ਅਹਿਮਦਾਬਾਦ ‘ਚ ਜੈਗੁਆਰ ਨੇ ਭੀੜ ਨੂੰ ਦਰੜਿਆ, 9 ਦੀ ਮੌ.ਤ, 15 ਲੋਕ ਜ਼ਖਮੀ

ਗੁਜਰਾਤ ਦੇ ਅਹਿਮਦਾਬਾਦ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਸਕਨ ਬ੍ਰਿਜ ‘ਤੇ ਇੱਕ ਤੇਜ਼ ਰਫਤਾਰ ਜੈਗੁਆਰ ਨੇ ਲਗਭਗ 25 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 15 ਦੇ ਜ਼ਖਮੀ ਹੋਣ ਦੀ ਖਬਰ ਹੈ। ਮ੍ਰਿਤਕਾਂ ‘ਚ ਇਕ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਵੀ ਸ਼ਾਮਲ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕ 30 ਫੁੱਟ ਦੂਰ ਤੱਕ ਜਾ ਡਿੱਗੇ।

Jaguar crushes crowd

ਪੁਲਿਸ ਅਨੁਸਾਰ ਮਹਿੰਦਰਾ ਥਾਰ ਕਾਰ ਓਵਰਬ੍ਰਿਜ ‘ਤੇ ਪਿੱਛੇ ਤੋਂ ਇੱਕ ਡੰਪਰ ਨਾਲ ਟਕਰਾ ਗਈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਦੋਂ ਹੀ ਰਾਜਪਥ ਕਲੱਬ ਤੋਂ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆ ਰਹੀ ਇੱਕ ਜੈਗੁਆਰ ਨੇ ਭੀੜ ਨੂੰ ਕੁਚਲ ਦਿੱਤਾ। ਮਰਨ ਵਾਲਿਆਂ ਵਿੱਚ ਬੋਟਾਦ ਅਤੇ ਸੁਰੇਂਦਰਨਗਰ ਦੇ ਨੌਜਵਾਨ ਸ਼ਾਮਲ ਹਨ। ਪੁਲਿਸ ਨੇ ਇਸਕਨ ਬ੍ਰਿਜ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 37 ਸਾਲ ਦੇ ਪਤੀ ਨਾਲ ਭਰਿਆ 83 ਦੀ ਦਾਦੀ ਦਾ ਮਨ, 2 ਸਾਲ ਨਿਭਾਇਆ ਵਿਆਹ, ਹੁਣ ਬਿੱਲੀ ਨੂੰ ਦਿੱਤੀ ਪਤੀ ਦੀ ਥਾਂ

ਟ੍ਰੈਫਿਕ ਵਿਭਾਗ ਦੇ ACP ਐੱਸਜੇ ਮੋਦੀ ਨੇ ਦੱਸਿਆ ਕਿ ਇਸ ਘਟਨਾ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਇਲਾਜ ਲਈ ਸੋਲਾ ਸਿਵਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਜੈਗੁਆਰ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਸਨ। ਇਸ ਹਾਦਸੇ ਵਿੱਚ ਜੈਗੁਆਰ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਉਸ ਨੂੰ ਸਿਮਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅਹਿਮਦਾਬਾਦ ‘ਚ ਜੈਗੁਆਰ ਨੇ ਭੀੜ ਨੂੰ ਦਰੜਿਆ, 9 ਦੀ ਮੌ.ਤ, 15 ਲੋਕ ਜ਼ਖਮੀ appeared first on Daily Post Punjabi.



Previous Post Next Post

Contact Form