ਹਾਰ-ਸਿੰਗਾਰ ਕਰਨਾ ਹਰੇਕ ਔਰਤ ਦਾ ਸ਼ੌਂਕ ਹੁੰਦਾ ਹੈ, ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ। ਵਿਆਹ ਮਗਰੋਂ ਔਰਤਾਂ ਦਾ ਇਹ ਸ਼ੌਂਕ ਹੋਰ ਵੀ ਵਧ ਜਾਂਦਾ ਹੈ ਪਰ ਇਹ ਸ਼ੌਂਕ ਇੱਕ ਔਰਤ ਦੀ ਮੌਤ ਦੀ ਵਜ੍ਹਾ ਬਣ ਗਿਆ।
ਘਟਨਾ ਯੂਪੀ ਦੀ ਹੈ। ਯੂਪੀ ਦੇ ਫਰੂਖਾਬਾਦ ਜ਼ਿਲ੍ਹੇ ਦੇ ਮੌਦਰਵਾਜਾ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ ਔਰਤ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਜ਼ਿਲ੍ਹੇ ਦੇ ਮੌਦਰਵਾਜਾ ਥਾਣਾ ਖੇਤਰ ਦੇ ਗੁਤਾਸੀ ਪਿੰਡ ਵਿੱਚ ਦੇਰ ਰਾਤ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਨੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਔਰਤ ਦਾ ਕਤਲ ਉਸ ਦੇ ਪਤੀ ਨੇ ਹੀ ਕੀਤਾ ਹੈ। ਕਤਲ ਦਾ ਕਾਰਨ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪਤੀ ਹੀ ਪਤਨੀ ਦਾ ਕਾਤਲ ਨਿਕਲਿਆ। ਪੁਲਿਸ ਮੁਤਾਬਕ ਔਰਤ ਦੇ ਪਤੀ ਨੇ ਆਪਣੀ ਪਤਨੀ ਦਾ ਕਤਲ ਸਿਰਫ ਇਸ ਲਈ ਕੀਤਾ ਕਿਉਂਕਿ ਉਹ ਬਹੁਤ ਖੂਬਸੂਰਤ ਸੀ ਅਤੇ ਹਰ ਰੋਜ਼ ਬੰਨਦੀ-ਠਣਦੀ ਸੀ। ਮ੍ਰਿਤਕ ਔਰਤ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਘਰ ‘ਚ ਚੰਗੇ ਕੱਪੜੇ ਪਾਉਣ ਦੇ ਨਾਲ-ਨਾਲ ਖੂਬ ਬੰਨਦੀ-ਠਣਦੀ ਸੀ, ਜਿਸ ਕਾਰਨ ਪਤੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ। ਦੋਸ਼ੀ ਪਤੀ ਸਮਝਦਾ ਸੀ ਕਿ ਔਰਤ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ, ਜਿਸ ਕਾਰਨ ਪਤੀ ਨੂੰ ਔਰਤ ਦਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਬਹੁਤ ਬੁਰਾ ਲੱਗਦਾ ਸੀ।
ਜਦੋਂ ਦੋਸ਼ੀ ਦੀ ਪਤਨੀ ਸ਼ੌਚ ਕਰਨ ਲਈ ਘਰ ਤੋਂ ਬਾਹਰ ਨਿਕਲੀ ਤਾਂ ਪਤੀ ਨੇ ਹੌਲੀ-ਹੌਲੀ ਔਰਤ ਦਾ ਪਿੱਛਾ ਕੀਤਾ ਅਤੇ ਖੇਤ ‘ਚ ਪਹੁੰਚਦਿਆਂ ਹੀ ਪਿਸਤੌਲ ਨਾਲ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਪਤੀ ਨੇ ਪਹਿਲਾਂ ਔਰਤ ਨੂੰ ਇਕ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਦੂਜੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੂਰੇ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ ਦੋਸ਼ੀ ਪਤੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਤਾਂ ਪਤਾ ਲੱਗਾ ਕਿ ਦੋਸ਼ੀ ਪਤੀ ਹੀ ਕਾਤਲ ਹੈ।
ਇਹ ਵੀ ਪੜ੍ਹੋ : ਪੰਜਾਬ ਰਾਜਭਵਨ ‘ਚ ਟਮਾਟਰ ਵਰਤਣ ‘ਤੇ ਰੋਕ, ਰਾਜਪਾਲ ਬੋਲੇ- ‘ਵਰਤੋਂ ਬੰਦ ਕਰੋ, ਘਟਣਗੀਆਂ ਕੀਮਤਾਂ’
ਦੋਸ਼ੀ ਦੇ ਮਨ ‘ਚ ਪਤਨੀ ਪ੍ਰਤੀ ਰੰਜਿਸ਼ ਉਸ ਦੇ ਸਿੰਗਾਰ ਕਾਰਨ ਹੀ ਸੀ ਅਤੇ ਸ਼ੱਕ ਦੇ ਚੱਲਦਿਆਂ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ‘ਚੋਂ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਐਸਪੀ ਵਿਕਾਸ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਪਤੀ ਨੂੰ ਆਪਣੀ ਪਤਨੀ ’ਤੇ ਸ਼ੱਕ ਸੀ ਕਿ ਉਸ ਦੇ ਕਿਸੇ ਨਾਲ ਪ੍ਰੇਮ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਹਾਰ-ਸਿੰਗਾਰ ਬਣਿਆ ਸਹੁਣੀ ਮੁਟਿਆਰ ਦੀ ਮੌਤ ਦੀ ਵਜ੍ਹਾ, ਪਤੀ ਨਿਕਲਿਆ ਕਾਤਲ, ਜਾਣੋ ਪੂਰਾ ਮਾਮਲਾ appeared first on Daily Post Punjabi.