Asia Cup ਨੂੰ ਲੈ ਕੇ ਝੁਕਿਆ ਪਾਕਿਸਤਾਨ, ਟੀਮ ਇੰਡੀਆ ਨਹੀਂ ਜਾਏਗੀ PAK, ਇੱਕ ਹੀ ਥਾਂ ਹੋਵੇਗਾ ਮੈਚ

ਅਖੀਰ ਏਸ਼ੀਆ ਕੱਪ 2023 ਨੂੰ ਲੈ ਕੇ ਵਿਵਾਦ ਖਤਮ ਹੁੰਦਾ ਦਿਸ ਰਿਹਾ ਹੈ. ਬੀਸੀਸੀਆੀ ਤੇ ਪੀਸੀਬੀ ਵਿਚਾਲੇ ਸਹਿਮਤੀ ਬਣ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਏਸ਼ੀਆ ਕੱਪ 2023 ਦਾ ਮੈਚ ਸਿਰਫ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਡਰਬਨ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਜ਼ਕਾ ਅਸ਼ਰਫ ਵਿਚਾਲੇ ਹੋਈ ਬੈਠਕ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ।

ਟੂਰਨਾਮੈਂਟ ਪਹਿਲਾਂ ਬਣੀ ਸਹਿਮਤੀ ਦੇ ਆਧਾਰ ‘ਤੇ ਯਾਨੀ ਹਾਈਬ੍ਰਿਡ ਮਾਡਲ ‘ਤੇ ਹੀ ਖੇਡਿਆ ਜਾਏਗਾ। 4 ਮੁਕਾਬਲੇ ਪਾਕਿਸਤਾਨ ਵਿੱਚ 9 ਮੁਕਾਬਲੇ ਸ਼੍ਰੀਲੰਕਾ ਵਿੱਚ ਹੋਣਗੇ। ਪਾਕਿਸਤਾਨੀ ਮੀਡੀਆ ਮੁਤਾਬਕ ਜਕਾ ਅਸ਼ਰਫ ਨੇ ਜੈ੍ ਸ਼ਾਹ ਨੂੰ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਬੀਸੀਆਈ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ ਨਾ ਹੀ ਟੀਮ ਇੰੀਆ ਤੇ ਨਾ ਹੀ ਉਸ ਦਾ ਕੋਈ ਅਹੁਦੇਦਾਰ ਪਾਕਿਸਤਾਨ ਜਾ ਰਿਹਾ ਹੈ। ਏਸ਼ੀਆ ਕੱਪ ਦੇ ਮੁਕਾਬਲੇ 31 ਅਗਸਤ ਤੋਂ 17 ਸਤੰਬਰ ਵਿਚਾਲੇ ਹੋਣੇ ਹਨ।

ਪਾਕਿਸਤਾਨ ਨੂੰ ਇਸ ਵਾਰ ਹਾਈਬ੍ਰਿਡ ਮਾਡਲ ਦੇ ਤਹਿਤ ਏਸ਼ੀਆ ਦੀ ਮੇਜ਼ਬਾਨੀ ਦਾ ਅਧਿਕਾਰ ਹੈ, ਪਰ ਉਹ ਘਰੇਲੂ ਮੈਦਾਨ ‘ਤੇ ਸਿਰਫ 4 ਮੈਚ ਆਯੋਜਿਤ ਕਰੇਗਾ, ਜਦਕਿ ਟੂਰਨਾਮੈਂਟ ਦੇ ਬਾਕੀ ਮੈਚ ਸ਼੍ਰੀਲੰਕਾ ‘ਚ ਖੇਡੇ ਜਾਣਗੇ।

Team India will not go

ਡਰਬਨ ਵਿੱਚ ਆਈਸੀਸੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ, ਜੈ ਸ਼ਾਹ ਅਤੇ ਜ਼ਕਾ ਅਸ਼ਰਫ ਨੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਇੱਕ ਗੈਰ ਰਸਮੀ ਮੀਟਿੰਗ ਕੀਤੀ। ਇਸ ਬਾਰੇ ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸਾਡੇ ਸਕੱਤਰ ਨੇ ਪੀਸੀਬੀ ਮੁਖੀ ਜ਼ਕਾ ਅਸ਼ਰਫ ਨਾਲ ਮੁਲਾਕਾਤ ਕੀਤੀ ਅਤੇ ਏਸ਼ੀਆ ਕੱਪ ਦੇ ਸ਼ੈਡਿਊਲ ਬਾਰੇ ਚਰਚਾ ਕੀਤੀ ਜੋ ਹੁਣ ਅੱਗੇ ਵਧ ਗਿਆ ਹੈ।

ਅਰੁਣ ਧੂਮਲ ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਟੀਮ ਸ੍ਰੀਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਹੀ ਆਪਣੇ ਸਾਰੇ ਮੈਚ ਖੇਡੇਗੀ। ਉਨ੍ਹਾਂ ਕਿਹਾ ਕਿ ਏਸ਼ੀਆ ਕੱਪ 2023 ‘ਚ ਲੀਗ ਪੜਾਅ ਦੇ 4 ਮੈਚ ਪਾਕਿਸਤਾਨ ‘ਚ ਹੋਣਗੇ, ਉਸ ਤੋਂ ਬਾਅਦ ਬਾਕੀ ਮੈਚ ਸ਼੍ਰੀਲੰਕਾ ‘ਚ ਖੇਡੇ ਜਾਣਗੇ, ਜਿਸ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਮੈਚ ਸ਼ਾਮਲ ਹਨ। ਜੇਕਰ ਦੋਵੇਂ ਟੀਮਾਂ ਫਾਈਨਲ ‘ਚ ਪਹੁੰਚ ਜਾਂਦੀਆਂ ਹਨ ਤਾਂ ਤੀਜਾ ਮੈਚ ਵੀ ਸ਼੍ਰੀਲੰਕਾ ‘ਚ ਖੇਡਿਆ ਜਾਵੇਗਾ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਬਾਰੇ ਅਰੁਣ ਧੂਮਲ ਨੇ ਕਿਹਾ ਕਿ ਅਜਿਹੀ ਕੋਈ ਚਰਚਾ ਨਹੀਂ ਹੋਈ, ਨਾ ਤਾਂ ਭਾਰਤੀ ਟੀਮ ਉਥੇ ਜਾ ਰਹੀ ਹੈ ਅਤੇ ਨਾ ਹੀ ਸਕੱਤਰ ਜੈ ਸ਼ਾਹ ਪਾਕਿਸਤਾਨ ਦਾ ਦੌਰਾ ਕਰਨਗੇ। ਇਹ ਬੈਠਕ ਏਸ਼ੀਆ ਕੱਪ ਦੇ ਸ਼ਡਿਊਲ ਨੂੰ ਅੰਤਿਮ ਰੂਪ ਦੇਣ ਲਈ ਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ‘ਜਲ-ਥਲ’ ਪੰਜਾਬ, ਲੁਧਿਆਣਾ ‘ਚ ਪੁਲ ਤੇ ਬੁੱਢੇ ਦਰਿਆ ਦਾ ਬੰਨ੍ਹ ਟੁੱਟਿਆ, ਡੇਅਰੀਆਂ ਡੁੱਬੀਆਂ, ਘੱਗਰ ‘ਚ 3 ਪਾੜ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵਿਸ਼ਵ ਕੱਪ ਲਈ ਜਾਂਚ ਟੀਮ ਦਾ ਗਠਨ ਕੀਤਾ ਹੈ। ਉਹ ਭਾਰਤ ਆ ਕੇ ਟੀਮ ਦੀ ਸੁਰੱਖਿਆ ਦੇਖਣਗੇ। ਇਸ ਤੋਂ ਬਾਅਦ ਵਿਸ਼ਵ ਕੱਪ ‘ਚ ਟੀਮ ਦੀ ਐਂਟਰੀ ‘ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਵਿਸ਼ਵ ਕੱਪ ਦੇ ਮੈਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡੇ ਜਾਣਗੇ। ਪਾਕਿਸਤਾਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਸਮੇਤ 5 ਥਾਵਾਂ ‘ਤੇ ਵਿਸ਼ਵ ਕੱਪ ਦੇ ਮੈਚ ਖੇਡਣੇ ਹਨ। ਪਾਕਿਸਤਾਨ ਨੇ ਅਹਿਮਦਾਬਾਦ ‘ਚ ਵੀ ਮੈਚ ਖੇਡਣ ‘ਤੇ ਇਤਰਾਜ਼ ਜਤਾਇਆ ਹੈ। ਅਜਿਹੇ ‘ਚ ਇਸ ਦੇ ਕੁਝ ਸਥਾਨਾਂ ‘ਚ ਬਦਲਾਅ ਹੋ ਸਕਦਾ ਹੈ। ਜਿਵੇਂ ਕਿ 2016 ਟੀ-20 ਵਿਸ਼ਵ ਕੱਪ ਵਿੱਚ ਵੀ ਹੋਇਆ ਸੀ, ਫਿਰ ਇੱਕ ਮੈਚ ਧਰਮਸ਼ਾਲਾ ਦੀ ਬਜਾਏ ਕੋਲਕਾਤਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post Asia Cup ਨੂੰ ਲੈ ਕੇ ਝੁਕਿਆ ਪਾਕਿਸਤਾਨ, ਟੀਮ ਇੰਡੀਆ ਨਹੀਂ ਜਾਏਗੀ PAK, ਇੱਕ ਹੀ ਥਾਂ ਹੋਵੇਗਾ ਮੈਚ appeared first on Daily Post Punjabi.



source https://dailypost.in/latest-punjabi-news/team-india-will-not-go/
Previous Post Next Post

Contact Form