ਅਭਿਸ਼ੇਕ ਬੱਚਨ ਦੀ ਸਪੋਰਟਸ ਡਰਾਮਾ ਫਿਲਮ ਘੂਮਰ ਲਾਈਮਲਾਈਟ ਵਿੱਚ ਬਣੀ ਹੋਈ ਹੈ। ਫਿਲਮ ਦੇ ਟ੍ਰੇਲਰ ਦੀ ਕਾਫੀ ਤਾਰੀਫ ਹੋਈ ਸੀ। ਅਜਿਹੇ ‘ਚ ਦਰਸ਼ਕਾਂ ਦੀ ਦਿਲਚਸਪੀ ਫਿਲਮ ‘ਚ ਬਣੀ ਰਹਿੰਦੀ ਹੈ। ਹੁਣ ‘ਘੂਮਰ’ ਕੁਝ ਹੀ ਦਿਨਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਅਭਿਸ਼ੇਕ ਬੱਚਨ ਲਈ ਘੂਮਰ ਬਹੁਤ ਮਹੱਤਵਪੂਰਨ ਫਿਲਮ ਹੈ। ਅਦਾਕਾਰਾਂ ਲਈ ਭਾਵੇਂ ਹਰ ਪ੍ਰੋਜੈਕਟ ਅਹਿਮ ਹੁੰਦਾ ਹੈ ਪਰ ਅਭਿਸ਼ੇਕ ਲਈ ਘੁਮਰ ਖਾਸ ਹੈ ਕਿਉਂਕਿ ਇਸ ਫ਼ਿਲਮ ਨਾਲ ਉਹ ਪੰਜ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:< /p>
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਅਭਿਸ਼ੇਕ ਬੱਚਨ ਨੂੰ ਆਖਰੀ ਵਾਰ ਸਾਲ 2018 ਵਿੱਚ ਸਿਨੇਮਾਘਰਾਂ ਵਿੱਚ ਦੇਖਿਆ ਗਿਆ ਸੀ। ਉਸਦੀ ਆਖਰੀ ਥੀਏਟਰਿਕ ਰਿਲੀਜ਼ ਮਨਮਰਜ਼ੀਆਂ ਸੀ, ਜੋ 14 ਸਤੰਬਰ 2018 ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਅਭਿਨੇਤਾ ਸਿਨੇਮਾਘਰਾਂ ਤੋਂ ਦੂਰ ਰਹੇ ਹਨ, ਪਰ ਓਟੀਟੀ ‘ਤੇ ਨਿਯਮਤ ਤੌਰ ‘ਤੇ ਦੇਖੇ ਗਏ ਹਨ।
The post ‘Ghoomer’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨਗੇ ਅਭਿਸ਼ੇਕ ਬੱਚਨ, 5 ਸਾਲਾਂ ਤੋਂ ਸਿਨੇਮਾਘਰਾਂ ‘ਚ ਨਜ਼ਰ ਨਹੀਂ ਆਈ ਇਕ ਵੀ ਫਿਲਮ appeared first on Daily Post Punjabi.