TV Punjab | Punjabi News Channel: Digest for August 16, 2023

TV Punjab | Punjabi News Channel

Punjabi News, Punjabi TV

Table of Contents

ਲਾਈਵ ਸ਼ੋਅ ਦੌਰਾਨ ਅੱਗ ਦੇ ਗੋਲੇ 'ਚ ਤਬਦੀਲ ਹੋਇਆ ਜਹਾਜ਼

Monday 14 August 2023 10:11 PM UTC+00 | Tags: crash live-show mig-23-jet news plane-crash thunder-over-michigan top-news trending-news usa washington world


Washington- ਮਿਗ-23 ਜੈੱਟ, ਜਿਸ ਨੂੰ ਕਿ ਸਾਬਕਾ ਸੋਵੀਅਤ ਸੰਘ 'ਚ ਸਾਲ 1981 'ਚ ਬਣਾਇਆ ਗਿਆ ਸੀ, ਬੀਤੇ ਦਿਨ ਡੇਟ੍ਰਾਇਟ ਤੋਂ ਲਗਭਗ 48 ਕਿਲੋਮੀਟਰ ਦੂਰ ਪੱਛਮ 'ਚ ਥੰਡਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਜਹਾਜ਼ 'ਚ ਭਿਆਨਕ ਅੱਗ ਲੱਗ ਗਈ ਅਤੇ ਇਹ ਅੱਗ ਦੇ ਇੱਕ ਗੋਲੇ 'ਚ ਤਬਦੀਲ ਹੋ ਗਿਆ। ਹਾਲਾਂਕਿ ਇਸ ਦੌਰਾਨ ਪਾਇਲਟ ਅਤੇ ਜਹਾਜ਼ 'ਚ ਸਵਾਰ ਇੱਕ ਯਾਤਰੀ ਦੋਵੇਂ ਪੈਰਾਸ਼ੂਟ ਵਾਲ-ਵਾਲ ਬਚ ਗਏ। ਦੱਸਣਯੋਗ ਹੈ ਕਿ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੇ ਤਹਿਤ ਮਿਗ-23 ਜੈੱਟ 'ਚ ਪਾਇਲਟ ਅਤੇ ਯਾਤਰੀ ਇਸ ਜਹਾਜ਼ ਦਾ ਸੰਚਾਲਨ ਕਰ ਰਹੇ ਸਨ। ਹਾਦਸੇ ਤੋਂ ਬਾਅਦ ਉਹ ਪੈਰਾਸ਼ੂਟ ਰਾਹੀਂ ਸੁਰੱਖਿਅਤ ਜ਼ਮੀਨ 'ਤੇ ਉਤਰ ਆਏ, ਜਿਸ ਮਗਰੋਂ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਵੇਨ ਕਾਊਂਟੀ ਏਅਰਪੋਰਟ ਅਥਾਰਿਟੀ ਦੇ ਇੱਕ ਬਿਆਨ ਮੁਤਾਬਕ ਹਾਦਸਾ ਐਤਵਾਰ ਨੂੰ ਸ਼ਾਮੀਂ 4 ਵਜੇ ਬੇਲੇਵਿਲੇ 'ਚ ਯਾਂਕੀ ਏਅਰ ਮਿਊਜ਼ੀਅਮ ਦੇ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਵਾਪਰਿਆ। ਏਅਰਪੋਰਟ ਅਥਾਰਿਟੀ ਨੇ ਦੱਸਿਆ ਕਿ ਜੈੱਟ ਵੇਵਰਲੀ ਆਨ ਦ ਲੇਕ ਅਪਾਰਟਮੈਂਟ 'ਚ ਖ਼ਾਲੀ ਪਏ ਵਾਹਨਾਂ ਨਾਲ ਇਹ ਜਹਾਜ਼ ਟਕਰਾਇਆ ਅਤੇ ਇਸ ਦੌਰਾਨ ਇੱਕ ਅਪਾਰਟਮੈਂਟ ਦੀ ਇਮਾਰਤ ਵਾਲ-ਵਾਲ ਬਚ ਗਈ। ਇਸ ਮਗਰੋਂ ਜਹਾਜ਼ ਭਿਆਨਕ ਅੱਗ ਦੇ ਗੋਲੇ 'ਚ ਤਬਦੀਲ ਹੋ ਗਿਆ, ਜਿਸ 'ਤੇ ਬਾਅਦ 'ਚ ਸੰਕਟਕਾਲੀਨ ਕਰਮਾਚਰੀਆਂ ਨੇ ਕਾਬੂ ਪਾਇਆ। ਘਟਨਾ ਦੀ ਵੀਡੀਓ ਫੁਟੇਜ 'ਚ ਅੱਗ ਦੀਆਂ ਦੋ ਛੋਟੀਆਂ-ਛੋਟੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਇਸ ਦੌਰਾਨ ਪਾਇਲਟ ਤੇ ਯਾਤਰੀ ਦੋਵੇਂ ਪੈਰਾਸ਼ੂਟ ਰਾਹੀਂ ਜਹਾਜ਼ 'ਚੋਂ ਬਾਹਰ ਨਿਕਲ ਗਏ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

The post ਲਾਈਵ ਸ਼ੋਅ ਦੌਰਾਨ ਅੱਗ ਦੇ ਗੋਲੇ 'ਚ ਤਬਦੀਲ ਹੋਇਆ ਜਹਾਜ਼ appeared first on TV Punjab | Punjabi News Channel.

Tags:
  • crash
  • live-show
  • mig-23-jet
  • news
  • plane-crash
  • thunder-over-michigan
  • top-news
  • trending-news
  • usa
  • washington
  • world

ਉੱਚੀ ਚੱਟਾਨ ਤੋਂ 100 ਫੁੱਟ ਹੇਠਾਂ ਡਿੱਗਾ 13 ਸਾਲਾ ਲੜਕਾ, ਇੰਝ ਦਿੱਤੀ ਮੌਤ ਨੂੰ ਮਾਤ

Monday 14 August 2023 11:00 PM UTC+00 | Tags: accident arizona grand-canyon news north-rim top-news trending-news washington world wyatt-kauffman


Washington- 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' ਇਹ ਕਹਾਵਤ ਇੱਕ ਅਮਰੀਕੀ ਲੜਕੇ 'ਤੇ ਬਿਲਕੁਲ ਠੀਕ ਬੈਠ ਰਹੀ ਹੈ। ਅਸਲ 'ਚ ਇੱਥੋਂ ਦੇ ਅਰੀਜ਼ੋਨਾ ਸੂਬੇ 'ਚ ਸਥਿਤ ਗ੍ਰੈਂਡ ਕੈਨਿਯਨ ਘਾਟੀ ਤੋਂ ਲਗਭਗ 100 ਫੁੱਟ ਹੇਠਾਂ ਡਿੱਗਣ ਮਗਰੋਂ ਵੀ ਇੱਕ 13 ਸਾਲਾ ਲੜਕਾ ਸੁਰੱਖਿਅਤ ਬਚ ਗਿਆ। ਜਾਣਕਾਰੀ ਮੁਤਬਾਕ ਵਿਅਟ ਕੌਫਮੈਨ ਨਾਮੀ ਇਹ ਲੜਕਾ ਅਰੀਜ਼ੋਨਾ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਨਾਰਥ ਰਿਮ 'ਚ ਗ੍ਰੈਂਡ ਕੈਨਿਯਨ ਤੋਂ ਲਗਭਗ 100 ਫੁੱਟ ਹੇਠਾਂ ਡਿੱਗ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਕੈਨਿਯਨ ਨੈਸ਼ਨਲ ਪਾਰਕ ਦੇ ਬਚਾਅ ਦਲ ਨੇ ਦੋ ਘੰਟਿਆਂ ਦੀ ਸਖ਼ਤ ਮਸ਼ੱਕਤ ਮਗਰੋਂ ਲੜਕੇ ਨੂੰ ਸੁਰੱਖਿਅਤ ਬਚਾਇਆ। ਹਾਲਾਂਕਿ ਹੇਠਾਂ ਡਿੱਗਣ ਕਾਰਨ ਉਸ ਨੂੰ ਕਈ ਥਾਂਈਂ ਫਰੈਕਚਰ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਸੰਬੰਧੀ ਇੱਕ ਸਥਾਨਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕੌਫਮੈਨ ਨੇ ਦੱਸਿਆ ਕਿ ਉਹ ਕਿਨਾਰੇ 'ਤੇ ਖੜ੍ਹਾ ਸੀ ਅਤੇ ਰਸਤੇ ਤੋਂ ਹੱਟ ਰਿਹਾ ਸੀ ਤਾਂ ਕਿ ਹੋਰ ਲੋਕ ਤਸਵੀਰਾਂ ਖਿੱਚ ਸਕਣ। ਉਸ ਨੇ ਦੱਸਿਆ ਕਿ ਉਹ ਹੇਠਾਂ ਬੈਠ ਗਿਆ ਅਤੇ ਇਸ ਦੌਰਾਨ ਉਸ ਨੇ ਇੱਕ ਚੱਟਾਨ ਨੂੰ ਫੜ ਰੱਖਿਆ ਸੀ। ਇਸੇ ਦੌਰਾਨ ਉਸ ਨੇ ਆਪਣੀ ਪਕੜ ਗੁਆ ਦਿੱਤੀ ਅਤੇ ਉਹ ਹੇਠਾਂ ਡਿੱਗ ਪਿਆ। ਉਸ ਨੇ ਕਿਹਾ, ''ਡਿੱਗਣ ਮਗਰੋਂ ਮੈਨੂੰ ਕੁਝ ਵੀ ਯਾਦ ਨਹੀਂ ਹੈ।''

The post ਉੱਚੀ ਚੱਟਾਨ ਤੋਂ 100 ਫੁੱਟ ਹੇਠਾਂ ਡਿੱਗਾ 13 ਸਾਲਾ ਲੜਕਾ, ਇੰਝ ਦਿੱਤੀ ਮੌਤ ਨੂੰ ਮਾਤ appeared first on TV Punjab | Punjabi News Channel.

Tags:
  • accident
  • arizona
  • grand-canyon
  • news
  • north-rim
  • top-news
  • trending-news
  • washington
  • world
  • wyatt-kauffman

3 ਮਿੰਟਾਂ 'ਚ ਹੀ 15 ਹਜ਼ਾਰ ਫੁੱਟ ਹੇਠਾਂ ਗਿਆ ਜਹਾਜ਼, ਯਾਤਰੀਆਂ 'ਚ ਪਿਆ ਚੀਖ-ਚਿਹਾੜਾ

Monday 14 August 2023 11:26 PM UTC+00 | Tags: american-airlines florida news plane top-news trending-news university-of-florida usa world


Washington – ਸੋਚੋ ਉਦੋਂ ਕੀ ਹੋਵੇਗਾ ਜਦੋਂ ਕੋਈ ਕਿਸੇ ਜਹਾਜ਼ ਦੇ ਅੰਦਰ ਹੋਵੇ ਅਤੇ ਉਦੋਂ ਅਚਾਨਕ ਹੀ ਜਹਾਜ਼ 15 ਹਜ਼ਾਰ ਫੁੱਟ ਹੇਠਾਂ ਡਿੱਗਣ ਵਾਲਾ ਹੋਵੇ। ਯਕੀਕਨ ਇਹ ਭਿਆਨਕ ਅਨੁਭਵ ਰੌਂਗਟੇ ਖੜ੍ਹੇ ਕਰਨ ਦੇਵੇਗਾ ਪਰ ਅਜਿਹਾ ਅਸਲ 'ਚ ਵਾਪਰਿਆ ਹੈ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਅਮਰੀਕਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਉੱਤਰੀ ਕੈਰੋਲਿਨਾ ਦੇ ਚਾਰਲੈਟ ਤੋਂ ਫਲੋਰਿਡਾ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਇੱਕ ਫਲਾਈਟ ਅਚਾਨਕ ਉਡਾਣ ਸੰਭਾਵਿਤ ਦਬਾਅ ਕਾਰਨ ਤਿੰਨ ਮਿੰਟਾਂ 'ਚ ਹੀ 15,000 ਫੁੱਟ ਤੋਂ ਹੇਠਾਂ ਆ ਗਈ। ਇਸ ਦੌਰਾਨ ਯਾਤਰੀਆਂ 'ਚ ਹਫੜਾ-ਦਫੜੀ ਮਚ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਪਾਇਲਟ ਨੇ ਸਮਾਂ ਰਹਿੰਦਿਆਂ ਜਹਾਜ਼ ਨੂੰ ਹੇਠਾਂ ਡਿੱਗਣ ਨਹੀਂ ਦਿੱਤਾ ਅਤੇ ਇਸ ਨੂੰ ਪਹਿਲਾਂ ਹੀ ਸੰਭਾਲ ਲਿਆ।
ਇਸ ਖੌਫ਼ਨਾਕ ਮੰਜ਼ਰ ਬਾਰੇ ਫਲੋਰਿਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰੀਸਨ ਹੋਵ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਪ ਬੀਤੀ ਸਾਂਝੀ ਕੀਤੀ ਹੈ। ਉਨ੍ਹਾਂ X (ਟਵਿੱਟਰ) 'ਤੇ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ''ਮੈਂ ਬਹੁਤ ਉਡਾਣਾਂ 'ਚ ਸਫ਼ਰ ਕੀਤਾ ਹੈ। ਇਹ ਡਰਾਉਣਾ ਸੀ।'' ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ 'ਚ ਜਹਾਜ਼ ਅੰਦਰ ਆਕਸੀਜਨ ਦੇ ਮਾਸਕ ਲਟਕਦੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਕਈ ਯਾਤਰੀ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕੈਪਸ਼ਨ 'ਚ ਲਿਖਿਆ, ''ਅਮਰੀਕਨ ਏਅਰ 5916 ਦੇ ਸਾਡੇ ਸ਼ਾਨਦਾਰ ਕਰੂ-ਕੈਬਿਨ ਸਟਾਫ਼ ਅਤੇ ਪਾਇਲਟਾਂ ਨੂੰ ਵਧਾਈ।'' ਉਨ੍ਹਾਂ ਅੱਗੇ ਲਿਖਿਆ, ''ਤਸਵੀਰਾਂ ਜਲਣ ਦੀ ਬਦਬੂ, ਤੇਜ਼ ਧਮਾਕੇ ਜਾਂ ਕੰਨਾਂ 'ਚ ਆਵਾਜ਼ ਨੂੰ ਕੈਦ ਨਹੀਂ ਕਰ ਸਕਦੀਆਂ।''

The post 3 ਮਿੰਟਾਂ 'ਚ ਹੀ 15 ਹਜ਼ਾਰ ਫੁੱਟ ਹੇਠਾਂ ਗਿਆ ਜਹਾਜ਼, ਯਾਤਰੀਆਂ 'ਚ ਪਿਆ ਚੀਖ-ਚਿਹਾੜਾ appeared first on TV Punjab | Punjabi News Channel.

Tags:
  • american-airlines
  • florida
  • news
  • plane
  • top-news
  • trending-news
  • university-of-florida
  • usa
  • world

Hawaii Wildfires : ਕਰਮਚਾਰੀਆਂ ਨੂੰ ਰੋਜ਼ਾਨਾ ਮਿਲ ਸਕਦੀਆਂ ਹਨ 10 ਤੋਂ 20 ਲਾਸ਼ਾਂ

Monday 14 August 2023 11:55 PM UTC+00 | Tags: governor-josh-green hawaii hawaii-wildfires lahaina news top-news trending-news usa us-wildfire washington wildfires world


Washington – ਹਵਾਈ ਦੇ ਗਵਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਥੇ ਜਲੇ ਹੋਏ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਕਰ ਰਹੇ ਰਿਕਵਰੀ ਦਲ ਦੇ ਕਰਮਚਾਰੀਆਂ ਨੂੰ ਹਰ ਦਿਨ 10 ਤੋਂ 20 ਪੀੜਤਾਂ ਦੀ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ। ਬੀਤੇ ਦਿਨ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 96 ਹੋ ਗਈ, ਜਿਹੜੀ ਕਿ ਪਿਛਲੀ ਇੱਕ ਸਦੀ ਦੌਰਾਨ ਅਮਰੀਕਾ ਦੇ ਜੰਗਲਾਂ 'ਚ ਲੱਗੀ ਸਭ ਤੋਂ ਘਾਤਕ ਅੱਗ ਬਣ ਗਈ ਹੈ। ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ ਮਰਨ ਵਾਲਿਆਂ ਦਾ ਪੂਰਾ ਅੰਕੜਾ ਜਾਣਨ 'ਚ 10 ਦਿਨ ਲੱਗ ਸਕਦੇ ਹਨ ਅਤੇ ਅਜੇ ਤੱਕ ਲਾਪਤਾ ਲੋਕਾਂ ਦੀ ਗਿਣਤੀ ਲਗਭਗ 1,300 ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਇੱਥੇ ਤਬਾਹੀ ਤੋਂ ਇਲਾਵਾ ਦੇਖਣ ਲਈ ਕੁਝ ਵੀ ਨਹੀਂ ਹੈ। ਗਵਰਨਰ ਨੇ ਕਿਹਾ ਕਿ ਲਾਹਿਨਾ ਦੇ ਸਾਰੇ 12,000 ਵਸਨੀਕ ਜਾਂ ਤਾਂ ਇਸ ਅੱਗ 'ਚ ਬਚ ਗਏ ਜਾਂ ਫਿਰ ਉਹ ਇਸ ਦੀ ਭੇਟ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਰਿਕਵਰੀ ਦਲ ਸ਼ਾਇਦ ਹੋਰ ਪੀੜਤਾਂ ਦੀ ਖੋਜ ਕਰਨਗੇ ਅਤੇ ਉਨ੍ਹਾਂ ਦੀ ਪਹਿਚਾਣ ਕਰਨ 'ਚ ਸਮਾਂ ਲੱਗੇਗਾ।
ਦੱਸ ਦਈਏ ਕਿ ਸ਼ਨੀਵਾਰ ਤੱਕ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਾਹਰ ਦੇ ਸਿਰਫ਼ 3% ਹਿੱਸੇ ਦੀ ਹੀ ਅਜੇ ਤੱਕ ਤਲਾਸ਼ੀ ਲਈ ਗਈ ਹੈ ਅਤੇ ਉਹ ਕੁੱਤਿਆਂ ਦੀ ਮਦਦ ਨਾਲ ਹੋਰ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਦੀ ਖੋਜ ਅਤੇ ਬਚਾਅ ਟੀਮ ਵਲੋਂ ਕੁੱਲ 10 ਖੋਜੀ ਕੁੱਤਿਆਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ। ਇਸ ਬਾਰੇ 'ਚ ਗੱਲਬਾਤ ਕਰਦਿਆਂ ਮਾਉਈ ਪੁਲਿਸ ਮੁਖੀ ਜੈੱਫ ਪੇਲੇਟੀਅਰ ਨੇ ਕਿਹਾ, ''ਸਾਨੂੰ ਇੱਕ ਇਲਾਕਾ ਮਿਲਿਆ ਹੈ, ਜਿਸ ਨੂੰ ਅਸੀਂ ਕਾਬੂ ਕਰਨਾ ਹੈ, ਜਿਹੜਾ ਘੱਟੋ-ਘੱਟ ਪੰਜ ਵਰਗ ਮੀਲ 'ਚ ਫੈਲਿਆ ਹੋਇਆ ਹੈ ਅਤੇ ਇਹ ਸਾਡੇ ਪਿਆਰਿਆਂ ਨਾਲ ਭਰਿਆ ਹੋਇਆ ਹੈ।''

The post Hawaii Wildfires : ਕਰਮਚਾਰੀਆਂ ਨੂੰ ਰੋਜ਼ਾਨਾ ਮਿਲ ਸਕਦੀਆਂ ਹਨ 10 ਤੋਂ 20 ਲਾਸ਼ਾਂ appeared first on TV Punjab | Punjabi News Channel.

Tags:
  • governor-josh-green
  • hawaii
  • hawaii-wildfires
  • lahaina
  • news
  • top-news
  • trending-news
  • usa
  • us-wildfire
  • washington
  • wildfires
  • world

ਘਰ 'ਚ ਧਮਾਕਾ ਹੋਣ ਕਾਰਨ ਪੰਜ ਲੋਕਾਂ ਦੀ ਮੌਤ, ਇੱਕ ਜ਼ਖ਼ਮੀ

Tuesday 15 August 2023 12:17 AM UTC+00 | Tags: dead home-explosion news pennsylvania pittsburgh plum police top-news trending-news usa washington world


Washington – ਅਮਰੀਕਾ ਦੇ ਪੈਨਸਿਲਵੇਨੀਆ ਵਿਖੇ ਇੱਕ ਘਰ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦੌਰਾਨ ਗੁਆਂਢ ਦੇ ਤਿੰਨ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਦਕਿ ਦਰਜਨਾਂ ਹੋਰ ਨੁਕਸਾਨੇ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਪਿਟਸਬਰਗ ਦੇ ਕਸਬੇ ਪਲਮ 'ਚ ਵਾਪਰਿਆ। ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਪਲਮ ਦੇ ਪੁਲਿਸ ਮੁਖੀ ਲੈਨੀ ਕੌਨਲੇ ਨੇ ਦੱਸਿਆ ਕਿ ਮਿ੍ਰਤਕਾਂ 'ਚ ਚਾਰ ਬਾਲਗ ਅਤੇ ਇੱਕ ਬੱਚਾ ਸ਼ਾਮਿਲ ਹਨ। ਹਾਲਾਂਕਿ ਉਨ੍ਹਾਂ ਨੇ ਮਿ੍ਰਤਕਾਂ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਹੈ।
ਪੈਨਸਿਲਵੇਨੀਆ ਦੇ ਐਲੇਗੇਨੀ ਕਾਊਂਟੀ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 10.30 ਵਜੇ ਇਸ ਹਾਦਸੇ ਦੀ ਜਾਣਕਾਰੀ ਮਿਲੀ। ਇਸ ਮਗਰੋਂ ਜਦੋਂ ਪੁਲਿਸ ਅਤੇ ਫਾਇਰਫਾਈਟਰਜ਼ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਕਾਊਂਟੀ ਦੇ ਅਧਿਕਾਰੀਆਂ ਨੇ ਇੱਕ ਫੇਸਬੁੱਕ ਪੋਲਟ 'ਚ ਲਿਖਿਆ, ''ਇੰਝ ਜਾਪਦਾ ਸੀ ਜਿਵੇਂ ਇੱਕ ਘਰ 'ਚ ਧਮਾਕਾ ਹੋ ਗਿਆ ਸੀ ਅਤੇ ਦੋ ਹੋਰ ਅੱਗ ਦੀ ਲਪੇਟ 'ਚ ਆ ਗਏ। ਕਈ ਹੋਰ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਜਾਣ ਕਾਰਨ ਨੁਕਸਾਨੇ ਗਏ।'' ਅਧਿਕਾਰੀਆਂ ਮੁਤਾਬਕ ਬਾਅਦ 'ਚ ਘਟਨਾ ਸਥਾਨ ਤੋਂ ਪੰਜ ਲਾਸ਼ਾਂ ਬਰਾਦਮ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਜੇ ਵੀ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਘਰ 'ਚ ਕੌਣ ਸੀ ਅਤੇ ਮਿ੍ਰਤਕਾਂ ਦੀ ਪਹਿਚਾਣ ਕਰਨ 'ਚ ਸਮਾਂ ਲੱਗੇਗਾ ਅਤੇ ਇਸ ਕੰਮ 'ਚ ਦੰਦਾਂ ਦੇ ਰਿਕਾਰਡ ਤੇ ਡੀ. ਐਨ. ਏ. ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ ਇਹ ਧਮਾਕਾ ਕਿਸ ਤਰ੍ਹਾਂ ਹੋਇਆ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

The post ਘਰ 'ਚ ਧਮਾਕਾ ਹੋਣ ਕਾਰਨ ਪੰਜ ਲੋਕਾਂ ਦੀ ਮੌਤ, ਇੱਕ ਜ਼ਖ਼ਮੀ appeared first on TV Punjab | Punjabi News Channel.

Tags:
  • dead
  • home-explosion
  • news
  • pennsylvania
  • pittsburgh
  • plum
  • police
  • top-news
  • trending-news
  • usa
  • washington
  • world

ਅਮਰੀਕੀ ਇਤਿਹਾਸ 'ਚ ਪਹਿਲੀ ਵਾਰ- ਹੁਣ ਜਨ ਸੈਨਾ 'ਚ ਨਹੀਂ ਹੋਵੇਗਾ ਸੈਨੇਟ ਵਲੋਂ ਨਿਯੁਕਤ ਕੋਈ ਵੀ ਅਧਿਕਾਰੀ

Tuesday 15 August 2023 01:01 AM UTC+00 | Tags: admiral-mike-gilday army marine-corps news republican-senator senate top-news trending-news usa us-navy washington world


Washington- ਅਮਰੀਕੀ ਜਲ ਸੈਨਾ ਅੱਜ ਫੌਜ ਦੀ ਅਜਿਹੀ ਤੀਜੀ ਸ਼ਾਖ਼ਾ ਬਣ ਗਈ ਹੈ, ਜਿਸ ਦੇ ਕੋਲ ਸੈਨੇਟ ਵਲੋਂ ਨਿਯੁਕਤ ਅਧਿਕਾਰੀ ਨਹੀਂ ਹੈ। ਐਡਮਿਰਲ ਮਾਈਕ ਗਿਲਡੇ ਨੇ ਅੱਜ ਫੌਜ ਦੀ ਕਮਾਨ ਛੱਡ ਦਿੱਤੀ ਅਤੇ ਇਸ ਦੇ ਨਾਲ ਹੀ ਹੁਣ ਜਲ ਸੈਨਾ, ਫੌਜ ਅਤੇ ਮਰੀਨ ਕੋਰ ਬਿਨਾਂ ਕਿਸੇ ਨੇਤਾ ਦੇ ਇੱਕ ਹਨ। ਇਹ ਅਮਰੀਕੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਅਤੇ ਅਜਿਹਾ ਰੀਪਬਲਿਕਨ ਸੈਨੇਟਰਾਂ ਵਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਹੋਇਆ ਹੈ।
ਇਸ ਸੰਬੰਧੀ ਅਮਰੀਕੀ ਰੱਖਿਆ ਸਕੱਤਰ ਲਾਇਡ ਔਸਟਿਨ ਨੇ ਮੈਰੀਲੈਂਡ ਐਨਾਪੋਲਿਸ 'ਚ ਨੇਵਲ ਅਕੈਡਮੀ 'ਚ ਇੱਕ ਤਿਆਗ ਸਮਾਰੋਹ ਦੌਰਾਨ ਕਿਹਾ, ''ਇਹ ਬੇਮਿਸਾਲ ਹੈ। ਇਹ ਬੇਲੋੜਾ ਹੈ ਅਤੇ ਇਹ ਅਸੁਰੱਖਿਅਤ ਹੈ।'' ਔਸਟਿਨ ਨੇ ਅੱਗੇ ਕਿਹਾ ਕਿ ਇਹ ਸਾਡੇ ਸਭ ਤੋਂ ਚੰਗੇ ਅਧਿਕਾਰੀਆਂ ਨੂੰ ਬਣਾਏ ਰੱਖਣ ਦੀ ਸਮਰੱਥਾ 'ਚ ਰੁਕਾਵਟ ਬਣ ਰਹੀ ਹੈ ਅਤੇ ਕਈ ਅਮਰੀਕੀ ਫੌਜੀ ਪਰਿਵਾਰਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਲਬਾਮਾ ਦੀ ਨੁਮਾਇੰਦਗੀ ਕਰਨ ਵਾਲੇ ਰੀਪਬਲਕਿਨ ਸੈਨੇਟਰ ਟਾਮੀ ਟਿਊਬਰਵਿਲੇ ਨੇ ਸੈਂਕੜੇ ਫੌਜੀ ਨਾਮਜ਼ਦਗੀਆਂ ਨੂੰ ਅੱਗੇ ਵਧਾਉਣ ਤੋਂ ਰੋਕ ਦਿੱਤਾ ਹੈ। ਉਹ ਪੈਂਟਾਗਨ ਦੀ ਉਸ ਭੁਗਤਾਨ ਨੀਤੀ ਦੇ ਹੱਕ 'ਚ ਨਹੀਂ ਹਨ, ਜਿਸ ਦੇ ਤਹਿਤ ਗਰਭਪਾਤ ਲਈ ਫੌਜੀ ਕਰਮਚਾਰੀਆਂ ਦੇ ਵਿਦੇਸ਼ ਜਾਣ ਦਾ ਖ਼ਰਚਾ ਚੁੱਕਿਆ ਜਾਂਦਾ ਹੈ। ਪਿਛਲੇ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਸਾਲ 1973 ਦੇ ਇਤਿਹਾਸਕ ਰੋ ਬਨਾਮ ਵੇਡ ਫ਼ੈਸਲੇ ਨੂੰ ਪਲਟ ਦਿੱਤਾ ਸੀ, ਜਿਹੜਾ ਗਰਭਪਾਤ ਦੀ ਸੰਵਿਧਾਨਿਕ ਮਾਨਤਾ ਦਿੰਦਾ ਸੀ। ਇਸ ਮਗਰੋਂ ਪੈਂਟਾਗਨ ਨੇ ਕਿਹਾ ਸੀ ਕਿ ਉਹ ਗਰਭਪਾਤ ਚਾਹੁਣ ਵਾਲਿਆਂ ਦਾ ਖ਼ਰਚਾ ਚੁੱਕੇਗਾ।

The post ਅਮਰੀਕੀ ਇਤਿਹਾਸ 'ਚ ਪਹਿਲੀ ਵਾਰ- ਹੁਣ ਜਨ ਸੈਨਾ 'ਚ ਨਹੀਂ ਹੋਵੇਗਾ ਸੈਨੇਟ ਵਲੋਂ ਨਿਯੁਕਤ ਕੋਈ ਵੀ ਅਧਿਕਾਰੀ appeared first on TV Punjab | Punjabi News Channel.

Tags:
  • admiral-mike-gilday
  • army
  • marine-corps
  • news
  • republican-senator
  • senate
  • top-news
  • trending-news
  • usa
  • us-navy
  • washington
  • world

ਐਲਵਿਸ਼ ਯਾਦਵ ਨੇ ਹਿਲਾਇਆ ਬਿਗ ਬੌਸ ਦਾ ਸਿਸਟਮ, ਜਿੱਤਿਆ Big Boss OTT-2

Tuesday 15 August 2023 05:14 AM UTC+00 | Tags: abhishek big-boss-ott-2 elvish-yadav entertainment fukra-insaan news salman-khan top-news trending-news

ਡੈਸਕ- ਐਲਵਿਸ਼ ਯਾਦਵ ਨੇ ਬਿਗ ਬੌਸ ਦਾ ਸਿਸਟਮ ਹਿਲਾ ਦਿੱਤਾ ਹੈ। ਐਲਵਿਸ਼ ਨੇ ਬਿਗ ਬੌਸ ਓਟੀਟੀ ਦੀ ਟਰਾਫੀ ਜਿੱਤ ਲਈ ਹੈ। ਬਿਗ ਬੌਸ ਓਟੀਟੀ-2 ਦੇ ਸਭ ਤੋਂ ਦਮਦਾਰ ਤੇ ਐਂਟਰਟੇਨਿੰਗ ਕੰਟੈਸਟੈਂਟਸ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਟੌਪ-2 ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਏ ਹਨ। ਸਲਮਾਨ ਖਾਨ ਨੇ ਟੌਪ-2 ਕੰਟੈਸਟੈਂਟਸ ਦਾ ਕੀਤਾ ਹੈ।

ਪਿਛਲੇ 16 ਸਾਲਾਂ ਵਿਚ ਬਿਗ ਬੌਸ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਾਈਲਡ ਕਾਰਡ ਕੰਟੈਸਟੈਂਟ ਨੇ ਬਿਗ ਬੌਸ ਦੇ ਵਿਨਰ ਦਾ ਤਾਜ ਆਪਣੇ ਨਾਂ ਕੀਤਾ ਹੈ। ਐਲਵਿਸ਼ ਦੀ ਆਰਮੀ ਤੇ ਉਨ੍ਹਾਂ ਦੇ ਫੈਨਸ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ। ਹਰ ਕੋਈ ਜਸ਼ਨ ਵਿਚ ਡੁੱਬਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਫੈਂਸ ਐਲਵਿਸ਼ ਦੀ ਜਿੱਤ ਨੂੰ ਸੈਲੀਬ੍ਰੇਟ ਕਰ ਰਹੇ ਹਨ।

ਐਲਵਿਸ਼ ਨੇ ਉਹ ਕਰ ਦਿਖਾਇਆ ਹੈ ਜੋ ਅੱਜ ਤਕ ਕੋਈ ਨਹੀਂ ਕਰ ਸਕਿਆ। ਵਾਈਲਡ ਕਾਰਡ ਕੰਟੈਸਟੈਂਟਸ ਬਣ ਕੇ ਘਰਵਾਲਿਆਂ ਦਾ ਸਿਸਟਮ ਹਿਲਾਉਣ ਵਾਲੇ ਐਲਵਿਸ਼ ਸ਼ੋਅ ਦੇ ਵਿਨਰ ਬਣ ਗਏ ਹਨ। ਐਲਵਿਸ਼ ਨੂੰ ਜਿਤਾਉਣ ਲਈ ਉਨ੍ਹਾਂ ਦੇ ਫੈਨਸ ਨੇ ਦੀਵਾਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਐਲਵਿਸ਼ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਵੀ ਬਹੁਤ ਖੁਸ਼ ਹਨ। ਐਲਵਿਸ਼ ਨੂੰ 25 ਲੱਖ ਰੁਪਏ ਤੇ ਇਕ ਸ਼ਾਨਦਾਰ ਟਰਾਫੀ ਵੀ ਮਿਲੀ ਹੈ।

The post ਐਲਵਿਸ਼ ਯਾਦਵ ਨੇ ਹਿਲਾਇਆ ਬਿਗ ਬੌਸ ਦਾ ਸਿਸਟਮ, ਜਿੱਤਿਆ Big Boss OTT-2 appeared first on TV Punjab | Punjabi News Channel.

Tags:
  • abhishek
  • big-boss-ott-2
  • elvish-yadav
  • entertainment
  • fukra-insaan
  • news
  • salman-khan
  • top-news
  • trending-news

PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ 10ਵੀਂ ਵਾਰ ਲਹਿਰਾਇਆ ਤਿਰੰਗਾ

Tuesday 15 August 2023 05:31 AM UTC+00 | Tags: independence-day india news pm-modi red-fort top-news trending-news

ਡੈਸਕ- ਅੱਜ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਹੋਇਆ ਹੈ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ 10ਵੀਂ ਵਾਰ ਤਿਰੰਗਾ ਲਹਿਰਾਇਆ ਹੈ। ਆਮ ਤੌਰ 'ਤੇ ਇਸ ਦੌਰਾਨ ਪੀਐਮ ਮੋਦੀ ਨੇ ਖਾਸ ਕਿਸਮ ਦਾ ਪਹਿਰਾਵਾ ਪਾਇਆ ਹੋਇਆ ਸੀ। ਦੱਸ ਦੇਈਏ ਕਿ ਪੀਐਮ ਮੋਦੀ ਆਪਣੀ ਡਰੈਸਿੰਗ ਸੈਂਸ ਲਈ ਵੀ ਜਾਣੇ ਜਾਂਦੇ ਹਨ।

ਇਸ ਦੌਰਾਨ ਪੀਐਮ ਮੋਦੀ ਨੇ ਭਗਵੇਂ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲਾਲ ਕਿਲੇ ਤੋਂ ਸੰਬੋਧਨ ਦੌਰਾਨ ਪੀਐਮ ਮੋਦੀ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਖਾਸ ਕਰਕੇ ਉਸ ਦੀ ਪੱਗ ਲੋਕਾਂ ਦਾ ਧਿਆਨ ਜ਼ਰੂਰ ਖਿੱਚਦੀ ਹੈ। ਸਵੇਰੇ 7.08 ਵਜੇ ਪੀ.ਐੱਮ. ਮੋਦੀ ਰਾਜਘਾਟ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਫਿਰ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਪੀਐਮ ਨੇ ਸੁਧਾਰਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਵੀ ਦਿੱਤਾ।

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 3 ਗਾਰੰਟੀ ਵੀ ਦਿੱਤੀ। ਪਹਿਲਾ- ਅਗਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ। ਦੂਜਾ- ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਵਿੱਚ ਰਿਆਇਤ ਮਿਲੇਗੀ। ਤੀਜਾ, ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਤੱਕ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ।

ਪੀਐਮ ਮੋਦੀ ਨੇ ਲਾਲ ਕਿਲੇ ਤੋਂ ਕਿਹਾ, ਬਹੁਤ ਸਾਰੇ ਸੁਪਨੇ ਹਨ। ਸੰਕਲਪ ਤੁਹਾਡੇ ਕੋਲ ਹਨ। ਨੀਤੀਆਂ ਸਪੱਸ਼ਟ ਹਨ। ਪਰ ਸਾਨੂੰ ਕੁਝ ਸੱਚਾਈਆਂ ਨੂੰ ਸਵੀਕਾਰ ਕਰਨਾ ਪੈਣਗੀਆਂ। ਅੱਜ ਮੈਂ ਲਾਲ ਕਿਲੇ ਤੋਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ। ਅੱਜ ਸਾਨੂੰ ਕੁਝ ਗੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 2047 ਵਿੱਚ ਜਦੋਂ ਦੇਸ਼ ਅਜ਼ਾਦੀ ਦੇ 100 ਸਾਲ ਮਨਾਏਗਾ, ਉਸ ਸਮੇਂ ਵਿਸ਼ਵ ਵਿੱਚ ਭਾਰਤ ਦਾ ਤਿਰੰਗਾ ਝੰਡਾ ਵਿਕਸਿਤ ਭਾਰਤ ਦਾ ਤਿਰੰਗਾ ਝੰਡਾ ਹੋਣਾ ਚਾਹੀਦਾ ਹੈ।

The post PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ 10ਵੀਂ ਵਾਰ ਲਹਿਰਾਇਆ ਤਿਰੰਗਾ appeared first on TV Punjab | Punjabi News Channel.

Tags:
  • independence-day
  • india
  • news
  • pm-modi
  • red-fort
  • top-news
  • trending-news

ਮਾਹਵਾਰੀ ਦੇ ਦੌਰਾਨ ਹੋ ਰਿਹਾ ਹੈ ਮੂਡ ਸਵਿੰਗ? ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ

Tuesday 15 August 2023 05:33 AM UTC+00 | Tags: health health-care-punjabi-news health-tips-punjabi-news healthy-lifestyle periods periods-problems tv-punjab-news women-health


ਔਰਤਾਂ ਨੂੰ ਅਕਸਰ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਮੂਡ ਸਵਿੰਗ ਦੀ ਸਮੱਸਿਆ। ਮੂਡ ਸਵਿੰਗ ਕਾਰਨ ਔਰਤਾਂ ਵੀ ਚਿੜਚਿੜਾ ਅਤੇ ਘਬਰਾਹਟ ਮਹਿਸੂਸ ਕਰਦੀਆਂ ਹਨ। ਅਜਿਹੇ ‘ਚ ਮੂਡ ਸਵਿੰਗ ਨੂੰ ਦੂਰ ਕਰਨ ‘ਚ ਕੁਝ ਘਰੇਲੂ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ. ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਘਰੇਲੂ ਨੁਸਖੇ ਤੁਹਾਨੂੰ ਮੂਡ ਸਵਿੰਗ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਅੱਗੇ ਪੜ੍ਹੋ…

ਮੂਡ ਸਵਿੰਗ ਦੀ ਸਮੱਸਿਆ ਨੂੰ ਦੂਰ ਕਰਨ ਦੇ ਤਰੀਕੇ
ਪੀਰੀਅਡਸ ਦੌਰਾਨ ਮੂਡ ਸਵਿੰਗ ਦੀ ਸਮੱਸਿਆ ਤੋਂ ਬਚਣ ਲਈ ਡਾਈਟ ਤੁਹਾਡੇ ਲਈ ਬਹੁਤ ਘੱਟ ਕੰਮ ਕਰ ਸਕਦੀ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਖੁਰਾਕ ਵਿੱਚ ਵਿਟਾਮਿਨ ਬੀ, ਆਇਰਨ ਅਤੇ ਫੋਲਿਕ ਐਸਿਡ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਔਰਤਾਂ ਲਾਭ ਪ੍ਰਾਪਤ ਕਰ ਸਕਦੀਆਂ ਹਨ।

ਜੇਕਰ ਤੁਸੀਂ ਪੀਰੀਅਡਸ ਦੌਰਾਨ ਆਪਣਾ ਮੂਡ ਠੀਕ ਰੱਖਣਾ ਚਾਹੁੰਦੇ ਹੋ ਤਾਂ ਹਲਦੀ ਵਾਲੀ ਚਾਹ ਵੀ ਤੁਹਾਡੀ ਕਾਫੀ ਮਦਦ ਕਰ ਸਕਦੀ ਹੈ। ਹਲਦੀ ਦੀ ਚਾਹ ਪੀਰੀਅਡ ਦਰਦ ਤੋਂ ਵੀ ਰਾਹਤ ਦਿਵਾ ਸਕਦੀ ਹੈ। ਮੂਡ ਨੂੰ ਵੀ ਸੁਧਾਰ ਸਕਦਾ ਹੈ.

ਜੇਕਰ ਪੀਰੀਅਡ ਦੇ ਦੌਰਾਨ ਕਾਫੀ ਨੀਂਦ ਲਈ ਜਾਵੇ ਤਾਂ ਵੀ ਔਰਤਾਂ ਮੂਡ ਨੂੰ ਠੀਕ ਰੱਖ ਸਕਦੀਆਂ ਹਨ। ਚੰਗੀ ਨੀਂਦ ਲੈਣ ਨਾਲ ਸਰੀਰ ਵਿੱਚ ਤਣਾਅ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਖੁਸ਼ੀ ਦੇ ਹਾਰਮੋਨਸ ਵੀ ਵਧਣ ਲੱਗਦੇ ਹਨ।

ਮੂਡ ਨੂੰ ਖੁਸ਼ ਰੱਖਣ ਲਈ ਪਹਿਲਾਂ ਤਣਾਅ ਨੂੰ ਦੂਰ ਕਰਨਾ ਜ਼ਰੂਰੀ ਹੈ। ਇਸ ਨਾਲ ਤਣਾਅ ਕਾਰਨ ਮੂਡ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਅਜਿਹੇ ‘ਚ ਉਹ ਕੰਮ ਕਰੋ ਜੋ ਤੁਹਾਨੂੰ ਖੁਸ਼ ਕਰਨ। ਉਦਾਹਰਨ ਲਈ, ਤੁਸੀਂ ਪੇਂਟਿੰਗ ਬਣਾ ਸਕਦੇ ਹੋ ਜਾਂ ਜੇਕਰ ਤੁਹਾਨੂੰ ਖਾਣਾ ਬਣਾਉਣਾ ਪਸੰਦ ਹੈ ਤਾਂ ਤੁਸੀਂ ਕੁਕਿੰਗ ਕਰ ਸਕਦੇ ਹੋ।

ਜੇਕਰ ਪੀਰੀਅਡਸ ਦੌਰਾਨ ਧਿਆਨ ਅਤੇ ਯੋਗਾ ਦਾ ਅਭਿਆਸ ਕੀਤਾ ਜਾਂਦਾ ਹੈ, ਤਾਂ ਇਹ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ। ਭਾਵਨਾਵਾਂ ਨੂੰ ਸੰਤੁਲਿਤ ਕਰਕੇ ਔਰਤਾਂ ਦਾ ਮੂਡ ਵੀ ਚੰਗਾ ਹੋ ਸਕਦਾ ਹੈ।

ਨੋਟ – ਉੱਪਰ ਦੱਸੇ ਗਏ ਨੁਕਤੇ ਦਰਸਾਉਂਦੇ ਹਨ ਕਿ ਮਾਹਵਾਰੀ ਦੇ ਦੌਰਾਨ ਮੂਡ ਨੂੰ ਠੀਕ ਕਰਨ ਲਈ ਕੁਝ ਤਰੀਕੇ ਬਹੁਤ ਲਾਭਦਾਇਕ ਸਾਬਤ ਹੋ ਸਕਦੇ ਹਨ।

The post ਮਾਹਵਾਰੀ ਦੇ ਦੌਰਾਨ ਹੋ ਰਿਹਾ ਹੈ ਮੂਡ ਸਵਿੰਗ? ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ appeared first on TV Punjab | Punjabi News Channel.

Tags:
  • health
  • health-care-punjabi-news
  • health-tips-punjabi-news
  • healthy-lifestyle
  • periods
  • periods-problems
  • tv-punjab-news
  • women-health

ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਦਾ ਵਾਧੂ ਯੋਗਦਾਨ- ਸੀ.ਐੱਮ ਮਾਨ

Tuesday 15 August 2023 05:43 AM UTC+00 | Tags: cm-bhagwant-mann independence-day-punjab india news punjab punjab-news punjab-politics top-news trending-news

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿੱਚ ਕੌਮੀ ਝੰਡਾ ਲਹਿਰਾਇਆ। ਮੁੱਖ ਮੰਤਰੀ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀਜੀਪੀ ਪੰਜਾਬ ਦੇ ਨਾਲ ਪਰੇਡ ਦਾ ਨਿਰੀਖਣ ਕੀਤਾ । ਸੀ.ਐਮ ਮਾਨ ਨੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਅਤੇ ਐਨਸੀਸੀ ਬਟਾਲੀਅਨ ਅਤੇ ਏਅਰ ਵਿੰਗ ਸਮੇਤ ਹੋਰ ਟੁਕੜੀਆਂ ਸਮੇਤ ਰਾਜ ਦੇ ਸਾਰੇ ਬਲਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਹ ਸਟੇਜ 'ਤੇ ਪਹੁੰਚ ਗਏ।

ਸੀਐਮ ਮਾਨ ਨੇ ਕਿਹਾ ਕਿ ਸ਼ਹੀਦ ਹੋਣ ਵਾਲੇ ਜ਼ਿਆਦਾਤਰ ਪੰਜਾਬੀ ਸਨ। ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਉਹ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੁਸ਼ਮਣਾਂ ਦੇ ਪਾਸਿਓਂ ਗੋਲੀ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸੀਨਾ ਪੰਜਾਬੀਆਂ ਦਾ ਹੁੰਦਾ ਹੈ।

ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਉਹ ਇਹ ਨਾ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਸ ਹੱਥਾਂ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ 76 ਸਾਲਾਂ ਤੋਂ ਦੇਸ਼ ਦੀ ਵਾਗਡੋਰ ਸਾਡੇ ਹੱਥਾਂ 'ਚ ਹੈ ਅਤੇ ਸਾਨੂੰ ਦੱਸਣਾ ਪਵੇਗਾ ਕਿ ਅਸੀਂ ਦੇਸ਼ ਲਈ ਕੀ ਕੀਤਾ ਹੈ। ਉਸ ਨੇ ਬੱਚੇ ਨੂੰ ਦੇਸ਼ ਦਾ ਇਤਿਹਾਸ ਜਾਣਨ ਲਈ ਕਿਹਾ।

ਸੀਐਮ ਮਾਨ ਨੇ ਕਿਹਾ ਕਿ ਕੱਲ੍ਹ 14 ਅਗਸਤ ਵੰਡ ਦਾ ਦਰਦਨਾਕ ਦਿਨ ਸੀ। 10 ਲੱਖ ਲੋਕ ਮਾਰੇ ਗਏ, ਹਰ ਪਾਸੇ ਲੋਕਾਂ ਦਾ ਖੂਨ ਵਹਿ ਰਿਹਾ ਸੀ। ਸਾਰੇ ਉਸਦੇ ਆਪਣੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਨ। ਪੰਜਾਬ ਅਤੇ ਲੋਕ ਵੰਡੇ ਗਏ। ਇਸੇ ਲਈ ਆਜ਼ਾਦੀ ਦੀ ਕੀਮਤ ਪੰਜਾਬ ਨੂੰ ਜ਼ਿਆਦਾ ਪਈ ਅਤੇ ਇਤਿਹਾਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਸੀ.ਐਮ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਹੀ ਛੋਟੇ ਸਾਹਿਬਜ਼ਾਦਿਆਂ ਦੀ ਆਜ਼ਾਦੀ ਸੀ। ਇਕ ਦਿਨ ਪਹਿਲਾਂ ਸਪੀਕਰ ਸੁਮਿੱਤਰਾ ਮਹਾਜਨ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਤੱਕ ਕਦੇ ਦੀ ਨਹੀਂ ਦੀ ਤਾਂ ਸਪੀਕਰ ਨੇ ਹਾਂ ਕਰ ਦਿੱਤੀ ਅਤੇ ਇਸ ਨੂੰ ਰਿਕਾਰਡ 'ਤੇ ਲਿਆਉਣ ਲਈ ਕਿਹਾ। ਇਸ ਦੇ ਲਈ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਸਾਰੇ ਸੰਸਦ ਮੈਂਬਰਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਹ ਡਿਊਟੀ ਮਿਲੀ ਹੈ ਜਦਕਿ ਅੱਜ ਤੱਕ ਕਿਸੇ ਹੋਰ ਮੁੱਖ ਮੰਤਰੀ ਨੇ ਅਜਿਹਾ ਨਹੀਂ ਕੀਤਾ ਹੈ।

ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਨੂੰ ਯਾਦ ਕਰਦੇ ਹੋਏ ਸੀ.ਐਮ ਮਾਨ ਨੇ ਉਨ੍ਹਾਂ ਦੇ ਕੰਧ ਵਿੱਚ ਉੱਕਰੇ ਜਾਣ ਦੀ ਘਟਨਾ ਨੂੰ ਯਾਦ ਕੀਤਾ। ਉਨ੍ਹਾਂ ਆਪਸੀ ਗੱਲਬਾਤ ਦੇ ਅੰਸ਼ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹੀ ਕੁਰਬਾਨੀ ਇਤਿਹਾਸ ਵਿੱਚ ਨਹੀਂ ਮਿਲਦੀ। ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਸ਼ਹਾਦਤ ਸੰਸਦ 'ਚ ਰਿਕਾਰਡ 'ਤੇ ਜਾਵੇਗੀ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸਿਹਤ, ਸਿੱਖਿਆ, ਰੁਜ਼ਗਾਰ-ਵਪਾਰ ਅਤੇ ਖੇਤੀਬਾੜੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 76 ਆਮ ਆਦਮੀ ਕਲੀਨਿਕ ਸ਼ੁਰੂ ਹੋ ਗਏ ਹਨ। ਹੁਣ ਇੱਥੇ 659 ਆਮ ਆਦਮੀ ਕਲੀਨਿਕ ਹਨ, ਜਿੱਥੇ ਦਵਾਈਆਂ ਅਤੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਪਿੰਡ ਵਿੱਚ ਹੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।

The post ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਦਾ ਵਾਧੂ ਯੋਗਦਾਨ- ਸੀ.ਐੱਮ ਮਾਨ appeared first on TV Punjab | Punjabi News Channel.

Tags:
  • cm-bhagwant-mann
  • independence-day-punjab
  • india
  • news
  • punjab
  • punjab-news
  • punjab-politics
  • top-news
  • trending-news

Independence Day: ਅੱਜ ਦੇ ਦਿਨ, MS ਧੋਨੀ ਨੇ ਤੋੜੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲ, ਅਚਾਨਕ ਕੀਤਾ ਸੰਨਿਆਸ ਦਾ ਐਲਾਨ

Tuesday 15 August 2023 06:05 AM UTC+00 | Tags: independence-day-2023 indian-cricket-team ms-dhoni ms-dhoni-career ms-dhoni-news ms-dhoni-records ms-dhoni-retirement-on-independence-day sports sports-news-in-punjabi tv-punjab-news


MS Dhoni Retirement On Independence Day: ਅੱਜ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। 15 ਅਗਸਤ 1947 ਨੂੰ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ। ਇਸ ਦਿਨ ਦੇਸ਼ ਭਰ ਵਿਚ ਆਜ਼ਾਦੀ ਦਾ ਜਸ਼ਨ ਅਤੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, ਸਾਲ 2020 ਵਿੱਚ ਅੱਜ ਦੇ ਦਿਨ, ਕ੍ਰਿਕਟ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

‘ਕੈਪਟਨ ਕੂਲ’ ਧੋਨੀ ਦੇ ਇਸ ਅਚਾਨਕ ਫੈਸਲੇ ਦੀ ਕਿਸੇ ਵੀ ਕ੍ਰਿਕਟ ਪ੍ਰਸ਼ੰਸਕ ਨੂੰ ਉਮੀਦ ਨਹੀਂ ਸੀ। ਧੋਨੀ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਸਾਰੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ। ਧੋਨੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ‘ਇਸ ਯਾਤਰਾ ਵਿਚ ਤੁਹਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਨੂੰ 19:29 ਤੋਂ ਸੇਵਾਮੁਕਤ ਸਮਝੋ।

ਇਸ ਵੀਡੀਓ ‘ਚ ਧੋਨੀ ਦੇ ਭਾਰਤੀ ਟੀਮ ਨਾਲ ਬਿਤਾਏ ਸ਼ਾਨਦਾਰ ਪਲਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਧੋਨੀ ਨੇ ਆਪਣੇ ਵੀਡੀਓ ‘ਚ ਜਿਸ ਗੀਤ ਦੀ ਵਰਤੋਂ ਕੀਤੀ ਹੈ, ਉਸ ਦੇ ਬੋਲ ਸਨ- ‘ਮੈਂ ਪਲ ਦੋ ਪਲ ਦਾ ਸ਼ਾਇਰ ਹਾਂ, ਪਲ ਦੋ ਪਲ ਮੇਰੀ ਕਹਾਨੀ ਹੈ’। ਹਾਲਾਂਕਿ, ਧੋਨੀ ਇਸ ਤੋਂ ਬਾਅਦ ਆਈਪੀਐਲ ਵਿੱਚ ਨਜ਼ਰ ਆਏ ਅਤੇ ਆਪਣੇ ਪ੍ਰਸ਼ੰਸਕਾਂ ਲਈ ਕ੍ਰਿਕਟ ਖੇਡਦੇ ਰਹੇ। ਇੱਥੋਂ ਤੱਕ ਕਿ ਉਹ IPL 2024 ਵਿੱਚ ਖੇਡਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by M S Dhoni (@mahi7781)

ਮਹਿੰਦਰ ਸਿੰਘ ਧੋਨੀ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਸਾਲ 2007 ਵਿੱਚ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ 2011 ਵਨਡੇ ਵਿਸ਼ਵ ਕੱਪ ਵੀ ਜਿੱਤਿਆ। ਇਸ ਦੇ ਨਾਲ ਹੀ ਸਾਲ 2013 ਵਿੱਚ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਵੀ ਜਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਇੰਡੀਆ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ ਹੈ।

ਮਹਿੰਦਰ ਸਿੰਘ ਧੋਨੀ ਨੇ ਭਾਰਤ ਲਈ 90 ਟੈਸਟ ਮੈਚਾਂ ਵਿੱਚ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਹਨ। ਇਸ ‘ਚ 6 ਸੈਂਕੜੇ ਅਤੇ 33 ਅਰਧ ਸੈਂਕੜੇ ਵਾਲੀ ਪਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ਧੋਨੀ ਨੇ 350 ਵਨਡੇ ਮੈਚਾਂ ‘ਚ 50.57 ਦੀ ਔਸਤ ਨਾਲ 10773 ਦੌੜਾਂ ਬਣਾਈਆਂ ਹਨ ਜਦਕਿ ਉਨ੍ਹਾਂ ਨੇ 98 ਟੀ-20 ਮੈਚਾਂ ‘ਚ 1617 ਦੌੜਾਂ ਬਣਾਈਆਂ ਹਨ।

ਧੋਨੀ ਨੂੰ ਭਾਵੇਂ ਹੀ ਵਿਕਟਕੀਪਰ ਵਜੋਂ ਜਾਣਿਆ ਜਾਂਦਾ ਹੈ, ਪਰ ਉਸ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਇੱਕ ਵਿਕਟ ਲਈ ਹੈ। ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੋਹਰੇ ਸੈਂਕੜੇ ਸਮੇਤ ਕੁੱਲ 16 ਸੈਂਕੜੇ ਲਗਾਏ। ਦੂਜੇ ਪਾਸੇ, ਧੋਨੀ ਨੇ ਹਾਲ ਹੀ ਵਿੱਚ ਖੇਡੇ ਗਏ ਆਈਪੀਐਲ 2023 ਵਿੱਚ ਆਪਣੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਪੰਜਵੀਂ ਵਾਰ ਚੈਂਪੀਅਨ ਬਣਾਇਆ।

The post Independence Day: ਅੱਜ ਦੇ ਦਿਨ, MS ਧੋਨੀ ਨੇ ਤੋੜੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲ, ਅਚਾਨਕ ਕੀਤਾ ਸੰਨਿਆਸ ਦਾ ਐਲਾਨ appeared first on TV Punjab | Punjabi News Channel.

Tags:
  • independence-day-2023
  • indian-cricket-team
  • ms-dhoni
  • ms-dhoni-career
  • ms-dhoni-news
  • ms-dhoni-records
  • ms-dhoni-retirement-on-independence-day
  • sports
  • sports-news-in-punjabi
  • tv-punjab-news

ਸੁਤੰਤਰਤਾ ਦਿਵਸ ਲਈ ਸਭ ਤੋਂ ਵਧੀਆ WhatsApp ਸਟਿੱਕਰਾਂ ਨੂੰ ਡਾਊਨਲੋਡ ਕਰੋ, ਸਾਰਿਆਂ ਨੂੰ ਭੇਜੋ ਸ਼ੁਭਕਾਮਨਾਵਾਂ

Tuesday 15 August 2023 06:15 AM UTC+00 | Tags: 15 15-august 15-august-celebration 2023 74 74th-independence-day happy-independence-day independence-day independence-day-2023 independence-day-2023-aazadi-songs independence-day-2023-images independence-day-2023-ki-photos independence-day-2023-messages-in-punjabi independence-day-2023-quotes independence-day-2023-songs independence-day-2023-wishes independence-day-india independence-day-whatsapp-stickers news-in-punjabi send-whatsapp-stickers tech-autos tv-punjab-news whatsapp-stickers whatsapp-stickers-new


Independence Day 2023 Celebration: ਦੇਸ਼ ਅੱਜ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਦਿਨ ਸਾਰੇ ਇੱਕ ਦੂਜੇ ਨੂੰ ਮੈਸੇਜ ਕਰਕੇ ਸ਼ੁਭਕਾਮਨਾਵਾਂ ਦਿੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਦੇਸ਼ ਭਗਤੀ ਅਤੇ ਜਨੂੰਨ ਨਾਲ ਭਰੇ ਸੁਤੰਤਰਤਾ ਦਿਵਸ ‘ਤੇ ਲੋਕਾਂ ਨੂੰ ਕੁਝ ਖਾਸ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ, ਤਾਂ ਸਿਰਫ ਇਕ ਸਾਧਾਰਨ ਸੰਦੇਸ਼ ਕਿਉਂ ਭੇਜੋ। ਇਸ ਦੇ ਲਈ WhatsApp ਦੇ ਰੰਗੀਨ ਸਟਿੱਕਰ ਭੇਜਣਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ।

ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ‘ਸੁਤੰਤਰਤਾ ਦਿਵਸ ਮੁਬਾਰਕ’ ਲਿਖ ਕੇ ਜਲਦੀ ਭੇਜਣਾ ਚਾਹੀਦਾ ਹੈ। ਪਰ ਖਾਸ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਣਾ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ, ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ WhatsApp ਸਟਿੱਕਰ ਕਿਵੇਂ ਭੇਜਣੇ ਹਨ। ਇੱਥੇ ਅਸੀਂ ਤੁਹਾਨੂੰ ਉਹ ਆਸਾਨ ਤਰੀਕਾ ਦੱਸ ਰਹੇ ਹਾਂ ਜਿਸ ਰਾਹੀਂ ਤੁਸੀਂ ਆਜ਼ਾਦੀ ਦਿਵਸ ਦੇ WhatsApp ਸਟਿੱਕਰਾਂ ਨੂੰ ਆਸਾਨੀ ਨਾਲ ਡਾਊਨਲੋਡ ਅਤੇ ਸ਼ੇਅਰ ਕਰ ਸਕਦੇ ਹੋ।

1-ਸਭ ਤੋਂ ਪਹਿਲਾਂ ਆਪਣੇ ਫ਼ੋਨ ‘ਤੇ WhatsApp ਖੋਲ੍ਹੋ ਅਤੇ ਕੋਈ ਵੀ ਚੈਟ ਖੋਲ੍ਹੋ।

2- ਫਿਰ ਟਾਈਪਿੰਗ ਖੇਤਰ ਦੇ ਖੱਬੇ ਕੋਨੇ ਵਿੱਚ ਮੌਜੂਦ ‘ਸਮਾਈਲੀ’ ਆਈਕਨ ‘ਤੇ ਟੈਪ ਕਰੋ।

3-ਸਕ੍ਰੀਨ ਦੇ ਹੇਠਾਂ GIF ਬਟਨ ਦੇ ਅੱਗੇ ਸਟਿੱਕਰ ਆਈਕਨ ‘ਤੇ ਟੈਪ ਕਰੋ।

4-ਸਟਿੱਕਰ ਸੈਕਸ਼ਨ ਦੇ ਕਿਨਾਰੇ ‘ਤੇ ਦਿੱਤੇ ਗਏ ‘+’ ਆਈਕਨ ‘ਤੇ ਇਕ ਵਾਰ ਟੈਪ ਕਰੋ।

5- ਹੁਣ ਅੰਤ ਤੱਕ ਹੇਠਾਂ ਸਕ੍ਰੋਲ ਕਰੋ ਅਤੇ ‘ਮੋਰ ਸਟਿੱਕਰ’ ‘ਤੇ ਟੈਪ ਕਰੋ।

6-ਇਸ ਤੋਂ ਬਾਅਦ ‘ਮਹਾਵੀਰ ਜਯੰਤੀ ਲਈ ਵਟਸਐਪ ਸਟਿੱਕਰ’ ਸਰਚ ਕਰੋ ਅਤੇ ਆਪਣੀ ਪਸੰਦ ਨੂੰ ਡਾਊਨਲੋਡ ਕਰੋ।

7- ਹੁਣ ਡਾਊਨਲੋਡ ਕੀਤਾ ਸਟਿੱਕਰ ਪੈਕ ਖੋਲ੍ਹੋ ਅਤੇ ਐਡ ਟੂ ਵਟਸਐਪ ਵਿਕਲਪ ‘ਤੇ ਟੈਪ ਕਰੋ।

8- ਇਹ ਹੋ ਜਾਣ ਤੋਂ ਬਾਅਦ, ਵਾਟਸਐਪ ‘ਤੇ ਵਾਪਸ ਜਾਓ ਅਤੇ ਸਟਿੱਕਰ ਭੇਜੋ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਪਰੋਕਤ ਪ੍ਰਕਿਰਿਆ ਸਿਰਫ ਐਂਡਰਾਇਡ ਉਪਭੋਗਤਾਵਾਂ ਲਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਐਂਡਰਾਇਡ ਥਰਡ-ਪਾਰਟੀ ਵਟਸਐਪ ਸਟਿੱਕਰ ਪੈਕ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ, ਜਦਕਿ ਐਪਲ ਨੇ ਇਨ੍ਹਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।

The post ਸੁਤੰਤਰਤਾ ਦਿਵਸ ਲਈ ਸਭ ਤੋਂ ਵਧੀਆ WhatsApp ਸਟਿੱਕਰਾਂ ਨੂੰ ਡਾਊਨਲੋਡ ਕਰੋ, ਸਾਰਿਆਂ ਨੂੰ ਭੇਜੋ ਸ਼ੁਭਕਾਮਨਾਵਾਂ appeared first on TV Punjab | Punjabi News Channel.

Tags:
  • 15
  • 15-august
  • 15-august-celebration
  • 2023
  • 74
  • 74th-independence-day
  • happy-independence-day
  • independence-day
  • independence-day-2023
  • independence-day-2023-aazadi-songs
  • independence-day-2023-images
  • independence-day-2023-ki-photos
  • independence-day-2023-messages-in-punjabi
  • independence-day-2023-quotes
  • independence-day-2023-songs
  • independence-day-2023-wishes
  • independence-day-india
  • independence-day-whatsapp-stickers
  • news-in-punjabi
  • send-whatsapp-stickers
  • tech-autos
  • tv-punjab-news
  • whatsapp-stickers
  • whatsapp-stickers-new

ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹਿਮਾਚਲ 'ਚ 50 ਤੋਂ ਵੱਧ ਮੌ.ਤਾ

Tuesday 15 August 2023 06:21 AM UTC+00 | Tags: cm-himachal-sukhu heavy-rain-himachal india landslide-in-himchala monsoon-effect news top-news trending-news

ਡੈਸਕ- ਹਿਮਾਚਲ 'ਚ ਮਾਨਸੂਨ ਦੇ ਪ੍ਰਕੋਪ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਸੋਮਵਾਰ ਨੂੰ ਬੱਦਲ ਫਟਣ ਕਾਰਨ ਪੂਰੇ ਸੂਬੇ 'ਚ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਮੰਡੀ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਹੋਈ ਹੈ। ਮੰਡੀ ਜ਼ਿਲੇ 'ਚ ਸੋਮਵਾਰ ਨੂੰ ਹੋਏ ਧਮਾਕੇ ਕਾਰਨ 19 ਲੋਕਾਂ ਦੀ ਜਾਨ ਚਲੀ ਗਈ। ਜ਼ਿਲ੍ਹੇ ਦੀ ਬਲਹ ਘਾਟੀ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਅਤੇ ਕੁਝ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਸੋਮਵਾਰ ਦੇਰ ਸ਼ਾਮ ਤੱਕ ਜ਼ਿਲ੍ਹੇ ਭਰ ਵਿੱਚ ਮਾਨਸੂਨ ਦੇ ਕਹਿਰ ਕਾਰਨ 19 ਮੌਤਾਂ ਦੀ ਪੁਸ਼ਟੀ ਹੋ ​​ਚੁੱਕੀ ਹੈ, ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ।

ਮੰਡੀ 'ਚ ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਮੀਲ 8 ਨੇੜੇ ਪਿੰਡ ਸੰਭਲ 'ਚ ਬੱਦਲ ਫਟ ਗਿਆ, ਜਿਸ 'ਚ 6 ਲੋਕ ਰੁੜ੍ਹ ਗਏ। ਪੀੜਤਾਂ ਵਿੱਚ ਇੱਕ ਨਿਰਮਾਣ ਕੰਪਨੀ ਦੇ ਤਿੰਨ ਮਜ਼ਦੂਰ ਅਤੇ ਇੱਕ ਔਰਤ ਅਤੇ ਇੱਕ ਪਰਿਵਾਰ ਦੇ ਦੋ ਬੱਚੇ ਸ਼ਾਮਲ ਹਨ। ਪੁਲਿਸ ਮੁਤਾਬਕ ਸੰਭਲ ਵਿੱਚ ਛੇ ਮਜ਼ਦੂਰ ਇੱਕ ਸ਼ੈੱਡ ਹੇਠਾਂ ਸੌਂ ਰਹੇ ਸਨ ਜਦੋਂ ਬੱਦਲ ਫਟ ਗਿਆ। ਛੇ ਮਜ਼ਦੂਰਾਂ ਵਿੱਚੋਂ ਤਿੰਨ ਸੁਰੱਖਿਅਤ ਥਾਂ 'ਤੇ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਰਹੇ, ਜਦਕਿ ਬਾਕੀ ਪਾਣੀ ਵਿੱਚ ਰੁੜ੍ਹ ਗਏ। ਅਚਾਨਕ ਹੜ੍ਹ ਨੇ ਨੇੜਲੇ ਇੱਕ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ ਛੇ ਲੋਕ ਰਹਿ ਰਹੇ ਸਨ। ਇਸ ਘਟਨਾ ਵਿੱਚ ਦੋ ਔਰਤਾਂ ਅਤੇ ਇੱਕ ਬੱਚੀ ਵਹਿ ਗਈ। ਸਾਰੇ ਛੇ ਦੀਆਂ ਲਾਸ਼ਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ਵਿੱਚ ਸੜਕ ਕਿਨਾਰੇ ਕੁਝ ਵਾਹਨ ਵੀ ਵਹਿ ਗਏ।

ਸੂਬੇ ਵਿੱਚ ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਢਿੱਗਾਂ ਡਿੱਗਣ ਕਾਰਨ ਰਾਜ ਦੀਆਂ ਕਈ ਵੱਡੀਆਂ ਸੜਕਾਂ ਬੰਦ ਹੋ ਗਈਆਂ, ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਸ਼ਿਮਲਾ ਦੇ ਇੱਕ ਮੰਦਰ ਵਿੱਚ ਬਹੁਤ ਸਾਰੇ ਸ਼ਰਧਾਲੂ ਦੱਬ ਗਏ। ਇਕੱਲੇ ਸ਼ਿਮਲਾ ਵਿਚ ਢਿੱਗਾਂ ਡਿੱਗਣ ਵਾਲੀਆਂ ਦੋ ਥਾਵਾਂ ਤੋਂ 14 ਲਾਸ਼ਾਂ ਬਰਾਮਦ ਹੋਈਆਂ ਹਨ। ਸਮਰ ਹਿੱਲ ਇਲਾਕੇ 'ਚ ਸ਼ਿਵ ਮੰਦਰ ਦੇ ਮਲਬੇ ਹੇਠਾਂ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।

ਜਦੋਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਤਾਂ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਸੀ, ਜੋ ਸਾਉਣ ਦੇ ਸੋਮਵਾਰ ਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ। ਜਦੋਂ ਕਿ ਮੰਡੀ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ 'ਚ ਸਥਾਨਕ ਮੌਸਮ ਵਿਭਾਗ ਨੇ 17 ਅਗਸਤ ਤੱਕ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਹਿਮਾਚਲ ਪ੍ਰਦੇਸ਼ ਵਿੱਚ 19 ਅਗਸਤ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਦੌਰਾਨ ਸੂਬਾ ਸਰਕਾਰ ਨੇ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਹਨ ਅਤੇ ਸਕੂਲ-ਕਾਲਜ ਬੰਦ ਰਹਿਣਗੇ। ਹਿਮਾਚਲ ਪ੍ਰਦੇਸ਼ 'ਚ ਸੋਮਵਾਰ ਨੂੰ ਹੋਈ ਬਾਰਿਸ਼ ਕਾਰਨ ਹੋਈ ਭਾਰੀ ਤਬਾਹੀ ਦੇ ਸਬੰਧ 'ਚ ਸੂਬੇ ਦੇ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। 20 ਤੋਂ ਵੱਧ ਲੋਕ ਅਜੇ ਵੀ ਫਸੇ ਹੋਏ ਹਨ, ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸੂਬੇ ਵਿੱਚ ਸੁਤੰਤਰਤਾ ਦਿਵਸ ਮੌਕੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਉੱਤਰਾਖੰਡ ਵਿੱਚ ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਅਤੇ ਆਰੈਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੇਹਰਾਦੂਨ, ਪੌੜੀ, ਟਿਹਰੀ, ਨੈਨੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਰਿਸ਼ੀਕੇਸ਼ ਦੇ ਆਸ-ਪਾਸ ਦੇ ਇਲਾਕਿਆਂ 'ਚ ਕਈ ਥਾਵਾਂ 'ਤੇ ਪਾਣੀ ਭਰ ਗਿਆ ਅਤੇ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਸਾਰੀਆਂ ਥਾਵਾਂ 'ਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਚਮੋਲੀ ਦੀ ਪੀਪਲਕੋਟੀ ਨਗਰ ਪੰਚਾਇਤ ਦੇ ਮਾਇਆਪੁਰ 'ਚ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਿੱਪਲਕੋਟੀ 'ਚ ਪਹਾੜ ਤੋਂ ਭਾਰੀ ਮਲਬਾ ਡਿੱਗਣ ਕਾਰਨ ਕਈ ਵਾਹਨ ਮਲਬੇ ਹੇਠਾਂ ਦੱਬ ਗਏ ਅਤੇ ਸੜਕਾਂ ਬੰਦ ਹੋ ਗਈਆਂ।

The post ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹਿਮਾਚਲ 'ਚ 50 ਤੋਂ ਵੱਧ ਮੌ.ਤਾ appeared first on TV Punjab | Punjabi News Channel.

Tags:
  • cm-himachal-sukhu
  • heavy-rain-himachal
  • india
  • landslide-in-himchala
  • monsoon-effect
  • news
  • top-news
  • trending-news

100 ਤੋਂ ਵੱਧ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ ਇਹ ਫ਼ਲ, ਕੈਂਸਰ ਸਮੇਤ 5 ਬਿਮਾਰੀਆਂ ਤੋਂ ਕਰਦਾ ਹੈ ਬਚਾਅ

Tuesday 15 August 2023 06:36 AM UTC+00 | Tags: benefits-of-noni-fruit health health-benefit-of-noni-fruit health-tips how-to-eat-noni-fruit medicinal-benefits-of-noni-fruit medicinal-use-of-noni-fruit noni noni-benefits noni-fruit noni-fruit-benefits noni-fruit-benefits-for-hair noni-fruit-juice noni-fruit-ke-fayde noni-fruit-taste noni-juice noni-leaves-benefits noni-medicine noni-natura noni-protect-plan noni-syrup sehat sports-news-in-punjabi tv-punjab-news wellness


Benefits of Noni fruit: ਫਲਾਂ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਕਿਸਮਾਂ ਦੇ ਫਲ ਪੈਦਾ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੁਰਲੱਭ ਫਲ ਬਾਰੇ ਦੱਸਣ ਜਾ ਰਹੇ ਹਾਂ, ਜੋ ਸਿਹਤ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਹ ਫਲ ਮੋਰਿੰਡਾ ਸਿਟਰੀਫੋਲੀਆ ਨਾਂ ਦੇ ਦਰੱਖਤ ਤੋਂ ਪ੍ਰਾਪਤ ਹੁੰਦਾ ਹੈ, ਜਿਸ ਨੂੰ ਨੋਨੀ ਫਲ ਵਜੋਂ ਜਾਣਿਆ ਜਾਂਦਾ ਹੈ। ਇਸ ਫਲ ਵਿੱਚ 100 ਤੋਂ ਵੱਧ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਇਸ ਲਈ ਇਸ ਨੂੰ ਇੱਕ ਵਿਸ਼ੇਸ਼ ਦਵਾਈ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ। ਇਹ ਸਿਹਤ ਦੀ ਬਿਹਤਰ ਦੇਖਭਾਲ ਕਰਨ ਵਿੱਚ ਮਦਦ ਕਰਦਾ ਹੈ। ਨੋਨੀ ਦੇ ਦਰੱਖਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਪੱਤਿਆਂ ਤੋਂ ਹੀ ਨਹੀਂ ਸਗੋਂ ਇਸ ਦੀਆਂ ਜੜ੍ਹਾਂ ਤੋਂ ਵੀ ਹਰਬਲ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ। ਨੋਨੀ ਦਾ ਫਲ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਆਓ ਜਾਣਦੇ ਹਾਂ ਨੋਨੀ ਫਲ ਦੇ ਚਮਤਕਾਰੀ ਫਾਇਦੇ।

ਨੋਨੀ ਫਲ ਦੇ 5 ਹੈਰਾਨੀਜਨਕ ਫਾਇਦੇ

ਬਲੱਡ ਸ਼ੂਗਰ ਨੂੰ ਘੱਟ ਕਰੇ : ਨੋਨੀ ਦਾ ਫਲ ਸ਼ੂਗਰ ਲਈ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਅਸਲ ‘ਚ ਨੋਨੀ ਫਲ ‘ਚ ਅਜਿਹੇ ਕਈ ਖਾਸ ਤੱਤ ਪਾਏ ਜਾਂਦੇ ਹਨ, ਜੋ ਸਰੀਰ ‘ਚ ਬਲੱਡ ਸ਼ੂਗਰ ਦੇ ਵਧੇ ਹੋਏ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਲਈ ਤੁਸੀਂ ਨੋਨੀ ਦੇ ਦਰੱਖਤ ਦੀਆਂ ਪੱਤੀਆਂ ਦਾ ਸੇਵਨ ਵੀ ਕਰ ਸਕਦੇ ਹੋ।

ਇਮਿਊਨਿਟੀ ਨੂੰ ਮਜ਼ਬੂਤ ​​ਕਰੇ: ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ ਨੋਨੀ ਫਲ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨੋਨੀ ਫਲਾਂ ਅਤੇ ਪੱਤਿਆਂ ਵਿੱਚ ਇੱਕ ਖਾਸ ਕਿਸਮ ਦਾ ਐਕਟਿਵ ਕੰਪਾਊਂਡ ਹੁੰਦਾ ਹੈ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਉਤੇਜਿਤ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਇਨਫੈਕਸ਼ਨ ਆਦਿ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਕੈਂਸਰ ਤੋਂ ਬਚਾਓ : ਨੋਨੀ ਫਲ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਲ ਟਿਊਮਰ ਸੈੱਲਾਂ ਨੂੰ ਖਤਮ ਕਰਕੇ ਲਾਲ ਖੂਨ ਦੇ ਸੈੱਲਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਫਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਸਿਹਤਮੰਦ ਰੱਖ ਕੇ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਰੱਖਣ ‘ਚ ਮਦਦ ਕਰਦਾ ਹੈ।

ਪਾਚਨ ਕਿਰਿਆ ਨੂੰ ਸੁਧਾਰੇ : ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਨੋਨੀ ਫਲ ਦਾ ਸੇਵਨ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਹ ਨੋਨੀ ਫਲ ਉਨ੍ਹਾਂ ਲੋਕਾਂ ਲਈ ਸੰਜੀਵਨੀ ਦੀ ਤਰ੍ਹਾਂ ਕੰਮ ਕਰਦਾ ਹੈ ਜਿਨ੍ਹਾਂ ਨੂੰ ਪਾਚਨ ਦੀ ਸਮੱਸਿਆ ਹੈ। ਇਸ ਤੋਂ ਇਲਾਵਾ ਇਸ ਖਾਸ ਫਲ ਦੇ ਸੇਵਨ ਨਾਲ ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ।

ਚਮੜੀ ਦੇ ਰੋਗ ਨੂੰ ਰੋਕਣ: ਨੋਨੀ ਨੂੰ ਐਂਟੀ-ਇੰਫਲੇਮੇਟਰੀ ਗੁਣਾਂ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਜੇਕਰ ਚਮੜੀ ‘ਚ ਸੋਜ, ਲਾਲੀ ਅਤੇ ਜਲਣ ਆਦਿ ਦੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦੀਆਂ ਪੱਤੀਆਂ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਐਂਟੀ-ਬੈਕਟੀਰੀਅਲ ਦੀ ਤਰ੍ਹਾਂ ਕੰਮ ਕਰਦੇ ਹਨ। ਇਨ੍ਹਾਂ ਪੱਤਿਆਂ ਦੀ ਮਦਦ ਨਾਲ ਜ਼ਖ਼ਮ ਨੂੰ ਲਾਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ।

The post 100 ਤੋਂ ਵੱਧ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ ਇਹ ਫ਼ਲ, ਕੈਂਸਰ ਸਮੇਤ 5 ਬਿਮਾਰੀਆਂ ਤੋਂ ਕਰਦਾ ਹੈ ਬਚਾਅ appeared first on TV Punjab | Punjabi News Channel.

Tags:
  • benefits-of-noni-fruit
  • health
  • health-benefit-of-noni-fruit
  • health-tips
  • how-to-eat-noni-fruit
  • medicinal-benefits-of-noni-fruit
  • medicinal-use-of-noni-fruit
  • noni
  • noni-benefits
  • noni-fruit
  • noni-fruit-benefits
  • noni-fruit-benefits-for-hair
  • noni-fruit-juice
  • noni-fruit-ke-fayde
  • noni-fruit-taste
  • noni-juice
  • noni-leaves-benefits
  • noni-medicine
  • noni-natura
  • noni-protect-plan
  • noni-syrup
  • sehat
  • sports-news-in-punjabi
  • tv-punjab-news
  • wellness

ਸੁਤੰਤਰਤਾ ਦਿਵਸ ਦੇ ਮੌਕੇ 'ਤੇ Vi, Jio, Airtel ਦੇ ਸ਼ਾਨਦਾਰ ਆਫਰ, ਫ੍ਰੀ ਮਿਲ ਰਿਹਾ ਬਹੁਤ ਕੁਝ, ਗਾਹਕਾਂ ਦੀ ਚਾਂਦੀ

Tuesday 15 August 2023 07:00 AM UTC+00 | Tags: idea independence-day-2023 independence-day-2023-offer independence-day-offer jio-independence-day-plan jio-offer tech-autos tech-news-in-punjabi tv-punjab-news vi vi-independence-day-offer vodafone vodafone-idea vodafone-independence-day-offer


Independence day plan: ਟੈਲੀਕਾਮ ਕੰਪਨੀਆਂ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਖਾਸ ਪਲਾਨ ਆਫਰ ਪੇਸ਼ ਕੀਤੇ ਹਨ। ਇਸ ਐਪੀਸੋਡ ‘ਚ ਸਭ ਤੋਂ ਪਹਿਲਾਂ ਵੋਡਾਫੋਨ ਆਈਡੀਆ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਜ਼ਾਦੀ ਦੇ ਮੌਕੇ ‘ਤੇ ਪ੍ਰੀਪੇਡ ਯੂਜ਼ਰਸ ਲਈ ਖਾਸ ਆਫਰ ਦਾ ਐਲਾਨ ਕੀਤਾ ਹੈ। ਸੁਤੰਤਰਤਾ ਦਿਵਸ ਦੇ ਪ੍ਰਚਾਰ ਦੇ ਹਿੱਸੇ ਵਜੋਂ, ਟੈਲੀਕਾਮ 199 ਰੁਪਏ ਅਤੇ ਇਸ ਤੋਂ ਵੱਧ ਦੀ ਕੀਮਤ ਦੇ ਸਾਰੇ ਰੀਚਾਰਜਾਂ ‘ਤੇ 50GB ਡਾਟਾ ਵਾਧੂ ਦੀ ਪੇਸ਼ਕਸ਼ ਕਰ ਰਹੀ ਹੈ। Vi ਦਾ ਇਹ ਆਫਰ 18 ਅਗਸਤ ਤੱਕ ਵੈਲਿਡ ਹੈ।

ਇਸ ਤੋਂ ਇਲਾਵਾ ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ 1,449 ਰੁਪਏ ਦੇ ਰਿਚਾਰਜ ‘ਤੇ 50 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ 3,099 ਰੁਪਏ ਦੇ ਰਿਚਾਰਜ ਪੈਕ ‘ਤੇ 75 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਸੁਤੰਤਰਤਾ ਦਿਵਸ ਦੀ ਪੇਸ਼ਕਸ਼ ਫਿਲਹਾਲ Vi ਐਪ ‘ਤੇ ਕਿਰਿਆਸ਼ੀਲ ਹੈ, ਅਤੇ ਉਪਭੋਗਤਾਵਾਂ ਕੋਲ ਪੇਸ਼ਕਸ਼ ਦਾ ਲਾਭ ਲੈਣ ਲਈ ਐਪ ਨੂੰ ਡਾਊਨਲੋਡ ਕਰਨ ਦਾ ਵਿਕਲਪ ਹੈ।

ਜੀਓ ਦੀ ਸ਼ਾਨਦਾਰ ਪੇਸ਼ਕਸ਼
ਜੀਓ ਨੇ ਸੁਤੰਤਰਤਾ ਦਿਵਸ ਆਫਰ ਵੀ ਲਾਂਚ ਕੀਤਾ ਹੈ, ਜਿਸ ਦੇ ਤਹਿਤ 2,999 ਰੁਪਏ ਦਾ ਸਾਲਾਨਾ ਰੀਚਾਰਜ ਪਲਾਨ ਦਿੱਤਾ ਜਾ ਰਿਹਾ ਹੈ। ਇਸ ਪਲਾਨ ‘ਚ ਪੂਰੇ ਸਾਲ ਯਾਨੀ 365 ਦਿਨਾਂ ਲਈ ਵੈਧਤਾ ਦਿੱਤੀ ਜਾ ਰਹੀ ਹੈ। ਇਸ ‘ਚ ਗਾਹਕਾਂ ਨੂੰ ਹਰ ਰੋਜ਼ 2.5GB ਡਾਟਾ ਵੀ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਰ ਦਿਨ ਲਈ 100 SMS ਵੀ ਸ਼ਾਮਲ ਹਨ।

ਪਲਾਨ ‘ਚ ਗਾਹਕਾਂ ਨੂੰ 249 ਰੁਪਏ ਜਾਂ ਇਸ ਤੋਂ ਵੱਧ ਦੇ ਸਵਿੱਗੀ ਆਰਡਰ ‘ਤੇ 100 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਯਾਤਰਾ ਰਾਹੀਂ ਬੁੱਕ ਕੀਤੀਆਂ ਉਡਾਣਾਂ ‘ਤੇ 1,500 ਰੁਪਏ ਤੱਕ ਦੀ ਬਚਤ ਵੀ ਕਰ ਸਕਦੇ ਹੋ।

ਏਅਰਟੈੱਲ ਵੀ ਵਧੀਆ ਡੀਲ ਦੇ ਰਿਹਾ ਹੈ
ਇਸ ਤੋਂ ਇਲਾਵਾ, ਏਅਰਟੈੱਲ ਨੇ 99 ਰੁਪਏ ਦਾ ਇੱਕ ਨਵਾਂ ਅਨਲਿਮਟਿਡ ਡਾਟਾ ਪੈਕ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਉਪਭੋਗਤਾਵਾਂ ਨੂੰ ਇੱਕ ਕਿਫਾਇਤੀ ਟੈਰਿਫ ਵਿਕਲਪ ਪ੍ਰਦਾਨ ਕਰਨਾ ਹੈ। ਨਵਾਂ ਪੇਸ਼ ਕੀਤਾ ਗਿਆ 99 ਰੁਪਏ ਦਾ ਅਨਲਿਮਟਿਡ ਡਾਟਾ ਪੈਕ ਇੱਕ ਐਡ-ਆਨ ਪਲਾਨ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ ਜਿਸ ਨੂੰ ਉਪਭੋਗਤਾ ਆਪਣੀ ਰੋਜ਼ਾਨਾ ਹਾਈ-ਸਪੀਡ ਡਾਟਾ ਸੀਮਾ ਨੂੰ ਖਤਮ ਕਰਨ ਤੋਂ ਬਾਅਦ ਵਰਤ ਸਕਦੇ ਹਨ। ਇਹ ਪਲਾਨ ਉਪਭੋਗਤਾਵਾਂ ਨੂੰ 1 ਦਿਨ ਦੀ ਵੈਧਤਾ ਲਈ ਅਸੀਮਤ ਡੇਟਾ ਐਕਸੈਸ ਪ੍ਰਦਾਨ ਕਰਦਾ ਹੈ।

ਅਸੀਮਤ ਡੇਟਾ 30GB ਦੀ ਨਿਰਪੱਖ ਵਰਤੋਂ ਨੀਤੀ (FUP) ਦੇ ਅਧੀਨ ਹੈ। 30GB ਹਾਈ-ਸਪੀਡ ਡੇਟਾ ਤੋਂ ਬਾਅਦ, ਏਅਰਟੈੱਲ ਉਪਭੋਗਤਾ 64Kbps ‘ਤੇ ਅਸੀਮਤ ਡੇਟਾ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।

The post ਸੁਤੰਤਰਤਾ ਦਿਵਸ ਦੇ ਮੌਕੇ ‘ਤੇ Vi, Jio, Airtel ਦੇ ਸ਼ਾਨਦਾਰ ਆਫਰ, ਫ੍ਰੀ ਮਿਲ ਰਿਹਾ ਬਹੁਤ ਕੁਝ, ਗਾਹਕਾਂ ਦੀ ਚਾਂਦੀ appeared first on TV Punjab | Punjabi News Channel.

Tags:
  • idea
  • independence-day-2023
  • independence-day-2023-offer
  • independence-day-offer
  • jio-independence-day-plan
  • jio-offer
  • tech-autos
  • tech-news-in-punjabi
  • tv-punjab-news
  • vi
  • vi-independence-day-offer
  • vodafone
  • vodafone-idea
  • vodafone-independence-day-offer

Sports News Live: BCCI ਨੇ ਇਸ ਖਾਸ ਤਰੀਕੇ ਨਾਲ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ

Tuesday 15 August 2023 07:30 AM UTC+00 | Tags: 15 15th-august 2023 5 cricket-news cricket-news-today-in-punjabi cricket-world-cup-2023 football-news independence-day indian-cricket-news latest-sports-news-today-in-punjabi sports sports-news sports-news-for-today sports-news-in-punjabi sports-news-today-in-punjabi today-sports-news-headlines-in-punjabi top-5-sports-news-in-punjabi tv-punjab-news world-cup-2023-news


Sports News Live Updates in punjabi: ਅੱਜ ਭਾਵ 15 ਅਗਸਤ ਨੂੰ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਹ 15 ਅਗਸਤ 1947 ਦਾ ਦਿਨ ਸੀ, ਜਦੋਂ ਪਹਿਲੀ ਵਾਰ ਭਾਰਤੀਆਂ ਨੇ ਆਜ਼ਾਦ ਦੇਸ਼ ਵਿੱਚ ਖੁੱਲ੍ਹੇ ਅਸਮਾਨ ਹੇਠ ਸਾਹ ਲੈਣਾ ਸ਼ੁਰੂ ਕੀਤਾ ਸੀ। ਅੱਜ ਦੇ ਦਿਨ ਅਸੀਂ ਅੰਗਰੇਜ਼ਾਂ ਦੀ 200 ਸਾਲਾਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕੀਤੀ। ਉਦੋਂ ਤੋਂ ਖੇਡਾਂ ਵਿੱਚ ਸਾਡੀ ਹਿੱਸੇਦਾਰੀ ਅਤੇ ਦਾਅਵਾ ਵਧਿਆ ਹੈ। ਕ੍ਰਿਕਟ ਦੇ ਨਾਲ-ਨਾਲ ਅੱਜ ਭਾਰਤ ਮੁੱਕੇਬਾਜ਼ੀ, ਕੁਸ਼ਤੀ, ਬੈਡਮਿੰਟਨ, ਤੀਰਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਲਈ ਮਸ਼ਹੂਰ ਹੈ। ਇਸ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਭਾਰਤੀ ਖਿਡਾਰੀ ਪੂਰੀ ਤਾਕਤ ਦਿਖਾ ਰਹੇ ਹਨ।

ਜੈ ਸ਼ਾਹ ਨੇ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵਿੱਟਰ ਰਾਹੀਂ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੈ ਸ਼ਾਹ ਨੇ ਟਵੀਟ ਕੀਤਾ ਅਤੇ ਲਿਖਿਆ, ‘ਸਾਰੇ ਨੂੰ #IndependenceDay ਮੁਬਾਰਕ! ਅੱਜ ਅਸੀਂ ਆਪਣੇ ਦੇਸ਼ ਦੀ ਆਜ਼ਾਦੀ, ਵਿਭਿੰਨਤਾ ਅਤੇ ਤਰੱਕੀ ਦਾ ਜਸ਼ਨ ਮਨਾਉਂਦੇ ਹਾਂ। ਆਓ ਅਸੀਂ ਆਪਣੇ ਦੇਸ਼ ਦੇ ਉੱਜਵਲ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰਨਾ ਜਾਰੀ ਰੱਖੀਏ ਅਤੇ ਤਿਰੰਗੇ ਨੂੰ ਬੁਲੰਦ ਰੱਖੀਏ!’

BCCI ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਜ਼ਾਦੀ ਦੀ 76ਵੀਂ ਵਰ੍ਹੇਗੰਢ ‘ਤੇ ਦੇਸ਼ ਵਾਸੀਆਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ (ਐਕਸ) ਅਕਾਊਂਟ ‘ਤੇ ਇੱਕ ਫੋਟੋ ਸ਼ੇਅਰ ਕਰਕੇ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਹੈ।

ਅਕਾਸ਼ ਚੋਪੜਾ ਨੂੰ ਟਵਿੱਟਰ ‘ਤੇ ‘ਤਿਰੰਗਾ’ ਲਗਾਉਣਾ ਪਿਆ ਮਹਿੰਗਾ
ਭਾਰਤ ਅੱਜ ਆਪਣੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜਿਸ ਲਈ ਲੋਕ ਤਿਰੰਗੇ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾ ਰਹੇ ਹਨ। ਜਿਸ ਵਿੱਚ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹਨ। ਪਰ ਇਸ ਨਾਲ ਕਈ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਹੁਣ ਅਜਿਹਾ ਹੀ ਕੁਝ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਆਕਾਸ਼ ਚੋਪੜਾ ਨਾਲ ਹੋਇਆ ਹੈ। ਆਕਾਸ਼ ਚੋਪੜਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਤਿਰੰਗੇ ਦੀ ਤਸਵੀਰ ਪੋਸਟ ਕੀਤੀ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਟਵਿੱਟਰ ਤੋਂ ਉਨ੍ਹਾਂ ਦਾ ਬਲੂ ਟਿੱਕ ਹਟਾ ਦਿੱਤਾ ਗਿਆ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਵੀ ਪ੍ਰੋਫਾਈਲ ‘ਤੇ ਤਿਰੰਗਾ ਲਗਾਉਣ ਲਈ ਆਪਣੇ ਟਵਿੱਟਰ ਤੋਂ ਬਲੂ ਟਿੱਕ ਗੁਆ ਦਿੱਤਾ ਸੀ। ਬੀਸੀਸੀਆਈ ਅਤੇ ਆਕਾਸ਼ ਦੋਵਾਂ ਨੇ 'ਹਰ ਘਰ ਤਿਰੰਗਾ' ਮੁਹਿੰਮ ਦੇ ਸਮਰਥਨ ਵਿੱਚ ਆਪਣੀਆਂ ਪ੍ਰੋਫਾਈਲ ਤਸਵੀਰਾਂ ਨੂੰ ਭਾਰਤੀ ਤਿਰੰਗੇ ਵਿੱਚ ਬਦਲ ਦਿੱਤਾ ਹੈ।

The post Sports News Live: BCCI ਨੇ ਇਸ ਖਾਸ ਤਰੀਕੇ ਨਾਲ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ appeared first on TV Punjab | Punjabi News Channel.

Tags:
  • 15
  • 15th-august
  • 2023
  • 5
  • cricket-news
  • cricket-news-today-in-punjabi
  • cricket-world-cup-2023
  • football-news
  • independence-day
  • indian-cricket-news
  • latest-sports-news-today-in-punjabi
  • sports
  • sports-news
  • sports-news-for-today
  • sports-news-in-punjabi
  • sports-news-today-in-punjabi
  • today-sports-news-headlines-in-punjabi
  • top-5-sports-news-in-punjabi
  • tv-punjab-news
  • world-cup-2023-news

ਸੰਨੀ ਦਿਓਲੀ ਦੀ ਫਿਲਮ ਦੇਖ ਕੇ ਥੀਏਟਰ 'ਚ ਲੱਗੇ 'ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ', ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

Tuesday 15 August 2023 08:00 AM UTC+00 | Tags: 2 bollywood-news-in-punjabi entertainment entertainment-news-in-punjabi gadar gadar-2 pakistan sunny-deol tv-punjab-news


ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੇ ਬਾਕਸ ਆਫਿਸ ‘ਤੇ ਸੱਚਮੁੱਚ ਹੀ ਧਮਾਲ ਮਚਾ ਦਿੱਤਾ ਹੈ। ‘ਗਦਰ: ਏਕ ਪ੍ਰੇਮ ਕਥਾ’ ਦੀ ਸੀਕਵਲ ਫਿਲਮ ‘ਗਦਰ 2’ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ 135 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਸਿਨੇਮਾਘਰਾਂ ਵਿੱਚ ਸੰਨੀ ਦਿਓਲ ਦੇ ਡਾਇਲਾਗ ਅਤੇ ਐਂਟਰੀ ਦੇਖ ਕੇ ਦਰਸ਼ਕ ਆਪਣਾ ਕੰਟਰੋਲ ਗੁਆ ਬੈਠਦੇ ਹਨ ਅਤੇ ਜੈ ਹਿੰਦ-ਜੈ ਭਾਰਤ ਦੇ ਨਾਅਰੇ ਲਗਾਉਂਦੇ ਹੋਏ ਕਈ ਵੀਡੀਓ ਸਾਹਮਣੇ ਆਏ ਹਨ। ਇਸ ਦੌਰਾਨ ਸਿਨੇਮਾਘਰਾਂ ਤੋਂ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਫਿਲਮ ਦੇ ਵਿਚਕਾਰ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਲੱਗਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਥੀਏਟਰ ‘ਚ ਕਈ ਲੋਕ ਪਾਕਿਸਤਾਨ ਦੇ ਨਾਅਰੇ ਲਗਾਉਣ ਵਾਲੇ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਥੀਏਟਰ ਤੋਂ ਹੈਰਾਨ ਕਰਨ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਵਿਅਕਤੀ ਦੀ ਆਲੋਚਨਾ ਕਰ ਰਿਹਾ ਹੈ। ‘ਗਦਰ 2’ ਦੀ ਸਕ੍ਰੀਨਿੰਗ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਵਾਲੇ ਵਿਅਕਤੀ ਦੀ ਥੀਏਟਰ ‘ਚ ਮੌਜੂਦ ਲੋਕਾਂ ਨੇ ਕੁੱਟਮਾਰ ਕੀਤੀ। ਵੀਡੀਓ ਵਿੱਚ, ਲੋਕਾਂ ਦੇ ਇੱਕ ਸਮੂਹ ਨੂੰ ਕਥਿਤ ਤੌਰ ‘ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗਾਉਣ ਲਈ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਅਪਲੋਡ ਹੋਏ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਫਿਲਮ ਦੇ ਪਿਛੋਕੜ ‘ਚ ਕੁਝ ਲੋਕ ਇਕ ਵਿਅਕਤੀ ਨੂੰ ਕੁੱਟ ਰਹੇ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਹੋਣ ਤੋਂ ਬਾਅਦ ਤੋਂ ਹੀ ਹਲਚਲ ਮਚਾ ਦਿੱਤੀ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਐਕਸ ਯੂਜ਼ਰ ‘ਬਾਲਾ’ ਨੇ ਲਿਖਿਆ, ”ਕਥਿਤ ਤੌਰ ‘ਤੇ ਕਿਸੇ ਨੇ ਗਦਰ 2 ਦੇਖਦੇ ਸਮੇਂ ਥੀਏਟਰ ‘ਚ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਅਤੇ ਫਿਰ ਅਜਿਹਾ ਹੋਇਆ।” ਇਸ ਵੀਡੀਓ ਨੂੰ ਅਪਲੋਡ ਕੀਤੇ ਜਾਣ ਤੋਂ ਬਾਅਦ ਤੋਂ ਹੁਣ ਤੱਕ 1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਦੱਸ ਦੇਈਏ ਕਿ ‘ਗਦਰ 2’ ਬਾਲੀਵੁੱਡ ਦੀ ਸਭ ਤੋਂ ਸਫਲ ਫਿਲਮ ਬਣ ਕੇ ਉਭਰੀ ਹੈ। ਗਦਰ ਸ਼ਾਹਰੁਖ ਖਾਨ ਦੀ ‘ਪਠਾਨ’ ਤੋਂ ਬਾਅਦ 2 ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਫਿਲਮ ਦੀ ਟੱਕਰ ਬਾਕਸ ਆਫਿਸ ‘ਤੇ ਅਕਸ਼ੇ ਕੁਮਾਰ ਦੀ OMG 2 ਨਾਲ ਹੋਈ ਸੀ ਪਰ ਹੁਣ ਇਸ ਨੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ OMG 2 ਨੇ ਆਪਣੇ ਪਹਿਲੇ ਦਿਨ 9 ਕਰੋੜ ਰੁਪਏ ਇਕੱਠੇ ਕੀਤੇ ਹਨ।

The post ਸੰਨੀ ਦਿਓਲੀ ਦੀ ਫਿਲਮ ਦੇਖ ਕੇ ਥੀਏਟਰ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ’, ਕੁੱਟਮਾਰ ਦੀ ਵੀਡੀਓ ਹੋਈ ਵਾਇਰਲ appeared first on TV Punjab | Punjabi News Channel.

Tags:
  • 2
  • bollywood-news-in-punjabi
  • entertainment
  • entertainment-news-in-punjabi
  • gadar
  • gadar-2
  • pakistan
  • sunny-deol
  • tv-punjab-news

IRCTC ਲੈ ਕੇ ਆਇਆ ਚਾਰ ਧਾਮ ਯਾਤਰਾ ਟੂਰ ਪੈਕੇਜ, 12 ਦਿਨਾਂ ਦਾ ਟੂਰ, 10 ਥਾਵਾਂ ਦੀ ਕਰੇਗੇ ਸੈਰ

Tuesday 15 August 2023 09:00 AM UTC+00 | Tags: irctc-char-dham-new-tour-package irctc-char-dham-tour-package irctc-latest-news irctc-news travel travel-news travel-news-in-punjabi travel-tips tv-punajb-news


IRCTC ਯਾਤਰੀਆਂ ਲਈ ਚਾਰਧਾਮ ਯਾਤਰਾ ਟੂਰ ਪੈਕੇਜ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਭੋਪਾਲ ਤੋਂ ਸ਼ੁਰੂ ਹੋਵੇਗਾ। ਇਹ ਟੂਰ ਪੈਕੇਜ 12 ਦਿਨਾਂ ਲਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ IRCTC ਸੈਲਾਨੀਆਂ ਲਈ ਵੱਖ-ਵੱਖ ਟੂਰ ਪੈਕੇਜਾਂ ਦੀ ਪੇਸ਼ਕਸ਼ ਕਰਦਾ ਰਹਿੰਦਾ ਹੈ। ਇਨ੍ਹਾਂ ਟੂਰ ਪੈਕੇਜਾਂ ਰਾਹੀਂ ਯਾਤਰੀ ਸਸਤੇ ‘ਚ ਸਫਰ ਕਰਦੇ ਹਨ ਅਤੇ ਸੈਲਾਨੀਆਂ ਲਈ ਸਹੂਲਤ ਵੀ ਹੈ। ਆਓ ਜਾਣਦੇ ਹਾਂ ਇਸ ਟੂਰ ਪੈਕੇਜ ਬਾਰੇ ਵਿਸਥਾਰ ਵਿੱਚ।

ਇਸ ਟੂਰ ਪੈਕੇਜ ਵਿੱਚ 10 ਥਾਵਾਂ ਨੂੰ ਕਵਰ ਕੀਤਾ ਜਾਵੇਗਾ
IRCTC ਦੇ ਇਸ ਟੂਰ ਪੈਕੇਜ ਦਾ ਨਾਮ ਚਾਰਧਾਮ ਯਾਤਰਾ X ਭੋਪਾਲ ਹੈ। ਇਹ ਟੂਰ ਪੈਕੇਜ 11 ਰਾਤਾਂ ਅਤੇ 12 ਦਿਨਾਂ ਲਈ ਹੈ। ਟੂਰ ਪੈਕੇਜ ਭੋਪਾਲ ਅਤੇ ਇੰਦੌਰ ਤੋਂ ਸ਼ੁਰੂ ਹੋਵੇਗਾ। ਇਸ ਟੂਰ ਪੈਕੇਜ ਵਿੱਚ ਉਤਰਾਖੰਡ ਦੇ ਕਈ ਸੈਰ ਸਪਾਟਾ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। ਟੂਰ ਪੈਕੇਜ ਵਿੱਚ ਸੈਲਾਨੀ ਕੁੱਲ 10 ਥਾਵਾਂ ਦਾ ਦੌਰਾ ਕਰਨਗੇ। IRCTC ਨੇ ਦੇਖੋ ਆਪਣਾ ਦੇਸ਼ ਦੇ ਤਹਿਤ ਇਹ ਟੂਰ ਪੈਕੇਜ ਪੇਸ਼ ਕੀਤਾ ਹੈ। ਇਸ ਟੂਰ ਪੈਕੇਜ ਵਿੱਚ ਸੈਲਾਨੀ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨਗੇ। IRCTC ਦੇ ਇਸ ਟੂਰ ਪੈਕੇਜ ਵਿੱਚ, ਸੈਲਾਨੀ ਹਰਿਦੁਆਰ – ਬਰਕੋਟ – ਜਾਨਕੀਚੱਟੀ – ਯਮੁਨੋਤਰੀ – ਉੱਤਰਕਾਸ਼ੀ – ਗੰਗੋਤਰੀ – ਗੁਪਤਕਾਸ਼ੀ – ਸੋਨ ਪ੍ਰਯਾਗ – ਕੇਦਾਰਨਾਥ ਅਤੇ ਬਦਰੀਨਾਥ ਜਾਣਗੇ। ਇਸ ਟੂਰ ਪੈਕੇਜ ਵਿੱਚ ਪਹਿਲਾਂ ਭੋਪਾਲ ਤੋਂ ਦਿੱਲੀ ਅਤੇ ਫਿਰ ਉਤਰਾਖੰਡ ਲਈ ਉਡਾਣ ਭਰੀ ਜਾਵੇਗੀ। ਜੇਕਰ ਤੁਸੀਂ ਸਸਤੇ ‘ਚ ਚਾਰਧਾਮ ਜਾਣਾ ਚਾਹੁੰਦੇ ਹੋ ਤਾਂ ਇਹ ਟੂਰ ਪੈਕੇਜ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਇਸ ਆਈਆਰਸੀਟੀਸੀ ਟੂਰ ਪੈਕੇਜ ਵਿੱਚ ਰੇਲਵੇ ਸੈਲਾਨੀਆਂ ਦੇ ਠਹਿਰਨ ਅਤੇ ਖਾਣੇ ਦਾ ਪ੍ਰਬੰਧ ਕਰੇਗਾ। ਇਸ ਟੂਰ ਪੈਕੇਜ ਵਿੱਚ ਸੈਲਾਨੀਆਂ ਨੂੰ ਕਮਫਰਟ ਹੋਟਲ ਵਿੱਚ ਠਹਿਰਾਇਆ ਜਾਵੇਗਾ। ਯਾਤਰਾ ਭੋਪਾਲ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ।

IRCTC ਦੇ ਇਸ ਟੂਰ ਪੈਕੇਜ ਦਾ ਕਿਰਾਇਆ
IRCTC ਦੇ ਇਸ ਟੂਰ ਪੈਕੇਜ ‘ਚ ਜੇਕਰ ਤੁਸੀਂ ਇਕੱਲੇ ਸਫਰ ਕਰਦੇ ਹੋ ਤਾਂ ਤੁਹਾਨੂੰ 87750 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਜਦੋਂ ਕਿ ਜੇਕਰ ਤੁਸੀਂ ਦੋ ਲੋਕਾਂ ਨਾਲ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 58500 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਜਦੋਂ ਕਿ ਜੇਕਰ ਤੁਸੀਂ ਤਿੰਨ ਲੋਕਾਂ ਨਾਲ ਸਫਰ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 53150 ਰੁਪਏ ਕਿਰਾਇਆ ਦੇਣਾ ਪਵੇਗਾ। ਜੇਕਰ ਤੁਹਾਡੇ ਨਾਲ 5 ਤੋਂ 11 ਸਾਲ ਦੇ ਬੱਚੇ ਹਨ ਤਾਂ ਤੁਹਾਨੂੰ ਬੈੱਡ ਸਮੇਤ 37150 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਬਿਨ੍ਹਾਂ ਬੈੱਡ ਦੇ 28,150 ਰੁਪਏ ਦੇਣੇ ਹੋਣਗੇ। ਇਸ ਟੂਰ ਪੈਕੇਜ ਵਿੱਚ 4 ਸਾਲ ਤੱਕ ਦੇ ਬੱਚੇ ਮੁਫਤ ਯਾਤਰਾ ਕਰ ਸਕਦੇ ਹਨ। IRCTC ਦੇ ਇਸ ਟੂਰ ਪੈਕੇਜ ਦੀ ਬੁਕਿੰਗ ਟੂਰਿਸਟ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ।

The post IRCTC ਲੈ ਕੇ ਆਇਆ ਚਾਰ ਧਾਮ ਯਾਤਰਾ ਟੂਰ ਪੈਕੇਜ, 12 ਦਿਨਾਂ ਦਾ ਟੂਰ, 10 ਥਾਵਾਂ ਦੀ ਕਰੇਗੇ ਸੈਰ appeared first on TV Punjab | Punjabi News Channel.

Tags:
  • irctc-char-dham-new-tour-package
  • irctc-char-dham-tour-package
  • irctc-latest-news
  • irctc-news
  • travel
  • travel-news
  • travel-news-in-punjabi
  • travel-tips
  • tv-punajb-news

ਕੈਨੇਡਾ 'ਚ ਮੁੜ ਵਧੀ ਮਹਿੰਗਾਈ

Tuesday 15 August 2023 01:55 PM UTC+00 | Tags: canada gas-prices inflation news ottawa statistics-canada top-news trending-news


Ottawa- ਕੈਨੇਡਾ 'ਚ ਇੱਕ ਵਾਰ ਫਿਰ ਮਹਿੰਗਾਈ ਵੱਧ ਗਈ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਮਹਿੰਗਾਈ ਦੀ ਸਾਲਾਨ ਦਰ ਵੱਧ ਕੇ 3.3 ਫ਼ੀਸਦੀ ਹੋ ਗਈ ਹੈ। ਇਹ ਜੂਨ ਦੀ ਮਹਿੰਗਾਈ ਦਰ ਨਾਲੋਂ 2.8 ਫ਼ੀਸਦੀ ਵੱਧ ਹੈ। ਅਰਥਸ਼ਾਸਤਰੀਆਂ ਵਲੋਂ ਪਹਿਲਾਂ ਹੀ ਇਸ ਵਾਧੇ ਦੀ ਉਮੀਦ ਕੀਤੀ ਜਾ ਰਹੀ ਸੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਵਾਧੇ 'ਚ ਗ਼ੈਸ ਦੀਆਂ ਕੀਮਤਾਂ ਨੇ ਖ਼ਾਸਾ ਯੋਗਦਾਨ ਪਾਇਆ, ਜਿਵੇਂ ਕਿ ਮੋਰਗੇਜ਼ ਦੀ ਵਧੀਆਂ ਕੀਮਤਾਂ ਕਾਰਨ ਵਿਆਜ ਦਰਾਂ ਵਧੀਆਂ ਸਨ। ਏਜੰਸੀ ਦਾ ਕਹਿਣਾ ਹੈ ਕਿ ਕਰਿਆਨਾ ਸਟੋਰਾਂ 'ਤੇ ਭੋਜਨ ਦੀਆਂ ਕੀਮਤਾਂ 'ਚ 8.5 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਵਾਧਾ ਜੂਨ ਨਾਲੋਂ ਘੱਟ ਹੈ। ਜੂਨ ਮਹੀਨੇ ਦੌਰਾਨ ਇਹ ਅੰਕੜਾ 9.1 ਫ਼ੀਸਦੀ ਸੀ। ਉੱਧਰ ਬੈਂਕ ਆਫ਼ ਕੈਨੇਡਾ ਨੇ ਇਹ ਉਮੀਦ ਜਤਾਈ ਹੈ ਕਿ ਪ੍ਰਤੀਬੰਧਿਤ ਵਿਆਜ ਦਰਾਂ ਮਹਿੰਗਾਈ ਨੂੰ ਆਪਣੇ 2 ਫ਼ੀਸਦੀ ਟੀਚੇ ਤੱਕ ਲਿਆਉਣ 'ਚ ਸਫ਼ਲ ਹੋਣਗੀਆਂ।

The post ਕੈਨੇਡਾ 'ਚ ਮੁੜ ਵਧੀ ਮਹਿੰਗਾਈ appeared first on TV Punjab | Punjabi News Channel.

Tags:
  • canada
  • gas-prices
  • inflation
  • news
  • ottawa
  • statistics-canada
  • top-news
  • trending-news

ਬੈਸਮੈਂਟ 'ਚ ਅੱਗ ਲੱਗਣ ਕਾਰਨ ਵਿਅਕਤੀ ਦੀ ਮੌਤ

Tuesday 15 August 2023 01:59 PM UTC+00 | Tags: basement-fire canada fire man-killed news top-news toronto trending-news


Toronto- ਟੋਰਾਂਟੋ 'ਚ ਸ਼ੋਮਵਾਰ ਸ਼ਾਮੀਂ ਇੱਕ ਘਰ ਦੀ ਬੈਸਮੈਂਟ 'ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੋਰਾਂਟੋ ਫਾਇਰ ਸਰਵਿਸਿਜ਼ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਨੂੰ ਸ਼ਾਮੀਂ ਕਰੀਬ 7.30 ਵਜੇ ਈਗਲਿੰਟਨ ਐਵੇਨਿਊ ਵੈਸਟ ਦੇ ਨੇੜੇ ਯੋਰ ਰੋਡ ਅਤੇ ਕੀਲ ਸਟਰੀਟ ਦੇ ਖੇਤਰ 'ਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਡਿਪਟੀ ਫਾਇਰ ਚੀਫ਼ ਜਿਮ ਜੈਪਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਜਦੋਂ ਫਾਇਰਫਾਈਟਰਡਜ਼ ਮੌਕੇ 'ਤੇ ਪਹੁੰਚੇ ਤਾਂ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਚੁੱਕਾ ਸੀ। ਫਾਇਰਫਾਈਟਰਜ਼ ਨੇ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਅੰਦਰ ਇੱਕ ਪੁਰਸ਼ ਗੰਭੀਰ ਹਾਲਤ 'ਚ ਮਿਲਿਆ ਅਤੇ ਪੈਰਾਮੈਡਿਕਸ ਨੇ ਉਸ ਨੂੰ ਮੌਕੇ 'ਤੇ ਹੀ ਮਿ੍ਰਤਕ ਐਲਾਨ ਦਿੱਤਾ। ਜੈਸਪ ਨੇ ਦੱਸਿਆ ਕਿ ਰਾਤੀਂ 9 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫਾਇਰ ਸਰਵਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਮਿ੍ਰਤਕ ਦੇ ਬਾਰੇ 'ਚ ਵੀ ਕੋਈ ਜਾਣਕਾਰੀ ਨਹੀ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ।

The post ਬੈਸਮੈਂਟ 'ਚ ਅੱਗ ਲੱਗਣ ਕਾਰਨ ਵਿਅਕਤੀ ਦੀ ਮੌਤ appeared first on TV Punjab | Punjabi News Channel.

Tags:
  • basement-fire
  • canada
  • fire
  • man-killed
  • news
  • top-news
  • toronto
  • trending-news

ਕੈਨੇਡਾ 'ਚ ਗਰਮੀ ਨੇ ਤੋੜਿਆ ਰਿਕਾਰਡ, 40 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ

Tuesday 15 August 2023 02:05 PM UTC+00 | Tags: british-columbia canada environment-canada heat heat-wave lytton news summers top-news trending-news weather


Lytton- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ, ਜਿਸ ਨੇ ਕਿ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਸੋਮਵਾਰ ਇੱਥੋਂ ਦੇ ਲਿਟਨ 'ਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ, ਜਿਹੜਾ ਕਿ ਸਾਲ 2023 ਦੌਰਾਨ ਸਭ ਤੋਂ ਵੱਧ ਰਹੇ। ਲਿਟਨ 'ਚ ਸੋਮਵਾਰ ਨੂੰ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਕਿ ਆਪਣੇ-ਆਪ 'ਚ ਇੱਕ ਰਿਕਾਰਡ ਹੈ। ਪਿਛਲਾ ਰਿਕਾਰਡ ਐਟਜ਼ੀਕੋਮ (ਅਲਬਰਟਾ) 'ਚ ਬਣਿਆ ਸੀ, ਜਿੱਥੇ ਕਿ ਪਾਰਾ 39.8 ਤੱਕ ਪਹੁੰਚ ਗਿਆ ਸੀ। ਇੰਨਾ ਹੀ ਨਹੀਂ, ਮੰਗਲਵਾਰ ਨੂੰ ਵੀ ਹਾਲਾਤ ਸੋਮਵਾਰ ਵਰਗੇ ਹੀ ਰਹਿਣ ਦੀ ਉਮੀਦ ਹੈ। ਮੌਸਮ ਦਾ ਇਹ ਮਿਜਾਜ਼ ਕੁਝ ਲੋਕਾਂ ਅਸੁਵਿਧਾਜਨਕ ਅਤੇ ਕੁਝ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਸਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਗਰਮ ਤਾਪਮਾਨ ਸਭ ਤੋਂ ਖ਼ਤਰਨਾਕ ਮੋਸਮ ਹੈ, ਜਿਸਦਾ ਤੁਹਾਨੂੰ ਗਰਮੀਆਂ ਦੇ ਮਹੀਨਿਆਂ ਦੌਰਾਨ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਇੱਕ ਮੂਕ ਖ਼ਤਰਾ ਹੈ, ਜਿਹੜਾ ਕਿ ਸਭ ਤੋਂ ਯੋਗ ਵਿਅਕਤੀਆਂ 'ਤੇ ਵੀ ਅਸਰ ਕਰ ਸਕਦਾ ਹੈ।
ਇਨਫਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਪੂਰੇ ਹਫ਼ਤੇ ਦੌਰਾਨ ਤਾਪਮਾਨ ਹੌਲੀ-ਹੌਲੀ ਠੰਡਾ ਹੋ ਜਾਵੇਗਾ, ਕਿਉਂਕਿ ਇੱਕ ਮਜ਼ਬੂਤ ਤੱਟਵਰਤੀ ਪ੍ਰਵਾਹ ਵਿਕਸਿਤ ਹੋਵੇਗਾ। ਇਸ ਦੇ ਚੱਲਦਿਆਂ ਵਧੇਰੇ ਬੱਦਲ ਛਾਏ ਰਹਿਣਗੇ ਅਤੇ ਅਗਸਤ ਦੇ ਅਖ਼ੀਰ ਕੁਝ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

The post ਕੈਨੇਡਾ 'ਚ ਗਰਮੀ ਨੇ ਤੋੜਿਆ ਰਿਕਾਰਡ, 40 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ appeared first on TV Punjab | Punjabi News Channel.

Tags:
  • british-columbia
  • canada
  • environment-canada
  • heat
  • heat-wave
  • lytton
  • news
  • summers
  • top-news
  • trending-news
  • weather

ਫੇਰਬਦਲ ਤੋਂ ਬਾਅਦ ਟਰੂਡੋ ਕੈਬਨਿਟ ਦੀ ਪਹਿਲੀ ਬੈਠਕਕ

Tuesday 15 August 2023 02:09 PM UTC+00 | Tags: cabinet cabinet-meeting canada charlottetown justin-trudeau news ottawa prince-edward-island top-news trending-news


Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਪਿ੍ਰੰਸ ਐਡਵਰਡ ਆਈਲੈਂਡ 'ਚ ਹੋਣ ਵਾਲੀ ਤਿੰਨ ਦਿਨਾਂ ਫੈਡਰਲ ਕੈਬਨਿਟ ਦੀ ਬੈਠਕ ਆਰਥਿਕਤਾ ਅਤੇ ਸਮਰੱਥਾ ਦੇ ਮੁੱਦਿਆਂ 'ਤੇ ਕੇਂਦਰਿਤ ਹੋਵੇਗੀ। ਇਹ ਬੈਠਕ 21 ਅਗਸਤ ਤੋਂ 23 ਅਗਸਤ ਤੱਕ ਸ਼ਾਰਲੈਟਟਾਊਨ 'ਚ ਹੋਵੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਕੈਬਨਿਟ 'ਚ ਕੀਤੇ ਗਏ ਵੱਡੇ ਫੇਰਬਦਲ ਮਗਰੋਂ ਇਹ ਬੈਠਕ ਹੋਣ ਜਾ ਰਹੀ ਹੈ। ਆਗਾਮੀ ਫੈਡਰਲ ਚੋਣਾਂ ਤੋਂ ਪਹਿਲਾਂ ਕੈਨੇਡੀਅਨ ਲੋਕਾਂ ਨਾਲ ਬਿਹਤਰ ਸੰਚਾਰ ਕਰਨ ਅਤੇ ਹੋਰ ਮੁੱਦਿਆਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਆਪਣੀ ਕੈਬਨਿਟ 'ਚ ਵਧੇਰੇ ਕਰਕੇ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਸੀ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸੰਸਦ ਮੈਂਬਰਾਂ ਨੇ 18 ਸਤੰਬਰ ਨੂੰ ਹਾਊਸ ਆਫ਼ ਕਾਮਨਜ਼ 'ਚ ਵਾਪਸ ਪਰਤਣਾ ਹੈ।
ਇਸ ਸੰਬੰਧੀ ਇੱਕ ਬਿਆਨ 'ਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਬੈਠਕ 'ਚ ਵਧੇਰੇ ਰਿਹਾਇਸ਼ ਬਣਾਉਣ, ਸਿਹਤ ਸੰਭਾਲ 'ਚ ਸੁਧਾਰ ਅਤੇ ਜਲਵਾਯੂ ਤਬਦੀਲੀ ਨਾਲ ਲੜਨ ਵਰਗੇ ਮੁੱਦਿਆਂ 'ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਨ੍ਹਾਂ ਨੇ ਅਜਿਹੇ ਮੁੱਦਿਆਂ 'ਤੇ ਕੈਨੇਡੀਅਨਾਂ ਦੇ ਵਿਚਾਰ ਸੁਣੇ ਹਨ ਅਤੇ ਉਹ ਇਨ੍ਹਾਂ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

The post ਫੇਰਬਦਲ ਤੋਂ ਬਾਅਦ ਟਰੂਡੋ ਕੈਬਨਿਟ ਦੀ ਪਹਿਲੀ ਬੈਠਕਕ appeared first on TV Punjab | Punjabi News Channel.

Tags:
  • cabinet
  • cabinet-meeting
  • canada
  • charlottetown
  • justin-trudeau
  • news
  • ottawa
  • prince-edward-island
  • top-news
  • trending-news

ਜੰਗਲ 'ਚ ਲੱਗੀ ਭਿਆਨਕ ਅੱਗ ਕਾਰਨ ਯੈਲੋਨਾਈਫ਼ ਸਿਟੀ 'ਚ ਐਮਰਜੈਂਸੀ ਦਾ ਐਲਾਨ

Tuesday 15 August 2023 02:13 PM UTC+00 | Tags: canada emergency fire news top-news trending-news wildfire yellowknife


Yellowknife- ਭਿਆਨਕ ਜੰਗਲੀ ਅੱਗ ਦੇ ਚੱਲਦਿਆਂ ਸਿਟੀ ਆਫ਼ ਯੈਲਨਾਈਫ਼ 'ਚ ਲੋਕਲ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਹ ਅੱਗ ਬੇਹਚੋਕੀ ਅਤੇ ਯੈਲੋਨਾਈਫ ਵਿਚਾਲੇ ਲੱਗੀ ਹੋਈ ਹੈ। ਸੋਮਵਾਰ ਨੂੰ ਅੱਗ ਕਾਰਨ ਬਣੇ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਨਗਰ ਪਰਿਸ਼ਨ ਨੇ ਸ਼ਾਮੀਂ 6 ਵਜੇ ਇਸ ਦਾ ਐਲਾਨ ਕੀਤਾ। ਹਾਲਾਂਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਲੋਕਾਂ ਨੂੰ ਘਰਾਂ ਨੂੰ ਖ਼ਾਲੀ ਕਰਨ ਜਾਂ ਘਰ ਛੱਡਣ ਦੀ ਕੋਈ ਚਿਤਾਵਨੀ ਜਾਂ ਹੁਕਮ ਨਹੀਂ ਦਿੱਤਾ ਗਿਆ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਮੇਅਰ ਰੇਬੇਕਾ ਅਲਟੀ ਨੇ ਦੱਸਿਆ ਕਿ ਸੰਕਟਕਾਲ ਦਾ ਐਲਾਨ ਸ਼ਹਿਰ ਨੂੰ ਠੇਕੇਦਾਰਾਂ ਦੀ ਮਦਦ ਨਾਲ ਸੁਰੱਖਿਆ ਪ੍ਰਦਾਨ ਕਰਨ 'ਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਨਾਲ ਹੀ ਅਲਟੀ ਨੇ ਯੈਲੋਨਾਈਫਰਾਂ ਨੂੰ ਅਜਿਹੇ ਹਾਲਾਤ 'ਚ ਸ਼ਾਂਤ ਰਹਿਣ ਦੀ ਤਾਕੀਦ ਕੀਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਗ ਨੂੰ ਜਲਦੀ ਤੋਂ ਜਲਦੀ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸੰਕਟਕਾਲ ਦਾ ਇਹ ਐਲਾਨ ਸੱਤ ਦਿਨਾਂ ਲਈ ਲਾਗੂ ਰਹੇਗਾ, ਜਦੋਂ ਤੱਕ ਸਿਟੀ ਕੌਂਸਲ ਇਸ ਨੂੰ ਰੱਦ ਨਹੀਂ ਕਰ ਦਿੰੰਦਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਅੱਗ ਯੈਲੋਨਾਈਫ਼ ਅਤੇ ਬੇਹੋਚਕੀ ਦੇ ਜੰਗਲਾਂ ਵਿਚਾਲੇ ਲੱਗੀ ਸੀ ਅਤੇ ਸੋਮਵਾਰ ਨੂੰ ਇਸ ਦੇ ਹੋਰ ਤੇਜ਼ ਹੋਣ ਮਗਰੋਂ ਇੱਥੇ ਹਾਲਾਤ ਕਾਫ਼ੀ ਗੰਭੀਰ ਹੋ ਗਏ, ਜਿਸ ਕਾਰਨ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਗਿਆ।

The post ਜੰਗਲ 'ਚ ਲੱਗੀ ਭਿਆਨਕ ਅੱਗ ਕਾਰਨ ਯੈਲੋਨਾਈਫ਼ ਸਿਟੀ 'ਚ ਐਮਰਜੈਂਸੀ ਦਾ ਐਲਾਨ appeared first on TV Punjab | Punjabi News Channel.

Tags:
  • canada
  • emergency
  • fire
  • news
  • top-news
  • trending-news
  • wildfire
  • yellowknife


Burnaby- ਕੈਨੇਡਾ 'ਚ ਇਸ ਸਮੇਂ ਚੱਲ ਰਹੇ ਰਿਹਾਇਸ਼ੀ ਸੰਕਟ ਵਿਚਾਲੇ ਦੇਸ਼ ਦੇ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਕਦੇ ਵੀ ਰਿਹਾਇਸ਼ ਕਾਰੋਬਾਰ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ, ''ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ 'ਚ ਵੱਖ-ਵੱਖ ਪੱਖਪਾਤੀ ਵਿਚਾਰਧਾਰਾ ਵਾਲੀਆਂ ਸੰਘੀ ਸਰਕਾਰਾਂ, ਉਦਾਰਵਾਦੀ ਅਤੇ ਰੂੜ੍ਹੀਵਾਦੀ, ਇਸ ਦੇਸ਼ 'ਚ ਕਿਫ਼ਾਇਤੀ ਰਿਹਾਇਸ਼ਾਂ ਨੂੰ ਅੱਗੇ ਵਧਾਉਣ ਤੋਂ ਦੂਰ ਰਹੀਆਂ ਹਨ। ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ ਪਰ ਅਜਿਹਾ ਹੋਇਆ।''
ਫਰੇਜ਼ਰ ਨੇ ਅੱਗੇ ਕਿਹਾ ਕਿ ਹੁਣ ਦੇਸ਼ ਦਾ ਵਧੇਰੇ ਹਿੱਸਾ ਰਿਹਾਇਸ਼ ਸੰਕਟ ਨਾਲ ਜੂਝ ਰਿਹਾ ਹੈ, ਜਿਸ ਦਾ ਕੋਈ ਆਸਾਨ ਹੱਲ ਨਹੀਂ ਹੈ। ਉਨ੍ਹਾਂ ਵੈਨਕੂਵਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਫੈਡਰਲ ਸਰਕਾਰਾਂ ਵਧੇਰੇ ਕਰਕੇ ਘੱਟ ਆਮਦਨ ਵਾਲੇ ਲੋਕਾਂ ਨੂੰ ਕਿਫ਼ਾਇਤੀ ਘਰ ਮੁਹੱਈਆ ਕਰਾਉਣ 'ਚ ਰੁੱਝੀਆਂ ਹੋਈਆਂ ਸਨ ਪਰ ਹੁਣ ਇੱਕ ਬੁਨਿਆਦੀ ਬਦਲਾਅ ਆਇਆ ਹੈ, ਕਿਉਂਕਿ ਕੰਮਕਾਜੀ ਪੇਸ਼ੇਵਰਾਂ ਨੂੰ ਘਰ ਖਰੀਦਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਊਸਿੰਗ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇੱਕ ਅਖ਼ਬਾਰ ਹੀ ਹੈੱਡਲਾਈਨ ਦੇਖੀ ਹੈ ਕਿ ਕਿਵੇਂ ਵੈਨਕੂਵਰ 'ਚ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਦੀ ਔਸਤਨ ਕੀਮਤ ਹੁਣ 3,000 ਡਾਲਰ ਪ੍ਰਤੀ ਮਹੀਨਾ ਹੈ ਅਤੇ ਉਹ ਹੈਰਾਨ ਹਨ ਕਿ ਇੱਕ ਨਿਸ਼ਚਿਤ ਆਮਦਨ ਵਾਲਾ ਇੱਕ ਵਿਅਕਤੀ ਜਾਂ ਫਿਰ ਵਿਆਜ ਚੁਕਾਉਣ ਵਾਲਾ ਇੱਕ ਵਿਦਿਆਰਥੀ ਕਿਵੇਂ ਇਨ੍ਹਾਂ ਕੀਮਤਾਂ ਨੂੰ ਝੱਲ ਸਕਦਾ ਹੈ। ਹਾਲਾਂਕਿ ਫਰੇਜ਼ਰ ਨੇ ਇਹ ਵੀ ਕਿਹਾ ਕਿ ਇੱਕ ਬੈੱਡਰੂਮ ਲਈ ਉਹ ਉੱਚਿਤ ਮੁੱਲ ਨਹੀਂ ਦੱਸ ਸਕਦੇ, ਕਿਉਂਕਿ ਲੋਕ ਵੱਖ-ਵੱਖ ਹਾਲਾਤਾਂ ਤੋਂ ਆਉਂਦੇ ਹਨ ਪਰ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ ਲਈ ਆਪਣੀ ਆਮਦਨ ਦੇ 30 ਫ਼ੀਸਦੀ ਹਿੱਸੇ ਦਾ ਭੁਗਤਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਆਮਦਨੀ ਵਾਲੇ ਲੋਕਾਂ ਲਈ ਰਿਹਾਇਸ਼ ਬਣਾਉਣਾ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਸਰਕਾਰ ਸਬਸਿਡੀ ਅਤੇ ਹੋਰ ਪ੍ਰੋਤਸਹਾਨਾਂ ਰਾਹੀਂ ਘਰਾਂ ਦੇ ਨਿਰਮਾਣ ਨੂੰ ਤੇਜ਼ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ।

The post ਰਿਹਾਇਸ਼ ਸੰਕਟ 'ਤੇ ਕੈਨੇਡਾ ਦੇ ਹਾਊਸਿੰਗ ਮੰਤਰੀ ਦਾ ਵੱਡਾ ਬਿਆਨ, ਕਿਹਾ- ਇਸ 'ਤੇ ਫੈਡਰਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ appeared first on TV Punjab | Punjabi News Channel.

Tags:
  • british-columbia
  • burnaby
  • canada
  • housing
  • justin-trudeau
  • news
  • sean-fraser
  • top-news
  • trending-news

ਹੜਤਾਲ 'ਤੇ ਜਾਣਗੇ ਐਲੀਮੈਂਟਰੀ ਸਕੂਲ ਟੀਚਰ

Tuesday 15 August 2023 02:22 PM UTC+00 | Tags: canada elementary-school-teaches news ontario ottawa strike teachers top-news trending-news


Ottawa- ਓਨਟਾਰੀਓ 'ਚ ਐਲੀਮੈਂਟਰੀ ਸਕੂਲ ਅਧਿਆਪਕਾਂ ਨੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ਼ ਓਨਟਾਰੀਓ ਵਲੋਂ ਇਸ ਦਾ ਐਲਾਨ ਕੀਤਾ ਗਿਆ। ਯੂਨੀਅਨ ਦਾ ਕਹਿਣਾ ਹੈ ਕਿ ਉਸ ਵਲੋ ਇਸ ਬਾਰੇ 'ਚ ਮੈਂਬਰਾਂ ਨੂੰ ਵੋਟ ਪਾਉਣ ਲਈ ਵੀ ਕਿਹਾ ਜਾਵੇਗਾ। ਇਸ ਸਬੰਧੀ ਯੂਨੀਅਨ ਦੀ ਸਾਲਾਨਾ ਬੈਠਕ ਮਗਰੋਂ ਪ੍ਰਧਾਨ ਕਰੇਨ ਬ੍ਰਾਊਨ ਨੇ ਕਿਹਾ ਕਿ ਵਿਸ਼ੇਸ਼ ਸਿੱਖਿਆ, ਕਲਾਸਾਂ ਦਾ ਆਕਾਰ, ਸਕੂਲਾਂ 'ਚ ਹਿੰਸਾ ਅਤੇ ਮਹਿੰਗਾਈ ਦੇ ਬਰਾਬਰ ਤਨਖ਼ਾਹ ਵਰਗੇ ਮੁੱਦਿਆਂ ਦੇ ਚੱਲਦਿਆਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਸਰਕਾਰ ਨੇ ਸਾਰਥਕ ਤਰੀਕੇ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਡੇ ਸਾਹਮਣੇ ਅਜਿਹੇ ਪ੍ਰਸਤਾਵ ਰੱਖੇ ਹਨ, ਜਿਹੜੇ ਤਨਖ਼ਾਹ, ਲਾਭ ਅਤੇ ਕੰਮਕਾਜੀ ਹਾਲਾਤਾਂ 'ਚ ਕਟੌਤੀਆਂ ਦੇ ਬਰਾਬਰ ਹਨ। ਬ੍ਰਾਊਨ ਨੇ ਕਿਹਾ ਕਿ ਅਸੀਂ ਕਿ ਇੱਕ ਫ਼ੈਸਲਾਕੁੰਨ ਮੋੜ 'ਤੇ ਆ ਗਏ ਹਾਂ। ਉਨ੍ਹਾਂ ਕਿਹਾ, ''ਈ. ਟੀ. ਐੱਫ. ਓ. ਦਾ ਸਬਰ ਖ਼ਤਮ ਹੋ ਗਿਆ ਹੈ। ਸਾਡੇ ਮੈਂਬਰਾਂ ਦਾ ਸਬਰ ਖ਼ਤਮ ਹੋ ਗਿਆ ਹੈ। ਹੁਣ ਸਾਨੂੰ ਇਸ ਸਰਕਾਰ 'ਤੇ ਦਬਾਅ ਪਾਉਣ ਦੀ ਲੋੜ ਹੈ ਕਿ ਉਹ ਮੇਜ਼ 'ਤੇ ਆਏ ਅਤੇ ਸਾਡੇ ਨਾਲ ਗੰਭੀਰਤਾ ਨਾਲ ਸੌਦੇਬਾਜ਼ੀ ਕਰੇ। ਬ੍ਰਾਊਨ ਨੇ ਕਿਹਾ ਕਿ ਈ. ਟੀ. ਐੱਫ. ਓ. ਕੇਂਦਰੀ ਹੜਤਾਲ ਵੋਟ ਲਈ ਸਤੰਬਰ ਦੇ ਮੱਧ 'ਚ ਬੈਠਕਾਂ ਦਾ ਆਯੋਜਨ ਕਰੇਗੀ। ਵੋਟਾਂ ਦੇ ਸਤੰਬਰ ਤੋਂ ਅਕਤੂਬਰ ਵਿਚਾਲੇ ਪੈਣ ਦੀ ਉਮੀਦ ਹੈ।
ਉੱਧਰ ਯੂਨੀਅਨ ਵਲੋਂ ਹੜਤਾਲ 'ਤੇ ਜਾਣ ਦੇ ਫ਼ੈਸਲੇ ਨੂੰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੇਸੇ ਨੇ ਬੇਲੋੜਾ ਅਤੇ ਅਨੁਚਿਤ ਦੱਸਿਆ ਹੈ। ਉਨ੍ਹਾਂ ਇੱਕ ਬਿਆਨ 'ਚ ਕਿਹਾ ਕਿ ਸਕੂਲਾਂ ਦੇ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੜਤਾਲ ਦੀ ਧਮਕੀ ਦੇਣਾ ਅਤੇ ਮਾਤਾ-ਪਿਤਾ ਤੇ ਬੱਚਿਆਂ 'ਚ ਚਿੰਤਾ ਪੈਦਾ ਕਰਨਾ ਬੇਲੋੜਾ ਅਤੇ ਅਨੁਚਿਤ ਹੈ। ਨਾਲ ਹੀ ਉਨ੍ਹਾਂ ਨੇ ਯੂਨੀਅਨ ਵਲੋਂ ਚੁੱਕੇ ਗਏ ਕਦਮਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੌਦੇ ਤੱਕ ਪਹੁੰਚਣ ਲਈ ਨਿੱਜੀ ਵਿਚੋਲਗੀ ਨੂੰ ਰੱਦ ਕਰ ਦਿੱਤਾ ਹੈ।

 

The post ਹੜਤਾਲ 'ਤੇ ਜਾਣਗੇ ਐਲੀਮੈਂਟਰੀ ਸਕੂਲ ਟੀਚਰ appeared first on TV Punjab | Punjabi News Channel.

Tags:
  • canada
  • elementary-school-teaches
  • news
  • ontario
  • ottawa
  • strike
  • teachers
  • top-news
  • trending-news


Atlanta – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਨੂੰ ਜਾਰਜੀਆ ਦੀ ਗ੍ਰੈਂਡ ਜਿਊਰੀ ਨੇ ਉਨ੍ਹਾਂ 'ਤੇ ਚੌਥਾ ਦੋਸ਼ ਲਾਉਂਦਿਆਂ ਕਿਹਾ ਕਿ ਟਰੰਪ ਨੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕਸ ਤੋਂ ਮਿਲੀ ਹਾਰ ਨੂੰ ਬਦਲਣ ਦਾ ਯਤਨ ਕੀਤਾ ਸੀ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਲਾਇਆ ਜਾਣ ਵਾਲਾ ਇਹ ਚੌਥਾ ਅਪਰਾਧਿਕ ਮਾਮਲਾ ਹੈ ਅਤੇ ਇਸ ਮਹੀਨੇ ਦਾ ਇਹ ਦੂਜਾ ਦੋਸ਼ ਹੈ ਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਗ੍ਰੈਂਡ ਜਿਊਰੀ ਨੇ ਟਰੰਪ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਅਭਿਯੋਗ (indictment ) ਜਾਰੀ ਕੀਤਾ ਹੈ। ਫੁਲਟਨ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਵਲੋਂ ਲਾਏ ਇਨ੍ਹਾਂ ਦੋਸ਼ਾਂ ਤੋਂ ਬਾਅਦ 2024 ਦੀਆਂ ਚੋਣਾਂ ਲਈ ਰੀਪਬਲਿਕਨ ਨਾਮਜ਼ਦਗੀ ਦੀ ਦੌੜ 'ਚ ਸਭ ਤੋਂ ਅੱਗੇ ਟਰੰਪ ਦੇ ਸਾਹਮਣੇ ਹੁਣ ਕਾਨੂੰਨੀ ਦਿੱਕਤਾਂ ਵੱਧ ਗਈਆਂ ਹਨ। 90 ਪੰਨਿਆਂ ਦੇ ਵਿਸ਼ਾਲ ਅਭਿਯੋਗ (indictment ) 'ਚ ਕੁੱਲ 19 ਦੋਸ਼ੀਆਂ ਅਤੇ 41 ਅਪਰਾਧਿਕ ਮਾਮਲਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਸਾਰੇ ਦੋਸ਼ੀਆਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀਆਂ 'ਚ ਟਰੰਪ ਦੇ ਸਾਬਕਾ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ, ਵਕੀਲ ਰੂਡੀ ਗਿਉਲਿਆਨੀ ਅਤੇ ਜਾਨ ਈਸਟਮੈਨ ਸ਼ਾਮਿਲ ਹਨ। ਟਰੰਪ ਵਿਰੁੱਧ ਜਾਰੀ ਕੀਤੇ ਗਏ ਅਭਿਯੋਗ (indictment) 'ਚ ਕਿਹਾ ਗਿਆ ਹੈ ਕਿ ਟਰੰਪ ਅਤੇ ਇਸ ਮਾਮਲੇ ਦੇ ਹੋਰ ਦੋਸ਼ੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਟਰੰਪ ਹਾਰ ਗਏ ਹਨ। ਉਹ ਜਾਣ-ਬੁੱਝ ਕੇ ਚੋਣ ਨਜੀਤਿਆਂ ਨੂੰ ਟਰੰਪ ਦੇ ਪੱਖ 'ਚ ਗ਼ੈਰ-ਕਾਨੂੰਨੀ ਰੂਪ ਨਾਲ ਬਦਲਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਏ।

The post ਵਧੀਆਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ, ਹੁਣ ਲੱਗਾ ਇਹ ਵੱਡਾ ਅਪਰਾਧਿਕ ਦੋਸ਼ appeared first on TV Punjab | Punjabi News Channel.

Tags:
  • atlanta
  • donald-trump
  • georgia
  • mark-meadows
  • news
  • rudy-giuliani
  • top-news
  • trending-news
  • usa
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form