ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਹਿੰਡਨ ਨਦੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਚੜਿਆ ਹੋਇਆ ਹੈ। ਮੰਗਲਵਾਰ ਨੂੰ ਨੋਇਡਾ ‘ਚ ਹਿੰਡਨ ਨਦੀ ਦੇ ਨਾਲ ਲੱਗਦੇ ਇਲਾਕੇ ‘ਚ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ ਅਤੇ ਕਰੀਬ 400 ਵਾਹਨ ਪੂਰੀ ਤਰ੍ਹਾਂ ਪਾਣੀ ‘ਚ ਤੈਰਦੇ ਦੇਖੇ ਗਏ। ਸ਼ਾਮ ਤੱਕ ਇਨ੍ਹਾਂ 400 ਕਾਰਾਂ ਦੀ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਚਰਚਾ ਹੋਣ ਲੱਗੀ।
ਪਤਾ ਲੱਗਾ ਕਿ ਇਕ ਨਿੱਜੀ ਕੈਬ ਕੰਪਨੀ ਨੇ ਹਿੰਡਨ ਨਦੀ ਦੇ ਕੰਢੇ ‘ਤੇ ਕਾਰ ਯਾਰਡ ਬਣਾਇਆ ਹੋਇਆ ਹੈ, ਜਿੱਥੇ 400 ਅਜਿਹੀਆਂ ਕਾਰਾਂ ਰੱਖੀਆਂ ਗਈਆਂ ਹਨ, ਜੋ ਪੁਰਾਣੀਆਂ ਹਨ ਜਾਂ ਸਮੇਂ ‘ਤੇ ਕਿਸ਼ਤਾਂ ਨਾ ਜਮ੍ਹਾ ਕਰਵਾਉਣ ‘ਤੇ ਜ਼ਬਤ ਕਰ ਲਈਆਂ ਗਈਆਂ ਹਨ। ਪਰ ਜਿਵੇਂ ਹੀ ਵਾਹਨਾਂ ਦੇ ਡੁੱਬਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ।
ਗ੍ਰੇਟਰ ਨੋਇਡਾ ਦੀ ਹਿੰਡਨ ਨਦੀ ਦੇ ਕੰਢੇ ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ 250 ਕਾਲੋਨੀਆਂ ਨੂੰ 2 ਮਹੀਨਿਆਂ ਦੇ ਅੰਦਰ-ਅੰਦਰ ਹਟਾਉਣ ਦਾ ਹੁਕਮ ਦਿੰਦੇ ਹੋਏ ਹਾਲ ਹੀ ‘ਚ ਐੱਨ.ਜੀ.ਟੀ. ਕੋਰਟ ਨੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਸੀ ਪਰ ਸਮੇਂ ‘ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਅੱਜ ਨੋਇਡਾ ਦੀ ਹਿੰਡਨ ਨਦੀ ਦੇ ਨਾਲ ਲੱਗਦੇ ਇਲਾਕੇ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਏ ਹਨ।
ਬੁੱਧਵਾਰ ਨੂੰ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਵਰਮਾ ਅਤੇ ਨੋਇਡਾ ਅਥਾਰਟੀ ਦੇ ਹਾਲ ਹੀ ਵਿੱਚ ਨਿਯੁਕਤ ਸੀਈਓ ਲੋਕੇਸ਼ ਐਮ ਮੌਕੇ ‘ਤੇ ਪਹੁੰਚੇ ਅਤੇ ਹਿੰਦੋਨ ਨਦੀ ਦੇ ਡੁੱਬੇ ਹੋਏ ਖੇਤਰ ਦਾ ਜਾਇਜ਼ਾ ਲਿਆ। ਕਰੀਬ 400 ਕਾਰਾਂ ਦੇ ਡੁੱਬਣ ਦੇ ਸਵਾਲ ‘ਤੇ ਜ਼ਿਲ੍ਹਾ ਮੈਜਿਸਟਰੇਟ ਨੇ ਡੁੱਬਣ ਵਾਲੇ ਖੇਤਰ ਵਿੱਚ ਬਿਲਡਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : 27000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ, 19 ਜ਼ਿਲ੍ਹਿਆਂ ‘ਤੇ ਹੜ੍ਹਾਂ ਦੀ ਮਾਰ, 42 ਮੌ.ਤਾਂ
ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਦੱਸਿਆ ਕਿ ਇੱਥੇ ਓਲਾ ਕੰਪਨੀ ਦਾ ਡੰਪਿੰਗ ਯਾਰਡ ਸੀ। ਇੱਥੇ ਉਸ ਨੇ ਪੁਰਾਣੀਆਂ ਅਤੇ ਗੱਡੀਆਂ ਰੱਖੀਆਂ ਜਿਨ੍ਹਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਸਨ। ਉਸ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਪਰ ਇਸ ਦੇ ਬਾਵਜੂਦ ਉਸ ਨੇ ਵਾਹਨਾਂ ਨੂੰ ਉਥੋਂ ਨਹੀਂ ਹਟਾਇਆ। ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਗੈਰ-ਕਾਨੂੰਨੀ ਹੈ ਅਤੇ NGT ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਅਸੀਂ ਇੱਥੇ ਸਖ਼ਤ ਕਾਰਵਾਈ ਕਰਾਂਗੇ। ਭੂ-ਮਾਫੀਆ ਜਾਂ ਜਿਨ੍ਹਾਂ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੈ, ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਕਾਰਵਾਈ ਕੀਤੀ ਜਾਵੇਗੀ। ਕਰੀਬ 500 ਲੋਕਾਂ ਨੂੰ ਬਚਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਹਿੰਡਨ ਨਦੀ ‘ਚ ਹੜ੍ਹ ਦਾ ਕਹਿਰ, ਪਾਣੀ ‘ਚ ਡੁੱਬੀਆਂ 400 ਗੱਡੀਆਂ, ਪਈਆਂ ਭਾਜੜਾਂ appeared first on Daily Post Punjabi.