TV Punjab | Punjabi News Channel: Digest for September 16, 2023

TV Punjab | Punjabi News Channel

Punjabi News, Punjabi TV

Table of Contents

ਸ਼ਰਾਬ ਪੀ ਕੇ ਗੁਰੂ ਘਰ 'ਚ ਵੜਿਆ ਅੰਮ੍ਰਿਤਧਾਰੀ ਵਿਅਕਤੀ, ਲੋਕਾਂ ਨੇ ਕੀਤਾ ਕਾਬੂ

Thursday 14 September 2023 10:17 AM UTC+00 | Tags: fatehgarh-sahib-sacrilige india news punjab sacrilige-in-punjab top-news trending-news

ਡੈਸਕ- ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਅੰਮ੍ਰਿਤਧਾਰੀ ਵਿਅਕਤੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਗਿਆ। ਵੀਡਿਓ 11 ਸਤੰਬਰ ਦੀ ਦੱਸੀ ਜਾ ਰਹੀ ਹੈ ਵੀਡਿਓ ‘ਚ ਇੱਕ ਅੰਮ੍ਰਿਤਧਾਰੀ ਵਿਅਕਤੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜੋੜਾ ਘਰ ਕੋਲ ਬੈਠਾ ਹੈ ਤਾਂ ਸੰਗਤ ਵਲੋਂ ਉਸ ਦੀਆਂ ਹਰਕਤਾਂ ਦੇਖਦੇ ਹੋਏ ਉਸ ਨੂੰ ਫੜ ਲਿਆ ਜਾਂਦਾ ਹੈ। ਕੁੱਝ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਨੱਕ ਰਗੜਾ ਕੇ ਗਲਤੀ ਮਨਵਾਈ ਗਈ। ਗੁਰਦੁਆਰਾ ਸਾਹਿਬ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

The post ਸ਼ਰਾਬ ਪੀ ਕੇ ਗੁਰੂ ਘਰ ‘ਚ ਵੜਿਆ ਅੰਮ੍ਰਿਤਧਾਰੀ ਵਿਅਕਤੀ, ਲੋਕਾਂ ਨੇ ਕੀਤਾ ਕਾਬੂ appeared first on TV Punjab | Punjabi News Channel.

Tags:
  • fatehgarh-sahib-sacrilige
  • india
  • news
  • punjab
  • sacrilige-in-punjab
  • top-news
  • trending-news

ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ 'ਚ ਲੱਗੀ ਭਿਆਨਕ ਅੱਗ

Thursday 14 September 2023 03:43 PM UTC+00 | Tags: canada fire new-brunswick news saint-john top-news trending-news


Saint John- ਨਿਊ ਬਰੰਸਵਿਕ ਦੇ ਸੇਂਟ ਜਾਨ 'ਚ ਵੀਰਵਾਰ ਨੂੰ ਅਮਰੀਕੀ ਆਇਰਨ ਅਤੇ ਮੈਟਲ ਰੀਸਾਈਕਲਿੰਗ ਦੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਇੱਥੇ ਵੱਡੀ ਗਿਣਤੀ 'ਚ ਫਾਇਰ ਫਾਈਟਰਜ਼ ਪਹੁੰਚੇ ਹੋਏ ਹਨ। ਫਾਇਰਫਾਈਟਰਜ਼ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇੱਥੇ ਕਾਲਾ ਧੂੰਆਂ ਅਤੇ 10 ਤੋਂ 15 ਮੀਟਰ ਉੱਚੀਆਂ ਅੱਗ ਦੀਆਂ ਲਪਟਾਂ ਨੂੰ ਅਸਮਾਨ ਨੂੰ ਛੂੰਹਦੀਆਂ ਦੇਖੀਆਂ ਗਈਆਂ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਮਗਰੋਂ ਇਮਾਰਤ 'ਚ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਸ ਬਾਰੇ 'ਚ ਜ਼ਮੀਨ ਦੇ ਮਾਲਕ ਪੋਰਟ ਸੇਂਟ ਜੌਨ, ਜਿਸ 'ਤੇ ਇਹ ਇਮਾਰਤ ਸਥਿਤ ਹੈ, ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਰਾਤੀਂ ਕਰੀਬ 1.45 ਵਜੇ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡੀ ਮੁੱਖ ਤਰਜੀਹ ਹਰ ਕਿਸੇ ਦੀ ਸੁਰੱਖਿਆ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ ਦੇ ਬਾਰੇ 'ਚ ਹੋਰ ਕੋਈ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਹੈ।
ਉੱਧਰ ਸੇਂਟ ਜਾਨ ਪੁਲਿਸ ਨੇ ਵੀ ਇਸ ਬਾਰੇ 'ਚ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਧੂੰਏਂ ਦੀ ਗੰਧ ਦੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਹਨ। ਅਜੇ ਤੱਕ ਨਾ ਹੀ ਪੁਲਿਸ ਅਤੇ ਨਾ ਹੀ ਪੋਰਟ ਨੇ ਇਸ ਹਾਦਸੇ 'ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਫਿਲਹਾਲ ਆਲੇ-ਦੁਆਲੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।

The post ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ 'ਚ ਲੱਗੀ ਭਿਆਨਕ ਅੱਗ appeared first on TV Punjab | Punjabi News Channel.

Tags:
  • canada
  • fire
  • new-brunswick
  • news
  • saint-john
  • top-news
  • trending-news


Calgary- ਕੈਲਗਰੀ ਦੇ ਕਈ ਡੇ-ਕੇਅਰਾਂ 'ਚ ਫੈਲਣ ਨਾਲ ਜੁੜੇ ਈ. ਕੋਲਾਈ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲਾਂ 'ਚ ਗੰਭੀਰ ਮਾਮਲਿਆਂ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੈ। 4 ਸਤੰਬਰ ਨੂੰ ਕੈਲਗਰੀ ਦੇ 11 ਡੇ-ਕੇਅਰਜ਼ ਈ.-ਕੋਲਾਈ ਫੈਲਣ ਦਾ ਪ੍ਰਕੋਪ ਐਲਾਨਣ ਮਗਰੋਂ ਬੁੱਧਵਾਰ ਤੱਕ ਬੈਕਟੀਰੀਆ ਦੀ ਲਾਗ ਦੇ 310 ਲੈਬ-ਪੁਸ਼ਟੀ ਕੇਸ ਸਨ।
ਅਲਬਰਟਾ ਚਿਲਡਰਨ ਹਸਪਤਾਲ ਵਿਖੇ ਪੀਡੀਆਟ੍ਰਿਕ ਐਮਰਜੈਂਸੀ ਮੈਡੀਸਨ ਦੇ ਸੈਕਸ਼ਨ ਚੀਫ਼ ਡਾ. ਤਾਨੀਆ ਪ੍ਰਿੰਸੀਪੀ ਦਾ ਕਹਿਣਾ ਹੈ ਕਿ ਕੁੱਲ ਕੇਸਾਂ ਦੀ ਗਿਣਤੀ 'ਚ ਵਾਧਾ ਜ਼ਿਆਦਾਤਰ ਲੈਬ ਨਤੀਜੇ ਪ੍ਰਾਪਤ ਕਰਨ ਵਿੱਚ ਦੇਰੀ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਭਾਗਾਂ ਵਿੱਚ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੀ ਗਿਣਤੀ 'ਚ ਕਮੀ ਆਈ ਹੈ ਅਤੇ ਪ੍ਰਕੋਪ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 14 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
21 ਬੱਚੇ ਅਜੇ ਵੀ ਅਲਬਰਟਾ ਚਿਲਡਰਨ ਹਸਪਤਾਲ 'ਚ ਦੇਖਭਾਲ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ 'ਚੋਂ 20 ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ ਹੈ, ਜੋ ਖੂਨ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਪੇਚੀਦਗੀ ਹੈ। ਸੱਤ ਮਰੀਜ਼ ਪੈਰੀਟੋਨਿਅਲ ਡਾਇਲਸਿਸ 'ਤੇ ਹਨ, ਜੋ ਕਿ ਖੂਨ ਤੋਂ ਰਹਿੰਦ-ਖੂੰਹਦ ਨੂੰ ਹਟਾਉਣ ਦਾ ਇੱਕ ਤਰੀਕਾ ਹੈ ਅਤੇ ਕਿਡਨੀ ਫੇਲ੍ਹ ਹੋਣ ਦਾ ਇਲਾਜ ਹੈ।
ਦੱਸ ਦਈਏ ਕਿ ਈ. ਕੋਲਾਈ ਇਕ ਤਰ੍ਹਾਂ ਦਾ ਬੈਕਟੀਰੀਆ ਹੈ ਜੋ ਇਨਸਾਨਾਂ ਅਤੇ ਜਾਨਵਰਾਂ ਦੇ ਪੇਟ 'ਚ ਹਮੇਸ਼ਾ ਰਹਿੰਦਾ ਹੈ। ਇਸ ਬੈਕਟੀਰੀਆ ਦੇ ਜ਼ਿਆਦਾਤਰ ਰੂਪ ਨੁਕਸਾਨਦੇਹ ਨਹੀਂ ਹੁੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਪੇਟ ਵਿਚ ਕੜਵੱਲ ਅਤੇ ਦਸਤ ਵਰਗੇ ਲੱਛਣਾਂ ਦਾ ਕਾਰਨ ਬਣਦੇ ਹਨ, ਕਈ ਵਾਰ ਇਹਨਾਂ ਦੇ ਕਾਰਨ ਲੋਕਾਂ ਦੇ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਅਜਿਹਾ ਤਾਂ ਸੰਕਰਮਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

The post ਕੈਲਗਰੀ 'ਚ ਜਾਰੀ ਹੈ ਈ. ਕੋਲਾਈ ਦਾ ਪ੍ਰਕੋਪ, ਹਸਪਤਾਲਾਂ 'ਚ ਵੱਧ ਰਹੀ ਹੈ ਮਰੀਜ਼ਾਂ ਦੀ ਗਿਣਤੀ appeared first on TV Punjab | Punjabi News Channel.

Tags:
  • alberta
  • calgary
  • canada
  • e-coli
  • news
  • top-news
  • trending-news

ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ

Thursday 14 September 2023 03:51 PM UTC+00 | Tags: attack canada kelowna news sikh student top-news trending-news


Kelowna- ਕੈਨੇਡਾ ਦੇ ਕੇਲੋਨਾ ਵਿਖੇ ਇੱਕ ਬੱਸ 'ਚ ਸਿੱਖ ਵਿਦਿਆਰਥੀ 'ਤੇ ਕੁਝ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ 'ਚ ਸਿੱਖ ਸੰਗਠਨ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (ਡਬਲਯੂਐਸਓਸੀ) ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ 3:45 ਵਜੇ ਦੇ ਕਰੀਬ ਰਟਲੈਂਡ ਸੈਕੰਡਰੀ ਸਕੂਲ ਤੋਂ ਬੀਸੀ ਟਰਾਂਜ਼ਿਟ ਬੱਸ 'ਚ ਸਵਾਰ 17 ਸਾਲਾ 11ਵੀਂ ਜਮਾਤ ਦੇ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ। ਇਸ ਪੂਰੇ ਮਾਮਲੇ ਬਾਰੇ ਡਬਲਯੂਐਸਓਸੀ ਨੇ ਦੱਸਿਆ ਕਿ ਦੋ ਵਿਅਕਤੀਆਂ ਪੀੜਤ ਵਿਦਿਆਰਥੀ ਦੇ ਕੋਲ ਆਈ ਅਤੇ ਪਹਿਲਾਂ ਉਨ੍ਹਾਂ ਨੇ ਉਸ ਨੂੰ ਬੱਸ 'ਚ ਚੜ੍ਹਨ ਨਹੀਂ ਦਿੱਤਾ। ਫਿਰ ਜਦੋਂ ਉਨ੍ਹਾਂ ਨੇ ਵਿਦਿਆਰਥੀ ਨੂੰ ਬੱਸ 'ਚ ਚੜ੍ਹਨ ਦੀ ਇਜਾਜ਼ਤ ਦਿੱਤੀ ਤਾਂ ਉਨ੍ਹਾਂ ਨੇ ਉਸ ਨੂੰ ਲਾਈਟਰ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਆਪਣੇ ਫੋਨ 'ਚ ਪੀੜਤ ਸਿੱਖ ਵਿਦਿਆਰਥੀ ਦੀ ਤਸਵੀਰ ਖਿੱਚੀ ਅਤੇ ਉਸ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਜਦੋਂ ਸਿੱਖ ਵਿਦਿਆਰਥੀ ਪਿੱਛੇ ਮੁੜਿਆ ਤਾਂ ਹਮਲਾਵਰਾਂ ਦਾ ਫੋਨ ਉਨ੍ਹਾਂ ਦੇ ਹੱਥਾਂ 'ਚ ਡਿੱਗ ਗਿਆ, ਜਿਸ 'ਤੇ ਉਨ੍ਹਾਂ ਨੇ ਬੱਸ ਡਰਾਈਵਰ ਦੇ ਸਾਹਮਣੇ ਸਿੱਖ ਵਿਦਿਆਰਥੀ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਪੂਰੇ ਮਾਮਲੇ 'ਚ ਬੱਸ ਚਾਲਕ ਨੇ ਕੋਈ ਦਖ਼ਲ-ਅੰਦਾਜ਼ੀ ਦੇਣ ਦੀ ਬਜਾਏ ਵਿਦਿਆਰਥੀ ਤੇ ਹਮਲਾਵਰਾਂ ਨੂੰ ਬੱਸ 'ਚੋਂ ਉਤਾਰ ਦਿੱਤਾ। ਡਬਲਯੂਐਸਓਸੀ ਨੇ ਕਿਹਾ ਕਿ ਬੱਸ 'ਚ ਲਾਹੇ ਜਾਣ ਮਗਰੋਂ ਵੀ ਦੋਹਾਂ ਨੇ ਮਿਰਚ ਸਪਰੇਅ ਦਾ ਛਿੜਕਾਅ ਕਰਨ ਸਮੇਤ ਹਮਲਾ ਕਰਨਾ ਉਦੋਂ ਤੱਕ ਜਾਰੀ ਰੱਖਿਆ, ਜਦੋਂ ਤੱਕ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਦਖ਼ਲ ਨਹੀਂ ਦਿੱਤਾ।
ਹਾਲਾਂਕਿ ਵਿਦਿਆਰਥੀ ਦਾ ਨਾਂ ਨਹੀਂ ਦੱਸਿਆ ਕਿ ਪਰ ਡਬਲਯੂਐਸਓਸੀ ਦਾ ਕਹਿਣਾ ਹੈ ਕਿ ਇਸ ਸਾਲ 'ਚ ਕੇਲੋਨਾ ਅੰਦਰ ਸਿੱਖ ਵਿਦਿਆਰਥੀ 'ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੋ ਆਇਆ ਸੀ। ਇਸ ਘਟਨਾ ਨੂੰ ਲੈ ਕੇ ਆਰ. ਸੀ. ਐੱਮ. ਪੀ. ਦਾ ਕਹਿਣਾ ਹੈ ਕਿ ਮਾਮਲੇ ਦੀ ਸਰਗਰਮ ਜਾਂਚ ਚੱਲ ਰਹੀ ਹੈ।
ਬੀ. ਸੀ. ਡਬਲਯੂਐਸਓਸੀ ਦੀ ਉਪ ਪ੍ਰਧਾਨ ਗੁਣਤਾਸ ਕੌਰ ਨੇ ਕਿਹਾ ਕਿ ਵਿਦਿਆਰਥੀ ਕੈਨੇਡਾ ਵਿੱਚ ਹਾਲ ਹੀ ਵਿੱਚ ਨਵਾਂ ਆਇਆ ਹੈ ਅਤੇ ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਉੱਤੇ ਹਮਲਾ ਕਿਉਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਗੁਣਤਾਸ ਕੌਰ ਨੇ ਕਿਹਾ ਕਿ ਅਜਿਹਾ ਹਮਲਾ ਅਸਵੀਕਾਰਨਯੋਗ ਹੈ ਅਤੇ ਉਨ੍ਹਾਂ ਨੇ ਇਸ ਸੰਬੰਧ 'ਚ ਬੀ. ਸੀ. ਟਰਾਂਸਜ਼ਿਟ ਡਰਾਈਵਰ ਵਿਰੁੱਧ ਵੀ ਜਾਂਚ ਦੀ ਮੰਗ ਕੀਤੀ ਹੈ।

The post ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ appeared first on TV Punjab | Punjabi News Channel.

Tags:
  • attack
  • canada
  • kelowna
  • news
  • sikh
  • student
  • top-news
  • trending-news

ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਸਿੱਧੂ ਦੇ ਮਾਮਲੇ 'ਚ ਅਦਾਲਤ 'ਚ ਹੋਈ ਸੁਣਵਾਈ

Thursday 14 September 2023 03:56 PM UTC+00 | Tags: calgary canada canada-border-services-agency humboldt-broncos-bus-crash jaskirat-singh-sidhu news top-news trending-news


ਘਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲੇ 'ਚ ਕੈਨੇਡਾ ਦੇ ਇੱਕ ਫੈਡਰਲ ਜੱਜ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਕੀਰਤ ਸਿੰਘ ਸਿੱਧੂ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਅਧਿਕਾਰੀ ਜਿਨ੍ਹਾਂ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਸਿਫ਼ਾਰਸ਼ ਕੀਤੀ ਸੀ, ਉਨ੍ਹਾਂ ਨੇ ਉਸ ਦੇ ਪਿਛਲੇ ਸਾਫ਼ ਰਿਕਾਰਡ ਅਤੇ ਪਛਤਾਵੇ ਦਾ ਕਾਰਨ ਨਹੀਂ ਸੀ।
ਸੰਘੀ ਨਿਆਂ ਵਿਭਾਗ ਦੇ ਵਕੀਲ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਆਪਣੇ ਫੈਸਲੇ ਦੇ ਵਿਸਤ੍ਰਿਤ ਕਾਰਨ ਦੱਸੇ। ਸੀਬੀਐਸਏ ਨੇ ਸਿੱਧੂ ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਸੌਂਪਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸੀਬੀਐੱਸਏ ਨੇ ਸਿੱਧੂ ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਸੌਂਪਣ ਦੀ ਸਿਫ਼ਾਰਿਸ਼ ਕੀਤੀ ਹੈ ਤਾਂ ਜੋ ਇਹ ਫੈਸਲਾ ਲਿਆ ਜਾ ਸਕੇ ਕਿ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ ਬਾਰੇ 'ਚ ਫੈਡਰਲ ਕੋਰਟ ਦੇ ਚੀਫ਼ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਕਿ ਉਹ ਹਮਬੋਰਟ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਫ਼ੈਸਲਾ ਜਲਦੀ ਨੂੰ ਤਰਜ਼ੀਹ ਦੇ ਆਧਾਰ 'ਤੇ ਜਲਦੀ ਸੁਣਾਉਣਗੇ। ਹਾਲਾਂਕਿ ਉਨ੍ਹਾਂ ਨੇ ਤਾਰੀਕ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਹੁਣ ਜੇਕਰ ਸਿੱਧੂ ਸਫ਼ਲ ਹੋ ਜਾਂਦੇ ਹਨ ਤਾਂ ਇਸ ਮਾਮਲੇ 'ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਮੁੜ ਸਮੀਖਿਆ ਲਈ ਭੇਜਿਆ ਜਾਵੇਗਾ।
ਦੱਸ ਦਈਏ ਕਿ ਜਸਕੀਰਤ ਨੇ ਸਾਲ 2018 ਦੇ ਹਾਦਸੇ ਲਈ ਖ਼ਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ ਵਿਚ ਇਕਬਾਲੇ ਜੁਰਮ ਕੀਤਾ ਸੀ, ਜਿਸ ਵਿਚ ਉਸਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਵਿਚ ਹੋਇਆ ਸੀ। ਜਸਕੀਰਤ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ 'ਤੇ ਬਣੇ ਸਟੌਪ ਸਾਈਨ 'ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਹਾਕੀ ਟੀਮ ਨੂੰ ਲੈਕੇ ਜਾ ਰਹੀ ਸੀ। ਇਸ ਘਾਤਕ ਹਾਦਸੇ ਵਿਚ 16 ਮੌਤਾਂ ਹੋਈਆਂ ਸਨ ਅਤੇ 13 ਜਣੇ ਜ਼ਖ਼ਮੀ ਹੋਏ ਸਨ।
ਮਾਰਚ ਵਿਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਨੂੰ ਸੌਂਪਿਆ ਜਾਵੇ ਤਾਂ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾਣ ਬਾਰੇ ਫ਼ੈਸਲਾ ਲਿਆ ਜਾ ਸਕੇ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਜੇਕਰ ਫ਼ੈਡਰਲ ਅਦਾਲਤ ਕੇਸ ਦੀ ਸੁਣਵਾਈ ਨਾ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਦੇਸ਼ ਨਿਕਾਲੇ ਦੀ ਪ੍ਰਕਿਰਿਆ ਅੱਗੇ ਵਧੇਗੀ। ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਫ਼ੈਡਰਲ ਕੋਰਟ ਕੋਲ ਸਾਰੀਆਂ ਲਿਖ਼ਤੀ ਦਲੀਲਾਂ ਜੁਲਾਈ ਵਿੱਚ ਦਾਇਰ ਕੀਤੀਆਂ ਗਈਆਂ ਸਨ। ਪੈਰੋਲ ਬੋਰਡ ਔਫ਼ ਕੈਨੇਡਾ ਨੇ ਜੁਲਾਈ ਦੌਰਾਨ ਸਿੱਧੂ ਨੂੰ ਛੇ ਮਹੀਨਿਆਂ ਦੀ ਡੇਅ ਪੈਰੋਲ ਦਿੱਤੀ ਸੀ।

The post ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਸਿੱਧੂ ਦੇ ਮਾਮਲੇ 'ਚ ਅਦਾਲਤ 'ਚ ਹੋਈ ਸੁਣਵਾਈ appeared first on TV Punjab | Punjabi News Channel.

Tags:
  • calgary
  • canada
  • canada-border-services-agency
  • humboldt-broncos-bus-crash
  • jaskirat-singh-sidhu
  • news
  • top-news
  • trending-news

ਓਨਟਾਰੀਓ ਵਿਖੇ ਆਪਸ 'ਚ ਟਕਰਾਏ ਕਈ ਵਾਹਨ, ਛੇ ਲੋਕ ਜ਼ਖ਼ਮੀ

Thursday 14 September 2023 04:00 PM UTC+00 | Tags: accident canada etobicoke news police road-accidnet top-news toronto trending-news


Toronto- ਓਨਟਾਰੀਓ ਦੇ ਈਟੋਬੀਕੋਕ 'ਚ ਬੁੱਧਵਾਰ ਨੂੰ ਕਈ ਵਾਹਨਾਂ ਦੀ ਟੱਕਰ 'ਚ ਛੇ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਟੱਕਰ ਸ਼ਾਮੀਂ 6.40 ਵਜੇ ਆਈਲਿੰਗਟਨ ਐਵੇਨਿਊ ਅਤੇ ਸਪਰਿੰਗਬਰੂਕ ਗਾਰਡਨਜ਼ ਦੇ ਨੇੜੇ, ਬਲੂਰ ਸਟਰੀਟ ਵੈਸਟ ਦੇ ਬਿਲਕੁਲ ਦੱਖਣ 'ਚ ਹੋਈ। ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਜੈਫ ਬੈਂਗਲਿਡ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਰਾਹੇ 'ਚ ਹੋਈ ਇੱਸ ਟੱਕਰ 'ਚ ਤਿੰਨ ਵਾਹਨ ਸ਼ਾਮਿਲ ਸਨ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਘਟਨਾ ਮਗਰੋਂ ਉਨ੍ਹਾਂ ਨੇ ਛੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ 'ਚ ਤਿੰਨ ਪੁਰਸ਼ ਤੇ ਤਿੰਨ ਮਹਿਲਾਵਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੋ ਮਰੀਜ਼ਾਂ ਦੀ ਹਾਲਤ ਗੰੰਭੀਰ ਹੈ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਬੈਂਗਲਿਡ ਨੇ ਕਿਹਾ ਕਿ ਇਹ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਇਸ ਹਾਦਸੇ ਦਾ ਮੁੱਢਲਾ ਕਾਰਨ ਤੇਜ਼ ਰਫ਼ਤਾਰ ਸੀ। ਪੁਲਿਸ ਨੇ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ ਹੈ। ਹਾਦਸੇ ਮਗਰੋਂ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ।

The post ਓਨਟਾਰੀਓ ਵਿਖੇ ਆਪਸ 'ਚ ਟਕਰਾਏ ਕਈ ਵਾਹਨ, ਛੇ ਲੋਕ ਜ਼ਖ਼ਮੀ appeared first on TV Punjab | Punjabi News Channel.

Tags:
  • accident
  • canada
  • etobicoke
  • news
  • police
  • road-accidnet
  • top-news
  • toronto
  • trending-news

ਫੈਡਰਲ ਸਰਕਾਰ ਵਲੋਂ ਕਿਰਾਏ ਦੇ ਨਵੇਂ ਅਪਾਰਟਮੈਂਟਾਂ ਦੀ ਉਸਾਰੀ 'ਤੇ ਜੀ. ਐਸ. ਟੀ. ਹਟਾਉਣ ਦਾ ਫ਼ੈਸਲਾ

Thursday 14 September 2023 06:50 PM UTC+00 | Tags: canada chrystia-freeland construction-house justin-trudeau london news punjab trending-news


London- ਫੈਡਰਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਕਾਨਾਂ ਨੂੰ ਹੋਰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਵਜੋਂ ਨਵੇਂ ਕਿਰਾਏ ਦੇ ਅਪਾਰਟਮੈਂਟਾਂ ਦੀ ਉਸਾਰੀ 'ਤੇ ਜੀ. ਐਸ. ਟੀ. ਨੂੰ ਤੁਰੰਤ ਖ਼ਤਮ ਕਰ ਦੇਵੇਗੀ। ਓਨਟਾਰੀਓ ਦੇ ਲੰਡਨ 'ਚ ਚੱਲ ਰਹੇ ਲਿਬਰਲ ਕੌਕਸ ਦੇ ਇਜਲਾਸ 'ਚ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਕਿ ਇਹ ਉਪਾਅ ਜੀਵਨ ਦੀ ਲਾਗਤ ਨੂੰ ਘਟਾਉਣ ਦੇ ਉਦੇਸ਼ਾਂ 'ਚੋਂ ਇੱਕ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅੱਜ ਇਸ ਬਾਰੇ ਰਸਮੀ ਐਲਾਨ ਕਰਨਗੇ।
ਐਨਡੀਪੀ ਲੰਬੇ ਸਮੇਂ ਤੋਂ ਫੈਡਰਲ ਸਰਕਾਰ ਕੋਲ ਇਸ ਕਦਮ ਨੂੰ ਚੁੱਕੇ ਜਾਣ ਦੀ ਮੰਗ ਕਰ ਰਹੀ ਸੀ। ਪਾਰਟੀ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਖ਼ਬਰ ਦਾ ਐਨ. ਡੀ. ਪੀ. ਨੇ ਸਵਾਗਤ ਕੀਤਾ ਹੈ। ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਹ ਉਹ ਕਾਰਵਾਈਆਂ ਹਨ, ਜਿਹੜੀ ਮਹੀਨਾ ਪਹਿਲਾਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਨਵੀਆਂ ਕਿਫ਼ਾਇਤੀ ਕਿਰਾਏ ਦੀਆਂ ਇਮਾਰਤਾਂ ਤੋਂ ਜੀ. ਐਸ. ਟੀ. ਹਟਾ ਦਿੱਤਾ ਹੁੰਦਾ, ਜਦੋਂ ਅਸੀਂ ਪਹਿਲੀ ਵਾਰ ਛੇ ਮਹੀਨੇ ਪਹਿਲਾਂ ਇਸ ਦੀ ਮੰਗ ਕੀਤੀ ਸੀ, ਤਾਂ ਸਾਡੇ ਕੋਲ ਹੋਰ ਵਧੇਰੇ ਘਰ ਬਣਾਉਣ ਲਈ ਪੂਰਾ ਨਿਰਮਾਣ ਸੀਜ਼ਨ ਹੋ ਸਕਦਾ ਸੀ।
ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰ 'ਤੇ ਹਾਊਸਿੰਗ ਸੰਕਟ ਨੂੰ ਲੈਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਦਬਾਅ ਬਹੁਤ ਵਧਿਆ ਹੈ। ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਈ ਕੈਬਿਨਟ ਰਿਟਰੀਟ ਤੋਂ ਪਿੱਛੇ ਹਟਣ ਮਗਰੋਂ ਪਿਛਲੇ ਮਹੀਨੇ ਦੇ ਅੰਤ ਤੱਕ ਇਹ ਦਬਾਅ ਹੋਰ ਵਧਿਆ ਸੀ, ਕਿਉਂਕਿ ਕੈਬਨਿਟ ਰਿਟਰੀਟ ਸੰਕਟ ਨਾਲ ਨਜਿੱਠਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤੇ ਬਿਨਾਂ ਹੀ ਖ਼ਤਮ ਹੋ ਗਈ ਸੀ। ਬੁੱਧਵਾਰ ਨੂੰ ਟਰੂਡੋ ਨੇ ਲੰਡਨ 'ਚ ਹਾਊਸਿੰਗ ਨਿਰਮਾਣ ਦੇ ਸੰਬੰਧ 'ਚ 74 ਮਿਲੀਅਨ ਦੀ ਮਦਦ ਦਾ ਵੀ ਐਲਾਨ ਕੀਤਾ ਸੀ। ਲੰਡਨ, ਹਾਊਸਿੰਗ ਐਕਸੀਲਰੇਟਰ ਫ਼ੰਡ ਤਹਿਤ ਸਰਕਾਰ ਨਾਲ ਇਕਰਾਰਨਾਮਾ ਕਰਨ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਹੈ। ਨਵੇਂ ਸਮਝੌਤੇ ਦੇ ਤਹਿਤ ਲੰਡਨ ਆਪਣੇ ਲੋਕਲ ਜ਼ੋਨਿੰਗ ਨਿਯਮਾਂ ਵਿਚ ਤਬਦੀਲੀ ਕਰੇਗਾ ਤਾਂ ਕਿ ਵਧੇਰੇ ਕਿਰਾਏ ਦੇ ਯੂਨਿਟ ਬਣਾਉਣਾ ਸੌਖਾ ਹੋ ਸਕੇ। ਫ਼ੈਡਰਲ ਤੇ ਮਿਉਂਸਿਪਲ ਅਧਿਕਾਰੀਆਂ ਅਨੁਸਾਰ, ਇਸ ਸਮਝੌਤੇ ਤਹਿਤ ਲੰਡਨ ਵਿਚ ਅਗਲੇ ਤਿੰਨ ਸਾਲਾਂ ਦੌਰਾਨ, 2,000 ਰਿਹਾਇਸ਼ੀ ਯੂਨਿਟ ਬਣਾਏ ਜਾਣਗੇ।

The post ਫੈਡਰਲ ਸਰਕਾਰ ਵਲੋਂ ਕਿਰਾਏ ਦੇ ਨਵੇਂ ਅਪਾਰਟਮੈਂਟਾਂ ਦੀ ਉਸਾਰੀ 'ਤੇ ਜੀ. ਐਸ. ਟੀ. ਹਟਾਉਣ ਦਾ ਫ਼ੈਸਲਾ appeared first on TV Punjab | Punjabi News Channel.

Tags:
  • canada
  • chrystia-freeland
  • construction-house
  • justin-trudeau
  • london
  • news
  • punjab
  • trending-news

ਬੰਦੂਕ ਰੱਖਣ ਦੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਬੇਟਾ ਹੰਟਰ ਬਾਇਡਨ ਦੋਸ਼ੀ ਕਰਾਰ

Thursday 14 September 2023 07:34 PM UTC+00 | Tags: gun-charges hunter-biden joe-biden news top-news trending-news washington world


Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ 'ਤੇ ਬੰਦੂਕ ਖਰੀਦਦੇ ਵੇਲੇ ਝੂਠ ਬੋਲਣ ਦੇ ਤਿੰਨ ਮਾਮਲਿਆਂ 'ਚ ਅਪਰਾਧਿਕ ਦੋਸ਼ ਲੱਗੇ ਹਨ। ਦੋਸ਼ ਹੈ ਕਿ ਹੰਟਰ ਬਾਇਡਨ ਇਸ ਮਾਮਲੇ 'ਚ ਕਈ ਵਾਰ ਝੂਠ ਬੋਲ ਚੁੱਕੇ ਹਨ। ਇਸ ਮਾਮਲੇ 'ਚ ਹੰਟਰ ਬਾਇਡਨ ਵਿਰੁੱਧ ਕਾਫ਼ੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ। ਅਜਿਹਾ ਪਹਿਲਾ ਵਾਰ ਹੈ, ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ 'ਤੇ ਅਪਰਾਧਿਕ ਮੁਕੱਦਮਾ ਚਲਾਇਆ ਗਿਆ ਹੋਵੇ।
ਇਹ ਤਿੰਨੋਂ ਮਾਮਲੇ ਬਾਇਡਨ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਸ ਵੇਲੇ ਬੰਦੂਕ ਖ਼ਰੀਦਦੇ ਸਮੇਂ ਫਾਰਮ 'ਤੇ ਝੂਠ ਬੋਲਿਆ, ਜਦੋਂ ਉਹ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਦੇ ਸਨ। ਡੇਲਾਵੇਅਰ 'ਚ ਫੈਡਰਲ ਅਦਾਲਤ 'ਚ ਦਾਇਰ ਕੀਤੇ ਗਏ ਦੋਸ਼ ਮੁਤਾਬਕ, ਬਾਇਡਨ 'ਤੇ ਅਕਤੂਬਰ 2018 'ਚ ਇੱਕ ਬੰਦੂਕ ਖਰੀਦਦੇ ਵੇਲੇ ਉਸ ਵਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਝੂਠ ਬੋਲਣ ਦਾ ਦੋਸ਼ ਹੈ। ਨਿਆਂ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਮਗਰੋਂ ਬਾਇਡਨ ਨੂੰ ਵੱਧ ਤੋਂ ਵੱਧ 25 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਬਾਇਡਨ ਨੇ ਅਕਤੂਬਰ 2018 'ਚ ਡੇਲਾਵੇਅਰ ਬੰਦੂਕ ਦੀ ਦੁਕਾਨ ਤੋਂ ਕੋਲਟ ਰਿਵਾਲਵਰ ਖੀਰਦਦੇ ਵੇਲੇ ਸੰਘੀ ਤੌਰ 'ਤੇ ਲਾਜ਼ਮੀ ਫਾਰਮਾਂ 'ਤੇ ਝੂਠ ਬੋਲਿਆ ਹੈ। ਉਸ ਨੇ 11 ਦਿਨਾਂ ਤੱਕ ਬੰਦੂਕ ਆਪਣੇ ਕੋਲ ਰੱਖੀ ਸੀ। ਬੰਦੂਕ ਖ਼ਰੀਦਦੇ ਸਮੇਂ ਬਾਇਡਨ ਵੱਡੀ ਮਾਤਰਾ 'ਚ ਕਰੈਕ ਕੋਕੀਨ ਦੀ ਵਰਤੋਂ ਕਰਦੇ ਸਨ। ਯੂ. ਐੱਸ. ਫੈਡਰਲ ਕਾਨੂੰਨਾਂ ਦੇ ਤਹਿਤ, ਅਜਿਹੇ ਦਸਤਾਵੇਜ਼ਾਂ 'ਤੇ ਝੂਠ ਬੋਲਣਾ ਜਾਂ ਨਸ਼ੀਨੇ ਪਦਾਰਥਾਂ ਦੀ ਵਰਤੋਂ ਕਰਦੇ ਵੇਲੇ ਹਥਿਆਰ ਰੱਖਣਾ ਅਪਰਾਧ ਹੈ।
ਇੰਨਾ ਹੀ ਨਹੀਂ, ਹੰਟਰ ਬਾਇਡਨ ਵਪਾਰਕ ਸੌਦਿਆਂ ਦੀ ਜਾਂਚ ਦੇ ਦਾਇਰੇ 'ਚ ਵੀ ਹਨ। ਮਾਮਲੇ ਦੀ ਦੇਖ-ਰੇਖ ਕਰਨ ਵਾਲੇ ਵਿਸ਼ੇਸ਼ ਵਕੀਲ ਨੇ ਸੰਕੇਤ ਦਿੱਤਾ ਹੈ ਕਿ ਵੇਲੇ ਸਿਰ ਟੈਕਸ ਦਾ ਭੁਗਤਾਨ ਨਾ ਕੀਤੇ ਜਾਣ ਦਾ ਦੋਸ਼ ਵਾਸ਼ਿੰਗਟਨ ਜਾਂ ਕੈਲੀਫੋਰਨੀਆ 'ਚ ਦਾਇਰ ਕੀਤਾ ਜਾ ਸਕਦਾ ਹੈ, ਜਿੱਥੇ ਕਿ ਉਹ ਰਹਿੰਦੇ ਹਨ।

The post ਬੰਦੂਕ ਰੱਖਣ ਦੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਬੇਟਾ ਹੰਟਰ ਬਾਇਡਨ ਦੋਸ਼ੀ ਕਰਾਰ appeared first on TV Punjab | Punjabi News Channel.

Tags:
  • gun-charges
  • hunter-biden
  • joe-biden
  • news
  • top-news
  • trending-news
  • washington
  • world


Washington- ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੀਪਬਲਿਕਨ ਪਾਰਟੀ ਵਲੋੋਂ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਿਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦਾ ਕਹਿਣਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ਜਿੱਤਣ 'ਚ ਸਫ਼ਲ ਰਹਿੰਦੇ ਹਨ ਤਾਂ ਉਹ ਫੈਡਰਲ ਸਰਕਾਰ ਦੇ 75 ਫ਼ੀਸਦੀ ਤੋਂ ਵਧੇਰੇ ਕਰਮਚਾਰੀਆਂ ਨੂੰ ਬਰਖ਼ਾਸਤ ਅਤੇ ਐੱਫ. ਬੀ. ਆਈ. ਵਰਗੀਆਂ ਕਈ ਪ੍ਰਮੁੱਖ ਏਜੰਸੀਆਂ ਨੂੰ ਬੰਦ ਕਰ ਦੇਣਗੇ।
ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਨੇ ਚੋਟੀ ਦੇ ਵਿਰੋਧੀ ਤੇ ਫਲੋਰੀਡਾ ਦੇ ਗਵਰਨਰ ਰੋਨ ਡੇ ਸੈਂਟਿਸ ਵੀ ਇਹੀ ਗੱਲ ਕਹਿ ਚੁੱਕੇ ਹਨ। ਅਮਰੀਕੀ ਵੈੱਬਸਾਈਟ 'ਐਕਸਿਓਸ' ਨੂੰ ਦਿੱਤੇ ਇੰਟਰਵਿਊ 'ਚ ਰਾਮਾਸਵਾਮੀ ਨੇ ਕਿਹਾ, ''ਉਨ੍ਹਾਂ ਦੇ ਨਿਸ਼ਾਨੇ 'ਤੇ ਸਿੱਖਿਆ ਵਿਭਾਗ, ਐੱਫ. ਬੀ. ਆਈ., ਬਿਊਰੋ ਆਫ਼ ਐਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ, ਨਿਊਕਲੀਅਰ ਰੈਗੂਲੇਟਰੀ ਕਮਿਸ਼ਨ ਆਈ. ਆਰ. ਐੱਸ. (ਇੰਟਰਨਲ ਰੈਵੇਨਿਊ ਸਰਵਿਸ) ਅਤੇ ਵਣਜ ਵਿਭਾਗ ਹੋਣਗੇ।
ਰਾਮਾਸਵਾਮੀ ਨੇ ਕਿਹਾ ਹੈ ਕਿ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ 30 ਫ਼ੀਸਦੀ ਕਰਮਚਾਰੀ ਅਗਲੇ ਪੰਜ ਸਾਲਾਂ 'ਚ ਸੇਵਾਮੁਕਤ ਹੋਣ ਦੇ ਕਰੀਬ ਪਹੁੰਚ ਜਾਣਗੇ। 'ਐਕਸਿਓਸ' ਮੁਤਾਬਕ ਰਾਮਾਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਚਾਰ ਸਾਲਾਂ 'ਚ 22 ਲੱਖ ਕਰਮਚਾਰੀਆਂ 'ਚੋਂ 75 ਫ਼ੀਸਦੀ ਨੂੰ ਹਟਾਉਣਾ ਹੈ। ਇਨ੍ਹਾਂ 'ਚੋਂ ਜੇਕਰ 75 ਫ਼ੀਸਦੀ ਹਟਾਏ ਗਏ ਤਾਂ 16 ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਵੀ ਚਲੀ ਜਾਵੇਗੀ ਅਤੇ ਸੰਘੀ ਬਜਟ 'ਚ ਅਰਬਾਂ ਡਾਲਰ ਦੀ ਬਚਤ ਹੋਵੇਗੀ ਪਰ ਇਸ ਨਾਲ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਵੀ ਬੰਦ ਹੋ ਜਾਣਗੇ।

The post ਜੇਕਰ ਮੈਂ ਅਮਰੀਕੀ ਰਾਸ਼ਟਰਪਤੀ ਬਣਿਆ ਤਾਂ 75 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤਾਂ ਕਰਾਂਗਾ ਲਾਂਭੇ- ਰਾਮਾਸਵਾਮੀ appeared first on TV Punjab | Punjabi News Channel.

Tags:
  • news
  • republican
  • top-news
  • trending-news
  • usa
  • vivek-ramaswamy
  • washington
  • world

ਕੈਨੇਡਾ ਨੇ ਵਧਾਈ ਮਹਾਂਮਾਰੀ ਦੌਰਾਨ ਲਏ ਗਏ ਕਰਜ਼ੇ ਦੀ ਅਦਾਇਗੀ ਦੀ ਸਮਾਂ ਸੀਮਾ

Thursday 14 September 2023 10:03 PM UTC+00 | Tags: canada covid-19 justin-trudeau news ottawa top-news trending-news


Ottawa – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰਾਂ ਨੂੰ ਦਿੱਤੇ ਗਏ ਐਮਰਜੈਂਸੀ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਹੋਰ ਵਧੇਰੇ ਸਮਾਂ ਦੇਣ ਦਾ ਐਲਾਨ ਕੀਤਾ ਹੈ। ਕਾਰੋਬਾਰੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਮਗਰੋਂ ਲਿਬਰਲਾਂ ਨੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ (ਸੀ.ਈ.ਬੀ.ਏ.) ਦੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇੱਕ ਹੋਰ ਸਾਲ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਇਹ ਹਾਲਾਤ ਸਨ ਕਿ ਭੁਗਤਾਨ ਦੀ ਸਮਾਂ ਸੀਮਾ ਆਖ਼ਰੀ ਸੀ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ।
ਕੈਨੇਡਾ ਭਰ 'ਚ ਲੱਖਾਂ ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸੰਘੀ ਸਰਕਾਰ ਨੂੰ ਉਨ੍ਹਾਂ ਨੂੰ ਕੁਝ ਹੋਰ ਸਮਾਂ ਦੇਣ ਦੀ ਬੇਨਤੀ ਕਰ ਰਹੇ ਸਨ। ਕੋਵਿਡ-19 ਦੌਰਾਨ ਛੋਟੇ ਕਾਰੋਬਾਰਾਂ ਨੂੰ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਪ੍ਰੋਗਰਾਮ ਤਹਿਤ ਲੋਨ ਮੁਹੱਈਆ ਕਰਵਾਇਆ ਗਿਆ ਸੀ, ਜਿਸਦਾ ਉਦੇਸ਼ ਕਾਰੋਬਾਰਾਂ ਨੂੰ ਜ਼ਬਰਦਸਤੀ ਬੰਦ ਕਰਨ ਅਤੇ ਸਿਹਤ ਪਾਬੰਦੀਆਂ ਦੇ ਮੱਦੇਨਜ਼ਰ ਚੱਲਦਾ ਰੱਖਣਾ ਹੈ।
ਸ਼ੁਰੂਆਤੀ ਤੌਰ 'ਤੇ ਛੋਟੇ ਕਾਰੋਬਾਰਾਂ ਅਤੇ ਗੈਰ-ਮੁਨਾਫ਼ੇ ਵਾਲੀਆਂ ਸੰਸਥਾਵਾਂ ਨੂੰ 40,000 ਡਾਲਰ ਤੱਕ ਦੀ ਪੇਸ਼ਕਸ਼ ਸੀ, ਜਿਨ੍ਹਾਂ ਨੂੰ ਕੋਰੋਨਾ ਦੇ ਕਾਰਨ ਮਾਲੀਏ ਦਾ ਨੁਕਸਾਨ ਹੋਇਆ ਸੀ। ਲੋਨ ਪ੍ਰੋਗਰਾਮ ਤਹਿਤ ਕਰੀਬ 900,000 ਕਾਰੋਬਾਰਾਂ ਨੂੰ ਤਕਰੀਬਨ 49 ਬਿਲੀਅਨ ਡਾਲਰ ਦਿੱਤੇ ਗਏ ਸਨ। ਮਹਾਂਮਾਰੀ ਦੌਰਾਨ ਚਲਾਏ ਇਸ ਪ੍ਰੋਗਰਾਮ ਤਹਿਤ ਛੋਟੇ ਕਾਰੋਬਾਰਾਂ ਅਤੇ ਗ਼ੈਰ-ਮੁਨਾਫ਼ਾ ਸੰਗਠਨਾਂ ਨੂੰ 60,000 ਡਾਲਰ ਤੱਕ ਦਾ ਵਿਆਜ-ਮੁਕਤ ਲੋਨ ਮੁਹੱਈਆ ਕਰਵਾਇਆ ਗਿਆ ਸੀ।
ਜਨਵਰੀ 2022 'ਚ ਓਮਿਕਰੋਨ ਵੇਰੀਐਂਟ ਦੇ ਵਾਧੇ ਅਤੇ ਨਵੀਆਂ ਪਾਬੰਦੀਆਂ ਦੇ ਮੱਦੇਨਜ਼ਰ, ਲਿਬਰਲਾਂ ਨੇ ਘੋਸ਼ਣਾ ਕੀਤੀ ਕਿ ਉਹ ਮੁੜ ਅਦਾਇਗੀ ਦੀ ਸਮਾਂ-ਸੀਮਾ ਨੂੰ ਇੱਕ ਸਾਲ ਤੱਕ ਵਧਾ 2023 ਦੇ ਅੰਤ ਤੱਕ ਕਰ ਦੇਣਗੇ। ਇਸਦਾ ਮਤਲਬ ਸੀ ਕਿ ਕਾਰੋਬਾਰੀਆਂ ਨੂੰ 31 ਦਸੰਬਰ, 2023 ਉਨ੍ਹਾਂ ਦੇ ਕਰਜ਼ੇ ਦਾ ਇੱਕ ਤਿਹਾਈ ਹਿੱਸਾ 20,000 ਡਾਲਰ ਤੱਕ ਚੁਕਾਉਣਾ ਪਏਗਾ ਅਤੇ ਕਰਜ਼ੇ ਦੀ ਮੁਆਫੀ ਲਈ ਯੋਗ ਹੋਣਾ ਪਏਗਾ।

The post ਕੈਨੇਡਾ ਨੇ ਵਧਾਈ ਮਹਾਂਮਾਰੀ ਦੌਰਾਨ ਲਏ ਗਏ ਕਰਜ਼ੇ ਦੀ ਅਦਾਇਗੀ ਦੀ ਸਮਾਂ ਸੀਮਾ appeared first on TV Punjab | Punjabi News Channel.

Tags:
  • canada
  • covid-19
  • justin-trudeau
  • news
  • ottawa
  • top-news
  • trending-news

ਗਰਮੀਆਂ ਵਿੱਚ ਕਿਵੇਂ ਕਰੀਏ ਅੰਜੀਰ ਦੀ ਵਰਤੋਂ?

Friday 15 September 2023 04:35 AM UTC+00 | Tags: anjeer figs health health-news-in-punjabi healthy-diet healthy-lifestyle lifestyle-tips tv-unjab-news


ਅੰਜੀਰ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੈ ਪਰ ਜੇਕਰ ਇਸ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾਵੇ ਤਾਂ ਇਸ ਦੇ ਕੁਝ ਫਾਇਦੇ ਵੀ ਹੋ ਸਕਦੇ ਹਨ। ਪਰ ਲੋਕ ਇਹ ਨਹੀਂ ਜਾਣਦੇ ਕਿ ਗਰਮੀਆਂ ਵਿੱਚ ਅੰਜੀਰ ਦਾ ਸੇਵਨ ਕਿਵੇਂ ਕਰਨਾ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸਾਂਗੇ ਕਿ ਤੁਸੀਂ ਗਰਮੀਆਂ ਵਿੱਚ ਅੰਜੀਰ ਦਾ ਸੇਵਨ ਕਿਵੇਂ ਕਰ ਸਕਦੇ ਹੋ। ਆਓ ਅੱਗੇ ਪੜ੍ਹੀਏ…

ਅੰਜੀਰ ਦੀ ਵਰਤੋਂ ਕਿਵੇਂ ਕਰੀਏ?
ਆਮ ਤੌਰ ‘ਤੇ ਤੁਸੀਂ ਸਿੱਧੇ ਅੰਜੀਰ ਦੀ ਵਰਤੋਂ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ 2 ਤੋਂ 3 ਅੰਜੀਰਾਂ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਅਗਲੇ ਦਿਨ ਖਾਓ। ਅਜਿਹਾ ਕਰਨ ਨਾਲ ਤੁਹਾਨੂੰ ਜ਼ਬਰਦਸਤ ਲਾਭ ਮਿਲ ਸਕਦਾ ਹੈ।

ਅੰਜੀਰ ਦੇ ਫਾਇਦੇ
ਅੰਜੀਰ ਦਾ ਸੇਵਨ ਨਾ ਸਿਰਫ਼ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਂਦਾ ਹੈ ਸਗੋਂ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ।

ਅੰਜੀਰ ਨਾ ਸਿਰਫ ਭਾਰ ਘਟਾਉਣ ਵਿਚ ਲਾਭਦਾਇਕ ਹੈ ਬਲਕਿ ਇਹ ਵਿਅਕਤੀ ਨੂੰ ਫਿੱਟ ਰੱਖਣ ਵਿਚ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ।

ਅੰਜੀਰ ਹੱਡੀਆਂ ਲਈ ਬਹੁਤ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜੀਰ ਦੇ ਅੰਦਰ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਸਿਹਤਮੰਦ ਬਣਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਅੰਜੀਰ ਦੇ ਸੇਵਨ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ।

ਅੰਜੀਰ ਦੇ ਸੇਵਨ ਨਾਲ ਵੀ ਸਰੀਰ ਦੀ ਊਰਜਾ ਵਧਾਈ ਜਾ ਸਕਦੀ ਹੈ। ਜੋ ਲੋਕ ਸੁਸਤ ਅਤੇ ਥਕਾਵਟ ਮਹਿਸੂਸ ਕਰਦੇ ਹਨ ਉਹ ਊਰਜਾ ਵਧਾਉਣ ਲਈ ਅੰਜੀਰ ਦਾ ਸੇਵਨ ਕਰ ਸਕਦੇ ਹਨ।

ਅੰਜੀਰ ਦੇ ਸੇਵਨ ਨਾਲ ਵੀ ਵਿਅਕਤੀ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਨਫੈਕਸ਼ਨ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਅੰਜੀਰ ਦਾ ਸੇਵਨ ਕਰ ਸਕਦੇ ਹੋ।

The post ਗਰਮੀਆਂ ਵਿੱਚ ਕਿਵੇਂ ਕਰੀਏ ਅੰਜੀਰ ਦੀ ਵਰਤੋਂ? appeared first on TV Punjab | Punjabi News Channel.

Tags:
  • anjeer
  • figs
  • health
  • health-news-in-punjabi
  • healthy-diet
  • healthy-lifestyle
  • lifestyle-tips
  • tv-unjab-news

ਕੀ ਪੇਟ ਦੇ ਸੱਜੇ ਪਾਸੇ ਹੈ ਦਰਦ? ਹੋ ਸਕਦੇ ਹਨ ਗੰਭੀਰ ਕਾਰਨ

Friday 15 September 2023 05:00 AM UTC+00 | Tags: health health-news-in-punjabi pain-in-abdomen pain-on-the-right-side-of-abdomen right-side-of-abdomen tv-punjab-news


ਪੇਟ ਦਰਦ ਇੱਕ ਆਮ ਸਿਹਤ ਸਮੱਸਿਆ ਹੈ ਜਿਸ ਵਿੱਚੋਂ ਹਰ ਕਿਸੇ ਨੂੰ ਕਦੇ-ਕਦੇ ਲੰਘਣਾ ਪੈਂਦਾ ਹੈ। ਇਹ ਦਰਦ ਕਈ ਕਿਸਮਾਂ ਦਾ ਹੋ ਸਕਦਾ ਹੈ ਅਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ।

1. ਗੈਸ ਅਤੇ ਐਸੀਡਿਟੀ: ਪੇਟ ਵਿੱਚ ਗੈਸ ਜਾਂ ਪਾਚਨ ਕਿਰਿਆ ਦੌਰਾਨ ਐਸੀਡਿਟੀ ਕਾਰਨ ਦਰਦ ਹੋ ਸਕਦਾ ਹੈ। ਇਸ ਦੇ ਨਾਲ ਹੀ ਕਬਜ਼ ਜਾਂ ਸੱਜੇ ਪਾਸੇ ਗੈਸ ਦੀ ਵਧਦੀ ਮਾਤਰਾ ਵੀ ਇਸ ਨੂੰ ਵਧਾ ਸਕਦੀ ਹੈ।

2. ਪੇਟ ਦੀਆਂ ਸਮੱਸਿਆਵਾਂ: ਪੇਟ ਦੇ ਸੱਜੇ ਪਾਸੇ ਦੀਆਂ ਕੁਝ ਆਮ ਸਮੱਸਿਆਵਾਂ ਜਿਵੇਂ ਕਿ ਪਿੱਤੇ ਦੀ ਪੱਥਰੀ, ਪੇਟ ਦੀ ਸੋਜ, ਜਾਂ ਪਿੱਤੇ ਦੀ ਬਲੈਡਰ ਦੀਆਂ ਸਮੱਸਿਆਵਾਂ ਵੀ ਦਰਦ ਦਾ ਕਾਰਨ ਬਣ ਸਕਦੀਆਂ ਹਨ।

3. ਅਪੈਂਡੀਸਾਇਟਿਸ: ਅਪੈਂਡਿਕਸ ਪੇਟ ਦੀ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ ਜਿਸ ਵਿੱਚ ਅਪੈਂਡਿਕਸ (ਇੱਕ ਛੋਟਾ ਅਪੈਂਡਿਕਸ) ਸੋਜ ਹੋ ਜਾਂਦਾ ਹੈ ਅਤੇ ਦਰਦ ਦਾ ਕਾਰਨ ਬਣ ਸਕਦਾ ਹੈ।

4. ਕਿਡਨੀ ਸੰਬੰਧੀ ਸਮੱਸਿਆਵਾਂ: ਗੁਰਦੇ ਦੀਆਂ ਸਮੱਸਿਆਵਾਂ ਨਾਲ ਪੇਟ ਦੇ ਸੱਜੇ ਪਾਸੇ ਵਿੱਚ ਦਰਦ ਵੀ ਹੋ ਸਕਦਾ ਹੈ, ਜਿਵੇਂ ਕਿ ਗੁਰਦੇ ਦੀ ਪੱਥਰੀ ਜਾਂ ਗੁਰਦੇ ਦੀ ਸੋਜ।

5. ਗਰਭ ਅਵਸਥਾ: ਗਰਭਵਤੀ ਔਰਤਾਂ ਨੂੰ ਕਈ ਵਾਰ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਬੱਚੇਦਾਨੀ ਵਿੱਚ ਵਧ ਰਹੇ ਬੱਚੇ ਦੇ ਕਾਰਨ ਹੋ ਸਕਦੀ ਹੈ।

The post ਕੀ ਪੇਟ ਦੇ ਸੱਜੇ ਪਾਸੇ ਹੈ ਦਰਦ? ਹੋ ਸਕਦੇ ਹਨ ਗੰਭੀਰ ਕਾਰਨ appeared first on TV Punjab | Punjabi News Channel.

Tags:
  • health
  • health-news-in-punjabi
  • pain-in-abdomen
  • pain-on-the-right-side-of-abdomen
  • right-side-of-abdomen
  • tv-punjab-news

ਭਾਰਤ 'ਚ iPhone 15 Series ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ

Friday 15 September 2023 05:30 AM UTC+00 | Tags: apple applecare+ how-to-book-iphone-15-serries how-to-prebook-iphone-15-in-india iphone iphone-15 iphone-15-launch iphone-15-plus iphone-15-plus-pre-booking iphone-15-plus-price-in-india iphone-15-plus-specifications iphone-15-pre-bookig iphone-15-price-in-india iphone-15-pro-max-pre-booking iphone-15-pro-pre-booking iphone-15-series iphone-15-specifications tech-autos tech-news-in-punjabi tv-punjab-news what-will-the-price-of-iphone-15-be when-can-i-order-the-iphone-15


ਨਵੀਂ ਦਿੱਲੀ: ਐਪਲ ਆਈਫੋਨ 15, 15 ਪਲੱਸ, 15 ਪ੍ਰੋ ਅਤੇ 15 ਪ੍ਰੋ ਮੈਕਸ ਦੀ ਪ੍ਰੀ-ਬੁਕਿੰਗ ਭਾਰਤ ਵਿੱਚ ਅੱਜ ਯਾਨੀ 15 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਭਾਰਤੀ ਗਾਹਕ ਸ਼ਾਮ 5:30 ਵਜੇ ਤੋਂ ਬਾਅਦ ਆਈਫੋਨ 15 ਲਾਈਨਅੱਪ ਲਈ ਪ੍ਰੀ-ਬੁੱਕ ਕਰ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਐਪਲ ਦੇ ਦਿੱਲੀ ਅਤੇ ਮੁੰਬਈ ਸਟੋਰ ਖੋਲ੍ਹਣ ਤੋਂ ਬਾਅਦ ਨਵੇਂ ਆਈਫੋਨ ਦੀ ਇਹ ਪਹਿਲੀ ਲਾਂਚਿੰਗ ਹੈ। ਅਜਿਹੀ ਸਥਿਤੀ ਵਿੱਚ, ਜੋ ਗਾਹਕ ਆਪਣਾ ਡਿਵਾਈਸ ਲੈਣ ਲਈ ਸਟੋਰਾਂ ‘ਤੇ ਜਾਣਾ ਚਾਹੁੰਦੇ ਹਨ, ਉਹ ਵਿਕਰੀ ਦੇ ਪਹਿਲੇ ਦਿਨ ਯਾਨੀ 22 ਸਤੰਬਰ ਨੂੰ ਲੰਬੀਆਂ ਕਤਾਰਾਂ ਦੀ ਉਮੀਦ ਕਰ ਸਕਦੇ ਹਨ।

iPhone 15 ਵੇਰੀਐਂਟਸ ਦੀਆਂ ਕੀਮਤਾਂ:

iPhone 15 (128 GB): 79,900 ਰੁਪਏ
iPhone 15 (256 GB): 89,900 ਰੁਪਏ
iPhone 15 (512GB): 1,09,900 ਰੁਪਏ
ਆਈਫੋਨ 15 ਪਲੱਸ (128 ਜੀਬੀ): 89,900 ਰੁਪਏ
ਆਈਫੋਨ 15 ਪਲੱਸ (256 ਜੀਬੀ): 99,900 ਰੁਪਏ
ਆਈਫੋਨ 15 ਪਲੱਸ (512 ਜੀਬੀ): 1,19,900 ਰੁਪਏ

iPhone 15 Pro ਵੇਰੀਐਂਟ ਦੀਆਂ ਕੀਮਤਾਂ:

ਆਈਫੋਨ 15 ਪ੍ਰੋ (128 ਜੀਬੀ): 1,34,900 ਰੁਪਏ
ਆਈਫੋਨ 15 ਪ੍ਰੋ (256 ਜੀਬੀ): 1,44,900 ਰੁਪਏ
iPhone 15 Pro (512GB): 1,64,900 ਰੁਪਏ
iPhone 15 Pro (1 TB): 1,84,900 ਰੁਪਏ
iPhone 15 Pro Max (256 GB): 1,59,900 ਰੁਪਏ
iPhone 15 Pro Max (512 GB): 1,79,900 ਰੁਪਏ
iPhone 15 Pro Max (1 TB): 1,99,900 ਰੁਪਏ

ਗਾਹਕ ਐਪਲ ਆਈਫੋਨ 15 ਅਤੇ 15 ਪਲੱਸ ਨੂੰ ਨੀਲੇ, ਗੁਲਾਬੀ, ਪੀਲੇ, ਹਰੇ ਅਤੇ ਕਾਲੇ ਰੰਗ ਦੇ ਵਿਕਲਪਾਂ ਵਿੱਚ ਖਰੀਦ ਸਕਣਗੇ। ਇਸ ਦੇ ਨਾਲ ਹੀ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਵੇਰੀਐਂਟ ਬਲੈਕ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ, ਬਲੂ ਟਾਈਟੇਨੀਅਮ ਅਤੇ ਨੈਚੁਰਲ ਟਾਈਟੇਨੀਅਮ ਫਿਨਿਸ਼ਿੰਗ ਵਿਕਲਪਾਂ ਵਿੱਚ ਉਪਲਬਧ ਹੋਣਗੇ।

ਐਪਲ ਆਈਫੋਨ 15 ਸੀਰੀਜ਼ ਨੂੰ ਇਸ ਤਰ੍ਹਾਂ ਬੁੱਕ ਕਰੋ:

ਸਭ ਤੋਂ ਪਹਿਲਾਂ ਐਪਲ ਇੰਡੀਆ ਦੀ ਅਧਿਕਾਰਤ ਸਾਈਟ ‘ਤੇ ਜਾਓ।
ਫਿਰ ਆਪਣੀ ਪਸੰਦ ਦਾ ਵੇਰੀਐਂਟ ਚੁਣੋ।
ਫਿਰ ਆਪਣੀ ਪਸੰਦ ਦਾ ਰੰਗ ਅਤੇ ਸਟੋਰੇਜ ਵਿਕਲਪ ਚੁਣੋ।
ਜੇਕਰ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਨਾ ਚਾਹੁੰਦੇ ਹੋ, ਤਾਂ ਟ੍ਰੇਡ-ਇਨ ਵਿਕਲਪ ‘ਤੇ ਜਾਓ ਅਤੇ ਕੁਝ ਸਵਾਲਾਂ ਦੇ ਜਵਾਬ ਦਿਓ। ਇੱਥੇ ਤੁਸੀਂ ਨੰਬਰ ਦੀ ਚੋਣ ਕਰਨ ਦੇ ਯੋਗ ਵੀ ਹੋਵੋਗੇ.
ਜੇਕਰ ਤੁਸੀਂ ਦੁਰਘਟਨਾ ਦੇ ਨੁਕਸਾਨ ਤੋਂ ਸੁਰੱਖਿਆ ਚਾਹੁੰਦੇ ਹੋ, ਤਾਂ AppleCare+ ਕਵਰੇਜ ਚੁਣੋ। ਇੱਥੇ ਵੀ ਤੁਹਾਨੂੰ No ਦਾ ਵਿਕਲਪ ਮਿਲੇਗਾ।
ਇਸ ਤੋਂ ਬਾਅਦ ਪੇਮੈਂਟ ਪੇਜ ‘ਤੇ ਜਾਣ ਲਈ Continue ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡੀ ਪ੍ਰੀ-ਬੁਕਿੰਗ ਐਪਲ ਦੀ ਵੈੱਬਸਾਈਟ ਰਾਹੀਂ ਕੀਤੀ ਜਾਵੇਗੀ। ਭਾਰਤ ਵਿੱਚ ਬੁਕਿੰਗ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਆਈਫੋਨ ਵੇਰੀਐਂਟ 22 ਸਤੰਬਰ ਤੋਂ ਸਟੋਰਾਂ ‘ਤੇ ਉਪਲਬਧ ਹੋਵੇਗਾ।

The post ਭਾਰਤ ‘ਚ iPhone 15 Series ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ appeared first on TV Punjab | Punjabi News Channel.

Tags:
  • apple
  • applecare+
  • how-to-book-iphone-15-serries
  • how-to-prebook-iphone-15-in-india
  • iphone
  • iphone-15
  • iphone-15-launch
  • iphone-15-plus
  • iphone-15-plus-pre-booking
  • iphone-15-plus-price-in-india
  • iphone-15-plus-specifications
  • iphone-15-pre-bookig
  • iphone-15-price-in-india
  • iphone-15-pro-max-pre-booking
  • iphone-15-pro-pre-booking
  • iphone-15-series
  • iphone-15-specifications
  • tech-autos
  • tech-news-in-punjabi
  • tv-punjab-news
  • what-will-the-price-of-iphone-15-be
  • when-can-i-order-the-iphone-15

31 ਸਾਲ ਬਾਅਦ ਬਾਹਰ ਆਇਆ ਪੰਜਾਬ ਦੇ ਫਰਜ਼ੀ ਪੁਲਿਸ ਮੁਕਾਬਲੇ ਦਾ ਸੱਚ

Friday 15 September 2023 05:52 AM UTC+00 | Tags: fake-encounter india news punjab punjab-news punjab-police-encounter top-news trending-news

ਡੈਸਕ- ਮੋਹਾਲੀ ਦੀ ਸੀਬੀਆਈ ਕੋਰਟ ਨੇ ਅੱਜ ਇੱਕ ਝੂਠੇ ਮੁਕਾਬਲੇ ਵਿੱਚ 3 ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਸੀਬੀਆਈ ਅਦਾਲਤ ਨੇ 31 ਸਾਲ ਬਾਅਦ ਫੈਸਲਾ ਸੁਣਾਇਆ ਹੈ। ਸੀਬੀਆਈ ਕੋਰਟ ਨੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ 2-2 ਲੱਖ ਦਾ ਜ਼ੁਰਮਾਨਾ ਲਾਇਆ ਹੈ।ਜਾਣਕਾਰੀ ਅਨੁਸਾਰ ਇਹ ਸਜ਼ਾ 1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਸੁਣਾਈ ਹੈ। ਅਦਾਲਤ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਸੁਣਾਈ ਹੈ।

ਇਸਦੇ ਨਾਲ ਹੀ ਕੋਰਟ ਨੇ ਉਮਰ ਕੈਦ ਦੇ ਨਾਲ-ਨਾਲ 2 ਲੱਖ ਦਾ ਜ਼ੁਰਮਾਨਾ ਕੀਤਾ ਹੈ। 31 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਹੈ। ਸੀਬੀਆਈ ਅਦਾਲਤ ਨੇ ਸਾਜ਼ਿਸ਼ ਰਚਣ, ਕਤਲ ਕਰਨ ‘ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਬਕਾ ਇੰਸਪੈਕਟਰ ਧਰਮ ਸਿੰਘ, ASI ਸੁਰਿੰਦਰ ਸਿੰਘ, DSP ਗੁਰਦੇਵ ਸਿੰਘ ਨੂੰ ਸਜ਼ਾ ਸੁਣਾਈ ਹੈ।

The post 31 ਸਾਲ ਬਾਅਦ ਬਾਹਰ ਆਇਆ ਪੰਜਾਬ ਦੇ ਫਰਜ਼ੀ ਪੁਲਿਸ ਮੁਕਾਬਲੇ ਦਾ ਸੱਚ appeared first on TV Punjab | Punjabi News Channel.

Tags:
  • fake-encounter
  • india
  • news
  • punjab
  • punjab-news
  • punjab-police-encounter
  • top-news
  • trending-news

SL Vs PAK: ਸ਼ਾਦਾਬ ਖਾਨ ਦੀ ਮਾਮੂਲੀ ਗਲਤੀ ਕਾਰਨ ਪਾਕਿਸਤਾਨ ਹਾਰ ਗਿਆ ਏਸ਼ੀਆ ਕੱਪ

Friday 15 September 2023 06:00 AM UTC+00 | Tags: pakistan-vs-sri-lanka shadab-khan sports sports-news-in-punjabi tv-punjab-news


ਪਾਕਿਸਤਾਨ ਏਸ਼ੀਆ ਕੱਪ 2023 ਤੋਂ ਬਾਹਰ ਹੋ ਗਿਆ ਹੈ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਟੀਮ ਨੂੰ ਵੀਰਵਾਰ ਨੂੰ ਸੁਪਰ 4 ਮੈਚ ‘ਚ ਸ਼੍ਰੀਲੰਕਾ ਨੇ ਦੋ ਵਿਕਟਾਂ ਨਾਲ ਹਰਾਇਆ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ‘ਚ ਹੋਇਆ ਇਹ ਮੈਚ ਦੋਵਾਂ ਟੀਮਾਂ ਲਈ ਕਾਫੀ ਅਹਿਮ ਸੀ। ਇਹ ਮੈਚ ਜਿੱਤਣ ਵਾਲੀ ਟੀਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਜਾਵੇਗੀ। ਪਾਕਿਸਤਾਨ ਨੇ 42 ਓਵਰਾਂ ‘ਚ 7 ਵਿਕਟਾਂ ‘ਤੇ 252 ਦੌੜਾਂ ਬਣਾਈਆਂ। ਸ੍ਰੀਲੰਕਾ ਨੂੰ ਡੀਐਲਐਸ ਨਿਯਮਾਂ ਤਹਿਤ 42 ਓਵਰਾਂ ਵਿੱਚ ਸਿਰਫ਼ 252 ਦੌੜਾਂ ਦਾ ਟੀਚਾ ਮਿਲਿਆ। ਸ਼੍ਰੀਲੰਕਾ ਲਈ ਚਰਿਥ ਅਸਾਲੰਕਾ ਨੇ ਆਖਰੀ ਗੇਂਦ ‘ਤੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਇਸ ਮੈਚ ‘ਚ ਪਾਕਿਸਤਾਨੀ ਟੀਮ ਨੇ ਕਈ ਗਲਤੀਆਂ ਕੀਤੀਆਂ। ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਮੱਧ ਓਵਰਾਂ ‘ਚ ਗੇਂਦਬਾਜ਼ੀ ‘ਤੇ ਕੰਮ ਕਰਨ ਦੀ ਲੋੜ ਹੈ। ਬਾਬਰ ਨੇ ਕਿਹਾ, 'ਸਾਡੀ ਟੀਮ ਚੰਗੀ ਸ਼ੁਰੂਆਤ ਕਰ ਰਹੀ ਹੈ ਅਤੇ ਅੰਤ ਵਿੱਚ ਸਾਡੀ ਗੇਂਦਬਾਜ਼ੀ ਚੰਗੀ ਰਹੀ ਪਰ ਅਸੀਂ ਮੱਧ ਓਵਰਾਂ ਵਿੱਚ ਅਜਿਹਾ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੇ।' ਹਾਲਾਂਕਿ ਇਸ ਤੋਂ ਇਲਾਵਾ ਪਾਕਿਸਤਾਨ ਦੀ ਫੀਲਡਿੰਗ ਵਿੱਚ ਹੋਈ ਇੱਕ ਛੋਟੀ ਜਿਹੀ ਗਲਤੀ ਵੀ ਉਨ੍ਹਾਂ ਨੂੰ ਮਹਿੰਗੀ ਪਈ।

ਸ਼੍ਰੀਲੰਕਾ ਦੀ ਪਾਰੀ ਦਾ 37ਵਾਂ ਓਵਰ ਚੱਲ ਰਿਹਾ ਸੀ। ਸ਼ਾਹੀਨ ਅਫਰੀਦੀ ਦੀ ਗੇਂਦ ਨੂੰ ਚਰਿਥ ਅਸਾਲੰਕਾ ਨੇ ਪੁਆਇੰਟ ਵੱਲ ਖੇਡਿਆ। ਪਾਕਿਸਤਾਨੀ ਟੀਮ ਦੇ ਸਰਵੋਤਮ ਫੀਲਡਰ ਮੰਨੇ ਜਾਣ ਵਾਲੇ ਸ਼ਾਦਾਬ ਖਾਨ ਫੀਲਡਿੰਗ ਕਰ ਰਹੇ ਸਨ। ਬੱਲੇਬਾਜ਼ ਕ੍ਰੀਜ਼ ਤੋਂ ਬਾਹਰ ਆ ਗਿਆ। ਅਤੇ ਸ਼ਾਦਾਬ ਨੇ ਗੇਂਦ ਸੁੱਟ ਦਿੱਤੀ। ਹਾਲਾਂਕਿ ਇਹ ਆਮ ਗੱਲ ਸੀ ਪਰ ਸ਼ਾਦਾਬ ਵਰਗੇ ਤਜਰਬੇਕਾਰ ਖਿਡਾਰੀ ਕੋਲ ਬੈਕਅੱਪ ਲਈ ਕੋਈ ਫੀਲਡਰ ਨਹੀਂ ਸੀ। ਓਵਰ ਥ੍ਰੋਅ ‘ਤੇ ਸ਼੍ਰੀਲੰਕਾ ਨੇ ਦੋ ਵਾਧੂ ਦੌੜਾਂ ਲਈਆਂ।

 

ਮੈਚ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮਹਾਨ ਗੇਂਦਬਾਜ਼ ਵਸੀਮ ਅਕਰਮ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਸ਼ਾਦਾਬ ਵੱਲੋਂ ਸੁੱਟਿਆ ਗਿਆ ਥਰੋਅ ਅਤੇ ਦੋ ਵਾਧੂ ਦੌੜਾਂ ਅੰਤ ਵਿੱਚ ਮਹਿੰਗੀਆਂ ਸਾਬਤ ਹੋਈਆਂ। ਛੋਟੀਆਂ-ਛੋਟੀਆਂ ਗੱਲਾਂ ਨਾਲ ਫਰਕ ਪੈਂਦਾ ਹੈ। ਮੈਚ ਤੋਂ ਬਾਅਦ ਵਸੀਮ ਬੇਸ਼ੱਕ ਥੋੜ੍ਹਾ ਨਿਰਾਸ਼ ਸੀ।

ਭਾਰਤ ਨੇ ਆਪਣੇ ਦੋਵੇਂ ਸੁਪਰ 4 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। 17 ਸਤੰਬਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਇਸ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ।

The post SL Vs PAK: ਸ਼ਾਦਾਬ ਖਾਨ ਦੀ ਮਾਮੂਲੀ ਗਲਤੀ ਕਾਰਨ ਪਾਕਿਸਤਾਨ ਹਾਰ ਗਿਆ ਏਸ਼ੀਆ ਕੱਪ appeared first on TV Punjab | Punjabi News Channel.

Tags:
  • pakistan-vs-sri-lanka
  • shadab-khan
  • sports
  • sports-news-in-punjabi
  • tv-punjab-news

ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਾਏ ਬੱਦਲ

Friday 15 September 2023 06:01 AM UTC+00 | Tags: heavy-rain india news punjab top-news trending-news weather-update weather-update-punjab

ਡੈਸਕ- ਪੰਜਾਬ ‘ਚ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਇਸ ਨਾਲ ਮੌਸਮ ਕੁੱਝ ਠੰਡਾ ਹੋ ਜਾਵੇਗਾ ਅਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹੇ ‘ਚ ਭਾਰੀ ਮੀਂਹ ਪਿਆ ਅਤੇ ਸੜਕਾਂ ‘ਤੇ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ 17 ਸਤੰਬਰ ਤੱਕ ਪੰਜਾਬ ‘ਚ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।

ਜਾਂਦੇ-ਜਾਂਦੇ ਮਾਨਸੂਨ ਨੇ ਮੁੜ ਰਫਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਅੱਜ ਅਗਲੇ ਕੁਝ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਪੂਰਬੀ ਰਾਜਸਥਾਨ ਵਿੱਚ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸੇ ਤਰਜ਼ ‘ਤੇ ਅੱਜ ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੇਕਰ ਪੂਰਵ ਅਨੁਮਾਨਾਂ ‘ਤੇ ਭਰੋਸਾ ਕਰੀਏ ਤਾਂ ਪੱਛਮੀ ਗੜਬੜੀ 15 ਸਤੰਬਰ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਦੂਜੇ ਪਾਸੇ ਛੱਤੀਸਗੜ੍ਹ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਅੱਜ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦਿੱਲੀ-ਐੱਨਸੀਆਰ ‘ਚ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਰਾਜਧਾਨੀ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਵੀਕੈਂਡ ਤੋਂ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਦੱਸਿਆ ਗਿਆ ਕਿ ਬੰਗਾਲ ਦੀ ਖਾੜੀ ‘ਚ ਪੱਛਮੀ ਕੇਂਦਰੀ ਖੇਤਰ ‘ਤੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਇਹ ਉੱਤਰੀ ਉੜੀਸਾ ਤੱਕ ਫੈਲਿਆ ਹੋਇਆ ਹੈ।

ਅਗਲੇ 2 ਦਿਨਾਂ ‘ਚ ਇਸ ਦੇ ਉੜੀਸਾ ਅਤੇ ਛੱਤੀਸਗੜ੍ਹ ਤੋਂ ਅੱਗੇ ਵਧਣ ਦੀ ਉਮੀਦ ਹੈ। ਅਜਿਹੇ ‘ਚ ਇਨ੍ਹਾਂ ਇਲਾਕਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਕ ਚੱਕਰਵਾਤੀ ਸਰਕੂਲੇਸ਼ਨ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਅਤੇ ਹੇਠਲੇ ਪੱਧਰ ਦੇ ਉੱਤਰ-ਪੂਰਬੀ ਮੱਧ ਪ੍ਰਦੇਸ਼ ਦੇ ਆਲੇ-ਦੁਆਲੇ ਹੈ। ਇੰਜ ਹੀ ਇੱਕ ਟ੍ਰੌਫ ਦੱਖਣੀ ਉੱਤਰ ਪ੍ਰਦੇਸ਼ ਦੇ ਕੇਂਦਰੀ ਹਿੱਸਿਆਂ ਤੋਂ ਛੱਤੀਸਗੜ੍ਹ ਅਤੇ ਉੜੀਸਾ ਅਤੇ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੱਛਮੀ ਮੱਧ ਪ੍ਰਦੇਸ਼, ਵਿਦਰਭ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਤੱਟਵਰਤੀ ਕਰਨਾਟਕ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਚੋਣਵੇਂ ਸਥਾਨਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਦੱਸਿਆ ਗਿਆ ਕਿ ਅੱਜ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਰਾਜਾਂ ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ ਵਿੱਚ ਅੱਜ ਮੀਂਹ ਪਵੇਗਾ। ਕੋਂਕਣ ਅਤੇ ਗੋਆ, ਤੇਲੰਗਾਨਾ, ਉੜੀਸਾ ਅਤੇ ਝਾਰਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦੱਖਣੀ ਗੁਜਰਾਤ ਅਤੇ ਪੱਛਮੀ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਅੱਜ ਬਾਰਿਸ਼ ਹੋ ਸਕਦੀ ਹੈ।

The post ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਛਾਏ ਬੱਦਲ appeared first on TV Punjab | Punjabi News Channel.

Tags:
  • heavy-rain
  • india
  • news
  • punjab
  • top-news
  • trending-news
  • weather-update
  • weather-update-punjab

ਨੂਹ ਹਿੰਸਾ ਮਾਮਲਾ: ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫ਼ਤਾਰ

Friday 15 September 2023 06:07 AM UTC+00 | Tags: haryana-clash haryana-news haryana-police india maman-khan monu-manesar news nuh-violence punjab-politics top-news trending-news

ਡੈਸਕ- ਹਰਿਆਣਾ ਪੁਲਿਸ ਨੇ ਵੀਰਵਾਰ ਦੇਰ ਰਾਤ ਰਾਜਸਥਾਨ ਦੇ ਫ਼ਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਨੂਹ ਹਿੰਸਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਸਤੀਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਮਨ ਖਾਨ ਨੂੰ ਸ਼ੁੱਕਰਵਾਰ ਯਾਨੀ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਹੀ ਹਾਈ ਕੋਰਟ ਨੂੰ ਦੱਸਿਆ ਕਿ 31 ਜੁਲਾਈ ਨੂੰ ਨੂਹ ਵਿਚ ਹੋਈ ਫਿਰਕੂ ਹਿੰਸਾ ਦੇ ਸਬੰਧ ਵਿਚ ਦਰਜ ਐਫਆਈਆਰ ਵਿਚੋਂ ਇੱਕ ਵਿਚ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਕੋਲ ਮਾਮਨ ਖ਼ਾਨ ਖ਼ਿਲਾਫ਼ ਕਾਫ਼ੀ ਸਬੂਤ ਹਨ। ਕਾਂਗਰਸੀ ਵਿਧਾਇਕ ਖਾਨ ਨੂੰ ਸਬੂਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਦੋਸ਼ੀ ਬਣਾਇਆ ਗਿਆ ਹੈ। ਸੂਬਾ ਸਰਕਾਰ ਦੇ ਵਕੀਲ ਨੇ ਇਹ ਖ਼ੁਲਾਸਾ ਉਸ ਸਮੇਂ ਕੀਤਾ ਜਦੋਂ ਖ਼ਾਨ ਦੀ ਪਟੀਸ਼ਨ ‘ਤੇ ਵੀਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਚੱਲ ਰਹੀ ਸੀ। ਮਾਮਨ ਖਾਨ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਆਪਣੇ ਖਿਲਾਫ਼ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਰਾਹਤ ਦੀ ਮੰਗ ਕੀਤੀ ਸੀ।

ਸੂਤਰਾਂ ਨੇ ਦੱਸਿਆ ਹੈ ਕਿ ਖ਼ਾਨ ਨੂੰ ਨੂਹ ਦੇ ਨਗੀਨਾ ਥਾਣੇ ‘ਚ ਫਿਰਕੂ ਹਿੰਸਾ ਦੇ ਸਬੰਧ ‘ਚ ਦਰਜ ਐੱਫਆਈਆਰ ‘ਚ ਦੋਸ਼ੀ ਬਣਾਇਆ ਗਿਆ ਹੈ। ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਖਾਨ ਕਥਿਤ ਤੌਰ ‘ਤੇ ਮੁਹੰਮਦ ਤੌਫੀਕ ਨਾਮ ਦੇ ਇੱਕ ਸ਼ੱਕੀ ਨਾਲ ਫੋਨ ‘ਤੇ ਸੰਪਰਕ ਵਿਚ ਸੀ। ਤੌਫੀਕ ਨੂੰ ਹਿੰਸਾ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਾਮਨ ਖਾਨ ਨੂੰ 31 ਅਗਸਤ ਨੂੰ ਪਹਿਲੀ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ।

The post ਨੂਹ ਹਿੰਸਾ ਮਾਮਲਾ: ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫ਼ਤਾਰ appeared first on TV Punjab | Punjabi News Channel.

Tags:
  • haryana-clash
  • haryana-news
  • haryana-police
  • india
  • maman-khan
  • monu-manesar
  • news
  • nuh-violence
  • punjab-politics
  • top-news
  • trending-news

Asia Cup 2023: ਪਾਕਿਸਤਾਨ ਨੂੰ ਬਾਹਰ ਕੱਢ ਫਾਈਨਲ 'ਚ ਟੀਮ ਇੰਡੀਆ ਨਾਲ ਭਿੜੇਗਾ ਸ਼੍ਰੀਲੰਕਾ

Friday 15 September 2023 06:14 AM UTC+00 | Tags: asia-cup-2023 asia-cup-2023-final india india-vs-sri-lanka news sports sports-news top-news trending-news

ਡੈਸਕ- ਸ੍ਰੀਲੰਕਾ ਨੇ ਰਿਕਾਰਡ 11ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਇਸ ਨਤੀਜੇ ਨਾਲ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਫਾਈਨਲ ਦਾ ਇੰਤਜ਼ਾਰ ਪੂਰਾ ਨਹੀਂ ਹੋ ਸਕਿਆ। ਭਾਰਤ ਅਤੇ ਪਾਕਿਸਤਾਨ ਵਿਚਾਲੇ 39 ਸਾਲਾਂ ਦੇ ਇਤਿਹਾਸ ‘ਚ ਇਕ ਵਾਰ ਵੀ ਖਿਤਾਬੀ ਮੁਕਾਬਲਾ ਨਹੀਂ ਹੋਇਆ ਹੈ।ਭਾਰਤੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ 2023 ਦੇ ਫਾਈਨਲ 'ਚ ਸ਼੍ਰੀਲੰਕਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦਾਸੁਨ ਸ਼ਨਾਕਾ ਦੀ ਟੀਮ ਨੇ ਸੁਪਰ-4 ਦੇ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਰਿਕਾਰਡ 11ਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਮੀਂਹ ਪ੍ਰਭਾਵਿਤ ਇਸ ਮੈਚ 'ਚ 42-42 ਓਵਰਾਂ ਦਾ ਮੈਚ ਖੇਡਿਆ ਗਿਆ ਅਤੇ ਆਖਰੀ ਗੇਂਦ 'ਤੇ ਚਰਿਤ ਅਸਾਲੰਕਾ ਦੀ ਸਿਆਣਪ ਨੇ ਸ਼੍ਰੀਲੰਕਾ ਨੂੰ ਜਿੱਤ ਦਿਵਾਈ।

ਸ਼੍ਰੀਲੰਕਾ ਲਈ ਕੁਸਲ ਮੈਂਡਿਸ ਨੇ 91 ਦੌੜਾਂ ਦੀ ਯਾਦਗਾਰ ਪਾਰੀ ਖੇਡੀ, ਜਿਸ ਨੇ ਜਿੱਤ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਇਸ ਤਰ੍ਹਾਂ ਇਕ ਵਾਰ ਫਿਰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖਿਤਾਬ ਲਈ ਮੁਕਾਬਲਾ ਹੋਵੇਗਾ, ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਦਾ ਇੰਤਜ਼ਾਰ 39 ਸਾਲ ਬਾਅਦ ਵੀ ਜਾਰੀ ਰਹੇਗਾ।

ਆਰ ਪ੍ਰੇਮਦਾਸਾ ਸਟੇਡੀਅਮ 'ਚ ਹੋਏ ਇਸ ਮੈਚ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 252 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਨੇ ਦਮਦਾਰ ਸ਼ੁਰੂਆਤ ਕੀਤੀ। ਕੁਸਲ ਮੈਂਡਿਸ, ਪਥੁਮ ਨਿਸਾਂਕਾ, ਸਦਾਰਾ ਸਮਰਾਵਿਕਰਮਾ ਨੇ ਸ਼ਾਨਦਾਰ ਮੰਚ ਬਣਾਇਆ, ਪਰ ਇਫਤਿਖਾਰ ਅਹਿਮਦ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ ਆਖਰੀ ਓਵਰਾਂ ਵਿੱਚ ਟੀਮ ਲਈ ਵਾਪਸੀ ਕੀਤੀ।

ਸ਼੍ਰੀਲੰਕਾ ਨੂੰ ਆਖਰੀ 2 ਗੇਂਦਾਂ 'ਤੇ 6 ਦੌੜਾਂ ਦੀ ਲੋੜ ਸੀ ਅਤੇ ਸਿਰਫ 2 ਵਿਕਟਾਂ ਬਚੀਆਂ ਸਨ। ਡੈਬਿਊ ਕਰਨ ਵਾਲੇ ਜ਼ਮਾਨ ਖਾਨ ਦੀ ਪੰਜਵੀਂ ਗੇਂਦ ਬੱਲੇ ਦੇ ਕਿਨਾਰੇ 'ਤੇ ਲੱਗੀ ਅਤੇ ਗੇਂਦ 4 ਦੌੜਾਂ 'ਤੇ ਚਲੀ ਗਈ। ਫਿਰ ਸਕੁਏਅਰ ਲੇਗ 'ਤੇ ਆਖਰੀ ਗੇਂਦ ਖੇਡ ਕੇ ਅਸਾਲੰਕਾ ਨੇ 2 ਦੌੜਾਂ ਬਣਾ ਕੇ ਟੀਮ ਨੂੰ ਫਾਈਨਲ 'ਚ ਪਹੁੰਚਾਇਆ।

The post Asia Cup 2023: ਪਾਕਿਸਤਾਨ ਨੂੰ ਬਾਹਰ ਕੱਢ ਫਾਈਨਲ 'ਚ ਟੀਮ ਇੰਡੀਆ ਨਾਲ ਭਿੜੇਗਾ ਸ਼੍ਰੀਲੰਕਾ appeared first on TV Punjab | Punjabi News Channel.

Tags:
  • asia-cup-2023
  • asia-cup-2023-final
  • india
  • india-vs-sri-lanka
  • news
  • sports
  • sports-news
  • top-news
  • trending-news

ਇਸ ਹਿੱਲ ਸਟੇਸ਼ਨ ਨੂੰ ਦੇਖ ਕੇ ਤੁਸੀਂ ਭੁੱਲ ਜਾਓਗੇ ਸ਼ਿਮਲਾ-ਮਨਾਲੀ, ਇੱਥੇ ਹੁੰਦੀ ਹੈ ਭਾਰੀ ਬਰਫਬਾਰੀ

Friday 15 September 2023 06:50 AM UTC+00 | Tags: gulaba gulaba-himachal-pradesh himachal-pradesh-hill-stations himachal-pradesh-tourist-destinations tourist-destinations travel travel-news travel-news-in-punjabi travel-tips tv-punjab-news


Gulaba Himachal Pradesh Hill Station: ਜਦੋਂ ਵੀ ਹਿਮਾਚਲ ਪ੍ਰਦੇਸ਼ ਘੁੰਮਣ ਦੀ ਗੱਲ ਆਉਂਦੀ ਹੈ ਤਾਂ ਸੈਲਾਨੀਆਂ ਦੇ ਮਨ ਵਿੱਚ ਸ਼ਿਮਲਾ ਅਤੇ ਮਨਾਲੀ ਪਹਾੜੀ ਸਟੇਸ਼ਨ ਹੀ ਆਉਂਦੇ ਹਨ। ਜਦੋਂ ਕਿ ਇਨ੍ਹਾਂ ਦੋ ਪਹਾੜੀ ਸਟੇਸ਼ਨਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਕਈ ਸੁੰਦਰ ਅਤੇ ਛੋਟੇ ਪਹਾੜੀ ਸਟੇਸ਼ਨ ਹਨ ਜੋ ਆਪਣੀ ਸੁੰਦਰਤਾ ਕਾਰਨ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇੱਥੇ ਇੱਕ ਅਜਿਹਾ ਪਹਾੜੀ ਸਟੇਸ਼ਨ ਹੈ ਜਿਸ ਨੂੰ ਦੇਖ ਕੇ ਤੁਸੀਂ ਸ਼ਿਮਲਾ ਅਤੇ ਮਨਾਲੀ ਨੂੰ ਭੁੱਲ ਜਾਓਗੇ। ਆਓ ਜਾਣਦੇ ਹਾਂ ਕਿਸ ਹਿੱਲ ਸਟੇਸ਼ਨ ਦੀ ਗੱਲ ਕਰ ਰਹੇ ਹਾਂ।

ਇਹ ਹਿੱਲ ਸਟੇਸ਼ਨ ਮਨਾਲੀ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ।
ਅਸੀਂ ਜਿਸ ਹਿੱਲ ਸਟੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਮਨਾਲੀ ਤੋਂ ਮਹਿਜ਼ 25 ਕਿਲੋਮੀਟਰ ਦੂਰ ਹੈ। ਇਸ ਹਿੱਲ ਸਟੇਸ਼ਨ ਦਾ ਨਾਂ ਗੁਲਾਬਾ ਹਿੱਲ ਸਟੇਸ਼ਨ ਹੈ। ਇਸ ਹਿੱਲ ਸਟੇਸ਼ਨ ਨੂੰ ਦੇਖਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸੈਲਾਨੀ ਆਉਂਦੇ ਹਨ। ਇਹ ਪਹਾੜੀ ਸਟੇਸ਼ਨ ਸੈਲਾਨੀਆਂ ਨੂੰ ਮੋਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਆਕਰਸ਼ਿਤ ਕਰਦਾ ਹੈ। ਇਹ ਸੈਰ-ਸਪਾਟਾ ਸਥਾਨ ਰੋਹਤਾਂਗ ਪਾਸ ਮਾਰਗ ‘ਤੇ ਹੈ। ਇੱਥੇ ਤੁਸੀਂ ਬਰਫ਼ ਨਾਲ ਢਕੇ ਪਹਾੜ ਦੇਖ ਸਕਦੇ ਹੋ। ਸੈਲਾਨੀ ਇਸ ਹਿੱਲ ਸਟੇਸ਼ਨ ‘ਤੇ ਬਰਫਬਾਰੀ ਦਾ ਆਨੰਦ ਲੈਣ ਲਈ ਆਉਂਦੇ ਹਨ। ਇੱਥੇ ਬਰਫ਼ ਨਾਲ ਢੱਕੇ ਪਹਾੜਾਂ ਤੋਂ ਨਿਕਲਦੀ ਸੜਕ ਦਾ ਅਦਭੁਤ ਨਜ਼ਾਰਾ ਤੁਹਾਨੂੰ ਆਕਰਸ਼ਤ ਕਰ ਦੇਵੇਗਾ।

ਇਹ ਹਿੱਲ ਸਟੇਸ਼ਨ ਸਮੁੰਦਰ ਤਲ ਤੋਂ 4 ਹਜ਼ਾਰ ਮੀਟਰ ਦੀ ਉਚਾਈ ‘ਤੇ ਹੈ।
ਇਹ ਹਿੱਲ ਸਟੇਸ਼ਨ ਸਮੁੰਦਰ ਤਲ ਤੋਂ 4000 ਮੀਟਰ ਦੀ ਉਚਾਈ ‘ਤੇ ਹੈ। ਇਹ ਹਿੱਲ ਸਟੇਸ਼ਨ ਸਕੀਇੰਗ ਅਤੇ ਹੋਰ ਸਾਹਸੀ ਖੇਡਾਂ ਲਈ ਮਸ਼ਹੂਰ ਹੈ। ਇਸ ਸਥਾਨ ਦਾ ਨਾਮ ਕਸ਼ਮੀਰ ਦੇ ਰਾਜਾ ਗੁਲਾਬ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ। ਜੇਕਰ ਤੁਸੀਂ ਬਰਫ ‘ਚ ਖੇਡਣ ਅਤੇ ਸਕੀਇੰਗ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਗੁਲਾਬਾ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ। ਇਹ ਥਾਂ ਸਰਦੀਆਂ ਦੌਰਾਨ ਬੰਦ ਰਹਿੰਦੀ ਹੈ ਕਿਉਂਕਿ ਭਾਰੀ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਜਾਂਦੀਆਂ ਹਨ। ਸੈਲਾਨੀ ਜਨਵਰੀ ਤੋਂ ਅਪ੍ਰੈਲ ਦੇ ਵਿਚਕਾਰ ਇੱਥੇ ਜਾ ਸਕਦੇ ਹਨ।

The post ਇਸ ਹਿੱਲ ਸਟੇਸ਼ਨ ਨੂੰ ਦੇਖ ਕੇ ਤੁਸੀਂ ਭੁੱਲ ਜਾਓਗੇ ਸ਼ਿਮਲਾ-ਮਨਾਲੀ, ਇੱਥੇ ਹੁੰਦੀ ਹੈ ਭਾਰੀ ਬਰਫਬਾਰੀ appeared first on TV Punjab | Punjabi News Channel.

Tags:
  • gulaba
  • gulaba-himachal-pradesh
  • himachal-pradesh-hill-stations
  • himachal-pradesh-tourist-destinations
  • tourist-destinations
  • travel
  • travel-news
  • travel-news-in-punjabi
  • travel-tips
  • tv-punjab-news

Red Fort: ਬੱਚਿਆਂ ਨਾਲ ਐਤਵਾਰ ਨੂੰ ਘੁੰਮੋ ਲਾਲ ਕਿਲਾ, ਉਨ੍ਹਾਂ ਨੂੰ ਦੱਸੋ ਕਿਲ੍ਹੇ ਬਾਰੇ ਇਹ ਦਿਲਚਸਪ ਗੱਲਾਂ

Friday 15 September 2023 07:15 AM UTC+00 | Tags: red-fort red-fort-delhi red-fort-history red-fort-history-in-hindi travel travel-news-in-punjabi tv-punjab-news


ਲਾਲ ਕਿਲਾ: ਇਸ ਐਤਵਾਰ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਲਾਲ ਕਿਲਾ ਦੇਖਣ ਜਾ ਸਕਦੇ ਹੋ। ਬੱਚਿਆਂ ਨੂੰ ਲਾਲ ਕਿਲਾ ਦਿਖਾਉਣ ਦੇ ਨਾਲ-ਨਾਲ ਤੁਸੀਂ ਉਨ੍ਹਾਂ ਨੂੰ ਲਾਲ ਕਿਲੇ ਦਾ ਇਤਿਹਾਸ ਅਤੇ ਇਸ ਬਾਰੇ ਦਿਲਚਸਪ ਤੱਥ ਵੀ ਦੱਸ ਸਕਦੇ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਲਾਲ ਕਿਲਾ ਦਿੱਲੀ ਦੀ ਸ਼ਾਨ ਹੈ। ਇਹ ਕਿਲਾ 400 ਸਾਲ ਤੋਂ ਵੱਧ ਪੁਰਾਣਾ ਹੈ। ਦੁਨੀਆ ਭਰ ਤੋਂ ਸੈਲਾਨੀ ਲਾਲ ਕਿਲਾ ਦੇਖਣ ਆਉਂਦੇ ਹਨ। ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਰਹਿੰਦੇ ਹੋ, ਤਾਂ ਤੁਸੀਂ ਐਤਵਾਰ ਨੂੰ ਲਾਲ ਕਿਲ੍ਹੇ ਦਾ ਦੌਰਾ ਕਰਨ ਦੀ ਯੋਜਨਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਲਾਲ ਕਿਲੇ ਬਾਰੇ।

ਲਾਲ ਕਿਲਾ ਕਿਸਨੇ ਬਣਾਇਆ?
ਲਾਲ ਕਿਲ੍ਹਾ ਸ਼ਾਹਜਹਾਂ ਨੇ 1638 ਈ. ਇਹ ਕਿਲਾ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਕਿਲ੍ਹੇ ਨੂੰ ਬਣਾਉਣ ਲਈ ਸ਼ਾਹਜਹਾਂ ਨੇ ਆਪਣੀ ਰਾਜਧਾਨੀ ਆਗਰਾ ਨੂੰ ਦਿੱਲੀ ਤਬਦੀਲ ਕਰ ਦਿੱਤਾ। ਉਸਨੇ ਯਮੁਨਾ ਨਦੀ ਦੇ ਕੋਲ ਇਹ ਕਿਲਾ ਬਣਵਾਇਆ ਸੀ।

ਲਾਲ ਕਿਲ੍ਹਾ ਯਮੁਨਾ ਨਦੀ ਨਾਲ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇਸ ਕਿਲ੍ਹੇ ਦੀ ਸੁੰਦਰਤਾ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਇਸ ਕਿਲ੍ਹੇ ਦਾ ਨਿਰਮਾਣ 1638 ਤੋਂ ਸ਼ੁਰੂ ਹੋਇਆ ਅਤੇ 1648 ਈ: ਤੱਕ ਜਾਰੀ ਰਿਹਾ।ਲਾਲ ਕਿਲ੍ਹਾ 10 ਸਾਲਾਂ ਵਿੱਚ ਪੂਰਾ ਹੋਇਆ।
ਲਾਲ ਕਿਲੇ ਨੂੰ ਬਣਾਉਣ ‘ਚ ਕਰੀਬ 10 ਸਾਲ ਦਾ ਸਮਾਂ ਲੱਗਾ। ਇਸ ਕਿਲ੍ਹੇ ਨੂੰ ਸ਼ਾਹਜਹਾਂ ਦੇ ਰਾਜ ਦੀ ਰਚਨਾਤਮਕ ਉਦਾਹਰਣ ਮੰਨਿਆ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਕਿਲ੍ਹੇ ਦੀ ਮਹੱਤਤਾ ਘੱਟ ਨਹੀਂ ਹੋਈ ਅਤੇ ਇਸ ਦੀ ਵਰਤੋਂ ਭਾਰਤੀ ਸੈਨਿਕਾਂ ਦੀ ਸਿਖਲਾਈ ਲਈ ਕੀਤੀ ਜਾਣ ਲੱਗੀ। ਸਾਲ 2007 ਵਿੱਚ ਯੂਨੈਸਕੋ ਨੇ ਲਾਲ ਕਿਲ੍ਹੇ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਜਾਣੋ ਲਾਲ ਕਿਲੇ ਦੀ ਬਣਤਰ ਬਾਰੇ
ਲਾਲ ਕਿਲਾ ਲਾਲ ਰੇਤਲੇ ਪੱਥਰ ਅਤੇ ਚਿੱਟੇ ਸੰਗਮਰਮਰ ਦੇ ਪੱਥਰਾਂ ਨਾਲ ਬਣਿਆ ਹੈ। ਕਿਲ੍ਹੇ ਦੀ ਉਸਾਰੀ ਸਮੇਂ, ਇਸ ਨੂੰ ਬਹੁਤ ਸਾਰੇ ਕੀਮਤੀ ਰਤਨਾਂ ਅਤੇ ਸੋਨੇ ਅਤੇ ਚਾਂਦੀ ਨਾਲ ਸਜਾਇਆ ਗਿਆ ਸੀ। ਅੰਗਰੇਜ਼ਾਂ ਨੇ ਜਿਵੇਂ ਹੀ ਇਸ ਕਿਲ੍ਹੇ ‘ਤੇ ਕਬਜ਼ਾ ਕੀਤਾ, ਉਹ ਇੱਥੋਂ ਕੀਮਤੀ ਹੀਰੇ ਕੱਢ ਕੇ ਆਪਣੇ ਨਾਲ ਲੈ ਗਏ। ਇਸ ਸ਼ਾਨਦਾਰ ਇਤਿਹਾਸਕ ਸਮਾਰਕ ਦੇ ਦੁਆਲੇ 30 ਮੀਟਰ ਉੱਚੀ ਪੱਥਰ ਦੀ ਕੰਧ ਹੈ। ਜਿਸ ਵਿੱਚ ਖੂਬਸੂਰਤ ਨੱਕਾਸ਼ੀ ਕੀਤੀ ਗਈ ਹੈ। ਤੁਰਕੀਏ ਤੋਂ ਮਖਮਲ ਅਤੇ ਚੀਨ ਤੋਂ ਰੇਸ਼ਮ ਇਸ ਕਿਲ੍ਹੇ ਵਿੱਚ ਲਿਆਂਦਾ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਕਿਲ੍ਹੇ ਨੂੰ ਬਣਾਉਣ ਵਿੱਚ ਇੱਕ ਕਰੋੜ ਰੁਪਏ ਖਰਚ ਕੀਤੇ ਗਏ ਸਨ।

ਲਾਲ ਕਿਲ੍ਹੇ ਦੇ ਦੋ ਪ੍ਰਵੇਸ਼ ਦੁਆਰ ਹਨ। ਇੱਕ ਲਾਹੌਰ ਗੇਟ ਅਤੇ ਦੂਜਾ ਦਿੱਲੀ ਗੇਟ। ਲਾਹੌਰ ਗੇਟ ਆਮ ਸੈਲਾਨੀਆਂ ਲਈ ਹੈ ਅਤੇ ਦਿੱਲੀ ਗੇਟ ਸਰਕਾਰ ਲਈ ਖੋਲ੍ਹਿਆ ਗਿਆ ਸੀ। ਲਾਲ ਕਿਲ੍ਹੇ ਨੂੰ ਬਣਾਉਣ ਲਈ ਲਾਲ ਰੇਤ ਦੇ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਇਸ ਦਾ ਨਾਂ ਲਾਲ ਕਿਲਾ ਪਿਆ। ਲਾਲ ਕਿਲੇ ਦੀਆਂ ਕੰਧਾਂ ਦੀ ਲੰਬਾਈ 2.5 ਕਿਲੋਮੀਟਰ ਹੈ। ਪਹਿਲਾਂ ਇਸ ਨੂੰ ਕਿਲਾ-ਏ-ਮੁਬਾਰਕ ਕਿਹਾ ਜਾਂਦਾ ਸੀ ਅਤੇ ਬਾਅਦ ਵਿਚ ਬ੍ਰਿਟਿਸ਼ ਸ਼ਾਸਨ ਦੌਰਾਨ ਇਸ ਨੂੰ ਲਾਲ ਕਿਲਾ ਕਿਹਾ ਜਾਣ ਲੱਗਾ।

The post Red Fort: ਬੱਚਿਆਂ ਨਾਲ ਐਤਵਾਰ ਨੂੰ ਘੁੰਮੋ ਲਾਲ ਕਿਲਾ, ਉਨ੍ਹਾਂ ਨੂੰ ਦੱਸੋ ਕਿਲ੍ਹੇ ਬਾਰੇ ਇਹ ਦਿਲਚਸਪ ਗੱਲਾਂ appeared first on TV Punjab | Punjabi News Channel.

Tags:
  • red-fort
  • red-fort-delhi
  • red-fort-history
  • red-fort-history-in-hindi
  • travel
  • travel-news-in-punjabi
  • tv-punjab-news

ਭਾਰਤ 'ਚ ਲਾਂਚ ਹੋਇਆ WhatsApp ਚੈਨਲ ਫੀਚਰ, ਜਾਣੋ ਕਿਵੇਂ ਕਰੇਗਾ ਕੰਮ?

Friday 15 September 2023 07:45 AM UTC+00 | Tags: how-to-create-whatsapp-channel tech-autos tech-news-in-punjabi tv-punjab-news whatsapp whatsapp-channel whatsapp-channel-feature whatsapp-channel-in-india whatsapp-new-features


WhatsApp Channel Feature: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਰ ਰੋਜ਼ ਨਵੇਂ ਅਪਡੇਟ ਅਤੇ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਇਸ ਵਾਰ ਵੀ ਕੰਪਨੀ ਨੇ ਇੱਕ ਬਹੁਤ ਹੀ ਖਾਸ WhatsApp ਚੈਨਲ ਫੀਚਰ ਲਿਆਂਦਾ ਹੈ। ਜਿਸ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ WhatsApp ਚੈਨਲ ਫੀਚਰ ਨੂੰ ਇੰਸਟਾਗ੍ਰਾਮ ਦੇ ਬ੍ਰਾਡਕਾਸਟ ਚੈਨਲ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਅਤੇ ਯੂਜ਼ਰਸ ਨੂੰ ਇਸ ‘ਚ ਕਈ ਸੁਵਿਧਾਵਾਂ ਮਿਲਣ ਜਾ ਰਹੀਆਂ ਹਨ। WhatsApp ਚੈਨਲ ਫੀਚਰ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿੱਚ ਲਾਈਵ ਹੋ ਚੁੱਕਾ ਹੈ ਅਤੇ ਹੁਣ ਯੂਜ਼ਰਸ ਇਸ ਦੀ ਵਰਤੋਂ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਵਟਸਐਪ ਦਾ ਅਪਡੇਟਿਡ ਵਰਜ਼ਨ ਹੈ ਤਾਂ ਤੁਸੀਂ ਚੈਨਲ ਫੀਚਰ ਦੇਖੋਗੇ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ WhatsApp ਚੈਨਲ ਫੀਚਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? ਤਾਂ ਆਓ ਜਾਣਦੇ ਹਾਂ ਵਟਸਐਪ ਚੈਨਲ ਫੀਚਰ ਬਾਰੇ ਵਿਸਥਾਰ ਨਾਲ।

ਕੀ ਹੈ ਵਟਸਐਪ ਚੈਨਲ ਫੀਚਰ?
WhatsApp ਚੈਨਲ ਫੀਚਰ ਦੀ ਗੱਲ ਕਰੀਏ ਤਾਂ ਇਹ WhatsApp ਗਰੁੱਪ ਅਤੇ ਕਮਿਊਨਿਟੀ ਫੀਚਰ ਤੋਂ ਬਿਲਕੁਲ ਵੱਖਰਾ ਹੈ। ਇਸ ਫੀਚਰ ਰਾਹੀਂ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕਦੇ ਹੋ ਅਤੇ ਕਈ ਚੈਨਲਾਂ ਨੂੰ ਫਾਲੋ ਕਰ ਸਕਦੇ ਹੋ। ਵਟਸਐਪ ਦੇ ਜ਼ਿਆਦਾਤਰ ਫੀਚਰ ਐਂਡ-ਟੂ-ਐਂਡ ਐਨਕ੍ਰਿਪਟਡ ਹਨ ਪਰ ਚੈਨਲ ਫੀਚਰ ਅਜਿਹਾ ਨਹੀਂ ਹੈ। ਕੰਪਨੀ ਪ੍ਰਬੰਧਕ ਦੇ ਤੌਰ ‘ਤੇ ਚੈਨਲ ਬਣਾਉਣ ਵਾਲੇ ਵਿਅਕਤੀ ਨੂੰ ਕਈ ਅਧਿਕਾਰ ਦਿੰਦੀ ਹੈ। ਜਿਵੇਂ ਕਿ ਕੌਣ ਉਸਦੇ ਚੈਨਲ ਨਾਲ ਜੁੜ ਸਕਦਾ ਹੈ ਅਤੇ ਸਮੱਗਰੀ ਨੂੰ ਅੱਗੇ ਭੇਜ ਸਕਦਾ ਹੈ ਜਾਂ ਨਹੀਂ।

WhatsApp ਚੈਨਲ ਫੀਚਰ ਕਿਵੇਂ ਕੰਮ ਕਰਦਾ ਹੈ?
WhatsApp ਚੈਨਲ ਫੀਚਰ ਤੁਹਾਡੇ WhatsApp ਖਾਤੇ ਵਿੱਚ ਸਟੇਟਸ ਆਪਸ਼ਨ ਵਿੱਚ ਦਿਖਾਈ ਦੇਵੇਗਾ।

ਇਸ ਦੇ ਲਈ, ਜਿਵੇਂ ਹੀ ਤੁਸੀਂ ਸਟੇਟਸ ਨੂੰ ਸਕ੍ਰੋਲ ਕਰਦੇ ਹੋ, ਹੇਠਾਂ ਚੈਨਲ ਵਿਕਲਪ ਦਿੱਤੇ ਜਾਂਦੇ ਹਨ।

ਉਸ ਚੈਨਲ ‘ਤੇ ਕਲਿੱਕ ਕਰੋ ਜਿਸ ਦੀ ਤੁਸੀਂ ਪਾਲਣਾ ਕਰਨਾ ਚਾਹੁੰਦੇ ਹੋ।

ਜਿਵੇਂ ਹੀ ਤੁਸੀਂ ਕਲਿੱਕ ਕਰਦੇ ਹੋ, ਚੈਨਲ ਖੁੱਲ੍ਹ ਜਾਵੇਗਾ ਅਤੇ ਤੁਹਾਨੂੰ ਫਾਲੋ ਕਰਨ ਦਾ ਵਿਕਲਪ ਮਿਲੇਗਾ।

ਜਿਵੇਂ ਹੀ ਤੁਸੀਂ ਫਾਲੋ ਕਰਦੇ ਹੋ, ਤੁਹਾਨੂੰ ਉਸ ਚੈਨਲ ਨਾਲ ਸਬੰਧਤ ਅਪਡੇਟ ਮਿਲਣੇ ਸ਼ੁਰੂ ਹੋ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਤੁਸੀਂ ਸਿਰਫ ਚੈਨਲ ਦੇ ਐਡਮਿਨ ਦੁਆਰਾ ਭੇਜੇ ਗਏ ਅਪਡੇਟਸ ਨੂੰ ਚੈੱਕ ਕਰ ਸਕਦੇ ਹੋ।

ਚੈਨਲ ‘ਤੇ ਜਵਾਬ ਦੇਣ ਦਾ ਕੋਈ ਵਿਕਲਪ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ WhatsApp ਚੈਨਲ ਫੀਚਰ ਬਿਲਕੁਲ ਇੰਸਟਾਗ੍ਰਾਮ ਚੈਨਲ ਫੀਚਰ ਦੀ ਤਰ੍ਹਾਂ ਕੰਮ ਕਰਦਾ ਹੈ।

ਇੱਥੇ ਤੁਹਾਨੂੰ ਪ੍ਰਸ਼ਾਸਕ ਦੀ ਫੋਟੋ, ਵੀਡੀਓ, ਇਮੋਜੀ ਅਤੇ ਵਾਇਸ ਨੋਟਸ ਦੇਖਣ ਨੂੰ ਮਿਲਣਗੇ।ਸਭ ਤੋਂ ਖਾਸ ਗੱਲ ਇਹ ਹੈ ਕਿ ਵਟਸਐਪ ਚੈਨਲ ਫੀਚਰ ‘ਚ ਐਡਮਿਨ ਅਤੇ ਫਾਲੋਅਰਸ ਦੀ ਡਿਟੇਲ ਇਕ-ਦੂਜੇ ਨੂੰ ਦਿਖਾਈ ਨਹੀਂ ਦੇਵੇਗੀ।

The post ਭਾਰਤ ‘ਚ ਲਾਂਚ ਹੋਇਆ WhatsApp ਚੈਨਲ ਫੀਚਰ, ਜਾਣੋ ਕਿਵੇਂ ਕਰੇਗਾ ਕੰਮ? appeared first on TV Punjab | Punjabi News Channel.

Tags:
  • how-to-create-whatsapp-channel
  • tech-autos
  • tech-news-in-punjabi
  • tv-punjab-news
  • whatsapp
  • whatsapp-channel
  • whatsapp-channel-feature
  • whatsapp-channel-in-india
  • whatsapp-new-features

Siraj Vs Shaheen: ਸ਼ਾਹੀਨ ਅਫਰੀਦੀ ਦੇ ਨਾਂ 'ਤੇ ਭਾਰੀ ਮੁਹੰਮਦ ਸਿਰਾਜ ਦਾ ਕੰਮ

Friday 15 September 2023 08:30 AM UTC+00 | Tags: mohammad-siraj shaheen-afridi sports sports-news-in-punjabi tv-punjab-news


Siraj vs Shaheen in ODI Numbers: ਪਾਕਿਸਤਾਨ ਏਸ਼ੀਆ ਕੱਪ 2023 ਵਿੱਚ ਸੁਪਰ-4 ਦੌਰ ਵਿੱਚੋਂ ਬਾਹਰ ਹੋ ਗਿਆ ਹੈ। ਬਾਬਰ ਦੀ ਟੀਮ ਨੂੰ ਸ਼੍ਰੀਲੰਕਾ ਹੱਥੋਂ 2 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੋਲੰਬੋ ‘ਚ ਖੇਡੇ ਗਏ ਇਸ ਰੋਮਾਂਚਕ ਮੈਚ ‘ਚ ਇਕ ਸਮੇਂ ਤਾਂ ਸ਼ਾਹੀਨ ਅਫਰੀਦੀ ਨੇ ਆਖਰੀ ਓਵਰਾਂ ‘ਚ ਲਗਾਤਾਰ 2 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾ ਦਿੱਤਾ ਸੀ ਪਰ ਚਰਿਥ ਅਸਾਲੰਕਾ ਨੇ ਆਖਰੀ ਓਵਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਦੇ ਜਬਾੜੇ ‘ਚੋਂ ਜਿੱਤ ਖੋਹ ਲਈ। .

ਏਸ਼ੀਆ ਕੱਪ 2023 ‘ਚ ਆਈਸੀਸੀ ਵਨਡੇ ਰੈਂਕਿੰਗ ‘ਚ 10ਵੇਂ ਸਥਾਨ ‘ਤੇ ਕਾਬਜ਼ ਸ਼ਾਹੀਨ ਅਫਰੀਦੀ 5 ਮੈਚਾਂ ‘ਚ 10 ਵਿਕਟਾਂ ਲੈਣ ‘ਚ ਕਾਮਯਾਬ ਰਹੇ ਪਰ ਉਨ੍ਹਾਂ ਦਾ ਪ੍ਰਦਰਸ਼ਨ ਪਾਕਿਸਤਾਨ ਨੂੰ ਫਾਈਨਲ ‘ਚ ਨਹੀਂ ਲੈ ਜਾ ਸਕਿਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਹੀਨ ਨਵੀਂ ਗੇਂਦ ਨਾਲ ਸ਼ਾਨਦਾਰ ਗੇਂਦਬਾਜ਼ੀ ਕਰਦਾ ਹੈ ਅਤੇ ਸ਼ੁਰੂਆਤੀ ਓਵਰਾਂ ਵਿਚ ਵਿਰੋਧੀ ਟੀਮ ਨੂੰ ਝਟਕੇ ਦੇਣ ਲਈ ਜਾਣਿਆ ਜਾਂਦਾ ਹੈ ਪਰ ਜਦੋਂ ਪੁਰਾਣੀ ਗੇਂਦ ਨਾਲ ਗੇਂਦਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਉਹ ਅਕਸਰ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ। ਇਸ ਦੀਆਂ ਉਦਾਹਰਣਾਂ ਅਸੀਂ ਭਾਰਤ ਖਿਲਾਫ ਸੁਪਰ-4 ਮੈਚ ‘ਚ ਦੇਖ ਚੁੱਕੇ ਹਾਂ।

ਵਨਡੇ ‘ਚ ਸਿਰਾਜ ਦੇ ਅੰਕੜੇ ਬਿਹਤਰ ਹਨ

ਸ਼ਾਹੀਨ ਦੇ ਵਨਡੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2021 ਤੋਂ ਲੈ ਕੇ ਹੁਣ ਤੱਕ ਉਸ ਨੇ 18 ਪਾਰੀਆਂ ‘ਚ 25.1 ਦੀ ਔਸਤ ਨਾਲ 33 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੀ ਇਕਾਨਮੀ ਰੇਟ 5.6 ਹੈ। ਸ਼ਾਹੀਨ ਪਾਕਿਸਤਾਨ ਦਾ ਚੋਟੀ ਦਾ ਗੇਂਦਬਾਜ਼ ਹੋ ਸਕਦਾ ਹੈ ਪਰ ਭਾਰਤ ਦੇ ਮੁਹੰਮਦ ਸਿਰਾਜ ਦੀ ਤੁਲਨਾ ‘ਚ ਉਸ ਦੇ ਅੰਕੜੇ ਫਿੱਕੇ ਹਨ ਕਿਉਂਕਿ ਭਾਰਤੀ ਤੇਜ਼ ਗੇਂਦਬਾਜ਼ ਨੇ ਪਿਛਲੇ ਦੋ ਸਾਲਾਂ ‘ਚ ਆਪਣੀ ਗੇਂਦਬਾਜ਼ੀ ‘ਚ ਕਾਫੀ ਸੁਧਾਰ ਕੀਤਾ ਹੈ।

ਸ਼ਾਹੀਨ ਉੱਤੇ ਸਿਰਾਜ ਭਾਰੀ

ਸਾਲ 2021 ਤੋਂ ਲੈ ਕੇ, ਸਿਰਾਜ ਨੇ 23 ਵਨਡੇ ਪਾਰੀਆਂ ਖੇਡੀਆਂ ਹਨ, ਜਿਸ ‘ਚ ਉਸ ਨੇ ਸਿਰਫ 19 ਦੀ ਔਸਤ ਨਾਲ 43 ਵਿਕਟਾਂ ਲਈਆਂ ਹਨ ਅਤੇ ਇਸ ਦੌਰਾਨ ਉਸ ਦੀ ਇਕਾਨਮੀ ਰੇਟ 4.6 ਰਹੀ ਹੈ। ਸਿਰਾਜ ਸਟ੍ਰਾਈਕ ਰੇਟ ‘ਚ ਵੀ ਅੱਗੇ ਹੈ। ਹਾਲਾਂਕਿ ਵਾਧੂ ਦੌੜਾਂ ਦੇਣ ਦੇ ਮਾਮਲੇ ‘ਚ ਦੁਨੀਆ ਦੇ 9ਵੇਂ ਨੰਬਰ ਦੇ ਵਨਡੇ ਗੇਂਦਬਾਜ਼ ਸਿਰਾਜ ਪਾਕਿਸਤਾਨੀ ਗੇਂਦਬਾਜ਼ ਤੋਂ ਪਿੱਛੇ ਨਜ਼ਰ ਆ ਰਹੇ ਹਨ। ਪਿਛਲੇ 2 ਸਾਲਾਂ ‘ਚ ਸ਼ਾਹੀਨ ਨੇ ਵਨਡੇ ‘ਚ ਸਿਰਫ 17 ਦੌੜਾਂ ਹੀ ਵਾਧੂ ਦਿੱਤੀਆਂ ਹਨ ਜਦਕਿ ਸਿਰਾਜ ਨੇ 42 ਦੌੜਾਂ ਵਾਧੂ ਦਿੱਤੀਆਂ ਹਨ।

The post Siraj Vs Shaheen: ਸ਼ਾਹੀਨ ਅਫਰੀਦੀ ਦੇ ਨਾਂ ‘ਤੇ ਭਾਰੀ ਮੁਹੰਮਦ ਸਿਰਾਜ ਦਾ ਕੰਮ appeared first on TV Punjab | Punjabi News Channel.

Tags:
  • mohammad-siraj
  • shaheen-afridi
  • sports
  • sports-news-in-punjabi
  • tv-punjab-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form