਠਾਂ ਨੇ ਇਸ ਗੱਲ ਨੂੰ ਬੇਨਕਾਬ ਕਰ ਦਿੱਤਾ ਹੈ ਕਿ ਭਗਵੰਤ ਮਾਨ ਜਾਂ ਤਾਂ ਝੂਠ ਬੋਲਣ ਲਈ ਮਜਬੂਰ ਹਨ ਜਾਂ ਫਿਰ ਉਹ ਦਿਮਾਗੋਂ ਪੈਦਲ ਹਨ। ਉਹਨਾਂ ਕਿਹਾ ਕਿ ਦੋਵੇਂ ਮਾਮਲੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹਨ।

ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਦੋ ਸੀਨੀਅਰ ਆਈ ਏ ਐਸ ਅਫਸਰ ਤਕਨੀਕੀ ਖਾਮੀਆਂ ਹੋਣ ਦਾ ਬਹਾਨਾ ਲੈ ਕੇ ਸਸਪੈਂਡ ਕਰ ਦਿੱਤੇ ਹਨ ਪਰ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਉਹ ਆਪਣੇ ਖਿਲਾਫ ਕੀ ਕਾਰਵਾਈ ਕਰਦੇ ਹਨ ਕਿਉਂਕਿ ਆਪਣੇ ਹਸਤਾਖ਼ਰ ਹੇਠ ਉਹਨਾਂ ਨੇ ਹੀ ਗਲਤ ਹਸਤਾਖ਼ਰ ਜਾਰੀ ਕੀਤੇ ਹਨ ਤੇ ਫਿਰ ਨਾ ਸਿਰਫ ਲੋਕਾਂ ਸਾਹਮਣੇ ਬਲਕਿ ਕਾਨੂੰਨ ਦੀ ਅਦਾਲਤ ਵਿਚ ਇਸ ਤੋਂ ਮੁੱਕਰੇ ਹਨ।

ਮਜੀਠੀਆ ਨੇ ਕਿਹਾ ਕਿ ਮਸਲਾ ਤਕਨੀਕੀ ਖਾਮੀ ਦਾ ਨਹੀਂ ਹੈ। ਇਹ ਮੁੱਖ ਮੰਤਰੀ ਵੱਲੋਂ ਆਪਣੇ ਹੀ ਹੁਕਮਾਂ 'ਤੇ ਝੂਠ ਬੋਲਣ ਤੇ ਆਪਣੇ ਹੀ ਕੀਤੇ ਹਸਤਾਖ਼ਰਾਂ ਤੋਂ ਮੁਕਰਣ ਦਾ ਹੈ। ਉਹਨਾਂ ਕਿਹਾ ਕਿ ਇਹ ਦਿਨ ਦਿਹਾੜੇ ਬੋਲੇ ਝੂਠਾਂ ਤੋਂ ਪੰਜਾਬ ਹੈਰਾਨ ਹੈ ਕਿਉਂਕਿ ਪੰਜਾਬੀਆਂ ਦੇ ਨਾਂ 'ਤੇ ਦੇਸ਼ ਤੇ ਦੁਨੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ।

The post ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ 'ਤੇ ਐਸਮਾ ਲਾਗੂ ਕਰਨ ਦੇ ਫੈਸਲੇ ਦੀ ਕੀਤੀ ਨਿਖੇਧੀ appeared first on TheUnmute.com - Punjabi News.

Tags:
  • bikram-majithia
  • breaking-news
  • cm-bhagwant-mann
  • esma
  • esma-act
  • news

ਅਧੀਰ ਰੰਜਨ ਚੌਧਰੀ ਨੇ 'ਇਕ ਦੇਸ਼-ਇਕ ਚੋਣ' ਕਮੇਟੀ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

Saturday 02 September 2023 05:24 PM UTC+00 | Tags: adhir-ranjan-chaudhary amit-shah bjp breaking-news one-nation-one-election-committee

ਚੰਡੀਗੜ੍ਹ, 2 ਸਤੰਬਰ 2023:ਕੇਂਦਰ ਸਰਕਾਰ ਨੇ ‘ਇਕ ਦੇਸ਼-ਇਕ ਚੋਣ’ ‘ਤੇ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਾਨੂੰਨ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ (Adhir Ranjan Chaudhary) ਨੇ ਕੇਂਦਰ ਸਰਕਾਰ ਵੱਲੋਂ ਇਕ ਦੇਸ਼, ਇਕ ਚੋਣ ‘ਤੇ ਬਣਾਈ ਗਈ 8 ਮੈਂਬਰੀ ਕਮੇਟੀ ਦਾ ਹਿੱਸਾ ਬਣਨ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਇੱਕ ਪੱਤਰ ਵਿੱਚ ਚੌਧਰੀ ਨੇ ਕਿਹਾ ਕਿ ਮੈਨੂੰ ਉਸ ਕਮੇਟੀ ਵਿੱਚ ਸੇਵਾ ਕਰਨ ਤੋਂ ਇਨਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਜਿਸ ਦੇ ਨਤੀਜਿਆਂ ਦੀ ਗਾਰੰਟੀ ਦੇਣ ਲਈ ਸੰਦਰਭ ਦੀਆਂ ਸ਼ਰਤਾਂ ਤਿਆਰ ਕੀਤੀਆਂ ਗਈਆਂ ਹਨ। ਮੈਨੂੰ ਡਰ ਹੈ ਕਿ ਇਹ ਪੂਰੀ ਤਰ੍ਹਾਂ ਧੋਖਾਧੜੀ ਹੈ।

The post ਅਧੀਰ ਰੰਜਨ ਚੌਧਰੀ ਨੇ ‘ਇਕ ਦੇਸ਼-ਇਕ ਚੋਣ’ ਕਮੇਟੀ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ appeared first on TheUnmute.com - Punjabi News.

Tags:
  • adhir-ranjan-chaudhary
  • amit-shah
  • bjp
  • breaking-news
  • one-nation-one-election-committee
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form