ਬਰਖਾਸਤ CIA ਇੰਸਪੈਕਟਰ ਖਿਲਾਫ ED ਦੀ ਕਾਰਵਾਈ, ਅੰਮ੍ਰਿਤਸਰ ‘ਚ 1.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲਿਸ ਦੇ 2017 ਵਿਚ ਬਰਖਾਸਤ ਕੀਤੇ ਜਾ ਚੁੱਕੇ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਕਾਰਵਾਈ ਕੀਤੀ ਹੈ। ਈਡੀ ਨੇ ਇੰਦਰਜੀਤ ਦੀ ਅੰਮ੍ਰਿਤਸਰ ਸਥਿਤ 1.32 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਹੈ। ਈਡੀ ਨੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਹੈ।

ਈਡੀ ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਜਾਂਚ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਵਿਚ ਇਕ ਘਰ ਤੇ 32.42 ਲੱਖ ਰੁਪਏ ਦੀ ਫਿਕਸ ਡਿਪਾਜਿਟ ਰਕਮ ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਹੁਕਮ ਜਾਰੀ ਕੀਤਾ ਗਿਆ। ਘਰ ਦੀ ਮਾਰਕੀਟ ਵੈਲਿਊ ਇਕ ਕਰੋੜ ਰੁਪਏ ਤੋਂ ਵਧ ਹੈ।

ਮਨੀ ਲਾਂਡਰਿੰਗ ਦਾ ਮਾਮਲਾ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਇੰਦਰਜੀਤ ਖਿਲਾਫ 2017 ਵਿਚ ਦਰਜ ਕੀਤਾ ਗਿਆ ਸੀ। ਇਸ ਵਿਚ ਉਸ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮ ਤੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਸੀ।

ਈਡੀ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਇਕ ਡਰੱਗ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਤਸਕਰ ਦੇ ਪਰਿਵਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਤਸਕਰ ਦੀ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਬਦਲੇ ਇੰਦਰਜੀਤ ਨੇ ਛੇਹਰਟਾ ਏਰੀਆ ਵਿਚ ਆਪਣੇ ਹੀ ਇਕ ਰਿਸ਼ਤੇਦਾਰ ਦੇ ਨਾਂ ‘ਤੇ ਘਰ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ 700 ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਭਰੋਸਾ, PM ਟਰੂਡੋ ਬੋਲੇ- ‘ਨਿਆਂ ਮਿਲੇਗਾ’

ਜਾਂਚ ਵਿਚ ਸਾਹਮਣੇ ਆਇਆ ਕਿ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਤਸਕਰ ਤੇਉਸ ਦੇ ਪਰਿਵਾਰ ਖਿਲਾਫ ਇਕ ਹੋਰ ਮਾਮਲਾ ਨਾ ਬਣਾਉਣ ਲਈ 39 ਲੱਖ ਰੁਪਏ ਦੀ ਰਿਸ਼ਵਤ ਵੀ ਲਈ। ਈਡੀ ਨੇ ਕਿਹਾ ਕਿ ਕੁਰਕ ਕੀਤੀ ਗਈ ਅਚੱਲ ਜਾਇਦਾਦ ਨੂੰ ਸਿੱਧੇ ਇੰਦਰਜੀਤ ਸਿੰਘ ਵੱਲੋਂ ਨਿਰਧਾਰਤ ਅਪਰਾਧ ਦੇ ਨਤੀਜੇ ਵਜੋਂ ਹਾਸਲ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਬਰਖਾਸਤ CIA ਇੰਸਪੈਕਟਰ ਖਿਲਾਫ ED ਦੀ ਕਾਰਵਾਈ, ਅੰਮ੍ਰਿਤਸਰ ‘ਚ 1.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ appeared first on Daily Post Punjabi.



source https://dailypost.in/latest-punjabi-news/ed-action-against/
Previous Post Next Post

Contact Form