‘ਐਸ਼ਵਰਿਆ ਰਾਏ ਦੀਆਂ ਅੱਖਾਂ ਇਸ ਲਈ ਖੂਬਸੂਰਤ…’, BJP ਮੰਤਰੀ ਨੂੰ ਆਪਣਾ ‘ਗਿਆਨ ਝਾੜਨਾ’ ਪਿਆ ਮਹਿੰਗਾ

ਬੀਜੇਪੀ ਮੰਤਰੀ ਨੂੰ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਅੱਖਾਂ ਨੂੰ ਲੈ ਕੇ ਆਪਣਾ ਗਿਆਨ ਝਾੜਨਾ ਮਹਿੰਗਾ ਪੈ ਗਿਆ। ਮਹਾਰਾਸ਼ਟਰ ਦੇ ਆਦਿਵਾਸੀ ਵਿਕਾਸ ਮੰਤਰੀ ਵਿਜੇ ਕੁਮਾਰ ਗਾਵਿਤ ਦੇ ਬਿਆਨ ‘ਤੇ ਹੁਣ ਬਵਾਲ ਮਚ ਗਿਆ ਹੈ ਤੇ ਰਾਜ ਮਹਿਲਾ ਕਮਿਸ਼ਨ ਨੇ ਭਾਜਪਾ ਕੋਟਾ ਮੰਤਰੀ ਨੂੰ ਇਸ ਟਿੱਪਣੀ ‘ਤੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਤੋਂ ਤਿੰਨ ਦਿਨ ਵਿੱਚ ਜਵਾਬ ਮੰਗਿਆ ਗਿਆ ਹੈ।

ਦਰਅਸਲ ਗਾਵਿਤ ਨੇ ਕਿਹਾ ਕਿ ਐਸ਼ਵਰਿਆ ਰਾਏ ਦੀਆਂ ਅੱਖਾਂ ਇਸ ਲਈ ਖੂਬਸੂਰਤ ਹਨ ਕਿਉਂਕਿ ਉਹ ਰੋਜ਼ਾਨਾ ਮੱਛੀ ਖਾਦੀ ਸੀ। ਮੰਤਰੀ ਸੂਬੇ ਦੇ ਧੂਲੇ ਜ਼ਿਲ੍ਹੇ ਵਿੱਚ ਮਛੇਰੇ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਰੋਹ ‘ਚ ਉਨ੍ਹਾਂ ਦੇ ਸੰਬੋਧਨ ਦੀ ਇਹ ਕਲਿੱਪ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

eat fish daily to get

ਮਹਾਰਾਸ਼ਟਰ ਦੇ ਧੂਲੇ ਜ਼ਿਲੇ ‘ਚ ਇਕ ਜਨ ਸਭਾ ‘ਚ ਜਦੋਂ ਮੰਤਰੀ ਮੱਛੀ ਖਾਣ ਦੇ ਫਾਇਦੇ ਦੱਸ ਰਹੇ ਸਨ ਤਾਂ ਉਸ ਵੇਲੇ ਮੰਤਰੀ ਦੇ ਬਿਆਨ ‘ਤੇ ਹਾਸਾ ਪੈ ਗਿਆ। ਗਾਵਿਤ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਮੱਛੀ ਖਾਣ ਨਾਲ ਮਰਦ ਅਤੇ ਔਰਤਾਂ ਪਤਲੀਆਂ ਦਿਖਾਈ ਦਿੰਦੀਆਂ ਹਨ। ਉਨ੍ਹਾਂ ਦੀਆਂ ਅੱਖਾਂ ਚਮਕਣ ਲੱਗਦੀਆਂ ਹਨ, ਜਿਸ ਨੂੰ ਦੇਖ ਕੇ ਕੋਈ ਵੀ ਕਾਇਲ ਹੋ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ “ਤੁਸੀਂ ਐਸ਼ਵਰਿਆ ਰਾਏ ਦੀਆਂ ਅੱਖਾਂ ਜ਼ਰੂਰ ਦੇਖੀਆਂ ਹੋਣਗੀਆਂ। ਉਹ ਬਹੁਤ ਖੂਬਸੂਰਤ ਹਨ। ਉਹ ਕਰਨਾਟਕ ਦੇ ਮੈਂਗਲੋਰ ਦੇ ਤੱਟਵਰਤੀ ਖੇਤਰ ਵਿੱਚ ਵੱਡੀ ਹੋਈ ਹੈ। ਉਹ ਰੋਜ਼ਾਨ ਮੱਛੀ ਖਾਂਦੀ ਸੀ ਅਤੇ ਇਸ ਲਈ ਉਸ ਦੀਆਂ ਅੱਖਾਂ ਇੰਨੀਆਂ ਖੂਬਸੂਰਤ ਹਨ।” ਸਮਾਰੋਹ ‘ਚ ਮੰਤਰੀ ਦੇ ਸੰਬੋਧਨ ਦੀ ਇਹ ਕਲਿੱਪ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਇਹ ਵੀ ਪੜ੍ਹੋ : ਲੇਹ ਦੇ ਬਾਜ਼ਾਰ ‘ਚ ਰਾਹੁਲ ਗਾਂਧੀ ਨੇ ਖਰੀਦੀ ਸਬਜ਼ੀ, 264 km ਪ੍ਰੋਫੈਸ਼ਨਲ ਰਾਈਡਰ ਵਾਂਗ ਚਲਾਈ ਬਾਈਕ (ਤਸਵੀਰਾਂ)

68 ਸਾਲਾ ਗਾਵਿਤ ਕਬਾਇਲੀ ਮਛੇਰਿਆਂ ਨੂੰ ਮੱਛੀ ਫੜਨ ਦਾ ਸਾਮਾਨ ਵੰਡਣ ਲਈ ਧੂਲੇ ਦੇ ਅੰਤਰੌਲੀ ਆਏ ਸਨ। ਮੰਤਰੀ ਨੇ ਇਹ ਵੀ ਕਿਹਾ ਕਿ ਮੱਛੀ ਖਾਣ ਨਾਲ ਚਮੜੀ ਵਿਚ ਵੀ ਨਿਖਾਰ ਆਵੇਗਾ ਕਿਉਂਕਿ ਮੱਛੀ ਵਿਚ ਤੇਲ ਹੁੰਦਾ ਹੈ, ਜਿਸ ਨਾਲ ਅੱਖਾਂ ਅਤੇ ਚਮੜੀ ਨੂੰ ਬਹੁਤ ਫਾਇਦਾ ਹੁੰਦਾ ਹੈ। ਗਾਵਿਤ ਨੰਦੂਰਬਾਰ ਤੋਂ ਭਾਜਪਾ ਦੇ ਵਿਧਾਇਕ ਹਨ ਅਤੇ ਉੱਤਰੀ ਮਹਾਰਾਸ਼ਟਰ ਵਿੱਚ ਇੱਕ ਪ੍ਰਭਾਵਸ਼ਾਲੀ ਕਬਾਇਲੀ ਨੇਤਾ ਮੰਨੇ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ‘ਐਸ਼ਵਰਿਆ ਰਾਏ ਦੀਆਂ ਅੱਖਾਂ ਇਸ ਲਈ ਖੂਬਸੂਰਤ…’, BJP ਮੰਤਰੀ ਨੂੰ ਆਪਣਾ ‘ਗਿਆਨ ਝਾੜਨਾ’ ਪਿਆ ਮਹਿੰਗਾ appeared first on Daily Post Punjabi.



Previous Post Next Post

Contact Form