ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਪ ਨੂੰ ਦਲੇਰ ਸਮਝਦੇ ਹਨ ਅਤੇ ਆਪਣੀ ਹਿੰਮਤ ਦਿਖਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਉਹ ਉੱਚੀਆਂ ਪਹਾੜੀਆਂ ਤੋਂ ਹੇਠਾਂ ਖਾਈ ਵਿਚ ਛਾਲ ਲਾ ਦਿੰਦੇ ਹਨ, ਤਾਂ ਕੁਝ ਅਜਿਹੇ ਹੁੰਦੇ ਹਨ ਜੋ ਸਮੁੰਦਰ ਦੇ ਹੇਠਾਂ ਡੂੰਘਾਈ ਵਿੱਚ ਗੋਤੇ ਲਾਉਣ ਲੱਗ ਪੈਂਦੇ ਹਨ, ਖੈਰ, ਇਹ ਖਤਰੇ ਵਾਲੀਆਂ ਖੇਡਾਂ ਹਨ, ਪਰ ਜੇ ਤੁਹਾਨੂੰ ਉੱਚੀਆਂ ਪਹਾੜੀਆਂ ਦੇ ਵਿਚਕਾਰ ਰੱਸੀਆਂ ‘ਤੇ ਲਟਕ ਕੇ ਖਾਣਾ ਖਾਣ ਲਈ ਕਿਹਾ ਜਾਵੇ, ਤਾਂ ਕੀ ਤੁਸੀਂ ਅਜਿਹਾ ਕਰ ਸਕੋਗੇ? ਸ਼ਾਇਦ ਤੁਹਾਡਾ ਜਵਾਬ ‘ਨਹੀਂ’ ਵਿਚ ਹੋਵੇਗਾ ਪਰ ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਜੋੜਾ ਅਜਿਹੀ ਖਤਰਨਾਕ ਜਗ੍ਹਾ ‘ਤੇ ਖਾਣਾ ਖਾਂਦੇ ਨਜ਼ਰ ਆ ਰਿਹਾ ਹੈ।
ਵੀਡੀਓ ‘ਚ ਇਹ ਜੋੜਾ ਡੂੰਘੀ ਖਾਈ ‘ਤੇ ਦੋ ਪਹਾੜੀਆਂ ਦੇ ਵਿਚਕਾਰ ਅਟਕਿਆ ਹੋਇਆ ਹੈ ਅਤੇ ਮੇਜ਼ ‘ਤੇ ਬੈਠ ਕੇ ਬੜੇ ਮਜ਼ੇ ਨਾਲ ਖਾਣਆ ਖਾ ਰਿਹਾ ਹੈ। ਇਨ੍ਹਾਂ ਦੇ ਇੱਕ ਪਾਸੇ ਖ਼ਤਰਨਾਕ ਝਰਨਾ ਵਹਿ ਰਿਹਾ ਹੈ ਅਤੇ ਦੂਜੇ ਪਾਸੇ ਪਹਾੜ ਹੈ। ਅਜਿਹਾ ਅਦਭੁਤ ਨਜ਼ਾਰਾ ਸ਼ਾਇਦ ਹੀ ਹੋਰ ਕਿਤੇ ਦੇਖਣ ਨੂੰ ਮਿਲੇ। ਉਨ੍ਹਾਂ 295 ਫੁੱਟ ਉਚਾਈ ‘ਤੇ ਲਟਕੇ ਟੇਬਲ ‘ਤੇ ਬੈਠ ਕੇ ਖਾਣਾ ਖਾਧਾ।
ਰਿਪੋਰਟ ਮੁਤਾਬਕ ਕ੍ਰਿਸਟੀਆਨਾ ਹਰਟ ਅਤੇ ਉਸ ਦੇ ਬੁਆਏਫ੍ਰੈਂਡ ਨੇ ਇਸ ਜਗ੍ਹਾ ‘ਤੇ ਖਾਣਾ ਖਾਣ ਦੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਫਿਰ ਪੈਦਲ ਹੀ ਮਸ਼ਹੂਰ ਕਾਸਕਾਟਾ ਦਾ ਸੇਪਲਟੁਰਾ ਝਰਨੇ ‘ਤੇ ਪਹੁੰਚੇ। ਉੱਥੇ, ਇੱਕ ਮੇਜ਼ ‘ਤੇ ਬੈਠਣ ਤੋਂ ਪਹਿਲਾਂ, ਜੋੜੇ ਨੂੰ ਇੱਕ ਹਾਰਨੇਸ ਵਿੱਚ ਬੰਨ੍ਹਿਆ ਗਿਆ ਸੀ, ਜੋ ਝਰਨੇ ਦੇ ਕਿਨਾਰੇ ਉੱਤੇ ਇੱਕ ਜ਼ਿਪਲਾਈਨ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ
ਇਕ ਵਾਰ ਜਦੋਂ ਉਹ ਪਾਣੀ ਤੋਂ ਸੈਂਕੜੇ ਫੁੱਟ ਉੱਚੇ ਲਟਕ ਰਹੇ ਸਨ, ਤਾਂ ਉਨ੍ਹਾਂ ਨੇ ਪਨੀਰ, ਸੈਂਡਵਿਚ ਅਤੇ ਫਲਾਂ ਨਾਲ ਭਰੀਆਂ ਆਪਣੀਆਂ ਪਿਕਨਿਕ ਟੋਕਰੀਆਂ ਖੋਲ੍ਹੀਆਂ ਅਤੇ ਆਪਣੇ ਖਾਣੇ ਦਾ ਆਨੰਦ ਮਾਣਿਆ।
ਹਾਲਾਂਕਿ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਥੇ ਲੋਕਾਂ ਨੂੰ ਸਿਰਫ 15 ਮਿੰਟ ਦੇ ਤਜ਼ਰਬੇ ਲਈ 450 ਡਾਲਰ ਯਾਨੀ ਲਗਭਗ 37 ਹਜ਼ਾਰ ਰੁਪਏ ਦੇਣੇ ਪੈਂਦੇ ਹਨ। ਇਹ ਸਥਾਨ ਅਸਲ ਵਿੱਚ ਖਾਣਾ ਖਾਣ ਲਈ ਨਹੀਂ ਹੈ, ਸਗੋਂ ਆਲੇ ਦੁਆਲੇ ਦੇ ਅਦਭੁਤ ਨਜ਼ਾਰਾ ਲੈਣ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਜੋੜੇ ਨੇ 295 ਫੁੱਟ ਉਚਾਈ ‘ਤੇ ਹਵਾ ‘ਚ ਲਟਕ ਮਜ਼ੇ ਨਾਲ ਖਾਧਾ ਖਾਣਾ, ਤਸਵੀਰਾਂ ਵੇਖ ਖੜ੍ਹੇ ਹੋ ਜਾਣਗੇ ਰੋਂਗਟੇ appeared first on Daily Post Punjabi.
source https://dailypost.in/news/couple-sat-at-a-height/