TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਤਾਮਿਲਨਾਡੂ: ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ 'ਚ ਲੱਗੀ ਅੱਗ, 10 ਜਣਿਆਂ ਦੀ ਮੌਤ ਕਈ ਜ਼ਖਮੀ Saturday 26 August 2023 05:47 AM UTC+00 | Tags: breaking-news fire-broke indian-railway-news latest-news news punalur-madurai-express punalur-madurai-express-tarin punjab-news southern-railway tamil-nadu the-unmute-breaking-news the-unmute-punjabi-news train-accident ਚੰਡੀਗੜ੍ਹ, 26 ਅਗਸਤ, 2023: ਤਾਮਿਲਨਾਡੂ (Tamil Nadu) ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਟਰੇਨ (Train) ‘ਚ ਭਿਆਨਕ ਅੱਗ ਲੱਗ ਗਈ। ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਰੇਲਵੇ ਨੇ ਦੱਸਿਆ ਕਿ ਅੱਗ ਇੱਕ ‘ਪ੍ਰਾਈਵੇਟ ਪਾਰਟੀ ਕੋਚ’ ਵਿੱਚ ਲੱਗੀ ਜਿਸ ਵਿੱਚ 65 ਯਾਤਰੀ ਸਵਾਰ ਸਨ, ਜੋ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਏ ਸਨ। ਮਿਲੀ ਜਾਣਕਾਰੀ ਮੁਤਾਬਕ ਜਿਸ ਕੋਚ ‘ਚ ਅੱਗ ਲੱਗੀ ਉਹ ਪ੍ਰਾਈਵੇਟ ਪਾਰਟੀ ਦਾ ਕੋਚ ਸੀ ਭਾਵ ਪੂਰਾ ਕੋਚ ਕਿਸੇ ਵਿਅਕਤੀ ਵੱਲੋਂ ਬੁੱਕ ਕੀਤਾ ਗਿਆ ਸੀ। ਟਰੇਨ (Train) ‘ਚ ਸਵਾਰ ਯਾਤਰੀ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਮਦੁਰਾਈ ਪਹੁੰਚੇ ਸਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ, ਫਾਇਰ ਬ੍ਰਿਗੇਡ ਅਤੇ ਬਚਾਅ ਕਰਮੀਆਂ ਨੇ ਡੱਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਅੱਗ ‘ਤੇ ਕਾਬੂ ਪਾਉਣ ਦੇ ਯਤਨਾਂ ‘ਚ ਰੇਲਵੇ ਕਰਮਚਾਰੀ ਲੱਗੇ ਹੋਏ ਸਨ । ਦੱਖਣੀ ਰੇਲਵੇ ਨੇ ਦੱਸਿਆ ਕਿ ਟਰੇਨ ‘ਚ ਅੱਗ ਸਵੇਰੇ 5.15 ਵਜੇ ਲੱਗੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਵੇਰੇ 7.15 ‘ਤੇ ਇਸ ‘ਤੇ ਕਾਬੂ ਪਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਪਾਰਟੀ ਕੋਚ ‘ਚ ਸਵਾਰ ਯਾਤਰੀਆਂ ਨੇ ਗੈਸ ਸਿਲੰਡਰ ਲੈ ਕੇ ਆਏ ਸੀ, ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਲਿਆਂਦਾ ਸਿਲੰਡਰ ਹੀ ਅੱਗ ਦਾ ਕਾਰਨ ਬਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਮੈਂਬਰ ਚਾਹ-ਨਾਸ਼ਤਾ ਤਿਆਰ ਕਰਨ ਲਈ ਨਾਜਾਇਜ਼ ਤੌਰ 'ਤੇ ਲਿਆਂਦੇ ਐਲਪੀਜੀ ਸਿਲੰਡਰ ਦੀ ਵਰਤੋਂ ਕਰ ਰਹੇ ਸਨ | ਜ਼ਿਆਦਾਤਰ ਯਾਤਰੀ ਅੱਗ ਦੀ ਲਪੇਟ ‘ਚ ਆ ਗਏ। ਅੱਗ ਲੱਗਣ ‘ਤੇ ਕੁਝ ਲੋਕ ਕੋਚ ‘ਚੋਂ ਬਾਹਰ ਨਿਕਲ ਗਏ। ਕੋਚ ਦੇ ਵੱਖ ਹੋਣ ਤੋਂ ਪਹਿਲਾਂ ਹੀ ਕੁਝ ਯਾਤਰੀ ਪਲੇਟਫਾਰਮ ‘ਤੇ ਉਤਰ ਚੁੱਕੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ਪਾਰਟੀ ਕੋਚ ਨੇ 17 ਅਗਸਤ ਨੂੰ ਲਖਨਊ ਤੋਂ ਯਾਤਰਾ ਸ਼ੁਰੂ ਕੀਤੀ ਸੀ, ਜਿਸ ਵਿਚ ਐਤਵਾਰ ਨੂੰ ਚੇਨਈ ਜਾਣਾ ਸੀ ਅਤੇ ਉਥੋਂ ਵਾਪਸ ਲਖਨਊ ਜਾਣਾ ਸੀ। The post ਤਾਮਿਲਨਾਡੂ: ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ‘ਚ ਲੱਗੀ ਅੱਗ, 10 ਜਣਿਆਂ ਦੀ ਮੌਤ ਕਈ ਜ਼ਖਮੀ appeared first on TheUnmute.com - Punjabi News. Tags:
|
ਇਸਰੋ ਵਿਗਿਆਨੀਆਂ ਨੂੰ ਮਿਲੇ PM ਮੋਦੀ, ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੁਲਾੜ ਦਿਵਸ Saturday 26 August 2023 06:14 AM UTC+00 | Tags: 3 bangalore breaking-news chandrayaan chandrayaan-3 chandrayaan-3-mission chandrayaan-latest-video chandrayaan-latest-vidoe hal-airport isro isro-scientists isro-sriharikota lander lunar-surface national-space-day news pm-modi pragyan-lander pragyan-rover prime-minister-narendra-modi punjab-news the-unmute-breaking-news ਚੰਡੀਗੜ੍ਹ, 26 ਅਗਸਤ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਦੋ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਬੈਂਗਲੁਰੂ ਦੇ HAL ਹਵਾਈ ਅੱਡੇ ‘ਤੇ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇੱਕ ਨਵਾਂ ਨਾਅਰਾ ਦਿੱਤਾ – ‘ਜੈ ਵਿਗਿਆਨ-ਜੈ ਅਨੁਸੰਧਾਨ’। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਸਰੋ (ISRO) ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿਖੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਆਈਐਸਓਆਰ ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਇਸਰੋ ਦੇ ਕਮਾਂਡ ਸੈਂਟਰ ‘ਚ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇੱਥੇ ਉਨ੍ਹਾਂ ਨੇ 3 ਐਲਾਨ ਕੀਤੇ। ਪਹਿਲਾ- ਭਾਰਤ ਹਰ ਸਾਲ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ( National Space Day) ਮਨਾਏਗਾ। ਦੂਜਾ- ਜਿਸ ਸਥਾਨ ‘ਤੇ ਲੈਂਡਰ ਚੰਦਰਮਾ ‘ਤੇ ਉਤਰਿਆ, ਉਸ ਸਥਾਨ ਨੂੰ ਸ਼ਿਵ-ਸ਼ਕਤੀ ਬਿੰਦੂ ਕਿਹਾ ਜਾਵੇਗਾ। ਤੀਜਾ- ਚੰਦਰਯਾਨ-2 ਦੇ ਪੈਰਾਂ ਦੇ ਨਿਸ਼ਾਨ ਚੰਦਰਮਾ ‘ਤੇ ਜਿਸ ਥਾਂ ‘ਤੇ ਹਨ, ਉਸ ਬਿੰਦੂ ਦਾ ਨਾਂ ‘ਤਿਰੰਗਾ’ ਹੋਵੇਗਾ। ਪ੍ਰਧਾਨ ਮੰਤਰੀ ਸਵੇਰੇ 7.30 ਵਜੇ ਬੈਂਗਲੁਰੂ ਵਿੱਚ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ। ਇੱਥੇ ਉਨ੍ਹਾਂ ਨੇ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਸਰੋ ਕਮਾਂਡ ਸੈਂਟਰ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸੋਮਨਾਥ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਪਿੱਠ ਥਪਥਪਾਈ। ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਗਰੁੱਪ ਫੋਟੋ ਵੀ ਖਿਚਵਾਈ। ਇੱਥੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਆਪਣੇ ਇਸਰੋ ਦੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ ਜਿਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ਨਾਲ ਭਾਰਤ ਨੂੰ ਮਾਣ ਦਿੱਤਾ ਹੈ। ਉਨ੍ਹਾਂ ਦਾ ਸਮਰਪਣ ਅਤੇ ਜਨੂੰਨ ਅਸਲ ਵਿੱਚ ਪੁਲਾੜ ਖੇਤਰ ਵਿੱਚ ਸਾਡੇ ਦੇਸ਼ ਦੀਆਂ ਪ੍ਰਾਪਤੀਆਂ ਪਿੱਛੇ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਵਿਗਿਆਨੀ (ISRO) ਦੇਸ਼ ਨੂੰ ਇੰਨਾ ਵੱਡਾ ਤੋਹਫ਼ਾ ਦਿੰਦੇ ਹਨ, ਇੰਨੀ ਵੱਡੀ ਉਪਲਬਧੀ ਹਾਸਲ ਕਰਦੇ ਹਨ ਤਾਂ ਇਹ ਦ੍ਰਿਸ਼ ਜੋ ਮੈਂ ਬੰਗਲੌਰ ਵਿੱਚ ਦੇਖ ਰਿਹਾ ਹਾਂ, ਉਹੀ ਨਜ਼ਾਰਾ ਮੈਂ ਗ੍ਰੀਸ ਦੇ ਨਾਲ-ਨਾਲ ਜੋਹਾਨਸਬਰਗ ਵਿੱਚ ਵੀ ਦੇਖਿਆ। ਦੁਨੀਆ ਦੇ ਹਰ ਕੋਨੇ ਵਿੱਚ ਨਾ ਸਿਰਫ਼ ਭਾਰਤੀ, ਸਗੋਂ ਵਿਗਿਆਨ ਵਿੱਚ ਵਿਸ਼ਵਾਸ ਰੱਖਣ ਵਾਲੇ, ਭਵਿੱਖ ਨੂੰ ਵੇਖਣ ਵਾਲੇ, ਮਨੁੱਖਤਾ ਨੂੰ ਸਮਰਪਿਤ ਹੋਣ ਵਾਲੇ ਲੋਕ ਅਜਿਹੇ ਜੋਸ਼ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਇੰਨੀ ਸਵੇਰੇ ਇੱਥੇ ਆ ਗਏ ਹੋ। ਛੋਟੇ-ਛੋਟੇ ਬੱਚੇ, ਜੋ ਭਾਰਤ ਦਾ ਭਵਿੱਖ ਹਨ, ਵੀ ਸਵੇਰੇ-ਸਵੇਰੇ ਇੱਥੇ ਆ ਗਏ ਹਨ। ਚੰਦਰਯਾਨ-3 ਦੀ ਇਤਿਹਾਸਕ ਲੈਂਡਿੰਗ ਦੇ ਸਮੇਂ ਮੈਂ ਵਿਦੇਸ਼ ਵਿੱਚ ਸੀ, ਪਰ ਮੈਂ ਭਾਰਤ ਜਾਂਦੇ ਸਮੇਂ ਪਹਿਲਾਂ ਬੰਗਲੌਰ ਜਾਣ ਲਈ ਕਾਫੀ ਉਤਸ਼ਾਹਿਤ ਸੀ। ਜਿਵੇਂ ਹੀ ਮੈਂ ਭਾਰਤ ਜਾਵਾਂਗਾ, ਸਭ ਤੋਂ ਪਹਿਲਾਂ ਮੈਂ ਵਿਗਿਆਨੀਆਂ ਨੂੰ ਨਮਨ ਕਰਾਂਗਾ। The post ਇਸਰੋ ਵਿਗਿਆਨੀਆਂ ਨੂੰ ਮਿਲੇ PM ਮੋਦੀ, ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੁਲਾੜ ਦਿਵਸ appeared first on TheUnmute.com - Punjabi News. Tags:
|
CM ਭਗਵੰਤ ਮਾਨ ਦਾ ਪੰਜਾਬ ਰਾਜਪਾਲ ਨੂੰ ਜਵਾਬ, ਕਿਹਾ- ਰਾਜਪਾਲ ਦੀ ਧਮਕੀ ਗੈਰ-ਸੰਵਿਧਾਨਿਕ Saturday 26 August 2023 07:20 AM UTC+00 | Tags: banwari-lal-parohit breaking-news news punjab-governor ਚੰਡੀਗੜ੍ਹ, 26 ਅਗਸਤ, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਦੇ ਰਾਜਪਾਲ (Punjab Governor) ਬਨਵਾਰੀ ਲਾਲ ਪਰੋਹਿਤ ਦੇ ਪੱਤਰ ਦਾ ਜਵਾਬ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਮਾਣਯੋਗ ਪੰਜਾਬ ਰਾਜਪਾਲ ਨੇ ਜੋ ਪੰਜਾਬ ਦੇ ਵਸ਼ਿੰਦਿਆ ਨੂੰ ਧਮਕੀ ਦਿੱਤੀ ਹੈ, ਅਤੇ ਪੰਜਾਬ ਵਿੱਚ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਸਿਫਾਰਿਸ਼ ਕਰ ਸਕਦਾ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਧ 356 ਧਾਰਾ ਦਾ ਪੀੜ੍ਹਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜਪਾਲ ਦੀਆਂ 16 ਚਿੱਠੀਆਂ ਵਿਚੋਂ 9 ਦੇ ਜਵਾਬ ਦਿੱਤੇ ਗਏ ਹਨ ।ਭਗਵੰਤ ਮਾਨ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਚਿੱਠੀਆਂ ਦਾ ਜਵਾਬ ਦੇਵਾਂਗੇ, ਕੁਝ ਸਮਾਂ ਲੱਗਦਾ ਹੈ। ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪੰਜਾਬ ਪੁਲਿਸ ਨੇ ਕਈ 1627 ਕਿੱਲੋ ਹੈਰੋਇਨ ਅਤੇ 13.29 ਕਰੋੜ ਡਰੱਗ ਮਨੀ ਫੜੀ ਗਈ ਹੈ | ਇਸਦੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀਆਂ ਹਨ | ਇਸਦੇ ਨਾਲ ਹੀ 66 ਨਸ਼ਾ ਤਸਕਰਾਂ ਦੀਆਂ 26.32 ਕਰੋੜ ਦੀਆਂ ਜਾਇਦਾਦ ਅਟੈਚ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਜਿਨ੍ਹੀ ਵੀ ਮੈਨੂੰ ਚਿੱਠੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਕੀਤੇ ਨਾ ਕੀਤੇ ਸੱਤਾ ਦੀ ਭੁੱਖ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਰਾਜਪਾਲ ਸਾਹਿਬ ਰਾਜਸਥਾਨ ਤੋਂ ਹਨ, ਉਨ੍ਹਾਂ ਕਿਹਾ ਰਾਜਸਥਾਨ ਵਿੱਚ ਚੋਣਾਂ ਆਉਣ ਵਾਲੀਆਂ ਹਨ, ਉਹ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਭਾਜਪਾ ਵੱਲੋਂ ਚੋਣਾਂ ਲੜ ਲੈਣ ਅਤੇ ਸਤਾ ਦੀ ਪਾਵਰ ਹਾਸਲ ਕਰ ਲੈਣ | ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ?, ਤੁਸੀਂ ਕਦੇ ਮੈਨੂੰ ਕਿਸਾਨਾਂ ਬਾਰੇ ਪੁੱਛਿਆ?, ਕਦੇ ਕਿਹਾ ਕੇਂਦਰ ਨਾਲ ਕਿਸਾਨਾਂ ਦੀ ਬੈਠਕ ਕਰਵਾ ਦਿੰਦੇ ਹਾਂ…ਤੁਸੀਂ ਕਦੇ ਪੰਜਾਬ ਨਾਲ ਖੜ੍ਹੇ? ਤੁਸੀਂ ਪੰਜਾਬ ਦੇ ਰਾਜਪਾਲ ਹੋ…ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ…ਸਾਡਾ ਵਿਰਸਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ …ਤੁਸੀਂ ਕਿਸ ਦੀ ਪੈਰਵੀਂ ਕਰ ਰਹੇ ਹੋ ਗਵਰਨਰ ਸਾਬ੍ਹ…? ਉਨ੍ਹਾਂ ਕਿਹਾ ਕਿ ਪੰਜਾਬ ਤੁਹਾਡੀਆਂ (Punjab Governor) ਧਮਕੀਆਂ ਤੋਂ ਡਰਦਾ ਨਹੀਂ, ਅਸੀਂ ਕੁੱਝ ਵੀ ਗਲਤ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਾ ਝੁਕਾਂਗਾ ਅਤੇ ਨਾ ਹੀ ਕੋਈ ਸਮਝੌਤਾ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਰਾਜਪਾਲ ਦੀ ਧਮਕੀ ਗੈਰ-ਸੰਵਿਧਾਨਿਕ ਤੇ ਨਿਰ-ਅਧਾਰ ਹਨ ਅਤੇ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ | ਇਹ ਵੀ ਪੜ੍ਹੋ…ਪੰਜਾਬ ਰਾਜਪਾਲ ਦੀ CM ਮਾਨ ਖ਼ਿਲਾਫ਼ ਸੰਵਿਧਾਨ ਅਨੁਸਾਰ ਕਾਰਵਾਈ ਕਰਨ ਦੀ ਚਿਤਾਵਨੀThe post CM ਭਗਵੰਤ ਮਾਨ ਦਾ ਪੰਜਾਬ ਰਾਜਪਾਲ ਨੂੰ ਜਵਾਬ, ਕਿਹਾ- ਰਾਜਪਾਲ ਦੀ ਧਮਕੀ ਗੈਰ-ਸੰਵਿਧਾਨਿਕ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਮੌੜ ਵਿਖੇ ਤਾਇਨਾਤ ਡੀ.ਐਸ.ਪੀ. ਗ੍ਰਿਫਤਾਰ Saturday 26 August 2023 07:31 AM UTC+00 | Tags: bathinda breaking-news bribe bribe-case crime-news dsp-baljeet-singh-brar dsp-baljit-singh-brar latest-news maur news punjab the-unmute-breaking-news the-unmute-latest-news the-unmute-news vigilance-bureau ਚੰਡੀਗੜ੍ਹ, 26 ਅਗਸਤ 2023: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਬੀਤੇ ਦਿਨ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਖੇ ਤਾਇਨਾਤ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਦੌਰਾਨ ਵਿਜੀਲੈਂਸ ਨੇ ਉਕਤ ਡੀ.ਐਸ.ਪੀ. ਦੇ ਰੀਡਰ ਮਨਪ੍ਰੀਤ ਸਿੰਘ (ਹੈੱਡ ਕਾਂਸਟੇਬਲ) ਕੋਲੋਂ ਇੱਕ ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਰਕਮ ਬਾਰੇ ਵੱਖਰੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਰਕਮ ਵੀ ਰਿਸ਼ਵਤ ਵਜੋਂ ਲਈ ਹੋ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਰਵਿੰਦਰ ਸਿੰਘ ਵਾਸੀ ਮੌੜ ਮੰਡੀ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਸਾਬਤ ਕਰਨ ਲਈ ਐਸ.ਐਸ.ਪੀ. ਦਫ਼ਤਰ ਬਠਿੰਡਾ ਵਿਖੇ ਦਰਖ਼ਾਸਤ ਦਿੱਤੀ ਸੀ, ਜਿਸਦੀ ਜਾਂਚ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ ਸੌਂਪੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਪੁੱਤਰ ਦੀ ਬੇਗੁਨਾਹੀ ਸਾਬਤ ਕਰਨ ਲਈ ਇੱਕ ਵੀਡੀਓ ਵੀ ਪੇਸ਼ ਕੀਤੀ ਪਰ ਮੁਲਜ਼ਮ ਡੀ.ਐਸ.ਪੀ. ਨੇ ਉਸ ਦੇ ਪੁੱਤਰ ਨੂੰ ਕਲੀਨ ਚਿੱਟ ਦੇਣ ਬਦਲੇ 50,000 ਰੁਪਏ ਰਿਸ਼ਵਤ ਮੰਗ ਲਈ। ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ (Vigilance Bureau) ਦੀ ਟੀਮ ਨੇ ਟਰੈਪ ਲਗਾ ਕੇ ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 30,000 ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। The post ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਮੌੜ ਵਿਖੇ ਤਾਇਨਾਤ ਡੀ.ਐਸ.ਪੀ. ਗ੍ਰਿਫਤਾਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਵਧੀ ਹੋਈ ਮਿਲਿੰਗ ਸਮਰੱਥਾ ਦੀ ਅੰਤਿਮ ਰਜਿਸਟ੍ਰੇਸ਼ਨ ਸਬੰਧੀ ਰਾਈਸ ਮਿੱਲਰਾਂ ਦੀ ਮੰਗ ਨੂੰ ਵਿਚਾਰਦਿਆਂ ਰਜਿਸਟ੍ਰੇਸ਼ਨ ਦੀ ਮਿਆਦ ਇੱਕ ਦਿਨ ਲਈ ਵਧਾਈ Saturday 26 August 2023 07:42 AM UTC+00 | Tags: latest-news news punjab punjab-government punjab-news rice-millers rice-millers-association the-unmute-breaking-news the-unmute-latest-news ਚੰਡੀਗੜ੍ਹ, 26 ਅਗਸਤ 2023: ਰਾਈਸ ਮਿੱਲਰ ਐਸੋਸੀਏਸ਼ਨਾਂ ਦੀਆਂ ਬੇਨਤੀਆਂ 'ਤੇ ਵਿਚਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਸਾਉਣੀ ਮਾਰਕੀਟਿੰਗ ਸੀਜ਼ਨ 2023-24 ਲਈ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਤੋਂ ਆਪਣੀ ਵਧੀ ਹੋਈ ਮਿਲਿੰਗ ਸਮਰੱਥਾ (ਟਨਾਂ ਵਿੱਚ) ਦੀ ਅੰਤਿਮ ਰਜਿਸਟ੍ਰੇਸ਼ਨ ਕਰਵਾਉਣ ਦੀ ਮੰਗ ਕਰਨ ਵਾਲੇ ਰਾਈਸ ਮਿੱਲਰਾਂ ਲਈ ਰਜਿਸਟ੍ਰੇਸ਼ਨ ਦੀ ਮਿਆਦ ਇੱਕ ਦਿਨ ਲਈ ਵਧਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਫੀਲਡ ਸਟਾਫ਼ ਵੱਲੋਂ ਮਿੱਲਾਂ ਦੇ ਨਿਰੀਖਣ ਦੀ ਆਖਰੀ ਮਿਤੀ 28 ਅਗਸਤ, 2023 ਤੋਂ ਵਧਾ ਕੇ 1 ਸਤੰਬਰ, 2023 ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਇਨ੍ਹਾਂ ਫੈਸਲਿਆਂ ਦਾ ਉਦੇਸ਼ ਸੂਬੇ ਵਿੱਚ ਹੜ੍ਹਾਂ ਕਰਕੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਪ੍ਰਕਿਰਿਆ ਮੁਕੰਮਲ ਕਰਵਾਉਣ ਵਿੱਚ ਪੱਛੜ ਗਏ ਰਾਈਸ ਮਿੱਲਰਾਂ ਨੂੰ ਆਪਣੀਆਂ ਨਵੀਆਂ ਸਥਾਪਿਤ ਰਾਈਸ ਯੂਨਿਟਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਚਾਹਵਾਨ ਰਾਈਸ ਮਿੱਲਰ 25-8-2023 ਰਾਤ 9 ਵਜੇ ਤੋਂ 26-08-2023 ਦੀ ਰਾਤ ਤੱਕ ਵਿਭਾਗ ਦੇ ਅਨਾਜ ਖਰੀਦ ਪੋਰਟਲ 'ਤੇ ਲੌਗ-ਆਨ ਕਰ ਸਕਦੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਵਧੀ ਹੋਈ ਮਿਲਿੰਗ ਸਮਰੱਥਾ ਸਬੰਧੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਨ ਦੀ ਆਖਰੀ ਮਿਤੀ 21-8-2023 ਤੱਕ ਸੀ, ਜਿਸਦੀ ਮਿਆਦ ਹੁਣ ਵਧੀ ਹੋਈ ਸਮਰੱਥਾ ਦੀ ਅੰਤਿਮ ਰਜਿਸਟ੍ਰੇਸ਼ਨ ਸਬੰਧੀ ਰਾਈਸ ਮਿੱਲਰਾਂ ਦੀ ਮੰਗ ਨੂੰ ਵਿਚਾਰਦਿਆਂ ਇੱਕ ਦਿਨ ਹੋਰ ਵਧਾ ਦਿੱਤੀ ਗਈ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਪੜਾਅ 2 ਦੀ ਅਲਾਟਮੈਂਟ ਅਤੇ ਸਮਝੌਤਿਆਂ 'ਤੇ ਹਸਤਾਖਰ ਕਰਨ ਅਤੇ ਬੈਂਕ ਗਾਰੰਟੀ ਜਮ੍ਹਾ ਕਰਨ ਦੀਆਂ ਅੰਤਿਮ ਤਾਰੀਖਾਂ ਸਮੇਤ ਹੋਰ ਤਰੀਕਾਂ ਵਿੱਚ ਅੱਗੇ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਤਾਂ ਜੋ ਆਨਲਾਈਨ ਰਜਿਸਟ੍ਰੇਸ਼ਨ, ਔਨਲਾਈਨ ਚੈਕਿੰਗ ਅਤੇ ਵੈਰੀਫਿਕੇਸ਼ਨ ਦੇ ਨਾਲ-ਨਾਲ ਖਰੀਦ ਕੇਂਦਰ ਦੇ ਨਾਲ ਮਿੱਲਾਂ ਦੀ ਆਨਲਾਈਨ ਲਿੰਕੇਜ ਦੇ ਸਮੁੱਚੇ ਉਦੇਸ਼ ਨੂੰ ਨਿਰਵਿਘਨ ਢੰਗ ਨਾਲ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਰਾਈਸ ਮਿੱਲਰਾਂ ਨੂੰ ਆਪਣੀ ਮਿਲਿੰਗ ਸਮਰੱਥਾ ਵਿੱਚ ਵਾਧਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਬਸ਼ਰਤੇ ਉਹ ਵਿਭਾਗ ਦੀ ਕਸਟਮ ਮਿਲਿੰਗ ਨੀਤੀ ਵਿੱਚ ਨਿਰਧਾਰਤ ਢੁੱਕਵੇਂ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਝੋਨੇ ਦਾ ਆਗਾਮੀ ਖਰੀਦ ਸੀਜ਼ਨ 1 ਅਕਤੂਬਰ, 2023 ਤੋਂ ਸ਼ੁਰੂ ਹੋਵੇਗਾ ਜਿਸ ਦੌਰਾਨ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ ਐਫ.ਸੀ.ਆਈ. ਵੱਲੋਂ ਲਗਭਗ 182 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਝੋਨੇ ਦੀ ਖਰੀਦ ਕੀਤੀ ਜਾਵੇਗੀ। ਸਾਉਣੀ ਮੰਡੀਕਰਨ ਸੀਜ਼ਨ 2023-24 ਲਈ ਕਸਟਮ ਮਿਲਿੰਗ ਨੀਤੀ ਦੇ ਉਪਬੰਧਾਂ ਅਨੁਸਾਰ ਕਿਸਾਨਾਂ ਤੋਂ ਖਰੀਦਿਆ ਝੋਨਾ ਕਸਟਮ ਮਿਲਿੰਗ ਲਈ ਯੋਗ ਰਾਈਸ ਮਿੱਲਰਾਂ ਨੂੰ ਅਲਾਟ ਕੀਤਾ ਜਾਵੇਗਾ। The post ਪੰਜਾਬ ਸਰਕਾਰ ਨੇ ਵਧੀ ਹੋਈ ਮਿਲਿੰਗ ਸਮਰੱਥਾ ਦੀ ਅੰਤਿਮ ਰਜਿਸਟ੍ਰੇਸ਼ਨ ਸਬੰਧੀ ਰਾਈਸ ਮਿੱਲਰਾਂ ਦੀ ਮੰਗ ਨੂੰ ਵਿਚਾਰਦਿਆਂ ਰਜਿਸਟ੍ਰੇਸ਼ਨ ਦੀ ਮਿਆਦ ਇੱਕ ਦਿਨ ਲਈ ਵਧਾਈ appeared first on TheUnmute.com - Punjabi News. Tags:
|
Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ 'ਚ ਪੰਜਾਬੀ ਨੌਜਵਾਨ ਮੋਹਿਤ ਸ਼ਰਮਾ ਦਾ ਅਹਿਮ ਯੋਗਦਾਨ Saturday 26 August 2023 08:01 AM UTC+00 | Tags: breaking-news chandrayaan chandrayaan-3 chandrayaan-3-mission isro isro-scientists khanna landing-sensor mohit-sharma moon-mission news rover tech-news ਚੰਡੀਗੜ੍ਹ, 26 ਅਗਸਤ 2023: ਭਾਰਤੀ ਵਿਗਿਆਨੀਆਂ ਦੀ ਦਿਨ ਰਾਤ ਦੀ ਮਿਹਨਤ ਨੇ ਅੱਜ ਦੇਸ਼ ਨਾਂ ਦੁਨੀਆ ਵਿੱਚ ਚਮਕਾ ਦਿੱਤਾ ਹੈ | ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਿਗਿਆਨੀਆਂ, ਟੈਕਨੀਸ਼ੀਅਨ ਆਦਿ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ | ਇਸਦੇ ਨਾਲ ਹੀ ਇਸ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ | ਚੰਦਰਯਾਨ 3 ਦੀ ਟੀਮ ਵਿੱਚ ਖੰਨਾ ਦੇ ਪਿੰਡ ਧਮੋਟ ਦਾ ਰਹਿਣ ਵਾਲਾ ਮੋਹਿਤ ਸ਼ਰਮਾ (Mohit Sharma) ਵੀ ਸ਼ਾਮਲ ਸੀ। ਜਿਸ ਉੱਤੇ ਅੱਜ ਹਰ ਪੰਜਾਬੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੋਹਿਤ ਸ਼ਰਮਾ ਨੂੰ ਬਚਪਨ ਤੋਂ ਹੀ ਵੀਡੀਓ ਗੇਮਾਂ ਜਾਂ ਕੋਈ ਇਲੈਕਟ੍ਰਾਨਿਕ ਚੀਜ਼ ਖੋਲ੍ਹ ਕੇ ਪ੍ਰਯੋਗ ਕਰਨ ਦਾ ਸ਼ੌਕ ਸੀ। ਇਹ ਸ਼ੌਕ ਉਸ ਨੂੰ ਉਸ ਮੁਕਾਮ ਤੱਕ ਲੈ ਗਿਆ ਜਿੱਥੇ ਅੱਜ ਹਰ ਕੋਈ ਉਸ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ। ਚੰਦਰਯਾਨ 3 ਦੀ ਸਫਲ ਲੈਂਡਿੰਗ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਵਧਾਈ ਦੇ ਰਹੇ ਹਨ। ਮੋਹਿਤ ਸ਼ਰਮਾ (Mohit Sharma) ਦੇ ਪਿੰਡ ਪਹੁੰਚਣ ‘ਤੇ ਉਨ੍ਹਾਂ ਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਜਿਸ ‘ਚ ਉਨ੍ਹਾਂ ਦਾ ਪੁੱਤ ਮੋਹਿਤ ਵੀ ਇਸ ਦਾ ਹਿੱਸਾ ਸੀ। ਜਿਸਦਾ ਨੇ ਚੰਦਰਯਾਨ ਦੇ ਲੈਂਡਿੰਗ ਸੈਂਸਰ ‘ਤੇ ਕੰਮ ਕੀਤਾ ਹੈ । ਸਭ ਨੂੰ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ। ਇਸਰੋ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹਰ ਕਿਸੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਉਹ ਵੀ ਬਹੁਤ ਸਤਿਕਾਰ ਮਹਿਸੂਸ ਕਰਦੇ ਹਨ। ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣੇ ਗਏ ਸਨ ਅਤੇ 2020 ਵਿੱਚ ਜੁਆਇਨ ਹੋਏ ਸਨ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਜਮਾਤ ਵਿੱਚ ਟਾਪਰ ਹੁੰਦਾ ਸੀ। 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਪੋਤਾ ਬਚਪਨ ਤੋਂ ਹੀ ਇਨ੍ਹਾਂ ਕੰਮਾਂ ਵੱਲ ਧਿਆਨ ਦਿੰਦਾ ਸੀ। ਉਦੋਂ ਹੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਭਾਰਤ ਦੀ ਸ਼ਾਨ ਹੈ। ਅੱਜ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਿਆ ਹੈ। ਭੈਣ ਮੁਸਕਾਨ ਸ਼ਰਮਾ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਸ ਦੇ ਭਰਾ ਨੇ ਇੰਨਾ ਵਧੀਆ ਕੰਮ ਕੀਤਾ ਹੈ। ਇਸ ਨਾਲ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ। The post Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ ‘ਚ ਪੰਜਾਬੀ ਨੌਜਵਾਨ ਮੋਹਿਤ ਸ਼ਰਮਾ ਦਾ ਅਹਿਮ ਯੋਗਦਾਨ appeared first on TheUnmute.com - Punjabi News. Tags:
|
ਹਰਿਆਣਾ ਦੇ ਨੂਹ ਜ਼ਿਲ੍ਹੇ 'ਚ 28 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ Saturday 26 August 2023 08:28 AM UTC+00 | Tags: breaking-news haryana haryana-news internet-services latest-news manohar-lal-khattar news nuh nuh-news nuh-violance precaution punjab-latest-news ਚੰਡੀਗੜ੍ਹ, 26 ਅਗਸਤ 2023: ਹਰਿਆਣਾ ਦੇ ਨੂਹ (Nuh) ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਇਹ ਫੈਸਲਾ ਲਿਆ ਗਿਆ ਹੈ। ਅੱਜ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਟਰਨੈਟ ਸੇਵਾਵਾਂ ਅੱਜ ਦੁਪਹਿਰ 12 ਵਜੇ ਤੋਂ 28 ਅਗਸਤ ਦੀ ਅੱਧੀ ਰਾਤ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਦਰਅਸਲ, 28 ਅਗਸਤ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵੱਲੋਂ ਮੁੜ ਬ੍ਰਿਜ ਮੰਡਲ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਮਿਲ ਸਕੀ। ਹਾਲ ਹੀ ‘ਚ ਨੂਹ ਪ੍ਰਸ਼ਾਸਨ ਵੱਲੋਂ ਯਾਤਰਾ ਮੁਲਤਵੀ ਕਰਨ ਦੀ ਗੱਲ ਚੱਲੀ ਸੀ ਪਰ ਹਿੰਦੂ ਸੰਗਠਨ ਫਿਰ ਤੋਂ ਸ਼ੋਭਾ ਯਾਤਰਾ ਕੱਢਣ ‘ਤੇ ਅੜੇ ਹੋਏ ਹਨ। ਇਸ ਕਾਰਨ ਕੱਲ੍ਹ ਨੂਹ ਦੇ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਨੂਹ (Nuh) ਵਿੱਚ ਇੰਟਰਨੈੱਟ ਸੇਵਾ ਅਤੇ ਬਲਕ ਮੈਸੇਜ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਅੱਜ ਹਰਿਆਣਾ ਦੇ ਗ੍ਰਹਿ ਸਕੱਤਰ ਵੱਲੋਂ 26 ਅਗਸਤ ਤੋਂ 28 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਹਿੰਦੂ ਸੰਗਠਨਾਂ ਵੱਲੋਂ ਕੱਢੀ ਗਈ ਬ੍ਰਜਮੰਡਲ ਯਾਤਰਾ ਦੌਰਾਨ ਹਿੰਸਕ ਝੜੱਪਾਂ ਹੋਈਆਂ ਸਨ, ਜਿਸ ‘ਚ ਪੁਲਿਸ ਮੁਲਜ਼ਮਾਂ ਸਮੇਤ ਕਈ 6 ਜਣਿਆਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪੁਲਿਸ ਦੀ ਗ੍ਰਿਫ਼ਤਾਰੀ ਮੁਹਿੰਮ ਲਗਾਤਾਰ ਜਾਰੀ ਹੈ। ਹੁਣ ਤੱਕ 292 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। The post ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ 28 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ appeared first on TheUnmute.com - Punjabi News. Tags:
|
"ਮਸਤਾਨੇ" ਫ਼ਿਲਮ ਰਿਵਿਊ: ਕਮੀਆਂ ਦੇ ਬਾਵਜੂਦ ਕਿਊਂ ਵੇਖਣੀ ਜ਼ਰੂਰੀ ਫ਼ਿਲਮ "ਮਸਤਾਨੇ" Saturday 26 August 2023 08:53 AM UTC+00 | Tags: breaking-news film-review harpreet-singh-kahlon harpreet-singh-kahlon-sr-executive-editor mastaney new-punjab-film news punjabi-cinema punjabi-movie ਹਰਪ੍ਰੀਤ ਸਿੰਘ ਕਾਹਲੋਂ The Unmuteਮਸਤਾਨੇ – ਜਿਵੇਂ ਮੈਂ ਵੇਖੀ… ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਤਿਹਾਸ ਦਾ ਸਫਾ ਘੂਕ ਸੌਂ ਗਿਆ ਸੀ ਇਸ ਭੁਲੇਖੇ ਨਾਲ ਕਿ ਸਿੱਖਾਂ ਦਾ ਨਬੇੜਾ ਹੋ ਗਿਆ।ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਨੇ ਮੁੜ ਰੂਹ ਫੁਕ ਦਿੱਤੀ।ਸਿੰਘਾਂ ਦੀ ਮਿਸਲ ਦੌਰ ਤੱਕ ਪਹੁੰਚਣ ਦੀ ਮਿਸਾਲ ਆਪਣੇ ਆਪ ਵਿੱਚ ਜੂਝਾਰੂ ਅਤੇ ਜੰਗਜੂ ਵਰਤਾਰਾ ਹੈ।ਬਿਨਾਂ ਜ਼ਮੀਨਾਂ,ਬਿਨਾਂ ਘਰ ਤੋਂ ਦਹਾਕਿਆਂ ਦੇ ਦਹਾਕੇ ਸਿੰਘਾਂ ਨੇ ਜੰਗਲ 'ਚ ਜ਼ਿੰਦਗੀ ਹੰਢਾਈ ਅਤੇ ਗੁਰੂ ਦੇ ਮਾਛੀਵਾੜੇ ਨੂੰ ਅਕੀਦਤ ਪੇਸ਼ ਕੀਤੀ।ਉਹਨਾਂ ਜ਼ੁਬਾਨ ਦੇ ਮੁਹਾਨੇ ਬਦਲ ਦਿੱਤੇ ਅਤੇ ਚੜ੍ਹਦੀਕਲਾ ਦਾ ਵਰਤਾਰਾ ਗੁਰੂ ਮਾਰਗ 'ਤੇ ਚੱਲਦਿਆਂ ਪੇਸ਼ ਕੀਤਾ। ਸਿੰਘਾਂ ਦੇ ਵਰਤਾਰੇ ਬਾਰੇ ਹਾਲ ਵਿੱਚ ਸਿੰਘ ਸਾਹਬ ਬਾਬਾ ਸੰਤਾ ਸਿੰਘ ਜੀ ਅਕਾਲੀ ਟੀਕਾਕਾਰ ਦਾ ਭਾਈ ਰਤਨ ਸਿੰਘ ਭੰਗੂ ਵਾਲਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਿਆ।ਪ੍ਰਾਚੀਨ ਪੰਥ ਪ੍ਰਕਾਸ਼ ਦੀ ਇਹ ਛਪਾਈ ਬਹੁਤ ਸੋਹਣੀ ਅਤੇ ਤਰਤੀਬ ਵਿੱਚ ਲੱਗੀ।ਦੂਜਾ ਜਗਦੀਪ ਸਿੰਘ ਹੁਣਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ 'ਤੇ ਅਧਾਰਤ ਨਾਨਕ ਰਾਜ ਚਲਾਇਆ ਲੜੀ ਤਹਿਤ ਹੰਨੈ ਹੰਨੈ ਪਾਤਸ਼ਾਹੀ ਅਤੇ ਬੇਲਿਓਂ ਨਿਕਲਦੇ ਸ਼ੇਰ ਬਹੁਤ ਪਿਆਰੀਆਂ ਰਚਨਾਵਾਂ ਹਨ।ਸਿੱਖ ਤਵਾਰੀਖ਼ ਸਾਡੇ ਕੋਲ ਸਮੇਂ ਸਮੇਂ ਸਿਰ ਵੱਖੋ ਵੱਖਰੀ ਵੰਨ ਸੁਵੰਨਤਾ ਨਾਲ ਪਹੁੰਚਦੀ ਹੈ।ਇਸੇ ਸਿਲਸਿਲੇ ਵਿੱਚ ਸੋਹਣ ਸਿੰਘ ਸੀਤਲ ਹਨ ਅਤੇ ਇਸ ਹਫਤੇ ਚੜ੍ਹਾਈ ਕਰ ਗਏ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਹੁਣਾਂ ਦੀਆਂ ਕਿਤਾਬਾਂ ਵੀ ਹਨ। ਮੇਰਾ ਇਹ ਗੱਲ ਕਰਨ ਦਾ ਸਦੰਰਭ ਤਰਸੇਮ ਜੱਸੜ ਹੁਣਾਂ ਦੀ ਫਿਲਮ ਮਸਤਾਨੇ ਹੈ।ਮੈਨੂੰ ਮਸਤਾਨੇ ਬਣਾਉਣ ਦੀ ਭਾਵਨਾ 'ਤੇ ਕੋਈ ਸ਼ੱਕ ਨਹੀਂ ਪਰ ਇਸ ਫਿਲਮ ਦੀ ਤਰਤੀਬ ਵਿੱਚ ਵੀ ਉਹੀ ਨੁਕਸ ਹੈ ਜੋ ਸਿਨੇਮਾ ਦੇ ਜੜ੍ਹ ਹੋਏ ਪ੍ਰਬੰਧ ਵਿੱਚ ਹੈ। ਕਹਾਣੀ 18 ਵੀਂ ਸਦੀ ਦੇ ਸਿੰਘਾਂ ਦੀ ਵਿਖਾਉਣੀ ਹੈ ਪਰ ਕਹਾਣੀ ਨੂੰ ਤਰਤੀਬ ਦੇਣ ਵੇਲੇ ਫਿਲਮ ਦਾ ਬਹੁਤਾਤ ਹਿੱਸਾ ਸਿਨੇਮਾ ਦੇ ਚਲਤਾਊ ਵਪਾਰਕ ਤਰਤੀਬ ਉੱਤੇ ਹੀ ਚੱਲ ਗਿਆ ਹੈ।ਸ਼ੁਰੂ ਵਿੱਚ ਜਿਵੇਂ ਫਿਲਮ ਉੱਤਰਦੀ ਹੈ ਉਹ ਆਪਣੀ ਪੇਸ਼ਕਾਰੀ ਤੋਂ ਵੇਖਣ ਵਾਲੇ ਨੂੰ ਉਮੀਦ ਦਿੰਦੀ ਹੈ।ਨਾਦਰ ਸ਼ਾਹ ਜਕਰੀਆ ਖਾਨ ਦੇ ਸਮਿਆਂ ਵਿੱਚ ਸਿੰਘਾਂ ਦੀ ਜੁਝਾਰੂ ਪ੍ਰਿਵਿਰਤੀ ਦਾ ਝਲਕਾਰਾ ਪੇਸ਼ ਕਰਦੀ ਹੈ ਪਰ ਜਿਉਂ ਹੀ ਉਹ ਇਤਿਹਾਸ ਦੇ ਉਸ ਪ੍ਰਸੰਗ ਨੂੰ ਉਸਾਰਨ ਵੱਲ ਉਤਰਦੀ ਹੈ ਜਿੱਥੇ ਮਰਾਸੀਆਂ ਨੇ ਸਿੰਘਾਂ ਦਾ ਰੂਪ ਧਾਰਦਿਆਂ ਹਕੂਮਤ ਨੂੰ ਕੰਬਾ ਦਿੱਤਾ ਸੀ ਫਿਲਮ ਉੱਥੇ ਹੀ ਕਮਜ਼ੋਰ ਤੁਰ ਪੈਂਦੀ ਹੈ। ਮਰਾਸੀਆਂ ਦੇ ਸਿੰਘਾਂ ਦੇ ਸਵਾਂਗ ਨੂੰ ਰਚਾਉਣ ਦੀ ਮੁੰਕਮਲ ਪਰਦਾਪੇਸ਼ੀ ਅਲਿਫ ਲੈਲਾ ਨੁੰਮਾ ਸ਼ੈਲੀ ਅਤੇ ਬਹੁਚਰਚਿਤ ਡਿਜਨੀ ਪ੍ਰੋਡਕਸ਼ਨ ਦੇ ਕਿਰਦਾਰ ਜੈਕ ਸਪੈਰੋ ਦੀ ਨਕਲ ਵਿੱਚ ਗੱਡਮੱਡ ਹੋ ਜਾਂਦਾ ਹੈ।ਵੀ ਐੱਫ ਐਕਸ ਵਿੱਚ ਲਾਹੌਰ ਲਾਹੌਰ ਨਾ ਲੱਗਕੇ ਕੋਈ ਪਰਸ਼ੀਅਨ ਸ਼ਹਿਰ ਵਧੇਰੇ ਜਾਪਦਾ ਹੈ ਅਤੇ ਕਿਰਦਾਰਾਂ ਵਿੱਚ ਗੜਬੜ ਇਹ ਵੀ ਹੈ ਕਿ ਪੰਜਾਬੀ ਫਿਲਮ ਦੇ ਪੱਕ ਚੁੱਕੇ ਹਾਸਰਸ ਕਿਰਦਾਰ ਕਹਾਣੀ ਦੇ ਕਿਰਦਾਰਾਂ ਨੂੰ ਢਾਲਦੇ ਨਹੀਂ ਹਨ। ਫਿਲਮ ਦੇ ਇਹ ਹਿੱਸੇ ਹੀ ਕਹਾਣੀ ਨੂੰ ਭਟਕਾਉਂਦੇ ਹਨ ਕਿਉਂ ਕਿ ਇਹ ਨਿਰੋਲ ਸਿਨੇਮਾ ਦੇ ਖਾਕੇ ਦੀ ਤੈਅਸ਼ੁਦਾ ਤਰਤੀਬ ਹੀ ਹੈ।ਕਹਾਣੀ ਵਿੱਚ ਬਸ਼ੀਰ ਜੁਲਫੀ ਫੀਨਾ ਜਹੂਰ ਜਿਹੇ ਕਿਰਦਾਰ ਅਜਿਹੇ ਨਹੀਂ ਲੱਗਦੇ ਕਿ ਇਹ ਪਹਿਲੀ ਵਾਰ ਵੇਖ ਰਹੇ ਹਾਂ।ਇਹਨਾਂ ਕਿਰਦਾਰਾਂ ਦੇ ਸੰਵਾਦ ਪਹਿਰਾਵੇ ਅਤੇ ਮੁੰਕਮਲ ਤਰਤੀਬ ਸਿਨੇਮਾ ਦੇ ਦਹਾਕਿਆਂ ਤੋਂ ਚੱਲੇ ਆ ਰਹੇ ਖਾਕੇ ਤੋਂ ਉੱਕਾ ਨਵੇਕਲੇ ਨਹੀਂ ਹਨ। ਮੈਂ ਇਹਨੂੰ ਦੋ ਤਿੰਨ ਹਵਾਲਿਆਂ ਤੋਂ ਮਹਿਸੂਸ ਕਰਦਾ ਹਾਂ।2001 'ਚ ਆਈ ਗਦਰ ਏਕ ਪ੍ਰੇਮ ਕਥਾ ਅਤੇ ਹੁਣ ਦੀ ਗਦਰ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ।ਇੰਝ ਹੀ 2017 ਦੀ ਰੱਬ ਦਾ ਰੇਡੀਓ ਅਤੇ ਬਾਅਦ ਵਿੱਚ ਆਈ ਰੱਬ ਦਾ ਰੇਡੀਓ ਵਿੱਚ ਅਤੇ 2016 'ਚ ਆਈ ਅਰਦਾਸ ਅਤੇ ਬਾਅਦ 'ਚ ਆਈ ਅਰਦਾਸ ਕਰਾਂ ਵਿੱਚ ਕੀ ਫਰਕ ਹੈ।ਮਸਲਾ ਹੈ ਕਿ ਕਹਾਣੀ ਦੀ ਤਰਤੀਬ ਦਾ ਮੂਲ ਧਾਗਾ ਕਿਹੜਾ ਹੈ ? ਗਦਰ ਏਕ ਪ੍ਰੇਮ ਕਥਾ ਗੁਆਂਢੀ ਦੇਸ਼ ਪ੍ਰਤੀ ਨਫਰਤ ਭਰੇ ਸੰਵਾਦ ਦੇ ਬਾਵਜੂਦ 1947 ਦੇ ਕਥਾਨਕ 'ਚ ਖੜ੍ਹੀ ਕੀਤੀ ਪ੍ਰੇਮ ਕਹਾਣੀ ਸੀ।ਇਹਦਾ ਵਹਾਅ ਓਪਰਾ ਨਹੀਂ ਸੀ।2023 ਦੀ ਗਦਰ ਨਿਰੋਲ ਅੰਧ ਰਾਸ਼ਟਰਵਾਦ ਦੀ ਸਨਕ ਤੋਂ ਵੱਧਕੇ ਕੁਝ ਨਹੀਂ ਹੈ। ਅਰਦਾਸ ਮਾਸਟਰ ਗੁਰਮੁੱਖ ਸਿੰਘ ਅਤੇ ਬਾਕੀ ਕਿਰਦਾਰਾਂ ਦੇ ਜ਼ਿੰਦਗੀ ਦੇ ਕਥਾਨਕ ਵਿੱਚ ਗੁਰਬਾਣੀ ਤੋਂ ਸੇਧ ਲੈਂਦੇ ਸਹਿਜ ਸੁਭਾਅ ਅਤੇ ਭਾਣੇ ਦੇ ਰੂਪ ਵਿੱਚ ਸਾਦ ਮੁਰਾਦੀ ਕਹਾਣੀ ਹੈ ਪਰ ਅਰਦਾਸ ਕਰਾਂ ਅਤਿ ਨਾਟਕੀ ਹੈ।ਇੰਝ ਹੀ ਰੱਬ ਦਾ ਰੇਡੀਓ ਜਨਾਨੀਆਂ ਦੀ ਫਿਲਮ ਹੈ।ਇਸ ਫਿਲਮ ਦੇ ਕਥਾਨਕ ਅਤੇ ਕਿਰਦਾਰ ਵਿੱਚ ਜਨਾਨੀਆਂ ਦਾ ਹੀ ਸੰਸਾਰ ਹੈ।ਉਹੀ ਨਾਇਕ ਹਨ ਉਹੀ ਵਿਲੇਨ ਹਨ।ਇਹ ਈਮਾਨਦਾਰ ਬੀਬੀਆਂ ਦੇ ਮਨ ਦੀਆਂ ਪਰਤਾਂ ਦਾ ਪੇਂਡੂ ਧਰਾਤਲ ਦੀ ਬਾਤ ਪਾਉਂਦੀ ਫਿਲਮ ਹੈ ਪਰ ਰੱਬ ਦਾ ਰੇਡੀਓ 2 ਫਿਲਮ ਕਹਾਣੀ ਦਾ ਉਹ ਸਹਿਜ ਨਹੀਂ ਪੇਸ਼ ਕਰ ਸਕੀ ਜੋ ਪਹਿਲੀ ਰੱਬ ਦਾ ਰੇਡੀਓ ਸੀ। ਇੰਝ ਹੀ ਹਫਤਾ ਪਹਿਲਾਂ ਫਿਲਮ ਓ ਮਾਈ ਗਾਡ 2 ਆਉਂਦੀ ਹੈ।ਹਿੰਦੂ ਧਰਮ ਅਤੇ ਸਮਾਜ ਦੇ ਟੈਬੂ ਵਿਸ਼ਿਆਂ ਦਾ ਕ੍ਰੋਸ਼ੀਆ ਜਿਸ ਤਰਤੀਬ ਨਾਲ ਇਹ ਫਿਲਮ ਪੇਸ਼ ਕਰਦੀ ਹੈ ਉਵੇਂ ਹਫਤੇ ਬਾਅਦ ਸਿੱਖ ਧਰਮ ਦੀ ਤਵਾਰੀਖ ਨੂੰ ਪੇਸ਼ ਕਰਦੀ ਕਹਾਣੀ ਮਸਤਾਨੇ ਦਾ ਕੈਨਵਸ ਲੈਅ ਵਿੱਚ ਨਹੀਂ ਹੈ।ਸਿਨੇਮਾ 'ਚ ਦਰਸ਼ਕ ਸੁੰਨ ਹੋ ਬੈਠਾ ਹੈ।ਉਹ ਮਨ ਦੀ ਕਿਸੇ ਹੋਰ ਅਵਸਥਾ ਨਾਲ ਪਹੁੰਚਿਆ ਹੈ ਪਰ ਅੰਦਰ ਕਹਾਣੀ ਦੇ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਲੰਮਾ ਸੰਵਾਂਗ ਹੈ,ਜਿਸ ਵਿੱਚ ਸਿੱਖ ਇਤਿਹਾਸ ਰੋਕਕੇ ਕਹਾਣੀ ਉਹ ਲੈਅ ਨਹੀਂ ਬਣਾ ਰਹੀ ਕਿ ਖਾਲਸੇ ਦੀ ਲੋਅ ਵਿੱਚ ਮਰਾਸੀਆਂ ਅੰਦਰ ਸਿੱਖੀ ਦਾ ਬੂਟਾ ਕਿਵੇਂ ਫੁੱਲਦਾ ਹੈ ? ਕਹਾਣੀ ਜਹੂਰ ਅਤੇ ਨੂਰ ਦੀ ਠੇਠ ਸਿਨੇਮਾਈ ਪ੍ਰੇਮ ਕਹਾਣੀ ਦਾ ਤੈਅਸ਼ੁਦਾ ਕੈਨਵਸ ਵਿੱਚ ਵੀ ਗਵਾਚੀ ਹੋਈ ਹੈ। ਇਤਿਹਾਸਕ ਸਿਨੇਮਾ ਬਣਾਉਂਦੇ ਹੋਏ ਤਕਾਜਾ ਹੈ ਕਿ ਕਹਾਣੀ ਦੀ ਬੁਣਤ 'ਤੇ ਕੰਮ ਹੋਵੇ।ਅਦਾਕਾਰੀ ਅਤੇ ਸੰਵਾਦ 'ਤੇ ਕੰਮ ਹੋਵੇ।ਸਿਨੇਮਾ ਸਿਰਫ ਵਿਜ਼ੂਅਲ ਇਫੈਕਟ ਤਾਂ ਨਹੀਂ ਹੈ।ਸਿਨੇਮਾ ਸੰਗੀਤ,ਸੰਵਾਦ,ਕਥਾਨਕ,ਕਹਾਣੀ,ਕਹਾਣੀ ਦੇ ਇਤਿਹਾਸ ਅਤੇ ਕਹਾਣੀ ਦੇ ਵਾਤਾਵਰਨ ਦਾ ਸੁਮੇਲ ਹੈ।ਉਹ ਦੌਰ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਦਾ ਸੀ।ਉਹ ਦੌਰ ਸਿੰਘਾਂ ਦੇ ਜੰਗਲਾਂ 'ਚ ਰਹਿਣ ਅਤੇ ਛੋਲਿਆਂ ਨੂੰ ਬਦਾਮ ਕਹਿਣ ਜਹੀ ਉਸਰ ਰਹੀ ਚੜ੍ਹਦੀਕਲਾ ਦੀ ਜ਼ੁਬਾਨ ਦਾ ਮੁੰਕਮਲ ਯੁੱਗ ਸੀ। ਉਹ ਦੌਰ ਪੰਜਾਬ 'ਚ ਲੰਮੀ ਮੁਗਲੀਆਂ ਸਲਤਨਤ ਤੋਂ ਸਿੱਖ ਰਾਜ ਦੇ ਚੜ੍ਹਣ ਦਾ ਯੁੱਗ ਸੀ।ਇਹ ਇਤਿਹਾਸ ਸਾਡਾ ਸ਼ਾਹਕਾਰ ਹਵਾਲਾ ਸੀ।ਇਹ ਉਹਨਾਂ ਮਰਾਸੀਆਂ ਦੀ ਜੁਗਤਾਂ ਦੀ ਕਹਾਣੀ ਨਹੀਂ ਸੀ।ਇਹ ਕਹਾਣੀ ਸੀ ਮਰਾਸੀਆਂ ਵਿੱਚੋਂ ਸਿੱਖੀ ਕਿੰਝ ਫੁੱਟੀ ਅਤੇ ਜੁਝ ਗਈ।ਕਹਾਣੀ ਦੀ ਇਹ ਸਿਰਜਣਾ ਹੀ ਫਿਲਮ ਦਾ ਸਭ ਤੋਂ ਬੁਨਿਆਦੀ ਮੂਲ ਸੀ ਪਰ ਇਹ ਸਿਰਜਣਾ ਹੀ ਸਭ ਤੋਂ ਕਮਜ਼ੋਰ ਹੈ। ਫਿਲਮ ਆਖਰੀ ਹਿੱਸੇ 'ਚ ਵੇਖਣ ਵਾਲੇ ਨੂੰ ਹਲੂਣਦੀ ਹੈ।ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਵਰਤਾਰੇ ਵਿੱਚ ਇਹ ਆਪਣੀ ਛਾਪ ਛੱਡਦੀ ਜ਼ਰੂਰ ਹੈ।ਵੇਖਣ ਵਾਲਾ ਆਪ ਮੁਹਾਰੇ ਖੜ੍ਹਾ ਵੀ ਹੁੰਦਾ ਹੈ।ਪਰ ਸਵਾਲ ਇਹੋ ਹੈ ਕਿ ਅਸੀਂ ਸਿੱਖ ਰਾਜ ਦੇ ਉਹ ਪ੍ਰਸੰਗ ਜਿੱਥੇ ਭੂਰਿਆਂ ਵਾਲੇ ਰਾਜੇ ਕੀਤੇ ਦਾ ਜ਼ਿਕਰ ਹੈ ਦੀ ਪੇਸ਼ਕਾਰੀ ਕਰਨੀ ਚਾਹੁੰਦੇ ਸਾਂ ਜਾਂ ਨਿਰੋਲ ਇਤਿਹਾਸ ਦੇ ਬਹਾਨੇ ਅਜਿਹੀ ਫਿਲਮ ਬਣਾ ਗਏ ਜੋ ਸਿਨੇਮਾ ਦੀ ਰਟੀ ਰਟਾਈ ਲੀਹ 'ਤੇ ਤੁਰਕੇ ਖਤਮ ਹੋ ਗਈ ? ਫ਼ਿਲਮ ਇਸ ਸਭ ਦੇ ਬਾਵਜੂਦ ਵੇਖਣੀ ਚਾਹੀਦੀ ਹੈ ਕਿਉਂ ਕਿ ਕੌਸ਼ਿਸ਼ ਈਮਾਨਦਾਰ ਸੀ ਮਸਲਾ ਇਹ ਸੀ ਵਿਸ਼ਾ ਵੱਡੇ ਵਰਤਾਰੇ ਦਾ ਸੀ ਜੋ ਸਿਨੇਮਾ ਦੀ ਜ਼ੁਬਾਨ ਦੇ ਵੱਸ ਦਾ ਨਹੀਂ। ਘੱਟੋ ਘੱਟ ਕੌਸ਼ਿਸ਼ ਤਾਂ ਹੋਈ। ਅਗਲੀ ਕੌਸ਼ਿਸ਼ ਇਸ ਤੋਂ ਬਿਹਤਰ ਹੋਵੇ ਇਸ ਉਮੀਦ ਨਾਲ ਮਸਤਾਨੇ ਵੇਖਣੀ ਜ਼ਰੂਰ ਚਾਹੀਦੀ ਹੈ। The post “ਮਸਤਾਨੇ” ਫ਼ਿਲਮ ਰਿਵਿਊ: ਕਮੀਆਂ ਦੇ ਬਾਵਜੂਦ ਕਿਊਂ ਵੇਖਣੀ ਜ਼ਰੂਰੀ ਫ਼ਿਲਮ “ਮਸਤਾਨੇ” appeared first on TheUnmute.com - Punjabi News. Tags:
|
ਮੁੱਖ ਮੰਤਰੀ ਤੇ ਪੰਜਾਬ ਗਵਰਨਰ ਵਿਚਾਲੇ ਟਕਰਾਅ ਪੰਜਾਬ ਲਈ ਘਾਤਕ: ਜਸਟਿਸ ਨਿਰਮਲ ਸਿੰਘ Saturday 26 August 2023 09:45 AM UTC+00 | Tags: aam-aadmi-party banwari-lal-parohit bhagwant-mann breaking-news clash-between-chief-minister-and-punjab-governor cm-bhagwant-mann indian-army justice-nirmal-singh latest-news news presidenty-rule punjab-governor the-unmute-breaking-news the-unmute-news ਚੰਡੀਗੜ੍ਹ, 26 ਅਗਸਤ 2023: ਅਨਾੜੀ ਤੇ ਅੜੀਅਲ ਰਵਈਆ ਨਾ ਹੀ ਸਮਾਜ ਲਈ ਚੰਗਾ ਹੈ ਤੇ ਨਾ ਹੀ ਪਰਿਵਾਰ ਲਈ ਚੰਗਾ ਹੈ। ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਦੀ ਚਾਬੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਜੇਕਰ ਜਿੱਦਾਂ ਤੇ ਨਿੱਜੀ ਹੰਕਾਰ ਕਰਕੇ ਪੰਜਾਬ ਦਾ ਨੁਕਸਾਨ ਕਰਨਾ ਹੈ ਤਾਂ ਉਹ ਇੱਕ ਚੰਗੇ ਸ਼ਾਸਕ ਦੀ ਨਿਸ਼ਾਨੀ ਨਹੀਂ ਹੈ। ਜੋ ਮਸਲਾ ਗਵਰਨਰ ਸਾਹਿਬ ਵੱਲੋਂ ਉਭਾਰਿਆ ਗਿਆ ਹੈ ਉਸ ਉੱਤੇ ਜਵਾਬ ਜਨਤਾ ਵੀ ਮੰਗਦੀ ਹੈ ਸੋ ਪੰਜਾਬ ਸਰਕਾਰ ਨੂੰ ਉਹ ਦੇਣਾ ਚਾਹੀਦਾ ਹੈ। ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਦੀ ਵਾਗਡੋਰ ਦਿੱਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਨਸ਼ੇ ਦੇ ਸਬੰਧ ਵਿੱਚ ਲੋਕਾਂ ਨੇ ਆਪ ਮੁਹਾਰੇ ਇਕ ਲਹਿਰ ਖੜ੍ਹੀ ਕੀਤੀ ਪਰ ਸਰਕਾਰ ਨੇ ਡੇਢ ਸਾਲ ਵਿੱਚ ਪੂਣੀ ਵੀ ਨਹੀਂ ਕੱਤੀ ਸਗੋਂ ਨਸ਼ਾ ਦੁੱਗਣੀ ਰਫ਼ਤਾਰ ਨਾਲ ਵਧ ਗਿਆ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ ਨੇ ਪ੍ਰੈਸ ਬਿਆਨ ਰਾਹੀ ਕੀਤਾ।| ਉਨ੍ਹਾਂ ਕਿਹਾ ਕਿ ਸੰਵਿਧਾਨਿਕ ਰੁਤਬੇ ਦੇ ਮਾਲਕ ਗਵਰਨਰ ਸਾਹਿਬ ਨੂੰ ‘ਸਿਰਫ ਕੇਂਦਰ ਸਰਕਾਰ ਕੇਂਦਰ ਸਰਕਾਰ’ ਕਹਿਕੇ ਭੰਡਣ ਨਾਲੋਂ ਉਨ੍ਹਾਂ ਵਲੋ ਪੁੱਛੇ ਗਏ ਸਵਾਲਾਂ ਦੇ ਜੁਆਬ ਦੇਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਨੁਮਾਇੰਦੇ ਵਿਚ ਕਾਬਲੀਅਤ ਕੀ ਹੈ ?ਨਾ ਕਿ ਚੁਟਕਲੇ ਸੁਣਾ ਪੰਜਾਬ ਸਰਕਾਰ ਅਤੇ ਪੰਜਾਬੀਅਤ ਦੀ ਸਮਝ ਦਾ ਜਨਾਜ਼ਾ ਕੱਢਣਾ ਚਾਹੀਦਾ ਹੈ। ਅੱਜ ਪੰਜਾਬ ਹਰ ਤਰ੍ਹਾਂ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਵਿਕਾਸ ਪੱਖੋਂ , ਆਰਥਿਕ ਪੱਖੋਂ ,ਰਾਜਨੀਤਕ, ਸਮਾਜਿਕ ਪੱਖੋਂ ਦੂਜੇ ਸੂਬਿਆਂ ਦੇ ਮੁਕਾਬਲੇ ਪਛੜ ਗਿਆ ! ਅਸੀਂ ਦੀਵਾਲੀਏਪਨ ਵੱਧ ਰਹੇ ਹਾਂ ਚਾਹੀਦਾ ਤਾਂ ਇਹ ਹੈ ਕਿ ਜੇਕਰ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਕੇ ਖੜੇ ਕਰਨਾ ਚਾਹੀਦਾ ਹੈ। ਪਰ ਉਹ ਉਲਟ ਹੋ ਰਿਹਾ ਕਿ ਦੂਜੀਆਂ ਸਟੇਟਾਂ ਚ ਜਾ ਕੇ ਪੰਜਾਬ ਦੇ ਪੈਸੇ ਨੂੰ ਉੜਾ ਕੇ ਪੰਜਾਬ ਦੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ ।ਨਾ ਕੋਈ ਪਾਲਸੀ ਹੈ ਸਗੋਂ ਪਹਿਲਾਂ ਦੀ ਤਰਾਂ ਹਰ ਤਰਾਂ ਮਾਫੀਆ ਸਰਗਰਮੀ ਨਾਲ ਲੋਕਾਂ ਦੀ ਲੁੱਟ ਕਰ ਰਿਹਾ। The post ਮੁੱਖ ਮੰਤਰੀ ਤੇ ਪੰਜਾਬ ਗਵਰਨਰ ਵਿਚਾਲੇ ਟਕਰਾਅ ਪੰਜਾਬ ਲਈ ਘਾਤਕ: ਜਸਟਿਸ ਨਿਰਮਲ ਸਿੰਘ appeared first on TheUnmute.com - Punjabi News. Tags:
|
ਜੇਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੈ ਤਾਂ ਮਣੀਪਰ 'ਚ ਕੀਤਾ ਜਾਵੇ: MLA ਪ੍ਰਿੰਸੀਪਲ ਬੁੱਧ ਰਾਮ Saturday 26 August 2023 09:59 AM UTC+00 | Tags: breaking-news governor manipar mla-principal-buddha-ram news presidents-rule punjab-governor punjab-presidents-rule ਚੰਡੀਗੜ੍ਹ, 26 ਅਗਸਤ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ (President’s Rule) ਲਾਗੂ ਕਰਨ ਦੀ ਚਿਤਾਵਨੀ ਤੋਂ ਬਾਅਦ ਪੰਜਾਬ ਦੀ ਸਿਆਸਤ ਭਖਦੀ ਨਜ਼ਰ ਆ ਰਹੀ ਹੈ | ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਬਿਆਨ ਨਾਲ ਭਾਜਪਾ ਦਾ ਪੰਜਾਬ ਪ੍ਰਤੀ ਏਜੇਂਡਾ ਸਾਹਮਣੇ ਆਇਆ ਹੈ, ਪਰ ਪੰਜਾਬ ਦੇ ਲੋਕ ਕਦੇ ਅਜਿਹਾ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਸ਼ਾਸਨ (President’s Rule) ਲਾਗੂ ਕਰਨਾ ਹੈ ਤਾਂ ਮਣੀਪਰ ਵਿੱਚ ਕੀਤਾ ਜਾਵੇ । ਜਿੱਥੇ ਔਰਤਾਂ ਨੂੰ ਨਿਰਵਸਤਰ ਕੀਤਾ ਗਿਆ ਅਤੇ ਭਾਰਤ ਨੂੰ ਦੁਨੀਆ ਵਿੱਚ ਸ਼ਰਮਸਾਰ ਹੋਣਾ ਪਿਆ। ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਰਾਸ਼ਟਰਪਤੀ ਸ਼ਾਸਨ ਲਾਗੂ ਨਹੀਂ ਹੋਣ ਦੇਵੇਗੀ । ਨਸ਼ੇ ਦੇ ਮੁੱਦੇ ਉੱਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਕਾਰਵਾਈ ਕਰ ਰਹੀ ਹੈ। ‘ਆਪ’ ਦਾ ਕੋਈ ਵਰਕਰ, ਵਿਧਾਇਕ ਜਾਂ ਮੰਤਰੀ ਨਸ਼ੇ ਦਾ ਸਮਰਥਨ ਨਹੀਂ ਕਰਦਾ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜਨ ਨਸ਼ਾ ਮੁਕਤ ਪੰਜਾਬ ਹੈ । ਸਾਰੇ ਇਸ ਨੂੰ ਸਫਲ ਬਣਾਉਣ ਵਿੱਚ ਲੱਗੇ ਹੋਏ ਹਨ । ਦੂਜੇ ਪਾਸੇ ਰਾਏਕੋਟ ਵਿੱਚ ‘ਆਪ’ ਵਿਧਾਇਕ ਦੇ ਪੀਏ ਦੀ ਪਤਨੀ ਦੀ ਕਥਿਤ ਨਸ਼ਾ ਵੇਚਣ ਦੀ ਵੀਡੀਓ ਤੇ ਬੁੱਧ ਰਾਮ ਨੇ ਕਿਹਾ ਕਿ ਚਾਹੇ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਪ੍ਰਿੰਸੀਪਲ ਬੁੱਧ ਰਾਮ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਜਿਸਦੇ ਬਾਅਦ ਉਨ੍ਹਾਂ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ ਹੈ | The post ਜੇਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੈ ਤਾਂ ਮਣੀਪਰ ‘ਚ ਕੀਤਾ ਜਾਵੇ: MLA ਪ੍ਰਿੰਸੀਪਲ ਬੁੱਧ ਰਾਮ appeared first on TheUnmute.com - Punjabi News. Tags:
|
CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਲੂ ਪ੍ਰਿੰਟ ਤਿਆਰ: ਡਾ. ਬਲਬੀਰ ਸਿੰਘ Saturday 26 August 2023 10:11 AM UTC+00 | Tags: aam-aadmi-party blueprint breaking-news cm-bhagwant-mann crime dr-balbir-singh drug drug-free drug-free-blueprint drug-smugglers governer latest-news ndpc news punjab-drug-free. punjab-governer punjab-news punjab-police the-unmute-breaking ਪਟਿਆਲਾ, 26 ਅਗਸਤ 2023: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ (Drug Free) ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤੀ ਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰਕੇ ਰਾਜ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਬਹੁਪੜਾਵੀ ਮੁਹਿੰਮ ਨੂੰ ਮੈਡੀਕਲ ਸਿੱਖਿਆ ਅਤੇ ਸਿਹਤ ਵਿਭਾਗਾਂ ਰਾਹੀਂ ਸਫ਼ਲ ਬਣਾਉਣ ਲਈ ਬਹੁਮੰਤਵੀ ਕਾਰਜ ਯੋਜਨਾ ਵੀ ਉਲੀਕੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਨੇ ਇੱਕ ਨਵੀਂ ਪਹੁੰਚ ਅਪਣਾ ਕੇ ਸੂਬੇ ਵਿੱਚ ਨਸ਼ਿਆਂ ਦੀ ਕਿਸਮ ਤੇ ਵਰਤੋਂ ਬਾਰੇ, ਸਕੂਲਾਂ ਦੇ ਵਿਦਿਆਰਥੀਆਂ, ਨੌਜਵਾਨਾਂ ਦਾ ਇੱਕ ਸੈਂਪਲ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਰਵੇ ਦੌਰਾਨ ਜਿਹੜੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ, ਉਨ੍ਹਾਂ ਦੀ ਪਛਾਣ ਤੇ ਰਿਹਾਇਸ਼ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ, ਜਿਸ ਮੰਤਵ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਤੇ ਟੀਕੇ ਲਗਾਉਣ ਵਾਲਿਆਂ ਨੂੰ ਯੋਜਨਾਬੱਧ ਢੰਗ ਨਾਲ ਨਸ਼ਾ ਮੁਕਤੀ ਦੀਆਂ ਗੋਲੀਆਂ ਮੁਹੱਈਆ ਕਰਵਾ ਕੇ ਉਨ੍ਹਾਂ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਕਰਵਾਕੇ ਤੰਦਰੁਸਤ ਬਣਾਉਣਾ ਹੈ। ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਨੂੰ ਸੈਂਟਰ ਆਫ਼ ਐਕਸੀਲੈਂਸ ਬਣਾ ਕੇ ਇਸਨੂੰ ਸਾਰੇ ਪੰਜਾਬ ਲਈ ਇੱਕ ਟ੍ਰੇਨਿੰਗ ਸੈਂਟਰ ਵਜੋਂ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਔਰਤਾਂ ਤੇ ਬੱਚਿਆਂ ਲਈ ਵੀ ਨਸ਼ਾ ਮੁਕਤੀ ਦੇ ਵੱਖਰੇ ਵਾਰਡ ਹਨ, ਜਿਨ੍ਹਾਂ ਦੀ ਪੂਰੀ ਵਰਤੋਂ ਕਰਕੇ ਇਸ ਕੇਂਦਰ ਨੂੰ ਨਸ਼ਾ ਮੁਕਤੀ (Drug Free) ਗਤੀਵਿੱਧੀਆਂ ਦੀ ਹੱਬ ਬਣਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਆਮ ਲੋਕਾਂ, ਲੋਕਾਂ ਦੇ ਪ੍ਰਤੀਨਿੱਧਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਸਮੇਤ ਨਸ਼ਾ ਮੁਕਤ ਤੇ ਸਿਹਤਮੰਤ ਪੰਜਾਬ ਸਿਰਜਣ ਲਈ ਸੂਬਾ ਸਰਕਾਰ ਦੀ ਮਦਦ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਹਸਪਤਾਲ ਤੇ ਨਸ਼ਾ ਮੁਕਤੀ ਕੇਂਦਰਾਂ ਤੱਕ ਪਹੁੰਚਾਇਆ ਜਾਵੇ, ਜਿਨ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਵਚਨਬੱਧ ਹੈ, ਉੱਥੇ ਹੀ ਨਸ਼ੇ ਦੇ ਆਦੀ ਨੌਜਵਾਨਾਂ ਦੇ ਮੁੜਵਸੇਬੇ ਲਈ ਨੌਕਰੀਆਂ ਦੇਣ ਸਮੇਤ ਉਨ੍ਹਾਂ ਨੂੰ ਹੁਨਰਮੰਦ ਬਣਾਕੇ ਸਵੈ ਰੋਜ਼ਗਾਰ ਲਈ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਮੁਹੱਲਾ ਕਮੇਟੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨਸ਼ੇ ਦੇ ਆਦੀ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਸਰਕਾਰ ਦਾ ਸਾਥ ਦੇਣਗੀਆਂ ਉਨ੍ਹਾਂ ਨੂੰ ਵਿਸ਼ੇਸ਼ ਗ੍ਰਾਂਟਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਆਪਣੇ ਦੌਰੇ ਮੌਕੇ ਡਾ. ਬਲਬੀਰ ਸਿੰਘ ਨੇ ਮਾਡਲ ਨਸ਼ਾ ਮੁਕਤੀ ਕੇਂਦਰ ਵਿਖੇ ਨਸ਼ਿਆਂ ਤੋਂ ਖਹਿੜਾ ਛੁਡਵਾਉਣ ਲਈ ਦਾਖਲ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਸ਼ੇ ਛੱਡਕੇ ਹੋਰਨਾਂ ਲਈ ਪੇਰਣਾ ਦਾ ਸਰੋਤ ਤੇ ਰੋਲ ਮਾਡਲ ਬਣਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਕੁਮਾਰ ਨੇ ਪ੍ਰੈਜੇਂਟੈਸ਼ਨ ਦੇਕੇ ਨਸ਼ਾ ਮੁਕਤੀ ਲਈ ਜਾਣਕਾਰੀ ਸਾਂਝੀ ਕੀਤੀ। The post CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਲੂ ਪ੍ਰਿੰਟ ਤਿਆਰ: ਡਾ. ਬਲਬੀਰ ਸਿੰਘ appeared first on TheUnmute.com - Punjabi News. Tags:
|
"ਖੇਡਾਂ ਵਤਨ ਪੰਜਾਬ ਦੀਆਂ" ਦੀ ਮਸ਼ਾਲ ਦਾ ਐੱਸ.ਏ.ਐੱਸ ਨਗਰ 'ਚ ਪੁੱਜਣ 'ਤੇ ਕੁਰਾਲੀ ਵਿਖੇ ਭਰਵਾਂ ਸਵਾਗਤ Saturday 26 August 2023 10:17 AM UTC+00 | Tags: breaking breaking-news khedan-watan-panjab-diyan kurali meeet-hayer mohali-news news punjab-games punjab-sports-department ਕੁਰਾਲੀ/ਐੱਸ ਏ ਐੱਸ ਨਗਰ, 26 ਅਗਸਤ 2023: ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਅਤੇ ਖੇਡ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ "ਖੇਡਾਂ ਵਤਨ ਪੰਜਾਬ ਦੀਆਂ" ਦੇ ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਦੂਜੇ ਸੀਜ਼ਨ ਦੀ 29 ਅਗਸਤ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਸ਼ੁਰੂਆਤ ਤੋਂ ਪਹਿਲਾਂ ਸੂਬੇ ਭਰ ਵਿੱਚ ਯਾਤਰਾ ਕਰ ਰਹੀ ਖੇਡਾਂ ਦੀ ਮਸ਼ਾਲ ਦਾ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲੇ ਵਿੱਚ ਪੁੱਜਣ ਉੱਤੇ ਕੁਰਾਲੀ (Kurali) ਵਿਖੇ ਭੰਗੜੇ ਅਤੇ ਗੱਤਕੇ ਦੇ ਪ੍ਰਦਰਸ਼ਨ ਦਰਮਿਆਨ ਭਰਵਾਂ ਸਵਾਗਤ ਕੀਤਾ ਗਿਆ। ਲੁਧਿਆਣਾ ਤੋਂ 22 ਅਗਸਤ ਨੂੰ ਸ਼ੁਰੂ ਹੋਇਆ ਮਸ਼ਾਲ ਮਾਰਚ 12 ਜ਼ਿਲਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਅੱਜ ਰੂਪਨਗਰ ਜ਼ਿਲੇ ਤੋਂ ਮੁਹਾਲੀ ਜ਼ਿਲੇ ਵਿੱਚ ਦਾਖਲ ਹੋਇਆ। ਕੁਰਾਲੀ ਵਿਖੇ ਪੁੱਜਣ ਉਤੇ ਰੂਪਨਗਰ ਦੇ ਖਿਡਾਰੀਆਂ ਨੇ ਮਸ਼ਾਲ ਮੁਹਾਲੀ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੌੰਸ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜ਼ੋਰਾ ਸਿੰਘ ਮਾਨ ਨੇ ਇਹ ਮਸ਼ਾਲ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਇਹ ਮਸ਼ਾਲ ਹਾਕੀ ਓਲੰਪੀਅਨ ਪ੍ਰਭਜੋਤ ਸਿੰਘ, ਸਾਬਕਾ ਭਾਰਤੀ ਹਾਕੀ ਕਪਤਾਨ ਰਾਜਪਾਲ ਸਿੰਘ, ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਹਾਕੀ ਓਲੰਪੀਅਨ ਧਰਮਵੀਰ ਸਿੰਘ ਤੇ ਨੈਸ਼ਨਲ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਨੂੰ ਸੌਂਪ ਦਿੱਤੀ ਜੋ ਉਨ੍ਹਾਂ ਦੌੜ ਕੇ ਅੱਗੇ ਨੌਜਵਾਨ ਖਿਡਾਰੀਆਂ ਨੂੰ ਸੌਂਪੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੇਡਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨਗੀਆਂ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਪੰਜਾਬ ਦੀ ਨੌਜਵਾਨੀ ਨੂੰ ਨਵੀਂ ਦਿਸ਼ਾ ਦੇਣ ਲਈ ਖੇਡਾਂ ਦੇ ਖੇਤਰ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਇਹ ਖੇਡਾਂ ਉਲੀਕੀਆਂ ਗਈਆਂ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਸ ਨੇ ਕਿਹਾ ਕਿ ਪੰਜਾਬ ਨੇ ਨਵੀਂ ਖੇਡ ਨੀਤੀ ਬਣਾ ਕੇ ਸੂਬੇ ਦੀਆਂ ਖੇਡਾਂ ਵਿੱਚ ਜਾਨ ਪਾ ਦਿੱਤੀ ਹੈ ਅਤੇ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖੇਡਾਂ ਅਤੇ ਮਸ਼ਾਲ ਨੂੰ ਲੈ ਕੇ ਪਾਇਆ ਜਾ ਰਿਹਾ ਉਤਸ਼ਾਹ ਦੱਸਦਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਦਿਸ਼ਾ ਦੇਣ ਦੀ ਲੋੜ ਹੈ, ਇਸ ਵਿੱਚ ਅਥਾਹ ਸਮਰੱਥਾ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੂਹ ਨੁਮਾਇੰਦਿਆਂ ਖਿਡਾਰੀਆਂ, ਮਹਿਮਾਨਾਂ ਦਾ ਧੰਨਵਾਦ ਕਰਦਿਆਂ ਖੇਡਾਂ ਦੇ ਇਤਿਹਾਸ ਵਿੱਚ ਖਿਡਾਰੀਆਂ ਵੱਲੋਂ ਨਵੇਂ ਸਥਾਪਤ ਕੀਤੇ ਜਾਂਦੇ ਰਿਕਾਰਡਾਂ ਦਾ ਹਵਾਲਾ ਦਿੱਤਾ ਅਤੇ ਨੌਜਵਾਨ ਖਿਡਾਰੀਆਂ ਨੂੰ ਇਸ ਤੋਂ ਸੇਧ ਲੈਣ ਲਈ ਕਿਹਾ। ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਚਾਹਵਾਨ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 35 ਖੇਡਾਂ ਦੇ ਵੱਖ-ਵੱਖ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਹੜੇ ਬਲਾਕ ਤੋਂ ਸੂਬਾ ਪੱਧਰ ਤੱਕ ਹੋਣਗੇ। ਬਠਿੰਡਾ ਵਿਖੇ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੇਡਾਂ ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ। ਮਸ਼ਾਲ ਯਾਤਰਾ ਮੁਹਾਲੀ ਸਥਿਤ ਸੈਕਟਰ 78 ਸਟੇਡੀਅਮ ਵਿਖੇ ਜ਼ਿਲੇ ਦੇ ਦੂਜੇ ਪੜਾਅ ਵਜੋਂ ਰੁਕੀ ਜਿੱਥੇ ਖਿਡਾਰੀਆਂ ਨੇ ਸਵਾਗਤ ਕੀਤਾ ਅੱਗੇ ਮਸ਼ਾਲ ਯਾਤਰਾ ਰਵਾਨਾ ਹੋ ਗਈ।ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਤੋਂ ਬਾਅਦ ਮਸ਼ਾਲ ਅੱਗੇ ਲਾਂਡਰਾ-ਚੁੰਨੀ ਦੇ ਰਾਸਤੇ ਜਾਂਦੀ ਹੋਈ ਜ਼ਿਲਾ ਖੇਡ ਅਫ਼ਸਰ ਗੁਰਦੀਪ ਕੌਰ ਵੱਲੋਂ ਅਗਲੇ ਜ਼ਿਲਾ ਫਤਹਿਗੜ੍ਹ ਸਾਹਿਬ ਨੂੰ ਸੌਂਪ ਦਿੱਤੀ ਗਈ। ਮਸ਼ਾਲ ਦੇ ਸਵਾਗਤੀ ਸਮਾਰੋਹ ਮੌਕੇ ਜ਼ਿਲ੍ਹਾ ਅਧਿਕਾਰੀਆਂ ਚ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਖਰੜ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਸੀ ਐਮ ਫੀਲਡ ਅਫ਼ਸਰ ਇੰਦਰਪਾਲ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਮੌਜੂਦ ਸਨ। The post "ਖੇਡਾਂ ਵਤਨ ਪੰਜਾਬ ਦੀਆਂ" ਦੀ ਮਸ਼ਾਲ ਦਾ ਐੱਸ.ਏ.ਐੱਸ ਨਗਰ ‘ਚ ਪੁੱਜਣ ‘ਤੇ ਕੁਰਾਲੀ ਵਿਖੇ ਭਰਵਾਂ ਸਵਾਗਤ appeared first on TheUnmute.com - Punjabi News. Tags:
|
ਪੀ.ਐਨ.ਬੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ 35 ਸਿੱਖਿਆਰਥੀਆਂ ਨੂੰ ਬਿਊਟੀ ਪਾਰਲਰ ਪ੍ਰਬੰਧਨ ਸਿਖਲਾਈ ਦਿੱਤੀ Saturday 26 August 2023 10:23 AM UTC+00 | Tags: breaking-news mohali-news news punjab-national-bank sas-nagar self-employment-training training ਐਸ.ਏ.ਐਸ.ਨਗਰ, 26 ਅਗਸਤ, 2023: ਪੇਂਡੂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਕੋਰਸਾਂ ਦੀ ਸਿਖਲਾਈ ਨਾਲ ਲੈਸ ਕਰਨ ਦੇ ਆਪਣੇ ਲਗਾਤਾਰ ਯਤਨਾਂ ਨੂੰ ਜਾਰੀ ਰੱਖਦੇ ਹੋਏ, ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਐਸ.ਈ.ਟੀ.ਆਈ.), ਵਿਕਾਸ ਭਵਨ, ਸੈਕਟਰ 62, ਐਸ.ਏ.ਐਸ. ਨਗਰ ਮੁਹਾਲੀ ਨੇ ਬਿਊਟੀ ਪਾਰਲਰ ਮੈਨੇਜਮੈਂਟ ਵਿੱਚ 35 ਉਦਮੀਆਂ ਲਈ ਸਫਲ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਬੈਂਕ ਦੇ ਚੀਫ਼ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਇਸ ਟਰੇਨਿੰਗ ਦੇ ਸਮਾਪਤੀ ਸਮਾਰੋਹ ਦੌਰਾਨ ਸ਼੍ਰੀਮਤੀ ਗੀਤਿਕਾ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਐਸ.ਏ.ਐਸ.ਨਗਰ ਮੁਹਾਲੀ ਨੇ ਸਰਟੀਫਿਕੇਟਾਂ ਦੀ ਵੰਡ ਕੀਤੀ। ਉਨ੍ਹਾਂ ਨੇ 35 ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਜਿਨ੍ਹਾਂ ਨੇ 35 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਮੋਹਾਲੀ ਦੀ ਵਿਲੱਖਣਤਾ ਦੀ ਸ਼ਲਾਘਾ ਕਰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੇ ਅਟੁੱਟ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਮੋਹਾਲੀ ਜ਼ਿਲੇ ਦੇ ਪੇਂਡੂ ਨੌਜਵਾਨਾਂ ਨੂੰ 60 ਤੋਂ ਵੱਧ ਕੋਰਸਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰਨ ਵਿੱਚ ਨਿਭਾਈ ਜਾ ਰਹੀ ਇਸ ਸੰਸਥਾ ਦੀ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਵਿੱਚ ਵੀ ਸਿੱਧਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਹ ਸਿਖਲਾਈ ਰੋਜ਼ਗਾਰ ਲਈ ਹੁਨਰ ਵਿਕਾਸ ‘ਤੇ ਜ਼ੋਰ ਦਿੰਦੀ ਹੈ। ਇਸ ਸਮਾਗਮ ਵਿੱਚ ਪੀ ਐਨ ਬੀ ਸਰਕਲ ਹੈੱਡ ਮੁਹਾਲੀ ਰੀਟਾ ਜੁਨੇਜਾ, ਚੀਫ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਅਤੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਐਸ ਏ ਐਸ ਨਗਰ ਮੁਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ ਹਾਜ਼ਰ ਸਨ।ਇਹ ਵਰਣਨ ਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਇਸ ਸਿਖਲਾਈ ਸੰਸਥਾ ਨੇ ਕਈ ਨਵੇਂ ਮਾਨਤਾ ਪ੍ਰਾਪਤ ਕੋਰਸਾਂ ਜਿਵੇਂ ਕਿ ਮਧੂ ਮੱਖੀ ਪਾਲਣ, ਜੂਟ ਉਤਪਾਦ ਉੱਦਮ, ਡੇਅਰੀ ਫਾਰਮਿੰਗ, ਬਿਊਟੀ ਪਾਰਲਰ ਪ੍ਰਬੰਧਨ, ਟੇਲਰਿੰਗ-ਕਢਾਈ ਸਿਖਲਾਈ, ਅਤੇ ਵਰਮੀ ਕੰਪੋਸਟ ਤਕਨੀਕਾਂ ਨੂੰ ਸ਼ਾਮਲ ਕਰਕੇ ਆਪਣੇ ਸਿਖਲਾਈ ਕੋਰਸਾਂ ਵਿੱਚ ਵਿਭਿੰਨਤਾ ਪੈਦਾ ਕੀਤੀ ਹੈ। ਇਹ 60 ਦੇ ਕਰੀਬ ਕੋਰਸ ਚਾਹਵਾਨ ਪੇਂਡੂ ਉੱਦਮੀਆਂ ਨੂੰ ਲਾਭ ਪਹੁੰਚਾਉਣ ਲਈ ਪੂਰੀ ਤਰ੍ਹਾਂ ਮੁਫਤ ਕਰਵਾਏ ਜਾਂਦੇ ਹਨ। The post ਪੀ.ਐਨ.ਬੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ 35 ਸਿੱਖਿਆਰਥੀਆਂ ਨੂੰ ਬਿਊਟੀ ਪਾਰਲਰ ਪ੍ਰਬੰਧਨ ਸਿਖਲਾਈ ਦਿੱਤੀ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ 19 ਡੀ.ਸੀ.ਪੀ. ਅਧਿਕਾਰੀਆਂ ਦੇ ਤਬਾਦਲੇ Saturday 26 August 2023 10:36 AM UTC+00 | Tags: breaking-news latest-news news punjab-government punjab-news punjab-police ਚੰਡੀਗੜ੍ਹ, 26 ਅਗਸਤ, 2023: ਪੰਜਾਬ ਸਰਕਾਰ (Punjab Government) ਨੇ ਪੁਲਿਸ ਵਿਭਾਗ ਵਿਚ ਫ਼ੇਰਬਦਲ ਕਰਦੇ ਹੋਏ 19 ਡੀ.ਸੀ.ਪੀ. ਦੇ ਤਬਾਦਲੇ ਕੀਤੇ ਗਏ ਹਨ। ਪੁਲਿਸ ਵਿਭਾਗ ਨੇ ਇਸ ਸੰਬੰਧੀ ਇਕ ਪੱਤਰ ਵੀ ਜਾਰੀ ਕੀਤਾ ਹੈ । The post ਪੰਜਾਬ ਸਰਕਾਰ ਵੱਲੋਂ 19 ਡੀ.ਸੀ.ਪੀ. ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News. Tags:
|
ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ Saturday 26 August 2023 11:05 AM UTC+00 | Tags: breaking-news faridkot firing-case latest-news murder news punjab-news the-unmute-latest-news the-unmute-punjab ਫਰੀਦਕੋਟ , 26 ਅਗਸਤ, 2023: ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਧਿਰ ਵੱਲੋਂ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ (Murder) ਕਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਇਕ ਨੌਜਵਾਨ ਅਤੇ ਫਿਰੋਜ਼ਪੁਰ ਦੇ ਪਿੰਡ ਭਾਵੜਾ ਤੋਂ ਇੱਕ ਵਿਅਕਤੀ ਨਾਲ ਮੋਬਾਇਲ ਨੂੰ ਲੈ ਕੇ ਝਗੜਾ ਸੀ | ਜਿਸ ਨੂੰ ਵਾਪਸ ਕਰਵਾਉਣ ਲਈ ਪਿੰਡ ਕਿੱਲੀ ਵਾਲਾ ਦੇ ਪੰਚਾਇਤ ਮੈਂਬਰ ਜਗਦੀਸ਼ ਸਿੰਘ ਵੱਲੋਂ ਸਮਾਂ ਲਿਆ ਗਿਆ ਸੀ ਪਰ ਸਮਾਂ ਖਤਮ ਹੋਣ ਦੇ ਬਾਵਜੂਦ ਉਕਤ ਵਿਅਕਤੀ ਵੱਲੋਂ ਮੋਬਾਇਲ ਵਾਪਸ ਨਹੀਂ ਕੀਤਾ ਗਿਆ ਤਾਂ ਉਸਨੂੰ ਵਾਪਸ ਕਰਵਾਉਣ ਲਈ ਬੀਤੀ ਸ਼ਾਮ ਜਗਦੀਸ਼ ਸਿੰਘ ਅਤੇ ਉਸਦਾ ਭਰਾ ਕੁਲਦੀਪ ਸਿੰਘ ਝਗੜੇ ਵਾਲੀ ਧਿਰ ਨਾਲ ਪਿੰਡ ਭਾਵੜੇ ਗਏ | ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਚੱਲੀ ਗੱਲਬਾਤ ਦੌਰਾਨ ਤਕਰਾਰ ਵਧ ਗਈ ਅਤੇ ਭਾਵੜੇ ਪਿੰਡ ਦੇ ਵਿਅਕਤੀ ਵੱਲੋਂ ਮੋਬਾਇਲ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ, ਪਿੰਡ ਭਾਵੜਾ ਆਜਮ ਸ਼ਾਹ ਵਿਖੇ ਜਦੋਂ ਜਗਦੀਸ਼ ਸਿੰਘ ਅਤੇ ਕੁਲਦੀਪ ਸਿੰਘ ਵਾਪਸ ਪਿੰਡ ਅਰਾਈਆਂ ਆ ਰਹੇ ਸਨ ਤਾਂ ਮਹਿਮਾ ਨੇੜੇ ਨਹਿਰ ਦੇ ਪੁੱਲ 'ਤੇ ਉਨ੍ਹਾਂ ਨੂੰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ | ਫਿਲਹਾਲ ਦੋਵੇਂ ਭਰਾਵਾਂ ਦੀ ਮ੍ਰਿਤਕ ਦੇਹ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖੀ ਗਈ ਹੈ | ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਭਰਾਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਿੰਡ ਭਾਵੜੇ ਦੇ ਕੁਝ ਵਿਅਕਤੀਆਂ ਵੱਲੋਂ ਰਾਹ ‘ਚ ਘੇਰ ਕੇ ਦੋਵੇਂ ਭਰਾਵਾਂ ‘ਤੇ ਗੋਲੀ ਚਲਾ ਦਿੱਤੀ | ਜਿਸਦੇ ਚਲੱਦੇ ਦੋਵੇਂ ਭਰਾਵਾਂ ਦੀ ਮੌਤ ਹੋ ਗਈ | ਮਾਮਲੇ ਵਿੱਚ ਚਾਰ ਜਣਿਆਂ ਖ਼ਿਲਾਫ਼ ਬਾਇਨੇਮ ਅਤੇ ਇੱਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਫਿਲਹਾਲ ਸਾਰੇ ਗੋਲੀਆਂ ਚਲਾਉਣ ਵਾਲੇ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ | ਪੁਲਿਸ ਦਾ ਦਾਅਵਾ ਹੈ ਕਿ ਸਾਰਿਆਂ ਨੂੰ ਜਲਦ ਫੜ ਲਿਆ ਜਾਵੇਗਾ | The post ਮੋਬਾਇਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News. Tags:
|
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦਾ ਐਲਾਨ Saturday 26 August 2023 11:16 AM UTC+00 | Tags: breaking-news news panjab-university panjab-university-student-union pu-election student-union-elections ਚੰਡੀਗੜ੍ਹ, 26 ਅਗਸਤ, 2023: ਪੰਜਾਬ ਯੂਨੀਵਰਸਿਟੀ (Panjab University) ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 6 ਸਤੰਬਰ ਨੂੰ ਹੋਣਗੀਆਂ। ਵਿਦਿਆਰਥੀ ਭਲਾਈ ਵਿਭਾਗ (DSW) ਜਿਤੇਂਦਰ ਗਰੋਵਰ ਨੇ ਇਹ ਐਲਾਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ‘ਚ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਨਾਮਜ਼ਦਗੀ 31 ਅਗਸਤ ਨੂੰ ਸਵੇਰੇ 9:30 ਵਜੇ ਤੋਂ ਸਵੇਰੇ 10:30 ਵਜੇ ਤੱਕ ਕੀਤੀ ਜਾਵੇਗੀ। ਉਸ ਤੋਂ ਬਾਅਦ ਦੁਪਹਿਰ 12 ਵਜੇ ਉਮੀਦਵਾਰਾਂ ਦੀ ਸੂਚੀ ਨੋਟਿਸ ਬੋਰਡ ‘ਤੇ ਜਾਰੀ ਕਰ ਦਿੱਤੀ ਜਾਵੇਗੀ। 1 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਉਸ ਤੋਂ ਬਾਅਦ ਦੁਪਹਿਰ 2:30 ਵਜੇ ਸਾਰੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ 6 ਨੂੰ ਦੁਪਹਿਰ 12 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ। ਚੋਣਾਂ ਦੌਰਾਨ ਕਿਸੇ ਪ੍ਰਿੰਟ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਐਸਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਨੇ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਵੱਲੋਂ ਜੋ ਵੀ ਪੁਲਿਸ ਬਲ ਦੀ ਲੋੜ ਹੋਵੇਗੀ, ਉਹ ਯੂਨੀਵਰਸਿਟੀ (Panjab University) ਅਤੇ ਸਾਰੇ ਕਾਲਜਾਂ ਵਿੱਚ ਤਾਇਨਾਤ ਕੀਤੀ ਜਾਵੇਗੀ। The post ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦਾ ਐਲਾਨ appeared first on TheUnmute.com - Punjabi News. Tags:
|
ਹੁਣ ਤੱਕ 23518 ਨਸ਼ਾ ਤਸਕਰ ਗ੍ਰਿਫਤਾਰ,17623 FIR ਦਰਜ ਕੀਤੀਆਂ ਅਤੇ 1627 ਕਿੱਲੋ ਹੈਰੋਇਨ ਬਰਾਮਦ ਕੀਤੀ: ਮੁੱਖ ਮੰਤਰੀ ਮਾਨ Saturday 26 August 2023 11:22 AM UTC+00 | Tags: aam-aadmi-party banwari-lal-parohit breaking-news cm-bhagwant-mann drug-smuggler heroin latest-news news punjab punjab-government punjab-police smugglers the-unmute-breaking-news ਚੰਡੀਗੜ੍ਹ, 26 ਅਗਸਤ 2023: ਪੰਜਾਬ ਰਾਜਪਾਲ ਵੱਲੋਂ ਆਪਣੀ ਚਿੱਠੀ ਵਿੱਚ ਚੁੱਕੇ ਗਏ ਸੂਬੇ ਦੇ ਵੱਖ-ਵੱਖ ਮੁੱਦਿਆਂ ਦਾ ਅੰਕੜਿਆਂ ਨਾਲ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਮਨ-ਕਾਨੂੰਨ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੱਧਰ ਉਤੇ ਕਦਮ ਚੁੱਕੇ ਹਨ। ਸੂਬੇ ਦੇ ਸੁਖਾਵੇਂ ਮਾਹੌਲ ਦੀ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਤੋਂ ਸੂਬੇ ਵਿਚ 50871 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ 3420 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਵੱਲੋਂ ਦੇਸ਼ ਦਾ ਦੂਜਾ ਸਟੀਲ ਪਲਾਂਟ ਲੁਧਿਆਣਾ ਵਿਚ ਸਥਾਪਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਨਾਥਨ, ਨੈਸਲੇ, ਨਾਭਾ ਪਾਵਰ ਪਲਾਂਟ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਰਿਕਾਰਡ 2.70 ਲੱਖ ਰਜਿਸਟ੍ਰੇਸ਼ਨ ਹੋਈ ਹੈ ਅਤੇ ਉੱਤਰੀ ਭਾਰਤ ਵਿੱਚੋਂ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਹ ਅੰਕੜੇ ਵੀ ਭਾਰਤ ਸਰਕਾਰ ਨੇ ਰਾਜ ਸਭਾ ਵਿਚ ਪੇਸ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਇਕ ਮੋਹਰੀ ਮੈਗਜ਼ੀਨ ਨੇ ਆਪਣੀ ਅਮਨ-ਕਾਨੂੰਨ ਦੀ ਬਿਹਤਰ ਵਿਵਸਥਾ ਬਾਰੇ ਜਾਰੀ ਕੀਤੀ ਰਿਪੋਰਟ ਵਿਚ ਪੰਜਾਬ ਨੂੰ ਦੂਜਾ ਸਥਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਸਕੀਮਾਂ ਲਾਗੂ ਕਰਨ ਲਈ ਕੰਮ ਕਰ ਰਹੀ ਹੈ ਜਦਕਿ ਰਾਜਪਾਲ ਅਜਿਹੀਆਂ ਚਿੱਠੀਆਂ ਰਾਹੀਂ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੇ ਹਨ। ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਰਾਜਪਾਲ ਵੱਲੋਂ ਚੁੱਕੇ ਸਵਾਲ ਦੇ ਜਵਾਬ ਵਿੱਚ ਅੰਕੜੇ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ਼ ਜੰਗ ਵਿੱਢੀ ਹੋਈ ਹੈ। ਹੁਣ ਤੱਕ 23518 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, 17623 ਐਫ.ਆਈ.ਆਰਜ਼ ਦਰਜ ਕੀਤੀਆਂ, 1627 ਕਿਲੋ ਹੈਰੋਇਨ ਫੜੀ, ਤਸਕਰਾਂ (Drug smugglers) ਪਾਸੋਂ 13.29 ਕਰੋੜ ਰੁਪਏ ਬਰਾਮਦ ਕੀਤੇ ਅਤੇ 66 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਬਾਕੀਆਂ ਦੀ ਜ਼ਬਤ ਕਰਨ ਲਈ ਕਾਰਵਾਈ ਚੱਲ ਰਹੀ ਹੈ। ਸੂਬੇ ਵਿਚ ਗੈਂਗਸਟਰਵਾਦ ਖਿਲਾਫ਼ ਕੀਤੀ ਕਾਰਵਾਈ ਦਾ ਜ਼ਿਕਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਅਤੇ ਹੁਣ ਤੱਕ 753 ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਾਹਨ ਫੜੇ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਲਈ ਹੋਰ ਸਖ਼ਤ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ 90 ਫੀਸਦੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦੇ 31,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 12000 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਤਾਂ ਕਿ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ। ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਹਿਕਾਰੀ ਖੰਡ ਮਿੱਲ ਨੇ ਗੰਨਾ ਉਤਪਾਦਕਾਂ ਦਾ ਸਾਰਾ ਬਕਾਇਆ ਅਦਾ ਕਰ ਦਿੱਤਾ ਹੈ। The post ਹੁਣ ਤੱਕ 23518 ਨਸ਼ਾ ਤਸਕਰ ਗ੍ਰਿਫਤਾਰ,17623 FIR ਦਰਜ ਕੀਤੀਆਂ ਅਤੇ 1627 ਕਿੱਲੋ ਹੈਰੋਇਨ ਬਰਾਮਦ ਕੀਤੀ: ਮੁੱਖ ਮੰਤਰੀ ਮਾਨ appeared first on TheUnmute.com - Punjabi News. Tags:
|
Aditya-L1 Mission: ਚੰਦਰਯਾਨ ਦੀ ਸਫਲਤਾ ਤੋਂ ਬਾਅਦ ਸੂਰਜ ਮਿਸ਼ਨ 'ਆਦਿਤਿਆ-ਐਲ1' ਤਿਆਰ, ਜਾਣੋ ਕਦੋਂ ਹੋਵੇਗਾ ਲਾਂਚ Saturday 26 August 2023 11:37 AM UTC+00 | Tags: aditya-l1 breaking-news chandrayaan chandrayaan-3 chandrayaan-3-mission news solar spacecraft sun-mission ਚੰਡੀਗੜ੍ਹ, 26 ਅਗਸਤ 2023: ਚੰਦਰ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਸੰਭਾਵਿਤ ਤੌਰ ‘ਤੇ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ (Aditya-L1) ਪੁਲਾੜ ਯਾਨ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ L-1 (ਸੂਰਜ-ਧਰਤੀ ਲੈਗ੍ਰਾਂਜੀਅਨ ਪੁਆਇੰਟ) ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L-1 ਧਰਤੀ ਤੋਂ ਲਗਭਗ 1.5 ਲੱਖ ਕਿਲੋਮੀਟਰ ਦੂਰ ਹੈ। ਇਹ ਸੂਰਜ ਦਾ ਨਿਰੀਖਣ ਕਰਨ ਵਾਲਾ ਪਹਿਲਾ ਸਮਰਪਿਤ ਭਾਰਤੀ ਪੁਲਾੜ ਮਿਸ਼ਨ ਹੋਵੇਗਾ, ਜੋ ਪੁਲਾੜ ਏਜੰਸੀ ਇਸਰੋ ਦੁਆਰਾ ਲਾਂਚ ਕੀਤਾ ਜਾਵੇਗਾ। ਆਦਿਤਿਆ-ਐਲ1 ਮਿਸ਼ਨ ਦਾ ਟੀਚਾ ਐਲ-1 ਦੇ ਆਲੇ-ਦੁਆਲੇ ਚੱਕਰ ਤੋਂ ਸੂਰਜ ਦਾ ਅਧਿਐਨ ਕਰਨਾ ਹੈ। ਪੁਲਾੜ ਯਾਨ ਸੱਤ ਪੇਲੋਡਾਂ ਨੂੰ ਲੈ ਕੇ ਜਾਵੇਗਾ ਜੋ ਵੱਖ-ਵੱਖ ਵੇਵ ਬੈਂਡਾਂ ਵਿੱਚ ਫੋਟੋਸਫੀਅਰ, ਕ੍ਰੋਮੋਸਫੀਅਰ (ਸੂਰਜ ਦੀ ਦਿਸਦੀ ਸਤਹਿ ਦੇ ਬਿਲਕੁਲ ਉੱਪਰ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦਾ ਨਿਰੀਖਣ ਕਰਨ ਵਿੱਚ ਮੱਦਦ ਕਰੇਗਾ। ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ, ਆਦਿਤਿਆ-ਐਲ1 ਰਾਸ਼ਟਰੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ। ਬੈਂਗਲੁਰੂ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ (IIA) ਵਿਜ਼ੀਬਲ ਐਮੀਸ਼ਨ ਲਾਈਨ ਕਰੋਨਾਗ੍ਰਾਫ ਪੇਲੋਡ ਦੇ ਨਿਰਮਾਣ ਲਈ ਪ੍ਰਮੁੱਖ ਸੰਸਥਾ ਹੈ। ਜਦੋਂ ਕਿ ਇੰਟਰ-ਯੂਨੀਵਰਸਿਟੀ ਸੈਂਟਰ ਐਂਡ ਅਸ੍ਟ੍ਰੋਫ਼ਜਿਕਸ ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਵਿਕਸਿਤ ਕੀਤਾ ਹੈ। ਆਦਿਤਿਆ-ਐਲ1 (Aditya-L1) ਅਲਟਰਾਵਾਇਲਟ ਪੇਲੋਡ ਦੀ ਵਰਤੋਂ ਕਰਕੇ ਅਤੇ ਐਕਸ-ਰੇ ਪੇਲੋਡ ਦੀ ਵਰਤੋਂ ਕਰਕੇ ਫਲੇਅਰਾਂ ਦੀ ਨਿਗਰਾਨੀ ਕਰਕੇ ਕੋਰੋਨਾ ਅਤੇ ਸੂਰਜੀ ਕ੍ਰੋਮੋਸਫੀਅਰ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ। ਪਾਰਟੀਕਲ ਡਿਟੈਕਟਰ ਅਤੇ ਮੈਗਨੇਟੋਮੀਟਰ ਪੇਲੋਡ L-1 ਦੇ ਆਲੇ ਦੁਆਲੇ ਬਾਹਰੀ ਔਰਬਿਟ ਤੱਕ ਪਹੁੰਚਣ ਵਾਲੇ ਚਾਰਜ ਕੀਤੇ ਕਣਾਂ ਅਤੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਇਸ ਪੁਲਾੜ ਯਾਨ ਨੂੰ ਬੈਂਗਲੁਰੂ ਦੇ ਯੂਆਰ ਰਾਓ ਸੈਟੇਲਾਈਟ ਸੈਂਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਦੋ ਹਫ਼ਤੇ ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਇਸਰੋ ਦੇ ਪੁਲਾੜ ਅੱਡੇ ਤੱਕ ਪਹੁੰਚਿਆ ਸੀ। ਇਸਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਂਚਿੰਗ 2 ਸਤੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਵਿੱਚ L1 ਦੇ ਆਲੇ-ਦੁਆਲੇ ਇੱਕ ਬਾਹਰੀ ਚੱਕਰ ਵਿੱਚ ਰੱਖਣ ਦੀ ਯੋਜਨਾ ਹੈ। The post Aditya-L1 Mission: ਚੰਦਰਯਾਨ ਦੀ ਸਫਲਤਾ ਤੋਂ ਬਾਅਦ ਸੂਰਜ ਮਿਸ਼ਨ ‘ਆਦਿਤਿਆ-ਐਲ1’ ਤਿਆਰ, ਜਾਣੋ ਕਦੋਂ ਹੋਵੇਗਾ ਲਾਂਚ appeared first on TheUnmute.com - Punjabi News. Tags:
|
ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ਵਾਲੇ ਰਵੱਈਏ ਨੂੰ ਬੇਵਕਤੀ ਤੇ ਬਚਕਾਨਾ ਕਰਾਰ ਦਿੱਤਾ Saturday 26 August 2023 12:41 PM UTC+00 | Tags: aam-aadmi-party bhagwant-mann bjp bjp-president-sunil-jakhar breaking-news cm-bhagwant-mann governor latest-news news punjab-bjp punjab-government punjab-governor sunil-jakhar ਚੰਡੀਗੜ੍ਹ, 26 ਅਗਸਤ 2023: ਮੁੱਖ ਮੰਤਰੀ ਦੇ ਆਪਣੇ ਰਾਜ ਦੇ ਰਾਜਪਾਲ ਪ੍ਰਤੀ ਟਕਰਾਅ ਵਾਲੇ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ-ਪੇਸ਼ੇਵਰ, ਬੇਲੋੜਾ ਅਤੇ ਗੈਰ-ਜ਼ਰੂਰੀ ਕਰਾਰ ਦਿੰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਸ਼ਨੀਵਾਰ ਨੂੰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਗਵੰਤ ਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਲ ਸਰਕਾਰ ਦੀਆਂ ਪ੍ਰਸ਼ਾਸ਼ਨਿਕ ਨਕਾਮੀਆਂ ਨੂੰ ਛੁਪਾਉਣ ਲਈ ਹਨ। ਜਿਸ ਕੌੜੀ ਸਚਾਈ ਨੂੰ ਮੁੱਖ ਮੰਤਰੀ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਡਰ ਅਤੇ ਬੇਵਸੀ ਦਾ ਮਾਹੌਲ ਹੈ ਕਿਉਂਕਿ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਰਾਜ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਛੋਟੇ ਦੁਕਾਨਦਾਰਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਨਸ਼ੇ ਦੀ ਜ਼ਿਆਦਾ ਵਰਤੋਂ ਕਾਰਨ ਮੌਤਾਂ ਦੀਆਂ ਰੋਜ਼ਾਨਾ ਰਿਪੋਰਟਾਂ ਆਉਂਦੀਆਂ ਹਨ, ਪੁਲਿਸ ਅਧਿਕਾਰੀ ਜ਼ਮਾਨਤ ‘ਤੇ ਆਏ ਗੈਂਗਸਟਰਾਂ ਦੀਆਂ ਜਨਮ ਦਿਨ ਪਾਰਟੀਆਂ ‘ਤੇ ਦੇਖੇ ਜਾਂਦੇ ਹਨ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਅਸਲੀਅਤ ਤੋਂ ਭੱਜ ਰਹੇ ਹਨ ਅਤੇ ਸਿਰਫ ਇਸ਼ਤਿਹਾਰਾਂ ਰਾਹੀਂ ਆਪਣੀ ਛਵੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ। ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਦਾ ਇੱਕ ਹੋਰ ਡਰਾਮਾ ਕਰਾਰ ਦਿੰਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਮਾਨਯੋਗ ਰਾਜਪਾਲ ਨੂੰ ਮਿਲਣ ਅਤੇ ਉਹ ਜਾਣਕਾਰੀ ਦੇਣ ਵਿਚ ਕੀ ਇਤਰਾਜ ਹੈ ਜੋ ਉਹ ਟੈਲੀਵਿਜ਼ਨ ਤੇ ਦੱਸਦੇ ਰਹਿੰਦੇ ਹਨ। ਰਾਜ ਦੇ ਇੱਕ ਸੰਵਿਧਾਨਕ ਮੁਖੀ ਕੋਲ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਤੋਂ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਜਾਖੜ (Sunil Jakhar) ਨੇ ਦੁਹਰਾਉਂਦੇ ਹੋਏ ਕਿਹਾ ਕਿ ਇਹ ਬਚਕਾਨਾ ਪਹੁੰਚ ਇੱਕ ਪ੍ਰਸ਼ਾਸਨਿਕ ਅਣਹੋਂਦ ਵੱਲ ਦੇਖ ਰਹੇ ਰਾਜ ਲਈ ਮਾੜੀ ਹੈ। “ਅਸੀਂ ਇਸ ਨੂੰ ਹਾਲ ਹੀ ਵਿੱਚ ਹੜ੍ਹਾਂ ਦੌਰਾਨ ਦੇਖਿਆ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਆਪਣੇ ਗੰਭੀਰ ਫਰਜਾਂ ਨੂੰ ਨਿਭਾਉਣ ਵਿਚ ਅਸਮਰਥ ਰਹੀ ਹੈ ਤੇ ਲੋਕਾਂ ਨੇ ਇਸ ਡਰਾਵਣੇ ਮੰਜ਼ਰ ਨੂੰ ਨੇੜਿਓਂ ਵੇਖਿਆ ਹੈ। ਸਾਡੇ ਤਾਂ ਇਹ ਸਿਸਟਮ ਹੈ ਜਿੱਥੇ ਇੱਕ ਆਮ ਵਿਅਕਤੀ ਵੀ ਆਰ.ਟੀ.ਆਈ. ਰਾਹੀਂ ਜਾਣਕਾਰੀ ਮੰਗ ਸਕਦਾ ਹੈ। ਰਾਜਪਾਲ ਵਲੋਂ ਉਠਾਏ ਗਏ ਸਵਾਲ ਜਾਇਜ਼ ਹਨ ਅਤੇ ਮੁੱਖ ਮੰਤਰੀ ਨੂੰ ਇੱਕ ਪੱਤਰ ਰਾਹੀਂ ਇਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਨੂੰ ਜਨਤਕ ਤਮਾਸ਼ੇ ਵਿੱਚ ਬਦਲਣ ਦਾ ਇਹ ਰਾਹ ਚੁਣਨਾ ਦੁਹਰਾਉਂਦਾ ਹੈ ਕਿ ਮੁੱਖ ਮੰਤਰੀ ਨੇ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਆਪਣੀਆਂ ਅਸਫਲਤਾਵਾਂ ਤੋਂ ਕੁਝ ਨਹੀਂ ਸਿੱਖਿਆ ਹੈ। The post ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ਵਾਲੇ ਰਵੱਈਏ ਨੂੰ ਬੇਵਕਤੀ ਤੇ ਬਚਕਾਨਾ ਕਰਾਰ ਦਿੱਤਾ appeared first on TheUnmute.com - Punjabi News. Tags:
|
ਲੁਧਿਆਣਾ 'ਚ ਨਸ਼ੇ ਕਰਦਾ ਪੰਚ ਰੰਗੇ ਹੱਥੀਂ ਕਾਬੂ, ਸਰਪੰਚ ਨੇ ਬੀਡੀਪੀਓ ਨੂੰ ਕਾਰਵਾਈ ਲਈ ਲਿਖਿਆ ਪੱਤਰ Saturday 26 August 2023 12:58 PM UTC+00 | Tags: bdpo breaking-news garha ludhiana news police sarpanch ਚੰਡੀਗੜ੍ਹ, 26 ਅਗਸਤ 2023: ਲੁਧਿਆਣਾ ਦੇ ਫਿਲੌਰ ਨੇੜੇ ਪਿੰਡ ਗੜ੍ਹਾ ਦੇ ਤਤਕਾਲੀ ਪੰਚ ਦੀ ਇੱਕ ਵਿਅਕਤੀ ਨਾਲ ਕਥਿਤ ਚਿੱਟੇ (ਨਸ਼ਾ) ਦਾ ਸੇਵਨ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਪਿੰਡ ਵਿੱਚ ਕਿਸੇ ਖੰਡਰ ਵਿੱਚ ਪੰਚ ਬੈਠਾ ਸੀ। ਇਸੇ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਫੜ ਲਿਆ | ਪੰਚ ਦੀ ਪਛਾਣ ਲੇਖਰਾਜ ਵਜੋਂ ਦੱਸੀ ਜਾ ਰਹੀ ਹੈ। ਉਹ ਆਪਣੇ ਦੋਸਤ ਜਰਨੈਲ ਨਾਲ ਬੈਠਾ ਸੀ। ਇਸ ਦੌਰਾਨ ਪਿੰਡ ਦੇ ਕੁਝ ਵਿਅਕਤੀ ਨੇ ਪੰਚ ਦੀ ਨਸ਼ਾ ਕਰਦੇ ਦੇ ਵੀਡੀਓ ਬਣਾ ਲਈ । ਇਸ ਤੋਂ ਬਾਅਦ ਉਹ ਉੱਥੋਂ ਜਾਣ ਲਈ ਤਰਲੇ ਕਰਨ ਲੱਗਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੂੰ ਪੰਚ ‘ਤੇ ਪਹਿਲਾਂ ਵੀ ਸ਼ੱਕ ਸੀ ਕਿ ਉਹ ਚਿੱਟੇ ਦਾ ਸੇਵਨ ਕਰਦਾ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਸ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜ੍ਹਾ ਦੀ ਮੌਜੂਦਾ ਸਰਪੰਚ ਦਲਬੀਰ ਕੌਰ ਦੇ ਪਤੀ ਬੁੱਧ ਪ੍ਰਕਾਸ਼ ਨੇ ਦੱਸਿਆ ਕਿ ਨਸ਼ੇ ਦਾ ਆਦੀ ਪਿੰਡ ਦਾ ਪੰਚ ਲੇਖਰਾਜ ਹੈ। ਸਰਪੰਚ ਵੱਲੋਂ ਬੀਡੀਪੀਓ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਲੇਖਰਾਜ ਦਾ ਆਈ-ਕਾਰਡ ਅਤੇ ਸਟੈਂਪ ਵਾਪਸ ਲਿਆ ਜਾਵੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੰਚ ਦੀ ਇਸ ਕਾਰਵਾਈ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਲੇਖਰਾਜ ਨੇ ਪੰਚਾਂ ਦੀ ਇੱਜ਼ਤ ਨੂੰ ਢਾਹ ਲਾਈ ਹੈ। ਜਿਸ ਥਾਂ ‘ਤੇ ਉਹ ਚਿੱਟੇ ਦਾ ਸੇਵਨ ਕਰ ਰਹੇ ਸਨ, ਉਸ ਤੋਂ ਕੁਝ ਦੂਰੀ ‘ਤੇ ਐਸ.ਪੀ ਨਾਕਾਬੰਦੀ ਕੀਤੀ ਹੋਈ ਸੀ। ਪਿੰਡ ਵਿੱਚ ਇਸ ਤਰ੍ਹਾਂ ਖੁੱਲ੍ਹੇਆਮ ਚਿੱਟੇ ਦਾ ਸੇਵਨ ਕਰਨਾ ਪੁਲਿਸ ਦੀ ਢਿੱਲੀ ਸੁਰੱਖਿਆ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ। The post ਲੁਧਿਆਣਾ ‘ਚ ਨਸ਼ੇ ਕਰਦਾ ਪੰਚ ਰੰਗੇ ਹੱਥੀਂ ਕਾਬੂ, ਸਰਪੰਚ ਨੇ ਬੀਡੀਪੀਓ ਨੂੰ ਕਾਰਵਾਈ ਲਈ ਲਿਖਿਆ ਪੱਤਰ appeared first on TheUnmute.com - Punjabi News. Tags:
|
ਡੀ.ਸੀ ਮੋਹਾਲੀ ਨੇ ਨੈਸ਼ਨਲ ਹਾਈਵੇਅ ਨੂੰ ਹਾਈ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸੜਕ ਬਣਾਉਣ ਲਈ ਜ਼ਮੀਨ ਦਾ ਤੁਰੰਤ ਕਬਜ਼ਾ ਲੈਣ ਦੇ ਦਿੱਤੇ ਨਿਰਦੇਸ਼ Saturday 26 August 2023 01:05 PM UTC+00 | Tags: breaking-news dc-ashika-jain dc-mohali high-court mohali-national-highways mohali-news national-highways news nhai ਐਸ.ਏ.ਐਸ.ਨਗਰ, 26 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨੈਸ਼ਨਲ ਹਾਈਵੇਅ (National Highways) ਅਥਾਰਟੀਜ਼ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੰਬਾਲਾ-ਜ਼ੀਰਕਪੁਰ ਸੈਕਸ਼ਨ ‘ਤੇ ਫਲਾਈਓਵਰ ਦੇ ਬਕਾਇਆ ਨਿਰਮਾਣ ਨੂੰ ਅੱਗੇ ਵਧਾਉਣ ਲਈ ਜ਼ਮੀਨ ਮਾਲਕ ਦੀ ਇਸ ਕੰਮ ਨੂੰ ਰੋਕਣ ਦੀ ਅਪੀਲ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਦੀ ਪਾਲਣਾ ਕਰਦੇ ਹੋਏ ਸਬੰਧਤ ਹਿੱਸੇ ਦਾ ਤੁਰੰਤ ਕਬਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੈਂਚ ਨੇ ਜਨਹਿਤ ਵਿੱਚ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਜ਼ਰੂਰਤ ਨੂੰ ਪਹਿਲ ਦਿੱਤੀ ਹੈ, ਇਸ ਲਈ ਐਨ ਐੱਚ ਏ ਆਈ ਅਧਿਕਾਰੀ ਬਿਨਾਂ ਕਿਸੇ ਦੇਰੀ ਦੇ ਉਕਤ ਜ਼ਮੀਨ ਦੇ ਹਿੱਸੇ ਦਾ ਕਬਜ਼ਾ ਲੈਣ ਲਈ ਅੱਗੇ ਆਉਣ। ਸ਼੍ਰੀਮਤੀ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਸੜਕ ‘ਤੇ ਆਵਾਜਾਈ ਦੀ ਸਮੱਸਿਆ ਤੋਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਕਬਜ਼ਾ ਦਿਵਾਉਣ ਅਤੇ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ-ਕਮ-ਲੈਂਡ ਐਕੁਜੀਸ਼ਨ ਅਫ਼ਸਰ ਨੂੰ ਜ਼ੀਰਕਪੁਰ-ਅੰਬਾਲਾ ਹਾਈਵੇਅ (National Highways) ਦੇ ਨਿਰਮਾਣ ਨੂੰ ਪੂਰਾ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀਜ਼ ਨੂੰ ਬਿਨਾਂ ਦੇਰੀ ਕਬਜ਼ਾ ਦਿਵਾਉਣ ਲਈ ਕਿਹਾ ਹੈ The post ਡੀ.ਸੀ ਮੋਹਾਲੀ ਨੇ ਨੈਸ਼ਨਲ ਹਾਈਵੇਅ ਨੂੰ ਹਾਈ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸੜਕ ਬਣਾਉਣ ਲਈ ਜ਼ਮੀਨ ਦਾ ਤੁਰੰਤ ਕਬਜ਼ਾ ਲੈਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News. Tags:
|
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ ਹੈਲੀਕਾਪਟਰ ਸੇਵਾ: ਗਵਰਨਰ ਗੁਰਮੀਤ ਸਿੰਘ Saturday 26 August 2023 01:23 PM UTC+00 | Tags: amritsar breaking-news helicopter news sgpc sri-hemkunt-sahib uttarakhand-governor yatra-of-sri-hemkunt-sahib ਅੰਮ੍ਰਿਤਸਰ, 26 ਅਗਸਤ, 2023: ਉੱਤਰਾਖੰਡ ਵਿੱਚ ਮੌਜੂਦ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ਲਈ ਛੇਤੀ ਹੀ ਹੈਲੀਕੈਪਟਰ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਵੱਲੋਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਤੀ ਗਈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੂੰ ਕੋਲੋਂ ਮੰਗੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਉਹ ਪਿਛਲੇ ਵਾਰ ਸੱਚਖੰਡ ਸ੍ਰੀ ਦਰਬਾਰ ਮੱਥਾ ਟੇਕਣ ਆਏ ਸਨ, ਉਸ ਵੇਲੇ ਉੱਤਰਾਖੰਡ ਵਿੱਚ ਜੋ ਹਲਾਤ ਬਣੇ ਸਨ, ਉਸ ਵੇਲੇ ਵੀ ਉਹਨਾਂ ਵੱਲੋਂ ਆਪਣੇ ਹੈਲੀਕਾਪਟਰ ਦੀ ਸੇਵਾ ਦੇ ਨਾਲ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕੀਤੀ ਗਈ ਸੀ। ਹੁਣ ਉਹਨਾਂ ਦੇ ਮਨ ਦੇ ਵਿੱਚ ਇੱਕ ਖਵਾਹਿਸ਼ ਹੈ ਕਿ ਉਹ ਜਲਦੀ ਹੀ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ਵੀ ਕਰਨ | ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਲਈ ਕਈ ਤਰ੍ਹਾਂ ਦੀਆਂ ਮੁਸ਼ਿਕਲਾਂ ਆ ਰਹੀਆਂ ਹਨ ਉਨ੍ਹਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਤੇ ਜੋ 15 ਦੇ ਕਰੀਬ ਸੁਰੰਗਾ ਹਨ ਉਹਨਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਰੇਲ ਟਰੈਕ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਲੋਕਾਂ ਦੇ ਸਫਰ ਨੂੰ ਹੋਰ ਆਸਾਨ ਕੀਤਾ ਜਾ ਸਕੇ।ਗੁਰਮੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਜੋ ਵੀ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਮੰਗ ਰੱਖੀ ਜਾਂਦੀ ਹੈ ਜਲਦ ਤੋਂ ਜਲਦ ਪੂਰਾ ਕਰ ਦਿੰਦੇ ਹਨ |
The post ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ ਹੈਲੀਕਾਪਟਰ ਸੇਵਾ: ਗਵਰਨਰ ਗੁਰਮੀਤ ਸਿੰਘ appeared first on TheUnmute.com - Punjabi News. Tags:
|
ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ: ਸੁਖਬੀਰ ਸਿੰਘ ਬਾਦਲ Saturday 26 August 2023 01:33 PM UTC+00 | Tags: akali-dal breaking-news gurdwara-election haryana-sikh-gurdwara-management-committee hsgpc-election news shiromani-akali-dal sukhbir-singh-badal ਚੰਡੀਗੜ੍ਹ, 26 ਅਗਸਤ 2023: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਤੇ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆਧੁਨਿਕ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਵਾਉਣ ਜਿਹਨਾਂ ਨੈ ਕਾਂਗਰਸ ਤੇ ਭਾਜਪਾ ਦੀ ਮਦਦ ਨਾਲ ਰਲ ਕੇ ਇਸ ਪ੍ਰਬੰਧ 'ਤੇ ਕਬਜ਼ਾ ਕੀਤਾ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਇਹ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਸਾਡਾ ਸਾਰਾ ਧਿਆਨ ਹਰਿਆਣਾ ਵਿਚ ਸਿੱਖਾਂ ਨੂੰ ਆਪਣੀ ਗੁਰਦੁਆਰਾ ਕਮੇਟੀ ਦੇਣ ਦਾ ਅਧਿਕਾਰ ਦੇਣਾ ਹੈ ਤੇ ਮੌਜੂਦਾ ਕਮੇਟੀ ਨੂੰ ਮੌਜੂਦਾ ਪ੍ਰਬੰਧਕਾਂ ਤੋਂ ਮੁਕਤ ਕਰਵਾਉਣਾ ਹੈ ਜੋ ਸਾਰੇ ਸਿਧਾਂਤਾਂ ਤੇ ਨਿਯਮਾਂ ਦੇ ਖਿਲਾਫ ਅਧਿਕਾਰਤ ਮੀਟਿੰਗਾਂ ਵਿਚ ਗੰਦੀਆਂ ਗਾਲਾਂ 'ਤੇ ਉਤਰ ਆਉਂਦੇ ਹਨ। ਉਹਨਾਂ ਨੇ ਹਰਿਆਣਾ ਵਿਚ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੀਆਂ ਵੋਟਾਂ ਬਣਵਾਉਣ ਤਾਂ ਜੋ ਸੂਬੇ ਵਿਚ ਆਉਂਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਪੰਥ ਦਾ ਮਾਣ ਸਤਿਕਾਰ ਬਹਾਲ ਕੀਤਾ ਜਾ ਸਕੇ। ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਪਾਰਟੀ ਦੀ ਕੋਰ ਕਮੇਟੀ ਵਿਚ ਹੋਈ ਚਰਚਾ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝ. ਕੀਤੀ, ਨੇ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਪੰਜਾਬ ਵਿਚ ਆਏ ਹੜ੍ਹ ਮਨੁੱਖ ਦੀ ਸਿਰਜੀ ਤ੍ਰਾਸਦੀ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੜ੍ਹਾਂ ਦੀ ਰੋਕਥਾਮ ਵਾਸਤੇ ਮੌਨਸੂਨ ਤੋਂ ਪਹਿਲਾਂ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਉਹ ਉਹ ਭਾਖੜਾ ਤੇ ਪੌਂਗ ਡੈਮਾਂ ਤੋਂ ਛੱਡੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੇ ਜਿਸ ਕਾਰਨ ਪੰਜਾਬ ਦੇ ਵੱਡੇ ਹਿੱਸੇ ਹੜ੍ਹਾਂ ਵਿਚ ਡੁੱਬ ਗਏ ਤੇ ਉਹ ਆਪ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਨਾਲ ਆਪ ਦੀਆਂ ਚੋਣ ਮੀਟਿੰਗਾਂ ਵਾਸਤੇ ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਭੱਜ ਗਏ। ਇਸ ਕਾਰਨ ਸੱਤ ਲੱਖ ਏਕੜ ਵਿਚ ਝੋਨੇ ਦੀ ਫਸਲ ਤਬਾਹ ਹੋਣ ਨਾਲ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ। ਬਾਦਲ ਨੇ ਇਹ ਵੀ ਮੰਗ ਕੀਤੀ ਕਿ ਹੜ੍ਹ ਮਾਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ 186 ਕਰੋੜ ਰੁਪਏ ਦਾ ਮੁਆਵਜ਼ਾ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਨੂੰ ਅੰਤਰਿਮ ਮੁਆਵਜ਼ਾ ਦਿੱਤਾ ਜਾਵੇਗਾ ਪਰ ਤਿੰਨ ਫਸਲਾਂ ਬਰਬਾਦ ਹੋਣ ਦੇ ਬਾਵਜੂਦ ਉਹ ਕੋਈ ਵੀ ਮੁਆਵਜ਼ਾ ਦੇਣ ਵਿਚ ਫੇਲ੍ਹ ਰਹੀ। ਉਹਨਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਮਗਰੋਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ 15 ਅਗਸਤ ਤੱਕ ਮੁਆਵਜ਼ਾ ਜਾਰੀ ਹੋ ਜਾਵੇਗਾ ਪਰ ਉਹ 40 ਹਜ਼ਾਰ ਰੁਪਏ ਲਿਖੇ ਪ੍ਰਿੰਟਡ ਲਿਫਾਫਿਆਂ ਵਿਚ 4 ਹਜ਼ਾਰ ਰੁਪਏ ਦੇ ਚੈਕ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਵੰਡ ਕੇ ਤਸਵੀਰਾਂ ਖਿੱਚਵਾਉਂਦੇ ਰਹੇ। ਉਹਨਾਂ ਕਿਹਾ ਕਿ ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਤਬਾਹ ਹੋਈ ਉਹਨਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਘਰਾਂ ਦੇ ਨੁਕਸਾਨ ਲਈ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਜਿਹਨਾਂ ਦੇ ਜੀਆਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ 25 ਲੱਖ ਰੁਪਏ, ਖੇਤ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ, ਦੁਧਾਰੂ ਪਸ਼ੂਆਂ ਦੇ ਨੁਕਸਾਨ ਲਈ ਇਕ ਲੱਖ ਰੁਪਏ ਤੇ ਹਰ ਬੱਕਰੀ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਹਨਾਂ (Shiromani Akali Dal) ਕਿਹਾ ਕਿ ਇਸ ਤੋਂ ਇਲਾਵਾ ਜਿਹਨਾਂ ਦੇ ਟਿਊਬਵੈਲ ਬੋਰ ਬੈਠ ਗਏ ਹਨ, ਉਹਨਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਿਹਨਾਂ ਨੇ ਜ਼ਮੀਨ ਠੇਕੇ 'ਤੇ ਲਈ ਸੀ ਤੇ ਜਿਹੜੇ ਦਰਿਆਵਾਂ ਦੇ ਨਾਲਿਆਂ ਕੰਢੇ ਸਰਕਾਰੀ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਹਨ, ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪ ਦਰਿਆਵਾਂ ਤੇ ਨਾਲਿਆਂ ਵਿਚ ਪਏ 60 ਪਾੜ ਪੂਰੇ ਹਨ ਤੇ ਇਹਨਾਂ ਕਿਸਾਨਾਂ ਦੇ ਮਸ਼ੀਨਰੀ, ਡੀਜ਼ਲ ਤੇ ਰੇਤੇ ਦੇ ਥੈਲਿਆਂ 'ਤੇ ਆਏ ਖਰਚ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਵਿਚ ਆਈ ਮਿੱਟੀ ਤੇ ਰੇਤਾ ਇਕੱਠਾ ਕਰ ਕੇ ਵੇਚਣ ਦੀ ਆਗਿਆ ਦਿੱਤੀ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਐਮ ਪੀ ਬਲਬੀਰ ਸਿੰਘ ਸੀਚੇਵਾਲ ਦੀ ਹੜ੍ਹਾਂ ਦੌਰਾਨ ਕਿਸਾਨ ਵਿਰੋਧੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਹਨਾਂ ਕਿਹਾ ਕਿ ਸੀਚੇਵਾਲ ਨੇ ਹਰੀਕੇ ਦੇ ਸਾਰੇ 32 ਗੇਟ ਇਕੋ ਸਮੇਂ ਖੁਲ੍ਹਵਾਏ ਜਿਸ ਕਾਰਨ ਫਾਜ਼ਿਲਕਾ ਤੇ ਫਿਰੋਜ਼ਪੁਰ ਵਿਚ ਹੜ੍ਹ ਆਏ। ਉਹਨਾਂ ਕਿਹਾ ਕਿ ਪ੍ਰਾਜੈਕਟ ਦੇ ਇੰਚਾਰਜ ਨਿਗਰਾਨ ਇੰਜੀਨੀਅਰ ਨੇ ਇਸਦਾ ਵਿਰੋਧ ਵੀ ਕੀਤਾ ਤੇ ਇਸਦੀ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ। ਜਦੋਂ ਉਹਨਾਂ ਤੋਂ ਮੁੱਖ ਮੰਤਰੀ ਵੱਲੋਂ ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਨਾ ਦੇਣ ਕਾਰਨ ਉਪਜੇ ਸੰਵਿਧਾਨਕ ਸੰਕਟ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੈ ਕਿਹਾ ਕਿ ਅਜਿਹਾ ਸੂਬੇ ਵਿਚ ਪਹਿਲੀਵਾਰ ਹੋ ਰਿਹਾ ਹੈ ਤੇ ਕਿਹਾ ਕਿ ਮੁੱਖ ਮੰਤਰੀ ਦੀ ਨਲਾਇਕੀ ਤੇ ਮੂਰਖਤਾ ਕਾਰਨ ਅਜਿਹਾ ਹੋ ਰਿਹਾ ਹੈ। ਬਾਦਲ ਨੇ ਕੇਸ ਵਿਚ ਅਕਾਲੀ ਦਲ ਦੇ ਸਟੈਂਡ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਅਸੀਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਖਿਲਾਫ ਹਾਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਆਨੰਦਪੁਰ ਸਾਹਿਬ ਮਤੇ ਦੀ ਹਮਾਇਤੀ ਹੈ ਜਿਸ ਵਿਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿਰਫ ਮੁੱਦਾ ਹੀ ਕਾਫੀ ਨਹੀਂ। ਮਾਮਲਾ ਤਾਂ ਰਾਜਪਾਲ ਵੱਲੋਂ ਐਨ ਸੀ ਬੀ ਵੱਲੋਂ ਸਰ਼ਾਬ ਦੇ 66 ਠੇਕਿਆਂ 'ਤੇ ਨਸ਼ੇ ਵੇਚਣ ਦੇ ਮਾਮਲੇ ਵਿਚ ਕੀਤੀ ਕਾਰਵਾਈ ਦਾ ਹੈ। ਉਹਨਾਂ ਕਿਹਾ ਕਿ ਸ਼ਰਾਬ ਦੇ ਇਹ ਠੇਕੇ ਮੁੜ ਖੋਲ੍ਹ ਦਿੱਤੇ ਗੲ ਹਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਤੇ ਰਾਜਪਾਲ ਤੇ ਪੰਜਾਬੀਆਂ ਨੂੰ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਆਪ ਸਰਕਾਰ ਨਸ਼ਾ ਤਸਕਰਾਂ ਨਾਲ ਰਲੀ ਹੋਈ ਹੈ। The post ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News. Tags:
|
ਪ੍ਰਤਾਪ ਬਾਜਵਾ ਵੱਲੋਂ ਗੈਂਗਸਟਰ ਨਾਲ ਪਾਰਟੀ ਕਰਨ ਵਾਲੇ ਪੁਲਿਸ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਨਾ ਕਰਨ ਲਈ 'ਆਪ' ਦੀ ਆਲੋਚਨਾ Saturday 26 August 2023 01:41 PM UTC+00 | Tags: aam-aadmi-party breaking-news gangsters news partap-bajwa partap-singh-bajwa punjab-government punjab-vidhan-sabha the-unmute the-unmute-breaking-news ਚੰਡੀਗੜ, 26 ਅਗਸਤ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ‘ਚ ਇਕ ਬਦਨਾਮ ਗੈਂਗਸਟਰ ਨਾਲ ਪਾਰਟੀ ਕਰਦੇ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਸ ਦੇ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਨਾ ਕਰਨ ਲਈ ਆਮ ਆਦਮੀ ਪਾਰਟੀ (AAP) ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਵਿਚ ਇਕ ਜਨਮਦਿਨ ਦੀ ਪਾਰਟੀ ਵਿਚ ਪੰਜ ਇੰਸਪੈਕਟਰਾਂ ਅਤੇ ਦੋ ਡੀ.ਐਸ.ਪੀ ਸਮੇਤ ਸੱਤ ਪੁਲਿਸ ਅਧਿਕਾਰੀਆਂ ਨੂੰ ਇਕ ਗੈਂਗਸਟਰ ਨਾਲ ਦੇਖਿਆ ਗਿਆ ਸੀ। ਸਜ਼ਾ ਵਜੋਂ ‘ਆਪ’ ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਦੇ ਸਿਰਫ਼ ਤਬਾਦਲੇ ਹੀ ਕਿਤੇ ਹਨ। ਹਾਲਾਂਕਿ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਮੁਅੱਤਲ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਅਤੇ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਪਿਛਲੇ ਸਾਲ ਮਾਨਸਾ ਪੁਲਿਸ ਸੀਆਈਏ ਦੇ ਇੰਚਾਰਜ ਨੇ ਕੈਟਾਗਰੀ ਏ ਦੇ ਗੈਂਗਸਟਰ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਮੁਲਾਕਾਤ ਕਰਵਾਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAP) ਦੇ 18 ਮਹੀਨਿਆਂ ਦੇ ਸ਼ਾਸਨ ਕਾਲ ਦੌਰਾਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਖ਼ਤਮ ਹੋ ਗਈ ਜਾਪਦੀ ਹੈ। ਇਹ ਸਿਰਫ ਕਿਸਾਨਾਂ, ਅਧਿਆਪਕਾਂ ਅਤੇ ਹੋਰ ਨਿਰਦੋਸ਼ ਲੋਕਾਂ ‘ਤੇ ਅੱਤਿਆਚਾਰ ਕਰ ਸਕਦੀ ਹੈ ਪਰ ਜਦੋਂ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਗੱਲ ਆਉਂਦੀ ਹੈ ਤਾਂ ਪੁਲਿਸ ਵਿਅਰਥ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਬੇਕਸੂਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਹਾਲ ਹੀ ਵਿੱਚ ਜਲੰਧਰ ਦੇ ਐਸਐਚਓ ਦੁਆਰਾ ਅਪਮਾਨਿਤ ਕੀਤੇ ਜਾਣ ਤੋਂ ਬਾਅਦ ਦੋ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਸੀ। ਬਾਜਵਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਅਧਿਆਪਕਾਂ ਨੂੰ ਪਹਿਲਾਂ ਵੀ ਪੁਲਿਸ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ ਹੈ। ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਵੱਧ ਨਸ਼ਿਆਂ ਦੇ ਮਾਮਲਿਆਂ ਵਾਲੇ ਚੋਟੀ ਦੇ ਤਿੰਨ ਸੂਬਿਆਂ ਵਿਚ ਸ਼ਾਮਲ ਹੈ। ਪੰਜਾਬ ਵਿੱਚ 66 ਲੱਖ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਹਨ। ਪੰਜਾਬ ਦੀ ਪੁਲਿਸ ਅਜੇ ਤੱਕ ਹਰਕਤ ਵਿੱਚ ਨਹੀਂ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਸਾਲ ਦਾ ਹੋਰ ਸਮਾਨ ਮੰਗ ਰਹੇ ਹਨ। ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਕਾਰਨ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਪੰਜਾਬ ਅਧਾਰਤ ਕਾਰਪੋਰੇਟ ਘਰਾਣੇ ਯੂਪੀ ਵਰਗੇ ਹੋਰ ਰਾਜਾਂ ਵਿੱਚ ਚਲੇ ਗਏ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੀਂਦ ਤੋਂ ਨਹੀਂ ਜਾਗੇ ਹਨ। The post ਪ੍ਰਤਾਪ ਬਾਜਵਾ ਵੱਲੋਂ ਗੈਂਗਸਟਰ ਨਾਲ ਪਾਰਟੀ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਨਾ ਕਰਨ ਲਈ ‘ਆਪ’ ਦੀ ਆਲੋਚਨਾ appeared first on TheUnmute.com - Punjabi News. Tags:
|
ਸਪੇਸ-ਐਕਸ ਨੇ ਚਾਰ ਦੇਸ਼ਾਂ ਦੇ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ ਭੇਜਿਆ Saturday 26 August 2023 01:53 PM UTC+00 | Tags: breaking-news elon-musk international-space-station news space-x ਚੰਡੀਗੜ, 26 ਅਗਸਤ 2023: ਐਲਨ ਮਸਕ ਦੀ ਪੁਲਾੜ ਏਜੰਸੀ ਸਪੇਸ-ਐਕਸ (Space-X) ਨੇ ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਹੈ। ਇਹ ਰਾਕੇਟ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 3:27 ਵਜੇ ਲਾਂਚ ਕੀਤਾ ਗਿਆ। ਨਿਊਜ਼ ਏਜੰਸੀ ‘ਏਪੀ’ ਦੀ ਰਿਪੋਰਟ ਮੁਤਾਬਕ ਉਹ ਐਤਵਾਰ ਨੂੰ ਪੁਲਾੜ ਸਟੇਸ਼ਨ ‘ਤੇ ਪਹੁੰਚਣਗੇ। ਉਨ੍ਹਾਂ ਨੂੰ ਪੁਲਾੜ ਸਟੇਸ਼ਨ ‘ਤੇ ਪਹੁੰਚਣ ‘ਚ ਕਰੀਬ 29 ਘੰਟੇ ਲੱਗਣਗੇ। ਇਸ ਤੋਂ ਬਾਅਦ ਉਥੇ ਮੌਜੂਦ 4 ਪੁਲਾੜ ਯਾਤਰੀਆਂ ਨੂੰ ਧਰਤੀ ‘ਤੇ ਵਾਪਸ ਲਿਆਂਦਾ ਜਾਵੇਗਾ। ਇਹ ਪਹਿਲੀ ਵਾਰ ਸੀ ਜਦੋਂ ਵੱਖ-ਵੱਖ ਦੇਸ਼ਾਂ ਦੇ ਪੁਲਾੜ ਯਾਤਰੀ ਅਮਰੀਕਾ ਦੁਆਰਾ ਲਾਂਚ ਕੀਤੇ ਗਏ ਪੁਲਾੜ ਯਾਨ ਦੀਆਂ ਸਾਰੀਆਂ ਚਾਰ ਸੀਟਾਂ ‘ਤੇ ਬੈਠੇ ਸਨ। ਦਰਅਸਲ, ਨਾਸਾ ਦੇ ਪੁਲਾੜ ਯਾਤਰੀ ਤੋਂ ਇਲਾਵਾ ਡੇਨਮਾਰਕ, ਜਾਪਾਨ ਅਤੇ ਰੂਸ ਦੇ ਪੁਲਾੜ ਯਾਤਰੀ 6 ਮਹੀਨੇ ਦੇ ਮਿਸ਼ਨ ਲਈ ਸਪੇਸ ਸਟੇਸ਼ਨ ਗਏ ਹਨ। ਰਾਕੇਟ ਦੇ ਕੈਪਸੂਲ ‘ਤੇ ਸਵਾਰ ਚਾਰ ਲੋਕ ਮਿਸ਼ਨ ਕਮਾਂਡਰ ਅਤੇ ਨਾਸਾ ਦੇ ਪੁਲਾੜ ਯਾਤਰੀ ਜੈਸਮੀਨ ਮੋਗਬੇਲੀ, ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਅਤੇ ਮਿਸ਼ਨ ਪਾਇਲਟ ਐਂਡਰੀਅਸ ਮੋਗੇਨਸਨ, ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਪੁਲਾੜ ਯਾਤਰੀ ਸਾਤੋਸ਼ੀ ਫੁਰਾਕਾਵਾ ਅਤੇ ਰੂਸੀ ਪੁਲਾੜ ਯਾਤਰੀ ਕੋਨਸਟੈਂਟਿਨ ਬੋਰੀਸੋਵ ਹਨ। ਮੋਗਬੇਲੀ ਅਤੇ ਬੋਰੀਸੋਵ ਲਈ ਇਹ ਪਹਿਲੀ ਪੁਲਾੜ ਉਡਾਣ ਹੈ। ਮੋਗੇਨਸੇਨ ਅਤੇ ਫੁਰਾਕਾਵਾ ਲਈ ਇਹ ਦੂਜਾ ਮੌਕਾ ਹੈ। ਇਸ ਲਾਂਚ ‘ਤੇ, ਯੂਰਪੀਅਨ ਸਪੇਸ ਏਜੰਸੀ ਦੇ ਨਿਰਦੇਸ਼ਕ ਜੋਸੇਫ ਐਸਬਾਕਰ ਨੇ ਕਿਹਾ – ਸਾਨੂੰ ਪੁਲਾੜ ਦੀ ਖੋਜ ਕਰਨ ਲਈ ਇਕੱਠੇ ਆਉਣ ਦੀ ਜ਼ਰੂਰਤ ਹੈ। The post ਸਪੇਸ-ਐਕਸ ਨੇ ਚਾਰ ਦੇਸ਼ਾਂ ਦੇ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਚ ਭੇਜਿਆ appeared first on TheUnmute.com - Punjabi News. Tags:
|
ਮੈਡਾਗਾਸਕਰ ਦੀ ਰਾਜਧਾਨੀ ਦੇ ਸਟੇਡੀਅਮ 'ਚ ਮਚੀ ਭਗਦੜ, 12 ਜਣਿਆਂ ਦੀ ਮੌਤ Saturday 26 August 2023 02:03 PM UTC+00 | Tags: madagascar madagascar-accident national-stadium news ਚੰਡੀਗੜ, 26 ਅਗਸਤ 2023: ਮੈਡਾਗਾਸਕਰ (Madagascar ) ਦੀ ਰਾਜਧਾਨੀ ਅੰਤਾਨਾਨਾਰੀਵੋ ਦੇ ਨੈਸ਼ਨਲ ਸਟੇਡੀਅਮ ‘ਚ ਮਚੀ ਭਗਦੜ ‘ਚ ਘੱਟੋ-ਘੱਟ 12 ਜਣਿਆਂ ਦੀ ਮੌਤ ਹੋ ਗਈ ਅਤੇ 80 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਗਭਗ 50,000 ਲੋਕ ਇੰਡੀਅਨ ਓਸ਼ੀਅਨ ਆਈਲੈਂਡ ਖੇਡਾਂ ਦੇ ਉਦਘਾਟਨੀ ਸਮਾਗਮ ਲਈ ਸਟੇਡੀਅਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਨਿਊਜ਼ ਏਜੰਸੀ ਏਐਨਆਈ ਨੇ ਅਲ ਜਜ਼ੀਰਾ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਮੈਡਾਗਾਸਕਰ(Madagascar) ਦੇ ਪ੍ਰਧਾਨ ਮੰਤਰੀ ਕ੍ਰਿਸ਼ਚੀਅਨ ਨਤਸੇ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਗਦੜ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਮੈਡਾਗਾਸਕਰ ਦੇ ਰਾਸ਼ਟਰਪਤੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਸਟੇਡੀਅਮ ਵਿੱਚ ਮੌਜੂਦ ਲੋਕਾਂ ਨੂੰ ਇਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਲਈ ਮੌਨ ਰੱਖਿਆ । ਇਸ ਤੋਂ ਬਾਅਦ ਸਟੇਡੀਅਮ ਵਿੱਚ ਹੋਣ ਵਾਲਾ ਪ੍ਰੋਗਰਾਮ ਜਾਰੀ ਰਿਹਾ। ਇਸ ਤੋਂ ਪਹਿਲਾਂ ਸਾਲ 2019 ਵਿੱਚ ਮੈਡਾਗਾਸਕਰ ਦੇ ਸਟੇਡੀਅਮ ਵਿੱਚ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਕਰੀਬ 15 ਜਣਿਆਂ ਦੀ ਮੌਤ ਹੋ ਗਈ ਸੀ। The post ਮੈਡਾਗਾਸਕਰ ਦੀ ਰਾਜਧਾਨੀ ਦੇ ਸਟੇਡੀਅਮ ‘ਚ ਮਚੀ ਭਗਦੜ, 12 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਏਸ਼ੀਆ ਕੱਪ ਲਈ ਪਾਕਿਸਤਾਨ ਜਾਣਗੇ BCCI ਦੇ ਪ੍ਰਧਾਨ ਰੋਜਰ ਬਿੰਨੀ ਤੇ ਰਾਜੀਵ ਸ਼ੁਕਲਾ Saturday 26 August 2023 02:17 PM UTC+00 | Tags: asia-cup asia-cup-2023 breaking-news cricket news rajeev-shukla roger-binny spots ਚੰਡੀਗੜ, 26 ਅਗਸਤ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਏਸ਼ੀਆ ਕੱਪ (Asia Cup) ਲਈ ਪਾਕਿਸਤਾਨ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਰੋਜਰ ਬਿੰਨੀ ਅਤੇ ਰਾਜੀਵ ਸ਼ੁਕਲਾ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ‘ਚ ਭਾਰਤ-ਪਾਕਿਸਤਾਨ ਮੈਚ ‘ਚ ਮੌਜੂਦ ਰਹਿਣਗੇ। ਸ਼੍ਰੀਲੰਕਾ ਤੋਂ ਪਰਤਣ ਤੋਂ ਇਕ-ਦੋ ਦਿਨ ਬਾਅਦ ਬਿੰਨੀ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਦੇ ਨਾਲ ਵਾਹਗਾ ਸਰਹੱਦ ਰਾਹੀਂ ਲਾਹੌਰ ਜਾਣਗੇ। ਉਹ 4 ਤੋਂ 7 ਸਤੰਬਰ ਤੱਕ ਲਾਹੌਰ ‘ਚ ਰਹਿਣਗੇ ਅਤੇ ਇਸ ਦੌਰਾਨ ਉਹ ਏਸ਼ੀਆ ਕੱਪ ਦੇ ਕੁਝ ਮੈਚ ਦੇਖਣਗੇ। ਏਸ਼ੀਆ ਕੱਪ (Asia Cup) ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਮੁਲਤਾਨ ‘ਚ ਖੇਡਿਆ ਜਾਵੇਗਾ, ਜਦਕਿ ਭਾਰਤ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ‘ਚ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। The post ਏਸ਼ੀਆ ਕੱਪ ਲਈ ਪਾਕਿਸਤਾਨ ਜਾਣਗੇ BCCI ਦੇ ਪ੍ਰਧਾਨ ਰੋਜਰ ਬਿੰਨੀ ਤੇ ਰਾਜੀਵ ਸ਼ੁਕਲਾ appeared first on TheUnmute.com - Punjabi News. Tags:
|
ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ "ਖੇਡਾਂ ਵਤਨ ਪੰਜਾਬ ਦੀਆਂ" ਸੀਜ਼ਨ-2 ਦੀ ਰਿਹਰਸਲ ਦਾ ਲਿਆ ਜਾਇਜ਼ਾ Saturday 26 August 2023 02:23 PM UTC+00 | Tags: bathinda breaking-news khedan-watan-punjab-diyan news ਬਠਿੰਡਾ, 26 ਅਗਸਤ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਨੌਜਵਾਨਾਂ ਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਏ ਗਏ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ” ਦੀਆਂ ਸੀਜ਼ਨ-2 ਦੀ ਸ਼ੁਰੂਆਤ 29 ਅਗਸਤ 2023 ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਹੋਵੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਸਬੰਧੀ ਹੋਈ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਟੇਡੀਅਮ ਦੀ ਸਾਫ਼-ਸਫ਼ਾਈ, ਖਿਡਾਰੀਆਂ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਰਹਿਣ-ਸਹਿਣ, ਖਾਣ-ਪੀਣ, ਟਰਾਂਸਪੋਰਟ, ਟ੍ਰੈਫ਼ਿਕ ਤੇ ਬਿਜਲੀ ਦੀ ਨਿਰਵਿਘਨ ਸਪਲਾਈ, ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ, ਸਾਫ਼ ਪੀਣ ਵਾਲਾ ਪਾਣੀ, ਆਰਜ਼ੀ ਪਖਾਨਿਆਂ, ਬੈਰੀਕੇਡਿੰਗ ਅਤੇ ਪਾਰਕਿੰਗ ਆਦਿ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਇਸ ਤੋਂ ਪਹਿਲਾਂ ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਪੀਟੀ ਸ਼ੋਅ, ਗੱਤਕਾ, ਜਿਮਨਾਸਟਿਕ ਸ਼ੋਅ, ਭੰਗੜਾ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜੋ ਉਣਤਾਈਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਜਲਦ ਠੀਕ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਐਸਪੀ ਜੀਐਸ ਸੰਘਾ, ਐਸਡੀਐਮ ਮੌੜ ਵਰਿੰਦਰ ਕੁਮਾਰ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਪੰਕਜ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ। The post ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਦੀ ਰਿਹਰਸਲ ਦਾ ਲਿਆ ਜਾਇਜ਼ਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest