ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ਵਿਚ ਵਹਿ ਕੇ ਪਾਕਿਸਤਾਨ ਪਹੁੰਚੇ ਭਾਰਤੀ ਨਾਗਰਿਕ ਨੂੰ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ‘ਰੇਸਕਿਊ 1122’ ਦੇ ਬੁਲਾਰੇ ਨੇ ਦੱਸਿਆ ਕਿ ਇੱਕ 50 ਸਾਲ ਦਾ ਭਾਰਤੀ ਨਾਗਰਿਕ ਸੁਣਨ ਤੋਂ ਅਸਮਰੱਥ ਹੈ ਅਤੇ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ । ਉਸ ਨੇ ਕਿਹਾ ਕਿ ਉਹ ਹਿੰਦੂ ਹੈ ਅਤੇ ਹੜ੍ਹ ਦਾ ਪਾਣੀ ਉਸ ਨੂੰ ਵਹਾ ਕੇ ਇੱਥੇ ਲੈ ਕੇ ਆਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਵਿਅਕਤੀ ਇਥੋਂ ਕਰੀਬ 70 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਇਲਾਕੇ ਦੇ ਨੇੜਿਓਂ ਸਤਲੁਜ ਦੇ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਾਕਿਸਤਾਨ ਪਹੁੰਚ ਗਿਆ। ਮੈਡੀਕਲ ਜਾਂਚ ਮਗਰੋਂ ਭਾਰਤੀ ਨਾਗਰਿਕ ਨੂੰ ਜਾਂਚ ਲਈ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਵਿਅਕਤੀ ਦੇ ਸੱਜੇ ਹੱਥ ’ਤੇ ਹਿੰਦੀ ਵਿੱਚ ਕੁਝ ਖੁਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ appeared first on Daily Post Punjabi.
source https://dailypost.in/news/international/indian-citizen-reached-pakistan/