ਬਲਸਰ ਰਲ ਹਦਸ: ਰਲਵ ਮਤਰਲ ਦ ਵਡ ਕਰਵਈ DRM ਸਮਤ ਚਰ ਅਧਕਰਆ ਦ ਤਬਦਲ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ DRM, PCSTE, PCSO ਅਤੇ PCCM ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।

Odisha Accident officers transferred
Odisha Accident officers transferred

ਤਬਾਦਲੇ ਤੋਂ ਬਾਅਦ ਹੁਣ ਨਵੇਂ ਡੀਆਰਐਮ ਕੇਆਰ ਚੌਧਰੀ ਹੋਣਗੇ, ਜਦੋਂਕਿ ਸੱਤਿਆਕੀ ਨਾਥ ਨੂੰ ਖੜਗਪੁਰ ਰੇਲਵੇ ਡਿਵੀਜ਼ਨ ਦਾ ਨਵਾਂ PCSO ਨਿਯੁਕਤ ਕੀਤਾ ਗਿਆ ਹੈ। ਕੇਆਰ ਚੌਧਰੀ ਪਹਿਲਾਂ ਅਜਮੇਰ ਵਿੱਚ ਕੰਮ ਕਰ ਰਹੇ ਸਨ। 21 ਦਿਨਾਂ ਬਾਅਦ ਹੋਈ ਕਾਰਵਾਈ! ਦੱਸ ਦੇਈਏ ਕਿ 2 ਜੂਨ ਨੂੰ ਇੱਕ ਭਿਆਨਕ ਰੇਲ ਹਾਦਸੇ ਵਿੱਚ ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਸਾਂਝੇ ਨੋਟ ‘ਚ ਹਾਦਸੇ ਦਾ ਮੁੱਖ ਕਾਰਨ ਇੰਟਰਲਾਕਿੰਗ ਸਿਸਟਮ ‘ਚ ਬਦਲਾਅ ਨੂੰ ਮੰਨਿਆ ਹੈ। ਇਹ ਹਾਦਸਾ ਪੁਆਇੰਟ ਮਸ਼ੀਨ ਦੀ ਵਾਇਰਿੰਗ ‘ਚ ਬਦਲਾਅ ਕਾਰਨ ਵਾਪਰਿਆ ਮੰਨਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਰੇਲਵੇ ਦੀ ਮੁੱਢਲੀ ਜਾਂਚ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ। ਹਾਲਾਂਕਿ ਸੀਬੀਆਈ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਮਾਮਲਾ ਸਿਰਫ਼ ਲਾਪ੍ਰਵਾਹੀ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਤੋਂ ਸਬਕ ਲੈਂਦਿਆਂ ਰੇਲਵੇ ਨੇ ਸੁਰੱਖਿਆ ਨਾਲ ਜੁੜੇ ਕਈ ਪਹਿਲੂਆਂ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜਦਕਿ ਵੀਰਵਾਰ ਨੂੰ ਚਾਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਤਬਾਦਲੇ ਕਰਕੇ ਹੋਰਨਾਂ ਡਵੀਜ਼ਨਾਂ ਅਤੇ ਜ਼ੋਨਾਂ ਦੇ ਅਧਿਕਾਰੀਆਂ ਨੂੰ ਸੁਨੇਹਾ ਦਿੱਤਾ ਗਿਆ ਹੈ।

The post ਬਾਲਾਸੋਰ ਰੇਲ ਹਾਦਸਾ: ਰੇਲਵੇ ਮੰਤਰਾਲੇ ਦੀ ਵੱਡੀ ਕਾਰਵਾਈ, DRM ਸਮੇਤ ਚਾਰ ਅਧਿਕਾਰੀਆਂ ਦਾ ਤਬਾਦਲਾ appeared first on Daily Post Punjabi.



Previous Post Next Post

Contact Form