ਭਰਤ 9ਵ ਵਰ ਬਣਆ SAFF ਚਪਅਨ ਮਤਰ ਮਤ ਹਅਰ ਨ ਫਟਬਲ ਟਮ ਨ ਦਤ ਵਧਈ

ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 2023 ਜਿੱਤ ਲਈ ਹੈ। ਭਾਰਤ ਨੇ ਮੰਗਲਵਾਰ ਨੂੰ ਕੁਵੈਤ ਨੂੰ ਹਰਾ ਕੇ ਖਿਤਾਬ ਜਿੱਤਿਆ। ਫਾਈਨਲ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਭਾਰਤ ਨੇ ਪੈਨਲਟੀ ਸ਼ੂਟਆਊਟ 5-4 ਨਾਲ ਜਿੱਤਿਆ। ਖ਼ਿਤਾਬੀ ਮੈਚ ਬੈਂਗਲੁਰੂ ਦੇ ਸ੍ਰੀ ਕਾਂਤੀਰਵਾ ਸਟੇਡੀਅਮ ਵਿੱਚ ਖੇਡਿਆ ਗਿਆ। ਇਹ ਭਾਰਤ ਦਾ ਕੁੱਲ ਨੌਵਾਂ ਅਤੇ ਲਗਾਤਾਰ ਦੂਜਾ ਸੈਫ ਚੈਂਪੀਅਨਸ਼ਿਪ ਖਿਤਾਬ ਹੈ।

ਪੰਜਾਬ ਦੇ ਖੇਡ ਮੰਤਰੀ ਨੇ ਸੈਫ ਚੈਂਪੀਅਨਸ਼ਿਪ ਜਿੱਤਣ ‘ਤੇ ਫੁਟਬਾਲ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਲ ਛੇਤਰੀ ਦੀ ਕਪਤਾਨੀ ਵਿੱਚ ਭਾਰਤ ਨੇ ਰੋਮਾਂਚਕ ਫਾਈਨਲ ‘ਚ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾਇਆ। ਸਾਡੇ ਸਟਾਰ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਫੈਸਲਾਕੁੰਨ ਪੈਨਲਟੀ ਬਚਾਈ। ਇਸ ਜਿੱਤ ਨਾਲ ਹੀ ਭਾਰਤ ਨੇ ਨੌਵੀਂ ਵਾ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।

India became the SAFF

ਭਾਰਤ ਅਤੇ ਕੁਵੈਤ ਤੈਅ ਸਮੇਂ ਵਿੱਚ 1-1 ਦੀ ਬਰਾਬਰੀ ‘ਤੇ ਸਨ। ਦੋਵੇਂ ਟੀਮਾਂ ਨੇ ਅੱਧੇ ਸਮੇਂ ਤੋਂ ਪਹਿਲਾਂ ਗੋਲ ਕੀਤੇ। ਕੁਵੈਤ ਨੇ ਪਹਿਲਾ ਗੋਲ ਕੀਤਾ। ਕੁਵੈਤ ਲਈ ਸ਼ਬੀਬ ਅਲ ਖਾਲਿਦੀ ਨੇ 14ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਦੇ ਨਾਲ ਹੀ ਭਾਰਤ ਵੱਲੋਂ ਲਾਲੀਜੁਆਲਾ ਛਾਂਗਟੇ ਨੇ 39ਵੇਂ ਓਵਰ ਵਿੱਚ ਗੋਲ ਕਰਕੇ ਬਰਾਬਰੀ ਕਰ ਲਈ।

ਦੂਜੇ ਹਾਫ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਗੋਲ ਕਰਨ ‘ਚ ਸਫਲ ਨਹੀਂ ਹੋ ਸਕੇ। ਇਹ ਹਾਫ ਗੋਲ ਰਹਿਤ ਰਿਹਾ। ਜਦੋਂ 90 ਮਿੰਟਾਂ ਵਿੱਚ ਫੈਸਲਾ ਨਹੀਂ ਲਿਆ ਗਿਆ ਤਾਂ ਦੋਵਾਂ ਟੀਮਾਂ ਨੂੰ 15-15 ਮਿੰਟ ਦੇ ਦੋ ਵਾਧੂ ਹਾਫ਼ ਦਿੱਤੇ ਗਏ। ਵਾਧੂ ਸਮੇਂ ਵਿੱਚ ਨਾ ਤਾਂ ਭਾਰਤ ਅਤੇ ਨਾ ਹੀ ਕੁਵੈਤ ਨੇ ਗੋਲ ਕੀਤਾ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਜੇਤੂ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਅਜੀਤ ਅਗਰਕਰ ਇੰਡੀਅਨ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਨਿਯੁਕਤ, ਚੇਤਨ ਸ਼ਰਮਾ ਦੀ ਲੈਣਗੇ ਜਗ੍ਹਾ

ਪੈਨਲਟੀ ਸ਼ੂਟਆਊਟ ਦੇ ਪੰਜ ਰਾਊਂਡ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈਥ ਦਾ ਫੈਸਲਾ ਲਿਆ ਗਿਆ। ਮਹੇਸ਼ ਨੋਰੇਮ ਨੇ ਗੋਲ ਕੀਤਾ ਅਤੇ ਭਾਰਤੀ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਡਾਈਵਿੰਗ ਕਰਕੇ ਖਾਲਿਦ ਹਾਜੀਆ ਦੇ ਸ਼ਾਟ ਨੂੰ ਬਚਾ ਲਿਆ।

ਦੱਸ ਦੇਈਏ ਕਿ ਭਾਰਤ ਨੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ ਗਰੁੱਪ ਗੇੜ ਵਿੱਚ ਪਾਕਿਸਤਾਨ ਅਤੇ ਨੇਪਾਲ ਨੂੰ ਹਰਾਇਆ ਅਤੇ ਕੁਵੈਤ ਨਾਲ ਡਰਾਅ ਖੇਡਿਆ। ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਲੇਬਨਾਨ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾਇਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭਾਰਤ 9ਵੀਂ ਵਾਰ ਬਣਿਆ SAFF ਚੈਂਪੀਅਨ, ਮੰਤਰੀ ਮੀਤ ਹੇਅਰ ਨੇ ਫੁਟਬਾਲ ਟੀਮ ਨੂੰ ਦਿੱਤੀ ਵਧਾਈ appeared first on Daily Post Punjabi.



source https://dailypost.in/latest-punjabi-news/india-became-the-saff/
Previous Post Next Post

Contact Form