ਅੰਮ੍ਰਿਤਸਰ ਜੇਲ੍ਹ ‘ਚ ਅੱਧੀ ਰਾਤ ਨੂੰ ਵੜਿਆ ਡਰੋਨ, CRPF ਤੇ ਪੁਲਿਸ ‘ਚ ਮਚੀ ਹਫੜਾ-ਦਫੜੀ

ਪੰਜਾਬ ਦੇ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਐਤਵਾਰ ਦੇਰ ਰਾਤ ਇੱਕ ਡਰੋਨ ਦਾਖਲ ਹੋਇਆ, ਜਿਸ ਕਾਰਨ ਜੇਲ੍ਹ ‘ਚ ਹਫੜਾ-ਦਫੜੀ ਮਚ ਗਈ। ਡਰੋਨ ਦੀ ਆਵਾਜ਼ ਸੁਣ ਕੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਪੰਜਾਬ ਪੁਲਿਸ ਚੌਕਸ ਹੋ ਗਈ। ਜੇਲ੍ਹ ਵਿੱਚ ਡਿੱਗੇ ਡਰੋਨ ਦੀ ਤਲਾਸ਼ੀ ਰਾਤ ਨੂੰ ਹੀ ਸ਼ੁਰੂ ਕੀਤੀ ਗਈ ਅਤੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਬਰਾਮਦ ਕਰ ਲਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਇੱਕ ਖਿਡੌਣਾ ਡਰੋਨ ਸੀ ਜੋ ਨੇੜਲੇ ਘਰ ਤੋਂ ਉਡਾਇਆ ਗਿਆ ਸੀ।

Drone Entered In Amritsar Jail

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ CRPF ਅਤੇ ਪੰਜਾਬ ਪੁਲਿਸ ਦੇ ਜਵਾਨ ਰਾਤ ਦੀ ਗਸ਼ਤ ’ਤੇ ਸਨ। ਉਸੇ ਸਮੇਂ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਜੇਲ੍ਹ ਵਿੱਚ ਡਰੋਨ ਨੂੰ ਘੁੰਮਦਾ ਦੇਖ ਕੇ ਜਵਾਨ ਚੌਕਸ ਹੋ ਗਏ। ਜਵਾਨ ਡਰੋਨ ਦਾ ਪਿੱਛਾ ਕਰ ਰਹੇ ਸਨ, ਇਸ ਦੌਰਾਨ ਡਰੋਨ ਜੇਲ੍ਹ ਵਿੱਚ ਡਿੱਗ ਗਿਆ। ਪੁਲਿਸ ਨੇ ਤੁਰੰਤ ਸਰਚ ਸ਼ੁਰੂ ਕਰਕੇ ਡਰੋਨ ਬਰਾਮਦ ਕੀਤਾ ਅਤੇ ਜੇਲ੍ਹ ਸੁਪਰਡੈਂਟ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਦਾ ਮਾਮਲਾ: ਸਿਆਜ਼ ਤੇ ਐਸੈਂਟ ਦੀ ਭਾਲ ਕਰ ਰਹੀ ਪੁਲਿਸ

ਜਦੋਂ ਜਵਾਨਾਂ ਨੇ ਡਰੋਨ ਬਰਾਮਦ ਕੀਤਾ ਤਾਂ ਜਾਂਚ ‘ਚ ਇਹ ਖਿਡੌਣਾ ਡਰੋਨ ਨਿਕਲਿਆ। ਜਿਸ ਦੀ ਬੈਟਰੀ ਖਤਮ ਹੋਣ ਤੋਂ ਬਾਅਦ ਜੇਲ੍ਹ ‘ਚ ਡਿੱਗ ਗਿਆ ਸੀ। ਖਿਡੌਣੇ ਡਰੋਨ ਨੂੰ ਕੁਝ ਮੀਟਰ ਦੀ ਦੂਰੀ ਤੋਂ ਬਾਹਰ ਨਹੀਂ ਉਡਾਇਆ ਜਾ ਸਕਦਾ। ਜੇਲ੍ਹ ਪ੍ਰਸ਼ਾਸਨ ਉਸੇ ਸਮੇਂ ਚੌਕਸ ਹੋ ਗਿਆ ਅਤੇ ਆਲੇ-ਦੁਆਲੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਡਰੋਨ ਦੇ ਮਾਲਕ ਦਾ ਕੁਝ ਘੰਟਿਆਂ ਵਿੱਚ ਹੀ ਪਤਾ ਲੱਗ ਗਿਆ। ਜੇਲ੍ਹ ਪ੍ਰਸ਼ਾਸਨ ਨੇ ਕੁਝ ਸਮਾਂ ਮਾਲਕ ਤੋਂ ਪੁੱਛਗਿੱਛ ਕੀਤੀ। ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਡਰੋਨ ਮਾਲਕ ਨੂੰ ਵਾਪਸ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅੰਮ੍ਰਿਤਸਰ ਜੇਲ੍ਹ ‘ਚ ਅੱਧੀ ਰਾਤ ਨੂੰ ਵੜਿਆ ਡਰੋਨ, CRPF ਤੇ ਪੁਲਿਸ ‘ਚ ਮਚੀ ਹਫੜਾ-ਦਫੜੀ appeared first on Daily Post Punjabi.



source https://dailypost.in/latest-punjabi-news/drone-entered-in-amritsar-jail/
Previous Post Next Post

Contact Form