ਭਾਰਤ ਤੇ ਆਸਟ੍ਰੇਲੀਆ ਵਿਚ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਦੂਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਇਸ ਮੈਦਾਨ ‘ਤੇ ਕੰਗਾਰੂਆਂ ਖਿਲਾਫ 6 ਸਾਲ ਬਾਅਦ ਕਿਸੇ ਵਨਡੇ ਮੈਚ ਲਈ ਉਤਰੇਗੀ। ਪਿਛਲੀ ਵਾਰ 2017 ਵਿਚ ਉਸ ਨੇ 5 ਵਿਕਟ ਨਾਲ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਦੀ ਨਜ਼ਰ ਦੂਜੇ ਵਨਡੇ ਵਿਚ ਜਿੱਤ ਹਾਸਲ ਕਰਕੇ ਸੀਰੀਜ ਵਿਚ 2-0 ਦੀ ਬੜ੍ਹਤ ਹਾਸਲ ਕਰਨ ‘ਤੇ ਹੋਵੇਗੀ।
ਇਸ ਸਾਲ ਭਾਰਤ ਇੰਦੌਰ ਵਿਚ ਦੂਜੀ ਵਾਰ ਕੋਈ ਵਨਡੇ ਖੇਡੇਗਾ। ਜਨਵਰੀ ਵਿਚ ਉਸ ਨੇ ਨਿਊਜ਼ੀਲੈਂਡ ਖਿਲਾਫ 90 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਨੇ 2006 ਵਿਚ ਪਹਿਲੀ ਵਾਰ ਇੰਦੌਰ ਵਿਚ ਵਨਡੇ ਖੇਡਿਆ ਸੀ। ਉਦੋਂ ਉਸ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਉਸ ਦੇ ਬਾਅਦ ਤੋਂ ਹੁਣ ਤੱਕ ਟੀਮ ਇੰਡੀਆ ਇਥੇ 6 ਵਨਡੇ ਖੇਡੀ ਹੈ। ਇਸ ਦੌਰਾਨ ਸਾਰੇ ਮੈਚ ਜਿੱਤਣ ਵਿਚ ਸਫਲ ਹੋਈ ਹੈ।
ਕੇਐੱਲ ਰਾਹੁਲ ਆਪਣੀ ਕਪਤਾਨੀ ਵਿਚ ਸੀਰੀਜ ਜਿਤਾਉਣ ਉਤਰਨਗੇ। ਤੀਜਾ ਵਨਡੇ ਰਾਜਕੋਟ ਵਿਚ ਖੇਡਿਆ ਜਾਣਾ ਹੈ।ਉਸ ਮੈਚ ਵਿਚ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋਵੇਗੀ। 5 ਅਕਤੂਬਰ ਤੋਂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਇਸ ਸੀਰੀਜ ਜਰੀਏ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post ਸੀਰੀਜ ‘ਤੇ ਕਬਜ਼ਾ ਜਮਾਉਣ ਉਤਰੇਗਾ ਭਾਰਤ, ਇੰਦੌਰ ‘ਚ 6 ਸਾਲ ਬਾਅਦ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ appeared first on Daily Post Punjabi.
source https://dailypost.in/news/sports/india-will-come-down-to-gain/