TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਮਣੀਪੁਰ ਹਿੰਸਾ ਦੇ ਵਿਰੋਧ 'ਚ ਪੰਜਾਬ ਬੰਦ, ਸਰਕਾਰੀ ਸਕੂਲ ਅਤੇ ਕਾਲਜਾਂ 'ਚ ਛੁੱਟੀ Wednesday 09 August 2023 06:06 AM UTC+00 | Tags: aam-aadmi-party breaking-news bsf-chowk christian-community cm-bhagwant-mann latest-news manipur-violence nakodar-chowk news punjab-bandh punjab-news the-unmute-breaking-news ਚੰਡੀਗੜ੍ਹ, 09 ਅਗਸਤ 2023: ਮਣੀਪੁਰ ‘ਚ ਹਿੰਸਾ (Manipur violence) ਖ਼ਿਲਾਫ਼ ਅੱਜ ਪੰਜਾਬ ਬੰਦ ਰਹੇਗਾ । ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਇਸਦੇ ਨਾਲ ਹੀ ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਲੰਧਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ ‘ਤੇ ਮੌਜੂਦ ਫੌਜੀ ਵਾਹਨਾਂ ਨੂੰ ਜਾਮ ਵਿੱਚ ਨਹੀਂ ਰੋਕਿਆ ਜਾਵੇਗਾ। ਬੰਦ ਨੂੰ ਲੈ ਕੇ ਜਲੰਧਰ ਅਤੇ ਲੁਧਿਆਣਾ ‘ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਰੋਡਵੇਜ਼ ਦੀਆਂ ਬੱਸਾਂ ਨੂੰ ਫਿਲਹਾਲ ਰਸਮੀ ਤੌਰ ‘ਤੇ ਰੋਕਿਆ ਨਹੀਂ ਗਿਆ ਹੈ ਪਰ ਧਰਨਾ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਆਪਣੇ ਨੇੜਲੇ ਬੱਸ ਸਟੈਂਡ ‘ਤੇ ਰੋਕ ਦਿੱਤਾ ਜਾਵੇਗਾ। ਪ੍ਰਾਈਵੇਟ ਅਪਰੇਟਰ ਵੀ ਕਿਸੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾਉਣਗੇ। ਜਲੰਧਰ ਬੰਦ ਦੇ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਸ਼ਹਿਰ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਚੌਕ, ਰਵਿਦਾਸ ਚੌਕ, ਬੀਐਸਐਫ ਚੌਕ, ਨਕੋਦਰ ਚੌਕ ਤੇ ਬੀਐਮਸੀ ਚੌਕ 'ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਧਰਨਾਕਾਰੀਆਂ ਨੇ ਲੰਬਾ ਪਿੰਡ ਚੌਕ ਅਤੇ ਰਾਮਾ ਮੰਡੀ ਵਿੱਚ ਜਾਮ ਲਗਾ ਦਿੱਤਾ ਹੈ। ਇਸਾਈ ਭਾਈਚਾਰੇ ਦੇ ਲੋਕ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਤੇ ਲੁਧਿਆਣਾ ‘ਚ ਜਲੰਧਰ ਬਾਈਪਾਸ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। The post ਮਣੀਪੁਰ ਹਿੰਸਾ ਦੇ ਵਿਰੋਧ ‘ਚ ਪੰਜਾਬ ਬੰਦ, ਸਰਕਾਰੀ ਸਕੂਲ ਅਤੇ ਕਾਲਜਾਂ ‘ਚ ਛੁੱਟੀ appeared first on TheUnmute.com - Punjabi News. Tags:
|
ਪੰਜਾਬ ਬੰਦ ਕਾਰਨ ਜਲੰਧਰ ਦੇ ਲਗਭਗ ਸਾਰੇ ਚੌਕ ਬੰਦ, ਕਈ ਥਾਵਾਂ 'ਤੇ ਲੱਗਾ ਲੰਮਾ ਜਾਮ Wednesday 09 August 2023 06:17 AM UTC+00 | Tags: aam-aadmi-party bjp breaking-news cm-bhagwant-mann congress jalandhar jalandhar-police lok-sabha news punjab punjab-band punjab-band-call punjab-government rajye-sabha the-unmute-breaking-news ਜਲੰਧਰ, 09 ਅਗਸਤ 2023: ਪੰਜਾਬ (Punjab) ਬੰਦ ਨੂੰ ਲੈ ਕੇ ਮਣੀਪੁਰ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਵੇਰੇ 9 ਵਜੇ ਤੋਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੰਦ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਹਿਯੋਗ ਦਾ ਐਲਾਨ ਕੀਤਾ ਗਿਆ ਹੈ, ਮਿਉਂਸਪਲ ਯੂਨੀਅਨਾਂ ਸਮੇਤ ਕਈ ਐਸੋਸੀਏਸ਼ਨਾਂ ਪਹਿਲਾਂ ਹੀ ਬੰਦ ਦੇ ਹੱਕ ਵਿੱਚ ਆਈਆਂ ਹਨ। ਦੂਜੇ ਪਾਸੇ ਜਲੰਧਰ ਦੇ ਕਪੂਰਥਲਾ ਚੌਕ ਸਮੇਤ ਕਈ ਥਾਵਾਂ 'ਤੇ ਲੰਮੇ ਜਾਮ ਲੱਗੇ ਹਨ। ਇਸ ਤਹਿਤ ਕਪੂਰਥਲਾ ਚੌਕ ਅਤੇ ਰਵਿਦਾਸ ਚੌਕ 'ਤੇ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਪੂਰਥਲਾ ਚੌਂਕ ‘ਚ ਵੀ ਧਰਨਾ ਦੇਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਰਾਮਾਮੰਡੀ ਚੌਕ ਵਿਖੇ ਪੁਲੀਸ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਗਵਾਨ ਵਾਲਮੀਕਿ ਚੌਕ, ਨਕੋਦਰ ਚੌਕ, ਸੰਵਿਧਾਨ ਚੌਕ 'ਤੇ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸ ਦਈਏ ਕਿ ਐਕਸ਼ਨ ਕਮੇਟੀ ਵੱਲੋਂ ਬੰਦ ਦੌਰਾਨ ਹਾਈਵੇਅ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਅਤੇ ਦਵਾਈਆਂ ਦੀਆਂ ਦੁਕਾਨਾਂ, ਫੌਜ ਦੀਆਂ ਗੱਡੀਆਂ, ਐਂਬੂਲੈਂਸ ਆਦਿ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸਾਂ ਦਾ ਸੰਚਾਲਨ ਰੁਟੀਨ ਵਾਂਗ ਹੀ ਰਹੇਗਾ ਪਰ ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲਾ ਫੈਸਲਾ ਮੌਕੇ ‘ਤੇ ਹੀ ਲਿਆ ਜਾਵੇਗਾ। ਜੇਕਰ ਸਵਾਰੀਆਂ ਨਹੀਂ ਪਹੁੰਚਦੀਆਂ ਤਾਂ ਬੱਸਾਂ ਦਾ ਸੰਚਾਲਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਟੀਨ ਦੇ ਦਿਨਾਂ ਦੇ ਮੁਕਾਬਲੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਵਿੱਚ ਵੀ ਕਮੀ ਆਵੇਗੀ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਪੰਜਾਬ (Punjab) ਬੰਦ ਦੌਰਾਨ ਪ੍ਰਾਈਵੇਟ ਟਰਾਂਸਪੋਰਟ ਚਲਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਬੱਸਾਂ ਨੂੰ ਅੱਗ ਲੱਗਣ ਵਰਗੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। The post ਪੰਜਾਬ ਬੰਦ ਕਾਰਨ ਜਲੰਧਰ ਦੇ ਲਗਭਗ ਸਾਰੇ ਚੌਕ ਬੰਦ, ਕਈ ਥਾਵਾਂ ‘ਤੇ ਲੱਗਾ ਲੰਮਾ ਜਾਮ appeared first on TheUnmute.com - Punjabi News. Tags:
|
ਪੰਜਾਬ ਬੰਦ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਸੁਰੱਖਿਆ ਵਧਾਈ, ਮਾਹੌਲ ਸ਼ਾਂਤੀਪੂਰਨ Wednesday 09 August 2023 07:15 AM UTC+00 | Tags: aam-aadmi-party acp-ludhiana-sumit-sood band breaking-news christian-community ludhiana-police manipur-accident news punjab-band punjab-breaking punjab-government the-unmute-breaking-news the-unmute-punjabi-news ਲੁਧਿਆਣਾ, 09 ਅਗਸਤ 2023: ਮਣੀਪੁਰ 'ਚ ਹਿੰਸਾ (Manipur violence) ਖ਼ਿਲਾਫ਼ ਅੱਜ ਪੰਜਾਬ ਬੰਦ ਰਹੇਗਾ । ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ 'ਤੇ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਬੰਦ (Punjab band) ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਵਧਾਈ ਗਈ ਹੈ | ਇਸ ਮੌਕੇ ਏਸੀਪੀ, ਲੁਧਿਆਣਾ ਸੁਮਿਤ ਸੂਦ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਹਦਾਇਤਾਂ ਅਨੁਸਾਰ ਪੁਲਿਸ ਬਾਲ ਤਾਇਨਾਤ ਕੀਤੀ ਹੈ | ਫਿਲਹਾਲ ਇਲਾਕੇ ਵਿੱਚ ਮਾਹੌਲ ਸ਼ਾਂਤੀਪੂਰਨ ਹਨ | ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ |
The post ਪੰਜਾਬ ਬੰਦ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਸੁਰੱਖਿਆ ਵਧਾਈ, ਮਾਹੌਲ ਸ਼ਾਂਤੀਪੂਰਨ appeared first on TheUnmute.com - Punjabi News. Tags:
|
Asian Champions Trophy: ਹਾਕੀ ਟੂਰਨਾਮੈਂਟ 'ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ Wednesday 09 August 2023 07:47 AM UTC+00 | Tags: asian-champions-trophy breaking-news hockey indian-hockey-team news sports-news ਚੰਡੀਗੜ੍ਹ, 09 ਅਗਸਤ 2023: ਸੈਮੀਫਾਈਨਲ ‘ਚ ਪਹਿਲਾਂ ਹੀ ਆਪਣੀ ਜਗ੍ਹਾ ਪੱਕੀ ਕਰ ਚੁੱਕੀ, ਤਿੰਨ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੂੰ ਬੁੱਧਵਾਰ ਨੂੰ ਏਸ਼ੀਆਈ ਚੈਂਪੀਅਨਜ਼ ਟਰਾਫੀ (Asian Champions Trophy) ਦੇ ਆਖਰੀ ਰਾਊਂਡ-ਰੋਬਿਨ ਲੀਗ ਮੈਚ ‘ਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜਗੀ । ਜਿੱਥੋਂ ਤੱਕ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ, ਭਾਰਤ ਆਪਣੇ ਚਾਰ ਮੈਚਾਂ ਵਿੱਚ ਅਜੇਤੂ ਹੈ ਜਦਕਿ ਪਾਕਿਸਤਾਨ ਸਿਰਫ਼ ਇੱਕ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ ਹੈ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਖੇਡਿਆ ਜਾਵੇਗਾ | ਪਾਕਿਸਤਾਨ ਨੇ ਦੋ ਮੈਚ ਡਰਾਅ ਕੀਤੇ ਜਦਕਿ ਇਕ ਮੈਚ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਇਸ ਅਹਿਮ ਮੈਚ ਦੇ ਨਤੀਜੇ ‘ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਹਾਰ ਤੋਂ ਬਚਣ ਦੀ ਕੋਸ਼ਿਸ਼ ਕਰੇਗਾ, ਟੀਮ ਡਰਾਅ ਦਾ ਟੀਚਾ ਰੱਖ ਸਕਦੀ ਹੈ। ਡਰਾਅ ਹੋਣ ‘ਤੇ ਵੀ ਪਾਕਿਸਤਾਨੀ ਟੀਮ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਬਾਕੀ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਹਨ। ਜਿਕਰਯੋਗ ਹੈ ਕਿ ਪਾਕਿਸਤਾਨ ਵੀ ਭਾਰਤ ਵਾਂਗ ਤਿੰਨ ਵਾਰ ਦਾ ਚੈਂਪੀਅਨ ਹੈ। ਦੋਵਾਂ ਟੀਮਾਂ ਵਿਚਾਲੇ ਆਖਰੀ ਮੁਲਾਕਾਤ ਪਿਛਲੇ ਸਾਲ 23 ਮਈ ਨੂੰ ਜਕਾਰਤਾ ‘ਚ ਏਸ਼ੀਆ ਕੱਪ ‘ਚ ਹੋਈ ਸੀ। ਮੈਚ 1-1 ਨਾਲ ਡਰਾਅ ਰਿਹਾ। ਪਿਛਲੇ 14 ਮੈਚਾਂ ਵਿੱਚ ਭਾਰਤੀ ਟੀਮ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਇਸ ਦੌਰਾਨ ਉਸ ਨੇ 12 ਜਿੱਤਾਂ ਦਰਜ ਕੀਤੀਆਂ ਅਤੇ ਦੋ ਮੈਚ ਡਰਾਅ ਖੇਡੇ।
The post Asian Champions Trophy: ਹਾਕੀ ਟੂਰਨਾਮੈਂਟ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ appeared first on TheUnmute.com - Punjabi News. Tags:
|
ਬ੍ਰਮ ਸ਼ੰਕਰ ਜਿੰਪਾ ਵੱਲੋਂ ਨਹਿਰੀ ਪਾਣੀ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਿਰਦੇਸ਼ Wednesday 09 August 2023 07:54 AM UTC+00 | Tags: breaking-news canal-water-projects floods-punjab news punjab-sanitation-department sanitation water water-supply ਚੰਡੀਗੜ੍ਹ, 09 ਅਗਸਤ 2023: ਪੰਜਾਬ ਵਾਸੀਆਂ ਨੂੰ ਪੀਣਯੋਗ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅਧਿਕਾਰੀਆਂ ਨੂੰ ਚੱਲ ਰਹੇ ਨਹਿਰੀ ਪਾਣੀ ਪ੍ਰਾਜੈਕਟਾਂ (canal water project) ਨੂੰ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਚਵਿੰਡਾ ਕਲਾਂ (ਅੰਮ੍ਰਿਤਸਰ), ਭੁੱਚਰ ਕਲਾਂ (ਅੰਮ੍ਰਿਤਸਰ), ਪਰੋਵਾਲ (ਗੁਰਦਾਸਪੁਰ) ਅਤੇ ਕੁੰਜਰ (ਗੁਰਦਾਸਪੁਰ) ਵਿਖੇ ਨਹਿਰੀ ਪਾਣੀ ਪ੍ਰਾਜੈਕਟਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਿੰਪਾ ਨੇ ਸਬੰਧਤ ਏਜੰਸੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਜਲਦ ਤੋਂ ਜਲਦ ਨੇਪਰੇ ਚੜ੍ਹਾਉਣ ਲਈ ਕਿਹਾ ਤਾਂ ਜੋ ਸਾਫ਼ ਪਾਣੀ ਪੱਖੋਂ ਪੱਛੜੇ ਖੇਤਰਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਪੀਣ ਵਾਲਾ ਸਾਫ਼ ਪਾਣੀ ਅਤੇ ਸੈਨੀਟੇਸ਼ਨ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਹਨਾਂ ਥਾਵਾਂ 'ਤੇ ਧਰਤੀ ਹੇਠਲੇ ਪਾਣੀ ਦੀ ਸਪਲਾਈ ਦੇ ਵੱਡੇ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਿੱਥੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਖਰਾਬ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਉਹ ਨਿੱਜੀ ਤੌਰ 'ਤੇ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ 353 ਪਿੰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਵਿਭਾਗ ਮੁਖੀ ਮੁਹੰਮਦ ਇਸ਼ਫਾਕ, ਹੋਰ ਸੀਨੀਅਰ ਅਧਿਕਾਰੀ ਅਤੇ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ The post ਬ੍ਰਮ ਸ਼ੰਕਰ ਜਿੰਪਾ ਵੱਲੋਂ ਨਹਿਰੀ ਪਾਣੀ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਿਰਦੇਸ਼ appeared first on TheUnmute.com - Punjabi News. Tags:
|
ਹਰਜੀਤ ਸਿੰਘ ਗਰੇਵਾਲ ਵੱਲੋਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ Wednesday 09 August 2023 07:58 AM UTC+00 | Tags: breaking-news harjeet-grewal harjit-singh-grewal jathedar-kirpal-singh-badungar kirpal-singh-badungars-wife national-gatka-association news ਚੰਡੀਗੜ੍ਹ, 09 ਅਗਸਤ 2023: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ (Harjit Singh Grewal) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਸੁਪਤਨੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਸ਼ੋਕ ਸੰਦੇਸ਼ ਵਿੱਚ ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਜਥੇਦਾਰ ਬਡੂੰਗਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਏ ਇਸ ਹਿਰਦੇਵੇਧਕ ਘਾਟੇ ‘ਤੇ ਸਮੁੱਚਾ ਸਿੱਖ ਭਾਈਚਾਰਾ ਉਨ੍ਹਾਂ ਦੇ ਇਸ ਦੁੱਖ ਵਿੱਚ ਇੱਕਜੁੱਟ ਹੈ। ਹਰਜੀਤ ਸਿੰਘ ਗਰੇਵਾਲ ਨੇ ਮਰਹੂਮ ਸ੍ਰੀਮਤੀ ਬਡੂੰਗਰ ਵੱਲੋਂ ਸਿੱਖੀ ਦੀ ਪ੍ਰਫੁੱਲਤਾ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਵਿਚਾਰਵਾਨ ਸਿੱਖ ਔਰਤ ਸਨ, ਜਿਨ੍ਹਾਂ ਨੇ ਸਿੱਖੀ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਸਾਰਿਤ ਕਰਨ ਅਤੇ ਪੰਥ ਦੀ ਸੇਵਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਜਥੇਦਾਰ ਬਡੂੰਗਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਰਜੀਤ ਸਿੰਘ ਗਰੇਵਾਲ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਤੇ ਦੁਖੀ ਪਰਿਵਾਰ ਨੂੰ ਇਹ ਦੁੱਖ ਸਹਿਣ ਸਮੇਂ ਦਿਲਾਸਾ ਅਤੇ ਤਾਕਤ ਬਖਸ਼ਿਸ਼ ਕਰਨ। ਬੀਬੀ ਬਡੂੰਗਰ ਦੇ ਗੁਰਸਿੱਖੀ ਜੀਵਨ ਅਤੇ ਵਿਰਾਸਤ ਨੂੰ ਯਾਦ ਕਰਦਿਆਂ ਹਰਜੀਤ ਗਰੇਵਾਲ ਨੇ ਉਨਾ ਦੀ ਯਾਦ ਨੂੰ ਸੰਭਾਲਣ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਉਨ੍ਹਾਂ ਵੱਲੋਂ ਅਰੰਭੇ ਨੇਕ ਕਾਰਜ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। The post ਹਰਜੀਤ ਸਿੰਘ ਗਰੇਵਾਲ ਵੱਲੋਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਗੱਤਕਾ ਸੰਸਥਾਵਾਂ ਵੱਲੋਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ Wednesday 09 August 2023 08:01 AM UTC+00 | Tags: athedar-kirpal-singh-badungar news world-gatka-federation ਚੰਡੀਗੜ੍ਹ, 9 ਅਗਸਤ 2023: ਵਿਸ਼ਵ ਗੱਤਕਾ ਫੈਡਰੇਸ਼ਨ, ਏਸ਼ੀਅਨ ਗੱਤਕਾ ਫੈਡਰੇਸ਼ਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਸੁਪਤਨੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਸ਼ੋਕ ਸੰਦੇਸ਼ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਡਾ. ਦੀਪ ਸਿੰਘ ਅਮਰੀਕਾ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਗੋਗਾ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਬਡੂੰਗਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਏ ਇਸ ਹਿਰਦੇਵੇਧਕ ਘਾਟੇ ‘ਤੇ ਸਮੁੱਚਾ ਸਿੱਖ ਭਾਈਚਾਰਾ ਉਨ੍ਹਾਂ ਦੇ ਇਸ ਦੁੱਖ ਵਿੱਚ ਇੱਕਜੁੱਟ ਹੈ। ਉਨ੍ਹਾਂ ਨੇ ਮਰਹੂਮ ਬੀਬੀ ਬਡੂੰਗਰ ਵੱਲੋਂ ਸਿੱਖੀ ਦੀ ਪ੍ਰਫੁੱਲਤਾ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਵਿਚਾਰਵਾਨ ਸਿੱਖ ਔਰਤ ਸਨ, ਜਿਨ੍ਹਾਂ ਨੇ ਸਿੱਖੀ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਅਤੇ ਪੰਥ ਦੀ ਸੇਵਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਜਥੇਦਾਰ ਬਡੂੰਗਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਰਜੀਤ ਸਿੰਘ ਗਰੇਵਾਲ, ਡਾ. ਦੀਪ ਸਿੰਘ ਅਮਰੀਕਾ, ਜਸਵੰਤ ਸਿੰਘ ਗੋਗਾ ਤੇ ਬਲਜੀਤ ਸਿੰਘ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਤੇ ਦੁਖੀ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਸਮੇਂ ਦਿਲਾਸਾ ਅਤੇ ਤਾਕਤ ਬਖਸ਼ਿਸ਼ ਕਰਨ। ਬੀਬੀ ਬਡੂੰਗਰ ਦੇ ਗੁਰਸਿੱਖੀ ਜੀਵਨ ਅਤੇ ਵਿਰਾਸਤ ਨੂੰ ਯਾਦ ਕਰਦਿਆਂ ਉਪਰੋਕਤ ਗੱਤਕਾ ਪ੍ਰਮੋਟਰਾਂ ਨੇ ਉਨਾਂ ਦੀ ਯਾਦ ਨੂੰ ਸੰਭਾਲਣ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਉਨ੍ਹਾਂ ਵੱਲੋਂ ਅਰੰਭੇ ਨੇਕ ਕਾਰਜ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। The post ਗੱਤਕਾ ਸੰਸਥਾਵਾਂ ਵੱਲੋਂ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
PM ਮੋਦੀ ਅੱਜ ਤੱਕ ਮਣੀਪੁਰ ਨਹੀਂ ਗਏ, ਸੂਬੇ 'ਚ ਫੌਜ ਇੱਕ ਦਿਨ 'ਚ ਲਿਆ ਸਕਦੀ ਹੈ ਸ਼ਾਂਤੀ: ਰਾਹੁਲ ਗਾਂਧੀ Wednesday 09 August 2023 08:18 AM UTC+00 | Tags: breaking-news congress latest-news lok-sabha manipur-violance monsoon-session news om-birla pm-modi rahul-gandhi the-unmute-update ਚੰਡੀਗੜ੍ਹ, 9 ਅਗਸਤ 2023: ਸੰਸਦ ਦੇ ਮਾਨਸੂਨ ਸੈਸ਼ਨ ‘ਚ ਬੇਭਰੋਸਗੀ ਮਤੇ ‘ਤੇ ਦੂਜੇ ਦਿਨ ਦੀ ਬਹਿਸ ਰਾਹੁਲ ਗਾਂਧੀ ਦੇ ਭਾਸ਼ਣ ਨਾਲ ਸ਼ੁਰੂ ਹੋਈ। ਰਾਹੁਲ ਗਾਂਧੀ ਨੇ ਆਪਣੇ 35 ਮਿੰਟ ਦੇ ਭਾਸ਼ਣ ਵਿੱਚ ਭਾਰਤ ਜੋੜੋ ਯਾਤਰਾ ਅਤੇ ਮਣੀਪੁਰ ਬਾਰੇ ਗੱਲ ਕੀਤੀ।ਇਸ ਮੌਕੇ ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਅੱਜ ਤੱਕ ਮਣੀਪੁਰ ਨਹੀਂ ਗਏ, ਕਿਉਂਕਿ ਉਨ੍ਹਾਂ ਲਈ ਮਣੀਪੁਰ (ਭਾਰਤ) ਹਿੰਦੁਸਤਾਨ ਨਹੀਂ ਹੈ। ਉਨ੍ਹਾਂ ਕਿਹਾ ਮੈਂ ਰਾਹਤ ਕੈਂਪ ਵਿਚ ਗਿਆ, ਔਰਤਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਅਜਿਹਾ ਨਹੀਂ ਕੀਤਾ। ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਫੌਜ ਇੱਕ ਦਿਨ ਵਿੱਚ ਮਣੀਪੁਰ ਵਿੱਚ ਸ਼ਾਂਤੀ ਲਿਆ ਸਕਦੀ ਹੈ। ਤੁਸੀਂ ਅਜਿਹਾ ਇਸ ਲਈ ਨਹੀਂ ਕਰ ਰਹੇ ਕਿਉਂਕਿ ਤੁਸੀਂ ਭਾਰਤ ਵਿੱਚ ਮਣੀਪੁਰ ਨੂੰ ਮਾਰਨਾ ਚਾਹੁੰਦੇ ਹੋ। ਤੁਸੀਂ ਭਾਰਤ ਮਾਤਾ ਦੇ ਰਾਖੇ ਨਹੀਂ ਹੋ, ਤੁਸੀਂ ਭਾਰਤ ਮਾਤਾ ਦੇ ਕਾਤਲ ਹੋ। ਅੱਜ ਦੀ ਹਕੀਕਤ ਇਹ ਹੈ ਕਿ ਮਣੀਪੁਰ ਬਚਿਆ ਨਹੀਂ ਹੈ। ਤੁਸੀਂ ਮਣੀਪੁਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ | ਭਾਸ਼ਣ ਦੀ ਸ਼ੁਰੂਆਤ ‘ਚ ਰਾਹੁਲ ਗਾਂਧੀ ਨੇ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਸੰਸਦ ਮੈਂਬਰਸ਼ਿਪ ਨੂੰ ਬਹਾਲ ਕੀਤਾ। ਪਿਛਲੀ ਵਾਰ ਜਦੋਂ ਮੈਂ ਬੋਲਿਆ ਤਾਂ ਮੈਨੂੰ ਵੀ ਕੁਝ ਦਰਦ ਹੋਇਆ। ਅਡਾਨੀ ‘ਤੇ ਇੰਨਾ ਜ਼ਿਆਦਾ ਫੋਕਸ ਕੀਤਾ ਕਿ ਤੁਹਾਡੇ ਸੀਨੀਅਰ ਆਗੂਆਂ ਨੂੰ ਥੋੜ੍ਹਾ ਜਿਹਾ ਦਰਦ ਮਹਿਸੂਸ ਹੋਇਆ। ਜੋ ਦੁੱਖ ਹੋਇਆ ਉਸ ਦਾ ਤੁਹਾਡੇ ਉੱਤੇ ਵੀ ਅਸਰ ਹੋਇਆ। ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ। ਮੈਂ ਸਿਰਫ ਸੱਚ ਦੱਸਿਆ। ਰਾਹੁਲ ਗਾਂਧੀ (Rahul Gandhi) ਦੇ ਭਾਸ਼ਣ ਦੇ ਜਵਾਬ ‘ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਰਾਹੁਲ ਭਾਰਤ ਮਾਤਾ ਨੂੰ ਮਾਰਨ ਦੀ ਗੱਲ ਕਰਦੇ ਹਨ। ਕਾਂਗਰਸੀ ਤਾੜੀਆਂ ਵਜਾਉਂਦੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਕਿਸ ਦੇ ਮਨ ਵਿੱਚ ਵਿਸ਼ਵਾਸਘਾਤ ਹੈ। ਰਾਹੁਲ ਗਾਂਧੀ ਨੂੰ ਲੈ ਕੇ ਵੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਮ੍ਰਿਤੀ ਨੇ ਰਾਹੁਲ ਗਾਂਧੀ ‘ਤੇ ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਇਸ ਬਾਰੇ ਸਪੀਕਰ ਕੋਲ ਸ਼ਿਕਾਇਤ ਕਰਨ ਜਾ ਰਹੀ ਹੈ। The post PM ਮੋਦੀ ਅੱਜ ਤੱਕ ਮਣੀਪੁਰ ਨਹੀਂ ਗਏ, ਸੂਬੇ ‘ਚ ਫੌਜ ਇੱਕ ਦਿਨ ‘ਚ ਲਿਆ ਸਕਦੀ ਹੈ ਸ਼ਾਂਤੀ: ਰਾਹੁਲ ਗਾਂਧੀ appeared first on TheUnmute.com - Punjabi News. Tags:
|
ਕੇਂਦਰ ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 8 ਯੂ-ਟਿਊਬ ਚੈੱਨਲਾਂ ਨੂੰ ਕੀਤਾ ਬੰਦ Wednesday 09 August 2023 08:33 AM UTC+00 | Tags: anurag-thakur ban breaking-news capital-tv-kps-news-sarkari-vlog-earn-tech-india-spn9-news-educational-dost-world-best-news electronic-voting-machines fake-news government-of-india latest-news news press-information-bureau youtube-channels ਚੰਡੀਗੜ੍ਹ, 9 ਅਗਸਤ 2023: ਕੇਂਦਰ ਸਰਕਾਰ ਨੇ ਫਰਜ਼ੀ ਖਬਰਾਂ ਦਿਖਾਉਣ ਵਾਲੇ ਯੂ-ਟਿਊਬ ਚੈਨਲਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ 8 ਯੂਟਿਊਬ ਚੈੱਨਲਾਂ (YouTube channels) ਨੂੰ ਬੰਦ ਕਰ ਦਿੱਤਾ ਹੈ। ਇਹ ਚੈਨਲ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ‘ਤੇ ਪਾਬੰਦੀ ਵਰਗੀਆਂ ਜਾਅਲੀ ਖ਼ਬਰਾਂ ਫੈਲਾਉਣ ਵਿੱਚ ਸ਼ਾਮਲ ਪਾਏ ਗਏ ਸਨ। ਇਨ੍ਹਾਂ ‘ਚੋਂ ਕਈਆਂ ‘ਤੇ ਦੇਸ਼ ਦੀ ਫੌਜ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਵੀ ਦੋਸ਼ ਹੈ। ਇਨ੍ਹਾਂ ਯੂ-ਟਿਊਬ ਚੈਨਲਾਂ (YouTube channels) ਦੇ ਵੀਡੀਓਜ਼ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਨ੍ਹਾਂ ਚੈਨਲਾਂ ਵਿੱਚ ਕਈ ਖਾਮੀਆਂ ਪਾਈਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਨੇ ਇਨ੍ਹਾਂ ਚੈਨਲਾਂ ‘ਤੇ ਫਰਜ਼ੀ ਖਬਰਾਂ ਦੀ ਜਾਂਚ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਕੀਤੀ ਗਈ ਚੈਨਲਾਂ ਦੇ 2 ਕਰੋੜ ਤੋਂ ਵੱਧ ਸਬਸ ਕ੍ਰਾਈਬ ਹਨ। ਤੁਹਾਨੂੰ ਦੱਸ ਦਈਏ ਕਿ ਸਰਕਾਰ ਫਰਜ਼ੀ ਖਬਰਾਂ ਨੂੰ ਲੈ ਕੇ ਕਾਫੀ ਚੌਕਸ ਹੋ ਗਈ ਹੈ। ਕੇਂਦਰ ਸਰਕਾਰ ਸੋਸ਼ਲ ਮੀਡੀਆ ‘ਤੇ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਨੌਜਵਾਨਾਂ, ਵਿਦਿਆਰਥੀਆਂ, ਸਮਾਜ ਅਤੇ ਭਾਈਚਾਰੇ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਵਾਲੀ ਸਮੱਗਰੀ ਪੇਸ਼ ਕਰਨ ਵਾਲੀਆਂ ਖ਼ਬਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਰਕਾਰ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਕਈ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨਿਊਜ਼ ਚੈਨਲ ਉਨ੍ਹਾਂ ਯੂ-ਟਿਊਬ ਚੈਨਲਾਂ ‘ਚ ਸ਼ਾਮਲ ਹਨ, ਜੋ ਬੰਦ ਹੋ ਚੁੱਕੇ ਹਨ। ਇਨ੍ਹਾਂ ਸਾਰੇ ਚੈਨਲਾਂ ਦੇ ਕਰੋੜਾਂ ਵਿਊਜ਼ ਹਨ। ਬੰਦ ਕੀਤੇ ਚੈੱਨਲਾਂ ਦੀ ਸੂਚੀ :ਯਹਾਂ ਸੱਚ ਵੇਖੋ (Yahan Sach Dekho) The post ਕੇਂਦਰ ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 8 ਯੂ-ਟਿਊਬ ਚੈੱਨਲਾਂ ਨੂੰ ਕੀਤਾ ਬੰਦ appeared first on TheUnmute.com - Punjabi News. Tags:
|
ਕਾਂਗਰਸ 'ਤੇ ਭੜਕੀ ਸਮ੍ਰਿਤੀ ਇਰਾਨੀ, ਕਿਹਾ- ਮਣੀਪੁਰ ਦੇਸ਼ ਦਾ ਅਨਿੱਖੜਵਾਂ ਹਿੱਸਾ ਹੈ Wednesday 09 August 2023 09:01 AM UTC+00 | Tags: breaking-news latest-news lok-sabha manipur-violance news rahul-gandhi smriti-irani the-unmute-breaking-news the-unmute-punjabi-news ਚੰਡੀਗੜ੍ਹ, 9 ਅਗਸਤ 2023: ਲੋਕ ਸਭਾ ਵਿੱਚ ਦੂਜੇ ਦਿਨ ਵੀ ਬੇਭਰੋਸਗੀ ਮਤੇ ‘ਤੇ ਚਰਚਾ ਹੋਈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਦੀ ਮੈਂਬਰਸ਼ਿਪ ਬਹਾਲੀ ਤੋਂ ਬਾਅਦ ਪਹਿਲੀ ਵਾਰ ਭਾਸ਼ਣ ਦਿੱਤਾ। ਰਾਹੁਲ ਗਾਂਧੀ ਨੇ ਮਣੀਪੁਰ ਮੁੱਦੇ ‘ਤੇ ਭਾਜਪਾ ਸਰਕਾਰ ‘ਤੇ ਕਈ ਦੋਸ਼ ਲਾਏ | ਰਾਹੁਲ ਦੇ ਭਾਸ਼ਣ ਤੋਂ ਬਾਅਦ ਬਹਿਸ ਵਿੱਚ ਸਮ੍ਰਿਤੀ ਇਰਾਨੀ (Smriti Irani) ਨੇ ਹਿੱਸਾ ਲਿਆ। ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਤਿੱਖਾ ਹਮਲਾ ਕੀਤਾ। ਸਮ੍ਰਿਤੀ ਇਰਾਨੀ ਨੇ ਆਪਣੇ ਹੀ ਅੰਦਾਜ਼ ‘ਚ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਸਮ੍ਰਿਤੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਮਾਤਾ ਨੂੰ ਮਾਰਨ ਦੀ ਗੱਲ ਹੋਈ ਹੈ। ਸਦਨ ਵਿੱਚ ਭਾਰਤ ਮਾਤਾ ਨੂੰ ਮਾਰਨ ਦੀ ਚਰਚਾ ਹੁੰਦੀ ਰਹੀ ਅਤੇ ਕਾਂਗਰਸ ਤਾੜੀਆਂ ਮਾਰਦੀ ਰਹੀ। ਮਣੀਪੁਰ ਵੰਡਿਆ ਨਹੀਂ ਗਿਆ ਸਗੋਂ ਮੇਰੇ ਦੇਸ਼ ਦਾ ਅਨਿੱਖੜਵਾਂ ਹਿੱਸਾ ਹੈ । ਭਾਰਤ ਮਾਤਾ ਨੂੰ ਮਾਰਨ ਦੀ ਗੱਲ ਕਰਨ ਵਾਲੇ ਕਦੇ ਵੀ ਮੇਜ਼ ‘ਤੇ ਥਾਪੀ ਨਹੀਂ ਮਾਰਦੇ | ਭਾਰਤ ਮਾਤਾ ਦੇ ਕਤਲ ਲਈ ਕਾਂਗਰਸੀਆਂ ਨੇ ਬੈਠ ਕੇ ਟੇਬਲ ਥਪਥਪਾਇਆ ਹੈ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਕਸ਼ਮੀਰੀ ਪੰਡਤਾਂ ਦਾ ਮੁੱਦਾ ਭੁੱਲ ਗਿਆ ਹੈ | ਕਾਂਗਰਸ ਸਿੱਖਾਂ ਦੀ ਹੱਤਿਆਰੀ ਹੈ | ਸਮ੍ਰਿਤੀ ਇਰਾਨੀ (Smriti Irani) ਨੇ ਇਹ ਵੀ ਕਿਹਾ ਕਿ ਤਾਮਿਲਨਾਡੂ ‘ਚ ਕਾਂਗਰਸ ਦੀ ਸਹਿਯੋਗੀ ਪਾਰਟੀ ਦੇ ਆਗੂਆਂ ਨੇ ਕਿਹਾ ਸੀ ਕਿ ਭਾਰਤ ਦਾ ਮਤਲਬ ਉੱਤਰੀ ਭਾਰਤ ਹੈ। ਜੇਕਰ ਰਾਹੁਲ ਗਾਂਧੀ ‘ਚ ਹਿੰਮਤ ਹੈ ਤਾਂ ਆਪਣੇ ਡੀ.ਐੱਮ.ਕੇ. ਦੇ ਸਹਿਯੋਗੀ ਦਾ ਖੰਡਨ ਕਰਨ । ਸਮ੍ਰਿਤੀ ਨੇ ਸਵਾਲ ਕੀਤਾ ਕਿ ਇੱਕ ਕਾਂਗਰਸੀ ਆਗੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਰਦਾ ਹੈ। ਅੱਜ ਤੁਸੀਂ ਇਸਦਾ ਖੰਡਨ ਕਿਉਂ ਨਹੀਂ ਕਰਦੇ? ਬੁੱਧਵਾਰ ਨੂੰ ਸੰਸਦ ‘ਚ ਬੋਲਦਿਆਂ ਰਾਹੁਲ ਨੇ ਮਣੀਪੁਰ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਸਿੱਧਾ ਹਮਲਾ ਕੀਤਾ। ਰਾਹੁਲ ਨੇ ਕਿਹਾ ਸੀ ਕਿ ਭਾਰਤ ਸਾਡੇ ਲੋਕਾਂ ਦੀ ਆਵਾਜ਼ ਹੈ। ਉਸ ਆਵਾਜ਼ ਦੀ ਮਣੀਪੁਰ ਵਿੱਚ ਕਤਲ ਕਰ ਦਿੱਤਾ ਗਿਆ । ਤੁਸੀਂ ਭਾਰਤ ਮਾਤਾ ਮਣੀਪੁਰ ਨੂੰ ਮਾਰਿਆ ਸੀ। ਤੁਸੀਂ ਦੇਸ਼ ਭਗਤ ਨਹੀਂ, ਦੇਸ਼ਦ੍ਰੋਹੀ ਹੋ। ਇਸੇ ਲਈ ਸਾਡੇ ਪ੍ਰਧਾਨ ਮੰਤਰੀ ਮਣੀਪੁਰ ਨਹੀਂ ਜਾਂਦੇ। The post ਕਾਂਗਰਸ ‘ਤੇ ਭੜਕੀ ਸਮ੍ਰਿਤੀ ਇਰਾਨੀ, ਕਿਹਾ- ਮਣੀਪੁਰ ਦੇਸ਼ ਦਾ ਅਨਿੱਖੜਵਾਂ ਹਿੱਸਾ ਹੈ appeared first on TheUnmute.com - Punjabi News. Tags:
|
ਕਥਿਤ ਪਠਾਨਕੋਟ ਜ਼ਮੀਨ ਘਪਲੇ 'ਚ ਮੰਤਰੀ ਲਾਲ ਚੰਦ ਕਟਾਰੂਚੱਕ ਦੇਣ ਅਸਤੀਫਾ: ਪ੍ਰਤਾਪ ਸਿੰਘ ਬਾਜਵਾ Wednesday 09 August 2023 09:43 AM UTC+00 | Tags: breaking-news congress crime ddpo-kuldeep-singh lal-chand-kataruchak latest-news news partap-singh-bajwa pathankot pathankot-land-scam punjab-breaking punjab-news the-unmute-punjabi-news ਚੰਡੀਗੜ੍ਹ, 9 ਅਗਸਤ 2023: ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਕਥਿਤ ਪਠਾਨਕੋਟ ਜ਼ਮੀਨ ਘਪਲੇ ਵਿੱਚ 'ਆਪ' ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਪ੍ਰਤਾਪ ਬਾਜਵਾ ਨੇ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਥਿਤ ਤੌਰ ‘ਤੇ ਘਪਲੇ ਵਿਚ ਸ਼ਾਮਲ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਵਿਚ ਮੱਦਦ ਕੀਤੀ ਸੀ। ਬਾਜਵਾ ਨੇ ਦੋਸ਼ ਲਾਇਆ ਕਿ ਇਸ ਪੋਸਟਿੰਗ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਕਟਾਰੂਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਡੈਮੀ-ਆਫੀਸ਼ੀਅਲ (ਡੀਓ) ਪੱਤਰ ਵੀ ਲਿਖਿਆ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਟਾਰੂਚੱਕ ਕਥਿਤ ਦਾਗੀ ਡੀਡੀਪੀਓ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਪ੍ਰਤਾਪ ਬਾਜਵਾ (Partap Singh Bajwa) ਨੇ ਕਿਹਾ ਕਿ ਕਟਾਰੂਚੱਕ ਨੇ ਆਪਣੇ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਦੀ ਪੰਜਾਬ ਪੁਲਿਸ ਦੀ ਸਿਟ ਜਾਂਚ ਨੂੰ ਪ੍ਰਭਾਵਿਤ ਕੀਤਾ। ਸਿੱਟੇ ਵਜੋਂ, ਕੇਸ ਦਾ ਪੀੜਤ ਸ਼ਿਕਾਇਤਕਰਤਾ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟ ਗਿਆ ਅਤੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਦੋਸ਼ ਲਾਇਆ ਕਿ ਐੱਸਆਈਟੀ ਨੇ ਪੀੜਤ ਅਤੇ ਉਸ ਦੇ ਪਰਿਵਾਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ। ਜਦੋਂ ਕਿ ਰਾਜਪਾਲ ਵੱਲੋਂ ਬਣਾਈ ਗਈ ਫੋਰੈਂਸਿਕ ਜਾਂਚ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ। ਬਾਜਵਾ ਨੇ ਕਿਹਾ ਕਿ ਹੁਣ ਦੂਜੀ ਵਾਰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਮੰਤਰੀ ਕਟਾਰੂਚੱਕ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕਟਾਰੁਚਕ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਿਹਾ ਕਿ ਜੇਕਰ ਸੂਬੇ ਦੀ ਕੋਈ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਉਹ ਭਰੋਸੇਮੰਦ ਨਹੀਂ ਹੋਵੇਗੀ। The post ਕਥਿਤ ਪਠਾਨਕੋਟ ਜ਼ਮੀਨ ਘਪਲੇ ‘ਚ ਮੰਤਰੀ ਲਾਲ ਚੰਦ ਕਟਾਰੂਚੱਕ ਦੇਣ ਅਸਤੀਫਾ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News. Tags:
|
ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ 'ਤੇ ਲਾਏ ਗੰਭੀਰ ਦੋਸ਼, ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਕੀਤੀ ਮੰਗ Wednesday 09 August 2023 09:55 AM UTC+00 | Tags: breaking-news lok-sabha news smriti-irani ਚੰਡੀਗੜ੍ਹ, 9 ਅਗਸਤ 2023: ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਚੱਲ ਰਹੀ ਚਰਚਾ ਦੇ ਵਿਚਕਾਰ ਅੱਜ ਰਾਹੁਲ ਗਾਂਧੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਆਪਣਾ ਸੰਬੋਧਨ ਪੂਰਾ ਕਰਨ ਤੋਂ ਬਾਅਦ ਰਾਹੁਲ ਵੀ ਸਦਨ ਤੋਂ ਚਲੇ ਗਏ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਆਪਣੇ ਬਿਆਨ ‘ਚ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ। ਸਮ੍ਰਿਤੀ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਅਣਉਚਿਤ ਇਸ਼ਾਰੇ ਕੀਤੇ ਹਨ। ਇਸਦੇ ਨਾਲ ਹੀ ਐਨ.ਡੀ.ਏ. ਦੀਆਂ ਬੀਬੀਆਂ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ (Smriti Irani) ਵੱਲ ਅਣਉਚਿਤ ਇਸ਼ਾਰੇ ਕਰਨ ਅਤੇ ਸਦਨ ਵਿਚ ਇਤਰਾਜ਼ਯੋਗ ਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਾਂਗਰਸੀ ਆਗੂ ‘ਤੇ ਬੀਬੀਆਂ ਦਾ ਅਪਮਾਨ ਕਰਨ ਦਾ ਦੋਸ਼ ਵੀ ਲਾਇਆ। The post ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ‘ਤੇ ਲਾਏ ਗੰਭੀਰ ਦੋਸ਼, ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਪੁਲਿਸ ਨੇ ਪਟਿਆਲਾ ਵਿਖੇ ਹੋਏ ਬਜ਼ੁਰਗ ਬੀਬੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਜਣੇ ਗ੍ਰਿਫਤਾਰ Wednesday 09 August 2023 11:33 AM UTC+00 | Tags: aam-aadmi-party breaking-news cm-bhagwant-mann latest-news murder-mystery news patiala-police punjab ssp-varun-sharma the-unmute-punjabi-news varun-sharma-ips ਚੰਡੀਗੜ੍ਹ, 9 ਅਗਸਤ, 2023: ਪਟਿਆਲਾ (Patiala) ਪੁਲਿਸ ਵੱਲੋਂ ਇਕ 70 ਸਾਲ ਦੀ ਬੁਜ਼ਰਗ ਬੀਬੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ | ਐਸ ਐਸ ਪੀ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ ਐਨ ਆਰ ਆਈ ਦੀ ਮਾਤਾ ਦਾ ਕਤਲ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੀ ਆਈ ਏ ਪਟਿਆਲਾ ਦੀ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ, ਏ ਐਸ ਆਈ ਅਵਤਾਰ ਸਿੰਘ ਤੇ ਹੌਲਦਾਰ ਜਸਪਿੰਦਰ ਸਿੰਘ ਨੇ ਮੁੱਖ ਮੁਲਜ਼ਮ ਰਾਮ ਦੁਗਰ ਰਾਹੁਲ ਨੂੰ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਜ਼ਿਲ੍ਹਾ ਮਦੁਬਨੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਸਾਥੀ ਅਮਰੀਕ ਸਿੰਘ ਨੂੰ ਰਾਜਪੁਰਾ ਤੋ ਗ੍ਰਿਫ਼ਤਾਰ ਕੀਤਾ ਗਿਆ। ਐਸ ਐਸ ਪੀ ਵਰੁਣ ਸ਼ਰਮਾ ਦੇ ਅਨੁਸਾਰ ਦੋਵੇਂ ਮੁਲਜ਼ਮ ਰੰਗ ਰੋਗਨ ਦਾ ਕੰਮ ਕਰਦੇ ਹਨ। ਤਕਰੀਬਨ 5-6 ਮਹੀਨੇ ਪਹਿਲਾਂ ਭੇਡਵਾਲ ਝੁੱਗੀਆਂ ਵਿਖੇ ਰਣਧੀਰ ਕੌਰ ਦੇ ਘਰ ਰੰਗ ਕਰਨ ਆਏ ਸੀ। ਰਣਧੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ।ਉਸ ਦੋ ਲੜਕੇ ਹਨ, ਜਿਨ੍ਹਾਂ ਵਿੱਚੋ ਇੱਕ ਕਈ ਸਾਲ ਤੋਂ ਜਰਮਨੀ ਰਹਿੰਦਾ ਹੈ ਤੇ ਦੂਜਾ ਮੋਹਾਲੀ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ। ਰਣਧੀਰ ਕੌਰ ਘਰ ਵਿਚ ਜ਼ਿਆਦਾਤਰ ਇਕੱਲੀ ਰਹਿੰਦੀ ਸੀ। ਪੁਲਿਸ ਮੁਤਾਬਕ ਘਰ ਵਿਚ ਰੰਗ ਦਾ ਕੰਮ ਕਰਦਿਆਂ ਮੁਲਜਮਾਂ ਨੇ ਸਾਰਾ ਭੇਦ ਪਾਇਆ ਅਤੇ 2 ਅਗਸਤ ਨੂੰ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ। ਲੁੱਟ ਕਰਨ ਆਏ ਰਾਮ ਤੇ ਅਮਰੀਕ ਨੇ ਰਣਧੀਰ ਕੌਰ ਦਾ ਸਿਰਹਾਣੇ ਨਾਲ ਗਲਾ ਘੁੱਟਿਆ ਅਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਰਣਧੀਰ ਕੌਰ ਦੇ ਗਲ, ਬਾਹਾਂ ਤੇ ਕੰਨਾਂ ‘ਚ ਪਾਏ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਤੇ ਸੀ ਆਈ ਏ ਪੁਲਿਸ ਟੀਮਾਂ (Patiala) ਨੇ ਵੱਖ ਵੱਖ ਪੱਖ ਤੋਂ ਜਾਂਚ ਕਰਦਿਆਂ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।
The post ਪੁਲਿਸ ਨੇ ਪਟਿਆਲਾ ਵਿਖੇ ਹੋਏ ਬਜ਼ੁਰਗ ਬੀਬੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਜਣੇ ਗ੍ਰਿਫਤਾਰ appeared first on TheUnmute.com - Punjabi News. Tags:
|
ਭਾਰਤੀ ਹਵਾਈ ਸੈਨਾ ਦੀ ਭਰਤੀ ਲਈ 17 ਅਗਸਤ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ Wednesday 09 August 2023 11:56 AM UTC+00 | Tags: aam-aadmi-party agniveer-vayu-yojana air-force air-force-job air-force-recruitment breaking-news cm-bhagwant-mann indian-air-force indian-air-force-recruitment-2023 latest-news news nws punjab ਮੋਗਾ, 09 ਅਗਸਤ 2023 :ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਵਾਈ ਸੈਨਾ ਵੱਲੋਂ ਭਰਤੀ ਚਾਲੂ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਹਵਾਈ ਸੈਨਾ (Indian Air Force) ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਮੌਕਾ ਦਿੱਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ 13 ਅਕਤੂਬਰ 2023 ਨੂੰ ਆਨ-ਲਾਇਨ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ 17 ਅਗਸਤ 2023 ਤੱਕ ਆਨਲਾਈਨ ਵੈਬਸਾਈਟ www.agnipathvayu.cdac.in ‘ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 27 ਜੂਨ 2003 ਤੋਂ 27 ਦਸੰਬਰ 2006 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਦਾ 12 ਵੀਂ ਜਮਾਤ ਵਿੱਚੋਂ 50 ਫੀਸਦੀ ਅੰਕਾਂ ਨਾਲ ਜਾਂ ਤਿੰਨ ਸਾਲਾ ਡਿਪਲੋਮਾ ਜਾਂ 2 ਸਾਲਾਂ ਵੋਕੇਸ਼ਨਲ ਕੋਰਸ ਦਾ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਨੂੰ ਕੁਆਰੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਵੈਬਸਾਇਟ www.agnipathvayu.cdac.in ‘ਤੇ ਵਿਜਿਟ ਵੀ ਕੀਤਾ ਜਾ ਸਕਦਾ ਹੈ। The post ਭਾਰਤੀ ਹਵਾਈ ਸੈਨਾ ਦੀ ਭਰਤੀ ਲਈ 17 ਅਗਸਤ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ appeared first on TheUnmute.com - Punjabi News. Tags:
|
ਯੂਥ ਕਲੱਬਾਂ ਲਈ ਪਹਿਲੀ ਵਾਰ ਸ਼ੁਰੂ ਕੀਤਾ ਜਾਵੇਗਾ ਐਵਾਰਡ: ਮੀਤ ਹੇਅਰ Wednesday 09 August 2023 12:04 PM UTC+00 | Tags: aam-aadmi-party award breaking-news cm-bhagwant-mann gurmeet-singh-meet-hayer latest-news meet-hayer news punjab punjab-government punjab-public-service-commission punjab-youth-club punjab-youth-clubs-policy shaheed-bhagat-singh-raj-yuva-award the-unmute-latest-news youth-clubs ਚੰਡੀਗੜ੍ਹ, 09 ਅਗਸਤ 2023: ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਉਨਾਂ ਵਿੱਚ ਲੀਡਰਸ਼ਿਪ ਦੇ ਗੁਣ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਨਵੀਂ ਯੂਥ ਪਾਲਿਸੀ ਨਵੀਂ ਲਿਆਂਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਯੂਥ ਕਲੱਬਾਂ (Youth Clubs) ਲਈ ਪਹਿਲੀ ਵਾਰ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਚੋਣ ਪ੍ਰਣਾਲੀ ਨੂੰ ਤਰਕਸੰਗਤ ਬਣਾਇਆ ਜਾਵੇਗਾ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗ ਦੀ ਸਮੀਖਿਆ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਯੂਥ ਕਲੱਬਾਂ ਨੂੰ ਸਰਗਰਮ ਕਰਨ ਲਈ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਵਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਮਾਜਿਕ ਭਲਾਈ ਦੇ ਕੰਮ, ਨਸ਼ਿਆਂ ਖਿਲਾਫ ਜਾਗਰੂਕਤਾ, ਵਾਤਾਵਰਣ ਦੀ ਸਾਂਭ-ਸੰਭਾਲ, ਖੇਡਾਂ ਤੇ ਸੱਭਿਆਚਾਰਕ ਆਦਿ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਯੂਥ ਕਲੱਬ (Youth Clubs) ਅੱਗੇ ਆਉਣ। ਯੁਵਕ ਸੇਵਾਵਾਂ ਮੰਤਰੀ ਨੇ ਕਿਹਾ ਕਿ ਸੂਬੇ ਦੀ 40 ਫੀਸਦੀ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਅਤੇ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿੱਚ ਭਾਗੀਦਾਰ ਬਣਾਉਣ ਅਤੇ ਉਨਾਂ ਦੇ ਸਸ਼ਕਤੀਕਰਨ ਲਈ ਵਿਆਪਕ ਯੂਥ ਪਾਲਿਸੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵੱਧ ਤੋਂ ਵੱਧ ਅੰਤਰ-ਰਾਜੀ ਟੂਰ ਲਗਾਏ ਜਾਣ ਅਤੇ ਯੁਵਕ ਵਟਾਂਦਰਾ ਪ੍ਰੋਗਰਾਮ ਉਲੀਕੇ ਜਾਣ। ਯੂਥ ਐਡਵੈਂਚਰ ਕਲੱਬ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਰਾਜ ਅੰਤਰ 'ਵਰਸਿਟੀ ਯੁਵਕ ਮੇਲਾ ਉਲੀਕਿਆ ਜਾਵੇ ਤਾਂ ਨੌਜਵਾਨਾਂ ਦੇ ਅੰਦਰਲੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਵੇ। ਮੀਤ ਹੇਅਰ ਨੇ ਇਹ ਵੀ ਕਿਹਾ ਕਿ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ ਲਈ ਹੋਰਨਾਂ ਵਿਭਾਗਾਂ ਤੋਂ ਕਾਬਲ ਅਧਿਕਾਰੀਆਂ ਨੂੰ ਡੈਪੂਟੇਸ਼ਨ ਉਤੇ ਲਿਆਉਣ ਦੀ ਯੋਜਨਾ ਬਣਾਈ ਜਾਵੇ ਅਤੇ ਨਾਲ ਹੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਖਾਲੀ ਅਸਾਮੀਆਂ ਭਰਨ ਲਈ ਵੀ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਯੁਵਾ ਭਵਨ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾਵੇ। ਮੀਟਿੰਗ ਵਿੱਚ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਯੁਵਕ ਸੇਵਾਵਾਂ ਦੇ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਤੇ ਰੁਪਿੰਦਰ ਕੌਰ ਵੀ ਹਾਜ਼ਰ ਸਨ। The post ਯੂਥ ਕਲੱਬਾਂ ਲਈ ਪਹਿਲੀ ਵਾਰ ਸ਼ੁਰੂ ਕੀਤਾ ਜਾਵੇਗਾ ਐਵਾਰਡ: ਮੀਤ ਹੇਅਰ appeared first on TheUnmute.com - Punjabi News. Tags:
|
AGTF ਨੇ ਬੰਬੀਹਾ ਗੈਂਗ ਦੇ ਗੁਰਗੇ ਸਮੇਤ ਚਾਰ ਜਣਿਆਂ ਨੂੰ ਹੱਥਿਆਰਾਂ ਸਮੇਤ ਕੀਤਾ ਕਾਬੂ Wednesday 09 August 2023 12:15 PM UTC+00 | Tags: agtf-team bambiha-gang barnala-police breaking-news dgp-gaurav-yadav news parmod-bhaan punjab-police the-unmute-breaking-news the-unmute-punjab weapons ਚੰਡੀਗੜ੍ਹ, 09 ਅਗਸਤ 2023: ਪੰਜਾਬ ਪੁਲਿਸ ਦੀ ਏ.ਜੀ.ਟੀ.ਐੱਫ (AGTF) ਨੇ ਬਰਨਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਬੰਬੀਹਾ ਗੈਂਗ ਦੇ ਮੁੱਖ ਗੁਰਗੇ ਸੁਖਜਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਨੇ ਵੀ ਗੋਲੀ ਚਲਾ ਦਿੱਤੀ, ਜਿਸ ਕਾਰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ। 3 ਹੋਰ ਕਥਿਤ ਅਪਰਾਧੀਆਂ ਨੂੰ 3 ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਅਤੇ ਇੱਕ ਖੋਹੀ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਰਗਰਮ ਸੀ। ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਠਿਤ ਅਪਰਾਧ ਨੂੰ ਖਤਮ ਕਰਨ ਲਈ ਵਚਨਬੱਧ ਹੈ।
The post AGTF ਨੇ ਬੰਬੀਹਾ ਗੈਂਗ ਦੇ ਗੁਰਗੇ ਸਮੇਤ ਚਾਰ ਜਣਿਆਂ ਨੂੰ ਹੱਥਿਆਰਾਂ ਸਮੇਤ ਕੀਤਾ ਕਾਬੂ appeared first on TheUnmute.com - Punjabi News. Tags:
|
ICC ਵੱਲੋਂ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿਸਤਾਨ ਮੈਚ ਦੀ ਤਾਰੀਖ਼ ਬਦਲੀ Wednesday 09 August 2023 12:30 PM UTC+00 | Tags: bcci breaking-news icc icc-odi-world-cup icc-odi-world-cup-2023 icc-world-cup-2023 indian-cricket-team india-pakistan-match pakistan-cricket-board pakistan-cricket-team pcb punjabi-news sports-news the-unmute-breaking-news world-cup-2023 ਚੰਡੀਗੜ੍ਹ, 09 ਅਗਸਤ 2023: ਆਈਸੀਸੀ ਨੇ ਵਨਡੇ ਵਿਸ਼ਵ ਕੱਪ 2023 (ICC World Cup 2023) ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਆਈਸੀਸੀ ਨੇ 27 ਜੂਨ ਨੂੰ ਸ਼ਡਿਊਲ ਜਾਰੀ ਕੀਤਾ ਸੀ। ਜਿਸ ਵਿੱਚ ਹੁਣ ਕੁਝ ਸੁਧਾਰ ਕੀਤੇ ਗਏ ਹਨ। ਇਹ ਟੂਰਨਾਮੈਂਟ ਭਾਰਤ ‘ਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ ਪਰ ਕੁਝ ਮੈਚਾਂ ਦੀਆਂ ਤਾਰੀਖਾਂ ਬਦਲ ਦਿੱਤੀਆਂ ਗਈਆਂ ਹਨ। ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਦੋਵੇਂ ਟੀਮਾਂ 2019 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਇਹ ਦੋਵੇਂ ਟੀਮਾਂ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਣਗੀਆਂ। ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਮੈਦਾਨ ‘ਤੇ ਆਸਟਰੇਲੀਆ ਨਾਲ ਹੋਵੇਗਾ। ਕੁੱਲ ਨੌਂ ਮੈਚਾਂ ਨੂੰ ਮੁੜ ਤਹਿ ਕੀਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਮਹਾਨ ਮੈਚ 15 ਅਕਤੂਬਰ ਨੂੰ ਨਹੀਂ ਸਗੋਂ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਦਰਅਸਲ, ਪਹਿਲਾਂ ਦੇ ਪ੍ਰੋਗਰਾਮ (ICC World Cup 2023) ਦੇ ਅਨੁਸਾਰ, 15 ਅਕਤੂਬਰ, ਭਾਰਤ-ਪਾਕਿਸਤਾਨ ਮੈਚ ਦਾ ਦਿਨ, ਨਰਾਤਿਆਂ ਦਾ ਪਹਿਲਾ ਦਿਨ ਹੋਣਾ ਸੀ। ਇਹ ਗੁਜਰਾਤ ਵਿੱਚ ਰਾਤ ਭਰ ਗਰਬਾ ਡਾਂਸ ਨਾਲ ਮਨਾਇਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਨੇ ਬੀਸੀਸੀਆਈ ਨੂੰ ਸੁਰੱਖਿਆ ਕਾਰਨਾਂ ਕਰਕੇ ਮੈਚ ਨੂੰ ਕਿਸੇ ਹੋਰ ਤਾਰੀਖ਼ ‘ਤੇ ਸ਼ਿਫਟ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਆਈਸੀਸੀ ਅਤੇ ਬੀਸੀਸੀਆਈ ਨੇ ਪਾਕਿਸਤਾਨ ਟੀਮ ਦੇ ਦੋ ਗਰੁੱਪ ਮੈਚਾਂ ਦੀ ਤਾਰੀਖ਼ ਵਿੱਚ ਬਦਲਾਅ ਨੂੰ ਲੈ ਕੇ ਪੀਸੀਬੀ ਨਾਲ ਗੱਲ ਕੀਤੀ। ਪਾਕਿਸਤਾਨ ਨੇ ਇਸ ਲਈ ਹਾਮੀ ਭਰ ਦਿੱਤੀ ਅਤੇ ਹੁਣ ਇਹ ਖਾਸ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਇਨ੍ਹਾਂ ਮੈਚਾਂ ਦਾ ਬਦਲਿਆ ਸ਼ਡਿਊਲ10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ) Image credit: ICC The post ICC ਵੱਲੋਂ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿਸਤਾਨ ਮੈਚ ਦੀ ਤਾਰੀਖ਼ ਬਦਲੀ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ 24 ਮੁਲਜ਼ਮਾਂ ਦੀ ਮਾਨਸਾ ਅਦਾਲਤ 'ਚ ਪੇਸ਼ੀ Wednesday 09 August 2023 12:41 PM UTC+00 | Tags: breaking-news gangsters-lawrence-bishnoi latest-news mansa-court mansa-police mansa-policwe news punjab-news sidhu-moosewala-murder-case ਚੰਡੀਗੜ੍ਹ, 09 ਅਗਸਤ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala Murder Case) ਵਿੱਚ ਅੱਜ 24 ਮੁਲਜ਼ਮਾਂ ਨੂੰ ਮਾਨਸਾ ਦੀ ਮਾਣਯੋਗ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ | ਜਦੋਂ ਕਿ ਲਾਰੈਂਸ ਬਿਸ਼ਨੋਈ ਨੂੰ ਮੈਡੀਕਲ ਛੁੱਟੀ ਦੇ ਕਾਰਨ ਪੇਸ਼ ਨਹੀਂ ਕੀਤਾ ਗਿਆ | ਮਾਨਸਾ ਅਦਾਲਤ ਵੱਲੋਂ 23 ਅਗਸਤ ਨੂੰ ਮੁੜ ਤੋਂ ਅਦਾਲਤ ਦੇ ਵਿਚ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। The post ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 24 ਮੁਲਜ਼ਮਾਂ ਦੀ ਮਾਨਸਾ ਅਦਾਲਤ ‘ਚ ਪੇਸ਼ੀ appeared first on TheUnmute.com - Punjabi News. Tags:
|
ਚੇਤਨ ਸਿੰਘ ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੇ ਸਿਦਕ ਤੇ ਸਿਰੜ ਨੂੰ ਕੀਤਾ ਸਲਾਮ Wednesday 09 August 2023 12:50 PM UTC+00 | Tags: breaking-news chetan-singh-jauramajra cm-bhagwant-mann freedom freedom-fighters india-army latest-news news punjab-breaking punjab-news the-unmute-breaking-news the-unmute-latest-news ਚੰਡੀਗੜ੍ਹ, 09 ਅਗਸਤ 2023: ਭਾਰਤ ਦੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਆਪਣੀ ਕਿਸਮ ਦੀ ਪਲੇਠੀ ਤੇ ਸਮਰਪਿਤ ਮੁਹਿੰਮ ਤਹਿਤ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ (FREEDOM FIGHTERS) ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਜ਼ਿਲ੍ਹਾ ਪਟਿਆਲਾ ਦੇ ਆਜ਼ਾਦੀ ਘੁਲਾਟੀਆਂ ਦੇ ਘਰਾਂ ਦਾ ਦੌਰਾ ਕਰਕੇ ਇਨ੍ਹਾਂ ਸੂਰਬੀਰਾਂ ਨੂੰ ਸਿਜਦਾ ਕੀਤਾ। ਕੈਬਨਿਟ ਮੰਤਰੀ ਨੇ ਆਪਣੇ ਇਸ ਦੌਰੇ ਮੌਕੇ ਜ਼ਿਲ੍ਹਾ ਪਟਿਆਲਾ ਦੇ ਆਜ਼ਾਦੀ ਘੁਲਾਟੀਏ ਸ. ਤਾਰਾ ਸਿੰਘ ਅਤੇ ਸ. ਕਸ਼ਮੀਰ ਸਿੰਘ ਵਾਸੀ ਪਿੰਡ ਸ਼ੰਭੂ ਕਲਾਂ, ਸ. ਸੇਵਾ ਸਿੰਘ ਅਤੇ ਸ. ਕਸ਼ਮੀਰ ਸਿੰਘ ਵਾਸੀ ਪਿੰਡ ਸੁਹਰੋਂ, ਸ. ਚਰਨ ਸਿੰਘ ਵਾਸੀ ਪਿੰਡ ਸ਼ਾਹਪੁਰ ਰਾਈਆਂ, ਸ. ਹਰਜੰਤ ਸਿੰਘ ਤੇ ਸ. ਗੁਰਚਰਨ ਸਿੰਘ ਵਾਸੀ ਪਿੰਡ ਆਲਮਪੁਰ, ਸ. ਕਰਨੈਲ ਸਿੰਘ ਅਤੇ ਸ. ਅਵਤਾਰ ਸਿੰਘ ਵਾਸੀ ਰਾਜਪੁਰਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ, ਵਿਧਾਇਕ ਸਨੌਰ ਸ. ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸ੍ਰੀਮਤੀ ਸਿਮਰਨਜੀਤ ਕੌਰ ਪਠਾਣਮਾਜਰਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਨ੍ਹਾਂ ਆਜ਼ਾਦੀ ਘੁਲਾਟੀਆਂ (FREEDOM FIGHTERS) ਦੇ ਸਿਦਕ ਅਤੇ ਜਜ਼ਬੇ ਪ੍ਰਤੀ ਡੂੰਘੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਪੰਜਾਬ ਲਈ ਮਾਣ ਦਾ ਸਬੱਬ ਹਨ ਅਤੇ ਇਨ੍ਹਾਂ ਸੂਰਬੀਰਾਂ ਦੇ ਅਦੁੱਤੀ ਸਮਰਪਣ ਅਤੇ ਲਾਸਾਨੀ ਯੋਗਦਾਨ ਨੇ ਪੰਜਾਬੀਆਂ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਲਿਆ ਖੜ੍ਹਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਭਾਵੇਂ ਕਿ ਕੋਈ ਵੀ ਸਤਿਕਾਰ ਇਨ੍ਹਾਂ ਸੂਰਿਆਂ ਦੀਆਂ ਕੁਰਬਾਨੀਆਂ ਦੇ ਤੁਲ ਨਹੀਂ ਪਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਪੂਰੀ ਸੁਹਿਰਦਤਾ ਨਾਲ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਉਹ ਸੂਬੇ ਭਰ ਦੇ ਆਜ਼ਾਦੀ ਘੁਲਾਟੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਸਬੰਧੀ ਅਹਿਮ ਫ਼ੈਸਲੇ ਲਏ ਗਏ ਹਨ ਜਿਸ ਤਹਿਤ ਸੂਬਾ ਸਰਕਾਰ ਨੇ 1 ਅਗਸਤ, 2023 ਤੋਂ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਕੁੱਲ 545 ਲਾਭਪਾਤਰੀਆਂ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ, ਜਿਨ੍ਹਾਂ ਵਿੱਚ ਖ਼ੁਦ ਆਜ਼ਾਦੀ ਘੁਲਾਟੀਏ, ਮਰਹੂਮ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਜਾਂ ਉਨ੍ਹਾਂ ਦੀਆਂ ਅਣਵਿਆਹੀਆਂ ਅਤੇ ਬੇਰੁਜ਼ਗਾਰ ਧੀਆਂ ਜਾਂ ਪੁੱਤਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਸਰਕਾਰ ਦੇ ਸਮਰਪਣ ਦਾ ਸਬੂਤ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਨ੍ਹਾਂ ਦੀ ਵਿਰਾਸਤ ਸਾਰੇ ਪੰਜਾਬੀਆਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਜਿਉਂਦੀ ਰਹੇ। The post ਚੇਤਨ ਸਿੰਘ ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਦੇ ਸਿਦਕ ਤੇ ਸਿਰੜ ਨੂੰ ਕੀਤਾ ਸਲਾਮ appeared first on TheUnmute.com - Punjabi News. Tags:
|
ਮਾਨਸਾ ਵਿਖੇ ਨਸ਼ੇ ਖ਼ਿਲਾਫ਼ ਧਰਨੇ 'ਚ ਬੀਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ Wednesday 09 August 2023 01:05 PM UTC+00 | Tags: aam-aadmi-party breaking-news cm-bhagwant-mann drugs-smuggler latest-news mansa mansa-police mansa-police-station mansa-protest news the-unmute-breaking-news the-unmute-punjab ਮਾਨਸਾ , 09 ਅਗਸਤ 2023: ਮਾਨਸਾ (Mansa) ਵਿਖੇ ਨਸ਼ੇ ਦੇ ਖ਼ਿਲਾਫ਼ ਚੱਲ ਰਹੇ ਧਰਨੇ ਦੇ ਦੌਰਾਨ ਧਰਨੇ ਵਿੱਚ ਪਹੁੰਚੀ ਪਿਛਲੇ ਦਿਨੀਂ ਇੱਕ ਬੀਬੀ ਦੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਅੱਜ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚੇ ਦੇ ਵਿੱਚ ਰੱਖ ਦਿੱਤਾ ਹੈ ਅਤੇ ਧਰਨਾ ਦੀ ਮੰਗ ਹੈ ਕਿ ਪਰਿਵਾਰ ਨੂੰ ਸਰਕਾਰੀ ਅਤੇ ਬਣਦੀ ਮੁਆਵਜਾ ਰਾਸ਼ੀ ਦਿੱਤੀ ਜਾਵੇ ਉਦੋਂ ਤੱਕ ਮ੍ਰਿਤਕ ਬੀਬੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਮਾਨਸਾ(Mansa) ਵਿਖੇ ਨਸ਼ੇ ਦੇ ਖ਼ਿਲਾਫ਼ ਮੁਹਿੰਮ ਨੂੰ ਲੈ ਕੇ ਗ੍ਰਿਫਤਾਰ ਕੀਤੇ ਨੌਜਵਾਨ ਦੀ ਰਿਹਾਈ ਨੂੰ ਲੈ ਕੇ ਕਚਹਿਰੀ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ | ਧਰਨਾਕਾਰੀ ਰਾਜਵਿੰਦਰ ਸਿੰਘ ਰਾਣਾ ਕਿਸਾਨ ਆਗੂ ਹਰਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਅਮਰਜੀਤ ਕੌਰ ਖਿਆਲਾਂ ਕਲਾਂ ਦੀ ਰਹਿਣ ਵਾਲੀ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦੀ ਸੀ। ਪਿਛਲੇ ਦਿਨੀਂ ਮਾਨਸਾ ਕਚਹਿਰੀ ਵਿੱਚ ਧਰਨੇ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਮ੍ਰਿਤਕ ਬੀਬੀ ਦੇ ਪੁੱਤਰ ਲਖਵੀਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦੇ ਹਨ ਅਤੇ ਮਾਤਾ ਦੀ ਧਰਨੇ ਦੇ ਦੌਰਾਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂਨੀਅਨ ਦਾ ਫੈਸਲਾ ਹੋਵੇਗਾ ਉਨ੍ਹਾਂ ਦੇ ਸਿਰ ਮੱਥੇ ਹੈ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
The post ਮਾਨਸਾ ਵਿਖੇ ਨਸ਼ੇ ਖ਼ਿਲਾਫ਼ ਧਰਨੇ ‘ਚ ਬੀਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News. Tags:
|
ਜਲੰਧਰ 'ਚ ਫਲਾਈਓਵਰ 'ਤੇ ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ Wednesday 09 August 2023 01:16 PM UTC+00 | Tags: accident breaking-news flyover jalandhar latest-news news punjab the-unmute-breaking the-unmute-latest-update the-unmute-punjab volvo-bus volvo-bus-accident ਚੰਡੀਗੜ੍ਹ, 09 ਅਗਸਤ 2023: ਜਲੰਧਰ ਦੇ ਫਗਵਾੜਾ ਰੋਡ ‘ਤੇ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਫਲਾਈਓਵਰ ‘ਤੇ ਚੜ੍ਹਦੇ ਸਮੇਂ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਦੱਸ ਦੇਈਏ ਕਿ ਦਿੱਲੀ ਏਅਰਪੋਰਟ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਪੰਜਾਬ ਸਰਕਾਰ ਦੀ ਵੋਲਵੋ ਬੱਸ (Volvo bus) ਫਲਾਈਓਵਰ ਨੇੜੇ ਬੇਕਾਬੂ ਹੋ ਕੇ ਪਲਟ ਗਈ। ਬੱਸ ਨੇ ਪਹਿਲਾਂ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰੀ, ਫਿਰ ਰੇਲਗੱਡੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਸਵੇਰੇ ਏਅਰਪੋਰਟ ਤੋਂ 35 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਰਹੀ ਹੈ । ਬੱਸ ਪਲਟਣ ਤੋਂ ਬਾਅਦ ਸਟਾਫ ਨੇ ਤੁਰੰਤ ਇਸ ਦੀ ਸੂਚਨਾ ਜਲੰਧਰ ਡਿਪੂ ਨੂੰ ਦਿੱਤੀ। ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਡਿਪੂ ਤੋਂ ਤੁਰੰਤ ਵਾਹਨ ਭੇਜੇ ਗਏ। ਰੋਡਵੇਜ਼ ਨੇ ਯਾਤਰੀਆਂ ਨੂੰ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਹੈ। ਬੱਸ ਨੂੰ ਸਿੱਧਾ ਕਰਨ ਲਈ ਮੌਕੇ ‘ਤੇ ਕਰੇਨ ਮੰਗਵਾਈ ਗਈ ਹੈ, ਜਿਸ ਕਾਰਨ ਬੱਸ ਨੂੰ ਸਿੱਧੀ ਕੀਤੀ ਜਾ ਰਹੀ ਹੈ। ਹਾਲਾਂਕਿ ਬੱਸ (Volvo bus) ਡਰਾਈਵਰ ਦਾ ਕਹਿਣਾ ਹੈ ਕਿ 12 ਸਵਾਰੀਆਂ ਮੌਜੂਦ ਸਨ। ਰਾਹਤ ਵਾਲੀ ਗੱਲ ਹੈ ਕਿ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। The post ਜਲੰਧਰ ‘ਚ ਫਲਾਈਓਵਰ ‘ਤੇ ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ appeared first on TheUnmute.com - Punjabi News. Tags:
|
ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਸਟ੍ਰਾਈਕਰ ਇੰਡੀਆ ਵੱਲੋਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਦੀ ਮੌਜੂਦਗੀ 'ਚ ਸਮਝੌਤਾ ਸਹੀਬੱਧ Wednesday 09 August 2023 01:21 PM UTC+00 | Tags: breaking-news dr-balbir-singh medical-education news punjab punjab-government punjab-medical-education stryker-india-signs the-unmute-breaking-news ਚੰਡੀਗੜ੍ਹ, 09 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਮੈਡੀਕਲ ਖੇਤਰ ਵਿੱਚ ਸਕਾਰਾਤਮਕ ਲਿਆਉਣ ਲਿਆਉਣ ਲਈ ਗਤੀਸ਼ੀਲ ਭਾਈਵਾਲੀ ਵਾਸਤੇ ਮੰਚ ਤਿਆਰ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਅੱਜ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਤੇ ਕੰਸੋਸ਼ੀਆ ਐਡਵਾਈਜ਼ਰੀ/ਸਟ੍ਰਾਈਕਰ ਇੰਡੀਆ ਦਰਮਿਆਨ ਪੰਜਾਬ ਭਵਨ ਵਿਖੇ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਨਵੀਨਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ, ਜਿਸਦਾ ਉਦੇਸ਼ ਸ਼ੁਰੂਆਤ 'ਚ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਚੁਣੌਤੀਆਂ ਨਾਲ ਨਜਿੱਠਣ, ਮੌਕਿਆਂ ਦਾ ਫਾਇਦਾ ਉਠਾਉਣਾ ਅਤੇ ਸਟ੍ਰੋਕ ਤੇ ਬਰੇਨ ਅਟੈਕ ਦੇ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਖੋਜ 'ਤੇ ਸਾਰਥਕ ਪ੍ਰਭਾਵ ਪਾਉਣ ਲਈ ਵਿਲੱਖਣ ਸਮਰੱਥਾਵਾਂ ਅਤੇ ਹੁਨਰਾਂ ਦਾ ਲਾਭ ਉਠਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮੈਡੀਕਲ ਖੇਤਰ ਵਿੱਚ ਮਿਆਰੀ ਸਿੱਖਿਆ ਦੇ ਨਾਲ ਮੈਡੀਕਲ ਸਟਾਫ਼ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਇਹ ਸੂਬੇ ਵਿੱਚ ਸਪੈਸ਼ਲਿਸਟ ਅਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਤਿਆਰ ਕਰਨ ਅਤੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਟ੍ਰੋਕ ਦੇ ਇਲਾਜ ਲਈ ਬਿਹਤਰ ਡਾਕਟਰੀ ਖੋਜਾਂ ਦੀ ਪਛਾਣ, ਵਿਕਾਸ ਅਤੇ ਪ੍ਰਚਾਰ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਨਵੀਨਤਮ ਮਕੈਨੀਕਲ ਥਰੋਮਬੈਕਟੋਮੀ ਸ਼ਾਮਲ ਹੈ ਜੋ ਕਿ ਸਟ੍ਰੋਕ ਦੇ ਇਲਾਜ ਲਈ ਤਰੁੰਤ ਵਰਤੇ ਜਾਂਦੇ ਰਵਾਇਤੀ ਇਲਾਜਾਂ ਦਾ ਵਿਕਲਪ ਹੈ। ਇਸ ਦੌਰਾਨ, ਦੋਵੇਂ ਧਿਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ, ਡਾਕਟਰਾਂ ਅਤੇ ਇੰਟਰਵੈਂਨਸ਼ਨਿਸ਼ਟਸ ਨੂੰ ਸਿਖਲਾਈ ਦੇਣ ਲਈ ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮ ਸਥਾਪਤ ਕਰਨ ਲਈ ਆਪਸੀ ਸਹਿਮਤੀ ਪ੍ਰਗਟਾਈ। ਇਹ ਭਾਈਵਾਲੀ ਕਮਿਊਨਿਟੀ ਵਿੱਚ ਬਿਹਤਰ ਅਤੇ ਵਧੇਰੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਸਰਕਾਰ ਦੇ ਸੰਕਲਪ ਨੂੰ ਵੀ ਦਰਸਾਉਂਦੀ ਹੈ The post ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਸਟ੍ਰਾਈਕਰ ਇੰਡੀਆ ਵੱਲੋਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਦੀ ਮੌਜੂਦਗੀ ‘ਚ ਸਮਝੌਤਾ ਸਹੀਬੱਧ appeared first on TheUnmute.com - Punjabi News. Tags:
|
ਜਲ ਸਪਲਾਈ ਵਿਭਾਗ 'ਚ ਵੱਖ ਵੱਖ ਅਹੁਦਿਆਂ ਲਈ 9 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ Wednesday 09 August 2023 01:39 PM UTC+00 | Tags: bram-shankar-jimpa breaking-news news punjab-water-supply schemes water-schemes water-supply water-supply-department. water-supply-department-headquarters ਚੰਡੀਗੜ੍ਹ/ਪਟਿਆਲਾ, 9 ਅਗਸਤ 2023: ਪੰਜਾਬ ਦੇ ਜਲ ਸਪਲਾਈ (Punjab Water Supply) ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਇਥੇ ਜਲ ਸਪਲਾਈ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਹਰੇਕ ਵਿਅਕਤੀ ਨੂੰ ਬੁਨਿਆਦੀ ਸਹੂਲਤ ਦਾ ਲਾਭ ਪੁੱਜਦਾ ਕਰਨਾ ਯਕੀਨੀ ਬਣਾਉਣ ਲਈ ਵਿਭਾਗ ਪੂਰੀ ਸਮਰੱਥਾ ਨਾਲ ਕੰਮ ਕਰੇ। ਮੀਟਿੰਗ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਵੀ ਮੌਜੂਦ ਸਨ। ਜਿੰਪਾ ਨੇ ਨਿਰਦੇਸ਼ ਦਿੱਤੇ ਕਿ ਕੰਮ ਵਿੱਚ ਬੇਲੋੜੀ ਦੇਰੀ ਅਤੇ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਭਾਗ ਦੀ ਹਰੇਕ ਸ਼ਾਖਾ ਦੇ ਮੁਖੀ ਤੇ ਸੁਪਰਡੈਂਟ ਪਾਸੋਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦਾ ਸਿੱਧਾ ਸਬੰਧ ਲੋਕਾਂ ਨਾਲ ਹੈ ਅਤੇ ਲੋਕ ਸੇਵਾ ਦੇ ਇਸ ਕੰਮ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਪ੍ਰੋਜੈਕਟ ਨੂੰ ਤਿਆਰ ਕਰਨ ਸਮੇਂ ਪੂਰੀ ਪਾਰਦਰਸ਼ਤਾ ਤੇ ਚੌਕਸੀ ਵਰਤੀ ਜਾਵੇ ਤਾਂ ਜੋ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਬੇਲੋੜੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਉਨ੍ਹਾਂ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਸਟਾਫ਼ ਪਾਸੋਂ ਸੁਝਾਅ ਵੀ ਲਏ ਤੇ ਕੰਮ ‘ਚ ਤੇਜ਼ੀ ਲਿਆਉਣ ਲਈ ਫਾਈਲ ਵਰਕ ਨੂੰ ਈ ਆਫ਼ਿਸ ਰਾਹੀਂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਹਫ਼ਤੇ ਕੀਤੇ ਗਏ ਕੰਮ ਦੀ ਰੀਵਿਊ ਮੀਟਿੰਗ ਕੀਤੀ ਜਾਇਆ ਕਰੇਗੀ। ਇਸ ਦੌਰਾਨ ਜਿੰਪਾ ਨੇ ਵਿਭਾਗ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਰੱਕੀ ਦੇ ਅਤੇ ਪੈਨਸ਼ਨ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਜਲ ਸਪਲਾਈ (Punjab Water Supply) ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲੈਣ ਲਈ ਚਲਾਈ ਜਾਂਦੀ ‘ਪਾਣੀ ਦੀ ਜਾਂਚ ਪ੍ਰਯੋਗਸ਼ਾਲਾ’ ਦਾ ਪੂਰਾ ਰੋਸਟਰ ਤਿਆਰ ਕਰਕੇ ਪਿੰਡਾਂ ਵਿੱਚ ਜਾ ਕੇ ਪਾਣੀ ਦੇ ਸੈਂਪਲ ਲਏ ਜਾਣ, ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਜਿੰਪਾ ਨੇ ਜਲ ਸਪਲਾਈ ਵਿਭਾਗ ਵਿੱਚ 5 ਕਲਰਕਾਂ, 1 ਜੂਨੀਅਰ ਸਹਾਇਕ ਤੇ 3 ਜੂਨੀਅਰ ਟੈਕਨੀਸ਼ੀਅਨ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਦੇ 30 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਰਾਜੇਸ਼ ਕੁਮਾਰ ਖੋਸਲਾ, ਜਸਵਿੰਦਰ ਸਿੰਘ ਚਾਹਲ, ਜਸਬੀਰ ਸਿੰਘ ਸਮੇਤ ਵਿਭਾਗ ਦਾ ਹੋਰ ਸਟਾਫ਼ ਮੌਜੂਦ ਸੀ। The post ਜਲ ਸਪਲਾਈ ਵਿਭਾਗ ‘ਚ ਵੱਖ ਵੱਖ ਅਹੁਦਿਆਂ ਲਈ 9 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ appeared first on TheUnmute.com - Punjabi News. Tags:
|
ਔਨਲਾਈਨ ਗੇਮਿੰਗ 'ਤੇ 28% ਟੈਕਸ ਲਗਾਉਣ ਲਈ GST ਕਾਨੂੰਨਾਂ 'ਚ ਬਦਲਾਅ ਲਈ ਕੇਂਦਰੀ ਕੈਬਿਨਟ ਵੱਲੋਂ ਮਨਜ਼ੂਰੀ Wednesday 09 August 2023 01:47 PM UTC+00 | Tags: breaking-news cabinet-approves gst news online-gaming union-cabine union-cabinet ਚੰਡੀਗੜ੍ਹ, 09 ਅਗਸਤ 2023: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਆਨਲਾਈਨ ਗੇਮਿੰਗ (Online Gaming), ਕੈਸੀਨੋ ਅਤੇ ਹੋਰਸ ਰੇਸ ਕਲੱਬਾਂ ਵਿੱਚ ਸੱਟੇਬਾਜ਼ੀ ਦੀ ਅੰਕਿਤ ਮੁੱਲ ‘ਤੇ 28 ਫੀਸਦੀ ਟੈਕਸ ਲਗਾਉਣ ਲਈ ਜੀਐਸਟੀ ਕਾਨੂੰਨਾਂ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਜੀਐਸਟੀ (ਸੀਜੀਐਸਟੀ) ਅਤੇ ਏਕੀਕ੍ਰਿਤ ਜੀਐਸਟੀ (ਆਈਜੀਐਸਟੀ) ਐਕਟਾਂ ਵਿੱਚ ਸੋਧਾਂ, ਜਿਨ੍ਹਾਂ ਨੂੰ ਜੀਐਸਟੀ ਕੌਂਸਲ ਦੁਆਰਾ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ, ਨੂੰ 11 ਅਗਸਤ ਨੂੰ ਖਤਮ ਹੋਣ ਵਾਲੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। The post ਔਨਲਾਈਨ ਗੇਮਿੰਗ ‘ਤੇ 28% ਟੈਕਸ ਲਗਾਉਣ ਲਈ GST ਕਾਨੂੰਨਾਂ ‘ਚ ਬਦਲਾਅ ਲਈ ਕੇਂਦਰੀ ਕੈਬਿਨਟ ਵੱਲੋਂ ਮਨਜ਼ੂਰੀ appeared first on TheUnmute.com - Punjabi News. Tags:
|
PM ਸ਼ਾਹਬਾਜ਼ ਸ਼ਰੀਫ ਦਾ ਐਲਾਨ, ਪਾਕਿਸਤਾਨ ਸਰਕਾਰ ਤੋਸ਼ਾਖਾਨੇ 'ਚ ਰੱਖੇ ਤੋਹਫ਼ਿਆਂ ਦੀ ਕਰੇਗੀ ਨਿਲਾਮੀ Wednesday 09 August 2023 01:52 PM UTC+00 | Tags: breaking-news government-of-pakistan imran-khan news pm-shahbaz-sharif toshakhana-corruption-case toshakhane ਚੰਡੀਗੜ੍ਹ, 09 ਅਗਸਤ 2023: ਪਾਕਿਸਤਾਨ ਸਰਕਾਰ ਤੋਸ਼ਾਖਾਨੇ (Toshakhana) (ਸਰਕਾਰੀ ਖ਼ਜ਼ਾਨੇ) ਵਿੱਚ ਰੱਖੇ ਤੋਹਫ਼ਿਆਂ ਦੀ ਨਿਲਾਮੀ ਕਰੇਗੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਹਫ਼ਿਆਂ ਦੀ ਨਿਲਾਮੀ ਤੋਂ ਇਕੱਠੀ ਹੋਣ ਵਾਲੀ ਰਕਮ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਵਰਤੀ ਜਾਵੇਗੀ। ਇਹ ਫੈਸਲਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਖਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਵੱਖ-ਵੱਖ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚੇ ਸਨ। ਇਹ ਸਾਰੇ ਤੋਹਫ਼ੇ ਉਸ ਨੇ ਤੋਸ਼ਾਖਾਨੇ ਤੋਂ 2.15 ਕਰੋੜ ਰੁਪਏ ਵਿਚ ਖਰੀਦੇ ਸਨ, ਜਿਸ ਨੂੰ ਵੇਚਣ ‘ਤੇ ਉਸ ਨੂੰ 5.8 ਕਰੋੜ ਰੁਪਏ ਮਿਲੇ ਹਨ। ਬਾਅਦ ਵਿੱਚ ਪਤਾ ਲੱਗਾ ਕਿ ਇਹ ਰਕਮ 20 ਕਰੋੜ ਤੋਂ ਵੱਧ ਸੀ। ਪਾਕਿਸਤਾਨੀ ਮੀਡੀਆ ਏਆਰਵਾਈ ਨਿਊਜ਼ ਦੇ ਅਨੁਸਾਰ, ਪੀਐਮ ਸ਼ਾਹਬਾਜ਼ ਸ਼ਰੀਫ ਨੇ ਕਿਹਾ – ਅਸੀਂ ਤੋਸ਼ਾਖਾਨਾ (Toshakhana) ਤੋਹਫ਼ਿਆਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਜੋ ਪੈਸਾ ਇਕੱਠਾ ਹੋਵੇਗਾ, ਉਸ ਦੀ ਵਰਤੋਂ ਅਨਾਥ ਬੱਚਿਆਂ, ਹਸਪਤਾਲਾਂ, ਸਿੱਖਿਆ ਸੰਸਥਾਵਾਂ, ਭਲਾਈ ਸੰਸਥਾਵਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੀਤੀ ਜਾਵੇਗੀ। The post PM ਸ਼ਾਹਬਾਜ਼ ਸ਼ਰੀਫ ਦਾ ਐਲਾਨ, ਪਾਕਿਸਤਾਨ ਸਰਕਾਰ ਤੋਸ਼ਾਖਾਨੇ ‘ਚ ਰੱਖੇ ਤੋਹਫ਼ਿਆਂ ਦੀ ਕਰੇਗੀ ਨਿਲਾਮੀ appeared first on TheUnmute.com - Punjabi News. Tags:
|
'ਸਿੱਖਾਂ ਦੇ 12 ਵੱਜ ਗਏ' ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕਰੀਨ ਤੇ ਪੇਸ਼ ਹੋਣ ਜਾ ਰਹੀ ਹੈ "ਮਸਤਾਨੇ"! 25 ਅਗਸਤ ਨੂੰ ਹੋਵੇਗੀ ਰਿਲੀਜ਼ Wednesday 09 August 2023 01:57 PM UTC+00 | Tags: breaking-news film-mastaney mastaney news punjabi-movie-mastaney tarsem-jassar ਚੰਡੀਗੜ੍ਹ, 09 ਅਗਸਤ 2023: ਅਮਿੱਟ ਹੌਂਸਲੇ ਅਤੇ ਕੁਰਬਾਨੀ ਦੇ ਯੁੱਗ ਨੂੰ ਪਰਦੇ ਪਰ ਦੇਖਣ ਲਈ ਤਿਆਰ ਰਹੋ ਕਿਉਂਕਿ “ਮਸਤਾਨੇ” (Mastaney) ਸਿੱਖ ਬਹਾਦਰੀ ਅਤੇ ਹੌਂਸਲਿਆਂ ਦੇ ਮਨਮੋਹਕ ਬਿਰਤਾਂਤ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਲਈ ਤਿਆਰ ਹੈ। ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤੀ ਗਈ ਬਹੁਉਡੀਕ ਕੀਤੀ ਜਾਣ ਵਾਲੀ ਫਿਲਮ, 25 ਅਗਸਤ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰੋਜੈਕਟ ਦਾ ਨਿਰਮਾਣ ਮਨਪ੍ਰੀਤ ਜੌਹਲ ਨੇ ਆਸ਼ੂ ਮੁਨੀਸ਼ ਸਾਹਨੀ ਅਤੇ ਕਰਮਜੀਤ ਸਿੰਘ ਜੌਹਲ ਦੇ ਨਾਲ ਮਿਲ ਕੇ ਕੀਤਾ ਅਤੇ ਇਹ ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤਾ ਗਈ ਹੈ। ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਅਤੇ ਬਨਿੰਦਰ ਬੰਨੀ ਦੀ ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਮਨਮੋਹਕ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦੇ ਨਾਲ ਹੈਰਾਨ ਕਰਨ ਲਈ ਤਿਆਰ ਹਨ। “ਮਸਤਾਨੇ” (Mastaney) ਸਿੱਖ ਕੌਮ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਦੀ ਹੈ, ਨਿਆਂ ਅਤੇ ਆਜ਼ਾਦੀ ਦੇ ਰਾਖਿਆਂ ਵਜੋਂ ਉਹਨਾਂ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ ਕਰਦੀ ਹੈ। 18ਵੀਂ ਸਦੀ ਵਿੱਚ ਸੈੱਟ ਕੀਤੀ ਗਈ, ਇਹ ਫਿਲਮ ਇਹ ਦਰਸਾਉਂਦੀ ਹੈ ਕਿ ਸਿੱਖ ਕੀ ਹਨ ਅਤੇ ਉਹ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਕਿਸ ਲਈ ਖੜੇ ਸਨ। ਇਤਿਹਾਸ ਦੌਰਾਨ, ਸਿੱਖਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ, ਆਪਣੇ ਵਿਸ਼ਵਾਸ ਦੀ ਰੱਖਿਆ ਕਰਨ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਡੂੰਘੀਆਂ ਕੁਰਬਾਨੀਆਂ ਕੀਤੀਆਂ ਹਨ। ਸਿੱਖ ਇਤਿਹਾਸ ਦੀ ਭਰਪੂਰ ਕਹਾਣੀ ਮੁਸੀਬਤਾਂ ਦੇ ਸਾਮ੍ਹਣੇ ਨਿਆਂ, ਹਮਦਰਦੀ ਅਤੇ ਨਿਰਸਵਾਰਥਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਫਿਰ ਵੀ, ਇਹ ਬਦਕਿਸਮਤੀ ਦੀ ਗੱਲ ਹੈ ਕਿ ਉਹਨਾਂ ਦੀਆਂ ਕਮਾਲ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆ ਯੋਗਦਾਨਾਂ ਦੀ ਅਫਸੋਸਨਾਕ ਹਕੀਕਤ ਨੂੰ ਦਰਸਾਉਂਦੇ ਆਮ ਵਾਕੰਸ਼, “ਸਿੱਖਣ ਦੇ 12 ਵਜ ਗਏ” ਵਿੱਚ ਗੂੰਜਿਆ ਗਿਆ ਹੈ। ਫਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਕਿਹਾ, “ਸਿੱਖ ਭਾਈਚਾਰੇ ਦੀ ਅਟੱਲ ਹਿੰਮਤ ਅਤੇ ਕੁਰਬਾਨੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ।” ‘ਮਸਤਾਨੇ’ ਰਾਹੀਂ ਅਸੀਂ ਸਿੱਖਾਂ ਦੇ ਅਦੁੱਤੀ ਜਜ਼ਬੇ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਦੋਂ ਸਿੱਖ ਨਾਦਰ ਸ਼ਾਹ ਦੇ ਜ਼ੁਲਮਾਂ ਵਿਰੁੱਧ ਬੇਕਸੂਰ ਜਾਨਾਂ ਲਈ ਢਾਲ ਬਣ ਗਏ ਸਨ। The post ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕਰੀਨ ਤੇ ਪੇਸ਼ ਹੋਣ ਜਾ ਰਹੀ ਹੈ “ਮਸਤਾਨੇ”! 25 ਅਗਸਤ ਨੂੰ ਹੋਵੇਗੀ ਰਿਲੀਜ਼ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਪੰਜਾਬ ਦੇ 40 ਸਰਕਾਰੀ ਹਸਪਤਾਲਾਂ ਦਾ ਕਰੇਗੀ ਨਵੀਨੀਕਰਨ Wednesday 09 August 2023 02:06 PM UTC+00 | Tags: breaking-news dr-balbir-singh government-hospitals health-facilities health-tips news punjab-government punjab-hospitals ਚੰਡੀਗੜ੍ਹ, 09 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਸੂਬੇ ਦੇ 40 ਹਸਪਤਾਲਾਂ ਜਾਂ ਸੈਕੰਡਰੀ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ 40 ਹਸਪਤਾਲਾਂ (Government Hospitals) ਵਿੱਚ 19 ਜ਼ਿਲ੍ਹਾ ਹਸਪਤਾਲ, ਛੇ ਸਬ-ਡਿਵੀਜ਼ਨ ਹਸਪਤਾਲ ਅਤੇ 15 ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਕੰਮ ਨੂੰ ਇਸ ਸਾਲ ਹੀ ਮੁਕੰਮਲ ਕਰੇਗੀ। ਸਿਹਤ ਮੰਤਰੀ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐੱਚਐੱਸਸੀ), ਆਰਕੀਟੈਕਚਰ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਪੁੱਡਾ ਸਮੇਤ ਸਾਰੀਆਂ ਕਾਰਜਕਾਰੀ ਏਜੰਸੀਆਂ ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਸਿਹਤ ਵਿਵੇਕ ਪ੍ਰਤਾਪ ਸਿੰਘ, ਮੈਨੇਜਿੰਗ ਡਾਇਰੈਕਟਰ ਪੀਐਸਐਚਸੀ ਪ੍ਰਦੀਪ ਕੁਮਾਰ ਅਗਰਵਾਲ, ਲੋਕ ਨਿਰਮਾਣ ਵਿਭਾਗ ਦੇ ਵਿਸ਼ੇਸ਼ ਸਕੱਤਰ ਹਰੀਸ਼ ਨਈਅਰ ਅਤੇ ਚੀਫ ਆਰਕੀਟੈਕਟ ਮਿਸ ਸਪਨਾ ਵੀ ਮੌਜੂਦ ਸਨ। ਹੋਰ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲਾਂ (Government Hospitals) ਨੂੰ ਅਪਗ੍ਰੇਡ ਕਰਨ ਤੋਂ ਇਲਾਵਾ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰਤ ਅਨੁਸਾਰ ਨਵੀਆਂ ਇਮਾਰਤਾਂ ਦਾ ਨਿਰਮਾਣ ਅਤੇ ਡਾਕਟਰਾਂ ਤੇ ਸਟਾਫ ਦੀ ਲੋੜੀਂਦੀ ਗਿਣਤੀ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਦੀਆਂ ਅਪਗ੍ਰੇਡ ਕੀਤੀਆਂ ਇਮਾਰਤਾਂ ਨੂੰ ਅਤਿ-ਆਧੁਨਿਕ ਸਹੂਲਤਾਂ ਅਤੇ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਲੋਕ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦਾ ਲਾਭ ਉਠਾ ਸਕਣ। ਜ਼ਿਕਰਯੋਗ ਹੈ ਕਿ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਲਈ ਰਣਨੀਤੀ ਉਲੀਕਣ ਵਾਸਤੇ ਸਿਹਤ ਮੰਤਰੀ ਸਾਰੀਆਂ ਕਾਰਜਕਾਰੀ ਏਜੰਸੀਆਂ ਦੇ ਨੁਮਾਇੰਦਿਆਂ ਨਾਲ 16 ਅਗਸਤ ਨੂੰ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਕਰਨਗੇ। The post ਪੰਜਾਬ ਸਰਕਾਰ ਪੰਜਾਬ ਦੇ 40 ਸਰਕਾਰੀ ਹਸਪਤਾਲਾਂ ਦਾ ਕਰੇਗੀ ਨਵੀਨੀਕਰਨ appeared first on TheUnmute.com - Punjabi News. Tags:
|
NADA: ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ 2023 'ਚ ਸਭ ਤੋਂ ਵੱਧ ਡੋਪ ਟੈਸਟ ਦੇਣ ਵਾਲਾ ਕ੍ਰਿਕਟਰ Wednesday 09 August 2023 02:19 PM UTC+00 | Tags: breaking-news cricket dope-test nada nada-report national-anti-doping-agency news sports ਚੰਡੀਗੜ੍ਹ, 09 ਅਗਸਤ 2023: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ (Ravindra Jadeja) ਸਾਲ 2023 ਵਿੱਚ ਸਭ ਤੋਂ ਵੱਧ ਡੋਪ ਟੈਸਟ ਕੀਤੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ ਅਤੇ ਇਸ ਦੇ ਨਾਲ ਜਡੇਜਾ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਲਗਭਗ 58 ਸੈਂਪਲ ਲਏ ਗਏ ਹਨ। ਦਰਅਸਲ, ਨੈਸ਼ਨਲ ਐਂਟੀ-ਡੋਪਿੰਗ ਏਜੰਸੀ (NADA) ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਜਡੇਜਾ (Ravindra Jadeja) ਨੇ ਇਸ ਸਾਲ ਜਨਵਰੀ ਤੋਂ ਮਈ ਦੇ ਵਿਚਕਾਰ ਤਿੰਨ ਵਾਰ ਡੋਪ ਟੈਸਟ ਦਿੱਤਾ ਸੀ, ਜਿਸ ਨਾਲ ਉਹ ਸਾਲ 2023 ਵਿੱਚ ਸਭ ਤੋਂ ਵੱਧ ਟੈਸਟ ਕੀਤੇ ਗਏ ਕ੍ਰਿਕਟਰ ਬਣ ਗਏ ਸਨ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੁਆਰਾ ਜਾਰੀ ਤਾਜ਼ਾ ਸੂਚੀ ਦੇ ਅਨੁਸਾਰ, ਇਸ ਸਾਲ 2023 ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਕੁੱਲ 55 ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੇ 58 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਹਾਲਾਂਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਸੈਂਪਲ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਉਮੀਦ ਹੈ। ਜੇਕਰ ਨਾਡਾ ਦੇ ਅੰਕੜਿਆਂ ਦੀ ਮੰਨੀਏ ਤਾਂ ਸਾਲ 2021 ਅਤੇ 2022 ‘ਚ ਕ੍ਰਿਕਟਰਾਂ ਤੋਂ 54 ਅਤੇ 60 ਸੈਂਪਲ ਲਏ ਗਏ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ 2023 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਟੈਸਟ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਦੇ ਪਿਸ਼ਾਬ ਦਾ ਨਮੂਨਾ ਵੀ ਅਪ੍ਰੈਲ ‘ਚ ਲਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦੋ ਸਾਲਾਂ ਦੇ ਨਾਡਾ ਦੇ ਅੰਕੜਿਆਂ ਦੇ ਅਨੁਸਾਰ, ਸਾਲ 2021 ਅਤੇ 2022 ਵਿੱਚ, ਰੋਹਿਤ ਸ਼ਰਮਾ 3 ਵੱਖ-ਵੱਖ ਟੈਸਟ ਦੇਣ ਵਾਲੇ ਖਿਡਾਰੀ ਬਣੇ ਹਨ। ਜਿੱਥੇ ਵਿਰਾਟ ਕੋਹਲੀ ਵਿਰਾਟ ਦਾ ਇਨ੍ਹਾਂ ਦੋ ਸਾਲਾਂ ਵਿੱਚ ਇੱਕ ਵੀ ਟੈਸਟ ਨਹੀਂ ਹੋਇਆ। ਜਦੋਂ ਕਿ ਸਾਲ 2022 ਵਿੱਚ ਮਹਿਲਾ ਕ੍ਰਿਕਟਰਾਂ ਲਈ ਲਗਭਗ 20 ਟੈਸਟ ਖੇਡੇ ਗਏ। ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਿਰਫ ਦੋ ਮਹਿਲਾ ਖਿਡਾਰਨਾਂ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਦਾ ਇੱਕ-ਇੱਕ ਵਾਰ ਟੈਸਟ ਹੋਇਆ ਹੈ। ਦਰਅਸਲ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਈਸ਼ਾਨ ਕਿਸ਼ਨ, ਮੁਹੰਮਦ ਸਿਰਾਜ, ਦੀਪਕ ਚਾਹਰ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ, ਦਿਨੇਸ਼ ਕਾਰਤਿਕ, ਯਸ਼ਸਵੀ ਜੈਸਵਾਲ, ਅੰਬਾਤੀ ਰਾਇਡੂ, ਪੀਯੂਸ਼ ਚਾਵਲਾ ਅਤੇ ਮਨੀਸ਼ ਪਾਂਡੇ ਵਰਗੇ ਖਿਡਾਰੀਆਂ ਦਾ ਸਾਲ 2023 ਡੋਪ ਟੈਸਟ ਹੋਇਆ ਸੀ । ਇਸ ਤੋਂ ਇਲਾਵਾ ਇਸ ਸੂਚੀ ‘ਚ ਵਿਦੇਸ਼ੀ ਖਿਡਾਰੀ ਵੀ ਮੌਜੂਦ ਹਨ। ਡੇਵਿਡ ਵਿਜ਼, ਡੇਵਿਡ ਮਿਲਰ, ਕੈਮਰਨ ਗ੍ਰੀਨ, ਸੁਨੀਲ ਨਰਾਇਣ, ਆਂਦਰੇ ਰਸਲ, ਡੇਵਿਡ ਵਾਰਨਰ, ਰਾਸ਼ਿਦ ਖਾਨ, ਡੇਵਿਡ ਵਿਲੀ, ਟ੍ਰੇਂਟ ਬੋਲਟ, ਮਾਰਕਸ ਸਟੋਇਨਿਸ, ਸੈਮ ਕੁਰਾਨ, ਲਿਆਮ ਲਿਵਿੰਗਸਟੋਨ, ਮਾਰਕ ਵੁੱਡ, ਐਡਮ ਜੈਂਪਾ ਅਤੇ ਜੋਫਰਾ ਆਰਚਰ ਵਰਗੇ ਕਈ ਵੱਡੇ ਖਿਡਾਰੀ ਸ਼ਾਮਲ ਹਨ। ਜਿਨ੍ਹਾਂ ਨੇ IPL ਦੌਰਾਨ ਡੋਪ ਟੈਸਟ ਦਿੱਤਾ ਹੈ। The post NADA: ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ 2023 ‘ਚ ਸਭ ਤੋਂ ਵੱਧ ਡੋਪ ਟੈਸਟ ਦੇਣ ਵਾਲਾ ਕ੍ਰਿਕਟਰ appeared first on TheUnmute.com - Punjabi News. Tags:
|
ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ Wednesday 09 August 2023 02:27 PM UTC+00 | Tags: breaking-news floods-affected government-of-india inter-ministerial-central-team jalandhar jalandhar-flood jalandhar-news mp-sant-balbir-singh-seechewal news punjab-floods ਜਲੰਧਰ, 09 ਅਗਸਤ 2023: ਭਾਰਤ ਸਰਕਾਰ ਦੀ ਸੱਤ ਮੈਂਬਰੀ ਅੰਤਰ-ਮੰਤਰਾਲਾ ਟੀਮ ਵੱਲੋਂ ਜਲੰਧਰ (Jalandhar) ਵਿਖੇ ਬੁੱਧਵਾਰ ਨੂੰ ਹੜ੍ਹਾਂ (Flood) ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।ਟੀਮ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀ.ਕੇ. ਸ੍ਰੀਵਾਸਤਵਾ, ਫਲੱਡ ਮੈਪਿੰਗ ਮੁਖੀ ਅਤੇ ਸਾਇੰਸਟਿਸਟ ਇੰਜੀਨੀਅਰ ਡਾ. ਏ. ਵੀ. ਸੁਰੇਸ਼ ਬਾਬੂ, ਅਧੀਨ ਸਕੱਤਰ (ਐਸ.ਏ.ਜੀ.ਵਾਈ.) ਦਿਹਾਤੀ ਵਿਕਾਸ ਵਿਭਾਗ ਕੈਲਾਸ਼ ਕੁਮਾਰ, ਐਮ ਐਂਡ ਏ ਡੀਟੀਈ ਦੇ ਡਾਇਰੈਕਟਰ ਅਸ਼ੋਕ ਕੁਮਾਰ ਜੈਫ, ਸਹਾਇਕ ਡਾਇਰੈਕਟਰ (ਪੀ.ਐਫ.ਐਸ.) ਅੰਜਲੀ ਮੌਰਿਆ ਅਤੇ ਐਸ.ਈ.ਆਰ.ਈ., ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਨਵੀਨ ਕੁਮਾਰ ਚੌਰਸੀਆ ਸ਼ਾਮਲ ਸਨ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰੈਜ਼ੇਨਟੇਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਹਕੋਟ ਸਬ-ਡਵੀਜ਼ਨ ਵਿੱਚ ਪੈਂਦੇ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ ਅਤੇ ਹੜ੍ਹਾਂ ਕਾਰਨ 6 ਪਾੜ ਪਏ ਸਨ। ਉਨ੍ਹਾਂ ਨੇ ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਪੀੜਤ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਮੁੜ ਵਸੇਬੇ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਸਾਰੰਗਲ ਨੇ ਦੱਸਿਆ ਕਿ ਹੜ੍ਹਾਂ ਕਾਰਨ 25 ਪਿੰਡਾਂ ‘ਚ 22476 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ। 40 ਪਿੰਡਾਂ ਵਿੱਚ 13108 ਏਕੜ 'ਚ ਫਸਲਾਂ ਨੁਕਸਾਨੀਆਂ ਗਈਆਂ ਹਨ, 50 ਘਰ ਅਤੇ 30 ਸਕੂਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਨੂੰ ਖੰਭਿਆਂ, ਪਲਾਂਟ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਕਾਰਨ ਕਰੀਬ 139.60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹੜ੍ਹ (Flood) ਪ੍ਰਭਾਵਿਤ ਇਲਾਕਿਆਂ ਵਿੱਚ ਬਾਸਮਤੀ 1509 ਅਤੇ ਪੀ.ਆਰ.126 ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾਈ ਗਈ ਹੈ, ਜਿਸ ਸਦਕਾ ਲਗਭਗ 6400 ਏਕੜ ਰਕਬੇ ਵਿੱਚ ਝੋਨੇ ਦੀ ਮੁੜ ਲੁਆਈ ਹੋਈ ਹੈ। ਉਨ੍ਹਾਂ ਕੇਂਦਰੀ ਟੀਮ ਨੂੰ ਇਹ ਵੀ ਦੱਸਿਆ ਕਿ ਪਾਣੀ ਖੜ੍ਹਾ ਹੋਣ ਕਰਕੇ 5000 ਏਕੜ ਤੋਂ ਵੱਧ ਰਕਬੇ ਵਿੱਚ ਕਿਸਾਨ ਦੁਬਾਰਾ ਬਿਜਾਈ ਨਹੀਂ ਕਰ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਆਉਣ ਤੋਂ 48 ਘੰਟੇ ਪਹਿਲਾਂ 50 ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਅਤੇ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਹੜ੍ਹ ਆਉਣ ਤੋਂ ਪਹਿਲਾਂ 12000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। 1160 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਉਨ੍ਹਾਂ ਦੇ ਘਰਾਂ 'ਚੋਂ ਬਾਹਰ ਕੱਢਿਆ ਗਿਆ। 24 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ 14600 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਦਸਤ, ਚਮੜੀ ਦੇ ਰੋਗ ਆਦਿ ਦੀ ਸ਼ਿਕਾਇਤ ਸੀ। ਪਸ਼ੂ ਪਾਲਣ ਵਿਭਾਗ ਨੂੰ ਪ੍ਰਭਾਵਿਤ ਵਿਅਕਤੀਆਂ ਦੇ ਪਸ਼ੂਆਂ ਦੇ ਇਲਾਜ ਦਾ ਕੰਮ ਸੌਂਪਿਆ ਗਿਆ ਸੀ, ਜਿਸ ਸਦਕਾ ਪਸ਼ੂਧਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੜ੍ਹ ਦਾ ਪਾਣੀ ਦਾਖ਼ਲ ਹੁੰਦੇ ਹੀ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਸਰਕਾਰ, ਸਥਾਨਕ ਲੋਕਾਂ ਦੇ ਸਹਿਯੋਗ ਨਾਲ 105000 ਰਾਸ਼ਨ ਕਿੱਟਾਂ ਅਤੇ 1 ਲੱਖ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ। ਮੱਛਰਦਾਨੀਆਂ, ਸੈਨੇਟਰੀ ਨੈਪਕਿਨ ਅਤੇ ਹੋਰ ਜ਼ਰੂਰੀ ਸਾਮਾਨ ਵੀ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਦੋ ਟੀਮਾਂ, ਫੌਜ ਦੀ ਇਕ ਟੀਮ ਨੂੰ ਤੁਰੰਤ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਗਿਆ। ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਹੜ੍ਹਾਂ (Flood) ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕਾਰਜਾਂ ‘ਤੇ ਤਸੱਲੀ ਪ੍ਰਗਟ ਕੀਤੀ। ਉਪਰੰਤ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਮਹਿਰਾਜਵਾਲਾ, ਕੰਗ ਖੁਰਦ, ਗੱਟਾ ਮੁੰਡੀ ਕਾਸੂ, ਮੰਡਾਲਾ ਛੰਨਾ ਅਤੇ ਹੋਰ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਾਜ ਸਭਾ ਮੈਂਬਰ ਨੇ ਭਵਿੱਖ ਵਿੱਚ ਹੜ੍ਹਾਂ ਤੋਂ ਬਚਾਅ ਲਈ ਧੁੱਸੀ ਬੰਨ੍ਹ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੀ ਲੋੜ ਦੇ ਨਾਲ-ਨਾਲ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠੋਂ ਮਿੱਟੀ ਕੱਢਣ ਨੂੰ ਯਕੀਨੀ ਬਣਾਉਣ ਦਾ ਮੁੱਦਾ ਵੀ ਉਠਾਇਆ। ਇਸ ਮੌਕੇ ਮੁੱਖ ਤੌਰ ‘ਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੀਲਕੰਠ ਅਵਧ, ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਅਤੇ ਐਸ.ਡੀ.ਐਮਜ਼ ਵੀ ਮੌਜੂਦ ਸਨ। The post ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest