ਰਾਜਸਭਾ ਸਾਂਸਦ ਰਾਘਵ ਚੱਢਾ ਤੇ ਅਭਿਨੇਤਰੀ ਪਰਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ। ਉਹ ਉਦੈਪੁਰ ਦੇ ਲੀਲਾ ਪੈਲੇਸ ਵਿਚ 7 ਫੇਰੇ ਲੈਣਗੇ। ਸਮਾਰੋਹ ਵਿਚ ਸ਼ਾਮਲ ਹੋਣ ਲਈ ਵੀਆਈਪੀ ਮਹਿਮਾਨ ਪਹੁੰਚਣਾ ਸ਼ੁਰੂ ਹੋ ਗਏ ਹਨ। ਏਅਰਪੋਰਟ ‘ਤੇ ਮਹਿਮਾਨਾਂ ਦਾ ਬੈਂਡ-ਬਾਜਿਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
ਸਖਤ ਸੁਰੱਖਿਆ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਉਦੇਪੁਰ ਪਹੁੰਚੇ।ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਅਭਿਨੇਤਰੀ ਭਾਗਯਸ਼੍ਰੀ ਸਮਾਰੋਹ ਵਿਚ ਪਹੁੰਚਣਗੇ। ਵਿਆਹ ਦੇ ਪੈਲੇਸ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।
ਬੀਤੇ ਦਿਨੀਂ ਚੂੜਾ ਸੈਰੇਮਨੀ ਹੋਈ।ਇਸ ਵਿਚ ਦੋਵੇਂ ਪਰਿਵਾਰਾਂ ਦੇ ਲੋਕ ਸ਼ਾਮਲ ਹੋਏ। ਇਸ ਦੇ ਬਾਅਦ ਮਹਿਮਾਨਾਂ ਦੇ ਸਨਮਾਨ ਵਿਚ ਦੁਪਹਿਰ ਦਾ ਭੋਜਨ ਆਯੋਜਿਤ ਕੀਤਾ ਗਿਆ ਜਦੋਂ ਕਿ ਰਾਤ ਨੂੰ 90 ਦੇ ਦਹਾਕੇ ਦੀ ਥੀਮ ਪਾਰਟੀ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਵਿਚ ਰਾਘਵ ਤੇ ਪਰਨੀਤੀ ਦੇ ਪਰਿਵਾਰ ਵਾਲੇ ਵੀ ਸ਼ਾਮਲ ਹੋਏ। ਇਹ ਜੋੜਾ ਆਪਣੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਤੇ ਦਿੱਲੀ ਵਿਚ ਆਯੋਜਿਤ ਕਰੇਗਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਾ ਕਾਰਡ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ : 5 ਜੀਆਂ ਵਾਲੇ 3 ਮੰਜ਼ਿਲਾ ਮਕਾਨ ‘ਚ ਜ਼ਬਰਦਸਤ ਧਮਾਕਾ, ਕੱਲੀ-ਕੱਲੀ ਇੱਟ ਹੋਈ ਵੱਖ, ਆਵਾਜ਼ ਨਾਲ ਦਹਿਲੇ ਲੋਕ
ਪਰਨੀਤੀ ਤੇ ਰਾਘਵ ਚੱਢਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਫਿਲਮ ਜਗਤ ਦੇ ਕਈ ਸਿਤਾਰੇ ਪਹੁੰਚਣਗੇ। ਇਸ ਵਿਚ ਅਭਿਨੇਤਰੀ ਆਮਨਾ ਸ਼ਰੀਫ ਦੇ ਵੀ ਵਿਆਹ ਸਮਾਰੋਹ ਵਿਚ ਪਹੁੰਚਣ ਦੀ ਜਾਣਕਾਰੀ ਹੈ। ਤਾਰਕਾ ਮੇਹਤਾ ਫੇਮ ਸ਼ੈਲੇਸ਼ ਲੋਢਾ ਵੀ ਉਦੇਪੁਰ ਪ੍ਰੋਗਰਾਮ ਵਾਲੀ ਥਾਂ ਪਹੁੰਚ ਰਹੇ ਹਨ। ਰਿਪੋਰਟ ਮੁਤਾਬਕ ਅਰਜੁਨ ਕਪੂਰ, ਕਰਨ ਜੌਹਰ ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਜਲਦ ਉਦੇਪੁਰ ਪਹੁੰਚਣ ਵਾਲੇ ਹਨ।
The post ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ, CM ਮਾਨ ਤੇ ਕੇਜਰੀਵਾਲ ਪਹੁੰਚੇ ਉਦੈਪੁਰ appeared first on Daily Post Punjabi.