ਰੋਪੜ ਦੇ ਵਿਸ਼ਾਲ ਰਾਣਾ ਬਣੇ World Police Champion, ਜਿੱਤਿਆ ਸੋਨ ਤਗਮਾ, ਪੰਜਾਬ ਪੁਲਿਸ ‘ਚ ASI ਵਜੋਂ ਨੇ ਤੈਨਾਤ

ਪੰਜਾਬ ਪੁਲਿਸ ਵਿੱਚ ਤਾਇਨਾਤ ASI ਵਿਸ਼ਾਲ ਰਾਣਾ ਨੇ ਕੈਨੇਡਾ ਵਿੱਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲਿਆਂ ਦੇ 70 ਕਿਲੋ ਰੇਸਲਿੰਗ ਕੈਟੇਗਰੀ ਵਿੱਚ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਹੈ । ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਸ਼ਹਿਰ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ ਚੱਲ ਰਹੇ ਹਨ । ਵਿਸ਼ਾਲ ਰਾਣਾ ਨੇ ਸੈਮੀਫਾਈਨਲ ਵਿੱਚ ਅਮਰੀਕਾ ਤੇ ਫਾਈਨਲ ਵਿੱਚ ਕੈਨੇਡਾ ਦੇ ਆਪਣੇ ਵਿਰੋਧੀਆਂ ਨੂੰ ਹਰਾਇਆ ਹੈ।

Vishal rana becomes world police champion
Vishal rana becomes world police champion

ਵਿਸ਼ਾਲ ਰਾਣਾ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਸ਼ਾਲ ਰਾਣਾ ਨੂੰ ਪੁਲਿਸ ਹਿੰਦ ਕੇਸਰੀ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਦੇਸ਼ ਭਰ ਦੀ ਪੁਲਿਸ ਦੇ ਬਹਾਦਰ ਜਵਾਨਾਂ ਦੇ ਇਸ ਤਰ੍ਹਾਂ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੂਬਾ ਪੱਧਰ ‘ਤੇ, ਫਿਰ ਏਸ਼ੀਆ ਪੱਧਰ ‘ਤੇ ਅਤੇ ਹੁਣ ਵਿਸ਼ਵ ਪੱਧਰ ‘ਤੇ ਹੁੰਦੇ ਆ ਰਹੇ ਹਨ।

ਇਹ ਵੀ ਪੜ੍ਹੋ: ਰੋਪੜ ਦੀ 8 ਸਾਲਾ ਸਾਨਵੀ ਨੇ ਵਧਾਇਆ ਮਾਣ, ਰੂਸ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ

ਜਿਸ ਵਿੱਚ ਵਿਸ਼ਾਲ ਰਾਣਾ ਨੇ ਧਾਕ ਜਮਾਉਂਦੇ ਹੋਏ 70 ਕਿਲੋ ਵਰਗ ਦੇ ਪਹਿਲਵਾਨ ਮੁਕਾਬਲਿਆਂ ਵਿੱਚ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਹੈ। ਵਿਸ਼ਵ ਪੱਧਰ ‘ਤੇ ਵਿਸ਼ਾਲ ਰਾਣਾ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਰਾਣਾ ਸ਼ਮਸ਼ੇਰ ਸਿੰਘ, ਪੰਜਾਬ ਮੋਰਚਾ ਕਨਵੀਨਰ ਗੌਰਵ ਰਾਣਾ, ਰਾਣਾ ਜੈਨ ਸਿੰਘ, ਮਹਿੰਦਰ ਸਿੰਘ ਰਾਣਾ, ਸਾਬਕਾ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਪ੍ਰਧਾਨ ਜਗਨਨਾਥ ਭੰਡਾਰੀ, ਹਰਦੀਪ ਸਿੰਘ ਨੇ ਸਨਮਾਨਿਤ ਕੀਤਾ। ਭੁਪਿੰਦਰ ਸਿੰਘ ਮੁਕਾਰੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਰੋਪੜ ਦੇ ਵਿਸ਼ਾਲ ਰਾਣਾ ਬਣੇ World Police Champion, ਜਿੱਤਿਆ ਸੋਨ ਤਗਮਾ, ਪੰਜਾਬ ਪੁਲਿਸ ‘ਚ ASI ਵਜੋਂ ਨੇ ਤੈਨਾਤ appeared first on Daily Post Punjabi.



source https://dailypost.in/news/sports/vishal-rana-becomes-world-police-champion/
Previous Post Next Post

Contact Form