TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਮਣੀਪੁਰ ਮੁੱਦੇ 'ਤੇ ਹੰਗਾਮਾ, ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ Friday 21 July 2023 05:49 AM UTC+00 | Tags: aam-aadmi-party bjp breaking-news congress latest-news lok-sabha manipur-viral-video-case news om-parkash-birla parliament-of-india the-unmute-breaking-news the-unmute-punjabi-news ਚੰਡੀਗੜ੍ਹ, 21 ਜੁਲਾਈ 2023: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਮਣੀਪੁਰ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਲੋਕ ਸਭਾ (Lok Sabha) ‘ਚ ਕਾਫ਼ੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਵੀ ਹੰਗਾਮਾ ਹੋਣ ਦੇ ਆਸਾਰ ਹਨ। ਕਾਂਗਰਸ, ‘ਆਪ’ ਅਤੇ ਬੀਆਰਐਸ ਦੇ ਸੰਸਦ ਮੈਂਬਰਾਂ ਨੇ ਮਣੀਪੁਰ ਦੀ ਸਥਿਤੀ ‘ਤੇ ਚਰਚਾ ਦੀ ਮੰਗ ਕਰਦੇ ਹੋਏ ਲੋਕ ਸਭਾ ਅਤੇ ਰਾਜ ਸਭਾ ਵਿੱਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿੱਚ ਆ ਕੇ ਜਵਾਬ ਦੇਣ। ਮਣੀਪੁਰ ਮੁੱਦੇ ‘ਤੇ ਹੋਏ ਭਾਰੀ ਹੰਗਾਮੇ ਕਾਰਨ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਮੁੱਦੇ ‘ਤੇ ਸਦਨ ‘ਚ ਬਿਆਨ ਦੇਣ। ਨਾਅਰੇਬਾਜ਼ੀ ਦੇ ਵਿਚਕਾਰ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝਦੀ ਹੈ। ਅਸੀਂ ਚਰਚਾ ਕਰਨ ਲਈ ਤਿਆਰ ਹਾਂ। ਕੁਝ ਸਿਆਸੀ ਪਾਰਟੀਆਂ ਚਰਚਾ ਨਹੀਂ ਕਰਨਾ ਚਾਹੁੰਦੀਆਂ, ਇਸ ਲਈ ਉਹ ਅਜਿਹਾ ਵਿਵਹਾਰ ਕਰ ਰਹੀਆਂ ਹਨ। ਇਸ ਤੋਂ ਬਾਅਦ ਓਮ ਬਿਰਲਾ ਨੇ ਵੀ ਹੰਗਾਮਾ ਕਰਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਨਾਅਰੇਬਾਜ਼ੀ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ।
The post ਮਣੀਪੁਰ ਮੁੱਦੇ ‘ਤੇ ਹੰਗਾਮਾ, ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ appeared first on TheUnmute.com - Punjabi News. Tags:
|
ਮਣੀਪੁਰ ਘਟਨਾ ਮਾਮਲੇ 'ਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ, ਭੀੜ ਨੇ ਇੱਕ ਦੋਸ਼ੀ ਦੇ ਘਰ ਨੂੰ ਲਾਈ ਅੱਗ Friday 21 July 2023 06:02 AM UTC+00 | Tags: arrest breaking-news chief-minister-n-biren-singh churachandpur latest-news manipur manipur-government manipur-police news the-unmute-punjabi-news ਚੰਡੀਗੜ੍ਹ, 21 ਜੁਲਾਈ 2023: ਮਣੀਪੁਰ (Manipur) ‘ਚ ਦੋ ਬੀਬੀਆਂ ਦੀ ਨੰਗੀ ਪਰੇਡ ਕਰਨ ਦੇ ਮਾਮਲੇ ‘ਚ ਹੁਣ ਤੱਕ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ ਕਿਹਾ ਹੈ ਕਿ ਮਣੀਪੁਰ ਸਰਕਾਰ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਭੀੜ ਨੇ ਵੀਰਵਾਰ (20 ਜੁਲਾਈ) ਦੀ ਸ਼ਾਮ ਨੂੰ ਇੱਕ ਦੋਸ਼ੀ ਦੇ ਘਰ ਨੂੰ ਅੱਗ ਲਗਾ ਦਿੱਤੀ। ਔਰਤਾਂ ਦੀ ਨਗਨ ਪਰੇਡ ਦੀ ਘਟਨਾ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕਾਂਗਪੋਕਪੀ ਜ਼ਿਲ੍ਹੇ ਵਿੱਚ 4 ਮਈ ਨੂੰ ਵਾਪਰੀ ਸੀ। ਇਸ ਦੀ ਵੀਡੀਓ 19 ਜੁਲਾਈ (ਬੁੱਧਵਾਰ) ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਘਟਨਾ ਦੇ ਵਿਰੋਧ ‘ਚ ਵੀਰਵਾਰ (21 ਜੁਲਾਈ) ਸਵੇਰੇ ਮਣੀਪੁਰ ਦੇ ਚੂਰਾਚਾਂਦਪੁਰ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਹਜ਼ਾਰਾਂ ਲੋਕਾਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। The post ਮਣੀਪੁਰ ਘਟਨਾ ਮਾਮਲੇ ‘ਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ, ਭੀੜ ਨੇ ਇੱਕ ਦੋਸ਼ੀ ਦੇ ਘਰ ਨੂੰ ਲਾਈ ਅੱਗ appeared first on TheUnmute.com - Punjabi News. Tags:
|
ਮਾਈ ਭਾਗੋ ਚੈਰਿਟੀ ਤੇ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਕਿਸਾਨ ਮਜਦੂਰ ਸਿਹਤ ਮੇਲਾ Friday 21 July 2023 06:18 AM UTC+00 | Tags: amritsar guru-ramdas-ji-kisan-mazdoor-health-mela mai-bhagho news punjab sonia-mann world-cancer-care ਚੰਡੀਗੜ੍ਹ, 21 ਜੁਲਾਈ 2023: "ਮਾਈ ਭਾਗੋ ਚੈਰਿਟੀ (Mai Bhagho Charity) " ਦੀ ਸੰਸਥਾਪਕ ਸੋਨੀਆ ਮਾਨ ਤੇ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਦੇ ਨਾਲ ਮਿਲਕੇ, ਰਾਜਾਸਾਂਸੀ ਦਾਣਾ ਮੰਡੀ, ਅੰਮ੍ਰਿਤਸਰ ਵਿਖੇ ਮੁਫਤ ਕੈਂਸਰ ਸਹਾਇਤਾ ਅਤੇ ਦੇਖਭਾਲ ਦੀ ਪੇਸ਼ਕਸ਼ ਕਰਦੇ ਹੋਏ ਗੁਰੂ ਰਾਮਦਾਸ ਜੀ ਕਿਸਾਨ ਮਜਦੂਰ ਸਿਹਤ ਮੇਲੇ ਦਾ ਆਯੋਜਨ ਕਰ ਰਹੇ ਹਨ। ਇਸ ਸਮਾਗਮ ਦਾ ਉਦੇਸ਼ ਵਿਸ਼ਵ ਪੱਧਰ ‘ਤੇ ਕੈਂਸਰ ਨਾਲ ਲੜਨਾ ਹੈ। ਆਪਣੀ ਬੇਮਿਸਾਲ ਅਗਵਾਈ ਲਈ ਮਾਨਤਾ ਪ੍ਰਾਪਤ, ਸੋਨੀਆ ਮਾਨ ਨੂੰ ਵਰਲਡ ਕੈਂਸਰ ਕੇਅਰ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਮੇਲਾ, ਕੈਂਸਰ ਦੀ ਰੋਕਥਾਮ, ਪਤਾ ਲਗਾਉਣ ਅਤੇ ਇਲਾਜ ਬਾਰੇ ਮਹੱਤਵਪੂਰਨ ਜਾਣਕਾਰੀ ਫੈਲਾਉਣ ਲਈ ਮੁਫਤ ਕੈਂਸਰ ਜਾਂਚ ਅਤੇ ਕੈਂਸਰ-ਜਾਗਰੂਕਤਾ ਬੱਸਾਂ ਦੀ ਪੇਸ਼ਕਸ਼ ਕਰੇਗਾ। ਇਸ ਤੋਂ ਇਲਾਵਾ, ਵੱਖ-ਵੱਖ ਸਰਕਾਰੀ ਸਬਸਿਡੀਆਂ ਨੂੰ ਸਟਾਲਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਜੈਵਿਕ ਖੇਤੀ, ਵਾਤਾਵਰਣ-ਅਨੁਕੂਲ ਅਭਿਆਸਾਂ, ਅਤੇ ਨਿਗਰਾਨੀ ਹੇਠ ਸੁਰੱਖਿਅਤ ਭੋਜਨ ਉਤਪਾਦਨ ਬਾਰੇ ਜਾਣਕਾਰੀ ਭਰਪੂਰ ਡਿਸਪਲੇ ਕੀਤੇ ਜਾਣਗੇ। ਵਿਕਰਮ ਸਿੰਘ ਸਾਹਨੀ, ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਸੰਸਥਾਪਕ ਤਕਨੀਕੀ ਸਿੱਖਿਆ, ਨਸ਼ਾ ਛੁਡਾਉਣ ਲਈ ਸਹਾਇਤਾ, ਠੀਕ ਹੋਣ ਵਾਲੇ ਮਰੀਜ਼ਾਂ ਲਈ ਨੌਕਰੀਆਂ ਅਤੇ ਈਐਨਟੀ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਗੁਰੂ ਰਾਮਦਾਸ ਜੀ ਕਿਸਾਨ ਮਜਦੂਰ ਸਿਹਤ ਮੇਲੇ ਵਿੱਚ ਖੇਤੀਬਾੜੀ ਮੰਤਰੀ, ਸਿਹਤ ਮੰਤਰੀ ਅਤੇ ਬਾਗਬਾਨੀ ਮੰਤਰੀ ਸਮੇਤ ਮਾਣਯੋਗ ਅਧਿਕਾਰੀ ਸ਼ਿਰਕਤ ਕਰਨਗੇ। ਇਹ ਪਰਿਵਰਤਨਸ਼ੀਲ ਘਟਨਾ ਸਮਾਜ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਤ ਕਰਨ ਲਈ ਸਿਹਤ ਸੰਭਾਲ, ਖੇਤੀਬਾੜੀ, ਹੁਨਰ ਵਿਕਾਸ, ਅਤੇ ਸਮਾਜ ਭਲਾਈ ਨੂੰ ਸੰਬੋਧਿਤ ਕਰਦੇ ਹੋਏ, ਉਮੀਦ ਅਤੇ ਤਰੱਕੀ ਦੀ ਇੱਕ ਰੋਸ਼ਨੀ ਵਜੋਂ ਕੰਮ ਕਰਦੀ ਹੈ। ਡਾ: ਸੋਨੀਆ ਮਾਨ, ਮਾਈ ਭਾਗੋ ਚੈਰਿਟੀ (Mai Bhagho Charity) ਦੀ ਸੰਸਥਾਪਕ, ਨੇ ਕਿਹਾ, “ਮੈਂ ਵਰਲਡ ਕੈਂਸਰ ਕੇਅਰ, ਸਰਕਾਰੀ ਅਧਿਕਾਰੀਆਂ, ਅਤੇ ਮਾਣਯੋਗ ਪਤਵੰਤਿਆਂ ਦੇ ਸਹਿਯੋਗ ਲਈ ਧੰਨਵਾਦੀ ਹਾਂ ਜੋ ਇਸ ਮੇਲੇ ਦੀ ਸ਼ੋਭਾ ਵਧਾਉਣਗੇ। ਅਸੀਂ ਇਕੱਠੇ ਮਿਲ ਕੇ ਇਸ ਦੇ ਮਹੱਤਵਪੂਰਨ ਪਹਿਲੂਆਂ ਨੂੰ ਸੰਬੋਧਿਤ ਕਰਕੇ ਇੱਕ ਸਾਰਥਕ ਪ੍ਰਭਾਵ ਬਣਾਵਾਂਗੇ। ਸਿਹਤ ਸੰਭਾਲ ਅਤੇ ਕੈਂਪਾਂ ਦਾ ਆਯੋਜਨ (ਈਐਨਟੀ ਕੇਅਰ ਅਤੇ ਡੈਂਟਲ ਕੇਅਰ, ਆਦਿ), ਖੇਤੀਬਾੜੀ, ਹੁਨਰ ਵਿਕਾਸ, ਅਤੇ ਸਮਾਜ ਭਲਾਈ। ਆਓ ਅਸੀਂ ਆਪਣੇ ਭਾਈਚਾਰੇ ਅਤੇ ਇਸ ਤੋਂ ਬਾਹਰ ਦੇ ਉੱਜਵਲ ਭਵਿੱਖ ਲਈ ਹੱਥ ਮਿਲਾਈਏ।” The post ਮਾਈ ਭਾਗੋ ਚੈਰਿਟੀ ਤੇ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਕਿਸਾਨ ਮਜਦੂਰ ਸਿਹਤ ਮੇਲਾ appeared first on TheUnmute.com - Punjabi News. Tags:
|
Punjab Weather: ਮੌਸਮ ਵਿਭਾਗ ਵੱਲੋਂ ਪੰਜਾਬ 'ਚ ਬਾਰਿਸ਼ ਦਾ ਅਲਰਟ ਜਾਰੀ Friday 21 July 2023 06:25 AM UTC+00 | Tags: breaking-news haryana-and-chandigarh latest-news meteorological-department news punjab punjab-weather rain the-unmute-breaking-news the-unmute-latest-news ਚੰਡੀਗੜ੍ਹ, 21 ਜੁਲਾਈ 2023: ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 21 ਤੋਂ 24 ਜੁਲਾਈ ਤੱਕ ਬਾਰਿਸ਼ (Rain) ਪੈਣ ਦਾ ਅਲਰਟ ਜਾਰੀ ਕੀਤਾ ਹੈ। 21 ਅਤੇ 22 ਜੁਲਾਈ ਨੂੰ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਮੌਸਮ ਵਿਭਾਗ ਦੀ ਲੰਬੀ ਭਵਿੱਖਬਾਣੀ ਨੂੰ ਦੇਖਦੇ ਹੋਏ 24 ਜੁਲਾਈ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਪਹਿਲੀ ਜੂਨ ਤੋਂ ਹੁਣ ਤੱਕ ਕੁੱਲ 734.1 ਐੱਮ,ਐੱਮ ਬਾਰਿਸ਼ ਦਰਜ ਕੀਤੀ ਗਈ ਹੈ। The post Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਬਾਰਿਸ਼ ਦਾ ਅਲਰਟ ਜਾਰੀ appeared first on TheUnmute.com - Punjabi News. Tags:
|
ਤਰਨ ਤਾਰਨ 'ਚ BSF ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਪਾਕਿਸਤਾਨੀ ਡਰੋਨ ਬਰਾਮਦ Friday 21 July 2023 06:40 AM UTC+00 | Tags: breaking-news drugs-smugglers india-pakistan-border ndpc-act news nwes nws pakistani-drones punjab-police sector-khemkaran tarn-taran ਚੰਡੀਗੜ੍ਹ, 21 ਜੁਲਾਈ 2023: ਪਾਕਿਸਤਾਨੀ ਡਰੋਨਾਂ (Pakistani Drones) ਦੀਆਂ ਗਤੀਵਿਧੀਆਂ ਭਾਰਤੀ ਸਰਹੱਦ ‘ਤੇ ਦਸਤਕ ਦੇਣ ਦਾ ਸਿਲਸਿਲਾ ਜਾਰੀ ਹੈ, ਇਸ ਦੀ ਇੱਕ ਹੋਰ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸ਼ੁੱਕਰਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ (BSF) ਦੇ ਜਵਾਨਾਂ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਦੇ ਬੀ.ਓ.ਪੀ. ਇਲਾਕੇ ‘ਚ ਤਲਾਸ਼ੀ ਮੁਹਿੰਮ ਦੌਰਾਨ ਬਖਸ਼ੀਸ਼ ਸਿੰਘ ਪੁੱਤਰ ਕਰਤਾਰ ਸਿੰਘ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ ਹੈ। ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਨਾਲ ਸਰਚ ਅਭਿਆਨ ਦੌਰਾਨ ਕੋਈ ਸਾਮਾਨ ਬਰਾਮਦ ਨਹੀਂ ਹੋਇਆ, ਫਿਰ ਵੀ ਥਾਣਾ ਖੇਮਕਰਨ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। The post ਤਰਨ ਤਾਰਨ ‘ਚ BSF ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਪਾਕਿਸਤਾਨੀ ਡਰੋਨ ਬਰਾਮਦ appeared first on TheUnmute.com - Punjabi News. Tags:
|
ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਗੁਜਰਾਤ ਸਰਕਾਰ ਤੇ ਪੂਰਨੇਸ਼ ਮੋਦੀ ਨੂੰ ਨੋਟਿਸ ਜਾਰੀ Friday 21 July 2023 06:47 AM UTC+00 | Tags: bjp breaking-news congress court-of-surat gujarat-government gujarat-high-court modi-surname-case news purnesh-modi supreme-court the-unmute-update ਚੰਡੀਗੜ੍ਹ, 21 ਜੁਲਾਈ 2023: ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ (Rahul Gandhi) ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਗੁਜਰਾਤ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਅਦਾਲਤ ਨੇ ਗੁਜਰਾਤ ਸਰਕਾਰ ਅਤੇ ਪਟੀਸ਼ਨਕਰਤਾ ਪੂਰਨੇਸ਼ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਗੁਜਰਾਤ ਹਾਈਕੋਰਟ ਨੇ ਅਪਰਾਧਿਕ ਮਾਣਹਾਨੀ ਮਾਮਲੇ ‘ਚ ਰਾਹੁਲ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ‘ਚ ਸੂਰਤ ਦੀ ਅਦਾਲਤ ਨੇ ‘ਮੋਦੀ ਸਰਨੇਮ’ ਮਾਮਲੇ ‘ਚ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਪੀਕੇ ਮਿਸ਼ਰਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਗੁਜਰਾਤ ਸਰਕਾਰ ਅਤੇ ਪੂਰਨੇਸ਼ ਮੋਦੀ ਤੋਂ ਜਵਾਬ ਮੰਗਿਆ ਹੈ। ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ 18 ਜੁਲਾਈ ਨੂੰ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਮਾਮਲੇ ਦਾ ਜ਼ਿਕਰ ਕਰਨ ਅਤੇ ਤੁਰੰਤ ਸੁਣਵਾਈ ਦੀ ਮੰਗ ਕਰਨ ਤੋਂ ਬਾਅਦ ਗਾਂਧੀ ਦੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਸੀ। ਜੇਕਰ ਆਉਣ ਵਾਲੇ ਦਿਨਾਂ ‘ਚ ਰਾਹੁਲ ਗਾਂਧੀ (Rahul Gandhi) ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਉਹ 2031 ਤੱਕ ਕੋਈ ਵੀ ਚੋਣ ਨਹੀਂ ਲੜ ਸਕਣਗੇ। ਦਰਅਸਲ, ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਸਜ਼ਾ ਪੂਰੀ ਹੋਣ ਤੋਂ ਬਾਅਦ ਛੇ ਸਾਲ ਤੱਕ ਚੋਣ ਨਹੀਂ ਲੜ ਸਕਦਾ। ਇਸ ਕਾਰਨ ਰਾਹੁਲ ਦੋ ਸਾਲ ਦੀ ਸਜ਼ਾ ਤੋਂ ਬਾਅਦ ਅਗਲੇ ਛੇ ਸਾਲ ਯਾਨੀ 2031 ਤੱਕ ਚੋਣ ਨਹੀਂ ਲੜ ਸਕਣਗੇ। The post ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵੱਲੋਂ ਗੁਜਰਾਤ ਸਰਕਾਰ ਤੇ ਪੂਰਨੇਸ਼ ਮੋਦੀ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਦੂਜੇ ਦਿਨ ਹੰਗਾਮੇ ਦੀ ਭੇਂਟ ਚੜੀ ਸੰਸਦ, ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ Friday 21 July 2023 07:03 AM UTC+00 | Tags: breaking-news congress latest-news lok-sabha manipur-issue manipur-violenc manipur-viral-videos monsoon-session mp-adhir-ranjan-chaudhary news rajnath-singh session-of-parliament ਚੰਡੀਗੜ੍ਹ, 21 ਜੁਲਾਈ 2023: ਲੋਕ ਸਭਾ (Lok Sabha) ਦੀ ਕਾਰਵਾਈ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਵੇਰੇ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ । 12 ਵਜੇ ਤੋਂ ਬਾਅਦ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਮੁੜ ਆਪਣੀ ਮੰਗ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਸੋਮਵਾਰ 24 ਜੁਲਾਈ ਨੂੰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮਨੀਪੁਰ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਾਰਵਾਈ ਠੱਪ ਰਹੀ। ਮਣੀਪੁਰ ਵਿੱਚ ਹਿੰਸਾ ਦੇ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਵਿਰੋਧੀ ਧਿਰ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਕੀਤਾ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਚਰਚਾ ਨੂੰ ਲੈ ਕੇ ਗੰਭੀਰ ਨਹੀਂ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਮਣੀਪੁਰ ਦੇ ਮੁੱਦੇ ‘ਤੇ ਚਰਚਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਉਸ ਤੋਂ ਪੂਰਾ ਦੇਸ਼ ਸ਼ਰਮਸਾਰ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮਣੀਪੁਰ ਘਟਨਾ ਦੀ ਦੇਸ਼ ਅਤੇ ਦੁਨੀਆ ਦੇ ਹਰ ਕੋਨੇ ‘ਚ ਚਰਚਾ ਹੋ ਰਹੀ ਹੈ, ਇਸ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਸੱਤਾਧਾਰੀ ਪਾਰਟੀ ਨੂੰ ਸਦਨ ‘ਚ ਇਸ ਘਟਨਾ ‘ਤੇ ਚਰਚਾ ਕਰਨ ਦੀ ਬੇਨਤੀ ਕੀਤੀ ਸੀ, ਪਰ ਅਸੀਂ ਦੇਖਦੇ ਹਾਂ ਕਿ ਸਦਨ ਦੀ ਸ਼ੁਰੂਆਤ ‘ਚ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਦਨ ਦੇ ਬਾਹਰ ਇਸ ਘਟਨਾ ‘ਤੇ ਬਿਆਨ ਦਿੱਤਾ। ਉਹ ਸਦਨ ਦੇ ਅੰਦਰ ਕਹਿੰਦੇ ਹਨ ਕਿ ਉਹ ਚਰਚਾ ਲਈ ਤਿਆਰ ਹਨ, ਪਰ ਉਹ ਸਾਨੂੰ ਇਹ ਮੌਕਾ ਨਹੀਂ ਦਿੰਦੇ ਕਿ ਅਸੀਂ ਸਦਨ ਦੇ ਅੰਦਰ ਕੀ ਕਹਿਣਾ ਚਾਹੁੰਦੇ ਹਾਂ। The post ਦੂਜੇ ਦਿਨ ਹੰਗਾਮੇ ਦੀ ਭੇਂਟ ਚੜੀ ਸੰਸਦ, ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ appeared first on TheUnmute.com - Punjabi News. Tags:
|
CM ਮਮਤਾ ਬੈਨਰਜੀ ਦੀ ਸੁਰੱਖਿਆ 'ਚ ਕੁਤਾਹੀ, ਰਿਹਾਇਸ਼ ਦੇ ਬਾਹਰ ਇੱਕ ਸ਼ੱਕੀ ਵਿਅਕਤੀ ਕਾਬੂ Friday 21 July 2023 08:10 AM UTC+00 | Tags: breaking-news mamata-banerjee news ਚੰਡੀਗੜ੍ਹ, 21 ਜੁਲਾਈ 2023: ਪੱਛਮੀ ਬੰਗਾਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੱਛਮੀ ਬੰਗਾਲ ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੀ ਲੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ, ਇਹ ਵਿਅਕਤੀ ਚਾਕੂ ਲੈ ਕੇ ਘੁੰਮ ਰਿਹਾ ਸੀ। ਮੁਲਜ਼ਮਾਂ ਕੋਲੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਮੁਲਜ਼ਮ ਪੁਲਿਸ ਸਟਿੱਕਰ ਵਾਲੀ ਗੱਡੀ ਵਿੱਚ ਜਾ ਰਿਹਾ ਸੀ। ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਉਸ ਕੋਲੋਂ ਬੰਦੂਕ ਅਤੇ ਚਾਕੂ ਤੋਂ ਇਲਾਵਾ ਕੁਝ ਪਾਬੰਦੀਸ਼ੁਦਾ ਵਸਤੂਆਂ ਅਤੇ ਏਜੰਸੀਆਂ ਦੇ ਕਈ ਆਈਡੀ ਕਾਰਡ ਬਰਾਮਦ ਹੋਏ ਹਨ। ਜਿਸ ਕਾਰ ਰਾਹੀਂ ਉਹ ਉੱਥੇ ਪਹੁੰਚਿਆ। ਇਸ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ, ਐਸਟੀਐਫ ਅਤੇ ਸਪੈਸ਼ਲ ਬ੍ਰਾਂਚ ਸਥਾਨਕ ਪੁਲਿਸ ਸਟੇਸ਼ਨ ਵਿੱਚ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। The post CM ਮਮਤਾ ਬੈਨਰਜੀ ਦੀ ਸੁਰੱਖਿਆ ‘ਚ ਕੁਤਾਹੀ, ਰਿਹਾਇਸ਼ ਦੇ ਬਾਹਰ ਇੱਕ ਸ਼ੱਕੀ ਵਿਅਕਤੀ ਕਾਬੂ appeared first on TheUnmute.com - Punjabi News. Tags:
|
Emerging Asia Cup: ਸੈਮੀਫਾਈਨਲ 'ਚ ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ Friday 21 July 2023 08:21 AM UTC+00 | Tags: asia-cup asia-cup-2023 breaking-news cricket-news emerging-asia-cup-2023 india-a-vs-bangladesh-a news sports-news ਚੰਡੀਗੜ੍ਹ, 21 ਜੁਲਾਈ 2023: ਐਮਰਜਿੰਗ ਏਸ਼ੀਆ ਕੱਪ 2023 (Emerging Asia Cup 2023) ਦਾ ਦੂਜਾ ਸੈਮੀਫਾਈਨਲ ਮੈਚ ਭਾਰਤ-ਏ ਅਤੇ ਬੰਗਲਾਦੇਸ਼-ਏ ਟੀਮ ਵਿਚਕਾਰ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਰਹੀ ਹੈ ਅਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖ ਕੇ ਫਾਈਨਲ ਵਿੱਚ ਥਾਂ ਬਣਾਉਣਾ ਚਾਹੇਗੀ। ਇਸ ਦੇ ਨਾਲ ਹੀ ਬੰਗਲਾਦੇਸ਼ ਉਲਟਫੇਰ ਕਰਕੇ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਇੱਥੇ ਜੇਤੂ ਟੀਮ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਪਹਿਲੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਭਿੜੇਗੀ। ਬੰਗਲਾਦੇਸ਼ ਦੇ ਕਪਤਾਨ ਸੌਮਿਆ ਸਰਕਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਲਈ ਭਾਰਤ ਦੀ ਨੌਜਵਾਨ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਲ ਹੋਵੇਗਾ ਪਰ ਸੌਮਿਆ ਸਰਕਾਰ ਦੀ ਟੀਮ ਤਜ਼ਰਬੇ ਦਾ ਫਾਇਦਾ ਉਠਾ ਸਕਦੀ ਹੈ। ਭਾਰਤ ਨੇ ਪਾਕਿਸਤਾਨ ਖਿਲਾਫ ਆਖਰੀ ਅਹਿਮ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਸੀ। ਇਸ ਮੈਚ ਵਿੱਚ ਮਾਨਵ ਸੁਥਾਰ ਅਤੇ ਨਿਕਿਨ ਜੋਸ਼ ਤੋਂ ਇਲਾਵਾ ਸਾਈ ਸੁਦਰਸ਼ਨ ਅਤੇ ਹੰਗਰਗੇਕਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। The post Emerging Asia Cup: ਸੈਮੀਫਾਈਨਲ ‘ਚ ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ appeared first on TheUnmute.com - Punjabi News. Tags:
|
ਦੱਖਣੀ ਅਫਰੀਕਾ 'ਚ ਸੜਕ ਹੇਠਾਂ ਧਮਾਕਾ, ਹਵਾ 'ਚ ਉੱਡੇ ਕਈ ਵਾਹਨ, ਇੱਕ ਦੀ ਮੌਤ Friday 21 July 2023 08:32 AM UTC+00 | Tags: breaking-news johannesburg news south-africa ਚੰਡੀਗੜ੍ਹ, 21 ਜੁਲਾਈ 2023: ਦੱਖਣੀ ਅਫਰੀਕਾ ਦੇ ਜੋਹਾਨਸਬਰਗ (Johannesburg) ਸ਼ਹਿਰ ‘ਚ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦਰਅਸਲ, ਇੱਥੇ ਜ਼ਮੀਨ ਦੇ ਅੰਦਰ ਜ਼ੋਰਦਾਰ ਧਮਾਕਾ ਹੋਣ ਕਾਰਨ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਇੱਥੇ ਟੋਏ ਪੈ ਗਏ। ਧਮਾਕੇ ਦੌਰਾਨ ਸੜਕ ‘ਤੇ ਚੱਲ ਰਹੇ ਵਾਹਨ ਧਮਾਕੇ ਨਾਲ ਹਵਾ ‘ਚ ਉਡ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੈਸ ਪਾਈਪ ਦੀ ਪਾਈਪ ਲਾਈਨ ‘ਚ ਧਮਾਕਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 48 ਜਣੇ ਜ਼ਖਮੀ ਹੋ ਗਏ ਹਨ। ਘਟਨਾ ਜੋਹਾਨਸਬਰਗ (Johannesburg) ਦੇ ਬ੍ਰੀ ਸਟ੍ਰੀਟ ਇਲਾਕੇ ਦੀ ਹੈ। ਹਾਦਸੇ ਵਿੱਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜ਼ਮੀਨਦੋਜ਼ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੋਇਆ ਹੋ ਸਕਦਾ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸਥਾਨਕ ਗੈਸ ਸਪਲਾਇਰ ਨੇ ਮੰਨਿਆ ਹੈ ਕਿ ਗੈਸ ਪਾਈਪਲਾਈਨ ਵਿੱਚ ਇੱਕ ਛੋਟਾ ਜਿਹਾ ਲੀਕ ਹੋਇਆ ਹੈ, ਪਰ ਸਪਲਾਇਰ ਨੇ ਇਸ ਲੀਕ ਨੂੰ ਧਮਾਕੇ ਦਾ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ । The post ਦੱਖਣੀ ਅਫਰੀਕਾ ‘ਚ ਸੜਕ ਹੇਠਾਂ ਧਮਾਕਾ, ਹਵਾ ‘ਚ ਉੱਡੇ ਕਈ ਵਾਹਨ, ਇੱਕ ਦੀ ਮੌਤ appeared first on TheUnmute.com - Punjabi News. Tags:
|
ਗੁਰਦਾਸਪੁਰ ਦੇ ਖਜਾਨਾ ਅਧਿਕਾਰੀ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਮੁਅੱਤਲ Friday 21 July 2023 09:06 AM UTC+00 | Tags: breaking-news gurdaspur latest-news mohan-das news punjab-finance-department punjab-news ਗੁਰਦਾਸਪੁਰ , 21 ਜੁਲਾਈ 2023: ਬੀਤੇ ਦਿਨੀਂ ਇੱਕ ਅਫ਼ਸਰ ਦੀ ਆਪਣੇ ਹੀ ਦਫ਼ਤਰ ਦੇ ਬਾਹਰ ਫਾਈਲਾਂ ਤਿਆਰ ਕਰਨ ਵਾਲੇ ਇੱਕ ਵਿਅਕਤੀ ਦੇ ਖੋਖੇ ਦੀ ਕੁਰਸੀ ‘ਤੇ ਕਥਿਤ ਸ਼ਰਾਬ ਪੀ ਕੇ ਬੇਸੁੱਧ ਪਏ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਅਧਿਕਾਰੀ ਦੇ ਖਿਲਾਫ਼ ਐਕਸ਼ਨ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੁਪਰੀਡੈਂਟ ਗ੍ਰੇਡ-2 ਕਾਰਜਵਾਹਕ ਜਿਲ੍ਹਾ ਖਜ਼ਾਨਾ ਅਧਿਕਾਰੀ ਗੁਰਦਾਸਪੁਰ (Gurdaspur) ਦੇ ਅਹੁਦੇ ‘ਤੇ ਤਾਇਨਾਤ ਮੋਹਨ ਦਾਸ ਨਾਂ ਦੇ ਇਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਇਹ ਅਧਿਕਾਰੀ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਪੈਨਸ਼ਨ ਆਦਿ ਦੀਆਂ ਫਾਈਲਾਂ ਤਿਆਰ ਕਰਨ ਵਾਲੇ ਇਕ ਵਿਅਕਤ ਦੇ ਖੋਖੇ ਦੀ ਕੁਰਸੀ ‘ਤੇ ਬੇਸੁੱਧ ਹੋਇਆ ਪਿਆ ਸੀ ਕਿ ਕਿਸੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਵੀਡੀਓ ਬਣਾਉਣ ਵਾਲੇ ਨੇ ਇਸ ਦੀ ਵੀਡੀਓ ਬਣਾ ਕੇ ਉਸ ਵਿੱਚ ਬਕਾਇਦਾ ਵਾਇਸ ਓਵਰ ਦੇ ਕੇ ਇਸ ਦੀ ਪਛਾਣ ਵੀ ਉਜਾਗਰ ਕੀਤੀ ਗਈ ਸੀ ਅਤੇ ਜਿਸ ਵਿਅਕਤੀ ਦੇ ਖੋਖੇ ਦੀ ਕੁਰਸੀ ‘ਤੇ ਇਹ ਅਧਿਕਾਰੀ ਬੇਸੁੱਧ ਹੋਇਆ ਬੈਠਾ ਸੀ ਅਤੇ ਉਸ ਵਿਅਕਤੀ ਨੂੰ ਇਸ ਦਾ ਖਾਸ ਮਿੱਤਰ ਦੱਸਿਆ ਸੀ। ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਦੀ ਮੁਅੱਤਲੀ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਵੱਲੋਂ ਜਾਰੀ ਕੀਤੇ ਗਏ | ਇਸ ਪੱਤਰ ਵਿੱਚ ਕਿਹਾ ਹੈ ਕਿ ਦੋਸ਼ ਸੂਚੀ ਸਬੰਧਤ ਖਜਾਨਾ ਅਧਿਕਾਰੀ ਨੂੰ ਅਲੱਗ ਤੋਂ ਭੇਜੀ ਜਾ ਰਹੀ ਹੈ ਅਤੇ ਮੁਅੱਤਲੀ ਦੌਰਾਨ ਉਸ ਦਾ ਹੈਡ ਕਵਾਟਰ ਜਲੰਧਰ ਦੇ ਖਜਾਨਾ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। The post ਗੁਰਦਾਸਪੁਰ ਦੇ ਖਜਾਨਾ ਅਧਿਕਾਰੀ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਮੁਅੱਤਲ appeared first on TheUnmute.com - Punjabi News. Tags:
|
ਗੁਰਬਾਣੀ ਪ੍ਰਸਾਰਣ ਮਾਮਲਾ: ਪੰਜਾਬ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਕਰਾਂਗੇ ਸਾਰੇ ਪ੍ਰਬੰਧ: CM ਮਾਨ Friday 21 July 2023 09:15 AM UTC+00 | Tags: breaking-news gurbani-broadcasting harjinder-singh-dhami latest-news news punjab-news sgpc the-unmute-breaking-news ਚੰਡੀਗੜ੍ਹ, 21 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਸਾਰੇ ਚੈਨਲਾਂ ਨੂੰ ਮੁਫ਼ਤ ਅਤੇ ਸਭ ਲਈ ਮੁਫ਼ਤ ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ | ਜੇ ਪੰਜਾਬ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ਚ ਸਾਰੇ ਪ੍ਰਬੰਧ ਕਰ ਦੇਵਾਂਗੇ | The post ਗੁਰਬਾਣੀ ਪ੍ਰਸਾਰਣ ਮਾਮਲਾ: ਪੰਜਾਬ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਕਰਾਂਗੇ ਸਾਰੇ ਪ੍ਰਬੰਧ: CM ਮਾਨ appeared first on TheUnmute.com - Punjabi News. Tags:
|
ਗੁਰਬਾਣੀ ਪ੍ਰਸਾਰਣ ਯੂ-ਟਿਊਬ ਦੇ ਨਾਲ-ਨਾਲ ਟੀਵੀ ਚੈਨਲ ਦੇ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਵੇ: ਜਥੇਦਾਰ ਰਘਬੀਰ ਸਿੰਘ Friday 21 July 2023 09:26 AM UTC+00 | Tags: breaking-news news sgpc sri-akal-takht-sahib ਚੰਡੀਗੜ੍ਹ, 21 ਜੁਲਾਈ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਯੂ -ਟਿਊਬ ਚੈਨਲ ਦੇ ਨਾਲ ਕਿਸੇ ਹੋਰ ਚੈਨਲ ਤੋਂ ਵੀ ਗੁਰਬਾਣੀ ਕੀਰਤਨ (Gurbani Kirtan) ਪ੍ਰਸਾਰਣ ਨਿਰਵਿਘਨ ਜਾਰੀ ਰੱਖਣ ਦੀ ਹਦਾਇਤ ਕੀਤੀ ਹੈ ਤਾਂ ਜੋ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ। The post ਗੁਰਬਾਣੀ ਪ੍ਰਸਾਰਣ ਯੂ-ਟਿਊਬ ਦੇ ਨਾਲ-ਨਾਲ ਟੀਵੀ ਚੈਨਲ ਦੇ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਵੇ: ਜਥੇਦਾਰ ਰਘਬੀਰ ਸਿੰਘ appeared first on TheUnmute.com - Punjabi News. Tags:
|
ਜਥੇਦਾਰ ਰਘਬੀਰ ਸਿੰਘ ਦੇ ਹੁਕਮਾਂ 'ਤੇ SGPC ਦਾ ਬਿਆਨ, ਇਸ ਨਿੱਜੀ ਚੈਨਲ 'ਤੇ ਜਾਰੀ ਰਹੇਗਾ ਗੁਰਬਾਣੀ ਪ੍ਰਸਾਰਣ Friday 21 July 2023 09:38 AM UTC+00 | Tags: breaking-news gurbani-broadcast news ਚੰਡੀਗੜ੍ਹ, 21 ਜੁਲਾਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ (Gurbani broadcast) ਮਾਮਲੇ ਵਿਚ ਅਹਿਮ ਫ਼ੈਸਲਾ ਲੈਂਦਿਆਂ ਅਗਲੇ ਬਦਲਵੇਂ ਪ੍ਰਬੰਧਾਂ ਤੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਰਘਬੀਰ ਸਿੰਘ ਦੀ ਹਦਾਇਤ 'ਤੇ ਅਮਲ ਕਰਦਿਆਂ ਪੀ.ਟੀ.ਸੀ. ਚੈਨਲ ਤੋਂ ਹੀ ਗੁਰਬਾਣੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਤੇ ਇੱਛਾ ਨੂੰ ਦੇਖਦਿਆਂ ਹੋਇਆ ਯੂ -ਟਿਊਬ ਚੈਨਲ ਦੇ ਨਾਲ ਨਾਲ ਚੈਨਲ ਤੋਂ ਹੀ ਫ਼ਿਲਹਾਲ ਸੇਵਾਵਾਂ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਪੱਤਰ ਚੈਨਲ ਦੇ ਪ੍ਰਬੰਧਕਾਂ ਨੂੰ ਭੇਜਿਆ ਜਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪੀ.ਟੀ.ਸੀ. ਨੈੱਟਵਰਕ ਨਾਲ ਗੁਰਬਾਣੀ ਪ੍ਰਸਾਰਣ ਸੰਬੰਧੀ ਚਲ ਰਿਹਾ ਇਕਰਾਰਨਾਮਾ 23 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਸੀ। The post ਜਥੇਦਾਰ ਰਘਬੀਰ ਸਿੰਘ ਦੇ ਹੁਕਮਾਂ ‘ਤੇ SGPC ਦਾ ਬਿਆਨ, ਇਸ ਨਿੱਜੀ ਚੈਨਲ ‘ਤੇ ਜਾਰੀ ਰਹੇਗਾ ਗੁਰਬਾਣੀ ਪ੍ਰਸਾਰਣ appeared first on TheUnmute.com - Punjabi News. Tags:
|
SGPC ਵੱਲੋਂ ਨਿੱਜੀ ਚੈਨਲ 'ਤੇ ਗੁਰਬਾਣੀ ਪ੍ਰਸਾਰਣ ਦੇ ਬਿਆਨ ਬਾਰੇ CM ਭਗਵੰਤ ਮਾਨ ਦਾ ਟਵੀਟ Friday 21 July 2023 09:54 AM UTC+00 | Tags: breaking-news gurbani-broadcasting harjinder-singh-dhami latest-news news punjab-news sgpc the-unmute-breaking-news ਚੰਡੀਗੜ੍ਹ, 21 ਜੁਲਾਈ 2023: ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿੱਜੀ ਚੈਨਲਾਂ ‘ਤੇ ਗੁਰਬਾਣੀ ਦਾ ਪ੍ਰਸਾਰਣ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਦਾ ਆਪਣਾ ਯੂ- ਟਿਊਬ ਚੈਨਲ ਚਾਲੂ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਐੱਸਜੀਪੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ..ਬਾਕੀਆਂ ਨੂੰ ਕਿਉਂ ਨਹੀਂ ?? ਕੀ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫੇਰ ਅਨਿਸ਼ਚਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ?? ਲਾਲਚ ਦੀ ਹੱਦ ਹੁੰਦੀ ਹੈ | The post SGPC ਵੱਲੋਂ ਨਿੱਜੀ ਚੈਨਲ ‘ਤੇ ਗੁਰਬਾਣੀ ਪ੍ਰਸਾਰਣ ਦੇ ਬਿਆਨ ਬਾਰੇ CM ਭਗਵੰਤ ਮਾਨ ਦਾ ਟਵੀਟ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ Friday 21 July 2023 10:00 AM UTC+00 | Tags: breaking-news bribe-case bribe-news crime jalandhar jalandhar-police news patara police-station-patara punjab-news vigilance-bureau ਚੰਡੀਗੜ੍ਹ, 21 ਜੁਲਾਈ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏ.ਐਸ.ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 323, 341, 149 ਤਹਿਤ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ 'ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ 'ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ.ਪੀ.ਸੀ. ਦੀ ਧਾਰਾ 323, 324, 326, 506, 148, 149 ਤਹਿਤ ਫਰਜ਼ੀ ਐਫ.ਆਈ.ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ। ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਫਰਜ਼ੀ ਕੇਸ ਵਿਰੁੱਧ ਐਸ.ਐਸ.ਪੀ. ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਕਿਉਂਕਿ ਉਸਦਾ ਪੋਤਾ 27-09-2022 ਨੂੰ ਕਾਲਜ ਗਿਆ ਹੋਇਆ ਸੀ। ਇਸ ਦਰਖਾਸਤ ‘ਤੇ ਏ.ਐਸ.ਆਈ ਰਾਮ ਪ੍ਰਕਾਸ਼ ਨੂੰ ਐਫ.ਆਈ.ਆਰ ਨੰਬਰ 78 ਮਿਤੀ 5-10-2022 ਦੀ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏ.ਐਸ.ਆਈ. ਨੇ ਐਫ.ਆਈ.ਆਰ. ਵਿੱਚੋਂ ਜਸਤੇਜ ਦਾ ਨਾਮ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਵਾਰ-ਵਾਰ ਬੇਨਤੀ ਕਰਨ 'ਤੇ ਉਹ 30,000 ਰੁਪਏ ਲੈਣ ਲਈ ਮੰਨ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ (Bribe) ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਏ.ਐਸ.ਆਈ. ਰਾਮ ਪ੍ਰਕਾਸ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਐਫ.ਆਈ.ਆਰ ਨੰ. 17 ਮਿਤੀ 20-07-2023 ਤਹਿਤ ਕੇਸ ਦਰਜ ਕੀਤਾ ਗਿਆ ਹੈ। The post ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ASI ਗ੍ਰਿਫ਼ਤਾਰ appeared first on TheUnmute.com - Punjabi News. Tags:
|
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ 16 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ 98 ਫੀਸਦੀ ਦਾ ਨਿਪਟਾਰਾ: ਬ੍ਰਮ ਸ਼ੰਕਰ ਜਿੰਪਾ Friday 21 July 2023 10:04 AM UTC+00 | Tags: breaking-news complaints latest-news news punjab-news sanitation-department the-unmute-breaking-news the-unmute-news water-supply water-supply-and-sanitation-department ਚੰਡੀਗੜ੍ਹ, 21 ਜੁਲਾਈ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shanker Jimpa) ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ 'ਚ 16 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ 98 ਫੀਸਦੀ ਤੋਂ ਵੀ ਜ਼ਿਆਦਾ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ 'ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੂਰੀ ਸਿਦਕ ਅਤੇ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਅਤੇ ਕੂੜਾ ਮੁਕਤ ਰੱਖਣ ਲਈ ਵੀ ਬਹੁਤ ਸਾਰੀਆਂ ਯੋਜਵਾਨਾਂ ਉੱਤੇ ਕੰਮ ਹੋ ਰਿਹਾ ਹੈ। ਜਿੰਪਾ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਟੋਲ ਫਰੀ ਨੰਬਰ 1800-180-2468 ਉੱਤੇ ਜੇਕਰ ਕਿਸੇ ਪਿੰਡ ਵਾਸੀ ਜਾਂ ਪੰਚਾਇਤ ਵੱਲੋਂ ਪਾਣੀ ਸਪਲਾਈ, ਆਰ.ਓ. ਪਲਾਂਟ, ਸੀਵਰੇਜ ਜਾਂ ਨਿੱਜੀ ਪਖਾਨਿਆਂ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦਾ ਹੱਲ ਸਬੰਧਤ ਅਧਿਕਾਰੀ ਵੱਲੋਂ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੰਬਰ ਉੱਤੇ 16 ਮਾਰਚ 2022 ਤੋਂ ਲੈ ਕੇ 18 ਜੁਲਾਈ 2023 ਤੱਕ 24 ਹਜ਼ਾਰ 277 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 23 ਹਜ਼ਾਰ 918 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਇਹ ਦਰ 98.52 ਫੀਸਦੀ ਬਣਦੀ ਹੈ। ਉਨ੍ਹਾਂ (Bram Shanker Jimpa) ਦੱਸਿਆ ਕਿ ਸ਼ਿਕਾਇਤ ਦਾ ਨਿਪਟਾਰਾ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਅਤੇ ਜੇਕਰ ਉਹ ਸ਼ਿਕਾਇਤ ਦੇ ਹੱਲ ਤੋਂ ਸੰਤੁਸ਼ਟ ਨਹੀਂ ਤਾਂ ਉਸ ਦੀ ਸ਼ਿਕਾਇਤ 'ਤੇ ਦੋਬਾਰਾ ਯੋਗ ਕਾਰਵਾਈ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਅਤੇ ਢੁਕਵੇਂ ਸੀਵਰੇਜ ਦੀ ਸਹੂਲਤ ਦੇਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਤੱਕ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ ਪੀਣਯੋਗ ਪਾਣੀ ਦੀ ਵਿਵਸਥਾ ਕੀਤੀ ਗਈ ਅਤੇ ਜਿਹੜੀਆਂ ਜਲ ਸਪਲਾਈ ਸਕੀਮਾਂ ਇਸ ਦੌਰਾਨ ਪ੍ਰਭਾਵਿਤ ਹੋਈਆਂ ਸਨ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਰਿਪੇਅਰ ਕਰਕੇ ਕਾਰਜਸ਼ੀਲ ਕਰ ਦਿੱਤੀਆਂ ਗਈਆਂ ਹਨ। ਜਿੰਪਾ ਨੇ ਅਪੀਲ ਕੀਤੀ ਕਿ ਕੋਈ ਵੀ ਪਿੰਡ ਵਾਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਜਾਂ ਸੁਝਾਅ ਸਬੰਧੀ ਆਪਣੇ ਵਿਚਾਰ ਬਿਨਾਂ ਕਿਸੇ ਝਿਜਕ ਦੇ ਪੇਸ਼ ਕਰੇ। ਇਸ ਦਾ ਹੱਲ ਕੱਢਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। The post ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ 16 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ 'ਚੋਂ 98 ਫੀਸਦੀ ਦਾ ਨਿਪਟਾਰਾ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News. Tags:
|
ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼, 29 ਜਣੇ ਗ੍ਰਿਫਤਾਰ Friday 21 July 2023 10:32 AM UTC+00 | Tags: breaking-news ludhiana-police news ਚੰਡੀਗੜ੍ਹ, 21 ਜੁਲਾਈ 2023: ਲੁਧਿਆਣਾ ਪੁਲਿਸ (Ludhiana Police) ਨੇ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਮਿਲੀ ਸੀ, ਇਸਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਵਿਅਕਤੀਆਂ ਨੂੰ ਫੜ ਲਿਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ ਵਜੋਂ ਪੇਸ਼ ਕੀਤਾ। ਪੁਲਿਸ ਮੁਤਾਬਕ ਇਹ ਵਿਦੇਸ਼ੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ | ਇਸ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ ਹਨ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ 11 ਜਣੇ ਮੇਘਾਲਿਆ ਦੇ , 3 ਜਣੇ ਉੱਤਰ ਪ੍ਰਦੇਸ਼, 7 ਜਣੇ ਗੁਜਰਾਤ ਤੋਂ,1 ਹਿਮਾਚਲ ਪ੍ਰਦੇਸ਼, 3 ਨਾਗਾਲੈਂਡ, ਇੱਕ ਦਿੱਲੀ ਅਤੇ ਚਾਰ ਜਣੇ ਪੰਜਾਬ ਦੇ ਹਨ। ਇਨ੍ਹਾਂ ਵਿੱਚ 3 ਜਣੇ ਲੁਧਿਆਣਾ ਤੋਂ ਹਨ ਅਤੇ ਇੱਕ ਗੁਰਦਾਸਪੁਰ ਤੋਂ ਹੈ | The post ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼, 29 ਜਣੇ ਗ੍ਰਿਫਤਾਰ appeared first on TheUnmute.com - Punjabi News. Tags:
|
ਭਾਰਤ-ਸ਼੍ਰੀਲੰਕਾ ਵਿਚਾਲੇ ਹੋਏ ਅਹਿਮ ਸਮਝੌਤੇ, ਸ਼੍ਰੀਲੰਕਾ 'ਚ UPI ਰਾਹੀਂ ਭੁਗਤਾਨ ਹੋਵੇਗਾ ਸੰਭਵ Friday 21 July 2023 10:59 AM UTC+00 | Tags: breaking-news india-and-sri-lanka news payment-through-upi president-of-sri-lanka prime-minister-narendra-modi ranil-wickremesinghe sri-lanka upi-payment ਚੰਡੀਗੜ੍ਹ, 21 ਜੁਲਾਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਮੌਜੂਦਗੀ ਵਿੱਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕਈ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਹਨਾਂ ਸਮਝੌਤਿਆਂ ਵਿੱਚੋਂ ਇੱਕ ਸ਼੍ਰੀਲੰਕਾ ਵਿੱਚ UPI ਸਵੀਕ੍ਰਿਤੀ ਲਈ ਇੱਕ ਨੈੱਟਵਰਕ-ਟੂ-ਨੈੱਟਵਰਕ ਸੌਦੇ ਲਈ ਵੀ ਹੈ। ਭਾਰਤ ਅਤੇ ਸ਼੍ਰੀਲੰਕਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵਿਚਕਾਰ ਵਿਆਪਕ ਗੱਲਬਾਤ ਤੋਂ ਬਾਅਦ ਆਰਥਿਕ ਭਾਈਵਾਲੀ ਨੂੰ ਵਧਾਉਣ ਲਈ ਇੱਕ ਅਭਿਲਾਸ਼ੀ ਦ੍ਰਿਸ਼ਟੀਕੋਣ ਦਸਤਾਵੇਜ਼ ਅਪਣਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅੱਜ ਅਸੀਂ ਆਪਣੀ ਆਰਥਿਕ ਭਾਈਵਾਲੀ ਲਈ ਇੱਕ ਵਿਜ਼ਨ ਦਸਤਾਵੇਜ਼ ਅਪਣਾਇਆ ਹੈ। ਇਹ ਦ੍ਰਿਸ਼ਟੀ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਮੁੰਦਰੀ, ਹਵਾਈ, ਊਰਜਾ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਮਜ਼ਬੂਤ ਕਰਨਾ ਹੈ।” ਪਿਛਲੇ ਸਾਲ ਸ਼੍ਰੀਲੰਕਾ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ, ਪੀਐਮ ਮੋਦੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਸੰਕਟ ਦੇ ਸਮੇਂ ਵਿੱਚ ਇੱਕ ਨਜ਼ਦੀਕੀ ਮਿੱਤਰ ਵਜੋਂ ਟਾਪੂ ਦੇਸ਼ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਲੰਕਾ ਵਿੱਚ ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਸ਼ੁਰੂ ਕਰਨ ਲਈ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਨਾਲ ਦੋਵਾਂ ਪੱਖਾਂ ਦਰਮਿਆਨ ਫਿਨਟੈਕ ਕਨੈਕਟੀਵਿਟੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲਾ ਇੱਕ ਸਾਲ ਸ਼੍ਰੀਲੰਕਾ ਦੇ ਲੋਕਾਂ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ ਅਤੇ ਇੱਕ ਕਰੀਬੀ ਦੋਸਤ ਹੋਣ ਦੇ ਨਾਤੇ ਭਾਰਤ ਹਮੇਸ਼ਾ ਦੀ ਤਰ੍ਹਾਂ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਸੁਰੱਖਿਆ ਹਿੱਤ ਅਤੇ ਵਿਕਾਸ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇੱਕ ਦੂਜੇ ਦੇ ਸੁਰੱਖਿਆ ਹਿੱਤਾਂ ਅਤੇ ਸੰਵੇਦਨਸ਼ੀਲਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਭਾਈਵਾਲੀ ਲਈ ਇੱਕ ਵਿਜ਼ਨ ਪੇਪਰ ਸਵੀਕਾਰ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਕਿਹਾ ਕਿ ਸੈਰ-ਸਪਾਟਾ, ਬਿਜਲੀ, ਵਪਾਰ, ਉੱਚ ਸਿੱਖਿਆ, ਹੁਨਰ ਵਿਕਾਸ ਅਤੇ ਸੰਪਰਕ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਤੇਜ਼ ਕਰਨ ਦਾ ਵਿਜ਼ਨ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਸਮੁੰਦਰੀ, ਹਵਾਈ, ਊਰਜਾ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵਿਜ਼ਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਆਰਥਿਕ ਅਤੇ ਤਕਨੀਕੀ ਸਹਿਯੋਗ ‘ਤੇ ਸਮਝੌਤੇ ‘ਤੇ ਛੇਤੀ ਹੀ ਗੱਲਬਾਤ ਸ਼ੁਰੂ ਹੋਵੇਗੀ। ਉਨ੍ਹਾਂ ਨੇ ਇਹ ਵੀ ਉਮੀਦ ਜਤਾਈ ਕਿ ਸ਼੍ਰੀਲੰਕਾ ਸਰਕਾਰ ਤਮਿਲ ਭਾਈਚਾਰੇ ਦੀਆਂ ਇੱਛਾਵਾਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਸ਼੍ਰੀਲੰਕਾ ਪੈਟਰੋਲੀਅਮ ਪਾਈਪਲਾਈਨ ‘ਤੇ ਸੰਭਾਵਨਾ ਅਧਿਐਨ ਕੀਤਾ ਜਾਵੇਗਾ। ਮਛੇਰਿਆਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਮਨੁੱਖਤਾਵਾਦੀ ਪਹੁੰਚ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਭਾਰਤ ਦਾ ਵਿਕਾਸ ਉਸਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਲਈ ਫਾਇਦੇਮੰਦ ਹੋਵੇਗਾ। The post ਭਾਰਤ-ਸ਼੍ਰੀਲੰਕਾ ਵਿਚਾਲੇ ਹੋਏ ਅਹਿਮ ਸਮਝੌਤੇ, ਸ਼੍ਰੀਲੰਕਾ ‘ਚ UPI ਰਾਹੀਂ ਭੁਗਤਾਨ ਹੋਵੇਗਾ ਸੰਭਵ appeared first on TheUnmute.com - Punjabi News. Tags:
|
ਹਰਚੰਦ ਸਿੰਘ ਬਰਸਟ ਨੇ ਮਲੇਰਕੋਟਲਾ ਵਿਖੇ ਕੋਟਕ ਮਹਿੰਦਰਾ ਬੈਂਕ ਦੀ ਬ੍ਰਾਂਚ ਦਾ ਕੀਤਾ ਉਦਘਾਟਨ Friday 21 July 2023 11:16 AM UTC+00 | Tags: bank-facilities breaking-news harchand-singh-barsat kotak-mahindra-bank malerkotla news punjab-mandi-board-state ਮਲੇਰਕੋਟਲਾ , 21 ਜੁਲਾਈ 2023: ਮਲੇਰਕੋਟਲਾ (Malerkotla) ਸ਼ਹਿਰ ਵਾਸੀਆਂ ਦੀ ਲੋੜ ਨੂੰ ਵੇਖਦੇ ਹੋਏ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਬੈਂਕਿੰਗ ਸੁਵਿਧਾ ਅਤੇ ਘੱਟ ਦਰਾਂ ਦੇ ਲੋਨ ਅਤੇ ਸੇਵਾਵਾਂ ਉਪਲਬੱਧ ਕਰਵਾਉਣ ਲਈ ਕੋਟਕ ਮਹਿੰਦਰਾ ਬੈਂਕ ਵਲੋ ਠੰਡੀ ਰੋਡ ਮਲੇਰਕੋਟਲਾ ਵਿਖੇ ਆਪਣੀ ਬ੍ਰਾਂਚ ਸਥਿਪਿਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਰਦਾਰ ਹਰੰਚਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਸੂਬਾ ਜਰਨਲ ਸਕੱਤਰ ਪੰਜਾਬ ਵੱਲੋਂ ਰਿਬਨ ਕੱਟ ਕੇ ਅਤੇ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਦੌਰਾਨ ਹਰੰਚਦ ਸਿੰਘ ਬਰਸਟ ਵੱਲੋਂ ਬ੍ਰਾਂਚ ਮੈਨੇਜਰ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ ਕਿ ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਚੰਗੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਬ੍ਰਾਂਚਾਂ ਵੀ ਖੋਲੀਆਂ ਜਾਣ। ਇਸ ਮੌਕੇ ਵਿਧਾਇਕ ਜਮਿਲੂ ਉਲ ਰਹਿਮਾਨ ਮਲੇਰਕੋਟਲਾ, ਬੇਗਮ ਫਰਿਆਲ ਰਹਿਮਾਨ, ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ, ਵਿਧਾਇਕ ਵਿਜੈ ਸਿੰਗਲਾ ਮਾਨਸਾ, ਮੰਨੂ ਸੂਦ ਬ੍ਰਾਂਚ ਮਨੇਜਰ ਕੋਟਕ ਮਹਿੰਦਰਾ ਮਲੇਰਕੋਟਲਾ, ਕਮਲਜੀਤ ਕੋਠਾਰਾ ਚੇਅਰਮੈਨ ਮਾਰਕੀਟ ਕਮੇਟੀ, ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਰਮਨ ਖੱਟੜਾ ਸੋਸ਼ਲ ਮੀਡੀਆ ਇੰਚਾਰਜ, ਹਰਿੰਦਰ ਸਿੰਘ ਧਬਲਾਨ ਤੇ ਬ੍ਰਾਂਚ ਸਟਾਫ ਸਾਹਿਬਾਨ ਮੌਜੂਦ ਰਹੇ। The post ਹਰਚੰਦ ਸਿੰਘ ਬਰਸਟ ਨੇ ਮਲੇਰਕੋਟਲਾ ਵਿਖੇ ਕੋਟਕ ਮਹਿੰਦਰਾ ਬੈਂਕ ਦੀ ਬ੍ਰਾਂਚ ਦਾ ਕੀਤਾ ਉਦਘਾਟਨ appeared first on TheUnmute.com - Punjabi News. Tags:
|
ਗਿਆਨਵਾਪੀ ਪਰਿਸਰ 'ਚ ਹੋਵੇਗਾ ASI ਦਾ ਸਰਵੇ, ਜ਼ਿਲ੍ਹਾ ਅਦਾਲਤ 'ਚ ਹਿੰਦੂ ਪੱਖ ਦੀ ਅਰਜ਼ੀ ਮਨਜ਼ੂਰ Friday 21 July 2023 11:32 AM UTC+00 | Tags: breaking-news gyanvapi gyanwapi news varanasinews ਚੰਡੀਗੜ੍ਹ, 21 ਜੁਲਾਈ 2023: ਗਿਆਨਵਾਪੀ (Gyanvapi) ਮਾਮਲੇ ‘ਚ ਭਾਰਤੀ ਪੁਰਾਤੱਤਵ ਸਰਵੇਖਣ (Archaeological Survey of India) ਦੇ ਸਰਵੇ ਦੀ ਇਜਾਜ਼ਤ ਦਿੱਤੀ ਗਈ ਹੈ। ਵਾਰਾਣਸੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ- ਵਿਵਾਦਿਤ ਹਿੱਸੇ ਨੂੰ ਛੱਡ ਕੇ ਬਾਕੀ ਪਰਿਸਰ ਦਾ ਸਰਵੇਖਣ ਕੀਤਾ ਜਾਵੇਗਾ। ਇਹ ਫੈਸਲਾ ਦਿੰਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪਰਿਸਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਗਿਆਨਕ ਸਰਵੇਖਣ ਕੀਤਾ ਜਾਵੇ। ਏਐਸਆਈ ਨੂੰ ਆਪਣੀ ਰਿਪੋਰਟ 4 ਅਗਸਤ ਤੱਕ ਅਦਾਲਤ ਨੂੰ ਸੋਂਪੀ ਜਾਵੇ। ਮੁਸਲਿਮ ਪੱਖ ਨੇ ਸਰਵੇਖਣ ‘ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। 14 ਜੁਲਾਈ ਨੂੰ ਜ਼ਿਲ੍ਹਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਨੇ ਕਰੀਬ ਡੇਢ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਿੰਦੂ ਪੱਖ ਦੇ ਚਾਰ ਵਕੀਲਾਂ ਰੇਖਾ ਪਾਠਕ, ਮੰਜੂ ਵਿਆਸ, ਲਕਸ਼ਮੀ ਦੇਵੀ ਅਤੇ ਸੀਤਾ ਸਾਹੂ ਦੀ ਤਰਫੋਂ 16 ਮਈ ਨੂੰ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਗਿਆਨਵਾਪੀ (Gyanvapi) ਵਿਚ ਸੀਲ ਕੀਤੇ ਵਜੂਖਾਨਾ ਨੂੰ ਛੱਡ ਕੇ ਬਾਕੀ ਖੇਤਰ ਦਾ ਏਐਸਆਈ ਦੁਆਰਾ ਰਾਡਾਰ ਤਕਨੀਕ ਨਾਲ ਸਰਵੇਖਣ ਕੀਤਾ ਜਾਵੇ। 19 ਮਈ ਨੂੰ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। 14 ਜੁਲਾਈ ਨੂੰ ਸੁਣਵਾਈ ਪੂਰੀ ਹੋ ਗਈ ਸੀ। ਅਦਾਲਤ ਨੇ ਫਿਰ ਹੁਕਮ ਲਈ ਫਾਈਲ ਰਾਖਵੀਂ ਰੱਖਦੇ ਹੋਏ ਸੁਣਵਾਈ ਲਈ 21 ਮਈ ਦੀ ਤਾਰੀਖ਼ ਤੈਅ ਕੀਤੀ ਸੀ । ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅਰਜ਼ੀ ਪ੍ਰਵਾਨ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਿੰਦੂ ਧਿਰ ਨੇ ਇਸ ਨੂੰ ਵੱਡੀ ਜਿੱਤ ਕਰਾਰ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲਾਂ ਦਾ ਤਰਕ ਹੈ ਕਿ ਸਰਵੇਖਣ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਗਿਆਨਵਾਪੀ ਦੀ ਅਸਲੀਅਤ ਕੀ ਹੈ। ਸਰਵੇਖਣ ਦੌਰਾਨ ਪੱਥਰਾਂ, ਮੂਰਤੀਆਂ, ਕੰਧਾਂ ਅਤੇ ਹੋਰ ਉਸਾਰੀਆਂ ਦੀ ਉਮਰ ਬਿਨਾਂ ਕਿਸੇ ਨੁਕਸਾਨ ਦੇ ਜਾਣੀ ਜਾਵੇਗੀ। ਦੂਜੇ ਪਾਸੇ ਵਿਰੋਧੀ ਧਿਰ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਸਰਵੇਖਣ ਕਰਵਾਉਣ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ। The post ਗਿਆਨਵਾਪੀ ਪਰਿਸਰ ‘ਚ ਹੋਵੇਗਾ ASI ਦਾ ਸਰਵੇ, ਜ਼ਿਲ੍ਹਾ ਅਦਾਲਤ ‘ਚ ਹਿੰਦੂ ਪੱਖ ਦੀ ਅਰਜ਼ੀ ਮਨਜ਼ੂਰ appeared first on TheUnmute.com - Punjabi News. Tags:
|
ਮੁਲਜ਼ਮ ਨੂੰ ਛੱਡਣ 'ਤੇ ਭੜਕਿਆ ਹੋਮਗਾਰਡ ਸੜਕ 'ਤੇ ਪਿਆ ਲੰਮਾ, ਹਾਈਵੇਅ 'ਤੇ ਲੱਗਾ ਜਾਮ Friday 21 July 2023 11:54 AM UTC+00 | Tags: bhogpur breaking-news home-guard jalandhar latest-news news pathankot-jalandhar-highway punjab-news ਚੰਡੀਗੜ੍ਹ, 21 ਜੁਲਾਈ 2023: ਜਲੰਧਰ ਅਧੀਨ ਪੈਂਦੇ ਸ਼ਹਿਰ ਭੋਗਪੁਰ ‘ਚ ਪਠਾਨਕੋਟ-ਜਲੰਧਰ ਹਾਈਵੇ ‘ਤੇ ਵਰਦੀ ਪਹਿਨੇ ਇਕ ਹੋਮਗਾਰਡ (Home Guard) ਜਵਾਨ ਸੜਕ ਦੇ ਵਿਚਕਾਰ ਲੰਮਾ ਪੈ ਗਿਆ। ਇਸ ਕਾਰਨ ਹਾਈਵੇਅ 'ਤੇ ਸਾਰੀ ਆਵਾਜਾਈ ਠੱਪ ਹੋ ਗਈ ਅਤੇ ਲੰਮਾ ਜਾਮ ਲੱਗ ਗਿਆ। ਜਾਮ ਲੱਗਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ। ਉਸ ਨੇ ਹੋਮਗਾਰਡ ਜਵਾਨ ਨੂੰ ਸਮਝਾ ਕੇ ਉਸ ਨੂੰ ਸੜਕ ਤੋਂ ਉਠਾਇਆ ਅਤੇ ਹਾਈਵੇਅ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ। ਹੋਮ ਗਾਰਡ (Home Guard) ਜਵਾਨ ਦਾ ਦੋਸ਼ ਹੈ ਕਿ ਪਿਛਲੇ ਦਿਨੀਂ ਉਹ ਇਕ ਝਗੜਾ ਕਰਨ ਵਾਲੇ ਮੁਲਜ਼ਮ ਨੂੰ ਫੜ ਕੇ ਥਾਣੇ ਲੈ ਕੇ ਆਇਆ ਸੀ ਪਰ ਅੱਜ ਜਦੋਂ ਉਹ ਥਾਣੇ ਪਹੁੰਚਿਆ ਅਤੇ ਪੁੱਛਿਆ ਕਿ ਉਸ ਮੁਲਜ਼ਮ ਦਾ ਕੀ ਬਣਿਆ ਜਿਸ ਨੂੰ ਉਹ ਫੜ ਕੇ ਲੈ ਕੇ ਆਇਆ ਸੀ। ਇਸ 'ਤੇ ਥਾਣਾ ਸਦਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਥਾਣਾ ਸਦਰ ਦੇ ਸਟਾਫ਼ ਤੋਂ ਪੁੱਛਿਆ ਕਿ ਮੁਲਜ਼ਮ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਕਿਵੇਂ ਛੱਡ ਦਿੱਤਾ ਗਿਆ। ਇਸ ‘ਤੇ ਬਹਿਸ ਕੀਤੀ ਗਈ ਸੀ ਇਸ ਦੌਰਾਨ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਹੋਮਗਾਰਡ ਜਵਾਨ ਨੇ ਕੁਝ ਦਿਨ ਪਹਿਲਾਂ ਇਕ ਨੌਜਵਾਨ ਨੂੰ ਝਗੜੇ ਦੇ ਦੋਸ਼ ਵਿਚ ਕਾਬੂ ਕੀਤਾ ਸੀ। ਉਹ ਉਸ ਨੂੰ ਫੜ ਕੇ ਥਾਣੇ ਲੈ ਆਇਆ। ਪੁਲਿਸ ਨੇ ਝਗੜਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕੀਤੀ ਪਰ ਉਸ ਕੇਸ ਵਿੱਚ ਫੜੇ ਗਏ ਨੌਜਵਾਨ ਨੇ ਅਦਾਲਤ ਵਿੱਚ ਆਪਣੀ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਤਾਂ ਪੁਲਿਸ ਨੇ ਨੌਜਵਾਨ ਨੂੰ ਰਿਹਾਅ ਕਰ ਦਿੱਤਾ। The post ਮੁਲਜ਼ਮ ਨੂੰ ਛੱਡਣ ‘ਤੇ ਭੜਕਿਆ ਹੋਮਗਾਰਡ ਸੜਕ ‘ਤੇ ਪਿਆ ਲੰਮਾ, ਹਾਈਵੇਅ 'ਤੇ ਲੱਗਾ ਜਾਮ appeared first on TheUnmute.com - Punjabi News. Tags:
|
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਨੇ ਪੀਟੀਸੀ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਕੀਤੀ ਅਪੀਲ Friday 21 July 2023 11:58 AM UTC+00 | Tags: breaking-news gurbani latest-news news ptc-channel sgpc shiromani-gurdwara-parbandhak-committee ਅੰਮ੍ਰਿਤਸਰ, 21 ਜੁਲਾਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਆਦੇਸ਼ ਅਨੁਸਾਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਆਪਣਾ ਸੈਟੇਲਾਈਟ ਚੈਨਲ ਸਥਾਪਤ ਹੋਣ ਤੱਕ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਕ ਬਿਆਨ ਵਿਚ ਕਿਹਾ ਕਿ 23 ਜੁਲਾਈ ਨੂੰ ਪੀਟੀਸੀ ਚੈਨਲ ਦਾ ਇਕਰਾਰਨਾਮਾ ਖ਼ਤਮ ਹੋ ਰਿਹਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ/ਵੈੱਬ ਚੈਨਲ 'ਤੇ 24 ਜੁਲਾਈ ਤੋਂ ਗੁਰਬਾਣੀ ਪ੍ਰਸਾਰਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ, ਪਰੰਤੂ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਕੀਤੀ ਜਾ ਰਹੀ ਮੰਗ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸਥਾਪਤ ਕਰਨ ਤੱਕ ਕਿਸੇ ਚੈਨਲ ਰਾਹੀਂ ਪ੍ਰਸਾਰਣ ਸੇਵਾ ਜਾਰੀ ਰੱਖਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਦੇ ਇਸ ਆਦੇਸ਼ ਅਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਾਇ ਮਸ਼ਵਰਾ ਕਰਕੇ ਫਿਲਹਾਲ ਪੀਟੀਸੀ ਨੂੰ ਪ੍ਰਸਾਰਣ ਸੇਵਾ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਵੈੱਬ ਚੈਨਲ ਦੇ ਨਾਲ-ਨਾਲ ਸੈਟੇਲਾਈਟ ਚੈਨਲ ਜਲਦ ਸਥਾਪਤ ਕਰਨ ਲਈ ਵੀ ਉਚੇਚੇ ਯਤਨ ਕਰ ਰਹੀ ਹੈ। ਇਸ ਨੂੰ ਲੈ ਕੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਸਮਾਂ ਦੇਣ ਲਈ ਆਖਿਆ ਗਿਆ ਹੈ, ਤਾਂ ਜੋ ਲੋੜੀਂਦੀ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 24 ਜੁਲਾਈ ਨੂੰ ਯੂਟਿਊਬ/ਵੈੱਬ ਚੈਨਲ ਰਾਹੀਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰੇਗੀ, ਜਿਸ ਸਬੰਧ ਵਿਚ 23 ਜੁਲਾਈ ਨੂੰ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਸਮਾਗਮ ਸਮੇਂ ਹਾਜ਼ਰੀ ਭਰਨ ਵਾਸਤੇ ਪੰਥਕ ਜਥੇਬੰਦੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ ਮੌਜੂਦ ਸਨ। The post ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਨੇ ਪੀਟੀਸੀ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਕੀਤੀ ਅਪੀਲ appeared first on TheUnmute.com - Punjabi News. Tags:
|
ਖੇਤੀਬਾੜੀ ਮੰਤਰੀ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪੀ.ਆਰ 126 ਤੇ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਕਰਵਾਈ ਸ਼ੁਰੂਆਤ Friday 21 July 2023 12:11 PM UTC+00 | Tags: basmati-1509 breaking-news flood-affected-farmers news punjab-agriculture punjab-floods punjab-news saplings-of-paddy ਲੁਧਿਆਣਾ 21 ਜੁਲਾਈ 2023: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਮੁੜ ਬਿਜਾਈ ਲਈ ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਪਣੇ ਦੌਰੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਕਿਸਾਨਾਂ ਅਤੇ ਪ੍ਰਾਈਵੇਟ ਬੀਜ ਉਤਪਾਦਕਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੀ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਪ੍ਰਭਾਵਿਤ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਕਿਸਾਨਾਂ ਦੀ ਸਹਾਇਤਾ ਲਈ ਪਨੀਰੀ ਦਾ ਪ੍ਰਬੰਧ ਕਰਨ ਤੋਂ ਲੈ ਕੇ ਮੁੜ ਵਸੇਬੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ| ਕੈਬਨਿਟ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਦਾ ਨੁਕਸਾਨ ਹੋਇਆ ਹੈ| ਜਿਸ ਦੀ ਪੂਰਤੀ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਯਤਨ ਕਰਕੇ ਲੋਕਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਬੀਜ ਨਿਗਮ (ਪਨਸੀਡ), ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਪਨੀਰੀ ਦੀ ਬਿਜਾਈ ਤੋਂ ਲੈ ਕੇ ਬੀਜ ਮੁਫ਼ਤ ਵੰਡਣ ਤੱਕ ਹਰ ਲੋੜੀਂਦਾ ਯਤਨ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਪੀ.ਆਰ. 126 ਅਤੇ ਬਾਸਮਤੀ 1509 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਇਨ੍ਹਾਂ ਕਿਸਮਾਂ ਦੀ ਲਵਾਈ 10-15 ਅਗਸਤ ਤੱਕ ਕੀਤੀ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਬੀਜ ਤਿਆਰ ਕਰਨ ਵਾਲੇ ਬੀਜ ਉਤਪਾਦਕਾਂ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਕੋਈ ਅੱਗੇ ਆ ਰਿਹਾ ਹੈ | ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇ.ਵੀ.ਕੇ, ਖੇੜੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 20 ਏਕੜ ਵਿੱਚ ਪੀ ਆਰ 126 ਤੇ ਪੂਸਾ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਸ਼ੁਰੂਆਤ ਵੀ ਕਰਵਾਈ| ਉਨ੍ਹਾਂ ਨੇ ਇਸ ਦੌਰਾਨ ਪੀ.ਆਰ. 126 ਕਿਸਮ ਦੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਕਰੀਬਨ 2.5 ਲੱਖ ਏਕੜ ਰਕਬੇ ਉੱਪਰ ਮੁੜ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ| ਉਨ੍ਹਾਂ ਕਿਹਾ ਕਿ ਨੁਕਸਾਨ ਇਸ ਤੋਂ ਵੀ ਵੱਧ ਹੋਣ ਦਾ ਖ਼ਦਸ਼ਾ ਹੈ ਅਤੇ ਬਰਸਾਤਾਂ ਦਾ ਸਮਾਂ ਹੋਣ ਕਾਰਨ ਖੇਤ ਸਮੇਂ ਸਿਰ ਤਿਆਰ ਨਾ ਹੋਣ ਕਾਰਣ ਪੂਰੇ ਦੇ ਪੂਰੇ ਰਕਬੇ ਉੱਪਰ ਮੁੜ ਬਿਜਾਈ ਨਹੀਂ ਕੀਤੀ ਜਾ ਸਕਦੀ| ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਝੋਨੇ ਦੀ ਨਵੀਂ ਪਨੀਰੀ ਬੀਜਣ ਲਈ ਘੱਟ ਸਮੇਂ ਦੀਆਂ ਕਿਸਮਾਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਹੀ ਢੁਕਵੀਆਂ ਹਨ| ਜਿਨ੍ਹਾਂ ਦੀ ਚੰਗੀ ਦੇਖਭਾਲ ਕਰਕੇ 22-25 ਦਿਨਾਂ ਵਿੱਚ ਪਨੀਰੀ ਤਿਆਰ ਕਰਕੇ 15 ਅਗਸਤ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ| ਉਨ੍ਹਾਂ ਅੱਗੇ ਕਿਹਾ ਕਿ ਪ੍ਰਾਈਵੇਟ ਬੀਜ ਉਤਪਾਦਕਾਂ ਨੂੰ ਵੀ ਇਨ੍ਹਾਂ ਦੋਵੇਂ ਕਿਸਮਾਂ ਦਾ ਬੀਜ ਹੀ ਕਿਸਾਨਾਂ ਨੂੰ ਸਿਫ਼ਾਰਸ਼ ਕਰਨਾ ਚਾਹੀਦਾ ਹੈ| ਇਸ ਤੋਂ ਇਲਾਵਾ ਉਨ੍ਹਾਂ ਝੋਨੇ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਬੀਜਣ ਲਈ ਨਵੀਂ ਵਿਕਸਤ ਕੀਤੀ ਮਲਚਿੰਗ ਵਿਧੀ ਬਾਰੇ ਵੀ ਵਿਸਤਾਰਪੂਰਵਕ ਚਾਨਣਾ ਪਾਇਆ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਦੀ ਬਿਜਾਈ ਬਾਰੇ ਤਕਨੀਕੀ ਸਹਾਇਤਾ ਦੇਣ ਲਈ ਯੂਨੀਵਰਸਿਟੀ ਹਰ ਵੇਲੇ ਤਿਆਰ ਹੈ| ਪੀ.ਏ.ਯੂ. ਵਲੋਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਬੀਜ ਫਾਰਮਾਂ ਉੱਤੇ ਵੀ ਕਿਸਾਨਾਂ ਨੂੰ ਦੇਣ ਲਈ ਝੋਨੇ ਦੀ ਕੁਝ ਪਨੀਰੀ ਤਿਆਰ ਕਰਵਾਈ ਜਾ ਰਹੀ ਹੈ| ਮਹਿੰਦਰ ਸਿੰਘ ਸਿੱਧੂ, ਚੇਅਰਮੈਨ, ਪੰਜਾਬ ਰਾਜ ਬੀਜ ਨਿਗਮ, ਮੋਹਾਲੀ ਅਤੇ ਡਾ. ਬੂਟਾ ਸਿੰਘ ਰੋਮਾਣਾ, ਜਨਰਲ ਮੈਨੇਜਰ ਪੰਜਾਬ ਰਾਜ ਬੀਜ ਨਿਗਮ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੇ ਬੀਜ ਮੁਹੱਈਆ ਕਰਵਾਉਣ ਅਤੇ ਪਨੀਰੀ ਤਿਆਰ ਕਰਨ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ| ਉਨ੍ਹਾਂ ਦੱਸਿਆ ਕਿ ਝੋਨੇ ਤੋਂ ਇਲਾਵਾ ਮੱਕੀ, ਬਾਜਰਾ ਅਤੇ ਮੂੰਗੀ ਦਾ ਬੀਜ ਮੁਹੱਈਆ ਕਰਵਾਉਣ ਦੇ ਯਤਨ ਵੀ ਕੀਤੇ ਜਾਣਗੇ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਖੇਤੀਬਾੜੀ ਨਾਲ ਸਬੰਧਤ ਸਮੂਹ ਵਿਭਾਗਾਂ ਅਤੇ ਬੀਜ ਉਤਪਾਦਕਾਂ ਨੂੰ ਰਲ-ਮਿਲ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਲਈ ਆਖਿਆ ਅਤੇ ਸਭਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਐਸੋਸੀਏਟ ਡਾਇਰੈਕਟਰ ਕੇਵੀਕੇ ਖੇੜੀ ਡਾ. ਮਨਦੀਪ ਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ, ਐਸ.ਡੀ.ਐਮ. ਸ਼੍ਰੀਮਤੀ ਨਵਰੀਤ ਕੌਰ ਸੇਖੋਂ, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ, ਡਿਪਟੀ ਡਾਇਰੈਕਟਰ ਮੱਛੀ ਪਾਲਣ ਰਾਕੇਸ਼ ਕੁਮਾਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ. ਸੁਖਵਿੰਦਰ ਸਿੰਘ, ਚੇਅਰਮੈਨ ਮੁਕੇਸ਼ ਜੁਨੇਜਾ, ਵਿੱਤ ਮੰਤਰੀ ਦੇ ਓ.ਐਸ.ਡੀ. ਸ. ਤਪਿੰਦਰ ਸਿੰਘ ਸੋਹੀ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਜ ਉਤਪਾਦਕ ਹਾਜ਼ਰ ਸਨ| The post ਖੇਤੀਬਾੜੀ ਮੰਤਰੀ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪੀ.ਆਰ 126 ਤੇ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਕਰਵਾਈ ਸ਼ੁਰੂਆਤ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ 'ਸਕੂਲ ਆਫ਼ ਐਮੀਨੈਂਸ' ਬਣਾਉਣ ਲਈ ਗ੍ਰਾਂਟ ਜਾਰੀ Friday 21 July 2023 12:20 PM UTC+00 | Tags: breaking-news freedom-fighter-jathedar-kartar-singh-darvesh harjot-singh-bains latest-news narinder-kaur-bharaj news punjab-news sangrur school-of-eminence ਸੰਗਰੂਰ, 21 ਜੁਲਾਈ, 2023: ਪੰਜਾਬ ਸਰਕਾਰ ਨੇ ਸੰਗਰੂਰ ਸ਼ਹਿਰ ਦੇ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ (School of Eminence) ਬਣਾਉਣ ਲਈ 3.33 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ 'ਚੋਂ ਰੋਲ ਮਾਡਲ ਬਣਾਉਣ ਦੀ ਵਚਨਬੱਧਤਾ ਤਹਿਤ ਆਉਣ ਵਾਲੇ ਸਮੇਂ ਵਿੱਚ 'ਸਕੂਲ ਆਫ਼ ਐਮੀਨੈਂਸ' ਅਹਿਮ ਭੂਮਿਕਾ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ (School of Eminence) ਦਾ ਦਰਜਾ ਮਿਲਣ ਨਾਲ ਇਸ ਸਕੂਲ ਵਿੱਚ ਹੋਰ ਮਿਆਰੀ ਸਿੱਖਿਆ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਇਥੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਨਗੇ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਕਿਹਾ ਕਿ 'ਸਕੂਲ ਆਫ਼ ਐਮੀਨੈਂਸ' ਦੇ ਹੋਂਦ 'ਚ ਆਉਣ ਨਾਲ ਉਹ ਦਿਨ ਹੁਣ ਦੂਰ ਨਹੀਂ ਜਦੋਂ ਸੂਬੇ ਦੇ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਿੱਖਿਆ ਮੁਹੱਈਆ ਕਰਵਾਉਣਗੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਵਿਚ ਮਾਣ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿਚ ਅਹਿਮ ਭੂਮਿਕਾ ਸਾਡੇ ਅਧਿਆਪਕਾਂ ਨੇ ਨਿਭਾਉਣੀ ਹੈ ਜਿਸ ਕਰਕੇ ਹਰੇਕ ਅਧਿਆਪਕ ਨੂੰ ਸਿੱਖਿਆ ਦੀ ਇਸ ਨਵੀਂ ਕ੍ਰਾਂਤੀ ਵਿਚ ਉਤਸ਼ਾਹ ਨਾਲ ਸ਼ਾਮਲ ਹੋਣਾ ਚਾਹੀਦਾ ਹੈ। The post ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਬਣਾਉਣ ਲਈ ਗ੍ਰਾਂਟ ਜਾਰੀ appeared first on TheUnmute.com - Punjabi News. Tags:
|
DGCA ਵੱਲੋਂ ਕੁਝ ਸ਼ਰਤਾਂ 'ਤੇ Go First ਏਅਰਲਾਈਨਾਂ ਨੂੰ ਮੁੜ ਬਹਾਲ ਕਰਨ ਦੀ ਇਜਾਜ਼ਤ Friday 21 July 2023 12:38 PM UTC+00 | Tags: breaking-news dgca gofirst gofirst-airline indian-airlines news ਚੰਡੀਗੜ੍ਹ, 21 ਜੁਲਾਈ, 2023: ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਗੋ-ਫਸਟ (Go First) ਏਅਰਲਾਈਨ ਨੂੰ ਕੁਝ ਸ਼ਰਤਾਂ ਦੇ ਨਾਲ ਉਡਾਣ ਸੰਚਾਲਨ ਮੁੜ ਬਹਾਲ ਕਰਨ ਦੀ ਇਜਾਜ਼ਤ ਦਿੱਤੀ ਹੈ । ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੁਝ ਸ਼ਰਤਾਂ ਦੇ ਨਾਲ 15 ਜਹਾਜ਼ਾਂ ਅਤੇ 114 ਰੋਜ਼ਾਨਾ ਉਡਾਣਾਂ ਦੇ ਨਾਲ ਸੰਚਾਲਨ ਮੁੜ ਸ਼ੁਰੂ ਕਰਨ ਦੀ ਗੋ-ਫਸਟ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੋ-ਫਸਟ ਦੇ ਖਿਲਾਫ ਦਿਵਾਲੀਆ ਹੱਲ ਪ੍ਰਕਿਰਿਆ ਚੱਲ ਰਹੀ ਹੈ। ਕੰਪਨੀ ਨੇ 3 ਮਈ ਤੋਂ ਆਪਣੀਆਂ ਏਅਰਲਾਈਨਾਂ ਨੂੰ ਬੰਦ ਕਰ ਦਿੱਤਾ ਸੀ। ਡੀਜੀਸੀਏ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਦੀ 15 ਜਹਾਜ਼ਾਂ ਅਤੇ 114 ਰੋਜ਼ਾਨਾ ਉਡਾਣਾਂ ਨੂੰ ਚਲਾਉਣ ਲਈ ਸੰਚਾਲਨ ਯੋਜਨਾ ਨੂੰ ਮੁੜ ਸ਼ੁਰੂ ਕਰਨ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਵੀਕਾਰ ਕਰ ਲਿਆ ਗਿਆ ਹੈ। ਡੀਜੀਸੀਏ ਨੇ ਕਿਹਾ ਕਿ ਇਹ ਮਨਜ਼ੂਰੀ ਦਿੱਲੀ ਹਾਈ ਕੋਰਟ ਅਤੇ ਐਨਸੀਐਲਟੀ (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) ਦੀ ਦਿੱਲੀ ਬੈਂਚ ਦੇ ਸਾਹਮਣੇ ਲੰਬਿਤ ਰਿੱਟ ਪਟੀਸ਼ਨਾਂ ਜਾਂ ਅਰਜ਼ੀਆਂ ਦੇ ਨਤੀਜਿਆਂ ਦੇ ਅਧੀਨ ਹੈ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਗੋ-ਫਸਟ ਅੰਤਰਿਮ ਫੰਡਿੰਗ ਦੀ ਉਪਲਬਧਤਾ ਅਤੇ ਅਨੁਸੂਚਿਤ ਉਡਾਣਾਂ ਲਈ ਡੀਜੀਸੀਏ ਤੋਂ ਮਨਜ਼ੂਰੀ ਤੋਂ ਬਾਅਦ ਸੇਵਾਵਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਸਕਦਾ ਹੈ। ਇਸ ਤੋਂ ਇਲਾਵਾ, ਰੈਗੂਲੇਟਰ ਨੇ ਗੋ-ਫਸਟ (Go First) ਨੂੰ ਸਾਰੀਆਂ ਲਾਗੂ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜਹਾਜ਼ ਦੀ ਹਵਾ ਦੀ ਯੋਗਤਾ ਦੀ ਨਿਯਮਤ ਤੌਰ ‘ਤੇ ਜਾਂਚ ਕਰਨ ਦਾ ਨਿਰਦੇਸ਼ ਦਿੱਤਾ।
The post DGCA ਵੱਲੋਂ ਕੁਝ ਸ਼ਰਤਾਂ ‘ਤੇ Go First ਏਅਰਲਾਈਨਾਂ ਨੂੰ ਮੁੜ ਬਹਾਲ ਕਰਨ ਦੀ ਇਜਾਜ਼ਤ appeared first on TheUnmute.com - Punjabi News. Tags:
|
ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼, 29 ਨੌਜਵਾਨ ਗ੍ਰਿਫਤਾਰ Friday 21 July 2023 12:55 PM UTC+00 | Tags: breaking-news call-center crime fake-international-call-center ias-mandeep-singh-sidhu ludhiana-police news ਲੁਧਿਆਣਾ, 21 ਜੁਲਾਈ, 2023: ਲੁਧਿਆਣਾ ਪੁਲਿਸ (Ludhiana Police) ਨੇ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ (Call Center) ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀਮਤੀ ਸੋਮਿਆਂ ਮਿਸ਼ਰਾ, ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਭਮ ਅਗਰਵਾਲ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਸ੍ਰੀਮਤੀ ਜਗਰੂਪ ਕੌਰ ਬਾਠ ਆਈ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਇਨ ਲੁਧਿਆਣਾ ਦੀ ਅਗਵਾਈ ਵਿੱਚ ਕਾਲ ਸੈਂਟਰਾ ਵੱਲੋਂ ਆਮ ਪਬਲਿਕ ਨਾਲ ਧੋਖਾਧੜੀ ਕਰਨ ਵਾਲਿਆ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਕਾਲ ਸੈਂਟਰਾ ਰਾਹੀਂ ਆਮ ਪਬਲਿਕ ਨਾਲ ਧੋਖਾਧੜੀ ਕਰਨ ਵਾਲਿਆਂ ਦੇ ਖ਼ਿਲਾਫ਼ ਥਾਣਾ ਡਿਵੀਜਨ ਨੰਬਰ-8 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ 29 ਜਣਿਆਂ ਨੂੰ ਕਾਬੂ ਕਰਕੇ ਉਹਨਾ ਕੋਲੋਂ 14 ਇਲੈਕਟ੍ਰੋਨਿਕ ਟੈਬ, 34 ਮੋਬਾਇਲ ਫੋਨ, 2 ਲੈਪਟਾਪ, 1,17,000 ਰੁਪਏ ਦੀ ਨਗਦੀ ਅਤੇ ਇੱਕ ਐਕਟੀਵਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
The post ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼, 29 ਨੌਜਵਾਨ ਗ੍ਰਿਫਤਾਰ appeared first on TheUnmute.com - Punjabi News. Tags:
|
28 ਜੁਲਾਈ ਨੂੰ ਸਿੱਖਿਆ ਵਿਭਾਗ ਦੇ 12500 ਮੁਲਾਜ਼ਮ ਹੋਣਗੇ ਪੱਕੇ: ਹਰਜੋਤ ਸਿੰਘ ਬੈਂਸ Friday 21 July 2023 01:12 PM UTC+00 | Tags: breaking-news contractual-teacher harjot-singh-bains latest-news news punjab-news teacher the-unmute-breaking-news the-unmute-punjabi-news ਚੰਡੀਗੜ੍ਹ, 21 ਜੁਲਾਈ, 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੱਖਿਆ ਵਿਭਾਗ ਦੇ 12500 ਦੇ ਕਰੀਬ Education Provider, EGS, STR, AIE, Special Inclusive teacher ਅਤੇ IE ਵਲੰਟੀਅਰ ਦੀਆਂ ਸੇਵਾਵਾਂ ਪੱਕੀਆਂ ਕਰਨ ਸਬੰਧੀ ਆਰਡਰ 28 ਜੁਲਾਈ 2023 ਨੂੰ ਜਾਰੀ ਕਰਨਗੇ | ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਲੰਬੀ ਉਡੀਕ ਖ਼ਤਮ ਹੋਣ ਜਾ ਰਹੀ ਹੈ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। The post 28 ਜੁਲਾਈ ਨੂੰ ਸਿੱਖਿਆ ਵਿਭਾਗ ਦੇ 12500 ਮੁਲਾਜ਼ਮ ਹੋਣਗੇ ਪੱਕੇ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਉਨ੍ਹਾਂ ਦੇ ਖਾਤੇ 'ਚ ਪੈਸੇ ਪੁੱਜ ਚੁੱਕੇ ਹਨ: ਕੁਲਵੰਤ ਸਿੰਘ Friday 21 July 2023 01:30 PM UTC+00 | Tags: kulwant-singh latest-news mohali-news mohali-vidhan-sabha news ਮੋਹਾਲੀ 21 ਜੁਲਾਈ 2023: ਮੋਹਾਲੀ ਵਿਧਾਨ ਸਭਾ ਹਲਕੇ ਦੇ 5 ਪਿੰਡਾਂ ਵਿਚਲੇ 25 ਦੇ ਕਰੀਬ ਜਿਹੜੇ ਘਰ ਬਰਸਾਤੀ ਪਾਣੀ ਦੇ ਚੱਲਦੇ ਡਿੱਗ ਚੁੱਕੇ ਸਨ। ਉਨ੍ਹਾਂ ਦੀ ਦੁਬਾਰਾ ਉਸਾਰੀ ਦੇ ਲਈ ਉਹਨਾਂ ਦੇ ਖਾਤੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੇ ਰੂਪ ਵਿੱਚ ਪੈਸੇ ਪਹੁੰਚ ਚੁੱਕੇ ਹਨ। ਇਹ ਗੱਲ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (Kulwant Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ 40 ਪਿੰਡਾਂ ਦੇ ਵਿੱਚ ਜਿਹੜੇ ਮਕਾਨ ਕੁਦਰਤ ਦੀ ਕਰੋਪੀ ਹੜ੍ਹਾਂ ਦੇ ਚੱਲਦੇ ਹੋਏ ਡਿੱਗ ਚੁੱਕੇ ਸਨ। ਉਨ੍ਹਾਂ ਦੇ ਖਾਤੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਵਿੱਚ ਪੈਸੇ ਪਹੁੰਚ ਜਾਣਗੇ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਖੁਦ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਨੁਕਸਾਨ ਹੋਏ ਘਰਾਂ ਦੇ ਸੰਬੰਧ ਵਿਚ ਰਿਪੋਰਟ ਤਿਆਰ ਕਰਵਾਉਣ ਦੇ ਲਈ ਸਰਵੇ ਕਰਵਾਇਆ ਸੀ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਅਜਿਹੀ ਪਹਿਲੀ ਸਰਕਾਰ ਹੈ ਕਿ ਨੁਕਸਾਨ ਤੋਂ ਬਾਅਦ ਏਨੀ ਜਲਦੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੋਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਫੈਜ਼ -11 ਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਿਆ ਜਾ ਚੁੱਕਾ ਹੈ। ਜਿੱਥੇ ਰੋਜ਼ਾਨਾ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਂਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 300 ਯੂਨਿਟ ਪ੍ਰਤੀ-ਮਹੀਨਾ ਬਿਜਲੀ ਦਾ ਬਿੱਲ ਮੁਆਫ਼ ਕੀਤੇ ਜਾਣ ਦੇ ਚੱਲਦੇ ਹੋਏ ਲੋਕਾਂ ਦਾ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ-ਇੱਕ ਵਰਕਰ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ | ਜਦੋਂ ਵੀ ਕਿਸੇ ਨੂੰ ਕੋਈ ਤਕਲੀਫ਼ ਹੁੰਦੀ ਹੈ, ਤਾਂ ਇਹ ਤਕਲੀਫ਼ ਉਸ ਵਿਅਕਤੀ ਵਿਸ਼ੇਸ਼ ਦੀ ਨਹੀਂ, ਬਲਕਿ ਆਮ ਆਦਮੀ ਪਾਰਟੀ ਦੇ ਵਰਕਰ ਉਸ ਮਾਮਲੇ ਦਾ ਸਮਾਂ ਰਹਿੰਦੇ ਹੱਲ ਕਰਨ ਦੇ ਲਈ ਤਤਪਰ ਰਹਿੰਦੇ ਹਨ। ਮੋਹਾਲੀ ਦੇ ਵਿੱਚ ਪਾਣੀ ਦੀ ਨਿਕਾਸੀ ਦੇ ਸੰਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਦੇ ਚੱਲਦੇ ਹੋਏ ਲੋਕਾਂ ਨੇ ਸਬਰ ਅਤੇ ਸੰਤੋਖ ਤੋਂ ਕੰਮ ਲਿਆ ਤੇ ਕਿਸੇ ਝਗੜੇ- ਝਮੇਲੇ ਵਿੱਚ ਨਹੀਂ ਪਏ। ਇੱਕ ਦੂਜੇ ਦੀ ਮੱਦਦ ਕਰਨ ਲਈ ਹੀ ਅੱਗੇ ਆਉਂਦੇ ਰਹੇ, ਇਸ ਗੱਲ ਦੇ ਲਈ ਮੈਂ ਵਿਧਾਨ ਸਭਾ ਹਲਕੇ ਹਲਕਾ ਮੋਹਾਲੀ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ, ਕਿ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਤੇ ਸਰਵੇ ਟੀਮਾ ਨੂੰ ਪੂਰਾ ਸਹਿਯੋਗ ਦਿੱਤਾ | ਵਿਧਾਇਕ ਕੁਲਵੰਤ ਸਿੰਘ (Kulwant Singh) ਨੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਹੋਰਨਾਂ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਵਿਵਸਥਾ ਕਰਵਾਈ, ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕੇ ਪਾਣੀ ਦੀ ਨਿਕਾਸੀ ਦੇ ਸੰਬੰਧ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੀ ਪੱਕਾ ਇਲਾਜ਼ ਕਰ ਦਿੱਤਾ ਜਾਵੇਗਾ ਅਤੇ ਕਿਧਰੇ ਵੀ ਪਾਣੀ ਖੜਾ ਨਜ਼ਰ ਨਹੀਂ ਆਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਰਫੋਂ ਚੋਣਾਂ ਦੇ ਦੌਰਾਨ ਬੀਬੀਆਂ ਦੇ ਖਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ ਅਤੇ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਪੂਰਾ ਕਰਨ ਜਾ ਰਹੀ ਹੈ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਹਰ ਇਕ ਦੀ ਨੁਕਸਾਨ ਦੀ ਜਿਨਾ ਹੋ ਸਕੇ ਭਰਪਾਈ ਕੀਤੀ ਜਾਵੇਗੀ | ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸੀਨੀਅਰ ਆਪ ਆਗੂ ਹਰ ਸੁੱਖਇੰਦਰ ਸਿੰਘ ਬੱਬੀ ਬਾਦਲ, ਆਪ ਆਗੂ ਸੁਖਵਿੰਦਰ ਸਿੰਘ ਬਰਨਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਫੇਜ਼-11 ਦੇ ਪ੍ਰਧਾਨ -ਹਰਜੀਤ ਸਿੰਘ, ਕੁਲਦੀਪ ਸਿੰਘ ਸਮਾਣਾ ,ਹਰਵਿੰਦਰ ਕੌਰ, ਕੈਪਟਨ ਕਰਨੈਲ ਸਿੰਘ, The post 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਉਨ੍ਹਾਂ ਦੇ ਖਾਤੇ ‘ਚ ਪੈਸੇ ਪੁੱਜ ਚੁੱਕੇ ਹਨ: ਕੁਲਵੰਤ ਸਿੰਘ appeared first on TheUnmute.com - Punjabi News. Tags:
|
ਪ੍ਰਤਾਪ ਬਾਜਵਾ ਵੱਲੋਂ ਵਿਅਕਤੀਗਤ ਤੌਰ ਸਹਾਇਤਾ ਕਰਨ ਵਾਲਿਆਂ ਨੂੰ ਆਪਣੀ ਸਮੱਗਰੀ ਸਰਕਾਰ ਕੋਲ ਜਮ੍ਹਾਂ ਕਰਵਾਉਣ ਲਈ ਮਜਬੂਰ ਕਰਨ ਲਈ 'ਆਪ' ਦੀ ਸਖ਼ਤ ਨਿਖੇਧੀ Friday 21 July 2023 02:47 PM UTC+00 | Tags: breaking-news news partap-bajwa ਚੰਡੀਗੜ੍ਹ, 21 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਸ਼ਰਮੀ ਨਾਲ ਲੋਕਾਂ ਦੇ ਸੰਕਟ ਨੂੰ ਆਪਣੇ ਫ਼ਾਇਦੇ ਲਈ ਵਰਤਣ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਥਾਨਕ ਵਸਨੀਕਾਂ, ਵਿਅਕਤੀਆਂ ਅਤੇ ਕੁਝ ਸੰਗਠਨਾਂ ਦੇ ਮੈਂਬਰ, ਜੋ ਆਪਣੀ ਮਰਜ਼ੀ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ, ਨੂੰ ਪਾਣੀ ਦੀਆਂ ਬੋਤਲਾਂ ਅਤੇ ਹੋਰ ਅਜਿਹੀਆਂ ਚੀਜ਼ਾਂ ਸਰਕਾਰ ਕੋਲ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। “ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸਰਹੱਦਾਂ ‘ਤੇ ਇਸੇ ਘਿਣਾਉਣੀ ਕਾਰਵਾਈ ਨੂੰ ਅੰਜਾਮ ਦੇਣ ਲਈ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਪੁਲਿਸ ਨੇ ਨਾਕੇ ਲਗਾਏ ਹੋਏ ਹਨ, ਜਿੱਥੇ ਸਹਾਇਤਾ ਕਰਨ ਵਾਲਿਆਂ (ਵਿਅਕਤੀਆਂ ਅਤੇ ਕੁਝ ਸੰਗਠਨਾਂ ਦੇ ਮੈਂਬਰਾਂ) ਨੂੰ ਜਾਂ ਤਾਂ ਆਪਣਾ ਸਮਾਨ ਸਰਕਾਰ ਕੋਲ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਦੇ ਵਾਹਨਾਂ ‘ਤੇ ਸੀ ਐੱਮ ਭਗਵੰਤ ਮਾਨ ਦੀ ਤਸਵੀਰ ਵਾਲਾ ਸਟਿੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ”, ਬਾਜਵਾ ਨੇ ‘ਆਪ’ ਸਰਕਾਰ ‘ਤੇ ਹੜ੍ਹ ਪੀੜਤਾਂ ਦੀ ਸੰਕਟ ਦਾ ਫ਼ਾਇਦਾ ਉਠਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ‘ਚ ਕੁਝ ਲੋਕ ਇਸੇ ਮਸਲੇ ‘ਤੇ ਪੁਲਿਸ ਨਾਲ ਬਹਿਸ ਕਰਦੇ ਵੇਖੇ ਜਾ ਸਕਦੇ ਹਨ। ਇਹ ਵੀਡੀਓ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਵਿੱਚ ਫ਼ਿਲਮਾਇਆ ਗਿਆ ਸੀ। “ਲੋਕ ਆਪਣੀਆਂ ਜੇਬਾਂ ਵਿੱਚੋਂ ਮਦਦ ਸਮੱਗਰੀ ਦਾਨ ਕਰ ਰਹੇ ਹਨ। ਸਰਕਾਰ ਦਾ ਇਸ ਨਾਲ ਕੀ ਲੈਣਾ ਦੇਣਾ ਹੈ? ‘ਆਪ’ ਸਰਕਾਰ ਨੇ ਅਪਮਾਨਜਨਕ ਵਿਵਹਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਬਾਜਵਾ ਨੇ ਅੱਗੇ ਕਿਹਾ ਕਿ ਅਜਿਹੀ ਵੱਡੀ ਕੁਦਰਤੀ ਆਫ਼ਤ ‘ਆਪ’ ਸਰਕਾਰ ਲਈ ਪ੍ਰਚਾਰ ਕਰਨ ਦੇ ਮੌਕੇ ਵਜੋਂ ਸਾਹਮਣੇ ਆਈ ਜਾਪਦੀ ਹੈ। ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਸਾਫ਼ ਅਤੇ ਆਜ਼ਾਦ ਦਿਲ ਨਾਲ ਲੋਕਾਂ ਦੀ ਮਦਦ ਕਰਨ ਦੀ ਬਜਾਏ ‘ਆਪ’ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਨੇ ਸੋਸ਼ਲ ਮੀਡੀਆ ਪੋਸਟਾਂ ਲਈ ਫ਼ੋਟੋਆਂ ਖਿਚਵਾਈਆਂ ਹਨ। ਅਸੀਂ ਉਸ ਪਾਰਟੀ ਤੋਂ ਕੀ ਉਮੀਦ ਕਰ ਸਕਦੇ ਹਾਂ, ਜਿਸ ਦੇ ਬੋਸ ਨੇ ਖ਼ੁਦ ਲੋਕਾਂ ਨੂੰ ਝੂਠ, ਸਕਿੱਟਾਂ ਅਤੇ ਡਰਾਮਿਆਂ ਨਾਲ ਮੂਰਖ ਬਣਾਉਣ ਵਿਚ ਮੁਹਾਰਤ ਹਾਸਲ ਕੀਤੀ ਹੈ? “ਆਮ ਆਦਮੀ ਪਾਰਟੀ ਦੀ ਬੁਨਿਆਦ ਪ੍ਰਚਾਰ ‘ਤੇ ਟਿਕੀ ਹੋਈ ਸੀ। ਇਸ ਲਈ, ਇਹ ਬਿਨਾਂ ਪ੍ਰਚਾਰ ਦੇ ਇੱਕ ਸਕਿੰਟ ਲਈ ਵੀ ਜਿਉਂਦਾ ਨਹੀਂ ਰਹਿ ਸਕਦੀ। ਇਸ ਦੌਰਾਨ, ਦੂਜਿਆਂ ਦੀਆਂ ਮੁਸੀਬਤਾਂ ਨੂੰ ਸਵੈ-ਪ੍ਰਚਾਰ ਲਈ ਵਰਤਣ ਲਈ ਇਹ ਇੰਨਾ ਨੀਵਾਂ ਚੁੱਕੇ ਹਨ। ਮੁੱਖ ਮੰਤਰੀ ਮਾਨ ਉਦੋਂ ਤੋਂ ਹੀ ਇਹੀ ਕਰ ਰਹੇ ਹਨ ਜਦੋਂ ਤੋਂ ਪੰਜਾਬ ਵਿੱਚ ਪਾਣੀ ਭਰ ਗਿਆ ਹੈ”, ਬਾਜਵਾ ਨੇ ਅੱਗੇ ਕਿਹਾ। The post ਪ੍ਰਤਾਪ ਬਾਜਵਾ ਵੱਲੋਂ ਵਿਅਕਤੀਗਤ ਤੌਰ ਸਹਾਇਤਾ ਕਰਨ ਵਾਲਿਆਂ ਨੂੰ ਆਪਣੀ ਸਮੱਗਰੀ ਸਰਕਾਰ ਕੋਲ ਜਮ੍ਹਾਂ ਕਰਵਾਉਣ ਲਈ ਮਜਬੂਰ ਕਰਨ ਲਈ ‘ਆਪ’ ਦੀ ਸਖ਼ਤ ਨਿਖੇਧੀ appeared first on TheUnmute.com - Punjabi News. Tags:
|
ਵਿਧਾਇਕ ਅਜੀਤਪਾਲ ਸਿੰਘ ਨੇ ਹੜ੍ਹ ਦੀ ਲਪੇਟ 'ਚ ਆਏ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪੇ ਚਾਰ-ਚਾਰ ਲੱਖ ਰੁਪਏ ਦੀ ਰਾਹਤ ਰਾਸ਼ੀ ਦੇ ਚੈੱਕ Friday 21 July 2023 02:52 PM UTC+00 | Tags: ajitpal-singh-kohli breaking-news latest-news news patiala-floods patiala-news ਪਟਿਆਲਾ, 21 ਜੁਲਾਈ 2023: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (Ajitpal Singh Kohli) ਨੇ ਅੱਜ ਪਟਿਆਲਾ ਦੇ ਦੋ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ ਦੇ ਚਾਰ-ਚਾਰ ਲੱਖ ਰੁਪਏ ਦੇ ਚੈੱਕ ਸੌਂਪੇ, ਜਿਨ੍ਹਾਂ ਨੇ ਹੜ੍ਹ ਦੀ ਲਪੇਟ ਵਿੱਚ ਆਕੇ ਆਪਣੀ ਜਾਨ ਗਵਾ ਲਈ ਸੀ। ਵਿਧਾਇਕ ਕੋਹਲੀ ਨੇ ਇੱਥੇ ਸਰਕਟ ਹਾਊਸ ਵਿਖੇ ਹੜ੍ਹ ਦੇ ਪਾਣੀ ਵਿੱਚ 12 ਜੁਲਾਈ ਨੂੰ ਡੁੱਬਣ ਵਾਲੇ 16 ਸਾਲਾ ਬੱਚੇ ਆਊਬ ਪੁੱਤਰ ਮੁਰਲੀ, ਵਾਸੀ ਟਰੈਕਟਰ ਕਬਾੜੀ ਮਾਰਕੀਟ ਦੀਆਂ ਝੁੱਗੀਆਂ ਅਤੇ ਪਿੰਡ ਅਰਾਈਂ ਮਾਜਰਾ ਦੀ ਗੋਪਾਲ ਕਲੋਨੀ ਦੇ ਵਸਨੀਕ 36 ਸਾਲਾ ਅਜੇ ਸਹੋਤਾ ਪੁੱਤਰ ਸ਼ਾਮ ਲਾਲ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਾਵੇਂ ਕਿ ਕੁਦਰਤੀ ਆਫ਼ਤ ਕਰਕੇ ਅਜਾਂਈ ਜਾਣ ਵਾਲੀਆਂ ਮਨੁੱਖੀ ਜਾਨਾਂ ਦੀ ਕੀਮਤ ਅਦਾ ਨਹੀਂ ਕੀਤਾ ਜਾ ਸਕਦੀ, ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਦਿਆਂ ਔਖੇ ਵੇਲੇ ਬਾਂਹ ਜਰੂਰ ਫੜੀ ਹੈ। ਵਿਧਾਇਕ ਨੇ ਕਿਹਾ ਕਿ ਉਹ ਖ਼ੁਦ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਧਾਇਕ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਵਿਧਾਇਕ, ਉਹ ਖ਼ੁਦ ਅਤੇ ਸਮੁੱਚੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ। ਇਸ ਦੌਰਾਨ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਕਾਨੂੰਗੋ ਰਾਜ ਕੁਮਾਰ ਸਮੇਤ ਨਰੇਸ਼ ਕੁਮਾਰ ਕਾਕਾ, ਪ੍ਰਭਜੋਤ ਸਿੰਘ ਜੋਤੀ, ਰਣਜੀਤ ਚੰਡੌਕ, ਹਰਸ਼ਪਾਲ ਸਿੰਘ ਵਾਲੀਆ, ਯੋਗੇਸ਼ ਟੰਡਨ, ਜਗਤਾਰ ਸਿੰਘ ਤਾਰੀ, ਦਵਿੰਦਰਪਾਲ ਸਿੰਘ ਮਿੱਕੀ, ਇਤਵਿੰਦਰ ਸਿੰਘ ਹਨੀ ਲੂਥਰਾ, ਭਵਨਪੁਨੀਤ ਸਿੰਘ, ਸਿਮਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਗਾਗੂ ਤੇ ਰਜਤ ਜਿੰਦਲ ਆਦਿ ਵੀ ਮੌਜੂਦ ਸਨ। The post ਵਿਧਾਇਕ ਅਜੀਤਪਾਲ ਸਿੰਘ ਨੇ ਹੜ੍ਹ ਦੀ ਲਪੇਟ ‘ਚ ਆਏ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪੇ ਚਾਰ-ਚਾਰ ਲੱਖ ਰੁਪਏ ਦੀ ਰਾਹਤ ਰਾਸ਼ੀ ਦੇ ਚੈੱਕ appeared first on TheUnmute.com - Punjabi News. Tags:
|
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਰਵਾਸ ਬ੍ਰਾਹਮਣਾ ਵਿਖੇ ਰਾਸ਼ਨ ਕਿੱਟਾਂ ਤਕਸੀਮ Friday 21 July 2023 02:56 PM UTC+00 | Tags: brahmana breaking-news chetan-singh-jauramajra floods news nws patiala-news ਪਟਿਆਲਾ/ਸਮਾਣਾ, 21 ਜੁਲਾਈ 2023: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਰਵਾਸ ਬ੍ਰਾਹਮਣਾ (Brahmana) ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਉਥੇ ਹੀ ਮਾਲ-ਡੰਗਰ ਤੇ ਫ਼ਸਲਵਾੜੀ ਬਾਬਤ ਵੀ ਹਾਲ-ਚਾਲ ਜਾਣਿਆ। ਜੌੜਾਮਾਜਰਾ ਨੇ ਲੋਕਾਂ ਦਾ ਦੁੱਖ ਵੰਡਾਉਂਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਸੂਚਨਾ ਤੇ ਲੋਕ ਸੰਪਰਕ ਮੰਤਰੀ, ਜਿਨ੍ਹਾਂ ਕੋਲ ਬਾਗਬਾਨੀ, ਸੁਤੰਤਰਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ, ਕਿ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਮੁਆਵਜੇ ਵਜੋਂ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਮੁੱਖ ਮੰਤਰੀ ਨੇ ਭਾਰੀ ਮੀਂਹ ਸਮੇਤ ਘੱਗਰ ਤੇ ਹੋਰ ਦਰਿਆਵਾਂ ਦੇ ਪਾਣੀ ਕਰਕੇ ਹੜ੍ਹਾ ਨਾਲ ਹੋਏ ਫ਼ਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਦੀ ਕੁਦਤਰੀ ਮਾਰ ਨੇ ਪਟਿਆਲਾ ਜ਼ਿਲ੍ਹੇ ਅੰਦਰ ਵੀ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ‘ਤੇ ਪਹਿਰਾ ਦਿੰਦਿਆਂ ਹੜ੍ਹ ਪੀੜਤਾਂ ਦੀਆਂ ਤਕਲੀਫ਼ਾ ਨੂੰ ਘਟਾ ਕੇ ਫ਼ੌਰੀ ਰਾਹਤ ਦੇਣ ਲਈ ਉਨ੍ਹਾਂ ਸਮੇਤ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐੱਸ ਡੀ ਐਮ ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਰਵਾਸ ਬ੍ਰਾਹਮਣਾ ਵਿਖੇ ਰਾਸ਼ਨ ਕਿੱਟਾਂ ਤਕਸੀਮ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ Friday 21 July 2023 04:40 PM UTC+00 | Tags: bribe bribe-case bribe-case-in-punjab crime home-guard news vigilance-bureau ਚੰਡੀਗੜ੍ਹ, 21 ਜੁਲਾਈ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਅੱਜ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ, ਹੋਮ ਗਾਰਡ ਜੁਝਾਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਰੋਹਿਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਵਿਖੇ ਤਾਇਨਾਤ ਕੰਡਕਟਰ ਗੁਰਮੇਲ ਸਿੰਘ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਬੱਸ ਕੰਡਕਟਰ ਨੇ ਵਿਜੀਲੈਂਸ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਬਜ਼ੇ ਵਿਚੋਂ ਮਾਮੂਲੀ ਮਾਤਰਾ ਵਿਚ ਅਫੀਮ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ 2.5 ਲੱਖ ਰੁਪਏ ਰਿਸ਼ਵਤ ਨਹੀਂ ਦੇਵੇਗਾ ਤਾਂ ਉਹ ਉਸ ਨੂੰ ਨਸ਼ਾ ਬਰਾਮਦਗੀ ਦੇ ਵੱਡੇ ਕੇਸ ਵਿੱਚ ਫਸਾ ਦੇਣਗੇ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵੀ.ਬੀ. ਫਲਾਇੰਗ ਸਕੁਐਡ-1, ਪੰਜਾਬ ਦੀ ਟੀਮ ਨੇ ਟਰੈਪ ਲਗਾ ਕੇ ਰੋਹਿਤ ਹਾਂਸ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੋਂ ਕਾਬੂ ਕਰ ਲਿਆ। ਇਸ ਬਾਅਦ ਵਿਜੀਲੈਂਸ ਬਿਊਰੋ ਨੇ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ ਅਤੇ ਹੋਮਗਾਰਡ ਜੁਝਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵੀ.ਬੀ. ਦੀਆਂ ਟੀਮਾਂ ਫਰਾਰ ਕਾਂਸਟੇਬਲ ਅਮਿਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਵੀ.ਬੀ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਮੁਲਜ਼ਮਾਂ ਖਿਲਾਫ਼ ਐਫ.ਆਈ.ਆਰ. ਨੰ. 25/2023 ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। The post ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਨਿਊਯਾਰਕ ਵਿਖੇ ਗੱਤਕਾ ਫੈਡਰੇਸ਼ਨ ਅਮਰੀਕਾ ਵੱਲੋਂ ਗੱਤਕਾ ਰਿਫਰੈਸ਼ਰ ਕੋਰਸ 22 ਜੁਲਾਈ ਨੂੰ Friday 21 July 2023 04:42 PM UTC+00 | Tags: gatka gatka-federation-america gatka-refresher-course news ਚੰਡੀਗੜ੍ਹ 21 ਜੁਲਾਈ 2023: ਗੱਤਕਾ (Gatka) ਖੇਡ ਦੀ ਚੋਟੀ ਦੀ ਸੰਸਥਾ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਸਿੰਘ ਗੁਰਦੁਆਰਾ ਸਾਹਿਬ, ਗਲੈਨ ਰੌਕ, ਨਿਊ ਜਰਸੀ, ਅਮਰੀਕਾ ਵਿਖੇ ਪਹਿਲਾ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਲੁਭਾਣਾ ਸਿੱਖ ਸੈਂਟਰ, ਸਾਊਥ ਰਿਚਮੰਡ ਹਿੱਲ, ਨਿਊਯਾਰਕ ਵਿਖੇ ਰੈਫ਼ਰੀਆਂ ਅਤੇ ਕੋਚਾਂ ਲਈ 22 ਜੁਲਾਈ ਨੂੰ ਗੱਤਕਾ ਰਿਫਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਡਾ. ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੇ ਪ੍ਰਧਾਨ ਦਲੇਰ ਸਿੰਘ ਨੇ ਦੱਸਿਆ ਕਿ ਇਹ ਗੱਤਕਾ ਸੈਮੀਨਾਰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ਗੱਤਕਾ ਖੇਡ ਸਵੈ-ਰੱਖਿਆ ਲਈ, ਮਹਿਲਾ ਸਸ਼ਕਤੀਕਰਨ ਖਾਤਰ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਿਵੇਂ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਲੈਨ ਰੌਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋ ਰਹੇ ਇਸ ਸੈਮੀਨਾਰ ਦੌਰਾਨ ਗੱਤਕਾ ਮਾਹਿਰ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਵੱਖ ਵੱਖ ਵਿਸ਼ਿਆਂ ਉੱਤੇ ਗੱਤਕੇ ਦੀ ਭੂਮਿਕਾ ਬਾਰੇ ਚਾਨਣਾ ਪਾਉਣਗੇ। ਉਨ੍ਹਾਂ ਸਮੂਹ ਗੱਤਕਾ ਖਿਡਾਰੀਆਂ ਅਤੇ ਸੰਗਤਾਂ ਨੂੰ ਦੋਹਾਂ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ। The post ਨਿਊਯਾਰਕ ਵਿਖੇ ਗੱਤਕਾ ਫੈਡਰੇਸ਼ਨ ਅਮਰੀਕਾ ਵੱਲੋਂ ਗੱਤਕਾ ਰਿਫਰੈਸ਼ਰ ਕੋਰਸ 22 ਜੁਲਾਈ ਨੂੰ appeared first on TheUnmute.com - Punjabi News. Tags:
|
ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਲਗਨ ਤੇ ਸੁਹਿਰਦਤਾ ਨਾਲ ਪ੍ਰਦਾਨ ਕਰ ਰਹੀਆਂ ਹਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਸੇਵਾਵਾਂ Friday 21 July 2023 04:45 PM UTC+00 | Tags: bhagwant-mann floods floods-affected health-department news ਚੰਡੀਗੜ੍ਹ, 21 ਜੁਲਾਈ 2023: ਹੜ੍ਹਾਂ ਕਾਰਨ ਸੰਕਟ ਵਿੱਚ ਘਿਰੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਰਾਜ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਅਣਸੁਖਾਵੀਂ ਸਥਿਤੀ ਨਜਿੱਠਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਪਣੀ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ ਤਾਂ ਜੋ ਜਲਦ ਤੋਂ ਜਲਦ ਜਨ-ਜੀਵਨ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ। ਸੂਬੇ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 26800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 21 ਜੁਲਾਈ ਨੂੰ ਸਵੇਰੇ 8 ਵਜੇ ਤੱਕ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 155 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 4560 ਲੋਕਾਂ ਦਾ ਆਰਜ਼ੀ ਵਸੇਬਾ ਕੀਤਾ ਗਿਆ ਹੈ। ਇਸ ਵੇਲੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ.ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ। . ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 40 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 1746 ਪਸ਼ੂਆਂ ਦਾ ਇਲਾਜ ਕੀਤਾ ਗਿਆ ਜਦੋਂਕਿ ਟੀਕਾਕਰਨ ਵਾਲੇ ਪਸ਼ੂਆਂ ਦੀ ਗਿਣਤੀ 4836 ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦਾ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਵਿਸ਼ੇਸ਼ ਹੜ੍ਹ ਰਾਹਤ ਕੈਂਪ ਵੀ ਲਗਾਏ ਜਾ ਰਹੇ ਹਨ। ਦੂਜੇ ਪਾਸੇ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 458 ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀ.) ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 246 ਮੈਡੀਕਲ ਕੈਂਪ ਲਗਾਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕੇ ਭੋਜਨ ਦੇ ਪੈਕੇਟ ਲਗਾਤਾਰ ਵੰਡੇ ਜਾ ਰਹੇ ਹਨ। ਰੂਪਨਗਰ ਵਿੱਚ 22,881, ਪਟਿਆਲਾ ਵਿੱਚ 64000, ਐਸਏਐਸ ਨਗਰ ਵਿੱਚ 4800, ਐਸਬੀਐਸ ਨਗਰ ਵਿੱਚ 5700 ਅਤੇ ਫਤਿਹਗੜ੍ਹ ਸਾਹਿਬ ਵਿੱਚ 2200 ਸੁੱਕੇ ਭੋਜਨ ਦੇ ਪੈਕੇਟ ਵੰਡੇ ਗਏ ਹਨ। The post ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਲਗਨ ਤੇ ਸੁਹਿਰਦਤਾ ਨਾਲ ਪ੍ਰਦਾਨ ਕਰ ਰਹੀਆਂ ਹਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਸੇਵਾਵਾਂ appeared first on TheUnmute.com - Punjabi News. Tags:
|
ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ Friday 21 July 2023 04:48 PM UTC+00 | Tags: amity-school-mohali cabinet-minister-harjot-singh-bains enws mother-tongue-language news pseb ਚੰਡੀਗੜ੍ਹ, 21 ਜੁਲਾਈ 2023: ਪੰਜਾਬ ਦੇ ਸਕੂਲ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79 ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਹਾ ਜਿਸ ਕਾਰਨ ਇਸ ਨਿੱਜੀ ਸਕੂਲ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਸੀ ਕਿ ਉਕਤ ਸਕੂਲ ਵੱਲੋ ਪੰਜਾਬੀ ਭਾਸਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਸੀ ਇਸ 'ਤੇ ਕਾਰਵਾਈ ਕਰਦਿਆਂ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਸਬੰਧਤ ਨਿੱਜੀ ਸਕੂਲ ਨੂੰ ਪੱਤਰ ਜਾਰੀ ਕਰਕੇ ਸੁਣਵਾਈ ਲਈ ਤਲਬ ਕੀਤਾ ਗਿਆ ਸੀ। ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲ ਨੂੰ ਦਿੱਤੀ ਐਨ.ਓ,ਸੀ ਦੀ ਉਲੰਘਣਾ ਕਰਦਿਆਂ ਅਤੇ 'ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਐਕਟ 2008' ਦੇ ਪੰਨਾ 2 ਲੜੀ ਨੰਬਰ 3 ਵਿੱਚ ਦਰਜ ਹਦਾਇਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਐਮਿਟੀ ਇੰਟਰਨੈਸ਼ਨਲ ਸਕੂਲ ਨੂੰ 'ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਅਮੈਂਡਮੈਂਟ ਐਕਟ 2021' ਦੇ ਨਿਯਮ ਅਨੁਸਾਰ ਸ਼ਰਤਾਂ ਦੀ ਪਹਿਲੀ ਵਾਰ ਉਲੰਘਣਾ ਕਰਨ 'ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ ਅਤੇ ਸਬੰਧਤ ਸਕੂਲ ਨੂੰ ਹਦਾਇਤ ਕੀਤੀ ਗਈ ਹੈ ਕਿ ਅਗਲੇ ਪੰਜ ਦਿਨਾਂ ਵਿੱਚ ਜ਼ੁਰਮਾਨਾ ਰਾਸ਼ੀ ਜਮ੍ਹਾ ਕਰਵਾ ਕੇ ਰਿਪਰੋਟ ਪੇਸ਼ ਕੀਤੀ ਜਾਵੇ। ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਪ੍ਰਤੀ ਕਿਸੇ ਵੀ ਕਿਸਮ ਦੀ ਬੇਰੁਖ਼ੀ ਅਪਣਾਉਣ ਵਾਲੇ ਸਕੂਲਾਂ ਨੂੰ ਬਖ਼ਸੇਗੀ ਨਹੀਂ ਅਤੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ। ਉਹਨਾਂ ਨੇ ਬਾਕੀ ਨਿੱਜੀ ਸਕੂਲ ਨੂੰ ਪੰਜਾਬੀ ਵਿਸ਼ਾ ਲਾਜ਼ਮੀ ਤੌਰ 'ਤੇ ਪੜਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ। The post ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਹਰਜੋਤ ਸਿੰਘ ਬੈਂਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਦੇ ਹੁਕਮ Friday 21 July 2023 04:51 PM UTC+00 | Tags: floods floods-in-sri-anandpur-sahib harjot-singh-bains news punjab-floods ਚੰਡੀਗੜ੍ਹ, 21 ਜੁਲਾਈ 2023: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਹਦਾਇਤ ਕੀਤੀ ਕਿ ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਜਲਦ ਤਿਆਰ ਕਰਕੇ ਪੇਸ਼ ਕੀਤੀ ਜਾਵੇ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਰੂਪਨਗਰ ਡਾ. ਪ੍ਰੀਤੀ ਯਾਦਵ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਇੰਜੀਨੀਅਰ, ਬੀ ਐਂਡ ਆਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਬੈਂਸ ਨੇ ਕਿਹਾ ਕਿ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਆਵਾਜਾਈ ਦੇ ਮਾਰਗ ਅਤੇ ਪੁਲ੍ਹਾਂ ਦੇ ਨੁਕਸਾਨ ਹੋਣ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਲਕੇ ਦੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਜਲਦ ਤੋਂ ਜਲਦ ਤਿਆਰ ਕਰਕੇ ਪੇਸ਼ ਕੀਤੀ ਜਾਵੇ। The post ਹਰਜੋਤ ਸਿੰਘ ਬੈਂਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਦੇ ਹੁਕਮ appeared first on TheUnmute.com - Punjabi News. Tags:
|
ਲਾਲ ਚੰਦ ਕਟਾਰੂਚੱਕ ਵੱਲੋਂ ਚੌਹਾਲ ਈਕੋ ਟੂਰਿਜ਼ਮ ਪ੍ਰਾਜੈਕਟ ਦਾ ਡਿਜੀਟਲ ਉਦਘਾਟਨ Friday 21 July 2023 04:55 PM UTC+00 | Tags: chauhal-eco-tourism chohal-eco-tourism-project eco-tourism-project lal-chand-kataruchak punjab-forest punjab-forest-department tourism ਚੰਡੀਗੜ੍ਹ, 21 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਈਕੋ ਟੂਰਿਜ਼ਮ ਦੇ ਗੜ੍ਹ ਵਜੋਂ ਵਿਕਸਿਤ ਕਰਨ ਹਿੱਤ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦੇ ਹਿੱਸੇ ਵਜੋਂ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਵਣ ਕੰਪਲੈਕਸ, ਸੈਕਟਰ 68, ਮੋਹਾਲੀ ਤੋਂ ਡਿਜੀਟਲ ਤੌਰ ਉੱਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚੌਹਾਲ ਈਕੋ ਟੂਰਿਜ਼ਮ ਪ੍ਰਾਜੈਕਟ (ਨੇਚਰ ਰਟਰੀਟ ਚੌਹਾਲ) ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਲੋਕਾਂ ਨੂੰ ਜੰਗਲ ਅਤੇ ਜੰਗਲੀ ਜੀਵ ਬਾਰੇ ਜਾਣੂੰ ਕਰਵਾਉਣਾ ਅਤੇ ਪੰਜਾਬ ਵਿੱਚ ਈਕੋ ਟੂਰਿਜ਼ਮ ਨੂੰ ਬੜ੍ਹਾਵਾ ਦੇਣਾ ਹੈ। ਇਸ ਪ੍ਰਾਜੈਕਟ ਵਿਖੇ ਲੋਕਾਂ ਦੇ ਰਹਿਣ ਲਈ ਹੱਟਸ ਬਣਾਏ ਗਏ ਹਨ, ਜਿਸਤੇ ਤਕਰੀਬਨ 60 ਲੱਖ ਰੁਪਏ ਦਾ ਖਰਚਾ ਆਇਆ ਹੈ। ਇੱਥੇ ਲੋਕ ਆਪਣੇ ਪਰਿਵਾਰ ਸਮੇਤ ਰਹਿ ਸਕਦੇ ਹਨ। ਇਸ ਪ੍ਰਾਜੈਕਟ ਦੀ ਖਾਸੀਅਤ ਹੈ ਕਿ ਇਹ ਪ੍ਰਾਜੈਕਟ ਲੋਕਲ ਕਮਿਊਨਟੀ ਦੁਆਰਾ ਚਲਾਇਆ ਜਾ ਰਿਹਾ ਹੈ, ਜਿਸਦੇ ਮੁਨਾਫੇ ਦਾ 50% ਹਿੱਸਾ ਪਿੰਡ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਸੈਲਾਨੀਆਂ ਲਈ ਖਾਣ ਪੀਣ ਲਈ ਕੰਟੀਨ ਦਾ ਪ੍ਰਬੰਧ ਵੀ ਹੈ ਅਤੇ ਸੈਲਾਨੀਆਂ ਦੇ ਘੁੰਮਣ ਲਈ ਜੀਪ ਸਫਾਰੀ, ਨੇਚਰ ਟ੍ਰੇਲ ਦੀ ਸੁਵਿਧਾ ਵੀ ਉਪਲੱਬਧ ਹੈ, ਜਿਸਤੋਂ ਸੈਲਾਨੀ ਕੁਦਰਤ ਦਾ ਨਜ਼ਾਰਾ ਅਤੇ ਜੰਗਲੀ ਜੀਵ ਜਿਵੇਂ ਕਿ ਮੋਰ, ਸਾਂਬਰ, ਹਿਰਨ, ਚਿੜੀਆਂ, ਤੇਂਦੂਆ ਆਦਿ ਨੂੰ ਵੇਖ ਸਕਦੇ ਹਨ। ਉਨ੍ਹਾਂ ਅਗਾਂਹ ਦੱਸਿਆ ਕਿ ਇਹ ਪੰਜਾਬ ਦਾ ਇਸ ਤਰ੍ਹਾਂ ਦਾ ਤੀਜਾ ਪ੍ਰਾਜੈਕਟ ਹੈ। ਇਸਤੋਂ ਇਲਾਵਾ ਪਹਿਲਾਂ ਪਠਾਨਕੋਟ ਜਿਲ੍ਹੇ ਵਿੱਚ ਮਿੰਨੀ ਗੋਆ, ਹੁਸ਼ਿਆਰਪੁਰ ਵਿਖੇ ਥਾਨਾ ਡੈਮ ਉੱਤੇ ਜੰਗਲ ਲੋਜ਼ਿਜ ਵੀ ਵਣ ਵਿਭਾਗ ਵੱਲੋਂ ਬਣਾਏ ਗਏ ਹਨ, ਜਿਨ੍ਹਾਂ ਨੂੰ ਸੈਲਾਨੀਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨਵੇਂ ਪ੍ਰਾਜੈਕਟ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸਤੋਂ ਇਲਾਵਾ ਜਲਦ ਹੀ ਚੌਹਾਲ ਤੋਂ ਤੱਖਣੀ ਵਾਈਲਡ ਲਾਈਫ ਸੈਂਚੂਰੀ ਵਿੱਚ ਜੰਗਲ ਸਫਾਰੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ, ਵਣ ਮੰਡਲ ਅਫਸਰ ਹੁਸ਼ਿਆਰਪੁਰ ਨਲਿਨ ਯਾਦਵ ਅਤੇ ਵਣ ਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ ਵੀ ਮੌਜੂਦ ਸਨ। The post ਲਾਲ ਚੰਦ ਕਟਾਰੂਚੱਕ ਵੱਲੋਂ ਚੌਹਾਲ ਈਕੋ ਟੂਰਿਜ਼ਮ ਪ੍ਰਾਜੈਕਟ ਦਾ ਡਿਜੀਟਲ ਉਦਘਾਟਨ appeared first on TheUnmute.com - Punjabi News. Tags:
|
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਫਲਾਈਓਵਰ ਦਾ ਕੰਮ ਮਿੱਥੇ ਸਮੇਂ 'ਚ ਪੂਰਾ ਕਰਨ ਦੇ ਉਸਾਰੀ ਕੰਪਨੀ ਨੂੰ ਹੁਕਮ Friday 21 July 2023 04:58 PM UTC+00 | Tags: nangal-flyover news ਚੰਡੀਗੜ੍ਹ, 21 ਜੁਲਾਈ 2023: ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਨੰਗਲ ਫਲਾਈਓਵਰ ਦੇ ਕੰਮ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਉਸਾਰੀ ਕੰਪਨੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦਾ ਕਾਰਜ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਇਸ ਪੁਲ ਦੀ ਉਸਾਰੀ ਸਬੰਧੀ ਬੇਰੁਖ਼ੀ ਵਾਲਾ ਵਤੀਰਾ ਆਪਣਾਇਆ ਗਿਆ ਹੈ ਜਿਸ ਕਾਰਨ ਨੰਗਲ ਸ਼ਹਿਰ ਦੇ ਲੋਕਾਂ ਦੇ ਨਾਲ ਨਾਲ ਗੁਆਂਢੀ ਰਾਜ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੁਲ ਦੀ ਉਸਾਰੀ ਸਬੰਧੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ। ਮੀਟਿੰਗ ਦੌਰਾਨ ਉਸਾਰੀ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਬੇਮੌਸਮੀ ਬਾਰਸ਼ ਕਾਰਨ ਫਲਾਈਓਵਰ ਦੇ ਕੰਮ ਵਿੱਚ ਦੇਰੀ ਹੋਈ ਹੈ ਅਤੇ ਹੁਣ ਵੀ ਦਰਿਆਵਾਂ ਅਤੇ ਖੱਡਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਉਸਾਰੀ ਮਟੀਰੀਅਲ ਦੀ ਘਾਟ ਕਾਰਨ ਦਿੱਕਤ ਆ ਰਹੀ ਹੈ। The post ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਫਲਾਈਓਵਰ ਦਾ ਕੰਮ ਮਿੱਥੇ ਸਮੇਂ ‘ਚ ਪੂਰਾ ਕਰਨ ਦੇ ਉਸਾਰੀ ਕੰਪਨੀ ਨੂੰ ਹੁਕਮ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ Friday 21 July 2023 05:00 PM UTC+00 | Tags: bribe news police-station-tibba vigilance vigilance-bureau ਚੰਡੀਗੜ੍ਹ, 21 ਜੁਲਾਈ 2023: ਪੰਜਾਬ ਵਿਜੀਲੈਂਸ ਬਿਊਰੋ ਦੀ ਲੁਧਿਆਣਾ ਰੇਂਜ ਨੇ ਅੱਜ ਥਾਣਾ ਟਿੱਬਾ ਵਿਖੇ ਤਾਇਨਾਤ ਏ.ਐਸ.ਆਈ. ਸਤਨਾਮ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸੇ ਮਾਮਲੇ ਵਿੱਚ ਪ੍ਰਾਈਵੇਟ ਵਿਅਕਤੀ ਬਲਬੀਰ ਸਿੰਘ ਉਰਫ਼ ਬੀਰਾ ਢਿੱਲੋਂ ਨੂੰ ਮੁਹੱਲਾ ਜਗਦੀਸ਼ਪੁਰਾ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਲਜੀਤ ਕੌਰ ਵਾਸੀ ਰਾਮ ਨਗਰ (ਲੁਧਿਆਣਾ) ਖਿਲਾਫ਼ ਦਾਇਰ ਇੱਕ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ ਬਲਬੀਰ ਢਿੱਲੋਂ ਰਾਹੀਂ ਉਕਤ ਏ.ਐਸ.ਆਈ. ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਦੋਸ਼ੀ ਏ.ਐਸ.ਆਈ. ਨੇ 1,40,000 ਰੁਪਏ ਦੀ ਮੰਗ ਕੀਤੀ ਸੀ ਅਤੇ ਉਹ 60,000 ਰੁਪਏ ‘ਤੇ ਮੰਨ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 18.7.2023 ਨੂੰ ਪਹਿਲਾਂ ਹੀ ਉਕਤ ਏ.ਐਸ.ਆਈ. ਨੂੰ 3000 ਰੁਪਏ ਦੇ ਚੁੱਕੀ ਹੈ। ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਐਫ.ਆਈ.ਆਰ. ਨੰ. 17 ਮਿਤੀ 21.7.2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 7ਏ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਅਧੀਨ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। The post ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ appeared first on TheUnmute.com - Punjabi News. Tags:
|
ਭਗਵੰਤ ਮਾਨ 28 ਜੁਲਾਈ ਨੂੰ ਵੰਡਣਗੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਦਾ ਪੱਤਰ: ਹਰਜੋਤ ਸਿੰਘ ਬੈਂਸ Friday 21 July 2023 05:03 PM UTC+00 | Tags: contractual-teachers contractual-teachers-protest harjot-singh-bains punjab-news ਚੰਡੀਗੜ੍ਹ, 21 ਜੁਲਾਈ 2023: ਮੁੱਖ ਮੰਤਰੀ, ਪੰਜਾਬ ਸ.ਭਗਵੰਤ ਮਾਨ 28 ਜੁਲਾਈ2023 ਦਿਨ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਪੱਤਰ ਸੌਂਪਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਦਿੱਤੀ ਗਈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਆਪਣੀ ਦੇਖ-ਰੇਖ ਵਿੱਚ ਮੁਕੰਮਲ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 28 ਜੁਲਾਈ 2023 ਨੂੰ ਸਿੱਖਿਆ ਪ੍ਰੋਵਾਈਡਰ, ਸਪੈਸ਼ਲ ਇੰਕਲੂਸਿਵ ਟੀਚਰ(ਈਟੀਟੀ,ਐਨਟੀਟੀ ਅਤੇ ਬੀਐੱਡ) ਅਤੇ ਆਈ.ਈ. ਵਲੰਟੀਅਰਜ਼ ਨੂੰ ਸੇਵਾਵਾਂ ਪੱਕੀਆ ਕਰਨ ਸਬੰਧੀ ਆਰਡਰਾਂ ਦੀ ਕਾਪੀ ਆਪਣੇ ਕਰ ਕਮਲਾਂ ਨਾਲ ਸੌਂਪਣਗੇ। ਸ. ਬੈਂਸ ਨੇ ਕਿਹਾ ਕਿ ਇਹ ਅਧਿਆਪਕ ਬਹੁਤ ਲੰਬੇ ਸਮੇਂ ਤੋਂ ਬਹੁਤ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਸਨ। ਉਹਨਾਂ ਦੀਆਂ ਸੇਵਾਵਾਂ ਹੁਣ ਰੈਗੂਲਰ ਹੋ ਜਾਣਗੀਆਂ। The post ਭਗਵੰਤ ਮਾਨ 28 ਜੁਲਾਈ ਨੂੰ ਵੰਡਣਗੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਦਾ ਪੱਤਰ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਸਿਹਤ ਮੰਤਰੀ ਵੱਲੋਂ ਕਾਰਪੋਰੇਟ ਹਸਪਤਾਲਾਂ ਨੂੰ ਸਸਤੇ ਭਾਅ 'ਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਦਾ ਸੱਦਾ Friday 21 July 2023 05:06 PM UTC+00 | Tags: corporate-hospitals former-punjab-health punjab-health-and-family-welfare-department punjab-health-awareness treatment ਚੰਡੀਗੜ੍ਹ, 21 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਹਸਪਤਾਲਾਂ ਨੂੰ ਸਰਕਾਰ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਾਸੀ ਸਸਤੇ ਅਤੇ ਕਿਫਾਇਤੀ ਰੇਟਾਂ 'ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ। ਇਸ ਭਾਈਵਾਲੀ ਨਾਲ ਆਮ ਲੋਕਾਂ ਨੂੰ ਕੋਈ ਵਾਧੂ ਖਰਚਾ ਨਹੀਂ ਚੁੱਕਣਾ ਪਏਗਾ ਕਿਉਂਕਿ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਸੰਭਾਲ ਪ੍ਰਦਾਤਾਵਾਂ ਜਾਂ ਕਾਰਪੋਰੇਟ ਹਸਪਤਾਲਾਂ ਦੇ ਮੋਹਰੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ । "ਉਹਨਾਂ ਸਪੱਸ਼ਟ ਕੀਤਾ ਕਿ ਇਸ ਦਾ ਪ੍ਰਬੰਧਨ ਅਤੇ ਖਰਚਾ ਸਰਕਾਰ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੂਬੇ ਵਿੱਚ ਡਾਕਟਰੀ ਸੇਵਾਵਾਂ ਵੱਲੋਂ ਪੱਛੜੇ ਜ਼ਿਲਿ੍ਹਆਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਵੀ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਹਸਪਤਾਲ ਸਰਕਾਾਰੀ ਡਾਕਟਰਾਂ ਅਤੇ ਪੈਰਾਮੈਡਿਕਸ ਸਟਾਫ ਨੂੰ ਸਿਖਲਾਈ ਦੇਣ ਵਿੱਚ ਵੀ ਸਹਾਈ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹੈਲਥਕੇਅਰ ਸੈਕਟਰ ਵਿੱਚ ਟੈਲੀਮੈਡੀਸਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਗੁੰਜਾਇਸ਼ ਹੈ। ਸਿਹਤ ਮੰਤਰੀ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਭਾਰਤ ਦੇ ਸਾਰੇ ਸਿਹਤ ਸੰਭਾਲ ਭਾਈਵਾਲਾਂ ਦੀ ਇੱਕ ਸਿਖਰਲੀ ਸੰਸਥਾ ਨੈਟਹੈਲਥ ਦੁਆਰਾ ਆਯੋਜਿਤ ਇੱਕ ਇੰਟਰਐਕਟਿਵ ਸੈਸ਼ਨ '' ਨਾਰਦਰਨ ਰੀਜਨ ਰਾਊਂਡਟੇਬਲ ਆਨ ਹੈਲਥਕੇਅਰ ਪ੍ਰਾਇਰਟੀਜ਼ ਆਫ ਪੰਜਾਬ ਐਂਡ ਦ ਵੇਅ ਫਾਰਵਰਡ '' ਦੀ ਪ੍ਰਧਾਨਗੀ ਕਰ ਰਹੇ ਸਨ। ਕਾਰਪੋਰੇਟ ਅਫੇਅਰਜ਼ ਐਂਡ ਸੀਐਸਆਰ,ਫੋਰਟਿਸ ਹੈਲਥਕੇਅਰ ਲਿਮਟਡ ਦੇ ਹੈਡ ਮਨੂ ਕਪਿਲਾ, ਸਕੱਤਰ ਜਨਰਲ ਨੈਟਹੈਲਥ ਸਿਦਾਰਥ ਭੱਟਾਚਾਰੀਆ, ਫੋਰਟਿਸ ਹਸਪਤਾਲ ਦੇ ਸੀਓਓ ਅਸ਼ੀਸ਼ ਭਾਟੀਆ, ਨੈਟਹੈਲਥ ਉੱਤਰੀ ਖੇਤਰ ਦੇ ਚੇਅਰ ਅਸ਼ਵਜੀਤ ਸਿੰਘ, ਪ੍ਰੋ: ਸਾਰੰਗ ਦਿਓ ਅਤੇ ਨੈਸ਼ਨਲ ਲੀਡ ਨੈਟਹੈਲਥ ਵਰਿੰਦਾ ਚਤੁਰਵੇਦੀ ਵੀ ਇਸ ਮੌਕੇ ਬੁਲਾਰੇ ਵਜੋਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਦੇ ਵੱਡੇ ਹਿੱਤਾਂ ਲਈ ਮੈਡੀਕਲ ਸਿੱਖਿਆ ਨੂੰ ਹੋਰ ਸਸਤੀ ਅਤੇ ਗੁਣਵੱਤਾ ਪੱਖੋਂ ਬਿਹਤਰ ਬਣਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਉਹ ਰੋਕਥਾਮ ਲਈ ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਸਥਾਪਨਾ ਦੇ ਨਾਲ-ਨਾਲ ਸਿਹਤ ਸੰਭਾਲ ਦੇ ਤਿੰਨ ਵਿੰਗਾਂ- ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਪੱਧਰ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਅਤੇ ਡਿਸਪੈਂਸਰੀਆਂ ਨੂੰ ਵੀ ਅਪਗ੍ਰੇਡ ਕੀਤਾ ਹੈ, ਜੋ ਕਿ ਪ੍ਰਾਇਮਰੀ ਕੇਅਰ ਨੂੰ ਯਕੀਨੀ ਬਣਾਉਣ ਲਈ ਸਮਰੱਥ ਹਨ, ਜਦਕਿ ਸਬ-ਡਵੀਜ਼ਨ ਅਤੇ ਜ਼ਿਲਿ੍ਹਆਂ ਨੂੰ ਜਲਦੀ ਹੀ ਸੈਕੰਡਰੀ ਪੱਧਰ ਦੀ ਦੇਖਭਾਲ ਲਈ ਆਧੁਨਿਕ ਰੇਡੀਓਲੋਜੀ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਲੋਕ ਇਹਨਾਂ ਹਸਪਤਾਲਾਂ ਵਿੱਚ ਐਕਸ-ਰੇ, ਅਲਟਰਾ-ਸਾਊਂਡ, ਐਮਆਰਆਈ, ਸੀਟੀ ਸਕੈਨ ਆਦਿ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟਰਸ਼ਰੀ ਦਰਜੇ ਦੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਅਸੀਂ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਨਵਾਂ ਰੂਪ ਦੇ ਰਹੇ ਹਾਂ। ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਮਹਾਂਮਾਾਰੀ ਦਾ ਕੋਈ ਖ਼ਤਰਾ ਨਹੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਹਰੇਕ ਖਤਰੇ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਸੁਮੇਲ ਵਿੱਚ ਪੰਜਾਬ ਮੈਡੀਕਲ ਕੌਂਸਲ, ਆਈਐਮਏ, ਨਰਸਿੰਗ ਫੈਡਰੇਸ਼ਨਾਂ, ਪ੍ਰਾਈਵੇਟ ਪ੍ਰਦਾਤਾਵਾਂ, ਡਾਇਗਨੌਸਟਿਕਸ, ਮੈਡੀਕਲ ਟੈਕ, ਹੋਮ ਹੈਲਥਕੇਅਰ, ਅਤੇ ਫਾਰਮਾ ਕੰਪਨੀਆਂ ਦੇ ਮੋਹਰੀ ਸਨ । ਇਸ ਈਵੈਂਟ ਨੇ ਰਾਜ ਦੀਆਂ ਮੁੱਖ ਸਿਹਤ ਤਰਜੀਹਾਂ, ਮੁੱਖ ਰਾਜ-ਸਬੰਧਤ ਸਿਹਤ ਸੰਭਾਲ ਚੁਣੌਤੀਆਂ, ਜਨਤਕ-ਨਿੱਜੀ ਭਾਈਵਾਲੀ ਦੀ ਪੜਚੋਲ ਕਰਨ ਦੇ ਸੰਭਾਵੀ ਤਰੀਕਿਆਂ ਅਤੇ ਸਾਰੇ ਹਿੱਸੇਦਾਰਾਂ ਦੇ ਸਹਿਯੋਗੀ ਯਤਨ ਰਾਜ ਦੇ ਸਿਹਤ ਸੰਭਾਲ ਨਿਪਟਾਰੇ ਨੂੰ ਆਕਾਰ ਦੇਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ ਬਾਰੇ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। The post ਸਿਹਤ ਮੰਤਰੀ ਵੱਲੋਂ ਕਾਰਪੋਰੇਟ ਹਸਪਤਾਲਾਂ ਨੂੰ ਸਸਤੇ ਭਾਅ 'ਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਦਾ ਸੱਦਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest