ਭੋਪਾਲ-ਦਿੱਲੀ ਵੰਦੇ ਭਾਰਤ ਟਰੇਨ ‘ਚ ਲੱਗੀ ਅੱਗ, ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣੋ ਤਾਲ ਗਿਆ। ਇੱਥੇ ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਅੱਗ ਟਰੇਨ ਦੇ C-14 ਕੋਚ ‘ਚ ਲੱਗੀ ਸੀ। ਟਰੇਨ ‘ਚ ਸਫਰ ਕਰ ਰਹੇ ਯਾਤਰੀ ਮੁਤਾਬਕ ਅੱਗ ਬੈਟਰੀ ਤੋਂ ਲੱਗੀ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

Fire broke out in Vande Bharat

ਜਾਣਕਾਰੀ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਟਰੇਨ ਭੋਪਾਲ ਤੋਂ ਹਜ਼ਰਤ ਨਿਜ਼ਾਮੂਦੀਨ ਜਾ ਰਹੀ ਸੀ। ਇਹ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਸਵੇਰੇ 5:40 ਵਜੇ ਰਵਾਨਾ ਹੋਈ। ਕੁਰਵਈ ਕੈਥੋਰਾ ਨੇੜੇ ਵੰਦੇ ਭਾਰਤ ਐਕਸਪ੍ਰੈੱਸ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਵੰਦੇ ਭਾਰਤ ਟਰੇਨ ‘ਚ ਕਾਂਗਰਸ ਨੇਤਾ ਅਜੈ ਸਿੰਘ, IAS ਅਵਿਨਾਸ਼ ਲਵਾਨਿਆ ਅਤੇ ਕਈ ਹੋਰ VIP ਸਫਰ ਕਰ ਰਹੇ ਸਨ। ਘਟਨਾ ਤੋਂ ਬਾਅਦ ਪੂਰੀ ਟਰੇਨ ਨੂੰ ਖਾਲੀ ਕਰਵਾ ਲਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ‘ਚ ਅੱਜ ਵੀ ਛੁੱਟੀ, ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਟਰੇਨ ‘ਚ ਸਫਰ ਕਰ ਰਹੇ ਪਵਨ ਕੁਮਾਰ ਨੇ ਦੱਸਿਆ, ‘ਸੀ-14 ਕੋਚ ਦੇ ਹੇਠਾਂ ਤੋਂ ਜਿੱਥੇ ਮੇਰੀ ਸੀਟ ਹੈ ਉੱਥੇ ਅੱਗ ਦੀ ਆਵਾਜ਼ ਆਈ। ਜਦੋਂ ਟਰੇਨ ਰੁਕੀ ਤਾਂ ਦੇਖਿਆ ਕਿ ਬੈਟਰੀ ਬਾਕਸ ਨੂੰ ਅੱਗ ਲੱਗੀ ਹੋਈ ਸੀ। ਗਾਰਡ ਨੂੰ ਸੂਚਿਤ ਕਰਨ ‘ਤੇ ਸਾਰੇ ਯਾਤਰੀ ਆਪਣੇ-ਆਪਣੇ ਬੈਗ ਲੈ ਕੇ ਟਰੇਨ ਤੋਂ ਹੇਠਾਂ ਉਤਰ ਗਏ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭੋਪਾਲ-ਦਿੱਲੀ ਵੰਦੇ ਭਾਰਤ ਟਰੇਨ ‘ਚ ਲੱਗੀ ਅੱਗ, ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ appeared first on Daily Post Punjabi.



Previous Post Next Post

Contact Form