ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ

ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਸਵੇਰੇ ਇਕ ਪਾਕਿ ਨਾਗਰਿਕ ਨੂੰ ਭਾਰਤੀ ਸਰਹੱਦ ਵਿਚ ਦਾਖਲ ਹੋਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਸਰ ਸੈਕਟਰ ਵਿਚ ਫੜੇ ਗਏ ਇਸ ਪਾਕਿ ਨਾਗਰਿਕ ਤੋਂ ਪੂਰਾ ਦਿਨ ਪੁੱਛਗਿਛ ਤੇ ਜਾਂਚ ਦੇ ਬਾਅਦ ਦੇਰ ਰਾਤ ਉਸ ਨੂੰ ਪਾਕਿ ਰੇਂਜਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਭਾਰਤ ਦੇ ਇਸ ਕਦਮ ਨੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਸੈਕਟਰ ਅਧੀਨ ਆਉਂਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਮਿਰਪੁਰਾ ਵਿਚ ਸਵੇਰੇ ਇਕ ਪਾਕਿਸਤਾਨੀ ਨਾਗਰਿਕ ਨੂੰ ਬੀਐੱਸਐੱਫ ਜਵਾਨਾਂ ਨੇ ਬਾਰਡਰ ਫੇਸਿੰਗ ਕੋਲ ਟਹਿਲਦੇ ਹੋਏ ਫੜ ਲਿਆ। ਪੁੱਛਗਿਛ ਵਿਚ ਪਤਾ ਲੱਗਾ ਕਿ ਪਾਕਿ ਨਾਗਰਿਕ ਅਨਜਾਣੇ ਵਿਚ ਭਾਰਤੀ ਖੇਤਰ ਵਿਚ ਆ ਗਿਆ ਸੀ। ਉਸ ਕੋਲੋਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ।

BSF ਦੇ ਅਧਿਕਾਰੀਆਂ ਨੇ ਗੱਲਬਾਤ ਦੇ ਬਾਅਦ ਪਾਕਿ ਰੇਂਜਰਸ ਨਾਲ ਸੰਪਰਕ ਸਾਧਿਆ। ਫੜੇ ਗਏ ਪਾਕਿ ਨਾਗਰਿਕ ਦੀ ਜਾਣਕਾਰੀ ਸਾਂਝੀ ਕੀਤੀ ਗਈ। ਪਾਕਿ ਰੇਂਜਰਸ ਵੱਲੋਂ ਵੈਰੀਫਿਕੇਸ਼ਨ ਪੂਰੀ ਹੋਣ ਦੇ ਬਾਅਦ ਪਾਕਿ ਰੇਂਜਰਸ ਨੂੰ ਪਾਕਿਸਤਾਨੀ ਨਾਗਰਿਕ ਰਾਤ ਸਮੇਂ ਵਾਪਸ ਪਰਤਾ ਦਿੱਤਾ ਗਿਆ।

ਇਹ ਵੀ ਪੜ੍ਹੋ : CM ਮਾਨ ਬੋਲੇ- ਰਾਤ ਤੱਕ ਘੱਟ ਜਾਊ 2 ਫੁੱਟ ਪਾਣੀ, ਮੇਰੇ 32 ਦੰਦ, ਹਮੇਸ਼ਾ ਸੱਚ ਹੀ ਨਿਕਲਦੈ’

ਲਗਭਗ 4 ਮਹੀਨੇ ਪਹਿਲਾਂ 23 ਮਾਰਚ 2023 ਨੂੰ ਹੀ ਇਕ ਵਿਅਕਤੀ ਫਿਰੋਜ਼ਪੁਰ ਸੈਕਟਰ ਵਿਚ ਵੀ ਫੜਿਆ ਗਿਆ ਜਿਸ ਦਾ ਨਾਂ ਰਹਿਮਾਨ ਸੀ ਤੇ ਪਾਕਿਸਤਾਨ ਦੇ ਖਾਇਬਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਤੋਂ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਤੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ BSF ਨੇ ਉਸ ਨੂੰ ਸ਼ਾਮ ਹੁੰਦੇ ਹੀ ਵਾਪਸ ਭੇਜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ appeared first on Daily Post Punjabi.



source https://dailypost.in/latest-punjabi-news/pakistani-citizen-entered-amritsar/
Previous Post Next Post

Contact Form