TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ Friday 28 July 2023 06:19 AM UTC+00 | Tags: attack-in-manipur bhagwant-mann manipur-incident monsoon-session nda news punjab-government the-unmute-breaking-news the-unmute-latest-news ਨਵੀਂ ਦਿੱਲੀ/ਚੰਡੀਗੜ੍ਹ, 28 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਦੇਸ਼ ਵਿੱਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਆਲੋਚਨਾ ਕੀਤੀ। ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਸੱਤਾਧਾਰੀ ਗਠਜੋੜ ਨੇ ਸੰਸਦ ਮੈਂਬਰਾਂ ਨੂੰ ਜਨਤਕ ਸਰੋਕਾਰ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਜੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਕੋਈ ਸੰਸਦ ਮੈਂਬਰ ਸਦਨ ਦੇ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਮੁਅੱਤਲ ਕਰ ਦਿੱਤਾ ਜਾਂਦਾ ਹੈ, ਜੋ ਬਹੁਤ ਸ਼ਰਮਨਾਕ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ 'ਲੋਕਤੰਤਰ ਦੇ ਮੰਦਰ' ਵਿੱਚ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਦਬਾਉਣ ਦਾ ਇਹ ਤਾਨਾਸ਼ਾਹੀ ਢੰਗ ਗੈਰਵਾਜਬ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਾਨਾਸ਼ਾਹੀ ਸ਼ਾਸਨ ਵਿੱਚ ਸਿਆਸੀ ਲਾਹੇ ਲਈ ਵਿਰੋਧੀ ਧਿਰ ਨੂੰ ਚੁੱਪ ਕਰਾਉਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਸੱਤਾਧਾਰੀ ਗਠਜੋੜ ਵੱਲੋਂ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਲੈਣ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਸਦਨ ਵਿੱਚ ਹੰਗਾਮਾ ਮਚਾ ਕੇ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ ਅਤੇ ਇਹ ਸਮੁੱਚੇ ਲੋਕਤੰਤਰ ਉਤੇ ਧੱਬਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਸਾਰੇ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਹਨ ਅਤੇ ਅੱਜ ਇੱਥੇ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 'ਮਨ ਕੀ ਬਾਤ' ਵਿੱਚ ਆਪਣੀ ਗੱਲ ਕਰਨਾ ਪਸੰਦ ਕਰਦੇ ਹਨ ਪਰ ਉਹ ਦੇਸ਼ ਦੇ ਲੋਕਾਂ ਦੀ ਗੱਲ ਸੁਣਨ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਸੂਝਵਾਨ ਅਤੇ ਜਮਹੂਰੀਅਤ ਨੂੰ ਪਿਆਰ ਕਰਨ ਵਾਲੇ ਲੋਕ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਇਸ ਘਿਨਾਉਣੇ ਪਾਪ ਲਈ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਸਬਕ ਸਿਖਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਐਂਡ ਕੰਪਨੀ ਦੇਸ਼ ਵਿੱਚ ਲੋਕਤੰਤਰ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਉਨ੍ਹਾਂ ਦੇ 28 ਰਾਜਪਾਲਾਂ ਸਮੇਤ 30 ਲੋਕਾਂ ਨੇ ਹੀ ਚਲਾਉਣਾ ਹੈ ਤਾਂ ਚੋਣਾਂ ਕਰਵਾਉਣ `ਤੇ ਪੈਸਾ ਕਿਉਂ ਬਰਬਾਦ ਕਿਉਂ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਇਹ ਖ਼ਤਰਨਾਕ ਰੁਝਾਨ ਹੈ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਣੀਪੁਰ ਵਿਖੇ ਵਾਪਰੀ ਸ਼ਰਮਨਾਕ ਘਟਨਾ ਭਾਜਪਾ ਦੀ ਵੰਡ ਪਾਊ ਅਤੇ ਨਫ਼ਰਤ ਵਾਲੀ ਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਇਸ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਇਸ ਨੀਤੀ ਦੇ ਮਾੜੇ ਸਿੱਟੇ ਸਾਹਮਣੇ ਆਉਣਗੇ। ਭਗਵੰਤ ਮਾਨ ਨੇ ਮੰਗ ਕੀਤੀ ਕਿ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜਨ ਕਾਰਨ ਮਣੀਪੁਰ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਮਣੀਪੁਰ ਵਿੱਚ ਉਦੋਂ ਕੀ ਕਰ ਰਹੇ ਸਨ, ਜਦੋਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਖ਼ਾਸ ਕਰਕੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਰਾਜਪਾਲ ਸੂਬਿਆਂ ਦੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਗੈਰ-ਜ਼ਰੂਰੀ ਦਖ਼ਲਅੰਦਾਜ਼ੀ ਕਰ ਰਹੇ ਹਨ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਮਨੀਪੁਰ ਦੇ ਰਾਜਪਾਲ ਸੂਬੇ ਵਿੱਚ ਵਾਪਰ ਰਹੀਆਂ ਲੜੀਵਾਰ ਘਿਨਾਉਣੀਆਂ ਘਟਨਾਵਾਂ ਨੂੰ ਸਿਰਫ਼ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਮੁੱਖ ਮੰਤਰੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਣੀਪੁਰ ਵਿੱਚ ਵਾਪਰ ਰਹੀਆਂ ਮੰਦਭਾਗੀਆਂ ਅਤੇ ਘਿਨਾਉਣੀਆਂ ਘਟਨਾਵਾਂ ਦਾ ਖ਼ੁਦ ਨੋਟਿਸ ਲੈਣ ਅਤੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਜਦੋਂ ਮਨੀਪੁਰ ਸੜ ਰਿਹਾ ਸੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੀ ਯਾਤਰਾ ਦਾ ਆਨੰਦ ਮਾਣ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਇਸ ਸੰਕਟ ਨਾਲ ਨਜਿੱਠਣ ਪ੍ਰਤੀ ਮੋਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਲੋਕ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਮੋਦੀ ਅਤੇ ਉਸ ਦੀ ਜੁੰਡਲੀ ਨੂੰ ਸਬਕ ਸਿਖਾਉਣਗੇ। ਸੰਸਦ ਭਵਨ ਦੀ ਨਵੀਂ ਬਣੀ ਇਮਾਰਤ ਵਿੱਚ ਪਾਣੀ ਰਿਸਣ `ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਇਕ ਸਦੀ ਪਹਿਲਾਂ ਬਣੀ ਪਾਰਲੀਮੈਂਟ ਦੀ ਪੁਰਾਣੀ ਇਮਾਰਤ ਅੱਜ ਵੀ ਬਰਕਰਾਰ ਹੈ, ਜਦ ਕਿ ਨਵੀਂ ਇਮਾਰਤ ਦੀ ਛੱਤ ਲੀਕ ਹੋ ਚੁੱਕੀ ਹੈ, ਜੋ ਦੇਸ਼ ਦੀ ਤਰਸਯੋਗ ਹਾਲਤ ਨੂੰ ਦਰਸਾਉਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਦੀ ਭ੍ਰਿਸ਼ਟ ਤੱਤਾਂ ਨਾਲ ਮਿਲੀਭੁਗਤ ਹੈ। The post ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ appeared first on TheUnmute.com - Punjabi News. Tags:
|
ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੀਂਹ ਦਾ ਔਰੇਂਜ ਅਲਰਟ ਜਾਰੀ Friday 28 July 2023 06:27 AM UTC+00 | Tags: bhakra-dam breaking-news heavy-rain-alert latest-news meteorological-department news punjab-breaking punjab-floods punjab-meteorological-department rain rain-alert the-unmute-breaking-news the-unmute-punjab ਚੰਡੀਗੜ੍ਹ, 28 ਜੁਲਾਈ 2023: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਅੱਜ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਮਾਝੇ, ਮਾਲਵਾ ਅਤੇ ਪੂਰਬੀ ਮਾਲਵੇ ਵਿੱਚ ਅੱਜ ਬੱਦਲਵਾਈ ਛਾਈ ਰਹੇਗੀ ਅਤੇ ਧੁੱਪ ਦੇ ਨਾਲ-ਨਾਲ ਹੁੰਮਸ ਵੀ ਪ੍ਰੇਸ਼ਾਨ ਕਰ ਸਕਦਾ ਹੈ । ਪੂਰਬੀ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਅੱਜ ਯੈਲੋ ਅਤੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਿਛਲੇ 7 ਦਿਨਾਂ ਦੇ ਅੰਕੜੇ ਜਾਰੀ ਕੀਤੇ ਹਨ। ਪੰਜਾਬ ਵਿੱਚ ਪਿਛਲੇ ਹਫ਼ਤੇ ਆਮ ਮੀਂਹ ਦਰਜ ਕੀਤਾ ਗਿਆ ਹੈ ਪਰ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ (Rain) ਪਿਆ ਹੈ। ਦੂਜੇ ਪਾਸੇ ਫਰੀਦਕੋਟ, ਅੰਮ੍ਰਿਤਸਰ, ਮੋਹਾਲੀ ਅਤੇ ਤਰਨਤਾਰਨ ਅਜਿਹੇ ਜ਼ਿਲ੍ਹੇ ਹਨ ਜਿੱਥੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਮ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
The post ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਮੀਂਹ ਦਾ ਔਰੇਂਜ ਅਲਰਟ ਜਾਰੀ appeared first on TheUnmute.com - Punjabi News. Tags:
|
Ind vs WI: ਵੈਸਟਇੰਡੀਜ਼ ਦੇ ਦਿੱਗਜ ਭਾਰਤ ਦੇ ਸਾਹਮਣੇ ਢਹਿ ਢੇਰੀ, ਪਹਿਲੀ ਜਿੱਤ ਦੇ ਇਹ ਪੰਜ ਹੀਰੋ Friday 28 July 2023 06:43 AM UTC+00 | Tags: 3-odi-series bcci breaking-news cricket-news india indian-team ind-vs-wi news rohit-sharma sports-news test-series virat-kohli west-indies ਚੰਡੀਗੜ੍ਹ, 28 ਜੁਲਾਈ 2023: (Ind vs WI) ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਤੋਂ ਬਾਅਦ ਵਨਡੇ ਸੀਰੀਜ਼ ‘ਚ ਆਪਣਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ ਜਿੱਤ ਲਿਆ। ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਨੂੰ 114 ਦੌੜਾਂ ‘ਤੇ ਹੀ ਪੈਵੇਲੀਅਨ ਭੇਜ ਦਿੱਤਾ। ਭਾਰਤ ਦਾ ਬੱਲੇ ਅਤੇ ਗੇਂਦ ਨਾਲ ਚੰਗਾ ਪ੍ਰਦਰਸ਼ਨ :- ਟੀਮ ਦੀ ਜਿੱਤ ਪਿੱਛੇ ਗੇਂਦਬਾਜ਼ਾਂ ਦੇ ਨਾਲ-ਨਾਲ ਬੱਲੇਬਾਜ਼ੀ ਦਾ ਵੀ ਹੱਥ ਸੀ। ਦੋਵਾਂ ਨੇ ਮਿਲ ਕੇ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ। ਭਾਰਤ ਨੇ ਆਉਣ ਵਾਲੇ ਦਿਨਾਂ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਵੀ ਖੇਡਣਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਵਿੱਚ ਭਾਰਤ ਨੇ ਗੇਂਦ ਨਾਲ ਕੈਰੇਬੀਆਈ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਕੁਲਦੀਪ ਯਾਦਵਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ ਭਾਰਤ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ। ਕੁਲਦੀਪ ਯਾਦਵ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਉਸ ਨੇ ਭਾਰਤ ਲਈ ਮਹੱਤਵਪੂਰਨ ਚਾਰ ਵਿਕਟਾਂ ਹਾਸਲ ਕੀਤੀਆਂ। ਵੱਡੀ ਗੱਲ ਇਹ ਹੈ ਕਿ ਆਪਣੀ ਗੇਂਦਬਾਜ਼ੀ ਦੌਰਾਨ ਉਸ ਨੇ 3 ਓਵਰਾਂ ‘ਚ ਸਿਰਫ 6 ਦੌੜਾਂ ਦਿੱਤੀਆਂ ਅਤੇ 2 ਮੇਡਨ ਓਵਰ ਸੁੱਟੇ। ਯਾਦਵ ਨੇ ਵੈਸਟਇੰਡੀਜ਼ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਪਤਾਨ ਸ਼ਾਈ ਹੋਪ ਨੂੰ 43 ਦੌੜਾਂ ‘ਤੇ ਪੈਵੇਲੀਅਨ ਭੇਜਿਆ। ਰਵਿੰਦਰ ਜਡੇਜਾਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਟੀਮ ਲਈ ਪਹਿਲੇ ਵਨਡੇ ‘ਚ 3 ਵਿਕਟਾਂ ਲਈਆਂ। ਜਡੇਜਾ ਨੇ ਵੈਸਟਇੰਡੀਜ਼ ਲਈ 6 ਓਵਰ ਸੁੱਟੇ ਅਤੇ 37 ਦੌੜਾਂ ਦਿੱਤੀਆਂ। ਉਸ ਦਾ ਕੋਈ ਵੀ ਮੇਡਨ ਓਵਰ ਇਸ ਵਿੱਚ ਸ਼ਾਮਲ ਨਹੀਂ ਸੀ। ਇਸ ਤੋਂ ਇਲਾਵਾ ਜਡੇਜਾ ਨੇ ਵੈਸਟਇੰਡੀਜ਼ ਲਈ ਸਭ ਤੋਂ ਵੱਧ 22 ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਨੂੰ ਪੈਵੇਲੀਅਨ ਭੇਜਿਆ। ਇਸ ਦੇ ਨਾਲ ਹੀ ਉਸ ਨੇ ਜਡੇਜਾ ਦੇ ਨਾਲ ਮਿਲ ਕੇ ਨਵਾਂ ਇਤਿਹਾਸ ਵੀ ਰਚ ਦਿੱਤਾ। ਮੁਕੇਸ਼ ਕੁਮਾਰਮੁਕੇਸ਼ ਮੁਕੇਸ਼ ਕੁਮਾਰ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਆਪਣਾ ਵਨਡੇ ਡੈਬਿਊ ਕੀਤਾ ਅਤੇ ਪਹਿਲੇ ਮੈਚ ਵਿੱਚ 5 ਓਵਰਾਂ ਵਿੱਚ 22 ਦੌੜਾਂ ਦੇ ਕੇ 1 ਮੇਡਨ ਅਤੇ 1 ਵਿਕਟ ਲਈ। ਈਸ਼ਾਨ ਕਿਸ਼ਨਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਖਿਲਾਫ ਅਰਧ ਸੈਂਕੜਾ ਲਗਾਇਆ। ਉਸ ਨੇ 46 ਗੇਂਦਾਂ ਵਿੱਚ 7 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਟੀਮ ਲਈ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਵਿਰਾਟ ਕੋਹਲੀਰਵਿੰਦਰ ਜਡੇਜਾ ਨੇ ਵੈਸਟਇੰਡੀਜ਼ ਦੀ ਪਾਰੀ ਦੇ 18 ਓਵਰਾਂ ਦੀ ਚੌਥੀ ਗੇਂਦ ‘ਤੇ ਸ਼ੈਫਰਡ ਨੂੰ ਬੋਲਡ ਕਰ ਦਿੱਤਾ। ਕੋਹਲੀ ਨੇ ਸ਼ੈਫਰਡ ਦਾ ਸ਼ਾਨਦਾਰ ਕੈਚ ਲਿਆ। ਇਸ ਕਾਰਨ ਸ਼ੈਫਰਡ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। The post Ind vs WI: ਵੈਸਟਇੰਡੀਜ਼ ਦੇ ਦਿੱਗਜ ਭਾਰਤ ਦੇ ਸਾਹਮਣੇ ਢਹਿ ਢੇਰੀ, ਪਹਿਲੀ ਜਿੱਤ ਦੇ ਇਹ ਪੰਜ ਹੀਰੋ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ 'ਚ ਮਨਪ੍ਰੀਤ ਬਾਦਲ 'ਤੇ ਸਾਧਿਆ ਨਿਸ਼ਾਨਾ Friday 28 July 2023 06:48 AM UTC+00 | Tags: aam-aadmi-party bhagwant-mann breaking-news cm-bhagwant-mann latest-news manpreet-badal manpreet-singh-badal news punjab-bjp the-unmute-breaking-news the-unmute-latest-update ਚੰਡੀਗੜ੍ਹ, 28 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਭਾਜਪਾ ਆਗੂ ਦੀ ਨੌਟੰਕੀ, ਸ਼ਾਇਰਾਨਾ ਗੱਲਬਾਤ ਅਤੇ ਸਵੈ-ਘੋਸ਼ਿਤ ਇਮਾਨਦਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਪੰਜਾਬ ਸਾਬਕਾ ਮੰਤਰੀ ਦੇ ਗਲਤ ਕਾਰਨਾਮਿਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ, ਜੋ ਕਿ ਕਾਫੀ ਲੰਬਾ ਸਮਾਂ ਸੂਬੇ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ, ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਅਨਸਰਾਂ ਨਾਲ ਮਿਲੀਭੁਗਤ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਤਾਂ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਪਰ ਜਨਤਾ ਦੇ ਪੈਸੇ ਦੀ ਅੰਨ੍ਹੇਵਾਹ ਲੁੱਟ ਹੋਣ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਦੀ ਪ੍ਰਵਾਹ ਕੀਤੇ ਬਿਨਾਂ ਸਾਬਕਾ ਮੰਤਰੀ ਦੀਆਂ ਇੱਛਾਵਾਂ ਅਨੁਸਾਰ ਵਰਤਿਆ ਗਿਆ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਸਾਬਕਾ ਮੰਤਰੀ ਵੱਲੋਂ ਆਪਣੀ ਗੱਡੀ ਖੁਦ ਚਲਾਉਣ ਅਤੇ ਟੋਲ ਟੈਕਸ ਭਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੇ ਆਲੀਸ਼ਾਨ ਬਾਗਾਂ ਵਿੱਚ ਪੈਦਾ ਹੋਣ ਵਾਲੇ ਹਰ ਫਲ ਦਾ ਪੂਰਾ ਰਿਕਾਰਡ ਸੂਬਾ ਸਰਕਾਰ ਕੋਲ ਮੌਜੂਦ ਹੈ। The post ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ‘ਚ ਮਨਪ੍ਰੀਤ ਬਾਦਲ 'ਤੇ ਸਾਧਿਆ ਨਿਸ਼ਾਨਾ appeared first on TheUnmute.com - Punjabi News. Tags:
|
ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਤੋਂ ਮੁੜ ਛੱਡਿਆ ਪਾਣੀ, ਭਾਰੀ ਮੀਂਹ ਨੇ ਵਧਾਈ ਚਿੰਤਾ Friday 28 July 2023 07:02 AM UTC+00 | Tags: bbmb bhakra-beas-management-board bhakra-dam breaking-news floods heavy-rain himachal-pradesh news pong-dam punjab-floods rain the-unmute-breaking-news ਚੰਡੀਗੜ੍ਹ, 28 ਜੁਲਾਈ 2023: ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ (Pong Dam) ਤੋਂ ਮੁੜ ਪਾਣੀ ਛੱਡੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ 55000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੌਂਗ ਡੈਮ ਦਾ ਪਾਣੀ ਦਾ ਪੱਧਰ 1376 ਫੁੱਟ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ 1410 ਫੁੱਟ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵੀ ਪਾਣੀ ਛੱਡਿਆ ਗਿਆ ਸੀ। ਰੋਜ਼ਾਨਾ 5000-5000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਸ-ਪਾਸ ਦੇ ਇਲਾਕਿਆਂ ‘ਤੇ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਕਿ ਕਿਸੇ ਵੀ ਸਮੇਂ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ, ਇਸ ਲਈ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਪੌਂਗ ਡੈਮ (Pong Dam) ਤੋਂ ਪਾਣੀ ਛੱਡਣ ਨਾਲ ਮੁਕੇਰੀਆਂ ਅਤੇ ਹੁਸ਼ਿਆਰਪੁਰ ਵੀ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਪਾਣੀ ਛੱਡਣ ਲਈ ਸੁਚੇਤ ਕੀਤਾ ਗਿਆ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਨੇ ਅਗਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ 98 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। The post ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਤੋਂ ਮੁੜ ਛੱਡਿਆ ਪਾਣੀ, ਭਾਰੀ ਮੀਂਹ ਨੇ ਵਧਾਈ ਚਿੰਤਾ appeared first on TheUnmute.com - Punjabi News. Tags:
|
ਪਾਣੀ 'ਚ ਰੁੜ੍ਹਿਆ ਪੁੱਲ, ਪਠਾਨਕੋਟ 'ਚ ਜੰਮੂ ਨੈਸ਼ਨਲ ਹਾਈਵੇ 'ਤੇ ਲੱਗਾ ਲੰਮਾ ਜਾਮ Friday 28 July 2023 07:25 AM UTC+00 | Tags: breaking-news flods heavy-rain national-highway national-highway-44 news pathankot-jammu-kashmir pathankot-police the-unmute-breaking-news the-unmute-latest-update the-unmute-news ਪਠਾਨਕੋਟ, 28 ਜੁਲਾਈ 2023: ਪਠਾਨਕੋਟ (Pathankot) ਜੰਮੂ ਨੈਸ਼ਨਲ ਹਾਈਵੇ-44 ‘ਤੇ ਲੰਮਾ ਜਾਮ ਦੇਖਣ ਨੂੰ ਮਿਲ ਰਿਹਾ ਹੈ । ਪਠਾਨਕੋਟ ‘ਚ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜੰਮੂ-ਕਸ਼ਮੀਰ ਦੇ ਚੜਵਾਲ ਵਿਖੇ ਭਾਰੀ ਮੀਂਹ ਕਾਰਨ ਸੜਕ ‘ਤੇ ਬਣਿਆ ਪੁੱਲ ਪਾਣੀ ਵਿੱਚ ਵਹਿ ਗਿਆ | ਇਸਦੇ ਨਾਲ ਹੀ ਜੰਮੂ ਜਾਣ ਵਾਲੇ ਵਾਹਨਾਂ ਨੂੰ ਬਦਲਵਾਂ ਰਸਤਾ ਅਪਨਾਉਣ ਲਈ ਕਿਹਾ ਗਿਆ ਹੈ | ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੀ ਭਾਰੀ ਮੀਂਹ ਪੈ ਰਿਹਾ ਹੈ | ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ‘ਤੇ ਲੱਗੇ ਭਾਰੀ ਜਾਮ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਾਮ ‘ਚ ਫਸੇ ਹੋਏ ਹਨ। ਪਿਛਲੇ 2 ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। The post ਪਾਣੀ ‘ਚ ਰੁੜ੍ਹਿਆ ਪੁੱਲ, ਪਠਾਨਕੋਟ ‘ਚ ਜੰਮੂ ਨੈਸ਼ਨਲ ਹਾਈਵੇ ‘ਤੇ ਲੱਗਾ ਲੰਮਾ ਜਾਮ appeared first on TheUnmute.com - Punjabi News. Tags:
|
ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23.50 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ Friday 28 July 2023 07:34 AM UTC+00 | Tags: breaking-news ladowal ladowal-toll-plaza-on-ludhiana ludhiana-police news phillaur robbery-case ਚੰਡੀਗੜ੍ਹ 28 ਜੁਲਾਈ 2023: 24 ਜੁਲਾਈ ਨੂੰ ਫਿਲੌਰ 'ਚ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਦੇ ਕੈਸ਼ੀਅਰ ਤੋਂ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ | ਪੁਲਿਸ ਨੇ ਕਾਰਵਾਈ ਕਰਦਿਆਂ ਲਾਡੋਵਾਲ ਟੋਲ ਪਲਾਜ਼ਾ ਦੀ ਕੈਸ਼ ਵੈਨ 'ਚੋਂ 23.50 ਲੱਖ ਰੁਪਏ ਲੁੱਟਣ ਵਾਲੇ ਮਾਸਟਰਮਾਈਂਡ ਵਿਪਨ ਕੁਮਾਰ ਅਤੇ ਉਸ ਦੇ ਸਾਥੀ ਸੰਨੀ ਨੂੰ ਵੀਰਵਾਰ ਪੁਲਿਸ ਨੇ ਲੁੱਟ ਦੇ 15 ਲੱਖ 50 ਹਜ਼ਾਰ ਰੁਪਏ ਅਤੇ ਘਟਨਾ ਸਮੇਂ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ 500 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ । ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ ਬੀਤੀ 24 ਜੁਲਾਈ ਦੀ ਸਵੇਰ 11 ਵਜੇ 5 ਮੁਲਜ਼ਮਾਂ ਨੇ ਜੋ ਵ੍ਹਾਈਟ ਰੰਗ ਦੀ ਬ੍ਰੀਜ਼ਾ ਕਾਰ ਵਿਚ ਆ ਕੇ ਫਿਲੌਰ ਬੱਸ ਅੱਡੇ ਨੇੜੇ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਦੀ ਕੈਸ਼ ਵੈਨ ਨੂੰ ਘੇਰ ਕੇ ਮੈਨੇਜਰ ਤੋਂ ਸਾਢੇ 23 ਲੱਖ ਰੁਪਏ ਲੁੱਟ ਲਏ ਸਨ। ਘਟਨਾ ਤੋਂ 24 ਘੰਟਿਆਂ ਬਾਅਦ ਹੀ ਇੰਸਪੈਕਟਰ ਹਰਜਿੰਦਰ ਕੁਮਾਰ ਦੀ ਪੁਲਿਸ ਪਾਰਟੀ ਨੇ 2 ਲੁਟੇਰਿਆਂ ਮਨਪ੍ਰੀਤ ਸੱਲ੍ਹਣ ਅਤੇ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਬਰਾਮਦ ਕਰ ਲਏ ਸਨ। ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਪੂਰੀ ਲੁੱਟ ਦੀ ਘਟਨਾ ਦਾ ਮਾਸਟਰਮਾਈਂਡ ਵਿਪਨ ਕੁਮਾਰ ਹੈ, ਜੋ ਟੋਲ ਪਲਾਜ਼ਾ 'ਤੇ ਡਰਾਈਵਰੀ ਦਾ ਕੰਮ ਕਰ ਚੁੱਕਾ ਹੈ ਅਤੇ ਇਸ ਘਟਨਾ ਵਿਚ ਉਸ ਦਾ ਪੂਰਾ ਸਾਥ ਸੰਨੀ ਅਤੇ ਗੋਪੀ ਨੇ ਦਿੱਤਾ ਹੈ। ਉਹ ਉਨ੍ਹਾਂ ਨੂੰ ਲੁੱਟ ਦੇ ਪੈਸਿਆਂ 'ਚੋਂ ਉਨ੍ਹਾਂ ਦਾ ਹਿੱਸਾ ਦੇ ਕੇ ਬਾਕੀ ਦੀ ਰਕਮ ਨਾਲ ਲੈ ਕੇ ਫਰਾਰ ਹੈ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਵਲੋਂ ਗੋਰਾਇਆ ਥਾਣਾ ਦੇ ਮੁਖੀ ਸੁਰਿੰਦਰ ਕੁਮਾਰ ਅਤੇ ਫਿਲੌਰ ਥਾਣਾ ਦੇ ਮੁਖੀ ਹਰਜਿੰਦਰ ਸਿੰਘ ਨੂੰ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਪ੍ਰੇਸ਼ਨ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ, ਜੋ 36 ਘੰਟਿਆਂ ਤੱਕ ਬਿਨਾਂ ਕੋਈ ਸਮਾਂ ਗਵਾਏ ਮੁਲਜ਼ਮਾਂ ਨੂੰ ਫੜਨ ਉਨ੍ਹਾਂ ਦੇ ਪਿੱਛੇ ਲੱਗੇ ਰਹੇ, ਜਿਨ੍ਹਾਂ ਦੇ ਹੱਥ ਅੱਜ ਕਾਮਯਾਬੀ ਲੱਗ ਗਈ। ਡੀ. ਐੱਸ. ਪੀ. ਜਗਦੀਸ਼ ਰਾਜ ਨੇ ਦੱਸਿਆ ਕਿ 2 ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਪਨ ਅਤੇ ਸੰਨੀ ਅਜੇ ਫਰਾਰ ਹਨ ਅਤੇ ਉਹ ਨਸ਼ੇ ਦੇ ਆਦੀ ਹਨ ਤਾਂ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਸੰਨੀ ਨਾਲ ਨਸ਼ਾ ਕਰਨ ਵਾਲੇ ਉਸ ਦੇ ਦੋਸਤਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਹੱਥ ਇਕ ਅਹਿਮ ਜਾਣਕਾਰੀ ਲੱਗੀ ਕਿ ਸੰਨੀ ਅਤੇ ਵਿਪਨ ਦੋਵੇਂ ਗੰਨਾ ਪਿੰਡ ਦੀ ਨਸ਼ਾ ਸਮੱਗਲਰ ਇਕ ਔਰਤ ਤੋਂ ਮਾਲ ਖਰੀਦਦੇ ਹਨ। ਮਹਿਲਾ ਨਸ਼ਾ ਸਮੱਗਲਰ ਦਾ ਫੋਨ ਨੰਬਰ ਹਾਸਲ ਕਰਕੇ ਉਸ ਦੀ ਕਾਲ ਡਿਟੇਲ ਕਢਵਾਈ ਤਾਂ ਉਸ ਵਿਚ ਸੰਨੀ ਅਤੇ ਵਿਪਨ ਦੋਵਾਂ ਦੇ ਫੋਨ ਨੰਬਰ ਨਹੀਂ ਮਿਲੇ ਤਾਂ ਪੁਲਸ ਨੂੰ ਪਤਾ ਲੱਗ ਗਿਆ ਕਿ ਉਹ ਇਸ ਨਾਜਾਇਜ਼ ਕੰਮ ਵਿਚ ਕਿਸੇ ਦੂਜੇ ਦੇ ਨਾਂ ਤੋਂ ਲਏ ਸਿਮ ਦੀ ਵਰਤੋਂ ਕਰ ਰਹੇ ਹਨ ਤਾਂ ਪੁਲਸ ਪਾਰਟੀ ਨੇ ਉਸ ਮਹਿਲਾ ਨਸ਼ਾ ਸਮੱਗਲਰ ਦੇ ਫੋਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਬੀਤੇ ਦਿਨ ਸ਼ਾਮ ਨੂੰ ਉਸੇ ਔਰਤ ਦੀ ਲੋਕੇਸ਼ਨ ਪਿੰਡ ਅੱਟੀ ਦੀ ਆਉਣ ਲੱਗ ਪਈ ਤਾਂ ਪੁਲਸ ਨੇ ਉੱਥੇ ਪੱਜ ਕੇ ਉਸ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਦੋਵੇਂ ਲੁਟੇਰਿਆਂ ਦੀਆਂ ਤਸਵੀਰਾਂ ਵਿਖਾਈਆਂ ਤਾਂ ਉਸ ਨੇ ਉਨ੍ਹਾਂ ਦੀ ਪਛਾਣ ਕਰਦੇ ਹੋਏ ਦੱਸਿਆ ਕਿ ਇਹ ਸੰਨੀ ਅਤੇ ਵਿਪਨ ਹਨ। ਉਸ ਨੇ ਦੱਸਿਆ ਕਿ ਸੰਨੀ ਲੁੱਟ ਦੀ ਘਟਨਾ ਤੋਂ ਅਗਲੇ ਹੀ ਦਿਨ 25 ਤਾਰੀਖ਼ ਨੂੰ ਉਸ ਦੇ ਕੋਲ ਮੋਟਰਸਾਈਕਲ 'ਤੇ ਆਇਆ ਸੀ ਅਤੇ 40 ਹਜ਼ਾਰ ਰੁਪਏ ਦਾ ਚਿੱਟਾ ਖ਼ਰੀਦ ਕੇ ਲੈ ਕੇ ਗਿਆ ਸੀ। ਸੰਨੀ ਕੋਲ ਹੁਣ ਇਹ ਵਾਲਾ ਨਵਾਂ ਨੰਬਰ ਚੱਲ ਰਿਹਾ ਹੈ। ਜਦੋਂ ਪੁਲਸ ਨੇ ਉਸ ਨੰਬਰ ਦੀ ਜਾਂਚ ਕੀਤੀ ਤਾਂ ਉਹ ਵੀ ਬੰਦ ਆ ਰਿਹਾ ਸੀ। ਜਦੋਂ ਉਸ ਦੀ ਆਖਰੀ ਲੋਕੇਸ਼ਨ ਕਢਵਾਈ ਤਾਂ ਉਹ ਨਵਾਂਸ਼ਹਿਰ 'ਚ ਪੈਂਦੇ ਪਿੰਡ ਅਮਰਗੜ੍ਹ ਦੀ ਆਈ। ਪੁਲਸ ਜਦੋਂ ਉੱਥੇ ਪੁੱਜੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰਗੜ੍ਹ 'ਚ ਸੰਨੀ ਦੇ ਨਾਨਕੇ ਹਨ, ਉਹ ਘਟਨਾ ਨੂੰ ਅੰਜਾਮ ਦੇ ਕੇ ਵਿਪਨ ਨਾਲ ਉੱਥੇ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਸੰਨੀ ਲੁੱਟ ਦੀ ਘਟਨਾ ਤੋਂ ਅਗਲੇ ਹੀ ਦਿਨ 25 ਤਾਰੀਖ਼ ਨੂੰ ਉਸ ਦੇ ਕੋਲ ਮੋਟਰਸਾਈਕਲ 'ਤੇ ਆਇਆ ਸੀ ਅਤੇ 40 ਹਜ਼ਾਰ ਰੁਪਏ ਦਾ ਚਿੱਟਾ ਖ਼ਰੀਦ ਕੇ ਲੈ ਕੇ ਗਿਆ ਸੀ। ਸੰਨੀ ਕੋਲ ਹੁਣ ਇਹ ਵਾਲਾ ਨਵਾਂ ਨੰਬਰ ਚੱਲ ਰਿਹਾ ਹੈ। ਜਦੋਂ ਪੁਲਸ ਨੇ ਉਸ ਨੰਬਰ ਦੀ ਜਾਂਚ ਕੀਤੀ ਤਾਂ ਉਹ ਵੀ ਬੰਦ ਆ ਰਿਹਾ ਸੀ। ਜਦੋਂ ਉਸ ਦੀ ਆਖਰੀ ਲੋਕੇਸ਼ਨ ਕਢਵਾਈ ਤਾਂ ਉਹ ਨਵਾਂਸ਼ਹਿਰ 'ਚ ਪੈਂਦੇ ਪਿੰਡ ਅਮਰਗੜ੍ਹ ਦੀ ਆਈ। ਪੁਲਸ ਜਦੋਂ ਉੱਥੇ ਪੁੱਜੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰਗੜ੍ਹ 'ਚ ਸੰਨੀ ਦੇ ਨਾਨਕੇ ਹਨ, ਉਹ ਘਟਨਾ ਨੂੰ ਅੰਜਾਮ ਦੇ ਕੇ ਵਿਪਨ ਨਾਲ ਉੱਥੇ ਹੀ ਰਹਿ ਰਿਹਾ ਹੈ।
The post ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23.50 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਕੀ ਹੁੰਦੇ ਨੇ ਮੌਸਮ ਦੇ ਰੈੱਡ, ਔਰੇਂਜ ਅਤੇ ਯੈਲੋ ਅਲਰਟ, ਜਾਣੋ ਕਦੋਂ ਕੀਤੇ ਜਾਂਦੇ ਹਨ ਜਾਰੀ Friday 28 July 2023 08:06 AM UTC+00 | Tags: 3-weather-alerts breaking-news heavy-rain india latest-news news punjab-news weather weather-alerts ਚੰਡੀਗੜ੍ਹ 28 ਜੁਲਾਈ 2023: ਮੌਸਮ ਵਿਭਾਗ ਰੈੱਡ ਅਲਰਟ, ਔਰੇਂਜ ਅਲਰਟ ਅਤੇ ਗ੍ਰੀਨ ਅਲਰਟ ਵਰਗੀਆਂ ਹੋਰ ਅਲਰਟ ਜਾਰੀ ਕਰਦਾ ਹੈ। ਚਿਤਾਵਨੀ ਲਈ ਰੰਗ ਕਈ ਏਜੰਸੀਆਂ ਦੇ ਸਹਿਯੋਗ ਨਾਲ ਚੁਣੇ ਗਏ ਹਨ। ਇਹ ਅਲਰਟ ਮੌਸਮ ਦੀ ਤੀਬਰਤਾ ਦੇ ਆਧਾਰ ‘ਤੇ ਜਾਰੀ ਕੀਤਾ ਜਾਂਦਾ ਹੈ। 1. ਰੈੱਡ ਅਲਰਟ (Red Alert) : ਜਦੋਂ ਵੀ ਕੋਈ ਚੱਕਰਵਾਤ ਤੇਜ਼ ਤੀਬਰਤਾ ਨਾਲ ਆਉਂਦਾ ਹੈ ਜਿਵੇਂ ਕਿ ਭਾਰੀ ਬਾਰਿਸ਼ ਦੇ ਨਾਲ ਹਵਾ ਦੀ ਗਤੀ 130 ਕਿਲੋਮੀਟਰ ਹੋਵੇ (ਇਹ ਸਿਰਫ ਪੈਮਾਨਾ ਨਹੀਂ ਹੈ) ਤਾਂ ਤੂਫਾਨ ਦੇ ਘੇਰੇ ਵਿਚ ਆਉਣ ਵਾਲੇ ਖੇਤਰਾਂ ਲਈ ਮੌਸਮ ਵਿਭਾਗ ਦੁਆਰਾ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਜਾਂਦਾ ਹੈ। ਰੈੱਡ ਅਲਰਟ ਦਾ ਮਤਲਬ ਹੈ ਖਤਰਨਾਕ ਸਥਿਤੀ ਹੁੰਦਾ ਹੈ ਅਤੇ ਭਾਰੀ ਨੁਕਸਾਨ ਦਾ ਖ਼ਤਰਾ ਹੁੰਦਾ ਹੈ ਤਾਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਚਿਤਾਵਨੀ ਉਦੋਂ ਹੀ ਐਲਾਨੀ ਜਾਂਦੀ ਹੈ ਜਦੋਂ 30 ਮਿ.ਮੀ. ਇਸ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਘੱਟੋ-ਘੱਟ 2 ਘੰਟੇ ਜਾਰੀ ਰਹਿਣੀ ਚਾਹੀਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾਂਦਾ ਹੈ ਕਿਉਂਕਿ ਭਾਰੀ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। 2. ਔਰੇਂਜ ਅਲਰਟ (Orange Alert): ਮੌਸਮ ਵਿਭਾਗ ਦੇ ਮੁਤਾਬਕ ਔਰੇਂਜ ਅਲਰਟ ਯੈਲੋ ਅਲਰਟ ਨੂੰ ਅਪਡੇਟ ਕਰਕੇ ਜਾਰੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਚਿਤਾਵਨੀ ਔਰੇਂਜ ਅਲਰਟ ਦੇ ਤਹਿਤ ਜਾਰੀ ਕੀਤੀ ਜਾਂਦੀ ਹੈ, "ਇਸ ਚੱਕਰਵਾਤ ਕਾਰਨ ਮੌਸਮ ਬਹੁਤ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਸੜਕ ਅਤੇ ਹਵਾਈ ਆਵਾਜਾਈ ਦੇ ਨਾਲ-ਨਾਲ ਜਾਨ-ਮਾਲ ਦਾ ਨੁਕਸਾਨ ਵੀ ਕਰ ਸਕਦੀ ਹੈ। ਇਸ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਚਿਤਾਵਨੀ ਜਾਰੀ ਕੀਤੇ ਗਏ ਚੱਕਰਵਾਤ ਵਿੱਚ ਹਵਾ ਦੀ ਗਤੀ ਲਗਭਗ 65 ਤੋਂ 75 ਕਿਲੋਮੀਟਰ ਹੁੰਦੀ ਹੈ। ਪ੍ਰਤੀ ਘੰਟਾ ਹੁੰਦਾ ਹੈ ਅਤੇ 15 ਤੋਂ 33 ਮਿ.ਮੀ. ਭਾਰੀ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ। ਇਸ ਅਲਰਟ ‘ਚ ਪ੍ਰਭਾਵਿਤ ਖੇਤਰ ‘ਚ ਖਤਰਨਾਕ ਹੜ੍ਹ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤਰ੍ਹਾਂ ਦੇ ਅਲਰਟ ਦੀ ਜਾਣਕਾਰੀ ‘ਚ ਲੋਕਾਂ ਨੂੰ ਪ੍ਰਭਾਵਿਤ ਖੇਤਰ ‘ਚੋਂ ਬਾਹਰ ਕੱਢਣ ਲਈ ਯੋਜਨਾ ਤਿਆਰ ਰੱਖਣੀ ਪੈਂਦੀ ਹੈ। 3. ਯੈਲੋ ਅਲਰਟ (Yellow Alert): ਮੌਸਮ ਵਿਭਾਗ ਲੋਕਾਂ ਨੂੰ ਸੁਚੇਤ ਕਰਨ ਲਈ ਯੈਲੋ ਅਲਰਟ ਦੀ ਵਰਤੋਂ ਕਰਦਾ ਹੈ। ਇਸਦਾ ਅਰਥ ਹੈ ਖ਼ਤਰੇ ਤੋਂ ਸੁਚੇਤ ਰਹੋ, ਘਬਰਾਉਣ ਨਾ । ਦੱਸ ਦਈਏ ਕਿ ਇਹ ਅਲਰਟ ਸਿਰਫ ਸਾਵਧਾਨ ਦਾ ਸੰਕੇਤ ਹੈ। ਇਸ ਕਿਸਮ ਦੀ ਚਿਤਾਵਨੀ ਵਿੱਚ, 7.5 ਤੋਂ 15 ਮਿ.ਮੀ. ਭਾਰੀ ਮੀਂਹ ਪੈ ਰਿਹਾ ਹੈ ਜੋ ਅਗਲੇ 1 ਜਾਂ 2 ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੁੰਦੀ ਹੈ ਜਿਸ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਅਲਰਟ ‘ਚ ਮੌਸਮ ‘ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ। 4. ਗ੍ਰੀਨ ਅਲਰਟ (Green Alert) : ਕਈ ਵਾਰ ਮੌਸਮ ਵਿਭਾਗ ਦੁਆਰਾ ਗ੍ਰੀਨ ਅਲਰਟ ਜਾਰੀ ਕੀਤਾ ਜਾਂਦਾ ਹੈ। ਭਾਵ ਸਬੰਧਤ ਥਾਂ ‘ਤੇ ਕੋਈ ਖਤਰਾ ਨਹੀਂ ਹੈ। The post ਕੀ ਹੁੰਦੇ ਨੇ ਮੌਸਮ ਦੇ ਰੈੱਡ, ਔਰੇਂਜ ਅਤੇ ਯੈਲੋ ਅਲਰਟ, ਜਾਣੋ ਕਦੋਂ ਕੀਤੇ ਜਾਂਦੇ ਹਨ ਜਾਰੀ appeared first on TheUnmute.com - Punjabi News. Tags:
|
ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਨਗਰ ਨਿਗਮਾਂ ਦੇ ਅਹਿਮ ਮਾਮਲਿਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ Friday 28 July 2023 08:15 AM UTC+00 | Tags: aam-aadmi-party balkar-singh cabinet-minister-balkar-singh crime municipal-corporation-commissioners municipal-corporations news punjab-news the-unmute-breaking-news ਚੰਡੀਗੜ੍ਹ, 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਹ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ (Balkar Singh) ਨੇ ਦੱਸਿਆ ਕਿ ਸੂਬਾ ਸਰਕਾਰ ਆਪਣਾ ਹਰ ਫੈਸਲਾ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਲੈ ਰਹੀ ਹੈ। ਰੀਵਿਊ ਮੀਟਿੰਗ ਮਿਉਂਸੀਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਕਰਦਿਆਂ ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨੇ ਨਗਰ ਨਿਗਮਾਂ ਦੇ ਵੱਖ-ਵੱਖ ਵਿਕਾਸ ਕਾਰਜਾਂ, ਰਿਪੇਅਰ ਦੇ ਕੰਮਾਂ ਸਬੰਧੀ ਜਾਇਜ਼ਾ ਲਿਆ ਅਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸੂਬੇ ਦੇ ਸਮੂਹ ਜਿਲ੍ਹਿਆਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮਾਂ ਸੀਮਾ ਤੇ ਸਹੀ ਗੁਣਵੱਤਾ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਸ. ਬਲਕਾਰ ਸਿੰਘ (Balkar Singh) ਨੇ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਬੰਧਤ ਖੇਤਰਾਂ 'ਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਉਸਾਰੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਉਸਾਰੀ ਕਰਦਾ ਹੈ ਤਾਂ ਉਸਨੂੰ ਤੁਰੰਤ ਰੋਕਿਆ ਜਾਵੇ ਅਤੇ ਗੈਰ ਕਾਨੂੰਨੀ ਉਸਾਰੀ ਕਰਨ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਮੰਤਰੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਹੈ ਤਾਂ ਜੋ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਹੋਰ ਸੁਵਿਧਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਹੀ ਸੀ.ਐਲ.ਯੂ ਅਤੇ ਕਲੋਨੀਆਂ ਦੀ ਲੇਅ-ਆਊਟ ਪ੍ਰਵਾਨ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਹੀ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਉਨ੍ਹਾਂ ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਅਧਿਕਾਰੀ ਨਿੱਜੀ ਤੌਰ ਤੇ ਕੰਮਾਂ ਦੀ ਗੁਣਵੱਤਾ ਵੱਲ ਧਿਆਨ ਦੇਣ ਤਾਂ ਜੋ ਸਰਕਾਰੀ ਕੰਮਾਂ ਵਿੱਚ ਕੁਸ਼ਲਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ, ਅਜੋਏ ਸ਼ਰਮਾ, ਸ੍ਰੀਮਤੀ ਈਸ਼ਾ ਕਾਲੀਆ,ਸੀ ਈ ਓ, ਪੀ ਐਮ ਆਈ ਡੀ ਸੀ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਅਤੇ ਵੱਖ-ਵੱਖ ਨਗਰ ਨਿਗਮਾਂ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। The post ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਨਗਰ ਨਿਗਮਾਂ ਦੇ ਅਹਿਮ ਮਾਮਲਿਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ appeared first on TheUnmute.com - Punjabi News. Tags:
|
ਰਾਜ ਸਭਾ 'ਚ ਚੇਅਰਮੈਨ ਜਗਦੀਪ ਧਨਖੜ ਤੇ TMC ਸੰਸਦ ਮੈਂਬਰ ਵਿਚਾਲੇ ਤਿੱਖੀ ਬਹਿਸ, ਕਾਰਵਾਈ ਪੂਰੇ ਦਿਨ ਲਈ ਮੁਲਤਵੀ Friday 28 July 2023 08:33 AM UTC+00 | Tags: bjp breaking-news chairman-jagdeep-dhankhar congress latest-news manipur-incident manipur-issue monsson-session news the-unmute-latest-news the-unmute-punjabi-news tmc-mp-derek-obrien ਚੰਡੀਗੜ੍ਹ, 28 ਜੁਲਾਈ 2023: ਮਣੀਪੁਰ ਦੇ ਮੁੱਦੇ ‘ਤੇ ਸੰਸਦ ਦਾ ਮਾਨਸੂਨ ਸੈਸ਼ਨ ਹੰਗਾਮੇ ‘ਚ ਚੱਲ ਰਿਹਾ ਹੈ। ਰਾਜ ਸਭਾ (Rajya Sabha) ਦੀ ਕਾਰਵਾਈ ਸ਼ੁੱਕਰਵਾਰ ਨੂੰ ਵੀ ਹੰਗਾਮੇ ਨਾਲ ਸ਼ੁਰੂ ਹੋਈ। ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਚੱਲ ਰਹੀ ਸੀ ਪਰ ਉਦੋਂ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਅਜਿਹਾ ਕੁਝ ਕੀਤਾ ਜਿਸ ਨਾਲ ਚੇਅਰਮੈਨ ਜਗਦੀਪ ਧਨਖੜ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਦਰਅਸਲ, ਵਿਰੋਧੀ ਧਿਰ ਦੇ 47 ਸੰਸਦ ਮੈਂਬਰਾਂ ਨੇ ਮਣੀਪੁਰ ਦੀ ਸਥਿਤੀ ‘ਤੇ ਚਰਚਾ ਕਰਨ ਲਈ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰ ਮੰਗ ਕਰ ਰਹੇ ਸਨ ਕਿ ਸੂਚੀਬੱਧ ਮੁੱਦਿਆਂ ਨੂੰ ਮੁਅੱਤਲ ਕਰਕੇ ਮਣੀਪੁਰ ਮੁੱਦੇ ‘ਤੇ ਚਰਚਾ ਕੀਤੀ ਜਾਵੇ। ਇਸ ‘ਤੇ ਚੇਅਰਮੈਨ ਧਨਖੜ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਪਰਲੇ ਸਦਨ ‘ਚ ਸੰਸਦ ਮੈਂਬਰਾਂ ਦੇ ਵਿਵਹਾਰ ਨੂੰ ਦੁਨੀਆ ਦੇਖਦੀ ਹੈ। ਜਦੋਂ ਚੇਅਰਮੈਨ ਬੋਲ ਰਹੇ ਸਨ ਤਾਂ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਮਣੀਪੁਰ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ। ਇਸ ਤੋਂ ਚੇਅਰਮੈਨ ਧਨਖੜ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਟੀਐਮਸੀ ਸੰਸਦ ਮੈਂਬਰ ਨੂੰ ਉਨ੍ਹਾਂ ਦੀ ਗੱਲ ਸੁਣਨ ਲਈ ਕਿਹਾ। ਚੇਅਰਮੈਨ ਦੇ ਇਹ ਕਹਿਣ ਤੋਂ ਬਾਅਦ ਟੀਐਮਸੀ ਦੇ ਸੰਸਦ ਮੈਂਬਰ ਨਾਰਾਜ਼ ਹੋ ਗਏ ਅਤੇ ਬੋਲਣ ਲੱਗੇ। ਜਦੋਂ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਚੇਅਰਮੈਨ ਨੇ ਇਸ ‘ਤੇ ਇਤਰਾਜ਼ ਕੀਤਾ ਅਤੇ ਕਿਹਾ ਕਿ ‘ਇਸ ਤਰ੍ਹਾਂ ਹੰਗਾਮਾ ਕਰਨਾ ਤੁਹਾਡੀ ਆਦਤ ਬਣ ਗਈ ਹੈ’। ਤੁਹਾਨੂੰ ਆਪਣੇ ਅਹੁਦੇ ਦਾ ਆਦਰ ਕਰਨਾ ਚਾਹੀਦਾ ਹੈ | ਜਿਸ ‘ਤੇ ਟੀਐਮਸੀ ਸੰਸਦ ਮੈਂਬਰ ਨੇ ਮੇਜ਼ ‘ਤੇ ਹੱਥ ਰੱਖ ਕੇ ਉੱਚੀ ਆਵਾਜ਼ ‘ਚ ਕਿਹਾ ਕਿ ’ਮੈਂ’ਤੁਸੀਂ ਵੀ ਨਿਯਮਾਂ ਨੂੰ ਜਾਣਦਾ ਹਾਂ’। ਇਸ ‘ਤੇ ਸਪੀਕਰ ਜਗਦੀਪ ਧਨਖੜ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਟੀਐਮਸੀ ਸੰਸਦ ਮੈਂਬਰ ਦੇ ਵਿਵਹਾਰ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਦਨ ਦੀ ਕਾਰਵਾਈ ਇਸ ਤਰ੍ਹਾਂ ਨਹੀਂ ਚੱਲ ਸਕਦੀ। ਇਸ ਤੋਂ ਬਾਅਦ ਚੇਅਰਮੈਨ ਨੇ ਸੀਟ ਤੋਂ ਉਠ ਕੇ ਰਾਜ ਸਭਾ (Rajya Sabha) ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। The post ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਤੇ TMC ਸੰਸਦ ਮੈਂਬਰ ਵਿਚਾਲੇ ਤਿੱਖੀ ਬਹਿਸ, ਕਾਰਵਾਈ ਪੂਰੇ ਦਿਨ ਲਈ ਮੁਲਤਵੀ appeared first on TheUnmute.com - Punjabi News. Tags:
|
ਸੰਤੋਖ ਸਿੰਘ ਕਤਲ ਕੇਸ: AGTF ਨੇ ਮੋਗਾ ਪੁਲਿਸ ਨਾਲ ਮਿਲ ਕੇ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਕੀਤੇ ਗ੍ਰਿਫਤਾਰ Friday 28 July 2023 09:25 AM UTC+00 | Tags: aam-aadmi-party breaking-news cm-bhagwant-mann dgp-gaurav-yadav gopi-dallewalia-gang moga-police murder-case news punjab-news punjab-police santokh-singh-s-murder-case the-unmute-breaking-news the-unmute-punjab ਚੰਡੀਗੜ੍ਹ/ਮੋਗਾ, 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਮੋਗਾ ਪੁਲਿਸ (MOGA POLICE) ਨਾਲ ਕੀਤੇ ਸਾਂਝੇ ਆਪ੍ਰੇਸ਼ਨ ਉਪਰੰਤ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਸੰਤੋਖ ਸਿੰਘ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਰਮਲ ਸਿੰਘ ਉਰਫ਼ ਨਿੰਮਾ, ਅਪਰੇਲ ਸਿੰਘ ਉਰਫ਼ ਸ਼ੇਰਾ ਅਤੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 10 ਜਿੰਦਾ ਕਾਰਤੂਸਾਂ ਸਮੇਤ ਤਿੰਨ .32 ਕੈਲੀਬਰ ਪਿਸਤੌਲ ਅਤੇ ਅਪਰਾਧ ਵਿੱਚ ਵਰਤੀ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਚਾਰ ਹਮਲਾਵਰਾਂ ਨੇ 16 ਜੁਲਾਈ 2023 ਨੂੰ ਮੋਗਾ ‘ਚ ਸੰਤੋਖ ਸਿੰਘ ਦੇ ਘਰ ‘ਚ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਜਾਣਕਾਰੀ ਮਿਲਣ ਉਪਰੰਤ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏ.ਆਈ.ਜੀ. ਏ.ਜੀ.ਟੀ.ਐਫ. ਸੰਦੀਪ ਗੋਇਲ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਦੀ ਟੀਮ ਨੇ ਮੋਗਾ ਪੁਲਿਸ ਨਾਲ ਮਿਲ ਕੇ ਤਿੰਨ ਵਿਅਕਤੀਆਂ, ਜੋ ਸ਼ੂਟਰ ਹਨ ਅਤੇ ਨਾਮੀ ਗੋਪੀ ਡੱਲੇਵਾਲੀਆ ਗੈਂਗ ਨਾਲ ਸਬੰਧਤ ਹਨ, ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਇਸ ਘਿਨਾਉਣੇ ਕਤਲ ਦੇ ਮਾਸਟਰਮਾਈਂਡ ਹਨ। ਉਨ੍ਹਾਂ ਦੱਸਿਆ ਕਿ ਬਦਮਾਸ਼ ਗੋਪੀ ਡੱਲੇਵਾਲੀਆ ਭਗੌੜਾ ਹੈ ਅਤੇ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅਸਲਾ ਐਕਟ ਆਦਿ ਵਰਗੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫ.ਆਈ.ਆਰ. ਨੰ. 155 ਮਿਤੀ 16/07/2023 ਭਾਰਤੀ ਦੰਡਾਵਲੀ ਨਿਯਮ ਦੀ ਧਾਰਾ 302 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਮੋਗਾ ਵਿਖੇ ਕੇਸ ਪਹਿਲਾਂ ਹੀ ਦਰਜ ਕਰ ਲਿਆ ਗਿਆ ਹੈ। The post ਸੰਤੋਖ ਸਿੰਘ ਕਤਲ ਕੇਸ: AGTF ਨੇ ਮੋਗਾ ਪੁਲਿਸ ਨਾਲ ਮਿਲ ਕੇ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਕੀਤੇ ਗ੍ਰਿਫਤਾਰ appeared first on TheUnmute.com - Punjabi News. Tags:
|
ਗੁਰਬਾਣੀ ਪ੍ਰਸਾਰਣ ਲਈ ਸੈਟੇਲਾਈਟ ਚੈਨਲ ਚਲਾਉਣ ਸੰਬੰਧੀ ਧਰਮੀ ਫੌਜੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਦਿੱਤਾ ਮੰਗ ਪੱਤਰ Friday 28 July 2023 09:44 AM UTC+00 | Tags: athedar-of-sri-akal-takht-sahib gurbani-broadcast j-athedar-of-sri-akal-takht-sahib news punjab-news sgpc shiromani-gurdwara-parbandhak-committee ਅੰਮ੍ਰਿਤਸਰ 28 ਜੁਲਾਈ 2023: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹੋਣ ਵਾਲੇ ਗੁਰਬਾਣੀ ਪ੍ਰਸਾਰਣ (Gurbani broadcast) ਨੂੰ ਲੈ ਕੇ ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਵਿੱਚ ਖਿੱਚੋ-ਤਾਣ ਚੱਲ ਰਹੀ ਸੀ | ਇਸ ਦੌਰਾਨ ਹੁਣ ਗੁਰਬਾਣੀ ਪ੍ਰਸਾਰਣ ਨੂੰ ਲਾਈਵ ਚਲਾਉਣ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਦੌਰਾਨ ਆਪਣੀ ਨੌਕਰੀ ਛੱਡ ਕੇ ਧਰਮੀ ਫੌਜੀ ਅਖਵਾਉਣ ਵਾਲੇ ਫੌਜੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੈਟੇਲਾਈਟ ਚੈਨਲ ਚਲਾਉਣ ਦਾ ਐਲਾਨ ਕਰ ਦਿੱਤਾ ਅਤੇ ਧਰਮੀ ਫੌਜੀਆਂ ਵੱਲੋਂ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ‘ਤੇ ਇੱਕ ਮੰਗ ਪੱਤਰ ਦਿੱਤਾ | ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਨਹੀਂ ਚਲਾਉਂਦੀ ਤਾਂ ਉਹ ਦੇਸ਼ ਦੇ ਧਰਮੀ ਫੌਜੀਆਂ ਨੂੰ ਮੌਕਾ ਦੇਣ ਅਸੀਂ ਆਪਣਾ ਖੁਦ ਦਾ ਸੈਟੇਲਾਈਟ ਚੈਨਲ ਚਲਾਵਾਂਗੇ । ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਸਜੀਪੀਸੀ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ ਅਤੇ ਐਸਜੀਪੀਸੀ ਯੂ-ਟਿਊਬ ਚੈਨਲ ਚਲਾ ਕੇ ਸੰਗਤਾਂ ਨੂੰ ਧੋਖੇ ਵਿੱਚ ਰੱਖ ਰਹੀ ਹੈ | ਸਾਬਕਾ ਫੌਜੀਆਂ ਨੇ ਕਿਹਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ-ਟਿਊਬ ਚੈਨਲ ਚਲਾਇਆ ਗਿਆ ਹੈ। ਉਸਦੇ ਵਿੱਚ ਜੋ ਲੋਗੋ ਤਿਆਰ ਕੀਤਾ ਗਿਆ ਹੈ ਉਸਦੇ ਉੱਪਰ ਵੀ ਫੁੱਲ ਦਾ ਨਿਸ਼ਾਨ ਹੈ ਜੋਂ ਕਿ ਭਾਜਪਾ ਅਤੇ ਆਰਐਸਐਸ ਹੋਣ ਦਾ ਸਨੇਹਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਐਸਜੀਪੀਸੀ ਇੱਕ ਪਰਿਵਾਰ ਨੂੰ ਫਾਇਦਾ ਪਹੁੰਚਾ ਰਹੀ ਹੈ | ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦੀ ਗੱਲ ਸਾਹਮਣੇ ਆਈ ਸੀ ਤਾਂ ਉਦੋਂ ਹੀ ਅਸੀਂ ਆਪਣੀ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਜੇਕਰ ਕੌਮ ਦੇ ਉੱਪਰ ਵਿਪਤਾ ਆਉਂਦੀ ਹੈ ਤੇ ਧਰਮੀ ਫੌਜੀ ਪਿੱਛੇ ਕਿਉਂ ਰਹਿਣ |ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਮੰਗ ਮੰਨਦੇ ਹਨ ਤੇ ਅਸੀਂ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਾਂਗੇ ਇੱਥੇ ਜ਼ਿਕਰਯੋਗ ਦਰਬਾਰ ਸਾਹਿਬ ਵਿੱਚ ਹੋਣ ਵਾਲੇ ਗੁਰਬਾਣੀ ਪ੍ਰਸਾਰਣ (Gurbani broadcast) ਨੂੰ ਲੈ ਕੇ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਐਸਜੀਪੀਸੀ ਵਿੱਚ ਕਾਫੀ ਜ਼ੁਬਾਨੀ ਜੰਗ ਚੱਲੀ ਸੀ ਐਸਜੀਪੀਸੀ ਵੱਲੋਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਗਿਆ | The post ਗੁਰਬਾਣੀ ਪ੍ਰਸਾਰਣ ਲਈ ਸੈਟੇਲਾਈਟ ਚੈਨਲ ਚਲਾਉਣ ਸੰਬੰਧੀ ਧਰਮੀ ਫੌਜੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਦਿੱਤਾ ਮੰਗ ਪੱਤਰ appeared first on TheUnmute.com - Punjabi News. Tags:
|
ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਤੁਰੰਤ ਚਰਚਾ ਦੀ ਮੰਗ 'ਤੇ ਅੜਿਆ ਵਿਰੋਧੀ ਧਿਰ Friday 28 July 2023 10:04 AM UTC+00 | Tags: adhir-ranjan-chowdhury breaking-news congress latest-news lok-sabha manipur-incident manipur-issue monsoon-session news rajya-sabha the-unmute-breaking-news the-unmute-punjabi-news ਚੰਡੀਗੜ੍ਹ, 28 ਜੁਲਾਈ 2023: ਮਣੀਪੁਰ ਮੁੱਦੇ ‘ਤੇ ਲੋਕ ਸਭਾ (Lok Sabha) ਅਤੇ ਰਾਜ ਸਭਾ ‘ਚ ਡੈੱਡਲਾਕ ਜਾਰੀ ਹੈ। ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਸ਼ੁੱਕਰਵਾਰ ਨੂੰ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ। ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਬੇਭਰੋਸਗੀ ਮਤੇ ‘ਤੇ ਤੁਰੰਤ ਚਰਚਾ ਦੀ ਮੰਗ ਕੀਤੀ। ਰਾਜ ਸਭਾ ਦੀ ਕਾਰਵਾਈ 45 ਮਿੰਟ ਤੱਕ ਚੱਲੀ, ਪਰ ਚੇਅਰਮੈਨ ਜਗਦੀਪ ਧਨਖੜ ਅਤੇ ਟੀਐਮਐਸਈ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਵਿਚਾਲੇ ਬਹਿਸ ਮਗਰੋਂ ਇਸ ਨੂੰ 31 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਦੂਜੇ ਪਾਸੇ ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਵੀ ਸੰਸਦ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ, ‘ਤੁਸੀਂ ਸਦਨ ਦੀ ਕਾਰਵਾਈ ਨਹੀਂ ਚੱਲਣ ਦੇਣਾ ਚਾਹੁੰਦੇ, ਪ੍ਰਸ਼ਨ ਕਾਲ, ਜਿੱਥੇ ਸਰਕਾਰ ਸਵਾਲਾਂ ਦੇ ਜਵਾਬ ਦਿੰਦੀ ਹੈ, ਬਹੁਤ ਮਹੱਤਵਪੂਰਨ ਹੈ।’ ਇਸ ‘ਤੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 10 ਮਈ 1978 ਨੂੰ ਬੇਭਰੋਸਗੀ ਮਤਾ ਪੇਸ਼ ਹੁੰਦੇ ਹੀ ਇਸ ‘ਤੇ ਬਹਿਸ ਸ਼ੁਰੂ ਹੋ ਗਈ ਸੀ। The post ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਤੁਰੰਤ ਚਰਚਾ ਦੀ ਮੰਗ ‘ਤੇ ਅੜਿਆ ਵਿਰੋਧੀ ਧਿਰ appeared first on TheUnmute.com - Punjabi News. Tags:
|
ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਪੰਜਾਬ 'ਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਕੀਤੀ ਮੰਗ Friday 28 July 2023 10:09 AM UTC+00 | Tags: breaking-news floods-in-punjab floods-vicitms mp-preneet-kaur narendra-modi news pm-modi preneet-kaur punjab-floods the-unmute-breaking-news the-unmute-punjabi-news ਚੰਡੀਗੜ੍ਹ, 28 ਜ਼ੁਲਾਈ 2023: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ ਕੀਤੀ। ਪ੍ਰਧਾਨਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਸੰਸਦ ਮੈਂਬਰ ਪਟਿਆਲਾ ਨੇ ਲਿਖਿਆ, "ਜਿਵੇਂ ਕਿ ਤੁਸੀਂ ਜਾਣਦੇ ਹੋ, ਲਗਾਤਾਰ ਆਏ ਹੜ੍ਹਾਂ ਨੇ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ, ਜਿਸ ਵਿੱਚ ਮੇਰਾ ਹਲਕਾ ਪਟਿਆਲਾ ਵੀ ਸ਼ਾਮਲ ਹੈ, ਜੋ ਕਿ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਲਗਭਗ 500 ਪਿੰਡ ਤਬਾਹ ਹੋ ਗਏ ਹਨ ਅਤੇ 1.25 ਲੱਖ ਏਕੜ ਖੇਤਾਂ ਦੀਆਂ ਜ਼ਮੀਨਾਂ ਅਜੇ ਵੀ ਡੂੰਘੇ ਪਾਣੀਆਂ ਦੀ ਮਾਰ ਹੇਠ ਹਨ। ਪਟਿਆਲਾ ਸ਼ਹਿਰ, ਕਈ ਕਸਬੇ ਅਤੇ ਹਲਕੇ ਦੀ ਵੱਡੀ ਗਿਣਤੀ ਬਸਤੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।" ਫਸਲਾਂ ਦੇ ਨੁਕਸਾਨ ਦਾ ਵਰਣਨ ਕਰਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, "ਸਾਉਣੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਘੱਗਰ ਨਦੀ ਦੁਆਰਾ ਲਿਆਂਦੀ ਗਈ ਤਿੰਨ ਫੁੱਟ ਤੋਂ ਵੱਧ ਰੇਤ ਅਤੇ ਗਾਦ ਸਾਰੇ ਖੇਤਾਂ ਵਿੱਚ ਜਮ੍ਹਾ ਹੋ ਗਈ ਹੈ, ਜਿਸ ਨਾਲ ਝੋਨੇ ਅਤੇ ਹੋਰ ਫਸਲਾਂ ਦੀ ਦੁਬਾਰਾ ਬਿਜਾਈ ਦੇ ਬਹੁਤ ਘੱਟ ਮੌਕੇ ਬਚੇ ਹਨ ਅਤੇ ਜ਼ਮੀਨਾਂ 'ਤੇ ਮੁੜ ਦਾਅਵਾ ਕਰਨਾ ਤੁਰੰਤ ਸੰਭਵ ਨਹੀਂ ਹੈ। ਇਸ ਲਈ ਬਹੁਤ ਮਿਹਨਤ ਅਤੇ ਫੰਡਾਂ ਦੀ ਵੀ ਲੋੜ ਹੈ। ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਨੇ ਇਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਹੋਰ ਵਧਾ ਦਿੱਤਾ ਹੈ।" ਪੰਜਾਬ ਲਈ ਇਕ ਵਾਰ ਦੀ ਵਿਸ਼ੇਸ਼ ਸਹਾਇਤਾ ਪੈਕੇਜ ਦੀ ਬੇਨਤੀ ਕਰਦੇ ਹੋਏ ਉਨ੍ਹਾਂ (Preneet Kaur) ਕਿਹਾ, "ਜਿੱਥੇ ਮੈਂ ਆਫ਼ਤ ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਕਰਨ ਲਈ ਪੰਜਾਬ ਰਾਜ ਨੂੰ 218.40 ਕਰੋੜ ਰੁਪਏ ਭੇਜਣ ਲਈ ਤੁਹਾਡਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੀ, ਮੈਂ ਇਸ ਲਈ ਸੁਝਾਅ ਵੀ ਦੇਣਾ ਚਾਹਾਂਗੀ, ਕਿ ਕਿਸਾਨਾਂ ਨੂੰ ਇੱਕ ਵਿਸ਼ੇਸ਼ ਯਕਮੁਸ਼ਤ ਸਹਾਇਤਾ ਸਿੱਧੀ ਦਿੱਤੀ ਜਾਵੇ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਜਾਰੀ ਕੀਤੀ ਜਾ ਸਕਦੀ ਹੈ।" ਪ੍ਰਧਾਨ ਮੰਤਰੀ ਨੂੰ ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨਾਲ ਸਬੰਧਤ ਲੋਕਾਂ ਲਈ ਪੈਕੇਜ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਲਿਖਿਆ, "ਖੇਤ ਮਜ਼ਦੂਰਾਂ ਅਤੇ ਆਬਾਦੀ ਦੇ ਹੋਰ ਕਮਜ਼ੋਰ ਵਰਗਾਂ ਲਈ ਵੀ ਇਸੇ ਤਰ੍ਹਾਂ ਦੀ ਵਿਵਸਥਾ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਆਪਣਾ ਘਰ ਅਤੇ ਘਰ ਅੰਦਰ ਆਉਂਦਾ ਸਾਰਾ ਸਮਾਨ ਪੂਰੀ ਤਰ੍ਹਾਂ ਗੁਆ ਦਿੱਤਾ ਹੈ।" The post ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ‘ਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ 9 ਮਹੀਨਿਆਂ ਦੇ ਕਾਰਜਕਾਲ ਦੀ ਦਿੱਤੀ ਜਾਣਕਾਰੀ Friday 28 July 2023 10:23 AM UTC+00 | Tags: breaking-news improvement-trust jagtar-singh-sanghera jalandhar jalandhar-city-improvement-trust latest-news mews news punjab-news ਜਲੰਧਰ, 28 ਜ਼ੁਲਾਈ 2023: ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ (Jagtar Singh Sanghera) ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੇ 9 ਮਹੀਨਿਆਂ ਦੇ ਕਾਰਜਕਾਲ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੇ ਦੱਸਿਆ ਕਿ ਉਹਨਾਂ ਵੱਲੋਂ 14 ਨਵੰਬਰ 2022 ਨੂੰ ਬਤੌਰ ਚੇਅਰਮੈਨ ਅਹੁਦਾ ਸੰਭਾਲਣ ਉਪਰੰਤ ਟਰੱਸਟ ਦੀਆਂ ਵੱਡੀਆਂ ਜਾਇਦਾਦਾਂ (ਸਮੇਤ ਗੁਰੂ ਗੋਬਿੰਦ ਸਿੰਘ ਸਟੇਡੀਅਮ) ਛੁਡਾਈਆਂ ਗਈਆਂ ਜੋ ਕਿ 162 ਕਰੋੜ ਰੁਪਏ ਦੀ ਦੇਣਦਾਰੀ ਕਰਕੇ ਪੰਜਾਬ ਨੈਸ਼ਨਲ ਬੈਂਕ ਕੋਲ ਗਹਿਣੇ ਪਈਆਂ ਸਨ ਅਤੇ ਕੁਰਕੀ ਦਾ ਪ੍ਰੋਸੀਜ਼ਰ ਚੱਲ ਰਿਹਾ ਸੀ। ਟਰੱਸਟ ਨੇ ਬੈਂਕ ਨਾਲ ਗੱਲ ਕਰਕੇ 50 ਕਰੋੜ ਰੁਪਏ ਦੀ ਰਿਬੇਟ (OTS) ਲੈਣ ਉਪਰੰਤ ਬਾਕੀ 112 ਕਰੋੜ ਰੁਪਏ ਸੌਫਟ ਲੋਨ ਲੈ ਕੇ ਅਦਾਇਗੀ ਕੀਤੀ ਅਤੇ ਨਿਪਟਾਰਾ ਕੀਤਾ ਗਿਆ। ਪਹਿਲੇ 7 ਮਹੀਨਿਆਂ ਦੀ ਟਰਸਟ ਦੀ ਆਮਦਨ 8.07 ਕਰੋੜ ਰੁਪਏ ਦੀ ਇਹ ਆਮਦਨ 16,37 ਕਰੋੜ ਹੋ ਚੁੱਕੀ ਹੈ | ਪਰ ਰਿਫੰਡ ਅਤੇ ਇਨਹਾਂਸਮੈਂਟ ਦੀ ਅਦਾਇਗੀ ਵਰਗੀਆਂ ਵਿੱਤੀ ਮੁਸ਼ਕਲਾਂ ਅਜੇ ਕਾਇਮ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੇਂਸ ਦੇ ਚੱਲਦਿਆਂ ਟਰੱਸਟ ਵਿੱਚ ਬੀਤੇ ਸਮੇਂ ਵਿੱਚ ਹੋਏ ਘਪਲੇ, ਬੇਨਿਯਮੀਆਂ ਅਤੇ ਬੇਕਾਇਦਗੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੇਸ ਵੱਖ-ਵੱਖ ਪੜਾਵਾਂ ਤੇ ਪੜਤਾਲ ਅਧੀਨ ਹਨ। ਪਿਛਲੇ ਸਮੇਂ ਦੌਰਾਨ ਦਫਤਰ ਵਿੱਚੋਂ ਕੁਰਪਸ਼ਨ ਦਾ ਖਾਤਮਾ ਕੀਤਾ ਗਿਆ ਅਤੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਬਿਨ੍ਹਾਂ ਕਿਸੇ ਦੇਰੀ ਤੋਂ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਸੰਘੇੜਾ (Jagtar Singh Sanghera) ਵੱਲੋਂ ਦੱਸਿਆ ਕਿ 30% ਸਟਾਫ ਦੇ ਨਾਲ ਕੁੱਲ ਲਗਭਗ 350 ਰਜਿਸਟਰੀਆਂ ਅਤੇ ਲਗਭਗ 1ਐਨ.ਡੀ.ਸੀ./ਐਨ.ਓ.ਸੀ. ਜਾਰੀ ਕੀਤੇ ਜਾ ਚੁੱਕੇ ਹਨ ਜੋ ਕਿ ਲੰਬੇ ਸਮੇਂ ਤੋਂ ਲੰਬਿਤ ਪਏ ਸਨ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੰਬਿਤ ਪਏ 151 ਪ੍ਰਸਤਾਵਿਤ ਅਤੇ 50 ਕੰਪਲੀਸ਼ਨ ਇਮਾਰਤੀ ਨਕਸ਼ੇ ਇਸ ਸਮੇਂ ਦੌਰਾਨ ਪ੍ਰਵਾਨ ਕੀਤੇ ਗਏ ਹਨ ਅਤੇ ਹੁਣ ਇਹ ਸਾਰੇ ਕੰਮ ਅਪ-ਟੂ-ਡੇਟ ਹਨ। ਸੂਰਿਆ ਇਨਕਲੇਵ ਵਿੱਚ ਪੀਣ ਵਾਲੇ ਨਹਿਰੀ ਪਾਣੀ ਦੀ ਸਕੀਮ ਤਹਿਤ 465 ਕਰੋੜ ਰੁਪਏ ਦੀ ਲਾਗਤ ਨਾਲ 10 ਲੱਖ ਲਿਟਰ ਦੀ ਕਪੈਸਟੀ ਵਾਲੇ ਉਸਾਰੇ ਜਾ ਰਹੇ ਅੰਡਰ ਗਰਾਉਂਡ ਵਾਟਰ ਟੈਂਕ ਅਤੇ ਹੋਰ ਕੰਮਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਮੁਹੱਈਆ ਹੋ ਜਾਵੇਗੀ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ 16 ਸਾਲ ਦੇ ਸਮੇਂ ਤੋਂ ਪਰੇਸ਼ਾਨ ਅਲਾਟੀ ਜਿਨ੍ਹਾਂ ਦੇ ਪਲਾਟ ਦੀ ਸੂਰਿਆ ਇਨਕਲੇਵ ਦੀ ਰਜਿਸਟਰੀ ਨਹੀਂ ਕੀਤੀ ਸੀ ਉਹਨਾਂ ਦੀ ਰਜਿਸਟਰੀ ਪਹਿਲੀ ਫੀਸ 12 ਹਜ਼ਾਰ ਰੁਪਏ ਵਿੱਚ ਹੀ ਕੀਤੀ ਗਈ ਅਤੇ ਦੋਸ਼ੀ ਅਧਿਕਾਰੀ/ਕਰਮਚਾਰੀਆਂ ਵਿਰੁੱਧ ਕਾਰਵਾਈ ਆਰੰਭੀ ਗਈ। ਮਹਾਰਾਜਾ ਰਣਜੀਤ ਸਿੰਘ ਅਵੀਨਿਊ ਪਲਾਟ ਮਾਲਕ ਮਕਾਨ ਨੰ: 292 ਜਿਸਨੂੰ ਪਲਾਟ ਦਾ ਕਬਜਾ 11 ਸਾਲ ਤੋਂ ਨਹੀਂ ਮਿਲਿਆ ਸੀ, ਦਵਾਇਆ ਗਿਆ। ਹੋਰ ਵੀ ਕਈ ਅਜਿਹੀਆਂ ਪ੍ਰਾਪਰਟੀਆਂ ਹਨ, ਜਿਨ੍ਹਾਂ ਦੇ ਨਿਪਟਾਰ ਸਾਲਾਂ ਤੋਂ ਲੰਬਿਤ ਸਨ | ਉਹਨਾਂ ਦਾ ਨਿਪਟਾਰਾ ਕੀਤਾ ਗਿਆ ਹੈ। ਸੰਘੇੜਾ ਵੱਲੋਂ ਇਹ ਵੀ ਦੱਸਿਆ 2 ਗਿਆ ਕਿ ਸੂਚਿਆ ਇਨਕਲੇਵ ਐਕਸਟੈਨਸ਼ਨ ਵਿਚ ਪੈਂਦੀ ਕਾਜ਼ੀ ਮੰਡੀ ਦੇ ਰਿਹਾਇਸ਼ੀ ਲੋਕਾਂ ਨੂੰ ਸਿਫਟ ਕਰਨ ਲਈ 2 ਮਰਲੇ ਦੇ 55 ਪਲਾਂਟ ਅਤੇ ਡੇਢ ਮਰਲੇ ਦੇ 131 ਪਲਾਟਾਂ ਦੀ ਅਲਾਟਮੈਂਟ ਸਬੰਧੀ ਕਾਰਵਾਈ ਅੰਤਿਮ ਪੜਾਅ ਵਿੱਚ ਹੈ। ਲਤੀਫਪੁਰਾ ਮਾਮਲੇ ਵਿੱਚ ਬੇਘਰ ਹੋਏ ਲੋਕਾਂ ਦੇ ਮੁੜ ਵਸੇਬ ਲਈ 2 ਆਪਸ਼ਨਾਂ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ ਕਿ ਜਾਂ ਤਾਂ ਉਹ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਲੈ ਸਕਦੇ ਹਨ ਜਾਂ ਸੂਰਿਆ ਇਨਕਲੇਵ ਐਕਸਟੈਨਸ਼ਨ ਵਿੱਚ 2 ਮਰਲੇ ਦਾ ਪਲਾਟ ਲੈ ਸਕਦੇ ਹਨ। ਜਲਦ ਹੀ ਇਹਨਾਂ ਦੀ ਅਲਾਟਮੈਂਟ ਕਰਕੇ ਸੂਰਿਆ ਇਨਕਲੇਵ ਐਕਸਟੈਨਸ਼ਨ ਨੂੰ 60 ਫੁੱਟ ਸੜਕ ਨਾਲ ਦਮੋਰੀਆ ਪੁੱਲ ਰਾਹੀ ਸ਼ਹਿਰ ਨਾਲ ਜੋੜਿਆ ਜਾਵੇਗਾ। ਇਸ ਨਾਲ 2011 ਤੋਂ ਅਲਾਟ ਕੀਤੇ ਪਲਾਟਾਂ ਦੇ ਮਾਲਕਾਂ ਅਤੇ ਇਸ ਪਾਸੇ ਵੱਲ ਵਸੀਆਂ ਸਾਰੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਲਾਭ ਮਿਲੇਗਾ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮਸਿਆ ਦਾ ਵੀ ਹੱਲ ਹੋਵੇਗਾ। ਮਾਸਟਰ ਗੁਰਬੰਤਾ ਸਿੰਘ ਇਨਕਲੇਵ ਦੀ ਬਿਲਡਿੰਗ ਲਈ 11 ਫੁੱਟ ਦੇ ਤੰਗ ਰਸਤੇ ਨਾਲ ਹੀ ਬਿਨ੍ਹਾਂ ਤਕਨੀਕੀ ਪ੍ਰਵਾਨਗੀ ਤੋਂ ਬਿਲਡਿੰਗ ਖੜੀ ਕਰਨ ਵਾਲੇ ਉੱਚ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਰਸਤਾ 45 ਫੁੱਟ ਦਾ ਚੌੜਾ ਕੀਤਾ ਗਿਆ। ਪ੍ਰੋ: ਸੰਘੇੜਾ ਵੱਲੋਂ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਅਤੇ ਸੂਰਿਆ ਇਨਕਲੇਵ ਵਿੱਚ ਪਬਲਿਕ ਨੂੰ ਪੇਸ਼ ਆ ਰਹੀ ਸੀਵਰ ਦੀ ਸਮੱਸਿਆ ਹੱਲ ਕਰਨ ਲਈ 1.32 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਮੀਂਹ ਕਾਰਨ ਲਟਕ ਗਿਆ ਸੀ, ਉਸਦਾ ਨਿਪਟਾਰਾ ਵੀ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਵੇਗਾ। The post ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ 9 ਮਹੀਨਿਆਂ ਦੇ ਕਾਰਜਕਾਲ ਦੀ ਦਿੱਤੀ ਜਾਣਕਾਰੀ appeared first on TheUnmute.com - Punjabi News. Tags:
|
MLA ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ Friday 28 July 2023 10:33 AM UTC+00 | Tags: bhagwant-mann breaking-news contracutal-teachers mla-jagtar-singh-diyalpura news punjab-news punjab-school-education-board samrala sardar-jagtar-singh-diyalpura teachers ਸਮਰਾਲਾ 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ 12500 ਕੱਚੇ ਅਧਿਆਪਕਾਂ (Contractual Teachers) ਨੂੰ ਨਿਯੁਕਤੀ ਪੱਤਰ ਵੰਡੇ, ਇਸੇ ਤਹਿਤ ਅੱਜ ਹਲਕਾ ਸਮਰਾਲਾ ਵਿੱਚ ਵੀ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ। ਨਿਯੁਕਤੀ ਪੱਤਰ ਲੈਂਦੇ ਹੋਏ ਕੁੱਝ ਅਧਿਆਪਕ ਭਾਵੁਕ ਵੀ ਹੋ ਗਏ ਅਧਿਆਪਕਾ ਦਾ ਕਹਿਣਾ ਸੀ ਕਿ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਸਾਡੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਅਸੀਂ ਅਨੇਕਾਂ ਰੈਲੀਆਂ ਅਤੇ ਧਰਨੇ ਵੀ ਲਾਏ। ਅਕਾਲੀ ਅਤੇ ਕਾਂਗਰਸ ਸਰਕਾਰ ਸਮੇਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਸਰਕਾਰ ਨੇ ਹਰ ਇਕ ਵਰਗ ਦੀ ਪਹਿਲ ਦੇ ਅਧਾਰ ‘ਤੇ ਸੁਣਵਾਈ ਕੀਤੀ ਹੈ। ਉਨ੍ਹਾਂ ਕਿਹਾ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਜੋ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ । ਨਿਯੁਕਤੀ ਪੱਤਰ ਪ੍ਰਾਪਤ ਕਰਦੇ ਹੋਏ ਸੁੱਖਰਾਮ ਨੇ ਆਪਣੇ 18 ਸਾਲ ਦੀ ਸੰਘਰਸ਼ ਭਰੀ ਨੌਕਰੀ ਬਾਰੇ ਦੱਸਿਆ ਕਿ ਜਦੋਂ ਉਸਨੇ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਇੱਕ ਹਜ਼ਾਰ ਰੁਪਏ ਤਨਖ਼ਾਹ ਹੁੰਦੀ ਸੀ, ਜਿਸ ਵਿੱਚ ਉਸਦੇ ਘਰ ਦਾ ਗੁਜ਼ਾਰਾ ਹੋਣਾ ਬੜਾ ਮੁਸ਼ਕਿਲ ਸੀ। ਜਿਸ ਕਰਕੇ ਉਹ ਕਦੇ ਮਜ਼ਦੂਰੀ ਕਰਦਾ ਕਦੇ ਬਰਗਰ ਦੀ ਰੇੜੀ ਅਤੇ ਕਦੇ ਹੋਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਨਿਯੁਕਤੀ ਪੱਤਰ ਲੈਂਦੇ ਹੋਏ ਭਾਵੁਕ ਹੋਏ ਸੁੱਖਾਰਾਮ ਨੇ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕੀਤਾ। The post MLA ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ appeared first on TheUnmute.com - Punjabi News. Tags:
|
ਵਿਧਾਇਕ ਲਖਵੀਰ ਸਿੰਘ ਰਾਏ ਨੇ 318 ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਸਬੰਧੀ ਦਿੱਤੇ ਸਰਟੀਫਿਕੇਟ Friday 28 July 2023 10:41 AM UTC+00 | Tags: breaking-news contractual-teachers lakhveer-singh-rai news punjab-contractual-teachers punjab-news ਫਤਿਹਗੜ੍ਹ ਸਾਹਿਬ, 28 ਜੁਲਾਈ 2023: ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ 318 ਕੱਚੇ ਅਧਿਆਪਕਾਂ (Contractual Teachers) ਨੂੰ ਪੱਕਾ ਕਰਨ ਸਬੰਧੀ ਸਰਟੀਫਿਕੇਟ ਦੇਣ ਮੌਕੇ ਮੀਡੀਆ ਨਾਲ ਗੱਲਬਾਤ ਕਿਹਾ ਕਿ ਅਧਿਆਪਕ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਸੱਭਿਅਕ ਸਮਾਜ ਦੇ ਨਿਰਮਾਣ ਵਿੱਚ ਅਧਿਆਪਕਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਵਿਧਾਇਕ ਨੇ ਕਿਹਾ ਕਿ ਮਾਨ ਸਰਕਾਰ ਨੇ ਅੱਜ ਜੋ 12,500 ਕੱਚੇ ਅਧਿਆਪਕਾਂ (Contractual Teachers) ਨੂੰ ਪੱਕਾ ਕੀਤਾ ਹੈ ਉਹ ਸਾਡੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਵਿਖਾਇਆ ਹੈ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਕੋਈ ਨਹੀਂ ਭੱਜ ਸਕਦਾ ਸਗੋਂ ਲੋਕਾਂ ਦਾ ਸਾਥ ਲੈ ਕੇ ਹੀ ਸੂਬੇ ਨੁੰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੱਚੇ ਅਧਿਆਪਕ ਪਿਛਲੇ 18 ਸਾਲਾਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਸਨ ਪ੍ਰੰਤੂ ਇਨ੍ਹਾਂ ਅਧਿਆਪਕਾਂ ਦੀ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਬਲਕਿ ਸਿਰਫ ਲਾਅਰੇ ਹੀ ਲਗਾਉਂਦੇ ਰਹੇ। ਪ੍ਰੰਤੂ ਅੱਜ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆਂ ਤਨਖਾਹਾਂ ਵਿੱਚ ਦੁਗਣਾ ਵਾਧਾ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਇੱਕ ਨਵਾਂ ਤੋਹਫਾ ਦਿੱਤਾ ਹੈ। The post ਵਿਧਾਇਕ ਲਖਵੀਰ ਸਿੰਘ ਰਾਏ ਨੇ 318 ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਸਬੰਧੀ ਦਿੱਤੇ ਸਰਟੀਫਿਕੇਟ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਕੀਤਾ ਸਨਮਾਨਿਤ Friday 28 July 2023 11:07 AM UTC+00 | Tags: baru-sahib breaking-news chetan-singh-jauramajra floods floods-vicitms ghaggar-dams kalgidhar-trust-baru-sahib latest-news news punjab-news the-unmute-breaking-news the-unmute-punjab ਬੜੂ ਸਾਹਿਬ , 28 ਜੁਲਾਈ 2023: ਪਿਛਲੇ ਕੁੱਝ ਦਿਨਾਂ ਤੋਂ ਸਤਲੁਜ ਅਤੇ ਘੱਗਰ ਦੇ ਬੰਨ੍ਹ ਟੁੱਟਣ ਕਰਕੇ ਪੰਜਾਬ ਪ੍ਰਦੇਸ਼ ਵਿੱਚ ਹੜ੍ਹ ਆਏ ਹੋਏ ਹਨ। ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਵਿੱਚ ਹੜ੍ਹ ਵਾਲ਼ੀ ਸਥਿਤੀ ਬਣੀ ਹੋਈ ਹੈ, ਉਸੇ ਤਹਿਤ ਪਟਿਆਲਾ, ਸੰਗਰੂਰ ਅਤੇ ਮਾਨਸਾ ਅਤੇ ਜਲੰਧਰ ਅਤੇ ਤਰਨ-ਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਜਿਸ ਤਰ੍ਹਾਂ ਬੀਤੇ ਸਮੇ ਵਿੱਚ ਆਏ ਹੜ੍ਹ ਕਾਰਨ ਪ੍ਰਵਾਭਿਤ ਖੇਤਰਾਂ ਵਿੱਚ ਕਲਗੀਧਰ ਸੋਸਾਇਟੀ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਰਾਹਤ ਕਿੱਟਾਂ, ਦਵਾਈਆਂ, ਪਸ਼ੂਆਂ ਲਈ ਚਾਰਾ, ਘਰ ਦਾ ਜਰੂਰੀ ਰਾਸ਼ਨ ਨੂੰ ਬੇੜੀਆਂ ਰਾਹੀਂ ਵੰਡਿਆ ਗਿਆ, ਮੈਡੀਕਲ ਕੈਂਪ ਲਗਾਏ ਗਏ ਅਤੇ ਨਾਲ ਹੀ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ। ਲੋਕ ਭਲਾਈ ਲਈ ਕੀਤੇ ਇਹਨਾਂ ਰਾਹਤ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕਰਵਾਏ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ, ਐਮ.ਐਲ.ਏ. ਸ.ਅਜੀਤਪਾਲ ਸਿੰਘ ਕੋਹਲੀ, ਹਰਚੰਦ ਸਿੰਘ ਬਰਸਟ ਚੈਅਰਮੇਨ ਮੰਡੀ ਬੋਰਡ ਪੰਜਾਬ, ਹਲਕਾ ਰਾਜਪੁਰਾ ਦੇ ਐਮ.ਐਲ.ਏ. ਨੀਨਾ ਮਿੱਤਲ, ਏ.ਡੀ.ਸੀ. ਸ.ਗੁਰਪ੍ਰੀਤ ਸਿੰਘ ਥਿੰਦ ਅਤੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ.ਭੂਰਾ ਸਿੰਘ ਘੁੰਮਣ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਦੇ ਵਾਈਸ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਲਗੀਧਰ ਸੋਸਾਇਟੀ ਬੜੂ ਸਾਹਿਬ ਵਿੱਦਿਅਕ ਖੇਤਰ ਦੇ ਨਾਲ-ਨਾਲ ਜਦੋ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਕਲਗੀਧਰ ਸੋਸਾਇਟੀ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਕਲਗੀਧਰ ਸੋਸਾਇਟੀ ਵੱਲੋਂ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ। The post ਪੰਜਾਬ ਸਰਕਾਰ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News. Tags:
|
ਰੂਪਨਗਰ 'ਚ ਇੱਕ ਪਿਤਾ ਨੇ ਆਪਣੀ ਇੱਕ ਸਾਲਾ ਬੱਚੀ ਦਾ ਕੁੱਟ-ਕੁੱਟ ਕੇ ਕੀਤਾ ਕਤਲ Friday 28 July 2023 11:32 AM UTC+00 | Tags: bhalyan-village breaking-news child-murder murder murder-case news punjab-breaking rupnagar rupnagar-murder ਰੂਪਨਗਰ , 28 ਜੁਲਾਈ 2023: ਰੂਪਨਗਰ (Rupnagar) ਦੇ ਨੇੜਲੇ ਪਿੰਡ ਭਲਿਆਣ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਇੱਕ ਸਾਲ ਦੀ ਬੱਚੀ ਦਾ ਕੁੱਟ-ਕੁੱਟ ਕੇ ਕ+ਤਲ ਕਰ ਦਿੱਤਾ | ਗੱਲਬਾਤ ਦੌਰਾਨ ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਉਸ ਦਾ ਜੀਜਾ ਜਿਸ ਦਾ ਨਾਂ ਸਿਕੰਦਰ ਸਿੰਘ ਹੈ | ਉਸ ਵੱਲੋਂ ਰੋਜ਼ਾਨਾ ਹੀ ਆਪਣੀ ਘਰਵਾਲੀ ਅਤੇ ਉਸ ਦੀਆਂ ਭਾਣਜੀਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ, ਪ੍ਰੰਤੂ ਅੱਜ ਸਵੇਰੇ ਉਹਨਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੋਹਤੀ ਨੂੰ ਉਸ ਦਾ ਬਾਪ ਹਸਪਤਾਲ ਲੈ ਕੇ ਜਾ ਰਿਹਾ ਹੈ, ਜਦੋਂ ਉਹ ਹਸਪਤਾਲ ਪੁੱਜੇ ਤਾਂ ਉਸਦਾ ਬਾਪ ਉਸ ਨੂੰ ਦਾਖਲ ਕਰਵਾ ਕੇ ਭੱਜ ਚੁੱਕਾ ਸੀ ਅਤੇ ਡਾਕਟਰਾਂ ਨੂੰ ਉਸ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੱਲਬਾਤ ਦੌਰਾਨ ਹਸਪਤਾਲ ਦੇ ਡਾਕਟਰ ਲਵਲੀਨ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਕੋਲ ਇੱਕ ਬੱਚੀ ਆਈ ਸੀ ਜਿਸ ਦੇ ਸਿਰ ਅਤੇ ਸਰੀਰ ਦੇ ਉੱਪਰ ਕੁੱਟਮਾਰ ਦੇ ਨਿਸ਼ਾਨ ਸਨ, ਜਦੋਂ ਉਸਦੇ ਪਿਓ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਸਹੀ ਟਿਕਾਣਾ ਨਹੀਂ ਦੱਸਿਆ ਅਤੇ ਉਸਦੇ ਪਰਿਵਾਰ ਦੇ ਜੀਆਂ ਦੇ ਆਉਣ ਤੋਂ ਪਹਿਲਾਂ ਹੀ ਉਹ ਬੱਚੀ ਨੂੰ ਹਸਪਤਾਲ ਦੇ ਵਿੱਚ ਛੱਡ ਕੇ ਫਰਾਰ ਹੋ ਚੁੱਕਾ ਸੀ | ਡਾਕਟਰਾਂ ਵੱਲੋਂ ਸੰਬੰਧਿਤ ਪੁਲਿਸ ਥਾਣੇ ਦੇ ਵਿੱਚ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ। The post ਰੂਪਨਗਰ ‘ਚ ਇੱਕ ਪਿਤਾ ਨੇ ਆਪਣੀ ਇੱਕ ਸਾਲਾ ਬੱਚੀ ਦਾ ਕੁੱਟ-ਕੁੱਟ ਕੇ ਕੀਤਾ ਕਤਲ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਵਿਧਾਇਕ ਕਿੱਕੀ ਢਿੱਲੋਂ ਖ਼ਿਲਾਫ਼ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ Friday 28 July 2023 11:43 AM UTC+00 | Tags: against-corruption breaking-news congress-mla-kushaldeep-singh-dhillon faridkot faridkot-court mla-kikki-dhillon news punjab-congress punjab-vigilance-bureau supplementary-challan ਫਰੀਦਕੋਟ, 28 ਜੁਲਾਈ 2023: ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਜੇਲ੍ਹ ਵਿਚ ਬੰਦ ਫ਼ਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ (Kikki Dhillon) ਖ਼ਿਲਾਫ਼ ਵਿਜੀਲੈਂਸ ਬਿਉਰੋ ਨੇ ਫਰੀਦਕੋਟ ਅਦਾਲਤ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ, ਇਸ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਖ਼ਿਲਾਫ਼ ਪਹਿਲਾਂ 1158 ਪੰਨਿਆਂ ਦਾ ਚਲਾਨ ਪੇਸ਼ ਕੀਤਾ ਸੀ | The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਵਿਧਾਇਕ ਕਿੱਕੀ ਢਿੱਲੋਂ ਖ਼ਿਲਾਫ਼ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼ appeared first on TheUnmute.com - Punjabi News. Tags:
|
NGT ਨੇ ਮੁੱਖ ਸਕੱਤਰ ਪੰਜਾਬ ਨੂੰ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਸੰਬੰਧੀ ਨੀਤੀ ਬਣਾਉਣ ਤੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼ Friday 28 July 2023 12:25 PM UTC+00 | Tags: anuraag-verma breaking-news chief-secretary-punjab clean-environment cm-bhagwant-mann environment green-city national-green-tribuna news punjab-forest-department punjab-government save-tree the-unmute-breaking-news tree ਚੰਡੀਗੜ੍ਹ, 28 ਜੁਲਾਈ 2023: ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਸ: ਕੁਲਦੀਪ ਸਿੰਘ ਖਹਿਰਾ, ਡਾ: ਅਮਨਦੀਪ ਸਿੰਘ ਬੈਂਸ, ਕਰਨਲ ਜਸਜੀਤ ਸਿੰਘ ਅਤੇ ਇੰਜ: ਕਪਿਲ ਅਰੋੜਾ ਵੱਲੋਂ ਦਾਇਰ ਪਟੀਸ਼ਨ ‘ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੰਜਾਬ ਵਿੱਚ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਸੰਬੰਧੀ ਜੰਗਲਾਤ ਵਿਭਾਗ ਰਾਹੀਂ ਨੀਤੀ ਬਣਾਉਣ ਅਤੇ ਤਿੰਨ ਮਹੀਨਿਆਂ ਵਿੱਚ ਇਸ ਬਾਰੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
The post NGT ਨੇ ਮੁੱਖ ਸਕੱਤਰ ਪੰਜਾਬ ਨੂੰ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਸੰਬੰਧੀ ਨੀਤੀ ਬਣਾਉਣ ਤੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News. Tags:
|
ਸ਼ਹੀਦ ਜਤਿੰਦਰ ਸਿੰਘ ਦਾ ਉਸਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ Friday 28 July 2023 12:54 PM UTC+00 | Tags: breaking-news jatinder-singh latest-news nangal. news punjab-news shaheed-jatinder-singh ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ 2023: ਜਵਾਨ ਜਤਿੰਦਰ ਸਿੰਘ (Jatinder Singh) ਪੁੱਤਰ ਸ਼ਮਸ਼ੇਰ ਸਿੰਘ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਕਰਕੇ ਸ਼ਹੀਦ ਹੋ ਗਿਆ। ਉਹ ਸਿੱਕਮ ਵਿੱਚ ਚੀਨ ਸਰਹੱਦ ‘ਤੇ ਤਾਇਨਾਤ ਸੀ। ਸ਼ਹੀਦ ਜਤਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਇੱਕ ਡੇਢ ਸਾਲ ਦੀ ਛੋਟੀ ਬੱਚੀ ਹੈ। ਸ਼ਹੀਦ ਸੈਨਿਕ ਜਤਿੰਦਰ ਸਿੰਘ ਦੀ ਦੇਹ ਮਾਨ-ਸਨਮਾਨ ਨਾਲ ਜੱਦੀ ਪਿੰਡ ਲਿਆਂਦੀ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ | ਸ਼ਹੀਦ ਜਤਿੰਦਰ ਸਿੰਘ ਦੇ ਪਰਿਵਾਰ ਵਿੱਚ ਮਾਹੌਲ ਗਮਗੀਨ ਹੈ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਪੁੱਤ ‘ਤੇ ਮਾਣ ਹੈ ਕਿ ਉਸ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ | ਇਲਾਕੇ ਵਿੱਚ ਭਾਵੇਂ ਭਾਰੀ ਸੋਗ ਦੀ ਲਹਿਰ ਚੱਲ ਰਹੀ ਹੈ ਉੱਥੇ ਹੀ ਜਵਾਨ ਜਤਿੰਦਰ ਸਿੰਘ ਦੀ ਅੰਤਿਮ ਦਰਸ਼ਨਾਂ ਦੇ ਲਈ ਆਈ ਦੇਹ ਨੂੰ ਵੇਖ ਕੇ ਲੋਕਾਂ ਦੇ ਹੰਝੂ ਨਹੀ ਰੁਕ ਸਕੇ | ਉੱਥੇ ਹੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਇੱਕ ਵਿਸ਼ੇਸ਼ ਟੁਕੜੀ ਨੇ ਆ ਕੇ ਸਲਾਮੀ ਦਿੱਤੀ ਇਸ ਮੌਕੇ ਪ੍ਰਸ਼ਾਸਨ ਵਲੋਂ ਡੀ.ਐਸ.ਪੀ ਅਜੈ ਸਿੰਘ ਤਹਿਸੀਲਦਾਰ ਤੇ ਪੁਲਿਸ ਦੀਆਂ ਹੋਰ ਟੁਕੜੀਆਂ ਦੇ ਨਾਲ ਨਾਲ ਸਮੁੱਚੇ ਇਲਾਕੇ ਦੇ ਰਾਜਨੀਤਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਮੁਖੀ ਹਾਜਰ ਸਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਰਤ ਮਾਤਾ ਦੀ ਸ਼ਾਨ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਾਰਗਿਲ ਵਿਜੈ ਦਿਵਸ ਮੌਕੇ ਬਹੁਤ ਹੀ ਦੁਖਦਾਈ ਖ਼ਬਰ ਨੇ ਮਨ ਨੂੰ ਝੰਜੋੜ ਦਿੱਤਾ | ਰੋਪੜ ਜਿਲ੍ਹੇ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਤਰਫ ਮਜਾਰੀ ਦੇ ਭਾਰਤੀ ਸੈਨਾ ਦੇ ਜਵਾਨ ਜਤਿੰਦਰ ਕੁਮਾਰ ਪੁੱਤਰ ਸਮਸ਼ੇਰ ਸਿੰਘ (28 ਸਾਲ) ਦਾ ਫੌਜ ਦੀ ਨੋਕਰੀ ਦੌਰਾਨ ਹੀ ਬੀਤੀ ਦਿਨੀ ਅਚਾਨਕ ਅਕਾਲ ਚਲਾਣਾ ਹੋ ਗਿਆ ਸੀ ਜਿਸ ਕਾਰਨ ਜਵਾਨ ਜਤਿੰਦਰ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜੇ ਹਨ। ਪਿਆਰੇ ਵੀਰ ਜਤਿੰਦਰ ਸਿੰਘ ਦੇ ਅਚਨਚੇਤ ਵਿਛੋੜੇ ਕਾਰਨ ਮਨ ਬਹੁਤ ਦੁਖੀ ਹੈ, ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਰੀਕ ਹੁੰਦਾ ਹੋਇਆ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਭਾਣਾ ਮੰਨਣ ਦੀ ਅਰਦਾਸ ਕਰਦਾ ਹਾਂ। ਸ਼ਹੀਦ ਜਵਾਨ ਉਹਨਾ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ | ਹਲਕਾ ਵਿਧਾਇਕ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵੱਲੋਂ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਆਪਣੇ ਮੀਡੀਆ ਐਡਵਾਈਜ਼ਰ ਦੀਪਕ ਸੋਨੀ ਅਤੇ ਆਪਣੇ ਪਿਤਾ ਸੋਹਣ ਸਿੰਘ ਨੂੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭੇਜਿਆ | The post ਸ਼ਹੀਦ ਜਤਿੰਦਰ ਸਿੰਘ ਦਾ ਉਸਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ appeared first on TheUnmute.com - Punjabi News. Tags:
|
ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ 'ਚ ਪਾਰਕਿੰਗ ਫੀਸ 'ਚ ਕੀਤੇ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ Friday 28 July 2023 01:00 PM UTC+00 | Tags: breaking-news chandigarh governor-of-punjab latest-news news parking-fee parking-fee-in-chandigarh punjab-government punjab-news the-unmute-breaking-news ਚੰਡੀਗੜ੍ਹ, 28 ਜੁਲਾਈ 2023: ਅੱਜ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਟ੍ਰਾਈਸਿਟੀ ਤੋਂ ਬਾਹਰੋਂ ਆਉਣ ਵਾਲੇ ਵਾਹਨਾਂ ਲਈ ਚੰਡੀਗੜ੍ਹ ਵਿੱਚ ਪਾਰਕਿੰਗ ਫੀਸ (Parking fee) ਦੁੱਗਣੀ ਕਰਨ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਪਾਰਕਿੰਗ ਫ਼ੀਸ ਵਿੱਚ ਕੀਤੇ ਵਾਧੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਪਾਰਕਿੰਗ ਦੀ ਵਰਤੋਂ ਕਰਦਿਆਂ ਟਰਾਈਸਿਟੀ ਦੇ ਬਾਹਰੋਂ ਆਉਣ ਵਾਲੇ ਵਾਹਨਾਂ ‘ਤੇ ਦੋਹਰੀ ਪਾਰਕਿੰਗ ਫੀਸ ਵਸੂਲਣ ਦੀ ਮਨਜ਼ੂਰੀ ਦੇਣ ਦਾ ਚੰਡੀਗੜ੍ਹ ਨਗਰ ਨਿਗਮ ਦਾ ਪੱਖਪਾਤੀ ਫੈਸਲਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਦੁਆਰਾ ਨਿਰਧਾਰਿਤ ਕੀਤੀ ਨਵੀਆਂ ਦਰਾਂ ਪੂਰੀ ਤਰ੍ਹਾਂ ਨਾਲ ਪੱਖਪਾਤੀ ਹਨ। ਇਸ ਤਾਨਾਸ਼ਾਹੀ ਕਦਮ ਲਈ ਨਗਰ ਨਿਗਮ ਦੀ ਆਲੋਚਨਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਪਹਿਲਾਂ ਰਾਜਪਾਲ ਨਾਲ ਇਸ ਪ੍ਰਸਤਾਵ ‘ਤੇ ਚਰਚਾ ਕਰਨੀ ਚਾਹੀਦੀ ਸੀ ਜੋ ਯੂ.ਟੀ. ਪ੍ਰਸ਼ਾਸਕ ਅਤੇ ਚੰਡੀਗੜ੍ਹ ਦੇ ਨਿਗਰਾਨ ਵੀ ਹਨ। ਕਿਉਂਕਿ ਇਸ ਕਦਮ ਨਾਲ ਰੋਜ਼ੀ-ਰੋਟੀ, ਪੜ੍ਹਾਈ, ਡਾਕਟਰੀ ਇਲਾਜ ਜਾਂ ਹੋਰ ਕੰਮਾਂ ਲਈ ਰੋਜ਼ਾਨਾ ਚੰਡੀਗੜ੍ਹ ਆਉਣ-ਜਾਣ ਵਾਲਿਆਂ ‘ਤੇ ਮਾੜਾ ਅਸਰ ਪਵੇਗਾ, ਇਸ ਲਈ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਰਾਜਪਾਲ ਸਾਹਬ ਨੇ ਗੰਭੀਰ ਚਿੰਤਾ ਦੇ ਮੁੱਦੇ ‘ਤੇ ਚੁੱਪੀ ਧਾਰੀ ਰੱਖੀ। ਭਾਜਪਾ ‘ਤੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੀਆਂ ਆਪਣੀਆਂ ਜਾਣ-ਬੁੱਝ ਕੇ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਇਮਾਰਤ ਲਈ ਜ਼ਮੀਨ ਦੀ ਅਲਾਟਮੈਂਟ ਅਤੇ ਹੁਣ ਟ੍ਰਾਈਸਿਟੀ ਦੇ ਬਾਹਰੋਂ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਦਰਾਂ ‘ਚ ਵਾਧਾ, ਭਾਜਪਾ ਨੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਪਸ਼ਟ ਤੌਰ ‘ਤੇ ਇਹਨਾਂ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦਾ ਹੈ ਕਿ ਇਹ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਨਹੀਂ ਹਨ। ਇਹ ਕਹਿੰਦਿਆਂ ਕਿ ਚੰਡੀਗੜ ਪੰਜਾਬ ਦੀ ਰਾਜਧਾਨੀ ਹੈ ਅਤੇ ਇਹ ਸਰਾਸਰ ਬੇਇਨਸਾਫੀ ਹੈ ਕਿ ਪੰਜਾਬ ਦੇ ਲੋਕ ਰਾਜਧਾਨੀ ਦੇ ਦੌਰੇ ‘ਤੇ ਆਪਣੇ ਵਾਹਨਾਂ ਦੀ ਪਾਰਕਿੰਗ (Parking fee) ਲਈ ਦੁੱਗਣੀ ਕੀਮਤ ਅਦਾ ਕਰਨ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਨੇ ਰਾਜਪਾਲ ਨੂੰ ਇਸ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ। ਵੜਿੰਗ ਨੇ ਕਿਹਾ ਕਿ ਮਸਲਾ ਗੰਭੀਰ ਹੋਣ ਕਾਰਨ ਇਹ ਸੂਬੇ ਦੇ ਹਿੱਤ ਵਿੱਚ ਹੋਵੇਗਾ ਜੇਕਰ ਪੰਜਾਬ ਦੇ ਹਿੱਤਾਂ ਅਤੇ ਇਸਦੇ ਅਧਿਕਾਰਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸ਼ਹਿਰ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਬੇਗਾਨਿਆਂ ਵਾਂਗ ਮਹਿਸੂਸ ਨਾ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ। The post ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ ‘ਚ ਪਾਰਕਿੰਗ ਫੀਸ ‘ਚ ਕੀਤੇ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਕਲਰਕ 6,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ Friday 28 July 2023 01:17 PM UTC+00 | Tags: breaking-news bribe bribe-news clerk latest-news nakodar nakodar-tehsil news punjab-news punjab-vigilance-burea ਚੰਡੀਗੜ੍ਹ, 28 ਜੁਲਾਈ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਦੇ ਤਹਿਸੀਲਦਾਰ ਨਕੋਦਰ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ (ਆਰ.ਸੀ.) ਪ੍ਰਸ਼ਾਂਤ ਜੋਸ਼ੀ ਨੂੰ 6,000 ਰੁਪਏ ਰਿਸ਼ਵਤ (Bribe) ਲੈਂਦਿਆਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਕਲਰਕ ਨੂੰ ਨਕੋਦਰ ਤਹਿਸੀਲ ਦੇ ਪਿੰਡ ਸੇਹਮ ਦੇ ਰਹਿਣ ਵਾਲੇ ਰਣਵੀਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਆਰਥਿਕ ਵਿੰਗ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਕਲਰਕ ਨੇ ਆਮਦਨ ਸਰਟੀਫਿਕੇਟ ਬਣਾਉਣ ਬਦਲੇ ਉਸ ਕੋਲੋਂ 7,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਉਕਤ ਕਲਰਕ ਸ਼ਿਕਾਇਤਕਰਤਾ ਤੋਂ ਪਹਿਲਾਂ ਹੀ 1000 ਰੁਪਏ ਰਿਸ਼ਵਤ (Bribe) ਲੈ ਚੁੱਕਾ ਹੈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਵਿੱਚ ਮੁਲਜ਼ਮ ਕਲਰਕ ਪ੍ਰਸ਼ਾਂਤ ਜੋਸ਼ੀ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐਫ.ਆਈ.ਆਰ. ਨੰਬਰ 8, ਮਿਤੀ 28-07-2023 ਨੂੰ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਆਰਥਿਕ ਵਿੰਗ ਵਿਖੇ ਕੇਸ ਦਰਜ ਕੀਤਾ ਗਿਆ ਹੈ। The post ਵਿਜੀਲੈਂਸ ਬਿਊਰੋ ਵੱਲੋਂ ਕਲਰਕ 6,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ appeared first on TheUnmute.com - Punjabi News. Tags:
|
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੁੜ ਵਿਜੀਲੈਂਸ ਦਫਤਰ 'ਚ ਹੋਏ ਪੇਸ਼, 6 ਘੰਟੇ ਕੀਤੀ ਪੁੱਛਗਿੱਛ Friday 28 July 2023 01:29 PM UTC+00 | Tags: bathinda breaking-news crime gurpreet-singh-kangar latest-news news punjab-congress vigilance-office-bathinda ਚੰਡੀਗੜ੍ਹ, 28 ਜੁਲਾਈ 2023: ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਅੱਜ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਮੁੜ ਵਿਜੀਲੈਂਸ ਦਫ਼ਤਰ ਬਠਿੰਡਾ ਵਿੱਚ ਪੇਸ਼ ਹੋਏ। ਸਾਬਕਾ ਵਿੱਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਵੇਰੇ 10.30 ਵਜੇ ਦਫਤਰ ਪੁੱਜੇ ਅਤੇ ਕਰੀਬ 4 ਵਜੇ ਦਫਤਰ ਤੋਂ ਚਲੇ ਗਏ। ਉਨ੍ਹਾਂ ਤੋਂ ਵਿਜੀਲੈਂਸ ਨੇ ਕਰੀਬ 6 ਘੰਟੇ ਤੱਕ ਪੁੱਛਗਿੱਛ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਨੇ ਕਿਹਾ ਕਿ ਵਿਜੀਲੈਂਸ ਵੱਲੋਂ ਪਹਿਲੀ ਪੇਸ਼ੀ ਦੌਰਾਨ ਜ਼ਮੀਨ ਜਾਇਦਾਦ ਸਬੰਧੀ ਦਿੱਤਾ ਗਿਆ ਪ੍ਰੋਫਾਰਮਾ ਅੱਜ ਜ਼ਮੀਨੀ ਜਾਇਦਾਦ ਦੇ ਸਾਰੇ ਦਸਤਾਵੇਜ਼ਾਂ ਸਮੇਤ ਪੇਸ਼ ਕਰ ਦਿੱਤਾ ਗਿਆ ਹੈ ਅਤੇ ਕੁਝ ਵੀ ਛੁਪਾਇਆ ਨਹੀਂ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਉਹ ਪੂਰੀ ਨਿਰਪੱਖਤਾ ਨਾਲ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰਨਗੇ, ਉਨ੍ਹਾਂ ਵੱਲੋਂ ਜੋ ਰਿਕਾਰਡ ਮੰਗਿਆ ਜਾਵੇਗਾ, ਉਹ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। The post ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੁੜ ਵਿਜੀਲੈਂਸ ਦਫਤਰ ‘ਚ ਹੋਏ ਪੇਸ਼, 6 ਘੰਟੇ ਕੀਤੀ ਪੁੱਛਗਿੱਛ appeared first on TheUnmute.com - Punjabi News. Tags:
|
ਸਿੰਗਾਪੁਰ ਰਾਸ਼ਟਰਪਤੀ ਦੀ ਚੋਣ ਮੈਦਾਨ 'ਚ ਥੁਰਮਨ ਸ਼ਨਮੁਗਰਤਨਮ, ਜਾਣੋ ਉਨ੍ਹਾਂ ਦਾ ਤਾਮਿਲਨਾਡੂ ਕਨੈਕਸ਼ਨ Friday 28 July 2023 01:51 PM UTC+00 | Tags: breaking-news latest-news news singapore-presidential-election tharman-shanmugaratnam ਚੰਡੀਗੜ੍ਹ, 28 ਜੁਲਾਈ 2023: ਸਿੰਗਾਪੁਰ ਵਿੱਚ 23 ਸਤੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਰਤਨਮ (Tharman Shanmugaratnam) ਵੀ ਇਸ ਚੋਣ ਵਿੱਚ ਮੈਦਾਨ ਵਿੱਚ ਹਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨਮੁਗਰਤਨਮ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਥਰਮਨ ਸ਼ਨਮੁਗਰਤਨਮ ਨੇ ਪਿਛਲੇ ਮਹੀਨੇ ਹੀ ਸਰਗਰਮ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਭਾਰਤੀ ਮੂਲ ਦੇ ਨੇਤਾ ਨੇ ਪੀਏਪੀ ਤੋਂ ਅਸਤੀਫਾ ਦੇਣ ਤੋਂ ਬਾਅਦ ਬੁੱਧਵਾਰ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਅਹੁਦੇ ਲਈ ਦਾਅਵਾ ਪੇਸ਼ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਸੱਭਿਆਚਾਰ ਦਾ ਝੰਡਾ ਪੂਰੀ ਦੁਨੀਆ ਵਿੱਚ ਬੁਲੰਦ ਕਰਨ ਦਾ ਵਾਅਦਾ ਕੀਤਾ। ਥਰਮਨ ਸ਼ਨਮੁਗਰਤਨਮ (Tharman Shanmugaratnam) ਦਾ ਜਨਮ 25 ਫਰਵਰੀ 1957 ਨੂੰ ਸਿੰਗਾਪੁਰ ਵਿੱਚ ਹੋਇਆ ਸੀ। ਥੁਰਮਨ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ (LSE) ਵਿੱਚ ਭਾਗ ਲਿਆ। ਇੱਥੋਂ ਉਸਨੇ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਬਾਅਦ ਵਿੱਚ ਉਸਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿੱਚ ਮਾਸਟਰਜ਼ ਵੀ ਕੀਤੀ। ਸਿੰਗਾਪੁਰ ਵਿੱਚ 2011 ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਚੋਣ ਹੋਵੇਗੀ। ਦਰਅਸਲ ਦੇਸ਼ ਦੀ ਮੌਜੂਦਾ ਰਾਸ਼ਟਰਪਤੀ ਹਲੀਮਾ ਨੇ 29 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਦੂਜੇ ਕਾਰਜਕਾਲ ਲਈ ਚੋਣ ਨਹੀਂ ਲੜੇਗੀ। ਉਹ ਦੇਸ਼ ਦੀ ਅੱਠਵੀਂ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਉਨ੍ਹਾਂ ਦਾ ਛੇ ਸਾਲ ਦਾ ਕਾਰਜਕਾਲ ਇਸ ਸਾਲ 13 ਸਤੰਬਰ ਨੂੰ ਖਤਮ ਹੋ ਰਿਹਾ ਹੈ। 2017 ਦੀ ਰਾਸ਼ਟਰਪਤੀ ਚੋਣ ਇੱਕ ਰਾਖਵੀਂ ਚੋਣ ਸੀ, ਜਿਸ ਵਿੱਚ ਸਿਰਫ਼ ਮਲੇਈ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਸੀ। ਕਿਉਂਕਿ ਕੋਈ ਹੋਰ ਉਮੀਦਵਾਰ ਨਹੀਂ ਸੀ, ਇਸ ਲਈ ਹਲੀਮਾ ਨੂੰ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਦੇ ਨਾਲ ਹੀ 2023 ਦੀਆਂ ਚੋਣਾਂ ਲਈ ਤਿੰਨ ਸੰਭਾਵੀ ਉਮੀਦਵਾਰ ਹਨ ਜਿਨ੍ਹਾਂ ਨੇ ਜਨਤਕ ਤੌਰ ‘ਤੇ ਚੋਣ ਲੜਨ ਦਾ ਇਰਾਦਾ ਜ਼ਾਹਰ ਕੀਤਾ ਹੈ। ਥਰਮਨ ਸ਼ਨਮੁਗਰਤਨਮ ਤੋਂ ਇਲਾਵਾ ਦੋ ਹੋਰ ਉਮੀਦਵਾਰ ਐਨਜੀ ਕੋਕ ਸੌਂਗ ਅਤੇ ਜਾਰਜ ਗੋਹ ਹਨ। ਥਰਮਨ ਸ਼ਨਮੁਗਰਤਨਮ ਦਾ ਜਨਮ ਭਾਵੇਂ ਸਿੰਗਾਪੁਰ ਵਿੱਚ ਹੋਇਆ ਹੋਵੇ ਪਰ ਉਸ ਦੀਆਂ ਜੜ੍ਹਾਂ ਭਾਰਤ ਵਿੱਚ ਹਨ। ਦਰਅਸਲ, ਉਸ ਦਾ ਪਰਿਵਾਰ ਤਾਮਿਲਨਾਡੂ ਨਾਲ ਸਬੰਧਤ ਹੈ। ਥੁਰਮਨ ਦੇ ਦਾਦਾ-ਦਾਦੀ ਭਾਰਤ ਤੋਂ ਆਏ ਪ੍ਰਵਾਸੀ ਸਨ ਜੋ ਸਿੰਗਾਪੁਰ ਵਿੱਚ ਵਸ ਗਏ ਸਨ, ਅਤੇ ਉਸਦੇ ਮਾਤਾ-ਪਿਤਾ ਨੇ ਪਰਿਵਾਰ ਦੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਇਆ ਸੀ। ਸਿੰਗਾਪੁਰ ਦੇ ਬਹੁ-ਸੱਭਿਆਚਾਰਕ ਮਾਹੌਲ ਵਿੱਚ ਵੱਡਾ ਹੋਇਆ, ਉਹ ਆਪਣੀ ਭਾਰਤੀ ਵਿਰਾਸਤ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਡੂੰਘਾ ਜੁੜਿਆ ਰਹਿੰਦਾ ਹੈ। ਸਾਲਾਂ ਦੌਰਾਨ, ਥੁਰਮਨ ਨੇ ਕਈ ਵਾਰ ਭਾਰਤ ਦਾ ਦੌਰਾ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ। ਚੰਡੀਗੜ੍ਹ, 28 ਜੁਲਾਈ 2023: ਸਿੰਗਾਪੁਰ ਵਿੱਚ 23 ਸਤੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਰਤਨਮ ਵੀ ਇਸ ਚੋਣ ਵਿੱਚ ਮੈਦਾਨ ਵਿੱਚ ਹਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨਮੁਗਰਤਨਮ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਥਰਮਨ ਸ਼ਨਮੁਗਰਤਨਮ ਨੇ ਪਿਛਲੇ ਮਹੀਨੇ ਹੀ ਸਰਗਰਮ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਭਾਰਤੀ ਮੂਲ ਦੇ ਨੇਤਾ ਨੇ ਪੀਏਪੀ ਤੋਂ ਅਸਤੀਫਾ ਦੇਣ ਤੋਂ ਬਾਅਦ ਬੁੱਧਵਾਰ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਅਹੁਦੇ ਲਈ ਦਾਅਵਾ ਪੇਸ਼ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਸੱਭਿਆਚਾਰ ਦਾ ਝੰਡਾ ਪੂਰੀ ਦੁਨੀਆ ਵਿੱਚ ਬੁਲੰਦ ਕਰਨ ਦਾ ਵਾਅਦਾ ਕੀਤਾ। ਥਰਮਨ ਸ਼ਨਮੁਗਰਤਨਮ ਦਾ ਜਨਮ 25 ਫਰਵਰੀ 1957 ਨੂੰ ਸਿੰਗਾਪੁਰ ਵਿੱਚ ਹੋਇਆ ਸੀ। ਥੁਰਮਨ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ (LSE) ਵਿੱਚ ਭਾਗ ਲਿਆ। ਇੱਥੋਂ ਉਸਨੇ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਬਾਅਦ ਵਿੱਚ ਉਸਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿੱਚ ਮਾਸਟਰਜ਼ ਵੀ ਕੀਤੀ। ਥਰਮਨ ਸ਼ਨਮੁਗਰਤਨਮ ਦਾ ਜਨਮ ਭਾਵੇਂ ਸਿੰਗਾਪੁਰ ਵਿੱਚ ਹੋਇਆ ਹੋਵੇ ਪਰ ਉਨ੍ਹਾਂ ਦੀਆਂ ਜੜ੍ਹਾਂ ਭਾਰਤ ਵਿੱਚ ਹਨ। ਦਰਅਸਲ, ਉਸ ਦਾ ਪਰਿਵਾਰ ਤਾਮਿਲਨਾਡੂ ਨਾਲ ਸਬੰਧਤ ਹੈ। ਥੁਰਮਨ ਦੇ ਦਾਦਾ-ਦਾਦੀ ਭਾਰਤ ਤੋਂ ਆਏ ਪ੍ਰਵਾਸੀ ਸਨ ਜੋ ਸਿੰਗਾਪੁਰ ਵਿੱਚ ਵਸ ਗਏ ਸਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪਰਿਵਾਰ ਦੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਇਆ ਸੀ। ਉਹ ਆਪਣੀ ਭਾਰਤੀ ਵਿਰਾਸਤ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਡੂੰਘਾ ਜੁੜੇ ਰਹੇ । ਥੁਰਮਨ ਨੇ ਕਈ ਵਾਰ ਭਾਰਤ ਦਾ ਦੌਰਾ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ। ਸਿੰਗਾਪੁਰ ਵਿੱਚ 2011 ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਚੋਣ ਹੋਵੇਗੀ। ਦਰਅਸਲ ਦੇਸ਼ ਦੀ ਮੌਜੂਦਾ ਰਾਸ਼ਟਰਪਤੀ ਹਲੀਮਾ ਨੇ 29 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਦੂਜੇ ਕਾਰਜਕਾਲ ਲਈ ਚੋਣ ਨਹੀਂ ਲੜੇਗੀ। ਉਹ ਦੇਸ਼ ਦੀ ਅੱਠਵੀਂ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਉਨ੍ਹਾਂ ਦਾ ਛੇ ਸਾਲ ਦਾ ਕਾਰਜਕਾਲ ਇਸ ਸਾਲ 13 ਸਤੰਬਰ ਨੂੰ ਖਤਮ ਹੋ ਰਿਹਾ ਹੈ। 2017 ਦੀ ਰਾਸ਼ਟਰਪਤੀ ਚੋਣ ਇੱਕ ਰਾਖਵੀਂ ਚੋਣ ਸੀ, ਜਿਸ ਵਿੱਚ ਸਿਰਫ਼ ਮਲਯ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਸੀ। ਕਿਉਂਕਿ ਕੋਈ ਹੋਰ ਉਮੀਦਵਾਰ ਨਹੀਂ ਸੀ, ਇਸ ਲਈ ਹਲੀਮਾ ਨੂੰ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਦੇ ਨਾਲ ਹੀ 2023 ਦੀਆਂ ਚੋਣਾਂ ਲਈ ਤਿੰਨ ਉਮੀਦਵਾਰ ਹਨ ਜਿਨ੍ਹਾਂ ਨੇ ਜਨਤਕ ਤੌਰ ‘ਤੇ ਚੋਣ ਲੜਨ ਦਾ ਇਰਾਦਾ ਜ਼ਾਹਰ ਕੀਤਾ ਹੈ। ਥਰਮਨ ਸ਼ਨਮੁਗਰਤਨਮ ਤੋਂ ਇਲਾਵਾ ਦੋ ਹੋਰ ਉਮੀਦਵਾਰ ਐਨਜੀ ਕੋਕ ਸੌਂਗ ਅਤੇ ਜਾਰਜ ਗੋਹ ਹਨ। The post ਸਿੰਗਾਪੁਰ ਰਾਸ਼ਟਰਪਤੀ ਦੀ ਚੋਣ ਮੈਦਾਨ ‘ਚ ਥੁਰਮਨ ਸ਼ਨਮੁਗਰਤਨਮ, ਜਾਣੋ ਉਨ੍ਹਾਂ ਦਾ ਤਾਮਿਲਨਾਡੂ ਕਨੈਕਸ਼ਨ appeared first on TheUnmute.com - Punjabi News. Tags:
|
ਚੰਡੀਗੜ੍ਹ 'ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ Friday 28 July 2023 02:02 PM UTC+00 | Tags: breaking-news chandigarh holiday news ਚੰਡੀਗੜ੍ਹ, 28 ਜੁਲਾਈ 2023: ਚੰਡੀਗੜ੍ਹ ਪ੍ਰਸ਼ਾਸਨ ਨੇ ਭਲਕੇ ਯਾਨੀ 29 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਕੀਤਾ ਹੈ | The post ਚੰਡੀਗੜ੍ਹ ‘ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ appeared first on TheUnmute.com - Punjabi News. Tags:
|
ਜਿਨਸੀ ਸ਼ੋਸ਼ਣ ਮਾਮਲਾ: ਬ੍ਰਿਜ ਭੂਸ਼ਣ ਨੂੰ ਅਦਾਲਤ ਨੇ ਇਕ ਦਿਨ ਲਈ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ Friday 28 July 2023 02:25 PM UTC+00 | Tags: breaking-news brij-bhushan brij-bhushan-sharan-singh news sexual-harassment-case wrestlers-sexual-harassment-case ਚੰਡੀਗੜ੍ਹ, 28 ਜੁਲਾਈ 2023: ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan) ਨੂੰ ਅਦਾਲਤ ਨੇ ਇੱਕ ਦਿਨ ਲਈ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਹੈ। ਮੁਲਜ਼ਮ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਕਾਰਨ ਦੱਸਦਿਆਂ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਸੰਸਦ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝਿਆ ਹੋਇਆ ਹੈ। ਮੁਦਈ ਨੇ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ, ਮੁਅੱਤਲ WFI ਸਹਾਇਕ ਸਕੱਤਰ ਵਿਨੋਦ ਤੋਮਰ ਅਦਾਲਤ ਵਿੱਚ ਪੇਸ਼ ਹੋਏ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਦਿੱਲੀ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ 'ਤੇ ਦੋਵਾਂ ਧਿਰਾਂ ਨੂੰ ਸੁਣਨ ਮਗਰੋਂ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ 'ਤੇ ਪਾ ਦਿੱਤੀ ਹੈ। The post ਜਿਨਸੀ ਸ਼ੋਸ਼ਣ ਮਾਮਲਾ: ਬ੍ਰਿਜ ਭੂਸ਼ਣ ਨੂੰ ਅਦਾਲਤ ਨੇ ਇਕ ਦਿਨ ਲਈ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 18 ਦਿਨਾਂ 'ਚ 1 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ Friday 28 July 2023 02:31 PM UTC+00 | Tags: animals-vaccination breaking-news cm-bhagwant-mann flood latest-news news punjab punjab-government vaccination ਚੰਡੀਗੜ੍ਹ, 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰੀ ਮਸ਼ੀਨਰੀ 24 ਘੰਟੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 10 ਜੁਲਾਈ ਤੋਂ 27 ਜੁਲਾਈ ਤੱਕ ਕੁੱਲ 29380 ਪਸ਼ੂਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦਕਿ 1,15,361 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ। ਇਸੇ ਤਰ੍ਹਾਂ ਲੋਕਾਂ ਦੀ ਸਿਹਤ ਨੂੰ ਮੁੱਖ ਤਰਜੀਹ ਦਿੰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ ਹੁਣ ਤੱਕ ਓਪੀਡੀ ਦੀ ਗਿਣਤੀ 1,14,580 ਤੱਕ ਪੁੱਜ ਗਈ ਹੈ। ਮਾਲ ਵਿਭਾਗ ਦੇ ਰਿਕਾਰਡ ਮੁਤਾਬਿਕ ਹੁਣ ਤੱਕ ਸੂਬੇ ਦੇ ਕੁੱਲ 1475 ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ। ਹੁਣ ਤੱਕ 27286 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਕੁੱਲ 159 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿਚ 1277 ਲੋਕ ਰਹਿ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਲੋਕਾਂ ਨੂੰ ਸੁੱਕੇ ਭੋਜਨ ਦੇ ਪੈਕੇਟ ਵੀ ਵੰਡੇ ਜਾ ਰਹੇ ਹਨ। ਜਿਹੜੇ 19 ਜ਼ਿਲ੍ਹਿਆਂ ਨੇ ਹੜ੍ਹਾਂ ਦੀ ਮਾਰ ਝੱਲੀ ਹੈ ਜਾਂ ਝੱਲ ਰਹੇ ਹਨ ਉਨ੍ਹਾਂ ਵਿਚ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਅਤੇ ਬਠਿੰਡਾ ਸ਼ਾਮਲ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 22 ਵਿਅਕਤੀ ਜ਼ਖ਼ਮੀ ਹੋਏ ਹਨ। The post ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ 18 ਦਿਨਾਂ ‘ਚ 1 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ appeared first on TheUnmute.com - Punjabi News. Tags:
|
CM ਭਗਵੰਤ ਮਾਨ ਸਿੱਖਾਂ ਦੇ ਪਵਿੱਤਰ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ: ਸੁਖਬੀਰ ਸਿੰਘ ਬਾਦਲ Friday 28 July 2023 02:37 PM UTC+00 | Tags: breaking-news cm-bhagwant-mann gurbani-broadcast news sgpc shiromani-akali-dal sikh-issue sukhbir-singh-badal ਚੰਡੀਗੜ੍ਹ, 28 ਜੁਲਾਈ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜਇਥੇ ਕਿਹਾ ਕਿ ਸਿੱਖ ਆਪਣੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਦੇ ਵੀਬਰਦਾਸ਼ਤ ਨਹੀਂ ਕਰਨਗੇ ਅਤੇ ਖਾਲਸਾ ਪੰਥ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਰਵਾਜ਼ੇ ਰਾਹੀਂ ਪਵਿੱਤਰ ਸਿੱਖ ਸੰਸਥਾਵਾਂ 'ਤੇ ਕਬਜ਼ੇ ਦੇ ਯਤਨਾਂ ਦਾ ਮੂੰਹ ਤੋੜ ਜਵਾਬ ਦੇਵੇਗਾ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਈ ਸਿੱਖ ਵਿਰੋਧੀ ਤਾਨਾਸ਼ਾਹਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਦੇ ਰਾਹ ਚਲ ਰਹੇ ਹਨ ਜਿਹਨਾਂ ਨੇ ਖਾਲਸਾ ਪੰਥ ਨੂੰ ਧਮਕਾਉਣ ਅਤੇ ਇਸਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ 'ਤੇ ਕਬਜ਼ਾ ਕਰਨਦਾ ਯਤਨ ਕੀਤਾ। ਸਪਸ਼ਟ ਤੌਰ 'ਤੇ ਉਹਨਾਂ ਕੋਲ ਇੰਨੀ ਵਿਹਲ ਤੇ ਚੰਗਾ ਸਮਾਂ ਨਹੀਂ ਕਿ ਉਹ ਸਿੱਖ ਇਤਿਹਾਸ ਤੋਂ ਸਬਕ ਲੈ ਸਕਣ। ਅਕਾਲੀ ਦਲ ਦੇ ਮੁਖੀ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਜਾਂ ਕਿਸੇ ਹੋਰ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਕੇ ਵਿਖਾਉਣ ਦੀ ਜੁਰੱਅਤ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਮਾਮਲੇ 'ਤੇ ਖਾਲਸਾ ਪੰਥ ਨੂੰ ਧਮਕਾਉਣ ਵਿਚ ਅਸਫਲ ਰਹਿਣ ਮਗਰੋਂ ਭਗਵੰਤ ਮਾਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੇ ਸੇਵਾਦਾਰਾਂ ਤੇ ਮੁਲਾਜ਼ਮਾਂ ਵੱਲੋਂ ਇਕ ਸਦੀ ਤੋਂ ਕੀਤੀ ਜਾ ਰਹੀ ਸੇਵਾ ਵਿਚ ਵਿਘਨ ਪਾਉਣ ਲਈ ਘਟੀਆ ਹੱਥਕੰਢੇ ਅਪਣਾ ਰਹੇ ਹਨ ਤੇ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਹਨਾਂ (Sukhbir Singh Badal) ਕਿਹਾ ਕਿ ਉਹਨਾਂ ਨੇ ਆਪਣੇ ਅਹੁਦੇ ਦਾ ਨਿਰਾਦਰ ਕੀਤਾ ਹੈ ਤੇ ਉਹ ਇੰਨਾ ਜ਼ਿਆਦਾ ਡਿੱਗ ਗਏ ਹਨ ਕਿ ਸਿੱਖਾਂ ਦੇ ਪਵਿੱਤਰ ਗੁਰਧਾਮ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਮੁਲਾਜ਼ਮਾਂ ਨੂੰ ਭੜਕਾ ਰਹੇ ਹਨ ਤੇ ਸਪਾਂਸਰ ਕਰ ਰਹੇ ਹਨ ਤੇ ਯੂਨੀਅਨ ਦੀ ਰਜਿਸਟਰੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸਨੂੰ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਇਕ ਵਰਗ ਨੂੰ ਗੁੰਮਰਾਹ ਕਰਕੇ ਸਪਾਂਸਰ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਿੱਖ ਕੌਮ ਨੂੰ ਵੰਡਣ ਤੇ ਰਾਜ ਕਰਨ ਦੀਆਂ ਪੁਰਾਣੀਆਂ ਨੀਤੀਆਂ ਦਾ ਅਗਲਾ ਪੜਾਅ ਹੀ ਹੈ। ਬਾਦਲ ਨੇ ਕਿਹਾ ਕਿ ਇਹ ਸਰਕਾਰੀ ਸਪਾਂਸਰ ਯੂਨੀਅਨ ਭਗਵੰਤ ਮਾਨ ਦੀ ਧਾਰਮਿਕ ਮਾਮਲਿਆਂ ਵਿਚ ਦਖਲ ਦੀ ਤਾਜ਼ਾ ਤੇ ਲਾਚਾਰ ਕੋਸ਼ਿਸਸ਼ ਹੈ ਜਦੋਂ ਕਿ ਉਹ ਸਿੱਖ ਧਰਮ ਦੀ ਬੁਨਿਆਦੀ ਰਹਿਤ ਮਰਿਆਦਾ ਵੀ ਨਹੀਂ ਜਾਣਦੇ। ਉਹਨਾਂ ਕਿਹਾ ਕਿ ਉਹ ਤਾਂ ਸਿੱਖ ਰਵਾਇਤਾਂ ਮੁਤਾਬਕ ਜੀਵਨ ਵੀ ਨਹੀਂ ਜਿਉਂ ਰਹੇ। ਉਹਨਾਂ ਕਿਹਾਕਿ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਦਾਹੜਾ ਸਾਹਿਬ ਸਮੇਤ ਪਵਿੱਤਰ ਧਾਰਮਿਕ ਕੱਕਾਰਾਂ ਜੋ ਸਿੱਖ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ, ਦਾ ਨਿਰਾਦਰ ਕਰਨ ਵਿਚ ਵੀ ਕੋਈ ਵੀ ਝਿੱਜਕ ਜਾਂ ਸ਼ਰਮ ਮਹਿਸੂਸ ਨਹੀਂ ਹੁੰਦੀ। ਉਹਨਾਂ ਨੂੰ ਸ਼ਰਾਬ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਾਡੇ ਪਵਿੱਤਰ ਗੁਰਧਾਮਾਂ ਵਿਚ ਜਾ ਕੇ ਉਹਨਾਂ ਦੀ ਬੇਅਦਬੀ ਕਰਨ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ। ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾਕਿ ਜਦੋਂ ਦੇ ਮੁੱਖ ਮੰਤਰੀ ਬਣੇ ਹਨ ਭਗਵੰਤ ਮਾਨ ਨੂੰ ਹਮੇਸ਼ਾ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਅਤੇ ਸਥਾਪਿਤ ਸਿੱਖ ਰਵਾਇਤਾਂ ਤੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਜ਼ਿਆਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ। ਨਾ ਤਾਂ ਉਹਨਾਂ ਤੇ ਨਾ ਹੀ ਪੰਜਾਬ ਸਰਕਾਰ ਨੂੰ ਆਨੰਦ ਮੈਰਿਜ ਐਕਟ ਵਿਚ ਸੋਧ ਦੀਆਂ ਸਿਫਾਰਸ਼ਾਂ ਕਰਨ ਦਾ ਕੋਈ ਅਧਿਕਾਰ ਹੈ ਪਰ ਫਿਰ ਵੀ ਉਹਨਾਂ ਨੇ ਮਾਮਲੇ ਵਿਚ ਲੱਤ ਅੜਾਉਣ ਦੀ ਅਸਫਲ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਦਿੱਲੀ ਬੈਠੇ ਉਹਨਾਂ ਦੇ ਗੈਰ ਸਿੱਖ ਤੇ ਸਿੱਖ ਵਿਰੋਧੀ ਆਕਾਵਾਂ ਨੇ ਹੁਕਮ ਦਿੱਤੇ ਸਨ। ਉਹਨਾਂ ਕਿਹਾ ਕਿ ਸੋਧਾਂ ਦੀ ਸਿਫਾਰਸ਼ ਸਿਰਫ ਚੁਣੇ ਹੋਏ ਧਾਰਮਿਕ ਪ੍ਰਤੀਨਿਧ ਹੀ ਕਰ ਸਕਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਸਿੱਖ ਕੌਮ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਦੀ ਨਵੀਂ ਚੁਣੌਤੀ ਪ੍ਰਵਾਨ ਹੈ। ਅਸੀਂ ਸਾਡੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਲਈ ਕੌਮ ਦੀ ਪੂਰੀ ਤਾਕਤਾਂ ਨਾਲ ਮੋੜਵਾਂ ਜਵਾਬ ਦਿਆਂਗੇ। ਅਕਾਲੀ ਦਲ ਹਮੇਸ਼ਾ ਖਾਲਸਾ ਪੰਥ ਦੀਆਂ ਧਾਰਮਿਕ ਭਾਵਨਾਵਾਂ ਦਾ ਪ੍ਰਤੀਨਿਧ ਰਿਹਾ ਹੈ ਤੇ ਇਹ ਸੋਮਵਾਰ ਤੋਂ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕਰੇਗਾ ਤੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਉਹਨਾਂ ਅਤੇ ਉਹਨਾਂ ਦੀਸਰਕਾਰ ਦੇ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿਚ ਗੈਰ ਕਾਨੂੰਨੀ ਦਖਲ ਦਾ ਵਿਰੋਧ ਕੀਤਾ ਜਾਵੇਗਾ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਚ ਪੱਧਰੀ ਵਫਦ ਰਾਜਪਾਲ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਮੁੱਖ ਮੰਤਰੀ ਨੂੰ ਖਾਲਸਾ ਪੰਥ ਨਾਲ ਟਕਰਾਅ ਦਾ ਰਸਤਾ ਛੱਡਣ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰਨ ਲਈ ਰਾਜ਼ੀ ਕਰਨ ਦੀ ਅਪੀਲ ਕਰੇਗਾ The post CM ਭਗਵੰਤ ਮਾਨ ਸਿੱਖਾਂ ਦੇ ਪਵਿੱਤਰ ਧਾਰਮਿਕ ਮਾਮਲਿਆਂ ‘ਚ ਦਖਲਅੰਦਾਜ਼ੀ ਬੰਦ ਕਰਨ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News. Tags:
|
ਬਲਕਾਰ ਸਿੰਘ ਵੱਲੋਂ ਕਰਤਾਰਪੁਰ ਹਲਕੇ 'ਚ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ Friday 28 July 2023 04:28 PM UTC+00 | Tags: india-news kartarpur latest-news local-bodies-minister news ਚੰਡੀਗੜ੍ਹ 28 ਜੁਲਾਈ 2023: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਹਲਕਾ ਕਰਤਾਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਅਨੁਸਾਰ ਹਰ ਲੋੜੀਂਦਾ ਵਿਕਾਸ ਕਾਰਜ ਕਰਵਾਇਆ ਜਾਵੇਗਾ ਤਾਂ ਜੋ ਆਧੁਨਿਕ ਸਮੇਂ ਅਨੁਸਾਰ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ । ਪਿੰਡ ਤਲਵੰਡੀ ਭੀਲਾਂ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਚਹੁੰਮੁਖੀ ਵਿਕਾਸ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਹਰ ਖੇਤਰ ਵਿੱਚ ਤਰੱਕੀ ਦੇ ਹੋਰ ਨਵੇਂ ਮਾਅਰਕੇ ਹਾਸਿਲ ਕਰੇਗਾ। ਪਿੰਡ ਰਹੀਮਪੁਰ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪੰਚਾਇਤ ਘਰ ਅਤੇ ਸਿਹਤ ਤੇ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੈਲਥ ਅਤੇ ਵੈਲਨੈਸ ਸੈਂਟਰ ਦੀ ਸਥਾਪਤੀ ਨਾਲ ਆਲੇ-ਦੁਆਲੇ ਦੇ ਕਈ ਪਿੰਡਾਂ ਨੂੰ ਮਿਆਰੀ ਸਿਹਤ ਸਹੂਲਤਾਂ ਸਹਿਜੇ ਹੀ ਹਾਸਿਲ ਹੋ ਸਕਣਗੀਆਂ। ਸਥਾਨਕ ਸਰਕਾਰਾਂ ਮੰਤਰੀ ਨੇ ਪਿੰਡ ਡੁਗਰੀ ਅਤੇ ਅੰਬਗੜ੍ਹ ਵਿਖੇ ਕ੍ਰਮਵਾਰ 30 ਲੱਖ ਰੁਪਏ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੰਚਾਇਤਾਂ ਘਰਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਮੋਹਤਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਵਾਲੇ ਪੰਚਾਇਤ ਘਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਚਾਇਤ ਘਰਾਂ ਦੇ ਕੰਮ ਮੁਕੰਮਲ ਹੋਣ ਉਪਰੰਤ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਪ੍ਰਕਿਰਿਆਵਾਂ ਨੂੰ ਅਮਲ ਵਿੱਚ ਲਿਆਉਣ ਲਈ ਹੋਰ ਵੀ ਚੰਗਾ ਮਾਹੌਲ ਮਿਲੇਗਾ। ਪਿੰਡ ਬੱਲ ਵਿਖੇ 84 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪੌਂਡ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਦੀ ਸਹੂਲਤ ਪਿੰਡ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਨੇ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ-ਇਕ ਕਰਕੇ ਪਿੰਡਾਂ ਦੇ ਸਾਰੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਭੋਗਪੁਰ ਵਿਖੇ 25 ਲਾਭਪਾਤਰੀਆਂ ਨੂੰ ਅਵਾਸ ਯੋਜਨਾ ਦੇ ਪੱਤਰ ਵੰਡੇ\ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਬੱਸ ਸਟੈਂਡ ਭੋਗਪੁਰ ਵਿਖੇ ਅਵਾਸ ਯੋਜਨਾ ਦੇ 25 ਲਾਭਪਾਤਰੀਆਂ ਨੂੰ ਪੱਤਰ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹਰ ਸਹੂਲਤ ਹੇਠਲੇ ਪੱਧਰ ਤੱਕ ਪੁੱਜਣੀ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਦੀ ਹੋਈ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਵਾਸ਼ ਯੋਜਨਾ ਦੇ ਲਾਭਪਾਤਰੀ ਨੂੰ ਨਵੀਂ ਉਸਾਰੀ ਲਈ 1.75 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਤਾਂ ਜੋ ਲਾਭਪਾਤਰੀ ਆਪਣਾ ਮਕਾਨ ਬਣਾ ਸਕਣ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕਰ ਰਹੀ ਹੈ ਜਿਸ ਦੀ ਮਿਸਾਲ 90 ਫੀਸਦੀ ਪਰਿਵਾਰਾਂ ਦੇ ਜੀਰੋ ਫੀਸਦੀ ਬਿਜਲੀ ਬਿੱਲ, ਹਰ ਇਲਾਕੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਸਿੱਖਿਆ ਦੇ ਪੱਧਰ ਨੂੰ ਹੋਰ ਉਚਾ ਚੁੱਕਣ ਅਤੇ ਵਿਦਿਅਕ ਅਦਾਰਿਆਂ ਵਿੱਚ ਅਤਿ- ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਤੀ ਦੇ ਨਾਲ-ਨਾਲ ਅਧਿਆਪਕਾਂ ਨੂੰ ਵਿਦੇਸ਼ ਵਿੱਚ ਸਿਖਲਾਈ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਵੀਆਂ ਬੁਲੰਦੀਆਂ ਨੂੰ ਛੋਹ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ ਹਨ। The post ਬਲਕਾਰ ਸਿੰਘ ਵੱਲੋਂ ਕਰਤਾਰਪੁਰ ਹਲਕੇ 'ਚ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ Friday 28 July 2023 04:34 PM UTC+00 | Tags: ayushman-bharat ayushman-bharat-mukh-mantri-sehat-bima-yojana bima-yojana ਚੰਡੀਗੜ੍ਹ, 28 ਜੁਲਾਈ 2023: ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਲਾਗੂਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਅਧੀਨ ਕਵਰ ਕਰਨ ਲਈ ਅੱਜ 7 ਇਨਫਾਰਮੇਸ਼ਨ ਐਜੂਕੇਸ਼ਨ ਤੇ ਕਮਿਊਨੀਕੇਸ਼ਨ (ਆਈ.ਈ.ਸੀ.) ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਕੀਮ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਦੀ ਬੀਮਾ ਕਵਰੇਜ ਪ੍ਰਦਾਨ ਕਰਦੀ ਹੈ। ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਪੇਂਡੂ ਲੋਕਾਂ ਤੱਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਹਰੇਕ ਯੋਗ ਵਿਅਕਤੀ ਇਸ ਫਲੈਗਸ਼ਿਪ ਸਕੀਮ ਦਾ ਲਾਭ ਲੈ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ 70 ਫੀਸਦੀ ਯੋਗ ਆਬਾਦੀ ਨੂੰ ਪਹਿਲਾਂ ਹੀ ਇਸ ਸਕੀਮ ਅਧੀਨ ਕਵਰ ਕੀਤਾ ਚੁੱਕਾ ਹੈ ਅਤੇ ਇਸ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਸਰਕਾਰ ਦਾ ਟੀਚਾ ਸੌ ਫੀਸਦੀ ਯੋਗ ਆਬਾਦੀ ਨੂੰ ਕਵਰ ਕਰਨ ਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਕੀਮ ਅਧੀਨ 44 ਲੱਖ ਪਰਿਵਾਰ ਆਉਂਦੇ ਹਨ ਅਤੇ ਸੂਬੇ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਜਿਨ੍ਹਾਂ ਵਿੱਚ ਇਸ ਸਕੀਮ ਦੀ ਕਵਰੇਜ ਅਧੀਨ ਇਲਾਜ ਲਈ 1579 ਟ੍ਰੀਟਮੈਂਟ ਪੈਕੇਜ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਸਕੀਮ ਦੇ ਲਾਭਪਾਤਰੀ ਪੂਰੇ ਭਾਰਤ ਵਿੱਚ ਕਿਤੇ ਵੀ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਸਹੂਲਤਾਂ ਲੈ ਸਕਦੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਵਧਣ ਤੋਂ ਬਾਅਦ ਹਰ ਵਿਅਕਤੀ ਪ੍ਰੀਮੀਅਮ ਵਜੋਂ ਘੱਟੋ-ਘੱਟ ਰਾਸ਼ੀ ਅਦਾ ਕਰਕੇ ਇਸ ਬੀਮਾ ਯੋਜਨਾ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਮਾਰਟ ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰ ਅਤੇ ਸਮਾਜਿਕ-ਆਰਥਿਕ ਜਾਤੀ ਜਨਗਣਨਾ (ਐਸ.ਈ.ਸੀ.ਸੀ.) 2011 ਅਧੀਨ ਸੂਚੀਬੱਧ ਪਰਿਵਾਰ ਇਸ ਸਕੀਮ ਤਹਿਤ ਕਵਰ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਰਜਿਸਟਰਡ ਕੁੱਲ 44 ਲੱਖ ਲਾਭਪਾਤਰੀ ਪਰਿਵਾਰਾਂ ਵਿੱਚੋਂ ਲਗਭਗ 16.65 ਲੱਖ ਪਰਿਵਾਰ ਐਸ.ਈ.ਸੀ.ਸੀ. ਅਧੀਨ ਆਉਂਦੇ ਹਨ, ਜਿਸ ਦਾ ਖਰਚਾ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ 60:40 ਦੇ ਅਨੁਪਾਤ ਵਿੱਚ ਸਾਂਝਾ ਹੈ, ਜਦੋਂ ਕਿ ਬਾਕੀ 27.35 ਲੱਖ ਪਰਿਵਾਰਾਂ ਦਾ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰਦੀ ਹੈ। । ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 15 ਮਹੀਨਿਆਂ ਵਿੱਚ ਮਾਰਚ 2022 ਤੋਂ 730 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 5.80 ਲੱਖ ਟ੍ਰੀਟਮੈਂਟ ਪੈਕੇਜ ਪ੍ਰਦਾਨ ਕੀਤੇ ਗਏ ਹਨ। ਜਾਗਰੂਕਤਾ ਵੈਨਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸੂਬਾ ਵਿਆਪੀ ਜਨ ਸੰਪਰਕ-ਜਾਗਰੂਕਤਾ ਪ੍ਰੋਗਰਾਮ ਅਧੀਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਪੜਾਅਵਾਰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨਾਂ ਲੋਕਾਂ ਨੂੰ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਲਾਮਬੰਦ ਕਰਨਗੀਆਂ। ਇਸ ਦੇ ਨਾਲ ਹੀ ਮੌਕੇ ‘ਤੇ ਈ-ਕਾਰਡ ਬਣਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਸਿਹਤ ਮੰਤਰੀ ਨੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ, ਪੇਂਡੂ ਖੇਤਰਾਂ ਅਤੇ ਸੂਬੇ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਤੱਕ ਵਧੇਰੇ ਸਰਗਰਮੀ ਨਾਲ ਪਹੁੰਚ ਬਣਾਉਣ ਸਬੰਧੀ ਭਗਵੰਤ ਮਾਨ ਸਰਕਾਰ ਦੀ ਤਰਜੀਹ ਨੂੰ ਉਜਾਗਰ ਕੀਤਾ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਅਜਿਹੇ ਹੋਰ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਲੋਕਾਂ ਨੂੰ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਮੰਤਰੀ ਨੇ ਬੈਂਕ ਆਫ ਬੜੌਦਾ ਦਾ ਧੰਨਵਾਦ ਕੀਤਾ, ਜਿਸ ਵੱਲੋਂ ਵਿਭਾਗ ਨੂੰ 2 ਵੈਨਾਂ ਲਈ ਸੇਵਾਵਾਂ ਪ੍ਰਦਾਨ ਕਰਕੇ ਮੁਹਿੰਮ ਵਿੱਚ ਯੋਗਦਾਨ ਪਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਿਹਤ ਡਾ. ਅਦਾਪਾ ਕਾਰਤਿਕ, ਸੀ.ਈ.ਓ. ਸਟੇਟ ਹੈਲਥ ਏਜੰਸੀ ਬਬੀਤਾ ਕਲੇਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਡਿਪਟੀ ਡਾਇਰੈਕਟਰ ਡਾ. ਸ਼ਰਨਜੀਤ ਕੌਰ, ਡੀਜੀਐਮ ਬੈਂਕ ਆਫ਼ ਬੜੌਦਾ ਰਾਜੇਸ਼ ਕੁਮਾਰ ਸ਼ਰਮਾ, ਬੈਂਕ ਆਫ਼ ਬੜੌਦਾ ਦੇ ਖੇਤਰੀ ਮੁਖੀ ਪਰਦੀਪ ਕੁਮਾਰ ਯਾਦਵ ਹਾਜ਼ਰ ਸਨ | The post ਡਾ. ਬਲਬੀਰ ਸਿੰਘ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਸੂਬੇ 'ਚ ਉਦਯੋਗ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ: ਲਾਲ ਚੰਦ ਕਟਾਰੂਚੱਕ Friday 28 July 2023 04:41 PM UTC+00 | Tags: aam-aadmi-party cm-bhagwant-mann lal-chand-kataruchak news the-unmute the-unmute-breaking-news ਚੰਡੀਗੜ੍ਹ, 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਰ ਖੇਤਰ ਵਿੱਚ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਨ ‘ਤੇ ਜ਼ੋਰ ਦਿੱਤਾ ਹੈ ਅਤੇ ਉਦਯੋਗ ਇਸ ਦਾ ਬਹੁਤ ਅਹਿਮ ਹਿੱਸਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰੋਲਰ ਫਲੋਰ ਮਿੱਲਰਜ਼ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ 'ਦ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ ਪੰਜਾਬ ਦੀ ਮੀਟਿੰਗ ਦੌਰਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ। ਮੰਤਰੀ ਨੇ ਇਸ ਗੱਲ ‘ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ 30 ਸਾਲਾਂ ਬਾਅਦ ਪੰਜਾਬ ਵਿੱਚ ਅਜਿਹਾ ਸਮਾਗਮ ਕਰਵਾਇਆ ਜਾ ਰਿਹਾ ਹੈ। ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਜ਼ਬੂਤ ਉਦਯੋਗਿਕ ਖੇਤਰ ਨਾ ਸਿਰਫ਼ ਸੂਬੇ ਦੀ ਆਰਥਿਕਤਾ ਨੂੰ ਚਲਾਉਂਦਾ ਹੈ ਸਗੋਂ ਰੁਜ਼ਗਾਰ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਰੋਲਰ ਫਲੋਰ ਮਿੱਲ ਉਦਯੋਗ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰੋਲਰ ਫਲੋਰ ਮਿਲਿੰਗ ਇੰਡਸਟਰੀ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਵੀ ਰੱਖੀਆਂ ਜਿਨ੍ਹਾਂ ਵਿੱਚ ਸਾਰੀਆਂ ਮੰਡੀਆਂ ਲਈ ਇੱਕ ਹੀ ਲਾਇਸੈਂਸ ਲੈਣ ਲਈ ਬੈਂਕ ਗਾਰੰਟੀ ਦੀ ਸ਼ਰਤ ਨੂੰ ਹਟਾਉਣ, ਉਦਯੋਗ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਗਠਿਤ ਕਰਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਅਤੇ ਉਦਯੋਗ ਦੀ ਬਿਹਤਰ ਭਾਈਵਾਲੀ ਅਤੇ ਕਣਕ ਦੀਆਂ ਵਿਸ਼ੇਸ਼ ਕਿਸਮਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਤਿਆਰ ਅਤੇ ਲਾਗੂ ਕਰਨ ਬਾਰੇ ਮੰਗ ਸ਼ਾਮਲ ਹੈ। ਦੋਵਾਂ ਮੰਤਰੀਆਂ ਨੇ ਮੰਗਾਂ ਨੂੰ ਬਿਹਤਰ ਢੰਗ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ ਪੰਜਾਬ ਤੋਂ ਧਰਮਿੰਦਰ ਸਿੰਘ ਗਿੱਲ (ਪ੍ਰਧਾਨ), ਅਨਿਲ ਪੋਪਲੀ (ਮੀਤ ਪ੍ਰਧਾਨ), ਦੀਨਮ ਸੂਦ (ਜਨਰਲ ਸਕੱਤਰ), ਵਿਪਨ ਮਿੱਤਲ (ਵਿੱਤ ਸਕੱਤਰ) ਅਤੇ ਸ਼ੁਭਮ ਗੋਇਲ (ਜੁਆਇੰਟ ਸਕੱਤਰ) ਸ਼ਾਮਲ ਸਨ। ਮੀਟਿੰਗ ਵਿੱਚ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ ਇੰਡੀਆ ਤੋਂ ਪ੍ਰਮੋਦ ਕੁਮਾਰ ਐਸ. (ਪ੍ਰਧਾਨ); ਨਵਨੀਤ ਚਿਤਲਾਂਗੀਆ (ਸੀਨੀਅਰ ਮੀਤ ਪ੍ਰਧਾਨ), ਰੋਹਿਤ ਖੇਤਾਨ (ਆਨਰੇਰੀ ਸਕੱਤਰ) ਅਤੇ ਧਰਮਿੰਦਰ ਜੈਨ ਹਾਜ਼ਰ ਸਨ। The post ਪੰਜਾਬ ਸਰਕਾਰ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਸੂਬੇ ‘ਚ ਉਦਯੋਗ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest