TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
Chandrayaan 3: ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਸਤਹਿ ਦੀਆਂ ਭੇਜੀਆਂ ਤਸਵੀਰਾਂ Monday 21 August 2023 05:53 AM UTC+00 | Tags: breaking-news chandrayaan-3-mission india isro lunar-surface news tech-news vikram-lander ਚੰਡੀਗੜ੍ਹ, 21 ਅਗਸਤ, 2023: ਇਸਰੋ ਦਾ ਚੰਦਰਯਾਨ-3 (Chandrayaan-3) ਮਿਸ਼ਨ ਆਪਣੇ ਅੰਤਿਮ ਪੜਾਅ ‘ਤੇ ਹੈ। ਇਸ ਤੋਂ ਪਹਿਲਾਂ ਵਿਕਰਮ ਲੈਂਡਰ ਨੇ ਚੰਦਰਮਾ ਸਤਹਿ ਦੀਆਂ ਕੁਝ ਤਸਵੀਰਾਂ ਭੇਜੀਆਂ ਹਨ, ਇਸਰੋ ਨੇ ਸੋਮਵਾਰ ਸਵੇਰੇ ਟਵਿੱਟਰ ‘ਤੇ ਇਨ੍ਹਾਂ ਨੂੰ ਸਾਂਝਾ ਕੀਤਾ। ਚੰਦਰਯਾਨ 3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਚੱਕਰ ਲਗਾ ਰਿਹਾ ਹੈ। ਇਸਰੋ ਮੁਤਾਬਕ ਚੰਦਰਯਾਨ-3 ਦਾ ਦੂਜਾ ਅਤੇ ਆਖਰੀ ਡੀਬੂਸਟਿੰਗ ਅਭਿਆਸ ਸਫਲਤਾਪੂਰਵਕ ਕੀਤਾ ਗਿਆ ਹੈ ਅਤੇ ਹੁਣ 23 ਅਗਸਤ ਦੀ ਉਡੀਕ ਹੈ, ਜਦੋਂ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚੇਗਾ ਅਤੇ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਹੁਣ ਤੱਕ ਸਿਰਫ ਅਮਰੀਕਾ, ਰੂਸ ਅਤੇ ਚੀਨ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਕਰਨ ‘ਚ ਕਾਮਯਾਬ ਹੋਏ ਹਨ। ਇੰਨਾ ਹੀ ਨਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।
ਚੰਦਰਯਾਨ-3 (Chandrayaan-3) ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਪੰਧ ‘ਚ ਪ੍ਰਵੇਸ਼ ਕੀਤਾ ਸੀ। ਪ੍ਰੋਪਲਸ਼ਨ ਅਤੇ ਲੈਂਡਰ ਮਾਡਿਊਲਾਂ ਨੂੰ ਵੱਖ ਕਰਨ ਤੋਂ ਪਹਿਲਾਂ, ਇਸਨੂੰ ਚੰਦਰਮਾ ਦੀ ਸਤ੍ਹਾ ਦੇ ਨੇੜੇ ਲਿਆਉਣ ਲਈ 6, 9, 14 ਅਤੇ 16 ਅਗਸਤ ਨੂੰ ਘੱਟ-ਔਰਬਿਟ ਅਭਿਆਸ ਕੀਤੇ ਗਏ ਸਨ। ਇਸ ਤੋਂ ਪਹਿਲਾਂ, 14 ਜੁਲਾਈ ਦੇ ਲਾਂਚ ਤੋਂ ਬਾਅਦ ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜ ਤੋਂ ਵੱਧ ਪ੍ਰਕਿਰਿਆਵਾਂ ਵਿੱਚ, ਇਸਰੋ ਨੇ ਚੰਦਰਯਾਨ-3 ਨੂੰ ਧਰਤੀ ਤੋਂ ਦੂਰ ਹੋਰ ਚੱਕਰ ਵਿੱਚ ਵਧਾ ਦਿੱਤਾ ਸੀ। 1 ਅਗਸਤ ਨੂੰ ਇੱਕ ਮਹੱਤਵਪੂਰਨ ਅਭਿਆਸ ਵਿੱਚ, ਪੁਲਾੜ ਯਾਨ ਨੂੰ ਸਫਲਤਾਪੂਰਵਕ ਧਰਤੀ ਦੇ ਪੰਧ ਤੋਂ ਚੰਦਰਮਾ ਵੱਲ ਭੇਜਿਆ ਗਿਆ ਸੀ। ਇਸਰੋ ਮੁਤਾਬਕ ਭਾਰਤ ਚੰਦਰਯਾਨ-3 ਮਿਸ਼ਨ ਰਾਹੀਂ ਪੁਲਾੜ ਖੋਜ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ । ਇਸ ਬਹੁਤ ਉਡੀਕੀ ਜਾ ਰਹੀ ਘਟਨਾ ਦਾ 23 ਅਗਸਤ ਨੂੰ ਟੈਲੀਵਿਜ਼ਨ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਿਸ ਵਿੱਚ ਇਸਰੋ ਦੀ ਵੈੱਬਸਾਈਟ, ਇਸ ਦੇ ਯੂਟਿਊਬ ਚੈਨਲ, ਇਸਰੋ ਦੇ ਫੇਸਬੁੱਕ ਪੇਜ, ਅਤੇ ਡੀਡੀ (ਦੂਰਦਰਸ਼ਨ) ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੇਟਫਾਰਮਾਂ ‘ਤੇ ਸ਼ਾਮ 5:27 ਵਜੇ ਸ਼ੁਰੂ ਹੋਵੇਗਾ। The post Chandrayaan 3: ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਸਤਹਿ ਦੀਆਂ ਭੇਜੀਆਂ ਤਸਵੀਰਾਂ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਪਾਕਿਸਤਾਨੀ ਤਸਕਰਾਂ ਨਾਲ ਮੁੱਠਭੇੜ, 29 ਕਿੱਲੋ ਹੈਰੋਇਨ ਸਮੇਤ 2 ਤਸਕਰ ਗ੍ਰਿਫਤਾਰ Monday 21 August 2023 06:09 AM UTC+00 | Tags: breaking-news bsf crime dgp-gaurav-yadav encounter ferozepur gatti-mataur-village latest-news news pakistani-smugglers. pak-nationals punjab-dgp punjab-police smugglers sutlej-river ਚੰਡੀਗੜ੍ਹ, 21 ਅਗਸਤ, 2023: ਫਿਰੋਜ਼ਪੁਰ ਜ਼ਿਲ੍ਹੇ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਤੇ ਪੰਜਾਬ ਪੁਲਿਸ ਦੀ ਪਾਕਿਸਤਾਨੀ ਤਸਕਰਾਂ (smugglers) ਨਾਲ ਮੁੱਠਭੇੜ ਹੋਈ ਹੈ। ਬੀਐਸਐਫ ਨੇ 2 ਤਸਕਰਾਂ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਗੋਲੀ ਲੱਗਣ ਕਾਰਨ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਇਸ ਕਾਰਵਾਈ ਵਿੱਚ 29.26 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ (ਸੀ.ਆਈ. ਫਿਰੋਜ਼ਪੁਰ) ਵੱਲੋਂ ਪਿੰਡ ਗੱਟੀ ਮਟੌਰ ਨੇੜੇ ਸਤਲੁਜ ਦਰਿਆ ਦੇ ਕੰਢੇ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਤੜਕੇ 2:45 ਵਜੇ ਦੇ ਕਰੀਬ, ਬੀਐਸਐਫ ਨੇ ਕੁਝ ਪਾਕਿ ਤਸਕਰਾਂ ਦੀ ਪਾਕਿਸਤਾਨ ਤੋਂ ਭਾਰਤ ਵੱਲ ਆ ਰਹੀ ਹਰਕਤ ਵੇਖੀ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲਲਕਾਰਿਆ ਪਰ ਉਨ੍ਹਾਂ ਦੇ ਜਵਾਬ ‘ਤੇ ਖਤਰੇ ਨੂੰ ਭਾਂਪਦੇ ਹੋਏ ਬੀਐੱਸਐੱਫ ਦੇ ਜਵਾਨਾਂ ਨੇ ਤਸਕਰਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਤਸਕਰਾਂ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇਕ ਤਸਕਰ ਦੇ ਹੱਥ ‘ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਬੀਐਸਐਫ ਅਤੇ ਸੀਆਈ ਫਿਰੋਜ਼ਪੁਰ ਨੇ 2 ਸਮੱਗਲਰਾਂ ਨੂੰ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਨੀਲੇ ਰੰਗ ਦੇ ਡਰੰਮ ਵਿੱਚ ਕੁੱਲ 26 ਪੈਕੇਟ ਮਿਲੇ ਹਨ, ਜਿਨ੍ਹਾਂ ਦਾ ਵਜ਼ਨ 29.26 ਕਿਲੋ ਦੇ ਕਰੀਬ ਸੀ। ਫਸਟ ਏਡ ਤੋਂ ਬਾਅਦ ਜ਼ਖਮੀ ਤਸਕਰ (smugglers) ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਕੇ ‘ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
The post ਫਿਰੋਜ਼ਪੁਰ ‘ਚ ਪਾਕਿਸਤਾਨੀ ਤਸਕਰਾਂ ਨਾਲ ਮੁੱਠਭੇੜ, 29 ਕਿੱਲੋ ਹੈਰੋਇਨ ਸਮੇਤ 2 ਤਸਕਰ ਗ੍ਰਿਫਤਾਰ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਵੱਖ-ਵੱਖ ਥਾਵਾਂ 'ਤੇ ਸੁਖਬੀਰ ਸਿੰਘ ਬਾਦਲ ਦੇ ਗੁੰਮਸ਼ੁਦਾ ਦੇ ਪੋਸਟਰ ਲਾਏ Monday 21 August 2023 06:36 AM UTC+00 | Tags: aam-aadmi-party akali-dal-president breaking breaking-news dhushi-bundh ferozepur flood-news latest-news member-of-parliament news punjab punjab-breaking punjab-flood sukhbir-singh-badal ਚੰਡੀਗੜ੍ਹ, 21 ਅਗਸਤ, 2023: ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਗੁੰਮਸ਼ੁਦਾ ਪੋਸਟਰ ਲਗਾਏ ਗਏ ਹਨ। ਅੱਜ ਸੁਖਬੀਰ ਬਾਦਲ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਜਾ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਪਰ ਇਸ ਤੋਂ ਪਹਿਲਾਂ ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲੱਗ ਗਏ ਹਨ। ਜਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਦੂਜੀ ਵਾਰ ਹੜ੍ਹਾਂ ਦੀ ਲਪੇਟ ਵਿੱਚ ਹੈ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬਣੀਆਂ ਪੋਸਟਾਂ ਨੂੰ ਵੀ ਦਰਿਆਈ ਪਾਣੀ ਨੇ ਜਲ-ਥਲ ਕਰ ਦਿੱਤਾ ਹੈ।ਉਥੇ ਹੀ ਕਈ ਪਿੰਡ ਪਾਣੀ ਦੀ ਮਾਰ ਹੇਠ ਹਨ | ਉਧਰ ਡੈਮਾਂ 'ਚੋਂ ਪਾਣੀ ਹੁਣ ਘੱਟ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿਚ ਮੀਂਹ ਦੀ ਪੇਸ਼ੀਨਗੋਈ ਨਾਲ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਉਧਰ ਗੁਰਦਾਸਪੁਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿਚ 15 ਅਗਸਤ ਨੂੰ ਪਿਆ ਪਾੜ ਹੁਣ ਕਰੀਬ 90 ਫ਼ੀਸਦੀ ਪੂਰ ਦਿੱਤਾ ਗਿਆ ਹੈ। The post ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਸੁਖਬੀਰ ਸਿੰਘ ਬਾਦਲ ਦੇ ਗੁੰਮਸ਼ੁਦਾ ਦੇ ਪੋਸਟਰ ਲਾਏ appeared first on TheUnmute.com - Punjabi News. Tags:
|
ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਤੀਜ ਮਨਾਈ Monday 21 August 2023 06:49 AM UTC+00 | Tags: aam-aadmi-party breaking-news celebrated-teej cm-bhagwant-mann latest-news maa-jagdamba-group news punjab punjabi-culture teej-festival-news the-unmute-breaking-news ਮੋਹਾਲੀ, 21 ਅਗਸਤ, 2023: ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਤੀਜ ਮਨਾਈ। ਵਿਜ਼ਡਮ ਗਰੁੱਪ ਦੀਆਂ ਔਰਤਾਂ ਵੱਲੋਂ ਹੋਟਲ ਸਵਾਂ ਢਕੋਲੀ ਵਿਖੇ ਤੀਜ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 110 ਔਰਤਾਂ ਨੇ ਭਾਗ ਲਿਆ। ਸਾਰੇ ਔਰਤਾਂ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਆਈਆਂ।ਗਰੁੱਪ ਪ੍ਰਧਾਨ ਪੂਨਮ ਮੈਸਵਾਲ ਨੇ ਸਮੂਹ ਮੈਂਬਰਾਂ ਨੂੰ ਤੀਜ ਦੀ ਵਧਾਈ ਦਿੱਤੀ। ਸਾਰੀਆਂ ਔਰਤਾਂ ਨੇ ਮਿਲ ਕੇ ਮਾਡਲਿੰਗ ਅਤੇ ਗਿੱਧੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਮੂਹ ਮੈਂਬਰਾਂ ਵੱਲੋਂ ਜਾਗੋ ਵੀ ਕੱਢੀ ਗਈ।ਇਸ ਪ੍ਰੋਗਰਾਮ ਵਿੱਚ ਸ਼ਾਰਦਾ ਕਠਪਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼ਾਰਦਾ ਕਠਪਾਲੀਆ ਨੇ ਸਾਰੀਆਂ ਬੀਬੀਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ ਅਤੇ ਸ੍ਰੀਮਤੀ ਤੀਜ ਮੁਕਾਬਲਾ ਵੀ ਕਰਵਾਇਆ ਗਿਆ। ਸ਼੍ਰੀਮਤੀ ਤੀਜ ਹਰਵਿੰਦਰ ਕੌਰ ਫਸਟ ਰਨਰ ਅੱਪ ਸ਼ੀਤਲ ਸੈਕਿੰਡ ਰਨਰ ਅੱਪ ਹਰਪ੍ਰੀਤ ਕੌਰ ਅਤੇ ਜੇਤੂ ਸਲੋਨੀ ਆਨੰਦ ਬਣੀ, ਜਿਨ੍ਹਾਂ ਨੇ ਸਭ ਤੋਂ ਵੱਧ ਚੂੜੀਆਂ ਪਹਿਨੀਆਂ। ਪੰਜਾਬੀ ਫੁੱਲ ਡਰੈੱਸ ਮੁਟਿਆਰ ਪੂਨਮ ਮਰਵਾਹ ਬਾਣੀ। ਸਾਰੀਆਂ ਔਰਤਾਂ ਨੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। The post ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਤੀਜ ਮਨਾਈ appeared first on TheUnmute.com - Punjabi News. Tags:
|
ਪੰਜਾਬ ਨੂੰ ਇਕ ਮੁੱਖ ਮੰਤਰੀ ਚਾਹੀਦਾ ਹੈ, ਨਾ ਕਿ ਪ੍ਰਚਾਰ ਮੰਤਰੀ: ਜੈਵੀਰ ਸ਼ੇਰਗਿੱਲ Monday 21 August 2023 06:55 AM UTC+00 | Tags: aam-aadmi-party big-breaking breaking-news cm-bhagwant-mann jaiveer-shergill latest-news news publicity-minister punjab-bjp punjab-flood punjab-flood-affected the-unmute-breaking-news the-unmute-punjabi-news ਚੰਡੀਗੜ੍ਹ, 21 ਅਗਸਤ 2023 : ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ (Jaiveer Shergill) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਏਪੁਰ (ਛੱਤੀਸਗੜ੍ਹ) ਵਿੱਚ ਇੱਕ ਚੋਣ ਰੈਲੀ ਦੌਰਾਨ ਸ਼ਮੂਲੀਅਤ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਸ਼ੇਰਗਿੱਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਦੋਂ ਪੰਜਾਬ ਹੜ੍ਹਾਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ, ਮਾਨ ਆਪਣੇ ਸੁਪਰ ਬੌਸ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਚੋਣਾਂ ਵਾਲੇ ਸੂਬਿਆਂ ਵਿੱਚ ਸਿਆਸੀ ਰੈਲੀਆਂ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਇਕ ਮੁੱਖ ਮੰਤਰੀ ਚਾਹੀਦਾ ਹੈ, ਨਾ ਕਿ ਪ੍ਰਚਾਰ ਮੰਤਰੀ। ਸ਼ੇਰਗਿੱਲ ਨੇ ਕਿਹਾ ਕਿ ਮਾਨ ਇਸ ਤਰ੍ਹਾਂ ਦੂਜੇ ਸੂਬਿਆਂ ਦੀ ਯਾਤਰਾ ਕਰਕੇ ਪੰਜਾਬ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਦਾ ਇੱਕੋ ਇੱਕ ਏਜੰਡਾ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਨੂੰ ਪੂਰਾ ਕਰਨਾ ਹੈ, ਜੋ ਝੂਠੇ ਪੰਜਾਬ ਮਾਡਲ ਦਾ ਢੌਂਗ ਰਚ ਕੇ ਸਿਆਸੀ ਲਾਹਾ ਲੈਣ ਲਈ ਉਨ੍ਹਾਂ (ਮਾਨ) ਨੂੰ ਆਪਣੇ ਨਾਲ ਚੋਣਾਂ ਵਾਲੇ ਸੂਬਿਆਂ ਵਿੱਚ ਲੈ ਜਾਂਦੇ ਹਨ। ਸ਼ੇਰਗਿੱਲ (Jaiveer Shergill) ਨੇ ਕਿਹਾ ਕਿ ਜਿੱਥੇ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਦਾਇਰਾ ਦੇਸ਼ ਭਰ ਵਿੱਚ ਫੈਲਾਉਣ ਲਈ ਮਾਨ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ, ਇਹ ਵੀ ਮੰਦਭਾਗੀ ਗੱਲ ਹੈ ਕਿ ਮਾਨ ਸਿਰਫ ਕੇਜਰੀਵਾਲ ਦਾ ਪੀ.ਏ ਬਣ ਕੇ ਰਹਿਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀਆਂ ਗੈਰ-ਵਾਜਬ ਮੰਗਾਂ ਨੂੰ ਮੰਨ ਰਹੇ ਹਨ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜਿੱਥੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਆਪਣੇ ਬਕਾਏ ਨਾ ਮਿਲਣ ਕਾਰਨ ਧਰਨੇ-ਪ੍ਰਦਰਸ਼ਨ ਕਰ ਰਹੇ ਹਨ, ਉਦੋਂ ਸਿਆਸੀ ਐਡਵੇਂਚਰਾਂ ਤੇ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ, ਸ਼ੇਰਗਿੱਲ ਨੇ ਮਾਨ ਦੀ ਪੰਜਾਬ ਤੋਂ ਗੈਰ-ਹਾਜ਼ਰੀ ਦੀਆਂ ਕੁਝ ਉਦਾਹਰਨਾਂ ਦਿੰਦਿਆਂ ਕਿਹਾ ਕਿ ਮਾਨ ਨੇ ਕੇਜਰੀਵਾਲ ਨਾਲ ਮਿਲ ਕੇ 5 ਮਾਰਚ ਨੂੰ ਰਾਏਪੁਰ (ਛੱਤੀਸਗੜ੍ਹ), 18 ਜੂਨ ਨੂੰ ਗੰਗਾਨਗਰ (ਰਾਜਸਥਾਨ), 1 ਜੁਲਾਈ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਅਤੇ 2 ਜੁਲਾਈ ਨੂੰ ਬਿਲਾਸਪੁਰ (ਛੱਤੀਸਗੜ੍ਹ) ਵਿੱਚ ਰੈਲੀਆਂ ਕੀਤੀਆਂ ਸਨ। ਉਨ੍ਹਾਂ ਖੁਲਾਸਾ ਕੀਤਾ ਕਿ 17 ਜੁਲਾਈ ਨੂੰ ਪੰਜਾਬ ਦੇ 23 ‘ਚੋਂ 19 ਜ਼ਿਲੇ ਹੜ੍ਹਾਂ ਦੀ ਮਾਰ ਝੱਲ ਰਹੇ ਸਨ ਅਤੇ ਮਾਨ ਬੈਂਗਲੁਰੂ ‘ਚ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਰਾਤ ਦੇ ਖਾਣੇ ਦਾ ਆਨੰਦ ਮਾਣ ਰਹੇ ਸਨ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਲੋਕਾਂ ਦੇ ਦੁੱਖ-ਦਰਦ ਨੂੰ ਕਿੰਨਾ ਜ਼ਿਆਦਾ ਮਹੱਤਵ ਦਿੰਦੇ ਹਨ। ਜਦੋਂਕਿ ਅਗਲੇ ਦਿਨ ਉਹ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਮੌਜੂਦ ਸਨ। ਜਿਸ ‘ਤੇ ਭਾਜਪਾ ਦੇ ਬੁਲਾਰੇ ਨੇ ਮਾਨ ਨੂੰ ਬਹੁਤ ਹੀ ਅਸੰਵੇਦਨਸ਼ੀਲ ਅਤੇ ਗੈਰ-ਜ਼ਿੰਮੇਵਾਰ ਮੁੱਖ ਮੰਤਰੀ ਦੱਸਿਆ ਹੈ। ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਨੂੰ ਫੁੱਲ ਟਾਈਮ ਮੁੱਖ ਮੰਤਰੀ ਦੀ ਲੋੜ ਹੈ, ਪਰ ਦੁੱਖ ਦੀ ਗੱਲ ਹੈ ਕਿ ਮਾਨ ਦੂਜੇ ਸੂਬਿਆਂ ਦੇ ਬੇਲੋੜੇ ਦੌਰੇ ਕਰਕੇ ਕੇਜਰੀਵਾਲ ਦੀ ਚਾਪਲੂਸੀ ਕਰਨ ਵਿਚ ਰੁੱਝੇ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੇਜਰੀਵਾਲ ਮਾਨ ਨੂੰ ਨਾਲ ਲੈ ਕੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੱਡੇ ਪੱਧਰ ‘ਤੇ ਪ੍ਰਚਾਰ ਕਰਨਗੇ, ਜਿਵੇਂ ਕਿ ਉਨ੍ਹਾਂ ਨੇ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਕੀਤਾ ਸੀ। ਜਿਸ ਬਾਰੇ ਸ਼ੇਰਗਿੱਲ ਨੇ ਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬ ਦੇ ਵਸੀਲਿਆਂ ਨੂੰ ਇਨ੍ਹਾਂ ਸੂਬਿਆਂ ਵਿਚ ਬਰਬਾਦ ਨਾ ਕਰਨ। ਸ਼ੇਰਗਿੱਲ ਨੇ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਕਿਵੇਂ ਮਾਨ ਨੇ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਦੌਰਾਨ ਇਨ੍ਹਾਂ ਸੂਬਿਆਂ ਵਿੱਚ ਇਸ਼ਤਿਹਾਰਾਂ ਰਾਹੀਂ ਪੰਜਾਬ ਦੇ ਖਜ਼ਾਨੇ ਨੂੰ ਵੱਡੇ ਪੱਧਰ ‘ਤੇ ਲੁੱਟਿਆ ਸੀ। ਇੱਥੋਂ ਤੱਕ ਕਿ ਕਈ ਮੌਕਿਆਂ ‘ਤੇ ਮਾਨ ਨੇ ਕੇਜਰੀਵਾਲ ਨੂੰ ਹਵਾਈ ਸਫਰ ਵੀ ਕਰਵਾਇਆ। ਇਸ ਬਾਰੇ ਭਾਜਪਾ ਦੇ ਬੁਲਾਰੇ ਨੇ ਮਾਨ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਦੀਆਂ ਹਰਕਤਾਂ ਨਾ ਦੁਹਰਾਉਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕੀਮਤੀ ਵਿੱਤੀ ਸਰੋਤਾਂ ਨੂੰ ਇਨ੍ਹਾਂ ਚੋਣਾਂ ਵਾਲੇ ਸੂਬਿਆਂ ਵਿੱਚ ਇਸ਼ਤਿਹਾਰ ਦੇ ਕੇ ਬਰਬਾਦ ਨਾ ਕੀਤਾ ਜਾਵੇ। The post ਪੰਜਾਬ ਨੂੰ ਇਕ ਮੁੱਖ ਮੰਤਰੀ ਚਾਹੀਦਾ ਹੈ, ਨਾ ਕਿ ਪ੍ਰਚਾਰ ਮੰਤਰੀ: ਜੈਵੀਰ ਸ਼ੇਰਗਿੱਲ appeared first on TheUnmute.com - Punjabi News. Tags:
|
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ਦਰਮਿਆਨ ਵੱਧ ਰਹੇ ਸਿੱਧੇ ਹਵਾਈ ਸੰਪਰਕ ਦਾ ਸਵਾਗਤ Monday 21 August 2023 07:08 AM UTC+00 | Tags: aam-aadmi-party airlines amritsar amritsar-airport amritsar-kuala-lumpur amritsar-vikas-manch breaking-news cm-bhagwant-mann fly-amritsar-initiative latest-news malaysia news punjab ਅੰਮ੍ਰਿਤਸਰ,21 ਅਗਸਤ 2023: ਬੀਤੇ ਦਿਨੀਂ ਟੂਰਿਜ਼ਮ ਮਲੇਸ਼ੀਆ ਵੱਲੋਂ ਸੈਰ-ਸਪਾਟਾ ਉਦਯੋਗ ਸੰਬੰਧੀ ਲੀ ਮੈਰੀਡਨ ਹੋਟਲ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਦੀ ਅਗਵਾਈ ਵਿੱਚ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ ਅਤੇ ਮੈਂਬਰ ਰਵਰੀਤ ਸਿੰਘ ਮਲੇਸ਼ੀਆ ਦੇ ਵੱਖ-ਵੱਖ ਟੂਰ ਆਪਰੇਟਰਾਂ ਨਾਲ ਪੰਜਾਬ ਅਤੇ ਮਲੇਸ਼ੀਆ ਦਰਮਿਆਨ ਸੈਰ ਸਪਾਟਾ ਉਦਯੋਗ ਦੇ ਵਿਕਾਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਵਫ਼ਦ ਨੇ ਮਲੇਸ਼ੀਆ ਦੀਆਂ ਏਅਰਲਾਈਨਾਂ ਏਅਰਏਸ਼ੀਆ ਐਕਸ, ਬਾਟਿਕ ਏਅਰ, ਅਤੇ ਮਲੇਸ਼ੀਆ ਏਅਰਲਾਈਨਜ਼ ਦੇ ਪ੍ਰਤੀਨਿਧਾਂ ਨਾਲ ਵੀ ਗੱਲਬਾਤ ਕੀਤੀ। ਬਾਟਿਕ ਏਅਰ, ਜਿਸਨੂੰ ਪਹਿਲਾਂ ਮਲਿੰਡੋ ਏਅਰ ਕਿਹਾ ਜਾਂਦਾ ਸੀ, ਇਸ ਸਮੇਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ (Amritsar-Kuala Lumpur) ਵਿਚਕਾਰ ਬੋਇੰਗ 737 ਜਹਾਜ਼ ਨਾਲ ਹਫਤੇ ਵਿੱਚ ਤਿੰਨ ਦਿਨ ਸਿੱਧੀ ਉਡਾਣ ਦਾ ਸੰਚਾਲਨ ਕਰ ਰਹੀ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਆਪਣੇ 300 ਤੋਂ ਵੱਧ ਸੀਟਾਂ ਵਾਲੇ ਏਅਰਬੱਸ ਏ330-300 ਜਹਾਜ਼ ਨਾਲ ਕੁਆਲਲੰਪੂਰ – ਅੰਮ੍ਰਿਤਸਰ ਵਿਚਕਾਰ ਹਫ਼ਤੇ ਵਿੱਚ ਚਾਰ ਦਿਨ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਮੰਚ ਅਤੇ ਇਨੀਸ਼ੀਏਟਿਵ ਨੇ ਸਾਲ 2017 ਵਿੱਚ ਏਅਰ ਏਸ਼ੀਆ ਤੱਕ ਪਹੁੰਚ ਕੀਤੀ ਸੀ ਅਤੇ ਇਹਨਾਂ ਯਤਨਾਂ ਸਦਕਾਂ ਹੀ ਏਅਰਲਾਈਨ ਨੇ ਅਗਸਤ 2018 ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਹੁਣ ਇਹਨਾਂ ਦੇ ਸ਼ੁਰੂ ਹੋਣ ਨਾਲ ਸਿਰਫ ਮਲੇਸ਼ੀਆ ਹੀ ਨਹੀਂ ਬਲਕਿ ਆਸਟਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਫਿਲੀਪੀਨਜ਼ ਅਤੇ ਹੋਰਨਾਂ ਕਈ ਦੱਖਣੀ ਏਸ਼ੀਆਈ ਮੁਲਕਾਂ ਦਾ ਹਵਾਈ ਸਫਰ ਵੀ ਸੁਖਾਲਾ ਹੋ ਜਾਵੇਗਾ। ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਅੰਮ੍ਰਿਤਸਰ ਵਿੱਚ ਟੁਰਿਜ਼ਮ ਮਲੇਸ਼ੀਆ ਵੱਲੋਂ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਖਾਸ ਤੌਰ ‘ਤੇ ਅਜਿਹੇ ਸਮਾਗਮਾਂ ਰਾਹੀਂ ਅੰਮ੍ਰਿਤਸਰ ਸਮੇਤ ਹੋਰਨਾਂ ਭਾਰਤੀ ਸ਼ਹਿਰਾਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਮਲੇਸ਼ੀਆ ਦੀਆਂ ਏਅਰਲਾਈਨਾਂ ਦੁਆਰਾ ਆਪਣੇ ਕੁਆਲਾਲੰਪੁਰ ਹੱਬ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ (Amritsar-Kuala Lumpur) ਨੂੰ ਦੁਨੀਆ ਦੇ ਕਈ ਹੋਰ ਮੁਲਕਾਂ ਨਾਲ ਜੋੜਨ ਪ੍ਰਤੀ ਦਿਖਾਈ ਗਈ ਡੂੰਘੀ ਦਿਲਚਸਪੀ ਮਲੇਸ਼ੀਆ ਅਤੇ ਭਾਰਤ ਦਰਮਿਆਨ ਵਧ ਰਹੀ ਸਾਂਝੇਦਾਰੀ ਦਾ ਪ੍ਰਮਾਣ ਹੈ। ਕਾਮਰਾ ਨੇ ਕਿਹਾ ਕਿ ਅਸੀਂ ਮਲੇਸ਼ੀਆ, ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਦਰਮਿਆਨ ਵਧੇ ਹੋਏ ਯਾਤਰਾ ਦੇ ਮੌਕਿਆਂ, ਸੱਭਿਆਚਾਰਕ ਤਜ਼ਰਬਿਆਂ ਅਤੇ ਸਥਾਈ ਸਾਂਝੇਦਾਰੀ ਦੇ ਉੱਜਵਲ ਭਵਿੱਖ ਦੀ ਉਮੀਦ ਕਰਦੇ ਹਾਂ। ਪੰਜਾਬ ਸਰਕਾਰ ਨੂੰ ਇੱਕ ਭਾਵੁਕ ਅਪੀਲ ਵਿੱਚ, ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਅਤੇ ਮਨਮੋਹਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਨੂੰ ਸਥਾਨਕ ਬੀਆਰਟੀਐਸ ਬੱਸ ਸੇਵਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਬੱਸ ਸੇਵਾ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਅਪੀਲ ਕੀਤੀ। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਹਵਾਈ ਯਾਤਰੀਆਂ ਨੂੰ ਫਾਇਦਾ ਹੋਣ ਦੇ ਨਾਲ ਨਾਲ ਇਹਨਾਂ ਦੀ ਗਿਣਤੀ ਵੀ ਵਧੇਗੀ, ਜਿਸ ਦੇ ਨਤੀਜੇ ਵਜੋਂ ਖੇਤਰ ਦੇ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਵਿੱਚ ਵੀ ਵੱਡਾ ਵਾਧਾ ਹੋਵੇਗਾ। The post ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ਦਰਮਿਆਨ ਵੱਧ ਰਹੇ ਸਿੱਧੇ ਹਵਾਈ ਸੰਪਰਕ ਦਾ ਸਵਾਗਤ appeared first on TheUnmute.com - Punjabi News. Tags:
|
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਸਧਾਰਨ ਸੂਰਮਗਤੀ ਤੇ ਦਲੇਰੀ ਦਾ ਪ੍ਰਤੀਕ: ਅਨਮੋਲ ਗਗਨ ਮਾਨ Monday 21 August 2023 07:17 AM UTC+00 | Tags: anmol-gagan-mann breaking-news news sahibzades sikh-culutre tourism ਖਰੜ/ਐੱਸ ਏ ਐੱਸ ਨਗਰ, 21 ਅਗਸਤ, 2023: ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਅਧਾਰਿਤ ਨਾਟਕ ‘ਠੰਡੇ ਬੁਰਜ ਦੀ ਦਾਸਤਾਨ’ ਦੇ ਰਤਵਾੜਾ ਸਾਹਿਬ ਵਿਖੇ ਕਰਵਾਏ ਗਏ ਮੰਚਣ ਤੋਂ ਭਾਵੁਕ ਹੋਏ ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰਕ ਮਾਮਲਿਆਂ, ਅਜਾਇਬਘਰ ਤੇ ਪੁਰਾਤਤਵ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਨੀਹਾਂ ‘ਚ ਚਿਣਵਾਏ ਜਾਣ ਦੀ ਘਟਨਾ ਅਸਧਾਰਨ ਸੂਰਮਗਤੀ ਅਤੇ ਦਲੇਰੀ ਦੀ ਪ੍ਰਤੀਕ ਹੈ ਜੋ ਹਮੇਸ਼ਾਂ ਸਾਡੇ ਲਈ ਲਾਮਿਸਾਲ ਬਹਾਦਰੀ ਦੀ ਗਾਥਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਤੋਂ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਸਿੱਖਣ ਦੀ ਲੋੜ ਹੈ। ਅੱਜ ਅਸੀਂ ਕੇਵਲ ਆਪਣੇ ਹਿੱਤ ਨਾ ਵੇਖ ਕੇ ਹਰ ਦੀਨ ਦੁਖੀ ਦੀ ਬਾਂਹ ਫ਼ੜੀਏ ਤਾਂ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਹਾਨ ਵਿਰਸੇ ਨੂੰ ਅੱਗੇ ਤੋਰ ਸਕੀਏ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਆਪਣੇ ਬਚਿਆਂ ਦੀ ਛੋਟੀ ਮੋਟੀ ਤਕਲੀਫ਼ ਤੋਂ ਚਿੰਤਤ ਹੋ ਜਾਂਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਗਾਥਾਵਾਂ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਅਸੀਂ। ਕਿਸ ਮਹਾਨ ਵਿਰਾਸਤ ਦੇ ਵਾਰਿਸ ਹਾਂ। ਅਨਮੋਲ ਗਗਨ ਮਾਨ ਨੇ ਆਖਿਆ ਕਿ ਗੁਰੂ ਸਹਿਬਾਨ ਦੇ ਫ਼ਲਸਫ਼ੇ ਨੂੰ ਅੱਜ ਦੇ ਸਮੇਂ ਚ ਸਮਝਣ ਦੀ ਲੋੜ ਹੈ, ਕਿਉਂ ਜੋ ਅਸੀਂ ਸਮਾਜ ਦੀ ਥਾਂ ਆਪਣੇ ਤੱਕ ਹੀ ਸੀਮਤ ਹੋ ਰਹੇ ਹਾਂ। ਸਾਨੂੰ ਆਪਣੇ ਸਵਾਰਥ, ਦੁੱਖ ਅਤੇ ਚਿੰਤਾ ਤੋਂ ਅੱਗੇ ਸਮਾਜ ਅਤੇ ਲੋੜਵੰਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਮਦਦ ਵਾਲੇ ਰਾਹ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਆਪਣੇ ਈਮਾਨ ਅਤੇ ਧਰਮ ਤੇ ਅਖੀਰ ਤੱਕ ਕਾਇਮ ਰਹੇ ਅਤੇ ਉਨ੍ਹਾਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਆਪਣਾ ਆਪ ਦਾਅ ਤੇ ਲਾ ਕੇ ਦੁੱਧ ਪਿਲਾਉਣ ਵਾਲੇ ਮੋਤੀ ਰਾਮ ਮਹਿਰਾ ਜੀ ਕੋਹਲੂ ਚ ਪੀੜੇ ਜਾਣ ਦੀ ਪੀੜ ਨੂੰ ਵੀ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸਹਿੰਦੇ ਰਹੇ ਤਾਂ ਇਸ ਤੋਂ ਵੱਡੀ ਤਿਆਗ, ਦਲੇਰੀ ਅਤੇ ਸਿਰੜ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਸ ਲਈ ਸਾਨੂੰ ਪਦਾਰਥਵਾਦੀ ਸੋਚ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵੱਲ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਅਤੇ ਉਨ੍ਹਾਂ ਨੂੰ ਇਸ ਵੀਰ ਗਾਥਾ ਦੇ ਪਲਾਂ ਦਾ ਅਹਿਸਾਸ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਸੇਵਾ ਤੇ ਧਰਮ ਸੇਵਾ ਲਈ ਟਰੱਸਟ ਬਣਾ ਕੇ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ ਹੈ। The post ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਸਧਾਰਨ ਸੂਰਮਗਤੀ ਤੇ ਦਲੇਰੀ ਦਾ ਪ੍ਰਤੀਕ: ਅਨਮੋਲ ਗਗਨ ਮਾਨ appeared first on TheUnmute.com - Punjabi News. Tags:
|
ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਪਿੰਡ ਹਮੀਦੀ ਪੁੱਜੀ, ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ Monday 21 August 2023 07:59 AM UTC+00 | Tags: breaking-news canada hamidi-village manpreet-kaur news ਬਰਨਾਲਾ, 21 ਅਗਸਤ, 2023: ਬਰਨਾਲਾ ਦੇ ਪਿੰਡ ਹਮੀਦੀ ਦੀ ਮਨਪ੍ਰੀਤ ਕੌਰ (Manpreet Kaur) ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ, 10 ਦਿਨ ਪਹਿਲਾਂ ਮਨਪ੍ਰੀਤ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੇਂਦਰ ਸਰਕਾਰ ਅਤੇ ਵਿਦੇਸ਼ ਵਸਦੇ ਪੰਜਾਬੀਆਂ ਅਤੇ ਹੋਰਨਾਂ ਦੀ ਯਤਨਾਂ ਸਦਕਾ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ 10 ਦਿਨਾਂ ਵਿੱਚ ਪਿੰਡ ਪਹੁੰਚ ਸਕੀ ਹੈ । ਮ੍ਰਿਤਕ ਦੇਹ ਲਿਆਉਣ ਲਈ ਪਰਿਵਾਰ ਦਾ ਸਾਥ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਦਾਨ ਫੰਡ ਮੁਹਿੰਮ ਦੀ ਸ਼ੁਰੂਆਤ ਕੀਤੀ, ਇਸ ਦਾਨ ਫੰਡ ਨਾਲ ਮ੍ਰਿਤਕ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾ ਸਕੇ। ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ, ਅੰਤਿਮ ਸਸਕਾਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਪਰਿਵਾਰ ਅਤੇ ਕਿਸਾਨ ਆਗੂਆਂ ਨੇ ਮਨਪ੍ਰੀਤ ਦੀ ਲਾਸ਼ ਪਿੰਡ ਲਿਆਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਮਨਪ੍ਰੀਤ ਕੌਰ (Manpreet Kaur) ਦੇ ਪਿਤਾ ਕੇਵਲ ਸਿੰਘ ਅਤੇ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ ਉਸ ਦੀ ਧੀ ਦੀ ਮ੍ਰਿਤਕ ਦੇਹ ਕੁਝ ਦਿਨਾਂ ਬਾਅਦ ਕੈਨੇਡਾ ਤੋਂ ਪਿੰਡ ਲਿਆਂਦੀ ਗਈ ਹੈ। ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ। ਭਾਰਤੀ ਦੂਤਾਵਾਸ ਵੱਲੋਂ ਸਮੇਂ-ਸਮੇਂ ‘ਤੇ ਸਾਡੇ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਜਦੋਂ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਵਿਦੇਸ਼ ਮੰਤਰਾਲੇ ਤੋਂ ਫੋਨ ਆਇਆ। ਜਿਸ ਲਈ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਮਨਪ੍ਰੀਤ ਦੀ ਦੇਹ ਲਿਆਉਣ ਲਈ ਇੱਕ ਫੰਡ ਮੁਹਿੰਮ ਸ਼ੁਰੂ ਕੀਤੀ ਗਈ ਸੀ । ਇਸ ਫੰਡ ਨਾਲ ਉਹ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾ ਸਕਿਆ । ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਵਿਦੇਸ਼ਾਂ ਵਿੱਚ ਸਿਹਤ ਸਹੂਲਤਾਂ ਵੀ ਨਹੀਂ ਹਨ, ਹਲਾਤ ਉਸ ਦੇ ਉਲਟ ਸਨ ਜੋ ਸਾਨੂੰ ਦੱਸਿਆ ਜਾ ਰਿਹਾ ਹੈ। ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਨਵੇਂ ਆਏ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਨੌਜਵਾਨ ਤਣਾਅ ਵਿਚ ਚਲਾ ਜਾਂਦਾ ਹੈ, ਜਿਸ ਕਾਰਨ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦੇ ਹਲਾਤ ਠੀਕ ਨਹੀਂ ਕਰ ਰਹੀ। ਜੇਕਰ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲ ਜਾਵੇ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਚੰਗੇ ਭਵਿੱਖ ਲਈ ਵਿਦੇਸ਼ ਭੇਜੀ ਗਈ ਲੜਕੀ ਲਾਸ਼ ਬਣ ਕੇ ਘਰ ਪਰਤ ਆਈ ਹੈ। ਇਹ ਦੁੱਖ ਪਰਿਵਾਰ ਲਈ ਅਸਹਿ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਹਲਾਤ ਖਰਾਬ ਹਨ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਬਜਾਏ ਇੱਥੋਂ ਦੇ ਮਾੜੇ ਸਿਸਟਮ ਵਿਰੁੱਧ ਲੜਨਾ ਚਾਹੀਦਾ ਹੈ। The post ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਪਿੰਡ ਹਮੀਦੀ ਪੁੱਜੀ, ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ appeared first on TheUnmute.com - Punjabi News. Tags:
|
ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਅਦਾਲਤ 'ਚ ਅੱਜ ਪੇਸ਼ੀ Monday 21 August 2023 08:12 AM UTC+00 | Tags: breaking breaking-news jalandhar-news latest-news murder-case-news news sandeep-nangal-ambian ਚੰਡੀਗੜ੍ਹ , 21 ਅਗਸਤ, 2023: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Sandeep Nangal Ambian) ਕਤਲ ਮਾਮਲੇ ਦੇ ਮੁਲਜ਼ਮਾਂ ਨੂੰ ਸੋਮਵਾਰ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਅਦਾਲਤ ਚਾਰਜ ਫਰੇਮ ਕਰ ਕਰ ਸਕਦੀ ਹੈ | ਪਿਛਲੇ ਮਹੀਨੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਕੇਸ ਦੀ ਸੁਣਵਾਈ ਸ਼ੁਰੂ ਹੋਈ। ਪਿਛਲੀ ਸੁਣਵਾਈ ਦੌਰਾਨ ਪੁਲੀਸ ਵੱਲੋਂ 3 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਨਾ ਕਰਨ ਕਾਰਨ 21 ਅਗਸਤ ਦੀ ਤਾਰੀਖ਼ ਪਾਈ ਗਈ ਸੀ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Sandeep Nangal Ambian) ਦਾ ਜਲੰਧਰ ‘ਚ ਮੈਚ ਦੌਰਾਨ ਬਦਮਾਸ਼ਾਂ ਨੇ ਕਤਲ ਕਰ ਦਿੱਤਾ ਸੀ। ਕੇਸ ਵਿੱਚ ਪੰਜਾਬ-ਹਰਿਆਣਾ ਦੇ ਕਈ ਗੈਂਗਸਟਰ ਮੁਲਜ਼ਮ ਹਨ। ਪਿਛਲੀ ਸੁਣਵਾਈ ਦੌਰਾਨ ਰਜਿੰਦਰ, ਮਨਜੋਤ, ਸਚਿਨ, ਦੇ ਨਾਲ-ਨਾਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਕੌਸ਼ਲ ਚੌਧਰੀ, ਵਿਕਾਸ ਮਹਲੇ, ਅਮਿਤ ਡਾਗਰ ਤੋਂ ਇਲਾਵਾ ਮਾਡਰਨ ਜੇਲ੍ਹ ਅੰਮ੍ਰਿਤਸਰ ਅਤੇ ਕਪੂਰਥਲਾ ਤੋਂ ਫਤਿਹ ਸਿੰਘ ਉਰਫ਼ ਯੁਵਰਾਜ, ਸਿਮਰਨਜੀਤ ਉਰਫ਼ ਜੁਝਾਰ ਸਿੰਘ ਯਾਦਵਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਸੀ। ਹਰਿੰਦਰ ਸਿੰਘ ਫੌਜੀ ਅਤੇ ਵਿਕਾਸ ਮਾਹਲੇ ਉਰਫ ਵਿਕਾਸ ਦਹੀਆ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੀ ਸੀ। The post ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਅਦਾਲਤ 'ਚ ਅੱਜ ਪੇਸ਼ੀ appeared first on TheUnmute.com - Punjabi News. Tags:
|
ਮੋਗਾ ਨਗਰ-ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਸਰਬਸੰਮਤੀ ਨਾਲ ਬਣੇ ਮੇਅਰ Monday 21 August 2023 08:21 AM UTC+00 | Tags: aam-aadmi-party baljit-singh-channi breaking-news moga moga-municipal-corporation moga-municipal-corporation-election news ਚੰਡੀਗੜ੍ਹ , 21 ਅਗਸਤ, 2023: ਮੋਗਾ ਨਗਰ ਨਿਗਮ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ । ਆਮ ਆਦਮੀ ਪਾਰਟੀ ਵੱਲੋਂ ਬਲਜੀਤ ਸਿੰਘ ਚੰਨੀ (Baljit Singh Channi) ਮੋਗਾ ਦੇ ਨਵੇਂ ਮੇਅਰ ਬਣੇ ਹਨ। ਜਿਕਰਯੋਗ ਹੈ ਕਿ ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਕੌਂਸਲਰਾਂ ਨੇ ਬਲਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ ਹੈ । ਦੂਜੇ ਪਾਸੇ ਇਸ ਵੋਟਿੰਗ ਦੌਰਾਨ ਅੱਠ ਕੌਂਸਲਰ ਗੈਰ-ਹਾਜ਼ਰ ਰਹੇ। ਇਸ ਤੋਂ ਬਾਅਦ ਬਲਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ ਹੈ । ਨਵੇਂ ਮੇਅਰ ਬਲਜੀਤ ਸਿੰਘ ਚੰਨੀ (Baljit Singh Channi) ਵਾਰਡ ਨੰਬਰ 8 ਤੋਂ ਕੌਂਸਲਰ ਹਨ। ਉਨ੍ਹਾਂ ਨੇ 2021 ਦੀਆਂ ਨਿਗਮ ਚੋਣਾਂ ਆਮ ਆਦਮੀ ਦੇ ਚੋਣ ਨਿਸ਼ਾਨ ‘ਤੇ ਲੜੀਆਂ ਸਨ। ਬਲਜੀਤ ਚੰਨੀ ਸਮਾਜ ਸੇਵੀ ਹਨ ਤੇ ਗੱਡੀਆਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ। ਇਸ ਦੌਰਾਨ ਮਿੰਨੀ ਸਕੱਤਰੇਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਲਈ ਡਿਵੀਜ਼ਨਲ ਕਮਿਸ਼ਨਰ ਉਥੇ ਮੌਜੂਦ ਰਹੇ । The post ਮੋਗਾ ਨਗਰ-ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਸਰਬਸੰਮਤੀ ਨਾਲ ਬਣੇ ਮੇਅਰ appeared first on TheUnmute.com - Punjabi News. Tags:
|
Asia Cup: ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਕੇਐਲ ਰਾਹੁਲ-ਸ਼੍ਰੇਅਸ ਦੀ ਵਾਪਸੀ Monday 21 August 2023 08:29 AM UTC+00 | Tags: asia-cup asia-cup-2023 asia-cup-india-squad bcci breaking-news cricket-breaking cricket-news indian-team indian-team-news kl-rahul news sports ਚੰਡੀਗੜ੍ਹ , 21 ਅਗਸਤ, 2023: ਏਸ਼ੀਆ ਕੱਪ (Asia Cup) ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਟੀਮ ਵਿੱਚ ਵਾਪਸੀ ਹੋਈ ਹੈ। ਦੋਵੇਂ ਲੰਬੇ ਸਮੇਂ ਤੋਂ ਸੱਟ ਕਾਰਨ ਬਾਹਰ ਸਨ। ਹੁਣ ਦੋਵੇਂ ਵਾਪਸ ਆ ਗਏ ਹਨ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਵੀ ਵਨਡੇ ਟੀਮ ‘ਚ ਵਾਪਸੀ ਕਰ ਰਹੇ ਹਨ। ਉਹ ਦੋਵੇਂ ਜ਼ਖਮੀ ਵੀ ਹੋ ਗਏ। ਤਿਲਕ ਵਰਮਾ ਭਾਰਤੀ ਟੀਮ ‘ਚ ਨਵਾਂ ਚਿਹਰਾ ਹੋਵੇਗਾ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਤਿਲਕ ਨੂੰ ਚੁਣ ਕੇ ਹੈਰਾਨ ਕਰ ਦਿੱਤਾ। ਉਸਨੇ ਹਾਲ ਹੀ ਵਿੱਚ ਵੈਸਟਇੰਡੀਜ਼ ਦੌਰੇ ‘ਤੇ ਆਪਣਾ ਟੀ-20 ਡੈਬਿਊ ਕੀਤਾ ਸੀ। ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਚੋਣਕਾਰਾਂ ਨੇ 18 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ। 17 ਖਿਡਾਰੀਆਂ ਦੀ ਟੀਮ ਹੈ ਅਤੇ ਸੰਜੂ ਸੈਮਸਨ ਬੈਕਅੱਪ ਵਿਕਟਕੀਪਰ ਹੋਵੇਗਾ। ਵਿਸ਼ਵ ਕੱਪ ਦੇ ਉਲਟ ਏਸ਼ੀਆ ਕੱਪ (Asia Cup) ਦੇ ਨਿਯਮ 17 ਮੈਂਬਰੀ ਟੀਮ ਦੀ ਇਜਾਜ਼ਤ ਦਿੰਦੇ ਹਨ। ਬੰਗਲਾਦੇਸ਼ ਅਤੇ ਪਾਕਿਸਤਾਨ ਨੇ 17 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਇਸ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ-ਸ਼੍ਰੀਲੰਕਾ ਮਿਲ ਕੇ ਕਰਨਗੇ। ਪਹਿਲਾ ਮੈਚ 30 ਅਗਸਤ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ‘ਚ ਖੇਡਿਆ ਜਾਵੇਗਾ। ਏਸ਼ੀਆ ਕੱਪ ਲਈ ਭਾਰਤੀ ਟੀਮਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨ। The post Asia Cup: ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਕੇਐਲ ਰਾਹੁਲ-ਸ਼੍ਰੇਅਸ ਦੀ ਵਾਪਸੀ appeared first on TheUnmute.com - Punjabi News. Tags:
|
ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਵੱਖ-ਵੱਖ ਸੂਬਿਆਂ ਦੇ 17 ਨੌਜਵਾਨ ਵਤਨ ਪਰਤੇ Monday 21 August 2023 09:14 AM UTC+00 | Tags: breaking-news delhi-airport fraude fraude-treval-agent latest-news mp-vikramjit-singh-sahney news punjab-breaking ਨਵੀਂ ਦਿੱਲੀ, 21 ਅਗਸਤ, 2023 ( ਦਵਿੰਦਰ ਸਿੰਘ ) : ਵਿਦੇਸ਼ ਜਾਣ ਕਾਰਨ ਨੌਜਵਾਨ ਮਾਫੀਆ ਦਾ ਸ਼ਿਕਾਰ ਹੋ ਰਹੇ ਹਨ, ਫਰਜ਼ੀ ਏਜੰਟਾਂ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਹੈ | ਪੰਜਾਬ ਸਰਕਾਰ ਫਰਜ਼ੀ ਏਜੰਟਾਂ ਨੂੰ ਨੱਥ ਪਾਉਣ ਲਈ ਕੰਮ ਕਰ ਰਹੀ ਹੈ | ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਪਰ ਲਗਾਤਾਰ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ | 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਰੀਬ 17 ਨੌਜਵਾਨਾਂ ਨੇ ਜਰਮਨੀ ਜਾਣਾ ਸੀ ਪਰ ਫੜੇ ਜਾਣ ਤੋਂ ਬਾਅਦ ਲੀਬੀਆ ਪਹੁੰਚ ਗਏ। ਜੋ ਪਿਛਲੇ 6 ਮਹੀਨਿਆਂ ਤੋਂ ਫਸੇ ਹੋਏ ਸਨ, ਜਿਸ ਵਿਚ 8 ਹਰਿਆਣਾ, 4 ਪੰਜਾਬ, 1 ਜੰਮੂ, 1 ਸ਼ਿਮਲਾ (ਹਿਮਾਚਲ) ਰਾਜ ਦੇ ਵਸਨੀਕ ਹਨ | ਇਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨਾਲ ਸੰਪਰਕ ਕੀਤਾ ਅਤੇ ਰਾਜ ਸਭਾ ਮੈਂਬਰ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਨੌਜਵਾਨਾਂ ਨੂੰ ਦੇਸ਼ ਛੱਡਣ ਲਈ ਪੱਤਰ ਲਿਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਦੂਤ ਨਾਲ ਸੰਪਰਕ ਕੀਤਾ। ਭਾਰਤੀ ਦੂਤਾਵਾਸ ਨੇ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਦੇਰ ਰਾਤ ਇਹ ਨੌਜਵਾਨ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਜਿੱਥੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਵਤਨ ਪਰਤਣ ‘ਤੇ ਵਧਾਈ ਦਿੱਤੀ | ਵਿਦੇਸ਼ਾਂ ‘ਚ ਇਨ੍ਹਾਂ ਨੌਜਵਾਨਾਂ ਨਾਲ ਕੀ ਬੀਤਿਆ, ਉਹ ਸਭ ਕੁਝ ਦੱਸਿਆ | The post ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਵੱਖ-ਵੱਖ ਸੂਬਿਆਂ ਦੇ 17 ਨੌਜਵਾਨ ਵਤਨ ਪਰਤੇ appeared first on TheUnmute.com - Punjabi News. Tags:
|
ਡੀ.ਸੀ ਨੇ ਮੀਡੀਆ ਹਾਊਸਜ਼ ਨੂੰ ਗੈਰ-ਐਮ ਈ ਏ ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ 'ਚ ਰੁਜ਼ਗਾਰ ਦੇ ਇਸ਼ਤਿਹਾਰ ਨਾ ਲਾਉਣ ਦੀ ਅਪੀਲ ਕੀਤੀ Monday 21 August 2023 11:04 AM UTC+00 | Tags: advertisements agents ashika-jain breaking-news dc-ashika-jain media-houses mohali-police news sas-nagar ਐਸ.ਏ.ਐਸ.ਨਗਰ, 21 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੀਡੀਆ ਹਾਊਸਜ਼ ਅਤੇ ਇਸ਼ਤਿਹਾਰ ਏਜੰਸੀਆਂ ਨੂੰ ਐਮ ਈ ਏ (ਵਿਦੇਸ਼ ਮੰਤਰਾਲੇ) ਤੋਂ ਗੈਰ-ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ੀ ਭਰਤੀ (ਓਵਰਸੀਜ਼ ਇੰਪਲੋਏਮੈਂਟ) ਦੇ ਇਸ਼ਤਿਹਾਰ ਨਾ ਛਾਪੇ ਜਾਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਰਤੀ ਦਾ ਕਾਰੋਬਾਰ ਸਿਰਫ਼ ਭਾਰਤੀ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਭਰਤੀ ਏਜੰਸੀਆਂ ਵੱਲੋਂ ਹੀ ਕੀਤਾ ਜਾ ਸਕਦਾ ਹੈ ਜਦਕਿ ਕੋਈ ਹੋਰ ਜੋ ਅਜਿਹਾ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਵਾਨਗੀ ਤੋਂ ਬਿਨਾਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਚ ਰੋਜ਼ਗਾਰ ਲਈ ਭਰਤੀ ਕਰਨ ਵਾਲੇ ਏਜੰਟ ਜਾਂ ਏਜੰਸੀ ਕੋਲ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਭਾਰਤੀ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਲਾਇਸੰਸ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਅਧੀਨ ਪੰਜਾਬ ਸਰਕਾਰ (ਜ਼ਿਲ੍ਹਾ ਮੈਜਿਸਟ੍ਰੇਟਾਂ ਰਾਹੀਂ) ਵੱਲੋਂ ਜਾਰੀ ਕੀਤੇ ਲਾਇਸੰਸ ਸਿਰਫ਼ ਟਰੈਵਲ ਏਜੰਸੀ ਦਾ ਕਾਰੋਬਾਰ ; ਆਈਲੈਟਸ ਦੀਆਂ ਕੋਚਿੰਗ ਸੰਸਥਾਵਾਂ; ਵੀਜ਼ਾ/ਪਾਸਪੋਰਟ ਕੰਸਲਟੈਂਸੀ ਜਾਂ ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ। ਪਰ, ਇਹ ਲਾਇਸੈਂਸ ਏਜੰਸੀਆਂ ਨੂੰ ਵਿਦੇਸ਼ੀ ਰੁਜ਼ਗਾਰ ਲਈ ਭਰਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਜੋ ਕਿ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਸ਼ੇਸ਼ ਤੌਰ ‘ਤੇ ਨਿਯੰਤ੍ਰਿਤ ਹੈ। ਡਿਪਟੀ ਕਮਿਸ਼ਨਰ ਨੇ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ, ਚੰਡੀਗੜ੍ਹ ਦੇ ਦਫ਼ਤਰ, ਪ੍ਰੋਟੈਕਟਰ ਆਫ ਇਮੀਗ੍ਰੈਂਟਸ, ਚੰਡੀਗੜ੍ਹ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ, ਅੱਗੇ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲੇ ਤੋਂ ਰਜਿਸਟਰਡ ਭਰਤੀ ਏਜੰਸੀਆਂ ਨੂੰ ਉਮੀਦਵਾਰਾਂ ਦੀ ਇੰਟਰਵਿਊ, ਉਨ੍ਹਾਂ ਦੇ ਰਜਿਸਟਰਡ ਦਫਤਰ/ਥਾਂ ‘ਤੇ ਕਰਨ ਦੀ ਇਜਾਜ਼ਤ ਹੈ ਅਤੇ ਉਹ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਨਾਲ ਉਹ ਵੱਖ-ਵੱਖ ਸਥਾਨਾਂ ‘ਤੇ ਇੰਟਰਵਿਊ ਵੀ ਕਰ ਸਕਦੇ ਹਨ। ਉਨ੍ਹਾਂ ਮੀਡੀਆ ਹਾਊਸ, ਵਿਗਿਆਪਨ ਏਜੰਸੀਆਂ ਅਤੇ ਹੋਰ ਸੋਸ਼ਲ ਮੀਡੀਆ ਵਿਗਿਆਪਨ ਪਲੇਟਫਾਰਮਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਲਈ ਜਾਅਲੀ ਇਸ਼ਤਿਹਾਰਾਂ ਛਾਪਣ ਤੋਂ ਬਚਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਸੈਂਕੜੇ ਬੇਕਸੂਰ ਉਮੀਦਵਾਰਾਂ ਦੇ ਭਵਿੱਖ ਅਤੇ ਪੈਸੇ ਨੂੰ ਬਚਾਉਣ ਲਈ ਸਹਾਈ ਹੋਵੇਗਾ ਜੋ ਅਜਿਹੇ ਵਿਦੇਸ਼ੀ ਨੌਕਰੀਆਂ ਦੇ ਫਰਜ਼ੀ ਫਰਮਾਂ ਦੇ ਇਸ਼ਤਿਹਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ। The post ਡੀ.ਸੀ ਨੇ ਮੀਡੀਆ ਹਾਊਸਜ਼ ਨੂੰ ਗੈਰ-ਐਮ ਈ ਏ ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ ‘ਚ ਰੁਜ਼ਗਾਰ ਦੇ ਇਸ਼ਤਿਹਾਰ ਨਾ ਲਾਉਣ ਦੀ ਅਪੀਲ ਕੀਤੀ appeared first on TheUnmute.com - Punjabi News. Tags:
|
ਸ਼ਹੀਦ ਨਾਇਬ ਸੂਬੇਦਾਰ ਰਮੇਸ਼ ਲਾਲ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ 'ਚ ਪੁੱਜੇ ਲੋਕ Monday 21 August 2023 11:14 AM UTC+00 | Tags: breaking-news indian-army latest-news leh-accident leh-ladakh news punjab-news subedar-ramesh-lal ਚੰਡੀਗੜ੍ਹ, 21 ਅਗਸਤ, 2023: ਲੇਹ-ਲਦਾਖ ‘ਚ ਹਾਦਸੇ ‘ਚ ਸ਼ਹੀਦ ਹੋਏ ਨਾਇਬ ਸੂਬੇਦਾਰ ਰਮੇਸ਼ ਲਾਲ ਦਾ ਜਲਦ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦਾ ਅੰਤਿਮ ਸਸਕਾਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਵਿਖੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੂਰਾ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ‘ਤੇ ਇਕੱਠਾ ਹੋਇਆ। ਇਸ ਦੌਰਾਨ ਲੋਕ ਭਾਰਤ ਮਾਤਾ ਦਾ ਜੈਕਾਰਾ ਅਤੇ ਸ਼ਹੀਦ ਜਵਾਨ ਅਮਰ ਰਹੇ ਦੇ ਨਾਅਰੇ ਲਗਾਉਂਦੇ ਰਹੇ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਨੀਵਾਰ ਦੇਰ ਸ਼ਾਮ ਫੁੱਲਾਂ ਨਾਲ ਭਰੇ ਟਰੱਕ ‘ਚ ਫੌਜ ਦੇ ਜਵਾਨ ਪਿੰਡ ਪਹੁੰਚੇ। ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕ ਅੰਤਿਮ ਦਰਸ਼ਨਾਂ ਲਈ ਪੁੱਜੇ। ਜਿਉਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਘਰ ਦੇ ਅੰਦਰ ਆਈ ਤਾਂ ਪਤਨੀ ਗੀਤਾ ਦੇਵੀ ਬੇਹੋਸ਼ ਹੋ ਗਈ। ਸ਼ਹੀਦ ਨਾਇਬ ਸੂਬੇਦਾਰ ਰਮੇਸ਼ ਲਾਲ 24 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਸ ਦੇ ਪਿਤਾ ਅਤੇ ਮਾਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦਾ ਵਿਆਹ ਹਰਿਆਣਾ ਦੇ ਫਤਿਹਾਬਾਦ ‘ਚ ਹੋਇਆ ਸੀ। ਉਸ ਦਾ ਵਿਆਹ 15 ਸਾਲ ਪਹਿਲਾਂ ਫਤਿਹਾਬਾਦ ਦੇ ਸੁੰਦਰਨਗਰ ਦੇ ਸ਼ੇਰ ਸਿੰਘ ਦੀ ਬੇਟੀ ਗੀਤਾ ਦੇਵੀ ਨਾਲ ਹੋਇਆ ਸੀ। ਫਿਲਹਾਲ ਰਮੇਸ਼ ਲਾਲ ਆਪਣੇ ਪਰਿਵਾਰ ਅਤੇ ਸਹੁਰੇ ਨਾਲ ਰਿਸ਼ੀਕੇਸ਼ ‘ਚ ਰਹਿ ਰਿਹਾ ਸੀ। ਸ਼ਹੀਦ ਦੇ ਦੋਵੇਂ ਬੱਚੇ ਆਰਮੀ ਪਬਲਿਕ ਸਕੂਲ ਵਿੱਚ ਪੜ੍ਹਦੇ ਹਨ। The post ਸ਼ਹੀਦ ਨਾਇਬ ਸੂਬੇਦਾਰ ਰਮੇਸ਼ ਲਾਲ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ‘ਚ ਪੁੱਜੇ ਲੋਕ appeared first on TheUnmute.com - Punjabi News. Tags:
|
ਪੰਜ ਤੱਤਾਂ 'ਚ ਵਿਲੀਨ ਹੋਏ ਸ਼ਹੀਦ ਤਰਨਦੀਪ ਸਿੰਘ, ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦ 'ਚ ਹਸਪਤਾਲ ਬਣਾਉਣ ਦੀ ਕੀਤੀ ਮੰਗ Monday 21 August 2023 11:27 AM UTC+00 | Tags: army-vehicle-accident bassi-pathana breaking-news fatehgarh-sahib martyr-tarandeep-singh news tarandeep-singh vehicle-accident village-kamli ਚੰਡੀਗੜ੍ਹ, 21 ਅਗਸਤ, 2023: ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਫੌਜ ਦੇ ਵਾਹਨ ਹਾਦਸੇ ‘ਚ ਸ਼ਹੀਦ ਹੋਏ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾ ਦੇ ਪਿੰਡ ਕਮਾਲੀ ਦੇ ਜਵਾਨ ਤਰਨਦੀਪ ਸਿੰਘ (23) ਦੀ ਮ੍ਰਿਤਕ ਦੇਹ ਪੰਜ ਤੱਤਾਂ ‘ਚ ਵਿਲੀਨ ਹੋ ਗਈ। ਸੋਮਵਾਰ ਦੁਪਹਿਰ ਕਰੀਬ 12 ਵਜੇ ਫੌਜੀ ਅਧਿਕਾਰੀ ਵੱਲੋਂ ਤਰਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਘਰ ਲਿਆਂਦਾ ਗਿਆ । ਜਿਸ ਤੋਂ ਬਾਅਦ ਅੰਤਿਮ ਯਾਤਰਾ ਸ਼ਮਸ਼ਾਨਘਾਟ ਲਈ ਕੱਢੀ ਗਈ। ਇਸ ਦੌਰਾਨ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਅੰਤਿਮ ਯਾਤਰਾ ਵਿੱਚ ਸ਼ਹੀਦ ਨੂੰ ਸਰਧਾਂਜਲੀ ਦਿੱਤੀ | ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ। ਉਥੇ ਪਿਤਾ ਕੇਵਲ ਸਿੰਘ ਨੇ ਸ਼ਹੀਦ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ। ਇਸ ਦੌਰਾਨ ਸ਼ਹੀਦ ਤਰਨਦੀਪ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦ ਵਿੱਚ ਹਸਪਤਾਲ ਬਣਾਉਣ ਦੀ ਮੰਗ ਕੀਤੀ। ਡੀਸੀ ਪ੍ਰਨੀਤ ਕੌਰ ਸ਼ੇਰਗਿੱਲ, ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ, ਵਿਧਾਇਕ ਰੁਪਿੰਦਰ ਸਿੰਘ ਹੈਪੀ ਤੋਂ ਇਲਾਵਾ ਫੌਜੀ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਫੌਜ ਦੇ ਅਧਿਕਾਰੀ ਅਨੂਪ ਸਿੰਘਲ ਨੇ ਦੱਸਿਆ ਕਿ ਤਰਨਦੀਪ ਇਕ ਆਪਰੇਸ਼ਨ ਦੌਰਾਨ ਹੋਏ ਹਾਦਸੇ ‘ਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਦਾ ਪੂਰਾ ਦੇਸ਼ ਸਤਿਕਾਰ ਕਰਦਾ ਹੈ। The post ਪੰਜ ਤੱਤਾਂ ‘ਚ ਵਿਲੀਨ ਹੋਏ ਸ਼ਹੀਦ ਤਰਨਦੀਪ ਸਿੰਘ, ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦ ‘ਚ ਹਸਪਤਾਲ ਬਣਾਉਣ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ 29.2 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ Monday 21 August 2023 11:35 AM UTC+00 | Tags: breaking-news news punjab-police ਚੰਡੀਗੜ੍ਹ/ਫਿਰੋਜ਼ਪੁਰ, 21 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ (PUNJAB POLICE) ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਵੱਲੋਂ ਸਰਹੱਦ ਪਾਰ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 26 ਪੈਕੇਟ ਬਰਾਮਦ ਕੀਤੇ ਜਿਹਨਾਂ ਦਾ ਵਜ਼ਨ 29.2 ਕਿਲੋਗ੍ਰਾਮ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਅਜਮਲ ਰਿਆਨ ਵਾਸੀ ਪਿੰਡ ਕੰਗਣਪੁਰ ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਅਤੇ ਸਿਵਨਾ ਵਾਸੀ ਪਿੰਡ ਅਲੀਪੁਰ, ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੌਰਾਨ ਪੰਜਾਬ ਪੁਲਿਸ (PUNJAB POLICE) ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਇਹ ਅੱਠਵੀਂ ਵੱਡੀ ਖੇਪ ਹੈ, ਜਿਸ ਨਾਲ ਸਿਰਫ਼ 20 ਦਿਨਾਂ ਵਿੱਚ ਹੀ ਹੈਰੋਇਨ ਦੀ ਕੁੱਲ ਬਰਾਮਦਗੀ 142 ਕਿਲੋ ਹੋ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਲੁਧਿਆਣਾ ਅਤੇ ਸੀਆਈ ਫਿਰੋਜ਼ਪੁਰ ਨੇ ਬੀਐਸਐਫ ਨਾਲ ਮਿਲ ਕੇ ਫਿਰੋਜ਼ਪੁਰ ਦੇ ਪਿੰਡ ਗਜ਼ਨੀ ਵਾਲਾ ਦੇ ਖੇਤਰ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਚਲਾ ਕੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੇ ਸੱਜੀ ਬਾਂਹ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਮਮਦੋਟ ਬੀਐਸਐਫ ਹਸਪਤਾਲ ਲਿਜਾਇਆ ਗਿਆ। ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ. ਐਨ. ਢੋਕੇ ਨੇ ਦੱਸਿਆ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ 1 ਜਨਵਰੀ, 2023 ਤੋਂ ਹੁਣ ਤੱਕ 193 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਲੁਧਿਆਣਾ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਹੱਦ ਪਾਰੋਂ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਆਮਦ ਹੋਣ ਸਬੰਧੀ ਮਿਲੀ ਭਰੋਸੇਮੰਦ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਦੋ ਪਾਕਿਸਤਾਨੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 29.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਏਆਈਜੀ ਸੀਆਈ ਫਾਜ਼ਿਲਕਾ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਐਨਡੀਪੀਐਸ ਐਕਟ ਦੀ ਧਾਰਾ 21ਸੀ, 29 ਅਤੇ 30, ਭਾਰਤੀ ਪਾਸਪੋਰਟ ਐਕਟ ਦੀ ਧਾਰਾ 3/34/20 ਅਤੇ ਵਿਦੇਸ਼ੀ ਐਕਟ ਦੀ ਧਾਰਾ 14 ਤਹਿਤ ਥਾਣਾ ਐਫਆਈਆਰ ਨੰਬਰ 29 ਮਿਤੀ 21/08/2023 ਨੂੰ ਐਸਐਸਓਸੀ ਫਾਜ਼ਿਲਕਾ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪਿਛਲੇ 20 ਦਿਨਾਂ ਵਿੱਚ ਹੈਰੋਇਨ ਦੀਆਂ ਅੱਠ ਵੱਡੀਆਂ ਖੇਪਾਂ ਦੀ ਬਰਾਮਦਗੀ17 ਅਗਸਤ: ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰ ਜੋਗਾ ਸਿੰਘ ਵਾਸੀ ਪਿੰਡ ਰਾਜਾਪੁਰ, ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 8 ਕਿਲੋ ਹੈਰੋਇਨ ਬਰਾਮਦ ਕੀਤੀ। 11 ਅਗਸਤ: ਸੀ.ਆਈ. ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ, ਜਿਸ ਦੀ ਪਹਿਚਾਣ ਹਰਪਾਲ ਸਿੰਘ ਉਰਫ਼ ਭੱਲਾ ਵਾਸੀ ਪਿੰਡ ਲੱਖਨਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ, ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ। 10 ਅਗਸਤ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ ਹੈਰੋਇਨ ਬਰਾਮਦ ਕੀਤੀ। 6 ਅਗਸਤ: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 77.8 ਕਿਲੋ ਹੈਰੋਇਨ (41.8 ਕਿਲੋ+36 ਕਿਲੋ) ਅਤੇ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ। 5 ਅਗਸਤ: ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਮਹਿਤਪੁਰ ਦੇ ਪਿੰਡ ਬੂਟੇ ਦੀਆ ਛੰਨਾ ਵਿਖੇ ਸੜਕ ਦੇ ਹੇਠਾਂ ਛੁਪਾ ਕੇ ਰੱਖੀ 4 ਕਿਲੋ ਹੈਰੋਇਨ ਬਰਾਮਦ ਕੀਤੀ। 3 ਅਗਸਤ: ਐਸ.ਐਸ.ਓ.ਸੀ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਨਸ਼ਾ ਤਸਕਰ ਸ਼ਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 6 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। The post ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ 29.2 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ appeared first on TheUnmute.com - Punjabi News. Tags:
|
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਮੁਰੰਮਤ ਤੇ ਸਾਂਭ-ਸੰਭਾਲ ਲਈ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਹੁਕਮ Monday 21 August 2023 11:39 AM UTC+00 | Tags: breaking-news chetan-singh-jauramajra kapurthala latest-news news punjab-news sainik-school sainik-school-kapurthala ਚੰਡੀਗੜ੍ਹ, 21 ਅਗਸਤ 2023: ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੈਨਿਕ ਸਕੂਲ (Sainik School) ਕਪੂਰਥਲਾ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੰਦਿਆਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਵੱਕਾਰੀ ਸੈਨਿਕ ਸਕੂਲ ਦੀ ਸ਼ਾਨ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਸੈਨਿਕ ਸਕੂਲ (Sainik School) ਦੇ ਪ੍ਰਬੰਧਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਕਰੀਬ 192 ਏਕੜ ਵਿੱਚ ਫੈਲਿਆ ਸੈਨਿਕ ਸਕੂਲ ਕਪੂਰਥਲਾ, ਪੰਜਾਬ ਦਾ ਕੀਮਤੀ ਸਰਮਾਇਆ ਹੈ, ਜਿੱਥੇ ਇਸ ਵੇਲੇ 580 ਵਿਦਿਆਰਥੀ ਫੌਜ ਵਿੱਚ ਭਰਤੀ ਹੋਣ ਸਬੰਧੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੈਨਿਕ ਸਕੂਲ ਨੇ ਦੇਸ਼ ਦੀ ਸੁਰੱਖਿਆ ਲਈ ਬਹੁਤ ਸਾਰੇ ਉੱਚ ਅਧਿਕਾਰੀ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਵਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੁਨੀਆਂ ਦੀ ਇਸ ਵਿਲੱਖਣ ਵਿਰਾਸਤੀ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਤੁਰੰਤ ਵਿਆਪਕ ਯੋਜਨਾ ਉਲੀਕੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੈਨਿਕ ਸਕੂਲ ਕਪੂਰਥਲਾ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਲੋੜੀਂਦੇ ਫ਼ੰਡ ਮੁਹੱਈਆ ਕਰਾਉਣ ਬਾਰੇ ਉਹ ਛੇਤੀ ਹੀ ਵਿੱਤ ਮੰਤਰੀ ਨਾਲ ਮੁਲਾਕਾਤ ਕਰਨਗੇ। ਸ. ਜੌੜਾਮਾਜਰਾ ਨੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਉਂ ਜੋ ਇਹ ਇਮਾਰਤ ਵਿਰਾਸਤ ਨਾਲ ਸਬੰਧਤ ਹੈ, ਇਸ ਲਈ ਮੁਰੰਮਤ ਸਬੰਧੀ ਯੋਜਨਾ ਤਿਆਰ ਕਰਨ ਤੋਂ ਪਹਿਲਾਂ ਵਿਭਾਗ ਦੀ ਵਿਸ਼ੇਸ਼ ਟੀਮ ਨੂੰ ਸੈਨਿਕ ਸਕੂਲ ਵਿਖੇ ਨਿਰੀਖਣ ਲਈ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪੀ ਜਾਵੇ।ਰੱਖਿਆ ਭਲਾਈ ਸੇਵਾਵਾਂ ਮੰਤਰੀ ਨੇ ਦੁਹਰਾਇਆ ਕਿ ਮਾਨ ਸਰਕਾਰ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਦੱਸ ਦੇਈਏ ਕਿ ਸ. ਜੌੜਾਮਾਜਰਾ ਨੇ ਪਿਛਲੇ ਮਹੀਨੇ ਸੈਨਿਕ ਸਕੂਲ ਦਾ ਦੌਰਾ ਕਰਕੇ ਸਕੂਲ ਦੀ ਇਮਾਰਤ ਦੀ ਸਾਂਭ-ਸੰਭਾਲ ਅਤੇ ਕੀਮਤੀ ਵਿਰਾਸਤੀ ਸਾਜ਼ੋ-ਸਾਮਾਨ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਉਨ੍ਹਾਂ ਸਕੂਲ ਦੇ ਮਿਊਜ਼ੀਅਮ, ਕਲਾਸ ਰੂਮਾਂ ਦਾ ਦੌਰਾ ਕਰਨ ਤੋਂ ਇਲਾਵਾ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ ਸਨ। ਮੀਟਿੰਗ ਦੌਰਾਨ ਰੱਖਿਆ ਭਲਾਈ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ.ਐਮ. ਬਾਲਾਮੁਰਗਨ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਨੀਲਕੰਠ ਅਵਧ, ਸੈਨਿਕ ਸਕੂਲ ਦੀ ਪ੍ਰਿੰਸੀਪਲ ਗਰੁੱਪ ਕੈਪਟਨ ਸ੍ਰੀਮਤੀ ਮਧੂ ਸੇਂਗਰ ਸਮੇਤ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਮੁਰੰਮਤ ਤੇ ਸਾਂਭ-ਸੰਭਾਲ ਲਈ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਹੁਕਮ appeared first on TheUnmute.com - Punjabi News. Tags:
|
ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ਵਿਚਾਲੇ ਸੰਪਰਕ ਸਥਾਪਿਤ, ਇਸਰੋ ਨੇ ਦਿੱਤੀ ਜਾਣਕਾਰੀ Monday 21 August 2023 11:52 AM UTC+00 | Tags: breaking-news chandrayaan chandrayaan-2 chandrayaan-3-mission isro luna-25 moon news orbiter ਚੰਡੀਗੜ੍ਹ, 21 ਅਗਸਤ 2023: ਚੰਦਰਯਾਨ-3 (Chandrayaan-3) ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਚੱਕਰ ਲਗਾ ਰਿਹਾ ਹੈ। ਇਸਰੋ ਮੁਤਾਬਕ ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਡਿਊਲ ਨਾਲ ਸੰਪਰਕ ਸਥਾਪਿਤ ਕਰ ਲਿਆ ਹੈ। ਹੁਣ ਉਡੀਕ 23 ਅਗਸਤ ਦੀ ਹੈ, ਜਦੋਂ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚੇਗਾ ਅਤੇ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਦੱਸ ਦਈਏ ਕਿ ਹੁਣ ਤੱਕ ਸਿਰਫ ਅਮਰੀਕਾ, ਰੂਸ ਅਤੇ ਚੀਨ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਕਰਨ ‘ਚ ਕਾਮਯਾਬ ਹੋਏ ਹਨ। ਇੰਨਾ ਹੀ ਨਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ। ਚੰਦਰਯਾਨ-2 ਤੋਂ ਸਬਕ ਲੈ ਕੇ ਚੰਦਰਯਾਨ-3 (Chandrayaan-3) ਵਿਚ ਕਈ ਸੁਧਾਰ ਕੀਤੇ ਗਏ ਹਨ। ਟੀਚਾ ਲੈਂਡਿੰਗ ਖੇਤਰ ਨੂੰ 4.2 ਕਿਲੋਮੀਟਰ ਲੰਬਾਈ ਅਤੇ 2.5 ਕਿਲੋਮੀਟਰ ਚੌੜਾਈ ਤੱਕ ਵਧਾ ਦਿੱਤਾ ਗਿਆ ਹੈ। ਚੰਦਰਯਾਨ-3 ਵਿੱਚ ਲੇਜ਼ਰ ਡੌਪਲਰ ਵੇਲੋਸੀਮੀਟਰ ਦੇ ਨਾਲ ਚਾਰ ਇੰਜਣ ਵੀ ਹਨ, ਜਿਸਦਾ ਮਤਲਬ ਹੈ ਕਿ ਇਹ ਚੰਦਰਮਾ ਦੀ ਲੈਂਡਿੰਗ ਦੇ ਸਾਰੇ ਪੜਾਵਾਂ ਵਿੱਚ ਆਪਣੀ ਉਚਾਈ ਅਤੇ ਸਥਿਤੀ ਨੂੰ ਕੰਟਰੋਲ ਕਰ ਸਕਦਾ ਹੈ। ਇਸਦੇ ਨਾਲ ਹੀ ਸੰਭਾਵਤ ਤੌਰ ‘ਤੇ ਕਈ ਆਰਥਿਕ ਲਾਭਾਂ ਲਈ ਰਾਹ ਪੱਧਰਾ ਕਰੇਗਾ। ਭਾਰਤ ਦੀ ਪੁਲਾੜ ਆਰਥਿਕਤਾ 2025 ਤੱਕ 13 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਚੰਦਰਮਾ ‘ਤੇ ਸਫਲ ਲੈਂਡਿੰਗ ਭਾਰਤ ਦੇ ਤਕਨੀਕੀ ਹੁਨਰ ਨੂੰ ਵੀ ਬਿਆਨ ਕਰੇਗੀ।
The post ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ਵਿਚਾਲੇ ਸੰਪਰਕ ਸਥਾਪਿਤ, ਇਸਰੋ ਨੇ ਦਿੱਤੀ ਜਾਣਕਾਰੀ appeared first on TheUnmute.com - Punjabi News. Tags:
|
ਦਿੱਲੀ ਸਰਕਾਰ ਵੱਲੋਂ ਜ਼ਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਡਿਪਟੀ ਡਾਇਰੈਕਟਰ ਮੁਅੱਤਲ Monday 21 August 2023 12:07 PM UTC+00 | Tags: aam-aadmi-party arvind-kejriwal breaking breaking-news cm-bhagwant-mann delhi-government delhi-police deputy-director-delhi latest-news naresh-kumar news rape rape-case raping-a-minor suspended ਚੰਡੀਗੜ੍ਹ, 21 ਅਗਸਤ 2023: ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ‘ਤੇ ਨਾਬਾਲਗ ਨਾਲ ਜ਼ਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਡਿਪਟੀ ਡਾਇਰੈਕਟਰ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਅਤੇ ਮੁੱਖ ਸਕੱਤਰ ਤੋਂ ਰਿਪੋਰਟ ਵੀ ਤਲਬ ਕੀਤੀ। ਮੁੱਖ ਮੰਤਰੀ ਦੀ ਤਰਫੋਂ ਮੁਅੱਤਲੀ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਵੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ। ਦਿੱਲੀ ਪੁਲਿਸ ਦੇ ਡੀਸੀਪੀ ਉੱਤਰੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਡਿਪਟੀ ਡਾਇਰੈਕਟਰ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਬਾ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ‘ਤੇ ਇਕ ਦੋਸਤ ਦੀ ਧੀ ਨਾਲ ਜ਼ਬਰ ਜਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਦੋਸ਼ ਸੀ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਹੀ ਅਧਿਕਾਰੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਅਤੇ ਕਥਿਤ ਦੋਸ਼ੀ ਦੇ ਘਰ ਵੀ ਪਹੁੰਚੀ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ। ਸਵਾਤੀ ਮਾਲੀਵਾਲ ਨੇ ਅਧਿਕਾਰੀ ਦੀ ਜਲਦੀ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ। ਇਸ ਪੂਰੇ ਮਾਮਲੇ ‘ਚ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਦਾ ਬਿਆਨ ਵੀ ਆਇਆ ਹੈ, ਉਨ੍ਹਾਂ ਨੇ ਕਿਹਾ ਹੈ ਕਿ ਅਧਿਕਾਰੀ ਨੇ ਘਟੀਆ ਕੰਮ ਕੀਤਾ ਹੈ। ਸਮਾਜ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਘਟਨਾ ਹੈ, ਪੁਲਿਸ ਨੇ ਗ੍ਰਿਫਤਾਰੀ ਵਿੱਚ ਦੇਰੀ ਕਿਉਂ ਕੀਤੀ। The post ਦਿੱਲੀ ਸਰਕਾਰ ਵੱਲੋਂ ਜ਼ਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਡਿਪਟੀ ਡਾਇਰੈਕਟਰ ਮੁਅੱਤਲ appeared first on TheUnmute.com - Punjabi News. Tags:
|
ਜਾਤੀ ਆਧਾਰਿਤ ਗਣਨਾ 'ਤੇ ਪਾਬੰਦੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੀ ਟਿੱਪਣੀ, ਸੱਤ ਦਿਨਾਂ 'ਚ ਮੰਗਿਆ ਜਵਾਬ Monday 21 August 2023 12:22 PM UTC+00 | Tags: bihar bihar-news bjp breaking breaking-news caste-based-enumeration news patna-high-court supreme-court ਚੰਡੀਗੜ੍ਹ, 21 ਅਗਸਤ 2023: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਹਾਰ ਵਿੱਚ ਜਾਤੀ ਆਧਾਰਿਤ ਗਣਨਾ ਦੀ ਇਜਾਜ਼ਤ ਦੇਣ ਵਾਲੇ ਪਟਨਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ, “ਪਟਨਾ ਹਾਈ ਕੋਰਟ ਦੇ ਫੈਸਲੇ ‘ਤੇ ਉਦੋਂ ਤੱਕ ਰੋਕ ਨਹੀਂ ਲਗਾਈ ਜਾਵੇਗੀ ਜਦੋਂ ਤੱਕ ਜਾਤੀ ਆਧਾਰਿਤ ਗਣਨਾ ਦਾ ਵਿਰੋਧ ਕਰਨ ਵਾਲੇ ਇਹ ਨਹੀਂ ਦੱਸਦੇ ਕਿ ਇਹ ਕਿਵੇਂ ਗਲਤ ਹੈ।” ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਆਪਣਾ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਸੀ, ਜਿਸ ‘ਤੇ ਸੁਪਰੀਮ ਕੋਰਟ ਨੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਸੱਤ ਦਿਨਾਂ ਦੇ ਅੰਦਰ ਇਸ ਮੁੱਦੇ ‘ਤੇ ਆਪਣਾ ਜਵਾਬ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਦਰਅਸਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਾਤੀ ਆਧਾਰਿਤ ਗਣਨਾ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 28 ਅਗਸਤ ਨੂੰ ਹੋਵੇਗੀ। The post ਜਾਤੀ ਆਧਾਰਿਤ ਗਣਨਾ ‘ਤੇ ਪਾਬੰਦੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੀ ਟਿੱਪਣੀ, ਸੱਤ ਦਿਨਾਂ ‘ਚ ਮੰਗਿਆ ਜਵਾਬ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਵੱਲੋਂ ਧਾਰਾ-370 ਹਟਾਉਣ ਨੂੰ ਜਾਇਜ਼ ਠਹਿਰਾਉਣ ਦੀ ਪਟੀਸ਼ਨ ਖਾਰਜ Monday 21 August 2023 12:31 PM UTC+00 | Tags: article-370 breaking breaking-news jammu-and-kashmir kashmir news punjab the-unmute-breaking-news the-unmute-latest-news ਚੰਡੀਗੜ੍ਹ, 21 ਅਗਸਤ 2023: ਸੁਪਰੀਮ ਕੋਰਟ ਨੇ ਕਸ਼ਮੀਰ ਤੋਂ ਧਾਰਾ 370 (Article 370) ਅਤੇ 35-ਏ ਨੂੰ ਹਟਾਉਣ ਨੂੰ ਜਾਇਜ਼ ਠਹਿਰਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਖ਼ਬਰਾਂ ਮੁਤਾਬਕ ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਪਟੀਸ਼ਨ ਹੈ? ਸਾਨੂੰ ਤੁਹਾਡੀ ਪਟੀਸ਼ਨ ‘ਤੇ ਇਹ ਐਲਾਨ ਕਿਉਂ ਕਰਨਾ ਚਾਹੀਦਾ ਹੈ? ਅਦਾਲਤ ਨੇ ਪਟੀਸ਼ਨਰ ਵੱਲੋਂ ਪੇਸ਼ ਹੋਏ ਵਕੀਲ ਨੂੰ ਪੁੱਛਿਆ ਕਿ ਤੁਹਾਡੇ ਮੁਵੱਕਿਲ ਨੂੰ ਸਲਾਹ ਕਿਸ ਨੇ ਦਿੱਤੀ ਹੈ? ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਨੋਟ ਕੀਤਾ ਕਿ ਧਾਰਾ 370 ਨੂੰ ਰੱਦ ਕਰਨ ਦੀ ਸੰਵਿਧਾਨਕ ਵੈਧਤਾ ਦਾ ਮੁੱਦਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਕੋਲ ਵਿਚਾਰ ਅਧੀਨ ਹੈ। ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ। ਧਾਰਾ-370 (Article 370) ਅਤੇ ਧਾਰਾ 35-ਏ ਨੂੰ ਹਟਾਉਣ ਦੀ ਸੰਵਿਧਾਨਕ ਵੈਧਤਾ ਦਾ ਮੁੱਦਾ ਸੰਵਿਧਾਨਕ ਬੈਂਚ ਦੇ ਸਾਹਮਣੇ ਵਿਚਾਰ ਅਧੀਨ ਹੈ। ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਦੀ ਸੰਵਿਧਾਨਕ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। The post ਸੁਪਰੀਮ ਕੋਰਟ ਵੱਲੋਂ ਧਾਰਾ-370 ਹਟਾਉਣ ਨੂੰ ਜਾਇਜ਼ ਠਹਿਰਾਉਣ ਦੀ ਪਟੀਸ਼ਨ ਖਾਰਜ appeared first on TheUnmute.com - Punjabi News. Tags:
|
ਲੌਂਗੋਵਾਲ ਵਿਖੇ ਕਿਸਾਨ ਤੇ ਪੁਲਿਸ ਵਿਚਾਲੇ ਝੜੱਪ, ਦੋ ਕਿਸਾਨਾਂ ਸਮੇਤ ਇੱਕ ਪੁਲਿਸ ਮੁਲਾਜ਼ਮ ਜ਼ਖਮੀ Monday 21 August 2023 12:57 PM UTC+00 | Tags: breaking-news farmers-protest injurd kisan-protest kisan-union latest-news longowal longowal-news news punjab-latest-news sangrur ਲੌਂਗੋਵਾਲ, 21 ਅਗਸਤ 2023: ਸੰਗਰੂਰ ਦੇ ਲੌਂਗੋਵਾਲ (Longowal) ਵਿਖੇ ਕਿਸਾਨ ਅਤੇ ਪੁਲਿਸ ਵਿਚਾਲੇ ਝੜੱਪ ਦੌਰਾਨ ਕਿਸਾਨ ਯੂਨੀਅਨ ਦੇ ਦੋ ਕਿਸਾਨ ਅਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ | ਉਹਨਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਕਿਸਾਨ ਟ੍ਰੈਕਟਰ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ | ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲੌਂਗੋਵਾਲ ਵਿਖੇ ਧਰਨਾ ਦੇ ਰਹੇ ਸਨ ਅਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦੇ ਲਈ ਮੋਹਾਲੀ ਵੱਲ ਨੂੰ ਜਾ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿੱਚ ਝੜੱਪ ਹੋ ਗਈ | ਜਿਸ ਤੋਂ ਬਾਅਦ ਇੱਕ ਪੁਲਿਸ ਅਫਸਰ ਜ਼ਖ਼ਮੀ ਹੋਇਆ ਅਤੇ ਕਿਸਾਨ ਆਗੂਆਂ ਦੇ ਦੋ ਮੈਂਬਰ ਇਸ ਵਿੱਚ ਜ਼ਖਮੀ ਹੋਏ | ਓਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਲੌਂਗੋਵਾਲ ਤੋਂ ਧਰਨੇ ਵਿੱਚ ਹੋਏ ਜ਼ਖਮੀ ਹਸਪਤਾਲ ਵਿੱਚ ਜਖਮੀ ਹਨ। ਇਸ ਵਿੱਚ ਇੱਕ ਪੁਲਿਸ ਅਫਸਰ ਦਾ ਇਲਾਜ ਜਾਰੀ ਹੈ ਅਤੇ ਇੱਕ ਕਿਸਾਨ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। The post ਲੌਂਗੋਵਾਲ ਵਿਖੇ ਕਿਸਾਨ ਤੇ ਪੁਲਿਸ ਵਿਚਾਲੇ ਝੜੱਪ, ਦੋ ਕਿਸਾਨਾਂ ਸਮੇਤ ਇੱਕ ਪੁਲਿਸ ਮੁਲਾਜ਼ਮ ਜ਼ਖਮੀ appeared first on TheUnmute.com - Punjabi News. Tags:
|
ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ: CM ਭਗਵੰਤ ਮਾਨ Monday 21 August 2023 01:52 PM UTC+00 | Tags: aam-aadmi-party breaking-news cm-bhagwant-mann latest-news news panchayats panchayats-election punjab punjab-government special-grant the-unmute-breaking-news ਚੰਡੀਗੜ੍ਹ, 21 ਅਗਸਤ 2023: ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ (Panchayats) ਨੂੰ ‘ਮੁੱਖ ਮੰਤਰੀ ਪਿੰਡ ਏਕਤਾ ਸਨਮਾਨ’ ਤਹਿਤ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਪੰਚਾਇਤੀ ਚੋਣਾਂ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਉਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਜਿਸ ਕਰਕੇ ਸੂਬਾ ਸਰਕਾਰ ਨੇ ਸਰਬਸੰਮਤੀ ਨਾਲ ਸਰਪੰਚ ਤੇ ਪੰਚ ਚੁਣਨ ਵਾਲੇ ਪਿੰਡਾਂ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪਿੰਡਾਂ ਵਿਚ ਸਾਂਝੀ ਰਾਏ ਨਾਲ ਪੰਚਾਇਤਾਂ ਚੁਣਨ ਦਾ ਰੁਝਾਨ ਹੋਰ ਵਧੇਗਾ ਜਿਸ ਨਾਲ ਪਿੰਡਾਂ ਵਿਚ ਸਿਆਸੀ ਤੌਰ ਉਤੇ ਪੈਦਾ ਹੁੰਦੀ ਕੁੜੱਤਣ ਦੂਰ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ, "ਪੰਚਾਇਤ(Panchayats) ਦੀ ਚੋਣ ਪਿੰਡ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੁੰਦੀ ਹੈ। ਇਨ੍ਹਾਂ ਚੋਣਾਂ ਨੂੰ ਕਦੇ ਵੀ ਸਿਆਸਤ ਦੇ ਰੰਗ ਵਿਚ ਨਹੀਂ ਰੰਗਣਾ ਚਾਹੀਦਾ ਕਿਉਂਕਿ ਪਿੰਡਾਂ ਦੇ ਲੋਕ ਇਕ-ਦੂਜੇ ਦੇ ਦੁੱਖ-ਸੁੱਖ ਦੇ ਸ਼ਰੀਕ ਹੁੰਦੇ ਹਨ। ਸਰਪੰਚ ਪਿੰਡ ਦਾ ਮੁਖੀ ਹੁੰਦਾ ਹੈ ਜਿਸ ਕਰਕੇ ਉਸ ਨੇ ਕਿਸੇ ਇਕ ਧੜੇ ਦੀ ਨਹੀਂ ਸਗੋਂ ਪਿੰਡ ਵਾਸੀਆਂ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ। ਮੈਂ ਸਮੂਹ ਪਿੰਡਾਂ ਨੂੰ ਅਪੀਲ ਕਰਦਾਂ ਹਾਂ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਸਿਆਸੀ ਵਖਰੇਵਿਆਂ ਨੂੰ ਲਾਂਭੇ ਕਰਕੇ ਸਰਬਸਮੰਤੀ ਨਾਲ ਸਰਪੰਚ-ਪੰਚ ਚੁਣਨ ਤਾਂ ਕਿ ਪਿੰਡਾਂ ਦੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਸਕਣ।" ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵੱਧ ਤੋਂ ਵੱਧ ਪਿੰਡ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਕਰਨਗੇ ਅਤੇ ਕਿਸੇ ਸਿਆਸੀ ਪਾਰਟੀ ਦੀ ਥਾਂ ਪਿੰਡ ਦੇ ਸਰਪੰਚ ਦੀ ਚੋਣ ਕਰਕੇ ਆਪਣੇ ਪਿੰਡਾਂ ਨੂੰ ਵਿਕਾਸ ਦੇ ਰਾਹ ਵੱਲ ਲੈ ਕੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਨੂੰ ਸਿਆਸੀ ਪਰਛਾਵੇਂ ਤੋਂ ਮੁਕਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਦਾ ਸੁਖਾਵਾਂ ਮਾਹੌਲ ਕਾਇਮ ਰੱਖਣ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੇ ਸਿਆਸੀ ਫਾਇਦਿਆਂ ਲਈ ਪਿੰਡਾਂ ਵਿਚ ਧੜੇਬੰਦੀ ਪੈਦਾ ਕਰਦੀਆਂ ਸਨ ਪਰ ਇਸ ਦਾ ਖਮਿਆਜ਼ਾ ਆਖਰ ਵਿਚ ਪਿੰਡ ਵਾਸੀਆਂ ਨੂੰ ਹੀ ਭੁਗਤਣਾ ਪੈਂਦਾ ਸੀ। The post ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ: CM ਭਗਵੰਤ ਮਾਨ appeared first on TheUnmute.com - Punjabi News. Tags:
|
'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦੀ ਮਸ਼ਾਲ ਮਾਰਚ 22 ਅਗਸਤ ਨੂੰ ਲੁਧਿਆਣਾ ਤੋਂ ਸ਼ੁਰੂ ਹੋਵੇਗੀ: ਮੀਤ ਹੇਅਰ Monday 21 August 2023 01:56 PM UTC+00 | Tags: aam-aadmi-party breaking-news cm-bhagwant-mann gurmeet-singh-meet-hayer khedan-watan-punjab-diyan latest-news ludhiana news punjab punjab-breaking punjab-government sports the-unmute-breaking-news ਚੰਡੀਗੜ੍ਹ, 21 ਅਗਸਤ 2023: ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਤੋਂ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਮਸ਼ਾਲ ਮਾਰਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਖੁਲਾਸਾ ਕਰਦਿਆਂ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਕ ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਜਲਾਈ ਜਾਣ ਵਾਲੀ ਮਸ਼ਾਲ ਨੂੰ ਇਕ ਹਫਤਾ ਪੂਰੇ ਪੰਜਾਬ ਵਿੱਚ ਹਰ ਜ਼ਿਲਾ ਹੈਡਕੁਆਟਰ ਵਿੱਚ ਲਿਜਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਭਲਕੇ 22 ਅਗਸਤ ਨੂੰ ਲੁਧਿਆਣਾ ਤੋਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸੀਜ਼ਨ ਦੀ ਲੁਧਿਆਣਾ ਵਿਖੇ ਸਮਾਪਤੀ ਹੋਈ ਸੀ ਜਿਸ ਕਾਰਨ ਮਸ਼ਾਲ ਮਾਰਚ ਦੇ ਦੂਜੇ ਸੀਜ਼ਨ ਤੋਂ ਪਹਿਲਾਂ ਮਸ਼ਾਲ ਲੁਧਿਆਣਾ ਤੋਂ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਵਿਖੇ 29 ਅਗਸਤ ਨੂੰ ਪਹੁੰਚੇਗੀ ਜਿੱਥੇ ਖੇਡਾਂ ਦੇ ਦੂਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਹਰ ਜ਼ਿਲਾ ਹੈਡਕੁਆਟਰ ਉਤੇ ਮਸ਼ਾਲ ਮਾਰਚ ਵਿੱਚ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ। ਮਸ਼ਾਲ ਮਾਰਚ ਦੇ ਵੇਰਵੇ ਜਾਰੀ ਕਰਦਿਆਂ ਖੇਡ ਮੰਤਰੀ ਨੇ ਅੱਗੇ ਦੱਸਿਆ ਕਿ 22 ਅਗਸਤ ਨੂੰ ਲੁਧਿਆਣਾ ਤੋਂ ਮੋਗਾ ਜਾਵੇਗੀ। ਇਸੇ ਤਰ੍ਹਾਂ 23 ਅਗਸਤ ਨੂੰ ਫਿਰੋਜ਼ਪੁਰ, ਤਰਨ ਤਾਰਨ ਤੇ ਅੰਮ੍ਰਿਤਸਰ, 24 ਅਗਸਤ ਨੂੰ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ, 25 ਅਗਸਤ ਨੂੰ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ, 26 ਅਗਸਤ ਨੂੰ ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ ਤੇ ਮਾਲੇਰਕੋਟਲਾ, 27 ਅਗਸਤ ਨੂੰ ਪਟਿਆਲਾ, ਸੰਗਰੂਰ ਤੇ ਮਾਨਸਾ, 28 ਅਗਸਤ ਨੂੰ ਬਰਨਾਲਾ, ਫਰੀਦਕੋਟ ਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਮਸ਼ਾਲ ਮਾਰਚ ਗੁਜ਼ਰੇਗੀ। The post ‘ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦੀ ਮਸ਼ਾਲ ਮਾਰਚ 22 ਅਗਸਤ ਨੂੰ ਲੁਧਿਆਣਾ ਤੋਂ ਸ਼ੁਰੂ ਹੋਵੇਗੀ: ਮੀਤ ਹੇਅਰ appeared first on TheUnmute.com - Punjabi News. Tags:
|
CM ਭਗਵੰਤ ਮਾਨ ਵੱਲੋਂ ਆਂਗਣਵਾੜੀ ਵਰਕਰਾਂ ਦੀ ਬਕਾਇਆ ਤਨਖ਼ਾਹ ਤੁਰੰਤ ਅਦਾ ਕਰਨ ਦੇ ਹੁਕਮ Monday 21 August 2023 02:03 PM UTC+00 | Tags: aam-aadmi-party anganwadi anganwadi-centers anganwadi-workers breaking breaking-news cm-bhagwant-mann latest-news news punjab punjab-breaking the-unmute-breaking-news workers ਚੰਡੀਗੜ੍ਹ, 21 ਅਗਸਤ 2023: ਆਂਗਣਵਾੜੀ ਵਰਕਰਾਂ (Anganwadi workers) ਤੇ ਹੈਲਪਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨ੍ਹਾਂ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੀ ਅਦਾਇਗੀ ਤੁਰੰਤ ਕਰਨ ਦੇ ਹੁਕਮ ਜਾਰੀ ਕੀਤੇ ਹਨ।ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਬਕਾਇਆ ਤਨਖ਼ਾਹ ਦੀ ਅਦਾਇਗੀ ਲਈ 3.09 ਕਰੋੜ ਰੁਪਏ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਵਰਕਰਾਂ (Anganwadi workers) ਤੇ ਹੈਲਪਰਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਲ ਕੌਂਸਲ ਵੱਲੋਂ ਚਲਾਏ ਜਾ ਰਹੇ ਤਿੰਨ ਬਲਾਕਾਂ ਬਠਿੰਡਾ, ਤਰਸਿੱਕਾ (ਅੰਮ੍ਰਿਤਸਰ) ਅਤੇ ਸਿੱਧਵਾਂ ਬੇਟ (ਲੁਧਿਆਣਾ) ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਸਾਲ ਅਕਤਬੂਰ ਮਹੀਨੇ ਤੋਂ ਬਕਾਇਆ ਤਨਖਾਹ ਦੀ ਅਦਾਇਗੀ ਤੁਰੰਤ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਲਈ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਸੂਬੇ ਵਿਚ ਆਂਗਣਵਾੜੀ ਵਰਕਰਾਂ ਦੇ ਮਸਲਿਆਂ ਉਤੇ ਵਿਚਾਰ-ਵਟਾਂਦਰਾ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੂਬਾ ਸਰਕਾਰ ਇਨ੍ਹਾਂ ਦੀ ਭਲਾਈ ਲਈ ਵੱਡੇ ਫੈਸਲੇ ਲਵੇਗੀ ਤਾਂ ਕਿ ਇਨ੍ਹਾਂ ਨੂੰ ਆਪਣੀਆਂ ਸੇਵਾਵਾਂ ਨਿਭਾਉਣ ਵਿਚ ਕੋਈ ਸਮੱਸਿਆ ਨਾ ਆਵੇ। ਮੁੱਖ ਮੰਤਰੀ ਨੇ ਵਿਭਾਗ ਪਾਸੋਂ ਭਲਾਈ ਸਕੀਮਾਂ ਤੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਮੀਟਿੰਗ ਵਿਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ। The post CM ਭਗਵੰਤ ਮਾਨ ਵੱਲੋਂ ਆਂਗਣਵਾੜੀ ਵਰਕਰਾਂ ਦੀ ਬਕਾਇਆ ਤਨਖ਼ਾਹ ਤੁਰੰਤ ਅਦਾ ਕਰਨ ਦੇ ਹੁਕਮ appeared first on TheUnmute.com - Punjabi News. Tags:
|
ਬਾਗ਼ਬਾਨੀ ਵਿਭਾਗ ਨਾਲ ਸਬੰਧਤ ਜ਼ਮੀਨਾਂ ਦਾ ਰਿਕਾਰਡ ਛੇਤੀ ਹੋਵੇਗਾ ਆਨਲਾਈਨ: ਚੇਤਨ ਸਿੰਘ ਜੌੜਾਮਾਜਰਾ Monday 21 August 2023 02:08 PM UTC+00 | Tags: chetan-singh-jauramajra director-horticulture-punjab horticulture horticulture-department horticulture-department-punjab horticulture-punjab news ਚੰਡੀਗੜ੍ਹ, 21 ਅਗਸਤ 2023: ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਵਿੱਚ ਬਾਗ਼ਬਾਨੀ ਵਿਭਾਗ (Horticulture department) ਨਾਲ ਸਬੰਧਤ ਜ਼ਮੀਨਾਂ ਦਾ ਸਾਰਾ ਰਿਕਾਰਡ ਛੇਤੀ ਤੋਂ ਛੇਤੀ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਆਪਣੇ ਦਫ਼ਤਰ ਵਿੱਚ ਵਿਭਾਗ ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਅਧਿਕਾਰੀ 15 ਦਿਨਾਂ ਦੇ ਅੰਦਰ-ਅੰਦਰ ਵਿਭਾਗ ਦੀਆਂ ਜ਼ਮੀਨਾਂ ਦੀਆਂ ਜ਼ਿਲ੍ਹਾਵਾਰ ਸੂਚੀਆਂ ਅਤੇ ਤਸਵੀਰਾਂ ਸੌਂਪਣ ਤਾਂ ਜੋ ਰਿਕਾਰਡ ਆਨਲਾਈਨ ਕਰਨ ਵਾਸਤੇ ਮੁਕੰਮਲ ਡਾਟਾ ਅਪਲੋਡ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਭਾਗ ਦੀ ਮਲਕੀਅਤ ਵਾਲੀਆਂ ਜ਼ਮੀਨਾਂ ‘ਤੇ ਕਬਜ਼ੇ ਦੀ ਸੰਭਾਵਨਾ ਬਿਲਕੁਲ ਮਨਫ਼ੀ ਹੋ ਜਾਵੇਗੀ, ਉਥੇ ਵਿਭਾਗ ਖ਼ਾਲੀ ਥਾਵਾਂ ‘ਤੇ ਬੂਟੇ ਲਾ ਕੇ ਆਮਦਨ ਦੇ ਵਧੇਰੇ ਸਰੋਤ ਪੈਦਾ ਕਰ ਸਕੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦਾ ਡਾਟਾ ਆਨਲਾਈਨ ਕਰਨ ਦਾ ਮਕਸਦ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਯਕੀਨੀ ਬਣਾਉਣਾ ਹੈ। ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਬਾਗ਼ਬਾਨੀ ਅਫ਼ਸਰਾਂ ਨੂੰ ਤੁਰੰਤ ਪੱਤਰ ਜਾਰੀ ਕਰਕੇ ਕਾਰਵਾਈ ਅਮਲ ਵਿੱਚ ਲਿਆਉਣ। ਸੂਬੇ ਦੀਆਂ ਪ੍ਰਾਈਵੇਟ ਨਰਸਰੀਆਂ ਨੂੰ ਵਿਭਾਗ ਨਾਲ ਰਜਿਸਟਰਡ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਦੇ ਨਾਲ-ਨਾਲ ਹੀ ਬਾਗ਼ਬਾਨੀ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਕਮਰਸ਼ੀਅਲ ਵਰਤੋਂ ਲਈ ਸੂਬੇ ਦੇ ਵਾਤਾਵਰਣ ਦੇ ਅਨੁਕੂਲ ਬੂਟੇ ਹੀ ਲਾਏ ਜਾਣ। ਵਿਭਾਗ (Horticulture department) ਵਿੱਚ ਕੰਮ ਕਰਦੇ ਐਨ.ਐਚ.ਐਮ. ਮੁਲਾਜ਼ਮ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਹ ਮੁਲਾਜ਼ਮ ਵਿਭਾਗ ਦਾ ਅਨਿਖੱੜਵਾਂ ਅੰਗ ਹਨ। ਇਸ ਲਈ ਇਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਦਾ ਰੁਜ਼ਗਾਰ ਖੋਹਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੂੰ ਆਦੇਸ਼ ਦਿੱਤੇ ਕਿ ਉਹ ਸੂਬੇ ਦੇ ਸਮੂਹ ਦਫ਼ਤਰਾਂ ਦਾ ਦੌਰਾ ਕਰਨ ਅਤੇ ਸਟਾਫ਼ ਅਤੇ ਸਾਮਾਨ ਸਬੰਧੀ ਰਿਪੋਰਟ ਦੇਣ। ਮੀਟਿੰਗ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲੀ ਵਿਭਿੰਨਤਾ ਅਪਨਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਸਬੰਧੀ ਬਾਗ਼ਬਾਨੀ ਵਿਭਾਗ ਫ਼ਸਲੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾਵੇ ਅਤੇ ਵਿਭਾਗ ਦੀਆਂ ਸਕੀਮਾਂ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰੇ। ਸ. ਜੌੜਾਮਾਜਰਾ ਨੇ ਵੱਖ-ਵੱਖ ਜ਼ਿਲ੍ਹਿਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੈਂਪਾਂ ਰਾਹੀਂ ਕਿਸਾਨਾਂ ਨੂੰ ਬਾਗ਼ਬਾਨੀ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਤਾਂ ਜੋ ਕਿਸਾਨ ਰਵਾਇਤੀ ਫ਼ਸਲਾਂ ਨਾਲੋਂ ਵੱਧ ਆਮਦਨ ਕਮਾ ਸਕਣ। ਇਸ ਤੋਂ ਇਲਾਵਾ ਵਿਭਾਗ ਵਿੱਚ ਤਰੱਕੀ ਦੇ ਮਾਮਲਿਆਂ, ਦਰਜਾ-4 ਕਰਮਚਾਰੀਆਂ ਦੀ ਭਰਤੀ ਸਬੰਧੀ ਤਜਵੀਜ਼ ਅਤੇ ਉਪ-ਨਿਰੀਖਕਾਂ, ਮਾਲੀਆਂ ਤੇ ਬੇਲਦਾਰਾਂ ਦੇ ਨਿਯਮਾਂ ਸਬੰਧੀ ਤਾਜ਼ਾ ਸਥਿਤੀ ਆਦਿ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। The post ਬਾਗ਼ਬਾਨੀ ਵਿਭਾਗ ਨਾਲ ਸਬੰਧਤ ਜ਼ਮੀਨਾਂ ਦਾ ਰਿਕਾਰਡ ਛੇਤੀ ਹੋਵੇਗਾ ਆਨਲਾਈਨ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News. Tags:
|
ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦੀ ਵਿਸ਼ੇਸ਼ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ Monday 21 August 2023 02:12 PM UTC+00 | Tags: aam-aadmi-party breaking-news cm-bhagwant-mann harbhajan-singh-eto news punjab-news pwd pwd-minister reconstruction road-infrastructure the-unmute-breaking-news ਚੰਡੀਗੜ੍ਹ, 21 ਅਗਸਤ 2023: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਹਲਕੇ ਵਿੱਚ ਪੈਂਦੇ 11.93 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਦੀ ਵਿਸ਼ੇਸ਼ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ 12.47 ਕਿਲੋਮੀਟਰ ਲੰਬੀ ਸਮਰਾਲਾ-ਝਾੜ ਸਾਹਿਬ ਸੜਕ ਦੇ ਪ੍ਰੋਜੈਕਟ ਤੇ 6.78 ਕਰੋੜ ਰੁਪਏ ਅਤੇ 9.35 ਕਿਲੋਮੀਟਰ ਲੰਬੇ ਗੁਰੂ ਗੋਬਿੰਦ ਸਿੰਘ ਮਾਰਗ, ਮਾਛੀਵਾੜਾ ਸਾਹਿਬ ਦੇ ਪ੍ਰੋਜੈਕਟ ਤੇ 6.78 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪ੍ਰੋਜੈਕਟਾਂ ਦਾ ਕੰਮ ਛੇ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇੰਨ੍ਹਾਂ ਦੋਵਾਂ ਸੜਕਾਂ ਨੂੰ ਹੋਰ ਟਿਕਾਊ ਬਨਾਉਣ ਲਈ ਇੰਨ੍ਹਾਂ ਦੀ ਮੋਟਾਈ 18 ਇੰਚ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਹਾਜਿਰ ਸਨ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ 12.47 ਕਿਲੋਮੀਟਰ ਲੰਮੀ ਸੜਕ ਲੁਧਿਆਣਾ-ਚੰਡੀਗੜ੍ਹ ਹਾਈਵੇਅ ਨੂੰ ਰੋਪੜ-ਚਮਕੌਰ ਸਾਹਿਬ-ਨੀਲੋਂ-ਦੋਰਾਹਾ ਰੋਡ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਇਤਿਹਾਸਕ ਗੁਰਦੁਆਰਾ ਸ੍ਰੀ ਝਾੜ ਸਾਹਿਬ ਸਥਿਤ ਹੈ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਮਰਾਲਾ ਹਲਕੇ ਵਿੱਚ 9.35 ਕਿਲੋਮੀਟਰ ਲੰਬਾ ਮਾਰਗ ਰੋਪੜ-ਚਮਕੌਰ ਸਾਹਿਬ-ਨੀਲੋਂ-ਦੋਰਾਹਾ ਰੋਡ ਨੂੰ ਮਾਛੀਵਾੜਾ ਸਾਹਿਬ-ਚੱਕ ਲੋਹਟ ਰੋਡ ਨਾਲ ਜੋੜਦਾ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਵੀ ਇੱਕ ਹਿੱਸਾ ਹੈ। ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸੜਕ ‘ਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸਥਿਤ ਹੈ, ਜਿਸ ਕਾਰਨ ਇਸ ਸੜਕ ‘ਤੇ ਸੰਗਤ ਦੀ ਆਮਦ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ, ਜਿਸ ਦੀ ਤੁਰੰਤ ਮੁਰੰਮਤ ਦੀ ਲੋੜ ਹੈ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਰਾਹਗੀਰਾਂ ਲਈ ਡਰਾਉਣਾ ਸੁਪਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਲੋਕਾਂ ਵੱਲੋਂ ਵਾਰ-ਵਾਰ ਉਠਾਈ ਗਈ ਮੰਗ ਵੱਲ ਧਿਆਨ ਦੇਣ ਵਿੱਚ ਅਸਫਲ ਰਹੀਆਂ। ਉਨ੍ਹਾਂ ਕਿਹਾ ਕਿ ਦੋਵਾਂ ਸੜਕਾਂ ਦੀ ਆਖਰੀ ਵਾਰ 2009 ਅਤੇ 2015 ਵਿੱਚ ਮੁਰੰਮਤ ਕੀਤੀ ਗਈ ਸੀ। ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਤੋਂ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕੀ ਢਾਂਚੇ ਨੂੰ ਮਿਆਰੀ ਢੰਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪਿਛਲੇ ਡੇਢ ਸਾਲ ਵਿੱਚ ਸੂਬੇ ਨੂੰ ਵਿਕਾਸ ਦੀ ਲੀਹ ‘ਤੇ ਲਿਆਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਸਾਰੇ ਉਪਾਅ ਕੀਤੇ ਹਨ ਅਤੇ ਜਲਦੀ ਹੀ ਪ੍ਰਭਾਵਿਤ ਲੋਕਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾ ਸਕੇ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਲੋਕ ਸੰਪਰਕ ਮੰਤਰੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਹਰਭਜਨ ਸਿੰਘ ਈ.ਟੀ.ਓ ਨੇ ਸ੍ਰੀ ਮਾਛੀਵਾੜਾ ਸਾਹਿਬ ਅਤੇ ਸ੍ਰੀ ਝਾੜ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਿਆ | The post ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦੀ ਵਿਸ਼ੇਸ਼ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ appeared first on TheUnmute.com - Punjabi News. Tags:
|
ਸਕੂਲੀ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਪ੍ਰਤੀ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰ ਬਣਾਉਣ ਲਈ ਮੋਹਾਲੀ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ Monday 21 August 2023 02:17 PM UTC+00 | Tags: eputy-commissioner-ashika-jain mohali mohali-administration mohali-school news punjab-breaking school-students students ਐਸ.ਏ.ਐਸ.ਨਗਰ, 21 ਅਗਸਤ, 2023: ਆਪਣੀ ਕਿਸਮ ਦੀ ਪਹਿਲੀ ਵਿਲੱਖਣ ਪਹਿਲਕਦਮੀ ਵਿੱਚ, ਮੋਹਾਲੀ ਪ੍ਰਸ਼ਾਸਨ ਜਾਗਰੂਕਤਾ ਮੁਹਿੰਮ ‘ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਫਾਰ ਸਟੂਡੈਂਟਸ’ ਦੇ ਨਾਲ ਕੂੜਾ ਪ੍ਰਬੰਧਨ ਪ੍ਰੋਗਰਾਮ ਵਿੱਚ ਨੌਜਵਾਨ ਦਿਮਾਗਾਂ (ਵਿਦਿਆਰਥੀਆਂ) ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਵਿਲੱਖਣ ਪ੍ਰਸਤਾਵ ਦਿੱਲੀ ਪਬਲਿਕ ਸਕੂਲ ਦੀ ਸੀਨੀਅਰ ਸੈਕੰਡਰੀ ਪਹਿਲੇ ਸਾਲ (ਗਿਆਰਵੀਂ ਜਮਾਤ) ਦੀ ਵਿਦਿਆਰਥਣ ਸੁਹਾਨੀ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਸੀ। ਸੁਹਾਨੀ ਦੀ ਇਸ ਚਿੰਤਾ ਦੀ ਸ਼ਲਾਘਾ ਕਰਦਿਆਂ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਸ਼ਾਸਨ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਇਸ ਅਹਿਮ ਮੁੱਦੇ ‘ਤੇ ਨੌਜਵਾਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਲਈ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰ ਬਣਾਉਣ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੁਹਾਨੀ ਦੁਆਰਾ ਪੇਸ਼ ਕੀਤੇ ਪ੍ਰਸਤਾਵ ਦੇ ਅਨੁਸਾਰ, ਲਗਭਗ 1000 ਵਿਦਿਆਰਥੀਆਂ ਲਈ ਰੋਜ਼ਾਨਾ ਦੋ ਘੰਟੇ ਦੀ ਭਾਗੀਦਾਰੀ ਦੇ ਅਧਾਰ ‘ਤੇ ਅੱਠ ਹਫ਼ਤਿਆਂ ਦਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਵਿਦਿਆਰਥੀ 8ਵੀਂ ਤੋਂ 12ਵੀਂ ਜਮਾਤ ਤੱਕ ਚੁਣੇ ਜਾਣਗੇ ਅਤੇ ਪ੍ਰੋਗਰਾਮ ਦੇ ਦੋ ਪੜਾਅ ਹੋਣਗੇ; ਚਾਰ ਹਫ਼ਤਿਆਂ ਦੇ ਸ਼ੁਰੂਆਤੀ ਵਜੋਂ ਪਹਿਲਾਂ ਅਤੇ ਹੋਰ ਚਾਰ ਹਫ਼ਤਿਆਂ ਦੇ ਐਡਵਾਂਸ ਪ੍ਰੋਗਰਾਮ ਵਜੋਂ ਅੰਤਿਮ। ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਫਾਰ ਸਟੂਡੈਂਟਸ ਦੇ ਨਾਂ ‘ਤੇ ਇਹ ਪ੍ਰੋਗਰਾਮ 1000 ਵਿਦਿਆਰਥੀਆਂ ਨੂੰ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਕਰੇਗਾ ਜਦਕਿ ਇਨ੍ਹਾਂ ਵਿੱਚੋਂ 100 ਨੂੰ ਐਡਵਾਂਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁਕੰਮਲ ਹੋਣ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲ ਨੂੰ ‘ਸਸਟੇਨੇਬਿਲਟੀ ਲੀਡਰ ਸਕੂਲ’ ਵਜੋਂ ਮਾਨਤਾ ਦਿੱਤੀ ਜਾਵੇਗੀ। ਪ੍ਰੋਗਰਾਮ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੁਰੂਆਤੀ ਪ੍ਰੋਗਰਾਮ ਦੇ ਪਹਿਲੇ ਹਫ਼ਤੇ ਕੂੜਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨ ਵਾਲੇ ਲਾਈਵ ਵੈਬੀਨਾਰ ਹੋਣਗੇ। ਦੂਜੇ ਹਫ਼ਤੇ ਵਿੱਚ ਕੂੜੇ ਨੂੰ ਵੱਖ ਕਰਨ ਦੇ ਯਤਨਾਂ ਅਤੇ ਕੂੜਾ ਪੈਦਾ ਕਰਨ ਵਾਲੇ ਅਤੇ ਇਕੱਤਰ ਕਰਨ ਵਾਲਿਆਂ ਨਾਲ ਗੱਲਬਾਤ ਕਰਨ ਲਈ ਖੇਤਰੀ ਦੌਰੇ ਸ਼ਾਮਲ ਹੋਣਗੇ। ਤੀਜੇ ਹਫ਼ਤੇ ਵਿਦਿਆਰਥੀ ਮਿਸ਼ਨ ਅਧਾਰਤ ਚੁਣੌਤੀ ਚੁਣਦੇ ਹੋਏ, ਲੇਖਾਂ, ਕਹਾਣੀਆਂ ਜਾਂ ਪੋਸਟਰਾਂ ਰਾਹੀਂ ਕੂੜਾ ਪ੍ਰਬੰਧਨ ਮੁਹਿੰਮ ਦੇ ਪ੍ਰਭਾਵ ਅਤੇ ਲੋੜੀਂਦੇ ਨਤੀਜਿਆਂ ਨੂੰ ਪ੍ਰਗਟ ਕਰਨਗੇ। ਚੌਥੇ ਹਫ਼ਤੇ ਵਿੱਚ, ਵਿਦਿਆਰਥੀ ਆਪਣੇ ਅਨੁਭਵਾਂ ਨੂੰ ਸਾਂਝਾ ਕਰਨਗੇ, ਖਾਸ ਤੌਰ ‘ਤੇ ਕਿਸੇ ਵੀ ਨਿੱਜੀ ਵਿਵਹਾਰ ਵਿੱਚ ਤਬਦੀਲੀ ਜਿਸ ਨੂੰ ਪੇਸ਼ਕਾਰੀਆਂ ਜਾਂ ਵੀਡੀਓ ਰਿਕਾਰਡਡ ਭਾਸ਼ਣਾਂ ਰਾਹੀਂ ਇਸ ਪ੍ਰੋਗਰਾਮ ਨਾਲ ਜੋੜਿਆ ਜਾ ਸਕਦਾ ਹੈ। ਅਗਲੇ ਚਾਰ ਹਫ਼ਤਿਆਂ ਦਾ ਐਡਵਾਂਸ ਪ੍ਰੋਗਰਾਮ, ਪੰਜਵੇਂ ਹਫ਼ਤੇ ਕੂੜਾ ਪ੍ਰਬੰਧਨ ਈਕੋਸਿਸਟਮ ਅਤੇ ਹਿੱਸੇਦਾਰਾਂ ਨੂੰ ਸਮਝਣ ਲਈ ਲਾਈਵ ਵੈਬਿਨਾਰ ‘ਤੇ ਅਧਾਰਤ ਹੋਵੇਗਾ ਜਦੋਂ ਕਿ ਛੇਵੇਂ ਹਫ਼ਤੇ ਹਿੱਸੇਦਾਰਾਂ ਦੀ ਭੂਮਿਕਾ, ਉਨ੍ਹਾਂ ਦੇ ਸਰੋਤਾਂ, ਚਿੰਤਾਵਾਂ ਅਤੇ ਹੱਲ ਨੂੰ ਸਾਂਝਾ ਕਰਨ ਵਾਲੀਆਂ ਪੇਸ਼ਕਾਰੀਆਂ ਦਾ ਨਿਰੀਖਣ ਹੋਵੇਗਾ। ਮਿਸ਼ਨ ਆਧਾਰਿਤ ਚੁਣੌਤੀ ‘ਤੇ ਖੋਜ ਅਤੇ ਤਕਨੀਕੀ ਅਤੇ ਗੈਰ-ਤਕਨੀਕੀ ਹੱਲ ਦੀ ਪੇਸ਼ਕਾਰੀ ਸੱਤਵੇਂ ਹਫ਼ਤੇ ਦਾ ਹਿੱਸਾ ਹੋਵੇਗੀ। ਆਖਰੀ ਅਤੇ ਅੱਠਵਾਂ ਹਫ਼ਤਾ ਉਹਨਾਂ ਦੇ ਹੱਲ ਪੇਸ਼ ਕਰਨ ਲਈ ਇੱਕ ਵੈਬਸਾਈਟ ਵਿਕਸਿਤ ਕਰਨ ਲਈ ਸਮਰਪਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਵਿੱਚ ਕੂੜਾ ਪ੍ਰਬੰਧਨ, ਆਲੋਚਨਾਤਮਕ ਸੋਚ, ਜਨਤਕ ਤੌਰ ਤੇ ਪ੍ਰਗਟਾਅ ਅਤੇ ਖੋਜ ਦੇ ਹੁਨਰ ਦੀ ਵਿਆਪਕ ਸਮਝ ਵਿਕਸਿਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਦੇ ਮੁੱਦੇ ਪ੍ਰਤੀ ਇੱਕ ਜ਼ਿੰਮੇਵਾਰ ਅਤੇ ਕਾਰਜਸ਼ੀਲ ਪਹੁੰਚ ਅਪਣਾਉਣ ਲਈ ਅਵਸਰ ਦੇਵੇਗਾ ਤਾਂ ਜੋ ਉਹ ਭਵਿੱਖ ਵਿੱਚ ਵੱਡੀ ਸਮੱਸਿਆ ਬਣਨ ਵਾਲੀ ਇਸ ਮੁਸ਼ਕਿਲ ਪ੍ਰਤੀ ਜਾਣੂ ਹੋ ਸਕਣ। The post ਸਕੂਲੀ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਪ੍ਰਤੀ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰ ਬਣਾਉਣ ਲਈ ਮੋਹਾਲੀ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦਾ ਮੁੱਖ ਸਰਗਨਾ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ Monday 21 August 2023 02:37 PM UTC+00 | Tags: aam-aadmi-party bambiha bambiha-gang cm-bhagwant-mann crime-news latest-news news punjab punjab-police ਚੰਡੀਗੜ੍ਹ, 21 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਐਸ.ਏ.ਐਸ.ਨਗਰ ਨੇ ਬੰਬੀਹਾ ਗੈਂਗ (BAMBIHA GANG) ਦੇ ਮੁੱਖ ਸਰਗਨਾ ਨੂੰ ਇੱਕ .30 ਬੋਰ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸਿੰਮੀ (25) ਵਾਸੀ ਪਿੰਡ ਵਾਲੀਓ, ਸਮਰਾਲਾ, ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਥਾਣਾ ਸਮਰਾਲਾ ਵਿਖੇ ਦਰਜ ਹੋਏ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਏਆਈਜੀ ਐਸਐਸਓਸੀ ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਤੀਤਿਵਧੀਆਂ ਬਾਰੇ ਪੁਖ਼ਤਾ ਸੂਹ ਦੇ ਆਧਾਰ ਤੇ ਐਸਐਸਓਸੀ ਐਸਏਐਸ ਨਗਰ ਦੀਆਂ ਪੁਲਿਸ ਟੀਮਾਂ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਮੁਲਜ਼ਮ ਸਿਮਰਨਜੀਤ ਸਿੰਮੀ ਨੂੰ ਮੁਹਾਲੀ ਦੇ ਦਾਰਾ ਸਟੂਡੀਓ ਨੇੜਿਓਂ ਗ੍ਰਿਫਤਾਰ ਕੀਤਾ, ਜਦੋਂ ਉਹ ਪਟਿਆਲੇ ਤੋਂ ਆਪਣੇ ਸਾਥੀ ਨੂੰ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਿਮਰਨਜੀਤ ਸਿੰਮੀ ਬੰਬੀਹਾ ਗੈਂਗ (BAMBIHA GANG) ਦਾ ਇੱਕ ਹੋਰ ਪ੍ਰਮੁੱਖ ਮੈਂਬਰ ਜਿਸਦੀ ਪਛਾਣ ਜਸਵਿੰਦਰ ਸਿੰਘ ਉਰਫ਼ ਖੱਟੂ ਵਜੋਂ ਹੋਈ ਹੈ, ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਜਸਵਿੰਦਰ ਖੱਟੂ, ਜੋ ਕਿ ਹਾਲ ਹੀ ਵਿੱਚ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਜਾਅਲੀ ਪਛਾਣ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਵਿਦੇਸ਼ ਚਲਾ ਗਿਆ ਸੀ, 'ਤੇ ਕਈ ਅਪਰਾਧਿਕ ਕੇਸ ਚੱਲ ਰਹੇ ਹਨ। ਇਸ ਸਬੰਧੀ ਐਫ ਆਈ ਆਰ ਨੰ. 14 ਮਿਤੀ 20.08.2023 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 25, 25(7), 25(8) ਅਤੇ 120ਬੀ ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਹੈ।
The post ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦਾ ਮੁੱਖ ਸਰਗਨਾ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ appeared first on TheUnmute.com - Punjabi News. Tags:
|
ਪੰਜਾਬੀਆਂ ਨੂੰ 'ਬਿੱਲ ਲਿਆਓ, ਇਨਾਮ ਪਾਓ' ਦਾ ਵੱਡਾ ਮੌਕਾ, ਮੁੱਖ ਮੰਤਰੀ ਨੇ ਜਾਰੀ ਕੀਤਾ 'ਮੇਰਾ ਬਿੱਲ ਐਪ' Monday 21 August 2023 02:41 PM UTC+00 | Tags: aam-aadmi-party bill-liyao-inaam-pao-scheme bills breaking-news chief-minister-bhagwant-mann latest-news mera-bill-app news punjab punjab-government ਚੰਡੀਗੜ੍ਹ, 21 ਅਗਸਤ 2023: ਹੇਠਲੇ ਪੱਧਰ ਉਤੇ ਟੈਕਸ ਚੋਰੀ ਦੇ ਅਮਲ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਦੇ ਤਹਿਤ 'ਮੇਰਾ ਬਿੱਲ' ਐਪ (MERA BILL APP) ਦੀ ਸ਼ੁਰੂਆਤ ਕੀਤੀ ਤਾਂ ਕਿ ਸੂਬੇ ਵਿਚ ਮਾਲੀਏ ਦੀ ਉਗਰਾਹੀ ਵਧਾਈ ਜਾ ਸਕੇ।ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਇਸ ਐਪ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਜੀ.ਐਸ.ਟੀ. ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਲੀਏ ਦੀ ਉਗਰਾਹੀ ਵਧਾਉਣਾ ਹੈ। ਇਹ ਸਕੀਮ ਖਪਤਕਾਰਾਂ ਨੂੰ ਸੂਬੇ ਵਿਚ ਖਰੀਦ ਕਰਨ ਮੌਕੇ ਡੀਲਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਤ ਕਰਨ ਅਤੇ ਵਿਕਰੀ ਬਦਲੇ ਬਿੱਲ ਹਾਸਲ ਕਰਨ ਲਈ ਡੀਲਰਾਂ ਨੂੰ ਮਜਬੂਰ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖਪਤਕਾਰਾਂ ਨੂੰ 'ਮੇਰਾ ਬਿੱਲ' ਐਪ ਉਤੇ ਖਰੀਦ ਕਰਨ ਦਾ ਬਿੱਲ ਅਪਲੋਡ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਖਪਤਕਾਰ ਲੱਕੀ ਡਰਾਅ ਵਿਚ ਸ਼ਾਮਲ ਹੋਣ ਦੇ ਯੋਗ ਹੋਵੇਗਾ ਅਤੇ ਇਹ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਨਿਕਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 29 ਟੈਕਸੇਸ਼ਨ ਜ਼ਿਲ੍ਹੇ ਹਨ ਅਤੇ ਹਰੇਕ ਜ਼ਿਲ੍ਹੇ ਵਿਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ ਜਿਸ ਤਹਿਤ ਹਰੇਕ ਮਹੀਨੇ 290 ਇਨਾਮ ਦਿੱਤੇ ਜਾਣਗੇ। ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਟੈਕਸ ਦੇ ਪੰਜ ਗੁਣਾ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਨਸ਼ਰ ਕੀਤੀ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਜ਼ਰੀਏ ਸੂਚਿਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨਸ-ਟੂ-ਬਿਜ਼ਨਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਉਕਤ ਸਕੀਮ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ। ਲੋਕਾਂ ਨੂੰ ਵਸਤਾਂ ਦੀ ਖਰੀਦ ਲਈ ਬਿੱਲ ਲੈਣ ਲਈ ਉਤਸ਼ਾਹਤ ਕਰਨ ਵਾਸਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਟੈਕਸ ਦੀ ਪਾਲਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਲਈ ਸੂਬੇ ਨੂੰ ਮਾਲੀਏ ਦਾ ਬਣਦਾ ਹਿੱਸਾ ਮਿਲ ਸਕੇ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਲੋਕਾਂ ਲਈ ਬਣਾਈ ਗਈ ਹੈ ਅਤੇ ਇਸ ਜ਼ਰੀਏ ਸਰਕਾਰ ਟੈਕਸ ਚੋਰੀ ਵੀ ਰੋਕ ਸਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣ ਕਰਨ ਵਾਲੇ ਸਮਾਜ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਉਹ ਸੂਬੇ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣਨਗੇ। ਇਸ ਮੌਕੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਸਨ। The post ਪੰਜਾਬੀਆਂ ਨੂੰ 'ਬਿੱਲ ਲਿਆਓ, ਇਨਾਮ ਪਾਓ' ਦਾ ਵੱਡਾ ਮੌਕਾ, ਮੁੱਖ ਮੰਤਰੀ ਨੇ ਜਾਰੀ ਕੀਤਾ 'ਮੇਰਾ ਬਿੱਲ ਐਪ' appeared first on TheUnmute.com - Punjabi News. Tags:
|
ਮੀਤ ਹੇਅਰ ਨੇ ਓਲੰਪਿਕਸ ਕੋਟਾ ਹਾਸਲ ਕਰਨ ਉੱਤੇ ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੂੰ ਦਿੱਤੀ ਮੁਬਾਰਕਬਾਦ Monday 21 August 2023 02:44 PM UTC+00 | Tags: breaking-news meet-hayer news paris-olympic-games sift-kaur-samra ਚੰਡੀਗੜ੍ਹ, 21 ਅਗਸਤ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ (Sift Kaur Samra) ਨੂੰ ਅਗਲੇ ਸਾਲ ਹੋਣ ਵਾਲੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਉੱਤੇ ਮੁਬਾਰਕਬਾਦ ਦਿੱਤੀ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਵਿੱਚ ਜਿੱਥੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਾਪਤੀਆਂ ਕਰਨ ਉੱਤੇ ਮਾਣ-ਸਨਮਾਨ ਕਰਨਾ ਹੈ ਉਥੇ ਖਿਡਾਰੀਆਂ ਨੂੰ ਕੌਮਾਂਤਰੀ ਫਰੀਦਕੋਟ ਦੀ ਰਹਿਣ ਵਾਲੀ ਸਿਫ਼ਤ ਕੌਰ ਸਮਰਾ (Sift Kaur Samra) ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈੰਪੀਅਨਸ਼ਿਪ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫਲ਼ ਥ੍ਰੀ ਪੁਜ਼ੀਸ਼ਨ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 589 ਸਕੋਰ ਨਾਲ ਚੌਥਾ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਅਤੇ ਓਲੰਪਿਕ ਕੋਟਾ ਹਾਸਲ ਕੀਤਾ। ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਸਿਰ ਬੰਨ੍ਹਦਿਆਂ ਉਸ ਦੇ ਮਾਪਿਆਂ ਤੇ ਕੋਚ ਨੂੰ ਵੀ ਵਧਾਈ ਦਿੱਤੀ। The post ਮੀਤ ਹੇਅਰ ਨੇ ਓਲੰਪਿਕਸ ਕੋਟਾ ਹਾਸਲ ਕਰਨ ਉੱਤੇ ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੂੰ ਦਿੱਤੀ ਮੁਬਾਰਕਬਾਦ appeared first on TheUnmute.com - Punjabi News. Tags:
|
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਤੇ ਨਾਲਸਾ ਸਕੀਮ, 2016 ਅਧੀਨ ਅਕਾਲ ਆਸ਼ਰਮ 'ਚ ਸੈਮੀਨਾਰ ਲਗਾਇਆ Monday 21 August 2023 02:47 PM UTC+00 | Tags: akal-ashram breaking-news legal-services-authority nalsa-scheme news senior-citizen-day ਐਸ.ਏ.ਐਸ.ਨਗਰ, 21 ਅਗਸਤ, 2023: ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਤੇ ਅੱਜ ਨਾਲਸਾ (ਲੀਗਲ ਸਰਵਿਸਿਜ਼ ਟੂ ਸੀਨੀਅਰ ਸਿਟੀਜਨ) ਸਕੀਮ, 2016 ਅਧੀਨ ਅਕਾਲ ਆਸ਼ਰਮ, ਰਤਵਾੜਾ ਸਾਹਿਬ ਵਿਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਅਕਾਲ ਆਸ਼ਰਮ ਵਿਖੇ ਰਹਿ ਰਹੇ ਬਜੁਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵਲੋਂ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਵੱਖ-ਵੱਖ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੰਵਿਧਾਨ ਦੇ ਅਨੁਛੇਦ 21 ਅਨੁਸਾਰ ਨਾਗਰਿਕਾਂ ਨੂੰ ਜੀਵਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਨੁਛੇਦ 41 ਅਨੁਸਾਰ ਰਾਜ ਸੀਨੀਅਰ ਸਿਟੀਜਨ, ਬਿਮਾਰ ਅਤੇ ਸਰੀਰਕ ਤੌਰ ਤੇ ਅਸਮਰੱਥ ਨਾਗਰਿਕਾਂ ਦੀ ਸਹਾਇਤਾ ਲਈ ਵਚਨਬੱਧ ਹਨ। ਉਨ੍ਹਾਂ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਦੀ ਜਰੂਰਤ ਹੈ ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਉਸ ਨੂੰ ਮੁਫਤ ਵਕੀਲ ਦੇ ਨਾਲ-ਨਾਲ ਉਸ ਦੇ ਕੇਸ ਵਿਚ ਹੋਣ ਵਾਲੇ ਖਰਚ, ਜਿਵੇਂ ਕਿ ਕੋਰਟ ਫੀਸ, ਵਕੀਲ ਦੀ ਫੀਸ, ਗਵਾਹਾਂ ਦੇ ਖਰਚ ਦੀ ਅਦਾਇਗੀ ਆਦਿ ਸਰਕਾਰ ਵਲੋਂ ਕੀਤੀ ਜਾਂਦੀ ਹੈੇ। ਕੋਈ ਵੀ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇ, ਔਰਤ, ਬੱਚਾ, ਹਵਾਲਾਤੀ, ਬੇਗਾਰ ਦਾ ਮਾਰਿਆ ਅਤੇ ਉਦਯੋਗਿਕ ਕਾਮਾ ਹੋਵੇ ਆਦਿ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਹਨ। The post ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਤੇ ਨਾਲਸਾ ਸਕੀਮ, 2016 ਅਧੀਨ ਅਕਾਲ ਆਸ਼ਰਮ ‘ਚ ਸੈਮੀਨਾਰ ਲਗਾਇਆ appeared first on TheUnmute.com - Punjabi News. Tags:
|
ਪ੍ਰਤਾਪ ਸਿੰਘ ਬਾਜਵਾ ਨੇ ਪ੍ਰਦਰਸ਼ਨ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ Monday 21 August 2023 05:38 PM UTC+00 | Tags: aam-aadmi-party cm-bhagwant-mann farmers farmers-protest partap-singh-bajwa punjab-breaking sangrur ਚੰਡੀਗੜ੍ਹ, 21 ਜੁਲਾਈ 2023 : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ 22 ਅਗਸਤ ਨੂੰ ਚੰਡੀਗੜ੍ਹ ‘ਚ ਹੋਣ ਵਾਲੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸੂਬੇ ‘ਚ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ 16 ਯੂਨੀਅਨਾਂ ਦੇ ਕਿਸਾਨ ਆਗੂਆਂ ਨੂੰ ਸੋਮਵਾਰ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਅਖੌਤੀ ਬਦਲਾਓ ਅਤੇ ਕਿਸਾਨ ਪੱਖੀ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਕਾਲੇ ਏਜੰਡੇ ਨੂੰ ਅੱਗੇ ਵਧਾ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਨ੍ਹਾਂ ਗ੍ਰਿਫਤਾਰੀਆਂ ਦਾ ਕਾਰਨ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਵਿਰੋਧ ‘ਚ 22 ਅਗਸਤ ਤੋਂ ਚੰਡੀਗੜ੍ਹ ‘ਚ ਕਿਸਾਨ ਯੂਨੀਅਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਅਖੌਤੀ ਬਦਲਾਅ ਸਰਕਾਰ ਨੇ ਇਹ ਸਖ਼ਤ ਰੁਖ਼ ਅਪਣਾਇਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠ ਦਾ ਪਰਦਾ ਫਾਸ਼ ਹੋ ਗਿਆ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਹੜ੍ਹਾਂ ਨੇ ਪੰਜਾਬ ਖ਼ਾਸ ਕਰ ਕੇ ਖੇਤੀ ਖੇਤਰ ਵਿੱਚ ਤਬਾਹੀ ਮਚਾਈ ਹੈ, ਜਿਸ ਤੋਂ ਬਾਅਦ ‘ਆਪ’ ਸਰਕਾਰ ਹਰੇਕ ਕਿਸਾਨ ਨੂੰ ਨੁਕਸਾਨੀ ਗਈ ਫ਼ਸਲ ਵਿੱਚੋਂ ਪੰਜ ਏਕੜ ਤੱਕ ਰਾਹਤ ਦੇਣ ਦੀ ਸਾਜ਼ਿਸ਼ ਰਚ ਰਹੀ ਹੈ, ਜੋ ਕਿ ਸਵੀਕਾਰ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਦੀਆਂ ਮੁਰਗ਼ੀਆਂ ਜਾਂ ਬੱਕਰੀਆਂ ਹੜ੍ਹ ਕਾਰਨ ਮਾਰੀਆਂ ਗਈਆਂ ਸਨ। ਇਸ ਦੌਰਾਨ, ਉਹ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਮੂਰਖਤਾਪੂਰਨ ਸ਼ਰਤਾਂ ਰੱਖ ਰਹੇ ਹਨ, ਜਿਨ੍ਹਾਂ ਦੀਆਂ ਫ਼ਸਲਾਂ ਹੜ੍ਹਾਂ ਵਿੱਚ ਨੁਕਸਾਨੀਆਂ ਗਈਆਂ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਆਪਣੀ ਵਚਨਬੱਧਤਾ ਤੋਂ ਬੇਸ਼ਰਮੀ ਨਾਲ ਮੁਕਰ ਰਹੇ ਹਨ। ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਪਾਰਟੀ ਦੇ ਵਿਸਥਾਰ ਲਈ ਰੈਲੀਆਂ ਕਰ ਰਹੇ ਹਨ ਜਦੋਂ ਕਿ ਪੰਜਾਬ ਹੁਣ ਤੱਕ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ। ‘ਆਪ’ ਪ੍ਰਸ਼ਾਸਨ ਵੱਲੋਂ ਨਾਕਾਫ਼ੀ ਪ੍ਰਬੰਧਾਂ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੰਜਾਬ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਬਾਜਵਾ ਨੇ ਮੰਗ ਕੀਤੀ ਕਿ ਭਗਵੰਤ ਮਾਨ ਨੂੰ ਤੁਰੰਤ ਆਪਣੀ ਪਾਰਟੀ ਛੱਡ ਦੇਣੀ ਚਾਹੀਦੀ ਹੈ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ। The post ਪ੍ਰਤਾਪ ਸਿੰਘ ਬਾਜਵਾ ਨੇ ਪ੍ਰਦਰਸ਼ਨ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest