ਗੁਜਰਾਤ ਦੇ ਜੂਨਾਗੜ੍ਹ ‘ਚ ਸ਼ਨੀਵਾਰ ਦੁਪਹਿਰ 4 ਘੰਟਿਆਂ ‘ਚ 8 ਇੰਚ ਮੀਂਹ ਪਿਆ। ਇਸ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ। ਸ਼ਹਿਰ ਦੇ ਨਾਲ ਲੱਗਦੇ ਗਿਰਨਾਰ ਪਰਬਤ ‘ਤੇ 14 ਇੰਚ ਮੀਂਹ ਪੈਣ ਕਾਰਨ ਸਥਿਤੀ ਹੋਰ ਵਿਗੜ ਗਈ। ਜਦੋਂ ਪਹਾੜੀ ਪਾਣੀ ਜੂਨਾਗੜ੍ਹ ਸ਼ਹਿਰ ਵਿੱਚ ਪੁੱਜਿਆ ਤਾਂ ਸੜਕਾਂ ’ਤੇ ਖੜ੍ਹੇ ਵਾਹਨ ਤੂੜੀ ਵਾਂਗ ਵਹਿ ਗਏ।
ਮੌਸਮ ਵਿਭਾਗ ਨੇ ਭਾਵਨਗਰ, ਨਵਸਾਰੀ, ਜੂਨਾਗੜ੍ਹ ਅਤੇ ਵਲਸਾਡ ‘ਚ ਐਤਵਾਰ ਨੂੰ ਵੀ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਜੂਨਾਗੜ੍ਹ ਦੇ ਨੀਵੇਂ ਇਲਾਕਿਆਂ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਸ਼ਹਿਰ ਦੇ ਭਵਨਾਥ ਇਲਾਕੇ ਵਿੱਚ ਪਿਆ ਹੈ। ਇੱਥੇ ਤੇਜ਼ ਵਹਾਅ ਵਿੱਚ ਕਈ ਪਸ਼ੂ ਵਹਿ ਗਏ। ਅਜਿਹਾ ਹੀ ਹਾਲ ਕੜਾਵਾ ਚੌਕ ਨੇੜੇ ਮੁਬਾਰਕ ਪੱਡਾ ਦਾ ਹੈ। ਇੱਥੇ ਕਈ ਘਰ ਪੂਰੀ ਤਰ੍ਹਾਂ ਡੁੱਬ ਗਏ। ਤੇਜ਼ ਕਰੰਟ ਕਾਰਨ ਜੂਨਾਗੜ੍ਹ ਸ਼ਹਿਰ ਵਿੱਚੋਂ ਲੰਘਣ ਵਾਲੇ ਕਾਲੇ ਕੁੰਡ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ।
The post ਗੁਜਰਾਤ ਦੇ ਜੂਨਾਗੜ੍ਹ ‘ਚ 4 ਘੰਟਿਆਂ ‘ਚ 8 ਇੰਚ ਮੀਂਹ: ਕਈ ਵਾਹਨ ਰੁੜ੍ਹੇ, ਰੈੱਡ ਅਲਰਟ ਜਾਰੀ appeared first on Daily Post Punjabi.