TV Punjab | Punjabi News Channel: Digest for August 27, 2023

TV Punjab | Punjabi News Channel

Punjabi News, Punjabi TV

Table of Contents

ਅਮਰੀਕਾ 'ਚ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ

Friday 25 August 2023 09:36 PM UTC+00 | Tags: california. news plane plane-crashed punjab san-diego trending-news usa world


San Diego- ਕੈਲੀਫੋਰਨੀਆ 'ਚ ਇੱਕ ਫੌਜੀ ਅੱਡੇ ਨੇੜੇ ਇੱਕ ਅਮਰੀਕੀ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ। ਯੂ. ਐੱਸ. ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ F/A-18 ਹਾਰਨੇਟ ਜੈੱਟ ਸੇਨ ਡਿਆਗੋ ਦੇ ਕੇਂਦਰ ਤੋਂ ਲਗਭਗ 15 ਮੀਲ (24 ਕਿਲੋਮੀਟਰ) ਦੂਰ ਵੀਰਵਾਰ ਨੂੰ ਮਰੀਨ ਕਾਰਪਸ ਏਅਰ ਸਟੇਸ਼ਨ ਮਿਰਾਮਾਰ ਦੇ ਨੇੜੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਖੋਜ ਕਰਮਚਾਰੀਆਂ ਨੂੰ ਪਾਇਲਟ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਰੀਨ ਕੋਰ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਰੀਨ ਕੋਰ ਏਅਰ ਸਟੇਸ਼ਨ (MCAS) ਨੇ ਇੱਕ ਬਿਆਨ 'ਚ ਕਿਹਾ, ''ਪਾਇਲਟ ਜਹਾਜ਼ 'ਚ ਇਕੱਲਾ ਸਵਾਰ ਵਿਅਕਤੀ ਸੀ।'' ਉਨ੍ਹਾਂ ਕਿਹਾ, ''ਭਾਰੀ ਮਨ ਨਾਲ, ਸਾਡੀ ਹਮਦਰਦੀ ਇਸ ਸਮੇਂ ਦੌਰਾਨ ਮਰੀਨ ਦੇ ਪਰਿਵਾਰ ਨਾਲ ਹੈ।''
ਐਮ. ਸੀ. ਏ. ਐਸ. ਨੇ ਦੱਸਿਆ ਕਿ ਇਹ ਹਾਦਸਾ ਬੇਸ ਦੇ ਠੀਕ ਪੂਰਬ 'ਚ ਸਥਿਤ ਇੱਕ ਸਰਕਾਰੀ ਜਾਇਦਾਦ 'ਤੇ ਵਾਪਰਿਆ ਅਤੇ ਇਸ ਕਾਰਨ ਜ਼ਮੀਨ 'ਤੇ ਕੋਈ ਨੁਕਸਾਨ ਨਹੀਂ ਹੋਇਆ ਹੈ।
ਹਾਦਸਾਗ੍ਰਸਤ ਜਹਾਜ਼ ਮਰੀਨ ਆਲ-ਵੇਦਰ ਫਾਈਟਰ ਅਟੈਕ ਸਕੁਐਡਰਨ 224 ਦਾ ਸੀ, ਜੋ ਕਿ ਦੱਖਣੀ ਕੈਰੋਲੀਨਾ ਸਥਿਤ ਇਕਾਈ ਹੈ, ਜਿਸ ਨੂੰ 'ਫਾਈਟਿੰਗ ਬੇਂਗਲਜ਼' ਕਿਹਾ ਜਾਂਦਾ ਹੈ। ਹਾਲਾਂਕਿ ਘਟਨਾ ਦੇ ਸਮੇਂ ਇਹ ਮੀਰਾਮਾਰ ਤੋਂ ਸੰਚਾਲਿਤ ਹੋ ਰਿਹਾ ਸੀ। F/A-18 ਹਾਰਨੇਟ ਜੈੱਟ-ਮਰੀਨ ਕੋਰ ਅਤੇ ਯੂ. ਐੱਸ. ਨੇਵੀ ਦੋਹਾਂ ਵਲੋਂ ਵਰਤੇ ਜਾਂਦੇ ਹਨ।

The post ਅਮਰੀਕਾ 'ਚ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ appeared first on TV Punjab | Punjabi News Channel.

Tags:
  • california.
  • news
  • plane
  • plane-crashed
  • punjab
  • san-diego
  • trending-news
  • usa
  • world

X 'ਤੇ ਟਰੰਪ ਦੀ ਧਮਾਕੇਦਾਰ ਵਾਪਸੀ, ਐਲਨ ਮਸਕ ਨੇ ਵੀ ਦਿੱਤੀ ਪ੍ਰਤੀਕਿਰਿਆ

Friday 25 August 2023 10:12 PM UTC+00 | Tags: atlanta donald-trump elon-musk georgia-case news top-news trending-news washington world


Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਗ ਸ਼ਾਟ ਦੇ ਨਾਲ ਹੀ X, ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, 'ਤੇ ਵਾਪਸੀ ਕੀਤੀ ਹੈ। ਪਿਛਲੇ ਸਾਲ ਅਕਾਊਂਟ ਬਹਾਲ ਹੋਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਪੋਸਟ ਹੈ। ਮਗਸ਼ਾਟ ਜਾਰਜੀਆ ਚੋਣ ਨਜੀਤਿਆਂ ਨੂੰ ਉਲਟਾਉਣ ਦੇ ਮਾਮਲੇ 'ਚ ਟਰੰਪ ਦੀ ਗਿ੍ਰਫ਼ਤਾਰੀ ਮਗਰੋਂ ਫੁਲਟਨ ਕਾਊਂਟੀ ਸ਼ੈਰਿਫ ਦਫ਼ਤਰ ਵਲੋਂ ਜਾਰੀ ਕੀਤਾ ਗਿਆ ਹੈ।
ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ 'ਚ ਰਸਮੀ ਤੌਰ 'ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਨ੍ਹਾਂ ਨੂੰ 200,000 ਲੱਖ ਦੇ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ 'ਤੇ ਜਾਰਜੀਆ 'ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਨ੍ਹਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ।
ਜੇਲ੍ਹ 'ਚੋਂ ਰਿਹਾਅ ਹੋਣ ਤੋਂ ਕੁਝ ਸਮੇਂ ਬਾਅਦ ਟਰੰਪ ਨੇ ਆਪਣੇ ਮਗਸ਼ਾਟ ਨੂੰ X 'ਤੇ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਇਲੈਕਸ਼ਨ ਇੰਟਰਫੇਅਰੈਂਸ, ਨੈਵਰ ਸਰੈਂਡਰ।' ਟਰੰਪ ਦੀ ਇਸ ਪੋਸਟ 'ਤੇ ਟਵਿੱਟਰ ਦੇ ਸੀ. ਈ. ਓ. ਐਲਨ ਮਸਕ ਨੇ ਵੀ ਆਪਣੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਨੇ ਟਰੰਪ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਇਸ ਨੂੰ 'ਨੈਕਸਟ ਲੈਵਲ' ਕਿਹਾ। ਟਰੰਪ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਨੂੰ 66 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਦੱਸ ਦਈਏ ਕਿ ਵਾਸ਼ਿੰਗਟਨ 'ਚ 6 ਜਨਵਰੀ 2021 ਨੂੰ ਸੰਸਦ ਭਵਨ 'ਚ ਹੋਏ ਦੰਗਿਆਂ ਮਗਰੋਂ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਟਰੰਪ ਨੇ ਆਖ਼ਰੀ ਵਾਰ ਸਾਲ 2021 'ਚ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਨਹੀਂ ਹੋਣਗੇ। ਇਸ ਸਾਲ ਐਲਨ ਮਸਕ ਨੇ ਟਵਿੱਟਰ ਨੂੰ ਖ਼ਰੀਦਣ ਮਗਰੋਂ ਟਰੰਪ ਦੇ ਅਕਾਊਂਟ ਨੂੰ ਮੁੜ ਬਹਾਲ ਕੀਤਾ ਸੀ। ਅਕਾਊਂਟ ਬਹਾਲੀ ਮਗਰੋਂ ਵੀ ਲੰਬੇ ਸਮੇਂ ਤੱਕ ਟਰੰਪ ਨੇ ਕੋਈ ਟਵੀਟ ਨਹੀਂ ਕੀਤਾ ਸੀ।

The post X 'ਤੇ ਟਰੰਪ ਦੀ ਧਮਾਕੇਦਾਰ ਵਾਪਸੀ, ਐਲਨ ਮਸਕ ਨੇ ਵੀ ਦਿੱਤੀ ਪ੍ਰਤੀਕਿਰਿਆ appeared first on TV Punjab | Punjabi News Channel.

Tags:
  • atlanta
  • donald-trump
  • elon-musk
  • georgia-case
  • news
  • top-news
  • trending-news
  • washington
  • world

ਜਲਵਾਯੂ ਪਰਿਵਰਤਨ ਕਾਰਨ ਕੈਨੇਡੀਅਨਾਂ ਲਈ ਬੀਮਾ ਹਾਸਲ ਕਰਨਾ ਹੋਵੇਗਾ ਔਖਾ- ਟਰੂਡੋ

Friday 25 August 2023 10:51 PM UTC+00 | Tags: canada justin-trudeau kelowna kelowna-wildfire mcdougall-creek-wildfire news punjab trending-news


Kelowna- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਅੱਗ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੇਂਦਰੀ ਓਕਾਨਾਗਤ ਖੇਤਰ ਬੋਲਦਿਆਂ ਉਨ੍ਹਾਂ ਕਿਹਾ ਕਿ ਭਿਆਨਕ ਜੰਗਲੀ ਅੱਗ ਦੀ ਵੱਧ ਰਹੀ ਗਤੀ ਕੁਝ ਕੈਨੇਡੀਅਨਾਂ ਲਈ ਬੀਮਾ ਹਾਸਲ ਕਰਨਾ ਮੁਸ਼ਕਲ ਬਣਾ ਦੇਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਸਮੇਂ ਇੱਕ ਬਦਲਦੀ ਹੋਈ ਦੁਨੀਆ, ਬਦਲਦੇ ਹੋਏ ਮੌਸਮ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੀਬਰ ਮੌਸਮ ਦੀਆਂ ਘਟਨਾਵਾਂ ਦੇਖ ਰਹੇ ਹਾਂ। ਇਸ ਕਾਰਨ ਲੋਕਾਂ ਲਈ ਬੀਮਾ ਹਾਸਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ, ਇੱਥੋਂ ਤੱਕ ਉਨ੍ਹਾਂ ਲਈ ਵੀ ਜਿਹੜੇ ਇਸ ਨੂੰ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ, ਜਦੋਂ ਬੀਮਾ ਮਾਹਰਾਂ ਦਾ ਕਹਿਣਾ ਹੈ ਕਿ ਕੁਦਰਤੀ ਆਫਤਾਂ ਦੀ ਸੀਮਾ ਬਹੁਤ ਸਾਰੇ ਕੈਨੇਡੀਅਨਾਂ ਲਈ ਵੱਧ ਰਹੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਪੱਛਮੀ ਕੇਲੋਨਾ ਦੇ ਸਥਾਨਕ ਨੇਤਾਵਾਂ, ਫਰਸਟ ਨੇਸ਼ਨਜ਼, ਵਲੰਟੀਅਰਾਂ ਅਤੇ ਹਜ਼ਾਰਾਂ ਹੋਰਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਗਈ, ਜਿਹੜੇ ਕਿ ਇੱਕ ਹਫ਼ਤਾ ਪਹਿਲਾਂ ਭਿਆਨਕ ਜੰਗਲੀ ਅੱਗ ਕਾਰਨ ਬੇਘਰ ਹੋਏ ਸਨ। ਪੱਛਮੀ ਕੇਲੋਨਾ ਫਾਇਰ ਹਾਲ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਅਸੀਂ ਇਸ ਸਮੇਂ ਬਦਲਦੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ।'' ਲੋਕ ਡਰੇ ਹੋਏ ਹਨ ਅਤੇ ਡਰ ਦੇ ਬਹੁਤ ਸਾਰੇ ਕਾਰਨ ਹਨ।''
ਪ੍ਰਧਾਨ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸਿਆਂ, ਜਿਨ੍ਹਾਂ 'ਚ ਕੇਲੋਨਾ, ਪੱਛਮੀ ਕੇਲੋਨਾ, ਲੇਕ ਕੰਟਰੀ ਅਤੇ ਹੋਰ ਖੇਤਰ ਸ਼ਾਮਿਲ ਹਨ, ਅੱਗ ਦਾ ਨਿੱਠ ਕੇ ਮੁਕਾਬਲਾ ਕਰਨ ਲਈ ਮਿਊਂਸੀਪਲ ਅਤੇ ਸੂਬਾਈ ਅੱਗ ਬੁਝਾਊ ਅਮਲੇ ਦੇ ਮਿਲ ਕੇ ਕੰਮ ਕਰਨ ਦੇ ਤਰੀਕੇ ਦੀ ਸ਼ਲਾਘਾ ਵੀ ਕੀਤੀ।
ਹਾਲਾਂਕਿ ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਵਲੋ ਇੱਥੇ ਰਹਿੰਦੇ ਭਾਈਚਾਰਿਆਂ ਲਈ ਕਿਸੇ ਨਵੇਂ ਸੰਘੀ ਖ਼ਰਚੇ ਜਾਂ ਨਵੀਂ ਪਹਿਲਕਦਮੀ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨਾਲ ਭਵਿੱਖ 'ਚ ਉਹ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਤਿਆਰ ਰਹਿ ਸਕਣ। ਇਸ ਸਭ ਦੀ ਬਜਾਏ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ 'ਚ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਕੰਮਾਂ 'ਤੇ ਬੋਲਣ ਬਾਰੇ ਧਿਆਨ ਕੇਂਦਰਿਤ ਕੀਤਾ। ਜਦੋਂ ਪ੍ਰਧਾਨ ਮੰਤਰੀ ਇੱਥੇ ਪਹੁੰਚੇ ਤਾਂ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ।
ਦੱਸ ਦਈਏ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ 'ਚ ਕਰੀਬ 370 ਦੇ ਕਰੀਬ ਥਾਵਾਂ 'ਤੇ ਸਰਗਰਮ ਜੰਗਲੀ ਅੱਗ ਮੌਜੂਦ ਹੈ, ਜਿਨ੍ਹਾਂ 'ਚੋਂ 150 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਹੁਣ ਤੱਕ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ 'ਚ 18,000 ਵਰਗ ਕਿਲੋਮੀਟਰ ਜ਼ਮੀਨ ਝੁਲਸ ਗਈ ਹੈ, ਜਿਸ 'ਚ 71 ਫ਼ੀਸਦੀ ਅੱਗ ਬਿਜਲੀ ਦੇ ਕਾਰਨ ਲੱਗੀ ਅਤੇ 23 ਫ਼ੀਸਦੀ ਅੱਗ ਲੋਕਾਂ ਵਲੋਂ ਲਾਈ ਗਈ ਸੀ।

The post ਜਲਵਾਯੂ ਪਰਿਵਰਤਨ ਕਾਰਨ ਕੈਨੇਡੀਅਨਾਂ ਲਈ ਬੀਮਾ ਹਾਸਲ ਕਰਨਾ ਹੋਵੇਗਾ ਔਖਾ- ਟਰੂਡੋ appeared first on TV Punjab | Punjabi News Channel.

Tags:
  • canada
  • justin-trudeau
  • kelowna
  • kelowna-wildfire
  • mcdougall-creek-wildfire
  • news
  • punjab
  • trending-news

ਮਿਸ਼ੀਗਨ 'ਚ ਆਏ ਭਿਆਨਕ ਤੂਫ਼ਾਨ ਕਾਰਨ ਪੰਜ ਲੋਕਾਂ ਦੀ ਮੌਤ

Friday 25 August 2023 11:30 PM UTC+00 | Tags: lansing michigan news ohio punjab storms trending-news usa world


Lansing- ਅਮਰੀਕੀ ਸੂਬੇ ਮਿਸ਼ੀਗਨ 'ਚ ਵੀਰਵਾਰ ਦੇਰ ਰਾਤ ਆਏ ਇੱਕ ਭਿਆਨਕ ਤੂਫ਼ਾਨ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੂਫ਼ਾਨ ਕਾਰਨ ਇੱਥੇ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਇੱਕ ਵਾਵਰੋਲੇ ਦੀ ਵੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਦੇ ਇਸ ਬਦਲੇ ਮਿਜਾਜ਼ ਕਾਰਨ ਮਿਸ਼ੀਗਨ ਅਤੇ ਓਹੀਓ ਦੇ ਕੁਝ ਹਿੱਸਿਆਂ 'ਚ ਲਗਭਗ 660,000 ਲੱਖ ਘਰਾਂ ਅਤੇ ਕਾਰੋਬਾਰਾਂ ਦੀ ਬੱਤੀ ਗੁਲ ਹੋ ਗਈ।
ਕੇਂਟ ਕਾਊਂਟੀ ਸ਼ੈਰਿਫ ਦਫ਼ਤਰ ਦੇ ਸਾਰਜੈਂਟ ਮੁਤਾਬਕ ਤੂਫ਼ਾਨ ਕਾਰਨ ਵੀਰਵਾਰ ਦੇਰ ਰਾਤ ਨੂੰ ਵਾਪਰੇ ਇੱਕ ਕਾਰ ਹਾਦਸੇ 'ਚ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਤੂਫ਼ਾਨ ਕਾਰਨ ਇੰਘਮ ਕਾਊਂਟੀ 'ਚ ਵੀ ਦੋ ਮੌਤਾਂ ਹੋਈਆਂ ਹਨ। ਲੈਸਿੰਗ ਪੁਲਿਸ ਦੇ ਸਹਾਇਕ ਮੁਖੀ ਰਾਬਰਟ ਬੈਕਸ ਨੇ ਦੱਸਿਆ ਕਿ ਲੈਸਿੰਗ 'ਚ ਇੱਕ 84 ਸਾਲਾ ਔਰਤ ਦੀ ਉਸ ਦੇ ਘਰ 'ਤੇ ਦਰਖ਼ਤ ਡਿੱਗਣ ਕਾਰਨ ਮੌਤ ਹੋ ਗਈ। ਇੰਨਾ ਹੀ ਨਹੀਂ, ਇੰਘਮ ਕਾਊਂਟੀ ਦਫ਼ਤਰ ਨੇ ਕਿਹਾ ਕਿ ਵੀਰਵਾਰ ਰਾਤੀਂ ਵਿਲੀਅਮਸਟਨ ਦੇ ਨੇੜੇ ਇੰਟਰਸਟੇਟ ਹਾਈਵੇਅ 96 'ਤੇ 25 ਤੋਂ ਵੱਧ ਵਾਹਨਾਂ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਮਿਸ਼ੀਗਨ ਸੂਬਾਈ ਪੁਲਿਸ ਦੇ ਲੈਫਟੀਨੈਂਟ ਰੇਨੇ ਗੋਂਜਾਲੇਜ ਨੇ ਦੱਸਿਆ ਕਿ ਤੂਫ਼ਾਨ ਕਾਰਨ ਕੌਮਾਂਤਰੀ ਹਾਈਵੇਅ 'ਤੇ ਕਈ ਵਾਹਨ ਪਲਟ ਗਏ, ਜਿਸ ਕਾਰਨ ਤਾਂ ਕੁਝ ਚਾਲਕ ਵਾਹਨਾਂ ਦੇ ਅੰਦਰ ਫਸ ਗਏ।
ਡੈਟਰਾਇਟ ਅਤੇ ਗ੍ਰੈਡ ਰੈਪੀਡਸ ਦੇ ਮੌਸਮ ਸੇਵਾ ਦਫ਼ਤਰਾਂ ਵਲੋਂ ਰਾਤੀਂ ਲਗਭਗ 9.30 ਵਜੇ ਵਿਲੀਅਮਸਟਨ ਨੇੜੇ ਇੱਕ ਵੱਡੇ ਅਤੇ 'ਬਹੁਤ ਖ਼ਤਰਨਾਕ' ਵਾਵਰੋਲੇ ਦੀ ਪੁਸ਼ਟੀ ਕੀਤੀ ਗਈ। ਤੂਫ਼ਾਨ ਰਾਤ ਭਰ ਦੱਖਣੀ ਮਿਸ਼ੀਗਨ ਅਤੇ ਓਹੀਓ ਤੱਕ ਵਗਦਾ ਰਿਹਾ, ਜਿਸ ਕਾਰਨ 85 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵਗੀਆਂ। ਇੰਨਾ ਹੀ ਨਹੀਂ ਕਈ ਥਾਂਈਂ 'ਤੇ 1.5 ਇੰਚ ਦੇ ਵਿਸ਼ਾਲ ਗੜ੍ਹੇ ਵੀ ਡਿੱਗੇ।
ਇਸ ਤੂਫ਼ਾਨ ਦੇ ਕਾਰਨ ਆਏ ਹੜ੍ਹ ਦੇ ਚੱਲਦਿਆਂ ਡੈਟਰਾਇਟ ਹਵਾਈ ਅੱਡੇ ਦੇ ਟਰਮੀਨਲ ਆਂਸ਼ਿਕ ਰੂਪ ਨਾਲ ਬੰਦ ਹੋ ਗਏ, ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਡੈਟਰਾਇਟ ਹਵਾਈ ਅੱਡੇ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਕਾਊਂਟੀ ਦੇ ਸੰਕਟਕਾਲੀਨ ਪ੍ਰਬੰਧਨ ਦਫ਼ਤਰ ਦੇ ਰਾਬ ਡੇਲ ਨੇ ਦੱਸਿਆ ਕਿ ਖ਼ਰਾਬ ਮੌਸਮ ਨੇ ਇੰਘਮ ਕਾਊਂਟੀ ਇਲਾਕੇ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ, ਜਿੱਥੇ ਕਈ ਫ਼ਸਲਾਂ ਅਤੇ ਘਰ ਨੁਕਸਾਨੇ ਗਏ ਹਨ।

The post ਮਿਸ਼ੀਗਨ 'ਚ ਆਏ ਭਿਆਨਕ ਤੂਫ਼ਾਨ ਕਾਰਨ ਪੰਜ ਲੋਕਾਂ ਦੀ ਮੌਤ appeared first on TV Punjab | Punjabi News Channel.

Tags:
  • lansing
  • michigan
  • news
  • ohio
  • punjab
  • storms
  • trending-news
  • usa
  • world

ਟਰੰਪ ਦੇ ਮਗ ਸ਼ਾਟ 'ਤੇ ਬਾਇਡਨ ਨੇ ਸਾਧਿਆ ਨਿਸ਼ਾਨਾ, ਦੱਸਿਆ ਸੁੰਦਰ ਅਤੇ ਅਦਭੁਤ ਵਿਅਕਤੀ

Friday 25 August 2023 11:51 PM UTC+00 | Tags: donald-trump joe-biden mug-shot news police top-news trending-news usa washington world


Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਗ ਸ਼ਾਟ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਸੁੰਦਰ ਅਤੇ ਅਦਭੁਤ ਵਿਅਕਤੀ ਦੱਸਿਆ। ਲੇਕ ਤਾਹੋ 'ਚ ਛੁੱਟੀਆਂ ਮਨਾ ਰਹੇ ਬਾਇਡਨ ਕੋਲੋਂ ਜਦੋਂ ਪੱਤਰਕਾਰਾਂ ਨੇ ਟਰੰਪ ਦੇ ਮਗ ਸ਼ਾਟ ਦੇ ਬਾਰੇ 'ਚ ਪੁੱਛਿਆ ਤਾਂ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ ਉਨ੍ਹਾਂ ਨੇ ਟੈਲੀਵਿਜ਼ਨ 'ਤੇ ਤਸਵੀਰ ਦੇਖੀ ਹੈ।
ਇਸ ਮੌਕੇ ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਇਸ ਬਾਰੇ 'ਚ ਕੀ ਸੋਚਦੇ ਹਨ ਤਾਂ ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ਨੂੰ ਸੁੰਦਰ ਅਤੇ ਅਦਭੁਤ ਵਿਅਕਤੀ ਕਰਾਰ ਦਿੱਤਾ। ਦੱਸ ਦਈਏ ਕਿ ਟਰੰਪ ਦੇ ਵੀਰਵਾਰ ਨੂੰ ਜਾਰਜੀਆ ਜੇਲ੍ਹ 'ਚ ਮਗ ਸ਼ਾਟ ਦੇਣ ਮਗਰੋਂ ਬਾਇਡਨ ਦੀ ਇਹ ਪਹਿਲੀ ਪ੍ਰਤੀਕਿਰਆ ਹੈ।
ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ 'ਚ ਰਸਮੀ ਤੌਰ 'ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਨ੍ਹਾਂ ਨੂੰ 200,000 ਲੱਖ ਦੇ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ 'ਤੇ ਜਾਰਜੀਆ 'ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਨ੍ਹਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ ਸੀ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਮਗ ਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮਗਸ਼ਾਟ ਕਿਹਾ ਜਾਂਦਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ ਅਮਰੀਕਾ ਦੇ ਉਨ੍ਹਾਂ ਪ੍ਰਮੁੱਖ ਸ਼ਹਿਰਾਂ 'ਚੋਂ ਇੱਕ ਸੀ, ਜਿੱਥੇ ਕਿ ਟਰੰਪ ਮਾਮੂਲੀ ਫਰਕ ਨਾਲ ਹਾਰ ਗਏ ਸਨ, ਜਿਸ ਕਾਰਨ ਰੀਪਬਲਿਕਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਿਨਾਂ ਕਿਸੇ ਸਬੂਤ ਤੋਂ ਇਹ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਚੋਣਾਂ 'ਚ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਵਲੋਂ ਘਪਲਾ ਕੀਤਾ ਗਿਆ ਹੈ।

The post ਟਰੰਪ ਦੇ ਮਗ ਸ਼ਾਟ 'ਤੇ ਬਾਇਡਨ ਨੇ ਸਾਧਿਆ ਨਿਸ਼ਾਨਾ, ਦੱਸਿਆ ਸੁੰਦਰ ਅਤੇ ਅਦਭੁਤ ਵਿਅਕਤੀ appeared first on TV Punjab | Punjabi News Channel.

Tags:
  • donald-trump
  • joe-biden
  • mug-shot
  • news
  • police
  • top-news
  • trending-news
  • usa
  • washington
  • world


California- ਕੈਲੀਫੋਰਨੀਆ 'ਚ ਇੱਕ ਪਾਰਕਿੰਗ ਗੈਰਾਜ 'ਚ ਕਥਿਤ ਤੌਰ 'ਤੇ ਆਪਣੀ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ। ਸਿਮਰਨਜੀਤ ਸਿੰਘ ਨਾਮੀ ਉਕਤ ਨੌਜਵਾਨ 'ਤੇ ਹੱਤਿਆ ਦੇ ਦੋਸ਼ ਲੱਗੇ ਹਨ।
29 ਸਾਲਾ ਸਿਮਰਨਜੀਤ ਸਿੰਘ ਨੂੰ ਪਿਛਲੇ ਹਫ਼ਤੇ ਪੁਲਿਸ ਨੇ ਰੋਜ਼ਵਿਲੇ ਸ਼ਹਿਰ ਦੇ ਪੰਜ ਮੰਜ਼ਲਾ ਗੈਲੇਰਿਆ ਮਾਲ ਦੇ ਪਾਰਕਿੰਗ ਗੈਰਾਜ 'ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਸ਼ੱਕ 'ਚ ਗਿ੍ਰਫ਼ਤਾਰ ਕੀਤਾ ਸੀ। ਪਲੇਸਰ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ, ਜਿਸ ਵਲੋਂ ਸਿਮਨਰਜੀਤ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ, ਨੇ ਕਿਹਾ ਕਿ ਬੁੱਧਵਾਰ ਨੂੰ ਸਿਮਰਨਜੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇਸ ਦੌਰਾਨ ਬਚਾਓ ਪੱਖ ਦੀ ਨੁਮਾਇੰਦਗੀ ਕਰਨ ਲਈ ਪਬਲਿਕ ਡਿਫੈਂਡਰ ਦੇ ਦਫ਼ਤਰ ਨੂੰ ਨਿਯੁਕਤ ਕੀਤਾ ਗਿਆ ਸੀ। ਦਫ਼ਤਰ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਬਚਾਓ ਪੱਖ ਵਲੋਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਨੂੰ ਸਿਮਰਨਜੀਤ ਸਿੰਘ ਅਤੇ ਉਸ ਦੀ ਪ੍ਰੇਮਿਕਾ ਇਕੱਠੇ ਹੀ ਮਾਲ 'ਚ ਪਹੁੰਚੇ ਸਨ। ਇਸ ਦੌਰਾਨ ਪਾਰਕਿੰਗ ਗੈਰਾਜ 'ਚ ਉਸ ਦੀ ਹੱਤਿਆ ਕਰਨ ਮਗਰੋਂ ਸਵੇਰੇ 10.30 ਵਜੇ ਦੇ ਕਰੀਬ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬੰਦੂਕ ਨੂੰ ਉਹ ਕਾਰ ਦੇ ਅੰਦਰ ਹੀ ਛੱਡ ਗਿਆ। ਇਸ ਬੰਦੂਕ ਨੂੰ ਪੁਲਿਸ ਵਲੋਂ ਬਾਅਦ 'ਚ ਬਰਾਮਦ ਕੀਤਾ ਗਿਆ।
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਸ਼ਮਦੀਦਾਂ ਅਤੇ ਸੁਰੱਖਿਆ ਦੀ ਮਦਦ ਨਾਲ ਛੇਤੀ ਹੀ ਸਿਮਰਨਜੀਤ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਇੱਕ ਹੋਰ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ ਪਰ ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਵਧੇਰੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇਗੀ। ਫਿਲਹਾਲ ਸਿਮਰਨਜੀਤ ਸਿੰਘ ਨੂੰ ਬਿਨਾਂ ਜ਼ਮਾਨਤ ਦੇ ਕੈਲੀਫੋਰਨੀਆ ਦੀ ਪਲੇਸਰ ਕਾਊਂਟੀ ਜੇਲ੍ਹ 'ਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਮਗਰੋਂ ਉਹ ਪੀੜਤ ਦਾ ਨਾਂ ਜਾਰੀ ਕਰਨਗੇ।

The post ਅਮਰੀਕਾ 'ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਦੋਸ਼ 'ਚ ਸਿੱਖ ਨੌਜਵਾਨ ਨੂੰ ਲੱਗੀਆਂ ਹੱਥਕੜ੍ਹੀਅ appeared first on TV Punjab | Punjabi News Channel.

Tags:
  • california.
  • galleria-mall
  • murder
  • news
  • roseville-city
  • top-news
  • trending-news
  • usa
  • world

ਕੈਨੇਡਾ ਦੇ 'ਜ਼ਹਿਰ ਵੇਚਣ' ਵਾਲੇ ਵਿਅਕਤੀ ਨਾਲ ਜੁੜੀਆਂ ਹਨ ਯੂ. ਕੇ. 'ਚ ਹੋਈਆਂ 88 ਮੌਤਾਂ

Saturday 26 August 2023 01:13 AM UTC+00 | Tags: kenneth-law london national-crime-agency news peel-regional-police top-news toronto trending-news uk world


London- ਬ੍ਰਿਟਿਸ਼ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਯੂ. ਕੇ. 'ਚ ਉਨ੍ਹਾਂ 88 ਲੋਕਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕੈਨੇਡਾ-ਅਧਾਰਿਤ ਉਨ੍ਹਾਂ ਵੈੱਬਸਾਈਟਾਂ ਤੋਂ ਉਤਪਾਦ ਖ਼ਰੀਦੇ ਸਨ ਜਿਹੜੀਆਂ, ਕਥਿਤ ਤੌਰ 'ਤੇ, ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਗਾਰ 'ਤੇ ਪਹੁੰਚੇ ਲੋਕਾਂ ਨੂੰ ਮਾਰੂ ਪਦਾਰਥ ਪੇਸ਼ ਕਰਦੀਆਂ ਹਨ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA) ਨੇ ਕਿਹਾ ਕਿ ਉਸ ਵਲੋਂ ਯੂ. ਕੇ. 'ਚ 232 ਲੋਕਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਨੇ ਅਪ੍ਰੈਲ ਤੱਕ ਪਿਛਲੇ ਦੋ ਸਾਲਾਂ ਦੌਰਾਨ ਵੈਬਸਾਈਟਾਂ ਤੋਂ ਪਦਾਰਥ ਖ਼ਰੀਦੇ ਸਨ, ਜਿਨ੍ਹਾਂ 'ਚੋਂ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਜੰਸੀ ਵਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਨ੍ਹਾਂ ਮੌਤਾਂ ਦਾ ਸਿੱਧਾ ਕਾਰਨ ਰਸਾਇਣ ਸੀ ਪਰ ਉਸ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਜਾਂਚ ਕੈਨੇਥ ਲਾਅ ਨਾਂ ਦੇ ਇੱਕ ਕੈਨੇਡੀਅਨ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਈਆਂ ਕੌਮਾਂਤਰੀ ਪੜਤਲਾਂ ਦਾ ਹਿੱਸਾ ਹੈ। ਕੈਨੇਥ 'ਤੇ ਖੁਦਕੁਸ਼ੀ ਕਰਨ 'ਚ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਲਾਅ ਨੂੰ ਟੋਰਾਂਟੋ 'ਚ ਆਤਮ ਹੱਤਿਆ 'ਚ ਸਹਾਇਤਾ ਕਰਨ ਦੇ ਦੋਸ਼ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਸੁਣਵਾਈ 8 ਸਤੰਬਰ ਤੱਕ ਮੁਲਤਵੀ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਹ ਓਨਟਾਰੀਓ ਦੀ ਬਰੈਂਪਟਨ 'ਚ ਅਦਾਲਤ 'ਚ ਕੁਝ ਸਮੇਂ ਲਈ ਹਾਜ਼ਰ ਹੋਇਆ ਸੀ।
ਮੰਨਿਆ ਜਾਂਦਾ ਹੈ ਕਿ 57 ਸਾਲਾ ਲਾਅ ਨੇ ਆਤਮ ਹੱਤਿਆ 'ਚ ਸਹਾਇਤਾ ਲਈ ਉਪਕਰਣ ਵੇਚਣ ਵਾਲੀਆਂ ਕਈ ਵੈੱਬਸਾਈਟਾਂ ਚਲਾਈਆਂ ਹਨ। ਕੈਨੇਡੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਤੋਂ 40 ਤੋਂ ਵੱਧ ਦੇਸ਼ਾਂ 'ਚ ਗ੍ਰਾਹਕਾਂ ਨੂੰ 1,200 ਪੈਕੇਜ ਭੇਜੇ ਸਨ, ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਿੰਨਿਆ 'ਚ ਜ਼ਹਿਰੀਲਾ ਪਦਾਰਥ ਸ਼ਾਮਿਲ ਸੀ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪ੍ਰੈਲ 'ਚ ਟੋਰਾਂਟੋ ਖੇਤਰ 'ਚ ਇੱਕ ਨੌਜਵਾਨ ਦੀ ਅਚਾਨਕ ਮੌਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਯੂ. ਕੇ. 'ਚ ਲਾਅ ਅਤੇ ਮੌਤਾਂ ਵਿਚਕਾਰ ਕਥਿਤ ਸੰਬੰਧ ਪਹਿਲੀ ਵਾਰ ਉਸੇ ਮਹੀਨੇ ਦਿ ਟਾਈਮਜ਼ ਵਲੋਂ ਇੱਕ ਗੁਪਤ ਜਾਂਚ 'ਚ ਸਾਹਮਣੇ ਆਏ ਸਨ। ਨੈਸ਼ਨਲ ਕ੍ਰਾਈਮ ਏਜੰਸੀ ਦੇ ਡਿਪਟੀ ਡਾਇਰੈਕਟਰ ਕਰੇਗ ਟਰਨਰ ਨੇ ਕਿਹਾ, ਮਰਨ ਵਾਲਿਆਂ ਦੇ ਅਜ਼ੀਜ਼ਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ। ਉਨ੍ਹਾਂ ਨੂੰ ਪੁਲਿਸ ਬਲਾਂ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਮਿਸਿਸਾਗਾ ਦੇ ਰਹਿਣ ਵਾਲੇ 57 ਸਾਲਾ ਦੇ ਕੈਨੇਥ ਲਾਅ ਨਾਲ ਜੁੜੀ ਜਾਂਚ 'ਚ ਓਨਟੇਰਿਓ ਦੀਆਂ 11 ਪੁਲਿਸ ਸੇਵਾਵਾਂ ਸ਼ਾਮਲ ਹਨ।

The post ਕੈਨੇਡਾ ਦੇ 'ਜ਼ਹਿਰ ਵੇਚਣ' ਵਾਲੇ ਵਿਅਕਤੀ ਨਾਲ ਜੁੜੀਆਂ ਹਨ ਯੂ. ਕੇ. 'ਚ ਹੋਈਆਂ 88 ਮੌਤਾਂ appeared first on TV Punjab | Punjabi News Channel.

Tags:
  • kenneth-law
  • london
  • national-crime-agency
  • news
  • peel-regional-police
  • top-news
  • toronto
  • trending-news
  • uk
  • world

Happy Birthday Rubina Dilaik: IAS ਬਣਨਾ ਚਾਹੁੰਦੀ ਸੀ ਰੁਬੀਨਾ, ਜਾਣੋ ਉਸ ਦੇ ਸ਼ੁਰੂਆਤੀ ਦਿਨਾਂ ਦੀ ਕਹਾਣੀ

Saturday 26 August 2023 04:41 AM UTC+00 | Tags: entertainment entertainment-news-in-punjabi happy-birthday-rubina-dilaik rubina-dilaik rubina-dilaik-birthday rubina-dilaik-birthday-special trending-news-today tv-news-and-gossip tv-punjab-news


ਛੋਟੇ ਪਰਦੇ ‘ਤੇ ਹਮੇਸ਼ਾ ਸੰਸਕ੍ਰਿਤ ਨੂੰਹ ਅਤੇ ਧੀ ਦੇ ਰੂਪ ‘ਚ ਨਜ਼ਰ ਆਉਣ ਵਾਲੀ ਰੁਬੀਨਾ ਦਿਲਿਕ ਕਾਫੀ ਬੋਲਡ ਹੈ। ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਜਨਮੀ ਰੁਬੀਨਾ ਦਿਲਾਇਕ ਨੇ ਸ਼ਿਮਲਾ ਪਬਲਿਕ ਸਕੂਲ ਅਤੇ ਸੇਂਟ ਬੇਡੇਜ਼ ਕਾਲਜ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਵੀ ਇੱਕ ਲੇਖਕ ਹਨ ਜਿਨ੍ਹਾਂ ਨੇ ਹਿੰਦੀ ਵਿੱਚ ਕਈ ਕਿਤਾਬਾਂ ਲਿਖੀਆਂ ਹਨ। ਰੁਬੀਨਾ ਦਿਲਿਕ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਰੁਬੀਨਾ ਦਿਲਾਇਕ ਟੀਵੀ ਦੀ ਦੁਨੀਆ ਦਾ ਜਾਣਿਆ-ਪਛਾਣਿਆ ਨਾਮ ਹੈ। ਟੀਵੀ ਦੀ ‘ਛੋਟੀ ਬਹੂ’ ਵਜੋਂ ਜਾਣੀ ਜਾਂਦੀ ਇਹ ਅਦਾਕਾਰਾ ਕਈ ਸਾਲਾਂ ਤੋਂ ਪਰਦੇ ‘ਤੇ ਰਾਜ ਕਰ ਰਹੀ ਹੈ। ਭਾਵੇਂ ਰੁਬੀਨਾ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ ਪਰ ਉਸ ਨੂੰ ਟੀਵੀ ਸ਼ੋਅ ‘ਛੋਟੀ ਬਹੂ’  ਤੋਂ ਖਾਸ ਪਛਾਣ ਮਿਲੀ। ਅੱਜ ਇਹ ਅਦਾਕਾਰਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਉਸ ਦੀਆਂ ਕੁਝ ਖਾਸ ਗੱਲਾਂ।

ਆਈਏਐਸ ਅਫਸਰ ਬਣਨਾ ਚਾਹੁੰਦਾ ਸੀ
26 ਅਗਸਤ 1987 ਨੂੰ ਹਿਮਾਚਲ ਵਿੱਚ ਜਨਮੀ ਰੁਬੀਨਾ ਦਿਲਾਇਕ ਛੋਟੇ ਪਰਦੇ ਦੀ ਇੱਕ ਵੱਡੀ ਸਟਾਰ ਹੈ, ਉਸਨੇ ਸਾਲ 2006 ਵਿੱਚ ਮਿਸ ਸ਼ਿਮਲਾ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਤਾਜ ਜਿੱਤਿਆ। ਰੁਬੀਨਾ ਆਈਏਐਸ ਅਫਸਰ ਬਣਨਾ ਚਾਹੁੰਦੀ ਸੀ ਅਤੇ ਇਸਦੀ ਤਿਆਰੀ ਵੀ ਕਰ ਲਈ ਸੀ ਪਰ ਖੁਸ਼ਕਿਸਮਤੀ ਨਾਲ ਉਹ ਅਭਿਨੇਤਰੀ ਬਣ ਗਈ।

‘ਛੋਟੀ ਬਹੂ’ ਰਾਹੀਂ ਕਦਮ ਰੱਖਿਆ |
ਰੁਬੀਨਾ ਦਿਲਾਇਕ ਨੇ ਸੀਰੀਅਲ ‘ਛੋਟੀ ਬਹੂ’ ਰਾਹੀਂ ਛੋਟੇ ਪਰਦੇ ‘ਤੇ ਕਦਮ ਰੱਖਿਆ ਸੀ। ਇਸ ਸ਼ੋਅ ਵਿੱਚ ਰੁਬੀਨਾ ਦੀ ਅਦਾਕਾਰੀ ਨੂੰ ਖੂਬ ਸਲਾਹਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ‘ਸਾਸ ਬੀਨਾ ਸਸੁਰਾਲ’, ‘ਪੁਨਰਵਿਵਾਹ’, ‘ਦੇਵੋਂ ਕੇ ਦੇਵ ਮਹਾਦੇਵ’, ‘ਤੂ ਆਸ਼ਿਕੀ’ ਵਰਗੇ ਕਈ ਸ਼ੋਅਜ਼ ‘ਚ ਕੰਮ ਕੀਤਾ ਹੈ, ਸਾਰੇ ਹੀ ਸ਼ੋਅਜ਼ ‘ਚ ਅਦਾਕਾਰਾ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਅਦਾਕਾਰਾ ਨੇ ‘ਅਰਧ’ ਨਾਲ ਬਾਲੀਵੁੱਡ ‘ਚ ਡੈਬਿਊ ਵੀ ਕੀਤਾ ਹੈ।

ਅਵਿਨਾਸ਼ ਸਚਦੇਵ ਨੂੰ ਡੇਟ ਕੀਤਾ
ਰੁਬੀਨਾ ਦਿਲਿਕ ਨੇ ਸੀਰੀਅਲ ‘ਛੋਟੀ ਬਹੂ’ ਦੌਰਾਨ ਆਪਣੇ ਕੋ-ਸਟਾਰ ਅਵਿਨਾਸ਼ ਸਚਦੇਵ ਨੂੰ ਡੇਟ ਕੀਤਾ ਸੀ। ਸ਼ੋਅ ਦੌਰਾਨ ਇਹ ਜੋੜਾ ਸਾਲਾਂ ਤੱਕ ਇਕੱਠੇ ਰਹੇ। ਹਾਲਾਂਕਿ ਸ਼ੋਅ ਖਤਮ ਹੁੰਦੇ ਹੀ ਦੋਵੇਂ ਵੱਖ ਹੋ ਗਏ। ਅਵਿਨਾਸ਼ ਸਚਦੇਵ ਤੋਂ ਬਾਅਦ ਅਭਿਨੇਤਾ ਅਭਿਨਵ ਸ਼ੁਕਲਾ ਨੇ ਰੁਬੀਨਾ ਦਿਲਿਕ ਦੀ ਜ਼ਿੰਦਗੀ ‘ਚ ਐਂਟਰੀ ਕੀਤੀ। ਅਭਿਨਵ ਅਤੇ ਰੁਬੀਨਾ ਨੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਸਾਲ 2018 ਵਿੱਚ ਵਿਆਹ ਕਰ ਲਿਆ ਸੀ।

ਪੰਜਾਬੀ ਫਿਲਮ ਇੰਡਸਟਰੀ ‘ਚ ਵੀ ਡੈਬਿਊ ਕੀਤਾ
ਇਸ ਦੇ ਨਾਲ ਹੀ ਹੁਣ ਰੁਬੀਨਾ ਦਿਲਿਕ ਵੀ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਦੁਲਹਨ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਰੁਬੀਨਾ ਦੀ ਪੰਜਾਬੀ ਫ਼ਿਲਮ ‘ਚਲ ਭੱਜ ਚੱਲੀਏ’ ਹੈ ਅਤੇ ਇਸ ਫ਼ਿਲਮ ‘ਚ ਅਦਾਕਾਰਾ ਦੇ ਉਲਟ ਗਾਇਕ ਤੇ ਅਦਾਕਾਰ ਇੰਦਰ ਚਾਹਲ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਦਾਕਾਰਾ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

The post Happy Birthday Rubina Dilaik: IAS ਬਣਨਾ ਚਾਹੁੰਦੀ ਸੀ ਰੁਬੀਨਾ, ਜਾਣੋ ਉਸ ਦੇ ਸ਼ੁਰੂਆਤੀ ਦਿਨਾਂ ਦੀ ਕਹਾਣੀ appeared first on TV Punjab | Punjabi News Channel.

Tags:
  • entertainment
  • entertainment-news-in-punjabi
  • happy-birthday-rubina-dilaik
  • rubina-dilaik
  • rubina-dilaik-birthday
  • rubina-dilaik-birthday-special
  • trending-news-today
  • tv-news-and-gossip
  • tv-punjab-news

ਅੱਖਾਂ ਦੀ ਰੋਸ਼ਨੀ ਨੂੰ ਫਲੱਡ ਲਾਈਟ ਵਰਗਾ ਬਣਾਉਣਾ ਚਾਹੁੰਦੇ ਹੋ ਤੇਜ, ਤਾਂ ਚਾਹੀਦੇ 5 ਵਿਟਾਮਿਨ ਨਾਲ ਭਰਪੂਰ ਭੋਜਨ

Saturday 26 August 2023 05:00 AM UTC+00 | Tags: easy-home-remedies-to-increase-eyesight eyesight-problem foods-for-good-eyesight foods-for-increase-eyesight foods-to-improve-eyesight good-eyesight-at-home health health-benefits health-tips health-tips-punjabi-news home-remedies how-to-improve-eyesight how-to-improve-eyesight-by-yoga how-to-improve-eyesight-in-kids how-to-improve-eyesight-naturally-at-home how-to-improve-eyesight-naturally-ayurveda how-to-improve-eyesight-naturally-with-food how-to-improve-eyesight-without-glasses how-to-increase-eyesight naturally-improve-eyesight tv-punjab-news vitamin-for-eyesight


ਕੁਦਰਤੀ ਤੌਰ ‘ਤੇ ਅੱਖਾਂ ਦੀ ਰੋਸ਼ਨੀ ਨੂੰ ਕਿਵੇਂ ਸੁਧਾਰੀਏ : ਜਦੋਂ ਵੀ ਅੱਖਾਂ ਦੀ ਰੋਸ਼ਨੀ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਵਿਟਾਮਿਨ ਏ ਨਾਲ ਭਰਪੂਰ ਭੋਜਨ ਜਿਵੇਂ ਕਿ ਗਾਜਰ, ਸੇਬ, ਅੰਗੂਰ ਆਦਿ ਖਾਣ ਦੀ ਸਲਾਹ ਦਿੰਦੇ ਹਨ ਪਰ ਮਾਹਿਰਾਂ ਅਨੁਸਾਰ ਅੱਖਾਂ ਦੀ ਰੋਸ਼ਨੀ ‘ਚ ਸਿਰਫ ਵਿਟਾਮਿਨ ਏ ਕੰਮ ਨਹੀਂ ਕਰੇਗਾ। ਸਗੋਂ ਇਸਦੇ ਲਈ ਕਈ ਤਰ੍ਹਾਂ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ ਕਿਉਂਕਿ ਇੱਕ ਵਿਟਾਮਿਨ ਦਾ ਦੂਜੇ ਵਿਟਾਮਿਨ ਨਾਲ ਸਬੰਧ ਹੁੰਦਾ ਹੈ।

ਇਸ ਦੇ ਨਾਲ ਹੀ ਅੱਖਾਂ ‘ਤੇ ਭਾਰੀ ਸੰਕਟ ਆ ਗਿਆ ਹੈ। ਇੱਕ ਪਾਸੇ ਜਿੱਥੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦੀਆਂ ਅੱਖਾਂ ਪਹਿਲਾਂ ਹੀ ਪ੍ਰਭਾਵਿਤ ਹੁੰਦੀਆਂ ਸਨ ਉੱਥੇ ਹੀ ਹੁਣ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਵੱਖ-ਵੱਖ ਯੰਤਰਾਂ ਅਤੇ ਸਕਰੀਨਾਂ ਵਿੱਚ ਰਹਿਣ ਦੀ ਆਦਤ ਨੇ ਅੱਖਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ ਤਾਂ ਜੋ ਪ੍ਰਦੂਸ਼ਣ ਅਤੇ ਸਕਰੀਨ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਅੱਖਾਂ ਦੀ ਸਿਹਤ ਨੂੰ ਮਜ਼ਬੂਤ ​​ਬਣਾਉਣ ਲਈ 9 ਤਰ੍ਹਾਂ ਦੇ ਵਿਟਾਮਿਨ ਅਤੇ ਹੋਰ ਕਈ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ਏ ਤੋਂ ਇਲਾਵਾ, ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਵਿਟਾਮਿਨ ਈ, ਵਿਟਾਮਿਨ ਸੀ, ਵਿਟਾਮਿਨ ਬੀ6, ਬੀ9, ਬੀ12, ਰਿਬੋਫਲੇਵਿਨ, ਨਿਆਸੀਨ, ਲੂਟੀਨ, ਜ਼ੈਕਸਨਥੀਨ, ਓਮੇਗਾ 3 ਫੈਟੀ ਐਸਿਡ, ਥਿਆਮਿਨ ਵਰਗੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ।

ਅੱਖਾਂ ਲਈ ਵਿਟਾਮਿਨ ਅਤੇ ਜ਼ਰੂਰੀ ਭੋਜਨ ਹੋਣਾ ਚਾਹੀਦਾ ਹੈ
1. ਵਿਟਾਮਿਨ ਏ- ਬਿਨਾਂ ਸ਼ੱਕ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਵਿਟਾਮਿਨ ਏ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਵਿਟਾਮਿਨ ਏ ਅੱਖਾਂ ਦੀ ਬਾਹਰੀ ਪਰਤ ਯਾਨੀ ਕੋਰਨੀਆ ਨੂੰ ਮਜ਼ਬੂਤ ​​ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਕੌਰਨੀਆ ਵਿੱਚ ਕੋਈ ਸਮੱਸਿਆ ਹੈ ਤਾਂ ਅਸੀਂ ਅੱਖਾਂ ਨਾਲ ਘੱਟ ਦੇਖ ਸਕਦੇ ਹਾਂ। ਵਿਟਾਮਿਨ ਏ ਦੀ ਕਮੀ ਵੀ ਰਾਤ ਨੂੰ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਹੈ। ਵਿਟਾਮਿਨ ਏ ਲਈ ਗਾਜਰ ਤੋਂ ਇਲਾਵਾ ਸ਼ਕਰਕੰਦੀ, ਹਰੀਆਂ ਪੱਤੇਦਾਰ ਸਬਜ਼ੀਆਂ, ਕੱਦੂ ਦੇ ਬੀਜ, ਸ਼ਿਮਲਾ ਮਿਰਚ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

2. ਵਿਟਾਮਿਨ ਬੀ2- ਅੱਖਾਂ ਦੀ ਚਮਕ ਵਧਾਉਣ ਲਈ ਵੀ ਵਿਟਾਮਿਨ ਬੀ2 ਦੀ ਲੋੜ ਹੁੰਦੀ ਹੈ। ਵਿਟਾਮਿਨ ਬੀ 2 ਨੂੰ ਰਿਬੋਫਲੇਵਿਨ ਵਿਟਾਮਿਨ ਵੀ ਕਿਹਾ ਜਾਂਦਾ ਹੈ। ਇਹ ਐਂਟੀਆਕਸੀਡੈਂਟ ਹਨ ਜੋ ਸਰੀਰ ਵਿੱਚ ਆਕਸੀਟੇਟਿਵ ਤਣਾਅ ਨੂੰ ਘਟਾਉਂਦੇ ਹਨ। ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਨਾਲ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਰਾਹਤ ਮਿਲਦੀ ਹੈ। ਵਿਟਾਮਿਨ ਬੀ 2 ਲਈ ਦੁੱਧ, ਮੱਖਣ, ਮੱਟਨ, ਸਾਬਤ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ।

3. ਵਿਟਾਮਿਨ ਬੀ6, 9, 12- ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅੱਖਾਂ ਦੀਆਂ ਕੋਸ਼ਿਕਾਵਾਂ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ। ਜੇਕਰ ਕਿਸੇ ਵੀ ਕੋਸ਼ਿਕਾ ਵਿੱਚ ਸੋਜ ਹੁੰਦੀ ਹੈ, ਤਾਂ ਉਹ ਅੰਗ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਟਾਮਿਨ ਬੀ6, 9 ਅਤੇ ਵਿਟਾਮਿਨ ਬੀ12 ਅੱਖਾਂ ਵਿੱਚ ਸੋਜ ਨਹੀਂ ਹੋਣ ਦਿੰਦੇ। ਜੇਕਰ ਅੱਖਾਂ ‘ਚ ਸੋਜ ਆ ਜਾਵੇ ਤਾਂ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਵਿਟਾਮਿਨਾਂ ਲਈ ਮਟਨ, ਸਾਰਡੀਨ ਮੱਛੀ, ਬਦਾਮ, ਕੱਦੂ ਦੇ ਬੀਜ, ਸਾਬਤ ਅਨਾਜ, ਟੁਨਾ, ਟਰੌਟ ਆਦਿ ਖਾਓ।

4. ਵਿਟਾਮਿਨ ਈ- ਬੁਢਾਪੇ ਤੱਕ ਅੱਖਾਂ ਦੀ ਚਮਕ ਬਰਕਰਾਰ ਰੱਖਣ ਲਈ ਜਿਸ ਤਰ੍ਹਾਂ ਵਿਟਾਮਿਨ ਏ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਵਿਟਾਮਿਨ ਈ ਦੀ ਵੀ ਜ਼ਰੂਰਤ ਹੁੰਦੀ ਹੈ। ਵਿਟਾਮਿਨ ਈ ਅੱਖਾਂ ਦੀਆਂ ਕੋਸ਼ਿਕਾਵਾਂ ਦੀ ਰੱਖਿਆ ਵੀ ਕਰਦਾ ਹੈ। ਇਹ ਅੱਖਾਂ ਨੂੰ ਫ੍ਰੀ ਰੈਡੀਕਲਸ ਅਤੇ ਆਕਸੀਡੇਟਿਵ ਤਣਾਅ ਤੋਂ ਬਚਾਉਂਦਾ ਹੈ। ਵਿਟਾਮਿਨ ਈ ਲਈ ਬਦਾਮ, ਬੀਜ, ਸਾਲਮਨ, ਬੀਜਾਂ ਦਾ ਤੇਲ, ਐਵੋਕਾਡੋ, ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ।

5. ਵਿਟਾਮਿਨ ਸੀ- ਪੂਰੇ ਸਰੀਰ ਵਿਚ ਇਮਿਊਨਿਟੀ ਲਈ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਵਿਟਾਮਿਨ ਈ ਇੱਕ ਐਂਟੀਆਕਸੀਡੈਂਟ ਹੈ ਜੋ ਅੱਖਾਂ ਨੂੰ ਮੁਫਤ ਰੈਡੀਕਲਸ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਂਦਾ ਹੈ। ਵਿਟਾਮਿਨ ਸੀ ਅੱਖਾਂ ਵਿੱਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਜੋ ਅੱਖਾਂ ਦੀ ਬਣਤਰ ਨੂੰ ਸੁੰਦਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੱਟੇ ਫਲ, ਸ਼ਿਮਲਾ ਮਿਰਚ, ਗੋਭੀ, ਕੇਲਾ ਆਦਿ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

The post ਅੱਖਾਂ ਦੀ ਰੋਸ਼ਨੀ ਨੂੰ ਫਲੱਡ ਲਾਈਟ ਵਰਗਾ ਬਣਾਉਣਾ ਚਾਹੁੰਦੇ ਹੋ ਤੇਜ, ਤਾਂ ਚਾਹੀਦੇ 5 ਵਿਟਾਮਿਨ ਨਾਲ ਭਰਪੂਰ ਭੋਜਨ appeared first on TV Punjab | Punjabi News Channel.

Tags:
  • easy-home-remedies-to-increase-eyesight
  • eyesight-problem
  • foods-for-good-eyesight
  • foods-for-increase-eyesight
  • foods-to-improve-eyesight
  • good-eyesight-at-home
  • health
  • health-benefits
  • health-tips
  • health-tips-punjabi-news
  • home-remedies
  • how-to-improve-eyesight
  • how-to-improve-eyesight-by-yoga
  • how-to-improve-eyesight-in-kids
  • how-to-improve-eyesight-naturally-at-home
  • how-to-improve-eyesight-naturally-ayurveda
  • how-to-improve-eyesight-naturally-with-food
  • how-to-improve-eyesight-without-glasses
  • how-to-increase-eyesight
  • naturally-improve-eyesight
  • tv-punjab-news
  • vitamin-for-eyesight

'ਲੌਂਗ ਦਾ ਪਾਣੀ' ਕਿਸੇ ਦਵਾਈ ਤੋਂ ਘੱਟ ਨਹੀਂ, ਜਾਣੋ ਇਸ ਨੂੰ ਪੀਣ ਦੇ ਫਾਇਦੇ

Saturday 26 August 2023 05:30 AM UTC+00 | Tags: clove clove-water clove-water-benefits health health-tips-punjabi-news healthy-drink tv-punjab-news


ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ‘ਚੋਂ ਇਕ ਹੈ ਲੌਂਗ। ਲੌਂਗ ਦਾ ਪਾਣੀ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਅਜਿਹੇ ‘ਚ ਇਸ ਦੇ ਫਾਇਦਿਆਂ ਬਾਰੇ ਜਾਣਨਾ ਜ਼ਰੂਰੀ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਲੇਖ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਲੌਂਗ ਦਾ ਪਾਣੀ ਪੀਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਅੱਗੇ ਪੜ੍ਹੋ…

ਲੌਂਗ ਦੇ ਪਾਣੀ ਦੇ ਫਾਇਦੇ
ਲੌਂਗ ਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਨੂੰ ਠੀਕ ਕੀਤਾ ਜਾ ਸਕਦਾ ਹੈ। ਲੌਂਗ ਦਾ ਪਾਣੀ ਨਾ ਸਿਰਫ ਪੇਟ ਦਰਦ ਦੀ ਸਮੱਸਿਆ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦਾ ਹੈ ਸਗੋਂ ਗੈਸ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਦਿਵਾ ਸਕਦਾ ਹੈ।

ਲੌਂਗ ਦਾ ਪਾਣੀ ਵੀ ਇਮਿਊਨਿਟੀ ਵਧਾਉਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਫਲੂ ਦੀ ਲਪੇਟ ‘ਚ ਆ ਗਏ ਹੋ ਤਾਂ ਲੌਂਗ ਦਾ ਪਾਣੀ ਫਲੂ ਦੇ ਵਾਇਰਸ ਨਾਲ ਲੜਨ ‘ਚ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਲੌਂਗ ਦੇ ਪਾਣੀ ਦੇ ਅੰਦਰ ਵਿਟਾਮਿਨ ਸੀ, ਵਿਟਾਮਿਨ ਕੇ, ਕੈਲਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਲੌਂਗ ਦਾ ਪਾਣੀ ਦੰਦਾਂ ਅਤੇ ਮੂੰਹ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਲੌਂਗ ਦੇ ਪਾਣੀ ‘ਚ ਕਈ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ਜੋ ਬੈਕਟੀਰੀਆ ਨਾਲ ਲੜਨ ‘ਚ ਮਦਦਗਾਰ ਸਾਬਤ ਹੁੰਦੇ ਹਨ।

ਲੌਂਗ ਦੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਪਾਣੀ ਦੇ ਅੰਦਰ ਐਂਟੀ-ਇੰਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ। ਇਸ ਦੇ ਨਾਲ ਹੀ ਇਸ ਦੇ ਅੰਦਰ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਗਠੀਆ ਕਾਰਨ ਹੋਣ ਵਾਲੀ ਸੋਜ ਤੋਂ ਵੀ ਰਾਹਤ ਦਿਵਾ ਸਕਦੇ ਹਨ।

ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਲੌਂਗ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਲੌਂਗ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖੋ ਅਤੇ ਅਗਲੇ ਦਿਨ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀਂ ਸਵੇਰੇ ਉੱਠ ਕੇ ਲੌਂਗ ਨੂੰ ਪਾਣੀ ‘ਚ ਉਬਾਲ ਕੇ ਪੀ ਸਕਦੇ ਹੋ।

The post ‘ਲੌਂਗ ਦਾ ਪਾਣੀ’ ਕਿਸੇ ਦਵਾਈ ਤੋਂ ਘੱਟ ਨਹੀਂ, ਜਾਣੋ ਇਸ ਨੂੰ ਪੀਣ ਦੇ ਫਾਇਦੇ appeared first on TV Punjab | Punjabi News Channel.

Tags:
  • clove
  • clove-water
  • clove-water-benefits
  • health
  • health-tips-punjabi-news
  • healthy-drink
  • tv-punjab-news

ਲੈਪਟਾਪ ਦੀ ਸਫਾਈ ਕਰਦੇ ਸਮੇਂ 90% ਲੋਕ ਕਰਦੇ ਹਨ ਇਹ ਗਲਤੀ! ਬਿਜਲੀ ਦਾ ਕਰੰਟ ਲੱਗਣ ਦਾ ਹੈ ਖਤਰਾ

Saturday 26 August 2023 06:00 AM UTC+00 | Tags: how-to-clean-laptop-exterior how-to-clean-laptop-software how-to-clean-your-laptop-internally how-to-clean-your-laptop-memory how-to-clean-your-laptop-to-make-it-faster is-it-safe-to-clean-your-laptop-inside laptop-cleaning-kit laptop-cleaning-service laptop-cleaning-wipes tech-autos tech-news-in-punjabi tv-punjab-news what-happen-if-i-clean-my-laptop what-not-to-do-when-cleaning-laptop


ਲੈਪਟਾਪ ਨੂੰ ਸਾਫ ਕਰਨ ਦਾ ਸਭ ਤੋਂ ਵਧੀਆ ਤਰੀਕਾ: ਲੈਪਟਾਪ ਹੁਣ ਲਗਭਗ ਸਾਰੇ ਦਫਤਰ ਜਾਣ ਵਾਲੇ ਦੁਆਰਾ ਵਰਤੇ ਜਾਂਦੇ ਹਨ। ਸਕੂਲ ਦਾ ਕੰਮ ਵੀ ਆਸਾਨੀ ਨਾਲ ਹੋ ਜਾਵੇ, ਇਸ ਲਈ ਬੱਚਿਆਂ ਨੂੰ ਵੀ ਲੈਪਟਾਪ ਦੀ ਲੋੜ ਹੁੰਦੀ ਹੈ। ਜ਼ਾਹਿਰ ਹੈ ਕਿ ਇਲੈਕਟ੍ਰਾਨਿਕ ਜਾਂ ਕੋਈ ਵੀ ਯੰਤਰ ਲੰਬੇ ਸਮੇਂ ਤੱਕ ਉਦੋਂ ਹੀ ਟਿਕਦਾ ਹੈ ਜਦੋਂ ਉਸ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ। ਇਲੈਕਟ੍ਰਾਨਿਕ ਵਸਤੂਆਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਇਸ ਐਪੀਸੋਡ ‘ਚ ਲੈਪਟਾਪ ਦੀ ਸਫਾਈ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਅਜਿਹਾ ਕਰਦੇ ਸਮੇਂ ਕੁਝ ਗੱਲਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਹੈ।

ਸਫਾਈ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਲੈਪਟਾਪ ਨੂੰ ਬੰਦ ਕਰੋ ਅਤੇ ਇਸਨੂੰ ਕਿਸੇ ਵੀ ਪਾਵਰ ਸਰੋਤ ਤੋਂ ਅਨਪਲੱਗ ਕਰੋ। ਇਹ ਬਿਜਲੀ ਦੇ ਝਟਕੇ ਅਤੇ ਕਿਸੇ ਵੀ ਕਿਸਮ ਦੇ ਨੁਕਸਾਨ ਦੇ ਜੋਖਮ ਨੂੰ ਰੋਕਦਾ ਹੈ। ਜੇਕਰ ਤੁਸੀਂ ਪਾਵਰ ਤੋਂ ਪਲੱਗ ਰੱਖ ਕੇ ਗਿੱਲੇ ਕੱਪੜੇ ਨਾਲ ਸਫਾਈ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਬਿਜਲੀ ਦਾ ਕਰੰਟ ਲੱਗਣ ਦਾ ਖ਼ਤਰਾ ਰਹਿੰਦਾ ਹੈ।

ਸਫ਼ਾਈ ਲਈ ਜੋ ਵੀ ਜ਼ਰੂਰੀ ਹੈ, ਤਿਆਰ ਰੱਖੋ। ਲੈਪਟਾਪ ਦੇ ਬਾਹਰਲੇ ਹਿੱਸੇ ਨੂੰ ਸਾਫ਼ ਕਰਨ ਲਈ ਇੱਕ ਮਾਈਕ੍ਰੋਫਾਈਬਰ ਕੱਪੜੇ ਦੀ ਵਰਤੋਂ ਕਰੋ। ਧੂੜ, ਉਂਗਲਾਂ ਦੇ ਨਿਸ਼ਾਨ ਅਤੇ ਧੱਬੇ ਨੂੰ ਹਟਾਉਣ ਲਈ ਸੁੱਕੇ ਮਾਈਕ੍ਰੋਫਾਈਬਰ ਕੱਪੜੇ ਦੀ ਵਰਤੋਂ ਕਰਕੇ ਲੈਪਟਾਪ ਦੀਆਂ ਬਾਹਰਲੀਆਂ ਸਤਹਾਂ ਨੂੰ ਹੌਲੀ-ਹੌਲੀ ਪੂੰਝੋ। ਜੇਕਰ ਤੁਸੀਂ ਇਸ ‘ਤੇ ਜ਼ੋਰ ਲਗਾਉਂਦੇ ਹੋ, ਤਾਂ ਤੁਹਾਡੀ ਸਕਰੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ, ਅਤੇ ਇਹ ਕ੍ਰੈਕ ਵੀ ਹੋ ਸਕਦੀ ਹੈ।

ਕੁੰਜੀਆਂ ਅਤੇ ਟੱਚਪੈਡ ਦੇ ਵਿਚਕਾਰੋਂ ਮਲਬੇ ਅਤੇ ਧੂੜ ਨੂੰ ਹਟਾਉਣ ਲਈ ਇੱਕ ਨਰਮ ਬੁਰਸ਼ ਜਾਂ ਸੰਕੁਚਿਤ ਹਵਾ ਦੀ ਵਰਤੋਂ ਕਰੋ। ਉਂਗਲਾਂ ਦੇ ਨਿਸ਼ਾਨ, ਧੂੜ ਅਤੇ ਧੱਬੇ ਨੂੰ ਹਟਾਉਣ ਲਈ ਸਾਫ਼ ਮਾਈਕ੍ਰੋਫਾਈਬਰ ਕੱਪੜੇ ਦੀ ਵਰਤੋਂ ਕਰਕੇ ਸਕ੍ਰੀਨ ਨੂੰ ਹੌਲੀ-ਹੌਲੀ ਪੂੰਝਣਾ ਸਹੀ ਹੈ।

ਲੈਪਟਾਪ ਨੂੰ ਸਾਫ਼ ਕਰਨ ਲਈ ਘਰੇਲੂ ਸਫਾਈ ਏਜੰਟਾਂ ਦੀ ਵਰਤੋਂ ਕਰਨ ਤੋਂ ਬਚੋ, ਕਿਉਂਕਿ ਉਹ ਲੈਪਟਾਪ ਦੀ ਸਤ੍ਹਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਪੋਰਟ ਦੀ ਸਫਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ
ਲੈਪਟਾਪ ਦੇ ਵੈਂਟਾਂ ਅਤੇ ਪੋਰਟਾਂ ਤੋਂ ਧੂੜ ਹਟਾਉਣ ਲਈ ਕੰਪਰੈੱਸਡ ਹਵਾ ਦੀ ਵਰਤੋਂ ਕਰੋ। ਮਲਬੇ ਨੂੰ ਡਿਵਾਈਸ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਲੈਪਟਾਪ ਨੂੰ ਸਿਰਫ ਵੱਖਰੇ ਕੋਣ ‘ਤੇ ਫੜ ਕੇ ਹੀ ਸਾਫ਼ ਕਰੋ। ਧਿਆਨ ਰਹੇ ਕਿ ਲੈਪਟਾਪ ਦੇ ਚਾਰਜਿੰਗ ਪੋਰਟ ‘ਤੇ ਕੋਈ ਵੀ ਤਿੱਖੀ ਚੀਜ਼ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਪੋਰਟ ਦੇ ਅੰਦਰ ਹਿੱਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕੀ-ਬੋਰਡ ਦੀ ਸਫਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ
ਲੈਪਟਾਪ ਨੂੰ ਝੁਕਾਓ ਅਤੇ ਇਸਨੂੰ ਹਲਕਾ ਜਿਹਾ ਟੈਪ ਕਰੋ ਤਾਂ ਕਿ ਢਿੱਲਾ ਮਲਬਾ ਬਾਹਰ ਆ ਜਾਵੇ। ਤੁਸੀਂ ਬਾਕੀ ਬਚੇ ਮਲਬੇ ਨੂੰ ਉਡਾਉਣ ਲਈ ਕੰਪਰੈੱਸਡ ਹਵਾ ਦੀ ਵਰਤੋਂ ਵੀ ਕਰ ਸਕਦੇ ਹੋ। ਕੀਬੋਰਡ ਨੂੰ ਸਾਫ਼ ਕਰਨ ਲਈ ਕਿਸੇ ਤਰਲ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਕੁੰਜੀਆਂ ਦੇ ਵਿਚਕਾਰ ਜਾ ਸਕਦਾ ਹੈ ਅਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ।

ਜੇ ਤੁਹਾਨੂੰ ਸ਼ੱਕ ਹੈ ਕਿ ਅੰਦਰੂਨੀ ਧੂੜ ਇਕੱਠਾ ਹੋਣ ਨਾਲ ਤੁਹਾਡੇ ਲੈਪਟਾਪ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ, ਤਾਂ ਇਸਦੀ ਕਿਸੇ ਪੇਸ਼ੇਵਰ ਦੁਆਰਾ ਜਾਂਚ ਕਰਵਾਓ।

The post ਲੈਪਟਾਪ ਦੀ ਸਫਾਈ ਕਰਦੇ ਸਮੇਂ 90% ਲੋਕ ਕਰਦੇ ਹਨ ਇਹ ਗਲਤੀ! ਬਿਜਲੀ ਦਾ ਕਰੰਟ ਲੱਗਣ ਦਾ ਹੈ ਖਤਰਾ appeared first on TV Punjab | Punjabi News Channel.

Tags:
  • how-to-clean-laptop-exterior
  • how-to-clean-laptop-software
  • how-to-clean-your-laptop-internally
  • how-to-clean-your-laptop-memory
  • how-to-clean-your-laptop-to-make-it-faster
  • is-it-safe-to-clean-your-laptop-inside
  • laptop-cleaning-kit
  • laptop-cleaning-service
  • laptop-cleaning-wipes
  • tech-autos
  • tech-news-in-punjabi
  • tv-punjab-news
  • what-happen-if-i-clean-my-laptop
  • what-not-to-do-when-cleaning-laptop

ਭਾਰਤ ਗੌਰਵ ਟਰੇਨ ਨੂੰ ਲੱਗੀ ਭਿਆਨਕ ਅੱਗ, 10 ਯਾਤਰੀਆਂ ਦੀ ਮੌਤ, 20 ਜ਼ਖਮੀ

Saturday 26 August 2023 06:10 AM UTC+00 | Tags: bharat-gorav-train india news top-news train-on-fire trending-news

ਡੈਸਕ- ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਭਾਰਤ ਗੌਰਵ ਟੂਰਿਸਟ ਟਰੇਨ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਟਰੇਨ ਮਦੁਰਾਈ ਰੇਲਵੇ ਸਟੇਸ਼ਨ ਤੋਂ ਲਗਭਗ 1 ਕਿਲੋਮੀਟਰ ਦੂਰ ਰੁਕੀ। ਇਕ ਡੱਬੇ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਨਾਲ ਲੱਗਦੇ ਡੱਬੇ ਵਿਚ ਫੈਲ ਗਈ। ਅੱਗ ਕਾਰਨ ਹੋਏ ਹਫੜਾ-ਦਫੜੀ ਦਰਮਿਆਨ ਯਾਤਰੀਆਂ ਨੇ ਤੁਰੰਤ ਰੇਲਗੱਡੀ ਖਾਲੀ ਕੀਤੀ ਅਤੇ ਹੇਠਾਂ ਉਤਰ ਗਏ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਸਾਰੇ ਯਾਤਰੀ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ।

ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਰੇਲਗੱਡੀ ਵਿੱਚ ਸਵਾਰ ਸ਼ਰਧਾਲੂਆਂ ਵੱਲੋਂ ਗੈਸ ਸਿਲੰਡਰ ਨਾਲ ਖਾਣਾ ਪਕਾਉਣ ਕਾਰਨ ਅੱਗ ਲੱਗੀ ਹੈ। ਮਦੁਰੈ ਦੇ ਜ਼ਿਲ੍ਹਾ ਕੁਲੈਕਟਰ ਐਮਐਸ ਸੰਗੀਤਾ ਨੇ ਕਿਹਾ, ‘ਅੱਜ ਸਵੇਰੇ ਟੂਰਿਸਟ ਟਰੇਨ ਨੂੰ ਲੱਗੀ ਅੱਗ ‘ਚ 10 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਹੋਰ 20 ਜ਼ਖਮੀਆਂ ਨੂੰ ਮਦੁਰਾਈ ਦੇ ਰਾਜਾਜੀ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਰੇਲਵੇ ਸਟਾਫ ਤੋਂ ਇਲਾਵਾ ਪੁਲਸ, ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਨੇ ਡੱਬੇ ‘ਚੋਂ ਸੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

The post ਭਾਰਤ ਗੌਰਵ ਟਰੇਨ ਨੂੰ ਲੱਗੀ ਭਿਆਨਕ ਅੱਗ, 10 ਯਾਤਰੀਆਂ ਦੀ ਮੌਤ, 20 ਜ਼ਖਮੀ appeared first on TV Punjab | Punjabi News Channel.

Tags:
  • bharat-gorav-train
  • india
  • news
  • top-news
  • train-on-fire
  • trending-news

ਫਿਰੋਜ਼ਪੁਰ ਪੁਲਿਸ ਨੇ 3 ਕਰੋੜ ਦੀ ਹੈਰੋਇਨ ਫੜੀ, ਬਾਈਕ ਸਵਾਰ 2 ਨਸ਼ਾ ਤਸਕਰ ਗ੍ਰਿਫਤਾਰ

Saturday 26 August 2023 06:13 AM UTC+00 | Tags: drugs-punjab ferozpur-police india news punjab punjab-news punjab-police top-news trending-news

ਡੈਸਕ- ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਨੂੰ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਸਦਰ ਥਾਣਾ ਜੀਰਾ ਪੁਲਿਸ ਟੀਮ ਵੱਲੋਂ 2 ਬਾਈਕ ਸਵਾਰ ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਫੜੇ ਗਏ ਹੈਰੋਇਨ ਦੀ ਕੀਮਤ 3 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਤਸਕਰਾਂ ਦੇ ਕਬਜ਼ੇ 'ਚੋਂ ਕੰਪਿਊਟਰ ਕੀ-ਬੋਰਡ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਥਾਣਾ ਸਦਰ ਜੀਰਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟੀਮ ਸਮੇਤ ਲਗਾਤਾਰ ਗਸ਼ਤ 'ਤੇ ਸਨ। ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਨਿਸ਼ਾਨ ਸਿੰਘ ਅਤੇ ਕਰਮਵੀਰ ਸਿੰਘ ਵਾਸੀ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰਨ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਦਾਣਾ ਮੰਡੀ ਬਹਿਕ ਗੁੱਜਰਾ ਨੇੜੇ ਗਾਹਕ ਦੀ ਉਡੀਕ ਕਰ ਰਹੇ ਹਨ। ਜੇਕਰ ਮੌਕੇ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ।

ਉਕਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਨੂੰ ਉਸੇ ਸਮੇਂਥਾਣੇ ਲਿਜਾਇਆ ਗਿਆ। ਇਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਕਿ ਉਹ ਇਹ ਹੈਰੋਇਨ ਕਿੱਥੋਂ ਲਿਆ ਰਹੇ ਸਨ। ਉਹ ਇਸ ਨੂੰ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੇ ਸਨ, ਇਸ ਨਾਲ ਨੈੱਟਵਰਕ ਦੇ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਫੜਨ ਦਾ ਮੌਕਾ ਮਿਲੇਗਾ।

The post ਫਿਰੋਜ਼ਪੁਰ ਪੁਲਿਸ ਨੇ 3 ਕਰੋੜ ਦੀ ਹੈਰੋਇਨ ਫੜੀ, ਬਾਈਕ ਸਵਾਰ 2 ਨਸ਼ਾ ਤਸਕਰ ਗ੍ਰਿਫਤਾਰ appeared first on TV Punjab | Punjabi News Channel.

Tags:
  • drugs-punjab
  • ferozpur-police
  • india
  • news
  • punjab
  • punjab-news
  • punjab-police
  • top-news
  • trending-news

ਫੋਟੋਸ਼ੂਟ ਲਈ ਲਾੜੇ ਦੀ ਛਾਤੀ 'ਤੇ ਚੜ੍ਹੀ ਲਾੜੀ, ਸਟੰਟ ਦੇਖ ਹਰ ਕੋਈ ਰਹਿ ਗਿਆ ਹੈਰਾਨ

Saturday 26 August 2023 06:19 AM UTC+00 | Tags: india marriage-photoshoot news stunt-in-photography top-news trending-news

ਡੈਸਕ- ਹੁਣ ਤੱਕ ਤੁਸੀਂ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦੀ ਵੀਡੀਓ ਨੂੰ ਕਈ ਵਾਰ ਦੇਖਿਆ ਹੋਵੇਗਾ। ਇਸ ਦੌਰਾਨ ਲਾੜਾ-ਲਾੜੀ ਫੋਟੋਸ਼ੂਟ ਲਈ ਪੋਜ਼ ਦਿੰਦੇ ਹਨ। ਇਸ ਦੌਰਾਨ ਜੋੜੇ ਆਪਣੀਆਂ ਮਨਪਸੰਦ ਥਾਵਾਂ 'ਤੇ ਜਾਂਦੇ ਹਨ ਅਤੇ ਡਾਂਸ ਕਰਦੇ ਹੋਏ ਵੀਡੀਓ ਸ਼ੂਟ ਕਰਵਾਉਂਦੇ ਹਨ।

ਕਈ ਵਾਰ ਸ਼ੂਟ ਕਰਵਾਉਣ ਲਈ ਜੋੜੇ ਕੁਝ ਅਜਿਹਾ ਕਰਦੇ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦਾ ਹੈ। ਦਰਅਸਲ, ਇਸ ਵਾਰ ਦੁਲਹਨ ਨੇ ਸਟੰਟ ਕਰਦੇ ਹੋਏ ਫੋਟੋਸ਼ੂਟ ਕਰਵਾਇਆ ਹੈ, ਜਿਸ ਨੂੰ ਲੋਕ ਸੋਸ਼ਲ ਮੀਡੀਆ 'ਤੇ ਖੂਬ ਦੇਖ ਰਹੇ ਹਨ।

ਇਨ੍ਹੀਂ ਦਿਨੀਂ ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਅਜੀਬੋ-ਗਰੀਬ ਕੰਮ ਕਰਨ ਲੱਗੇ ਹਨ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਫੋਟੋਸ਼ੂਟ ਲਈ ਲਾੜੀ ਲਾੜੇ ਦੀ ਛਾਤੀ 'ਤੇ ਸਿਰ ਝੁਕਾ ਕੇ ਖੜ੍ਹੀ ਹੈ। ਲਾੜੀ ਆਪਣੀ ਇਕ ਲੱਤ ਲਾੜੇ ਦੇ ਸਿਰ 'ਤੇ ਰੱਖ ਕੇ ਅਤੇ ਦੂਜੀ ਲੱਤ ਲਾੜੇ ਦੇ ਗੋਡੇ 'ਤੇ ਰੱਖ ਕੇ ਜ਼ਬਰਦਸਤ ਸਟੰਟ ਕਰ ਰਹੀ ਹੈ।

ਇਸ ਦੌਰਾਨ ਲਾੜੇ ਦਾ ਹੱਥ ਛੱਡ ਕੇ ਉਹ ਆਪਣੇ ਦੋਵੇਂ ਹੱਥ ਹਵਾ 'ਚ ਫੈਲਾਉਣ ਲੱਗਦੀ ਹੈ। ਇੰਨਾ ਹੀ ਨਹੀਂ ਵੀਡੀਓ ਸ਼ੂਟ ਕਰਨ ਲਈ ਲਾੜੀ ਵੀ ਪੰਛੀਆਂ ਵਾਂਗ ਆਪਣੇ ਹੱਥ ਉਡਾਉਣ ਲੱਗਦੀ ਹੈ। ਇਸ ਲਾੜੀ ਨੇ ਵੱਖ-ਵੱਖ ਸਟਾਈਲ 'ਚ ਪੋਜ਼ ਦੇ ਕੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ।

'ਯੇ ਕਰ ਕੇ ਦੇਖਾਓ…' ਗੀਤ 'ਤੇ ਦੁਲਹਨ ਨੇ ਅਜਿਹਾ ਸਟੰਟ ਕਰਦੇ ਹੋਏ ਫੋਟੋਸ਼ੂਟ ਕਰਵਾਇਆ ਕਿ ਹਰ ਕਿਸੇ ਨੂੰ ਲੱਗਾ ਕਿ ਸ਼ਾਇਦ ਉਹ ਹੇਠਾਂ ਡਿੱਗ ਸਕਦੀ ਹੈ। ਇਸ ਦੌਰਾਨ ਲਾੜੀ ਨੂੰ ਲੱਕ 'ਤੇ ਹੱਥ ਰੱਖ ਕੇ ਡਾਂਸ ਕਰਦੇ ਸਮੇਂ ਸ਼ੂਟ ਕਰਵਾਇਆ ਹੈ।

ਇਸ ਪੂਰੇ ਫੋਟੋਸ਼ੂਟ ਦੌਰਾਨ ਲਾੜਾ ਆਪਣੇ ਹੱਥ ਨਾਲ ਲਾੜੀ ਦੇ ਪੈਰ ਫੜ ਕੇ ਖੜ੍ਹਾ ਰਿਹਾ ਤਾਂ ਕਿ ਉਸ ਦਾ ਸੰਤੁਲਨ ਨਾ ਵਿਗੜ ਜਾਵੇ। ਹਾਲਾਂਕਿ, ਵਿਚਕਾਰ, ਲਾੜਾ ਲਾੜੀ ਨੂੰ ਪੋਜ਼ ਦੇਣ ਦੀ ਯਾਦ ਦਿਵਾਉਂਦਾ ਰਹਿੰਦਾ ਹੈ।

ਇਸ ਤਰ੍ਹਾਂ ਲਾੜੀ ਬਹੁਤ ਸੁਰੱਖਿਅਤ ਤਰੀਕੇ ਨਾਲ ਸਟੰਟ ਕਰਦੇ ਹੋਏ ਫੋਟੋਸ਼ੂਟ ਕਰਵਾ ਕੇ ਹੇਠਾਂ ਉਤਰ ਜਾਂਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, 'ਉਹ ਇੱਕ ਔਰਤ ਹੈ, ਉਹ ਕੁਝ ਵੀ ਕਰ ਸਕਦੀ ਹੈ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ 'ਸਰਕਸ ਵਾਲੀ ਬਹੂ'।

The post ਫੋਟੋਸ਼ੂਟ ਲਈ ਲਾੜੇ ਦੀ ਛਾਤੀ 'ਤੇ ਚੜ੍ਹੀ ਲਾੜੀ, ਸਟੰਟ ਦੇਖ ਹਰ ਕੋਈ ਰਹਿ ਗਿਆ ਹੈਰਾਨ appeared first on TV Punjab | Punjabi News Channel.

Tags:
  • india
  • marriage-photoshoot
  • news
  • stunt-in-photography
  • top-news
  • trending-news

ਭਾਜਪਾ ਦੇ ਏਜੰਡੇ ਤਹਿਤ ਰਾਸ਼ਟਰਪਤੀ ਸ਼ਾਸਨ ਦੀ ਧਮਕੀ ਦੇ ਰਹੇ ਨੇ ਗਵਰਨਰ- ਸੀ.ਐੱਮ ਮਾਨ

Saturday 26 August 2023 06:25 AM UTC+00 | Tags: banwari-lal-purohit cm-bhagwant-mann cm-mann-on-gov. governor-of-punjab india news punjab punjab-news punjab-politics top-news trending-news

ਡੈਸਕ- ਸੀਐਮ ਭਗਵੰਤ ਮਾਨ ਨੇ ਪ੍ਰੈੱਸਕਾਨਫਰੰਸ ਰਾਹੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਉੱਤੇ ਜਵਾਬੀ ਨਿਸ਼ਾਨੇ ਸਾਧੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਸਾਹਿਬ ਤੁਹਾਡੀਆਂ ਚਿੱਠੀਆਂ ਦਾ ਜਵਾਬ ਦੇਵਾਂਗੇ। ਗਵਰਨਰ ਸਾਹਿਬ ਕੁਝ ਸਮਾਂ ਲਗਦਾ ਹੈ।

ਪ੍ਰੈੱਸਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ- ਗਵਰਨਰ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ?, ਤੁਸੀਂ ਕਦੇ ਮੈਨੂੰ ਕਿਸਾਨਾਂ ਬਾਰੇ ਪੁੱਛਿਆ?, ਕਦੇ ਕਿਹਾ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਕਰਵਾ ਦਿੰਦੇ ਹਾਂ…ਤੁਸੀਂ ਕਦੇ ਪੰਜਾਬ ਨਾਲ ਖੜ੍ਹੇ? ਤੁਸੀਂ ਪੰਜਾਬ ਦੇ ਗਵਰਨਰ ਹੋ…ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ…ਸਾਡਾ ਵਰਸਾ ਜੋੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਨਾਲ…ਤੁਸੀਂ ਕਿਸ ਦੀ ਪੈਰਵੀਂ ਕਰ ਰਹੇ ਹੋ ਗਵਰਨਰ ਸਾਬ੍ਹ…?

ਦੱਸਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਰਾਜਪਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸੰਵਿਧਾਨਕ ਕਾਰਵਾਈ ਤਹਿਤ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਰਾਜ ਸਰਕਾਰ ਰਾਜ ਭਵਨ ਵੱਲੋਂ ਮੰਗੀ ਗਈ ਸੂਚਨਾ ਨਹੀਂ ਦੇ ਰਹੀ। ਇਹ ਸੰਵਿਧਾਨਕ ਫਰਜ਼ ਦਾ ਅਪਮਾਨ ਹੈ।

ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ‘ਮੈਂ ਸੰਵਿਧਾਨਕ ਤੰਤਰ ਦੀ ਅਸਫਲਤਾ ਬਾਰੇ ਧਾਰਾ 356 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਰਿਪੋਰਟ ਭੇਜਣ ਤੋਂ ਪਹਿਲਾਂ ਅਤੇ ਆਈਪੀਸੀ ਦੀ ਧਾਰਾ 124 ਦੇ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਬਾਰੇ ਫੈਸਲਾ ਲਵਾਂ ਮੈਂ ਤੁਹਾਨੂੰ ਮੇਰੇ ਪੱਤਰਾਂ ਦੇ ਤਹਿਤ ਲੋੜੀਂਦੀ ਜਾਣਕਾਰੀ ਪੁੱਛਦਾ ਹਾਂ।ਅਜਿਹਾ ਨਾ ਕਰਨ ‘ਤੇ ਮੇਰੇ ਕੋਲ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਸੰਵਿਧਾਨ ਦੀ ਧਾਰਾ 356 ਦੇ ਤਹਿਤ, ਕੇਂਦਰ ਸਰਕਾਰ ਕਿਸੇ ਵੀ ਰਾਜ ਵਿੱਚ ਦੰਗਿਆਂ ਆਦਿ ਵਰਗੀਆਂ ਸਿਵਲ ਅਸ਼ਾਂਤੀ ਨਾਲ ਨਜਿੱਠਣ ਵਿੱਚ ਰਾਜ ਸਰਕਾਰ ਦੀ ਅਸਫਲਤਾ ਦੀ ਸਥਿਤੀ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦਾ ਅਧਿਕਾਰ ਦਿੰਦੀ ਹੈ।

ਰਾਜਪਾਲ ਪੁਰੋਹਿਤ ਨੇ ਆਪਣੇ ਪੱਤਰ ਦੇ ਸ਼ੁਰੂ ਵਿੱਚ ਲਿਖਿਆ ਹੈ ਕਿ ਉਹ 1 ਅਗਸਤ 2023 ਨੂੰ ਮੁੱਖ ਮੰਤਰੀ ਨੂੰ ਭੇਜੇ ਪੱਤਰ ਦੇ ਸਬੰਧ ਵਿੱਚ ਇਹ ਨਵਾਂ ਪੱਤਰ ਲਿਖਣ ਲਈ ਮਜ਼ਬੂਰ ਹਨ ਕਿਉਂਕਿ ਉਨ੍ਹਾਂ ਦੇ ਪੱਤਰ ਦੇ ਬਾਵਜੂਦ ਮੁੱਖ ਮੰਤਰੀ ਨੇ ਮੰਗੀ ਜਾਣਕਾਰੀ ਨਹੀਂ ਦਿੱਤੀ। ਲੱਗਦਾ ਹੈ ਕਿ ਮੁੱਖ ਮੰਤਰੀ ਜਾਣਬੁੱਝ ਕੇ ਇਹ ਜਾਣਕਾਰੀ ਨਹੀਂ ਦੇ ਰਹੇ ਹਨ।

ਪੱਤਰ ਵਿੱਚ ਰਾਜਪਾਲ ਨੇ ਲਿਖਿਆ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 167 ਦੇ ਉਪਬੰਧਾਂ ਅਨੁਸਾਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਬਾਰੇ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਰਾਜਪਾਲ ਨੇ 28 ਫਰਵਰੀ 2023 ਨੂੰ ਮੁੱਖ ਮੰਤਰੀ ਮਾਨ ਦੀ ਤਰਫੋਂ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਦੀ ਉਸ ਟਿੱਪਣੀ ਦਾ ਵੀ ਹਵਾਲਾ ਦਿੱਤਾ, ਜਿਸ ‘ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਰਾਜਪਾਲ ਦੋਵੇਂ ਸੰਵਿਧਾਨਕ ਅਧਿਕਾਰੀ ਹਨ ਅਤੇ ਦੋਵਾਂ ਦੀ ਭੂਮਿਕਾ ਹੈ ਅਤੇ ਸੰਵਿਧਾਨ ਦੁਆਰਾ ਨਿਰਧਾਰਿਤ ਵੀ ਜ਼ਿੰਮੇਵਾਰੀਆਂ ਹਨ।ਰਾਜ ਵਿੱਚ ਨਸ਼ਿਆਂ ਦੇ ਵੱਧ ਰਹੇ ਕਾਰੋਬਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਆਪਣੇ ਸਿਖਰ 'ਤੇ ਹੈ ਤੇ ਡਰੱਗ ਸਟੋਰਾਂ ‘ਤੇ ਵੀ ਨਸ਼ੀਲੇ ਪਦਾਰਥ ਉਪਲਬਧ ਹਨ। ਰਾਜ ਸਰਕਾਰ ਦੇ ਕੰਟਰੋਲ ਵਾਲੀਆਂ ਸ਼ਰਾਬ ਦੀਆਂ ਦੁਕਾਨਾਂ ‘ਤੇ ਵੀ ਨਸ਼ੇ ਵਿਕ ਰਹੇ ਹਨ। ਹਾਲ ਹੀ ‘ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਆਰ. ਬੀ.) ਅਤੇ ਚੰਡੀਗੜ੍ਹ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਲੁਧਿਆਣਾ ‘ਚੋਂ ਨਸ਼ੇ ਵੇਚਣ ਵਾਲੇ 66 ਸ਼ਰਾਬ ਦੇ ਠੇਕਿਆਂ ਨੂੰ ਸੀਲ ਕੀਤਾ ਗਿਆ ਸੀ।ਰਾਜਪਾਲ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਸੰਸਦ ਦੀ ਸਥਾਈ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਨਸ਼ੇ ਦਾ ਆਦੀ ਹੈ। ਇਹ ਤੱਥ ਪੰਜਾਬ ਵਿੱਚ ਅਮਨ-ਕਾਨੂੰਨ ਦੀ ਟੁੱਟ-ਭੱਜ ਵੱਲ ਇਸ਼ਾਰਾ ਕਰਦੇ ਹਨ।

The post ਭਾਜਪਾ ਦੇ ਏਜੰਡੇ ਤਹਿਤ ਰਾਸ਼ਟਰਪਤੀ ਸ਼ਾਸਨ ਦੀ ਧਮਕੀ ਦੇ ਰਹੇ ਨੇ ਗਵਰਨਰ- ਸੀ.ਐੱਮ ਮਾਨ appeared first on TV Punjab | Punjabi News Channel.

Tags:
  • banwari-lal-purohit
  • cm-bhagwant-mann
  • cm-mann-on-gov.
  • governor-of-punjab
  • india
  • news
  • punjab
  • punjab-news
  • punjab-politics
  • top-news
  • trending-news

ਏਸ਼ੀਆ ਕੱਪ 2023 ਹੋਵੇਗਾ ਰੱਦ! ਸ਼੍ਰੀਲੰਕਾ ਟੀਮ ਦੇ ਦੋ ਖਿਡਾਰੀ ਪਾਏ ਗਏ ਹਨ ਕੋਵਿਡ-19 ਪਾਜ਼ੇਟਿਵ

Saturday 26 August 2023 06:30 AM UTC+00 | Tags: 19 2023 asia-cup-2023 avishka-fernando corona covid-19 kusal-perera sports sports-news-in-punjabi sri-lanka-asia-cup-squad sri-lanka-cricket-team sri-lankan-cricketers-covid-positive tv-punjab-news


Asia Cup 2023 Covid-19: ਏਸ਼ੀਆ ਕੱਪ 2023 ਸ਼ੁਰੂ ਹੋਣ ‘ਚ ਹੁਣ ਸਿਰਫ ਪੰਜ ਦਿਨ ਬਾਕੀ ਹਨ। ਪਾਕਿਸਤਾਨ ਦੀ ਮੇਜ਼ਬਾਨੀ ‘ਚ 30 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇ ਜਾਣਗੇ। ਇਸ ਤਹਿਤ ਏਸ਼ੀਆ ਕੱਪ ਦੇ 4 ਮੈਚ ਪਾਕਿਸਤਾਨ ‘ਚ ਖੇਡੇ ਜਾਣੇ ਹਨ, ਜਦਕਿ ਫਾਈਨਲ ਸਮੇਤ 9 ਮੈਚ ਸ਼੍ਰੀਲੰਕਾ ‘ਚ ਖੇਡੇ ਜਾਣੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ ਵੀ 2 ਸਤੰਬਰ ਨੂੰ ਸ਼੍ਰੀਲੰਕਾ ਵਿੱਚ ਹੋਣਾ ਹੈ। ਪਰ ਇਸ ਤੋਂ ਪਹਿਲਾਂ ਹੀ ਏਸ਼ੀਆ ਕੱਪ ‘ਤੇ ਕੋਰੋਨਾ ਵਾਇਰਸ ਯਾਨੀ ਕੋਵਿਡ-19 ਦਾ ਖ਼ਤਰਾ ਮੰਡਰਾਣਾ ਸ਼ੁਰੂ ਹੋ ਗਿਆ ਹੈ। ਇਸ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਸ਼੍ਰੀਲੰਕਾ ਦੇ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦੱਸ ਦਈਏ ਕਿ ਕੋਵਿਡ-19 ਕਾਰਨ ਪੂਰੀ ਦੁਨੀਆ ‘ਚ ਲੰਬੇ ਸਮੇਂ ਤੋਂ ਕ੍ਰਿਕਟ ਨਹੀਂ ਖੇਡੀ ਗਈ ਸੀ। ਅਜਿਹੇ ‘ਚ ਏਸ਼ੀਆ ਕੱਪ ਦੇ ਆਯੋਜਨ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ।

ਸ਼੍ਰੀਲੰਕਾ ਦੇ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ
ਏਸ਼ੀਆ ਕੱਪ 2023 ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀਲੰਕਾਈ ਕੈਂਪ ਤੋਂ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਕ ਰਿਪੋਰਟ ਮੁਤਾਬਕ ਸ਼੍ਰੀਲੰਕਾ ਦੇ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ‘ਚ ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਅਤੇ ਵਿਕਟਕੀਪਰ ਬੱਲੇਬਾਜ਼ ਕੁਸ਼ਾਲ ਪਰੇਰਾ ਦਾ ਨਾਂ ਸਾਹਮਣੇ ਆ ਰਿਹਾ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਾਂਚ ਤੋਂ ਬਾਅਦ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋਵਾਂ ‘ਚ ਐੱਲ.ਪੀ.ਐੱਲ ਟੂਰਨਾਮੈਂਟ ਦੇ ਆਖਰੀ ਪੜਾਅ ਦੌਰਾਨ ਲੱਛਣ ਦਿਖਾਈ ਦਿੱਤੇ ਸਨ ਅਤੇ ਨਕਾਰਾਤਮਕ ਨਤੀਜਿਆਂ ਤੋਂ ਬਾਅਦ ਹੀ ਉਨ੍ਹਾਂ ਨੂੰ ਏਸ਼ੀਆ ਕੱਪ ਟੀਮ ‘ਚ ਚੁਣਿਆ ਜਾਵੇਗਾ। ਹਾਲਾਂਕਿ ਦੋਵੇਂ ਖਿਡਾਰੀ ਪੂਰੀ ਤਰ੍ਹਾਂ ਨਿਗਰਾਨੀ ਹੇਠ ਹਨ।

ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਸ਼੍ਰੀਲੰਕਾਈ ਟੀਮ
ਤੇਜ਼ ਗੇਂਦਬਾਜ਼ ਦੁਸਮੰਥਾ ਚਮੀਰਾ ਹਾਲ ਹੀ ‘ਚ ਸਮਾਪਤ ਹੋਈ ਲੰਕਾ ਪ੍ਰੀਮੀਅਰ ਲੀਗ (LPL) ਦੌਰਾਨ ਮੋਢੇ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਤਿਆਰ ਹੈ। LPL ਫਾਈਨਲ ਤੋਂ ਪਹਿਲਾਂ ਪੱਟ ਦੀ ਸੱਟ ਤੋਂ ਪੀੜਤ ਲੈੱਗ ਸਪਿਨਰ ਵਾਨਿੰਦੂ ਹਸਾਰੰਗਾ ਟੂਰਨਾਮੈਂਟ ਦੇ ਘੱਟੋ-ਘੱਟ ਦੋ ਮੈਚਾਂ ਤੋਂ ਖੁੰਝ ਸਕਦਾ ਹੈ।

ਸ਼੍ਰੀਲੰਕਾ ਟੀਮ ਦਾ ਐਲਾਨ ਨਹੀਂ ਕੀਤਾ ਗਿਆ
ਸ਼੍ਰੀਲੰਕਾ ਨੇ ਅਜੇ ਤੱਕ ਏਸ਼ੀਆ ਕੱਪ ਲਈ ਅਧਿਕਾਰਤ ਤੌਰ ‘ਤੇ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਸ਼੍ਰੀਲੰਕਾ ਆਪਣੀ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ 31 ਅਗਸਤ ਨੂੰ ਪੱਲੇਕੇਲੇ ‘ਚ ਬੰਗਲਾਦੇਸ਼ ਖਿਲਾਫ ਮੈਚ ਨਾਲ ਕਰੇਗਾ। ਟੀਮ ਆਪਣਾ ਦੂਜਾ ਗਰੁੱਪ ਮੈਚ 5 ਸਤੰਬਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇਗੀ।

ਏਸ਼ੀਆ ਕੱਪ 2023 ਦਾ ਪੂਰਾ ਸਮਾਂ-ਸਾਰਣੀ
30 ਅਗਸਤ – ਪਾਕਿਸਤਾਨ ਬਨਾਮ ਨੇਪਾਲ, ਮੁਲਤਾਨ (ਪਾਕਿਸਤਾਨ)
31 ਅਗਸਤ – ਬੰਗਲਾਦੇਸ਼ ਬਨਾਮ ਸ਼੍ਰੀਲੰਕਾ, ਕੈਂਡੀ (ਸ਼੍ਰੀਲੰਕਾ)
2 ਸਤੰਬਰ – ਪਾਕਿਸਤਾਨ ਬਨਾਮ ਭਾਰਤ, ਕੈਂਡੀ (ਸ਼੍ਰੀਲੰਕਾ)
3 ਸਤੰਬਰ – ਬੰਗਲਾਦੇਸ਼ ਬਨਾਮ ਅਫਗਾਨਿਸਤਾਨ, ਲਾਹੌਰ (ਪਾਕਿਸਤਾਨ)
4 ਸਤੰਬਰ – ਭਾਰਤ ਬਨਾਮ ਨੇਪਾਲ, ਕੈਂਡੀ (ਸ਼੍ਰੀਲੰਕਾ)
5 ਸਤੰਬਰ – ਅਫਗਾਨਿਸਤਾਨ ਬਨਾਮ ਸ਼੍ਰੀਲੰਕਾ, ਲਾਹੌਰ (ਪਾਕਿਸਤਾਨ)
ਸੁਪਰ 4
6 ਸਤੰਬਰ – ਏ1 ਬਨਾਮ ਬੀ1, ਲਾਹੌਰ (ਪਾਕਿਸਤਾਨ)
9 ਸਤੰਬਰ – B1 v B2, ਕੋਲੰਬੋ (ਸ਼੍ਰੀਲੰਕਾ)
10 ਸਤੰਬਰ – A1 v A2, ਕੋਲੰਬੋ (ਸ਼੍ਰੀਲੰਕਾ)
12 ਸਤੰਬਰ – A2 v B1, ਕੋਲੰਬੋ (ਸ਼੍ਰੀਲੰਕਾ)
14 ਸਤੰਬਰ – ਏ1 ਬਨਾਮ ਬੀ1, ਕੋਲੰਬੋ (ਸ਼੍ਰੀਲੰਕਾ)
15 ਸਤੰਬਰ – A1 v B2, ਕੋਲੰਬੋ (ਸ਼੍ਰੀਲੰਕਾ)

17 ਸਤੰਬਰ – ਫਾਈਨਲ, ਕੋਲੰਬੋ (ਸ਼੍ਰੀਲੰਕਾ)

The post ਏਸ਼ੀਆ ਕੱਪ 2023 ਹੋਵੇਗਾ ਰੱਦ! ਸ਼੍ਰੀਲੰਕਾ ਟੀਮ ਦੇ ਦੋ ਖਿਡਾਰੀ ਪਾਏ ਗਏ ਹਨ ਕੋਵਿਡ-19 ਪਾਜ਼ੇਟਿਵ appeared first on TV Punjab | Punjabi News Channel.

Tags:
  • 19
  • 2023
  • asia-cup-2023
  • avishka-fernando
  • corona
  • covid-19
  • kusal-perera
  • sports
  • sports-news-in-punjabi
  • sri-lanka-asia-cup-squad
  • sri-lanka-cricket-team
  • sri-lankan-cricketers-covid-positive
  • tv-punjab-news

IRCTC ਲਿਆਇਆ ਮਦੁਰਾਈ ਅਤੇ ਰਾਮੇਸ਼ਵਰਮ ਟੂਰ ਪੈਕੇਜ, ਅਯੁੱਧਿਆ ਤੋਂ ਸ਼ੁਰੂ ਹੋਵੇਗੀ ਯਾਤਰਾ

Saturday 26 August 2023 07:00 AM UTC+00 | Tags: irctc-ayodhya-madurai-tour-package irctc-latest-news irctc-madurai-and-rameshwaram-tour-package irctc-new-tour-package travel travel-news-in-punjabi tv-punjab-news


IRCTC ਯਾਤਰੀਆਂ ਲਈ ਨਵਾਂ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ਦੀ ਯਾਤਰਾ ਦੇਖੋ ਆਪਣਾ ਦੇਸ਼ ਦੇ ਤਹਿਤ ਹੋਵੇਗੀ। ਸੈਲਾਨੀ ਇਸ ਟੂਰ ਪੈਕੇਜ ਵਿੱਚ ਤਿੰਨ ਥਾਵਾਂ ਨੂੰ ਕਵਰ ਕਰਨਗੇ। ਟੂਰ ਪੈਕੇਜ ਅਯੁੱਧਿਆ ਛਾਉਣੀ ਤੋਂ ਸ਼ੁਰੂ ਹੋਵੇਗਾ। IRCTC ਦੇ ਇਸ ਟੂਰ ਪੈਕੇਜ ਵਿੱਚ ਸੈਲਾਨੀ ਟਰੇਨ ਮੋਡ ਵਿੱਚ ਸਫਰ ਕਰਨਗੇ। IRCTC ਨੇ ਟਵੀਟ ਕਰਕੇ ਇਸ ਟੂਰ ਪੈਕੇਜ ਦੀ ਜਾਣਕਾਰੀ ਦਿੱਤੀ ਹੈ।

ਇਹ ਟੂਰ ਪੈਕੇਜ ਕਿੰਨਾ ਸਮਾਂ ਹੈ?
IRCTC ਦਾ ਇਹ ਟੂਰ ਪੈਕੇਜ 7 ਰਾਤਾਂ ਅਤੇ 8 ਦਿਨਾਂ ਦਾ ਹੈ। ਇਸ ਟੂਰ ਪੈਕੇਜ ਦਾ ਨਾਮ ਅਯੁੱਧਿਆ ਕੈਂਟ-ਤਿਰੁਚਿਰੱਪੱਲੀ-ਮਦੁਰਾਈ-ਰਾਮੇਸ਼ਵਰਮ-ਅਯੁੱਧਿਆ ਕੈਂਟ ਹੈ। ਤਿਰੂਚਿਰਾਪੱਲੀ, ਮਦੁਰਾਈ ਅਤੇ ਰਾਮੇਸ਼ਵਰਮ ਦੇ ਟਿਕਾਣਿਆਂ ਨੂੰ ਇਸ ਟੂਰ ਪੈਕੇਜ ਵਿੱਚ ਸ਼ਾਮਲ ਕੀਤਾ ਜਾਵੇਗਾ। ਟੂਰ ਪੈਕੇਜ ਦੇ ਬੋਰਡਿੰਗ ਅਤੇ ਡਿਬੋਰਡਿੰਗ ਪੁਆਇੰਟ ਅਯੁੱਧਿਆ ਕੈਂਟ, ਸ਼ਾਹਗੰਜ ਜੰਕਸ਼ਨ, ਜੌਨਪੁਰ, ਪ੍ਰਯਾਗਰਾਜ ਜੰਕਸ਼ਨ ਅਤੇ ਸਤਨਾ ਹੋਣਗੇ। ਇਹ ਟੂਰ ਪੈਕੇਜ ਹਰ ਬੁੱਧਵਾਰ ਨੂੰ ਚੱਲੇਗਾ। ਇਸ ਟੂਰ ਪੈਕੇਜ ‘ਚ ਸੈਲਾਨੀ 3 AC ‘ਚ ਸਫਰ ਕਰਨਗੇ। ਇਸ ਟੂਰ ਪੈਕੇਜ ਦੀ ਸ਼ੁਰੂਆਤੀ ਕੀਮਤ 16,735 ਰੁਪਏ ਹੈ।

ਇਸ ਟੂਰ ਪੈਕੇਜ ਲਈ ਕਿਰਾਇਆ
IRCTC ਦੇ ਇਸ ਟੂਰ ਪੈਕੇਜ ਦਾ ਕਿਰਾਇਆ ਵੱਖਰਾ ਹੈ। ਇਸ ਟੂਰ ਪੈਕੇਜ ਵਿੱਚ ਸੈਲਾਨੀ ਕੰਫਰਟ ਕਲਾਸ ਵਿੱਚ ਸਫਰ ਕਰਨਗੇ। ਜੇਕਰ ਤੁਸੀਂ ਇਸ ਟੂਰ ਪੈਕੇਜ ‘ਚ ਇਕੱਲੇ ਸਫਰ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 32255 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦੂਜੇ ਪਾਸੇ ਜੇਕਰ ਤੁਸੀਂ ਟੂਰ ਪੈਕੇਜ ‘ਚ ਦੋ ਲੋਕਾਂ ਨਾਲ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 20035 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦੂਜੇ ਪਾਸੇ ਜੇਕਰ ਤੁਸੀਂ ਇਸ ਟੂਰ ਪੈਕੇਜ ‘ਚ ਤਿੰਨ ਲੋਕਾਂ ਨਾਲ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 16735 ਰੁਪਏ ਦੇਣੇ ਹੋਣਗੇ।

ਦੂਜੇ ਪਾਸੇ ਜੇਕਰ 5 ਤੋਂ 11 ਸਾਲ ਦੇ ਬੱਚੇ ਇਸ ਟੂਰ ਪੈਕੇਜ ਵਿੱਚ ਤੁਹਾਡੇ ਨਾਲ ਸਫਰ ਕਰ ਰਹੇ ਹਨ ਤਾਂ ਉਨ੍ਹਾਂ ਦਾ ਬੈੱਡ ਸਮੇਤ ਕਿਰਾਇਆ 14460 ਰੁਪਏ ਹੋਵੇਗਾ। ਬਿਨਾਂ ਬਿਸਤਰੇ ਦੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਕਿਰਾਏ ਲਈ 12,890 ਰੁਪਏ ਦੇਣੇ ਹੋਣਗੇ।ਆਈਆਰਸੀਟੀਸੀ ਦੇ ਹੋਰ ਟੂਰ ਪੈਕੇਜਾਂ ਦੀ ਤਰ੍ਹਾਂ ਇਸ ਟੂਰ ਪੈਕੇਜ ਵਿੱਚ ਵੀ ਰੇਲਵੇ ਸੈਲਾਨੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕਰੇਗਾ। ਇਸ ਟੂਰ ਪੈਕੇਜ ਵਿੱਚ ਸੈਲਾਨੀਆਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਮਿਲੇਗਾ ਅਤੇ ਉਹ ਚੰਗੇ ਹੋਟਲਾਂ ਵਿੱਚ ਠਹਿਰਨਗੇ। ਸੈਲਾਨੀ ਇਸ ਟੂਰ ਪੈਕੇਜ ਨੂੰ IRCTC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕਰ ਸਕਦੇ ਹਨ।

The post IRCTC ਲਿਆਇਆ ਮਦੁਰਾਈ ਅਤੇ ਰਾਮੇਸ਼ਵਰਮ ਟੂਰ ਪੈਕੇਜ, ਅਯੁੱਧਿਆ ਤੋਂ ਸ਼ੁਰੂ ਹੋਵੇਗੀ ਯਾਤਰਾ appeared first on TV Punjab | Punjabi News Channel.

Tags:
  • irctc-ayodhya-madurai-tour-package
  • irctc-latest-news
  • irctc-madurai-and-rameshwaram-tour-package
  • irctc-new-tour-package
  • travel
  • travel-news-in-punjabi
  • tv-punjab-news

ਕਾਠਮੰਡੂ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ 'ਤੇ ਜ਼ਰੂਰ ਜਾਓ, ਵੇਖੋ ਸੂਚੀ

Saturday 26 August 2023 08:28 AM UTC+00 | Tags: best-places-to-visit-near-kathmandu places-to-visit-near-kathmandu tourist-places-in-kathmandu tourist-places-in-kathmandu-nepal travel travel-latest-news travel-news


Tourist Places In Kathmandu: ਕਾਠਮੰਡੂ ਉੱਤਰੀ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਸ਼ਹਿਰ ਹੈ, ਜੋ ਕਿ ਨੇਪਾਲ ਦੀ ਰਾਜਧਾਨੀ ਹੈ। ਇਹ ਸ਼ਹਿਰ ਕਾਠਮੰਡੂ, ਨੇਪਾਲ ਨਾਮ ਦੀ ਨਗਰਪਾਲਿਕਾ ਦੀ ਨਗਰ ਵਿਕਾਸ ਸਮਿਤੀ ਵਿੱਚ ਸਥਿਤ ਹੈ। ਕਾਠਮੰਡੂ ਨੇਪਾਲ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਿਕਸਤ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਨੇਪਾਲ ਦੇ ਸੱਭਿਆਚਾਰ, ਸੱਭਿਅਤਾ ਅਤੇ ਇਤਿਹਾਸ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਆਓ ਜਾਣਦੇ ਹਾਂ ਕਾਠਮੰਡੂ ‘ਚ ਘੁੰਮਣ ਵਾਲੀਆਂ ਥਾਵਾਂ ਬਾਰੇ।

ਪਸ਼ੂਪਤੀਨਾਥ ਮੰਦਿਰ ਕਾਠਮੰਡੂ ਵਿੱਚ ਸਥਿਤ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਇਹ ਮੰਦਰ 5 ਤੋਂ 6 ਸਦੀ ਈਸਾ ਪੂਰਵ ਦੇ ਆਸਪਾਸ ਬਣਾਇਆ ਗਿਆ ਸੀ। ਇਸ ਦੇ ਆਲੇ-ਦੁਆਲੇ ਬਾਗਮਤੀ ਨਦੀ ਵਗਦੀ ਹੈ, ਇਸ ਨਦੀ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਸ਼ਰਧਾਲੂ ਇੱਥੇ ਇਸ਼ਨਾਨ ਕਰਨ ਆਉਂਦੇ ਹਨ। ਕਾਠਮੰਡੂ ਦੀ ਇਹ ਜਗ੍ਹਾ ਸਭ ਤੋਂ ਮਸ਼ਹੂਰ ਹੈ। ਲੋਕ ਦੂਰ-ਦੂਰ ਤੋਂ ਪਸ਼ੂਪਤੀਨਾਥ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ।

ਘੰਟਾਘਰ, ਜਿਸਨੂੰ “ਕੁਮਾਰੀ ਘਰ” ਵੀ ਕਿਹਾ ਜਾਂਦਾ ਹੈ, ਕਾਠਮੰਡੂ, ਨੇਪਾਲ ਵਿੱਚ ਸਥਿਤ ਇੱਕ ਪ੍ਰਮੁੱਖ ਸੈਰ ਸਪਾਟਾ ਸਥਾਨ ਹੈ। ਇਹ ਨੇਪਾਲੀ ਸੱਭਿਆਚਾਰ ਅਤੇ ਪਰੰਪਰਾ ਦਾ ਪ੍ਰਤੀਕ ਹੈ ਅਤੇ ਨੇਪਾਲ ਦੀ ਰਾਜਕੁਮਾਰੀ ਇੱਥੇ ਰਹਿੰਦੀ ਹੈ। ਘੰਟਾਘਰ ਨੇਪਾਲ ਦੇ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦਾ ਇੱਕ ਮਹੱਤਵਪੂਰਨ ਤੱਥ ਹੈ। ਇਹ ਸੈਲਾਨੀਆਂ ਨੂੰ ਨੇਪਾਲੀ ਸੱਭਿਆਚਾਰ, ਧਰਮ ਅਤੇ ਪਰੰਪਰਾ ਦਾ ਅਨੁਭਵ ਕਰਨ ਲਈ ਇੱਕ ਸ਼ਾਨਦਾਰ ਸਥਾਨ ਪ੍ਰਦਾਨ ਕਰਦਾ ਹੈ। ਕਿਹਾ ਜਾਂਦਾ ਹੈ ਕਿ ਇਹ 18ਵੀਂ ਸਦੀ ਦੇ ਆਸਪਾਸ ਬਣਾਇਆ ਗਿਆ ਸੀ। ਇਹ ਸਥਾਨ ਕਾਠਮੰਡੂ ਦੇ ਮੁੱਖ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਕਾਠਮੰਡੂ ਘੁੰਮਣ ਆ ਰਹੇ ਹੋ ਤਾਂ ਇੱਥੇ ਜ਼ਰੂਰ ਜਾਓ। ਇੱਥੇ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਆਉਂਦੇ ਹਨ।

ਸਵਯੰਭੂਨਾਥ, ਜਿਸ ਨੂੰ ਇਸਦੀ ਪ੍ਰਸਿੱਧੀ ਕਾਰਨ “ਮੰਕ ਦਾ ਮੰਦਰ” ਵੀ ਕਿਹਾ ਜਾਂਦਾ ਹੈ। ਇਹ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਇਹ ਬੁੱਧ ਧਰਮ ਦਾ ਮੁੱਖ ਅਤੇ ਪ੍ਰਾਚੀਨ ਸਤੂਪ ਹੈ, ਜੋ ਕਿ ਨੇਪਾਲ ਦੇ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦਾ ਇੱਕ ਮਹੱਤਵਪੂਰਨ ਤੱਤ ਹੈ। ਸਵਯੰਭੂਨਾਥ ਨੇਪਾਲ ਦੇ ਸੈਰ-ਸਪਾਟਾ ਅਤੇ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਭਰ ਤੋਂ ਯਾਤਰੀ ਇਸ ਨੂੰ ਦੇਖਣ ਲਈ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਲਗਭਗ 2,000 ਸਾਲ ਪਹਿਲਾਂ ਬਣਾਇਆ ਗਿਆ ਸੀ। ਇੱਥੇ ਭਿਕਸ਼ੂ, ਬੋਧੀ ਭਿਕਸ਼ੂ ਅਤੇ ਸ਼ਰਧਾਲੂ ਰਵਾਇਤੀ ਧਾਰਮਿਕ ਤਿਉਹਾਰਾਂ ਦੌਰਾਨ ਆਉਂਦੇ ਹਨ। ਇਸ ਵਿੱਚ ਸ਼ੰਕਰਾਚਾਰੀਆ ਮੰਦਰ ਵੀ ਹੈ, ਜਿਸਦੀ ਸਥਾਪਨਾ ਆਦਿ ਸ਼ੰਕਰਾਚਾਰੀਆ ਦੁਆਰਾ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਸਵਯੰਭੂਨਾਥ ਸਥਾਨ ਭੂਚਾਲ ਤੋਂ ਬਚਿਆ ਹੈ ਅਤੇ ਇੱਥੋਂ ਤੁਸੀਂ ਕਾਠਮੰਡੂ ਸ਼ਹਿਰ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਲੈ ਸਕਦੇ ਹੋ।

ਭਗਤਾਪੁਰ ਕਾਠਮੰਡੂ ਵਿੱਚ ਮੌਜੂਦ ਹੈ ਜੋ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਇੱਥੇ ਬਹੁਤ ਸਾਰੇ ਮੰਦਰ ਅਤੇ ਤੀਰਥ ਸਥਾਨ ਹਨ। ਇਸ ਸ਼ਹਿਰ ਨੂੰ ਸ਼ਰਧਾਲੂਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਦਰਬਾਰ ਚੌਕ ਅਤੇ 55-ਵਿੰਡੋ ਪੈਲੇਸ ਇੱਥੇ ਦੇਖਣ ਲਈ ਮੁੱਖ ਸਥਾਨ ਹਨ। ਜੇਕਰ ਤੁਸੀਂ ਕਾਠਮੰਡੂ ਆ ਰਹੇ ਹੋ ਤਾਂ ਇੱਥੇ ਜ਼ਰੂਰ ਜਾਓ।

ਬੌਧਨਾਥ ਸਤੂਪ ਕਾਠਮੰਡੂ ਵਿੱਚ ਸਥਿਤ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਇਹ ਬੁੱਧ ਧਰਮ ਦਾ ਮੁੱਖ ਅਤੇ ਪ੍ਰਾਚੀਨ ਸਤੂਪ ਹੈ, ਜੋ ਕਿ ਨੇਪਾਲੀ ਅਤੇ ਵਿਦੇਸ਼ੀ ਬੋਧੀ ਸ਼ਰਧਾਲੂਆਂ ਲਈ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਬੌਧਨਾਥ ਸਤੂਪ ਨੂੰ ਵੀ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਹੈ। ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਵੀ ਸ਼ਾਮਲ ਹੈ। ਬੌਧਨਾਥ ਸਤੂਪ 5ਵੀਂ ਸਦੀ ਦੇ ਆਸਪਾਸ ਬਣਾਇਆ ਗਿਆ ਸੀ। ਜਿਸ ਦਾ ਆਕਾਰ ਲਗਭਗ 100 ਮੀਟਰ ਚੌੜਾਈ ਅਤੇ ਉਚਾਈ 40 ਮੀਟਰ ਹੈ। ਇੰਨਾ ਹੀ ਨਹੀਂ, ਸਤੂਪ ਦੇ ਆਲੇ-ਦੁਆਲੇ ਵੱਖ-ਵੱਖ ਬੋਧੀ ਮੱਠ ਅਤੇ ਧਾਰਮਿਕ ਸੰਸਥਾਵਾਂ ਸਥਿਤ ਹਨ, ਜੋ ਸ਼ਰਧਾਲੂਆਂ ਲਈ ਧਾਰਮਿਕ ਅਧਿਐਨ ਵਿਚ ਸਮਾਂ ਬਿਤਾਉਣ ਲਈ ਇਕ ਵਧੀਆ ਜਗ੍ਹਾ ਹੈ। ਜੇਕਰ ਤੁਸੀਂ ਕਾਠਮੰਡੂ ਦੀ ਯਾਤਰਾ ਕਰਨ ਜਾ ਰਹੇ ਹੋ ਤਾਂ ਤੁਸੀਂ ਬੌਧਨਾਥ ਸਤੂਪ ਦਾ ਦੌਰਾ ਕਰ ਸਕਦੇ ਹੋ। ਇਹ ਇੱਕ ਸ਼ਾਨਦਾਰ ਜਗ੍ਹਾ ਹੈ ਜਿੱਥੇ ਵਿਦੇਸ਼ੀ ਸੈਲਾਨੀ ਸਭ ਤੋਂ ਵੱਧ ਆਉਂਦੇ ਹਨ।

The post ਕਾਠਮੰਡੂ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ ‘ਤੇ ਜ਼ਰੂਰ ਜਾਓ, ਵੇਖੋ ਸੂਚੀ appeared first on TV Punjab | Punjabi News Channel.

Tags:
  • best-places-to-visit-near-kathmandu
  • places-to-visit-near-kathmandu
  • tourist-places-in-kathmandu
  • tourist-places-in-kathmandu-nepal
  • travel
  • travel-latest-news
  • travel-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form