ਕਸਟਮ ਅਧਿਕਾਰੀਆਂ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 81.6 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਕਸਟਮ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਯਾਤਰੀ ਤੋਂ 81.6 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ । ਯਾਤਰੀ ਨੇ ਆਪਣੀ ਪੇਂਟ ਦੀ ਜੇਬ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਲੁਕੋਇਆ ਹੋਇਆ ਸੀ । ਸੁਰੱਖਿਆ ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਯਾਤਰੀ ਨੂੰ ਰੋਕੇ ਜਾਣ ਤੋਂ ਬਾਅਦ ਕਰੀਬ 1.329 ਕਿਲੋ ਵਜ਼ਨ ਵਾਲੀ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ । ਕਸਟਮ ਦੇ ਅਧਿਕਾਰੀਆਂ ਵੱਲੋਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Customs seize gold paste
Customs seize gold paste

ਅਧਿਕਾਰੀਆਂ ਮੁਤਾਬਕ ਅਬੂ ਧਾਬੀ ਤੋਂ ਚੇੱਨਈ ਪਹੁੰਚਣ ‘ਤੇ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਟਾਇਲਟ ਦੇ ਵਾਸ਼ ਬੇਸਿਨ ਦੇ ਹੇਠਾਂ ਸੋਨੇ ਦਾ ਪੇਸਟ ਛੁਪਾਇਆ ਗਿਆ ਸੀ । ਚੇੱਨਈ ਤੋਂ ਫਲਾਈਟ ਵਿੱਚ ਸਵਾਰ ਹੋਣ ਤੋਂ ਬਾਅਦ ਯਾਤਰੀ ਨੇ ਬੜੀ ਚਲਾਕੀ ਨਾਲ ਇਸ ਨੂੰ ਇਕੱਠਾ ਕਰ ਲਿਆ ਸੀ । ਉਸ ਨੇ ਪੈਕੇਟ ਨੂੰ ਆਪਣੀ ਜੇਬ ਵਿੱਚ ਰੱਖਿਆ ਅਤੇ ਹੈਦਰਾਬਾਦ ਲਈ ਉਡਾਣ ਭਰੀ । ਉਸ ‘ਤੇ ਕਸਟਮ ਐਕਟ, 1962 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰੋਪੜ ਦੀ 8 ਸਾਲਾ ਸਾਨਵੀ ਨੇ ਵਧਾਇਆ ਮਾਣ, ਰੂਸ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ । ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਮਲੇਸ਼ੀਆ ਤੋਂ ਹਵਾਈ ਅੱਡੇ ‘ਤੇ ਪਹੁੰਚੇ ਦੋ ਯਾਤਰੀਆਂ ਕੋਲੋਂ 94.99 ਲੱਖ ਰੁਪਏ ਦੀ ਕੀਮਤ ਦਾ 1.54 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ । ਸੋਨਾ ਉਸਦੀ ਜੀਨਸ ਅਤੇ ਅੰਡਰਵੀਅਰ ਵਿੱਚ ਪੇਸਟ ਦੇ ਰੂਪ ਵਿੱਚ ਲੁਕੋਇਆ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕਸਟਮ ਅਧਿਕਾਰੀਆਂ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 81.6 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ appeared first on Daily Post Punjabi.



Previous Post Next Post

Contact Form