ਆਸਟ੍ਰੇਲੀਆ ਦੀ ਅਦਾਲਤ ਨੇ ਪ੍ਰੇਮਿਕਾ ਦੇ ਕ.ਤਲ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਸੁਣਾਈ 22 ਸਾਲ ਦੀ ਕੈਦ ਦੀ ਸਜ਼ਾ

ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ 22 ਸਾਲ 10 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਦੀ ਪਛਾਣ ਤਾਰਿਕਜੋਤਸਿੰਘ ਵਜੋਂ ਹੋਈ ਹੈ ਤੇ ਉਸ ‘ਤੇ ਆਪਣੀ ਪ੍ਰੇਮਿਕਾ ਜਸਮੀਨ ਕੌਰ ਦੇ ਕਤ.ਲ ਦਾ ਦੋਸ਼ ਹੈ।

ਤਾਰਿਕਜੋਤ ਸਿੰਘ 2044 ਵਿਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਦੇਸ਼ ਛੱਡਣਾ ਪਵੇਗਾ। ਦੱਸ ਦੇਈਏ ਕਿ ਸਮਰਾਲਾ ਦੇ ਪਿੰਡ ਬਲਾਲਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਤਾਰਿਕਜੋਤ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਨੂੰ ਅਗਵਾ ਕਰਕੇ ਕਾਰ ਦੀ ਡਿੱਕੀ ਪਾ ਕੇ ਕਰੀਬ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਇੱਕ ਕਬਰ ਵਿੱਚ ਜ਼ਿੰਦਾ ਦਫ਼ਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਜਾਣ ‘ਤੇ ਢੇਸੀ ਬੋਲੇ-‘ਕਿਸਾਨਾਂ ਤੇ ਸਿੱਖਾਂ ਨਾਲ ਖੜ੍ਹਨ ਦੀ ਅਦਾ ਕਰਨੀ ਪਈ ਕੀਮਤ’

ਭਾਰਤੀ ਮੂਲ ਦੇ ਤਾਰਿਕਜੋਤ ਦੀ ਆਸਟ੍ਰੇਲੀਆ ਵਿਚ ਜੈਸਮੀਨ ਕੌਰ ਨਾਲ ਦੋਸਤੀ ਹੋ ਗਈ ਸੀ ਤੇ ਬਾਅਦ ਵਿਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਜਿਸ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਨੇ ਜੈਸਮੀਨ ਦਾ ਕਤਲ ਕਰ ਦਿੱਤਾ। ਤਾਰਿਕਜੋਤ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਜ਼ਿੰਦਾ ਹੀ ਦਫਨ ਕਰ ਦਿੱਤਾ ਸੀ। ਇਨ੍ਹਾਂ ਸਾਰੇ ਤਸ਼ੱਦਦਾਂ ਦੇ ਬਾਵਜੂਦ ਵੀ ਜੈਸਮੀਨ ਨੂੰ ਤੁਰੰਤ ਮੌਤ ਨਹੀਂ ਆਈ ਤੇ 6 ਮਾਰਚ ਦੇ ਆਸ-ਪਾਸ ਜ਼ਖਮਾਂ ਦੀ ਤਾਬ ਨੂੰ ਸਹਿੰਦਿਆਂ ਉਸ ਨੇ ਦਮ ਤੋੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਆਸਟ੍ਰੇਲੀਆ ਦੀ ਅਦਾਲਤ ਨੇ ਪ੍ਰੇਮਿਕਾ ਦੇ ਕ.ਤਲ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਸੁਣਾਈ 22 ਸਾਲ ਦੀ ਕੈਦ ਦੀ ਸਜ਼ਾ appeared first on Daily Post Punjabi.



source https://dailypost.in/latest-punjabi-news/court-of-australia-sentenced/
Previous Post Next Post

Contact Form