ਨੋਬੇਲ ਫਾਊਂਡੇਸ਼ਨ ਨੇ ਕਿਹਾ ਕਿ ਸਾਲ 2023 ਦੇ ਨੋਬਲ ਜੇਤੂਆਂ ਨੂੰ ਵਾਧੂ 10 ਲੱਖ ਕ੍ਰੋਨਰ ਮਿਲਣਗੇ। ਇਸ ਨਾਲ ਕੁੱਲ ਵਿੱਤੀ ਰਕਮ 1.1 ਕਰੋੜ ਸਵੀਡਿਸ਼ ਕ੍ਰੋਨਰ (9.86 ਲੱਖ ਡਾਲਰ) ਹੋ ਜਾਵੇਗੀ। ਪੁਰਸਕਾਰ ਦੇਣ ਵਾਲਿਆਂ ਨੇ ਕਿਹਾ ਕਿ ਉਹ ਫਾਊਂਡੇਸ਼ਨ ਦੀ ਮਜ਼ਬੂਤ ਵਿੱਤੀ ਸਥਿਤੀ ਨੂੰ ਦਰਸਾਉਣ ਲਈ ਇਸਸਾਲ ਰਕਮ ਵਧਾ ਰਹੇ ਹਨ। 2012 ਵਿੱਚ, ਇਨਾਮੀ ਰਾਸ਼ੀ 1 ਕਰੋੜ ਕਰੋਨਰ ਤੋਂ ਘਟਾ ਕੇ 80 ਲੱਖ ਕਰ ਦਿੱਤੀ ਗਈ ਸੀ। 2017 ਵਿੱਚ ਇਸ ਨੂੰ ਵਧਾ ਕੇ 90 ਲੱਖ ਰੁਪਏ ਅਤੇ 2020 ਵਿੱਚ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ।
ਫਾਊਂਡੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਵਾਰ ਨੋਬੇਲ ਪੁਰਸਕਾਰ ਰਕਮ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਅਜਿਹਾ ਕਰਨਾ ਆਰਥਿਕ ਤੌਰ ਤੋਂ ਜ਼ਰੂਰੀ ਹੈ। ਦਰਅਸਲ ਸਵੀਡਿਸ਼ ਮੁਦਰਾ ਦੇ ਤੇਜ਼ੀ ਨਾਲ ਗਿਰਾਵਟ ਨੇ ਇਸਨੂੰ ਯੂਰੋ ਅਤੇ ਯੂਐਸ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚਾ ਦਿੱਤਾ ਹੈ। ਸਵੀਡਨ ਇਸ ਸਮੇਂ ਸਭ ਤੋਂ ਵੱਧ ਮਹਿੰਗਾਈ ਨਾਲ ਜੂਝ ਰਿਹਾ ਹੈ। ਇੱਥੇ ਅਗਸਤ ‘ਚ ਮਹਿੰਗਾਈ ਦਰ 7.5 ਫੀਸਦੀ ਸੀ, ਜੋ ਜੁਲਾਈ ‘ਚ 9.3 ਫੀਸਦੀ ਤੋਂ ਘੱਟ ਹੈ। ਹਾਲਾਂਕਿ, ਮਹਿੰਗਾਈ ਦਰ ਸਵੀਡਨ ਦੇ ਕੇਂਦਰੀ ਬੈਂਕ, ਰਿਕਸਬੈਂਕ ਦੁਆਰਾ ਨਿਰਧਾਰਤ 2 ਪ੍ਰਤੀਸ਼ਤ ਟੀਚੇ ਤੋਂ ਬਹੁਤ ਦੂਰ ਹੈ।
ਫਾਊਂਡੇਸ਼ਨ ਨੇ ਕਿਹਾ ਕਿ ਜਦੋਂ 1901 ਵਿਚ ਪਹਿਲਾ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ ਤਾਂ ਇਨਾਮ ਰਾਸ਼ੀ ਪ੍ਰਤੀ ਸ਼੍ਰੇਣੀ 150,782 ਕ੍ਰੋਨਰ ਸੀ। ਪਿਛਲੇ 15 ਸਾਲਾਂ ਵਿਚ ਪੁਰਸਕਾਰ ਰਕਮ ਨੂੰ ਕਈ ਵਾਰ ਐਡਜਸਟ ਕੀਤਾ ਗਿਆ ਹੈ। ਹਾਲਾਂਕਿ 2012 ਵਿਚ ਨੋਬੇਲ ਫਾਊਂਡੇਸ਼ਨ ਦੇ ਵਿੱਤ ਨੂੰ ਮਜ਼ਬੂਤ ਕਰਨ ਲਈ ਇਕ ਵਿਆਪਕ ਆਧਾਰਿਤ ਪ੍ਰੋਗਰਾਮ ਸ਼ੁਰੂ ਹੋਣ ਕਾਰਨ ਇਸ ਨੂੰ 10 ਮਿਲੀਅਨ ਕ੍ਰੋਨਰ ਤੋਂ ਘਟਾ ਕੇ 8 ਮਿਲੀਅਨ ਕ੍ਰੋਨਰ ਕਰ ਦਿੱਤਾ ਗਿਆ ਸੀ। ਫਿਰ 2017 ਵਿਚ ਇਸ ਰਕਮ ਨੂੰ ਵਧਾ ਦਿੱਤਾ ਸੀ।
ਇਹ ਵੀ ਪੜ੍ਹੋ : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਮਿਲੀ ਰਾਹਤ, ਚੰਡੀਗੜ੍ਹ ਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ
ਸਾਲ 2017 ਵਿਚ ਇਨਾਮ ਰਕਮ 8 ਮਿਲੀਅਨ ਕ੍ਰੋਨਰ ਤੋਂ ਵਧਾ ਕੇ 9 ਮਿਲੀਅਨ ਕ੍ਰੋਨਰ ਕਰ ਦਿੱਤੀ ਗਈ। ਉਸਦੇ ਬਾਅਦ 2020 ਵਿਚ ਫਿਰ ਇਸ ਵਿਚ ਬਦਲਾਅ ਹੋਇਆ ਤੇ ਰਕਮ ਫਿਰ ਵਧਾ ਕੇ 10 ਮਿਲੀਅਨ ਕ੍ਰੋਨਰ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…
The post ਨੋਬੇਲ ਜੇਤੂਆਂ ਨੂੰ ਇਸ ਵਾਰ ਮਿਲੇਗੀ ਵਧ ਕੇ ਇਨਾਮ ਰਾਸ਼ੀ, ਇਸ ਵਜ੍ਹਾ ਤੋਂ ਲਿਆ ਗਿਆ ਫੈਸਲਾ appeared first on Daily Post Punjabi.