PM ਮੋਦੀ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਸਨਮਾਨ, ਲੀਜਨ ਆਫ ਆਨਰ ਪਾਉਣ ਵਾਲੇ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕ੍ਰਾਸ ਆਫ ਦ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ। ਇਹ ਫੌਜ ਜਾਂ ਨਾਗਰਿਕ ਹੁਕਮਾਂ ਵਿਚ ਸਰਵਉੱਚ ਫਰਾਂਸੀਸੀ ਸਨਮਾਨ ਹੈ। PM ਮੋਦੀ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਪੀਐੱਮ ਮੋਦੀ ਤੋਂ ਪਹਿਲਾਂ ਦੁਨੀਆ ਦੇ ਕਈ ਨੇਤਾਵਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਐੱਮ ਮੋਦੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਵੇਲਸ ਦੇ ਤਤਕਾਲੀਨ ਰਾਜਕੁਮਾਰ ਕਿੰਗ ਚਾਰਲਸ, ਜਰਮਨੀ ਦੇ ਸਾਬਕਾ ਚਾਂਸਲਰ ਏਂਜਲਾ ਮਰਕੇਲ, ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਸਹਿਤਸ ਦੇ ਤਤਕਾਲੀਨ ਰਾਜਕੁਮਾਰ ਕਿੰਗ ਚਾਰਲਸ ਤੇ ਜਰਮਨੀ ਦੇ ਸਾਬਕਾ ਚਾਂਸਲਰ ਨੂੰ ਇਹ ਸਨਮਾਨ ਮਿਲ ਚੁੱਕਾ ਹੈ।

ਫਰਾਂਸ ਪਹੁੰਚੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਅਗਲੇ 25 ਸਾਲਾਂ ਵਿਚ ਵਿਕਸਿਤ ਹੋਣ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ। ਅੱਜ ਹਰ ਇੰਟਰਨੈਸ਼ਨਲ ਏਜੰਸੀ ਕਹਿ ਰਹੀ ਹੈ ਕਿ ਭਾਰਤ ਅੱਗੇ ਵਧ ਰਿਹਾ ਹੈ। ਪੀਐੱਮ ਨੇ ਫਰਾਂਸ ਵਿਚ ਵਸੇ ਪ੍ਰਵਾਸੀਆਂ ਨਾਲ ਭਾਰਤ ਵਿਚ ਨਿਵੇਸ਼ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਨਿਵੇਸ਼ ਦਾ ਮੌਕਾ ਹੈ। ਹੁਣ ਜਲਦ ਹੀ ਭਾਰਤੀ ਏਫਿਲ ਟਾਵਰ ‘ਤੇ ਵੀ UPI ਨਾਲ ਭੁਗਤਾਨ ਕਰ ਸਕਣਗੇ।

ਫਰਾਂਸ ਤੇ ਭਾਰਤ ਦੇ ਲੋਕਾਂ ਦਾ ਕਨੈਕਸ਼ਨ ਤੇ ਲੋਕਾਂ ਵਿਚ ਆਪਸੀ ਵਿਸ਼ਵਾਸ ਹੀ ਇਸ ਸਾਂਝੇਦਾਰੀ ਦਾ ਸਭ ਤੋਂ ਮਜ਼ਬੂਤ ਆਧਾਰ ਹੈ। ਭਾਰਤ ਇਸ ਸਮੇਂ ਜੀ-20 ਦੀ ਅਗਵਾਈ ਕਰ ਰਿਹਾ ਹੈ। ਪਹਿਲੀ ਵਾਰ ਕਿਸੇ ਦੇਸ਼ ਦੀ ਅਗਵਾਈ ਵਿਚ ਅਜਿਹਾ ਹੋ ਰਿਹਾ ਹੈ ਕਿ ਉਸ ਦੇਸ਼ ਦੇ ਕੋਨੇ-ਕੋਨੇ ਵਿਚ 200 ਤੋਂ ਵੱਧ ਬੈਠਕਾਂ ਹੋ ਰਹੀਆਂ ਹਨ। ਪੂਰਾ ਜੀ-20 ਸਮੂਹ ਭਾਰਤ ਦੀ ਸਮਰੱਥਾ ਨੂੰ ਦੇਖ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਂ2015 ਵਿਚ ਫਰਾਂਸ ਆਇਆ ਸੀ ਉਦੋਂ ਮੈਂ ਇਥੇ ਸ਼ਹੀਦ ਹੋਏ ਹਜ਼ਾਰਾਂ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 100 ਸਾਲ ਪਹਿਲਾਂ ਇਹ ਭਾਰਤੀ ਸੈਨਿਕ ਆਪਣਾ ਫਰਜ਼ ਨਿਭਾਉਂਦੇ ਹੋਏ ਫਰਾਂਸ ਦੀ ਧਰਤੀ ‘ਤੇ ਸ਼ਹੀਦ ਹੋਏ ਹਨ। ਉਦੋਂ ਜਿਹੜੇ ਰੈਜੀਮੈਂਟਾਂ ਤੋਂ ਉਨ੍ਹਾਂ ਜਵਾਨਾਂ ਨੇ ਇਥੇ ਯੁੱਧ ਵਿਚ ਹਿੱਸਾ ਲਿਆ ਉਨ੍ਹਾਂ ਵਿਚੋਂ ਇਕ ਪੰਜਾਬ ਰੈਜੀਮੈਂਟ ਕੱਲ੍ਹ ਇਥੇ ਨੈਸ਼ਨਲ ਡੇ ਪਰੇਡ ਵਿਚ ਹਿੱਸਾ ਲੈਣ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ ਮਾਰਕੀਟ ਕਮੇਟੀ ਦੀ ਹੋਈ ਮੀਟਿੰਗ, ਦੁਕਾਨਾਂ ਦੇ ਸੂਚਨਾ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੀ ਕੀਤੀ ਅਪੀਲ

ਇਸ ਮੌਕੇ PM ਮੋਦੀ ਨੇ ਭਾਰਤੀਆਂ ਲਈ 4 ਵੱਡੇ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਫਰਾਂਸ ਵਿਚ ਤਮਿਲ ਕਵੀ ਤੇ ਸੰਤ ਤਿਰਵੱਲੂਵਰ ਦੀ ਪ੍ਰਤਿਮਾ ਲੱਗੇਗੀ। ਉਨ੍ਹਾਂ ਦੀ ਲਿਖੀ ਕਿਤਾਬ ਤਿਰੂਕਕੁਰਲ ਦੁਨੀਆ ਭਰ ਵਿਚ ਮਸ਼ਹੂਰ ਹੈ ਤੇ ਕਈ ਭਾਸ਼ਾਵਾਂ ਵਿਚ ਟਰਾਂਸਟੇਲ ਕੀਤੀ ਜਾ ਚੁੱਕੀ ਹੈ। ਫਰਾਂਸ ਵਿਚ ਮਾਸਟਰਸ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ 5 ਸਾਲ ਦਾ ਲਾਂਗ ਟਰਮ ਪੋਸਟ ਸਟੱਡੀ ਵੀਜ਼ਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪੋਸਟ ਸਟੱਡੀ ਵੀਜ਼ਾ ਲਿਮਿਟ ਸਿਰਫ 2 ਸਾਲ ਦੀ ਸੀ। ਭਾਰਤ ਸਰਕਾਰ ਨੇ ਫਰਾਂਸ ਸਰਕਾਰ ਦੀ ਮਦਦ ਨਾਲ ਮਾਰਸਿਲੇ ਵਿਚ ਨਵਾਂ ਵਣਜ ਦੂਤਾਵਾਸ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਫਰਾਂਸ ਵਿਚ ਵੀ ਯੂਪੀਆਈ ਜ਼ਰੀਏ ਡਿਜੀਟਲ ਪੇਮੈਂਟ ਕਰ ਸਕਣਗੇ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post PM ਮੋਦੀ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਸਨਮਾਨ, ਲੀਜਨ ਆਫ ਆਨਰ ਪਾਉਣ ਵਾਲੇ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ appeared first on Daily Post Punjabi.



Previous Post Next Post

Contact Form