‘ਕੈਰੀ ਆਨ ਜੱਟਾ 3’ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ, ਉਨ੍ਹਾਂ ਦੀ ਪਹਿਲੀ ਪੰਜਾਬੀ ਵੈੱਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ। ਸਿਰਫ਼ OTT ਚੌਪਾਲ ‘ਤੇ ਰਿਲੀਜ਼ ਹੋਈ, ਆਊਟਲਾਅ ਪਹਿਲੀ ਅਜਿਹੀ ਵੈੱਬ ਸੀਰੀਜ਼ ਹੈ ਜਿਸ ਵਿੱਚ ਇੱਕ ਮਸ਼ਹੂਰ ਪੰਜਾਬੀ ਅਭਿਨੇਤਾ ਨੇ ਡਿਜ਼ੀਟਲ ਸਪੇਸ ਦੇ ਖੇਤਰ ਵਿੱਚ ਕਦਮ ਰੱਖਿਆ ਹੈ ਅਤੇ ਸਿਲਵਰ ਸਕ੍ਰੀਨ ‘ਤੇ ਕਈ ਸਾਲ ਰਾਜ ਕਰ ਚੁੱਕੇ ਕਈ ਹੋਰ ਪ੍ਰਸਿੱਧ ਕਲਾਕਾਰਾਂ ਲਈ ਡਿਜ਼ੀਟਲ ਦੁਨੀਆ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਕੀਤਾ ਹੈ।
ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ, ਚੌਪਾਲ ਸਟੂਡੀਓਜ਼ ਦੇ ਸਹਿਯੋਗ ਨਾਲ ਗਿੱਪੀ ਦੁਆਰਾ ਲਿਖੀ ਅਤੇ ਨਿਰਮਿਤ, ਆਊਟਲਾਅ ਇੱਕ ਐਕਸ਼ਨ ਥ੍ਰਿਲਰ ਹੈ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਜ਼ਬੂਤ ਪਕੜ ਵਾਲੀ ਸੀਰੀਜ਼ ਹੈ। ਪੰਜ ਐਪੀਸੋਡ ਦੀ ਇਸ ਸੀਰੀਜ਼ ਵਿੱਚ ਹਰ ਐਪੀਸੋਡ 20-25 ਮਿੰਟ ਦਾ ਹੈ, ਜੋ ਆਖੀਰ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾ ਦੇਣਗੇ। ਗਿੱਪੀ, ਜੋ ਕਾਲਾ ਨਾਂ ਦੇ ਗੈਂਗਸਟਰ ਦਾ ਕਿਰਦਾਰ ਨਿਭਾ ਰਿਹਾ ਹੈ, ਨਸ਼ੇ ਵੇਚ ਕੇ ਕਾਫ਼ੀ ਪੈਸਾ ਕਮਾਉਣਾ ਚਾਹੁੰਦਾ ਹੈ। ਉਸ ਨਾਲ ਅਜਿਹੇ ਸੌਦਿਆਂ ਵਿੱਚ ਉਸਦਾ ਚਾਚਾ, ਮੇਵਾ ਸਿੰਘ, ਜਿਸ ਦਾ ਕਿਰਦਾਰ ਯੋਗਰਾਜ ਸਿੰਘ ਨੇ ਨਿਭਾਇਆ ਗਿਆ ਹੈ, ਸਾਥ ਦਿੰਦਾ ਹੈ। ਉਨ੍ਹਾਂ ਤੋਂ ਇਲਾਵਾ, ਇਸ ਵਿੱਚ ਪ੍ਰਿੰਸ ਕੰਵਲਜੀਤ (ਜੀਤਾ), ਅਤੇ ਤਨੂ ਗਰੇਵਾਲ (ਪ੍ਰੀਤ) ਵਰਗੇ ਉੱਘੇ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ, ਜੋ ਕਹਾਣੀ ਨੂੰ ਬਹੁਤ ਦਿਲਚਸਪ ਬਣਾਉਂਦੀਆਂ ਹਨ।
ਇਹ ਯਕੀਨੀ ਹੈ ਕਿ ‘ਆਊਟਲਾਅ’ ਇੱਕ ਹਿੱਟ ਸੀਰੀਜ਼ ਹੋਵੇਗੀ ਕਿਉਂਕਿ ਇਸਦੀ ਕਹਾਣੀ ਬਹੁਤ ਮਜ਼ੇਦਾਰ ਹੈ ਅਤੇ ਇਸ ਵਿੱਚ ਹਾਲੀਵੁੱਡ ਪ੍ਰੋਜੈਕਟਾਂ ਵਾਂਗ ਗੈਂਗਸਟਰ ਥੀਮ ਦਿਖਾਈ ਦੇਵੇਗਾ । ਅਸੀਂ ‘ਪੀਕੀ ਬਲਾਇੰਡਰਜ਼’ ਜਾਂ ‘ਬ੍ਰੇਕਿੰਗ ਬੈਡ’ ਵਰਗਾ ਵਧੀਆ ਕੰਟੈਂਟ ਦੇਖਿਆ ਹੈ, ਜੋ ਅਪਰਾਧ ਦੀ ਸੱਚੀ ਕਹਾਣੀ ਨੂੰ ਦਰਸਾਉਂਦਾ ਹੈ। ਆਊਟਲਾਅ ਵਿੱਚ ਵੀ ਇਹ ਸਾਰੇ ਤੱਤ ਹਨ ਜੋ ਇੱਕ ਵੈੱਬ ਸੀਰੀਜ਼ ਨੂੰ ਹਿੱਟ ਬਣਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਦੇ ਰਿਲੀਜ਼ ਹੋਣ ‘ਤੇ ਟਿੱਪਣੀ ਕਰਦੇ ਹੋਏ- ਚੌਪਾਲ ਦੇ ਚੀਫ਼ ਕੰਟੈਂਟ ਅਧਿਕਾਰੀ ਨੇ ਕਿਹਾ ਕਿ “ਅਸੀਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਵੈੱਬ ਸੀਰੀਜ਼ ਆਖ਼ਰਕਾਰ ਦਰਸ਼ਕਾਂ ਲਈ ਚੌਪਾਲ ‘ਤੇ ਆ ਗਈ ਹੈ। ਅਸੀਂ ਇਹ ਜਾਣਨ ਲਈ ਉਤਸੁਕ ਹਾਂ ਕਿ ਲੋਕ ਆਊਟਲਾਅ ਬਾਰੇ ਕੀ ਸੋਚਦੇ ਹਨ, ਕਿਉਂਕਿ ਇਹ ਸਾਡੇ ਲਈ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਇਸਨੂੰ “ਮੈਨ ਆਫ਼ ਦ ਆਵਰ”, ਗਿੱਪੀ ਗਰੇਵਾਲ ਨੇ ਚੌਪਾਲ ਸਟੂਡੀਓਜ਼ ਨਾਲ ਮਿਲ ਕੇ ਤਿਆਰ ਕੀਤਾ ਹੈ।”
The post ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ: ਆਪਣੀ ਪਹਿਲੀ ਵੈੱਬ ਸੀਰੀਜ਼ ਨਾਲ਼ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਕਰਨਗੇ ਹੈਰਾਨ appeared first on Daily Post Punjabi.
source https://dailypost.in/news/entertainment/pollywood/gippy-grewal-web-series/