ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੁਝ ਕੁ ਸਕੂਲਾਂ ਵਿਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਿਆਂ ਵਿਦਿਆਰਥੀਆਂ ਨਾਲ ਲੁੱਟ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਭਿਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਵਿੱਚ ਕੁਝ ਲੜਕੀਆਂ ਵੱਲੋਂ ਵਿਦਿਆਰਥੀਆਂ ਦੇ ਆਮਦਨ, ਰੂਰਲ ਏਰੀਆ, ਬਾਰਡਰ ਏਰੀਆ ਅਤੇ ਜਾਤੀ ਸਰਟੀਫਿਕੇਟ ਬਣਾਉਣ ਲਈ ਪ੍ਰਤੀ ਵਿਦਿਆਰਥੀਆਂ ਕੋਲੋਂ 250 ਰੁਪਏ ਲੈਣ ਦੀ ਖਬਰ ਹੈ।
ਸਕੂਲ ਵਿੱਚ ਸਰਟੀਫਿਕੇਟ ਬਣਾਉਣ ਆਈ ਟੀਮ ਕੋਲੋਂ ਜਦੋਂ ਬਣਾਏ ਰਹੇ ਸਰਟੀਫਿਕੇਟਾਂ ਦੀ ਸਬੰਧੀ ਪੈਸੇ ਦੀ ਵਸੂਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਸਿਰਫ ਇਕ ਸਰਟੀਫਿਕੇਟ ਦੇ ਜੋ ਉਹ 250 ਰੁਪਏ ਲੈਂਦੇ ਹਨ, ਉਸ ਦੇ 50 ਰੁਪਏ ਮਿਲਦੇ ਹਨ, ਬਾਕੀ ਸਾਰਾ ਕੰਮ ਕੋਈ ਹੋਰ ਪ੍ਰਾਈਵੇਟ ਵਿਅਕਤੀ ਕਰਦਾ ਹੈ। 18 ਵਿਦਿਆਰਥੀਆਂ ਦੇ ਸਰਟੀਫਿਕੇਟ ਬਣਾਉਣ ਲਈ ਟੀਮ ਵਲੋਂ ਪੈਸੇ ਵਸੂਲੇ ਜਾ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ‘ਚ Poco M6 Pro 5G ਸਮਾਰਟਫੋਨ ਹੋਇਆ ਲਾਂਚ, ਕੀਮਤ 10,000 ਤੋਂ ਵੀ ਘੱਟ
ਇੰਨਾ ਹੀ ਨਹੀਂ ਸਗੋਂ ਸਕੂਲ ਦੇ ਪ੍ਰਿੰਸੀਪਲ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ ਜਦੋਂ ਕਿ ਸਕੂਲ ਅੰਦਰ ਬਿਨਾਂ ਪਰਮਿਸ਼ਨ ਤੋਂ ਕੋਈ ਵੀ ਨਹੀਂ ਆ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨਾਲ ਹੋ ਰਹੀ ਲੁੱਟ, ਜਾਤੀ ਸਰਟੀਫਿਕੇਟ ਬਣਾਉਣ ਲਈ ਵਸੂਲੇ ਜਾ ਰਹੇ ਪੈਸੇ appeared first on Daily Post Punjabi.
source https://dailypost.in/latest-punjabi-news/students-in-government-schools/