ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਜੇ ਚਰਿੱਤਰ ਪ੍ਰਮਾਣ ‘ਤੇ ਲਿਖਿਆ ਜਾਵੇਗਾ ਕਿ ਇਹ ਛੇੜਛਾੜ ਵਿਚ ਸ਼ਾਮਲ ਹੈ। ਸੀਐੱਮ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
CM ਗਹਿਲੋਤ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਔਰਤਾਂ, ਕੁੜੀਆਂ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਲਈ ਛੇੜਛਾੜ ਕਰਨ ਵਾਲੇ ਮਨਚਲਿਆਂ ਦਾ ਵੀ ਪੁਲਿਸ ਥਾਣਿਆਂ ਵਿਚ ਹਿਸਟਰੀਸ਼ਿਟਰਾਂ ਦੀ ਤਰ੍ਹਾਂ ਰਿਕਾਰਡ ਰੱਖਿਆ ਜਾਵੇਗਾ। ਸੂਬਾ ਸਰਕਾਰ ਪੁਲਿਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਨ੍ਹਾਂ ਦੇ ਚਰਿੱਤਰ ਪ੍ਰਮਾਣ ਪੱਤਰ ‘ਤੇ ਲਿਖ ਦੇਵੇਗੀ ਕਿ ਇਹ ਲੋਕ ਛੇੜਛਾੜ ਦੀਆਂ ਘਟਨਾਵਾਂ ਵਿਚ ਸ਼ਾਮਲ ਰਿਹਾ ਹੈ। ਸੀਐੱਮ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਦਾ ਸਮਾਜਿਕ ਬਾਈਕਾਟ ਕਰਨਾ ਜ਼ਰੂਰੀ ਹੈ।
ਦੱਸ ਦੇਈਏ ਕਿ ਸੀਐੱਮ ਗਹਿਲੋਤ ਨੇ ਪਿਛਲੇ ਦਿਨੀਂ ਪੇਂਡੂ ਤੇ ਸ਼ਹਿਰੀ ਓਲੰਪਿਕ ਦੇ ਉਘਾਟਨ ਸਮਾਰੋਹ ਵਿਚ ਮਨਚਲਿਆਂ ਦਾ ਪਰਮਾਨੈਂਟ ਇਲਾਜ ਕਰਨ ਦੀ ਗੱਲ ਕਹੀ ਸੀ। ਸੀਐੱਮ ਨੇ ਇਹ ਸਾਫ ਕਹਿ ਦਿੱਤਾ ਹੈ ਕਿ ਛੇੜਛਾਰ ਕਰਨ ਵਾਲੇ ਮਨਚਲਿਆਂ ਦਾ ਰਿਕਾਰਡ ਰੱਖਿਆ ਜਾਵੇਗਾ। ਇਸ ਦੇ ਬਾਅਦ ਇਹ ਸਾਰੇ ਨਾਂ RPSC, ਕਰਮਚਾਰੀ ਚੋਣ ਬੋਰਡ ਨੂੰ ਭੇਜੇ ਜਾਣਗੇ। ਜੇਕਰ ਕੋਈ ਮਨਚਲਾ ਸਰਕਾਰੀ ਨੌਕਰੀ ਲਈ ਅਪਲਾਈ ਕਰਦਾ ਹੈ ਤਾਂ ਰਿਕਾਰਡ ਮਿਲਣ ਦੇ ਬਾਅਦ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਚਿੰਤਪੁਰਨੀ ਮੰਦਰ ‘ਚ ਹੁਣ VVIP ਦਰਸ਼ਨ ਲਈ ਲੱਗੇਗੀ 1100 ਦੀ ਪਰਚੀ, ਮੰਤਰੀ-ਵਿਧਾਇਕਾਂ ਨੂੰ ਹੋਵੇਗੀ ਛੋਟ
ਰਾਜਸਥਾਨ ਵਿਚ ਮਹਿਲਾਵਾਂ ਖਿਲਾਫ ਅਪਰਾਧ ਲਗਾਤਾਰ ਵੱਧ ਰਹੇ ਹਨ। ਜਬਰ ਜਨਾਹ ਦੇ ਮਾਮਲੇ ਵਿਚ ਸੂਬਾ ਦੇਸ਼ ਵਿਚ ਨੰਬਰ ਇਕ ‘ਤੇ ਹੈ। ਬੀਤੇ 5-6 ਮਹੀਨਿਆਂ ਵਿਚ ਮਹਿਲਾ ਅਪਰਾਧ ਦੇ ਕਈ ਗੰਭੀਰ ਮਾਮਲੇ ਸਾਹਮਣੇ ਆਏ ਜਿਸ ਨਾਲ ਗਹਿਲੋਤ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post CM ਗਹਿਲੋਤ ਦਾ ਵੱਡਾ ਫੈਸਲਾ, ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ appeared first on Daily Post Punjabi.