PM ਮੋਦੀ ਅੱਜ ‘ਅੰਮ੍ਰਿਤ ਭਾਰਤ ਸਟੇਸ਼ਨ’ ਯੋਜਨਾ ਦੇ ਤਹਿਤ ਕਰਨਗੇ ਦੇਸ਼ ਦੇ 508 ਸਟੇਸ਼ਨਾਂ ਦਾ ਨਵੀਨੀਕਰਨ

ਅੱਜ ਭਾਰਤੀ ਰੇਲਵੇ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ। ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤ ਭਾਰਤ ਯੋਜਨਾ ਤਹਿਤ ਐਤਵਾਰ (6 ਅਗਸਤ) ਨੂੰ ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

Amrit Bharat Station Scheme
Amrit Bharat Station Scheme

ਪ੍ਰਧਾਨ ਮੰਤਰੀ ਜਿਨ੍ਹਾਂ 508 ਸਟੇਸ਼ਨਾਂ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ, ਉਹ ਸਾਰੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ। ਜਿਸ ਵਿਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ 55-55, ਬਿਹਾਰ ਵਿਚ 49, ਮਹਾਰਾਸ਼ਟਰ ਵਿਚ 44, ਪੱਛਮੀ ਬੰਗਾਲ ਵਿਚ 37, ਮੱਧ ਪ੍ਰਦੇਸ਼ ਵਿਚ 34, ਅਸਾਮ ਵਿਚ 32, ਉੜੀਸਾ ਵਿਚ 25, ਪੰਜਾਬ ਵਿਚ 22, ਗੁਜਰਾਤ ਵਿਚ 21-21 ਅਤੇ ਤੇਲੰਗਾਨਾ, ਝਾਰਖੰਡ ਵਿਚ 20, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ 18-18, ਹਰਿਆਣਾ ਵਿੱਚ 15 ਅਤੇ ਕਰਨਾਟਕ ਵਿੱਚ 13। ਇਸ ਦੇ ਨਾਲ ਹੀ ਚੰਡੀਗੜ੍ਹ ‘ਚ 8, ਕੇਰਲ ‘ਚ 5, ਦਿੱਲੀ, ਤ੍ਰਿਪੁਰਾ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ‘ਚ 3-3 ਸਟੇਸ਼ਨਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਹੈ ਜਦਕਿ ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ ਅਤੇ ਪੁਡੂਚੇਰੀ ‘ਚ 1-1 ਸਟੇਸ਼ਨਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਹੈ। ਪੁਨਰ ਵਿਕਾਸ ਦੇ ਇਹ ਪ੍ਰੋਗਰਾਮ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕੀਤੇ ਜਾਣਗੇ, ਜਿਸ ਦਾ ਬਜਟ 24 ਹਜ਼ਾਰ 700 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਵਿੱਚ 1300 ਰੇਲਵੇ ਸਟੇਸ਼ਨਾਂ ਨੂੰ ਮਲਟੀ-ਮੋਡਲ ਹੱਬ ਵਜੋਂ ਵਿਕਸਤ ਕੀਤਾ ਜਾਣਾ ਹੈ। ਇਸ ਤਹਿਤ ਪਹਿਲੇ ਪੜਾਅ ‘ਚ 508 ਰੇਲਵੇ ਸਟੇਸ਼ਨਾਂ ‘ਤੇ ਕੰਮ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਪੀਐਮਓ ਦੇ ਹਵਾਲੇ ਨਾਲ ਕਿਹਾ ਹੈ ਕਿ ਯੋਜਨਾ ਦੇ ਤਹਿਤ ਇਨ੍ਹਾਂ ਸਟੇਸ਼ਨਾਂ ਨੂੰ ਸ਼ਹਿਰ ਦੇ ਦੋਵੇਂ ਪਾਸੇ ਸਹੀ ਏਕੀਕਰਣ ਦੇ ਨਾਲ ਸਿਟੀ ਸੈਂਟਰਾਂ ਵਜੋਂ ਵਿਕਸਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਸਟੇਸ਼ਨ ਦੀ ਇਮਾਰਤ ਦੇ ਡਿਜ਼ਾਈਨ ਵਿਚ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਦੀ ਝਲਕ ਦੇਖਣ ਨੂੰ ਮਿਲੇਗੀ। ਇਨ੍ਹਾਂ ਸਟੇਸ਼ਨਾਂ ‘ਤੇ ਯਾਤਰੀਆਂ ਦੀਆਂ ਆਧੁਨਿਕ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ।
ਇਨ੍ਹਾਂ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਦੋ ਸਾਲਾਂ ਦੇ ਅੰਦਰ ਇਹ ਸਟੇਸ਼ਨ ਪੂਰੀ ਤਰ੍ਹਾਂ ਬਦਲਦੇ ਨਜ਼ਰ ਆਉਣਗੇ। ਯਾਤਰੀਆਂ ਲਈ ਅਤਿ-ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਰੇਲ ਗੱਡੀ ਦੇ ਲੋਕੋ ਪਾਇਲਟ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਰਨਿੰਗ ਰੂਮ ਵੀ ਹੋਵੇਗਾ।

The post PM ਮੋਦੀ ਅੱਜ ‘ਅੰਮ੍ਰਿਤ ਭਾਰਤ ਸਟੇਸ਼ਨ’ ਯੋਜਨਾ ਦੇ ਤਹਿਤ ਕਰਨਗੇ ਦੇਸ਼ ਦੇ 508 ਸਟੇਸ਼ਨਾਂ ਦਾ ਨਵੀਨੀਕਰਨ appeared first on Daily Post Punjabi.



Previous Post Next Post

Contact Form