ਜੂਨ 2023 ਵਿੱਚ ਪਰਦੇ ‘ਤੇ ਆਈ ਸ਼ਾਨਦਾਰ ਫ਼ਿਲਮ ਜਿਸਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ, ਹੁਣ ਸਭ ਤੋਂ ਵੱਡੇ ਪੰਜਾਬੀ OTT ਪਲੇਟਫਾਰਮ ਚੌਪਾਲ ਤੇ ਆ ਚੁੱਕੀ ਹੈ। ਸ਼ਾਨਦਾਰ ਅਦਾਕਾਰ ਜੇ ਰੰਧਾਵਾ ਅਤੇ ਬਾਣੀ ਸੰਧੂ ਦੀ ਸਟਾਰ ਕਾਸਟ ਨਾਲ਼ ਬਣੀ ਇਹ ਫ਼ਿਲਮ ਭਾਰਤ ਅਤੇ ਵਿਦੇਸ਼ਾਂ ਵਿੱਚ ਪੂਰੀ ਹਿੱਟ ਰਹੀ। ਉੱਘੇ ਨਿਰਦੇਸ਼ਕ ਮਨੀਸ਼ ਭੱਟ ਦੁਆਰਾ ਨਿਰਦੇਸ਼ਤ ਇਸ ਐਕਸ਼ਨ ਫ਼ਿਲਮ ਨੇ ਅਦਾਕਾਰਾਂ ਅਤੇ ਕਹਾਣੀ ਨਾਲ਼ ਦਰਸ਼ਕਾਂ ਨੂੰ ਹੈਰਾਨ ਕਰਕੇ ਰੀਲੀਜ਼ ਹੁੰਦੇ ਹੀ ਪੂਰੀ ਧਮਾਲ ਮਚਾ ਦਿੱਤੀ।
ਫ਼ਿਲਮ ਦੀ ਕਹਾਣੀ ਰਾਜਵੀਰ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਕਿਰਦਾਰ ਜੇ ਰੰਧਾਵਾ ਦੁਆਰਾ ਨਿਭਾਇਆ ਗਿਆ ਹੈ, ਇੱਕ ਨੌਜਵਾਨ ਐਥਲੀਟ ਹੈ ਜੋ ਸੋਨੇ ਦਾ ਤਗਮਾ ਜਿੱਤਣ ਦਾ ਸੁਪਨਾ ਬੁਣਦਾ ਹੈ। ਪਰ ਬਦਕਿਸਮਤੀ ਨਾਲ ਜ਼ਿੰਦਗੀ ਉਸ ਦੇ ਸਾਹਮਣੇ ਚੁਣੌਤੀਆਂ ਪੇਸ਼ ਕਰਦੀ ਹੈ ਅਤੇ ਉਸਦੀ ਮਿਹਨਤ ਅਤੇ ਸਬਰ ਦੀ ਪਰਖ਼ ਲੈਂਦੀ ਹੈ। ਉਸਦੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਆਏ ਮੋੜ ਕਿਵੇਂ ਉਸਦੀ ਜ਼ਿੰਦਗੀ ਨੂੰ ਬਦਲ ਦਿੰਦੇ ਹਨ।
ਇਹ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜੋ ਤੁਹਾਨੂੰ ਰਾਜਵੀਰ ਦੇ ਸਫ਼ਰ ‘ਤੇ ਲੈ ਜਾਵੇਗੀ ਅਤੇ ਤੁਸੀਂ ਉਸਦੇ ਹਰ ਅਹਿਸਾਸ ਨੂੰ ਮਹਿਸੂਸ ਕਰ ਸਕਦੇ ਹੋ। ਰਾਜਵੀਰ ਅਤੇ ਰੁਪਿੰਦਰ, ਜਿਸ ਦਾ ਕਿਰਦਾਰ ਬਾਣੀ ਸੰਧੂ ਨੇ ਨਿਭਾਇਆ ਹੈ, ਦੋਵਾਂ ਦੀ ਪ੍ਰੇਮ ਕਹਾਣੀ ਅਤੇ ਰੋਮਾਂਸ ਫ਼ਿਲਮ ਨੂੰ ਹੋਰ ਵਧੀਆ ਬਣਾਉਂਦਾ ਹੈ। ਇਸ ਹਿੱਟ ਫ਼ਿਲਮ ਨੇ ਰਿਲੀਜ਼ ਹੋਣ ‘ਤੇ ਬਾਕਸ ਆਫ਼ਿਸ ‘ਤੇ ਤੂਫ਼ਾਨ ਮਚਾ ਦਿੱਤਾ ਸੀ। ਇਹ ਹੁਣ ਤੱਕ ਜੇ ਰੰਧਾਵਾ ਦੀ ਸਭ ਤੋਂ ਮਸ਼ਹੂਰ ਫਿਲਮ ਸੀ।
ਅਭਿਨੇਤਾ ਜੇ ਰੰਧਾਵਾ ਨੇ ਪਹਿਲਾਂ ਵੀ ਚੋਬਰ (2022), ਤੀਜਾ ਪੰਜਾਬ (2021), ਅਤੇ ਨਿਸ਼ਾਨੇਬਾਜ਼ (2022) ਵਰਗੀਆਂ ਕੁਝ ਸ਼ਾਨਦਾਰ ਫ਼ਿਲਮਾਂ ਕੀਤੀਆਂ ਹਨ। ਜੇ ਰੰਧਾਵਾ ਨੇ ਇੱਕ ਮਸ਼ਹੂਰ ਪੰਜਾਬੀ ਗਾਇਕ ਹੋਣ ਦੇ ਨਾਲ਼ ਨਾਲ਼ ਇੱਕ ਸੰਗੀਤਕਾਰ ਅਤੇ ਅਭਿਨੇਤਾ ਦੇ ਰੂਪ ਵਿੱਚ ਵੀ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਪੰਜਾਬੀ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵਿੱਚ ਉਸਦੀ ਪ੍ਰਸਿੱਧੀ ਦਾ ਪਤਾ ਲੱਗਦਾ ਹੈ ਅਤੇ ਇਹ ਉਸਦੇ ਲਈ ਸਿਰਫ ਸ਼ੁਰੂਆਤ ਹੈ।
ਸਾਡਾ ਪੰਜਾਬੀ ਸਿਨੇਮਾ ਉਨ੍ਹਾਂ ਫਿਲਮਾਂ ਲਈ ਜਾਣਿਆ ਜਾਂਦਾ ਹੈ ਜੋ ਖੇਤਰੀ ਹਨ, ਫਿਰ ਵੀ ਵਿਸ਼ਵ ਪੱਧਰ ‘ਤੇ ਦਰਸ਼ਕ ਇਸ ਨਾਲ਼ ਜੁੜਦੇ ਹਨ ਅਤੇ ਮੈਡਲ ਅਜਿਹੀ ਹੀ ਇਕ ਫਿਲਮ ਹੈ। ਮੈਡਲ ਵਿੱਚ ਉਹ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੇ ਇਸ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਹਿੱਟ ਬਣਾਇਆ ਹੈ। ਇਹ ਫ਼ਿਲਮ ਉਹਨਾਂ ਸਭ ਲਈ ਹੈ ਜਿਹਨਾਂ ਨੇ ਇਸ ਨੂੰ ਸਿਨੇਮਾ ਘਰਾਂ ਵਿੱਚ ਨਹੀਂ ਦੇਖਿਆ ਅਤੇ ਹੁਣ ਦੇਖਣਾ ਚਾਹੁੰਦੇ ਹਨ, ਕਿਉਂ ਕਿ ਇਹ ਤੁਹਾਡੇ ਆਪਣੇ ਪੰਜਾਬੀ OTT ਪਲੇਟਫਾਰਮ ਚੌਪਾਲ ‘ਤੇ ਉਪਲਬਧ ਹੈ।
ਚੀਫ਼ ਕੰਟੈਂਟ ਅਫ਼ਸਰ ਨਿਤਿਨ ਗੁਪਤਾ ਨੇ ਚੌਪਾਲ ‘ਤੇ ਮੈਡਲ ਦੇ ਰਿਲੀਜ਼ ਹੋਣ ਤੇ ਟਿੱਪਣੀ ਕੀਤੀ ਕਿ “ਅਸੀਂ ਇਸ ਪਲੇਟਫਾਰਮ ਰਾਹੀਂ ਵਿਸ਼ਵ ਪੱਧਰੀ ਪੰਜਾਬੀ ਮਨੋਰੰਜਨ ਦਰਸ਼ਕਾਂ ਲਈ ਲੈ ਕੇ ਆਉਣ ਦਾ ਉਦੇਸ਼ ਪੂਰਾ ਕਰ ਰਹੇ ਹਾਂ, ਜੋ ਉਹ ਸਿਲਵਰ ਸਕਰੀਨ ‘ਤੇ ਇਹ ਦੇਖਣ ਤੋਂ ਖੁੰਝ ਜਾਂਦੇ ਹਨ। ਅਸੀਂ ਤੁਹਾਡੇ ਲਈ ਘਰ ਵਿੱਚ ਆਰਾਮ ਨਾਲ਼ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੇਖਣ ਲਈ ਨਵਾਂ ਪੰਜਾਬੀ ਕੰਟੈਂਟ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ।
ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ, ਪੰਛੀ, ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਜੈ ਰੰਧਾਵਾ ਤੇ ਬਾਣੀ ਸੰਧੂ ਦੀ ਫ਼ਿਲਮ ‘ਮੈਡਲ’ OTT Platform ਚੌਪਾਲ ‘ਤੇ ਹੋਈ ਰਿਲੀਜ਼ appeared first on Daily Post Punjabi.
source https://dailypost.in/news/entertainment/jayy-randhawa-and-bani-sandhu/