ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ IRCTC ਦੀ ਵੈੱਬਸਾਈਟ ਅਤੇ ਐਪ ‘ਤੇ ਟਿਕਟਾਂ ਦੀ ਬੁਕਿੰਗ ਕਰੀਬ 5 ਘੰਟੇ ਬਾਅਦ ਫਿਰ ਤੋਂ ਸ਼ੁਰੂ ਹੋ ਗਈ ਹੈ। ਸਵੇਰੇ 9 ਵਜੇ ਤੋਂ ਹੀ ਟਿਕਟਾਂ ਬੁੱਕ ਕਰਵਾਉਣ ਲਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। IRCTC ਨੇ ਟਵੀਟ ਕੀਤਾ ਸੀ ਕਿ ਤਕਨੀਕੀ ਕਾਰਨਾਂ ਕਰਕੇ ਟਿਕਟਿੰਗ ਸੇਵਾ ਉਪਲਬਧ ਨਹੀਂ ਹੈ। ਸਾਡੀ ਤਕਨੀਕੀ ਟੀਮ ਇਸ ਮੁੱਦੇ ਨੂੰ ਹੱਲ ਕਰ ਰਹੀ ਹੈ।
ਵੈੱਬਸਾਈਟ ਖੋਲ੍ਹਣ ‘ਤੇ ਡਾਊਨਟਾਈਮ ਸੁਨੇਹਾ ਦਿਖਾਈ ਦੇ ਰਿਹਾ ਸੀ। ਇਸ ‘ਚ ਲਿਖਿਆ ਹੈ- ‘ਮੇਨਟੇਨੈਂਸ ਗਤੀਵਿਧੀ ਕਾਰਨ ਈ-ਟਿਕਟਿੰਗ ਸੇਵਾ ਉਪਲਬਧ ਨਹੀਂ ਹੈ। ਕਿਰਪਾ ਕਰਕੇ ਬਾਅਦ ਵਿੱਚ ਕੋਸ਼ਿਸ਼ ਕਰੋ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਕਈ ਯੂਜ਼ਰਸ ਨੇ ਗਲਤੀ ਵਾਲੇ ਸੰਦੇਸ਼ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸਨ। ਇਕ ਯੂਜ਼ਰ ਨੇ ਲਿਖਿਆ, ‘ਕਿਰਪਾ ਕਰਕੇ ਜਲਦੀ ਤੋਂ ਜਲਦੀ ਸਮੱਸਿਆ ਦਾ ਹੱਲ ਕਰੋ। ਟਿਕਟਾਂ ਬੁੱਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ 5 ਵਾਰ ਪੈਸੇ ਕੱਟੇ ਗਏ ਪਰ ਇੱਕ ਵਾਰ ਵੀ ਟਿਕਟ ਬੁੱਕ ਨਹੀਂ ਹੋਈ।
The post IRCTC ‘ਤੇ 5 ਘੰਟੇ ਬਾਅਦ ਸ਼ੁਰੂ ਹੋਈ ਟਿਕਟ ਬੁਕਿੰਗ: ਤਕਨੀਕੀ ਖਰਾਬੀ ਕਾਰਨ ਵੈਬਸਾਈਟ ਹੋਈ ਸੀ ਬੰਦ appeared first on Daily Post Punjabi.