TV Punjab | Punjabi News Channel: Digest for August 20, 2023

TV Punjab | Punjabi News Channel

Punjabi News, Punjabi TV

Table of Contents

ਭਿਆਨਕ ਹੋਈ ਕੇਲੋਨਾ ਦੇ ਜੰਗਲ 'ਚ ਲੱਗੀ ਅੱਗ, ਕਈ ਘਰ ਅਤੇ ਇਮਾਰਤਾਂ ਹੋਈਆਂ ਤਬਾਹ

Friday 18 August 2023 09:38 PM UTC+00 | Tags: canada clifton-road-north-and-mckinley fire kelowna mcdougall-creek-wildfire news top-news trending-news wildfire


Kelowna- ਬਿ੍ਰਟਿਸ਼ ਕੋਲੰਬੀਆ ਦੇ ਪੱਛਮੀ ਕੇਲੋਨਾ ਵਿਖੇ ਜੰਗਲ 'ਚ ਲੱਗੀ ਅੱਗ ਨੇ ਵੱਡੀ ਪੱਧਰ 'ਤੇ ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਥਾਨਕ ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਪੱਛਮੀ ਕੇਲੋਨਾ ਫਾਇਰ ਵਿਭਾਗ ਦੇ ਮੁਖੀ ਜੇਸਨ ਬਰੋਲੰਡ ਨੇ ਕਿਹਾ ਕਿ ਅੱਗ ਉਮੀਦ ਤੋਂ ਕਿਤੇ ਵੱਧ ਭਿਆਨਕ ਸੀ। ਬਰੋਲੰਡ ਨੇ ਇੱਕ ਨਿਊਜ਼ ਬ੍ਰੀਫਿੰਗ 'ਚ ਦੱਸਿਆ ਕਿ ਮੈਕਡਗਲ ਕ੍ਰੀਕ ਦੇ ਲਾਗੇ ਜੰਗਲ ਦੀ ਅੱਗ ਦੇ ਤੇਜ਼ੀ ਨਾਲ ਵਧਣ ਕਾਰਨ ਜਿਹੜੇ ਲੋਕ ਉੱਥੋਂ ਨਹੀਂ ਨਿਕਲ ਸਕੇ ਸਨ, ਉਨ੍ਹਾਂ ਨੂੰ ਬਚਾਉਂਦਿਆਂ ਫਰਸਟ ਰਿਸਪਾਂਡਰ ਵੀ ਫਸ ਗਏ। ਉਨ੍ਹਾਂ ਨੇ ਇਸ ਘਟਨਾ ਨੂੰ ਫਾਇਰਫਾਈਟਰਜ਼ ਲਈ ਸਭ ਤੋਂ ਬੁਰਾ ਸੁਪਨਾ ਦੱਸਿਆ ਹੈ। ਉਨ੍ਹਾਂ ਕਿਹਾ, ''ਕੱਲ੍ਹ ਰਾਤ ਜਾਨ ਅਤੇ ਜਾਇਦਾਦ ਨੂੰ ਬਚਾਉਣ ਲਈ ਕਈ ਜ਼ੋਖ਼ਮ ਚੁੱਕੇ ਗਏ। ਅਜਿਹਾ ਨਹੀਂ ਹੋਣਾ ਸੀ।'' ਬਰੋਲੰਡ ਦਾ ਕਹਿਣਾ ਹੈ ਕਿ ਅੱਗ ਕਾਰਨ ਇੱਥੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗਿਣਤੀ ਦਾ ਪਤਾ ਅੱਗ 'ਤੇ ਕਾਬੂ ਪਾਉਣ ਮਗਰੋਂ ਹੀ ਲੱਗੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕਾਂ ਨੇ ਅੱਗ ਤੋਂ ਬਚਣ ਦੀ ਖ਼ਾਤਰ ਟਰੇਡਜ਼ ਕੋਵ ਝੀਲ 'ਚ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਬਾਅਦ 'ਚ ਬਚਾਇਆ ਗਿਆ।
ਉੱਧਰ ਸੈਂਟਰਲ ਓਕਨਾਗਨ ਖੇਤਰੀ ਜ਼ਿਲ੍ਹੇ ਦੇ ਪ੍ਰਧਾਨ ਲਾਇਲ ਵੁੱਡਰਿੱਜ ਦਾ ਕਹਿਣਾ ਹੈ ਕਿ ਅੱਗ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗ ਵਿਰੁੱਧ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ। ਬੀ. ਸੀ. ਵਾਇਲਡਲਾਈਫ਼ ਸਰਵਿਸ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਤੋਂ ਬਾਅਦ ਇਹ ਅੱਗ 11 ਵਰਗ ਕਿਲੋਮੀਟਰ ਤੋਂ ਵੱਧ ਕੇ 68 ਵਰਗ ਕਿਲੋਮੀਟਰ ਤੱਕ ਫੈਲ ਗਈ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਓਕਨਾਗਨ ਝੀਲ ਦੇ ਪੱਛਮ 'ਚ ਵਸੇ ਪੱਛਮੀ ਕੇਲੋਨਾ ਸ਼ਹਿਰ ਦੇ ਉੱਤਰ-ਪੱਛਮ 'ਚ, ਮੈਕਡਗਲ ਕ੍ਰੀਕ ਦੇ ਲਾਗੇ, ਜੰਗਲ ਦੀ ਅੱਗ ਦਾ ਪਤਾ ਲੱਗਾ ਸੀ ਪਰ ਇਹ ਅੱਗ ਦੋ ਦਿਨਾਂ 'ਚ ਹੀ ਬੇਹੱਦ ਤੇਜ਼ੀ ਨਾਲ ਫ਼ੈਲੀ ਹੈ। ਇਸ ਮਗਰੋਂ 150,000 ਦੀ ਵਸੋਂ ਵਾਲੇ ਕੇਲੋਨਾ ਸ਼ਹਿਰ 'ਚ ਸਟੇਟ ਆਫ਼ ਐਮਰਜੈਂਸੀ ਐਲਾਨੀ ਗਈ। ਅੱਗ ਕਾਰਨ ਵੈਸਟ ਕੇਲੋਨਾ ਸ਼ਹਿਰ ਅਤੇ ਵੈਸਟਬੈਂਕ ਫ਼ਸਟ ਨੇਸ਼ਨ (ਮੂਲਨਿਵਾਸੀ ਇਲਾਕੇ) 'ਚ ਵੀ ਵੀਰਵਾਰ ਰਾਤ ਨੂੰ ਲੋਕਲ ਸਟੇਟ ਆਫ਼ ਐਮਰਜੈਂਸੀ ਐਲਾਨੀ ਗਈ ਸੀ। ਵੈਸਟ ਕੇਲੋਨਾ 'ਚ ਇਸ ਸਮੇਂ 2,400 ਘਰਾਂ ਨੂੰ ਖ਼ਾਲੀ ਕਰਨ ਦੇ ਆਦੇਸ਼ ਜਾਰੀ ਹੋਏ ਹਨ ਅਤੇ 4,800 ਘਰਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸ਼ੁੱਕਰਵਾਰ ਨੂੰ ਕੇਲੋਨਾ ਦੇ ਕਲਿਫ਼ਟਨ ਰੋਡ ਨੌਰਥ ਅਤੇ ਮੈਕਿਨਲੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

 

The post ਭਿਆਨਕ ਹੋਈ ਕੇਲੋਨਾ ਦੇ ਜੰਗਲ 'ਚ ਲੱਗੀ ਅੱਗ, ਕਈ ਘਰ ਅਤੇ ਇਮਾਰਤਾਂ ਹੋਈਆਂ ਤਬਾਹ appeared first on TV Punjab | Punjabi News Channel.

Tags:
  • canada
  • clifton-road-north-and-mckinley
  • fire
  • kelowna
  • mcdougall-creek-wildfire
  • news
  • top-news
  • trending-news
  • wildfire

ਮਾਉਈ ਦੇ ਐਮਰਜੈਂਸੀ ਮੁਖੀ ਨੇ ਦਿੱਤਾ ਅਸਤੀਫ਼ਾ, ਸਾਇਰਨ ਨਾ ਵਜਾਉਣ ਕਾਰਨ ਲੋਕਾਂ ਨੇ ਕੀਤੀ ਸੀ ਆਲੋਚਨਾ

Friday 18 August 2023 10:14 PM UTC+00 | Tags: herman-andaya maui maui-emergency-management-agency maui-wildfire news richard-bissen top-news trending-news usa world


Maui- ਅਮਰੀਕਾ ਦੇ ਹਵਾਈ 'ਚ ਸਥਿਤ ਮਾਉਈ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੱਗ ਨੂੰ ਅਮਰੀਕਾ ਦੇ 100 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ। ਇੱਥੇ ਹੁਣ ਅੱਗ ਦੇ ਬੁਝਣ ਨਾਲ ਲੋਕਾਂ ਦਾ ਗ਼ੁੱਸਾ ਭੜਕਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਹੁਣ ਅੱਗ ਦੇ ਰਿਹਾਇਸ਼ੀ ਇਲਾਕਿਆਂ 'ਚ ਪਹੁੰਚਣ ਤੋਂ ਪਹਿਲਾਂ ਸਾਇਰਨ ਨਾ ਵਜਾਉਣ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਵਲੋਂ ਇਸ ਮਾਮਲੇ 'ਚ ਮਾਉਈ ਸੰਕਟਕਾਲੀਨ ਪ੍ਰਬੰਧਨ ਏਜੰਸੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਇਸੇ ਵਿਚਾਲੇ ਵੀਰਵਾਰ ਨੂੰ ਏਜੰਸੀ ਦੇ ਮੁਖੀ ਹਰਮਨ ਅੰਦਿਆ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਸਿਹਤ ਕਾਰਨਾਂ ਨੂੰ ਦੱਸਿਆ ਹੈ। ਇਸ ਅਸਤੀਫ਼ੇ ਮਗਰੋਂ ਮਾਉਈ ਕਾਊਂਟੀ ਨੇ ਫੇਸਬੁੱਕ 'ਤੇ ਇਸ ਗੱਲ ਦਾ ਐਲਾਨ ਕੀਤਾ ਕਿ ਮੇਅਰ ਰਿਚਰਡ ਬਿਸੇਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਬਿਸੇਨ ਨੇ ਕਿਹਾ, ''ਅਸੀਂ ਜਿਸ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਉਸ ਦੀ ਗੰਭੀਰਤਾ ਨੂੰ ਦੇਖਦਿਆਂ ਮੈਂ ਅਤੇ ਮੇਰੀ ਟੀਮ ਜਲਦੀ ਤੋਂ ਜਲਦੀ ਕਿਸੇ ਨੂੰ ਇਸ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਕਰਾਂਗੇ ਅਤੇ ਮੈਂ ਜਲਦੀ ਹੀ ਇਸ ਦਾ ਐਲਾਨ ਕਰਨ ਲਈ ਉਤਸੁਕ ਹਾਂ।''
ਦੱਸ ਦਈਏ ਜਦੋਂ ਬੀਤੀ 8 ਅਗਸਤ ਨੂੰ ਮਾਉਈ ਦੇ ਜੰਗਲ 'ਚ ਅੱਗ ਲੱਗੀ ਤਾਂ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਘਰ ਛੱਡਣ ਲਈ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਆਊਟਡੋਰ ਸਾਇਰਨ ਚਿਤਾਵਨੀ ਪ੍ਰਣਾਲੀਆਂ 'ਚੋਂ ਕਿਸੇ ਨੇ ਵੀ ਕੋਈ ਸਾਇਰਨ ਨਹੀਂ ਵਜਾਇਆ। ਅੰਦਿਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸਾਇਰਨ ਨਾ ਵਜਾਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਅੱਗ ਦੀ ਲਪਟਾਂ ਵੱਲ ਭੱਜ ਜਾਣਗੇ। ਉਨ੍ਹਾਂ ਕਿਹਾ, ''ਜਨਤਾ ਨੂੰ ਸਾਇਰਨ ਵੱਜਣ ਦੀ ਸਥਿਤੀ 'ਚ ਉੱਚੀਆਂ ਥਾਵਾਂ ਦੀ ਤਲਾਸ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।” ਉਨ੍ਹਾਂ ਕਿਹਾ ਕਿ ਇਹ ਦੇਖਦਿਆਂ ਹੋਇਆਂ ਸਾਇਰਨ ਦੀ ਵਰਤੋਂ ਵਧੇਰੇ ਕਰਕੇ ਸੁਨਾਮੀ ਅਤੇ ਹੋਰ ਆਫ਼ਤਾਂ ਲਈ ਕੀਤੀ ਜਾਂਦੀ ਹੈ। ਉੱਧਰ ਹਵਾਈ ਦੇ ਅਟਾਰਨੀ ਜਨਰਲ ਐਨੀ ਲੋਪੇਜ਼ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਇਸ ਘਾਤਕ ਜੰਗਲੀ ਅੱਗ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ।

The post ਮਾਉਈ ਦੇ ਐਮਰਜੈਂਸੀ ਮੁਖੀ ਨੇ ਦਿੱਤਾ ਅਸਤੀਫ਼ਾ, ਸਾਇਰਨ ਨਾ ਵਜਾਉਣ ਕਾਰਨ ਲੋਕਾਂ ਨੇ ਕੀਤੀ ਸੀ ਆਲੋਚਨਾ appeared first on TV Punjab | Punjabi News Channel.

Tags:
  • herman-andaya
  • maui
  • maui-emergency-management-agency
  • maui-wildfire
  • news
  • richard-bissen
  • top-news
  • trending-news
  • usa
  • world

2024 Presidential Elections : ਵਿਵੇਕ ਰਾਮਾਸਵਾਮੀ ਦੇ ਮੁਰੀਕ ਹੋਏ ਐਲਨ ਮਸਕ, ਤਾਰੀਫ਼ 'ਚ ਆਖੀ ਇਹ ਗੱਲ

Friday 18 August 2023 10:49 PM UTC+00 | Tags: elon-musk news top-news trending-news tucker-carlson. usa vivek-ramaswamy washington world


Washington- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸਤ ਸਿਖ਼ਰਾਂ 'ਤੇ ਹੈ। ਹਰ ਉਮੀਦਵਾਰ ਖ਼ੁਦ ਨੂੰ ਸਭ ਤੋਂ ਬਿਹਤਰ ਦੱਸ ਰਿਹਾ ਹੈ। ਇਸ ਵਾਰ ਇਸ ਦੌੜ 'ਚ ਭਾਰਤੀ ਮੂਲ ਦੇ ਵੀ ਕਈ ਉਮੀਦਵਾਰ ਸ਼ਾਮਿਲ ਹਨ ਅਤੇ ਇਨ੍ਹਾਂ 'ਚ ਰੀਪਬਲਿਕਨ ਨੇਤਾ ਵਿਵੇਕ ਰਾਮਾਸਵਾਮੀ ਦਾ ਨਾਂ ਵੀ ਸ਼ਾਮਿਲ ਹਨ ਤੇ ਇਸ ਦੌੜ 'ਚ ਉਨ੍ਹਾਂ ਨੂੰ ਕਾਫ਼ੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹੁਣ ਰਾਮਾਸਵਾਮੀ ਦੀ ਤਾਰੀਫ਼ ਟੈਸਲਾ ਦੇ ਮਾਲਕ ਅਤੇ ਅਰਬਪਤੀ ਐਲਨ ਮਸਕ ਨੇ ਵੀ ਕੀਤੀ ਹੈ। ਉਨ੍ਹਾਂ ਨੇ ਉਸ ਨੂੰ 'ਹੋਣਹਾਰ' ਕਿਹਾ ਹੈ। X (ਟਵਿੱਟਰ) 'ਤੇ ਸਿਆਸੀ ਟਿੱਪਣੀਕਾਰ ਅਤੇ ਟਾਕ ਸ਼ੋਅ ਹੋਸਟ ਟਕਰ ਕਾਰਲਸਨ ਨਾਲ ਰਾਮਾਸਵਾਮੀ ਦੀ ਇੱਕ ਇੰਟਰਵਿਊ ਨੂੰ ਸਾਂਝਿਆਂ ਕਰਦਿਆਂ ਮਸਕ ਨੇ ਲਿਖਿਆ, ''ਉਹ ਇੱਕ ਬਹੁਤ ਹੀ ਹੋਣਹਾਰ ਉਮੀਦਵਾਰ ਹਨ।''

ਦੱਸ ਦਈਏ ਕਿ ਅਮਰੀਕਾ 'ਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। 38 ਸਾਲਾ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ। ਉਨ੍ਹਾਂ ਨੇ ਫਰਵਰੀ 'ਚ ਰੀਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਮੁਕਾਬਲੇ 'ਚ ਪ੍ਰਵੇਸ਼ ਕੀਤਾ ਸੀ। ਉਹ ਹੁਣ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰਿਡਾ ਦੇ ਗਵਰਨਰ ਰਾਨ ਡੀਸੈਂਟਿਸ ਤੋਂ ਬਾਅਦ ਤੀਜੇ ਨੰਬਰ 'ਤੇ ਹਨ। ਰਾਮਾਸਵਾਮੀ ਨੂੰ ਰੀਪਬਲਕਿਨ ਪਾਰਟੀ ਦੇ 9 ਫ਼ੀਸਦੀ ਨੇਤਾਵਾਂ ਦਾ ਸਮਰਥਨ ਹਾਸਲ ਹੈ, ਜਦੋਂਕਿ ਟਰੰਪ ਨੂੰ 47 ਫ਼ੀਸਦੀ ਸਮਰਥਨ ਪ੍ਰਾਪਤ ਹੈ। ਇਸ ਤੋਂ ਬਾਅਦ ਰਾਨ ਡੀਸੈਂਟਿਸ ਨੂੰ 19 ਫ਼ੀਸਦੀ ਸਮਰਥਨ ਹਾਸਲ ਹੈ।

 

The post 2024 Presidential Elections : ਵਿਵੇਕ ਰਾਮਾਸਵਾਮੀ ਦੇ ਮੁਰੀਕ ਹੋਏ ਐਲਨ ਮਸਕ, ਤਾਰੀਫ਼ 'ਚ ਆਖੀ ਇਹ ਗੱਲ appeared first on TV Punjab | Punjabi News Channel.

Tags:
  • elon-musk
  • news
  • top-news
  • trending-news
  • tucker-carlson.
  • usa
  • vivek-ramaswamy
  • washington
  • world


Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2024 ਦੀਆਂ ਚੋਣ ਤਿਆਰੀਆਂ 'ਚ ਤਾਂ ਅੱਗੇ ਹਨ ਪਰ ਕਾਨੂੰਨੀ ਅੜਚਨਾਂ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀਆਂ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਸਾਜ਼ਿਸ਼ ਦੇ ਦੋਸ਼ਾਂ 'ਚ ਫਸੇ ਟਰੰਪ ਵਿਰੁੱਧ ਟ੍ਰਾਇਲ ਸ਼ੁਰੂ ਕਰਨ ਲਈ ਉਨ੍ਹਾਂ ਦੇ ਵਕੀਲਾਂ ਨੇ ਨਾਟਕੀ ਤਰੀਕੇ ਨਾਲ ਅਪ੍ਰੈਲ, 2026 'ਚ ਤਾਰੀਕ ਦਾ ਸੁਝਾਅ ਦਿੱਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਨਿਆਂ ਵਿਭਾਗ ਦੇ ਵਕੀਲਾਂ ਨੇ ਜਨਵਰੀ 2024 ਨੂੰ ਟ੍ਰਾਇਲ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ ਫਿਲਹਾਲ ਵਾਸ਼ਿੰਗਟਨ 'ਚ 28 ਅਗਸਤ ਨੂੰ ਅਮਰੀਕੀ ਜ਼ਿਲ੍ਹਾ ਜੱਜ ਤਾਨੀਆ ਚੁਟਕਨ ਦੀ ਅਦਾਲਤ 'ਚ ਹੋਵੇਗੀ।
ਟਰੰਪ ਦੇ ਵਕੀਲਾਂ ਨੇ ਆਪਣੀ ਫਾਈਲਿੰਗ 'ਚ ਕਿਹਾ ਹੈ ਕਿ ਕੋਰਟ ਨੇ 1.15 ਕਰੋੜ ਪੰਨਿਆਂ ਦੀਆਂ ਸੂਚਨਾਵਾਂ ਦਾ ਅਧਿਐਨ ਕਰਨਾ ਹੈ। ਜੇਕਰ ਨਿਆਂ ਵਿਭਾਗ ਵਲੋਂ ਸੁਝਾਈ ਗਈ ਤਰੀਕ 'ਤੇ ਟ੍ਰਾਇਲ ਸ਼ੁਰੂ ਹੁੰਦਾ ਹੈ ਤਾਂ ਅਦਾਲਤ ਨੂੰ ਹਰ ਦਿਨ ਕਰੀਬ ਇੱਕ ਲੱਖ ਪੰਨਿਆਂ ਦੀ ਸਮੀਖਿਆ ਕਰਨੀ ਪਏਗੀ।
ਉੱਧਰ ਬੀਤੇ ਦਿਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਕੀਲਾਂ ਦੀ ਸਲਾਹ 'ਤੇ ਰਾਸ਼ਟਰਪਤੀ ਚੋਣਾਂ 'ਚ ਧੋਖਾਧੜੀ ਦੇ ਜਾਰਜੀਆ ਮਾਮਲੇ 'ਚ ਅਗਲੇ ਹਫ਼ਤੇ ਹੋਣ ਵਾਲੀ ਪ੍ਰੈੱਸ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ ਹੈ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਹ ਇਸ ਮਾਮਲੇ 'ਚ ਨਵੇਂ ਗਵਾਹ ਪੇਸ਼ ਕਰਨ ਵਾਲੇ ਸਨ।
ਦੱਸ ਦਈਏ ਕਿ 6 ਜਨਵਰੀ 2021 ਨੂੰ ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਦੋਈ ਪਾਏ ਗਏ ਟਰੰਪ ਦੇ ਸਹਿਯੋਗੀ ਅਤੇ ਸਾਬਕਾ ਪ੍ਰਾਊਡ ਬਾਇਅਜ਼ ਸਮੂਹ ਦੇ ਨੇਤਾ ਐਨਰਿਕ ਟੈਰੀਓ ਵਿਰੁੱਧ ਨਿਆਂ ਵਿਭਾਗ ਦੇ ਵਕੀਲਾਂ ਨੇ 33 ਸਾਲ ਸਜ਼ਾ ਦੀ ਮੰਗ ਕੀਤੀ ਹੈ। ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ ਦੇ ਰੂਪ 'ਚ ਬਾਇਡਨ ਦੀ ਜਿੱਤ ਨੂੰ ਨਾ ਸਵੀਕਾਰਦਿਆਂ ਪ੍ਰਾਊਡ ਬੁਆਇਜ਼ ਸਮੂਹ ਦੇ ਮੈਂਬਰਾਂ ਨੇ ਚੋਣ ਨਤੀਜਿਆਂ ਨੂੰ ਪਲਟਣ ਲਈ ਕੈਪੀਟਲ ਹਿੱਲ 'ਤੇ ਵਿਆਪਕ ਹਿੰਸਾ ਕੀਤੀ ਸੀ।

The post ਚੋਣ ਧੋੜਾਧੜੀ ਮਾਮਲੇ 'ਚ ਟਰੰਪ ਅਤੇ ਨਿਆਂ ਵਿਭਾਗ ਆਹਮੋ-ਸਾਹਮਣੇ, ਟਰੰਪ ਦੀ ਮੰਗ- 2026 'ਚ ਸ਼ੁਰੂ ਹੋਵੇ ਟ੍ਰਾਇਲ appeared first on TV Punjab | Punjabi News Channel.

Tags:
  • donald-trump
  • news
  • tanya-chutkan
  • top-news
  • trending-news
  • usa
  • washington
  • world

Hurricane Hilary ਕਾਰਨ ਅਮਰੀਕਾ ਦੇ ਦੱਖਣ-ਪੱਛਮ 'ਚ ਵਧਿਆ ਭਾਰੀ ਮੀਂਹ ਅਤੇ ਹੜ੍ਹ ਦਾ ਖ਼ਤਰਾ

Saturday 19 August 2023 12:04 AM UTC+00 | Tags: california. floods hurricane-hilary news rain san-diego-county top-news trending-news usa washington world


Washington- ਕੌਮੀ ਤੂਫ਼ਾਨ ਕੇਂਦਰ (NHC) ਮੁਤਾਬਕ, ਤੂਫ਼ਾਨ ਹਿਲੇਰੀ ਮੈਕਸੀਕੋ ਦੇ ਦੱਖਣ-ਪੱਛਮ 'ਚ ਪ੍ਰਸ਼ਾਂਤ ਮਹਾਂਸਾਗਰ 'ਚ ਹੋਰ ਤੇਜ਼ ਹੋ ਰਿਹਾ ਹੈ ਅਤੇ ਇਸ ਨਾਲ ਅਮਰੀਕਾ ਦੇ ਦੱਖਣੀ-ਪੱਛਮੀ ਹਿੱਸਿਆਂ 'ਚ ਸੰਭਾਵਿਤ ਰੂਪ ਨਾਲ ਭਾਰੀ ਮੀਂਹ ਅਤੇ ਹੜ੍ਹ ਦੀ ਸੰਭਾਵਨਾ ਹੈ। ਅਮਰੀਕੀ ਸਰਕਾਰੀ ਏਜੰਸੀ ਨੇ ਦੱਸਿਆ ਕਿ ਸ਼੍ਰੇਣੀ 4 ਦਾ ਤੂਫ਼ਾਨ ਹਿਲੇਰੀ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇਦੀਪ ਵੱਲ ਵਧਿਆ। ਕੌਮੀ ਤੂਫ਼ਾਨ ਕੇਂਦਰ ਨੂੰ ਉਮੀਦ ਹੈ ਕਿ ਸ਼ਕੀਤਸ਼ਾਲੀ ਤੂਫ਼ਾਨ ਸ਼ੁੱਕਰਵਾਰ ਦੇਰ ਰਾਤ ਤੱਕ ਮੈਕਸੀਕੋ ਦੇ ਪ੍ਰਸਿੱਧ ਕਾਬੋ ਸਾਨ ਲੁਕਾਸ ਰਿਜ਼ੋਰਟ ਸ਼ਹਿਰ ਦੇ ਨੇੜੇ ਪਹੁੰਚ ਜਾਵੇਗਾ। ਹਾਲਾਂਕਿ ਇਸ ਹਫ਼ਤੇ ਦੇ ਅੰਤ 'ਚ ਅਮਰੀਕੀ ਪੱਛਮੀ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋਇਆ।
ਮਿਆਮੀ ਸਥਿਤ ਏਜੰਸੀ ਨੇ ਆਪਣੀ ਤਾਜ਼ਾ ਸਲਾਹ 'ਚ ਕਿਹਾ ਕਿ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਬਾਜਾ ਕੈਲੀਫੋਰਨੀਆ ਅਤੇ ਦੱਖਣੀ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ 'ਚ ਜਾਨਲੇਵਾ ਅਤੇ ਤਬਾਹਕਾਰੀ ਹੜ੍ਹ ਆਉਣ ਦੀ ਸੰਭਾਵਨਾ ਹੈ। ਐਨ. ਐਚ ਸੀ. ਦੇ ਉਪ ਨਿਰਦੇਸ਼ਕ ਜੇਮੀ ਰੋਮ ਨੇ ਸੈਨ ਡਿਆਗੋ ਤੋਂ ਲਾਂਸ ਏਂਜਲਸ ਤੇ ਲਾਸ ਵੇਗਾਸ ਤੱਕ ਹੜ੍ਹਾਂ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਮ ਸਪਰਿੰਗਜ਼ ਖੇਤਰ ਦੇ ਨੇੜੇ ਤਾਂ ਖ਼ਤਰਾ ਕਾਫ਼ੀ ਵਧੇਰੇ ਹੈ।
ਦੱਸ ਦਈਏ ਕਿ ਰਿਕਾਰਡ ਤੋੜ ਗਰਮੀ ਦੀ ਲਹਿਰ ਮਗਰੋਂ ਕੈਲੀਫੋਰਨੀਆ, ਨੇਵਾਦਾ ਅਤੇ ਅਰੀਜ਼ੋਨਾ 'ਚ ਹਿਲੇਰੀ ਤੂਫ਼ਾਨ ਕਾਰਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੌਮੀ ਮੌਸਮ ਸੇਵਾ ਮੁਤਾਬਕ ਸਥਿਰ ਹਵਾਵਾਂ ਦੇ ਹੀਟ ਡੋਮ ਹੇਠਾਂ ਫਸੇ ਅਰੀਜ਼ੋਨਾ ਦੇ ਫੀਨਿਕਸ ਸ਼ਹਿਰ ਨੇ ਪੂਰੇ ਜੁਲਾਈ ਮਹੀਨੇ ਦੌਰਾਨ 43 ਡਿਗਰੀ ਤੋਂ ਵੱਧ ਤਾਪਮਾਨ ਦਾ ਸਾਹਮਣਾ ਕੀਤਾ ਸੀ। ਕੈਲੀਫੋਰਨੀਆ ਦੇ ਡੈੱਥ ਵੈਲੀ ਰੇਗਿਸਤਾਨ 'ਚ ਜੁਲਾਈ ਦੇ ਮੱਧ 'ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਹੜਾ ਕਿ ਪਿਛਲੇ 90 ਸਾਲਾਂ 'ਚ ਧਰਤੀ 'ਤੇ ਦਰਜ ਕੀਤੇ ਗਏ ਸਭ ਤੋਂ ਵੱਧ ਤਾਪਮਾਨਾਂ 'ਚੋਂ ਇੱਕ ਹੈ।

The post Hurricane Hilary ਕਾਰਨ ਅਮਰੀਕਾ ਦੇ ਦੱਖਣ-ਪੱਛਮ 'ਚ ਵਧਿਆ ਭਾਰੀ ਮੀਂਹ ਅਤੇ ਹੜ੍ਹ ਦਾ ਖ਼ਤਰਾ appeared first on TV Punjab | Punjabi News Channel.

Tags:
  • california.
  • floods
  • hurricane-hilary
  • news
  • rain
  • san-diego-county
  • top-news
  • trending-news
  • usa
  • washington
  • world

ਸਾਬਕਾ ਕੰਜ਼ਰਵੇਟਿਵ ਸੈਨੇਟਰ ਜੇਮਸ ਬਕਲੇ ਦਾ 100 ਸਾਲ ਦੀ ਉਮਰ 'ਚ ਦੇਹਾਂਤ

Saturday 19 August 2023 12:36 AM UTC+00 | Tags: conservative-party james-buckley news new-york senator top-news trending-news usa world


New York- ਸਾਬਕਾ ਕੰਜ਼ਰਵੇਟਿਵ ਅਮਰੀਕੀ ਸੈਨੇਟਰ ਅਤੇ ਰੀਗਨ ਵਲੋਂ ਨਿਯੁਕਤ ਫੈਡਰਲ ਜੱਜ ਜੇਮਸ ਬਕਲੇ ਦਾ ਦੇਹਾਂਤ ਹੋ ਗਿਆ। ਨਿਊਯਾਰਕ ਸੂਬੇ ਦੀ ਕੰਜ਼ਰਵੇਟਿਵ ਪਾਰਟੀ ਵਲੋਂ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਉਹ 100 ਸਾਲਾਂ ਦੇ ਸਨ।
ਬਕਲੇ ਨੇ ਦੇਸ਼ ਦਾ ਧਿਆਨ ਉਸ ਵੇਲੇ ਆਪਣੇ ਵੱਲ ਖਿੱਚਿਆ ਸੀ, ਜਦੋਂ ਉਨ੍ਹਾਂ ਨੇ ਸਾਲ 1970 'ਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਨਿਊਯਾਰਕ 'ਚ ਜਿੱਤ ਹਾਸਲ ਕੀਤੀ ਸੀ ਅਤੇ ਉਸ ਵੇਲੇ ਉਹ ਸੂਬੇ 'ਚ ਪਹਿਲੀ ਵਾਰ ਤੀਜੀ ਪਾਰਟੀ ਦੇ ਸੈਨੇਟਰ ਬਣੇ ਸਨ। ਉਨ੍ਹਾਂ ਨੇ ਇੱਕ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਆਪਣੇ ਇਸ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੀਮਤ ਅਪਵਾਦਾਂ ਦੇ ਨਾਲ ਗਰਭਪਾਤ 'ਤੇ ਪਾਬੰਦੀ ਲਾਉਣ ਲਈ ਸੰਵਿਧਾਨਕ ਸੋਧ ਦੀ ਮੰਗ ਕੀਤੀ ਅਤੇ ਵਾਟਰਗੇਟ ਸਕੈਂਡਲ ਦੇ ਕਾਰਨ ਤਤਕਾਲੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ।
ਪਾਰਟੀ ਨੇ ਉਨ੍ਹਾਂ ਨੂੰ '''' ਦੱਸਿਆ ਅਤੇ ਪਾਰਟੀ ਪ੍ਰਤੀ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪਾਰਟੀ ਦੇ ਨਿਊਯਾਰਕ ਚੈਪਟਰ ਦੇ ਚੇਅਰਮੈਨ ਗੇਰਾਡ ਕਾਸਰ ਨੇ ਬਿਆਨ 'ਚ ਕਿਹਾ, ''ਜੇਮਸ ਬਕਲੇ ਦਾ ਜੀਵਨ ਅਤੇ ਪ੍ਰਾਪਤੀਆਂ ਹਮੇਸ਼ਾ ਲਈ ਕੰਜ਼ਰਵੇਟਿਵ ਪਾਰਟੀ ਨਾਲ ਜੁੜੀਆਂ ਰਹਿਣਗੀਆਂ।'' ਉਨ੍ਹਾਂ ਅੱਗੇ ਕਿਹਾ, ''ਸਾਰੇ ਨਿਊਯਰਾਕ ਵਾਸੀਆਂ ਅਤੇ ਰਾਸ਼ਟਰ ਨੇ ਇੱਕ ਅਜਿਹੇ ਵਿਅਕਤੀ ਨੂੰ ਗੁਆ ਦਿੱਤਾ, ਜਿਸ ਨੇ ਦੇਸ਼ ਦੀ ਸੇਵਾ 'ਚ ਆਪਣੀ ਲੰਬੀ ਉਮਰ ਬਤੀਤ ਕੀਤੀ।''
ਦਿ ਹੈਰੀਟੇਜ ਫਾਊਂਡੇਸ਼ਨ ਮੁਤਾਬਕ, ਮਾਰਚ 'ਚ 100 ਵਰਿ੍ਹਆਂ ਦੀ ਉਮਰ ਟੱਪਣ ਮਗਰੋਂ ਬਕਲੇ ਸਭ ਤੋਂ ਵੱਧ ਬਜ਼ੁਰਗ ਉਮਰ ਦੇ ਸਾਬਕਾ ਸੈਨੇਟਰ ਬਣ ਗਏ। ਉਨ੍ਹਾਂ ਦੀ ਕਾਂਗਰੇਸ਼ਨਲ ਜੀਵਨੀ ਮੁਤਾਬਕ ਉਹ ਆਪਣੀ ਮੌਤ ਤੱਕ ਬੈਥੇਸਡਾ, ਮੈਡੀਲੈਂਡ 'ਚ ਰਹੇ।

 

The post ਸਾਬਕਾ ਕੰਜ਼ਰਵੇਟਿਵ ਸੈਨੇਟਰ ਜੇਮਸ ਬਕਲੇ ਦਾ 100 ਸਾਲ ਦੀ ਉਮਰ 'ਚ ਦੇਹਾਂਤ appeared first on TV Punjab | Punjabi News Channel.

Tags:
  • conservative-party
  • james-buckley
  • news
  • new-york
  • senator
  • top-news
  • trending-news
  • usa
  • world

ਪਾਣੀ 'ਚੋਂ ਮਿਲੀ ਬਰੁੱਕਲਿਨ ਵਿਖੇ ਲਾਪਤਾ ਹੋਏ 9 ਸਾਲਾ ਬੱਚੇ ਦੀ ਲਾਸ਼

Saturday 19 August 2023 01:04 AM UTC+00 | Tags: brooklyn news new-york police top-news trending-news usa world


Brooklyn- ਬੁੱਧਵਾਰ ਨੂੰ ਬਰੁੱਕਲਿਨ ਦੇ ਨੇੜੇ ਆਈਕਿਆ (IKEA) ਦੇ ਸਟੋਰ ਤੋਂ ਲਾਪਤਾ ਹੋਏ ਇੱਕ 9 ਸਾਲਾ ਲੜਕੇ ਲਾਸ਼ ਇੱਕ ਜਲਮਾਰਗ 'ਚੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਲੜਕੇ ਦੀ ਪਹਿਚਾਣ ਹਸੀਬੁਲ ਨੇਹਾਨ ਦੇ ਰੂਪ 'ਚ ਹੋਈ ਹੈ ਅਤੇ ਉਹ ਬੋਲ ਨਹੀਂ ਸਕਦਾ ਸੀ ਤੇ ਉਹ ਆਟੀਜ਼ਮ ਤੋਂ ਪੀੜਤ ਸੀ। ਅਧਿਕਾਰੀਆਂ ਨੇ ਉਸ ਦੀ ਮੌਤ ਨੂੰ ਦੁੱਖਦਾਈ ਦੱਸਦਿਆਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਦੋਸ਼ਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਲੜਕੇ ਦੀ ਮਾਂ ਆਬਿਦਾ ਸੁਲਤਾਨ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਪੱਛਮੀ ਬਰੁੱਕਲਿਨ ਦੇ ਗੁਆਂਢੀ ਇਲਾਕੇ ਰੈੱਡ ਹੁੱਕ 'ਚ ਇੱਕ ਆਈਕਿਆ ਸਟੋਰ ਦੇ ਅੰਦਰ ਸਨ, ਤਾਂ ਇੱਕ ਨੈਨੀ ਉਸ 'ਤੇ ਨਿਗ੍ਹਾ ਰੱਖ ਰਹੀ ਸੀ। ਇਸ ਦੌਰਾਨ ਨੇਹਾਨ ਬੜੀ ਤੇਜ਼ੀ ਨਾਲ ਸਾਰਿਆਂ ਦੀ ਅੱਖਾਂ ਤੋਂ ਉਹਲੇ ਹੋ ਗਿਆ।
ਸੁਲਤਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ ਅੱਧੇ ਘੰਟੇ ਤੱਕ ਉਸ ਦੀ ਭਾਲ ਕੀਤੀ ਗਈ ਅਤੇ ਕੋਈ ਵਾਹ ਨਾ ਜਾਂਦੀ ਵੇਖ ਕੇ ਉਨ੍ਹਾਂ ਨੇ ਸਟੋਰ ਸਟਾਫ਼ ਨੂੰ ਸੁਰੱਖਿਆ ਕੈਮਰਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਫੁਟੇਜ 'ਚ ਨੇਹਾਨ ਨੂੰ ਸਟੋਰ ਦੇ ਬੰਦ ਹੋਣ ਤੋ ਕੁਝ ਸਮਾਂ ਪਹਿਲਾਂ ਬਾਹਰ ਨਿਕਲਦਿਆਂ ਦੇਖਿਆ ਸੀ। ਪਰਿਵਾਰ ਵਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਮਗਰੋਂ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਅਤੇ ਸਿਟੀ ਆਫ਼ ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਵਲੋਂ ਵੱਡੇ ਪੱਧਰ 'ਤੇ ਉਸ ਦੀ ਭਾਲ ਕੀਤੀ ਗਈ। ਅਧਿਕਾਰੀਆਂ ਨੇ ਜ਼ਮੀਨ, ਆਸਮਾਨ ਅਤੇ ਜਲ ਮਾਰਗ ਤੋਂ ਉਸ ਦੀ ਭਾਲ ਲਈ ਅਫ਼ਸਰਾਂ, ਗੋਤਾਖੋਰਾਂ ਅਤੇ ਹਵਾਈ ਡਰੋਨਾਂ ਨੂੰ ਤਾਇਨਾਤ ਕੀਤਾ। ਬਦਕਿਸਮਤੀ ਨਾਲ ਵੀਰਵਾਰ ਸਵੇਰੇ ਉਸ ਦੀ ਲਾਸ਼ ਪਾਣੀ 'ਚੋਂ ਮਿਲੀ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

 

The post ਪਾਣੀ 'ਚੋਂ ਮਿਲੀ ਬਰੁੱਕਲਿਨ ਵਿਖੇ ਲਾਪਤਾ ਹੋਏ 9 ਸਾਲਾ ਬੱਚੇ ਦੀ ਲਾਸ਼ appeared first on TV Punjab | Punjabi News Channel.

Tags:
  • brooklyn
  • news
  • new-york
  • police
  • top-news
  • trending-news
  • usa
  • world

15 ਦਿਨਾਂ 'ਚ 4 ਭਾਰਤੀਆਂ ਨੇ ਕੀਤਾ ਟੀ-20 ਡੈਬਿਊ, ਜਾਣੋ ਕੌਣ ਰਿਹਾ ਹਿੱਟ ਤੇ ਕੌਣ ਫਲਾਪ?

Saturday 19 August 2023 04:03 AM UTC+00 | Tags: cricket-news indian-cricket-team indian-players-t20-debut india-vs-ireland ind-vs-ire ind-vs-ire-1st-t20 mukesh-kumar mukesh-kumar-debut punjabi-cricket-news rinku-singh rinku-singh-stats sports sports-news-in-punjabi t20-debut t20-debut-in-august the-village tilak-varma tilak-varma-debut tv-punjab-news yashasvi-jaiswal yashasvi-jaiswal-t20-debut


ਪਿਛਲੇ 15 ਦਿਨਾਂ ਵਿੱਚ T20I ਵਿੱਚ ਡੈਬਿਊ ਕਰਨ ਵਾਲੇ ਭਾਰਤੀ ਖਿਡਾਰੀ: ਪਿਛਲੇ 15 ਦਿਨਾਂ ਵਿੱਚ ਕੁੱਲ 4 ਖਿਡਾਰੀਆਂ ਨੇ ਭਾਰਤ ਲਈ ਆਪਣਾ T20I ਡੈਬਿਊ ਕੀਤਾ ਹੈ। ਇਸ ਖਬਰ ‘ਚ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।

ਭਾਰਤ ਅਤੇ ਆਇਰਲੈਂਡ ਵਿਚਾਲੇ ਪਹਿਲਾ ਟੀ-20 ਕੱਲ੍ਹ (18 ਅਗਸਤ) ਡਬਲਿਨ ਵਿੱਚ ਖੇਡਿਆ ਗਿਆ। ਟੀਮ ਇੰਡੀਆ ਨੇ ਪਹਿਲੇ ਹੀ ਮੈਚ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਉਸ ਨੇ ਇਹ ਮੈਚ ਡਕਵਰਥ ਲੁਈਸ ਨਿਯਮ ਅਨੁਸਾਰ 2 ਦੌੜਾਂ ਨਾਲ ਜਿੱਤਿਆ। ਕਪਤਾਨ ਜਸਪ੍ਰੀਤ ਬੁਮਰਾਹ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।

ਇਸ ਟੀ-20 ਮੈਚ ‘ਚ ਆਈ.ਪੀ.ਐੱਲ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਰਿੰਕੂ ਸਿੰਘ ਨੇ ਆਪਣਾ ਡੈਬਿਊ ਕੀਤਾ। ਜੇਕਰ ਦੇਖਿਆ ਜਾਵੇ ਤਾਂ ਇਸ ਮਹੀਨੇ ਹੁਣ ਤੱਕ ਪਿਛਲੇ 15 ਦਿਨਾਂ ‘ਚ ਕੁੱਲ 4 ਖਿਡਾਰੀਆਂ ਨੇ ਟੀ-20 ‘ਚ ਡੈਬਿਊ ਕੀਤਾ ਹੈ।

ਤਿਲਕ ਵਰਮਾ ਅਤੇ ਮੁਕੇਸ਼ ਕੁਮਾਰ ਨੇ ਇਸ ਮਹੀਨੇ 3 ਅਗਸਤ ਨੂੰ ਭਾਰਤ ਲਈ ਡੈਬਿਊ ਕੀਤਾ ਸੀ। ਦੋਵੇਂ ਖਿਡਾਰੀ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਤਿਲਕ ਨੇ ਆਈਪੀਐੱਲ ‘ਚ ਸਭ ਤੋਂ ਵਧੀਆ ਪਾਰੀ ਖੇਡੀ ਹੈ।

ਮੁਕੇਸ਼ ਕੁਮਾਰ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਮੈਚ ‘ਚ ਆਪਣਾ ਟੀ-20 ਡੈਬਿਊ ਕੀਤਾ ਸੀ। ਉਸ ਨੇ 3 ਓਵਰ ਸੁੱਟੇ। ਪਰ ਉਸ ਨੂੰ 1 ਵਿਕਟ ਵੀ ਨਹੀਂ ਮਿਲੀ। ਉਥੇ ਬੱਲੇਬਾਜ਼ੀ ਕਰਦੇ ਹੋਏ ਉਹ 1 ਗੇਂਦ ‘ਤੇ 1 ਦੌੜਾਂ ਬਣਾ ਕੇ ਅਜੇਤੂ ਰਹੇ। ਵੈਸਟਇੰਡੀਜ਼ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ।

ਇਸ ਮੈਚ ਵਿੱਚ ਤਿਲਕ ਵਰਮਾ ਨੇ ਆਪਣਾ ਡੈਬਿਊ ਕੀਤਾ। ਤਿਲਕ ਨੇ ਪਹਿਲੇ ਹੀ ਮੈਚ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਉਹ ਭਾਰਤ ਲਈ ਉਸ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।

ਯਸ਼ਸਵੀ ਜੈਸਵਾਲ ਨੇ ਵੀ ਇਸ ਮਹੀਨੇ ਅਗਸਤ ਵਿੱਚ ਟੀਮ ਇੰਡੀਆ ਲਈ ਆਪਣਾ ਟੀ-20 ਡੈਬਿਊ ਕੀਤਾ ਸੀ। ਉਸ ਨੂੰ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਮੈਚ ‘ਚ ਮੌਕਾ ਨਹੀਂ ਮਿਲਿਆ ਸੀ। ਉਹ ਤੀਜੇ ਟੀ-20 ਮੈਚ ‘ਚ ਡੈਬਿਊ ਕਰ ਸਕਦਾ ਹੈ। ਹਾਲਾਂਕਿ ਡੈਬਿਊ ਮੈਚ ਉਸ ਲਈ ਚੰਗਾ ਨਹੀਂ ਰਿਹਾ। ਉਹ 2 ਗੇਂਦਾਂ ‘ਤੇ ਸਿਰਫ 1 ਦੌੜਾਂ ਬਣਾ ਕੇ ਆਊਟ ਹੋ ਗਿਆ।

ਰਿੰਕੂ ਸਿੰਘ ਅਗਸਤ ਵਿੱਚ ਡੈਬਿਊ ਕਰਨ ਵਾਲਾ ਚੌਥਾ ਖਿਡਾਰੀ ਹੈ। ਰਿੰਕੂ ਸਿੰਘ ਆਈਪੀਐੱਲ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਟੀਮ ਇੰਡੀਆ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ। ਜਦੋਂ ਉਸ ਨੂੰ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਮੌਕਾ ਨਹੀਂ ਮਿਲਿਆ ਤਾਂ ਪ੍ਰਸ਼ੰਸਕ ਕਾਫੀ ਗੁੱਸੇ ‘ਚ ਸਨ।

ਪਰ ਚੋਣਕਾਰਾਂ ਨੇ ਉਸ ਨੂੰ ਆਇਰਲੈਂਡ ਖ਼ਿਲਾਫ਼ ਲੜੀ ਵਿੱਚ ਮੌਕਾ ਦਿੱਤਾ। ਪਹਿਲੇ ਟੀ-20 ਮੈਚ ਵਿੱਚ ਰਿੰਕੂ ਸਿੰਘ ਨੂੰ ਬੱਲੇਬਾਜ਼ੀ ਨਸੀਬ ਨਹੀਂ ਹੋਈ। ਮੀਂਹ ਕਾਰਨ ਇਹ ਮੈਚ 6.5 ਓਵਰਾਂ ਤੱਕ ਹੀ ਚੱਲ ਸਕਿਆ।

The post 15 ਦਿਨਾਂ ‘ਚ 4 ਭਾਰਤੀਆਂ ਨੇ ਕੀਤਾ ਟੀ-20 ਡੈਬਿਊ, ਜਾਣੋ ਕੌਣ ਰਿਹਾ ਹਿੱਟ ਤੇ ਕੌਣ ਫਲਾਪ? appeared first on TV Punjab | Punjabi News Channel.

Tags:
  • cricket-news
  • indian-cricket-team
  • indian-players-t20-debut
  • india-vs-ireland
  • ind-vs-ire
  • ind-vs-ire-1st-t20
  • mukesh-kumar
  • mukesh-kumar-debut
  • punjabi-cricket-news
  • rinku-singh
  • rinku-singh-stats
  • sports
  • sports-news-in-punjabi
  • t20-debut
  • t20-debut-in-august
  • the-village
  • tilak-varma
  • tilak-varma-debut
  • tv-punjab-news
  • yashasvi-jaiswal
  • yashasvi-jaiswal-t20-debut

ਕਾਮੇਡੀ ਆਈਕਨ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ 'ਮਸਤਾਨੇ' ਲਈ ਐਕਸ਼ਨ ਵਾਰੀਅਰਜ਼ ਬਣੇ

Saturday 19 August 2023 05:05 AM UTC+00 | Tags: entertainment entertainment-news-in-punjabi ghuggi karamjit mastaney new-punjabi-movie-trailer-2023 pollywood-news-in-punjabi tv-punjab-news


ਮਸ਼ਹੂਰ ਪੰਜਾਬੀ ਅਭਿਨੇਤਾ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ, ਕਲੰਦਰ ਅਤੇ ਬਸ਼ੀਰ, ਬਹਾਦਰ ਮੀਰ ਆਲਮ, ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ “ਮਸਤਾਨੇ” ਵਿੱਚ ਉਹਨਾਂ ਦੀਆਂ ਹੁਣ ਤੱਕ ਦੀਆਂ ਸਭ ਤੋਂ ਚੁਣੌਤੀਪੂਰਨ ਭੂਮਿਕਾਵਾਂ ਵਿੱਚ ਕਦਮ ਰੱਖਦੇ ਹੋਏ ਇੱਕ ਸ਼ਾਨਦਾਰ ਤਬਦੀਲੀ ਦੇ ਗਵਾਹ ਹੋਣ ਲਈ ਤਿਆਰ ਹੋ ਜਾਓ। ਆਪਣੇ ਕਾਮੇਡੀ ਹੁਨਰ ਲਈ ਜਾਣੇ ਜਾਂਦੇ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਦਲੇਰ ਅਤੇ ਨਿਡਰ ਯੋਧਿਆਂ ਦੇ ਰੂਪ ਵਿੱਚ ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲੈਣ ਲਈ ਤਿਆਰ ਹਨ।

"ਮਸਤਾਨੇ" ਸਿਰਫ਼ ਇੱਕ ਹੋਰ ਫ਼ਿਲਮ ਨਹੀਂ ਹੈ; ਇਹ ਦੋ ਵਿਅਕਤੀਆਂ ਦੇ ਦਿਲਾਂ ਵਿੱਚ ਇੱਕ ਯਾਤਰਾ ਹੈ ਜੋ ਬਹਾਦਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਦਰਸਾਉਂਦੇ ਹਨ। ਗੁਰਪ੍ਰੀਤ ਘੁੱਗੀ, ਆਪਣੀਆਂ ਹਾਸੇ-ਭਰੀਆਂ ਭੂਮਿਕਾਵਾਂ ਲਈ ਮਸ਼ਹੂਰ, ਕਲੰਦਰ ਦੇ ਕਿਰਦਾਰ ਨੂੰ ਗ੍ਰਹਿਣ ਕਰਦਾ ਹੈ, ਇੱਕ ਅਜਿਹੀ ਸਥਿਤੀ ਜੋ ਡੂੰਘਾਈ ਅਤੇ ਤੀਬਰਤਾ ਦੀ ਮੰਗ ਕਰਦੀ ਹੈ। ਗੁਰਪ੍ਰੀਤ ਘੁੱਗੀ ਵੱਲੋਂ ਕਲੰਦਰ ਦੇ ਅਟੁੱਟ ਇਰਾਦੇ ਅਤੇ ਦ੍ਰਿੜ ਇਰਾਦੇ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ।

 

View this post on Instagram

 

A post shared by Tarsem Singh Jassar (@tarsemjassar)

ਕਰਮਜੀਤ ਅਨਮੋਲ, ਜੋ ਕਿ ਆਪਣੀ ਬੇਮਿਸਾਲ ਕਾਮੇਡੀ ਟਾਈਮਿੰਗ ਲਈ ਜਾਣਿਆ ਜਾਂਦਾ ਹੈ, ਬਸ਼ੀਰ ਦੇ ਕਿਰਦਾਰ ਵਿੱਚ ਦਿਲਚਸਪੀ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਨਿਡਰ ਯੋਧੇ ਵਿੱਚ ਉਸਦਾ ਪਰਿਵਰਤਨ ਇੱਕ ਅਭਿਨੇਤਾ ਵਜੋਂ ਉਸਦੀ ਬਹੁਮੁਖਤਾ ਦਾ ਪ੍ਰਮਾਣ ਹੈ। ਬਸ਼ੀਰ ਦੀ ਅਟੁੱਟ ਭਾਵਨਾ ਅਤੇ ਕ੍ਰਾਂਤੀ ਨੂੰ ਉਤਪ੍ਰੇਰਕ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਦਾ ਉਸਦਾ ਚਿੱਤਰਣ ਵੇਖਣਯੋਗ ਹੈ।

ਅਭਿਨੇਤਾ ਗੁਰਪ੍ਰੀਤ ਘੁੱਗੀ ਨੇ ਫਿਲਮ ਬਾਰੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, "ਮੈਂ 'ਮਸਤਾਨੇ' ਦਾ ਹਿੱਸਾ ਬਣ ਕੇ ਸੱਚਮੁੱਚ ਬਹੁਤ ਰੋਮਾਂਚਿਤ ਅਤੇ ਉਤਸ਼ਾਹਿਤ ਹਾਂ, ਇੱਕ ਅਸਾਧਾਰਨ ਪ੍ਰੋਜੈਕਟ ਜਿਸਨੇ ਮੈਨੂੰ ਇੱਕ ਅਭਿਨੇਤਾ ਦੇ ਰੂਪ ਵਿੱਚ ਮੇਰੇ ਆਰਾਮ ਖੇਤਰ ਤੋਂ ਪਰੇ ਧੱਕ ਦਿੱਤਾ ਹੈ। ਇੰਨੀ ਡੂੰਘਾਈ ਅਤੇ ਬਹਾਦਰੀ ਦੇ ਪਾਤਰ, ਕਲੰਦਰ ਨੂੰ ਪੇਸ਼ ਕਰਨ ਦਾ ਮੌਕਾ ਇੱਕ ਅਦੁੱਤੀ ਤੌਰ ‘ਤੇ ਭਰਪੂਰ ਅਨੁਭਵ ਰਿਹਾ ਹੈ। 'ਮਸਤਾਨੇ' ਸਿਰਫ਼ ਇੱਕ ਫ਼ਿਲਮ ਨਹੀਂ ਹੈ; ਇਹ ਅਤੀਤ ਦੀ ਯਾਤਰਾ ਹੈ, ਬਹਾਦਰੀ ਅਤੇ ਕੁਰਬਾਨੀ ਦੀ ਕਹਾਣੀ ਹੈ ਜੋ ਡੂੰਘਾਈ ਨਾਲ ਗੂੰਜਦੀ ਹੈ।

ਅਭਿਨੇਤਾ ਕਰਮਜੀਤ ਅਨਮੋਲ ਨੇ ਫਿਲਮ ਬਾਰੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, “‘ਮਸਤਾਨੇ’ ਮੇਰੇ ਦਿਲ ਦੇ ਬਹੁਤ ਕਰੀਬ ਇੱਕ ਪ੍ਰੋਜੈਕਟ ਹੈ, ਕਿਉਂਕਿ ਇਸਨੇ ਮੈਨੂੰ ਆਪਣੇ ਆਰਾਮ ਖੇਤਰ ਤੋਂ ਬਾਹਰ ਨਿਕਲਣ ਅਤੇ ਬਸ਼ੀਰ ਦੀ ਭਾਵਨਾ ਨੂੰ ਮੂਰਤੀਮਾਨ ਕਰਨ ਦੀ ਇਜਾਜ਼ਤ ਦਿੱਤੀ, ਇੱਕ ਅਜਿਹਾ ਕਿਰਦਾਰ ਜਿਸਨੇ ਮੈਨੂੰ ਸੱਚਮੁੱਚ ਚੁਣੌਤੀ ਦਿੱਤੀ ਸੀ। ਮੈਂ ਉਤਸ਼ਾਹ ਅਤੇ ਉਮੀਦ ਨਾਲ ਭਰਿਆ ਹੋਇਆ ਹਾਂ ਕਿਉਂਕਿ ਅਸੀਂ ਇਸ ਫਿਲਮ ਦੀ ਰਿਲੀਜ਼ ਦੇ ਨੇੜੇ ਹਾਂ। ਅਜਿਹੀ ਸਮਰਪਿਤ ਟੀਮ ਦੇ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਮੈਂ ‘ਮਸਤਾਨੇ’ ਵਿੱਚ ਦਰਸ਼ਕਾਂ ਦੇ ਦਿਲ ਅਤੇ ਆਤਮਾ ਦੇ ਗਵਾਹ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦਾ।

 

View this post on Instagram

 

A post shared by Tarsem Singh Jassar (@tarsemjassar)

ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ, “ਮਸਤਾਨੇ” ਇੱਕ ਸਹਿਯੋਗੀ ਪ੍ਰੋਜੈਕਟ ਹੈ ਜੋ ਮਨਪ੍ਰੀਤ ਜੌਹਲ ਦੁਆਰਾ ਆਸ਼ੂ ਮੁਨੀਸ਼ ਸਾਹਨੀ ਅਤੇ ਕਰਮਜੀਤ ਸਿੰਘ ਜੌਹਲ ਦੇ ਨਾਲ ਤਿਆਰ ਕੀਤਾ ਗਿਆ ਹੈ। ਫਿਲਮ ਚਮਕੀਲੇ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। "ਮਸਤਾਨੀ" ਦਾ ਟ੍ਰੇਲਰ ਪ੍ਰਤਿਭਾਸ਼ਾਲੀ ਟੀਮ ਦੁਆਰਾ ਬਣਾਈ ਗਈ ਅਸਾਧਾਰਨ ਦੁਨੀਆ ਦੀ ਇੱਕ ਝਲਕ ਪੇਸ਼ ਕਰਦਾ ਹੈ, ਜਿਸ ਵਿੱਚ ਤਰਸੇਮ ਜੱਸੜ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਹੁਲ ਦੇਵ, ਆਰਿਫ ਜ਼ਕਰੀਆ, ਅਵਤਾਰ ਗਿੱਲ, ਹਨੀ ਮੱਟੂ ਅਤੇ ਬਨਿੰਦਰ ਸ਼ਾਮਲ ਹਨ।

ਫਿਲਮ “ਮਸਤਾਨੇ” 25 ਅਗਸਤ 2023 ਨੂੰ ਰਿਲੀਜ਼ ਹੋਵੇਗੀ

 

The post ਕਾਮੇਡੀ ਆਈਕਨ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ‘ਮਸਤਾਨੇ’ ਲਈ ਐਕਸ਼ਨ ਵਾਰੀਅਰਜ਼ ਬਣੇ appeared first on TV Punjab | Punjabi News Channel.

Tags:
  • entertainment
  • entertainment-news-in-punjabi
  • ghuggi
  • karamjit
  • mastaney
  • new-punjabi-movie-trailer-2023
  • pollywood-news-in-punjabi
  • tv-punjab-news

I.M.D ਦੀ ਚਿਤਾਵਨੀ, 23 ਜ਼ਿਲਿਆਂ 'ਚ ਭਾਰੀ ਬਰਸਾਤ ਦਾ ਅਲਰਟ

Saturday 19 August 2023 05:37 AM UTC+00 | Tags: flood-punjab heavy-rain-punjab imd-alert india monsoon-update news punjab top-news trending-news

ਡੈਸਕ- ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਕਾਰਨ ਮੌਸਮ ਕਾਫੀ ਹੱਦ ਤੱਕ ਸੁਹਾਵਣਾ ਹੋ ਗਿਆ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ 18 ਅਗਸਤ ਨੂੰ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਸੀ। ਆਈਐਮਡੀ ਨੇ ਅੱਜ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਉੜੀਸਾ, ਉੱਤਰਾਖੰਡ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਆਈਐਮਡੀ ਦੇ ਮੌਸਮ ਬੁਲੇਟਿਨ ਅਨੁਸਾਰ ਅੱਜ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ, ਮਰਾਠਵਾੜਾ, ਵਿਦਰਭ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ ਅਤੇ ਕਰਨਾਟਕ ਵਿੱਚ ਵੱਖ-ਵੱਖ ਥਾਵਾਂ ‘ਤੇ ਬਿਜਲੀ ਡਿੱਗੀ। ਗਰਜ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਆਈਐਮਡੀ ਦੇ ਅਨੁਸਾਰ, ਮਾਨਸੂਨ ਟ੍ਰੌਫ ਦਾ ਪੱਛਮੀ ਸਿਰਾ ਇਸ ਸਮੇਂ ਹਿਮਾਲਿਆ ਦੀਆਂ ਤਹਿਆਂ ਦੇ ਨੇੜੇ ਚੱਲ ਰਿਹਾ ਹੈ ਅਤੇ ਇਸਦਾ ਪੂਰਬੀ ਸਿਰਾ ਆਪਣੀ ਆਮ ਸਥਿਤੀ ਦੇ ਦੱਖਣ ਵੱਲ ਚੱਲ ਰਿਹਾ ਹੈ। 21 ਅਗਸਤ ਤੋਂ, ਪੂਰਬੀ ਸਿਰਾ ਆਪਣੀ ਆਮ ਸਥਿਤੀ ਤੋਂ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਅਨੁਸਾਰ, ਉੱਤਰੀ ਓਡੀਸ਼ਾ ਅਤੇ ਇਸਦੇ ਆਲੇ-ਦੁਆਲੇ ਇੱਕ ਘੱਟ ਦਬਾਅ ਵਾਲਾ ਖੇਤਰ ਮੌਜੂਦ ਹੈ। ਅਗਲੇ 2-3 ਦਿਨਾਂ ਦੌਰਾਨ ਉੱਤਰੀ ਛੱਤੀਸਗੜ੍ਹ ਦੇ ਉੱਪਰ ਪੱਛਮ-ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਮੱਧ-ਟ੍ਰੋਪੋਸਫੇਰਿਕ ਪੱਛਮੀ ਹਵਾਵਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਇੱਕ ਕੁੰਡ ਦੇ ਰੂਪ ਵਿੱਚ ਅੱਗੇ ਵਧ ਰਿਹਾ ਹੈ। ਅਗਲੇ 2 ਦਿਨਾਂ ਦੌਰਾਨ ਤਾਮਿਲਨਾਡੂ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਅੱਜ ਪੱਛਮੀ ਮੱਧ ਅਤੇ ਨਾਲ ਲੱਗਦੇ ਪੂਰਬੀ ਮੱਧ, ਦੱਖਣ-ਪੱਛਮ ਅਤੇ ਉੱਤਰ-ਪੱਛਮੀ ਅਰਬ ਸਾਗਰ, ਕੋਮੋਰਿਨ ਖੇਤਰ ਅਤੇ ਉੱਤਰੀ ਤਾਮਿਲਨਾਡੂ ਤੱਟ ਦੇ ਨਾਲ ਲੱਗਦੇ ਖੇਤਰਾਂ ਵਿੱਚ 45-55 ਕਿ.ਮੀ. ਪ੍ਰਤੀ ਘੰਟਾ ਤੋਂ 65 ਕਿ.ਮੀ. ਪ੍ਰਤੀ ਘੰਟਾ ਤੇਜ਼ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

The post I.M.D ਦੀ ਚਿਤਾਵਨੀ, 23 ਜ਼ਿਲਿਆਂ 'ਚ ਭਾਰੀ ਬਰਸਾਤ ਦਾ ਅਲਰਟ appeared first on TV Punjab | Punjabi News Channel.

Tags:
  • flood-punjab
  • heavy-rain-punjab
  • imd-alert
  • india
  • monsoon-update
  • news
  • punjab
  • top-news
  • trending-news

ਫਾਜ਼ਿਲਕਾ 'ਚ ਹੜ੍ਹ ਦੀ ਮਾਰ; ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਅਪੀਲ, ਕਈ ਸਕੂਲ ਬੰਦ

Saturday 19 August 2023 05:47 AM UTC+00 | Tags: flood-in-fazilka flood-in-punjab india news punjab punjab-news top-news trending-news

ਡੈਸਕ- ਫਾਜ਼ਿਲਕਾ ਦੇ ਸਰਹੱਦੀ ਪਿੰਡ 'ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਪਿੰਡ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਪਿੰਡ ਖਾਲੀ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਪਿੰਡ ਵਿੱਚ ਨਜ਼ਰ ਆ ਰਹੇ ਹਨ।

ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਹਾੜੀ ਇਲਾਕਿਆਂ 'ਚ ਹੋਈ ਬਾਰਿਸ਼ ਅਤੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ ਅਤੇ ਕਈਆਂ 'ਚ ਪਾਣੀ ਦਾਖਲ ਹੋ ਗਿਆ ਹੈ। ਦੱਸ ਦਈਏ ਕਿ ਕਈ ਸੜਕਾਂ ਉਪਰੋਂ ਪਾਣੀ ਲੰਘ ਰਿਹਾ ਹੈ ਅਤੇ ਕਈ ਢਾਣੀਆਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਸਥਿਤੀ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਪਿੰਡ ਵਾਸੀ ਪਿੰਡ ਖਾਲੀ ਕਰਵਾਉਣ ਵਿੱਚ ਲੱਗੇ ਹੋਏ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਾਲਤ ਬਹੁਤ ਖਰਾਬ ਹਨ। ਸਤਲੁਜ ਨੇ ਤੀਜੀ ਵਾਰ ਇਸ ਇਲਾਕੇ ਵਿੱਚ ਤਬਾਹੀ ਮਚਾਈ ਹੈ। ਸਤਲੁਜ ਦੇ ਪਾਣੀ ਕਾਰਨ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। ਡੈਮ ਤੋਂ ਛੱਡੇ ਜਾ ਰਹੇ ਹੋਰ ਪਾਣੀ ਕਾਰਨ ਇਲਾਕੇ ਵਿੱਚ ਹੋਰ ਤਬਾਹੀ ਮਚ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਮਦਦ ਦੀ ਮੰਗ ਕੀਤੀ ਹੈ।

ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰ ਰਹੇ ਹਨ। ਪ੍ਰਸ਼ਾਸ਼ਨ ਵੱਲੋਂ ਪਿੰਡ ਵਾਸੀਆਂ ਨੂੰ ਪਿੰਡ ਛੱਡਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਸਤਲੁਜ ਵਿੱਚ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਜਿਸ ਕਾਰਨ ਫਾਜ਼ਿਲਕਾ ਦੇ ਕਈ ਪਿੰਡਾਂ ਨੂੰ ਹੜ੍ਹ ਦਾ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ।

ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਨੇ ਕਿਹਾ ਕਿ ਜ਼ਿਆਦਾ ਪਾਣੀ ਆ ਰਿਹਾ ਹੈ, ਜਿਸ ਕਾਰਨ ਇਸ ਇਲਾਕੇ 'ਚ ਖ਼ਤਰਾ ਵਧ ਗਿਆ ਹੈ। ਉਹ ਆਪਣੀ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਇੱਥੇ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਲੋਕਾਂ ਦੀ ਪੂਰੀ ਮਦਦ ਕੀਤੀ ਜਾ ਸਕੇ।

The post ਫਾਜ਼ਿਲਕਾ 'ਚ ਹੜ੍ਹ ਦੀ ਮਾਰ; ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਅਪੀਲ, ਕਈ ਸਕੂਲ ਬੰਦ appeared first on TV Punjab | Punjabi News Channel.

Tags:
  • flood-in-fazilka
  • flood-in-punjab
  • india
  • news
  • punjab
  • punjab-news
  • top-news
  • trending-news

3 ਸਾਲ ਦੇ ਬੇਟੇ ਦਾ ਖਰਚਾ ਚੁੱਕਣ 'ਚ ਅਸਮਰਥ ਬਾਪ ਨੇ ਕੀਤਾ ਬੇਟੇ ਦਾ ਕਤ.ਲ

Saturday 19 August 2023 06:07 AM UTC+00 | Tags: father-killed-son india news punjab punjab-crime punjab-news tarantaran-news top-news trending-news

ਡੈਸਕ- ਤਰਨਤਾਰਨ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੇ ਤਿੰਨ ਸਾਲ ਦੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਪੁਲਿਸ ਦੀ ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਬੱਚੇ ਨੂੰ ਕਿਉਂ ਮਾਰਿਆ?

ਮੁਲਜ਼ਮ ਦਾ ਨਾਂ ਅੰਗਰੇਜ਼ ਸਿੰਘ ਹੈ। ਪੁਲਿਸ ਨੂੰ ਪੁੱਛਗਿਛ ਵਿੱਚ ਦੋਸ਼ੀ ਅੰਗਰੇਜ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਘਰ ਚਲਾਉਣਾ ਵੀ ਔਖਾ ਹੋ ਰਿਹਾ ਹੈ। ਇਸ ਕਾਰਨ ਉਹ ਕਾਫੀ ਪਰੇਸ਼ਾਨ ਚੱਲ ਰਿਹਾ ਹੈ। ਪਰਿਵਾਰ ਅਤੇ ਬੱਚੇ ਲਈ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣੀਆਂ ਮੁਸ਼ਕਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਉਹ ਗ਼ਰੀਬੀ ਨੂੰ ਲੈ ਕੇ ਬਹੁਤ ਤੰਗ ਸੀ। ਇਸੇ ਕਾਰਨ ਉਸ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ।

ਪੁਲਿਸ ਮੁਤਾਬਕ ਮੁਲਜ਼ਮ ਨੇ ਉਸ ਦੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪੁੱਤਰ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਨਹਿਰ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਮੁਲਜ਼ਮ ਅੰਗਰੇਜ ਨੇ ਪੁਲਿਸ ਨੂੰ ਕਾਫੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਵਾਰ-ਵਾਰ ਬਦਲਦੇ ਬਿਆਨਾਂ ਕਾਰਨ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਦੱਸਿਆ ਸੀ ਕਿ ਕਿਸੇ ਨੇ ਉਸ ਦੇ ਬੇਟੇ ਨੂੰ ਅਗਵਾ ਕੀਤਾ ਹੈ।

ਪੁਲਿਸ ਨੇ ਮੁਲਜ਼ਮ ਅੰਗਰੇਜ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਦੇ ਕਹਿਣ ਤੇ ਪੁਲਿਸ ਨੇ ਨਹਿਰ ਵਿੱਚ ਜਾ ਕੇ ਬੱਚੇ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕੀਤੀ ਗਈ ਹੈ। ਉੱਥੇ ਹੀ ਮੁਲਜ਼ਮ ਦੇ ਇਸ ਕਦਮ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ 'ਚ ਹਨ।

The post 3 ਸਾਲ ਦੇ ਬੇਟੇ ਦਾ ਖਰਚਾ ਚੁੱਕਣ 'ਚ ਅਸਮਰਥ ਬਾਪ ਨੇ ਕੀਤਾ ਬੇਟੇ ਦਾ ਕਤ.ਲ appeared first on TV Punjab | Punjabi News Channel.

Tags:
  • father-killed-son
  • india
  • news
  • punjab
  • punjab-crime
  • punjab-news
  • tarantaran-news
  • top-news
  • trending-news

Jee Ve Sohneya Jee: ਸਿਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ

Saturday 19 August 2023 06:15 AM UTC+00 | Tags: entertainment entertainment-news-in-punjabi imran-abbas jee-ve-sohneya-jee pollywood-news-in-punjabi simi-chahal tv-punjab-news


ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜੀ ਵੇ ਸੋਹਣਿਆ ਜੀ’ ਜਲਦ ਹੀ ਸਿਨੇਮਾਘਰਾਂ ‘ਚ ਆ ਰਹੀ ਹੈ ਕਿਉਂਕਿ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਡਰਾਮੇ, ਭਾਵਨਾਵਾਂ ਅਤੇ ਮਨੋਰੰਜਨ ਨਾਲ ਭਰੇ ਇੱਕ ਮਨਮੋਹਕ ਸਿਨੇਮੈਟਿਕ ਅਨੁਭਵ ਵਿੱਚ ਆਪਣੇ ਆਪ ਨੂੰ ਲੀਨ ਕਰਨ ਲਈ ਤਿਆਰ ਹੋ ਜਾਓ। ‘ਜੀ ਵੇ ਸੋਹਣਿਆ ਜੀ’ ਦੀ ਦੁਨੀਆ ਵਿੱਚ ਇੱਕ ਯਾਦਗਾਰੀ ਸਫ਼ਰ ਲਈ ਆਪਣੇ ਆਪ ਨੂੰ ਤਿਆਰ ਕਰੋ।

“ਜੀ ਵੇ ਸੋਹਣਿਆ ਜੀ” ਵਿੱਚ ਇੱਕ ਸ਼ਾਨਦਾਰ ਕਾਸਟ ਹੈ, ਜਿਸ ਵਿੱਚ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਦਰਸ਼ਕਾਂ ਨੂੰ ਹਾਸੇ, ਪਿਆਰ, ਅਤੇ ਅਭੁੱਲ ਭੁੱਲਣ ਵਾਲੇ ਪਲਾਂ ਦੇ ਇੱਕ ਭਾਵਨਾਤਮਕ ਰੋਲਰਕੋਸਟਰ ‘ਤੇ ਲੈ ਜਾਣ ਲਈ ਉਹਨਾਂ ਦੀ ਬੇਮਿਸਾਲ ਅਦਾਕਾਰੀ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ।

Jee Ve Sohneya Jee 16 ਫਰਵਰੀ 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲੀ ਵਾਰ ਅਭਿਨੇਤਰੀ ਸਿਮੀ ਚਾਹਲ ਅਤੇ ਪਾਕਿਸਤਾਨੀ ਅਭਿਨੇਤਾ ਇਮਰਾਨ ਅੱਬਾਸ ਨੂੰ ਸਕ੍ਰੀਨ ਦੀ ਜੋੜੀ ਵਜੋਂ ਲਿਆਏਗਾ। ਦਰਸ਼ਕ ਇਸ ਜੋੜੀ ਨੂੰ ਵੱਡੇ ਪਰਦੇ ‘ਤੇ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Imran Abbas (@imranabbas.official)

ਫਿਲਮ ਨਾਲ ਸਬੰਧਤ ਇਕ ਹੋਰ ਅਪਡੇਟ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿਚ ਸਿਮੀ ਅਤੇ ਇਮਰਾਨ ਨੂੰ ਦਿਖਾਇਆ ਗਿਆ ਹੈ ਪਰ ਉਨ੍ਹਾਂ ਦੇ ਕਿਰਦਾਰਾਂ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਸਿਮੀ ਚਾਹਲ ਨੂੰ ਉਨ੍ਹਾਂ ਸਾਰੇ ਘੁੰਗਰਾਲੇ ਵਾਲਾਂ ਦੇ ਨਾਲ ਇੱਕ ਨਵੇਂ ਅਵਤਾਰ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਇਮਰਾਨ ਨੂੰ ਇੱਕ ਆਮ ਵਿਅਕਤੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ।

ਸਿਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟਰ ਸਾਂਝਾ ਕੀਤਾ ਅਤੇ ਜ਼ਿਕਰ ਕੀਤਾ ‘ਇੱਕ ਰਾਹੀ ਨੂੰ ਮੰਜ਼ਲ ਲਈ ਦੋ ਕਦਮਾਂ ਦੀ ਦੂਰੀ’ ☯

‘ਏਕ ਰਾਹੀ ਨੂ ਮੰਜ਼ਿਲ ਲੈ ਦੋ ਕਦਮਾ ਦੀ ਦੂਰੀ ਹੈ’

ਕਲੀ ਜੋਟਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਨਿਰਮਾਤਾ ਨਵੀਂ ਜਾਦੂਈ ਕਹਾਣੀ ਲੈ ਕੇ ਆ ਰਹੇ ਹਨ “ਜੀ ਵੇ ਸੋਹਣਿਆ ਜੀ” ❤

ਤੁਹਾਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ 16 ਫਰਵਰੀ 2024 ਵੀਐਚ ਐਂਟਰਟੇਨਮੈਂਟ ਅਤੇ ਯੂ ਐਂਡ ਆਈ ਫਿਲਮਾਂ ਦੁਆਰਾ ਪੇਸ਼ ਕੀਤੀ ਗਈ ਫਿਲਮ ਪ੍ਰਤਿਭਾਸ਼ਾਲੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ ਅਤੇ ਅਮਿਤ ਜੁਨੇਜਾ ਦੀ ਅਗਵਾਈ ਵਿੱਚ ਅਤੇ ਸਰਲ ਰਾਣੀ ਦੁਆਰਾ ਸਹਿ-ਨਿਰਮਾਤ ਕੀਤੀ ਗਈ ਹੈ। ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਵਿਸ਼ਵਵਿਆਪੀ ਵੰਡ ਨੂੰ ਸਤਿਕਾਰਤ ਓਮਜੀ ਗਰੁੱਪ ਦੁਆਰਾ ਸੰਭਾਲਿਆ ਜਾਵੇਗਾ।

ਫਿਲਮ "ਜੀ ਵੇ ਸੋਹਣਿਆ ਜੀ" 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।

The post Jee Ve Sohneya Jee: ਸਿਮੀ ਚਾਹਲ ਅਤੇ ਇਮਰਾਨ ਅੱਬਾਸ ਸਟਾਰਰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ appeared first on TV Punjab | Punjabi News Channel.

Tags:
  • entertainment
  • entertainment-news-in-punjabi
  • imran-abbas
  • jee-ve-sohneya-jee
  • pollywood-news-in-punjabi
  • simi-chahal
  • tv-punjab-news

ਐਲੋਵੇਰਾ ਜੈੱਲ ਨੂੰ ਪਾਣੀ 'ਚ ਉਬਾਲ ਕੇ ਪੀਓ, ਫਿਰ ਦੇਖੋ ਫਾਇਦੇ

Saturday 19 August 2023 06:26 AM UTC+00 | Tags: aloe-vera aloe-vera-benefits health health-news-in-punjabi healthy-drink tv-punjab-news


ਆਯੁਰਵੇਦ ਵਿੱਚ ਐਲੋਵੇਰਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਐਲੋਵੇਰਾ ਨਾ ਸਿਰਫ ਚਮੜੀ ਲਈ ਚੰਗਾ ਹੈ, ਪਰ ਜੇਕਰ ਐਲੋਵੇਰਾ ਖਾਧਾ ਜਾਵੇ ਤਾਂ ਇਹ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਅੱਜ ਅਸੀਂ ਐਲੋਵੇਰਾ ਨੂੰ ਪਾਣੀ ਵਿੱਚ ਉਬਾਲ ਕੇ ਖਾਣ ਬਾਰੇ ਦੱਸ ਰਹੇ ਹਾਂ। ਦੱਸ ਦੇਈਏ ਕਿ ਜੇਕਰ ਐਲੋਵੇਰਾ ਨੂੰ ਪਾਣੀ ‘ਚ ਉਬਾਲ ਕੇ ਖਾਧਾ ਜਾਵੇ ਤਾਂ ਇਸ ਨਾਲ ਸਿਹਤ ਨੂੰ ਫਾਇਦਾ ਹੋ ਸਕਦਾ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਲੇਖ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਐਲੋਵੇਰਾ ਨੂੰ ਪਾਣੀ ‘ਚ ਉਬਾਲ ਕੇ ਪੀਣ ਦੇ ਕੀ ਫਾਇਦੇ ਹੁੰਦੇ ਹਨ। ਅੱਗੇ ਪੜ੍ਹੋ…

ਐਲੋਵੇਰਾ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਦੇ ਫਾਇਦੇ
ਜੇਕਰ ਐਲੋਵੇਰਾ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇਹ ਚਮੜੀ ਨੂੰ ਸਾਫ਼ ਕਰਨ ਵਿੱਚ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਜੇਕਰ ਤੁਸੀਂ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਉਬਲੇ ਹੋਏ ਐਲੋਵੇਰਾ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਦੱਸ ਦੇਈਏ ਕਿ ਐਲੋਵੇਰਾ ਦੇ ਪਾਣੀ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਨਾ ਸਿਰਫ ਵਾਲਾਂ ਨੂੰ ਮਜ਼ਬੂਤ ​​ਬਣਾ ਸਕਦਾ ਹੈ ਸਗੋਂ ਵਾਲਾਂ ਨੂੰ ਸੰਘਣਾ ਵੀ ਬਣਾ ਸਕਦਾ ਹੈ।

ਉਬਲੇ ਹੋਏ ਐਲੋਵੇਰਾ ਦਾ ਪਾਣੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਤੁਹਾਡੇ ਲਈ ਬਹੁਤ ਕੰਮ ਕਰ ਸਕਦਾ ਹੈ। ਦੱਸ ਦੇਈਏ ਕਿ ਇਹ ਡਰਿੰਕ ਇਮਿਊਨ ਪਾਵਰ ਨੂੰ ਮਜ਼ਬੂਤ ​​ਕਰਦਾ ਹੈ। ਇਸ ਦੇ ਅੰਦਰ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਣ ਵਿਚ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।

ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਐਲੋਵੇਰਾ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਐਲੋਵੇਰਾ ਪਾਣੀ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ। ਨਾਲ ਹੀ, ਇਹ ਚਰਬੀ ਨੂੰ ਬਰਨ ਕਰਨ ਵਿੱਚ ਲਾਭਦਾਇਕ ਸਾਬਤ ਹੋ ਸਕਦਾ ਹੈ।

ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਹ ਹਰ ਰੋਜ਼ ਸਵੇਰੇ ਉੱਠਦੇ ਹੀ ਐਲੋਵੇਰਾ ਪਾਣੀ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹਨ ਅਤੇ ਨਾਲ ਹੀ ਅੰਤੜੀਆਂ ਦੀ ਗਤੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।

The post ਐਲੋਵੇਰਾ ਜੈੱਲ ਨੂੰ ਪਾਣੀ ‘ਚ ਉਬਾਲ ਕੇ ਪੀਓ, ਫਿਰ ਦੇਖੋ ਫਾਇਦੇ appeared first on TV Punjab | Punjabi News Channel.

Tags:
  • aloe-vera
  • aloe-vera-benefits
  • health
  • health-news-in-punjabi
  • healthy-drink
  • tv-punjab-news

ਸਿਹਤ ਲਈ ਬਹੁਤ ਹੀ ਚਮਤਕਾਰੀ ਹਨ ਇਹ ਛੋਟੇ-ਛੋਟੇ ਬੀਜ, 5 ਫਾਇਦੇ ਕਰ ਦੇਣਗੇ ਹੈਰਾਨ

Saturday 19 August 2023 07:00 AM UTC+00 | Tags: 3 chia-seeds-benefits-and-side-effects chia-seeds-benefits-for-females chia-seeds-for-weight-loss chia-seeds-health-benefits do-chia-seeds-have-side-effects health health-benefits-of-chia-seeds health-news-in-punjabi how-to-eat-chia-seeds is-it-good-to-eat-chia-seeds-daily tv-punjab-news what-is-the-best-way-to-eat-chia-seeds


Health Benefits of Chia Seeds: ਚਿਆ ਬੀਜਾਂ ਨੂੰ ਸਿਹਤ ਲਈ ਵਰਦਾਨ ਮੰਨਿਆ ਜਾ ਸਕਦਾ ਹੈ। ਇਨ੍ਹਾਂ ਛੋਟੇ ਬੀਜਾਂ ਵਿੱਚ ਫਾਈਬਰ, ਪ੍ਰੋਟੀਨ, ਓਮੇਗਾ-3 ਫੈਟੀ ਐਸਿਡ ਸਮੇਤ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਚਿਆ ਦੇ ਬੀਜ ਦਿਲ ਤੋਂ ਦਿਮਾਗ ਤੱਕ ਲਾਭ ਪਹੁੰਚਾ ਸਕਦੇ ਹਨ। ਇਹ ਥੋੜ੍ਹੇ ਸਮੇਂ ਵਿੱਚ ਕਈ ਵੱਡੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਨ। ਰੋਜ਼ਾਨਾ 1-2 ਚੱਮਚ ਚਿਆ ਦੇ ਬੀਜ ਖਾਣ ਨਾਲ ਸਰੀਰ ਸਟੀਲ ਵਰਗਾ ਮਜ਼ਬੂਤ ​​ਬਣ ਸਕਦਾ ਹੈ। ਜਾਣੋ ਚੀਆ ਬੀਜਾਂ ਦੇ 5 ਵੱਡੇ ਫਾਇਦੇ।

ਚਿਆ ਬੀਜ ਦੇਖਣ ਵਿਚ ਭਾਵੇਂ ਛੋਟੇ ਹੋਣ ਪਰ ਇਹ ਸਿਹਤ ਨੂੰ ਬਹੁਤ ਲਾਭ ਦੇ ਸਕਦੇ ਹਨ। ਚਿਆ ਬੀਜਾਂ ਵਿੱਚ ਬਹੁਤ ਸਾਰੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਡੇ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਦੇ ਹਨ। ਇਹ ਰੈਡੀਕਲ ਸਰੀਰ ਦੇ ਸੈੱਲ ਮਿਸ਼ਰਣਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਇਨ੍ਹਾਂ ਰੈਡੀਕਲਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਕੈਂਸਰ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਚਿਆ ਦੇ ਬੀਜ ਜਿਗਰ ਦੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।

ਚਿਆ ਬੀਜ ਹੱਡੀਆਂ ਨੂੰ ਮਜ਼ਬੂਤ ​​ਕਰ ਸਕਦੇ ਹਨ। ਚਿਆ ਦੇ ਬੀਜਾਂ ਦਾ ਸਹੀ ਤਰੀਕੇ ਨਾਲ ਸੇਵਨ ਕਰਕੇ ਹੱਡੀਆਂ ਦੀ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ। ਚਿਆ ਦੇ ਬੀਜ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਹੱਡੀਆਂ ਦੀ ਚੰਗੀ ਘਣਤਾ ਬਣਾਈ ਰੱਖਣ ਲਈ ਜ਼ਰੂਰੀ ਹਨ। ਕਮਜ਼ੋਰ ਹੱਡੀਆਂ ਵਾਲੇ ਲੋਕਾਂ ਨੂੰ ਚਿਆ ਬੀਜ ਬਹੁਤ ਜ਼ਿਆਦਾ ਖਾਣਾ ਚਾਹੀਦਾ ਹੈ।

ਮੋਟਾਪੇ ਅਤੇ ਜ਼ਿਆਦਾ ਭਾਰ ਨਾਲ ਜੂਝ ਰਹੇ ਲੋਕਾਂ ਲਈ ਚਿਆ ਦੇ ਬੀਜ ਵੀ ਚਮਤਕਾਰੀ ਹੋ ਸਕਦੇ ਹਨ। ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਲੋਕ ਡਾਈਟ ‘ਚ ਚਿਆ ਦੇ ਬੀਜ ਸ਼ਾਮਲ ਕਰ ਸਕਦੇ ਹਨ। ਲਗਭਗ 28 ਗ੍ਰਾਮ ਚਿਆ ਬੀਜਾਂ ਵਿੱਚ 10 ਗ੍ਰਾਮ ਖੁਰਾਕ ਫਾਈਬਰ ਹੁੰਦਾ ਹੈ। ਫਾਈਬਰ ਵਾਲਾ ਭੋਜਨ ਖਾਣ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ ਅਤੇ ਭਾਰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।

ਚੀਆ ਬੀਜਾਂ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਇਹ ਬੀਜ ਫਾਈਬਰ ਅਤੇ ਓਮੇਗਾ-3 ਨਾਲ ਭਰਪੂਰ ਹੁੰਦੇ ਹਨ। ਇਹ ਪੋਸ਼ਕ ਤੱਤ ਦਿਲ ਦੇ ਰੋਗਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਚਿਆ ਦੇ ਬੀਜਾਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਚਿਆ ਦੇ ਬੀਜਾਂ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਚਿਆ ਬੀਜਾਂ ਦਾ ਸੇਵਨ ਬਲੱਡ ਸ਼ੂਗਰ ਨੂੰ ਨਿਯਮਤ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਚਿਆ ਬੀਜਾਂ ਵਿੱਚ ਭਰਪੂਰ ਫਾਈਬਰ ਸਮੱਗਰੀ ਦੇ ਕਾਰਨ ਹੈ। ਚੀਆ ਬੀਜ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰ ਸਕਦੇ ਹਨ। ਇਹ ਖਾਣ ਤੋਂ ਬਾਅਦ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹਨਾਂ ਪੌਸ਼ਟਿਕ ਬੀਜਾਂ ਅਤੇ ਬਲੱਡ ਸ਼ੂਗਰ ਦੇ ਨਿਯਮ ਵਿਚਕਾਰ ਸਬੰਧ ਬਾਰੇ ਹੋਰ ਜਾਣਨ ਲਈ ਹੋਰ ਖੋਜ ਦੀ ਲੋੜ ਹੈ।

The post ਸਿਹਤ ਲਈ ਬਹੁਤ ਹੀ ਚਮਤਕਾਰੀ ਹਨ ਇਹ ਛੋਟੇ-ਛੋਟੇ ਬੀਜ, 5 ਫਾਇਦੇ ਕਰ ਦੇਣਗੇ ਹੈਰਾਨ appeared first on TV Punjab | Punjabi News Channel.

Tags:
  • 3
  • chia-seeds-benefits-and-side-effects
  • chia-seeds-benefits-for-females
  • chia-seeds-for-weight-loss
  • chia-seeds-health-benefits
  • do-chia-seeds-have-side-effects
  • health
  • health-benefits-of-chia-seeds
  • health-news-in-punjabi
  • how-to-eat-chia-seeds
  • is-it-good-to-eat-chia-seeds-daily
  • tv-punjab-news
  • what-is-the-best-way-to-eat-chia-seeds

ਘੱਟ ਖੂਬਸੂਰਤ ਨਹੀਂ ਹੈ ਗੁਜਰਾਤ ਦਾ ਗਾਂਧੀਨਗਰ, 5 ਥਾਵਾਂ 'ਤੇ ਜ਼ਰੂਰ ਜਾਓ

Saturday 19 August 2023 07:30 AM UTC+00 | Tags: akshardham-temple-in-gujrat best-places-of-gandhinagar best-tourist-attractions-of-gujrat famous-tourist-spots-of-gandhinagar famous-travel-destinations-of-gujrat gujrat-capital-city-is-famous-for how-to-explore-gandhinagar how-to-explore-gujrat how-to-plan-gujrat-trip sabarmati-river-in-gandhinagar sant-sarovar-dam-in-gandhinagar sarita-garden-in-gandhinagar travel travel-news-in-punjabi tv-punjab-news


Best places in Gandhi Nagar: ਕਾਰੋਬਾਰ ਦੇ ਸਿਲਸਿਲੇ ਵਿੱਚ, ਬਹੁਤ ਸਾਰੇ ਲੋਕ ਗਾਂਧੀਨਗਰ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਜ਼ਿਆਦਾਤਰ ਲੋਕ ਆਪਣਾ ਕੰਮ ਪੂਰਾ ਕਰਕੇ ਵਾਪਸ ਆ ਜਾਂਦੇ ਹਨ। ਪਰ, ਜੇਕਰ ਤੁਸੀਂ ਸੈਰ ਕਰਨ ਦੇ ਥੋੜੇ ਜਿਹੇ ਵੀ ਸ਼ੌਕੀਨ ਹੋ, ਤਾਂ ਤੁਹਾਨੂੰ ਗੁਜਰਾਤ ਦੇ ਗਾਂਧੀਨਗਰ ਦੀਆਂ ਕੁਝ ਥਾਵਾਂ ‘ਤੇ ਜ਼ਰੂਰ ਜਾਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ‘ਤੇ ਇਕ ਵਾਰ ਜਾਣ ਤੋਂ ਬਾਅਦ, ਤੁਸੀਂ ਹਰ ਵਾਰ ਇੱਥੇ ਜ਼ਰੂਰ ਜਾਣਾ ਚਾਹੋਗੇ।

ਦੱਸ ਦੇਈਏ ਕਿ ਗਾਂਧੀਨਗਰ ਨੂੰ ਦੇਸ਼ ਦੀ ਇਤਿਹਾਸਕ ਵਿਰਾਸਤ ਵਜੋਂ ਦੇਖਿਆ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਇਕ ਵਾਰ ਗਾਂਧੀਨਗਰ ਜ਼ਰੂਰ ਦੇਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਗਾਂਧੀਨਗਰ ਦੇ ਕੁਝ ਮਸ਼ਹੂਰ ਸੈਰ-ਸਪਾਟਾ ਸਥਾਨਾਂ ਬਾਰੇ।

ਅਕਸ਼ਰਧਾਮ ਮੰਦਰ
ਤੁਹਾਨੂੰ ਗਾਂਧੀਨਗਰ ਦੇ ਅਕਸ਼ਰਧਾਮ ਮੰਦਿਰ ਦੇ ਦਰਸ਼ਨ ਜ਼ਰੂਰ ਕਰੋ। ਦੱਸ ਦੇਈਏ ਕਿ ਅਕਸ਼ਰਧਾਮ ਮੰਦਿਰ ਦਾ ਨਿਰਮਾਣ ਸਾਲ 1992 ਵਿੱਚ ਹੋਇਆ ਸੀ ਅਤੇ ਇਸ ਮੰਦਰ ਦੀ ਆਰਕੀਟੈਕਚਰ ਬਹੁਤ ਹੀ ਖੂਬਸੂਰਤ ਹੈ, ਜੋ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਇਹ ਮੰਦਰ ਭਗਵਾਨ ਸਵਾਮੀ ਨਰਾਇਣ ਜੀ ਨੂੰ ਸਮਰਪਿਤ ਹੈ। ਇਸ ਦੇ ਨਾਲ ਹੀ ਅਕਸ਼ਰਧਾਮ ਮੰਦਰ ਵਿੱਚ ਦੋ ਸੌ ਤੋਂ ਵੱਧ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਿਤ ਹਨ।

ਸਰਿਤਾ ਉਦਯਾਨ
ਜੇਕਰ ਤੁਸੀਂ ਗਾਂਧੀਨਗਰ ਵਿੱਚ ਪਿਕਨਿਕ ਮਨਾਉਣ ਲਈ ਇੱਕ ਬਿਹਤਰ ਥਾਂ ਲੱਭ ਰਹੇ ਹੋ। ਇਸ ਲਈ ਤੁਸੀਂ ਸਰਿਤਾ ਉਦਯਾਨ ਜਾ ਸਕਦੇ ਹੋ। ਇਸ ਬਾਗ ਨੂੰ ਗਾਂਧੀਨਗਰ ਦਾ ਸਭ ਤੋਂ ਵਧੀਆ ਪਿਕਨਿਕ ਸਪਾਟ ਮੰਨਿਆ ਜਾਂਦਾ ਹੈ। ਸਰਿਤਾ ਉਦਯਾਨ ਸਾਬਰਮਤੀ ਨਦੀ ਦੇ ਕਿਨਾਰੇ ਸਥਿਤ ਹੈ। ਜਿੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਰੰਗ-ਬਿਰੰਗੇ ਫੁੱਲ ਅਤੇ ਦੁਰਲੱਭ ਪੰਛੀਆਂ ਨੂੰ ਦੇਖ ਸਕਦੇ ਹੋ।

ਡਾਂਡੀ ਕਾਟੇਜ ਅਜਾਇਬ ਘਰ
ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਜੁੜਿਆ ਡਾਂਡੀ ਕਾਟੇਜ ਮਿਊਜ਼ੀਅਮ ਵੀ ਗਾਂਧੀਨਗਰ ਵਿੱਚ ਹੀ ਮੌਜੂਦ ਹੈ। ਜਿੱਥੇ ਇੱਕ ਯਾਤਰਾ ਵੀ ਤੁਹਾਡੇ ਲਈ ਇੱਕ ਯਾਦਗਾਰ ਅਨੁਭਵ ਹੋ ਸਕਦੀ ਹੈ। ਦਾਂਡੀ ਕਾਟੇਜ ਅਜਾਇਬ ਘਰ ਵਿੱਚ ਦਾਂਡੀ ਮਾਰਚ ਜਾਂ ਸਿਵਲ ਨਾਫੁਰਮਾਨੀ ਅੰਦੋਲਨ ਨੂੰ ਚਿੱਤਰਕਾਰੀ ਦੁਆਰਾ ਦਰਸਾਇਆ ਗਿਆ ਹੈ। ਇਸ ਦੇ ਨਾਲ, ਤੁਹਾਨੂੰ ਇਸ ਅਜਾਇਬ ਘਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਸਬੰਧਤ ਹੋਰ ਜਾਣਕਾਰੀ ਵੀ ਮਿਲੇਗੀ।

ਅਡਲਜ ਸਟੈਪਵੈਲ
1498 ਵਿੱਚ ਬਣਾਇਆ ਗਿਆ ਇਹ ਪੌੜੀ, ਆਪਣੀ ਸ਼ਾਨਦਾਰ ਸੋਲੰਕੀ ਸ਼ੈਲੀ ਦੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਇਸ ਨੂੰ ਅਡਲਜ ਸਟੈਪਵੈਲ ਵਜੋਂ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਇਹ ਪੌੜੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਣਾਈ ਗਈ ਸੀ। ਇਹ ਪੌੜੀ ਪੰਜ ਮੰਜ਼ਿਲਾ ਡੂੰਘਾ ਹੈ ਅਤੇ ਇਸ ਵਿੱਚ ਹੇਠਾਂ ਜਾਣ ਲਈ ਪੌੜੀਆਂ ਹਨ।

ਸੰਤ ਸਰੋਵਰ ਡੈਮ
ਸੰਤ ਸਰੋਵਰ ਡੈਮ ਵੀ ਸਰਿਤਾ ਉਦਾਨ ਤੋਂ ਥੋੜ੍ਹੀ ਦੂਰੀ ‘ਤੇ ਗਾਂਧੀਨਗਰ ਵਿੱਚ ਮੌਜੂਦ ਹੈ। ਇਹ ਡੈਮ ਸਾਬਰਮਤੀ ਨਦੀ ‘ਤੇ ਬਣਾਇਆ ਗਿਆ ਹੈ। ਇਸ ਡੈਮ ਨੂੰ ਦੇਖਣ ਲਈ ਸਰਿਤਾ ਉਦਾਨ ਵਿੱਚ ਵੀ ਜ਼ਿਆਦਾਤਰ ਲੋਕ ਆਉਂਦੇ ਹਨ। ਸੰਤ ਸਰੋਵਰ ਡੈਮ ‘ਤੇ ਵੀਕੈਂਡ ਦਾ ਆਨੰਦ ਲੈਣ ਲਈ ਵੱਡੀ ਗਿਣਤੀ ‘ਚ ਲੋਕ ਆਉਂਦੇ ਹਨ।

The post ਘੱਟ ਖੂਬਸੂਰਤ ਨਹੀਂ ਹੈ ਗੁਜਰਾਤ ਦਾ ਗਾਂਧੀਨਗਰ, 5 ਥਾਵਾਂ ‘ਤੇ ਜ਼ਰੂਰ ਜਾਓ appeared first on TV Punjab | Punjabi News Channel.

Tags:
  • akshardham-temple-in-gujrat
  • best-places-of-gandhinagar
  • best-tourist-attractions-of-gujrat
  • famous-tourist-spots-of-gandhinagar
  • famous-travel-destinations-of-gujrat
  • gujrat-capital-city-is-famous-for
  • how-to-explore-gandhinagar
  • how-to-explore-gujrat
  • how-to-plan-gujrat-trip
  • sabarmati-river-in-gandhinagar
  • sant-sarovar-dam-in-gandhinagar
  • sarita-garden-in-gandhinagar
  • travel
  • travel-news-in-punjabi
  • tv-punjab-news

Free Netflix ਸਬਸਕ੍ਰਿਪਸ਼ਨ ਦੇ ਨਾਲ Jio ਨੇ ਲਾਂਚ ਕੀਤੇ ਦੋ ਪ੍ਰੀਪੇਡ ਪਲਾਨ, ਮਿਲੇਗੀ 84 ਦਿਨਾਂ ਦੀ ਵੈਧਤਾ

Saturday 19 August 2023 08:00 AM UTC+00 | Tags: 400-million-users bundled-plans ceo expansion jio jio-fiber jio-postpaid jio-prepaid-plans jio-prepaid-recharge jio-prepaid-recharge-online jio-welcome-offer kiran-thomas netflix-subscription prepaid-customers rs-1099 rs-1499 tech-autos tech-news-in-punjabi tv-punjab-news unlimited-5g-data validity


ਜੇਕਰ ਤੁਸੀਂ ਰਿਲਾਇੰਸ ਜਿਓ ਦੇ ਪ੍ਰੀਪੇਡ ਯੂਜ਼ਰ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੀਓ ਨੇ ਦੋ ਨਵੇਂ ਪਲਾਨ ਲਾਂਚ ਕੀਤੇ ਹਨ, ਜਿਸ ਵਿੱਚ ਨੈੱਟਫਲਿਕਸ ਸਬਸਕ੍ਰਿਪਸ਼ਨ ਮੁਫਤ ਵਿੱਚ ਉਪਲਬਧ ਹੈ। ਹਾਲਾਂਕਿ ਜੀਓ ਦੇ ਕੁਝ ਪੋਸਟਪੇਡ ਅਤੇ ਜੀਓ ਫਾਈਬਰ ਪਲਾਨ ਵਿੱਚ ਨੈੱਟਫਲਿਕਸ ਸਬਸਕ੍ਰਿਪਸ਼ਨ ਪਹਿਲਾਂ ਹੀ ਉਪਲਬਧ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਪ੍ਰੀਪੇਡ ਪਲਾਨ ਉਪਭੋਗਤਾਵਾਂ ਲਈ ਨੈੱਟਫਲਿਕਸ ਦੀ ਮੁਫਤ ਸਬਸਕ੍ਰਿਪਸ਼ਨ ਦਿੱਤੀ ਗਈ ਹੈ।

ਇਸ ਪਲਾਨ ਨਾਲ 400 ਮਿਲੀਅਨ ਜੀਓ ਪ੍ਰੀਪੇਡ ਗਾਹਕਾਂ ਨੂੰ ਨੈੱਟਫਲਿਕਸ ਸਬਸਕ੍ਰਿਪਸ਼ਨ ਦਾ ਲਾਭ ਮਿਲੇਗਾ।

1099 ਰੁਪਏ ਦਾ ਪਲਾਨ
ਪਹਿਲਾ ਪਲਾਨ 1099 ਰੁਪਏ ਦਾ ਹੈ, ਜਿਸ ‘ਚ Netflix ਸਬਸਕ੍ਰਿਪਸ਼ਨ ਮੁਫਤ ‘ਚ ਆ ਰਿਹਾ ਹੈ। ਪਰ ਧਿਆਨ ਰਹੇ ਕਿ 1099 ਰੁਪਏ ਦੇ ਰੀਚਾਰਜ ‘ਚ ਯੂਜ਼ਰਸ ਸਿਰਫ ਮੋਬਾਇਲ ‘ਤੇ ਹੀ Netflix ਦੇਖ ਸਕਣਗੇ। Netflix ਸਬਸਕ੍ਰਿਪਸ਼ਨ ਦੇ ਨਾਲ, ਉਪਭੋਗਤਾਵਾਂ ਨੂੰ ਇਸ ਪਲਾਨ ਵਿੱਚ ਹਰ ਦਿਨ ਅਨਲਿਮਟਿਡ 5G ਡਾਟਾ, Jio ਵੈਲਕਮ ਆਫਰ, 2GB ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਵਾਇਸ ਕਾਲਿੰਗ ਅਤੇ 84 ਦਿਨਾਂ ਦੀ ਵੈਲੀਡਿਟੀ ਵੀ ਮਿਲੇਗੀ।

1499 ਰੁਪਏ ਦਾ ਪਲਾਨ
ਦੂਜਾ ਪਲਾਨ 1499 ਰੁਪਏ ਦਾ ਹੈ, ਜਿਸ ਵਿੱਚ Netflix ਸਬਸਕ੍ਰਿਪਸ਼ਨ ਮੁਫ਼ਤ ਹੈ ਅਤੇ ਇਸਨੂੰ ਮੋਬਾਈਲ ਦੇ ਨਾਲ-ਨਾਲ ਵੱਡੀ ਸਕਰੀਨ ‘ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਪਲਾਨ ‘ਚ Netflix ਸਬਸਕ੍ਰਿਪਸ਼ਨ ਤੋਂ ਇਲਾਵਾ ਅਨਲਿਮਟਿਡ 5G ਡਾਟਾ, Jio ਵੈਲਕਮ ਆਫਰ, 3GB ਡਾਟਾ ਪ੍ਰਤੀ ਦਿਨ ਮਿਲੇਗਾ। ਇਸ ‘ਚ ਵੀ ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ 84 ਦਿਨਾਂ ਦੀ ਵੈਲੀਡਿਟੀ ਮਿਲੇਗੀ।

ਨੈੱਟਫਲਿਕਸ ‘ਤੇ ਵੀ ਤਾਮਿਲ ਅਤੇ ਤੇਲਗੂ ਫਿਲਮਾਂ
ਇਸ ਸਾਲ ਦੇ ਸ਼ੁਰੂ ਵਿੱਚ, ਨੈੱਟਫਲਿਕਸ ਨੇ ਆਪਣੇ ਪਲੇਟਫਾਰਮ ਵਿੱਚ ਕਈ ਤਾਮਿਲ ਅਤੇ ਤੇਲਗੂ ਭਾਸ਼ਾ ਦੀਆਂ ਫਿਲਮਾਂ ਸ਼ਾਮਲ ਕੀਤੀਆਂ, ਜਿਵੇਂ ਕਿ ਬੀਸਟ, ਗੌਡਫਾਦਰ, ਧਮਾਕਾ, ਲਵ ਟੂਡੇ, ਦਾਸਰਾ ਅਤੇ ਵੀਰੋਪਕਸ਼ਮ। ਰਿਲਾਇੰਸ ਜੀਓ ਦੇ ਪ੍ਰੀਪੇਡ ਪਲਾਨ ਵਿੱਚ ਨੈੱਟਫਲਿਕਸ ਦੇ ਆਉਣ ਤੋਂ ਬਾਅਦ, ਇਸਦੇ ਉਪਭੋਗਤਾ ਖੁਸ਼ ਹਨ।

ਨੈੱਟਫਲਿਕਸ ਇੰਡੀਆ ਕੋਲ ਬਹੁਤ ਸਾਰੀਆਂ ਸਥਾਨਕ ਹਿੱਟ ਸੀਰੀਜ਼ ਅਤੇ ਫਿਲਮਾਂ ਹਨ ਜਿਵੇਂ ਕਿ ਦਿੱਲੀ ਕ੍ਰਾਈਮ, ਰਾਣਾ ਨਾਇਡੂ, ਕਲਾਸ, ਕੋਹਰਾ, ਡਾਰਲਿੰਗਸ, ਆਰਆਰਆਰ, ਗੰਗੂਬਾਈ ਕਾਠੀਆਵਾੜੀ, ਮੋਨਿਕਾ ਓ ਮਾਈ ਡਾਰਲਿੰਗ, ਸ਼ਹਿਜ਼ਾਦਾ, ਲਸਟ ਸਟੋਰੀਜ਼ ਅਤੇ ਹੋਰ ਬਹੁਤ ਸਾਰੀਆਂ। ਨੈੱਟਫਲਿਕਸ ਨੇ ਇਸ ਕੈਟਾਲਾਗ ਵਿੱਚ ਵਿਸ਼ਵ-ਪ੍ਰਸਿੱਧ ਸ਼ੋਆਂ ਅਤੇ ਲੜੀਵਾਰਾਂ ਨੂੰ ਵੀ ਸ਼ਾਮਲ ਕੀਤਾ ਹੈ, ਜਿਵੇਂ ਕਿ ਮਨੀ ਹੀਸਟ, ਸਕੁਇਡ ਗੇਮ, ਨੇਵਰ ਹੈਵ ਆਈ ਏਵਰ, ਸਟ੍ਰੇਂਜਰ ਥਿੰਗਜ਼ ਅਤੇ ਵੇਡਸਡਜ਼।

The post Free Netflix ਸਬਸਕ੍ਰਿਪਸ਼ਨ ਦੇ ਨਾਲ Jio ਨੇ ਲਾਂਚ ਕੀਤੇ ਦੋ ਪ੍ਰੀਪੇਡ ਪਲਾਨ, ਮਿਲੇਗੀ 84 ਦਿਨਾਂ ਦੀ ਵੈਧਤਾ appeared first on TV Punjab | Punjabi News Channel.

Tags:
  • 400-million-users
  • bundled-plans
  • ceo
  • expansion
  • jio
  • jio-fiber
  • jio-postpaid
  • jio-prepaid-plans
  • jio-prepaid-recharge
  • jio-prepaid-recharge-online
  • jio-welcome-offer
  • kiran-thomas
  • netflix-subscription
  • prepaid-customers
  • rs-1099
  • rs-1499
  • tech-autos
  • tech-news-in-punjabi
  • tv-punjab-news
  • unlimited-5g-data
  • validity
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form