ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਖੇਤਾਂ ‘ਚ ਪਲਟੀ, 30 ਬੱਚੇ ਸਨ ਸਵਾਰ

ਗੁਰਦਾਸਪੁਰ ਦੇ ਪਿੰਡ ਹਰਦਾਨ ਵਿੱਚ ਤੜਕੇ ਇੱਕ ਨਿੱਜੀ ਸਕੂਲ ਦੀ ਬੱਸ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਦੌਰਾਨ ਬੱਸ ਵਿਚ ਕਰੀਬ 30 ਬੱਚੇ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਤਿਲਕ ਕੇ ਝੋਨੇ ਵਾਲੇ ਖੇਤ ਵਿਚ ਲੱਥ ਗਈ ਤੇ ਪਲਟ ਗਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : CM ਮਾਨ ਨੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦੀ ਮੌ.ਤ ‘ਤੇ ਜਤਾਇਆ ਦੁੱਖ, ਸਾਂਝਾ ਕੀਤਾ ਟਵੀਟ

ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਨਿੱਜੀ ਸਕੂਲ ਬੱਸ ਨੂੰ ਬਾਹਰ ਕੱਢਣ ਲਈ ਟਰੈਕਟਰ ਦੀ ਮਦਦ ਲਈ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਖੇਤਾਂ ‘ਚ ਪਲਟੀ, 30 ਬੱਚੇ ਸਨ ਸਵਾਰ appeared first on Daily Post Punjabi.



source https://dailypost.in/latest-punjabi-news/private-school-bus-overturned/
Previous Post Next Post

Contact Form