ਦਿੱਲੀ ਸੇਵਾ ਬਿੱਲ ਰਾਜਸਭਾ ਤੋਂ ਵੀ ਪਾਸ ਹੋ ਗਿਆ ਹੈ। ਇਸ ਨੂੰ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਕਾਲਾ ਕਾਨੂੰਨ ਕਹਿੰਦਿਆਂ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ। ਸੀ.ਐੱਮ. ਕੇਜਰੀਵਾਲ ਨੇ ਇਸ ਬਿੱਲ ਨੂੰ ਲਿਆਉਣ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਤੁਹਾਡੀ ਜਗ੍ਹਾ ਹੁੰਦਾ ਤਾਂ ਅਜਿਹਾ ਕਦੇ ਨਾ ਕਰਦਾ। ਜੇ ਕਦੇ ਦੇਸ਼ ਤੇ ਸੱਤਾ ਵਿੱਚ ਚੁਣਨਾ ਹੋਇਆ ਤਾਂ ਦੇਸ਼ ਲਈ ਸੌ ਸੱਤਾ ਕੁਰਬਾਨ। ਸੱਤਾ ਤਾਂ ਕੀ, ਦੇਸ਼ ਲਈ ਸੌ ਵਾਰ ਆਪਣੀ ਜਾਨ ਵੀ ਕੁਰਬਾਨ। ਮੁੱਖ ਮੰਤਰੀ ਭਗਵੰਤ ਮਾਨ ਵੀ ਕੇਜਰੀਵਾਲ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਸੀ.ਐੱਮ. ਮਾਨ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ 140 ਕਰੋੜ ਦੇਸ਼ ਭਗਤ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਅਰਵਿੰਦ ਕੇਜਰੀਵਾਲ ਜੀ ਤੁਹਾਡੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਸਲਾਮ… ਇਨਕਲਾਬ ਜ਼ਿੰਦਾਬਾਦ…।
ਇਸ ਬਿੱਲ ਦੇ ਪਾਸ ਹੋਣ ‘ਤੇ ਕੇਜਰੀਵਾਲ ਨੇ ਕਿਹਾ ਕਿ ਇਹ ਕਾਲਾ ਕਾਨੂੰਨ ਲੋਕਤੰਤਰ ਦੇ ਖਿਲਾਫ ਹੈ, ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ। ਜੇ ਲੋਕਤੰਤਰ ਕਮਜ਼ੋਰ ਹੁੰਦਾ ਹੈ ਤਾਂ ਸਾਡਾ ਭਾਰਤ ਕਮਜ਼ੋਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਰਾਹੀਂ ਕਿਵੇੰ ਤੁਸੀਂ ਦਿੱਲੀ ਦੇ ਲੋਕਾਂ ਦੇ ਵੋਟ ਦੀ ਤਾਕਤ ਨੂੰ ਖੋਹ ਰਹੇ ਹੋ। ਦਿੱਲੀ ਦੇ ਲੋਕਾਂ ਨੂੰ ਗੁਲਾਮ ਤੇ ਬੇਵੱਸ ਬਣਾ ਰਹੇ ਹੋ। ਉਨ੍ਹਾਂ ਦੀ ਸਰਕਾਰ ਨੂੰ ਕਮਜ਼ੋਰ ਕਰ ਰਹੇ ਹੋ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਸੰਵਿਧਾਨ ਮੁਤਾਬਕ ਲੋਕ ਆਪਣੀ ਸਰਕਾਰ ਖੁਦ ਚੁਣਨਗੇ ਅਤੇ ਉਸ ਸਰਕਾਰ ਨੂੰ ਕੰਮ ਕਰਨ ਦੀਆੰ ਸਾਰੀਆਂ ਸ਼ਕਤੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਬਿੱਲ ਪਾਸ ਕਰਕੇ ਆਜ਼ਾਦੀ ਦੇ 75 ਸਾਲਾਂ ਮਗਰੋਂ ਪੀ.ਐੱਮ. ਮੋਦੀ ਨੇ ਦਿੱਲੀ ਦੇ ਲੋਕਾਂ ਦੀ ਆਜ਼ਾਦੀ ਖੋਹ ਲਈ ਹੈ, ਜੋਕਿ 1935 ਦੇ ਅੰਗਰੇਜ਼ਾਂ ਦੇ ਕਾਨੂੰਨ ਵਰਗਾ ਹੈ ਕਿ ਦਿੱਲੀ ਦੇ ਲੋਕ ਸਰਕਾਰ ਬਣਾਉਣਗੇ ਪਰ ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਕਿਆਰਾ ਦਾ BSF ਜਵਾਨਾਂ ਨਾਲ ਪੂਰਾ ਦਿਨ, ਫੌਜੀ ਵਾਂਗ ਹਥਿਆਰ ਚਲਾਏ, ਆਪਣੇ ਨਾਂ ਦਾ ਰੁੱਖ ਲਾਇਆ (ਤਸਵੀਰਾਂ)
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਇੱਕ ਦਿਨ ਵਿੱਚ ਹੀ ਪਲਟ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚਾਰ ਚੋਣਾਂ ਬੀਜੇਪੀ ਹਾਰ ਚੁੱਕੀ ਹੈ। ਪਿਛਲੇ 25 ਸਾਲਾਂ ਵਿੱਚ ਦਿੱਲੀ ਵਿੱਚ ਭਾਜਪਾ ਦੀ ਕੋਈ ਸਰਕਾਰ ਨਹੀਂ ਬਣੀ, ਇਸ ਕਰਕੇ ਹੁਣ ਉਹ ਪਿਛਲੇ ਚੋਰ ਦਰਵਾਜ਼ੇ ਤੋਂ ਦਾਖਲ ਹੋਏ ਹਨ।
ਇਸ ਕਾਨੂੰਨ ਮੁਤਾਬਕ ਦਿੱਲੀ ਦੇ ਹਰ ਵਰਗ ਦੇ ਕਰਮਚਾਰੀਆਂ ਦੀ ਪਾਲਿਸੀ ਕੇਂਦਰ ਸਰਕਾਰ ਬਣਾਏਗੀ। ਪ੍ਰਧਾਨ ਮੰਤਰੀ ਨੂੰ ਕੇਂਦਰ ਚਲਾਉਣਾ ਚਾਹੀਦਾ ਹੈ, ਦਿੱਲੀ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…”
The post ਦਿੱਲੀ ਬਿੱਲ ‘ਤੇ ਬੋਲੇ ਕੇਜਰੀਵਾਲ- ‘ਦੇਸ਼ ਲਈ ਸੱਤਾ ਤਾਂ ਕੀ ਜਾਨ ਵੀ ਕੁਰਬਾਨ’, CM ਮਾਨ ਨੇ ਜਜ਼ਬੇ ਨੂੰ ਕੀਤਾ ਸਲਾਮ appeared first on Daily Post Punjabi.